ਅਜੀਤ: ਪੰਜਾਬ ਦੀ ਆਵਾਜ਼

ਤਾਜਾ ਖ਼ਬਰਾਂ 


ਕੇਂਦਰੀ ਕਰਮਚਾਰੀਆਂ ਨੂੰ ਮਿਲ ਸਕਦਾ ਹੈ ਤੋਹਫਾ: ਮਹਿੰਗਾਈ ਭੱਤਾ 107 ਫੀਸਦੀ ਕਰਨ ਦੀ ਤਿਆਰੀ
. . .  38 minutes ago
ਨਵੀਂ ਦਿੱਲੀ, 31 ਅਗਸਤ (ਏਜੰਸੀ)- ਸਰਕਾਰ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ (ਡੀ.ਏ) ਮੌਜੂਦਾ 100 ਫੀਸਦੀ ਤੋਂ ਵਧਾ ਕੇ 107 ਫੀਸਦੀ ਕਰਨ ਦੀ ਮਨਜ਼ੂਰੀ ਦੇ ਸਕਦਾ ਹੈ। ਇਸ ਨਾਲ ਕੇਂਦਰ ਦੇ ਕਰੀਬ 30 ਲੱਖ ਕਰਮਚਾਰੀਆਂ ਤੇ ਪੈਨਸ਼ਨ ਲੈਣ ਵਾਲਿਆਂ ਨੂੰ ਲਾਭ...
ਪੈਟ੍ਰੋਲੀਅਮ ਮੁੱਲ ਨਿਰਧਾਰਤ ਨਿਯਮ ਬਦਲੇ ਜਾਣ-ਜੈਲਲਿਤਾ ਨੇ ਮੋਦੀ ਨੂੰ ਕਿਹਾ
. . .  about 1 hour ago
ਚੇਨਈ, 31 ਅਗਸਤ (ਏਜੰਸੀ)- ਹਾਲ 'ਚ ਡੀਜ਼ਲ ਦੀ ਕੀਮਤ 'ਚ ਵਾਧੇ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ.ਜੈਲਲਿਤਾ ਨੇ ਕੀਮਤ 'ਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਟ੍ਰੋਲੀਅਮ ਉਤਪਾਦਾਂ ਲਈ ਮੌਜੂਦਾ...
ਦਿੱਲੀ 'ਚ ਨਾਬਾਲਗ ਲੜਕੀ ਨਾਲ ਟਿਊਟਰ ਨੇ ਕੀਤਾ ਜਬਰ ਜਨਾਹ
. . .  about 1 hour ago
ਨਵੀਂ ਦਿੱਲੀ, 31 ਅਗਸਤ (ਏਜੰਸੀ)- ਟਿਊਟਰ ਦੁਆਰਾ ਅਸ਼ਲੀਲ ਫਿਲਮ ਦਿਖਾਉਣ ਅਤੇ ਜਬਰ ਜਨਾਹ ਕਰਨ ਤੋਂ ਬਾਅਦ ਇਕ ਨਾਬਾਲਗ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਟਿਊਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਵੀਰਵਾਰ ਨੂੰ ਉਸ ਸਮੇਂ...
ਪਾਕਿਸਤਾਨ 'ਚ ਪੁਲਿਸ ਨਾਲ ਸੰਘਰਸ਼ 'ਚ 300 ਲੋਕ ਜ਼ਖਮੀ
. . .  about 2 hours ago
ਇਸਲਾਮਾਬਾਦ, 31 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਅਤੇ ਮੌਲਵੀ ਤਾਹਿਰ ਉਲ ਕਾਦਰੀ ਦੀ ਅਗਵਾਈ 'ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਅੱਜ ਤੜਕੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨਾਲ ਹੋਏ...
ਜਾਪਾਨ 'ਚ ਨਰਿੰਦਰ ਮੋਦੀ ਗਏ ਪ੍ਰਾਚੀਨ ਬੁੱਧ ਮੰਦਰ
. . .  about 3 hours ago
ਕਿਓਟੋ, 31 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਪਾਨ ਦੌਰੇ ਦੇ ਦੂਸਰੇ ਦਿਨ ਦੀ ਸ਼ੁਰੂਆਤ ਅੱਜ ਪ੍ਰਾਚੀਨ ਤੋਜੀ ਮੰਦਰ ਜਾ ਕੇ ਕੀਤੀ। ਮੋਦੀ ਨਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵੀ ਸਨ। ਪ੍ਰਧਾਨ ਮੰਤਰੀ ਕਰੀਬ ਅੱਧੇ ਘੰਟੇ ਤੱਕ ਪ੍ਰਾਚੀਨ...
ਸੰਤ ਦਾਦੂਵਾਲ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਤੋਂ ਅਸਤੀਫ਼ਾ
. . .  1 day ago
ਫ਼ਰੀਦਕੋਟ, 30 ਅਗਸਤ (ਜਸਵੰਤ ਸਿੰਘ ਪੁਰਬਾ)-ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਹਰਿਆਣਾ ਦੀ ਕਮੇਟੀ ਤੋਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਸਿਰਫ਼ ਸਿੱਖਾਂ ਲਈ...
ਮਾਇਆਵਤੀ ਮੁੜ ਪਾਰਟੀ ਪ੍ਰਧਾਨ ਚੁਣੀ ਗਈ
. . .  1 day ago
ਲਖਨਊ 30 ਅਗਸਤ (ਏਜੰਸੀ)-ਸਾਬਕਾ ਮੁੱਖ ਮੰਤਰੀ ਮਾਇਆਵਤੀ ਅੱਜ ਮੁੜ ਬਸਪਾ ਦੀ ਪ੍ਰਧਾਨ ਚੁਣ ਲਈ ਗਈ। ਬਸਪਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਕੇਂਦਰੀ ਕਾਰਜਕਾਰਣੀ ਕਮੇਟੀ ਦੀ ਹੋਈ ਇਕ ਅਹਿਮ ਮੀਟਿੰਗ ਵਿਚ ਮਾਇਆਵਤੀ ਨੂੰ ਸਰਬਸੰਮਤੀ ਨਾਲ ਪਾਰਟੀ...
ਕੁਵੈਤ ਪੁਲਿਸ ਵੱਲੋਂ ਰਣਜੀਤ ਕੁਮਾਰ ਕਾਹਮਾ ਰਿਹਾਅ
. . .  1 day ago
ਬੰਗਾ, 30 ਅਗਸਤ (ਜਸਬੀਰ ਸਿੰਘ ਨੂਰਪੁਰ)-ਕੁਵੈਤ ਦੇ ਸ਼ਹਿਰ ਸਲੀਵੀਆ ਵਿਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ 25 ਪੰਜਾਬੀ ਨੌਜਵਾਨਾਂ 'ਚ ਬੰਗਾ ਨੇੜਲੇ ਪਿੰਡ ਕਾਹਮਾ ਦਾ ਰਣਜੀਤ ਕੁਮਾਰ ਪੁੱਤਰ ਸੰਤੋਖ ਦਾਸ ਵੀ ਸ਼ਾਮਿਲ ਸੀ। ਰਣਜੀਤ ਦੇ ਪਿਤਾ ਸੰਤੋਖ ਦਾਸ ਨੇ ਦੱਸਿਆ ਕਿ ਰਣਜੀਤ 11 ਮਹੀਨੇ ਪਹਿਲਾਂ ਕੁਵੈਤ...
ਪੈਟਰੋਲ 1.82 ਰੁਪਏ ਸਸਤਾ, ਡੀਜ਼ਲ 50 ਪੈਸੇ ਮਹਿੰਗਾ
. . .  1 day ago
ਮੁਕੇਸ਼ ਅੰਬਾਨੀ ਨੂੰ ਪ੍ਰਧਾਨ ਮੰਤਰੀ ਵਫਦ ਚੋਂ ਬਾਹਰ ਰੱਖਿਆ
. . .  1 day ago
ਉੱਤਰ ਪ੍ਰਦੇਸ਼ 'ਚ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ
. . .  1 day ago
ਅਦਾਲਤ ਵਿਚ ਪੇਸ਼ ਨਾ ਹੋਣ 'ਤੇ ਸ਼ੀਲਾ ਦੀਕਸ਼ਤ ਨੂੰ ਤਿੰਨ ਲੱਖ ਦਾ ਜੁਰਮਾਨਾ
. . .  1 day ago
ਚਿੱਟ ਫੰਡ ਘੁਟਾਲੇ 'ਚ ਗਾਇਕ ਗੋਗੋਈ ਤੋਂ ਪੁੱਛਗਿੱਛ, ਮਿਥੁਨ ਚੱਕਰਵਰਤੀ ਨੂੰ ਵੀ ਤਲਬ ਕਰਨ ਦੀ ਸੰਭਾਵਨਾ
. . .  1 day ago
ਕੇਂਦਰ ਅਤੇ 13 ਰਾਜਾਂ ਦੇ 56 ਮੰਤਰੀਆਂ ਖਿਲਾਫ ਫ਼ੌਜਦਾਰੀ ਮਾਮਲੇ- ਅਧਿਐਨ 'ਚ ਪ੍ਰਗਟਾਵਾ
. . .  1 day ago
ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਜਪਾਨ ਪੁੱਜੇ-ਕਿਓਟੋ ਪੁੱਜਣ 'ਤੇ ਸ਼ਾਨਦਾਰ ਸਵਾਗਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਭਾਦੋਂ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਲੋੜ ਕਦੇ ਮੁਨਾਫ਼ੇ ਦਾ ਸੌਦਾ ਨਹੀਂ ਕਰਦੀ। -ਫਰੈਂਕਲਿਨ

ਪਹਿਲਾ ਸਫ਼ਾ

ਪਾਕਿਸਤਾਨ 'ਚ ਹਿੰਸਕ ਪ੍ਰਦਰਸ਼ਨ ਦੌਰਾਨ 7 ਮੌਤਾਂ, 200 ਜ਼ਖ਼ਮੀ

ਇਸਲਾਮਾਬਾਦ, 30 ਅਗਸਤ (ਏਜੰਸੀਆਂ)-ਪਾਕਿਸਤਾਨ ਵਿਚ ਅੱਜ ਦੇਰ ਰਾਤ ਸਿਆਸੀ ਸੰਕਟ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਰਿਹਾਇਸ਼ ਵੱਲ ਵੱਧਦੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਦੌਰਾਨ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸਾਬਕਾ ਮੰਤਰੀ ਚੌਧਰੀ ਸੁਜਾਤ ਸਮੇਤ 200 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ | ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ ਤੇ ਹਵਾ ਵਿਚ ਗੋਲੀਆਂ ਵੀ ਚਲਾਈਆਂ | ਇਸ ਦੌਰਾਨ ਅੱਧੀ ਰਾਤ ਨੂੰ ਇਸਲਾਮਾਬਾਦ 'ਚ ਹਾਲਾਤ ਬੇਹੱਦ ਨਾਜ਼ੁਕ ਅਤੇ ਤਨਾਅ ਵਾਲੇ ਹੋਣ ਕਾਰਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣਾ ਨਿਵਾਸ ਸਥਾਨ ਛੱਡ ਕੇ ਆਪਣੇ ਨਿੱਜੀ ਸਟਾਫ਼ ਨਾਲ ਲਾਹੌਰ ਸਥਿਤ ਆਪਣੇ ਘਰ ਚਲੇ ਗਏ | ਦੂਜੇ ਪਾਸੇ 100 ਤੋਂ ਵੱਧ ਵਿਖਾਵਾਕਾਰੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ |
ਸੰਸਦ 'ਚ ਦਾਖ਼ਲ ਹੋਏ ਪ੍ਰਦਰਸ਼ਨਕਾਰੀ
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਤੁਰੰਤ ਅਸਤੀਫੇ ਦੀ ਮੰਗ ਨੂੰ ਲੈ ਕੇ ਬੀਤੇ 17 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਵਿਰੋਧੀ ਪਾਰਟੀਆਂ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਤਾਹਿਰ-ਉਲ-ਕਾਦਰੀ ਦੀ ਪਾਕਿਸਤਾਨ ਅਵਾਮੀ ਤਹਿਰੀਕ ਦੇ ਹਜ਼ਾਰਾਂ ਸਮਰਥਕਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕਰ ਦਿੱਤਾ | ਇਸ ਦੌਰਾਨ ਪ੍ਰਦਰਸ਼ਨਕਾਰੀ ਪਾਕਿਸਤਾਨੀ ਸੰਸਦ ਵਿਚ ਦਾਖ਼ਲ ਹੋ ਗਏ ਤੇ ਉਨ੍ਹਾਂ ਸੰਸਦ ਦੀ ਕੰਧ ਦਾ ਇਕ ਹਿੱਸਾ ਤੋੜ ਦਿੱਤਾ ਜਿੰਨ੍ਹਾਂ ਨੂੰ ਰੋਕਣ ਲਈ ਪੁਲਿਸ ਨੂੰ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਸਹਾਰਾ ਲੈਣਾ ਪਿਆ | ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਵੀ ਕੀਤਾ ਤੇ ਹਵਾ 'ਚ ਗੋਲੀਆਂ ਵੀ ਚਲਾਈਆਂ | ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਕੀਤੀ ਕਾਰਵਾਈ ਦੌਰਾਨ ਇਕ ਔਰਤ ਸਣੇ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖ਼ਮੀ ਹੋ ਗਏ | ਦੂਜੇ ਪਾਸੇ ਖ਼ਬਰ ਏਜੰਸੀ ਪੀ.ਟੀ.ਆਈ. ਅਨੁਸਾਰ ਹਿੰਸਾ ਦੌਰਾਨ ਇਕ ਔਰਤ ਦੀ ਮੌਤ ਤੇ 50 ਹੋਰ ਜ਼ਖ਼ਮੀ ਹੋਏ ਹਨ | ਮਿਲੇ ਵੇਰਵਿਆਂ ਅਨੁਸਾਰ ਪੁਲਿਸ ਨੇ 100 ਦੇ ਕਰੀਬ ਵਿਖਾਵਾਕਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਜਾਂਦਾ ਰਾਹ ਸੀਲ ਕਰ ਦਿੱਤਾ | ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਚੱਪੇ-ਚੱਪੇ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਹਨ | ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਲਾਹੌਰ, ਕਰਾਚੀ ਤੇ ਮੁਲਤਾਨ ਵਿਚ ਵਿਖਾਵੇ ਕੀਤੇ ਅਤੇ ਲਾਹੌਰ ਵਿਚ ਦੁਕਾਨਾਂ ਦੀ ਤੋੜ-ਭੰਨ ਕੀਤੀ |
ਨਵਾਜ਼ ਸ਼ਰੀਫ਼ ਲਾਹੌਰ ਚਲੇ ਗਏ
ਅੱਧੀ ਰਾਤ ਨੂੰ ਇਸਲਾਮਾਬਾਦ 'ਚ ਹਾਲਾਤ ਬੇਹੱਦ ਨਾਜ਼ੁਕ ਅਤੇ ਤਨਾਅ ਵਾਲੇ ਹੋਣ ਕਾਰਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣਾ ਨਿਵਾਸ ਸਥਾਨ ਛੱਡ ਕੇ ਆਪਣੇ ਨਿੱਜੀ ਸਟਾਫ਼ ਨਾਲ ਲਾਹੌਰ ਸਥਿਤ ਆਪਣੇ ਘਰ ਚਲੇ ਗਏ |
ਕਾਦਰੀ ਤੇ ਇਮਰਾਨ ਸੰਸਦ ਵੱਲ ਵਧੇ
ਪ੍ਰਦਰਸ਼ਨ ਦੌਰਾਨ ਆਪਣੇ ਹਿਮਾਇਤੀਆਂ ਦੀ ਸਹਾਇਤਾ ਨਾਲ ਇਮਰਾਨ ਖਾਨ ਤੇ ਤਾਹਿਰ-ਉਰ ਕਾਦਰੀ ਦਾ ਕਾਫ਼ਲਾ ਪਾਰਲੀਮੈਂਟ ਵੱਲ ਵਧਿਆ | ਇਸ ਦੌਰਾਨ ਹਿੰਸਾ ਲਈ ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਹਿੰਸਾ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਜ਼ਿੰਮੇਵਾਰ ਹਨ |
ਲਾਹੌਰ, ਕਰਾਚੀ ਤੇ ਮੁਲਤਾਨ ਵੱਲ ਵਧੇ ਪ੍ਰਦਰਸ਼ਨਕਾਰੀ-ਇਸ ਦੌਰਾਨ ਦੇਰ ਰਾਤ ਪ੍ਰਦਰਸ਼ਨਕਾਰੀਆਂ ਨੇ ਲਾਹੌਰ, ਕਰਾਚੀ ਤੇ ਮੁਲਤਾਨ ਵੱਲ ਆਪਣਾ ਘੇਰਾ ਵਧਾਉਂਦਿਆਂ ਇਥੇ ਸਰਕਾਰ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਲਾਹੌਰ ਵਿਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਕਈ ਦੁਕਾਨਾਂ ਦੀ ਦੀ ਤੋੜ-ਭੰਨ ਕੀਤੀ | ਭੜਕੀ ਭੀੜ ਨੇ ਪੁਲਿਸ 'ਤੇ ਪਥਰਾਅ ਕੀਤਾ ਜਿਸ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ |
ਕਾਦਰੀ ਦੇ ਗੈਰ-ਜ਼ਮਾਨਤੀ ਵਾਰੰਟ
ਕਾਦਰੀ ਅਤੇ ਉਸ ਦੀ ਪਾਰਟੀ ਦੇ 71 ਕਾਰਕੁੰਨਾਂ ਖਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ | ਜਿੰਨ੍ਹਾਂ 'ਤੇ ਦੋਸ਼ ਹੈ ਕਿ ਬੀਤੀ 8 ਅਗਸਤ ਨੂੰ ਕਾਦਰੀ ਦੀ ਪਾਰਟੀ ਵੱਲੋਂ ਕੀਤੇ ਰੋਸ ਮਾਰਚ ਦੌਰਾਨ ਪਾਰਟੀ ਵਰਕਰਾਂ ਵੱਲੋਂ ਕੀਤੇ ਹਮਲੇ 'ਚ 76 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ |
ਪ੍ਰਦਰਸ਼ਨਕਾਰੀਆਂ ਨੇ ਰਸਤੇ 'ਚ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਬੈਰੀਕੇਡ ਵਜੋ ਰੱਖੇ ਸ਼ਿੰਪਿੰਗ ਕੰਟੇਨਰਾਂ ਨੂੰ ਹਟਾਉਣ ਲਈ ਕਰੇਨ ਦੀ ਵਰਤੋਂ ਕੀਤੀ ਅਤੇ ਪ੍ਰਸ਼ਾਸਨ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਵੱਡੀ ਗਿਣਤੀ 'ਚ ਪੁਲਿਸ ਨੂੰ ਤਾਇਨਾਤ ਕੀਤਾ | ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਫੌਜ ਦੇ ਜਵਾਨ ਤਾਇਨਾਤ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਇਮਰਾਨ ਖਾਨ ਅਤੇ ਕਾਦਰੀ ਦੇ ਸਮਰਥਕਾਂ ਨੇ 15 ਅਗਸਤ ਤੋਂ ਸੰਸਦ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਜੋ ਨਵਾਜ਼ ਸ਼ਰੀਫ ਦੇ ਅਹੁਦਾ ਛੱਡਣ ਦੀ ਮੰਗ 'ਤੇ ਅੜੇ ਹੋਏ ਹਨ | ਉਹ ਪਿਛਲੇ ਸਾਲ ਹੋਈਆਂ ਚੋਣਾਂ 'ਚ ਵੱਡੇ ਪੱਧਰ 'ਤੇ ਹੇਰਾਫਾਰੀ ਹੋਣ ਦਾ ਦੋਸ਼ ਲਗਾਉਂਦੇ ਹੋਏ ਨਵਾਜ਼ ਸ਼ਰੀਫ਼ ਦੀ ਅਸਤੀਫੇ ਦੀ ਮੰਗ ਕਰ ਰਹੇ ਹਨ |
ਅੱਜ ਰਾਤ ਇਮਰਾਨ ਖਾਨ ਅਤੇ ਕਾਦਰੀ ਵੱਲੋਂ ਪ੍ਰਦਰਸ਼ਨ ਦਾ ਸਥਾਨ ਤਬਦੀਲ ਕੀਤੇ ਜਾਣ ਦੇ ਐਲਾਨ ਦੇ ਬਾਅਦ ਪ੍ਰਦਰਸ਼ਨਕਾਰੀ ਨਵਾਜ਼ ਸ਼ਰੀਫ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਵਧੇ |
ਇਸ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਦੀ ਵਿਚੋਲਗਿਰੀ ਦਰਮਿਆਨ ਮੁਜ਼ਾਹਰਾਕਾਰੀਆਂ ਵਲੋਂ ਸਰਕਾਰ 'ਤੇ ਦਬਾਅ ਵਧਾਉਂਦੇ ਹੋਏ ਧਰਮ ਗੁਰੂ ਤਾਹਿਰਉਲ ਕਾਦਰੀ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਹੁਦਾ ਛੱਡਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ |

ਭਾਰਤ-ਜਾਪਾਨ ਵਿਚਕਾਰ ਸਮਝੌਤਾ ਕਿਓਟੋ ਦੀ ਤਰਜ਼ 'ਤੇ ਵਿਕਸਿਤ ਹੋਵੇਗੀ ਕਾਸ਼ੀ

ਕਿਓਟੋ, 30 ਅਗਸਤ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ, ਜਿਸ ਦੀ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀਨਿਧਤਾ ਕਰਦੇ ਹਨ, ਨੂੰ ਜਾਪਾਨ ਦੇ ਸਮਾਰਟ ਸਿਟੀ ਕਿਓਟੋ ਦਾ ਤਜਰਬਾ ਵਰਤ ਕੇ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ | ਅੱਜ ਇਥੇ ਇਸ ਸਬੰਧੀ ਹੋਏ ਇਕ ਸਮਝੌਤੇ 'ਤੇ ਜਾਪਾਨ ਵਿਚ ਭਾਰਤੀ ਦੀ ਰਾਜਦੂਤ ਦੀਪਾ ਵਧਵਾ ਅਤੇ ਕਿਓਟੋ ਦੇ ਮੇਅਰ ਦੈਸਾਕਾ ਕਾਡੋਕਵਾ ਨੇ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸ਼ਿੰਜ਼ੋ ਅਬੇ ਦੀ ਮੌਜੂਦਗੀ ਵਿਚ ਦਸਤਖਤ ਕੀਤੇ ਗਏ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਮਝੌਤਾ ਵਿਰਾਸਤ ਸੰਭਾਲ, ਸ਼ਹਿਰ ਦੇ ਅਧੁਨਿਕੀਕਰਨ ਵਿਚ ਸਹਿਯੋਗ ਅਤੇ ਕਲਾ, ਸਭਿਆਚਾਰ ਅਤੇ ਵਿਦਿਅਕ ਖੇਤਰਾਂ ਵਿਚ ਸਹਿਯੋਗ ਮੁਹੱਈਆ ਕਰੇਗਾ | ਉਨ੍ਹਾਂ ਅੱਗੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਸਮਾਰਟ ਹੈਰੀਟੇਜ ਸਿਟੀ ਪ੍ਰੋਗਰਾਮ ਲਈ ਚੌਖਟੇ ਦਾ ਕੰਮ ਕਰੇਗਾ |
ਜਾਪਾਨ ਪੁੱਜਣ 'ਤੇ ਮੋਦੀ ਦਾ ਸ਼ਾਨਦਾਰ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਪਾਨ ਦੇ ਪੰਜ ਦਿਨਾ ਦੌਰੇ 'ਤੇ ਇਥੇ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਇਸ ਯਾਤਰਾ ਨਾਲ ਦੁਵੱਲੇ ਸਬੰਧਾਂ ਖਾਸਕਰ ਰੱਖਿਆ, ਗੈਰ ਫ਼ੌਜੀ ਪ੍ਰਮਾਣੂ ਖੇਤਰ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਵਣਜ ਖੇਤਰ ਵਿਚ ਸਹਿਯੋਗ ਵਧਣ ਦੀ ਆਸ ਹੈ | ਕਿਓਟੋ ਦੇ ਸਰਕਾਰੀ ਗੈਸਟ ਹਾਊਸ ਵਿਚ ਪੁੱਜਣ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨੇ ਨਿੱਘਾ ਸਵਾਗਤ ਕੀਤਾ | ਉਪ ਮਹਾਂਦੀਪ ਤੋਂ ਬਾਹਰ ਪ੍ਰਧਾਨ ਮੰਤਰੀ ਵਜੋਂ ਪਹਿਲੀ ਦੁਵੱਲੀ ਯਾਤਰਾ 'ਤੇ ਸ੍ਰੀ ਮੋਦੀ ਜਪਾਨ ਦਾ ਪੰਜ ਦਿਨਾ ਸਰਕਾਰੀ ਦੌਰਾ ਸ਼ੁਰੂ ਕਰਨ ਲਈ ਓਸਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ | ਆਪਣੇ ਦੌਰੇ ਦੇ ਪਹਿਲੇ ਪੜਾਅ ਦੌਰਾਨ ਇਹ ਗੱਲ ਧਿਆਨ ਵਿਚ ਰੱਖ ਕੇ ਉਹ ਇਥੇ ਸਮਾਰਟ ਸਿਟੀ ਦਾ ਤਜਰਬਾ ਦੇਖਣਗੇ ਕਿ ਉਹ ਵੀ ਭਾਰਤ ਵਿਚ 100 ਸਮਾਰਟ ਸਿਟੀ ਉਸਾਰਨ ਦਾ ਇਰਾਦਾ ਰੱਖਦੇ ਹਨ | ਸ੍ਰੀ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਪਹਿਲੀ ਸਤੰਬਰ ਨੂੰ ਟੋਕੀਓ ਵਿਚ ਮਹੱਤਵਪੂਰਣ ਮੀਟਿੰਗ ਕਰਨਗੇ ਜਿਸ ਵਿਚ ਦੋਵੇਂ ਧਿਰਾਂ ਰਣਨੀਤਕ ਤੇ ਵਿਸ਼ਵ ਸਾਂਝੇਦਾਰੀ ਅੱਗੇ ਲਿਜਾਣ ਦੇ ਉਪਾਵਾਂ 'ਤੇ ਵਿਚਾਰ ਕਰਨਗੇ | ਪ੍ਰਧਾਨ ਮੰਤਰੀ ਦਾ ਜਪਾਨ ਦੌਰੇ ਦੌਰਾਨ ਵੱਡਾ ਏਜੰਡਾ ਹੈ ਜਿਸ ਵਿਚ ਉਹ ਦੁਵੱਲੇ ਸਬੰਧਾਂ ਦਾ ਨਵਾਂ ਅਧਿਆਏ ਲਿਖੇ ਜਾਣ ਅਤੇ ਰਣਨੀਤਕ ਅਤੇ ਵਿਸ਼ਵ ਭਾਈਵਾਲੀ ਉੱਚ ਪੱਧਰ 'ਤੇ ਲਿਜਾਣ ਦੀ ਆਸ ਕਰਦੇ ਹਨ | ਵਿਦੇਸ਼ ਮੰਤਰਾਲੇ ਨੇ ਇਸ ਯਾਤਰਾ ਬਾਰੇ ਕਿਹਾ ਕਿ ਭਾਰਤ ਨੂੰ ਇਸ ਯਾਤਰਾ ਤੋਂ ਵੱਡੀਆਂ ਉਮੀਦਾਂ ਹਨ | ਦੋਵਾਂ ਧਿਰਾਂ ਵਿਚਕਾਰ ਸਿਖਰ ਮੀਟਿੰਗ ਦੌਰਾਨ ਰੱਖਿਆ, ਗੈਰਫ਼ੌਜੀ ਪ੍ਰਮਾਣੂ, ਬੁਨਿਆਦੀ ਢਾਂਚਾ ਵਿਕਾਸ ਅਤੇ ਧਰਤੀ ਦੇ ਦੁਰਲੱਭ ਖਣਿਜ ਪਦਾਰਥਾਂ ਦੇ ਖੇਤਰ ਵਿਚ ਸਹਿਯੋਗ ਵਰਗੇ ਮੁੱਦੇ ਵਿਚਾਰ ਵਟਾਂਦਰੇ ਲਈ ਏਜੰਡੇ 'ਤੇ ਰਹਿਣ ਦੀ ਸੰਭਾਵਨਾ ਹੈ |

ਕੁਵੈਤ 'ਚ 9 ਪੰਜਾਬੀਆਂ ਸਣੇ 10 ਅਜੇ ਵੀ ਪੁਲਿਸ ਦੀ ਗਿ੍ਫ਼ਤ 'ਚ

• ਬਾਕੀ ਰਿਹਾਅ • 4 ਜ਼ਖ਼ਮੀ ਨੌਜਵਾਨਾਂ ਨੂੰ ਵੀ ਹਸਪਤਾਲ ਤੋਂ ਮਿਲੀ ਛੁੱਟੀ
ਪੋਜੇਵਾਲ ਸਰਾਂ/ ਬੰਗਾ/ਨਵਾਂਸ਼ਹਿਰ, 30 ਅਗਸਤ (ਰਮਨ ਭਾਟੀਆ, ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਕੁਵੈਤ ਦੇ ਸ਼ਹਿਰ ਸਲੀਵੀਆਂ ਵਿਚ ਸਥਿਤ ਅਹਿਮਦੀਆ ਕੰਟਰੈਕਟਿੰਗ ਐਾਡ ਟਰੇਡਿੰਗ ਕੰਪਨੀ ਦੇ ਕੈਂਪ ਵਿਚ ਪੰਜਾਬੀ ਨੌਜਵਾਨਾਂ ਤੇ ਮਿਸਰ ਵਾਸੀਆਂ ਵਿਚਕਾਰ ਬੀਤੇ ਦਿਨੀਂ ਹੋਈ ਝੜਪ ਤੋਂ ਬਾਅਦ ਹੁਣ ਮਾਹੌਲ ਸ਼ਾਂਤ ਹੋ ਗਿਆ ਹੈ | ਇਸ ਮਸਲੇ ਦੇ ਹੱਲ ਲਈ ਕੰਪਨੀ ਪ੍ਰਬੰਧਕਾਂ ਤੇ ਭਾਰਤੀ ਦੂਤਾਵਾਸ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਅਜੇ ਵੀ ਇਸ ਘਟਨਾ ਨਾਲ ਸਬੰਧਿਤ ਕੁਵੈਤ ਪੁਲਿਸ ਵਲੋਂ ਝੜਪ ਵਾਲੇ ਦਿਨ ਗਿ੍ਫ਼ਤਾਰ ਕੀਤੇ 25 ਨੌਜਵਾਨਾਂ 'ਚੋਂ 9 ਪੰਜਾਬੀ ਅਤੇ ਇਕ

ਇਤਿਹਾਸਕਾਰ ਬਿਪਿਨ ਚੰਦਰ ਨਹੀਂ ਰਹੇ

ਨਵੀਂ ਦਿੱਲੀ, 30 ਅਗਸਤ (ਏਜੰਸੀ)-ਉੱਘੇ ਇਤਿਹਾਸਕਾਰ ਬਿਪਿਨ ਚੰਦਰ ਦਾ ਸਵੇਰੇ ਨੀਂਦ 'ਚ ਹੀ ਦਿਹਾਂਤ ਹੋ ਗਿਆ | ਉਹ 86 ਸਾਲ ਦੇ ਸਨ | ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੁੜਗਾਓਾ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ | 'ਦਾ ਮੇਕਿੰਗ ਆਫ਼ ਮਾਡਰਨ ਇੰਡੀਆ: ਫਰਾਮ ਮਾਰਕਸ ਟੂ ਗਾਂਧੀ', 'ਹਿਸਟਰੀ ਆਫ਼ ਮਾਡਰਨ ਇੰਡੀਆ' ਤੇ 'ਦਾ ਰਾਈਸ ਐਾਡ ਗ੍ਰੋਥ ਆਫ਼ ਇਕੋਨੋਮਿਕ ਨੈਸ਼ਨਨਿਜ਼ਮ ਇੰਨ ਇੰਡੀਆ' ਵਰਗੀਆਂ ਪੁਸਤਕਾਂ ਦੇ ਲੇਖਕ ਬਿਪਿਨ ਚੰਦਰ ਸਾਲ 2004-2012 ਦਰਮਿਆਨ ਨੈਸ਼ਨਲ ਬੁੱਕ ਟਰੱਸਟ ਦੇ ਪ੍ਰਧਾਨ ਵੀ ਰਹੇ |

ਭਾਜਪਾ ਨੂੰ ਰੋਕਣ ਲਈ ਕਾਮਰੇਡਾਂ ਨਾਲ ਸਮਝੌਤੇ ਤੋਂ ਗੁਰੇਜ਼ ਨਹੀਂ-ਮਮਤਾ ਬੈਨਰਜੀ

ਕੋਲਕਾਤਾ, 30 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਜਿੰਦਗੀ ਭਰ ਕਾਮਰੇਡਾਂ ਵਿਰੁੱਧ ਅੰਦੋਲਨ ਕਰਕੇ 34 ਸਾਲ ਬਾਅਦ ਉਨ੍ਹਾਂ ਤੋਂ ਸੱਤਾ ਹਾਸਿਲ ਕਰਨ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਲਈ ਆਪਣੇ ਕੱਟੜ ਦੁਸ਼ਮਣ ਕਾਮਰੇਡਾਂ ਨਾਲ ਵੀ ਸਮਝੌਤਾ ਕਰਨ ਨੂੰ ਤਿਆਰ ਹਨ | ਕੋਲਕਾਤਾ ਵਿਖੇ ਸੀ ਪੀ ਐਮ ਦੇ ਬੰਗਲਾ ਨਿਊਜ਼ ਚੈਨਲ 24 ਘੰਟੇ 'ਤੇ ਮਮਤਾ ਨੇ ਕਿਹਾ ਕਿ ਰਾਜਨੀਤੀ 'ਚ ਕੋਈ ਵੀ ਅਛੂਤ ਨਹੀਂ ਹੁੰਦਾ |
ਬਿਹਾਰ 'ਚ ਲਾਲੂ ਅਤੇ ਨਿਤਿਸ਼ ਵਲੋਂ ਇਕੱਠੇ ਹੋ ਕੇ ਭਾਜਪਾ ਨੂੰ ਰੋਕਣ ਲਈ ਦੋਵਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਤੋਂ ਪਹਿਲਾਂ ਇਹ ਕੰਮ ਕੀਤਾ ਜਾਂਦਾ ਤਾਂ

ਕੁਵੈਤ 'ਚ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਓ ਬਾਦਲ ਵੱਲੋਂ ਸੁਸ਼ਮਾ ਨਾਲ ਟੈਲੀਫ਼ੋਨ 'ਤੇ ਗੱਲਬਾਤ

ਚੰਡੀਗੜ੍ਹ, 30 ਅਗਸਤ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵਿਦੇਸ਼ ਮਾਮਲਿਆਂ ਦੇ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਫ਼ੋਨ ਕਰਕੇ ਉਨ੍ਹਾਂ ਸਾਰੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਹੈ ਜਿਨ੍ਹਾਂ ਨੂੰ ਵੀਰਵਾਰ ਨੂੰ ...

ਪੂਰੀ ਖ਼ਬਰ »

ਪਰਿਵਾਰਾਂ ਵੱਲੋਂ ਅਵਿਨਾਸ਼ ਰਾਏ ਖੰਨਾ ਨੂੰ ਮਦਦ ਦੀ ਅਪੀਲ

ਹੁਸ਼ਿਆਰਪੁਰ, (ਹਰਪ੍ਰੀਤ ਕੌਰ)-ਕੁਵੈਤ 'ਚ ਫ਼ਸੇ ਪੰਜਾਬੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇਥੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਸਿਆਸੀ ਸਕੱਤਰ ਸੰਜੀਵ ਤਲਵਾੜ ਨੂੰ ਮਿਲ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਲੜਕਿਆਂ ਨੂੰ ਰਿਹਾਅ ਕਰਵਾਉਣ 'ਚ ਮੱਦਦ ...

ਪੂਰੀ ਖ਼ਬਰ »

ਮੁਕੇਸ਼ ਅੰਬਾਨੀ ਨੂੰ ਪ੍ਰਧਾਨ ਮੰਤਰੀ ਵਫ਼ਦ 'ਚੋਂ ਬਾਹਰ ਰੱਖਿਆ

ਨਵੀਂ ਦਿੱਲੀ, 30 ਅਗਸਤ (ਪੀ. ਟੀ. ਆਈ.)-ਊਰਜਾ ਖੇਤਰ ਦੇ ਵਿਸ਼ਵ ਦੇ ਸਭ ਤੋਂ ਅਮੀਰ ਅਰਬਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਾਪਾਨ ਦੌਰੇ 'ਤੇ ਗਏ ਸਨਅਤਕਾਰਾਂ ਦੇ ਵਫਦ 'ਚ ਸ਼ਾਮਿਲ ਨਹੀਂ ਕੀਤਾ | ਸਰਕਾਰੀ ...

ਪੂਰੀ ਖ਼ਬਰ »

ਪੈਟਰੋਲ 1.82 ` ਸਸਤਾ, ਡੀਜ਼ਲ 50 ਪੈਸੇ ਮਹਿੰਗਾ

ਨਵੀਂ ਦਿੱਲੀ, 30 ਅਗਸਤ (ਪੀ. ਟੀ. ਆਈ.)-ਅੱਜ ਤੇਲ ਕੰਪਨੀਆਂ ਨੇ ਪੈਟਰੋਲ 1.82 ਰੁਪਏ ਪ੍ਰਤੀ ਲਿਟਰ ਸਸਤਾ ਅਤੇ ਡੀਜ਼ਲ 50 ਪੈਸੇ ਪ੍ਰਤੀ ਲਿਟਰ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ | ਤੇਲ ਕੰਪਨੀਆਂ ਨੇ ਕਿਹਾ ਕਿ ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ | ਜਨਵਰੀ 2013 ਦੇ ...

ਪੂਰੀ ਖ਼ਬਰ »

ਪ੍ਰਸਿੱਧ ਕਾਲਮ ਨਵੀਸ ਬਲਰਾਜ ਪੁਰੀ ਦਾ ਦਿਹਾਂਤ

ਜੰਮੂ, 30 ਅਗਸਤ (ਏਜੰਸੀਆਂ)-ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਪਦਮ ਭੂਸ਼ਨ ਬਲਰਾਜ ਪੁਰੀ ਦਾ ਅੱਜ ਸਵੇਰੇ ਜੰਮੂ ਵਿਖੇ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ 'ਤੇ 35 ਤੋਂ ਵੱਧ ਕਿਤਾਬਾਂ ...

ਪੂਰੀ ਖ਼ਬਰ »