ਤਾਜਾ ਖ਼ਬਰਾਂ


ਨਿਰੰਕਾਰੀ ਭਵਨ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਮ੍ਰਿਤਕ ਦੇਹ ਪਹੁੰਚੀ ਘਰ
. . .  14 minutes ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬੀਤੇ ਦਿਨ ਹੋਏ ਗਰਨੇਡ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੀ। ਇਸ ਮੌਕੇ...
ਫੂਲਕਾ ਨੇ ਵਿਵਾਦਿਤ ਬਿਆਨ 'ਤੇ ਜਤਾਇਆ ਅਫ਼ਸੋਸ
. . .  19 minutes ago
ਨਵੀਂ ਦਿੱਲੀ, 19 ਨਵੰਬਰ - ਆਪ ਵਿਧਾਇਕ ਐੱਚ.ਐੱਸ.ਫੂਲਕਾ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਸਬੰਧੀ ਦਿੱਤੇ ਵਿਵਾਦਿਤ ਬਿਆਨ 'ਤੇ ਅਫ਼ਸੋਸ ਜਤਾਇਆ...
ਸੀ.ਬੀ.ਆਈ ਦੇ ਡੀ.ਆਈ.ਜੀ ਮਨੀਸ਼ ਕੁਮਾਰ ਸਿਨਹਾ ਵੀ ਪਹੁੰਚੇ ਸੁਪਰੀਮ ਕੋਰਟ
. . .  25 minutes ago
ਨਵੀਂ ਦਿੱਲੀ, 19 ਨਵੰਬਰ - ਸੀ.ਬੀ.ਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਮੁਖੀ ਆਈ.ਪੀ.ਐੱਸ ਮਨੀਸ਼ ਕੁਮਾਰ ਸਿਨਹਾ ਨੇ ਵੀ ਉਨ੍ਹਾਂ...
ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ
. . .  32 minutes ago
ਨਵੀਂ ਦਿੱਲੀ, 19 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਕੋਰਟ ਨੇ ਸੀ.ਬੀ.ਆਈ ਨੂੰ ਉਸ ਦਿਨ...
ਵਾਰਾਨਸੀ ਹਵਾਈ ਅੱਡੇ 'ਤੇ ਲੱਗੀ ਅੱਗ
. . .  about 1 hour ago
ਵਾਰਾਨਸੀ, 19 ਨਵੰਬਰ - ਵਾਰਾਨਸੀ ਦੇ ਹਵਾਈ ਅੱਡੇ ਵਿਖੇ ਅੱਜ ਸਵੇਰੇ ਅੱਗ ਲੱਗ ਗਈ, ਜਿਸ ਉੱਪਰ ਕਾਬੂ ਪਾ ਲਿਆ ਗਿਆ ਹੈ। ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ...
ਕੈਪਟਨ ਅਮਰਿੰਦਰ ਸਿੰਘ ਅੱਜ ਆਉਣਗੇ ਨਿਰੰਕਾਰੀ ਭਵਨ
. . .  about 1 hour ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬਣੇ ਨਿਰੰਕਾਰੀ ਭਵਨ ਵਿਚ ਬੀਤੇ ਦਿਨ ਹੋਏ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਿਰੰਕਾਰੀ ਭਵਨ...
ਐਨ.ਆਈ.ਏ ਦੀ ਟੀਮ ਮੁੜ ਤੋਂ ਪਹੁੰਚੀ ਨਿਰੰਕਾਰੀ ਭਵਨ
. . .  about 1 hour ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬਣੇ ਨਿਰੰਕਾਰੀ ਭਵਨ ਵਿਚ ਬੀਤੇ ਦਿਨ ਹੋਏ ਧਮਾਕੇ ਨੂੰ ਲੈ ਕੇ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਮੁੜ ਤੋਂ ਨਿਰੰਕਾਰੀ ਭਵਨ ਪਹੁੰਚ...
ਕੈਪਟਨ ਵੱਲੋਂ ਅੰਮ੍ਰਿਤਸਰ ਧਮਾਕੇ 'ਚ ਸ਼ਾਮਲ ਸ਼ੱਕੀਆਂ ਦੀ ਸੂਚਨਾ ਦੇਣ ਵਾਲੇ ਵੱਲੋਂ 50 ਲੱਖ ਦੇ ਇਨਾਮ ਦਾ ਐਲਾਨ
. . .  about 2 hours ago
ਚੰਡੀਗੜ੍ਹ, 19 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਸ਼ਾਮਲ ਸ਼ੱਕੀਆਂ...
ਸੀ.ਬੀ.ਆਈ ਵਿਵਾਦ : ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਦਾਖਲ ਕਰਵਾਉਣਗੇ ਰਿਪੋਰਟ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਸੀ.ਬੀ.ਆਈ ਬਨਾਮ ਸੀ.ਬੀ.ਆਈ ਮਾਮਲੇ 'ਚ ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਵਿਚ ਸੁਪਰੀਮ ਕੋਰਟ 'ਚ ਰਿਪੋਰਟ ਦਾਖਲ...
ਸੋਨੀਆ ਤੇ ਰਾਹੁਲ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਜਨਮ ਦਿਨ 'ਤੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਸ਼ਕਤੀ ਸਥਲ ਜਾ...
ਆਰ.ਬੀ.ਆਈ ਕੇਂਦਰੀ ਨਿਰਦੇਸ਼ਕ ਬੋਰਡ ਦੀ ਮੀਟਿੰਗ ਅੱਜ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਰਿਜ਼ਰਵ ਬੈਂਕ ਦੇ ਕੇਂਦਰੀ ਨਿਰਦੇਸ਼ਕ ਬੋਰਡ ਦੀ ਇੱਕ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ, ਜਿਸ ਵਿਚ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਆਸਾਨੀ ਨਾਲ...
ਪ੍ਰਧਾਨ ਮੰਤਰੀ ਅੱਜ ਕਰਨਗੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ਦਾ ਉਦਘਾਟਨ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਵਾਲੇ ਵਾਹਨਾਂ ਦਾ ਭਾਰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਨਾਲ ਲੱਗਦੇ ਹਰਿਆਣਾ...
ਆਈ.ਆਰ.ਸੀ.ਟੀ.ਸੀ ਘੋਟਾਲਾ : ਲਾਲੂ ਪ੍ਰਸਾਦ ਅੱਜ ਵੀਡੀਓ ਕਾਨਫਰੰਂਸਿੰਗ ਰਾਹੀ ਅਦਾਲਤ 'ਚ ਹੋਣਗੇ ਪੇਸ਼
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਆਈ.ਆਰ.ਸੀ.ਟੀ.ਸੀ ਘੋਟਾਲਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਅੱਜ ਵੀਡੀਓ ਕਾਨਫਰੰਂਸਿੰਗ ਰਾਹੀ ਅਦਾਲਤ...
ਮਾਮਲਾ ਪ੍ਰਧਾਨ ਮੰਤਰੀ ਨੂੰ ਗੋਧਰਾ ਕਾਂਡ 'ਚ ਕਲੀਨ ਚਿੱਟ ਮਿਲਣ ਦਾ : ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 3 hours ago
ਨਵੀਂ ਦਿੱਲੀ, 19 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੋਧਰਾ ਕਾਂਡ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਖ਼ਿਲਾਫ਼ ਸੁਪਰੀਮ ਕੋਰਟ ਅੱਜ ਸੁਣਵਾਈ...
ਅੱਜ ਦਾ ਵਿਚਾਰ
. . .  about 3 hours ago
ਐਨ.ਆਈ.ਏ ਦੀ ਟੀਮ ਪਹੁੰਚੀ ਨਿਰੰਕਾਰੀ ਭਵਨ
. . .  1 day ago
ਗਰਨੇਡ ਹਮਲੇ 'ਚ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ
. . .  1 day ago
ਕਿਸਾਨਾਂ ਦਾ ਧਰਨਾ ਖ਼ਤਮ
. . .  1 day ago
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  1 day ago
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  1 day ago
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  1 day ago
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  1 day ago
ਉੱਤਰਾਖੰਡ ਬੱਸ ਹਾਦਸੇ 'ਚ 12 ਲੋਕਾਂ ਦੀ ਮੌਤ, 13 ਜ਼ਖਮੀ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਦੋਸ਼ੀਆਂ ਦੇ ਜਲਦ ਫੜੇ ਜਾਣ ਦੀ ਸੰਭਾਵਨਾ - ਡੀ.ਜੀ.ਪੀ
. . .  1 day ago
ਜ਼ਮੀਨ ਦੇ ਝਗੜੇ ਨੂੰ ਲੈ ਕੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
ਤੇਲੰਗਾਨਾ ਵਿਧਾਨ ਸਭਾ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀ ਸੂਚੀ ਕੀਤੀ ਜਾਰੀ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸੁੱਖ ਸਰਕਾਰੀਆ
. . .  1 day ago
ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਕਤਲ
. . .  1 day ago
ਨਕਸਲੀਆਂ ਵੱਲੋਂ ਕੀਤੇ ਆਈ.ਡੀ. ਧਮਾਕੇ 'ਚ 3 ਜਵਾਨ ਜ਼ਖਮੀ
. . .  1 day ago
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਵਾਹਨਾਂ ਦੀ ਕੀਤੀ ਜਾ ਰਹੀ ਹੈ ਜਾਂਚ
. . .  1 day ago
ਅੰਮ੍ਰਿਤਸਰ ਬੰਬ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  1 day ago
ਖਾੜਕੂ ਜਥੇਬੰਦੀ ਦੇ ਲੈਟਰਪੈਡ 'ਤੇ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਡੀ.ਜੀ.ਪੀ. ਪੰਜਾਬ ਜਲਦ ਕਰਨਗੇ ਘਟਨਾ ਸਥਾਨ ਦਾ ਦੌਰਾ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
550 ਸਾਲਾ ਸ਼ਤਾਬਦੀ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ ਬਦਨੌਰ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਕੈਪਟਨ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੰਜਾਬ 'ਚ ਸ਼ਾਂਤੀ ਨੂੰ ਭੰਗ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਜਾਖੜ
. . .  1 day ago
ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਖੇਤਰਾਂ 'ਚ ਵਧਾਈ ਗਈ ਚੌਕਸੀ
. . .  1 day ago
ਅੰਮ੍ਰਿਤਸਰ 'ਚ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ - ਡਾ.ਵੇਰਕਾ
. . .  1 day ago
ਉੱਤਰਾਖੰਡ : ਡੂੰਘੀ ਖੱਡ 'ਚ ਡਿੱਗੀ ਬੱਸ
. . .  1 day ago
ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, ਕਈ ਜ਼ਖਮੀ
. . .  1 day ago
ਹੈਰੋਇਨ ਸਮੇਤ ਇਕ ਮਹਿਲਾ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਹਵਾਈ ਅੱਡੇ ਸਮੇਤ ਨੇੜਲਿਆਂ ਇਲਾਕਿਆਂ 'ਚ ਹਾਈ ਅਲਰਟ
. . .  1 day ago
ਰਾਜਾਸਾਂਸੀ : ਨਿਰੰਕਾਰੀ ਭਵਨ ਵਿਖੇ ਹੋਇਆ ਧਮਾਕਾ
. . .  about 1 hour ago
ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  about 1 hour ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਕੱਤਕ ਨਾਨਕਸ਼ਾਹੀ ਸੰਮਤ 545
ਿਵਚਾਰ ਪ੍ਰਵਾਹ: ਸੁਧਾਰ ਦਾ ਇਕ ਤਰੀਕਾ, ਸਖ਼ਤ ਅਨੁਸ਼ਾਸਨ ਅਤੇ ਪ੍ਰੇਰਨਾਮਈ ਵਿਹਾਰ। -ਅਗਿਆਤ

ਸਾਹਿਤ ਫੁਲਵਾੜੀ

ਲੜੀਵਾਰ ਨਾਵਲ ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
'ਪੰਜਾਬੀ ਸੂਬੇ ਦੀ ਮੰਗ' ਲਈ ਅਕਾਲੀ ਦਲ ਨੇ 'ਪੰਜਾਬੀ ਸੂਬਾ' ਮੋਰਚਾ ਲਗਾਇਆ ਹੋਇਆ ਸੀ | ਪੰਜਾਬੀ ਭਾਸ਼ਾ ਨੂੰ ਆਪਣਾ ਸਥਾਨ ਦੁਆਉਣ ਲਈ ਅਕਾਲੀ ਜਦੋ-ਜਹਿਦ ਕਰ ਰਹੇ ਸਨ | ਅੱਗੋਂ ਕੀ ਹੋਵੇਗਾ, ਅੱਜ ਪੜ੍ਹੋ :

ਧਰਮਵੀਰ ਪਰਕਾਸ਼ ਦੇ ਨਿੱਕੀ-ਨਿੱਕੀ ਗੱਲ 'ਤੇ ਬੋਲ-ਕਬੋਲ ਸ਼ੁਰੂ ਹੋ ਜਾਂਦੇ | ਇਕ ਦੀ ਗੱਲ ਦੂਜੇ ਨੂੰ ਨਾ ਸੁਖਾਂਦੀ | ਧਰਮਵੀਰ ਚਾਹੁੰਦਾ ਸੀ ਬੀਜੀ-ਦਾਰ ਜੀ ਉਸ ਕੋਲ ਆ ਕੇ ਰਹਿਣ | ਬੀਜੀ ਵੀ ਪੁੱਤਰ ਦੀ ਅਫਸਰੀ... ਨੌਕਰਾਂ-ਚਾਕਰਾਂ ਵਾਲੇ ਘਰ ਦਾ ਸੁੱਖ ਮਾਣੇ, ਉਮਰ ਦੇ ਆਖਰੀ ਪੜਾਅ ਉਤੇ ਆਰਾਮ ਕਰ ਲਏ, ਪੁੱਤਰ ਦਾ ਰਾਜ ਭਾਗ ਭੋਗੇ | ਪਰਕਾਸ਼ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਉਸ ਦੀ ਜ਼ਿੰਦਗੀ ਵਿਚ ਕਿਸੀ ਦੂਜੇ ਦਾ ਦਖਲ ਹੋਏ | ਕੋਈ ਉਸ ਨੂੰ ਨਕਾਰੇ | ਉਸ ਨੂੰ ਬੀਜੀ ਦਾ ਹਰ ਵੇਲੇ ਟੋਕਣਾ ਮਿਹਣੇ ਮਾਰਨਾ ਬੜਾ ਅੱਖਰਦਾ ਹੈ |
'ਚੰਨ ਜਿਹਾ ਗੋਰਾ-ਚਿੱਟਾ, ਸੋਹਣਾ-ਸੁਨੱਖਾ, ਬੀਬਾ ਰਾਣਾ, ਵੱਡਾ ਅਫਸਰ ਮੇਰਾ ਪੁੱਤਰ ਪਤਾ ਨਹੀਂ ਕਿੱਥੋਂ ਫੜ ਲਿਆਇਆ ਏ, ਲੰਮ-ਸਲੰਮੀ, ਸਾਂਵਲੀ ਅੜੀਅਲ ਜਿਹੀ ਔਰਤ? ਨਾ ਚੱਜ-ਨਾ ਆਚਾਰ | ਆਕੜ ਹੀ ਨਹੀਂ ਮਾਣ ਕਿ ਮੇਰਾ ਪਿਉ ਮੁਰੱਬਿਆਂ ਦਾ ਮਾਲਕ ਏ | ਗੱਲ ਕੋਈ ਮੰੂਹ ਵਿਚੋਂ ਨਿਕਲੇ ਸਹੀ ਘੜੇ ਘੜਾਏ ਜਵਾਬ ਇੰਝ ਦੇਂਦੀ ਏ ਕਿ ਬੰਦਾ ਹੈਰਾਨ ਰਹਿ ਜਾਂਦੈ | ਕੌਣ ਜਾਕੇ ਮੱਥਾ ਮਾਰੇ ਇਸ ਨਾਲ? ਇਸ ਨਾਲੋਂ ਤਾਂ ਚੰਗੈ, ਆਪਣੇ ਹੀ ਘਰ ਆਰਾਮ ਨਾਲ ਬੈਠੇ ਹਾਂ, ਕਿਸੇ ਦੀ ਹਿੰਦ-ਚਿੰਦ ਤਾਂ ਨਹੀਂ | ਨਿਨਾਣ ਨੂੰ ਤਾਂ ਵੇਖਦੇ ਹੀ ਮੱਥਾ ਚਾੜ੍ਹ ਲੈਂਦੀ ਏ | ਧੀਆਂ ਨੇ ਪੇਕੇ ਆਣਾ ਹੀ ਹੁੰਦੈ... ਜਦ ਤੱਕ ਅਸੀਂ ਬੈਠੇ ਹਾਂ ਫੇਰ ਤਾਂ ਪੇਕਾ ਘਰ ਇਕ ਯਾਦ ਹੀ ਬਣ ਜਾਂਦੀ ਏ | ਭਰਾਵਾਂ ਨਾਲ ਪਿੱਠ ਭਾਰੀ ਹੁੰਦੀ ਏ ਮਾਣ ਹੁੰਦੈ | ਧਰਮਵੀਰ ਕੋਲ ਪਰਕਾਸ਼ ਦੀਆਂ ਤਿਊੜੀਆਂ ਤੇ ਉਸ ਦਾ ਸੁਜਿਆ ਮੰੂਹ ਵੇਖਣ ਜਾਣੈ? ਆਪੋ ਵਿਚ ਰਾਜ਼ੀ ਖੁਸ਼ੀ ਰਹਿਣ ਇਹੋ ਹੀ ਪ੍ਰਭੂ ਅੱਗੇ ਸਾਡੀ ਅਰਦਾਸ ਏ... | ਹਰ ਵੇਲੇ ਖਿਚੋਤਾਣ ਚੰਗਾ ਬੀ ਨਹੀਂ ਲਗਦਾ, ਸਾਨੂੰ ਕੀ ਜੇ ਤੂੰ ਵੱਡੇ ਮੁਰੱਬਿਆਂ ਵਾਲੇ ਪਿਓ ਦੀ ਧੀ ਜਾਂ ਛੋਟੇ ਘਰ ਦੀ, ਔਰਤ ਦਾ ਘਰ-ਬਾਰ, ਖਾਨਦਾਨ ਉਸ ਦੇ ਗੁਣਾਂ ਤੋਂ ਪਛਾਣਿਆ ਜਾਂਦੈ ਅਸੀਂ ਦੋ ਫੁਲਕੇ ਖਾਣੇ ਨੇ ਆਪਣੇ ਪੁੱਤਰ ਦੀ ਕਮਾਈ ਦੇ... ਵੱਡੇ ਘਰ ਦੀ ਬਣ ਕੇ ਬੀ ਤਾਂ ਦੱਸ, ਵੱਡੇ ਘਰਾਂ ਵਾਲਿਆਂ ਦੇ ਦਿਲ ਜਿਗਰੇ ਬੀ ਬਹੁਤ ਵੱਡੇ ਹੁੰਦੇ ਨੇ... ਇਸ ਦੀ ਜ਼ਬਾਨ ਹਰ ਵੇਲੇ ਜ਼ਹਿਰ ਹੀ ਉਗਲਦੀ ਏ |'
ਬੀਜੀ ਦਾਰਜੀ ਨੇ ਬੀ ਪਿੱਠ ਫੇਰ ਲਈ, ਉਹ ਕਦੀ ਨਾ ਆਏ | ਧਰਮਵੀਰ ਹਰ ਛੁੱਟੀ 'ਤੇ ਜਬਲਪੁਰ ਬੀਜੀ ਦਾਰਜੀ ਕੋਲ ਹੋ ਆਉਂਦਾ | ਕਰਨ ਵੱਡਾ ਹੋਇਆ ਸਕੂਲ ਦਾਖਲ ਹੋਣ ਤੋਂ ਪਹਿਲਾਂ ਉਹ ਜ਼ਬਰਦਸਤੀ ਬੀਜੀ-ਦਾਰਜੀ ਨੂੰ ਮਿਲਾਣ ਲੈ ਗਿਆ ਸੀ |
ਕਈ ਵਾਰੀ ਧਰਮਵੀਰ ਪਰਕਾਸ਼ ਦਾ ਪੱਖ ਪੂਰਦਾ 'ਜ਼ਬਾਨ ਦੀ ਕੌੜੀ ਏ ਦਿਲ ਦੀ ਮਾੜੀ ਨਹੀਂ |'
'ਪੁੱਤਰ, ਤੇਰੇ ਨਾਲ ਕੋਈ ਗਿਲਾ-ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ |' ਦੂਜਾ ਬੰਦਾ ਦਿਲ ਤਾਂ ਨਹੀਂ ਫਰੋਲਦਾ | ਅਗਲੇ ਦਾ ਵਰਤਾਓ ਸਲੀਕਾ ਜਾਂਚਿਆ ਜਾਂਦੈ | ਧਰਮਵੀਰ...ਅਸੀਂ ਇਥੇ ਬਹੁਤ ਸੁਖੀ ਹਾਂ... ਆਪਣਾ ਘਰ ਏ, ਨੂੰ ਹ ਦੇ ਘਰ ਰਹਿਣਾ ਆਸਾਨ ਨਹੀਂ... ਹਰ ਗੱਲ ਲਈ ਨੂੰ ਹ ਦੇ ਹੱਥਾਂ ਵੱਲ ਵੇਖੋ, ਮੰੂਹ ਵੇਖੋ... ਪੁੱਤਰ ਅਸੀਂ ਬੜੀ ਸ਼ਾਂਤੀ ਨਾਲ ਰਹਿੰਦੇ ਆਂ ਇਥੇ... |'
-0-
ਮੇਜਰ ਧਰਮਵੀਰ ਦੀ ਬਦਲੀ ਜੰਮੂ ਹੋ ਗਈ | ਸਿਆਲਕੋਟ ਸ਼ਕਰਗੜ੍ਹ ਸੈਕਟਰ | ਸਤਵਾਰੀ ਕੈਂਟ ਬੜੀ ਵੱਡੀ ਕੋਠੀ ਰਹਿਣ ਲਈ ਅਲਾਟ ਹੋਈ | ਕੋਠੀ ਦੀ ਬਾਹਰਲੀ ਕੰਧ ਕੋਲ ਅੰਬ, ਅਮਰੂਦ, ਜਾਮਨੂੰ ਦੇ ਦਰੱਖਤ ਹਨ | ਬੜਾ ਵੱਡਾ ਲਾਅਨ, ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੀਆਂ ਕਿਆਰੀਆਂ ਨਾਲ ਸਜਿਆ ਹੈ | ਜਿਸ ਅਫਸਰ ਨੇ ਘਰ ਖਾਲੀ ਕੀਤਾ ਸੀ, ਇਵੇਂ ਲਗਦਾ ਸੀ ਜਿਵੇਂ ਉਹ ਫੁੱਲਾਂ ਤੇ ਘਰ ਦੀ ਸਜਾਵਟ ਦਾ ਬੜਾ ਸ਼ੌਕੀਨ ਸੀ | ਪਿਛਲੇ ਵਿਹੜੇ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਹਨ | ਕਾਲੇ ਰੰਗ ਦੀਆਂ ਸਾਵੀਆਂ ਮਿਰਚਾਂ ਵੇਖ ਪ੍ਰਕਾਸ਼, ਸੁਮਨ, ਸੁਗੰਧਾ ਬੜੀਆਂ ਖੁਸ਼ ਹੋਈਆਂ | ਅਸਮਾਨ ਵਲ ਸਿਰ ਚੁੱਕ ਕੇ ਸਿੱਧੀਆਂ ਸ਼ਤੀਰ ਜਾਮਨੀ ਕਾਲੇ ਰੰਗ ਦੀਆਂ ਲਮੀਆਂ-ਲੰਮੀਆਂ ਮਿਰਚਾਂ ਧੌਣ ਅਕੜਾ ਕੇ ਖਲੋਤੀਆਂ ਲਗਦੀਆਂ ਹਨ | ਸਾਰਿਆਂ ਨੂੰ ਇਹ ਘਰ ਬਹੁਤ ਚੰਗਾ ਲੱਗਿਆ | ਪਿਛਲੇ ਗੇਟ ਕੋਲੋਂ ਲੰਘਦਾ ਠੰਡੇ ਯਖ਼ ਸਾਫ਼ ਸੁਥਰੇ ਪਾਣੀ ਦਾ ਸੂਹਾ | ਬਾਹਰ ਪੱਕੀ ਸੜਕ ਦੇ ਦੋਵੀਂ ਪਾਸੀਂ ਵੱਡੇ ਵੱਡੇ ਰੁੱਖਾਂ ਦੀਆਂ ਕਤਾਰਾਂ, ਜਿਵੇਂ ਲੰਮ-ਸਲੰਮੇ ਸਿਪਾਹੀ ਹਥਿਆਰਾਂ ਨਾਲ ਲੈਸ ਹੋਏ ਆਪਣੀ ਧਰਤੀ ਦੀ ਰੱਖਿਆ ਕਰਨ ਲਈ ਤਾਇਨਾਤ ਖਲੋਤੇ ਹੋਣ | ਥੋੜ੍ਹੀ ਵਿਥ ਉਤੇ ਵਗਦੀ ਛੋਟੀ ਨਹਿਰ, ਸਾਹਮਣੇ ਤਿ੍ਕੁੱਟਾ ਪਰਬਤ ਦੀਆਂ ਤਿੰਨ ਚੋਟੀਆਂ |
ਬੈਟਸਮੈਨ ਨੇ ਦੱਸਿਆ, 'ਇਹ ਵੈਸ਼ਨੋ ਦੇਵੀ ਮੰਦਿਰ ਦੇ ਪਹਾੜ ਦੀਆਂ ਤਿੰਨ ਚੋਟੀਆਂ ਹਨ |'
ਪਰਕਾਸ਼ ਤੇ ਧਰਮਵੀਰ ਨੇ ਹੱਥ ਜੋੜ ਕੇ ਮੱਥਾ ਟੇਕਿਆ |
ਉਹ ਸੱਜੇ ਪਾਸੇ ਪਹਾੜੀ ਉਤੇ ਤਵੀ ਦੇ ਪਾਰ ਬਾਹੂ ਦਾ ਕਿੱਲਾ ਹੈ ਜਿਸ ਵਿਚ ਪੁਰਾਤਨ ਕਾਲੀ ਮਾਤਾ ਦਾ ਮੰਦਿਰ ਹੈ | ਇਥੇ ਬੱਕਰਿਆਂ ਦੀ ਬਲੀ ਚੜ੍ਹਦੀ ਸੀ | ਹੁਣ ਬਲੀ ਪ੍ਰਥਾ ਘਟ ਗਈ ਏ | ਛਿਲੂਆਂ (ਲੇਲੇ) ਦੀ ਪੂਜਾ ਕਰਕੇ ਉਸ ਉਤੇ ਪਾਣੀ ਛਿੜਕਦੇ ਹਨ | ਨਵਰਾਤਿਆਂ ਵਿਚ ਇਥੇ ਬੜੀ ਰੌਣਕ ਹੁੰਦੀ ਹੈ |
'ਚਲਾਂਗੇ ਕਦੀ ਜ਼ਰੂਰ, ਹੈਂ ਜੀ!' ਪਰਕਾਸ਼ ਨੇ ਬੜੇ ਲਾਡ ਨਾਲ ਕਿਹਾ |
ਤਿੰਨੋਂ ਬੱਚੇ ਉਥੇ ਨੇੜੇ ਹੀ 'ਸੇਂਟ ਐਨਥਨੀ ਜੀਸਜ ਐਾਡ ਮੇਰੀ' ਸਕੂਲ ਵਿਚ ਦਾਖਲ ਹੋ ਗਏ | ਪਰਕਾਸ਼ ਦਾ ਦਿਲ ਵੀ ਲੱਗਿਆ ਹੈ ਪਰ ਉਹ ਆਸ-ਪਾਸ ਅਫਸਰਾਂ ਦੀਆਂ ਬੀਵੀਆਂ ਨੂੰ ਮਿਲਣ ਤੋਂ ਕਤਰਾਂਦੀ ਹੈ | ਸ਼ਾਇਦ ਉਹ ਉਨ੍ਹਾਂ ਸਾਰਿਆਂ ਵਿਚ ਬੈਠਣ ਮਿਲਣ ਲਈ ਝਿਜਕਦੀ ਹੈ... ਆਪਣੇ-ਆਪ ਨੂੰ ਲਾਇਕ ਨਹੀਂ ਸਮਝਦੀ | ਸਾਰੀਆਂ ਤਾਂ ਇਕੱਠੀਆਂ ਹੋਈਆਂ ਗਿਟ-ਮਿਟ ਅੰਗਰੇਜ਼ੀ ਵਿਚ ਗੱਲਾਂ ਕਰਦੀਆਂ ਹਨ | ਪਰਕਾਸ਼ ਨੂੰ ਲਗਦਾ ਹੈ ਉਸੀ ਨੂੰ ਵੇਖ ਕੇ ਉਹ ਹੱਸਦੀਆਂ, ਮਸ਼ਕਰੀਆਂ ਕਰਦੀਆਂ ਹਨ |
(ਬਾਕੀ ਅਗਲੇ ਐਤਵਾਰ)

ਸੰਤੇ ਦਾ ਨਾਜਾਇਜ਼ ਪਲਾਟ

ਵਿਅੰਗ ਵਿਚਾਰਾ ਸੰਤਾ ਅੰਤਾਂ ਦਾ ਪ੍ਰੇਸ਼ਾਨ ਸੀ | ਅਜੀਬ ਘੰੁਮਣ-ਘੇਰੀਆਂ 'ਚ ਫਸਿਆ ਹੋਇਆ ਸੀ | ਉਸ ਦੇ ਵਰਿ੍ਹਆਂ ਪੁਰਾਣੇ ਪਲਾਟ ਨੂੰ ਸਰਕਾਰ ਨੇ ਨਾਜਾਇਜ਼ ਘੋਸ਼ਤ ਕਰ ਦਿੱਤਾ ਸੀ | ਅਖੇ ਇਸ ਨੂੰ ਰੈਗੂਲਰ ਕਰਾਓ | ਇਹ ਗ਼ੈਰ-ਕਾਨੂੰਨੀ ਹੈ | ਅਣ-ਅਧਿਕਾਰਤ ਹੈ | ਰੈਗੂਲਰ ...

ਪੂਰੀ ਖ਼ਬਰ »

ਵਿਅੰਗ ਨੋਟ ਛਾਪਣ ਵਾਲੀ ਮਸ਼ੀਨ

ਸ਼ਾਮੀਂ ਭਾਪਾ ਜੀ ਦਫਤਰ ਤੋਂ ਵਾਪਸ ਆਉਂਦੇ ਹੋਏ ਵੱਡੇ ਸਾਰੇ ਗੱਤੇ ਵਿਚ ਬੰਦ ਹੋਈ ਕੋਈ ਚੀਜ਼ ਲੈ ਕੇ ਆਏ | ਇਹ ਚੀਜ਼ ਹਰ ਪਾਸਿਉਂ ਗੱਤੇ ਨਾਲ ਢਕੀ ਹੋਈ ਅਤੇ ਰੱਸੀਆਂ ਬੰਨ੍ਹ ਕੇ ਮਜ਼ਬੂਤੀ ਨਾਲ ਪੈਕ ਕੀਤੀ ਹੋਈ ਸੀ | ਸਿਮਰਤ ਬੜੀ ਗਹੁ ਨਾਲ ਇਸ ਪੈਕ ਹੋਈ ਚੀਜ਼ ਨੂੰ ਵੇਖ ...

ਪੂਰੀ ਖ਼ਬਰ »

ਮਿੰਨੀ ਕਹਾਣੀ ਧੀਆਂ ਵਾਲੇ

ਉਹ ਮੈਨੂੰ ਜਦੋਂ ਕਦੇ, ਕਿਤੇ ਵੀ ਮਿਲਦੈ, ਪਹਿਲਾਂ ਇਹੋ ਈ 'ਸਵਾਲ' ਪੁੱਛੂ | 'ਕਿਉਂ ਗਿਆਨੀ ਜੀ, ਜਿਹੜੀ ਧੀ ਹੁੰਦੀ ਆ, ਉਹ ਮਾਂ ਦੀ 'ਆਂਦਰ' ਤੇ ਪਿਓ ਦਾ 'ਦਿਲ' ਨੀਂ ਹੁੰਦੀ...?' 'ਹੁੰਦੀ ਆ, ਬਿਲਕੁਲ ਹੁੰਦੀ ਆ', ਮੈਂ ਹਿੱਕ ਥਾਪੜ ਕੇ ਉਹਦੀ ਗੱਲ ਦੀ ਪੁਸ਼ਟੀ ਕਰਦਾ ਹਾਂ ਕਿਉਂਕਿ ਮੈਂ ...

ਪੂਰੀ ਖ਼ਬਰ »

ਲਘੂ ਕਹਾਣੀ ਇਤਰਾਜ਼

ਅੱਧੀ ਛੁੱਟੀ ਦੇ ਸਮੇਂ ਦਫਤਰ ਦੇ ਮੁਲਾਜ਼ਮ ਖਾਣਾ ਖਾਣ ਉਪਰੰਤ ਕੰਟੀਨ ਤੋਂ ਚਾਹ ਪੀਂਦਿਆਂ ਸਿਆਲ ਦੀ ਨਿੱਘੀ-ਨਿੱਘੀ ਧੁੱਪ ਦਾ ਆਨੰਦ ਮਾਣ ਰਹੇ ਸਨ | ਕੰਟੀਨ ਵਾਲੇ ਨੂੰ ਚਾਹ ਦੇ ਪੈਸੇ ਦੇਣ ਦੀ ਵਾਰੀ ਆਈ ਤਾਂ ਸਾਰੇ ਮੁਲਾਜ਼ਮ ਆਪਣੇ-ਆਪਣੇ ਬਟੂਏ ਵਿਚ ਹੱਥ ਪਾਈ ਪੈਸੇ ਦੇਣ ...

ਪੂਰੀ ਖ਼ਬਰ »

ਇਸ਼ਤਿਹਾਰ

ਉਹ ਪੱਤਰਕਾਰ ਨਜ਼ਦੀਕੀ ਪਿੰਡ 'ਚ ਨਵੀਂ-ਨਵੀਂ ਬਣੀ ਖੇਡ ਟੂਰਨਾਮੈਂਟ ਕਮੇਟੀ ਵੱਲੋਂ ਕਰਵਾਏ ਜਾ ਰਹੇ ਪਹਿਲੇ ਖੇਡ ਟੂਰਨਾਮੈਂਟ ਸਬੰਧੀ ਅਗਾਊਾ ਖ਼ਬਰਾਂ ਕਾਫ਼ੀ ਖੁੱਲ੍ਹਦਿਲੀ ਨਾਲ ਆਪਣੇ ਅਖ਼ਬਾਰ 'ਚ ਪ੍ਰਕਾਸ਼ਿਤ ਕਰਵਾ ਰਿਹਾ ਸੀ | ਟੂਰਨਾਮੈਂਟ ਸ਼ੁਰੂ ਹੋਣ 'ਚ ਹਾਲੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX