ਤਾਜਾ ਖ਼ਬਰਾਂ


ਸੁਨੀਲ ਸੁਬਰਾਮਨੀਅਮ ਭਾਰਤੀ ਕ੍ਰਿਕਟ ਟੀਮ ਦੇ ਪ੍ਰਬੰਧਕੀ ਪ੍ਰਬੰਧਕ ਨਿਯੁਕਤ
. . .  28 minutes ago
ਐਨ.ਆਈ.ਏ.ਵੱਲੋਂ ਗ੍ਰਹਿ ਮੰਤਰਾਲੇ ਨੂੰ ਸਰਹੱਦ ਪਾਰੋ ਵਪਾਰ ਬੰਦ ਕਰਨ ਦੀ ਸਿਫ਼ਾਰਸ਼
. . .  45 minutes ago
ਨਵੀਂ ਦਿੱਲੀ, 28 ਜੁਲਾਈ- ਕੇਂਦਰੀ ਜਾਂਚ ਏਜੰਸੀ ਨੇ ਆਪਣੀ 80 ਪੇਜ ਦੀ ਰਿਪੋਰਟ 'ਚ ਗ੍ਰਹਿ ਮੰਤਰਾਲੇ ਨੂੰ ਸਰਹੱਦ ਪਾਰੋਂ ਵਪਾਰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਐਨ.ਆਈ.ਏ.ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਹੈ ਕਿ ਪਿਛਲੇ ਦਿਨੀਂ 'ਕਰਾਸ...
ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ
. . .  about 1 hour ago
ਮੁੰਬਈ, 28 ਜੁਲਾਈ- ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸਟੈਂਡਰਡ ਸੋਨਾ ਪ੍ਰਤੀ 10 ਗ੍ਰਾਮ 115 ਰੁਪਏ ਸਸਤਾ ਹੋਇਆ ਹੈ ਜਦਕਿ ਚਾਂਦੀ 395 ਰੁਪਏ ਪ੍ਰਤੀ ਕਿੱਲੋ ਗ੍ਰਾਮ...
ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਕਮਜ਼ੋਰ
. . .  about 1 hour ago
ਮੁੰਬਈ, 28 ਜੁਲਾਈ- ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਕਮਜ਼ੋਰ ਹੋਇਆ ਹੈ। ਅਮਰੀਕੀ ਡਾਲਰ ਦੀ ਕੀਮਤ 64...
ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਹੋਣਗੇ ਪਾਕਿਸਤਾਨ ਦੇ ਅਗਲੇ ਪਰਧਾਨ ਮੰਤਰੀ- ਪਾਕਿ ਮੀਡੀਆ
. . .  about 1 hour ago
ਤੀਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਦੂਸਰੀ ਪਾਰੀ 'ਚ ਭਾਰਤ 189/3
. . .  1 minute ago
ਕੋਲੰਬੋ, 28 ਜੁਲਾਈ- ਸ੍ਰੀਲੰਕਾ ਨਾਲ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਦੂਸਰੀ ਪਾਰੀ 'ਚ ਭਾਰਤ ਨੇ 3 ਖਿਡਾਰੀਆਂ ਪਿੱਛੇ 189 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਭਾਰਤ ਦੀ ਸ੍ਰੀਲੰਕਾ 'ਤੇ 498 ਦੌੜਾਂ...
ਸੁਪਰੀਮ ਕੋਰਟ ਵੱਲੋਂ 10 ਸਾਲਾ ਜਬਰਜਨਾਹ ਪੀੜਤ ਦੇ ਗਰਭਪਾਤ 'ਤੇ ਰੋਕ
. . .  about 2 hours ago
ਨਵੀਂ ਦਿੱਲੀ, 28 ਜੁਲਾਈ- ਸੁਪਰੀਮ ਕੋਰਟ ਨੇ ਚੰਡੀਗੜ੍ਹ ਦੀ 10 ਸਾਲਾ ਜਬਰਜਨਾਹ ਪੀੜਤ ਲੜਕੀ ਦੇ ਗਰਭਪਾਤ 'ਤੇ ਰੋਕ ਲਗਾ ਦਿੱਤੀ ਹੈ। ਪੀ.ਜੀ.ਆਈ.ਚੰਡੀਗੜ੍ਹ ਵੱਲੋਂ ਕੋਰਟ 'ਚ ਰਿਪੋਰਟ ਪੇਸ਼ ਕੀਤੀ ਸੀ ਕਿ ਇਸ ਸਟੇਜ 'ਤੇ ਗਰਭਪਾਤ...
ਕੋਲਕਾਤਾ 'ਚ ਗ਼ੈਰਕਾਨੂੰਨੀ ਹਥਿਆਰ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫਾਸ਼
. . .  about 3 hours ago
ਕੋਲਕਾਤਾ, 28 ਜੁਲਾਈ- ਪੱਛਮੀ ਬੰਗਾਲ ਪੁਲਿਸ ਨੇ ਕੋਲਕਾਤਾ ਦੇ ਤਿਲਜਾਲਾ 'ਚ ਗ਼ੈਰਕਾਨੂੰਨੀ ਹਥਿਆਰ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮੌਕੇ ਵੱਡੀ ਗਿਣਤੀ 'ਚ ਹਥਿਆਰ...
ਸ੍ਰੀਲੰਕਾ ਤੇ ਚੀਨ ਦਰਮਿਆਨ ਕੱਲ੍ਹ ਹੋਵੇਗਾ 'ਹਮਬਨਟੋਟਾ' ਬੰਦਰਗਾਹ ਸਮਝੌਤਾ
. . .  about 3 hours ago
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ:ਹਰਚਰਨ ਸਿੰਘ ਵੱਲੋਂ ਅਸਤੀਫ਼ਾ
. . .  about 3 hours ago
ਤਨਮਨਜੀਤ ਸਿੰਘ ਨੇ ਪਿੰਗਲਵਾੜਾ ਦਾ ਕੀਤਾ ਦੌਰਾ
. . .  about 4 hours ago
ਉਡਾਣ ਨਾਲ ਟਕਰਾਇਆ ਪੰਛੀ, ਵਾਲ ਵਾਲ ਬਚੇ 150 ਯਾਤਰੀ
. . .  about 4 hours ago
ਕੈਪਟਨ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਿਮਾਚਲ ਤੇ ਰਾਜਸਥਾਨ ਦੇ ਮੁੱਖ ਮੰਤਰੀ
. . .  about 5 hours ago
ਅਜੀਤ ਡੋਵਾਲ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 5 hours ago
ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਿਆ
. . .  about 6 hours ago
ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਕੇ ਤੋਂ ਕੀਤਾ ਕਾਬੂ
. . .  about 6 hours ago
ਪੋਤੇ ਨੇ ਦਾਦੇ ਦਾ ਕੀਤਾ ਕਤਲ
. . .  about 6 hours ago
ਨਵਾਜ਼ ਸ਼ਰੀਫ ਦੀ ਕੁਰਸੀ ਪਨਾਮਾ ਮਾਮਲੇ 'ਚ ਚਲੀ ਗਈ
. . .  about 6 hours ago
ਨਿਤਿਸ਼ ਨੇ ਬਹੁਮਤ ਕੀਤਾ ਸਾਬਤ
. . .  about 7 hours ago
ਅਗਵਾਕਾਰ ਵਿਦਿਆਰਥੀ ਨੂੰ ਅਗਵਾ ਕਰਨ ਮਗਰੋਂ ਸੁੱਟ ਕੇ ਫ਼ਰਾਰ
. . .  about 7 hours ago
ਪਨਾਮਾ ਕੇਸ : ਨਵਾਜ ਸ਼ਰੀਫ ਅਯੋਗ ਕਰਾਰ
. . .  about 7 hours ago
'ਕਾਸ਼ ਤੁਸੀਂ ਸਾਡੇ ਵਜ਼ੀਰੇ ਆਜ਼ਮ ਹੁੰਦੇ' - ਪਾਕਿ ਲੜਕੀ ਨੇ ਸੁਸ਼ਮਾ ਸਵਰਾਜ ਨੂੰ ਕਿਹਾ
. . .  about 8 hours ago
ਫਿਲਮ ਅਦਾਕਾਰ ਇੰਦਰ ਕੁਮਾਰ ਦਾ ਹੋਇਆ ਦਿਹਾਂਤ
. . .  about 8 hours ago
ਬਿਹਾਰ ਵਿਧਾਨ ਸਭਾ 'ਚ ਲਾਲੂ ਦੀ ਪਾਰਟੀ ਵਲੋਂ ਹੰਗਾਮਾ
. . .  about 8 hours ago
ਅਮਿਤ ਸ਼ਾਹ ਤੇ ਸਮ੍ਰਿਤੀ ਇਰਾਨੀ ਨੇ ਰਾਜਸਭਾ ਲਈ ਨਾਮਜ਼ਦਗੀ ਕੀਤੀ ਦਾਖਲ
. . .  about 8 hours ago
ਪਤਨੀ ਦੀ ਖੁਦਕੁਸ਼ੀ ਤੋਂ ਦੋ ਮਹੀਨੇ ਬਾਅਦ ਪਤੀ ਨੇ ਵੀ ਕੀਤੀ ਖੁਦਕੁਸ਼ੀ
. . .  about 9 hours ago
ਬਹੁਮਤ ਸਾਬਤ ਕਰਨ ਲਈ ਨਿਤਿਸ਼ ਪਹੁੰਚੇ ਵਿਧਾਨ ਸਭਾ
. . .  about 9 hours ago
ਡੋਕਲਾਮ ਤੋਂ ਪਿੱਛੇ ਨਾ ਹਟੇ ਤਾਂ ਕਸ਼ਮੀਰ 'ਚ ਹੋਵੇਗਾ ਸਾਡਾ ਦਖ਼ਲ - ਚੀਨੀ ਮੀਡੀਆ
. . .  about 9 hours ago
ਅੱਜ ਨਵਾਜ਼ ਸ਼ਰੀਫ਼ 'ਤੇ ਫ਼ੈਸਲੇ ਦਾ ਦਿਨ
. . .  about 10 hours ago
ਮਕਾਨ ਦੀ ਛੱਤ ਡਿਗਣ ਕਾਰਨ ਚਾਰ ਮੌਤਾਂ
. . .  about 11 hours ago
ਲੋਕ ਸਭਾ 'ਚ ਭੀੜ ਵਲੋਂ ਹਤਿਆਵਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰੇਗੀ ਕਾਂਗਰਸ
. . .  about 11 hours ago
ਨਿਤਿਸ਼ ਅੱਜ ਸਾਬਤ ਕਰਨਗੇ ਬਹੁਮਤ
. . .  about 11 hours ago
ਵਿਅਕਤੀ ਵੱਲੋਂ ਪਤਨੀ ਸਮੇਤ ਉਸ ਦੇ ਪ੍ਰੇਮੀ ਦਾ ਕਤਲ
. . .  about 11 hours ago
ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਹੁਣ ਦਾਜ ਦੇ ਕੇਸ 'ਚ ਤੁਰੰਤ ਗ੍ਰਿਫ਼ਤਾਰੀ ਨਹੀਂ ਹੋਵੇਗੀ- ਸੁਪਰੀਮ ਕੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਲੁਧਿਆਣਾ

ਛਾਪੇ ਮਾਰਨ ਗਈਆਂ ਸਾਰੀਆਂ ਟੀਮਾਂ ਰਿਕਾਰਡ ਪੂਰਾ ਤੇ ਦਰੁਸਤ ਹੋਣ ਕਰਕੇ ਬੇਰੰਗ ਪਰਤੀਆਂ

ਯੂਰੀਆ ਖਾਦ ਦੀ ਕਾਲਾਬਾਜ਼ਾਰੀ ਰੋਕਣ ਲਈ ਡੀ. ਸੀ. ਤੇ ਐਸ. ਡੀ. ਐਮਜ਼ ਦੀ ਅਗਵਾਈ 'ਚ ਜ਼ਿਲ੍ਹਾ ਭਰ 'ਚ ਡੇਢ ਦਰਜਨ ਥਾਵਾਂ 'ਤੇ ਛਾਪੇਮਾਰੀ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਯੂਰੀਆ ਖਾਦ ਦੀ ਕਾਲਾਬਾਜ਼ਾਰੀ ਨੂੰ ਰੋਕਣ ਦੇ ਮਕਸਦ ਨਾਲ ਦੂਸਰੀ ਵਾਰ ਡਿਪਟੀ ਕਮਿਸ਼ਨਰ ਲੁਧਿਆਣਾ ਰਜਤ ਅਗਰਵਾਲ ਅਤੇ ਵੱਖ-ਵੱਖ ਐਸ. ਡੀ. ਐਮਜ਼ ਦੀ ਅਗਵਾਈ ਹੇਠ ਟੀਮਾਂ ਨੇ ਲੁਧਿਆਣਾ ਜ਼ਿਲ੍ਹੇ ਅੰਦਰ ਡੇਢ ਦਰਜਨ ਥਾਵਾਂ 'ਤੇ ਛਾਪੇਮਾਰੀ ਕੀਤੀ, ਪਰ ਹਰ ਥਾਂ 'ਤੇ ਰਿਕਾਰਡ ਪੂਰਾ ਤੇ ਦਰੁਸਤ ਹੋਣ ਕਰਕੇ ਸਾਰੀਆਂ ਟੀਮਾਂ ਦੇਰ ਸ਼ਾਮ ਬੇਰੰਗ ਵਾਪਸ ਪਰਤ ਆਈਆਂ, ਪਰ ਡੀ. ਸੀ. ਅਗਰਵਾਲ ਨੇ ਭਵਿੱਖ 'ਚ ਵੀ ਛਾਪੇਮਾਰੀ ਮੁਹਿੰਮ ਜਾਰੀ ਰੱਖਣ ਦੀ ਗੱਲ ਆਖੀ ਹੈ | ਟੀਮਾਂ ਨੇ ਛਾਪੇ ਦੌਰਾਨ ਗੈਰ ਕਾਨੂੰਨੀ ਜਾਂ ਲੋੜ ਤੋਂ ਵੱਧ ਯੂਨੀਆ ਸਟੌਰ ਕਰਨ ਦੀ ਜਾਂਚ ਕੀਤੀ, ਪਰ ਕਿਸੇ ਵੀ ਥਾਂ ਤੋਂ ਅਜਿਹਾ ਨਹੀਂ ਦੇਖਣ ਨੂੰ ਮਿਲਿਆ | ਡੀ. ਸੀ. ਅਗਰਵਾਲ ਦੀ ਅਗਵਾਈ ਵਾਲੀ ਟੀਮ ਨੇ ਸ਼ਾਮ 6 ਵਜੇ ਦੇ ਕਰੀਬ ਪਿੰਡ ਸੰਗੋਵਾਲ, ਪਿੰਡ ਬ੍ਰਾਹਮਣਮਾਜਰਾ ਤੇ ਜਸਪਾਲ ਬਾਂਗਰ ਦੇ ਨੇੜੇ ਚਾਰ ਗੋਦਾਮਾਂ 'ਚ ਛਾਪੇਮਾਰੀ ਕੀਤੀ ਜਦਕਿ ਸਬ ਡਵੀਜ਼ਨ ਰਾਏਕੋਟ, ਸਮਰਾਲਾ, ਜਗਰਾਉਂ, ਖੰਨਾ ਤੇ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | ਡੀ. ਸੀ. ਅਗਰਵਾਲ ਨੇ ਕਿਹਾ ਕਿ ਯੂਰੀਆ ਦੀ ਕਾਲਾ ਬਾਜ਼ਾਰੀ ਰੋਕਣ ਦੇ ਮਕਸਦ ਨਾਲ ਅੱਜ ਸ਼ਾਮ 6 ਵਜੇ ਦੇ ਕਰੀਬ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਟੀਮਾ ਨੂੰ ਛਾਪੇਮਾਰੀ ਦੌਰਾਨ ਕਿਸੇ ਵੀ ਥਾਂ ਤੋਂ ਕਾਲਾ ਬਾਜ਼ਾਰੀ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦੀ ਕਮੀ ਨਹੀਂ ਹੈ, ਸਗੋਂ ਇਸ ਸਬੰਧੀ ਅਫ਼ਵਾਹ ਫੈਲਾਈ ਜਾ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਅਨੁਸਾਰ ਹੀ ਯੂਰੀਆ ਖਾਦ ਦੀ ਖ੍ਰੀਦ ਕਰਨ ਤੇ ਯੂਰੀਆ ਦਾ ਵਾਧੂ ਭੰਡਾਰਨ ਕਰਨ ਤੋਂ ਗੁਰੇਜ਼ ਕਰਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਵਾਧੂ ਯੂਰੀਆ ਖਾਦ ਦਾ ਭੰਡਾਰਨ ਕਰਦਾ ਫੜਿ੍ਹਆ ਗਿਆ, ਤਾਂ ਉਸ ਿਖ਼ਲਾਫ਼ ਵੀ ਕਾਰਵਾਈ ਹੋਵੇਗੀ | ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਅੰਦਰ 90 ਹਜ਼ਾਰ ਮੀਟਰਕ ਟਨ ਯੂਰੀਆ ਦੀ ਖਪਤ ਹੁੰਦੀ ਹੈ, ਜਿਸ 'ਚੋਂ 80 ਹਜ਼ਾਰ ਮੀਟਰਕ ਟਨ ਯੂਰੀਆ ਕਿਸਾਨਾਂ ਨੂੰ ਵੰਡਿਆ ਜਾ ਚੁੱਕਿਆ ਹੈ, ਜਦਕਿ ਤੀਸਰੇ ਪਾਣੀ ਤੋਂ ਬਾਅਦ ਕਿਸਾਨਾਂ ਨੂੰ ਬਾਕੀ 10 ਹਜ਼ਾਰ ਮੀਟਰਕ ਟਨ ਯੂਰੀਆ ਖਾਦ ਵੰਡ ਦਿੱਤੀ ਜਾਵੇਗੀ | ਡੀ. ਸੀ. ਅਗਰਵਾਲ ਨੇ ਕਿਹਾ ਕਿ ਯੁੂਰੀਆ ਦੀ ਕਾਲਾਬਾਜ਼ਾਰੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਦੇ ਤਹਿਤ ਯੂਰੀਆ ਖਾਦ ਦੀ ਕਾਣੀ ਵੰਡ ਜਾਂ ਇਸ ਨੂੰ ਭੰਡਾਰ ਕਰਕੇ ਰੱਖਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਵੀ ਬਖਸ਼ਿਆ ਨਹੀਂ ਜਾਵੇਗਾ |

ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਲੈਪਟਾਪ, ਐਲ. ਈ. ਡੀ., 800 ਸਿਮ ਕਾਰਡ, ਇੰਟਰਨੈਟ ਡੌ ਾਗਲ ਚੋਰੀ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਸਥਾਨਕ ਚੀਮਾ ਚੌਕ ਦੀ ਆਰ. ਰੋਡ 'ਤੇ ਸਥਿਤ ਜ਼ੂਮ ਹੋਟਲ ਤੋਂ ਬੀਤੀ ਰਾਤ 2 ਵੱਡੀ ਉਮਰ ਦੇ ਵਿਅਕਤੀ ਦੋ ਸੰਚਾਰ ਕੰਪਨੀ ਤੇ 1 ਮੋਬਾਈਲ ਸ਼ਾਪ ਦੇ ਤਾਲੇ ਤੋੜਕੇ ਲੱਖਾਂ ਰੁਪਏ ਦਾ ਇਲੈਕਟੋ੍ਰਨਿਕ ਸਾਮਾਨ ਤੇ ਸਿਮ ਕਾਰਡ ਲੈ ਕੇ ਫਰਾਰ ਹੋ ਗਏ | ...

ਪੂਰੀ ਖ਼ਬਰ »

ਦੋ ਥਾਵਾਂ 'ਤੇ ਅੱਗ ਲੱਗਣ ਨਾਲ ਭਾਰੀ ਨੁਕਸਾਨ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਮਾਡਲ ਟਾਊਨ ਦੇ 12 ਖੰਬਾਂ ਨਜ਼ਦੀਕ ਤੇ ਦੋਲਤਪੁਰੀ ਕਾਲੋਨੀ ਵਿਖੇ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਮਾਡਲ ਟਾਊਨ ਦੀ 12 ਖੰਬਾਂ ਰੋਡ ਨਜ਼ਦੀਕ ਇਕ ਕੋਠੀ 'ਚ ਰੰਗ ਕਰਨ ਦਾ ਕੰਮ ਕਰਨ ...

ਪੂਰੀ ਖ਼ਬਰ »

ਡਾਕਟਰੀ ਖੇਤਰ 'ਚ ਸੇਵਾਵਾਂ ਨਿਭਾਉਣ ਬਦਲੇ ਡਾ: ਜਿੰਦਲ ਅੱਜ ਸਨਮਾਨਿਤ ਹੋਣਗੇ

ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਦੰਦ ਰੋਗਾਂ ਦੇ ਮਾਹਿਰ ਡਾ: ਵਿਕਾਸ ਜਿੰਦਲ ਨੂੰ ਡਾਕਟਰੀ ਖੇਤਰ 'ਚ ਅਹਿਮ ਸੇਵਾਵਾਂ ਨਿਭਾਉਣ ਬਦਲੇ ਕੱਲ੍ਹ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ...

ਪੂਰੀ ਖ਼ਬਰ »

ਨਾਮਧਾਰੀ ਦਰਬਾਰ ਵੱਲੋਂ ਸੰਗੀਤ ਸੰਮੇਲਨ ਕਰਵਾਇਆ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਭਾਰਤ ਦੀ ਜੰਗੇ ਆਜ਼ਾਦੀ ਦੇ ਮੋਢੀ ਤੇ ਨਾ-ਮਿਲਵਰਤਨ ਲਹਿਰ ਦੇ ਬਾਨੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 200ਵੇਂ ਪ੍ਰਕਾਸ਼ ਪੁਰਬ ਸਬੰਧੀ ਬਸੰਤ ਪੰਚਮੀਂ ਮੌਕੇ 'ਗੁਰੂ ਨਾਨਕ ਦੇਵ ਭਵਨ' ਵਿਖੇ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਉਦੈ ...

ਪੂਰੀ ਖ਼ਬਰ »

ਹੌਜ਼ਰੀ ਸਨਅਤਕਾਰ ਦੇ ਘਰ ਆਏ ਲੁਟੇਰਿਆਂ ਨੇ 10 ਹਜ਼ਾਰ ਲੁੱਟਣ ਤੋਂ ਬਾਅਦ ਸਾਮਾਨ ਨੂੰ ਅੱਗ ਲਗਾਈ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਮੋਤੀ ਨਗਰ ਵਿਖੇ ਅੱਜ ਰਾਤ ਇਕ ਹੌਜ਼ਰੀ ਸਨਅਤਕਾਰ ਦੇ ਘਰ 'ਚ ਲੁੱਟ ਦੀ ਨੀਅਤ ਨਾਲ ਆਏ ਦੋ ਲੁਟੇਰਿਆ ਨੇ ਘਰ 'ਚੋਂ 10 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਤੋਂ ਬਾਅਦ ਘਰ ਵਿਚ ਪਏ ਕੱਪੜਿਆਂ ਤੇ ਹੋਰ ਸਾਮਾਨ ਨੂੰ ਅੱਗ ਲਗਾ ਦਿੱਤੀ ਤੇ ਮੌਕੇ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਰੋਹ 'ਚ 12 ਅਗਾਂਹਵਧੂ ਸ਼ਖ਼ਸੀਅਤਾਂ ਹੋਣਗੀਆਂ ਸਨਮਾਨਿਤ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਵਾਲੇ ਦਿਨ ਸਥਾਨ ਗੁਰੂ ਨਾਨਕ ਸਟੇਡੀਅਮ ਵਿਖੇ ਇਕ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ 'ਚ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੀਆਂ 12 ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਤੋਂ ਅਫੀਮ ਸਮੇਤ ਇਕ ਕਾਬੂ

ਲੁਧਿਆਣਾ, 25 ਜਨਵਰੀ (ਅਮਿਤ ਜੇਤਲੀ)-ਜੀ.ਆਰ.ਪੀ. ਨੂੰ ਮਾਡਲ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਇਕ ਨੌਜਵਾਨ ਤੋਂ 250 ਗ੍ਰਾਮ ਅਫੀਮ ਸਮੇਚ ਕਾਬੂ ਕੀਤਾ | ਗਣਤੰਤਰ ਦਿਵਸ ਦੇ ਮੱਦੇਨਜ਼ਰ ਜੀ. ਆਰ. ਪੀ. ਦੇ ਏ. ਐਸ. ਆਈ. ਜਗਦੇਵ ਸਿੰਘ ਆਪਣੀ ਟੀਮ ਸਮੇਤ ਐਤਵਾਰ ਸਵੇਰੇ ਮਾਡਲ ਗ੍ਰਾਮ ...

ਪੂਰੀ ਖ਼ਬਰ »

ਭਰੂਣ ਹੱਤਿਆ ਰੋਕੋ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਲੁਧਿਆਣਾ/ਲਾਡੋਵਾਲ, 25 ਜਨਵਰੀ (ਅਮਰੀਕ ਸਿੰਘ ਬੱਤਰਾ/ਬਲਬੀਰ ਸਿੰਘ ਰਾਣਾ)–ਨਹਿਰੂ ਯੁਵਾ ਕੇਂਦਰ ਲੁਧਿਆਣਾ, ਜ਼ਿਲ੍ਹਾ ਪ੍ਰਸ਼ਾਸਨ, ਸਮਾਜਿਕ ਸੁਰੱਖਿਆ ਮਹਿਲਾ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਵਾਰਡ ਨੰ. 1 ਅਧੀਨ ਆਉਂਦੀ ਮੁਹੱਲਾ ਭਾਰਤੀ ਕਾਲੋਨੀ ਵਿਖੇ ਡਾ: ਅੰਬੇਡਕਰ ...

ਪੂਰੀ ਖ਼ਬਰ »

ਭਾਰਤ ਨਗਰ ਸਕੂਲ ਵਿਖੇ ਵੋਟਰ ਦਿਵਸ ਸਮਾਗਮ

ਲੁਧਿਆਣਾ, 25 ਜਨਵਰੀ (ਪਰਮੇਸ਼ਰ ਸਿੰਘ)-ਸ਼ਹੀਦ ਸੁਖਦੇਵ ਥਾਪਰ ਸ. ਸੀ. ਸੈ. ਸਕੂਲ ਭਾਰਤ ਨਗਰ ਚੌਕ ਵਿਖੇ ਵੋਟਰ ਦਿਵਸ ਸਮਾਗਮ ਕਰਵਾਇਆ ਗਿਆ | ਬੂਥ ਲੈਵਲ ਅਧਿਕਾਰੀ ਸੰਦੀਪ ਸਿੰਘ ਨੇ ਸਮਾਗਮ ਦੌਰਾਨ ਸ਼ਾਮਿਲ ਹੋਏ ਇਲਾਕਾ ਵਾਸੀਆਂ ਤੇ ਸਕੂਲ ਅਧਿਆਪਕਾਂ ਨੂੰ ਵੋਟਰ ਪ੍ਰਣ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਲਾਡੋਵਾਲ, 25 ਜਨਵਰੀ (ਬਲਬੀਰ ਸਿੰਘ ਰਾਣਾ)-ਪਿੰਡ ਕਪੂਰ ਸਿੰਘ ਵਾਲਾ ਤੇ ਪੱਤੀ ਛੋਲੇ ਦੇ ਲੋਕਾਂ ਨੇ ਗੰਦੇ ਪਾਣੀ ਦੀ ਨਿਕਾਸੀ ਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਮੁਜਾਹਰਾ ਕੀਤਾ | ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਦਾ ਇਹ ਟੋਟਾ ਜੋ ਛੱਪੜ ਦਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ 'ਚ ਵੈਲਫੇਅਰ ਐਸੋਸੀਏਸ਼ਨ ਬਲਾਕ ਜੇ, ਦਸ਼ਮੇਸ਼ ਸੇਵਾ ਸੁਸਾਇਟੀ ਤੇ ਗੁਰਿੰਦਰਪਾਲ ਸਿੰਘ ਪੱਪੂ ਵੱਲੋਂ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਬਲਾਕ ਜੇ ਭਾਈ ਰਣਧੀਰ ਸਿੰਘ ...

ਪੂਰੀ ਖ਼ਬਰ »

ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਤੇ ਤਲਾਸ਼ੀ ਮੁਹਿੰਮ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਕਿਸੇ ਵੀ ਕਿਸਮ ਦੀ ਕੋਈ ਵਾਰਦਾਤ ਨੂੰ ਰੋਕਣ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ 'ਤੇ ਤਲਾਸ਼ੀ ਮੁਹਿੰਮ ਤਹਿਤ ਸੂਹੀਆ ਕੁੱਤਿਆਂ ਦੀ ਮਦਦ ...

ਪੂਰੀ ਖ਼ਬਰ »

ਕਰੀਮਪੁਰਾ ਬਾਜ਼ਾਰ ਦੇ ਪ੍ਰਭਾਵਿਤ ਦੁਕਾਨਦਾਰਾਂ ਨੂੰ ਮੁਆਵਜ਼ਾ ਜਲਦੀ ਦਿਵਾਇਆ ਜਾਵੇਗਾ-ਜਥੇ: ਡੰਗ

ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਜ਼ਿਲ੍ਹਾ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੇ ਕਿਹਾ ਹੈ ਕਿ ਰਾਜ ਸਰਕਾਰ ਵਪਾਰੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਕਾਂਗਰਸ ਪ੍ਰਧਾਨ ਬਾਜਵਾ ਨੇ ਕੌਾਸਲਰ ਸਹਿਗਲ ਨੂੰ ਪੂਰਬੀ ਬਲਾਕ-2 ਦਾ ਕਾਰਜਕਾਰੀ ਪ੍ਰਧਾਨ ਲਗਾਇਆ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਪੰਜਾਬ ਪ੍ਰਦੇਸ਼ ਕਾਂਗਰਸ ਦਾ ਕਾਟੋ ਕਲੇਸ਼ ਘੱਟਣ ਦੀ ਬਜਾਏ ਦਿਨ ਦਿਨ ਵੱਧਦਾ ਜਾ ਰਿਹਾ ਹੈ, ਜਿਸ ਦੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਲੁਧਿਆਣਾ ਅੰਦਰ ਕੈਪਟਨ ਧੜ੍ਹੇ ਨਾਲ ਸਬੰਧਤ ਕੰਵਰਦੀਪ ...

ਪੂਰੀ ਖ਼ਬਰ »

25 ਅੰਗਹੀਣਾਂ ਨੂੰ ਬਣਾਵਟੀ ਅੰਗ ਵੰਡੇ

ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਰਾਸ਼ਟਰੀ ਲਘੂ ਉਦਯੋਗ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਅੰਗਹੀਣਾਂ ਨੂੰ ਮੁਫ਼ਤ ਬਣਾਵਟੀ ਅੰਗ ਪ੍ਰਦਾਨ ਕਰਨ ਵਿਕਲਾਂਗ ਸਹਾਇਤਾ ਕੇਂਦਰ, ਰਿਸ਼ੀ ਨਗਰ ਵਿਖੇ ਇਕ ਸਮਾਗਮ ...

ਪੂਰੀ ਖ਼ਬਰ »

ਕੈਂਪ ਦੌਰਾਨ 123 ਔਰਤਾਂ ਦਾ ਇਲਾਜ

ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਏਸ਼ੀਅਨ ਕਲੱਬ ਦੀ ਜੋਤਿਸ਼ ਸ਼ਾਖਾ ਵੱਲੋਂ ਲਕਸ਼ਮੀ ਲੇਡੀਜ਼ ਕਲੱਬ 'ਚ ਜੋਤਿਸ਼ ਡਾਕਟਰੀ ਇਲਾਜ ਕੈਂਪ ਲਾਇਆ ਗਿਆ | ਇਸ ਮੌਕੇ ਵੱਖ-ਵੱਖ 10 ਜੋਤਿਸ਼ ਵਿਦਿਆਰਥੀਆਂ ਦੀਆਂ ਟੀਮਾਂ ਨੇ 123 ਔਰਤਾਂ ਦਾ ਜੋਤਿਸ਼ ਇਲਾਜ ਵਿਧੀ ਰਾਹੀਂ ਇਲਾਜ ਕੀਤਾ | ...

ਪੂਰੀ ਖ਼ਬਰ »

ਹਿੰਦੂ ਨਿਆਂ ਪੀਠ ਦੀ ਮੀਟਿੰਗ

*ਪੈਦਲ ਯਾਤਰਾ ਕਰਨ ਦਾ ਐਲਾਨ ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਸ੍ਰੀ ਹਿੰਦੂ ਨਿਆਂ ਪੀਠ ਨੇ ਐਲਾਨ ਕੀਤਾ ਹੈ ਕਿ ਪੀਠ ਵੱਲੋਂ ਪੰਜਾਬ 'ਚ ਅੱਤਵਾਦ ਦੌਰਾਨ ਜਾਨਾਂ ਗਵਾਉਣ ਵਾਲੇ 35 ਹਜ਼ਾਰ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿਵਾਉਣ ਅਤੇ ਅਮਰਨਾਥ ਯਾਤਰਾ 'ਤੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਵੇਗਾ-ਸਰੋਏ

ਲੁਧਿਆਣਾ, 25 ਜਨਵਰੀ (ਆਹੂਜਾ)-ਸ੍ਰੀ ਗੁਰੂ ਰਵਿਦਾਸ ਜੀ ਦਾ 638ਵਾਂ ਪ੍ਰਕਾਸ਼ ਦਿਹਾੜਾ ਬਸਤੀ ਜੋਧੇਵਾਲ ਵਿਚ ਸ਼ਰਧਾ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਸ੍ਰੀ ਸ਼ਿਵਰਾਮ ਸਰੋਏ ਨੇ ਦੱਸਿਆ ਕਿ ਇਸ ਸਬੰਧੀ ਸਮਾਗਮ 1 ਫਰਵਰੀ ਤੋਂ ਸ਼ੁਰੂ ਹੋਣਗੇ ਜੋ ਕਿ 3 ਫਰਵਰੀ ਤੱਕ ਚੱਲਣਗੇ | ...

ਪੂਰੀ ਖ਼ਬਰ »

ਪਿੰਡ ਗਿੱਲ ਦੇ ਸਕੂਲਾਂ 'ਚ ਬੱਚਿਆਂ ਨੂੰ ਬੈਗ, ਦਰੀਆਂ ਤੇ ਹੋਰ ਸਾਮਾਨ ਵੰਡਿਆ

ਡੇਹਲੋਂ/ਆਲਮਗੀਰ, 25 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਗਿੱਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਤੇ ਲੜਕੀਆਂ, ਆਂਗਨਵਾੜੀ ਦੇ ਬੱਚਿਆਂ ਨੂੰ ਗੁਰਸੇਵਕ ਸਿੰਘ ਯੂ. ਐੱਸ. ਏ. ਦੇ ਵੱਲੋਂ ਦਰੀਆਂ, ਟਾਟ ਤੇ ਸਕੂਲ ਬੈਗ ਗ੍ਰਾਮ ਪੰਚਾਇਤ ਗਿੱਲ ਨੇ ਵੰਡੇ | ਇਸ ਸਮੇਂ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਲਾਡੋਵਾਲ, 25 ਜਨਵਰੀ (ਬਲਬੀਰ ਸਿੰਘ ਰਾਣਾ)–ਨੇੜਲੇ ਪਿੰਡ ਹਜੂਰੀ ਬਾਗ ਕਾਲੋਨੀ ਵਿਖੇ ਬੀ. ਐਲ. ਓ. ਕੁਲਵਿੰਦਰ ਕੁਮਾਰ, ਮੈਡਮ ਕਮਲਜੀਤ ਕੌਰ ਤੇ ਮੈਡਮ ਗੋਪੀ ਵਲੋਂ ਅੱਜ ਰਾਸ਼ਟਰੀ ਦਿਵਸ ਮੌਕੇ ਇਕ ਵਿਸ਼ੇਸ਼ ਕੈਂਪ ਦਾ ਅਯੋਜਨ ਕੀਤਾ ਗਿਆ | ਜਿਸ ਵਿਚ ਬੂਥ ਨੰਬਰ 249, 250, 251 ਦਲਜੀਤ ...

ਪੂਰੀ ਖ਼ਬਰ »

ਯੂਥ ਕਾਂਗਰਸ ਆਗੂਆਂ ਨੇ ਵਿਧਾਇਕ ਆਸ਼ੂ ਨੂੰ ਮੰਗ-ਪੱਤਰ ਸੌਾਪਿਆ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੇਸ਼ ਭਰ ਅੰਦਰ ਲੋਕ ਸਭਾ ਮੈਂਬਰਾਂ ਤੇ ਵਿਧਾਇਕਾਂ ਨੂੰ ਜ਼ਮੀਨ ਐਕੁਵਾਇਰ ਬਿੱਲ ਦੇ ਵਿਰੋਧ 'ਚ ਮੰਗ-ਪੱਤਰ ਦੇਣ ਦੀ ਮੁਹਿੰਮ ਦੇ ਤਹਿਤ ਯੂਥ ਕਾਂਗਰਸ ਦੇ ਲੋਕ ...

ਪੂਰੀ ਖ਼ਬਰ »

ਸਮਾਜਿਕ ਬੁਰਾਈਆਂ ਦਾ ਖਾਤਮਾ ਜ਼ਰੂਰੀ-ਪ੍ਰਮੋਦ, ਸੁਖਬੀਰ

ਲੁਧਿਆਣਾ, 25 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸਮਾਜ 'ਚ ਫੈਲੀਆਂ ਹੋਈਆਂ ਵੱਖ-ਵੱਖ ਕਿਸਮ ਦੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨਾ ਅਤਿ ਹੀ ਜ਼ਰੂਰੀ ਹੈ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ | ਸ਼ਹਿਰ ਦੇ ਵਪਾਰੀ ਆਗੂਆਂ ਸ੍ਰੀ ਪ੍ਰਮੋਦ ਕੁਮਾਰ ਤੇ ਸੁਖਬੀਰ ...

ਪੂਰੀ ਖ਼ਬਰ »

ਸਰਕਾਰ ਨੇ ਵਪਾਰੀ ਵਰਗ ਦੀ ਗੱਲ ਨੂੰ ਹਮੇਸ਼ਾ ਸੁਣਿਆ-ਸੁਰਜੀਤ ਸਿੰਘ

ਲੁਧਿਆਣਾ, 25 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵਪਾਰੀ ਵਰਗ ਦੀ ਗੱਲ ਨੂੰ ਹਮੇਸ਼ਾ ਹੀ ਧਿਆਨ ਨਾਲ ਸੁਣਿਆ ਗਿਆ ਤੇ ਪੇਸ਼ ਆ ਰਹੀਆਂ ...

ਪੂਰੀ ਖ਼ਬਰ »

ਇੰਸ. ਅਮਰਜੀਤ ਸਿੰਘ ਤੇ ਐਸ. ਆਈ. ਮੇਘਰਾਜ ਦੀ ਰਾਸ਼ਟਰਪਤੀ ਮੈਡਲ ਲਈ ਚੋਣ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਪੁਲਿਸ ਕਮਿਸ਼ਨਰੇਟ 'ਚ ਤਾਇਨਾਤ ਇਕ ਇੰਸਪੈਕਟਰ ਤੇ ਇਕ ਐਸ. ਆਈ. ਨੂੰ ਰਾਸ਼ਟਰਪਤੀ ਤੇ 2 ਹੌਲਦਾਰਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਚੁਣਿਆ ਹੈ | ਥਾਣਾ ਹੈਬੋਵਾਲ ਦੇ ਮੁਖੀ ਇੰਸਪਕੈਟਰ ਅਮਰਜੀਤ ਸਿੰਘ, ਪੁਲਿਸ ਲਾਇਨ ...

ਪੂਰੀ ਖ਼ਬਰ »

ਸਾਰੀਆਂ ਯੂਨੀਵਰਸਿਟੀਆਂ ਨੂੰ ਡਿਜੀਟਲ ਕਰਨ ਦੀ ਲੋੜ-ਡਾ: ਸੋਬਤੀ

ਲੁਧਿਆਣਾ, 25 ਜਨਵਰੀ (ਪਰਮੇਸ਼ਰ ਸਿੰਘ)-ਡਾ: ਭੀਮ ਰਾਓ ਅੰਬੇਡਕਰ ਕੇਂਦਰੀ ਯੂਨੀਵਰਸਿਟੀ ਲਖਨਊ ਦੇ ਕੁਲਪਤੀ ਡਾ: ਆਰ. ਸੀ. ਸੋਬਤੀ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੇ ਸਿੱਖਿਆ ਢਾਂਚੇ ਨੂੰ ਕੌਮਾਂਤਰੀ ਮਿਆਰਾਂ ਦੇ ਹਾਣ ਦਾ ਬਣਾਉਣ ਲਈ ਸਭ ਤੋਂ ਪਹਿਲਾਂ ਦੋ ਅਹਿਮ ਨੁਕਤਿਆਂ ...

ਪੂਰੀ ਖ਼ਬਰ »

70 ਫੀਸਦੀ ਔਰਤਾਂ 'ਚ ਕੈਲਸ਼ੀਅਮ ਦੀ ਘਾਟ-ਡਾ: ਬੱਸੀ

ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਗਣਤੰਤਰ ਦਿਵਸ ਦੇ ਸਬੰਧ 'ਚ ਡਾ: ਜੇ. ਐਲ. ਬੱਸੀ ਸਾਬਕਾ ਮੁੱਖੀ ਹੱਡੀ ਵਿਭਾਗ ਡੀ. ਐਮ. ਸੀ. ਹਸਪਤਾਲ ਲੁਧਿਆਣਾ ਦੀ ਆਗਵਾਈ ਹੇਠ ਡਾ: ਜੇ. ਐਸ. ਬੱਸੀ ਤੇ ਰਿਸਰਚ ਸੈਂਟਰ ਹੰਬੜਾਂ ਰੋਡ ਲੁਧਿਆਣਾ ਵਿਚ ਹੱਡੀ ਅਤੇ ਜਨਾਨਾ ਰੋਗਾਂ ਦਾ ਇਕ ਮੁਫਤ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਮੋਟਰਸਾਈਕਲ ਸਵਾਰ ਕਾਬੂ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਥਾਣਾ ਜੋਧੇਵਾਲ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਗੋਪਾਲ ਨਗਰ ਤੋਂ ਇਕ ਵਿਅਕਤੀ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲਿਸ ...

ਪੂਰੀ ਖ਼ਬਰ »

ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਇੰਡਸਟਰੀਅਲ ਏਰੀਆ ਏ ਦੇ ਫੇਜ਼ 5 ਵਿਖੇ ਇਕ ਸਾਈਕਲ ਦੇ ਪੁਰਜ਼ੇ ਤਿਆਰ ਕਰਨ ਵਾਲੇ ਸਨਅਤਕਾਰ ਦੀ ਸਨਅਤੀ ਇਕਾਈ 'ਚੋਂ ਸਕਰੈਪ ਚੁੱਕਣ ਸਮੇਂ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਲਿਖਾਏ ਬਿਆਨ ...

ਪੂਰੀ ਖ਼ਬਰ »

ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਖਿਡਾਰੀਆਂ ਦਾ ਸਨਮਾਨ

ਫੁੱਲਾਂਵਾਲ, 25 ਜਨਵਰੀ (ਕੁਲਦੀਪ ਸਿੰਘ ਦੁੱਗਲ)-ਧਾਂਦਰਾ ਰੋਡ ਸਥਿਤ ਸੈਕਰਡ ਸੋਲ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਖੇਡਾਂ 'ਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਬੱਚਿਆਂ ਦੇ ਸਨਮਾਨ ਸਮਾਗਮ ਦੌਰਾਨ ਕਮੇਟੀ ਦੇ ਚੇਅਰਮੈਨ ਸ. ਗੁਰਮੇਲ ਸਿੰਘ ਗਿੱਲ ਨੇ ਕਿਹਾ ਕਿ ...

ਪੂਰੀ ਖ਼ਬਰ »

ਖ਼ੂਨ ਦਾਨ ਮਾਨਵਤਾ ਦਾ ਸਭ ਤੋਂ ਮਹਾਨ ਕਾਰਜ-ਸ਼ਿਵਾਲਿਕ

ਫੁੱਲਾਂਵਾਲ, 25 ਜਨਵਰੀ (ਕੁਲਦੀਪ ਸਿੰਘ ਦੁੱਗਲ)-ਧਾਂਦਰਾ ਰੋਡ ਸਥਿਤ ਪਿੰਡ ਮਾਣਕਵਾਲ ਵਿਖੇ ਬਾਬਾ ਸਰਬਦਿਆਲ ਜੀ ਸਪੋਰਟਸ ਕਲੱਬ ਵੱਲੋਂ ਬਾਬਾ ਸਰਬਦਿਆਲ ਦੀ ਬਰਸੀ ਮੌਕੇ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਹਲਕਾ ਗਿੱਲ ਦੇ ਵਿਧਾਇਕ ਸ. ਦਰਸ਼ਨ ਸਿੰਘ ਸ਼ਿਵਾਲਿਕ ...

ਪੂਰੀ ਖ਼ਬਰ »

ਸਰਕਾਰੀ ਕਾਲਜ 'ਚ ਜ਼ਿਲ੍ਹਾ ਪੱਧਰੀ ਕੌਮੀ ਵੋਟਰ ਦਿਵਸ ਸਬੰਧੀ ਸਮਾਰੋਹ 'ਚ ਮੁਕਾਬਲੇ ਕਰਵਾਏ ਵੋਟਰ ਬਣ ਕੇ ਵੋਟ ਦਾ ਇਸਤੇਮਾਲ ਕਰਕੇ ਸਾਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦੈ-ਗੁਲਾਟੀ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ/ਪਰਮੇਸ਼ਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਪਰੀਤ ਗੁਲਾਟੀ ਨੇ ਸਥਾਨਕ ਸਰਕਾਰੀ ਕੰਨਿਆ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਕੌਮੀ ਵੋਟਰ ਦਿਵਸ ਸਬੰਧੀ ਕਰਵਾਏ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ...

ਪੂਰੀ ਖ਼ਬਰ »

ਗੁ: ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਮਾਗਮ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮਹਾਂ ਸ਼ਿਵਰਾਤਰੀ ਮਹਾਂਉਤਸਵ ਕਮੇਟੀ ਦੀ ਮੀਟਿੰਗ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਮਹਾਂ ਸ਼ਿਵਰਾਤਰੀ ਮਹਾਂਉਤਸਵ ਕਮੇਟੀ ਦੀ ਮੀਟਿੰਗ ਸ੍ਰੀ ਨੀਲਕੰਠ ਮਹਾਂਦੇਵ ਸ਼ਿਵਾਲਾ ਨੇੜੇ ਕਮਲਾ ਲੋਹਟੀਆ ਕਾਲਜ ਵਿਖੇ ਹੋਈ ਜਿਸ 'ਚ ਸਵਾਮੀ ਵੇਦ ਭਾਰਤੀ ਦੀ ਅਗਵਾਈ ਹੇਠ ਕੱਢੀ ਜਾਣ ਵਾਲੀ ਰੱਥ ਯਾਤਰਾ ਦੀਆਂ ਤਿਆਰੀਆਂ ਦਾ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਿੰਘ ਸਭਾ ਸੁਨੇਤ ਵੱਲੋਂ ਸ਼੍ਰੋਮਣੀ ਭਗਤ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ 22ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ...

ਪੂਰੀ ਖ਼ਬਰ »

ਟਾਟਾ ਮੂਰੀ ਐਕਸਪ੍ਰੈੱਸ 'ਚੋਂ ਯਾਤਰੀ ਕੋਲੋਂ 170 ਗ੍ਰਾਮ ਸੋਨਾ ਤੇ 1400 ਗ੍ਰਾਮ ਚਾਂਦੀ ਮਿਲੀ

ਲੁਧਿਆਣਾ, 25 ਜਨਵਰੀ (ਅਮਿਤ ਜੇਤਲੀ)-ਰੇਲਵੇ ਪੁਲਿਸ ਦੀ ਵਿਸ਼ੇਸ਼ ਚੈਕਿੰਗ ਟੀਮ ਨੇ ਟਾਟਾ ਮੂਰੀ ਐਕਸਪ੍ਰੈੱਸ 'ਚ ਸਵਾਰ ਇਕ ਯਾਤਰੀ ਕੋਲੋ 170 ਗ੍ਰਾਮ ਸੋਨਾ, 1 ਕਿਲੋ 400 ਗ੍ਰਾਮ ਚਾਂਦੀ ਤੇ 100 ਗ੍ਰਾਮ ਕਚਰਾ ਚਾਂਦੀ ਬਰਾਮਦ ਹੋਈ | ਯਾਤਰੀ ਮੌਕੇ 'ਤੇ ਕੋਈ ਬਿੱਲ ਜਾਂ ਹੋਰ ...

ਪੂਰੀ ਖ਼ਬਰ »

ਮਾਲਵਾ ਖ਼ਾਲਸਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਇਆਲੀ ਵੱਲੋਂ ਸਨਮਾਨ

ਲੁਧਿਆਣਾ, 25 ਜਨਵਰੀ (ਪਰਮੇਸ਼ਰ ਸਿੰਘ)-ਮਾਲਵਾ ਖ਼ਾਲਸਾ ਸੀ. ਸੈ. ਸਕੂਲ ਦਾ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸ਼ਾਮਿਲ ਹੋਏ | ਪਿ੍ੰ: ਕਰਨਜੀਤ ਸਿੰਘ ਗਰੇਵਾਲ ਨੇ ਸਕੂਲ ਦੀ ਸਾਲਾਨਾ ਰਿਪੋਰਟ ...

ਪੂਰੀ ਖ਼ਬਰ »

ਸਪਰਿੰਗ ਡੇਲ ਸਕੂਲ 'ਚ ਬਸੰਤ ਰੁੱਤ ਬਾਰੇ ਸਮਾਗਮ

ਲੁਧਿਆਣਾ, 25 ਜਨਵਰੀ (ਪਰਮੇਸ਼ਰ ਸਿੰਘ)-ਪਤਝੜ ਤੋਂ ਬਾਅਦ ਬਨਸਪਤੀ ਦੇ ਮੌਲਣ ਤੇ ਕੁਦਰਤ ਦੇ ਖੇੜੇ ਸਬੰਧੀ 'ਬਸੰਤ' ਰੁੱਤ ਬਾਰੇ ਮਨਾਏ ਜਾਂਦੇ ਤਿਉਹਾਰ ਦਾ ਸਮਾਗਮ ਸਪਰਿੰਗ ਡੇਲ ਸੀ. ਸੈ. ਸਕੂਲ ਸ਼ੇਰਪੁਰ ਵਿਖੇ ਕਰਵਾਇਆ ਗਿਆ ਜਿਸ 'ਚ ਸਰੋ੍ਹਾ ਫੁੱਲੇ ਰੰਗ ਦੀਆਂ ਪੋਸ਼ਾਕਾਂ ...

ਪੂਰੀ ਖ਼ਬਰ »

ਸੜਕੀ ਢਾਂਚੇ ਦੀ ਮਜ਼ਬੂਤੀ ਨਾਲ ਵਿਕਾਸ ਦੀ ਗਤੀ ਤੇਜ਼ ਹੋਵੇਗੀ-ਭਰੋਵਾਲ, ਗਰਚਾ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਹੈ ਕਿ ਪੰਜਾਬ ਦੇ ਸੜਕੀ ਢਾਂਚੇ ਨੂੰ ਮਜ਼ਬੂਤ ਬਣਾਉਣ ਹਿੱਤ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਵੋਟਰ ਦਿਵਸ ਮਨਾਇਆ

ਹੰਬੜਾਂ, 25 ਜਨਵਰੀ (ਕੁਲਦੀਪ ਸਲੇਮਪੁਰੀ)-ਉਪ ਮੰਡਲ ਮੈਜਿਸਟਰੇਟ ਲੁਧਿਆਣਾ (ਪੱਛਮੀ) ਸ੍ਰੀ ਕੁਲਜੀਤ ਪਾਲ ਸਿੰਘ ਮਾਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 'ਤੇ ਸ੍ਰੀ ਸੁਖਬੀਰ ਸਿੰਘ ਬਰਾੜ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਤਹਿਸੀਲਦਾਰ (ਪੱਛਮੀ) ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪਖੋਵਾਲ ਰੋਡ ਵਿਖੇ ਆਧੁਨਿਕ ਦੰਦਾਂ ਦਾ ਖੁੱਲਿ੍ਹਆ ਸਤਲੁਜ ਕਲੀਨਿਕ

ਲੁਧਿਆਣਾ, 25 ਜਨਵਰੀ (ਸਲੇਮਪੁਰੀ)-'ਸਰਕਾਰ ਵੱਲੋਂ ਲੋਕਾਂ ਨੂੰ ਢੁੱਕਵੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਸਾਰੇ ਲੋਕਾਂ ਤੱਕ ਸਹੂਲਤਾਂ ਨਹੀਂ ਪੁੱਜ ਰਹੀਆਂ | ਇਸ ਲਈ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਤੇ ਨਿੱਜੀ ...

ਪੂਰੀ ਖ਼ਬਰ »

ਬੇਲਨ ਬਿ੍ਗੇਡ ਨੇ ਬਾਲਿਕਾ ਦਿਵਸ ਮਨਾਇਆ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਬੇਲਨ ਬਿ੍ਗੇਡ ਦੀ ਪ੍ਰਧਾਨ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਬਾਲਿਕਾ ਦਿਵਸ ਮੌਕੇ ਝੁੱਗੀਆਂ ਝੌਾਪੜੀਆਂ 'ਚ ਸਮਾਗਮ ਕੀਤੇ ਗਏ, ਜਿਨ੍ਹਾਂ ਦੌਰਾਨ ਨਸ਼ਿਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਝੁੱਗੀਆਂ 'ਚ ਰਹਿਣ ...

ਪੂਰੀ ਖ਼ਬਰ »

ਦਿੱਲੀ ਚੋਣਾਂ 'ਚ ਗਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ-ਰਮਨਦੀਪ ਭਰੋਵਲ

ਗੋਇੰਦਵਾਲ ਸਾਹਿਬ, 25 ਜਨਵਰੀ (ਵਰਿੰਦਰ ਸਿੰਘ ਰੰਧਾਵਾ)-ਸ਼੍ਰੋੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰਾਜ ਦੇ ਕੀਤੇ ਗਏ ਵਿਕਾਸ ਸਦਕਾ ਸੂਬੇ ਦੀ ਨੁਹਾਰ ਬਦਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅਕਾਲੀ ਦਲ ...

ਪੂਰੀ ਖ਼ਬਰ »

ਬੇਗਮਪੁਰਾ ਟਾਇਗਰ ਫੋਰਸ ਨੇ ਹਰਿਆਣਾ ਸਰਕਾਰ ਦਾ ਪੁਤਲਾ ਫ਼ੂਕਿਆ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਕੁਜਲ ਜੱਟਾਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਉੱਚ ਜਾਤੀ ਦੇ ਲੋਕਾਂ ਵੱਲੋਂ ਬੇਅਦਬੀ ਕਰਨ ਦੇ ਵਿਰੋਧ 'ਚ ਅੱਜ ਬੇਗਮਪੁਰਾ ...

ਪੂਰੀ ਖ਼ਬਰ »

ਸ਼ਰਾਬ ਤਸਕਰੀ ਦਾ ਕੰਮ ਕਰਨ ਵਾਲਾ 15 ਪੇਟੀਆਂ ਸਮੇਤ ਕਾਬੂ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਐਾਟੀ ਨਾਰਕੋਟਿਕਸ ਸੈਲ ਦੀ ਪੁਲਿਸ ਨੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਦੀ ਅਗਵਾਈ ਹੇਠ ਵਿੱਢੀ ਗਈ ਮੁਹਿੰਮ ਦੇ ਤਹਿਤ ਛਾਪੇਮਾਰੀ ਦੌਰਾਨ ਪ੍ਰਾਪਰਟੀ ਡੀਲਰ ਦੇ ਕੰਮ 'ਚ ਮੰਦਾ ਪੈਣ ਕਰਕੇ ਸ਼ਰਾਬ ਤਸਕਰੀ ਦਾ ਕੰਮ ਕਰਨ ਵਾਲੇ ਇਕ ...

ਪੂਰੀ ਖ਼ਬਰ »

ਜੱਸੀ ਖੰਗੂੜਾ ਵੱਲੋਂ ਲਲਕਾਰ ਰੈਲੀ 'ਚ ਸ਼ਾਮਿਲ ਵਰਕਰਾਂ ਦਾ ਧੰਨਵਾਦ

ਮੁੱਲਾਂਪੁਰ ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੱਤਾਧਾਰੀ ਪਾਰਟੀ ਦੇ ਨਸ਼ੀਲੇ ...

ਪੂਰੀ ਖ਼ਬਰ »

ਐਸ. ਡੀ. ਪੀ. ਕਾਲਜ ਵਿਖੇ ਵੋਟਰ ਦਿਵਸ ਸਮਾਗਮ ਕਰਵਾਇਆ

ਲੁਧਿਆਣਾ, 25 ਜਨਵਰੀ (ਪਰਮੇਸ਼ਰ ਸਿੰਘ)-ਐਸ. ਡੀ. ਪੀ. ਕਾਲਜ ਫਾਰ ਵਿਮੈਨ ਵਿਖੇ ਕੌਮੀ ਵੋਟਰ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਹਰ ਵਰ੍ਹੇ 25 ਜਨਵਰੀ ਨੂੰ ਕੌਮੀ ਪੱਧਰ 'ਤੇ ਵੋਟਰ ਦਿਵਸ ਮਨਾਉਣ ਦੀਆਂ ਹਦਾਇਤਾਂ ਕੀਤੀਆਂ ਹਨ ਜਿਸ ਦੌਰਾਨ ...

ਪੂਰੀ ਖ਼ਬਰ »

ਕਾਨੂੰਨੀ ਪੜ੍ਹਾਈ ਵਾਲੇ ਵਿਦਿਆਰਥੀਆਂ ਲਈ ਦੇਸ਼ 'ਚ ਮੌਕੇ ਵਧੇ-ਡਾ: ਜਸਵਾਲ

ਲੁਧਿਆਣਾ, 25 ਜਨਵਰੀ (ਪਰਮੇਸ਼ਰ ਸਿੰਘ)- ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਦੇ ਉਪ ਕੁਲਪਤੀ ਡਾ: ਪੀ. ਐਸ. ਜਸਵਾਲ ਨੇ ਦੱਸਿਆ ਕਿ ਪਿਛਲੇ ਡੇਢ ਦਹਾਕੇ ਦੌਰਾਨ ਦੇਸ਼ 'ਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ 'ਚ ਵੱਡਾ ...

ਪੂਰੀ ਖ਼ਬਰ »

ਜ਼ਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ

ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਹੈਲਪਿੰਗ ਹੈਾਡਜ ਕਲੱਬ ਐਨ. ਜੀ. ਓ. ਦੁਆਰਾ ਚਲਾਈ ਗਈ ਮੁਹਿੰਮ 'ਠੁਠਰਤੇ ਤਨ ਕੋ ਦੋ ਗਰਮ ਕੱਪੜੋਂ ਕਾ ਸਹਾਰਾ' ਅਧੀਨ ਕਲੱਬ ਦੇ ਪ੍ਰਧਾਨ ਰਮਨ ਗੋਇਲ, ਮੁੱਖ ਸਲਾਹਾਕਾਰ ਅਵਨੀਸ਼ ਮਿਤਲ, ਕਾਨੂੰਨੀ ਸਲਾਹਾਕਾਰ, ਗਗਨ ਅਰੋੜਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਲੋੜਵੰਦ ਲੜਕੀਆਂ ਲਈ ਕੰਪਿਊਟਰ ਸਿੱਖਿਆ ਸੈਮੀਨਾਰ

ਲੁਧਿਆਣਾ, 25 ਜਨਵਰੀ (ਪਰਮੇਸ਼ਰ ਸਿੰਘ)-ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੇ ਭਾਈ ਜਸਬੀਰ ਸਿੰਘ ਖ਼ਾਲਸਾ ਇੰਸਟੀਚਿਊਟ ਆਫ ਸਕਿਲਜ ਪ੍ਰਾਜੈਕਟ ਵੱਲੋਂ ਚੱਲ ਰਹੇ ਕੰਪਿਊਟਰ ਸੈਂਟਰ 'ਚ ਲੋੜਵੰਦ ਲੜਕੀਆਂ ਲਈ ਕੰਪਿਊਟਰ ਸਿੱਖਿਆ ਸੈਮੀਨਾਰ ਲਗਾਇਆ ਗਿਆ, ਜਿਸ 'ਚ ਮੁੱਖ ...

ਪੂਰੀ ਖ਼ਬਰ »

ਬੱਸ ਸਟੈਂਡ ਤੋਂ ਜਲੰਧਰ ਬਾਈਪਾਸ ਤੱਕ ਸਿਰਫ ਇਕ ਰੂਟ 'ਤੇ ਅੱਜ ਚੱਲਣਗੀਆਂ ਸਿਟੀ ਬੱਸਾਂ

ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਸਿਟੀ ਬੱਸ ਸਰਵਿਸ ਜੋ ਪਿਛਲੇ ਕਰੀਬ 5 ਮਹੀਨਿਆਂ ਤੋਂ ਠੱਪ ਹੈ ਨੂੰ 26 ਜਨਵਰੀ ਤੋਂ ਮੁੜ ਚਾਲੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬੱਸ ਸਟੈਂਡ ਤੋਂ ...

ਪੂਰੀ ਖ਼ਬਰ »

ਪੀਪਲਜ਼ ਵੈਲਫੇਅਰ ਸੁਸਾਇਟੀ ਐਾਡ ਚੈਰੀਟੇਬਲ ਟਰਸੱਟ ਨੇ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ

ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੀਪਲਜ਼ ਵੈਲਫੇਅਰ ਸੁਸਾਇਟੀ ਐਾਡ ਚੈਰੀਟੇਬਲ ਟਰਸੱਟ ਵੱਲੋਂ ਸੁਸਾਇਟੀ ਦੇ ਪ੍ਰਧਾਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਡਾਇਰੈਕਟਰ ਰਮੇਸ਼ ਜੋਸ਼ੀ ਦੀ ਪ੍ਰਧਾਨਗੀ ਹੇਠ 300 ਜ਼ਰੁਰਤਮੰਦ ਲੋਕਾਂ ਨੂੰ ਕੰਬਲ ...

ਪੂਰੀ ਖ਼ਬਰ »

ਚੌਧਰੀ ਬੱਗਾ ਨੇ ਵਪਾਰੀਆਂ ਦੀਆਂ ਸ਼ਿਕਾਇਤਾਂ ਸੁਣੀਆਂ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਜ਼ਿਲ੍ਹਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਇਕ ਦੇ ਪ੍ਰਧਾਨ ਤੇ ਅਕਾਲੀ ਦਲ ਵਪਾਰ ਵਿੰਗ ਮਾਲਵਾ ਜੋਨ ਦੇ ਇੰਚਾਰਜ ਚੋਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਤੇ ਖਾਸ ਕਰਕੇ ਵਪਾਰੀ ਵਰਗ ਦੇ ਹਿੱਤਾਂ ਦੀ ਰਾਖੀ ਲਈ ...

ਪੂਰੀ ਖ਼ਬਰ »

ਦਾਜ ਲਈ ਤੰਗ ਕਰਨ ਵਾਲੇ ਪਤੀ ਤੇ ਜੇਠ ਿਖ਼ਲਾਫ਼ ਮਾਮਲਾ ਦਰਜ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਵੋਮੈਨ ਸੈਲ ਲੁਧਿਆਣਾ ਦੀ ਪੁਲਿਸ ਨੇ ਇਕ ਲੜਕੀ ਨੂੰ ਦਾਜ ਦਹੇਜ ਲਈ ਤੰਗ ਪੇੇਸ਼ਾਨ ਕਰਨ ਵਾਲੇ ਉਸ ਦੇ ਪਤੀ ਤੇ ਜੇਠ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਲਿਖਾਏ ਬਿਆਨ ਵਿਚ ਰੀਤੂ ਪੁੱਤਰ ਜਗਦੀਸ਼ ਚੰਦਰ ਵਾਸੀ ਮਕਾਨ ਨੰ: 593, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX