ਤਾਜਾ ਖ਼ਬਰਾਂ


ਕਰਜ਼ੇ ਤੋਂ ਤੰਗ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
. . .  40 minutes ago
ਸ਼ੁਤਰਾਣਾ, 17 ਅਗਸਤ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਕਰਜ਼ੇ ਤੋਂ ਤੰਗ ਇਕ ਕਿਸਾਨ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਪੀੜਤ ਕਿਸਾਨ ਸਰਵਣ ਕੁਮਾਰ ਦੇ ਸਿਰ ਬੈਂਕ ਦਾ ਕਾਫੀ ਕਰਜ਼ਾ ...
ਪੰਜਾਬ ਸਰਕਾਰ ਵੱਲੋਂ ਡੀ.ਟੀ.ਓ. ਦਾ ਆਹੁਦਾ ਖ਼ਤਮ
. . .  about 1 hour ago
ਲੁਧਿਆਣਾ, 17 ਅਗਸਤ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਭਰ ਦੇ ਡੀ.ਟੀ.ਓ. ਦਾ ਆਹੁਦਾ ਖ਼ਤਮ ਕਰ ਦਿੱਤਾ ਹੈ, ਪਰ ਸਰਕਾਰ ਵੱਲੋਂ ਆਹੁਦਾ ਖ਼ਤਮ ਕਰਨ ਤੋਂ ਬਾਅਦ ਦਫ਼ਤਰ ਦਾ ਕੰਮ ਚਲਾਉਣ ਲਈ ਕਿਸੇ ਵੀ ਤਰ੍ਹਾਂ ਦਾ...
ਜੰਮੂ-ਕਸ਼ਮੀਰ : ਹਥਿਆਰਾਂ ਸਮੇਤ 3 ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 17 ਅਗਸਤ - ਜੰਮੂ-ਕਸ਼ਮੀਰ ਦੇ ਬਾਂਦੀ ਪੁਰਾ 'ਚ ਸੁਰੱਖਿਆ ਬਲਾਂ ਨੇ ਸਾਂਝੇ ਆਪ੍ਰੇਸ਼ਨ ਤਹਿਤ 2 ਹੈਂਡ ਗਰਨੇਡ, ਇੱਕ ਏ.ਕੇ-47 ਅਤੇ 15 ਕਾਰਤੂਸਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਸਕੇ ਭਰਾ ਨੇ ਭਰਾ ਉੱਤੇ ਤੇਲ ਸੁੱਟ ਕੇ ਸਾੜਿਆ
. . .  1 minute ago
ਘਨੌਰ, 17 ਅਗਸਤ (ਯਾਦਵਿੰਦਰ ਸਿੰਘ ਸਮਰਾਓ) - ਹਰਿਆਣਾ ਬਾਰਡਰ ਦੇ ਨਾਲ ਲੱਗਦੇ ਹਲਕਾ ਘਨੌਰ ਦੇ ਪਿੰਡ ਨਰਾਇਣਗੜ੍ਹ ਚ ਵੀਰਵਾਰ ਨੂੰ ਸਵੇਰੇ ਸਕੇ ਭਰਾ ਵਲੋਂ ਆਪਣੇ ਹੀ ਭਰਾ ਉੱਤੇ ਤੇਲ ਸੁੱਟ ਕੇ ਅੱਗ ਲਗਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ...
ਇਰੋਮ ਸ਼ਰਮੀਲਾ ਨੇ ਆਪਣੇ ਬਰਤਾਨਵੀ ਮਿੱਤਰ ਨਾਲ ਕਰਵਾਇਆ ਵਿਆਹ
. . .  about 3 hours ago
ਇੰਫਾਲ, 17 ਅਗਸਤ - ਆਇਰਨ ਲੇਡੀ ਦੇ ਨਾਂਅ ਨਾਲ ਜਾਣੀ ਜਾਂਦੀ ਇਰੋਮ ਸ਼ਰਮੀਲਾ ਨੇ ਆਪਣੇ ਬਰਤਾਨਵੀ ਮਿੱਤਰ ਡੇਸਮੰਡ ਕੋਟਿਨਹੋ ਨਾਲ ਤਾਮਿਲਨਾਡੂ ਦੇ ਕੋਡਾਇਕਨਾਲ...
40 ਕਰੋੜ ਦੀ ਕੋਕੀਨ ਸਮੇਤ 2 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 17 ਅਗਸਤ - ਨਾਰਕੋਟਿਕਸ ਕੰਟਰੋਲ ਬਿਉਰੋ ਨੇ ਤਨਜਾਨੀਆ ਦੇ ਇੱਕ ਨਾਗਰਿਕ ਤੇ ਨਾਈਜੀਰੀਆ...
ਜੈਲਲਿਤਾ ਦੀ ਮੌਤ ਦੀ ਜਾਂਚ ਲਈ ਕਮਿਸ਼ਨ ਦਾ ਹੋਵੇਗਾ ਗਠਨ - ਮੁੱਖ ਮੰਤਰੀ ਤਾਮਿਲਨਾਡੂ
. . .  about 4 hours ago
ਚੇਨਈ, 17 ਅਗਸਤ - ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਦਾ ਕਹਿਣਾ ਹੈ ਕਿ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਲਈ ਸੇਵਾ ਮੁਕਤ ਜੱਜ ਦੀ...
ਹੁਣ ਪਦਮ ਐਵਾਰਡ ਲਈ ਆਮ ਲੋਕ ਵੀ ਕਰ ਸਕਣਗੇ ਸਿਫ਼ਾਰਸ਼ - ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 17 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੇ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਪਹਿਲਾ ਪਦਮ ਐਵਾਰਡ...
ਸਰਪੰਚ ਵੱਲੋਂ ਧੱਕੇਸ਼ਾਹੀ ਕਰਨ ਦੇ ਮਾਮਲੇ 'ਚ ਡੀ.ਸੀ ਨੂੰ ਰਿਪੋਰਟ ਭੇਜਣ ਦੇ ਹੁਕਮ
. . .  about 4 hours ago
ਪਹਾੜੀ ਸੂਬਿਆ ਨੂੰ ਦਿੱਤਾ 'ਟੈਕਸ ਹੌਲੀਡੇ' ਅੱਗੇ ਵਧਾਉਣਾ ਨਿੰਦਣਯੋਗ - ਸੁਖਪਾਲ ਖਹਿਰਾ
. . .  about 5 hours ago
ਜਬਰ ਜਨਾਹ ਮਾਮਲੇ 'ਚ ਪੇਸ਼ੀ ਲਈ ਲਿਆਂਦਾ ਨੌਜਵਾਨ ਕਚਹਿਰੀਆਂ ਤੋਂ ਹੱਥਕੜੀਆਂ ਸਮੇਤ ਫ਼ਰਾਰ
. . .  about 5 hours ago
ਫਾਈਨਾਂਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਲੁਧਿਆਣਾ-ਦਿੱਲੀ ਰੇਲ ਮਾਰਗ ਕੀਤਾ ਜਾਮ
. . .  about 5 hours ago
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  about 5 hours ago
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  about 6 hours ago
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  about 6 hours ago
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  about 7 hours ago
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  about 7 hours ago
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 7 hours ago
ਸੰਨ '47 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ 'ਪਾਰਟੀਸ਼ਨ ਮਿਊਜ਼ੀਅਮ' ਦੇ ਵਿਸਥਾਰ ਦਾ ਮੁੱਖ ਮੰਤਰੀ ਵੱਲੋਂ ਉਦਘਾਟਨ
. . .  about 8 hours ago
ਬਿਹਾਰ : 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਤੇਜੱਸਵੀ ਯਾਦਵ ਖ਼ਿਲਾਫ਼ ਮਾਮਲਾ ਦਰਜ
. . .  about 8 hours ago
ਚੰਡੀਗੜ੍ਹ ਜਬਰ ਜਨਾਹ ਮਾਮਲਾ : ਪੁਲਿਸ ਦੇ ਸ਼ੱਕੀ ਦਾ ਸਕੈੱਚ ਕੀਤਾ ਜਾਰੀ
. . .  about 8 hours ago
ਸ਼ਿਵ ਲਾਲ ਡੋਡਾ ਦੀ ਜ਼ਮਾਨਤ ਅਰਜ਼ੀ ਰੱਦ
. . .  about 9 hours ago
ਫ਼ੇਲ੍ਹ ਹੋਇਆ ਮੋਦੀ ਦਾ 'ਮੇਕ ਇਨ ਇੰਡੀਆ' - ਰਾਹੁਲ ਗਾਂਧੀ
. . .  about 9 hours ago
ਆਰ.ਐੱਸ.ਐੱਸ.ਸੰਵਿਧਾਨ ਬਦਲਣ ਦੀ ਕੋਸ਼ਿਸ਼ 'ਚ -ਰਾਹੁਲ
. . .  about 9 hours ago
ਐਲ.ਓ.ਸੀ.ਨੇੜੇ ਸੁਰੱਖਿਆ ਬਲਾਂ ਵੱਲੋਂ ਸਰਚ ਅਪ੍ਰੇਸ਼ਨ ਜਾਰੀ
. . .  about 9 hours ago
ਸੁਪਰੀਮ ਕੋਰਟ ਨੇ ਕਰਨਲ ਸ੍ਰੀਕਾਂਤ ਪੁਰੋਹਿਤ ਦੀ ਜ਼ਮਾਨਤ 'ਤੇ ਫ਼ੈਸਲਾ ਰਾਖਵਾਂ ਰੱਖਿਆ
. . .  about 10 hours ago
ਬੰਬ ਦੀ ਖ਼ਬਰ ਤੋਂ ਬਾਅਦ ਦਿੱਲੀ ਹਾਈ ਕੋਰਟ ਹਾਈ ਅਲਰਟ 'ਤੇ
. . .  about 10 hours ago
ਸ਼ਰਦ ਯਾਦਵ ਦੇ ਪ੍ਰੋਗਰਾਮ 'ਚ ਪਹੁੰਚੇ ਮਨਮੋਹਨ ਸਿੰਘ
. . .  about 10 hours ago
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਵਾਜ਼ ਸ਼ਰੀਫ਼ ਤੇ ਬੇਟਿਆਂ ਨੂੰ ਸੰਮਨ
. . .  about 10 hours ago
'ਬਲਿਊ ਵੇਲ ਗੇਮ' ਮਾਮਲੇ 'ਤੇ 22 ਨੂੰ ਹੋਵੇਗੀ ਅਗਲੀ ਸੁਣਵਾਈ
. . .  about 11 hours ago
ਬਤੌਰ ਲੋਕ ਸਭਾ ਮੈਂਬਰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ- ਸਿੱਧੂ
. . .  about 11 hours ago
ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਤ੍ਰਿਣਮੂਲ ਕਾਂਗਰਸ ਅੱਗੇ
. . .  about 12 hours ago
ਅਰੁਣਾਚਲ 'ਚ ਆਇਆ 3.8 ਤੀਬਰਤਾ ਦਾ ਭੁਚਾਲ
. . .  about 12 hours ago
ਸਤੰਬਰ ਦੇ ਆਖ਼ਰੀ ਹਫ਼ਤੇ ਅਮਰੀਕੀ ਕੱਚਾ ਤੇਲ ਪਹੁੰਚੇਗਾ ਭਾਰਤ
. . .  about 12 hours ago
ਅਣਪਛਾਤੀ ਲਾਸ਼ ਨੂੰ ਕੁੱਤਿਆਂ ਨੋਚ ਕੇ ਕੀਤਾ ਬੇਪਛਾਣ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਯੂਥ ਵਿੰਗ ਅਹਿਮ ਭੂਮਿਕਾ ਨਿਭਾਏਗਾ-ਸਾਬੀ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਅੱਜ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਸਰਬਜੋਤ ਸਿੰਘ ਸਾਬੀ ਪ੍ਰਧਾਨ ਦੋਆਬਾ ਜ਼ੋਨ ਯੂਥ ਅਕਾਲੀ ਦਲ ਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਬੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਯੂਥ ਅਕਾਲੀ ਦਲ ਆਪਣੀ ਅਹਿਮ ਭੂਮਿਕਾ ਨਿਭਾਏਗਾ ਅਤੇ ਅਕਾਲੀ-ਭਾਜਪਾ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ | ਸਾਬੀ ਨੇ ਦੱਸਿਆ ਕਿ ਦਿੱਲੀ ਚੋਣਾਂ ਲਈ ਦੋਆਬਾ ਜੋਨ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਉਥੇ ਜਾ ਕੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਦਿਨ-ਰਾਤ ਇਕ ਕਰ ਦੇਣਗੇ | ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਕਰਮਜੀਤ ਸਿੰਘ ਬੱਬਲੂ ਚੇਅਰਮੈਨ ਮਿਲਕ ਪਲਾਂਟ, ਰਵਿੰਦਰ ਸਿੰਘ ਠੰਡਲ, ਐਡ. ਕਰਮਬੀਰ ਸਿੰਘ ਘੁੰਮਣ, ਕਮਲਜੀਤ ਸਿੰਘ ਕੁਲਾਰ, ਰਣਜੀਤ ਸਿੰਘ ਰਾਣਾ, ਐਡ. ਰਾਜਗੁਲਜਿੰਦਰ ਸਿੰਘ ਸਿੱਧੂ, ਹਰਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਪੋਜੇਵਾਲ ਚੇਅਰਮੈਨ, ਰਣਜੀਤ ਸਿੰਘ ਖੁਰਾਣਾ, ਸਰਤੇਜ ਸਿੰਘ ਬਾਸੀ, ਵਰਿੰਦਰ ਸਿੰਘ ਨਿੱਜਰ, ਗੁਰਦੀਪ ਸਿੰਘ, ਸੁਖਦੀਪ ਸਿੰਘ, ਜੁਗਰਾਜ ਸਿੰਘ ਜੱਗੀ, ਸ੍ਰੀ ਦਿਨੇਸ਼, ਬਲਰਾਜ ਸਿੰਘ ਚੌਹਾਨ, ਜਸਪ੍ਰੀਤ ਸਿੰਘ ਲੱਕੀ, ਸੁਖਵਿੰਦਰ ਸਿੰਘ ਮੂਨਕ, ਨਵਦੀਪ ਸਿੰਘ ਰਿੰਪਾ, ਨਰਿੰਦਰ ਸਿੰਘ ਭੂੰਗਰਨੀ, ਸ੍ਰੀ ਭਾਰਤੀ ਆਂਗਰਾ, ਖੁਸ਼ਵੰਤ ਸਿੰਘ ਧਾਮੀ, ਗੁਰਪ੍ਰੀਤ ਸਿੰਘ ਖਾਲਸਾ, ਅੰਮਿ੍ਤਪਾਲ ਸਿੰਘ ਡੱਲੀ, ਸੁਖਮਿੰਦਰ ਸਿੰਘ ਰਾਜਪਾਲ, ਚਰਨਜੀਤ ਸਿੰਘ ਮਿੰਟਾ, ਜਸਪ੍ਰੀਤ ਸਿੰਘ ਲੱਕੀ, ਸਤਨਾਮ ਸਿੰਘ ਬੰਟੀ, ਗੁਰਸ਼ਮਿੰਦਰ ਸਿੰਘ ਰੰਮੀ, ਹਰਕੋਮਲ ਸਿੰਘ ਰੌਮੀ, ਦਲਜਿੰਦਰ ਸਿੰਘ ਧਾਮੀ, ਸੁਖਜੀਤ ਸਿੰਘ ਪਰਮਾਰ, ਸਰਬਜੀਤ ਸਿੰਘ ਸੱਗੀ, ਰਣਧੀਰ ਸਿੰਘ ਭਾਰਜ, ਸਤਵੰਤ ਸਿੰਘ ਸਿਆਣ, ਪਰਮਜੀਤ ਸਿੰਘ ਕਲਿਆਣ, ਮਨਪ੍ਰੀਤ ਸਿੰਘ, ਤਨਹੀਰ ਬਰਿਆਣਾ, ਸੰਦੀਪ ਸਿੰਘ ਸੈਦੂਪੁਰ, ਸ੍ਰੀ ਬਲਜੀਤ ਕਲੋਟੀ, ਅਰਵਿੰਦਰ ਸਿੰਘ ਪਿ੍ੰਸ, ਰਾਜਾ ਸੀਕਰੀ, ਵਿਕਾਸ ਕੌਸ਼ਲ, ਕੁਲਦੀਪ ਸਿੰਘ ਬੱਬੂ, ਗੁਰਸਿਮਰਨ ਸਿੰਘ ਸੋਢੀ, ਕੁਲਵਿੰਦਰ ਸਿੰਘ ਨਰਵਾਲ, ਗਗਨਦੀਪ ਸਿੰਘ ਨਾਗੀ, ਹਰਜੀਤ ਸਿੰਘ ਭਾਂਤਪੁਰ, ਗੁਰਮਿੰਦਰ ਸਿੰਘ ਕ੍ਰਿਸ਼ਨਪੁਰਾ, ਨਰਿੰਦਰ ਸਿੰਘ ਗੋਲਡੀ, ਸੁਰਿੰਦਰ ਸਿੰਘ ਕਾਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅੰਮਿ੍ਤ ਵਾਲੀਆ, ਗੁਰਵਿੰਦਰ ਮੋਹਕਮਗੜ੍ਹ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |

ਨੌਜਵਾਨ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰੀ ਪ੍ਰਕਿਰਿਆ' ਚ ਯੋਗਦਾਨ ਪਾਉਣ-ਏ. ਡੀ. ਸੀ.

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੌਮੀ ਵੋਟਰ ਦਿਵਸ ਮੌਕੇ ਜ਼ਿਲ੍ਹੇ ਅੰਦਰ ਨੌਜਵਾਨ ਵਰਗ ਨੂੰ ਰਾਜਨੀਤਕ ਪ੍ਰਕਿਰਿਆ 'ਚ ਭਾਗ ਲੈਣ ਦੇ ਯੋਗ ਬਣਾਉਣ ਲਈ ਵੱਧ ਤੋਂ ਵੱਧ ਯੁਵਕਾਂ ਨੂੰ ਵੋਟਰਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਵਾਸੀ ਸ਼ਹਿਰ ਨੂੰ ਸਾਫ਼ ਬਣਾਉਣ ਦਾ ਸੰਕਲਪ ਲੈਣ-ਮਿੱਤਲ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਦੇਸ਼ ਦੇ 66ਵੇਂ ਗਣਤੰਤਰ ਦਿਵਸ 'ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਿਆਂ ਸੋਨਾਲੀਕਾ ਗਰੁੱਪ ਦੇ ਐਮ. ਡੀ. ਸ੍ਰੀ ਦੀਪਕ ਮਿੱਤਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੀ ਤਰੱਕੀ 'ਚ ਹਿੱਸਾ ਪਾਉਣਾ ਚਾਹੀਦਾ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਢਾਬਿਆਂ ਅੱਗੇ ਪੁੱਟੇ ਗਏ ਟੋਇਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤਾ ਵਿਰੋਧ

ਮੁਕੇਰੀਆਂ, 25 ਜਨਵਰੀ (ਸਰਵਜੀਤ ਸਿੰਘ)-ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਢਾਬਿਆਂ ਅੱਗੇ ਵੱਡੇ-ਵੱਡੇ ਟੋਏ ਤਾਂ ਪੁੱਟ ਦਿੱਤੇ ਗਏ ਹਨ, ਪਰ ਇਨ੍ਹਾਂ ਟੋਇਆਂ ਤੋਂ ਬਚਣ ਲਈ ਵਿਭਾਗ ਨੇ ਕੋਈ ਵੀ ਚਿਤਾਵਨੀ ਬੋਰਡ ਨਹੀਂ ਲਗਾਏ, ਜਿਸ ...

ਪੂਰੀ ਖ਼ਬਰ »

ਪੀਰ ਦੀ ਮਜ਼ਾਰ ਤੋਂ ਗੋਲਕ ਤੋੜਦਾ ਵਿਅਕਤੀ ਗਿ੍ਫ਼ਤਾਰ

ਭੰਗਾਲਾ, 25 ਜਨਵਰੀ (ਸਰਵਜੀਤ ਸਿੰਘ)-ਅੱਜ ਪਿੰਡ ਲਾਡਪੁਰ ਦੇ ਅਵਤਾਰ ਸਿੰਘ ਪੁੱਤਰ ਕਰਮ ਸਿੰਘ ਨੇ ਇਕ ਵਿਅਕਤੀ ਨੂੰ ਪੀਰ ਬਾਬਾ ਫੁੱਲਣਪੀਰ ਦੀ ਮਜ਼ਾਰ ਵਿਖੇ ਉਸ ਸਮੇਂ ਰੰਗੇ ਹੱਥੀਂ ਫੜ ਲਿਆ, ਜਦੋਂ ਉਹ ਗੋਲਕ ਨੂੰ ਕਟਰ ਨਾਲ ਤੋੜ ਰਿਹਾ ਸੀ | ਪਿੰਡ ਵਾਸੀਆਂ ਨੇ ਇਸ ਵਿਅਕਤੀ ...

ਪੂਰੀ ਖ਼ਬਰ »

ਐਸ. ਡੀ. ਐੱਮ. ਨੇ ਵੋਟਰਾਂ ਨੂੰ ਸਹੁੰ ਚੁਕਾਈ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)- ਐਸ. ਡੀ. ਐਮ. ਅਮਰਜੀਤ ਸਿੰਘ ਨੇ ਅੱਜ ਇਥੇ ਆਪਣੇ ਦਫ਼ਤਰ ਵਿਖੇ ਸਮੂਹ ਸਟਾਫ਼ ਨੂੰ ਵੋਟਰ ਦਿਵਸ ਮੌਕੇ ਸਹੁੰ ਚੁਕਾਈ | ਇਸ ਮੌਕੇ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਹਰ ਬੂਥ ਪੱਧਰ 'ਤੇ ਵੋਟਰ ਦਿਵਸ ਮਨਾਉਂਦੇ ਹੋਏ ਲੋਕਾਂ ਨੂੰ ਵੋਟ ਦੇ ...

ਪੂਰੀ ਖ਼ਬਰ »

ਕਮਾਹੀ ਦੇਵੀ ਵਿਖੇ ਸੁਨਿਆਰੇ ਦੀ ਦੁਕਾਨ 'ਚ ਚੋਰੀ

ਤਲਵਾੜਾ, 25 ਜਨਵਰੀ (ਮਹਿਤਾ)-ਕਮਾਹੀ ਦੇਵੀ ਮੇਨ ਬਾਜ਼ਾਰ ਵਿਖੇ ਇਕ ਸੁਨਿਆਰੇ ਦੀ ਦੁਕਾਨ ਖੰਨਾ ਜਿਊਲਰਜ਼ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਤਲਵਾੜਾ ਦੇ ਏ. ਐਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਅੰਦਰ ...

ਪੂਰੀ ਖ਼ਬਰ »

ਬੱਚਿਆਂ ਨੂੰ ਗਰਮ ਕੱਪੜੇ ਤੇ ਹੋਰ ਸਾਮਾਨ ਭੇਟ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਪਿੰਡ ਬਗਵਾਈਾ ਨਿਵਾਸੀ ਹਰਦੀਪ ਸਿੰਘ ਬਣਵੈਤ ਤੇ ਉਨ੍ਹਾਂ ਦੇ ਨਿਊਜ਼ੀਲੈਂਡ ਨਿਵਾਸੀ ਪੁੱਤਰਾਂ ਮਨਪ੍ਰੀਤ ਸਿੰਘ ਤੇ ਹਰਿੰਦਰ ਸਿੰਘ ਵੱਲੋਂ ਪਿੰਡ ਇਬਰਾਹੀਮਪੁਰ ਦੇ ਸਰਕਾਰੀ ਹਾਈ ਸਕੂਲ 'ਚ ਬੱਚਿਆਂ ਨੂੰ ਗਰਮ ਕੱਪੜੇ ਤੇ ਹੋਰ ਸਮਾਨ ...

ਪੂਰੀ ਖ਼ਬਰ »

ਭਾਜਪਾ ਦੀ ਮੈਂਬਰਸ਼ਿਪ ਲਈ ਕੈਂਪ ਲਗਾਇਆ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਵਾਰਡ ਨੰ: 4 'ਚ ਸਾਬਕਾ ਕੌਾਸਲਰ ਸ੍ਰੀਮਤੀ ਸੁਸ਼ਮਾ ਸੇਤੀਆ ਵੱਲੋਂ ਸ੍ਰੀ ਤੀਕਸ਼ਨ ਸੂਦ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੀ ਅਗਵਾਈ 'ਚ ਭਾਜਪਾ ਦਾ ਮੈਂਬਰਸ਼ਿਪ ਸਬੰਧੀ ਕੈਂਪ ਲਗਾਇਆ | ਇਸ ਮੌਕੇ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਦੁੱਧ ਉਤਪਾਦਕ ਸਿਖਲਾਈ ਕੈਂਪ ਲਗਾਇਆ

ਅੱਡਾ ਸਰਾਂ, 25 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਪਿੰਡ ਬਾਬਕ ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਦੇ ਹੁਕਮਾਂ ਤੇ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਕ ਦਿਨਾਂ ਦੁੱਧ ਉਤਪਾਦਕ ...

ਪੂਰੀ ਖ਼ਬਰ »

ਨਮੋਲੀ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ

ਤਲਵਾੜਾ, 25 ਜਨਵਰੀ (ਸ਼ਮੀ)- ਪਿੰਡ ਨਮੋਲੀ ਵਿਖੇ ਡਾ: ਬਲਦੇਵ ਸਿੰਘ ਦੀ ਅਗਵਾਈ ਵਿਚ ਪਸ਼ੂ ਭਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਰਮੇਸ਼ ਸੈਣੀ ਨੇ ਨਵ ਜੰਮੇ ਕਟੜੂਆਂ ਵਛੜੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ | ਇਸੇ ਤਰਾਂ ਡਾ: ਸੁਖਵਿੰਦਰ ਸਿੰਘ, ਡਾ: ਜੇ. ਪੀ. ...

ਪੂਰੀ ਖ਼ਬਰ »

ਕੈਂਬਰਿਜ ਓਵਰਸੀਜ਼ ਸਕੂਲ 'ਚ ਅਧਿਆਪਕਾਂ ਦੀ ਨਿਯੁਕਤੀ ਲਈ ਲਿਖਤੀ ਪ੍ਰੀਖਿਆ ਕਰਵਾਈ

ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ)-ਮੁਕੇਰੀਆਂ ਵਿਖੇ ਨਵੇਂ ਖੁੱਲੇ੍ਹ ਕੈਂਬਰਿਜ ਓਵਰਸੀਜ਼ ਸਕੂਲ ਵਿਚ ਅਧਿਆਪਕਾਂ ਦੀ ਨਿਯੁਕਤੀ ਲਈ ਕੈਂਬਰਿਜ ਓਵਰਸੀਜ਼ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ | ਇਸ ਸੰਬੰਧੀ ਸ੍ਰੀ ਸਚਿਨ ...

ਪੂਰੀ ਖ਼ਬਰ »

ਗੰਨੇ ਦੀ ਪਰਚੀ ਨਾ ਮਿਲਣ ਕਾਰਨ ਕਿਸਾਨਾਂ ਦੀ ਭਾਰੀ ਖੱਜਲ ਖ਼ੁਆਰੀ

ਹਾਜੀਪੁਰ 25 ਜਨਵਰੀ (ਰਣਜੀਤ ਵਸ਼ਿਸ਼ਟ))- ਅੱਜ ਕਲ੍ਹ ਹਾਜੀਪੁਰ ਦੇ ਇਲਾਕੇ ਦੇ ਲੋਕ ਗੰਨੇ ਦੀ ਪਰਚੀ ਨਾ ਮਿਲਣ ਕਾਰਨ ਭਾਰੀ ਖੱਜਲ ਖ਼ੁਆਰ ਹੋ ਰਹੇ ਹਨ | ਜਾਣਕਾਰੀ ਅਨੁਸਾਰ ਸ਼ੂਗਰ ਮਿਲ ਮੁਕੇਰੀਆਂ ਵੱਲੋਂ ਹਾਜੀਪੁਰ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਖੋਲੇ ਗਏ ਸਬ ਦਫ਼ਤਰ ...

ਪੂਰੀ ਖ਼ਬਰ »

ਚਲਾਨ ਕੱਟੇ

ਤਲਵਾੜਾ, 25 ਜਨਵਰੀ (ਰਾਜੀਵ ਓਸ਼ੋ)-ਏ. ਐਸ. ਪੀ. ਦਸੂਹਾ ਧਰੁਵ ਦਹੀਆ ਦੀ ਰਫ਼ਤਾਰ ਤੇ ਕਾਰਜਸ਼ੈਲੀ ਨੇ ਤਲਵਾੜਾ ਪੁਲਿਸ ਮੁਲਾਜ਼ਮਾਂ ਨੂੰ ਚੁਸਤ ਅਤੇ ਦਰੁਸਤ ਕਰ ਦਿੱਤਾ ਹੈ | ਦੌਲਤਪੁਰ ਚੌਾਕ ਤਲਵਾੜਾ ਵਿਖੇ ਏ. ਐੱਸ. ਆਈ. ਲੋਕ ਰਾਮ ਅਤੇ ਏ. ਐਸ. ਪੀ. ਦਸੂਹਾ ਨੇ ਨਾਕਾ ਲਗਾ ਕੇ ...

ਪੂਰੀ ਖ਼ਬਰ »

ਰਸੂਲਪੁਰ ਨੇ ਗਲੀਆਂ-ਨਾਲੀਆਂ ਦਾ ਕੀਤਾ ਉਦਘਾਟਨ

ਅੱਡਾ ਸਰਾਂ, 25 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਪਿੰਡ ਬਾਬਕ ਵਿਖੇ ਕਰੀਬ ਡੇਢ ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ | ਇਸ ਮੌਕੇ ਸਰਪੰਚ ਬਲਵਿੰਦਰ ਕੌਰ ਨੇ ਰਸੂਲਪੁਰ ਦਾ ਧੰਨਵਾਦ ਕੀਤਾ | ...

ਪੂਰੀ ਖ਼ਬਰ »

ਠੰਡਲ ਵੱਲੋਂ ਵਿਕਾਸ ਕਾਰਜਾਂ ਲਈ ਚੈ ੱਕ ਤਕਸੀਮ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਪਿੰਡ ਚੱਗਰਾਂ ਵਿਖੇ ਕੈਬਨਿਟ ਮੰਤਰੀ ਪੰਜਾਬ ਸ: ਸੋਹਣ ਸਿੰਘ ਠੰਡਲ ਵੱਲੋਂ ਪਿੰਡਾਂ ਦੇ ਵਿਕਾਸ ਲਈ ਚੈਕ ਤਕਸੀਮ ਕੀਤੇ ਗਏ | ਇਸ ਮੌਕੇ ਸ੍ਰੀ ਬਾਬਾ ਭਰਥਰੀ ਸਪੋਰਟਸ ਕਲੱਬ ਨੂੰ 1 ਲੱਖ, ਸੁਖਮਨੀ ਹੈਲਥ ਵੈਲਥ ਮਹਿਲਾ ਮੰਡਲ ...

ਪੂਰੀ ਖ਼ਬਰ »

ਦਿੱਲੀ ਚੋਣਾਂ 'ਚ ਭਾਜਪਾ ਦੀ ਇਤਿਹਾਸਕ ਜਿੱਤ ਹੋਵੇਗੀ-ਪਿੰਕੀ ਬੱਬਾ

ਤਲਵਾੜਾ, 25 ਜਨਵਰੀ (ਮਹਿਤਾ)-ਕੌਮੀ ਪ੍ਰਧਾਨ ਭਾਜਪਾ ਸ੍ਰੀ ਅਮਿੱਤ ਸ਼ਾਹ ਦੀ ਸੁਚੱਜੀ ਅਗਵਾਈ ਹੇਠ ਦਿੱਲੀ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਹੋਵੇਗੀ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਨਵੀਨਰ ਪੰਚਾਇਤੀ ਰਾਜ ਸੈੱਲ ਭਾਜਪਾ ਪੰਜਾਬ ਸ੍ਰੀ ਸੁਸ਼ੀਲ ਪਿੰਕੀ ਤੇ ...

ਪੂਰੀ ਖ਼ਬਰ »

ਨੰਬਰਦਾਰ ਆਪਣੇ ਬੈਂਕ ਖਾਤੇ ਆਨ ਲਾਈਨ ਕਰਵਾਉਣ-ਰੰਧਾਵਾ

ਮੁਕੇਰੀਆਂ, 25 ਜਨਵਰੀ (ਸਰਵਜੀਤ ਸਿੰਘ)- ਨੰਬਰਦਾਰ ਯੂਨੀਅਨ ਮੁਕੇਰੀਆਂ ਦੀ ਬੈਠਕ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਵਿਚ ਹੋਈ | ਇਸ ਸਮੇਂ ਰੰਧਾਵਾ ਨੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤੇ ਪੰਜਾਬ ਨੈਸ਼ਨਲ ...

ਪੂਰੀ ਖ਼ਬਰ »

ਰਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਪਾ੍ਰਪਤ ਕੀਤਾ

ਦਸੂਹਾ, 25 ਜਨਵਰੀ (ਚੰਦਨ ਕੌਸ਼ਲ)- ਗੁਰੂ ਤੇਗ ਬਹਾਦੁਰ ਖਾਲਸਾ ਕਾਲਜ਼ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਸਿੱਖਿਆਂ ਖੇਤਰ ਦੇ ਨਾਲ ਨਾਲ ਖੇਡ ਖੇਤਰ 'ਚ ਕਾਲਜ਼ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਖਿਡਾਰਨ ਰਮਨਪ੍ਰੀਤ ਕੌਰ ਨੇ ਖੇਡ ਜਗਤ 'ਚ ਮਿਸਾਲ ਪੈਦਾ ਕਰਦੇ ...

ਪੂਰੀ ਖ਼ਬਰ »

ਬਸਪਾ ਵੱਲੋਂ ਉਮੀਦਵਾਰਾਂ ਦੀ ਚੋਣ ਲਈ 11 ਮੈਂਬਰੀ ਕਮੇਟੀ ਦਾ ਗਠਨ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਨਗਰ ਨਿਗਮ ਚੋਣਾਂ ਬਹੁਜਨ ਸਮਾਜ ਪਾਰਟੀ ਆਪਣੇ ਚੋਣ ਨਿਸ਼ਾਨ 'ਹਾਥੀ' 'ਤੇ ਚੋਣਾਂ ਲੜੇਗੀ ਤੇ ਸ਼ਹਿਰ ਦੇ ਸਾਰੇ 50 ਵਾਰਡਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ | ਇਹ ਪ੍ਰਗਟਾਵਾ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਲੋਕ ਸ਼ਕਤੀ ਅਤੇ ਜਨ ਕਲਿਆਣ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਮੁਹੱਲਾ ਕਮਾਲਪੁਰ ਦੀ ਇਕ ਲੋੜਵੰਦ ਲੜਕੀ ਨੂੰ ਵਿਆਹ ਲਈ ਰਾਸ਼ਨ ਭੇਟ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਤੇ ਸਤੀਸ਼ ਸ਼ਰਮਾ ਵੱਲੋਂ ਲੋਕਾਂ ਨੂੰ ਵੱਧ ਤੋਂ ...

ਪੂਰੀ ਖ਼ਬਰ »

ਭਾਮ 'ਚ ਸ਼ੋਭਾ ਯਾਤਰਾ ਸਜਾਈ

ਕੋਟ ਫਤੂਹੀ, 25 ਜਨਵਰੀ (ਅਟਵਾਲ)- ਪਿੰਡ ਭਾਮ ਦੇ ਮਾਂ ਦੁਰਗਾ ਮੰਦਿਰ ਵੱਲੋਂ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਮਾਤਾ ਭਾਮੇਸ਼ਵਰੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਸੋਭਾ ਯਾਤਰਾ ਮਾਤਾ ਉੂਸ਼ਾ ਰਾਣੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਗਈ | ਇਸ ਯਾਤਰਾ ਦੋਰਾਨ ...

ਪੂਰੀ ਖ਼ਬਰ »

28 ਨੂੰ ਬਿਜਲੀ ਬੰਦ ਰਹੇਗੀ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ)-11 ਕੇ.ਵੀ ਸੁਤਹਿਰੀ ਫ਼ੀਡਰ ਦੀ ਜ਼ਰੂਰੀ ਮੁਰੰਮਤ ਕਾਰਨ 28 ਜਨਵਰੀ ਨੂੰ ਸਵੇਰੇ ਸਾਢੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਹੱਲਾ ਸ਼ੰਕਰ ਨਗਰ, ਫਤਿਹਗੜ੍ਹ ਰੋਡ, ਗੁਰੂ ਨਾਨਕ ਐਵਨਿਊ, ਗੁਰੂ ਨਾਨਕ ਨਗਰ, ਦਾਰਾਪੁਰ, ਜਗੀਰਪੁਰਾ, ਰੇਲਵੇ ...

ਪੂਰੀ ਖ਼ਬਰ »

ਰਸੂਲਪੁਰ ਵੱਲੋਂ ਗਲੀਆਂ-ਨਾਲੀਆਂ ਲਈ 3 ਲੱਖ ਦਾ ਚੈੱਕ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਅਰਵਿੰਦਰ ਸਿੰਘ ਰਸੂਲਪੁਰ ਅਕਾਲੀ ਦਲ ਦੇ ਹਲਕਾ ਇੰਚਾਰਜ ਟਾਂਡਾ ਨੇ ਪਿੰਡ ਅਰਗੋਵਾਲ ਦੀਆਂ ਗਲੀਆਂ-ਨਾਲੀਆਂ ਲਈ ਪੰਚਾਇਤ ਨੂੰ 3 ਲੱਖ ਰੁਪਏ ਦੀ ਗ੍ਰਾਟ ਦਾ ਚੈੱਕ ਭੇਟ ਕੀਤਾ | ਇਸ ਮੌਕੇ ਬਲਾਕ ਸੰਮਤੀ ਭੂੰਗਾ ਦੇ ਚੇਅਰਮੈਨ ...

ਪੂਰੀ ਖ਼ਬਰ »

ਗਲੀ ਦੀ ਖਸਤਾ ਹਾਲਤ ਤੋਂ ਲੋਕ ਪਰੇਸ਼ਾਨ

ਘੋਗਰਾ, 25 ਜਨਵਰੀ (ਸਲਾਰੀਆ)- ਪਿੰਡ ਘੋਗਰਾ ਦੇ ਵਾਰਡ ਨੰ. 7 ਦੀ ਗੁਰਦੁਆਰਾ ਦੇ ਪਿਛਲੇ ਪਾਸੇ ਵਾਲੀ ਗਲੀ ਦੀ ਤਰਸਯੋਗ ਹਾਲਤ ਤੋਂ ਮੁਹੱਲਾ ਵਾਸੀ ਪਰੇਸ਼ਾਨ | ਇਸ ਮੌਕੇ ਬੀਬੀ ਕੁਲਵੰਤ ਕੌਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਗਲੀ ਸਵ. ਅਮਰਜੀਤ ਸਿੰਘ ਸ਼ਾਹੀ ...

ਪੂਰੀ ਖ਼ਬਰ »

ਰਾਮਗੜ੍ਹ ਵਿਖੇ ਪੁਲਿਸ ਪਬਲਿਕ ਬੈਠਕ ਦਾ ਆਯੋਜਨ

ਰਾਮਗੜ੍ਹ ਸੀਕਰੀ, 25 ਜਨਵਰੀ (ਕਟੋਚ)- ਅੱਜ ਰਾਮਗੜ੍ਹ ਸੀਕਰੀ ਵਿਖੇ ਨੋਡਲ ਅਫ਼ਸਰ ਦਿਨਕਰ ਭੁਪਿੰਦਰ ਸਿੰਘ ਹੈਡ ਕਾਂਸਟੇਬਲ ਦੀ ਪ੍ਰਧਾਨਗੀ 'ਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੁਲਿਸ ਪਬਲਿਕ ਕਲੱਬ ਨੰ:-49 ਅਧੀਨ ਆਉਂਦੇ ਪਿੰਡਾਂ ਸੰਦਾਣੀ, ਭਟੋਲੀ, ਭੰਵਨੌਰ ਅਤੇ ...

ਪੂਰੀ ਖ਼ਬਰ »

ਸੂਦ ਵੱਲੋਂ ਖੜ੍ਹਕਾਂ ਦੇ ਵਿਕਾਸ ਲਈ ਚੈੱਕ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਤੀਕਸ਼ਣ ਸੂਦ ਨੇ ਪਿੰਡ ਖੜ੍ਹਕਾਂ ਦੀ ਪੰਚਾਇਤ ਨੰੂ 5.50 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਪ੍ਰਧਾਨ ਜ਼ਿਲ੍ਹਾ ਭਾਜਪਾ ਸ਼ਿਵ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ...

ਪੂਰੀ ਖ਼ਬਰ »

ਫੁਗਲਾਣਾ ਵਿਖੇ ਪ੍ਰਵਾਸੀ ਭਾਰਤੀ ਸਹੋਤਾ ਦੇ ਸਨਮਾਨ 'ਚ ਸਮਾਰੋਹ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਫੁਗਲਾਣਾ ਵੱਲੋਂ ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਸਹੋਤਾ ਦੇ ਸਨਮਾਨ 'ਚ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਫੁਗਲਾਣਾ ਚੇਅਰਮੈਨ ਮੰਡੀਕਰਨ ਸਭਾ ਨੇ ...

ਪੂਰੀ ਖ਼ਬਰ »

ਸੜਕ ਸੁਰੱਖਿਆ ਦਿਵਸ ਮਨਾਇਆ'

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)- ਐਸ. ਬੀ. ਐਸ. ਮਾਡਲ ਹਾਈ ਸਕੂਲ ਸਦਰਪੁਰ ਵਿਖੇ ਪਿ੍ੰਸੀਪਲ ਸੁਰਿੰਦਰ ਕੌਰ ਬੈਂਸ ਅਤੇ ਉਪ ਪਿ੍ੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ 'ਸੜਕ ਸੁਰੱਖਿਆ ਦਿਵਸ' ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸੜਕ ਸੁਰੱਖਿਆ ...

ਪੂਰੀ ਖ਼ਬਰ »

ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਚੋਣ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਦੀ ਪ੍ਰਧਾਨਗੀ ਹੇਠ ਸੀ. ਡੀ. ਪੀ.ਓ ਬਲਾਕ ਹੁਸ਼ਿਆਰਪੁਰ-1 ਦੇ ਸਰਕਲ ਹਰਦੋਖਾਨਪੁਰ ਦੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਜਥਬੰਦਕ ਚੋਣ ...

ਪੂਰੀ ਖ਼ਬਰ »

ਚੰਗਿਆੜਾ ਵੱਲੋਂ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੀ ਸ਼ਲਾਘਾ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ)- ਸ਼੍ਰੋਮਣੀ ਅਕਾਲੀ ਦਲ ਕਨੇਡਾ ਦੇ ਜਨਰਲ ਸਕੱਤਰ ਤੇ ਭਾਰਤੀ ਘੱਟ ਗਿਣਤੀ ਅਤੇ ਦਲਿਤ ਫ਼ਰੰਟ ਕਨੇਡਾ ਦੇ ਪ੍ਰਧਾਨ ਬਲਵੀਰ ਸਿਘ ਚੰਗਿਆੜਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੰਗਤ ਦਰਸ਼ਨ ਕਰਕੇ ਪ੍ਰਵਾਸੀ ਭਾਰਤੀਆਂ ...

ਪੂਰੀ ਖ਼ਬਰ »

ਬੇਟ ਏਰੀਆ ਸੰਘਰਸ਼ ਕਮੇਟੀ ਮੁਕੇਰੀਆਂ ਦੀ ਵਿਸ਼ੇਸ਼ ਬੈਠਕ

ਭੰਗਾਲਾ, 25 ਜਨਵਰੀ (ਸਰਵਜੀਤ ਸਿੰਘ)- ਅੱਜ ਬੇਟ ਏਰੀਆ ਸੰਘਰਸ਼ ਕਮੇਟੀ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਸ. ਅਮਰਜੀਤ ਸਿੰਘ ਕਾਨੂੰਗੋ (ਰਿਟਾ.) ਦੀ ਪ੍ਰਧਾਨਗੀ ਹੇਠ ਪਿੰਡ ਮਹਿਤਾਬਪੁਰ ਵਿਖੇ ਹੋਈ | ਇਸ ਬੈਠਕ ਵਿਚ ਜੀ. ਐਮ. ਸੰਜੇ ਸਿੰਘ ਖੰਡ ਮਿਲ ਮੁਕੇਰੀਆਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸੜਕ 'ਤੇ ਖੜ੍ਹੀਆਂ ਗੰਨਿਆਂ ਦੀਆਂ ਟਰਾਲੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਘੋਗਰਾ, 25 ਜਨਵਰੀ (ਸਲਾਰੀਆ )-ਅੱਜ ਕੱਲ੍ਹ ਕਿਸਾਨ ਆਪਣਾ ਗੰਨਾ ਮਿਲ 'ਚ ਲੈ ਜਾਣ ਲਈ ਟਰਾਲੀਆਂ ਭਰ ਕੇ ਮਿੱਲ ਵਿਚ ਜਾਂਦੇ ਸਮੇਂ ਟਰੈਕਟਰ ਟਰਾਲੀ ਰੋਡ 'ਤੇ ਖੜੀਆਂ ਕਰ ਕੇ ਚਲੇ ਜਾਂਦੇ ਹਨ ਪਰ ਕੁੱਝ ਕਿਸਾਨ ਰਾਤ ਨੂੰ ਸੜਕ 'ਤੇ ਟਰੈਕਟਰ ਟਰਾਲੀ ਖੜ੍ਹੀ ਕਰ ਕੇ ਗੰਨੇ ਦੀ ਭਰਾਈ ...

ਪੂਰੀ ਖ਼ਬਰ »

ਏ. ਐਸ. ਪੀ. ਦਹੀਆ ਵਿਦਿਆਰਥੀਆਂ ਦੇ ਰੂਬਰੂ ਹੋਏ

ਰਾਮਗੜ੍ਹ ਸੀਕਰੀ, 25 ਜਨਵਰੀ (ਕਟੋਚ)-ਪਬਲਿਕ ਪੁਲਿਸ ਸੰਬੰਧਾਂ ਨੂੰ ਸੁਖਾਵਾਂ ਅਤੇ ਹੋਰ ਮਜ਼ਬੂਤ ਬਣਾ ਕੇ ਗੈਰ ਸਮਾਜਿਕ ਗਤੀਵਿਧੀਆਂ ਅਤੇ ਸਮਾਜਿਕ ਬੁਰਾਈਆਂ ਤੇ ਕਾਬੂ ਪਾਇਆ ਜਾ ਸਕਦਾ ਹੈ | ਇਹ ਵਿਚਾਰ ਅੱਜ ਏ.ਸੀ. ਪੀ. ਦਸੂਹਾ ਸ੍ਰੀ ਧਰੁਵ ਦਹੀਆ ਨੇ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਫਤਹਿਪੁਰ ਖੁਰਦ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਪਿੰਡ ਫਤਹਿਪੁਰ ਖੁਰਦ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ...

ਪੂਰੀ ਖ਼ਬਰ »

ਗਣਤੰੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਹੁਸ਼ਿਆਰਪੁਰ ਵਿਖੇ ਡੀ. ਐਸ. ਪੀ. ਸਿਟੀ ਸਤੀਸ਼ ਕੁਮਾਰ ਸ਼ਰਮਾ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਫਲੈਗ ਮਾਰਚ ਕੀਤਾ ਗਿਆ | ਇਸ ਮੌਕੇ ਸ਼ਰਮਾ ਨੇ ਦੱਸਿਆ ਕਿ ਇਸ ਫ਼ਲੈਗ ਮਾਰਚ ਦਾ ਮੁੱਖ ...

ਪੂਰੀ ਖ਼ਬਰ »

ਭੂਲਪੁਰ 'ਚ ਮਸੀਹੀ ਸਮਾਗਮ ਕਰਵਾਇਆ

ਮਿਆਣੀ, 25 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਭੂਲਪੁਰ ਵਿਖੇ ਮਸੀਹੀ ਭਾਈਚਾਰੇ ਵੱਲੋਂ ਮਸੀਹੀ ਸਮਾਗਮ ਕਰਵਾਇਆ ਗਿਆ | ਕ੍ਰਿਸਚੀਅਨ ਫਰੰਟ ਪੰਜਾਬ ਅਤੇ ਪਾਸਟਰ ਐਸੋਸੀਏਸ਼ਨ ਵਲੋਂ ਪਾਸਟਰ ਮੁਬਾਰਕ ਮਸੀਹ ਦੀ ਅਗਵਾਈ ਵਿਚ ਕਰਵਾਏ ਗਏ ਮਸੀਹੀ ਸਮਾਗਮ ਦੀ ਆਰੰਭਤਾ ...

ਪੂਰੀ ਖ਼ਬਰ »

ਬੱਚਿਆਂ ਨੂੰ ਜਰਸੀਆਂ ਵੰਡੀਆਂ

ਸੈਲਾ ਖੁਰਦ, 25 ਜਨਵਰੀ (ਹਰਵਿੰਦਰ ਸਿੰਘ ਬੰਗਾ)- ਭਾਈ ਮੰਗਤ ਸਿੰਘ ਸਤਿਨਾਮ ਚੈਰੀਟੇਬਲ ਟਰੱਸਟ ਪਾਲਦੀ ਦੇ ਚੇਅਰਮੈਨ ਜਰਨੈਲ ਸਿੰਘ ਤੇ ਸੇਵਾ ਸਿੰਘ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਰਹਿਨੁਮਾਈ ...

ਪੂਰੀ ਖ਼ਬਰ »

ਮੈਡੀਕਲ ਚੈੱਕਅਪ ਕੈਂਪ ਲਗਾਇਆ

ਪੱਸੀ ਕੰਢੀ 25 ਜਨਵਰੀ (ਜਗਤਾਰ ਸਿੰਘ ਰਜਪਾਲਮਾਂ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਡਾ. ਸੰਦੀਪ ਖਰਵੰਦਾ ਐਸ. ਐਮ. ਓ. ਭੂੰਗਾ ਦੀ ਯੋਗ ਅਗਵਾਈ ਹੇਠ ਡਾ. ਜਸਪਾਲ ਸਿੰਘ ਤੇ ਡਾ. ਪਨੀਤਾ ਵਲੋ ਸ਼ਹੀਦ ਵਿਜੇ ਸਿੰਘ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਸੜਕਾਂ ਨੇ ਧਾਰਿਆ ਛੱਪੜ ਦਾ ਰੂਪ

ਕੋਟਫਤੂਹੀ, 25 ਜਨਵਰੀ (ਹਰਵਿੰਦਰ ਸਿੰਘ)- ਪੰਜਾਬ ਦੀ ਅਕਾਲੀ- ਭਾਜਪਾ ਗਠਜੋੜ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਪਿੰਡਾਂ ਦੀਆਂ ਸੰਪਰਕ ਸੜਕਾਂ ਖੋਲ੍ਹ ਰਹੀਆਂ ਹਨ ਜਿਸ ਦੀ ਮਿਸਾਲ ਪਿੰਡ ਨਗਦੀਪੁਰ ਦੀਆਂ ਸੜਕਾਂ ਤੋਂ ਲਈ ਜਾ ਸਕਦੀ ਹੈ | ਦੋ ਦਿਨ ...

ਪੂਰੀ ਖ਼ਬਰ »

ਸਿੱਖਿਆ ਭਲਾਈ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਮਦਦ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਸਿੱਖਿਆ ਭਲਾਈ ਕਮੇਟੀ ਇਬਰਾਹੀਮਪੁਰ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਯਾਦ 'ਚ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਦੀ ਜਮ੍ਹਾਂ ਫੰਡ ਚੋਂ ਮਦਦ ਕੀਤੀ ਗਈ | ਇਸ ਮੌਕੇ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਪਿੰਕਾ ਯੂ.ਐੱਸ.ਏ., ਸ. ...

ਪੂਰੀ ਖ਼ਬਰ »

ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਟੇਸ਼ਨ ਸੁਸਾਇਟੀ ਦੀ ਮੀਟਿੰਗ ਜੌਹਲ ਆਟੋਮੋਬਾਈਲ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਸ: ਅਵਤਾਰ ਸਿੰਘ ਜੌਹਲ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ)- ਸਥਾਨਕ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਰਸ਼ਮੀ ਸ਼ਰਮਾ ਦੀ ਅਗਵਾਈ ਹੇਠ 'ਮੁਫ਼ਤ ਕਾਨੂੰਨੀ ਸਹਾਇਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਐਡ. ਅਮਰਦੀਪ ...

ਪੂਰੀ ਖ਼ਬਰ »

ਪੁਲਿਸ-ਪਬਲਿਕ ਕਲੱਬ ਬਣਨ ਨਾਲ ਪੁਲਿਸ ਤੇ ਪਬਲਿਕ 'ਚੋਂ ਦੂਰੀ ਘੱਟ ਹੋਵੇਗੀ-ਦਈਆ

ਤਲਵਾੜਾ, 25 ਜਨਵਰੀ (ਰਾਜੀਵ ਓਸ਼ੋ)- ਪੁਲਿਸ ਪਬਲਿਕ ਕਲੱਬ ਬਣਨ ਨਾਲ ਪੁਲਿਸ ਅਤੇ ਪਬਲਿਕ ਵਿਚੋਂ ਦੂਰੀ ਘੱਟ ਹੋਵੇਗੀ ਅਤੇ ਆਮ ਲੋਕਾਂ ਨੂੰ ਦੋਸਤ ਪੁਲਿਸ ਦਾ ਅਨੁਭਵ ਹੋਵੇਗਾ | ਇਹ ਵਿਚਾਰ ਏ. ਐਸ. ਪੀ. ਧਰੁਵ ਦਹੀਆ ਨੇ ਬੀ. ਬੀ. ਐਮ. ਬੀ ਗੈੱਸਟ ਹਾਊਸ ਵਿਖੇ ਪੁਲਿਸ ਪਬਲਿਕ ...

ਪੂਰੀ ਖ਼ਬਰ »

ਭਾਮ ਵਿਖੇ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ)- ਭਾਮੇਸ਼ਵਰੀ ਮਿਸ਼ਨ ਟਰੱਸਟ ਭਾਮ ਵੱਲੋਂ ਪਿੰਡ ਭਾਮ ਵਿਖੇ ਇਕ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ | ਧਨਵੰਤਰੀ ਵੈਦ ਮੰਡਲ ਦੇ ਵੈਦਾਂ ਦੁਆਰਾ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ...

ਪੂਰੀ ਖ਼ਬਰ »

ਟੌਡਲਰਜ਼ ਸਕੂਲ ਦੇ ਵਿਦਿਆਰਥੀਆਂ ਲੋੜਵੰਦਾਂ ਨੂੰ ਕੰਬਲ ਵੰਡੇ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਟੌਡਲਰਜ਼ ਹੋਮ ਸਟੱਡੀ ਹਾਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਲੋੜਵੰਦਾਂ ਨੂੰ ਕੰਬਲ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਸੁਮਨ ਗੁਲਾਟੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦੋ ਸਾਲ 'ਚ ਵੀ ਪੂਰਾ ਨਹੀਂ ਹੋ ਸਕਿਆ ਸੜਕ ਦਾ ਨਿਰਮਾਣ ਕਾਰਜ

ਕੋਟਫਤੂਹੀ, 25 ਜਨਵਰੀ (ਹਰਵਿੰਦਰ ਸਿੰਘ)- ਕੋਟਫਤੂਹੀ-ਮਾਹਿਲਪੁਰ ਮੁੱਖ ਸੜਕ ਜੋ ਚੌਧਰੀ ਜਗਤ ਰਾਮ ਮਾਰਗ ਦੇ ਨਾਂਅ ਨਾਲ ਜਾਣੀ ਜਾਂਦੀ ਹੈ, 14.34 ਕਿੱਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ ਕਾਰਜ ਦੋ ਸਾਲ ਬੀਤ ਜਾਣ 'ਤੇ ਵੀ ਪੂਰਾ ਨਹੀਂ ਹੋ ਸਕਿਆ | ਇਸ ਸੜਕ ਦੀ ਮਜ਼ਬੂਤੀ ਦਾ ਕੰਮ 05 ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਸ਼ੁਰੂ

ਬੁੱਲ੍ਹੋਵਾਲ, 25 ਜਨਵਰੀ (ਜਸਵੰਤ ਸਿੰਘ)- ਸ੍ਰੀ ਗੁਰੂ ਰਵੀਦਾਸ ਜੀਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦਵਾਰਾ ਰਵਿਦਾਸ ਸਭਾ ਭਾਗੋਵਾਲ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਗਈਆਂ ਹਨ | ਇਸ ਸਬੰਧੀ ਕਮੇਟੀ ਮੈਂਬਰਾਂ ਸਤਨਾਮ ਸਿੰਘ, ਗੁਰਮੇਲ ਸਿੰਘ, ਰਾਮ ਸਿੰਘ ਆਦਿ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰਿਆਤ ਬਾਹਰਾ ਐਜੂਕੇਸ਼ਨ ਸਿਟੀ 'ਚ ਰਾਸ਼ਟਰੀ ਕਾਨਫ਼ਰੰਸ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਰਿਆਤ ਬਾਹਰਾ ਐਜੂਕੇਸ਼ਨ ਸਿਟੀ ਹੁਸ਼ਿਆਰਪੁਰ ਵਿਖ਼ੇ 'ਅਧਿਆਪਨ ਸਿੱਿਖ਼ਆ ਵਿਚ ਖ਼ੋਜ ਤੇ ਸੈਮੀਨਾਰਾਂ ਦਾ ਆਜੋਕੇ ਸਮੇਂ 'ਚ ਮਹੱਤਵ' ਵਿਸ਼ੇ 'ਤੇ ਬੀ.ਐਡ ਕਾਲਜ ਹੁਸ਼ਿਆਰਪੁਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਨਸਰਾਲਾ, 25 ਜਨਵਰੀ (ਸਤਵੰਤ ਸਿੰਘ ਥਿਆੜਾ)- ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਦਿਓਵਾਲ ਦੀ ਸਮੂਹ ਸੰਗਤ ਵੱਲੋਂ ਜਥੇਦਾਰ ਬਾਬਾ ਗੁਰਦੇਵ ਸਿੰਘ ਮੁੱਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਬਜਵਾੜਾ ਦੀ ਸਰਪ੍ਰਸਤੀ ...

ਪੂਰੀ ਖ਼ਬਰ »

ਰਾਜਪੁਰ ਭਾਈਆਂ ਸਕੂਲ 'ਚ ਵੋਟਰ ਦਿਵਸ ਮਨਾਇਆ

ਚੱਬੇਵਾਲ, 25 ਜਨਵਰੀ (ਰਾਜਾ ਸਿੰਘ ਪੱਟੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਭਾਈਆਂ 'ਚ ਪਿ੍ੰ. ਜਰਨੈਲ ਸਿੰਘ ਦੀ ਅਗਵਾਈ 'ਚ ਮਨਾਏ ਵੋਟਰ ਦਿਵਸ ਮੌਕੇ ਪਿ੍ੰ. ਜਰਨੈਲ ਸਿੰਘ, ਰਾਜਾ ਸਿੰਘ, ਅਸ਼ੋਕ ਚੌਧਰੀ ਨੇ ਲੋਕਤੰਤਰਿਕ ਸਮਾਜ 'ਚ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)- ਜਰਨੈਲ ਸਿੰਘ ਸਪੋਰਟਸ ਕਲੱਬ ਪਿੰਡ ਪਨਾਮ ਵਲੋਂ ਕਰਵਾਇਆ ਜਾ ਰਿਹਾ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਅੱਜ ਆਰੰਭ ਹੋ ਗਿਆ | ਕਲੱਬ ਵਲੋਂ ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ.ਅ ਾਈਜ਼ ਦੇ ਸਹਿਯੋਗ ...

ਪੂਰੀ ਖ਼ਬਰ »

ਚੱਬੇਵਾਲ ਵਿਖੇ ਫੁੱਟਬਾਲ ਟ੍ਰੇਨਿੰਗ ਕੈਂਪ ਸ਼ੁਰੂ

ਚੱਬੇਵਾਲ, 25 ਜਨਵਰੀ (ਸਖ਼ੀਆ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਚੱਬੇਵਾਲ ਵਲੋਂ ਬੱਚਿਆਂ ਨੂੰ ਫੁੱਟਬਾਲ ਪ©ਤੀ ਉਤਸਾਹਿਤ ਕਰਨ ਲਈ ਉਂਕਾਰ ਸਿੰਘ ਥਿਆੜਾ ਦੀ ਅਗਵਾਈ ਹੇਠ 26 ਜਨਵਰੀ ਤੱਕ ਖੇਡ ਸਟੇਡੀਅਮ ਚੱਬੇਵਾਲ ਵਿਖੇ ਲਗਾਏ ਜਾ ਰਹੇ ਫੁਟਬਾਲ ਟ©ੇਨਿੰਗ ਕੈਂਪ ਦਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਇਕੱਤਰਤਾ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸਥਾਨਕ ਗੁਰਦੁਆਰਾ ਚਰਨ ਪਾਵਨ ਕਲਗੀਧਰ ਵਿਖੇ ਹੋਈ | ਇਸ ਮੌਕੇ ਅਵਤਾਰ ਸਿੰਘ ਜੌਹਲ ਚੇਅਰਮੈਨ ਮਾਰਕੀਟ ਕਮੇਟੀ, ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ...

ਪੂਰੀ ਖ਼ਬਰ »

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਬਸੰਤ ਪੰਚਮੀ ਦੇ ਤਿਉਹਾਰ ਮੌਕੇ ਆਸ਼ੀਰਵਾਦ ਪਰਮ ਦਿਆਲ ਪਬਲਿਕ ਹਾਈ ਸਕੂਲ ਬਜਵਾੜਾ ਵਿਖੇ ਵਿਦਿਆਰਥੀਆਂ 'ਚ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਮੁਕਾਬਲੇ 'ਚ ਹਿੱਸਾ ...

ਪੂਰੀ ਖ਼ਬਰ »

ਸਟੇਟ ਬੈਂਕ ਆਫ ਪਟਿਆਲਾ ਨੇ ਸਕੂਲ 'ਚ ਪਹਿਖਾਨਾ ਬਣਵਾਇਆ

ਹਰਿਆਣਾ, 25 ਜਨਵਰੀ (ਹਰਮੇਲ ਸਿੰਘ ਖੱਖ)- ਸਟੇਟ ਬੈਂਕ ਆਫ ਪਟਿਆਲਾ ਬਾਂਚ ਭੂੰਗਾ ਵੱਲੋਂ ਗਿਆਨੀ ਅਰਜਨ ਸਿੰਘ ਜੋਸ਼ ਸਰਕਾਰੀ ਸੀਨੀ: ਸੈਕੰ: ਸਕੂਲ ਭੂੰਗਾ ਵਿਖੇ ਲੜਕੀਆਂ ਲਈ ਬਾਥਰੂਮ ਬਣਵਾਇਆ ਗਿਆ | ਇਸ ਮੌਕੇ ਰਾਜੇਸ਼ ਕੁਲਕਰਨੀ ਡੀ. ਜੀ. ਐਮ. ਸਟੇਟ ਬੈਂਕ ਆਫ ਪਟਿਆਆ ਨੇ ...

ਪੂਰੀ ਖ਼ਬਰ »

ਸੂਦ ਵੱਲੋਂ ਰਾਮ ਕਾਲੋਨੀ ਕੈਂਪ ਦੇ ਵਿਕਾਸ ਲਈ ਚੈੱਕ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸ੍ਰੀ ਤੀਕਸ਼ਨ ਸੂਦ ਨੇ ਰਾਮ ਕਲੋਨੀ ਕੈਂਪ ਦੀ ਪੰਚਾਇਤ ਨੂੰ 4 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਪ੍ਰਧਾਨ ਜ਼ਿਲ੍ਹਾ ਭਾਜਪਾ ਸ਼ਿਵ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ, ਵਾਈਸ ...

ਪੂਰੀ ਖ਼ਬਰ »

ਜੀ. ਟੀ. ਬੀ. ਖਾਲਸਾ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਦਸੂਹਾ, 25 ਜਨਵਰੀ (ਭੁੱਲਰ)- ਜੀ. ਟੀ. ਬੀ. ਖਾਲਸਾ ਕਾਲਜ ਦਸੂਹਾ ਵਿਖੇ ਉਪ ਮੰਡਲ ਮੈਜਿਸਟ੍ਰੇਟ ਦਸੂਹਾ ਬਰਜਿੰਦਰ ਸਿੰਘ ਪੀ. ਸੀ. ਐਸ. ਦੀ ਪ੍ਰਧਾਨਗੀ ਹੇਠ ਉਪ ਮੰਡਲ ਪਧਰ 'ਤੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮÏਕੇ ਨਰਿੰਦਰਪਾਲ ਭੂਮੀ ਰੱਖਿਆ ਅਫਸਰ ਤੇ ਲੈਕਚਰਾਰ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਮਾਹਿਲਪੁਰ, 25 ਜਨਵਰੀ (ਦੀਪਕ ਅਗਨੀਹੋਤਰੀ)- ਨਗਰ ਪੰਚਾਇਤ ਮਾਹਿਲਪੁਰ ਵੱਲੋਂ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ, ਜਿਸ 'ਚ ਐਸ. ਡੀ. ਐਮ ਅਮਰਜੀਤ ...

ਪੂਰੀ ਖ਼ਬਰ »

ਐਸ. ਡੀ. ਐਮ. ਦਸੂਹਾ ਵੱਲੋਂ ਮੀਟਿੰਗ

ਦਸੂਹਾ, 25 ਜਨਵਰੀ (ਭੁੱਲਰ)- ਬਰਜਿੰਦਰ ਸਿੰਘ ਐਸ. ਡੀ. ਐਮ. ਦਸੂਹਾ ਵੱਲੋਂ ਗੜਦੀਵਾਲਾ ਵਿਚ ਵਿਕਾਸ ਕਾਰਜਾਂ ਵਿਚ ਘਟੀਆ ਮਟੀਰੀਅਲ ਵਰਤਨ ਦੇ ਦੋਸ਼ ਵਜੋਂ ਨਗਰ ਕੌਸਲ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੇ ਸਬੰਧ 'ਚ ਨਗਰ ਕੌਸਲ ਦਫਤਰ ਵਿਖੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »

ਠੰਡਲ ਵੱਲੋਂ 27 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਤਕਸੀਮ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸ: ਸੋਹਣ ਸਿੰਘ ਠੰਡਲ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਬਡਿਆਲ ਵਿਖੇ ਕਰਵਾਏ ਚੈੱਕ ਵੰਡ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਚੱਬੇਵਾਲ ਦੇ 27 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ ਰੁਪਏ ਤੋਂ ...

ਪੂਰੀ ਖ਼ਬਰ »

ਠੰਡਲ ਵੱਲੋਂ 27 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਤਕਸੀਮ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸ: ਸੋਹਣ ਸਿੰਘ ਠੰਡਲ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਬਡਿਆਲ ਵਿਖੇ ਕਰਵਾਏ ਚੈੱਕ ਵੰਡ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਚੱਬੇਵਾਲ ਦੇ 27 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ ਰੁਪਏ ਤੋਂ ...

ਪੂਰੀ ਖ਼ਬਰ »

ਮੇਘੋਵਾਲ ਗੰਜ਼ਿਆਂ ਦੇ ਹੈਾਡਵਾਲ ਟੂਰਨਾਮੈਂਟ ਦਾ ਉਦਘਾਟਨ

ਨਸਰਾਲਾ, 25 ਜਨਵਰੀ (ਸਤਵੰਤ ਸਿੰਘ ਥਿਆੜਾ)- ਸੱਤ ਸਾਹਿਬ ਸਪੋਰਟਸ ਕਲੱਬ ਵੱਲੋਂ ਬਾਬਾ ਇੰਦਰਦਾਸ ਡੇਰਾ ਮੁੱਖੀ ਸੱਤ ਸਾਹਿਬ ਦੇ ਅਸ਼ੀਰਵਾਦ ਨਾਲ ਸਰਪੰਚ ਸੁਰਜੀਤ ਸਿੰਘ ਅਣਖੀ ਮੈਂਬਰ ਜਰਨਲ ਕੌਸਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਪ੍ਰਸਤੀ ਹੇਠ ਐਨ. ਆਰ. ਆਈ. ਭਰਾਵਾਂ, ...

ਪੂਰੀ ਖ਼ਬਰ »

ਸਰਕਾਰੀ ਸੀਨ. ਸੈਕੰਡਰੀ ਸਕੂਲ ਜਹੂਰਾ ਦਾ ਸਥਾਪਨਾ ਦਿਵਸ ਮਨਾਇਆ

ਚੌਲਾਂਗ, 25 ਜਨਵਰੀ (ਸੁਖਦੇਵ ਸਿੰਘ)- ਸਰਕਾਰੀ ਸੀਨੀ. ਸੈਕੰਡਰੀ ਸਕੂਲ ਜਹੂਰਾ ਵਿਖੇ ਪਿ੍ੰ. ਇਕਬਾਲ ਕੋਰ ਦੀ ਅਗਵਾਈ 'ਚ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਰਾਗੀ ਬਲਵੀਰ ਸਿੰਘ ਕਮਲ ਦੇ ਜਥੇ ਨੇ ਕੀਰਤਨ ਨਾਲ ਸੰਗਤਾਂ ...

ਪੂਰੀ ਖ਼ਬਰ »

ਹੁਸ਼ਿਆਰਪੁਰ ਨਰਾਇਣੀ ਆਯੂਰਵੈਦਾ ਹੈਲਥ ਸੈਂਟਰ ਲੋਕਾਂ ਲਈ ਵਰਦਾਨ-ਡਾ: ਸਿੱਧੂ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਨਰਾਇਣੀ ਆਯੂਰਵੈਦਾ ਦੇ ਐਮ. ਡੀ. ਡਾ: ਰਣਦੀਪ ਸਿੱਧੂ ਨੇ ਦੱਸਿਆ ਕਿ ਹੁਸ਼ਿਆਰਪੁਰ ਨਰਾਇਣੀ ਆਯੂਰਵੈਦਾ ਹੈਲਥ ਸੈਂਟਰ 'ਚ ਆਯੂਰਵੈਦਿਕ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸੰਤ ਪਰੇਮ ਦਾਸ ਦੀ ਬਰਸੀ 31 ਨੂੰ

ਜਲੰਧਰ, 25 ਜਨਵਰੀ (ਪਿ੍ਤਪਾਲ ਸਿੰਘ)-ਡੇਰਾ ਸੱਚਖੰਡ ਸੰਤ ਸੀਤਲ ਦਾਸ, ਬੋਹਣ ਵਿਖੇ ਗੱਦੀ ਨਸ਼ੀਨ ਤੇ ਚੇਅਰਮੈਨ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਸੰਤ ਸਰਵਣ ਦਾਸ ਦੀ ਰਹਿਨੁਮਾਈ ਤੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਸੰਤ ਪ੍ਰੇਮ ਦਾਸ ਦੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਕਾਬੂ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਗਿਫ਼ਤਾਰ ਕਰਕੇ ਉਸ ਕੋਲੋਂ 4 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਦੇ ਐਸ. ਐਚ. ਓ. ਪ੍ਰੇਮ ਕੁਮਾਰ ਦੀ ਦੇਖ ਰੇਖ ਹੇਠ ਏ. ਐਸ. ਆਈ. ਸੋੋਹਣ ...

ਪੂਰੀ ਖ਼ਬਰ »

ਹਾਈਕੋਰਟ ਵੱਲੋਂ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਨਿਯੁਕਤ

ਫ਼ਿਰੋਜ਼ਪੁਰ, 25 ਜਨਵਰੀ (ਰਾਕੇਸ਼ ਚਾਵਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਐਸ. ਕੇ. ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਰੱਕੀ ਦੇ ਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣਾ ਦਿੱਤਾ ਹੈ | ਸ੍ਰੀ ਅਰੋੜਾ ਨੇ ਬਤੌਰ ਵਧੀਕ ਜ਼ਿਲ੍ਹਾ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਹਾਜੀਪੁਰ, 25 ਜਨਵਰੀ (ਰਣਜੀਤ ਵਸ਼ਿਸ਼ਟ)-ਅੱਜ ਬਲਾਕ ਹਾਜੀਪੁਰ ਦੇ ਪਿੰਡ ਆਸਫਪੁਰ ਬਡਾਲੀਆ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦਾ ਹਾਜੀਪੁਰ ਤੋਂ ਇਲਾਵਾ ਵੱਖ-ਵੱਖ ਪਿੰਡਾਂ 'ਚ ...

ਪੂਰੀ ਖ਼ਬਰ »

ਸੀ. ਆਰ. ਪੀ. ਐੱਫ. ਵੈਲ: ਐਸੋ: ਦੀ ਮੀਟਿੰਗ 28 ਨੂੰ

ਜਲੰਧਰ, 25 ਜਨਵਰੀ (ਜਸਪਾਲ ਸਿੰਘ)- ਸੀ. ਆਰ. ਪੀ. ਐਫ. ਵੈਲਫੇਅਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ 28 ਜਨਵਰੀ ਨੂੰ ਮਹਾਰਾਜਾ ਰਣਜੀਤ ਸਿੰਘ ਭਵਨ ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਹੋਵੇਗੀ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਕੰਡੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਮਾਹੀ ਦੇਵੀ ਮੇਨ ਬਾਜ਼ਾਰ ਸੜਕ ਦੀ ਖਸਤਾ ਹਾਲਤ

ਤਲਵਾੜਾ, 25 ਜਨਵਰੀ (ਮਹਿਤਾ)-ਜਿਥੇ ਬਲਾਕ ਤਲਵਾੜਾ ਦੀਆਂ ਿਲੰਕ ਤੇ ਮੇਨ ਸੜਕਾਂ ਆਪਣੀ ਖਸਤਾ ਹਾਲਤ ਨੂੰ ਲੈ ਕੇ ਹੰਝੂ ਵਹਾ ਰਹੀਆਂ ਹਨ, ਉਥੇ ਹੀ ਧਾਰਮਿਕ ਤੇ ਇਤਿਹਾਸਕ ਕਸਬਾ ਕਾਮਾਹੀ ਦੇਵੀ ਮੇਨ ਬਾਜ਼ਾਰ ਦੀ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਮਾਤਾ ...

ਪੂਰੀ ਖ਼ਬਰ »

ਜਹਾਨਖੇਲਾਂ ਪੈਟਰੋਲ ਪੰਪ 'ਤੇ ਹੋਈ ਲੁੱਟ ਦੇ ਮਾਮਲੇ 'ਚ 2 ਗਿ੍ਫ਼ਤਾਰ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਜਹਾਨਖੇਲਾਂ ਨਜ਼ਦੀਕ ਪੈਟਰੋਲ ਪੰਪ ਤੋਂ ਕਰੀਬ 4 ਮਹੀਨੇ ਪਹਿਲਾਂ ਹੋਈ ਲੁੱਟ ਦੇ ਦੋ ਦੋਸ਼ੀਆਂ ਨੂੰ ਥਾਣਾ ਸਦਰ ਪੁਲਿਸ ਵੱਲੋਂ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਥਾਣਾ ਸਦਰ ਦੇ ਐਸ. ਐਚ. ਓ. ...

ਪੂਰੀ ਖ਼ਬਰ »

ਡਾ: ਸੇਵਾ ਸਿੰਘ ਨੂੰ ਸ਼ਰਧਾਂਜਲੀਆਂ

ਚੌਲਾਂਗ, 25 ਜਨਵਰੀ (ਸੁਖਦੇਵ ਸਿੰਘ)-ਡਾ: ਸੇਵਾ ਸਿੰਘ ਦਾ ਬੀਤੇ ਦਿਨੀਂ ਦਿਲ ਦੀ ਧੜਕਣ ਰੁਕ ਜਾਣ ਕਰ ਕੇ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨੂੰ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਗ੍ਰਹਿ ਪਿੰਡ ਖਰਲ ਖ਼ੁਰਦ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸਭਾ ਨੇ ਸ਼ੋਭਾ ਯਾਤਰਾ ਸਜਾਈ

ਭੰਗਾਲਾ, 25 ਜਨਵਰੀ (ਸਰਵਜੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਸਭਾ ਭੰਗਾਲਾ ਵੱਲੋਂ ਪ੍ਰਧਾਨ ਰਾਮ ਪ੍ਰਕਾਸ਼ ਦੀ ਅਗਵਾਈ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਭੰਗਾਲਾ ਤੋਂ ਸਜਾਈ ਗਈ | ਇਹ ਸ਼ੋਭਾ ...

ਪੂਰੀ ਖ਼ਬਰ »

ਬੀਤੇ ਇਲਾਕੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ

ਬੀਣੇਵਾਲ, 25 ਜਨਵਰੀ (ਰਾਜਵਿੰਦਰ ਸਿੰਘ)- ਬੀਤ ਇਲਾਕੇ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪ ਲਾਈਨਾਂ 'ਚ ਲੀਕੇਜ਼ ਦੀ ਸਮੱਸਿਆ ਕਰੀਬ ਹਰੇਕ ਪਿੰਡ 'ਚ ਮਿਲੇਗੀ, ਜਿਸ ਕਾਰਨ ਬੀਤ ਇਲਾਕੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਅਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਯਾਦਗਾਰੀ ਜਾਂਚ ਕੈਂਪ ਲਗਾਇਆ

ਕੋਟਫਤੂਹੀ, 25 ਜਨਵਰੀ (ਅਵਤਾਰ ਸਿੰਘ ਅਟਵਾਲ)- ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਵਿਖੇ ਪਿੰਡ ਕੋਟਲਾ ਦੇ ਨਾਗਰਾ ਪਰਿਵਾਰ ਵੱਲੋਂ ਲਾਇਨ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆ ਦੀ ਯਾਦ 'ਚ ਲਗਾਏ 40ਵਾੇ ...

ਪੂਰੀ ਖ਼ਬਰ »

ਟਰਾਂਸਫਾਰਮਰ 'ਚੋਂ ਤਾਰਾਂ ਚੋਰੀ

ਚੌਲਾਂਗ, 25 ਜਨਵਰੀ (ਸੁਖਦੇਵ ਸਿੰਘ)-ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਜਹੂਰਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਮੋਟਰ ਤੋਂ ਤਿੰਨ ਫੇਸ ਟਰਾਂਸਫਾਰਮਰ 'ਚੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਜਹੂਰਾ-ਚੌਲਾਂਗ ਸੜਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX