ਤਾਜਾ ਖ਼ਬਰਾਂ


ਸ੍ਰੀਕਾਂਤ ਨੇ ਜਿੱਤਿਆ ਆਸਟਰੇਲੀਅਨ ਓਪਨ
. . .  35 minutes ago
ਨਵੀਂ ਦਿੱਲੀ, 25 ਜੂਨ - ਭਾਰਤੀ ਬੈਡਮਿੰਟਨ ਖਿਡਾਰੀ ਕਿਡੰਬੀ ਸ੍ਰੀਕਾਂਤ ਨੇ ਚੀਨ ਦੇ ਚੇਨ ਲੋਂਗ ਨੂੰ 22-20,21-16 ਨਾਲ ਹਰਾ ਕੇ ਆਸਟਰੇਲੀਅਨ ਓਪਨ ਸੁਪਰ ਸੀਰੀਜ਼ ਜਿੱਤ ਲਈ ਹੈ। ਸ੍ਰੀਕਾਂਤ ਨੇ ਹਾਲ ਹੀ 'ਚ ਇੰਡੋਨੇਸ਼ੀਆ ਓਪਨ ਵੀ ਜਿੱਤਿਆ...
ਮਨ ਕੀ ਬਾਤ 'ਚ ਮੋਦੀ ਨੇ ਕੀਤਾ ਐਮਰਜੈਂਸੀ ਦਾ ਜਿਕਰ
. . .  58 minutes ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ਵਾਸੀਆਂ ਨਾਲ ਮਨ ਕੀ ਬਾਤ ਕੀਤੀ। ਇਹ ਮਨ ਕੀ ਬਾਤ ਦਾ 33ਵਾਂ ਐਡੀਸ਼ਨ ਹੈ। ਉਨ੍ਹਾਂ ਨੇ ਮਾਨਸੂਨ, ਭਗਵਾਨ ਜਗਨਾਥ ਰੱਥ ਯਾਤਰਾ ਦੀ ਗੱਲ ਕੀਤੀ ਤੇ ਆਪਣੀ ਗੱਲ ਦੀ ਸ਼ੁਰੂਆਤ ਦੇਸ਼ ਵਾਸੀਆਂ ਨੂੰ ਈਦ...
ਪਾਕਿਸਤਾਨ : ਤੇਲ ਦੇ ਟੈਂਕਰ 'ਚ ਲੱਗੀ ਅੱਗ, ਮੌਤਾਂ ਦੀ ਗਿਣਤੀ 125 ਹੋਈ
. . .  46 minutes ago
ਲਾਹੌਰ, 25 ਜੂਨ - ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਨੇੜੇ ਇਕ ਤੇਲ ਟੈਂਕਰ ਦੇ ਪਲਟਣ ਕਾਰਨ ਉਸ ਵਿਚ ਅੱਗ ਲੱਗਣ ਤੋਂ ਬਾਅਦ ਵਾਪਰੇ ਹਾਦਸੇ 'ਚ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਹੁਣ ਤੱਕ ਇਸ ਹਾਦਸੇ 'ਚ 125 ਮੌਤਾਂ ਹੋ ਚੁੱਕੀਆਂ...
ਸਕੂਲ 'ਚ ਦਾਖਲ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ, ਇਕ ਅਧਿਕਾਰੀ ਸ਼ਹੀਦ
. . .  about 1 hour ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਪਾਂਥਾ ਚੌਕ ਇਲਾਕੇ 'ਚ ਸਥਿਤ ਦਿੱਲੀ ਪਬਲਿਕ ਸਕੂਲ 'ਚ ਲੁਕੇ ਹੋਏ ਅੱਤਵਾਦੀ ਸੀ.ਆਰ.ਪੀ.ਐਫ. ਕੈਂਪ ਨੂੰ ਨਿਸ਼ਾਨਾ ਬਣਾ ਰਹੇ ਹਨ। ਅੱਤਵਾਦੀ ਰੁਕ ਰੁਕ ਕੇ ਗੋਲੀਬਾਰੀ ਕਰ ਰਹੇ ਹਨ। ਇਸ ਮੁੱਠਭੇੜ 'ਚ ਇਕ...
ਪਾਕਿਸਤਾਨ 'ਚ ਤੇਲ ਦੇ ਟੈਂਕਰ ਨੂੰ ਅੱਗ ਲੱਗਣ ਕਾਰਨ 100 ਵਿਅਕਤੀ ਸੜ ਕੇ ਮਰੇ, 75 ਜ਼ਖਮੀ
. . .  about 2 hours ago
ਲਾਹੌਰ,25 ਜੂਨ - ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ 'ਚ ਵਾਪਰੀ ਬੇਹੱਦ ਮੰਦਭਾਗੀ ਘਟਨਾ 'ਚ 100 ਵਿਅਕਤੀ ਜਿੰਦਾ ਸੜ ਕੇ ਮਾਰੇ ਗਏ ਹਨ ਤੇ 75 ਜ਼ਖਮੀ ਹੋਏ ਹਨ। ਇਹ ਘਟਨਾ ਇਕ ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ ਵਾਪਰੀ ਹੈ। ਤੇਲ ਦੇ ਟੈਂਕਰ ਦੇ ਪਲਟਣ ਕਾਰਨ...
ਪੁਲਿਸ ਮੁੱਠਭੇੜ 'ਚ ਮਾਰਿਆ ਗਿਆ ਬੇਹੱਦ ਲੋੜੀਂਦਾ ਗੈਂਗਸਟਰ ਅਨੰਦਪਾਲ
. . .  about 2 hours ago
ਜੈਪੁਰ, 25 ਜੂਨ - ਰਾਜਸਥਾਨ 'ਚ ਖਤਰਨਾਕ ਗੈਂਗਸਟਰ ਅਨੰਦਪਾਲ ਨੂੰ ਪੁਲਿਸ ਨੇ ਮੁੱਠਭੇੜ 'ਚ ਢੇਰੀ ਕਰ ਦਿੱਤਾ ਹੈ। ਉਸ ਦੇ ਸਿਰ 'ਤੇ ਪੰਜ ਲੱਖ ਦਾ ਇਨਾਮ ਸੀ। ਇਸ ਚਰਚਿਤ ਅਪਰਾਧੀ ਨੂੰ ਚੁਰੂ ਦੇ ਸਲਾਸਰ 'ਚ ਹਲਾਕ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਦੋ ਹੋਰ...
ਅੱਜ ਹੋਵੇਗੀ 'ਮਨ ਕੀ ਬਾਤ'
. . .  about 3 hours ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਜਾਰੀ
. . .  about 3 hours ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਲੱਗਦੀ ਲਾਈਨ ਆਫ ਕੰਟਰੋਲ 'ਤੇ ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਜਵਾਨਾਂ ਵਲੋਂ ਵੀ ਜਵਾਬ ਦਿੱਤਾ ਜਾ ਰਿਹਾ...
ਅਮਰੀਕਾ ਪਹੁੰਚੇ ਮੋਦੀ, ਟਰੰਪ ਨੇ ਦੱਸਿਆ 'ਸੱਚਾ ਦੋਸਤ'
. . .  about 3 hours ago
ਸ੍ਰੀਨਗਰ 'ਚ ਸਕੂਲ 'ਚ ਦਾਖਲ ਹੋਏ ਅੱਤਵਾਦੀ
. . .  about 4 hours ago
ਪੁਰਤਗਾਲ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ
. . .  1 day ago
ਪੱਛਮੀ ਬੰਗਾਲ ਦੀ 'ਗਰਲ ਚਾਈਲਡ ਸਕੀਮ' ਨੂੰ ਸੰਯੁਕਤ ਰਾਸ਼ਟਰ ਦਾ ਪਬਲਿਕ ਸਰਵਿਸ ਐਵਾਰਡ
. . .  1 day ago
ਪੁਰਤਗਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਸਬਨ 'ਚ ਰਾਧਾ ਕ੍ਰਿਸ਼ਨ ਮੰਦਰ ਵਿਖੇ ਕੀਤੀ ਆਰਤੀ
. . .  1 day ago
ਸੀ.ਆਰ.ਪੀ.ਐਫ.'ਤੇ ਹਮਲੇ ਤੋਂ ਬਾਅਦ ਸਕੂਲ 'ਚ ਦਾਖਲ ਹੋਏ ਅੱਤਵਾਦੀ, ਮੁੱਠਭੇੜ ਜਾਰੀ
. . .  1 day ago
ਸ਼ਰਧਾਲੂਆਂ ਦੀ ਵੱਡੀ ਗਿਣਤੀ ਕਾਰਨ ਵੈਸ਼ਨੋ ਦੇਵੀ ਯਾਤਰਾ ਰੱਦ
. . .  1 day ago
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾਇਆ
. . .  1 day ago
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਹੀਦ ਸੀ.ਆਰ.ਪੀ.ਐਫ.ਜਵਾਨ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਅੱਤਵਾਦ ਅਤੇ ਹਿੰਸਾ ਦੇ ਖ਼ਿਲਾਫ਼ ਭਾਰਤ ਪੁਰਤਗਾਲ ਦ੍ਰਿੜ੍ਹਤਾ ਖੜ੍ਹੇ - ਪ੍ਰਧਾਨ ਮੰਤਰੀ
. . .  1 day ago
ਭਾਰਤ-ਪੁਰਤਗਾਲ ਵਿਚਕਾਰ ਕਈ ਸਮਝੌਤਿਆਂ 'ਤੇ ਦਸਤਖ਼ਤ
. . .  1 day ago
ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਨੇ ਸ੍ਰੀਨਗਰ ਹਮਲੇ ਲਈ ਜ਼ਿੰਮੇਵਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਟੋਨਿਓ ਕੋਸਟਾ ਨਾਲ ਕੀਤੀ ਮੁਲਾਕਾਤ
. . .  1 day ago
ਝੋਨਾ ਲਾਉਣ ਸਮੇਂ ਸੱਪ ਲੜਨ ਨਾਲ ਖੇਤ ਮਜ਼ਦੂਰ ਔਰਤ ਦੀ ਮੌਤ
. . .  1 day ago
ਸੀ.ਆਰ.ਪੀ.ਐਫ.ਕਾਫ਼ਲੇ 'ਤੇ ਹਮਲਾ, ਇੱਕ ਜਵਾਨ ਸ਼ਹੀਦ
. . .  1 day ago
ਨਕਸਲੀਆਂ ਨਾਲ ਹੋਏ ਮੁਕਾਬਲੇ 'ਚ 2 ਸੁਰੱਖਿਆ ਜਵਾਨ ਸ਼ਹੀਦ
. . .  1 day ago
ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ, 6-1 ਨਾਲ ਹਰਾਇਆ
. . .  1 day ago
ਰਾਜਸਥਾਨ ਕ੍ਰਿਕਟ ਬੋਰਡ ਤੋਂ ਲਲਿਤ ਮੋਦੀ ਮੁਅੱਤਲ
. . .  1 day ago
ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਪਹੁੰਚੇ
. . .  1 day ago
ਛੱਤੀਸਗੜ੍ਹ : ਮੁੱਠਭੇੜ 'ਚ ਨਕਸਲੀ ਢੇਰ, ਭਾਰੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਮਹਾਰਾਸ਼ਟਰ : ਕਰਜ਼ ਮੁਆਫ਼ ਲਈ ਮੰਤਰੀ ਤੇ ਵਿਧਾਇਕ ਦੇਣਗੇ ਇੱਕ ਮਹੀਨੇ ਦੀ ਤਨਖ਼ਾਹ
. . .  1 day ago
ਮਹਾਰਾਸ਼ਟਰ ਸਰਕਾਰ ਵੱਲੋਂ ਖੇਤੀਬਾੜੀ ਕਰਜ਼ ਮੁਆਫ਼ ਦਾ ਐਲਾਨ
. . .  1 day ago
ਦਿੱਲੀ : ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, 2 ਦੀ ਮੌਤ
. . .  1 day ago
ਸੜਕ ਦੁਰਘਟਨਾਂ ਵਿਚ ਦੋ ਵਿਅਕਤੀਆਂ ਦੀ ਮੌਤ
. . .  1 day ago
ਮਹਿਲਾ ਕ੍ਰਿਕਟ ਵਿਸ਼ਵ ਕੱਪ : ਇੰਗਲੈਂਡ ਨੇ ਜਿੱਤੀ ਟਾਸ, ਭਾਰਤ ਕਰੇਗਾ ਫਿਲਡਿੰਗ
. . .  1 day ago
ਦਸਤਾਰ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਵਫ਼ਦ ਸ੍ਰੀ ਅਕਾਲ ਤਖਤ ਸਕੱਤਰੇਤ ਪੁੱਜਾ
. . .  1 day ago
ਕੈਪਟਨ ਨੇ ਸੀ.ਐਲ.ਪੀ. ਦੇ ਅੱਠ ਨਵੇਂ ਅਹੁਦੇਦਾਰਾਂ ਨੂੰ ਕੀਤਾ ਨਾਮਜ਼ਦ
. . .  1 day ago
ਘੁਟਾਲੇ ਮਾਮਲੇ 'ਚ ਕੇਜਰੀਵਾਲ ਦੀ ਹੋਵੇਗੀ ਜਾਂਚ
. . .  1 day ago
ਨਕਸਲੀਆਂ ਨਾਲ ਮੁੱਠਭੇੜ 'ਚ ਪੰਜ ਜਵਾਨ ਜ਼ਖਮੀ
. . .  1 day ago
ਭਰਤਪੁਰ ਜਾਟ ਰਾਖਵਾਂਕਰਨ ਮਾਮਲਾ : ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ
. . .  about 1 hour ago
ਸੰਸਦ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਹੋਈਆਂ ਤੈਅ
. . .  about 1 hour ago
ਸੀ.ਸੀ.ਟੀ.ਵੀ. ਫੁਟੇਜ ਨਾਲ ਵਿਧਾਨ ਸਭਾ 'ਚ ਹੋਏ ਹੰਗਾਮੇ ਬਾਰੇ ਸੱਚ ਸਾਹਮਣੇ ਆ ਜਾਏਗਾ - ਸੁਨੀਲ ਜਾਖੜ
. . .  about 1 hour ago
ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ 'ਚ ਹੋਣਗੇ ਪਹਿਲੇ ਦਸਤਾਰਧਾਰੀ ਜੱਜ
. . .  26 minutes ago
ਡੀ.ਐਸ.ਪੀ. ਕਤਲ ਮਾਮਲੇ 'ਚ ਹੁਣ ਤੱਕ ਪੰਜ ਗ੍ਰਿਫ਼ਤਾਰ
. . .  42 minutes ago
ਕੇਜਰੀਵਾਲ ਨੂੰ ਚੋਣ ਕਮਿਸ਼ਨ ਦਾ ਵੱਡਾ ਝਟਕਾ, 21 ਵਿਧਾਇਕਾਂ ਦੀ ਅਰਜ਼ੀ ਰੱਦ
. . .  about 1 hour ago
ਚੀਨ 'ਚ ਜ਼ਮੀਨ ਖਿਸਕਣ ਕਾਰਨ 100 ਲੋਕ ਮਲਬੇ ਹੇਠਾਂ ਦੱਬੇ
. . .  about 1 hour ago
ਟਰੰਪ ਨਾਲ ਵਾਈਟ ਹਾਊਸ 'ਚ ਡਿਨਰ ਕਰਨ ਵਾਲੇ ਮੋਦੀ ਹੋਣਗੇ ਪਹਿਲੇ ਵਿਦੇਸ਼ੀ ਨੇਤਾ
. . .  1 day ago
ਅੱਠ ਭਾਰਤੀ ਮਛੇਰੇ ਸ੍ਰੀਲੰਕਾ ਨੇਵੀ ਵਲੋਂ ਗ੍ਰਿਫ਼ਤਾਰ
. . .  1 day ago
ਵਿਦੇਸ਼ ਸਕੱਤਰ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਮੱਕਾ 'ਚ ਖੁਦਕੁਸ਼ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  1 day ago
ਪੀ.ਐਸ.ਐਲ.ਵੀ ਸੀ-38 ਸ੍ਰੀਹਰਿਕੋਟਾ ਤੋਂ ਲਾਂਚ
. . .  2 days ago
ਆਰ.ਜੇ.ਡੀ.ਆਗੂ ਨੇ ਲਾਲੂ ਦੇ ਬੇਟੇ 'ਤੇ ਲਗਾਏ ਦੁਰਵਿਵਹਾਰ ਤੇ ਮਾਰਕੁੱਟ ਦੇ ਦੋਸ਼
. . .  2 days ago
ਖ਼ਰਾਬ ਮੌਸਮ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਰੁਕੀ, 80 ਸ਼ਰਧਾਲੂ ਫਸੇ
. . .  2 days ago
ਮੀਂਹ ਕਾਰਨ ਭਾਰਤ-ਵੈਸਟ ਇੰਡੀਜ਼ ਮੈਚ ਰੁਕਿਆ
. . .  2 days ago
62 ਐੱਸ.ਪੀ. ਰੈਂਕ ਅਧਿਕਾਰੀਆਂ ਦੇ ਤਬਾਦਲੇ
. . .  2 days ago
ਜਾਟ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ
. . .  2 days ago
ਭਾਰਤ ਵੈਸਟ ਇੰਡੀਜ਼ ਸੀਰੀਜ਼ : 28 ਓਵਰਾਂ ਬਾਅਦ 1 ਖਿਡਾਰੀ ਪਿੱਛੇ ਭਾਰਤ ਦੀਆਂ 150 ਦੌੜਾਂ ਪੂਰੀਆਂ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ 62 ਦੌੜਾਂ ਬਣਾ ਕੇ ਆਊਟ
. . .  2 days ago
ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ ਦਾ ਅਰਧ ਸੈਂਕੜਾ ਪੂਰਾ
. . .  2 days ago
ਆਰ.ਜੇ.ਡੀ.ਵੱਲੋਂ ਦਿੱਤੀ ਇਫਤਾਰ ਪਾਰਟੀ 'ਚ ਇਕੱਠੇ ਹੋਏ ਲਾਲੂ-ਨਿਤਿਸ਼
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਟੈਗੋਰ ਥੀਏਟਰ 'ਚ ਰੰਗਾਰੰਗ ਪ੍ਰੋਗਰਾਮ

ਚੰਡੀਗੜ੍ਹ, 25 ਜਨਵਰੀ (ਵਿਕਰਮਜੀਤ ਸਿੰਘ ਮਾਨ)-ਗਣਤੰਤਰ ਦਿਵਸ ਸਬੰਧੀ ਯੂ.ਟੀ ਸਿੱਖਿਆ ਵਿਭਾਗ ਵੱਲੋਂ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿਚ ਰੰਗਾਰੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ | ਯੂ ਟੀ ਪ੍ਰਸ਼ਾਸਕ ਦੇ ਸਲਾਹਕਾਰ ਵਿਜੈ ਕੁਮਾਰ ਦੇਵ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਾਮਿਲ ਹੋਏ ਜਿਨ੍ਹਾਂ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਾਡੇ ਬੱਚੇ ਸਾਡਾ ਭਵਿੱਖ ਹਨ | ਉਨ੍ਹਾਂ ਕਿਹਾ ਕਿ ਅਸੀਂ ਸਮੇਂ ਦੇ ਨਾਲ ਆਪਣੀ ਜਿੰਮੇਦਾਰੀਆਂ ਭਵਿੱਖ ਨੂੰ ਸੌਾਪ ਦਿੰਦੇ ਹਾਂ ਪਰ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਨੂੰ ਆਪਣੀ ਸਿੱਖਿਆ ਦੀ ਪ੍ਰਣਾਲੀ ਵਿਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜਿਕ ਅਤੇ ਆਰਥਕ ਵਿਕਾਸ ਦਾ ਆਧਾਰ ਹੈ | ਉਨਾਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਮੌਜੂਦਾ ਜ਼ਰੂਰਤਾਂ ਨੂੰ ਵੇਖਦੇ ਹੋਏ 6 ਨਵੇਂ ਸਕੂਲ ਖੋਲ੍ਹੇ ਜਾਣ ਦੀ ਯੋਜਨਾ ਬਣਾਈ ਹੈ | ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਉੱਤੇ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿਚ ਸੱਚੀ ਭਾਵਨਾ ਨਾਲ ਲਾਗੂ ਕੀਤਾ ਗਿਆ ਹੈ | ਪੋ੍ਰਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਦੇ ਨਾਲ ਕੀਤੀ ਗਈ | ਪ੍ਰੋਗਰਾਮਾਂ ਵਿਚ ਨਵੋਦਏ ਪਾਠਸ਼ਾਲਾ ਕਮੇਟੀ - 25 ਦੇ ਸਟੂਡੈਂਟਸ ਨੇ ਬੰਗਾਲੀ ਡਾਂਸ, ਜੀਐਚਐਸ ਡੱਡੂਮਾਜਰਾ ਦੇ ਬੱਚਿਆਂ ਦੁਆਰਾ ਗਿੱਧਾ, ਚਿਤਕਾਰਾ ਇੰਟਰਨੈਸ਼ਨਲ ਸਕੂਲ ਸੈਕਟਰ-25 ਦੇ ਸਟੂਡੈਂਟਸ ਦੁਆਰਾ ਰਾਜਸਥਾਨੀ ਡਾਂਸ, ਜੀਐਮਐਸਐਸ - 16 ਦੇ ਸਟੂਡੈਂਟਸ ਦੁਆਰਾ ਸਕਿੱਟ, ਬੱਚਾ ਨਿਕੇਤਨ ਸਕੂਲ ਸੈਕਟਰ - 22 ਦੇ ਸਟੂਡੈਂਟਸ ਦੁਆਰਾ ਹਰਿਆਣਵੀ ਡਾਂਸ ਅਤੇ ਮਾਨਵ ਮੰਗਲ ਸਕੂਲ ਸੈਕਟਰ-21 ਦੇ ਸਟੂਡੈਂਟਸ ਦੁਆਰਾ ਐਕਸ਼ਨ ਸਾਂਗ ਅਤੇ ਜੀਐਮਐਸਐਸ ਖੁੱਡਾ ਅਲੀਸ਼ੇਰ ਦੇ ਵਿਦਿਆਰਥੀਆਂ ਦੁਆਰਾ ਭੰਗੜੇ ਦੀ ਸ਼ਾਨਦਾਰ ਪ੍ਰਸਤੁਤੀ ਦਿੱਤੀ ਗਈ | ਇਸ ਮੌਕੇ ਉੱਤੇ ਯੂ ਟੀ ਵਿੱਤ ਅਤੇ ਸਿੱਖਿਆ ਸਕੱਤਰ ਸਰਵਜੀਤ ਸਿੰਘ, ਡੀਪੀਆਈ ਸਕੂਲਜ਼ ਦੇ ਭਾਦੂ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਜੂਦ ਸਨ |

ਮੋਹਿਤ ਤੇ ਪਿ੍ਆ ਨੇ ਜਿੱਤਿਆ ਬ੍ਰੈਲ ਰੀਡਿੰਗ-ਰਾਈਟਿੰਗ ਮੁਕਾਬਲਾ

ਚੰਡੀਗੜ੍ਹ, 25 ਜਨਵਰੀ (ਵਿਕਰਮਜੀਤ ਸਿੰਘ ਮਾਨ) -ਐਮ.ਵੇ ਆਪਰਚੂਨਿਟੀ ਫਾਉਂਡੇਸ਼ਨ ਨੇ ਸੈਕਟਰ 26 ਵਿਖੇ ਸਥਿਤ ਬਲਾਇੰਡ ਇੰਸਟੀਚਿਊਟ ਵਿਚ ਨੈਸ਼ਨਲ ਐਸੋਸੀਏਸ਼ਨ ਫ਼ਾਰ ਦਾ ਬਲਾਇੰਡ (ਐਨਏਬੀ) ਦੇ ਵਿਦਿਆਰਥੀਆਂ ਲਈ ਸੀਨੀਅਰ ਅਤੇ ਜੂਨੀਅਰ ਵਿਚ ਬ੍ਰੈਲ ਰੀਡਿੰਗ ਰਾਈਟਿੰਗ ...

ਪੂਰੀ ਖ਼ਬਰ »

¸ਸਿੰਡੀਕੇਟ ਬੈਠਕ¸ ਪੰਜਾਬ ਯੂਨੀਵਰਸਿਟੀ ਵੱਲੋਂ ਐਨ. ਐਸ. ਐਸ. ਗ੍ਰੇਡਿੰਗ ਤੇ ਚਾਈਲਡ ਕੇਅਰ ਲੀਵ ਨੂੰ ਹਰੀ ਝੰਡੀ

ਚੰਡੀਗੜ੍ਹ, 25 ਜਨਵਰੀ (ਅਜੀਤ ਬਿਉਰੋ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਇਸ ਨਾਲ ਸੰਬੰਧਿਤ ਕਾਲਜਾਂ ਦੇ ਐਨ.ਐਸ.ਐਸ. ਵਲੰਟੀਅਰਾਂ ਅਤੇ ਅਧਿਆਪਕਾਂ/ਮੁਲਾਜ਼ਮਾਂ ਲਈ ਚੰਗੀ ਖ਼ਬਰ ਹੈ | ਯੂਨੀਵਰਸਿਟੀ ਸਿੰਡੀਕੇਟ ਨੇ ਐਨ.ਐਸ.ਐਸ. ਦੇ ਸਰਟੀਫਿਕੇਟਾਂ ਦੀ 'ਏ, ਬੀ, ਅਤੇ ਸੀ' ...

ਪੂਰੀ ਖ਼ਬਰ »

ਹਰਿਆਣਾ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਸਨਮਾਨਿਤ

ਚੰਡੀਗੜ੍ਹ , 25 ਜਨਵਰੀ (ਅਜੀਤ ਬਿਊਰੋ)-ਗਣਤੰਤਰ ਦਿਵਸ, 2015 ਦੀ ਪੂਰਵ ਸੰਧੀਆ 'ਤੇ ਹਰਿਆਣਾ ਪੁਲਿਸ ਦੇ ਇਕ ਅਧਿਕਾਰੀ ਨੂੰ ਵਧੀਆ ਸੇਵਾ ਲਈ ਰਾਸ਼ਟਰਪਤੀ ਦੇ ਪੁਲਿਸ ਤਗਮੇ ਨਾਲ ਅਤੇ 8 ਪੁਲਿਸ ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਗਮੇ ਨਾਲ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਪੀ.ਜੀ.ਆਈ ਦੀਆਂ ਓ.ਪੀ.ਡੀ ਸੇਵਾਵਾਂ ਅੱਜ ਰਹਿਣਗੀਆਂ ਬੰਦ

ਚੰਡੀਗੜ੍ਹ, 25 ਜਨਵਰੀ (ਮਾਨ)-ਪੀ.ਜੀ.ਆਈ ਦੀਆਂ ਓ.ਪੀ.ਡੀ ਸੇਵਾਵਾਂ ਕੱਲ੍ਹ ਬੰਦ ਰਹਿਣਗੀਆਂ | ਇਸ ਸਬੰਧੀ ਪੀ.ਜੀ.ਆਈ ਦੇ ਬੁਲਾਰੇ ਨੇ ਦੱਸਿਆ ਕਿ 26 ਜਨਵਰੀ ਦੀ ਗਜਟਿਡ ਛੁੱਟੀ ਦੇ ਚੱਲਦਿਆਂ ਓ.ਪੀ.ਡੀ ਸੇਵਾਵਾਂ ਬੰਦ ਰਾਖਿਆਂ ਜਾ ਰਹੀਆਂ ਹਨ ਅਤੇ ਪੰਜਾਬ ਸਮੇਤ ਹੋਰ ਰਾਜਾਂ ਤੋਂ ...

ਪੂਰੀ ਖ਼ਬਰ »

ਪੇਂਡੂ ਸੰਘਰਸ਼ ਕਮੇਟੀ ਨੇ ਮਾਤ ਭਾਸ਼ਾ ਨੂੰ ਸਤਿਕਾਰ ਦਿਵਾਉਣ ਦਾ ਮੁੜ ਚੁੱਕਿਆ ਝੰਡਾ

ਚੰਡੀਗੜ੍ਹ, 25 ਜਨਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੀ 71 ਮੈਂਬਰੀ ਕੇਂਦਰੀ ਕਾਰਜਕਾਰਨੀ ਦੀ ਮੀਟਿੰਗ ਹੋਈ | ਇਹ ਕਮੇਟੀ ਹਾਲ ਹੀ 'ਚ ਬੁੜੈਲ ਵਿਖੇ ਹੋਈ ਪੇਂਡੂ ਸੰਘਰਸ਼ ਕਮੇਟੀ, ਚੰਡੀਗੜ੍ਹ ਦੀ ਦੂਜੀ ਡੈਲੀਗੇਟ ਕਾਨਫਰੰਸ 'ਚ ਚੁਣੀ ਗਈ ...

ਪੂਰੀ ਖ਼ਬਰ »

ਸੇਂਟ ਜੋਸਫ਼ ਸਕੂਲ ਵੱਲੋਂ 'ਡਾਂਡੀ ਯਾਤਰਾ' ਪ੍ਰਦਰਸ਼ਨੀ

ਚੰਡੀਗੜ੍ਹ, 25 ਜਨਵਰੀ (ਸੋਹਲ)-ਸਥਾਨਕ ਸੇਂਟ ਜੋਸਫ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ 44 ਡੀ ਵੱਲੋਂ ਮਹਾਤਮਾ ਗਾਂਧੀ ਦੀ ਡਾਂਡੀ ਯਾਤਰਾ ਨਾਲ ਸਬੰਧਿਤ ਇੱਕ ਤੁਰਦੀ ਫਿਰਦੀ ਵੈਨ ਪ੍ਰਦਰਸ਼ਨੀ ਲਾਈ ਗਈ | ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾ ਦੇ ਫੁੱਲ ਭੇਟ

ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਅਜਿਹੀ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿਚ ਚਾਰ ਵਾਰ ਸ਼ਿਖਰ ਨੂੰ ਛੂਹਿਆ | ਸ੍ਰੀ ਧਨਖੜ ਅੱਜ ਇੱਥੇ ਨੇਤਾ ...

ਪੂਰੀ ਖ਼ਬਰ »

ਨਵੇਂ ਸਾਲ ਦਾ ਕੈਲੰਡਰ ਜਾਰੀ

ਜ਼ੀਰਕਪੁਰ, 25 ਜਨਵਰੀ (ਵਿ. ਪ੍ਰ)-ਗੁਰਮਤਿ ਸੇਵਾ ਸੁਸਾਇਟੀ ਭਬਾਤ ਵੱਲੋਂ ਨਵੇਂ ਸਾਲ 2015 ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਕੈਲੰਡਰ ਆਪਣੇ ਮੈਂਬਰਾਂ ਲਈ ਜਾਰੀ ਕੀਤਾ ਗਿਆ | ਸੁਸਾਇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਵੱਲੋਂ ਕੈਲੰਡਰ ਜਾਰੀ ਕੀਤਾ ...

ਪੂਰੀ ਖ਼ਬਰ »

'ਹਿਊਮਨ ਵੈਲਿਯੂਜ਼ ਐਾਡ ਕਮਿਊਨਿਟੀ ਸਰਵਿਸ' ਵਿਸ਼ੇ 'ਤੇ ਲੈਕਚਰ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਵੱਲੋਂ ਬੀ. ਟੈਕ ਦੇ ਪਹਿਲੇ ਸਾਲ ਦੇ ਸਾਰੇ ਵਿਦਿਆਰਥੀਆਂ ਲਈ 'ਹਿਊਮਨ ਵੈਲਿਯੂਜ਼ ਐਾਡ ਕਮਿਊਨਿਟੀ ਸਰਵਿਸ' ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ, ਜਿਸਨੂੰ ਡਾ: ਸਤਿੰਦਰ ਢਿੱਲੋਂ (ਕੋਆਰਡੀਨੇਟਰ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਕੱਢੀ

ਖਰੜ, 25 ਜਨਵਰੀ (ਮਾਨ)-ਸ੍ਰੀ ਸ਼ਿਵ ਸਾਈਾ ਮੰਦਿਰ ਸੇਵਾ ਸਮਿਤੀ ਖਰੜ ਵੱਲੋਂ ਸ੍ਰੀ ਸਿਰਡੀ ਸਾਈਾ ਮੰਦਿਰ ਦੇ ਤੀਸਰੇ ਸਾਲਾਨਾ ਸਥਾਪਨਾ ਸਮਾਰੋਹ ਨੂੰ ਸਮਰਪਿਤ ਪਾਲਕੀ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦਾ ਪ੍ਰਾਰੰਭ ਕਰਨ ਸਮੇਂ ਬਾਜਵਾ ਡਿਵੈਲਪਰਜ ਲਿਮਟਿਡ ਦੇ ਐਮ. ...

ਪੂਰੀ ਖ਼ਬਰ »

ਬੱਲੋਮਾਜਰਾ ਕੁਸ਼ਤੀ ਦੰਗਲ 'ਚ ਝੰਡੀ ਦੀ ਕੁਸ਼ਤੀ 'ਤੇ ਡੂਮਛੇੜੀ ਦਾ ਕਬਜ਼ਾ

ਐੱਸ. ਏ. ਐੱਸ. ਨਗਰ, 25 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪਿੰਡ ਬੱਲੋਮਾਜਰਾ ਵਿਖੇ ਬਾਬਾ ਜਾਨਕੀ ਦਾਸ ਅਤੇ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੀ ਯਾਦ ਵਿਚ ਅਤੇ ਬਸੰਤ ਪੰਚਮੀ ਮੌਕੇ ਤਰਨਜੀਤ ਸਿੰਘ ਘੋਲੂ ਦੀ ਅਗਵਾਈ ਵਿਚ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਜੀ. ਐਸ. ਮੈਮੋਰੀਅਲ ਸਕੂਲ ਵੱਲੋਂ ਸਾਲਾਨਾ ਸਮਾਗਮ

ਜ਼ੀਰਕਪੁਰ, 25 ਜਨਵਰੀ (ਅਵਤਾਰ ਸਿੰਘ)-ਸਥਾਨਕ ਜੀ. ਐਸ. ਮੈਮੋਰੀਅਲ ਸਕੂਲ ਨੇ ਆਪਣਾ ਸਾਲਾਨਾ ਦਿਵਸ ਮਨਾਇਆ | ਸਮਾਗਮ ਦੌਰਾਨ ਹਲਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਐਨ. ਕੇ. ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨਗਰ ਕੌਾਸਲ ਜ਼ੀਰਕਪੁਰ ਦੇ ਸਾਬਕਾ ...

ਪੂਰੀ ਖ਼ਬਰ »

ਸਕੂਲਾਂ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਡੇਰਾਬੱਸੀ, 25 ਜਨਵਰੀ (ਸ਼ਾਮ ਸਿੰਘ ਸੰਧੂ)-ਸਥਾਨਕ ਏ. ਟੀ. ਐਸ. ਵੈਲੀ ਪਬਲਿਕ ਸਕੂਲ ਅਤੇ ਕਰਨਲ ਵੀ. ਆਰ. ਮੋਹਨ ਡੀ. ਏ. ਵੀ. ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਏ. ਟੀ. ਐਸ. ਵੈਲੀ ਸਕੂਲ ਵਿਖੇ ਸੁੰਦਰ ਪੁਸ਼ਾਕਾਂ 'ਚ ਫਬ ਕੇ ...

ਪੂਰੀ ਖ਼ਬਰ »

18,000 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਪੰਜਾਬ ਦੀ ਨੁਹਾਰ-ਤਰੁਣ ਚੁੱਗ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਨਿੱਝਰ)-18000 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੀ ਨੁਹਾਰ ਬਦਲੀ ਜਾਵੇਗੀ ਜਿਸ ਤਹਿਤ ਪੰਜਾਬ ਵਿਚ ਸੜਕ 'ਤੇ ਫਲਾਇਉਵਰਾਂ ਦਾ ਜਾਲ ਵਿਛਾਉਣ ਤੋਂ ਇਲਾਵਾ ਵੱਖਰੇ-ਵੱਖਰੇ ਪ੍ਰਾਜੈਕਟ ਅਰੰਭੇ ਜਾਣਗੇ ਜਿਨ੍ਹਾਂ ਦੇ ਮੁਕੰਮਲ ਹੋਣ ਤੇ ...

ਪੂਰੀ ਖ਼ਬਰ »

ਮਾਰਕਸਵਾਦੀ ਆਗੂਆਂ ਵੱਲੋਂ ਬਰਾਕ ਓਬਾਮਾ ਦੀ ਭਾਰਤ ਫੇਰੀ ਦਾ ਵਿਰੋਧ

ਡੇਰਾਬੱਸੀ, 25 ਜਨਵਰੀ (ਨਿ. ਪ. ਪ)-ਅੱਜ ਇਥੇ ਸੀ. ਪੀ. ਆਈ. (ਐਮ) ਦੀ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਵਰਕਰਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਫੇਰੀ ਦਾ ਡੱਟਕੇ ਵਿਰੋਧ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਪਿੰਡ ਸੁਧਾਰਕ ਸੁਸਾਇਟੀ ਵੱਲੋਂ ਪੜਛ ਰੋਡ ਦੀ ਮੁਰੰਮਤ ਦੀ ਮੰਗ

ਨਵਾਂਗਰਾਉਂ, 25 ਜਨਵਰੀ (ਪ. ਪ.)-ਪਿੰਡ ਸੁਧਾਰਕ ਸੁਸਾਇਟੀ ਮੁੱਲਾਂਪੁਰ ਨੇ ਮੇਲੇ ਦੇ ਮੱਦੇਨਜ਼ਰ ਪੜਛ-ਜੈਅੰਤੀ ਮਾਜਰੀ ਸੜਕ ਦੀ ਮੁਰੰਮਤ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਸਬੰਧੀ ਸੁਸਾਇਟੀ ਦੇ ਅਹੁਦੇਦਾਰ ਤੇ ਸਮਾਜ ਸੇਵੀ ਅਰਵਿੰਦਪੁਰੀ ਅਤੇ ਦਵਿੰਦਰ ਕੁਮਾਰ ਸ਼ਰਮਾ ਨੇ ...

ਪੂਰੀ ਖ਼ਬਰ »

ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ ਵੱਲੋਂ ਸਰਕਾਰ ਦੀ ਨਿਖੇਧੀ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ (ਪੁਟੀਆ) ਨੇ ਪੰਜਾਬ ਰਾਜ ਦੇ ਗਰੀਬ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਪ੍ਰਦਾਨ ਕਰਨ ਲਈ ਸੂਬੇ ਤੋਂ ਬਾਹਰਲੀਆਂ ਪ੍ਰਾਈਵੇਟ ਏਜੰਸੀਆਂ ਦੀਆਂ ਸੇਵਾਵਾਂ ...

ਪੂਰੀ ਖ਼ਬਰ »

ਨਗਰ ਕੌਾਸਲ ਦੇ ਦਫ਼ਤਰ ਨਹੀਂ ਪਹੁੰਚੀਆਂ ਵੋਟਰ ਸੂਚੀਆਂ

ਕੁਰਾਲੀ, 25 ਜਨਵਰੀ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਵਿੱਚ ਨਗਰ ਕੌਾਸਲ ਦੀਆਂ ਹੋਣ ਵਾਲੀਆਂ ਆਗਾਮੀ ਚੋਣਾਂ ਤੋਂ ਪਹਿਲਾਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਥਿਤ ਤੌਰ 'ਤੇ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਦਿੱਤੀ ਜਾਂਦੀ ਪਹਿਲ ਦੇ ਕਾਰਨ ਸ਼ਹਿਰ ...

ਪੂਰੀ ਖ਼ਬਰ »

ਚੱਲਦੀ ਗੱਡੀ 'ਚ ਮਹਿਲਾ ਨਾਲ ਸਾਥੀਆਂ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼

ਕੁਰਾਲੀ, 25 ਜਨਵਰੀ (ਹਰਪ੍ਰੀਤ ਸਿੰਘ)-ਸਥਾਨਕ ਪੁਲਿਸ ਨੇ ਚੱਲਦੀ ਗੱਡੀ 'ਚ ਇਕ ਮਹਿਲਾ ਨਾਲ ਉਸਦੇ ਸਾਥੀਆਂ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਿਖ਼ਲਾਫ ਮਾਮਲਾ ਦਰਜ਼ ਕੀਤਾ ਹੈ | ਘਟਨਾ ਦੌਰਾਨ ਮਹਿਲਾ ਨੇ ਚੱਲਦੀ ਗੱਡੀ ਵਿਚੋਂ ਛਾਲ ਮਾਰ ...

ਪੂਰੀ ਖ਼ਬਰ »

ਮਨਜੀਤ ਸਿੰਘ ਮਾਨ ਸਰਬਸੰਮਤੀ ਨਾਲ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਚੁਣੇ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਦੀ ਇਕ ਜਨਰਲ ਇਕੱਤਰਤਾ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਸਭਰਵਾਲ ਦੀ ਪ੍ਰਧਾਨਗੀ ਹੇਠ ਸਭਾ ਦੀ ਅਗਾਮੀ ਚੋਣ ਨੂੰ ਲੈ ਕੇ ਹੋੲਾੀ | ਇਸ ਸਬੰਧੀ ਸਭਾ ਦੇ ਲੀਗਲ ਸੈੱਲ ਦੇ ਚੇਅਰਮੈਨ ਪ੍ਰਦੀਪ ...

ਪੂਰੀ ਖ਼ਬਰ »

ਦਸਮੇਸ਼ ਨਗਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਖਰੜ, 25 ਜਨਵਰੀ (ਮਾਨ)-ਦਸਮੇਸ਼ ਨਗਰ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਐਡਵੋਕੇਟ ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਮੁਹੱਲੇ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਸਬੰਧੀ ਐਡਵੋਕੇਟ ਨਰਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਬ-ਡਵੀਜ਼ਨ ਪੱਧਰ ਦਾ ਗਣਤੰਤਰ ਦਿਵਸ ਸਮਾਗਮ ਅਨਾਜ ਮੰਡੀ ਖਰੜ 'ਚ ਹੋਵੇਗਾ

ਖਰੜ, 25 ਜਨਵਰੀ (ਮਾਨ)-ਸਬ-ਡਵੀਜ਼ਨ ਪੱਧਰ ਦਾ ਗਣਤੰਤਰ ਦਿਵਸ ਅਨਾਜ ਮੰਡੀ ਖਰੜ ਵਿਖੇ ਮਨਾਇਆ ਜਾਵੇਗਾ | ਸਮਾਗਮ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਉਪ ਮੰਡਲ ਮੈਜਿਸਟੇ੍ਰਟ ਖਰੜ ਸੁਖਜੀਤਪਾਲ ਸਿੰਘ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਸ ਮੌਕੇ ...

ਪੂਰੀ ਖ਼ਬਰ »

ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਜ਼ਰੂਰੀ-ਸਿੱਧੂ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਸਾਡਾ ਦੇਸ਼ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਅਤੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਡਿਪਟੀ ...

ਪੂਰੀ ਖ਼ਬਰ »

ਗੋਸਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਦਾ ਦੌਰਾ

ਕੁਰਾਲੀ, 25 ਜਨਵਰੀ (ਪ. ਪ.)-ਨੇੜਲੇ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਵਿਦਿਅਕ ਟੂਰ ਵਿਗਿਆਨ, ਗਿਆਨ, ਕਲਾ ਤੇ ਮਨੋਰੰਜਨ ਦੇ ਅਨੂਠੇ ਸੰਗਮ ਸਾਇੰਸ ਸਿਟੀ ਕਪੂਰਥਲਾ ਲਿਜਾਇਆ ਗਿਆ | ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ (ਰੋਪੜ) ਡਾ: ਸੁਰਿੰਦਰ ਕੌਰ ...

ਪੂਰੀ ਖ਼ਬਰ »

ਪੁਲੀ ਧੱਸਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ

ਖਰੜ, 25 ਜਨਵਰੀ (ਨਿ. ਪ. ਪ.)-ਖਰੜ-ਬੱਸੀ ਪਠਾਣਾਂ ਮਾਰਗ (ਰੰਧਾਵਾ ਰੋਡ) 'ਤੇ ਪਿੰਡ ਪੀਰ ਸੁਹਾਣਾ ਨੇੜੇ ਖਾਨਪੁਰ ਨਦੀ ਦੇ ਪਾਣੀ ਦੇ ਨਿਕਾਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਕਾਫੀ ਸਮਾਂ ਪਹਿਲਾਂ ਲਗਾਈ ਗਈ ਪੁੱਲੀ ਦੇ ਸੜਕ ਦਰਮਿਆਨ ਥੱਲੇ੍ਹ ਨੂੰ ਧੱਸ ਜਾਣ ਕਾਰਨ ਕਈ ਦਰਜਨ ...

ਪੂਰੀ ਖ਼ਬਰ »

ਆਨਲਾਈਨ ਠੱਗਾਂ ਨੇ 5 ਜਣਿਆਂ ਦੇ ਖਾਤਿਆਂ 'ਚੋਂ ਉਡਾਏ 3 ਲੱਖ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਨਿੱਝਰ)-ਆਨ ਲਾਈਨ ਠੱਗਾਂ ਨੇ ਬੈਂਕ ਅਧਿਕਾਰੀ ਬਣ ਕੇ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ 'ਚ ਰਹਿੰਦੇ 5 ਵਿਅਕਤੀਆਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਏ.ਟੀ.ਐਮ. ਸਬੰਧੀ ਜਾਣਕਾਰੀ ਹਾਸਲ ਕਰਕੇ 2 ਲੱਖ 93 ਹਜ਼ਾਰ ਰੁਪਏ ਗਾਇਬ ਕਰ ...

ਪੂਰੀ ਖ਼ਬਰ »

ਨਾਕਾਬੰਦੀ ਦੌਰਾਨ ਪੁਲਿਸ ਨੇ ਏਅਰ ਰਾਈਫਲ ਬਰਾਮਦ ਕੀਤੀ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਇਥੋਂ ਦੇ ਫੇਜ਼-3ਏ 'ਚ ਗਣਤੰਤਰ ਦਿਵਸ ਦੇ ਸਬੰਧ 'ਚ ਲਗਾਏ ਸਪੈਸ਼ਲ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਗੱਡੀ 'ਚੋਂ ਏਅਰ ਰਾਈਫਲ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ 'ਚ ਚਰਚਾ ਛਿੜ ਗਈ | ਇਸ ਸਬੰਧੀ ਸੂਚਨਾ ਮਿਲਣ ...

ਪੂਰੀ ਖ਼ਬਰ »

ਪਿੰਡ ਪਲਹੇੜੀ ਦੇ ਵੱਡੀ ਗਿਣਤੀ ਘਰਾਂ ਦਾ ਜਿਊਣਾ ਮੁਹਾਲ

ਮੁੱਲਾਂਪੁਰ ਗਰੀਬਦਾਸ, 25 ਜਨਵਰੀ (ਦਿਲਬਰ ਸਿੰਘ ਖੈਰਪੁਰ)-ਪਿੰਡ ਪਲਹੇੜੀ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ 70-80 ਘਰਾਂ ਦੇ ਲੋਕਾਂ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਸਰਕਾਰੇ ਦਰਬਾਰੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਪਿੰਡ ਦੀ ਸਰਪੰਚ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਹੋਵੇਗਾ-ਸਿੱਧੂ

ਖਰੜ, 25 ਜਨਵਰੀ (ਨਿ. ਪ. ਪ)-ਮੌਸਮ ਖੁੱਲ੍ਹਦਿਆਂ ਹੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤਹਿਤ ਆਉਣ ਵਾਲੇ ਪੇਂਡੂ ਖੇਤਰ ਸਮੇਤ ਜਿਹੜੀਆਂ ਸੜਕਾਂ ਦੀ ਮੁਰੰਮਤ ਹੋਣੀ ਬਾਕੀ ਹੈ, ਉਨ੍ਹਾਂ ਸਬੰਧੀ ਵਿਕਾਸ ਕਾਰਜ ਫਰਵਰੀ ਤੇ ਅੰਤ ਤੱਕ ਜਾਂ ਮਾਰਚ ਦੇ ਪਹਿਲੇ ਹਫਤੇ ਸ਼ੁਰੂ ...

ਪੂਰੀ ਖ਼ਬਰ »

ਜਥੇ : ਬਡਾਲੀ ਵੱਲੋਂ ਨਵੀਆਂ ਗਲੀਆਂ-ਨਾਲੀਆਂ ਦਾ ਉਦਘਾਟਨ

ਮਾਜਰੀ, 25 ਜਨਵਰੀ (ਕੁਲਵੰਤ ਸਿੰਘ ਧੀਮਾਨ)-ਹਲਕਾ ਖਰੜ ਅਧੀਨ ਪੈਂਦੇ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ 'ਤੇ ਕੀਤਾ ਜਾ ਰਿਹਾ ਹੈ ਜਿਸ ਤਹਿਤ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਜਾਰੀ ਕੀਤੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਨਾਲ ਪਿੰਡਾਂ ...

ਪੂਰੀ ਖ਼ਬਰ »

ਗਣਤੰਤਰ ਦਿਨ 'ਤੇ ਕਰਵਾਓ ਮੁਫ਼ਤ ਓਬਾਮਾ ਤੇ ਮਿਸ਼ੇਲ ਸਟਾਈਲ ਹੇਅਰ ਕੱਟ

ਚੰਡੀਗੜ੍ਹ , 25 ਜਨਵਰੀ (ਮਾਨ)-ਕਲਯੋ ਪੈਟਰਾ ਨੇ ਇਸ ਗਣਤੰਤਰ ਦਿਵਸ ਮੌਕੇ ਪੰਜਾਬ ਨੂੰ ਦੇਸ਼ ਭਗਤੀ ਦੇ ਪਹਿਰਾਵੇ ਅਤੇ ਦੇਸੀ ਰੰਗਾਂ ਵਿੱਚ ਪੇਸ਼ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ | ਪੰਜਾਬ ਵਿੱਚ ਇਸ ਵਾਰ ਪੂਰੇ ਇੱਕ ਮਹੀਨੇ ਗਣਤੰਤਰ ਦਿਵਸ ਦਾ ਜਸ਼ਨ ਬੇਹੱਦ ਫੈਸ਼ਨੇਬਲ ...

ਪੂਰੀ ਖ਼ਬਰ »

ਚੰਡੀਗੜ੍ਹ ਵਿਖੇ ਦਿਖੇਗਾ ਪੰਜਾਬ ਦਾ ਵਿਰਾਸਤੀ ਰੰਗ ਪੰਜਾਬ ਕਲਾ ਭਵਨ 'ਚ

ਚੰਡੀਗੜ੍ਹ, 25 ਜਨਵਰੀ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ 'ਚ ਆਉਂਦੇ ਦਿਨੀਂ ਪੰਜਾਬ ਦੇ ਵਿਰਾਸਤੀ ਰੰਗ ਦੇਖਣ ਨੂੰ ਮਿਲਣਗੇ | ਪੰਜਾਬੀ ਸੰਸਕਿ੍ਤੀ ਨੂੰ ਪੇਸ਼ ਕਰਦਾ ਪਹਿਰਾਵਾ, ਬੋਲੀ, ਵਿਅੰਜਨ, ਲੋਕ ਨਾਚ ਅਤੇ ਮਿਊਜ਼ਿਕ ਦਾ ਦੌਰ 29 ਜਨਵਰੀ ਤੋਂ ਸੈਕਟਰ-16 ਸਥਿਤ ਪੰਜਾਬ ...

ਪੂਰੀ ਖ਼ਬਰ »

ਸ਼ਰਮਾ ਨੇ ਲਕਸ਼ਮੀ ਨਾਰਾਇਣ ਮੰਦਿਰ ਦਾ ਨੀਂਹ ਪੱਥਰ ਰੱਖਿਆ

ਜ਼ੀਰਕਪੁਰ, 25 ਜਨਵਰੀ (ਵਿਸ਼ੇਸ਼ ਪ੍ਰਤੀਨਿੱਧ)-ਭਬਾਤ ਦੇ ਪੁਰਾਤਨ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਵੱਲੋਂ ਰੱਖਿਆ ਗਿਆ | ਦੱਸਣਯੋਗ ਹੈ ਕਿ ਇਹ ਮੰਦਿਰ ਕਰੀਬ 30 ਸਾਲ ਪੁਰਾਣਾ ਹੈ ਅਤੇ ਇਸ ਮੰਦਿਰ ਦਾ ਨਵੇਂ ਸਿਰਿਓਾ ਨਿਰਮਾਣ ...

ਪੂਰੀ ਖ਼ਬਰ »

ਸਵਾਮੀ ਇਨਕਲੇਵ 'ਚ ਹੱਡੀਆਂ ਦੀ ਮੁਫ਼ਤ ਜਾਂਚ ਦਾ ਕੈਂਪ

ਜ਼ੀਰਕਪੁਰ, 25 ਜਨਵਰੀ (ਭੰਗੂਖੇੜਾ) -ਸਥਾਨਕ ਸਵਾਮੀ ਇਨਕਲੇਵ 'ਚ ਇਲਾਕਾ ਨਿਵਾਸੀਆਂ ਵੱਲੋਂ ਸਾਂਝੇ ਤੌਰ 'ਤੇ ਹੱਡੀਆਂ ਦੀ ਮੁਫਤ ਜਾਂਚ ਦਾ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਹਲਕਾ ਵਿਧਾਇਕ ਅਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਐਨ. ਕੇ. ਸ਼ਰਮਾ ਵੱਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਗੁਰਮਤਿ ਦੇ ਨਾਲ-ਨਾਲ ਸਿਧਾਂਤਾਂ ਦੀ ਜਾਣਕਾਰੀ ਹੋਣਾ ਜ਼ਰੂਰੀ-ਪੰਜੌਲੀ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਹੈ ਕਿ ਸਮੂਹ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਗੁਰਮਤਿ ਦੇ ਨਾਲ-ਨਾਲ ਸਿਧਾਂਤਾਂ ਦੀ ...

ਪੂਰੀ ਖ਼ਬਰ »

ਕਰਤਾਰਸਰ ਸਾਹਿਬ ਪਡਿਆਲਾ ਵਿਖੇ ਬਸੰਤ ਪੰਚਮੀ ਮੌਕੇ ਢਾਡੀ ਦਰਬਾਰ

ਕੁਰਾਲੀ, 25 ਜਨਵਰੀ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੀ ਹੱਦ 'ਚ ਪੈਂਦੇ ਪਿੰਡ ਪਡਿਆਲਾ ਦੇ ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ ਬਸੰਤ ਪੰਚਮੀ ਦੇ ਪਾਵਨ ਦਿਵਸ ਨੂੰ ਮੁੱਖ ਰੱਖਦਿਆਂ ਬਾਬਾ ਗਗਨਦੀਪ ਸਿੰਘ ਪਡਿਆਲਾ ਵਾਲਿਆਂ ਦੀ ਰਹਿਨੁਮਾਈ ਹੇਠ ਇੱਕ ਢਾਡੀ ਦਰਬਾਰ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੀ ਪੂਰਬ ਸੰਧਿਆ ਮੌਕੇ ਮਰੀਜ਼ਾਂ ਨੂੰ ਵੰਡੇ ਫ਼ਲ

ਐੱਸ. ਏ. ਐੱਸ. ਨਗਰ, 25 ਜਨਵਰੀ (ਸਟਾਫ ਰਿਪੋਰਟਰ)-ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਐੱਸ. ਏ. ਐੱਸ. ਨਗਰ ਦੀ ਹਸਪਤਾਲ ਭਲਾਈ ਸ਼ਾਖਾ ਲੋੜਵੰਦ ਮਰੀਜ਼ਾਂ (ਜਨਰਲ)-ਕਮ-ਆਨਰੇਰੀ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਸ਼ਨਪ੍ਰੀਤ ਕੌਰ ਗਿੱਲ ਨੇ ਗਣਤੰਤਰ ਦਿਵਸ ਦੀ ਪੁਰਵ ਸੰਧਿਆ ...

ਪੂਰੀ ਖ਼ਬਰ »

ਆਸ਼ਮਾ ਇੰਟਰਨੈਸ਼ਨਲ ਸਕੂਲ 'ਚ ਮਨਾਈ ਬਸੰਤ ਪੰਚਮੀ

ਐੱਸ. ਏ. ਐੱਸ. ਨਗਰ, 25 ਜਨਵਰੀ (ਬੈਨੀਪਾਲ)-ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਸਮੁੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੀਲੇ ਰੰਗ ਦੇ ਕੱਪੜੇ ਪਾ ਕੇ ਬਸੰਤ ਰੁੱਤ ਦਾ ਸਵਾਗਤ ਬਸੰਤ ਪੰਚਮੀ ਦਾ ਤਿਉਹਾਰ ਮਨਾਕੇ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਮੋਨੀਕਾ ਮਾਨ ਨੇ ਸਮੂਹ ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਦੀ ਸੈਰ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਆਪਣੇ ਵਿਦਿਆਰਥੀਆਂ ਵਿਚ ਸਾਇੰਸ ਅਤੇ ਟੈਕਨਾਲੋਜ਼ੀ ਪ੍ਰਤੀ ਰੁਝਾਨ ਪੈਦਾ ਕਰਨ ਅਤੇ ਵਿਗਿਆਨ ਦੀਆਂ ਖੋਜ਼ਾਂ ਪ੍ਰਤੀ ਜਾਣਕਾਰੀ ਵਧਾਉਣ ਦੇ ਉਦੇਸ਼ ਤਹਿਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX