ਤਾਜਾ ਖ਼ਬਰਾਂ


ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਮੁੰਬਈ, 16 ਨਵੰਬਰ- ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਜ ਮਹਿਲਾ ਆਯੋਗ ਵੱਲੋਂ ਨਾਨਾ ਪਾਟੇਕਰ ਨੂੰ ਜਾਰੀ ਕੀਤੇ ਨੋਟਿਸ 'ਤੇ ਪਾਟੇਕਰ ਦੇ ਵਕੀਲ ਅਨੀਕੇਤ ਨਿਕਮ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ ਝੂਠੇ ਹਨ ਅਤੇ ਸਚਾਈ ...
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 16 ਨਵੰਬਰ (ਜੱਸ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਉਪਰੰਤ ਅਰੁਣਾ ਚੌਧਰੀ...
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਤਿਰੂਵਨੰਤਪੁਰਮ, 16 ਨਵੰਬਰ- ਕੇਰਲ ਦਾ ਸਬਰੀਮਾਲਾ ਮੰਦਰ ਦੋ ਮਹੀਨਿਆਂ ਦੇ ਲਈ ਇੱਕ ਵਾਰ ਫਿਰ ਖੋਲ੍ਹਿਆ ਗਿਆ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  1 day ago
ਲਖਨਊ, 16 ਨਵੰਬਰ -ਦਿੱਲੀ-ਦੇਹਰਾਦੂਨ ਕੌਮੀ ਰਾਜ ਮਾਰਗ 'ਤੇ ਇੱਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਘੱਟੋ-ਘੱਟ 20 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਬੀਤੇ ਦਿਨ ਉਸ ਸਮੇਂ ਵਾਪਰੀ ਜਦੋਂ ਇਹ ਲੋਕ ....
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਤਾ ਰਣਵੀਰ-ਦੀਪਿਕਾ ਦੇ ਅਨੰਦ ਕਾਰਜ ਮੌਕੇ ਲਾਵਾਂ ਦਾ ਕੀਰਤਨ
. . .  1 day ago
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਜੋੜੀ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੂਕੋਨ ਦੇ ਬੀਤੇ ਦਿਨੀਂ ਇਟਲੀ ਵਿਚ ਸਿੱਖ ਧਰਮ...
ਯੋਗੀ ਨੇ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਕੀਤਾ ਉਦਘਾਟਨ
. . .  1 day ago
ਲਖਨਊ, 16 ਨਵੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸ਼ੁੱਕਰਵਾਰ ਨੂੰ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਉਦਘਾਟਨ....
ਰਾਜਸਥਾਨ ਸਮੇਤ 20 ਰਾਜ ਭਾਜਪਾ ਦੇ ਨਾਲ ਹਨ - ਰਾਜ ਵਰਧਨ ਸਿੰਘ
. . .  1 day ago
ਰਾਏਪੁਰ, 16 ਨਵੰਬਰ -ਕੇਂਦਰੀ ਮੰਤਰੀ ਰਾਜ ਵਰਧਨ ਸਿੰਘ ਰਾਠੌਰ ਨੇ ਜੈਪੁਰ 'ਚ ਭਾਜਪਾ ਦੇ ਪੱਖ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਰਾਜਸਥਾਨ ਹਮੇਸ਼ਾ ਤੋਂ ਹੀ ਭਾਜਪਾ ਦੇ ਨਾਲ ਰਿਹਾ ਹੈ। ਅੱਜ ਜਦੋਂ 20 ਰਾਜ ਭਾਜਪਾ ਦੇ ਨਾਲ ਹਨ ਤਾਂ ਇਹ ਭਾਜਪਾ ਅਤੇ ਪ੍ਰਧਾਨ ਮੰਤਰੀ ...
ਕੈਪਟਨ ਵੱਲੋਂ ਮੇਰੀ ਪਤਨੀ ਨੂੰ ਵੀ ਕਰਵਾਇਆ ਗਿਆ ਸੀ ਤੰਗ ਪਰੇਸ਼ਾਨ -ਬਾਦਲ
. . .  1 day ago
ਚੰਡੀਗੜ੍ਹ, 16 ਨਵੰਬਰ (ਵਿਕਰਮਜੀਤ ਮਾਨ) - ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਵੱਲੋਂ ਪੁੱਛਗਿੱਛ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਤਿੰਨ ਘਰਾਂ 'ਚ ਸ੍ਰੀ ਗੁਰੂ ਗ੍ਰੰਥ ਜੀ...
ਤ੍ਰਿਪਤੀ ਦੇਸਾਈ ਨੂੰ ਵਾਪਸ ਚਲੇ ਜਾਣਾ ਚਾਹੀਦੈ - ਰਾਹੁਲ ਈਸ਼ਵਰ
. . .  1 day ago
ਪੁਲਿਸ ਨੇ ਮੌਕੇ 'ਤੇ ਦਬੋਚਿਆ ਅਦਾਲਤ 'ਚੋਂ ਭੱਜਣ ਦੀ ਕੋਸ਼ਿਸ਼ ਰਿਹਾ ਮੁਲਜ਼ਮ
. . .  1 day ago
ਐੱਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ
. . .  1 day ago
ਅਧਿਕਾਰੀਆਂ ਨੇ ਯਾਤਰੀ ਤੋਂ ਬਰਾਮਦ ਕੀਤਾ ਸੋਨੇ ਦਾ ਪਾਊਡਰ
. . .  1 day ago
ਕਰਨਾਟਕ : ਆਵਾਰਾ ਕੁੱਤਿਆ ਨੂੰ ਮਾਰਨ 'ਤੇ ਸੁਪਰੀਮ ਕੋਰਟ ਵੱਲੋਂ ਸਕਲੇਸ਼ਪੁਰ ਨਿਗਮ ਨੂੰ ਨੋਟਿਸ
. . .  1 day ago
ਕੱਲ੍ਹ ਹੋਵੇਗਾ ਭਾਰਤ ਦੀ ਪਹਿਲੀ ਇੰਜਨ ਰਹਿਤ ਟਰੇਨ ਦਾ ਟਰਾਇਲ ਰਨ
. . .  1 day ago
ਹਿਮਾਚਲ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਚੰਦਰ ਮੋਹਨ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  1 day ago
ਭਾਜਪਾ ਨਾਮ ਅਤੇ ਨੋਟ ਬਦਲ ਸਕਦੀ ਹੈ ਗੇਮ ਨਹੀਂ - ਮਮਤਾ ਬੈਨਰਜੀ
. . .  1 day ago
ਰਾਜਸਥਾਨ ਚੋਣਾਂ : ਟਿਕਟ ਵੰਡ ਤੋਂ ਨਾਰਾਜ਼ ਜੈਪੁਰ ਦੀ ਸਾਬਕਾ ਮੇਅਰ ਜੋਤੀ ਨੇ ਛੱਡੀ ਕਾਂਗਰਸ
. . .  1 day ago
ਚੱਕਰਵਰਤੀ ਤੂਫ਼ਾਨ : ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਮੁਆਵਜ਼ਾ -ਪਲਾਨੀਸਵਾਮੀ
. . .  1 day ago
ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  1 day ago
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  1 day ago
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  1 day ago
ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਸਬਰੀਮਾਲਾ ਮੰਦਿਰ ਵਿਵਾਦ : ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਮਰਨ ਵਰਤ 'ਤੇ ਬੈਠੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਲਗਾਇਆ ਧਰਨਾ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਭੀਮਾ ਕੋਰੇਗਾਂਵ ਕੇਸ ਦੀ ਸੁਣਵਾਈ 3 ਦਸੰਬਰ ਤੱਕ ਮੁਲਤਵੀ
. . .  1 day ago
ਅਲੋਕ ਵਰਮਾ 'ਤੇ ਹੋਰ ਜਾਂਚ ਦੀ ਲੋੜ - ਸੁਪਰੀਮ ਕੋਰਟ
. . .  1 day ago
ਸ਼੍ਰੋਮਣੀ ਕਮੇਟੀ ਨੇ ਮਨਾਇਆ ਸਥਾਪਨਾ ਦਿਵਸ
. . .  1 day ago
ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਸਪਨਾ ਚੌਧਰੀ ਦੇ ਪ੍ਰੋਗਰਾਮ 'ਚ ਜੰਮ ਕੇ ਚਲੀਆਂ ਕੁਰਸੀਆਂ, ਇਕ ਮੌਤ ਕਈ ਜ਼ਖਮੀ
. . .  1 day ago
ਪ੍ਰਦਰਸ਼ਨਕਾਰੀਆਂ ਨੇ ਤ੍ਰਿਪਤੀ ਦੇਸਾਈ ਦੇ ਵਿਰੋਧ 'ਚ ਹਵਾਈ ਅੱਡੇ ਦਾ ਕੀਤਾ ਘਿਰਾਓ
. . .  1 day ago
ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
. . .  1 day ago
ਐਸ.ਆਈ.ਟੀ. ਨੂੰ ਅੱਜ ਬਿਆਨ ਦਰਜ ਕਰਾਉਣਗੇ ਬਾਦਲ
. . .  1 day ago
ਤਾਮਿਲਨਾਡੂ 'ਚ ਗਾਜਾ ਤੁਫ਼ਾਨ ਕਾਰਨ ਕਈ ਮਕਾਨ ਤੇ ਦਰਖਤ ਡਿੱਗੇ
. . .  1 day ago
ਤੇਲ ਦੀਆਂ ਕੀਮਤਾਂ 'ਚ ਮਾਮੂਲੀ ਕਟੌਤੀ ਜਾਰੀ
. . .  1 day ago
ਗੰਦੇ ਨਾਲੇ 'ਚੋਂ ਮਿਲੀ ਸ਼ੱਕੀ ਹਾਲਤ 'ਚ ਲਾਸ਼
. . .  1 day ago
ਅੱਜ ਦਾ ਵਿਚਾਰ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ 52 ਦੌੜਾਂ ਨਾਲ ਜੇਤੂ
. . .  2 days ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਨੇ ਦਿੱਤਾ ਆਇਰਲੈਂਡ ਨੂੰ 146 ਦੌੜਾਂ ਦਾ ਟੀਚਾ
. . .  2 days ago
ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਨੇ ਪਹਿਲੀ ਤਸਵੀਰ ਕੀਤੀ ਸਾਂਝੀ
. . .  2 days ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਆਇਰਲੈਂਡ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  2 days ago
ਐੱਸ.ਟੀ.ਐੱਫ ਦਾ ਹੌਲਦਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  2 days ago
ਪਿਸਤੌਲ ਦੀ ਨੋਕ 'ਤੇ ਦੁਕਾਨਦਾਰ ਤੋਂ 5.50 ਲੱਖ ਦੀ ਲੁੱਟ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਕੱਤਕ ਨਾਨਕਸ਼ਾਹੀ ਸੰਮਤ 545
ਿਵਚਾਰ ਪ੍ਰਵਾਹ: ਸੁਧਾਰ ਦਾ ਇਕ ਤਰੀਕਾ, ਸਖ਼ਤ ਅਨੁਸ਼ਾਸਨ ਅਤੇ ਪ੍ਰੇਰਨਾਮਈ ਵਿਹਾਰ। -ਅਗਿਆਤ

ਦਿਲਚਸਪੀਆਂ

ਸਕੂਲਾਂ 'ਤੇ ਜਦੋਂ ਪੈਂਦਾ ਛਾਪਾ

ਕੰਬਖਤ 'ਛਾਪੇ' ਦਾ ਨਾਂਅ ਹੀ ਭੈੜਾ ਹੈ ਜਿਵੇਂ ਐਕਸੀਡੈਂਟ ਦਾ ਨਾਂਅ | ਉਂਜ ਦੋਵਾਂ 'ਚ ਬਹੁਤਾ ਫ਼ਰਕ ਵੀ ਨਹੀਂ | ਸੁਣ ਕੇ ਹਰ ਕੋਈ ਕੰਬ ਜਾਂਦੈ | ਛਾਪਾ ਸ਼ਬਦ ਅਕਸਰ ਕੋਈ ਮੁਜਰਮ ਫੜਨ ਲਈ ਹੀ ਵਰਤਿਆ ਜਾਂਦੈ | ਖ਼ਬਰਾਂ ਸੁਣੀਦੀਆਂ ਸੀ ਕਿ ਪੁਲਿਸ ਨੇ ਛਾਪਾ ਮਾਰ ਕੇ ਦਾਰੂ ਦੀ ਭੱਠੀ ਫੜੀ, ਕਾਲਾ ਧਨ ਤੇ ਬਲੈਕੀਆ ਕਾਬੂ ਕੀਤਾ ਆਦਿ | ਪਰ ਅੱਜਕੱਲ੍ਹ ਇਹ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਨੇ ਕਿ ਫ਼ਲਾਣੇ ਸਕੂਲ 'ਚ ਛਾਪਾ ਪਿਆ ਤੇ ਐਨੇ ਅਧਿਆਪਕ ਗ਼ੈਰਹਾਜ਼ਰ ਤੇ ਐਨੇ ਅਧਿਆਪਕ ਜਮਾਤਾਂ ਤੋਂ ਬਾਹਰ ਫੜੇ | ਐਨਿਆਂ ਨੂੰ ਸਸਪੈਂਡ ਕੀਤਾ ਤੇ ਐਨਿਆਂ ਦੀ ਬਦਲੀ ਕਰ ਦਿੱਤੀ ਆਦਿ | ਗੱਲ ਕੀ, ਛਾਪਾ ਹੁਣ ਸਕੂਲਾਂ 'ਚ ਵੀ ਵੜ ਗਿਐ | ਪਰ ਜਦੋਂ ਦਾ ਇਹ ਸਕੂਲਾਂ 'ਚ ਵੜਿਐ ਸੱਤਿਆਨਾਸ ਕਰੀ ਜਾਂਦੈ, ਸੁਧਾਰ ਦੀ ਥਾਂ ਪਰਨਾਲਾ ਉੱਥੇ ਦਾ ਉੱਥੇ |
ਗੱਲ ਵੀ ਠੀਕ ਐ | ਸਕੂਲਾਂ 'ਚ ਚੈਕਿੰਗ 'ਤੇ ਆਏ ਬਹੁਤਿਆਂ ਦਾ ਰਵਈਆ ਤੇ ਰੰਗ-ਢੰਗ ਅਕਸਰ ਪੁਲਿਸ ਵਰਗਾ ਹੀ ਹੁੰਦੈ | ਕਈਆਂ ਨੇ ਤਾਂ ਆਪਣਾ ਐਨਾ ਕੁ ਦਬਦਬਾ ਬਣਾ ਛੱਡਿਐ ਕਿ ਉਨਾਂ ਦੇ ਆਉਣ ਦੀ ਖਬਰ ਇਲਾਕੇ ਭਰ'ਚ 'ਸ਼ੇਰ ਆ ਗਿਆ' ਵਾਲੀ ਹੁੰਦੀ ਹੈ, ਜਿਵੇਂ, ਜਦੋਂ ਜੰਗਲ ਚ ਸ਼ੇਰ ਵੱਗ' ਤੇ ਝਪਟਦੈ ਤਾਂ ਜਿਹੜਾ ਅਵੇਸਲਾ ਰਹਿ ਗਿਆ ਉਸਦੀ ਖੈਰ ਨਹੀਂ | ਜੋ ਬਚ ਗਏ ਉਹ ਭੱਜ ਕੇ ਸਾਹ' ਚ ਸਾਹ ਰਲਾ ਲੈਂਦੇ ਐ | ਸ਼ਾਇਦ ਹੀ ਇਨਾਂ੍ਹ ਚੋਂ ਕੋਈ ਟਾਵਾਂ ਸਕੂਲ' ਚ ਮਹਿਮਾਨ ਬਣ ਕੇ ਹਾਲ-ਚਾਲ ਤੇ ਦੁੱਖ-ਤਕਲੀਫ ਪੁੱਛੇ | ਬਹੁਤੇ ਤਾਂ ਦੁੱਖ ਤੇ ਹੋਰ ਬਦਹਾਲੀ ਕਰਨ ਹੀ ਆਉਂਦੇ ਐ | ਅਖੇ, ਮੇਰੇ ਜਾਣ ਨਾਲ ਸਕੂਲ 'ਚ ਹਲਚਲ ਨਾ ਮਚੇ ਤਾਂ ਮੈਂ ਚੈਕਿੰਗ ਕਾਹਦੀ ਕੀਤੀ | ਇਸ ਤਰ੍ਹਾਂ ਕਰਕੇ ਸੁਧਾਰ ਹੋਵੇਗਾ ਇਹ ਅਫਸਰੀ ਦਾ ਭਰਮ ਐ | ਨਾ ਹੀ ਹੁਣ ਤੱਕ ਬਹੁਤਾ ਸੁਧਾਰ ਕਰਨ 'ਚ ਕਾਮਯਾਬ ਹੋਏ ਨੇ ਇਹ |
ਅੱਗੋਂ ਸਾਡੇ ਮਾਸਟਰ ਜੀ ਵੀ ਕਿਹੜਾ ਘੱਟ ਐ | ਉਂਜ ਜੇਕਰ ਮਾਸਟਰ ਜੀ ਆਪਣਾ ਚੁੱਲ੍ਹਾ-ਚੌਾਕਾ ਸੁਧਾਰ ਲੈਣ ਤਾਂ ਇਨ੍ਹਾਂ ਦੇ ਛਾਪਿਆਂ ਦੀ ਲੋੜ ਹੀ ਨਹੀਂ ਜਾਂ ਛਾਪਿਆਂ ਦਾ ਡਰ ਹੀ ਨਹੀਂ | ਪਰ ਬਹੁਤੇ ਮਾਸਟਰ/ਭੈਣ ਜੀ ਮਸਤੀ ਨਾਲ ਨੌਕਰੀ ਕਰਦੇ ਐ | ਨਾ ਕਿਸੇ ਦਾ ਡਰ ਨਾ ਕਿਸੇ ਦਾ ਭੈਅ | ਇਕ ਵਾਰ ਇਕ ਮਾਸਟਰ ਜੀ ਛੁੱਟੀ ਲ਼ੈ ਕੇ ਵਿਦੇਸ਼ 'ਚ ਡਾਲਰ ਕਮਾਉਣ ਚਲੇ ਗਏ | ਕਿਸੇ ਫੈਕਟਰੀ 'ਚ 2000 ਡਾਲਰ ਮਹੀਨਾ 'ਤੇ ਨੌਕਰੀ ਕਰ ਲਈ | ਆਦਤ ਅਨੁਸਾਰ ਕੰਮ ਦੌਰਾਨ ਉੱਥੇ ਵੀ ਮਾਸਟਰ ਜੀ ਨੀਂਦ ਦਾ ਢੌਾਕਾ ਲਾ ਲਿਆ ਕਰਨ | ਜਦੋਂ ਕਿਸੇ ਨੇ ਕੁੱਝ ਨਾ ਕਿਹਾ ਤਾਂ ਮਾਸਟਰ ਜੀ ਬੇਫ਼ਿਕਰੀ ਨਾਲ ਢੌਾਕਾ ਲੰਮਾ ਕਰਦੇ ਗਏ | ਉਨ੍ਹਾਂ ਨੇ ਸੋਚਿਆ ਬਈ ਇੱਥੇ ਤਾਂ ਆਪਣੇ ਦੇਸ਼ ਨਾਲੋਂ ਵੀ ਮੌਜਾਂ ਨੇ | ਜਦੋਂ ਮਹੀਨੇ ਬਾਅਦ ਹਿਸਾਬ ਹੋਇਆ ਤਾਂ ਅਗਲਿਆਂ ਨੇ ਮਾਸਟਰ ਜੀ ਦੇ ਹੱਥ 'ਤੇ 500 ਡਾਲਰ ਧਰ ਦਿੱਤੇ | ਦੇਖ ਕੇ ਮਾਸਟਰ ਜੀ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ | ਅਖੇ, ਡਾਲਰ ਕਮਾਉਣ ਆਇਆ ਸੀ ਪਰ ਐਨਾ ਟੋਲ ਟੈਕਸ ਕਾਹਦਾ? ਅਗਲਿਆਂ ਨੇ ਜਵਾਬ ਦਿੱਤਾ 'ਤੁਹਾਡੇ ਸਿਰ 'ਤੇ ਲੱਗੇ ਕੈਮਰੇ ਨੇ ਤੁਹਾਡੀ ਨੀਂਦ ਦੇ ਘੰਟੇ ਕੱਢ ਦਿੱਤੇ ਐ | ਇਹ ਹੈ ਬਾਕੀ ਕੰਮ ਦੀ ਤਨਖਾਹ | ਮਾਸਟਰ ਜੀ ਸੋਚਣ 'ਇਸ ਤੋਂ ਤਾਂ ਮੈਂ ਉੱਥੇ ਹੀ ਚੰਗਾ ਸੀ | ਇਕ ਕੁਰਸੀ ਹੇਠਾਂ ਹੁੰਦੀ ਸੀ ਤੇ ਇਕ ਲੱਤ ਥੱਲੇ | 30 ਸਾਲ ਹੋ ਗਏ ਨੌਕਰੀ ਕਰਦਿਆਂ ਕਿਸੇ ਮੋਏ ਨੇ ਮੇਰੇ ਸੌਣ ਦੀ ਤਨਖਾਹ ਨਹੀਂ ਕੱਟੀ | ਮਾਸਟਰ ਜੀ ਪਿਛਲ-ਖੁਰੀ ਵਾਪਸ ਮੁੜ ਆਏ ਤੇ ਸਕੂਲ ਜਾਇਨ ਕਰ ਲਿਆ |
ਬਸ ਇਨ੍ਹਾਂ ਨੇ ਹੀ ਸਕੂਲਾਂ 'ਚ ਛਾਪਿਆਂ ਦੀ ਰੀਤ ਤੋਰੀ ਐ ਵਰਨਾ ਸਕੂਲਾਂ ਤੇ ਛਾਪੇ ਦਾ ਕੀ ਮੇਲ | ਚੰਗਿਆਂ ਅਧਿਆਪਕਾਂ ਨੂੰ ਇਨ੍ਹਾਂ ਨੇ ਹੀ ਪਲੇਥਣ ਲਾ ਛੱਡਿਐ | ਪਰ ਚੰਗੇ ਵੀਰੋ, ਤੁਸੀਂ ਅਪਣੀ ਚੰਗਿਆਈ ਨਾ ਛੱਡਿਓ | ਜੇ ਵਿਭਾਗ ਤੇ ਅਫ਼ਸਰ ਮੁੱਲ ਨਹੀਂ ਪਾਉਂਦੇ ਤਾਂ ਉੱਪਰ ਵਾਲਾ ਤੇ ਤੁਹਾਡੀ ਆਤਮਾ ਜ਼ਰੂਰ ਪਾ ਰਹੇ ਐ | ਤੁਹਾਡੇ ਸਹਾਰੇ ਹੀ ਇਹ ਸਿੱਖਿਆ ਸਾਹ ਲੈ ਰਹੀ ਐ | ਮੇਰੀ ਗੁਜ਼ਾਰਿਸ਼ ਹੈ ਕਿ ਅਧਿਆਪਕ ਸੈਮੀਨਾਰ 'ਚ ਮਾਸਟਰ/ਭੈਣਜੀਆਂ ਨੂੰ ਵੱਖ-ਵੱਖ ਵਿਸ਼ਿਆਂ ਦਾ ਪਾਠ ਪੜ੍ਹਾਉਣ ਦੀ ਥਾਂ 'ਤੇ ਜ਼ਮੀਰ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ | ਅਜਿਹਾ ਕਰਨ ਨਾਲ ਇਕ ਦਿਨ ਉਨ੍ਹਾਂ ਦੀ ਜ਼ਮੀਰ-ਨੈਤਿਕਤਾ ਜ਼ਰੂਰ ਜਾਗੇਗੀ |
ਹੁਣ ਛਾਪੇ ਮਾਰ ਕੇ ਮਾਸਟਰਾਂ ਨੂੰ ਡਰਾਉਣ ਤੇ ਟੰਗਣ ਦੀ ਥਾਂ ਜ਼ਮੀਰ ਨੂੰ ਰੰਗਣ ਦੀ ਲੋੜ ਐ | ਮਾੜੇ ਨੂੰ ਸੁਧਰਣ ਦਾ ਮੌਕਾ ਦਿਉ ਤੇ ਚੰਗਿਆਂ ਦਾ ਮੁੱਲ ਪਾਉ, ਯੋਗਤਾਵਾਂ ਦੀ ਕਦਰ ਕਰੋ ਜੋ ਨਹੀਂਾ ਹੋ ਰਹੀ | ਗਧੇ ਘੋੜੇ ਨੂੰ ਇਕੋ ਰੱਸੇ ਨਾ ਬੰਨ੍ਹੋ | ਸਕੂਲਾਂ ਤੇ ਅਧਿਆਪਕਾਂ ਦਾ ਮਲਾਂਕਣ ਕਰੋ | ਉਨਾਂ ਨੂੰ ਕੇਵਲ ਸਮੇਂ ਦੀ ਪਾਬੰਦੀ' ਚ ਬੰਨ੍ਹਣ ਦੀ ਥਾਂ ਕੰਮ ਤੇ ਕਾਮਯਾਬੀ ਨਾਲ ਜੋੜੋ | ਪੰਜ ਮਿੰਟ ਲੇਟ ਹੋਣ'ਤੇ ਫਾਹੇ ਟੰਗਣਾ ਚੰਗੀ ਗੱਲ ਨਹੀਂ | ਅੱਧਾ ਘੰਟਾ ਪਹਿਲਾਂ ਸਕੂਲ 'ਚ ਆ ਕੇ ਡੱਕਾ ਨਾ ਤੋੜਨ ਵਾਲੇ ਚੰਗੇ ਐ ਜਾਂ ਮਜੂਬਰੀ ਵਸ ਦਸ ਮਿੰਟ ਲੇਟ ਆ ਕੇ ਕੰਮ ਦੀ ਨੇਰ੍ਹੀ ਠਾਲਣ ਵਾਲੇ? ਸਕੂਲ ਸਮੱਸਿਆਵਾਂ ਦੇ ਘਰ ਬਣ ਗਏ ਐ | ਇਨ੍ਹਾਂ ਨੂੰ ਸੁਣੋ ਤੇ ਹੱਲ ਕਰੋ ਜੇ ਤੁਹਾਡੇ ਕੋਲ ਹੱਲ ਦੀ ਚਾਬੀ ਐ | ਪਰ ਇਹ ਕਿਸੇ ਹੋਰ ਕੋਲ ਹੀ ਐ | ਤਾਂਹੀਓਾ ਜਦੋਂ ਕਿਸੇ ਨੂੰ ਕੁਤਾਹੀ ਬਦਲੇ ਸਜ਼ਾ (ਬਦਲੀ-ਸਸਪੈਨਸ਼ਨ) ਮਿਲਦੀ ਐ ਤਾਂ ਅਗਲੇ, ਅਗਲੀ ਸਵੇਰ ਹੀ ਸਭ ਕੁਝ ਰੁਕਵਾ ਲੈਂਦੇ ਐ | ਸਾਡੇ ਲੋਕਤੰਤਰ' ਚ ਵੋਟਾਂ ਤੇ ਨੋਟਾਂ ਦੀ ਹੀ ਚਲਦੀ ਐ | ਯਾਦ ਰੱਖੋ, ਡਰ ਕਾਰਨ ਸੁਧਾਰ ਵਕਤੀ ਹੁੰਦੈ ਮੁਲਾਂਕਣ ਤੇ ਨਸੀਅਤ ਦਾ ਸਥਾਈ | ਸਕੂਲ ਤੇ ਅਧਿਆਪਕਾਂ ਦੀ ਸਥਿਤੀ ਸੁਧਾਰ ਤੇ ਮੁਲਾਂਕਣ ਦੀ ਮੰਗ ਕਰਦੀ ਐ ਨਾ ਕਿ ਛਾਪਿਆਂ ਦੀ, ਇਹ ਰਾਹ ਫੜਿਆਂ ਚੰਗੇ ਸਿੱਟੇ ਆਉਣਗੇ | ਹਾਂ, ਜੇ ਫਿਰ ਵੀ ਕੋਈ ਬੰਦਾ ਨਾ ਬਣੇ ਤਾਂ ਬਣਾਉਣਾ ਬਣਦਾ ਐ |
-ਮੋਬਾਈਲ : 98761-65959.

ਕਹਾਣੀ ਧਰਤੀ ਮਾਂ

ਪ੍ਰਗਟ ਸਿੰਘ ਨੇ ਆਪਣੇ ਖੇਤ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਲਈ ਤੀਲੀ ਬਾਲੀ ਤਾਂ ਅਚਾਨਕ ਇਕ ਤੇਜ਼ ਹਵਾ ਦਾ ਬੁੱਲ੍ਹਾ ਆਇਆ ਅਤੇ ਤੀਲੀ ਬੁਝ ਗਈ | ਉਹ ਫਿਰ ਦੁਬਾਰਾ ਤੀਲੀ ਬਾਲਣ ਲੱਗਾ ਤਾਂ ਇਕਦਮ ਉੱਚੀ-ਉੱਚੀ ਰੋਣ ਦੀ ਆਵਾਜ਼ ਆਈ | ਪ੍ਰਗਟ ਸਿੰਘ ਆਵਾਜ਼ ਸੁਣ ਕੇ ਇਧਰ-ਉਧਰ ...

ਪੂਰੀ ਖ਼ਬਰ »

ਕੁੱਟਣ ਦੇ ਪੈਸੇ

ਨਿਮਾਣਾ ਸਿਹੁੰ ਦੇ ਕਿਸੇ ਸੱਜਣ-ਮਿੱਤਰ ਦਾ ਲੜਕਾ ਲਾਡ-ਪਿਆਰ ਵਿਚ ਪਲਿਆ ਹੋਣ ਕਰਕੇ ਬਹੁਤ ਸ਼ਰਾਰਤੀ ਸੀ | ਉਸਦੇ ਅਕਸਰ ਹੀ ਸਕੂਲ ਤੋਂ ਉਲ੍ਹਾਮੇ ਘਰ ਆਉਂਦੇ ਰਹਿੰਦੇ | ਇਕ ਦਿਨ ਕਲਾਸ ਵਿਚ ਬੜੇ ਭੋਲੇ-ਭਾਲੇ ਅਧਿਆਪਕ ਦਾ ਪੀਰੀਅਡ ਸੀ | ਉਹ ਹਰੇਕ ਵਿਦਿਆਰਥੀ ਨਾਲ ਬਹੁਤ ...

ਪੂਰੀ ਖ਼ਬਰ »

ਕਹਾਣੀ... ਦਫ਼ਨਾਏ ਸੁਪਨੇ

ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਮਾਂ ਨਾਲ ਨਾਨਕੇ ਪਿੰਡ ਗਈ | ਮੈਂ ਨਾਨੀ ਨੂੰ ਕਹਿਣਾ ਨਾਨੀ ਮਾਂ, ਮਾਂ ਤੇ ਮਾਮਾ ਜੀ, ਮਾਸੀ ਜੀ ਹੋਰਾਂ ਦੀਆਂ ਨਿੱਕੇ ਹੁੰਦਿਆਂ ਦੀਆਂ ਗੱਲਾਂ ਸੁਣਾਓ ਤੇ ਨਾਨੀ ਮਾਂ ਮੈਨੂੰ ਬਹੁਤ ਸਾਰੀਆਂ ਉਨ੍ਹਾਂ ਦੇ ਬਚਪਨ ਦੀਆਂ ਗੱਲਾਂ ਸੁਣਾਉਂਦੇ | ...

ਪੂਰੀ ਖ਼ਬਰ »

ਰੰਗ ਬਦਲਦੇ ਲੋਕ

ਕਦੇ ਕਿਹਾ ਜਾਂਦਾ ਸੀ ਕਿ ਕਈ ਲੋਕ ਗਿਰਗਿਟ ਵਾਂਗ ਰੰਗ ਬਦਲ ਲੈਂਦੇ ਹਨ ਪਰ ਹੁਣ ਗੱਲ ਉਲਟ ਹੋ ਗਈ ਹੈ, ਗਿਰਗਿਟ ਅਜੇ ਕੁਝ ਸਮਾਂ ਰੰਗ ਬਦਲਣ ਲਈ ਲਗਾ ਹੀ ਦਿੰਦੀ ਹੈ ਲੋਕ ਤਾਂ ਗਿਰਗਿਟ ਤੋਂ ਵੀ ਜਲਦੀ ਰੰਗ ਬਦਲਣ ਵਿਚ ਮਾਹਿਰ ਹੋ ਗਏ ਹਨ | ਲੋਕੀਂ ਕਹਿੰਦੇ ਹਨ ਕੰਪਿਊਟਰ ਦਾ ...

ਪੂਰੀ ਖ਼ਬਰ »

ਕਾਵਿ-ਰੰਗ

• ਪੈਦਲ ਧਿਆਨਪੁਰੀ • ਆਓ! ਮੰਨੀਏ ਰੱਬ ਦਾ ਭਾਣਾ 6 ਫੁੱਟ ਧਰਤੀ ਬਣੇ ਟਿਕਾਣਾ | ਕਿਉਂ ਘਬਰਾਉਂਦੇ ਹੋ 'ਪੈਦਲ ਜੀ', ਹਰ ਕੋਈ ਇਕ-ਦੂਜੇ ਤੋਂ ਕਾਣਾ | ਚੜ੍ਹਦੇ ਸੂਰਜ ਨੂੰ ਦੇ ਪਾਣੀ, ਸੱਚ ਬੋਲ ਕੇ ਕਿਧਰ ਜਾਣਾ | ਰਿਸ਼ਵਤਖੋਰਾਂ, ਘਪਲੇਬਾਜ਼ਾਂ, ਬਗਲੇ ਵਰਗਾ ਪਾ ਲਿਆ ਬਾਣਾ ...

ਪੂਰੀ ਖ਼ਬਰ »

ਕਾਵਿ-ਵਿਅੰਗ

ਪ੍ਰਬੰਧ • ਨਵਰਾਹੀ ਘੁਗਿਆਣਵੀ r ਕਈ ਵਾਰ ਤਾਂ ਇਉਂ ਮਹਿਸੂਸ ਹੋਵੇ, ਇਥੇ ਠੀਕ ਨਾ ਰਿਹਾ ਪ੍ਰਬੰਧ ਕੋਈ | ਭਾਵੇਂ ਇਕੋ ਸਥਾਨ 'ਤੇ ਰਹਿ ਰਹੇ ਨੇ, ਇਉਂ ਜਾਪਦਾ ਨਹੀਂ ਸਬੰਧ ਕੋਈ | ਅੱਥਰੇ ਘੋੜਿਆਂ ਵਾਂਗ ਜੋ ਫਿਰਨ ਦੌੜੇ, ਚਾੜ੍ਹ ਦੇਣਾ ਏ ਇਨ੍ਹਾਂ ਨੇ ਚੰਦ ਕੋਈ | ਹਰ ਕੋਈ ...

ਪੂਰੀ ਖ਼ਬਰ »

ਦੀਵਾਲੀ 'ਤੇ ਸਪੈਸ਼ਲ ਆਫ਼ਰ 10 ਗੰਢੇ ਬੰਬਾਂ ਨਾਲ.... 2 ਪਿਆਜ਼ ਬਿਲਕੁਲ ਮੁਫ਼ਤ...।

...

ਪੂਰੀ ਖ਼ਬਰ »

ਕਹਾਣੀ ਬਦਲੀ ਸੋਚ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਾਤ ਨੂੰ ਘਰ ਵਾਲੀ ਨੇ ਉਹਨੂੰ ਸੋਫੀ ਦੇਖ ਕੇ ਪੁੱਛ ਹੀ ਲਿਆ | ਅਮਲੀ ਘਰ ਵਾਲੀ ਨੂੰ ਕਲਾਵੇ 'ਚ ਲੈ ਕੇ ਭੁੱਬਾਂ ਮਾਰ-ਮਾਰ ਰੋਣ ਲੱਗ ਪਿਆ | ਕਹਿਣ ਲੱਗਾ ਮੈਨੂੰ ਮੁਆਫ਼ ਕਰ ਦੇੲੀਂ ਮੈਂ ਤਾਂ ਤੈਨੂੰ ਨੌਕਰਾਣੀ ਹੀ ਬਣਾ ਕੇ ਰੱਖ ਦਿੱਤਾ | ਤੂੰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX