ਤਾਜਾ ਖ਼ਬਰਾਂ


ਹਰਿਆਣਾ ਦੇ 11 ਜ਼ਿਲ੍ਹਿਆਂ 'ਚ ਤਿੰਨ ਦਿਨਾਂ ਤੱਕ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਚੰਡੀਗੜ੍ਹ, 24 ਨਵੰਬਰ (ਬਰਾੜ) - ਜੀਂਦ 'ਚ ਹੋਏ ਟਕਰਾਅ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ 11 ਜ਼ਿਲ੍ਹਿਆਂ 'ਚ ਅਗਲੇ ਤਿੰਨ ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤਿਆਂ...
ਲੰਡਨ ਦੇ ਆਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ
. . .  1 day ago
ਲੰਡਨ, 24 ਨਵੰਬਰ- ਸੂਤਰਾਂ ਮੁਤਾਬਿਕ ਲੰਡਨ ਦੇ ਔਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ ਹੋਣ ਦੀ ਖ਼ਬਰ...
ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਨੇ ਜੌਹਲ ਤੇ ਜਿੰਮੀ ਨਾਲ ਕੀਤੀ ਮੁਲਾਕਾਤ
. . .  1 day ago
ਲੁਧਿਆਣਾ, 24 ਨਵੰਬਰ- ਬ੍ਰਿਟਿਸ਼ ਹਾਈ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ...
ਸੁਰੱਖਿਆ ਕੰਪਨੀ ਦਾ ਗਾਰਡ 1 ਕਰੋੜ ਲੈ ਕੇ ਫ਼ਰਾਰ
. . .  1 day ago
ਗੁਰੂਗ੍ਰਾਮ, 24 ਨਵੰਬਰ- ਗੁਰੂਗ੍ਰਾਮ ਦੇ ਇੱਕ ਮਾਲ ਦੇ ਏ.ਟੀ.ਐਮ. 'ਚ ਪੈਸੇ ਪਾਉਣ ਗਿਆ ਇੱਕ ਸੁਰੱਖਿਆ ਕੰਪਨੀ ਦਾ ਗਾਰਡ ਇੱਕ ਕਰੋੜ ਦੀ ਰਾਸੀ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ...
ਹੰਦਵਾੜਾ 'ਚ ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  1 day ago
ਕੁਪਵਾੜਾ, 24 ਨਵੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਤੋਂ ਸੁਰੱਖਿਆ ਬਲਾਂ ਨੇ ਲਸ਼ਕਰ-ਏ- ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਰਾਈਫ਼ਲ ਤੇ 2...
ਮੁੰਬਈ ਦੇ ਜ਼ੈਵਰੀ ਬਾਜ਼ਾਰ 'ਚ ਲੱਗੀ ਅੱਗ
. . .  1 day ago
ਮੁੰਬਈ, 24 ਨਵੰਬਰ - ਇੱਥੋਂ ਦੇ ਜ਼ੈਵਰੀ ਬਾਜ਼ਾਰ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ...
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 200
. . .  1 day ago
ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ. ਵਾਲੀਆ ਨੇ ਦਿੱਤਾ ਅਸਤੀਫ਼ਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਦੋਂ ਸਮਾਪਤ ਹੋ ਗਿਆ ਜਦੋਂ ਕੌਂਸਲ ਦੇ ਅਕਾਲੀ ਭਾਜਪਾ ਗੱਠਜੋੜ ਨਾਲ ਸਬੰਧਿਤ...
ਨੋਟਬੰਦੀ ਨੇ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ - ਡੀ.ਜੀ.ਪੀ
. . .  1 day ago
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 85
. . .  1 day ago
ਪਾਕਿ ਹਾਫ਼ਿਜ਼ ਸਈਅਦ ਨੂੰ ਤੁਰੰਤ ਗ੍ਰਿਫ਼ਤਾਰ ਕਰੇ - ਅਮਰੀਕਾ
. . .  1 day ago
ਗਲੋਬਲ ਰੇਟਿੰਗ ਏਜੰਸੀ ਨੇ ਨਹੀ ਬਦਲੀ ਭਾਰਤ ਦੀ ਰੇਟਿੰਗ
. . .  1 day ago
ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ ਦੇ ਰਿਮਾਂਡ 'ਚ 4-4 ਦਿਨ ਵਾਧਾ
. . .  1 day ago
ਮਿਸਰ 'ਚ ਅੱਤਵਾਦੀ ਹਮਲਾ, 54 ਮੌਤਾਂ
. . .  1 day ago
ਬੈਂਕ ਧੋਖਾਧੜੀ ਮਾਮਲਾ : ਅਦਾਲਤ ਨੇ ਈ.ਡੀ ਤੋਂ ਮੰਗਿਆ ਜਵਾਬ
. . .  1 day ago
ਜੰਮੂ ਪੁਲਿਸ ਵੱਲੋਂ 75 ਕਰੋੜ ਦੀ ਹੈਰੋਇਨ ਬਰਾਮਦ, 4 ਗ੍ਰਿਫ਼ਤਾਰ
. . .  1 day ago
ਪੀ.ਵੀ ਸਿੰਧੂ ਪਹੁੰਚੀ ਹਾਂਗਕਾਂਗ ਓਪਨ ਦੇ ਸੈਮੀਫਾਈਨਲ 'ਚ
. . .  1 day ago
ਭਾਰਤ ਸ੍ਰੀਲੰਕਾ ਨਾਗਪੁਰ ਦੂਸਰਾ ਟੈੱਸਟ : ਭਾਰਤ ਸ੍ਰੀਲੰਕਾ ਤੋਂ 194 ਦੌੜਾਂ ਪਿੱਛੇ
. . .  1 day ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ ਦਾ ਪਹਿਲਾ ਦਿਨ : ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 11/1
. . .  1 day ago
ਏ.ਸੀ.ਬੀ ਪ੍ਰਮੁੱਖ ਮੁਕੇਸ਼ ਮੀਣਾ ਦਾ ਤਬਾਦਲਾ ਹੋਇਆ ਮਿਜ਼ੋਰਮ
. . .  1 day ago
ਭਾਰਤ ਨੂੰ ਪਹਿਲਾ ਝਟਕਾ : ਕੇ.ਐੱਲ ਰਾਹੁਲ 7 ਦੌੜਾਂ 'ਤੇ ਆਊਟ
. . .  1 day ago
ਕਿਰਾਏ 'ਚ ਵਾਧੇ ਮਗਰੋਂ ਦਿੱਲੀ ਮੈਟਰੋ 'ਚ ਹਰ ਰੋਜ਼ ਤਿੰਨ ਲੱਖ ਯਾਤਰੀ ਘਟੇ
. . .  1 day ago
ਭਾਰਤ ਸ੍ਰੀਲੰਕਾ ਨਾਗਪੁਰ ਦੂਸਰਾ ਟੈੱਸਟ : ਸ੍ਰੀਲੰਕਾ 205 'ਤੇ ਹੋਈ ਆਲ ਆਊਟ
. . .  1 day ago
ਇੰਦਰਜੀਤ ਸਿੰਘ ਗੋਲਾ ਦੇ ਰਿਮਾਂਡ ਵਿਚ ਦੋ ਦਿਨ ਦਾ ਵਾਧਾ
. . .  1 day ago
ਪੈਰਾ ਐਥਲੀਟ ਆਸਕਰ ਪਿਸਟੋਰੀਅਸ ਨੂੰ 13 ਸਾਲ 5 ਮਹੀਨੇ ਦੀ ਸਜ਼ਾ ਸੁਣਾਈ ਗਈ
. . .  1 day ago
ਸਾਂਝੇ ਅਪਰੇਸ਼ਨ 'ਚ 12 ਨਕਸਲੀ ਗ੍ਰਿਫਤਾਰ
. . .  1 day ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ : ਚਾਹ ਦੇ ਸਮੇਂ ਤੱਕ ਸ੍ਰੀਲੰਕਾ 151/4 'ਤੇ
. . .  1 day ago
ਦੋ ਵਿਅਕਤੀਆਂ ਕੋਲੋਂ 10 ਕਿਲੋ ਅਫੀਮ ਬਰਾਮਦ
. . .  1 day ago
ਵਾਰਤਾਕਾਰ ਦਿਨੇਸ਼ਵਰ ਸ਼ਰਮਾ ਅੱਜ ਤੋਂ ਚਾਰ ਦਿਨਾਂ ਜੰਮੂ ਕਸ਼ਮੀਰ ਦੌਰੇ 'ਤੇ
. . .  1 day ago
ਗੁਜਰਾਤ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਕੀਤੀ ਜਾਰੀ
. . .  1 day ago
ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਦਾ ਸਭ ਤੋਂ ਵੱਧ ਦਰਸ਼ਨ ਕੀਤੇ ਜਾਣ ਦਾ ਅਵਾਰਡ ਭੇਂਟ ਕੀਤਾ ਗਿਆ
. . .  1 day ago
ਪਦਮਾਵਤੀ ਵਿਵਾਦ : ਲਟਕਦੀ ਹੋਈ ਮਿਲੀ ਲਾਸ਼
. . .  1 day ago
ਪਕੋਕਾ ਬਾਰੇ ਸਰਕਾਰ ਸਥਿਤੀ ਸਪਸ਼ਟ ਕਰੇ - ਮਜੀਠੀਆ
. . .  1 day ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ ਦਾ ਪਹਿਲਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 2 ਵਿਕਟਾਂ ਗੁਆ ਕੇ ਬਣਾਈਆਂ 47 ਦੌੜਾਂ
. . .  1 day ago
ਦਿੱਲੀ ਦੇ ਤੈਮੂਰ ਨਗਰ 'ਚ ਡਿੱਗੀ ਇਮਾਰਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਪਹਿਲਾ ਸਫ਼ਾ


Loading the player...

ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਵਿਚ ਅੜਿੱਕਾ ਖ਼ਤਮ

ਜਵਾਬਦੇਹੀ ਕਾਨੂੰਨ ਅਤੇ ਹੋਰ ਮੁੱਦਿਆਂ 'ਤੇ ਬਣੀ ਸਹਿਮਤੀ ਦੁਵੱਲਾ ਵਪਾਰ 100 ਅਰਬ ਡਾਲਰ ਕਰਨ ਦਾ ਟੀਚਾ

• ਅੱਤਵਾਦ ਨਾਲ ਕੌਮਾਂਤਰੀ ਰਣਨੀਤੀ ਬਣਾਉਣ ਲਈ ਰਜ਼ਾਮੰਦੀ • ਦੋਵੇਂ ਦੇਸ਼ ਇਕ-ਦੂਸਰੇ ਦੇ ਸੁਭਾਵਿਕ ਸਹਿਯੋਗੀ-ਓਬਾਮਾ • 10 ਸਾਲ ਲਈ ਰੱਖਿਆ ਸਮਝੌਤਾ, ਵਾਤਾਵਰਨ ਤੇ ਜੈੱਟ ਟੈਕਨਾਲੋਜੀ ਖੇਤਰਾਂ 'ਤੇ ਸਹਿਮਤੀ • ਅੱਜ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਓਬਾਮਾ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਭਾਰਤ ਤੇ ਅਮਰੀਕਾ ਗੈਰ ਫੌਜੀ ਪ੍ਰਮਾਣੂ ਸਮਝੌਤੇ 'ਚ ਪਏ ਅੜਿਕੇ ਨੂੰ ਦੂਰ ਕਰਨ ਵਿਚ ਸਫਲ ਰਹੇ ਹਨ ਤੇ ਦੋਨਾਂ ਦੇਸ਼ਾਂ ਨੇ ਪ੍ਰਮਾਣੂ ਸਮਝੌਤੇ ਦੇ ਅਮਲ ਨਾਲ ਜੁੜੇ ਦੋ ਮੁੁੱਦਿਆਂ ਦਾ ਦੋਸਤਾਨਾ ਹੱਲ ਕੱਢ ਲਿਆ ਹੈ | ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ 3 ਘੰਟੇ ਤੋਂ ਵਧ ਸਮਾਂ ਚਲੀ ਗੱਲਬਾਤ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਮਾਣੂ ਸਮਝੌਤੇ ਵਿਚ ਪਿਛਲੇ 7 ਸਾਲਾਂ ਤੋਂ ਪਿਆ ਅੜਿੱਕਾ ਖ਼ਤਮ ਹੋ ਗਿਆ ਹੈ ਤੇ ਦੋਵੇਂ ਦੇਸ਼ ਪ੍ਰਮਾਣੂ ਜਵਾਬਦੇਹੀ ਕਾਨੂੰਨ ਬਾਰੇ ਇਕ ਸਮਝੌਤੇ ਉਪਰ ਸਹਿਮਤ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਪ੍ਰਮਾਣੂ ਬੀਮਾ ਪੂਲ ਵਿਚ ਸ਼ਾਮਿਲ ਕੰਪਨੀਆਂ 750 ਕਰੋੜ ਰੁਪਏ ਦੇਣਗੀਆਂ | ਇਸ ਤੋਂ ਇਲਾਵਾ ਦੋਨਾਂ ਦੇਸ਼ਾਂ ਦਰਮਿਆਨ ਜੈੱਟ ਇੰਜਣ ਦੇ ਡਿਜ਼ਾਈਨ ਤੇ 10 ਸਾਲ ਲਈ ਰੱਖਿਆ ਸਮਝੌਤਾ ਹੋਇਆ ਹੈ | ਰੱਖਿਆ ਖੇਤਰ ਵਿਚ ਹੋਰ ਕਈ ਮੁੱਦਿਆਂ 'ਤੇ ਸਹਿਮਤੀ ਬਣੀ ਹੈ | ਸ੍ਰੀ ਓਬਾਮਾ ਤੇ ਸ੍ਰੀ ਮੋਦੀ ਵਿਚਾਲੇ ਗੱਲਬਾਤ ਦੀ ਅਹਿਮ ਪ੍ਰਾਪਤੀ ਇਹ ਰਹੀ ਹੈ ਕਿ ਦੋਨੋਂ ਦੇਸ਼ ਪ੍ਰਮਾਣੂ ਸਮਝੌਤੇ ਨੂੰ ਅੱਗੇ ਲਿਜਾਣ ਲਈ ਸਹਿਮਤ ਹੋਏ ਹਨ | ਦੋਨੋਂ ਦੇਸ਼ ਅੱਤਵਾਦੀਆਂ ਦੇ
ਨੈੱਟਵਰਕ ਵਿਰੁੱਧ ਸਹਿਯੋਗ ਹੋਰ ਵਧਾਉਣ ਲਈ ਵੀ ਰਾਜੀ  ਹੋਏ ਹਨ | ਬਰਾਕ ਉਬਾਮਾ ਨਾਲ ਸਾਂਝੇ ਪੱਤਰਕਾਰ ਸੰਮੇਲਨ ਵਿਚ ਮੋਦੀ ਨੇ ਕਿਹਾ ਕਿ ਦੋਨੋਂ ਦੇਸ਼ ਅੱਤਵਾਦ ਨਾਲ ਨਜਿੱਠਣ ਲਈ ਇਕ ਵਿਆਪਕ ਕੌਮਾਂਤਰੀ ਰਣਨੀਤੀ ਬਣਾਉਣ ਲਈ ਰਜਾਮੰਦ ਹੋਏ ਹਨ | ਮੋਦੀ ਨੇ ਕਿਹਾ ਕਿ ਹਰੇਕ ਦੇਸ਼ ਨੂੰ ਅੱਤਵਾਦੀਆਂ ਦੀਆਂ ਸੁਰਖਿਅਤ ਛੁਪਣਗਾਹਾਂ ਨੂੰ ਖਤਮ ਕਰਨ ਤੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜਾ ਕਰਨ ਪ੍ਰਤੀ ਆਪਣਾ ਪ੍ਰਣ ਹਰ ਹਾਲਤ ਵਿਚ ਪੂਰਾ ਕਰਨਾ ਚਾਹੀਦਾ ਹੈ | ਸਾਂਝੇ ਪੱਤਰਕਾਰ ਸੰਮੇਲਨ ਵਿਚ ਬਰਾਕ ਉਬਾਮਾ ਨੇ ਕਿਹਾ ਕਿ ਭਾਰਤ ਸਾਡਾ ਸੁਭਾਵਕ ਸਹਿਯੋਗੀ ਹੈ | ਅਸੀਂ ਆਮ ਲੋਕਾਂ ਦੀ ਜਿੰਦਗੀ ਬੇਹਤਰ ਬਣਾਉਣ ਦਾ ਯਤਨ ਕਰਾਂਗੇ | ਅਸੀਂ ਪ੍ਰਮਾਣੂ ਸਮਝੌਤੇ ਨੂੰ ਅਗੇ ਲਿਜਾਣ ਵਾਸਤੇ ਤਿਆਰ ਹਾਂ | ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਵਿਚ ਅਸੀਂ ਮਿਲਕੇ ਕੰਮ ਕਰ ਸਕਦੇ ਹਾਂ ਤੇ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਨਵੀਂ ਉਚਾਈ 'ਤੇ ਪਹੁੰਚਣਗੇ | ਅਮਰੀਕੀ ਰਾਸ਼ਟਰਪਤੀ ਨੇ ਨਮਸਕਾਰ ਕਹਿੰਦਿਆਂ ਆਪਣਾ ਬਿਆਨ ਜਾਰੀ ਕੀਤਾ | ਉਨ੍ਹਾਂ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਵਪਾਰ ਮੌਜੂਦਾ 60 ਅਰਬ ਡਾਲਰ ਤੋਂ 100 ਅਰਬ ਡਾਲਰ ਤੱਕ ਕੀਤਾ ਜਾਵੇਗਾ | ਦੋਨੋਂ ਦੇਸ਼ ਨਿਵੇਸ਼ ਦੇ ਖੇਤਰ ਵਿਚ ਹੋਰ ਅਗੇ ਵਧਣਗੇ | ਉਨ੍ਹਾਂ ਹੋਰ ਕਿਹਾ ਕਿ ਅਫਗਾਨਿਸਤਾਨ ਵਿਚੋਂ ਅਸੀਂ ਬਾਹਰ ਆ ਰਹੇ ਹਾਂ ਲੇਕਿਨ ਭਾਰਤ ਨਾਲ ਸਹਿਯੋਗ ਦੁਆਰਾ ਉਥੋਂ ਦੀ ਸਥਿੱਤੀ ਬੇਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ | ਅਸੀਂ ਆਪਣੇ ਮੱਤਭੇਦਾਂ ਨੂੰ ਘਟ ਕਰਨ ਦਾ ਯਤਨ ਕਰਾਂਗੇ | ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਸ਼ੇਸ਼ ਆਧੁਨਿਕ ਰਖਿਆ ਪ੍ਰਾਜੈਕਟਾਂ ਵਿਚ ਸਹਿ- ਵਿਕਾਸ ਤੇ ਸਹਿ -ਉਤਪਾਦਨ ਕਰਨ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋਏ ਹਨ | ਮੋਦੀ ਨੇ ਕਿਹਾ ਕਿ ਅਸੀਂ ਰਖਿਆ ਸਹਿਯੋਗ ਨਵੀਂ ਉਚਾਈ 'ਤੇ ਲਿਜਾਣ ਦਾ ਨਿਰਨਾ ਲਿਆ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਰਖਿਆ ਸਨਅਤ ਦੇ ਨਵੀਨੀਕਰਨ ਵਿਚ ਮੱਦਦ ਮਿਲੇਗੀ ਤੇ ਦੇਸ਼ ਵਿਚ ਨਿਰਮਾਣ ਸੈਕਟਰ ਦਾ ਵਿਸਥਾਰ ਹੋਵੇਗਾ | ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਬਰਾਕ ਤੇ ਮੇਰੇ ਵਿਚਾਲੇ ਮਿਤਰਤਾ ਕਾਇਮ ਹੋ ਗਈ ਹੈ ਜਿਸ ਨਾਲ ਨਾ ਕੇਵਲ ਅਸੀਂ ਬਲਕਿ ਦੋਨੋਂ ਦੇਸ਼ ਵੀ ਇਕ ਦੂਸਰੇ ਦੇ ਨੇੜੇ ਆ ਗਏ ਹਨ | ਦੋਨਾਂ ਆਗੂਆਂ ਨੇ ਆਪਸ ਵਿਚ ਤੇ ਦੋਨਾਂ ਦੇਸ਼ਾਂ ਦੇ ਕੌਮੀ ਸੁਰਖਿਆ ਸਲਾਹਕਾਰਾਂ ਵਿਚਾਲੇ ਹਾਟ ਲਾਈਨ ਕਾਇਮ ਕਰਨ ਲਈ ਵੀ ਸਹਿਮਤ ਪ੍ਰਗਟਾਈ ਹੈ | ਭਾਰਤ-ਅਮਰੀਕਾ ਸਬੰਧਾਂ ਨੂੰ ਸੁਭਾਵਕ ਕੌਮਾਂਤਰੀ ਭਾਈਵਾਲੀ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਇਨ੍ਹਾਂ ਸਬੰਧਾਂ ਦੀ ਸੰਭਾਵਨਾ ਤੇ ਭਰੋਸਾ ਕਦੀ ਵੀ ਸ਼ੱਕ ਦੇ ਘੇਰੇ ਵਿਚ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਇਹ ਸੁਭਾਵਕ ਭਾਈਵਾਲੀ ਡਿਜੀਟਲ ਸਮੇਂ ਵਿਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ | ਮੋਦੀ ਨੇ ਕਿਹਾ ਕਿ ਵਿਸ਼ਵ ਵਿਚ ਉਨਤੀ,ਅਮਨ, ਸਥਿਰਤਾ ਤੇ ਖੁਸ਼ਹਾਲੀ ਲਈ ਇਸ ਭਾਈਵਾਲੀ ਦੀ ਸਫਲਤਾ ਬਹੁਤ ਅਹਿਮੀਅਤ ਰਖਦੀ ਹੈ | ਪ੍ਰਧਾਨ ਮੰਤਰੀ ਨੇ ਗੈਰ ਫੌਜੀ ਪ੍ਰਮਾਣੂ ਸਮਝੌਤੇ ਨੂੰ ਦੋਨਾਂ ਦੇਸ਼ਾਂ ਦੇ ਬਦਲੇ ਸਬੰਧਾਂ ਵਿਚ ਕੇਂਦਰੀ ਬਿੰਦੂ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਨਵਾਂ ਭਰੋਸਾ ਤੇ ਨਵੇਂ ਆਰਥਿਕ ਅਵਸਰ ਪੈਦਾ ਹੋਏ ਹਨ ਤੇ ਸਾਫ ਸੁਥਰੀ ਊਰਜਾ ਦੇ ਵਿਕਲਪ ਦਾ ਵਿਸਥਾਰ ਹੋਇਆ ਹੈ |
ਮੋਦੀ ਤੇ ਉਬਾਮਾ ਵਿਚਾਲੇ ਗੱਲਬਾਤ
ਬਾਅਦ ਵਿਚ ਦੋਨਾਂ ਆਗੂਆਂ ਨੇ ਹੈਦਰਾਬਾਦ ਹਾਊਸ ਵਿਚ ਪ੍ਰਮਾਣੂ ਸਮਝੌਤਾ ਲਾਗੂ ਕਰਨ ਦੇ ਰਾਹ ਵਿਚ ਆ ਰਹੀਆਂ ਰੁਕਾਵਟਾਂ, ਰਖਿਆ ਤੇ ਵਪਾਰ ਖੇਤਰ ਵਿਚ ਸਬੰਧ ਵਧਾਉਣ ਸਮੇਤ ਹੋਰ ਅਨੇਕਾਂ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ | ਵਾਤਾਵਰਣ ਤਬਦੀਲੀ ਦੇ ਮੁੱਦੇ 'ਤੇ ਵੀ ਗੱਲਬਾਤ ਹੋਈ | ਅਧਿਕਾਰੀਆਂ ਅਨੁਸਾਰ ਪ੍ਰਮਾਣੂ ਮੁੱਦੇ 'ਤੇ ਪ੍ਰਗਤੀ ਹੋਈ ਹੈ ਤੇ ਭਾਰਤ ਇਸ ਅਹਿਮ ਖੇਤਰ ਵਿਚ ਅਮਰੀਕਾ ਨਾਲ ਮਿਲਕੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਚਹੰੁਦਾ ਹੈ |

ਓਬਾਮਾ ਨੇ ਕਿਹਾ 'ਨਮਸਤੇ' ਰਸਮੀ ਕੁੜਤਾ-ਪਜਾਮਾ ਤੇ ਨਹਿਰੂ ਜੈਕੇਟ ਪਾ ਕੇ ਮੋਦੀ ਨੇ ਕੀਤਾ ਸਵਾਗਤ

ਨਵੀਂ ਦਿੱਲੀ, 25 ਜਨਵਰੀ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅੱਜ ਇਥੇ ਰਾਸ਼ਟਰਪਤੀ ਭਵਨ ਵਿਖੇ ਆਪਣੇ ਸ਼ਾਨਦਾਰ ਸਵਾਗਤ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਵੱਡਾ ਸਨਮਾਨ ਹੈ | ਓਬਾਮਾ ਨੇ ਕਿਹਾ ਕਿ ਉਹ ਭਾਰਤ ਵੱਲੋਂ ਸ਼ਾਨਦਾਰ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕਰਦੇ ਹਨ | ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੱਲੋਂ ਅਗਵਾਈ ਕੀਤੇ ਜਾਣ ਮਗਰੋਂ ਗੂੜ੍ਹੇ ਨੀਲੇ ਰੰੰਗ ਦਾ ਸੂਟ ਪਾਈ ਓਬਾਮਾ ਨੂੰ ਰਾਸ਼ਟਰਪਤੀ ਭਵਨ ਦੇ ਵਿਹੜੇ ਵਿਚ ਪ੍ਰੰਪਰਿਕ ਸਲਾਮੀ ਦਿੱਤੀ ਗਈ | ਇਸ ਤੋਂ ਪਹਿਲਾਂ ਓਬਾਮਾ ਨੇ ਸਵਾਗਤ ਦੌਰਾਨ ਇੰਤਜ਼ਾਰ ਕਰ ਰਹੀਆਂ ਹਸਤੀਆਂ ਨੂੰ ਹੱਥ ਜੋੜ ਕੇ 'ਨਮਸਤੇ' ਕਿਹਾ |
ਗਰਮ ਜੋਸ਼ੀ ਨਾਲ ਸਵਾਗਤ
ਆਪਣੇ ਵਿਸ਼ੇਸ਼ ਪਹਿਰਾਵੇ ਲਈ ਪ੍ਰਸਿੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਵਾਈ ਅੱਡੇ 'ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਵਾਗਤ ਦੌਰਾਨ ਰਸਮੀਂ ਕੁੜਤਾ-ਪਜਾਮਾ ਪਹਿਨਿਆ ਸੀ, ਜਿਸ 'ਤੇ ਉਨ੍ਹਾਂ ਦੀ ਪਹਿਚਾਣ ਬਣੀ ਨਹਿਰੂ ਜੈਕੇਟ ਤੇ ਲਾਲ-ਸੁਨਹਿਰੇ ਰੰਗ ਦਾ ਪਟਕਾ ਵੀ ਸੀ | ਉਨ੍ਹਾਂ ਨੇ ਬੰਦ ਗਲ਼ੇ ਦਾ ਸੂਟ ਪਹਿਨਿਆ ਸੀ | ਓਬਾਮਾ ਗੂੜ੍ਹੇ ਰੰਗ ਦੇ ਪਹਿਰਾਵੇ 'ਚ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੀਲੇ ਤੇ ਕਾਲੇ ਰੰਗ ਦੇ ਪਹਿਰਾਵੇ 'ਚ ਸਨ | ਰਾਸ਼ਟਰਪਤੀ ਭਵਨ ਸਮਾਗਮ 'ਚ ਓਬਾਮਾ ਦੇ ਸਵਾਗਤ ਸਮੇਂ ਮੋਦੀ ਥੋੜੇ ਰਸਮੀਂ ਪਹਿਰਾਵੇ 'ਚ ਦਿਖਾਈ ਦੇ ਰਹੇ ਸਨ |

ਬਾਦਲ, ਅਡਵਾਨੀ, ਅਮਿਤਾਬ, ਦਲੀਪ ਕੁਮਾਰ ਸਮੇਤ 9 ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਣ

20 ਨੂੰ ਪਦਮ ਭੂਸ਼ਣ ਤੇ 75 ਹੋਰਾਂ ਨੂੰ ਪਦਮਸ੍ਰੀ ਦੇਣ ਦਾ ਐਲਾਨ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਮੁਖੀ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਐਲ. ਕੇ. ਅਡਵਾਨੀ, ਦਲੀਪ ਕੁਮਾਰ, ਬਾਲੀਵੁੱਡ ਅਭਿਨੇਤਾ ਅਮਿਤਾਬ ਬਚਨ ਤੇ ਪੰਜਾਂ ਹੋਰਾਂ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਗਣਤੰਤਰ ਦਿਵਸ ਨੇ 66ਵੇਂ ਗਣਤੰਤਰ ਦਿਵਸ 'ਤੇ 104 ਵੱਡੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਚੋਂ 9 ਨੂੰ ਪਦਮ ਵਿਭੂਸ਼ਣ, 20 ਨੂੰ ਪਦਮ ਭੂਸ਼ਣ ਤੇ 75 ਸ਼ਖਸੀਅਤਾਂ ਨੂੰ ਪਦਮ ਸ੍ਰੀ ਪੁਰਸਕਾਰ ਦਿੱਤੇ ਜਾਣਗੇ |
ਪਦਮ ਵਿਭੂਸ਼ਣ
ਐਲ. ਕੇ. ਅਡਵਾਨੀ ਜਨਤਕ ਮਾਮਲਿਆਂ, ਅਮਿਤਾਬ ਬਚਨ ਕਲਾ, ਸ. ਪ੍ਰਕਾਸ਼ ਸਿੰਘ ਬਾਦਲ ਜਨਤਕ ਮਾਮਲਿਆਂ, ਡਾ. ਡੀ. ਵੀਰੇਂਦਰਾ ਹੇਗੜੇ ਸਮਾਜਕ ਕਾਰਜ, ਮੁਹੰਮਦ ਯੁਸਫ ਖ਼ਾਨ ਉਰਫ ਦਲੀਪ ਕੁਮਾਰ ਕਲਾ, ਜਗਤਗੁਰੂ ਰਾਮਾਨੰਦਾਚਾਰੇ ਸਵਾਮੀ ਰਾਮਬਦਰਾਚਾਰੇ, ਪ੍ਰੋ. ਮਾਲੁਰ ਰਾਮਾਸਵਾਮੀ ਸ੍ਰੀਨੀਵਾਸਨ ਵਿਗਿਆਨ ਤੇ ਇੰਜੀਨਿਅਰਿੰਗ, ਕੋਟਿਯਾਨ ਕੇ. ਵੀਨੂਗੋਪਾਲ ਜਨਤਕ ਮਾਮਲੇ, ਕਰੀਮ ਅਲ ਹੁਸੈਨੀ ਅਗਾ ਖ਼ਾਨ (ਵਿਦੇਸ਼ੀ) ਵਪਾਰ ਤੇ ਉਦਯੋਗ |
ਪਦਮ ਭੂਸ਼ਣ
ਜਾਣੂ ਬਰੂਆ, ਡਾ. ਵਿਜੇ ਭਟਕਰ, ਸਵਪਨ ਦਾਸਗੁਪਤਾ, ਸਵਾਮੀ ਸੱਤਿਆਮਿਤਰਾਨੰਦ ਗਿਰੀ, ਐਨ. ਗੋਪਾਲਾਸਵਾਮੀ, ਡਾ. ਸੁਭਾਸ਼ ਸੀ. ਕਸ਼ਯੱਪ, ਡਾ. (ਪੰਡਿਤ) ਗੋਕੁਲੋਤਸਾਵਜੀ ਮਾਹਰਾਜ, ਅੰਬਰਿਸ਼ ਮਿੱਥਲ, ਮਿਸ ਸੁਧਾਹ ਰਘੂਨੰਥਨ, ਹਰਿਸ਼ ਸਾਲਵੇ, ਡਾ. ਅਸ਼ੋਕ ਸੇਠ, ਰਜਤ ਸ਼ਰਮਾ, ਸਤਪਾਲ, ਸ਼ਿਵਾਕੁਮਾਰਾ ਸਵਾਮੀ, ਡਾ. ਖੜਗ ਸਿੰਘ ਵਾਲਦੀਆ, ਪੋ੍ਰ. ਮੰਜੁਲ ਭਾਰਗਵ, ਡੇਵਿਡ ਫ੍ਰੋਲੇ (ਵਿਦੇਸ਼ੀ), ਬਿੱਲ ਗੇਟਸ, ਮਲਿੰਡਾ ਗੇਟਸ, ਸੇਚਰੋ ਮਿਸੂਮੀ ਪਦਮ ਸ੍ਰੀਡਾ. ਮੰਜੁਲਾ ਅਨਾਗਣੀ, ਐਸ. ਅਰੂਨਨ, ਮਿਸ. ਕੰਨਿਆਕੁਮਾਰੀ ਅਵਸਰਾਲਾ, ਡਾ. ਬੇਟੀਨਾ ਸ਼ਾਰਧਾ ਬੋਮਰ, ਨਰੇਸ਼ ਬੇਦੀ, ਅਸ਼ੋਕ ਭਗਤ, ਸੰਜੇ ਲੀਲਾ ਬੰਸਾਲੀ, ਡਾ. ਲਕਸ਼ਮੀ ਨੰਦਨ ਬੋਰਾ, ਡਾ. ਗਿਆਨ ਚਤੁਰਵੇਦੀ, ਪ੍ਰੋ. ਡਾ.ਯੁਗੇਸ਼ ਕੁਮਾਰ ਚਾਵਲਾ, ਮਿਸ. ਜਾਯਾਕੁਮਾਰੀ ਚਿਕਾਲਾ, ਬਿਬੇਕ ਡਿਬਰੋਏ, ਡਾ. ਸਰੁੰਗਬਾਮ ਬਿਮੋਲਾ ਕੁਮਾਰੀ ਦੇਵੀ, ਡਾ. ਅਸ਼ੋਕ ਗੁਲਾਟੀ, ਡਾ. ਰੰਦੀਪ ਗੁਲੇਰੀਆ, ਡਾ. ਕੇ ਪੀ ਹਰੀਦਾਸ, ਰਾਹੁਲ ਜੈਨ, ਰਵਿੰਦਰਾ ਜੈਨ, ਡਾ. ਸੁਨੀਲ ਜੋਗੀ, ਪ੍ਰਾਸੂਨ ਜੋਸ਼ੀ, ਡਾ. ਪ੍ਰਫੁੱਲ ਕਰ, ਮਿਸ. ਸਾਬਾ ਅੰਜੁਮ, ਮਿਸ. ਉਸ਼ਾਕਿਰਨ ਖ਼ਾਨ, ਡਾ. ਰਾਜੇਸ਼ ਕੋਟੀਚਾ, ਪ੍ਰੋ. ਅਲਕਾ ਕ੍ਰੀਪਲਾਨੀ, ਡਾ. ਹਰਸ਼ ਕੁਮਾਰ, ਨਰਾਇਣਾ ਪ੍ਰਸ਼ੋਥਮਾ ਮਲਾਇਆ, ਲੈਂਬਰਟ ਮਾਸਕੇਅਰਨਹਸ, ਡਾ. ਜਨਕ ਪਲਟਾ ਮੈਕਗਿਲੀਗਨ, ਵਿਰੇਂਦਰਾ ਰਾਜ ਮਹਿਤਾ, ਤਾਰਿਕ ਮਹਿਤਾ, ਨੀਲ ਹਰਬਰਟ ਨੌਾਗਕਿੰਨਰੀ, ਚੁਆਂਗ ਨੋਰਫਲ, ਟੀ. ਵੀ. ਮੋਹਨਦਾਸ ਪਾਈ, ਡਾ. ਤੇਜਸ ਪਟੇਲ, ਜੇਦੇਵ ਮੋਲਾਈ ਪਿਯਾਂਗ, ਬਿਮਲਾ ਪੋਦਰ, ਡਾ. ਐਨ ਪ੍ਰਭਾਕਰ, ਡਾ. ਪ੍ਰਲਾਹਦ, ਡਾ. ਨਰਿੰਦਰਾ ਪ੍ਰਸਾਦ, ਰਾਮ ਬਹਾਦੁਰ ਰਾਏ, ਮਿਥਾਲੀ ਰਾਜ, ਪੀ. ਵੀ. ਰਾਜਾਰਮਨ, ਪ੍ਰੋ. ਜੇ ਐਸ ਰਾਜਪੂਤ, ਕੋਟਾ ਸ੍ਰੀਨਿਵਾਸਾ ਰਾਓ, ਪ੍ਰੋ. ਬਿਮਲ ਰਾਏ, ਸ਼ੇਖਰ ਸੇਨ, ਗੁਣਵੰਤ ਸ਼ਾਹ, ਬ੍ਰਹਮਦੇਵ ਸ਼ਰਮਾ (ਭਾਈਜੀ), ਮੰਨੂ ਸ਼ਰਮਾ, ਪ੍ਰੋ. ਯੋਗਰਾਜ ਸ਼ਰਮਾ, ਵਸੰਤ ਸ਼ਾਸਤਰੀ, ਐਸ .ਕੇ. ਸ਼ਿਵਕੁਮਾਰ, ਪੀ. ਵੀ. ਸਿੰਧੂ, ਸਰਦਾਰਾ ਸਿੰਘ, ਅਰੁਨੀਮਾ ਸਿਨਹਾ, ਮਹੇਸ਼ ਰਾਜ ਸੋਨੀ, ਡਾ. ਨਿਖਲ ਟੰਡਨ, ਐਚ. ਥੈਗਸਟੇ ਰਿਨਪੋਚ, ਡਾ. ਹਰਗੋਵਿੰਦ ਲਕਸ਼ਮੀਸ਼ੰਕਰ ਤਿ੍ਵੇਦੀ, ਹੌਾਗ ਬੌਸ਼ੈਂਗ (ਵਿਦੇਸ਼ੀ), ਪ੍ਰੋ. ਜੇਕਸ ਬਲਾਮੌਾਟ (ਵਿਦੇਸ਼ੀ), ਸਵ. ਸਈਦਨਾ ਮੁਹੰਮਦ ਬੁਰਹਾਨੂਦੀਨ, ਜੀਨ-ਕਲੋਡ ਕਰੀਅਰ (ਵਿਦੇਸ਼ੀ), ਡਾ. ਨੰਦਰਾਜਨ 'ਰਾਜ' ਚੇਟੀ (ਐਨ. ਆਰ. ਆਈ., ਪੀ ਆਈ ਓ), ਜੋਰਜ ਐਲ. ਹਾਰਟ (ਵਿਦੇਸ਼ੀ), ਜਗਤ ਗੁਰੂ ਅਮਰਤਾ ਸੁਰਿਆਨੰਦਾ ਮਹਾਰਾਜਾ (ਐਨ ਆਰ ਆਈ, ਪੀ ਆਈ ਓ), ਸਵ. ਮੀਠਾ ਲਾਲ ਮਹਿਤਾ, ਤਿ੍ਪਤੀ ਮੁਖਰਜੀ, ਡਾ. ਦੱਤਾਤ੍ਰੇਯੂਦੂ ਨੋਰੀ (ਐਨ ਆਰ ਆਈ, ਪੀ ਆਈ ਓ), ਡਾ. ਰਘੂ ਰਾਮਾ ਪਿਲਾਰੀਸੇਤੀ (ਐਨ ਆਰ ਆਈ, ਪੀ ਆਰ ਓ), ਡਾ. ਸੋਮਿੱਤਰਾ ਰਾਵਤ (ਐਨ ਆਰ ਆਈ, ਪੀ ਆਈ ਓ), ਪ੍ਰੋ. ਅਨੇਤੀ ਸਚਮੇਧਚਨ (ਵਿਦੇਸ਼ੀ), ਸਵ. ਅਦਾਕਾਰ ਪ੍ਰਾਣ ਕੁਮਾਰ ਸ਼ਰਮਾ, ਸਵ. ਆਰ. ਵਾਸੂਦੇਵਨ |

ਏ. ਡੀ. ਜੀ. ਪੀ. ਭਾਵੜਾ ਅਤੇ ਆਈ. ਜੀ. ਈਸ਼ਵਰ ਚੰਦਰ ਨੂੰ ਰਾਸ਼ਟਰਪਤੀ ਪੁਲਿਸ ਮੈਡਲ

ਪੰਜਾਬ ਪੁਲਿਸ ਦੇ 15 ਹੋਰ ਮੁਲਾਜ਼ਮਾਂ ਨੂੰ ਪੁਲਿਸ ਮੈਡਲ
ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਨਿੱਝਰ)-ਪੁਲਿਸ ਸੇਵਾ 'ਚ ਵਧੀਆ ਸੇਵਾਵਾਂ ਬਦਲੇ ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. ਸ੍ਰੀ ਵੀ.ਕੇ. ਭਾਵੜਾ, ਆਈ.ਪੀ.ਐਸ, ਡਾਇਰੈਕਟਰ ਬਿਊਰੋ ਆਫ਼
ਇੰਵੈਸਟੀਗੇਸ਼ਨ ਅਤੇ ਆਈ.ਜੀ.ਪੀ ਬਾਰਡਰ, ਅੰਮਿ੍ਤਸਰ ਸ੍ਰੀ ਈਸ਼ਵਰ ਚੰਦਰ, ਆਈ.ਪੀ.ਐਸ, ਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਪੁਲਿਸ ਦੇ ਹੋਰ 15 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਵੀ ਗਣਤੰਤਰ ਦਿਵਸ ਮੌਕੇ 5 ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਅਤੇ 7 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਮੈਡਲ ਫ਼ਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਨਾਲ ਸਨਮਾਨਿਆ ਜਾ ਰਿਹਾ ਹੈ | ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਪੰਜਾਬ ਪੁਲਿਸ ਦੇ 15 ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਚ ਰਜਿੰਦਰ ਸਿੰਘ, ਆਈ.ਪੀ.ਐਸ, ਡੀ.ਆਈ.ਜੀ. ਕਰਾਈਮ ਵਿਜੀਲੈਂਸ ਬਿਊਰੋ, ਪੰਜਾਬ, ਸ੍ਰੀ ਤੁਲਸੀ ਰਾਮ, ਆਈ.ਪੀ.ਐਸ, ਕਮਾਂਡੈਂਟ 80ਵੀ ਬਟਾਲੀਅਨ, ਪੀ.ਏ.ਪੀ. ਜਲੰਧਰ, ਸ੍ਰੀ ਪਰਮਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਅੰਮਿ੍ਤਸਰ, ਇੰਸਪੈਕਟਰ ਸੁਖਬੀਰ ਸਿੰਘ ਐਸ.ਐਚ.ਓ ਥਾਣਾ ਨਾਭਾ, ਇੰਸਪੈਕਟਰ ਅਮਰਜੀਤ ਸਿੰਘ ਐਸ.ਐਚ.ਓ ਥਾਣਾ ਹੈਬੋਵਾਲ, ਐਸ.ਆਈ ਚਰਨਜੀਤ ਸਿੰਘ, ਪੀ.ਆਰ.ਟੀ.ਸੀ ਜਹਾਨਖੇਲਾਂ, ਐਸ.ਆਈ ਜਸਵੰਤ ਸਿੰਘ ਸੀ.ਆਈ.ਡੀ ਯੂਨਿਟ, ਐਸ.ਆਈ ਜਗਦੀਸ਼ ਸਿੰਘ, ਸੀ.ਆਰ.ਸੀ ਜਲੰਧਰ, ਐਸ.ਆਈ ਚੰਨਾ ਸਿੰਘ ਕਮਾਂਡੋ ਟ੍ਰੇਨਿੰਗ ਸੈਂਟਰ ਪਟਿਆਲਾ, ਐੱਸ.ਆਈ ਮੇਘਰਾਜ ਸਿੰਘ ਪੁਲਿਸ ਲਾਈਨਜ਼ ਲੁਧਿਆਣਾ, ਐਸ.ਆਈ ਬਿਕਰਮਜੀਤ ਸਿੰਘ ਐਸ.ਐਚ.ਓ ਕੋਟ ਭਾਈ, ਏ.ਐਸ.ਆਈ ਰਮੇਸ਼ ਚੰਦਰ ਨਾਰਕੋਟਿਕ ਸੈੱਲ ਅੰਮਿ੍ਤਸਰ, ਏ.ਐਸ.ਆਈ ਨਰੇਸ਼ ਕੁਮਾਰ ਪੀ.ਆਰ.ਟੀ.ਸੀ ਜਹਾਨਖੇਲਾਂ ਅਤੇ ਏ.ਐਸ.ਆਈ ਰਵੀ ਦੱਤ ਦਫ਼ਤਰ ਪੁਲਿਸ ਕਮਿਸ਼ਨਰ ਅੰਮਿ੍ਤਸਰ ਸ਼ਾਮਿਲ ਹਨ ਜਦਕਿ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਜਿਨ੍ਹਾਂ 5 ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਵਿਚ ਮਹਿਲਾ ਐਸ.ਆਈ. ਜੈਸਮੀਨ ਕੌਰ, ਏ.ਐੱਸ.ਆਈ ਗੁਰਜੰਟ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਨਹਿਰੂ ਸਿੰਘ ਅਤੇ ਸਿਪਾਹੀ ਦਰਸ਼ਨ ਸਿੰਘ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਅਤੇ 7 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਰਜਿੰਦਰ ਸਿੰਘ, ਪੀ.ਪੀ.ਐਸ, ਐਸ.ਪੀ ਇੰਵੈਸਟੀਗੇਸ਼ਨ ਹੁਸ਼ਿਆਰਪੁਰ, ਜਸਕਿਰਨਜੀਤ ਸਿੰਘ ਤੇਜਾ ਐਸ.ਪੀ ਇੰਵੈਸਟੀਗੇਸ਼ਨ ਪਟਿਆਲਾ, ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਫ਼ਿਰੋਜ਼ਪੁਰ, ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਕਮਿਸ਼ਨਰੇਟ ਅੰਮਿ੍ਤਸਰ, ਐਸ.ਆਈ ਮਨਮੋਹਨ ਸਿੰਘ ਕਮਿਸ਼ਨਰੇਟ ਪੁਲਿਸ ਜਲੰਧਰ, ਐਸ.ਆਈ ਸੁਖਵਿੰਦਰ ਸਿੰਘ, ਪੀ.ਆਰ.ਟੀ.ਸੀ ਜਹਾਨਖੇਲਾਂ ਅਤੇ ਐਸ.ਆਈ ਹਰਜਿੰਦਰ ਸਿੰਘ ਨੂੰ ਉਨ੍ਹਾਂ ਦੀ ਫਰਜਸ਼ਨਾਸ਼ੀ ਲਈ ਮੁੱਖ ਮੰਤਰੀ ਮੈਡਲ ਫ਼ਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ | ਇਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ 26 ਜਨਵਰੀ ਮੌਕੇ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ 'ਚ ਸਨਮਾਨਿਤ ਕੀਤਾ ਜਾਵੇਗਾ |

ਨਾਇਕ ਨੀਰਜ ਕੁਮਾਰ ਸਿੰਘ ਅਤੇ ਮੇਜਰ ਮੁਕੰਦ ਵਰਦਰਾਜਨ ਨੂੰ ਅਸ਼ੋਕ ਚੱਕਰ

ਪੰਜਾਬ ਦੇ ਬਲਵਿੰਦਰ ਸਿੰਘ ਨੂੰ ਸ਼ੌਰਿਆ ਚੱਕਰ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 66ਵੇਂ ਗਣਤੰਤਰ ਦਿਵਸ ਮੌਕੇ ਫੌਜ ਦੇ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ 2 ਅਸ਼ੋਕ ਚੱਕਰ, ਤਿੰਨ ਕੀਰਤੀ ਚੱਕਰ ਅਤੇ 9 ਸ਼ੌਰਿਆ ਚੱਕਰ ਸ਼ਾਮਿਲ ਹਨ | ਜਾਣਕਾਰੀ ਅਨੁਸਾਰ 57 ਰਾਸ਼ਟਰੀ ਰਾਈਫਲਜ਼ (ਰਾਜਪੂਤਾਨਾ ਰਾਈਫਲਜ਼) ਦੇ ਨਾਇਕ ਨੀਰਜ
ਕੁਮਾਰ ਸਿੰਘ ਅਤੇ 44 ਰਾਸ਼ਟਰੀ ਰਾਈਫਲਜ਼ (22 ਰਾਜਪੂਤ) ਬਟਾਲੀਅਨ ਦੇ ਮੇਜਰ ਮੁਕੰਦ ਵਰਦਰਾਜਨ ਦਾ ਨਾਂਅ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਲਈ ਚੁਣਿਆ ਗਿਆ | ਇਸ ਤੋਂ ਇਲਾਵਾ 3 ਰਾਸ਼ਟਰੀ ਰਾਈਫਲਜ਼ ਦੇ ਕੈਪਟਨ ਜੈਦੇਵ, 14 ਗੜਵਾਲ ਰਾਈਫਲਜ਼ ਦੇ ਸੂਬੇਦਾਰ ਅਜੇ ਵਰਧਾਨ ਅਤੇ ਨਾਇਬ ਸੂਬੇਦਾਰ ਕੋਸ਼ ਬਹਾਦੁਰ ਗੁਰੁੰਗ ਨੂੰ ਕੀਰਤੀ ਚੱਕਰ ਲਈ ਚੁਣਿਆ ਗਿਆ ਹੈ | ਇਨ੍ਹਾਂ ਤੋਂ ਇਲਾਵਾ 9 ਸਿਪਾਹੀਆਂ ਨੂੰ ਸ਼ੌਰਿਆ ਚੱਕਰ ਲਈ ਚੁਣਿਆ ਗਿਆ ਹੈ | ਜਿਨ੍ਹਾਂ ਜਵਾਨਾਂ ਨੂੰ 26 ਜਨਵਰੀ ਨੂੰ ਸ਼ੌਰਿਆ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚ ਪੰਜਾਬ ਦਾ ਪੈਰਾਟਰੂਪਰ ਬਲਵਿੰਦਰ ਸਿੰਘ 1 ਪੈਰਾ (ਐਸ1 ਐਫ) ਵੀ ਸ਼ਾਮਿਲ ਹੈ | ਬਲਵਿੰਦਰ ਸਿੰਘ ਤੋਂ ਇਲਾਵਾ ਲੈਫਟੀਨੈਂਟ ਕਰਨਲ ਸੰਕਲਪ ਕੁਮਾਰ 24 ਪੰਜਾਬ, ਮੇਜਰ ਅਭੀਜੀਤ ਇੰਜੀਨੀਅਰਜ਼, ਮੇਜਰ ਮੁਕੁਲ ਸ਼ਰਮਾ 4 ਪੈਰਾ ਵਿਸ਼ੇਸ਼ ਫੋਰਸ, ਮੇਜਰ ਆਸ਼ੂਤੋਸ਼ ਕੁਮਾਰ ਪਾਂਡੇ 44 ਰਾਸ਼ਟਰੀ ਰਾਈਫਲ (ਰਾਜਪੂਤ), ਮੇਜਰ ਆਰ ਵਾਮਸ਼ੀ ਕ੍ਰਿਸ਼ਨਨ 50 ਰਾਸ਼ਟਰੀ ਰਾਈਫਲਜ਼ (ਇੰਜੀਨੀਅਰਜ਼), ਮੇਜਰ ਬਿਭਾਂਸ਼ੂ ਧੌਾਦਿਆਲ 5/5 ਜੀ. ਆਰ. (ਐਫ.ਐਫ), ਨਾਇਕ ਸਵਰੂਪ ਕੁਮਾਰ ਘੋਰਾਈ 20 ਮਹਾਰ ਅਤੇ ਰਾਈਫਲਮੈਨ ਮੰਗਾ ਰਾਮ 3 ਜੰਮੂ-ਕਸ਼ਮੀਰ ਰਾਈਫਲਜ਼ ਨੂੰ ਸ਼ੌਰਿਆ ਚੱਕਰ ਲਈ ਚੁਣਿਆ ਗਿਆ ਹੈ |
ਵਰਣਨਯੋਗ ਹੈ ਕਿ ਪਿਛਲੇ ਸਾਲ 24 ਅਗਸਤ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਹੋਏ ਇਕ ਅੱਤਵਾਦੀ ਮੁਕਾਬਲੇ ਦੌਰਾਨ ਨਾਇਕ ਨੀਰਜ ਕੁਮਾਰ ਸਿੰਘ ਨੇ ਅਦਭੁੱਤ ਬਹਾਦਰੀ ਦਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ | ਦੱਸਣਯੋਗ ਹੈ ਕਿ ਜਦੋਂ ਫੌਜ ਦੇ ਜਵਾਨਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋ ਰਿਹਾ ਸੀ ਤਾਂ ਨਾਇਕ ਨੀਰਜ ਕੁਮਾਰ ਦਾ ਇਕ ਸਾਥੀ ਅੱਤਵਾਦੀਆਂ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ | ਨਾਇਕ ਨੀਰਜ ਕੁਮਾਰ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਨੂੰ ਬਚਾ ਲਿਆ | ਇਸ ਦੌਰਾਨ ਨਾਇਕ ਨੀਰਜ 'ਤੇ ਅੱਤਵਾਦੀਆਂ ਨੇ ਬੰਬ ਸੁੱਟਣ ਤੋਂ ਇਲਾਵਾ ਅੰਨ੍ਹਵਾਹ ਗੋਲੀਆਂ ਵੀ ਚਲਾਈਆਂ ਪਰ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਨਾਇਕ ਨੀਰਜ ਕੁਮਾਰ ਅੱਤਵਾਦੀ ਕੋਲ ਪੁੱਜ ਗਏ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਇਸੇ ਦੌਰਾਨ ਇਕ ਹੋਰ ਅੱਤਵਾਦੀ ਨੇ ਨਾਇਕ ਨੀਰਜ ਦੀ ਛਾਤੀ ਵਿਚ ਗੋਲੀਆਂ ਮਾਰੀਆਂ ਜਿਸ ਕਾਰਨ ਉਨ੍ਹਾਂ ਦੀ ਬੰਦੂਕ ਹੱਥ 'ਚੋਂ ਡਿੱਗ ਗਈ | ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਅਤੇ ਅਦਭੁੱਤ ਬਹਾਦਰੀ ਦਿਖਾਉਂਦੇ ਹੋਏ ਨਾਇਕ ਨੀਰਜ ਅੱਤਵਾਦੀ ਕੋਲ ਪੁੱਜ ਗਏ ਅਤੇ ਉਸ ਦਾ ਹਥਿਆਰ ਖੋਹ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਨਾਇਕ ਨੀਰਜ ਕੁਮਾਰ ਬੇਹੋਸ਼ ਹੋਣ ਤੱਕ ਆਪਣਾ ਇਲਾਜ ਕਰਵਾਉਣ ਲਈ ਇਨਕਾਰ ਕਰਦੇ ਰਹੇ ਅਤੇ ਆਖਿਰ ਹਸਪਤਾਲ ਵਿਚ ਉਹ ਦਮ ਤੋੜ ਗਏ | ਮੇਜਰ ਮੁਕੰਦ ਨੂੰ ਪਿਛਲੇ ਸਾਲ 15 ਅਗਸਤ ਵਾਲੇ ਦਿਨ ਅਸ਼ੋਕ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਨੇ 25 ਅਪ੍ਰੈਲ 2014 ਨੂੰ ਜੰਮੂ-ਕਸ਼ਮੀਰ ਵਿਚ ਅੱਤਵਾਦੀ ਵਿਰੋਧੀ ਮੁਹਿੰਮ ਦੌਰਾਨ ਅਦਭੁੱਤ ਬਹਾਦਰੀ ਦਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ |

ਧਰਮ ਨੂੰ ਟਕਰਾਅ ਦੀ ਵਜ੍ਹਾ ਨਹੀਂ ਬਣਾ ਸਕਦੇ-ਰਾਸ਼ਟਰਪਤੀ

ਗਣਤੰਤਰ ਦਿਵਸ ਮੌਕੇ ਦੇਸ਼ ਨੂੰ ਸੰਬੋਧਨ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਧਰਮ ਨੂੰ ਟਕਰਾਅ ਦੀ ਵਜ੍ਹਾ ਨਾਲ ਬਣਨ ਦੀ ਗੱਲ 'ਤੇ ਜ਼ੋਰ ਦਿੰਦਿਆਂ ਹੋਇਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਵਿਚਕਾਰ 'ਸਹਿਣਸ਼ੀਲਤਾ' ਤੇ 'ਸਦਭਾਵ' ਦੀ ਭਾਵਨਾ ਦੀ ਰੱਖਿਆ ਬੇਹੱਦ ਸਾਵਧਾਨੀ ਤੇ ਮੁਸਤੈਦੀ ਨਾਲ ਕੀਤੇ ਜਾਣ ਦੀ ਜ਼ਰੂਰਤ ਹੈ | ਭਾਰਤ ਦੇ 66ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ 'ਤੇ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਦਾ ਕਥਨ ਯਾਦ ਕਰਾਉਂਦਿਆਂ ਹੋਇਆਂ ਕਿਹਾ ਕਿ 'ਧਰਮ' ਏਕਤਾ ਦੀ ਤਾਕਤ ਹੈ | ਅਸੀਂ ਇਸ ਨੂੰ ਟਕਰਾਅ ਦੀ ਤਾਕਤ
ਨਹੀਂ ਬਣਾ ਸਕਦੇ | ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਿਰਸਾ ਸਾਨੂੰ ਦੱਸਦਾ ਹੈ ਕਿ ਏਕਤਾ ਤਾਕਤ ਹੈ, ਪ੍ਰਭੂਤਾ ਕਮਜ਼ੋਰੀ ਹੈ | ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਲੋਕਤੰਤਰ ਦੀ ਪਵਿੱਤਰ ਪੁਸਤਕ ਹੈ | ਇਹ ਅਜਿਹੇ ਭਾਰਤ ਦੇ ਸਮਾਜਿਕ-ਆਰਥਿਕ ਰਾਹ ਦੀ ਪ੍ਰਦਰਸ਼ਕ ਹੈ ਜਿਸ ਨੇ ਪ੍ਰਾਚੀਨ ਕਾਲ ਤੋਂ ਹੀ ਅਨੇਕਤਾ ਦਾ ਸਮਾਨ ਕੀਤਾ ਹੈ, ਸਹਿਣਸ਼ੀਲਤਾ ਦਾ ਪੱਖ ਲਿਆ ਹੈ ਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਦਭਾਵ ਨੂੰ ਵਧਾਇਆ ਹੈ | ਰਾਸ਼ਟਰਪਤੀ ਨੇ ਕਿਹਾ ਕਿ ਸਰਹੱਦ 'ਤੇ ਵਾਰ-ਵਾਰ ਹੋ ਰਹੀ ਜੰਗਬੰਦੀ ਦੀ ਉਲੰਘਣਾ ਤੇ ਅੱਤਵਾਦੀ ਹਮਲਿਆਂ ਦਾ ਤੀਖਣ ਕੂਟਨੀਤੀ ਤੇ ਮਜਬੂਤ ਸੁਰੱਖਿਆ ਤੰਤਰ ਰਾਹੀਂ ਇਕ ਇਕਜੁੱਟਤਾ ਨਾਲ ਜਵਾਬ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਕੋਲ ਦੇਸ਼ ਵਾਸੀਆਂ ਵਿਰੁੱਧ ਇਸ ਲੜਾਈ ਦੇ ਸਾਜ਼ਿਸ਼ਕਰਤਾਵਾਂ ਨੂੰ ਹਰਾਉਣ ਦੀ ਸਮੱਰਥਾ, ਭਰੋਸਾ ਤੇ ਪ੍ਰਪੱਕਤਾ ਹੈ | ਰਾਸ਼ਟਰਪਤੀ ਨੇ ਆਰਥਿਕ ਮੁੱਦੇ 'ਤੇ ਸੰਬੋਧਨ ਕਰਦਿਆਂ ਕਿਹਾ ਕਿ 2015 ਵਿਚ ਆਰਥਿਕ ਦਿ੍ਸ਼ਟੀ ਤੋਂ ਵਧੇਰੇ ਆਸ਼ਾਵਾਦੀ ਹੋਣ ਲਈ ਆਸ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ ਦੌਰਾਨ 5 ਫੀਸਦੀ ਤੋਂ ਜ਼ਿਆਦਾ ਦੀਆਂ ਵਾਧਾ ਦਰਾਂ 7-8 ਫੀਸਦੀ ਦੇ ਤੇਜ਼ ਵਾਧੇ ਲਈ ਸ਼ੁਰੂਆਤੀ ਸੰਕੇਤ ਹਨ | ਮਹਾਤਮਾ ਗਾਂਧੀ ਦੇ ਦਿ੍ਸ਼ਟੀਕੋਣ 'ਤੇ ਚਾਨਣਾ ਪਾਉਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ 26 ਜਨਵਰੀ 1929 ਵਿਚ ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ ਦੇ ਜਲਸੇ ਵਿਚ 'ਪੂਰਨ ਸਵਰਾਜ' ਦੀ ਮੰਗ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ 26 ਜਨਵਰੀ ਨੂੰ 1930 ਤੋਂ ਹੀ ਆਜ਼ਾਦੀ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਸੀ | ਰਾਸ਼ਟਰਪਤੀ ਨੇ ਕਿਹਾ ਕਿ 1950 ਨੂੰ ਲਾਗੂ ਹੋਏ ਸੰਵਿਧਾਨ ਦੇ ਢਾਂਚੇ ਨੇ ਆਧੁਨਿਕ ਭਾਰਤ ਨੂੰ ਦੁਨੀਆ ਵਿਚ ਇਕ ਰੋਲ ਮਾਡਲ ਦੇ ਰੂਪ ਵਿਚ ਪੇਸ਼ ਕੀਤਾ ਹੈ | ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਕ੍ਰਿਤੀ ਚਾਰ ਸਿਧਾਂਤਾਂ ਵਿਚ ਹੈ ਜਿਨ੍ਹਾਂ ਵਿਚ ਲੋਕਤੰਤਰ, ਅਜ਼ਾਦੀ ਵਿਚ ਭਰੋਸਾ, ਿਲੰਗ ਬਰਾਬਰੀ ਤੇ ਗਰੀਬੀ ਦੇ ਜਾਲ ਵਿਚ ਫਸੇ ਲੋਕਾਂ ਦਾ ਆਰਥਿਕ ਚੜ੍ਹਾਅ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਸਾਨੂੰ ਵਿਚਾਰਾਂ ਦੇ ਪ੍ਰਵਾਹ ਨੂੰ ਜੋੜ ਕੇ ਸਿਰਜਣਾਤਮਕ ਲੋਕ ਬਣਨਾ ਚਾਹੀਦਾ ਹੈ | ਰਾਸ਼ਟਰਪਤੀ ਨੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਗਿ੍ਫ਼ਤ ਵਿਚ ਹੋਵੇਗੀ | ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਇਸ ਦੌਰਾਨ ਆਸਟ੍ਰੇਲੀਆ ਦੇ ਰਾਸ਼ਟਰੀ ਦਿਵਸ ਮੌਕੇ ਆਸਟ੍ਰੇਲੀਆਈ ਸਰਕਾਰ ਤੇ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ |

ਭਿੱਖੀਵਿੰਡ ਨੇੜੇ 210 ਕਰੋੜ ਦੀ ਹੈਰੋਇਨ ਬਰਾਮਦ

ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਡਾਇਰੈਕਟਰੋਰੇਟ ਇੰਟੈਲੀਜੈਂਸ ਆਫ਼ ਰੈਵੀਨਿਊ (ਡੀ.ਆਰ.ਆਈ.) ਦੇ ਅਧਿਕਾਰੀਆਂ ਨੇ ਅੱਜ ਵੱਡੀ ਸਫ਼ਲਤਾ ਹਾਸਲ ਕਰਦਿਆਂ ਭਿੱਖੀਵਿੰਡ ਨੇੜ੍ਹੇ ਇਕ ਵਿਅਕਤੀ ਨੂੰ ਕਾਬੂ ਕਰਕੇ ਪਾਕਿਸਤਾਨ ਤੋਂ ਆਈ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕੀਤੀ ਹੈ | ਡੀ.ਆਰ.ਆਈ. ਦੇ ਅਧਿਕਾਰੀਆਂ ਵੱਲੋਂ ਇਹ ਛਾਪਾਮਾਰੀ ਦੀ ਭਿਣਕ ਦਾ ਪਤਾ ਸਥਾਨਿਕ ਪੁਲਿਸ ਅਧਿਕਾਰੀਆਂ ਨੂੰ ਵੀ ਨਹੀਂ ਲੱਗਾ | ਜਦ ਡੀ.ਆਰ.ਆਈ. ਵੱਲੋਂ ਹੈਰੋਇਨ ਸਮੇਤ ਫੜ੍ਹੇ ਗਏ ਵਿਅਕਤੀ ਨੂੰ ਇਥੋਂ ਲਿਜਾਇਆ ਗਿਆ ਤਾਂ ਇਸ ਸਬੰਧੀ ਲੋਕਲ ਪੁਲਿਸ ਨੂੰ ਪਤਾ ਲੱਗਾ | ਤਰਨ ਤਾਰਨ ਦੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ 'ਤੇ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਹੈਰੋਇਨ ਤਾਂ ਵੱਡੀ ਮਾਤਰਾ 'ਚ ਇਥੋਂ ਫੜ੍ਹੀ ਗਈ ਹੈ, ਪਰ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਆਰ.ਆਈ. ਨੂੰ ਇਹ ਸੂਚਨਾ ਮਿਲੀ ਕਿ ਪਾਕਿਸਤਾਨ ਤਰਫ਼ੋਂ ਹੈਰੋਇਨ ਦੀ ਆਈ ਵੱਡੀ ਖੇਪ ਨੂੰ ਭਿੱਖੀਵਿੰਡ ਇਲਾਕੇ ਦਾ ਰਹਿਣ ਵਾਲਾ ਇਕ ਵਿਅਕਤੀ

ਮੋਦੀ ਨੇ ਓਬਾਮਾ ਲਈ ਬਣਾਈ ਚਾਹ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਆਪਣੇ 3 ਦਿਨਾਂ ਭਾਰਤ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਰਾਜਘਾਟ ਤੋਂ ਸਿੱਧੇ ਹੈਦਰਾਬਾਦ ਹਾਊਸ ਪੁੱਜੇ ਜਿਥੇੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਦੋਵੇਂ ਨੇਤਾ ਗਰਮਜੋਸ਼ੀ ਨਾਲ ...

ਪੂਰੀ ਖ਼ਬਰ »

ਓਬਾਮਾ ਦੇ ਨਾਲ ਮਿਸ਼ੇਲ, ਮੋਦੀ ਨਾਲ ਮੈਂ ਨਹੀਂ-ਜਸ਼ੋਦਾਬੇਨ

ਅਹਿਮਦਾਬਾਦ, 25 ਜਨਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਪਤਨੀ ਨਾਲ ਭਾਰਤ ਪਹੁੰਚੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਦੇ ਸਵਾਗਤ ਲਈ ਏਅਰਪੋਰਟ ਪਹੁੰਚੇ | ਓਬਾਮਾ ਨੂੰ ਆਪਣੀ ਪਤਨੀ ਮਿਸ਼ੇਲ ਦਾ ਹੱਥ ਫੜੀ ਖਾਸ ...

ਪੂਰੀ ਖ਼ਬਰ »

ਰਾਸ਼ਟਰਪਤੀ ਭਵਨ 'ਚ ਦਾਖ਼ਲ ਹੋਇਆ ਕੁੱਤਾ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਅੱਜ ਰਾਸ਼ਟਰਪਤੀ ਭਵਨ ਵਿਚ ਵਿਚ ਇਕ ਹਾਸੋਹੀਣੀ ਤੇ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਗੰਭੀਰ ਸਥਿਤੀ ਪੈਦਾ ਹੋ ਗਈ ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ 21 ਤੋਪਾਂ ਦੀ ਸਵਾਗਤੀ ਸਲਾਮੀ ਤੋਂ ਠੀਕ ਪਹਿਲਾਂ ਇਕ ਕੁੱਤਾ ਸਖ਼ਤ ...

ਪੂਰੀ ਖ਼ਬਰ »

ਪ੍ਰਣਾਬ ਮੁਖਰਜੀ ਵੱਲੋਂ ਭਾਰਤ-ਅਮਰੀਕਾ ਨੂੰ ਅੱਤਵਾਦ ਖਿਲਾਫ ਮਿਲ ਕੇ ਲੜਨ ਦਾ ਸੱਦਾ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਭਾਰਤ ਦਾ ਦੌਰਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਦੇ ਬਰਾਮਕ ਓਬਾਮਾ ਦੇ ਇਸ ਵਿਚਾਰ, ਕਿਸੇ ਵੀ ਦੇਸ਼ ਨੂੰ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਪਨਾਹਗਾਹ ਨਹੀਂ ਮੁਹੱਈਆ ਕਰਨੀ ਚਾਹੀਦੀ ਨਾਲ ਸਹਿਮਤ ...

ਪੂਰੀ ਖ਼ਬਰ »

ਭਾਰਤੀ ਡਿਜ਼ਾਈਨਰ ਕੱਪੜਿਆਂ ਵਿਚ ਭਾਰਤ ਪੁੱਜੀ ਮਿਸ਼ੇਲ ਓਬਾਮਾ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਭਾਰਤ ਦੀ 3 ਦਿਨਾਂ ਦੀ ਯਾਤਰਾ 'ਤੇ ਆਪਣੇ ਪਤੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਆਈ ਅਮਰੀਕਾ ਦੀ ਪਹਿਲੀ ਔਰਤ ਮਿਸ਼ੇਲ ਓਬਾਮਾ ਨੇ ਭਾਰਤੀ ਡਿਜ਼ਾਈਨਰ ਬਿਭੂ ਮਹਾਪਾਤਰਾ ਵੱਲੋਂ ਤਿਆਰ ਕੀਤਾ ਪਹਿਰਾਵਾ ਪਾਇਆ ਹੋਇਆ ਸੀ | ਪਾਲਮ ਹਵਾਈ ਅੱਡੇ ...

ਪੂਰੀ ਖ਼ਬਰ »

ਤਿੰਨ ਸਮਾਰਟ ਸਿਟੀ ਵਿਕਸਤ ਕਰਨ ਬਾਰੇ ਸਮਝੌਤਾ

ਨਵੀਂ ਦਿੱਲੀ, 25 ਜਨਵਰੀ (ਪੀ. ਟੀ. ਆਈ.)-ਭਾਰਤ ਨੇ ਅੱਜ ਅਮਰੀਕਾ ਨਾਲ ਅਜਮੇਰ, ਹੈਦਰਾਬਾਦ ਅਤੇ ਵਿਸ਼ਾਖਾਪਟਨਮ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਸਮਝੌਤਾ ਕੀਤਾ | ਸਰਕਾਰ ਦਾ ਕਹਿਣਾ ਕਿ ਇਹ ਸਮਝੌਤੇ ਦੇਸ਼ ਵਿਚ ਇਸ ਤਰ੍ਹਾਂ ਦੇ ਸ਼ਹਿਰਾਂ ਦੀ ਉਸਾਰੀ ਵਿਚ ਵਿਸ਼ੇਸ਼ ...

ਪੂਰੀ ਖ਼ਬਰ »

ਵਿੰਗ ਕਮਾਂਡਰ ਪੂਜਾ ਠਾਕੁਰ ਦੀ ਅਗਵਾਈ 'ਚ 'ਗਾਰਡ ਆਫ ਆਨਰ'

ਓਬਾਮਾ ਦੇ ਸਨਮਾਨ ਲਈ ਦਿੱਤੇ ਗਏ ਗਾਰਡ ਆਫ ਆਨਰ 'ਚ ਇਕ ਇਤਿਹਾਸਕ ਸ਼ੁਰੂਆਤ ਵੀ ਕੀਤੀ ਗਈ | ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਪੂਜਾ ਠਾਕੁਰ ਦੀ ਅਗਵਾਈ 'ਚ ਓਬਾਮਾ ਨੇ ਗਾਰਡ ਆਫ ਆਨਰ ਦਾ ਮੁਆਇਨਾ ਕੀਤਾ | ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਵਿਦੇਸ਼ੀ ਮਹਿਮਾਨ ...

ਪੂਰੀ ਖ਼ਬਰ »

ਵਹਾਈਟ ਹਾਊਸ ਨੇ ਕਿਹਾ 'ਜੈ ਹਿੰਦ'

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਰਾਸ਼ਟਰੀ ਸੁਰੱਖਿਆ ਕੌਾਸਿਲ (ਐੱਨ. ਐੱਸ. ਸੀ.) ਨੇ ਅੱਜ ਕਿਹਾ ਕਿ ਓਬਾਮਾ ਗਣਤੰਤਰ ਦਿਵਸ ਮਨਾਉਣ ਲਈ ਦੂਜੀ ਵਾਰ ਭਾਰਤ ਆ ਕੇ ਤੇ ਭਾਰਤ-ਅਮਰੀਕਾ ਦੇ ਸੰਬੰਧਾਂ 'ਚ ਮਾਨ ਮਹਿਸੂਸ ਕਰ ਰਹੇ ਹਨ | ਰਾਸ਼ਟਰੀ ...

ਪੂਰੀ ਖ਼ਬਰ »

ਪ੍ਰਣਾਬ ਮੁਖਰਜੀ ਵੱਲੋਂ ਭਾਰਤ-ਅਮਰੀਕਾ ਨੂੰ ਅੱਤਵਾਦ ਖਿਲਾਫ ਮਿਲ ਕੇ ਲੜਨ ਦਾ ਸੱਦਾ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਭਾਰਤ ਦਾ ਦੌਰਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਦੇ ਬਰਾਮਕ ਓਬਾਮਾ ਦੇ ਇਸ ਵਿਚਾਰ, ਕਿਸੇ ਵੀ ਦੇਸ਼ ਨੂੰ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਪਨਾਹਗਾਹ ਨਹੀਂ ਮੁਹੱਈਆ ਕਰਨੀ ਚਾਹੀਦੀ ਨਾਲ ਸਹਿਮਤ ...

ਪੂਰੀ ਖ਼ਬਰ »

ਮੋਦੀ-ਓਬਾਮਾ ਦੀ 'ਮਨ ਕੀ ਬਾਤ' 27 ਨੂੰ

ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ 'ਮਨ ਕੀ ਬਾਤ' ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ 27 ਜਨਵਰੀ ਰਾਤ 8 ਵਜੇ ਕਰੇਗਾ | ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਸ਼ੇਸ਼ ਪ੍ਰੋਗਰਾਮ ਦਾ ਖੇਤਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX