ਤਾਜਾ ਖ਼ਬਰਾਂ


ਜਲੰਧਰ ਨਗਰ ਨਿਗਮ ਚੋਣ ਨਤੀਜੇ
. . .  2 minutes ago
ਜਲੰਧਰ, 17 ਦਸੰਬਰ- ਨਗਰ ਨਿਗਮ ਚੋਣਾ 'ਚ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ । ਕਾਂਗਰਸ ਨੇ 80 'ਚੋਂ 66 ਸੀਟਾਂ 'ਚੇ ਜਿੱਤ ਪ੍ਰਾਪਤ ਹੋਈ ਹੈ। 8 ਭਾਜਪਾ ਦੇ ਉਮੀਦਵਾਰ, 4 ਅਕਾਲੀ ਦਲ ਤੇ 2 ਸੀਟਾਂ...
ਅੰਮ੍ਰਿਤਸਰ ਨਗਰ ਨਿਗਮ ਚੋਣਾ 'ਚ 36 'ਤੇ ਕਾਂਗਰਸ, 4 'ਤੇ ਅਕਾਲੀ ਦਲ, 4 'ਤੇ ਭਾਜਪਾ ਤੇ 4 ਹੋਰ ਉਮੀਦਵਾਰ ਜੇਤੂ
. . .  8 minutes ago
ਨਰੋਟ ਜੈਮਲ ਸਿੰਘ ਨਗਰ ਪੰਚਾਇਤ ਚੋਣਾਂ 'ਚ 11 ਦੀਆਂ 11 ਸੀਟਾਂ 'ਤੇ ਕਾਂਗਰਸ ਦੀ ਹੂੰਝਾਂਫੇਰ ਜਿੱਤ
. . .  11 minutes ago
ਨਰੋਟ ਜੈਮਲ ਸਿੰਘ/ਨਰੋਟ ਮਹਿਰਾ, 17 ਦਸੰਬਰ (ਗੁਰਮੀਤ ਸਿੰਘ/ਰਾਜ ਕੁਮਾਰੀ)-ਨਰੋਟ ਜੈਮਲ ਸਿੰਘ ਨਗਰ ਪੰਚਾਇਤ ਚੋਣਾਂ ਦੌਰਾਨ 11 ਦੀਆਂ 11 ਵਾਰਡਾਂ ਵਿਚ...
ਘਨੌਰ ਨਗਰ ਪੰਚਾਇਤ 'ਚ ਕਾਂਗਰਸ 10 ਸੀਟਾਂ ਨਾਲ ਬਹੁਮਤ 'ਚ
. . .  19 minutes ago
ਘਨੌਰ, 17 ਦਸੰਬਰ (ਜਾਦਵਿੰਦਰ ) - ਸਥਾਨਕ ਨਗਰ ਪੰਚਾਇਤ ਚੋਣਾਂ ਲਈ 6 ਵਾਰਡਾਂ ਲਈ ਪਈਆਂ ਵੋਟਾਂ 'ਚ ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ ਜਦਕਿ ਇੱਕ ਸੀਟ ਭਾਜਪਾ ਨੂੰ ਮਿਲੀ ਹੈ। ਇੱਥੇ ਪਹਿਲਾਂ ਹੀ ਕਾਂਗਰਸ ਦੇ 5 ਉਮੀਦਵਾਰ ਜੇਤੂ ਰਹੇ ਸਨ...
ਨਗਰ ਪੰਚਾਇਤ ਮਾਹਿਲਪੁਰ 'ਤੇ ਕਾਂਗਰਸ ਪਾਰਟੀ ਦੀ ਜਿੱਤ
. . .  27 minutes ago
ਮਾਹਿਲਪੁਰ 17 ਦਸੰਬਰ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਨਗਰ ਪੰਚਾਇਤ ਮਾਹਿਲਪੁਰ ਦੀਆਂ ਅੱਜ ਹੋਈਆਂ ਚੋਣਾ ਦੇ ਘੋਸ਼ਿਤ ਹੋਏ ਨਤੀਜਿਆਂ 'ਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਕਾਂਗਰਸ ਦੇ 8, ਅਕਾਲੀ ਭਾਜਪਾ ਦੇ ਤਿੰਨ ਤੇ...
ਕਾਂਗਰਸ ਦੀ ਪਟਿਆਲਾ 'ਚ ਹੂੰਝਾ ਫੇਰ ਜਿੱਤ
. . .  32 minutes ago
ਪਟਿਆਲਾ, 17 ਦਸੰਬਰ - ਪਟਿਆਲਾ ਨਗਰ ਨਿਗਮ ਚੋਣ ਨਤੀਜਿਆਂ 'ਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਇੱਥੇ 60 ਵਾਰਡਾਂ 'ਚੋਂ 45 ਦੀ ਨਤੀਜੇ ਆਏ ਹਨ ਜਿਨ੍ਹਾਂ 'ਚ 45 ਹੀ...
ਜਲੰਧਰ ਦੇ ਵਾਰਡ ਨੰ 5 ਤੋਂ ਅਕਾਲੀ ਉਮੀਦਵਾਰ ਕੁਲਦੀਪ ਲੁਬਾਣਾ ਜੇਤੂ
. . .  38 minutes ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 32 ਤੋਂ ਭਾਜਪਾ ਉਮੀਦਵਾਰ ਰਾਜੇਸ਼ ਮਦਾਨ ਜੇਤੂ
. . .  41 minutes ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 8 ਤੋਂ ਭਾਜਪਾ ਉਮੀਦਵਾਰ ਅਮਨ ਐਰੀ ਜੇਤੂ
. . .  43 minutes ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 22 ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਜੇਤੂ
. . .  44 minutes ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 21 ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ ਹੁੰਦਲ ਜੇਤੂ
. . .  45 minutes ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 20 ਤੋਂ ਕਾਂਗਰਸੀ ਉਮੀਦਵਾਰ ਨਵਦੀਪ ਸਿੰਘ ਹੁੰਦਲ ਜੇਤੂ
. . .  47 minutes ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 19 ਤੋਂ ਆਜਾਦ ਉਮੀਦਵਾਰ ਅਨੀਤਾ ਕੁਮਾਰੀ ਜੇਤੂ
. . .  48 minutes ago
ਅੰਮ੍ਰਿਤਸਰ ਨਗਰ ਨਿਗਮ ਚੋਣਾਂ: ਹੁਣ ਤੱਕ 28 ਨਤੀਜਿਆਂ 'ਚੋਂ 20 ਕਾਂਗਰਸ, 6 ਅਕਾਲੀ ਭਾਜਪਾ, 2 ਅਜ਼ਾਦ ਉਮੀਦਵਾਰ ਜੇਤੂ
. . .  55 minutes ago
ਜਲੰਧਰ ਨਗਰ ਨਿਗਮ ਚੋਣ ਨਤੀਜੇ, 73'ਚ 60 'ਤੇ ਕਾਂਗਰਸ ਜੇਤੂ
. . .  56 minutes ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 13 ਤੋਂ ਕਾਂਗਰਸ ਦੀ ਪ੍ਰਿਅੰਕਾ ਸ਼ਰਮਾ ਜੇਤੂ
. . .  1 minute ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 12 ਤੋਂ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ ਜੇਤੂ
. . .  about 1 hour ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 64 ਤੋਂ ਕਾਂਗਰਸੀ ਅਸ਼ਵਨੀ ਜੇਤੂ
. . .  about 1 hour ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ. 32 ਤੋਂ ਕਾਂਗਰਸ ਦੇ ਸੁੱਚਾ ਸਿੰਘ ਜਿੱਤੇ
. . .  about 1 hour ago
ਨਗਰ ਕੌਂਸਲ ਬਲਾਚੌਰ ਤੋਂ ਕਾਂਗਰਸ ਦੇ 7, ਅਕਾਲੀ-ਬਸਪਾ (ਸਾਂਝੇ ਮੋਰਚੇ) ਦੇ 5 ਤੇ 3 ਆਜ਼ਾਦ ਉਮੀਦਵਾਰ ਜੇਤੂ
. . .  about 1 hour ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ. 39 ਸੁਰਿੰਦਰ ਕੌਰ ਕਾਂਗਰਸ ਦੀ ਜੇਤੂ
. . .  about 1 hour ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ.60 ਅਵਤਾਰ ਸਿੰਘ ਕਾਂਗਰਸ ਦੇ ਜੇਤੂ
. . .  about 1 hour ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ.74 ਮਦਨ ਲਾਲ ਖਿੰਦਰ ਕਾਂਗਰਸ ਦੇ ਜੇਤੂ
. . .  about 1 hour ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ.33 ਨੰ ਕਮਲਾ ਢੱਲ ਕਾਂਗਰਸ ਦੇ ਜੇਤੂ
. . .  about 1 hour ago
ਹੰਡਿਆਇਆ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ 7 ਅਤੇ ਅਕਾਲੀ-ਭਾਜਪਾ 6 ਸੀਟਾਂ ਉੱਪਰ ਜੇਤੂ, ਆਪ ਦਾ ਸਫ਼ਾਇਆ
. . .  about 1 hour ago
ਨਗਰ ਪੰਚਾਇਤ ਬਰੀਵਾਲਾ ’ਚ ਕਾਂਗਰਸ ਨੂੰ ਬਹੁਮਤ ਮਿਲਿਆ
. . .  about 1 hour ago
ਜਲੰਧਰ ਦੇ ਵਾਰਡ ਨੰ56 ਤੋਂ ਪਲਨੀ ਸਵਾਮੀ ਕਾਂਗਰਸ ਜੇਤੂ
. . .  about 1 hour ago
ਜਲੰਧਰ ਦੇ ਵਾਰਡ ਨੰ16 ਤੋਂ ਮਨਮੋਹਨ ਸਿੰਘ ਕਾਂਗਰਸ ਜੇਤੂ
. . .  about 1 hour ago
ਜਲੰਧਰ ਦੇ ਵਾਰਡ ਨੰ13 ਤੋਂ ਵਿਮਲਾ ਕਾਂਗਰਸ ਜੇਤੂ
. . .  about 1 hour ago
ਜਲੰਧਰ ਦੇ ਵਾਰਡ ਨੰ12 ਜਗਦੀਸ਼ ਦਕੋਹਾ ਕਾਂਗਰਸ ਜੇਤੂ
. . .  about 1 hour ago
ਜਲੰਧਰ ਦੇ ਵਾਰਡ ਨੰ11ਪ੍ਰਵੀਨ ਕਾਂਗਰਸ ਜੇਤੂ
. . .  about 1 hour ago
ਜਲੰਧਰ ਦੇ ਵਾਰਡ ਨੰ10 ਮਨਦੀਪ ਕੁਮਾਰ ਜੱਸਲ ਕਾਂਗਰਸ ਜੇਤੂ
. . .  about 1 hour ago
ਜਲੰਧਰ ਦੇ ਵਾਰਡ ਨੰ9 ਤੋਂ ਮਨਦੀਪ ਕੌਰ ਮੁਲਤਾਨੀ ਕਾਂਗਰਸ ਜੇਤੂ
. . .  about 1 hour ago
ਜਲੰਧਰ ਦੇ ਵਾਰਡ ਨੰ 8 ਤੋਂ ਸ਼ਮਸ਼ੇਰ ਸਿੰਘ ਖਹਿਰਾ ਕਾਂਗਰਸ ਜੇਤੂ
. . .  about 1 hour ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 73 ਤੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਜੇਤੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਅੱਜ

ਨਵਾਂਸ਼ਹਿਰ, 25 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਦੇਸ਼ ਦੇ 66ਵੇਂ ਗਣਤੰਤਰ ਦਿਵਸ ਦੇ ਸਬੰਧ ਵਿਚ ਸਥਾਨਕ ਆਈ.ਟੀ.ਆਈ. ਸਟੇਡੀਅਮ ਵਿਖੇ 26 ਜਨਵਰੀ ਨੂੰ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਬਾਅਦ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਮਦਨ ਮੋਹਨ ਮਿੱਤਲ, ਕੈਬਿਨਟ ਮੰਤਰੀ ਪੰਜਾਬ ਸਵੇਰੇ 10 ਵਜੇ ਆਈ.ਟੀ.ਆਈ. ਗਰਾਊਾਡ ਵਿਖੇ ਕੌਮੀ ਝੰਡਾ ਲਹਿਰਾਉਣਗੇ | ਇਸ ਤੋਂ ਪਹਿਲਾਂ ਉਹ ਸਵੇਰੇ 9 ਵਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਨਤਮਸਤਕ ਹੋਣ ਖਟਕੜ ਕਲਾਂ ਵਿਖੇ ਜਾਣਗੇ | ਉਨ੍ਹਾਂ ਦੱਸਿਆ ਕਿ ਕੌਮੀ ਮਹੱਤਤਾ ਦੇ ਇਸ ਦਿਹਾੜੇ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਸ਼ਾਨਦਾਰ ਮਾਰਚ ਪਾਸਟ, ਪੀ.ਟੀ.ਸ਼ੋਅ ਤੇ ਸਭਿਆਚਾਰਕ ਪੇਸ਼ਕਾਰੀਆਂ ਦਾ ਗੁਲਦਸਤਾ ਸਮਾਗਮ ਨੂੰ ਦਿਲਚਸਪ ਤੇ ਰੰਗਾ-ਰੰਗ ਬਣਾਉਣ ਲਈ ਤਿਆਰ ਕੀਤਾ ਗਿਆ ਹੈ | ਇਸ ਮੌਕੇ ਐੱਸ.ਐੱਸ.ਪੀ. ਸ੍ਰੀਮਤੀ ਸਨਮੀਤ ਕੌਰ, ਏ.ਡੀ.ਸੀ. ਅਪਨੀਤ ਰਿਆਤ, ਐੱਸ.ਪੀ. ਗਗਨ ਅਜੀਤ ਸਿੰਘ, ਐੱਸ.ਡੀ.ਐੱਮ. ਨਵਾਂਸ਼ਹਿਰ ਜੀਵਨ ਜਗਜੋਤ, ਸਹਾਇਕ ਕਮਿਸ਼ਨਰ ਗੀਤਿਕਾ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ |

ਨਸ਼ਿਆਂ ਦਾ ਵਧ ਰਿਹਾ ਰੁਝਾਨ ਅੱਤਵਾਦ ਨਾਲੋਂ ਵੀ ਮਾੜਾ-ਮਨਪ੍ਰੀਤ ਸਿੰਘ ਬਾਦਲ

ਬੰਗਾ, 25 ਜਨਵਰੀ (ਜਸਬੀਰ ਸਿੰਘ ਨੂਰਪੁਰ)- ਨਸ਼ਿਆਂ ਦਾ ਰਾਜ ਅੰਦਰ ਵੱਧ ਰਿਹਾ ਰੁਝਾਨ ਅੱਤਵਾਦ ਨਾਲੋਂ ਵੀ ਮਾੜਾ ਹੈ | ਨਸ਼ਿਆਂ ਦੇ ਵੱਧ ਰਹੇ ਦੌਰ ਕਾਰਨ ਰੋਜ਼ਾਨਾ ਦਰਜਨਾਂ ਨੌਜਵਾਨ ਇਸ ਦੀ ਬਲੀ ਚੜ੍ਹ ਰਹੇ ਹਨ ਤੇ ਅਨੇਕਾਂ ਘਰਾਂ ਦੇ ਚਿਰਾਗ ਬੁੱਝ ਰਹੇ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਬਾਲਮੀਕ ਮੁਹੱਲਾ ਜਾਡਲਾ ਦੇ ਛੱਪੜ ਦੀ ਸਫ਼ਾਈ ਦੇ ਕੰਮ ਦੀ ਜਾਂਚ ਸ਼ੁਰੂ

ਜਾਡਲਾ, 25 ਜਨਵਰੀ (ਬਲਦੇਵ ਸਿੰਘ ਬੱਲੀ)- ਸਥਾਨਕ ਬਾਲਮੀਕ ਮੁਹੱਲੇ ਦੇ ਛੱਪੜ ਦੀ ਸਫ਼ਾਈ ਦਾ ਮਾਮਲਾ ਦੋਸ਼ ਲਾਉਣ ਤੇ ਦੋਸ਼ ਨਕਾਰਨ ਤੋਂ ਬਾਅਦ ਹੁਣ ਪ੍ਰਸ਼ਾਸਨ ਕੋਲ ਪੜਤਾਲ ਲਈ ਪੁੱਜ ਚੁੱਕਾ ਹੈ | ਇਸ ਸਬੰਧ ਵਿਚ ਕੁਝ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ...

ਪੂਰੀ ਖ਼ਬਰ »

ਪੀਰ ਦੀ ਮਜ਼ਾਰ ਤੋਂ ਗੋਲਕ ਤੋੜਦਾ ਵਿਅਕਤੀ ਗਿ੍ਫ਼ਤਾਰ

ਭੰਗਾਲਾ, 25 ਜਨਵਰੀ (ਸਰਵਜੀਤ ਸਿੰਘ)-ਅੱਜ ਪਿੰਡ ਲਾਡਪੁਰ ਦੇ ਅਵਤਾਰ ਸਿੰਘ ਪੁੱਤਰ ਕਰਮ ਸਿੰਘ ਨੇ ਇਕ ਵਿਅਕਤੀ ਨੂੰ ਪੀਰ ਬਾਬਾ ਫੁੱਲਣਪੀਰ ਦੀ ਮਜ਼ਾਰ ਵਿਖੇ ਉਸ ਸਮੇਂ ਰੰਗੇ ਹੱਥੀਂ ਫੜ ਲਿਆ, ਜਦੋਂ ਉਹ ਗੋਲਕ ਨੂੰ ਕਟਰ ਨਾਲ ਤੋੜ ਰਿਹਾ ਸੀ | ਪਿੰਡ ਵਾਸੀਆਂ ਨੇ ਇਸ ਵਿਅਕਤੀ ...

ਪੂਰੀ ਖ਼ਬਰ »

ਸ਼ੋਰ ਪ੍ਰਦੂਸ਼ਣ ਫੈਲਾਉਣ 'ਤੇ ਡੀ. ਜੇ. ਮਾਲਕ ਕਾਬੂ

ਨਵਾਂਸ਼ਹਿਰ, 25 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਕੱਲ੍ਹ ਰਾਤ ਸ਼ੋਰ ਪ੍ਰਦੂਸ਼ਣ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਇੱਕ ਡੀ.ਜੇ. ਮਾਲਕ ਨੂੰ ਥਾਣਾ ਸਿਟੀ ਪੁਲਿਸ ਵੱਲੋਂ ਕਾਬੂ ਕਰਕੇ, ਉਸ ਦਾ ਸਾਮਾਨ ਕਬਜ਼ੇ ਵਿਚ ਲੈ ਲਿਆ ਗਿਆ | ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਤੀ ...

ਪੂਰੀ ਖ਼ਬਰ »

ਲਧਾਣਾ ਉੱਚਾ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ

ਬੰਗਾ, 25 ਜਨਵਰੀ (ਲਧਾਣਾ)- ਇਸ ਬਲਾਕ ਦੇ ਪਿੰਡ ਲਧਾਣਾ ਉੱਚਾ ਦੇ ਨਗਰ ਨਿਵਾਸੀ ਅੱਜ ਕੱਲ੍ਹ ਅਵਾਰਾ ਕੁੱਤਿਆਂ ਦੀ ਦਹਿਸ਼ਤ ਹੇਠ ਜਿਊਣ ਲਈ ਮਜ਼ਬੂਰ ਹਨ | ਪਿੰਡ ਦੀ ਹਰੇਕ ਸੜਕ ਤੇ ਅਵਾਰਾ ਕੁੱਤਿਆਂ ਦੀਆਂ ਧਾੜਾਂ ਘੁੰਮਦੀਆਂ ਤੱਕੀਆਂ ਜਾ ਸਕਦੀਆਂ ਹਨ ਜੋ ਨਿੱਤ ਦਿਨ ਰਾਹ ...

ਪੂਰੀ ਖ਼ਬਰ »

ਬਾਬਾ ਵੀਰ ਨਾਥ ਦੀ ਬਰਸੀ 6 ਨੂੰ

ਭੱਦੀ, 25 ਜਨਵਰੀ (ਨਰੇਸ਼ ਧੌਲ)- ਡੇਰਾ ਬਾਬਾ ਧਨੀ ਨਾਥ, ਬਾਬਾ ਵੀਰ ਨਾਥ ਪਿੰਡ ਆਦੋਆਣਾ ਵਿਖੇ ਬਾਬਾ ਵੀਰ ਨਾਥ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਭੰਡਾਰਾ 6 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਇਆ ਠੇਕੇਦਾਰ ਸਰਬਜੀਤ ਭਾਟੀਆ, ਰਾਮ ਲਾਲ ...

ਪੂਰੀ ਖ਼ਬਰ »

ਸੁੱਧਾਮਾਜਰਾ ਵਿਖੇ ਸਮਾਗਮ ਅੱਜ

ਕਾਠਗੜ੍ਹ 25 ਜਨਵਰੀ (ਸੂਰਾਪੁਰੀ, ਪਨੇਸਰ)- ਪਿੰਡ ਸੁੱਧਾਮਾਜਰਾ ਵਿਖੇ ਸਥਿਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਬਾਬਾ ਹਰਬੰਸ ਸਿੰਘ, ਜਥੇਦਾਰ ਜਗੀਰ ਸਿੰਘ, ਜਥੇਦਾਰ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੀ ਅਗਵਾਈ ਹੇਠ ਬਾਬਾ ਨਿਰਵੈਰ ਸਿੰਘ ਦੀ 14ਵੀਂ ਬਰਸੀ ਕੱਲ੍ਹ 26 ...

ਪੂਰੀ ਖ਼ਬਰ »

ਪਸ਼ੂ ਭਲਾਈ ਕੈਂਪ 'ਚ 195 ਪਸ਼ੂਆਂ ਦਾ ਇਲਾਜ

ਮੁਕੰਦਪੁਰ, 25 ਜਨਵਰੀ (ਬੰਗਾ)- ਨਜ਼ਦੀਕੀ ਪਿੰਡ ਤਲਵੰਡੀ ਫੱਤੂ ਵਿਖੇ ਡਾ. ਵਿਜੇ ਗਾਂਧੀ ਦੀ ਅਗਵਾਈ 'ਚ ਪਸ਼ੂ ਭਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਹਾਜ਼ਰ ਪਸ਼ੂ ਪਾਲਕਾਂ ਨੂੰ ਮਾਹਿਰਾਂ ਨੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਤੇ ਪ੍ਰਹੇਜ਼ ਬਾਰੇ ਜਾਣਕਾਰੀ ਦਿੱਤੀ | ਇਸ ...

ਪੂਰੀ ਖ਼ਬਰ »

ਸੰਧਵਾਂ ਦਾ ਪੇਂਡੂ ਖੇਡ ਮੇਲਾ ਪਹਿਲੀ ਤੋਂ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ)- ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਡੂ ਖੇਡ ਮੇਲਾ 1 ਤੋਂ 3 ਫਰਵਰੀ ਤੱਕ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ ਸੰਧਵਾਂ ਵੱਲੋਂ ਕਰਵਾਇਆ ਜਾਵੇਗਾ | ਪ੍ਰਬੰਧਕਾਂ ਨੇ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

ਨਵਾਂਸ਼ਹਿਰ, 25 ਜਨਵਰੀ (ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਔਜਲਾ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਗੁਰਦੁਆਰਾ ਸੰਗਤਪੁਰਾ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰੇਮ ...

ਪੂਰੀ ਖ਼ਬਰ »

ਗੰਦੇ ਨਾਲੇ ਦੀ ਕੀਤੀ ਸਫਾਈ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸੰਧਵਾਂ ਦੇ ਨੇੜੇ ਪੈਦੀਂ ਸੜਕ ਤੇ ਆਲੇ ਦੁਆਲੇ ਬਣੇ ਗੰਦੇ ਨਾਲਿਆਂ ਦੀ ਸਫਾਈ ਕਾਫੀ ਚਿਰ ਤੋਂ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸੀਬਤਾਂ ਨਾਲ ਜੂਝਣਾ ਪੈ ਰਿਹਾ ਹੈ | ਨੌਜਵਾਨਾਂ ਨੇ ...

ਪੂਰੀ ਖ਼ਬਰ »

ਟਿੱਪਰਾਂ ਦੇ ਚਾਲਕਾਂ ਵਿਰੱੁਧ ਪਰਚਾ ਦਰਜ

ਰੈਲਮਾਜਰਾ, 25 ਜਨਵਰੀ (ਰਾਕੇਸ਼ ਰੋਮੀ)- ਆਸਰੋਂ ਪੁਲਿਸ ਨੇ ਗੈਰ ਕਾਨੂੰਨੀ ਤੌਰ 'ਤੇ ਮਾਈਨਿੰਗ ਕਰਦੇ ਰੇਤ ਨਾਲ ਭਰੇ ਦੋ ਟਿੱਪਰਾਂ ਵਿਰੱੁਧ ਪਰਚਾ ਦਰਜ ਕੀਤਾ ਹੈ | ਇਸ ਸਬੰਧ ਵਿਚ ਚੌਕੀ ਇੰਚਾਰਜ ਐੱਸ.ਆਈ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਆਸਰੋਂ ਪੁਲਸ ਨੇ ਚੌਕੀ ਨਜ਼ਦੀਕ ...

ਪੂਰੀ ਖ਼ਬਰ »

ਲਧਾਣਾ ਉੱਚਾ 'ਚ 7ਵਾਂ ਹਮਦਰਦ ਯਾਦਗਾਰੀ ਟੂਰਨਾਮੈਂਟ ਕੱਲ੍ਹ ਤੋਂ

ਬੰਗਾ, 25 ਜਨਵਰੀ (ਲਧਾਣਾ)- ਰੋਜ਼ਾਨਾ 'ਅਜੀਤ' ਜਲੰਧਰ ਦੇ ਬਾਨੀ ਸੰਪਾਦਕ ਸਵ. ਡਾ. ਸਾਧੂ ਸਿੰਘ ਹਮਦਰਦ ਦੀ ਨਿੱਘੀ ਯਾਦ ਨੂੰ ਸਮਰਪਿਤ 6 ਰੋਜ਼ਾ ਸੱਤਵਾਂ ਫੁੱਟਬਾਲ ਟੂਰਨਾਮੈਂਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਉੱਚਾ ਦੇ ਖੇਡ ਸਟੇਡੀਅਮ ਵਿੱਚ 27 ਜਨਵਰੀ ...

ਪੂਰੀ ਖ਼ਬਰ »

ਕਮਾਹੀ ਦੇਵੀ ਵਿਖੇ ਸੁਨਿਆਰੇ ਦੀ ਦੁਕਾਨ 'ਚ ਚੋਰੀ

ਤਲਵਾੜਾ, 25 ਜਨਵਰੀ (ਮਹਿਤਾ)-ਕਮਾਹੀ ਦੇਵੀ ਮੇਨ ਬਾਜ਼ਾਰ ਵਿਖੇ ਇਕ ਸੁਨਿਆਰੇ ਦੀ ਦੁਕਾਨ ਖੰਨਾ ਜਿਊਲਰਜ਼ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਤਲਵਾੜਾ ਦੇ ਏ. ਐਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਅੰਦਰ ...

ਪੂਰੀ ਖ਼ਬਰ »

ਬੱਚਿਆਂ ਨੂੰ ਗਰਮ ਕੱਪੜੇ ਤੇ ਹੋਰ ਸਾਮਾਨ ਭੇਟ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਪਿੰਡ ਬਗਵਾਈਾ ਨਿਵਾਸੀ ਹਰਦੀਪ ਸਿੰਘ ਬਣਵੈਤ ਤੇ ਉਨ੍ਹਾਂ ਦੇ ਨਿਊਜ਼ੀਲੈਂਡ ਨਿਵਾਸੀ ਪੁੱਤਰਾਂ ਮਨਪ੍ਰੀਤ ਸਿੰਘ ਤੇ ਹਰਿੰਦਰ ਸਿੰਘ ਵੱਲੋਂ ਪਿੰਡ ਇਬਰਾਹੀਮਪੁਰ ਦੇ ਸਰਕਾਰੀ ਹਾਈ ਸਕੂਲ 'ਚ ਬੱਚਿਆਂ ਨੂੰ ਗਰਮ ਕੱਪੜੇ ਤੇ ਹੋਰ ਸਮਾਨ ...

ਪੂਰੀ ਖ਼ਬਰ »

ਭਾਜਪਾ ਦੀ ਮੈਂਬਰਸ਼ਿਪ ਲਈ ਕੈਂਪ ਲਗਾਇਆ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਵਾਰਡ ਨੰ: 4 'ਚ ਸਾਬਕਾ ਕੌਾਸਲਰ ਸ੍ਰੀਮਤੀ ਸੁਸ਼ਮਾ ਸੇਤੀਆ ਵੱਲੋਂ ਸ੍ਰੀ ਤੀਕਸ਼ਨ ਸੂਦ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੀ ਅਗਵਾਈ 'ਚ ਭਾਜਪਾ ਦਾ ਮੈਂਬਰਸ਼ਿਪ ਸਬੰਧੀ ਕੈਂਪ ਲਗਾਇਆ | ਇਸ ਮੌਕੇ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਦੁੱਧ ਉਤਪਾਦਕ ਸਿਖਲਾਈ ਕੈਂਪ ਲਗਾਇਆ

ਅੱਡਾ ਸਰਾਂ, 25 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਪਿੰਡ ਬਾਬਕ ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਦੇ ਹੁਕਮਾਂ ਤੇ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਕ ਦਿਨਾਂ ਦੁੱਧ ਉਤਪਾਦਕ ...

ਪੂਰੀ ਖ਼ਬਰ »

ਕੈਂਬਰਿਜ ਓਵਰਸੀਜ਼ ਸਕੂਲ 'ਚ ਅਧਿਆਪਕਾਂ ਦੀ ਨਿਯੁਕਤੀ ਲਈ ਲਿਖਤੀ ਪ੍ਰੀਖਿਆ ਕਰਵਾਈ

ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ)-ਮੁਕੇਰੀਆਂ ਵਿਖੇ ਨਵੇਂ ਖੁੱਲੇ੍ਹ ਕੈਂਬਰਿਜ ਓਵਰਸੀਜ਼ ਸਕੂਲ ਵਿਚ ਅਧਿਆਪਕਾਂ ਦੀ ਨਿਯੁਕਤੀ ਲਈ ਕੈਂਬਰਿਜ ਓਵਰਸੀਜ਼ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ | ਇਸ ਸੰਬੰਧੀ ਸ੍ਰੀ ਸਚਿਨ ...

ਪੂਰੀ ਖ਼ਬਰ »

ਗੰਨੇ ਦੀ ਪਰਚੀ ਨਾ ਮਿਲਣ ਕਾਰਨ ਕਿਸਾਨਾਂ ਦੀ ਭਾਰੀ ਖੱਜਲ ਖ਼ੁਆਰੀ

ਹਾਜੀਪੁਰ 25 ਜਨਵਰੀ (ਰਣਜੀਤ ਵਸ਼ਿਸ਼ਟ))- ਅੱਜ ਕਲ੍ਹ ਹਾਜੀਪੁਰ ਦੇ ਇਲਾਕੇ ਦੇ ਲੋਕ ਗੰਨੇ ਦੀ ਪਰਚੀ ਨਾ ਮਿਲਣ ਕਾਰਨ ਭਾਰੀ ਖੱਜਲ ਖ਼ੁਆਰ ਹੋ ਰਹੇ ਹਨ | ਜਾਣਕਾਰੀ ਅਨੁਸਾਰ ਸ਼ੂਗਰ ਮਿਲ ਮੁਕੇਰੀਆਂ ਵੱਲੋਂ ਹਾਜੀਪੁਰ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਖੋਲੇ ਗਏ ਸਬ ਦਫ਼ਤਰ ...

ਪੂਰੀ ਖ਼ਬਰ »

ਰਸੂਲਪੁਰ ਨੇ ਗਲੀਆਂ-ਨਾਲੀਆਂ ਦਾ ਕੀਤਾ ਉਦਘਾਟਨ

ਅੱਡਾ ਸਰਾਂ, 25 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਪਿੰਡ ਬਾਬਕ ਵਿਖੇ ਕਰੀਬ ਡੇਢ ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ | ਇਸ ਮੌਕੇ ਸਰਪੰਚ ਬਲਵਿੰਦਰ ਕੌਰ ਨੇ ਰਸੂਲਪੁਰ ਦਾ ਧੰਨਵਾਦ ਕੀਤਾ | ...

ਪੂਰੀ ਖ਼ਬਰ »

ਠੰਡਲ ਵੱਲੋਂ ਵਿਕਾਸ ਕਾਰਜਾਂ ਲਈ ਚੈ ੱਕ ਤਕਸੀਮ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਪਿੰਡ ਚੱਗਰਾਂ ਵਿਖੇ ਕੈਬਨਿਟ ਮੰਤਰੀ ਪੰਜਾਬ ਸ: ਸੋਹਣ ਸਿੰਘ ਠੰਡਲ ਵੱਲੋਂ ਪਿੰਡਾਂ ਦੇ ਵਿਕਾਸ ਲਈ ਚੈਕ ਤਕਸੀਮ ਕੀਤੇ ਗਏ | ਇਸ ਮੌਕੇ ਸ੍ਰੀ ਬਾਬਾ ਭਰਥਰੀ ਸਪੋਰਟਸ ਕਲੱਬ ਨੂੰ 1 ਲੱਖ, ਸੁਖਮਨੀ ਹੈਲਥ ਵੈਲਥ ਮਹਿਲਾ ਮੰਡਲ ...

ਪੂਰੀ ਖ਼ਬਰ »

ਦਿੱਲੀ ਚੋਣਾਂ 'ਚ ਭਾਜਪਾ ਦੀ ਇਤਿਹਾਸਕ ਜਿੱਤ ਹੋਵੇਗੀ-ਪਿੰਕੀ ਬੱਬਾ

ਤਲਵਾੜਾ, 25 ਜਨਵਰੀ (ਮਹਿਤਾ)-ਕੌਮੀ ਪ੍ਰਧਾਨ ਭਾਜਪਾ ਸ੍ਰੀ ਅਮਿੱਤ ਸ਼ਾਹ ਦੀ ਸੁਚੱਜੀ ਅਗਵਾਈ ਹੇਠ ਦਿੱਲੀ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਹੋਵੇਗੀ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਨਵੀਨਰ ਪੰਚਾਇਤੀ ਰਾਜ ਸੈੱਲ ਭਾਜਪਾ ਪੰਜਾਬ ਸ੍ਰੀ ਸੁਸ਼ੀਲ ਪਿੰਕੀ ਤੇ ...

ਪੂਰੀ ਖ਼ਬਰ »

ਨੰਬਰਦਾਰ ਆਪਣੇ ਬੈਂਕ ਖਾਤੇ ਆਨ ਲਾਈਨ ਕਰਵਾਉਣ-ਰੰਧਾਵਾ

ਮੁਕੇਰੀਆਂ, 25 ਜਨਵਰੀ (ਸਰਵਜੀਤ ਸਿੰਘ)- ਨੰਬਰਦਾਰ ਯੂਨੀਅਨ ਮੁਕੇਰੀਆਂ ਦੀ ਬੈਠਕ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਵਿਚ ਹੋਈ | ਇਸ ਸਮੇਂ ਰੰਧਾਵਾ ਨੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤੇ ਪੰਜਾਬ ਨੈਸ਼ਨਲ ...

ਪੂਰੀ ਖ਼ਬਰ »

ਰਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਪਾ੍ਰਪਤ ਕੀਤਾ

ਦਸੂਹਾ, 25 ਜਨਵਰੀ (ਚੰਦਨ ਕੌਸ਼ਲ)- ਗੁਰੂ ਤੇਗ ਬਹਾਦੁਰ ਖਾਲਸਾ ਕਾਲਜ਼ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਸਿੱਖਿਆਂ ਖੇਤਰ ਦੇ ਨਾਲ ਨਾਲ ਖੇਡ ਖੇਤਰ 'ਚ ਕਾਲਜ਼ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਖਿਡਾਰਨ ਰਮਨਪ੍ਰੀਤ ਕੌਰ ਨੇ ਖੇਡ ਜਗਤ 'ਚ ਮਿਸਾਲ ਪੈਦਾ ਕਰਦੇ ...

ਪੂਰੀ ਖ਼ਬਰ »

ਬਸਪਾ ਵੱਲੋਂ ਉਮੀਦਵਾਰਾਂ ਦੀ ਚੋਣ ਲਈ 11 ਮੈਂਬਰੀ ਕਮੇਟੀ ਦਾ ਗਠਨ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਨਗਰ ਨਿਗਮ ਚੋਣਾਂ ਬਹੁਜਨ ਸਮਾਜ ਪਾਰਟੀ ਆਪਣੇ ਚੋਣ ਨਿਸ਼ਾਨ 'ਹਾਥੀ' 'ਤੇ ਚੋਣਾਂ ਲੜੇਗੀ ਤੇ ਸ਼ਹਿਰ ਦੇ ਸਾਰੇ 50 ਵਾਰਡਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ | ਇਹ ਪ੍ਰਗਟਾਵਾ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਲੋਕ ਸ਼ਕਤੀ ਅਤੇ ਜਨ ਕਲਿਆਣ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਮੁਹੱਲਾ ਕਮਾਲਪੁਰ ਦੀ ਇਕ ਲੋੜਵੰਦ ਲੜਕੀ ਨੂੰ ਵਿਆਹ ਲਈ ਰਾਸ਼ਨ ਭੇਟ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਤੇ ਸਤੀਸ਼ ਸ਼ਰਮਾ ਵੱਲੋਂ ਲੋਕਾਂ ਨੂੰ ਵੱਧ ਤੋਂ ...

ਪੂਰੀ ਖ਼ਬਰ »

ਭਾਮ 'ਚ ਸ਼ੋਭਾ ਯਾਤਰਾ ਸਜਾਈ

ਕੋਟ ਫਤੂਹੀ, 25 ਜਨਵਰੀ (ਅਟਵਾਲ)- ਪਿੰਡ ਭਾਮ ਦੇ ਮਾਂ ਦੁਰਗਾ ਮੰਦਿਰ ਵੱਲੋਂ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਮਾਤਾ ਭਾਮੇਸ਼ਵਰੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਸੋਭਾ ਯਾਤਰਾ ਮਾਤਾ ਉੂਸ਼ਾ ਰਾਣੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਗਈ | ਇਸ ਯਾਤਰਾ ਦੋਰਾਨ ...

ਪੂਰੀ ਖ਼ਬਰ »

28 ਨੂੰ ਬਿਜਲੀ ਬੰਦ ਰਹੇਗੀ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ)-11 ਕੇ.ਵੀ ਸੁਤਹਿਰੀ ਫ਼ੀਡਰ ਦੀ ਜ਼ਰੂਰੀ ਮੁਰੰਮਤ ਕਾਰਨ 28 ਜਨਵਰੀ ਨੂੰ ਸਵੇਰੇ ਸਾਢੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਹੱਲਾ ਸ਼ੰਕਰ ਨਗਰ, ਫਤਿਹਗੜ੍ਹ ਰੋਡ, ਗੁਰੂ ਨਾਨਕ ਐਵਨਿਊ, ਗੁਰੂ ਨਾਨਕ ਨਗਰ, ਦਾਰਾਪੁਰ, ਜਗੀਰਪੁਰਾ, ਰੇਲਵੇ ...

ਪੂਰੀ ਖ਼ਬਰ »

ਰਸੂਲਪੁਰ ਵੱਲੋਂ ਗਲੀਆਂ-ਨਾਲੀਆਂ ਲਈ 3 ਲੱਖ ਦਾ ਚੈੱਕ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਅਰਵਿੰਦਰ ਸਿੰਘ ਰਸੂਲਪੁਰ ਅਕਾਲੀ ਦਲ ਦੇ ਹਲਕਾ ਇੰਚਾਰਜ ਟਾਂਡਾ ਨੇ ਪਿੰਡ ਅਰਗੋਵਾਲ ਦੀਆਂ ਗਲੀਆਂ-ਨਾਲੀਆਂ ਲਈ ਪੰਚਾਇਤ ਨੂੰ 3 ਲੱਖ ਰੁਪਏ ਦੀ ਗ੍ਰਾਟ ਦਾ ਚੈੱਕ ਭੇਟ ਕੀਤਾ | ਇਸ ਮੌਕੇ ਬਲਾਕ ਸੰਮਤੀ ਭੂੰਗਾ ਦੇ ਚੇਅਰਮੈਨ ...

ਪੂਰੀ ਖ਼ਬਰ »

ਗਲੀ ਦੀ ਖਸਤਾ ਹਾਲਤ ਤੋਂ ਲੋਕ ਪਰੇਸ਼ਾਨ

ਘੋਗਰਾ, 25 ਜਨਵਰੀ (ਸਲਾਰੀਆ)- ਪਿੰਡ ਘੋਗਰਾ ਦੇ ਵਾਰਡ ਨੰ. 7 ਦੀ ਗੁਰਦੁਆਰਾ ਦੇ ਪਿਛਲੇ ਪਾਸੇ ਵਾਲੀ ਗਲੀ ਦੀ ਤਰਸਯੋਗ ਹਾਲਤ ਤੋਂ ਮੁਹੱਲਾ ਵਾਸੀ ਪਰੇਸ਼ਾਨ | ਇਸ ਮੌਕੇ ਬੀਬੀ ਕੁਲਵੰਤ ਕੌਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਗਲੀ ਸਵ. ਅਮਰਜੀਤ ਸਿੰਘ ਸ਼ਾਹੀ ...

ਪੂਰੀ ਖ਼ਬਰ »

ਰਾਮਗੜ੍ਹ ਵਿਖੇ ਪੁਲਿਸ ਪਬਲਿਕ ਬੈਠਕ ਦਾ ਆਯੋਜਨ

ਰਾਮਗੜ੍ਹ ਸੀਕਰੀ, 25 ਜਨਵਰੀ (ਕਟੋਚ)- ਅੱਜ ਰਾਮਗੜ੍ਹ ਸੀਕਰੀ ਵਿਖੇ ਨੋਡਲ ਅਫ਼ਸਰ ਦਿਨਕਰ ਭੁਪਿੰਦਰ ਸਿੰਘ ਹੈਡ ਕਾਂਸਟੇਬਲ ਦੀ ਪ੍ਰਧਾਨਗੀ 'ਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੁਲਿਸ ਪਬਲਿਕ ਕਲੱਬ ਨੰ:-49 ਅਧੀਨ ਆਉਂਦੇ ਪਿੰਡਾਂ ਸੰਦਾਣੀ, ਭਟੋਲੀ, ਭੰਵਨੌਰ ਅਤੇ ...

ਪੂਰੀ ਖ਼ਬਰ »

ਸੂਦ ਵੱਲੋਂ ਖੜ੍ਹਕਾਂ ਦੇ ਵਿਕਾਸ ਲਈ ਚੈੱਕ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਤੀਕਸ਼ਣ ਸੂਦ ਨੇ ਪਿੰਡ ਖੜ੍ਹਕਾਂ ਦੀ ਪੰਚਾਇਤ ਨੰੂ 5.50 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਪ੍ਰਧਾਨ ਜ਼ਿਲ੍ਹਾ ਭਾਜਪਾ ਸ਼ਿਵ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ...

ਪੂਰੀ ਖ਼ਬਰ »

ਫੁਗਲਾਣਾ ਵਿਖੇ ਪ੍ਰਵਾਸੀ ਭਾਰਤੀ ਸਹੋਤਾ ਦੇ ਸਨਮਾਨ 'ਚ ਸਮਾਰੋਹ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਫੁਗਲਾਣਾ ਵੱਲੋਂ ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਸਹੋਤਾ ਦੇ ਸਨਮਾਨ 'ਚ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਫੁਗਲਾਣਾ ਚੇਅਰਮੈਨ ਮੰਡੀਕਰਨ ਸਭਾ ਨੇ ...

ਪੂਰੀ ਖ਼ਬਰ »

ਸੜਕ 'ਤੇ ਖੜ੍ਹੀਆਂ ਗੰਨਿਆਂ ਦੀਆਂ ਟਰਾਲੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਘੋਗਰਾ, 25 ਜਨਵਰੀ (ਸਲਾਰੀਆ )-ਅੱਜ ਕੱਲ੍ਹ ਕਿਸਾਨ ਆਪਣਾ ਗੰਨਾ ਮਿਲ 'ਚ ਲੈ ਜਾਣ ਲਈ ਟਰਾਲੀਆਂ ਭਰ ਕੇ ਮਿੱਲ ਵਿਚ ਜਾਂਦੇ ਸਮੇਂ ਟਰੈਕਟਰ ਟਰਾਲੀ ਰੋਡ 'ਤੇ ਖੜੀਆਂ ਕਰ ਕੇ ਚਲੇ ਜਾਂਦੇ ਹਨ ਪਰ ਕੁੱਝ ਕਿਸਾਨ ਰਾਤ ਨੂੰ ਸੜਕ 'ਤੇ ਟਰੈਕਟਰ ਟਰਾਲੀ ਖੜ੍ਹੀ ਕਰ ਕੇ ਗੰਨੇ ਦੀ ਭਰਾਈ ...

ਪੂਰੀ ਖ਼ਬਰ »

ਬੇਟ ਏਰੀਆ ਸੰਘਰਸ਼ ਕਮੇਟੀ ਮੁਕੇਰੀਆਂ ਦੀ ਵਿਸ਼ੇਸ਼ ਬੈਠਕ

ਭੰਗਾਲਾ, 25 ਜਨਵਰੀ (ਸਰਵਜੀਤ ਸਿੰਘ)- ਅੱਜ ਬੇਟ ਏਰੀਆ ਸੰਘਰਸ਼ ਕਮੇਟੀ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਸ. ਅਮਰਜੀਤ ਸਿੰਘ ਕਾਨੂੰਗੋ (ਰਿਟਾ.) ਦੀ ਪ੍ਰਧਾਨਗੀ ਹੇਠ ਪਿੰਡ ਮਹਿਤਾਬਪੁਰ ਵਿਖੇ ਹੋਈ | ਇਸ ਬੈਠਕ ਵਿਚ ਜੀ. ਐਮ. ਸੰਜੇ ਸਿੰਘ ਖੰਡ ਮਿਲ ਮੁਕੇਰੀਆਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਮਨਾਇਆ ਵੋਟਰ ਦਿਵਸ

ਨਵਾਂਸ਼ਹਿਰ, 25 ਜਨਵਰੀ (ਜਸਵਿੰਦਰ ਸਿੰਘ ਔਜਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਜੀ.ਏ.ਟੂ ਡੀ.ਸੀ ਗੀਤਿਕਾ ਸਿੰਘ ਤੇ ਨਾਇਬ ਤਹਿਸੀਲਦਾਰ ਸੰਜੇ ਸ਼ਰਮਾ ਦੀ ਅਗਵਾਈ 'ਚ ਵੋਟਰ ਦਿਵਸ ਮਨਾਇਆ ਗਿਆ | ਵੋਟਰਾਂ ਨੂੰ ਸੰਬੋਧਨ ਕਰਦਿਆਂ ਨਾਇਬ ਤਹਿਸੀਲਦਾਰ ...

ਪੂਰੀ ਖ਼ਬਰ »

ਵੋਟਰ ਦਿਵਸ ਮਨਾਇਆ

ਮਿਆਣੀ, 25 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)-ਸਰਕਾਰੀ ਸੈਕੰਡਰੀ ਸਕੂਲ ਨੱਥੂਪੁਰ ਵਿਖੇ ਸਕੂਲ ਪ੍ਰਬੰਧਕਾਂ ਵੱਲੋਂ ਵੋਟਰ ਦਿਵਸ ਮਨਾਇਆ ਗਿਆ | ਪਿ੍ੰ. ਸੁਰੇਸ਼ ਕੁਮਾਰ ਦੀ ਅਗਵਾਈ 'ਚ ਭਾਰਤੀ ਲੋਕਤੰਤਰ ਵਿਚ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਤੇ ਲੋਕਤੰਤਰ ਦੀ ...

ਪੂਰੀ ਖ਼ਬਰ »

ਗਣਤੰੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਹੁਸ਼ਿਆਰਪੁਰ ਵਿਖੇ ਡੀ. ਐਸ. ਪੀ. ਸਿਟੀ ਸਤੀਸ਼ ਕੁਮਾਰ ਸ਼ਰਮਾ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਫਲੈਗ ਮਾਰਚ ਕੀਤਾ ਗਿਆ | ਇਸ ਮੌਕੇ ਸ਼ਰਮਾ ਨੇ ਦੱਸਿਆ ਕਿ ਇਸ ਫ਼ਲੈਗ ਮਾਰਚ ਦਾ ਮੁੱਖ ...

ਪੂਰੀ ਖ਼ਬਰ »

ਪੁਲਿਸ ਪਬਲਿਕ ਕਲੱਬ ਬਣਨ ਨਾਲ ਪੁਲਿਸ ਤੇ ਪਬਲਿਕ 'ਚੋਂ ਦੂਰੀ ਘੱਟ ਹੋਵੇਗੀ-ਦਈਆ

ਤਲਵਾੜਾ, 25 ਜਨਵਰੀ (ਰਾਜੀਵ ਓਸ਼ੋ)- ਪੁਲਿਸ ਪਬਲਿਕ ਕਲੱਬ ਬਣਨ ਨਾਲ ਪੁਲਿਸ ਅਤੇ ਪਬਲਿਕ ਵਿਚੋਂ ਦੂਰੀ ਘੱਟ ਹੋਵੇਗੀ ਅਤੇ ਆਮ ਲੋਕਾਂ ਨੂੰ ਦੋਸਤ ਪੁਲਿਸ ਦਾ ਅਨੁਭਵ ਹੋਵੇਗਾ | ਇਹ ਵਿਚਾਰ ਏ. ਐਸ. ਪੀ. ਧਰੁਵ ਦਹੀਆ ਨੇ ਬੀ. ਬੀ. ਐਮ. ਬੀ ਗੈੱਸਟ ਹਾਊਸ ਵਿਖੇ ਪੁਲਿਸ ਪਬਲਿਕ ...

ਪੂਰੀ ਖ਼ਬਰ »

ਭਾਮ ਵਿਖੇ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ)- ਭਾਮੇਸ਼ਵਰੀ ਮਿਸ਼ਨ ਟਰੱਸਟ ਭਾਮ ਵੱਲੋਂ ਪਿੰਡ ਭਾਮ ਵਿਖੇ ਇਕ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ | ਧਨਵੰਤਰੀ ਵੈਦ ਮੰਡਲ ਦੇ ਵੈਦਾਂ ਦੁਆਰਾ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ...

ਪੂਰੀ ਖ਼ਬਰ »

ਫਤਹਿਪੁਰ ਖੁਰਦ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਪਿੰਡ ਫਤਹਿਪੁਰ ਖੁਰਦ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ...

ਪੂਰੀ ਖ਼ਬਰ »

ਦੋ ਸਾਲ 'ਚ ਵੀ ਪੂਰਾ ਨਹੀਂ ਹੋ ਸਕਿਆ ਸੜਕ ਦਾ ਨਿਰਮਾਣ ਕਾਰਜ

ਕੋਟਫਤੂਹੀ, 25 ਜਨਵਰੀ (ਹਰਵਿੰਦਰ ਸਿੰਘ)- ਕੋਟਫਤੂਹੀ-ਮਾਹਿਲਪੁਰ ਮੁੱਖ ਸੜਕ ਜੋ ਚੌਧਰੀ ਜਗਤ ਰਾਮ ਮਾਰਗ ਦੇ ਨਾਂਅ ਨਾਲ ਜਾਣੀ ਜਾਂਦੀ ਹੈ, 14.34 ਕਿੱਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ ਕਾਰਜ ਦੋ ਸਾਲ ਬੀਤ ਜਾਣ 'ਤੇ ਵੀ ਪੂਰਾ ਨਹੀਂ ਹੋ ਸਕਿਆ | ਇਸ ਸੜਕ ਦੀ ਮਜ਼ਬੂਤੀ ਦਾ ਕੰਮ 05 ...

ਪੂਰੀ ਖ਼ਬਰ »

ਟੌਡਲਰਜ਼ ਸਕੂਲ ਦੇ ਵਿਦਿਆਰਥੀਆਂ ਲੋੜਵੰਦਾਂ ਨੂੰ ਕੰਬਲ ਵੰਡੇ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਟੌਡਲਰਜ਼ ਹੋਮ ਸਟੱਡੀ ਹਾਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਲੋੜਵੰਦਾਂ ਨੂੰ ਕੰਬਲ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਸੁਮਨ ਗੁਲਾਟੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਚਾਰ ਖੱਬੀਆਂ ਪਾਰਟੀਆਂ ਦੀ ਮੀਟਿੰਗ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਚਾਰ ਖੱਬੀਆਂ ਪਾਰਟੀਆਂ ਦੀ ਮੀਟਿੰਗ ਸੀ. ਪੀ. ਆਈ. ਦੇ ਜ਼ਿਲ੍ਹਾ ਦਫਤਰ ਵਿਖੇ ਕਾਮਰੇਡ ਦਰਸ਼ਨ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੀ. ਪੀ. ਆਈ. ਐਮ. ਪੰਜਾਬ ਦੇ ਸਕੱਤਰ ਮੈਂਬਰ ਕਾ. ਹਰਕੰਵਲ ਸਿੰਘ ...

ਪੂਰੀ ਖ਼ਬਰ »

ਸੜਕਾਂ ਨੇ ਧਾਰਿਆ ਛੱਪੜ ਦਾ ਰੂਪ

ਕੋਟਫਤੂਹੀ, 25 ਜਨਵਰੀ (ਹਰਵਿੰਦਰ ਸਿੰਘ)- ਪੰਜਾਬ ਦੀ ਅਕਾਲੀ- ਭਾਜਪਾ ਗਠਜੋੜ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਪਿੰਡਾਂ ਦੀਆਂ ਸੰਪਰਕ ਸੜਕਾਂ ਖੋਲ੍ਹ ਰਹੀਆਂ ਹਨ ਜਿਸ ਦੀ ਮਿਸਾਲ ਪਿੰਡ ਨਗਦੀਪੁਰ ਦੀਆਂ ਸੜਕਾਂ ਤੋਂ ਲਈ ਜਾ ਸਕਦੀ ਹੈ | ਦੋ ਦਿਨ ...

ਪੂਰੀ ਖ਼ਬਰ »

ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਯੂਥ ਵਿੰਗ ਅਹਿਮ ਭੂਮਿਕਾ ਨਿਭਾਏਗਾ-ਸਾਬੀ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਅੱਜ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਸਰਬਜੋਤ ਸਿੰਘ ਸਾਬੀ ਪ੍ਰਧਾਨ ਦੋਆਬਾ ਜ਼ੋਨ ਯੂਥ ਅਕਾਲੀ ਦਲ ਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ

ਨਵਾਂਸ਼ਹਿਰ, 25 ਜਨਵਰੀ (ਸ. ਰਿ.)- ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਗਜ਼ਟਿਡ ਐਾਡ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਅਖ਼ਬਾਰਾਂ ਰਾਹੀਂ ਉਠਾਈ ਉਸ ਮੰਗ ਦਾ ਖੰਡਨ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਪਰਸੋਨਲ ...

ਪੂਰੀ ਖ਼ਬਰ »

ਮੰਗਾਂ ਸਬੰਧੀ ਮਿਡ-ਡੇ-ਮੀਲ ਵਰਕਰਾਂ ਦੀ ਮੀਟਿੰਗ

ਨਵਾਂਸ਼ਹਿਰ, 25 ਫਰਵਰੀ (ਜਸਵਿੰਦਰ ਸਿੰਘ ਔਜਲਾ)- ਮੰਗਾਂ ਨੂੰ ਲੈ ਕੇ ਮਿਡ ਡੇ ਮੀਲ ਵਰਕਰਾਂ ਦੀ ਮੀਟਿੰਗ ਬਾਰਾਂਦਰੀ ਬਾਗ਼ ਨਵਾਂਸ਼ਹਿਰ ਵਿਖੇ ਡੈਮੋਕਰੈਟਿਕ ਇੰਪਲਾਈਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਚ ਹੋਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਕੰਢੀ ਸੰਘਰਸ਼ ਕਮੇਟੀ ਵੱਲੋਂ ਬਲਾਚੌਰ ਵਿਖੇ ਪੱਕਾ ਮੋਰਚਾ 30 ਤੋਂ

ਭੱਦੀ, 25 ਜਨਵਰੀ (ਨਰੇਸ਼ ਧੌਲ)- ਲੰਬੇ ਸਮੇਂ ਤੋਂ ਕੰਢੀ ਇਲਾਕੇ ਦੇ ਲਟਕਦੇ ਵੱਖ-ਵੱਖ ਮਸਲਿਆਂ ਨੂੰ ਹੱਲ ਕਰਵਾਉਣ ਹਿੱਤ ਕੰਢੀ ਸੰਘਰਸ਼ ਕਮੇਟੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਤਹਿਸੀਲ ਕੰਪਲੈਕਸ ਬਲਾਚੌਰ ਵਿਖੇ 30 ਜਨਵਰੀ ਤੋਂ 6 ਫਰਵਰੀ ਤੱਕ ਪੱਕਾ ਮੋਰਚਾ ਲਾਇਆ ...

ਪੂਰੀ ਖ਼ਬਰ »

ਔੜ, ਗੜ੍ਹਪੜ ਵਿਖੇ ਪ੍ਰਗਟ ਦਿਵਸ ਮਨਾਉਣ ਸਬੰਧੀ ਮੀਟਿੰਗ

ਔੜ/ਝਿੰਗੜਾਂ 25 ਜਨਵਰੀ (ਕੁਲਦੀਪ ਸਿੰਘ ਝਿੰਗੜ)- ਔੜ, ਗੜ੍ਹਪੜ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਦਾ ਪ੍ਰਗਟ ਦਿਵਸ ਮਨਾਉਣ ਸਬੰਧੀ ਮੀਟਿੰਗ ਹੋਈ | ਪ੍ਰਧਾਨ ਊਧੋ ਰਾਮ, ਅਸ਼ੋਕ ਦੁੱਗਲ ਨੇ ਦੱਸਿਆ ਕਿ 31 ਜਨਵਰੀ ਨੂੰ ...

ਪੂਰੀ ਖ਼ਬਰ »

ਨਗਰ ਕੌ ਾਸਲ ਚੋਣਾਂ ਸਬੰਧੀ ਮੀਟਿੰਗ

ਬੰਗਾ, 25 ਜਨਵਰੀ (ਲਧਾਣਾ)- ਬੰਗਾ ਵਿਖੇ ਨਗਰ ਕੌਾਸਲ ਚੋਣਾਂ ਸਬੰਧੀ ਵਿਸ਼ੇਸ਼ ਮੀਟਿੰਗ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਅਗਵਾਈ ਹੇਠ ਮੀਟਿੰਗ ਹੋਈ | ਉਨ੍ਹਾਂ ਕਿਹਾ ਕਿ ਨਗਰ ਕੌਾਸਲ ਚੋਣਾਂ ਅਕਾਲੀ ਭਾਜਪਾ ਇੱਕਠਿਆਂ ਲੜਗੀ | ਭਾਜਪਾ ਦੇ ਤਾਲਮੇਲ ਨਾਲ ਉਮੀਦਵਾਰਾਂ ਦਾ ...

ਪੂਰੀ ਖ਼ਬਰ »

ਬੰਗਾ ਸਕੂਲ 'ਚ ਮੁਕਾਬਲੇ ਕਰਵਾਏ

ਬੰਗਾ, 25 ਜਨਵਰੀ (ਸ. ਰਿ.)- ਹੈਲੋ ਕਿਡਸ ਪਲੇ ਸਕੂਲ ਨਿਯੂ ਗਾਂਧੀ ਨਗਰ ਬੰਗਾ ਵਿਖੇ ਗਣਤੰਤਰ ਦਿਵਸ ਮੌਕੇ ਫੈਂਸੀ ਡਰੈਸ ਮੁਕਾਬਲਾ ਕਰਵਾਇਆ ਗਿਆ | ਜਿਸ ਵਿੱਚ ਬੱਚਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲਿਆ | ਬੱਚਿਆਂ ਨੇ ਸ਼ਹੀਦ ਭਗਤ ਸਿੰਘ, ਰਾਣੀ ਲਕਸ਼ਮੀ ਬਾਈ, ਭਾਰਤ ਮਾਤਾ, ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸਪੋਰਟਸ ਕਲੱਬ ਵੱਲੋਂ ਸੈਮੀਨਾਰ

ਨਵਾਂਸ਼ਹਿਰ, 25 ਜਨਵਰੀ (ਹਰਮਿੰਦਰ ਸਿੰਘ)- ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸਪੋਰਟਸ ਕਲੱਬ ਵੱਲੋਂ '26 ਜਨਵਰੀ ਦੀ ਦਲਿਤ ਬਹੁਜਨ ਮੂਲ ਨਿਵਾਸੀ ਸਮਾਜ ਲਈ ਮਹੱਤਤਾ' ਵਿਸ਼ੇ 'ਤੇ ਸੈਮੀਨਾਰ ਸਥਾਨਕ ਡਾ. ਅੰਬੇਡਕਰ ਭਵਨ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਕਰਵਾਇਆ ਗਿਆ | ...

ਪੂਰੀ ਖ਼ਬਰ »

ਗਣਤੰੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਹੁਸ਼ਿਆਰਪੁਰ ਵਿਖੇ ਡੀ. ਐਸ. ਪੀ. ਸਿਟੀ ਸਤੀਸ਼ ਕੁਮਾਰ ਸ਼ਰਮਾ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਫਲੈਗ ਮਾਰਚ ਕੀਤਾ ਗਿਆ | ਇਸ ਮੌਕੇ ਸ਼ਰਮਾ ਨੇ ਦੱਸਿਆ ਕਿ ਇਸ ਫ਼ਲੈਗ ਮਾਰਚ ਦਾ ਮੁੱਖ ...

ਪੂਰੀ ਖ਼ਬਰ »

ਹਾਈਕੋਰਟ ਵੱਲੋਂ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਨਿਯੁਕਤ

ਫ਼ਿਰੋਜ਼ਪੁਰ, 25 ਜਨਵਰੀ (ਰਾਕੇਸ਼ ਚਾਵਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਐਸ. ਕੇ. ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਰੱਕੀ ਦੇ ਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣਾ ਦਿੱਤਾ ਹੈ | ਸ੍ਰੀ ਅਰੋੜਾ ਨੇ ਬਤੌਰ ਵਧੀਕ ਜ਼ਿਲ੍ਹਾ ਅਤੇ ...

ਪੂਰੀ ਖ਼ਬਰ »

ਸੀ. ਆਰ. ਪੀ. ਐੱਫ. ਵੈਲ: ਐਸੋ: ਦੀ ਮੀਟਿੰਗ 28 ਨੂੰ

ਜਲੰਧਰ, 25 ਜਨਵਰੀ (ਜਸਪਾਲ ਸਿੰਘ)- ਸੀ. ਆਰ. ਪੀ. ਐਫ. ਵੈਲਫੇਅਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ 28 ਜਨਵਰੀ ਨੂੰ ਮਹਾਰਾਜਾ ਰਣਜੀਤ ਸਿੰਘ ਭਵਨ ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਹੋਵੇਗੀ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਕੰਡੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਮਾਹੀ ਦੇਵੀ ਮੇਨ ਬਾਜ਼ਾਰ ਸੜਕ ਦੀ ਖਸਤਾ ਹਾਲਤ

ਤਲਵਾੜਾ, 25 ਜਨਵਰੀ (ਮਹਿਤਾ)-ਜਿਥੇ ਬਲਾਕ ਤਲਵਾੜਾ ਦੀਆਂ ਿਲੰਕ ਤੇ ਮੇਨ ਸੜਕਾਂ ਆਪਣੀ ਖਸਤਾ ਹਾਲਤ ਨੂੰ ਲੈ ਕੇ ਹੰਝੂ ਵਹਾ ਰਹੀਆਂ ਹਨ, ਉਥੇ ਹੀ ਧਾਰਮਿਕ ਤੇ ਇਤਿਹਾਸਕ ਕਸਬਾ ਕਾਮਾਹੀ ਦੇਵੀ ਮੇਨ ਬਾਜ਼ਾਰ ਦੀ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਮਾਤਾ ...

ਪੂਰੀ ਖ਼ਬਰ »

ਜਹਾਨਖੇਲਾਂ ਪੈਟਰੋਲ ਪੰਪ 'ਤੇ ਹੋਈ ਲੁੱਟ ਦੇ ਮਾਮਲੇ 'ਚ 2 ਗਿ੍ਫ਼ਤਾਰ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਜਹਾਨਖੇਲਾਂ ਨਜ਼ਦੀਕ ਪੈਟਰੋਲ ਪੰਪ ਤੋਂ ਕਰੀਬ 4 ਮਹੀਨੇ ਪਹਿਲਾਂ ਹੋਈ ਲੁੱਟ ਦੇ ਦੋ ਦੋਸ਼ੀਆਂ ਨੂੰ ਥਾਣਾ ਸਦਰ ਪੁਲਿਸ ਵੱਲੋਂ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਥਾਣਾ ਸਦਰ ਦੇ ਐਸ. ਐਚ. ਓ. ...

ਪੂਰੀ ਖ਼ਬਰ »

ਡਾ: ਸੇਵਾ ਸਿੰਘ ਨੂੰ ਸ਼ਰਧਾਂਜਲੀਆਂ

ਚੌਲਾਂਗ, 25 ਜਨਵਰੀ (ਸੁਖਦੇਵ ਸਿੰਘ)-ਡਾ: ਸੇਵਾ ਸਿੰਘ ਦਾ ਬੀਤੇ ਦਿਨੀਂ ਦਿਲ ਦੀ ਧੜਕਣ ਰੁਕ ਜਾਣ ਕਰ ਕੇ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨੂੰ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਗ੍ਰਹਿ ਪਿੰਡ ਖਰਲ ਖ਼ੁਰਦ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸਭਾ ਨੇ ਸ਼ੋਭਾ ਯਾਤਰਾ ਸਜਾਈ

ਭੰਗਾਲਾ, 25 ਜਨਵਰੀ (ਸਰਵਜੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਸਭਾ ਭੰਗਾਲਾ ਵੱਲੋਂ ਪ੍ਰਧਾਨ ਰਾਮ ਪ੍ਰਕਾਸ਼ ਦੀ ਅਗਵਾਈ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਭੰਗਾਲਾ ਤੋਂ ਸਜਾਈ ਗਈ | ਇਹ ਸ਼ੋਭਾ ...

ਪੂਰੀ ਖ਼ਬਰ »

ਬੀਤੇ ਇਲਾਕੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ

ਬੀਣੇਵਾਲ, 25 ਜਨਵਰੀ (ਰਾਜਵਿੰਦਰ ਸਿੰਘ)- ਬੀਤ ਇਲਾਕੇ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪ ਲਾਈਨਾਂ 'ਚ ਲੀਕੇਜ਼ ਦੀ ਸਮੱਸਿਆ ਕਰੀਬ ਹਰੇਕ ਪਿੰਡ 'ਚ ਮਿਲੇਗੀ, ਜਿਸ ਕਾਰਨ ਬੀਤ ਇਲਾਕੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਅਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਯਾਦਗਾਰੀ ਜਾਂਚ ਕੈਂਪ ਲਗਾਇਆ

ਕੋਟਫਤੂਹੀ, 25 ਜਨਵਰੀ (ਅਵਤਾਰ ਸਿੰਘ ਅਟਵਾਲ)- ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਵਿਖੇ ਪਿੰਡ ਕੋਟਲਾ ਦੇ ਨਾਗਰਾ ਪਰਿਵਾਰ ਵੱਲੋਂ ਲਾਇਨ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆ ਦੀ ਯਾਦ 'ਚ ਲਗਾਏ 40ਵਾੇ ...

ਪੂਰੀ ਖ਼ਬਰ »

ਟਰਾਂਸਫਾਰਮਰ 'ਚੋਂ ਤਾਰਾਂ ਚੋਰੀ

ਚੌਲਾਂਗ, 25 ਜਨਵਰੀ (ਸੁਖਦੇਵ ਸਿੰਘ)-ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਜਹੂਰਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਮੋਟਰ ਤੋਂ ਤਿੰਨ ਫੇਸ ਟਰਾਂਸਫਾਰਮਰ 'ਚੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਜਹੂਰਾ-ਚੌਲਾਂਗ ਸੜਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX