ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਕੁਪਵਾੜਾ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  1 day ago
ਕੈਪਟਨ ਅਮਰਿੰਦਰ ਦੀ ਸੂਚੀ ਨੂੰ ਕੂੜੇਦਾਨ ਵਿਚ ਸੁੱਟੇਗਾ ਜਸਟਿਨ ਟਰੂਡੋ - ਸਿਮਰਨਜੀਤ ਸਿੰਘ ਮਾਨ
. . .  1 day ago
ਚੰਡੀਗੜ੍ਹ , 22 ਫਰਵਰੀ- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਸ ਦੇਸ਼ ਤੋਂ ਹੈ, ਜਿੱਥੋਂ ਦੇ ਕਾਨੂੰਨ ਵਿਚ ਸਭ ਤੋਂ ਅਹਿਮ ਗੱਲ ਹੈ ਕਿ ਹਰ ਇਕ...
ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  1 day ago
ਐੱਸ. ਏ. ਐੱਸ. ਨਗਰ, 22 ਫਰਵਰੀ -ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ-2 ਪੂਨਮ. ਕੇ. ਸਿੱਧੂ ਅਤੇ ਅਸਿਸਟੈਂਟ ਕਮਿਸ਼ਨਰ ਕੁਲਤੇਜ ਸਿੰਘ ਬੈਂਸ ਦੇ ਹੁਕਮਾਂ 'ਤੇ ਆਮਦਨ ਕਰ ਦੀ ਵਿਸ਼ੇਸ਼ ਟੀਮ ਵਲੋਂ ਮੁਹਾਲੀ ਵਿਚਲੇ ਫ਼ੇਜ਼5 ਵਿਚ...
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 22 ਫਰਵਰੀ- ਸੀਬੀਆਈ ਨੇ ਰੋਟੋਮੈਕ ਪਿੱਨ ਨੇ ਮਾਲਕ ਵਿਕਰਮ ਕੋਠਾਰੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਕੋਠਾਰੀ ਨੂੰ ਗ੍ਰਿਫਤਾਰ...
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  1 day ago
ਨਵੀਂ ਦਿੱਲੀ, 22 ਫਰਵਰੀ- ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਆਉਣ ਵਾਲੇ ਦਿਨਾਂ 'ਚ 90 ਹਜ਼ਾਰ ਲੋਕਾਂ ਨੂੰ ਨੌਕਰੀ...
ਪੁਲਿਸ ਨੇ ਆਪਣੀ ਦੇਖ ਰੇਖ 'ਚ ਕਿਸਾਨਾਂ ਦਾ ਕਾਫ਼ਲਾ ਤੋਰਿਆ
. . .  1 day ago
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸਵੇਰੇ ਤੋਂ ਪੁਲਿਸ ਵੱਲੋਂ ਰੋਕੇ ਕਿਸਾਨਾਂ ਦਾ ਕਾਫ਼ਲਾ ਥਾਣਾ ਮੁਖੀ ਨੇ ਆਪਣੀ ਦੇਖ ਰੇਖ ਵਿਚ ਤੋਰਿਆ । ਉਨ੍ਹਾਂ ਕਿਸਾਨਾਂ ਦੇ ਕਾਫ਼ਲੇ ਨਾਲ ਆਪਣੀ ਗੱਡੀ ਲਗਾਉਂਦਿਆਂ ਕਿਹਾ ਕਿ ਉਹ...
ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਸਬੰਧਿਤ ਹਲਕਿਆਂ ਵਿਚ 24 ਦੀ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ, 22 ਫਰਵਰੀ (ਆਰਿਫ਼)-ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਅੰਦਰ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਹਲਕਿਆਂ ਅੰਦਰ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ...
ਬੈਂਕ ਘੁਟਾਲਾ : ਗ੍ਰਿਫ਼ਤਾਰ 12 ਵਿਅਕਤੀਆਂ ਤੋਂ ਸੀ.ਬੀ.ਆਈ. ਕਰ ਰਹੀ ਹੈ ਪੁੱਛਗਿੱਛ
. . .  1 day ago
ਮੁੰਬਈ, 22 ਫਰਵਰੀ- ਪੀ.ਐਨ.ਬੀ.ਬੈਂਕ ਘੁਟਾਲੇ ਮਾਮਲੇ 'ਚ ਸੀ.ਬੀ.ਆਈ.12 ਵਿਅਕਤੀਆਂ ਤੋਂ ਪੁੱਛਗਿੱਛ...
ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਸੱਜਣ ਕੁਮਾਰ ਦੀ ਜ਼ਮਾਨਤ ਖ਼ਾਰਜ ਕਰਵਾਉਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰੱਦ
. . .  1 day ago
ਨਸੀਮੁਦੀਨ ਸਿਦੀਕੀ ਕਾਂਗਰਸ 'ਚ ਸ਼ਾਮਿਲ
. . .  1 day ago
15 ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ
. . .  1 day ago
ਵਪਾਰ ਤੇ ਸਾਈਬਰ ਸੁਰੱਖਿਆ 'ਚ ਭਾਰਤ ਕੈਨੇਡਾ ਕਰਨਗੇ ਮਜ਼ਬੂਤ ਸਬੰਧ
. . .  1 day ago
ਆਬਕਾਰੀ ਤੇ ਕਰ ਵਿਭਾਗ ਵੱਲੋਂ ਕਰੋੜਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਦ
. . .  1 day ago
ਕ੍ਰਿਕਟਰ ਹਰਨਮਪ੍ਰੀਤ ਕੌਰ ਡੀ.ਐਸ.ਪੀ. ਬਣਨ ਲਈ ਤਿਆਰ
. . .  1 day ago
ਐਮ.ਪੀ. ਰਣਦੀਪ ਸਰਾਏ ਨੇ ਜਸਪਾਲ ਅਟਵਾਲ ਮਾਮਲੇ 'ਤੇ ਮੰਗੀ ਮੁਆਫ਼ੀ
. . .  1 day ago
ਬਰਤਾਨੀਆ ਦੀ ਪਾਰਲੀਮੈਂਟ ਬਾਹਰ ਸਿੱਖ 'ਤੇ ਨਸਲੀ ਹਮਲਾ
. . .  1 day ago
ਜ਼ਿਲ੍ਹਾ ਚੋਣ ਅਧਿਕਾਰੀ ਕਾਂਗਰਸ ਵਰਕਰ ਵਜੋਂ ਕਰ ਰਿਹੈ ਕੰਮ - ਅਕਾਲੀ-ਭਾਜਪਾ ਨੇ ਲਗਾਇਆ ਦੋਸ਼
. . .  1 day ago
ਬਿਗ ਬਾਸ ਦਾ ਸੈੱਟ ਸੜ ਕੇ ਸੁਆਹ
. . .  1 day ago
ਪਾਕਿ ਗੋਲੀਬਾਰੀ 'ਚ ਕਈ ਘਰ ਨੁਕਸਾਨੇ
. . .  1 day ago
ਆਪ ਵਰਕਰਾਂ ਨੇ ਰਾਜਨਾਥ ਤੇ ਭਾਜਪਾ ਵਰਕਰਾਂ ਨੇ ਸਿਸੋਦੀਆ ਦੀ ਰਿਹਾਇਸ਼ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਟਰੂਡੋ ਨੇ ਬੱਚਿਆਂ ਸਮੇਤ ਕ੍ਰਿਕਟ ਦਾ ਲਿਆ ਲੁਤਫ਼
. . .  1 day ago
ਅਧਿਆਪਕਾਂ ਨੂੰ ਬੰਦੂਕ ਫੜਾਈ ਜਾਵੇ - ਟਰੰਪ
. . .  1 day ago
ਫ਼ਿਲਮ ਸ਼ੂਟਿੰਗ ਲਈ ਪ੍ਰਣੀਤੀ ਚੋਪੜਾ ਤੇ ਅਰਜੁਨ ਕਪੂਰ ਅੰਮ੍ਰਿਤਸਰ ਪੁੱਜੇ
. . .  1 day ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸੇਕਰਡ ਹਰਟ ਕੈਥੀਡ੍ਰਲ ਚਰਚ ਪਹੁੰਚੇ
. . .  1 day ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਦਿੱਲੀ ਦੀ ਜਾਮਾ ਮਸਜਿਦ ਪੁੱਜੇ
. . .  1 day ago
ਈ.ਡੀ. ਨੇ ਮੋਦੀ ਦੀਆਂ 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
. . .  1 day ago
ਕੈਨੇਡਾ ਦੀ ਅੰਬੈਸੀ ਨੇ ਜਸਪਾਲ ਅਟਵਾਲ ਨੂੰ ਦਿੱਤਾ ਸੱਦਾ ਕੀਤਾ ਰੱਦ
. . .  1 day ago
ਜਸਟਿਨ ਟਰੂਡੋ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ
. . .  1 day ago
ਅਮਿਤਾਭ ਬੱਚਨ ਇਕ ਵਾਰ ਫਿਰ ਲੈ ਰਹੇ ਹਨ ਕਾਂਗਰਸ 'ਚ ਦਿਲਚਸਪੀ
. . .  1 day ago
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸੈਨਾ ਪ੍ਰਮੁੱਖ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ - ਓਵੈਸੀ
. . .  1 day ago
ਤਿੰਨ ਦਿਨ ਦੇ ਦੌਰੇ 'ਤੇ ਕਰਨਾਟਕਾ ਜਾਣਗੇ ਰਾਹੁਲ
. . .  1 day ago
ਅੱਜ ਦਾ ਵਿਚਾਰ
. . .  1 day ago
ਮਾਮੂਲੀ ਤਕਰਾਰ 'ਤੇ ਚੱਲੀ ਗੋਲੀ , ਇਕ ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਫਰੀਦਕੋਟ / ਮੁਕਤਸਰ

ਪ੍ਰਸ਼ਾਸਨ ਦੀ ਛਾਪੇਮਾਰੀ ਦੌਰਾਨ ਯੂਰੀਆ ਖਾਦ ਮਿਲਣ ਪਿੱਛੋਂ ਵੀ ਦੁਕਾਨਦਾਰ 'ਤੇ ਨਹੀਂ ਹੋਈ ਕੋਈ ਕਾਰਵਾਈ

ਗਿੱਦੜਬਾਹਾ, 25 ਜਨਵਰੀ (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਰਾਜੂ)-ਸਿਵਲ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਵੱਲੋਂ ਕੱਲ੍ਹ ਰਾਤ ਕੀਤੀ ਗਈ ਛਾਪੇਮਾਰੀ ਦੌਰਾਨ ਬੱਬੂ ਗਰੋਵਰ (ਬੱਬੂ ਦੀ ਹੱਟੀ) ਪੁੱਤਰ ਮਦਨ ਗੋਪਾਲ ਕੁਮਾਰ ਵਾਸੀ ਗਿੱਦੜਬਾਹਾ ਦੇ ਇਕ ਸਟੋਰ ਵਿਚੋਂ 250 ਦੇ ਕਰੀਬ ਗੈਰ ਕਾਨੂੰਨੀ ਤੌਰ ਤੇ ਸਟਾਕ ਕਰਕੇ ਰੱਖੀ ਯੂਰੀਆ ਖਾਦ ਬਰਾਮਦ ਕੀਤੀ ਗਈ ਪਰ ਇਸ ਸਟੋਰ ਨੂੰ ਸੀਲ ਕਰਨ ਤੇ ਉਨ੍ਹਾਂ ਉੱਪਰ ਕੋਈ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਅਜੇ ਵੀ ਕਿਸਾਨ ਸ਼ੱਕ ਦੀ ਨਜਰ ਨਾਲ ਦੇਖ ਰਹੇ ਹਨ | ਜਦ ਅੱਜ ਸਵੇਰੇ ਇਸ ਸਟੋਰ 'ਤੇ ਜਾ ਕੇ ਦੇਖਿਆ ਤਾਂ ਸਟੋਰ 'ਤੇ ਦੁਕਾਨ ਦੇ ਕਰਿੰਦੇ ਬੇਰੋਕ ਟੋਕ ਯੂਰੀਆ ਖਾਦ ਵੇਚ ਕੇ ਉੱਥੋ ਚੁਕਾ ਰਹੇ ਸਨ | ਪੁਲਿਸ ਥਾਣਾ ਗਿੱਦੜਬਾਹਾ ਤੋਂ ਵੀ ਪਤਾ ਲੱਗਾ ਕਿ ਹਾਲੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਥੇੜ੍ਹੀ ਤਹਿਸੀਲ ਗਿੱਦੜਬਾਹਾ ਕੋਲੋਂ ਥਾਣੇ ਵਿਚ ਦੁਕਾਨਦਾਰਾਂ ਵਿਰੁੱਧ ਇਕ ਸ਼ਿਕਾਇਤ ਹੀ ਦਰਜ ਕਰਵਾਈ ਗਈ ਹੈ ਜਿਸ ਤੇ ਜਾਂਚ ਪੜਤਾਲ ਜਾਰੀ ਹੈ | ਤਹਿਸੀਲਦਾਰ ਸ੍ਰੀ ਰਮੇਸ਼ ਕੁਮਾਰ ਜੈਨ ਨਾਲ ਜਦ ਇਸ ਬਾਬਤ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਕਿਹਾ ਇਸ ਸਟੋਰ ਮਾਲਕਾਂ ਵਿਰੁੱਧ ਜਾਂਚ ਪੜਤਾਲ ਜਾਰੀ ਹੈ | ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਥੇੜ੍ਹੀ ਨੇ ਕੱਲ੍ਹ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ ਕਿ ਬੱਬੂ ਗਰੋਵਰ (ਬੱਬੂ ਦੀ ਹੱਟੀ) ਤੋਂ ਉਸਨੇ ਤਿੰਨ ਸੌ ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ 60 ਬੈਗ ਯੂਰੀਆ ਖਾਦ ਖਰੀਦੀ ਸੀ ਜਿਸ ਨਾਲ ਉਸਨੰੂ 12 ਪੈਕਟ ਦਵਾਈ ਕ੍ਰਸਿਟਲ ਜੋ 9 ਹਜ਼ਾਰ ਰੁਪਏ ਦੀ ਸੀ ਦਿੱਤੀ ਸੀ ਜਿਸ ਪਿੱਛੋਂ ਪ੍ਰਸ਼ਾਸ਼ਨ ਨੇ ਇਸ ਦੁਕਾਨਦਾਰ ਦੇ ਗੈਰਕਾਨੰੂਨੀ ਸਟੋਰ ਤੇ ਛਾਪਾ ਮਾਰਿਆ ਸੀ | ਇਸ ਬਾਬਤ ਜਦ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਨੇ ਉਸਨੂੰ ਦੁਕਾਨਦਾਰ ਵਿਰੁੱਧ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਸੀ, ਪਰ ਜਦ ਉਸਨੇ ਅੱਜ ਥਾਣਾ ਗਿੱਦੜਬਾਹਾ ਵਿਖੇ ਪਤਾ ਕੀਤਾ ਤਾਂ ਉਕਤ ਦੁਕਾਨਦਾਰ ਖਿਲਾਫ ਕੋਈ ਕਾਰਵਾਈ ਨਹੀਂ ਸੀ ਹੋਈ | ਉਸਨੇ ਦੱਸਿਆ ਕਿ ਉਕਤ ਦੁਕਾਨਦਾਰ ਤੇ ਉਸਦੇ ਕਰਿੰਦੇ ਉਸਨੂੰ ਸਬਕ ਸੁਖਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ | ਉਸਨੇ ਅੱਗੇ ਦੱਸਿਆ ਕਿ ਜਦੋਂ ਉਹ ਪ੍ਰਸ਼ਾਸਨ ਨੂੰ ਸਟੋਰ ਉੱਤੇ ਲੈ ਕੇ ਗਿਆ ਸੀ ਤੇ ਧਾਪੇਮਾਰੀ ਮਗਰੋਂ ਵਾਪਸ ਆਪਣੇ ਟਰੈਕਟਰ ਟਰਾਲੀ ਕੋਲ ਪਹੁੰਚਿਆ ਤਾਂ ਉਸਦੀ 60 ਬੈਗ ਯੂਰੀਆ ਖਾਦ ਤੇ 12 ਪੈਕਟ ਦਵਾਈ ਵੀ ਖੁਰਦ ਬੁਰਦ ਸੀ | ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬਲਾਕ ਪ੍ਰਧਾਨ ਇਕਬਾਲ ਸਿੰਘ ਨੰਬਰਦਾਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਖਾਲਸਾ ਗਿੱਦੜਬਾਹਾ, ਸੁਖਮੰਦਰ ਸਿੰਘ ਜਨਰਲ ਸੈਕਟਰੀ, ਇਕਬਾਲ ਸਿੰਘ ਸਾਬਕਾ ਪ੍ਰਧਾਨ, ਮਹਿੰਦਰ ਸਿੰਘ, ਤੇਜ ਸਿੰਘ, ਪਾਲ ਸਿੰਘ, ਬਾਰਾ ਸਿੰਘ, ਮੰਦਰ ਸਿੰਘ, ਅਜੈਬ ਸਿੰਘ, ਨਛੱਤਰ ਸਿੰਘ ਪਿਉਰੀ ਆਦਿ ਕਿਸਾਨਾਂ ਨੇ ਕਿਹਾ ਕਿ ਜੇਕਰ ਦੁਕਾਨਦਾਰ ਵਿਰੁੱਧ ਜਲਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਵੱਡੇ ਪੱਧਰ 'ਤੇ ਅਣਮਿਥੇ ਸਮੇਂ ਲਈ ਬਠਿੰਡਾ-ਮਲੋਟ ਹਾਈਵੇ 'ਤੇ ਧਰਨਾ ਦੇਣਗੇ |

ਯੂਰੀਆ ਖਾਦ ਦੀ ਕਿੱਲਤ ਨੂੰ ਲੈ ਕੇ ਰਾਜਾ ਵੜਿੰਗ ਨੇ ਦਿੱਤਾ ਰੋਸ ਧਰਨਾ

ਗਿੱਦੜਬਾਹਾ, 25 ਜਨਵਰੀ (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਰਾਜੂ)-ਯੂਰੀਆ ਖਾਦ ਦੀ ਬਲੈਕ ਵਿਕਰੀ ਨੂੰ ਲੈ ਕੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਤੇ ਹਲਕਾ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਜਾਰਾਂ ਸਮੱਰਥਕਾਂ ਸਮੇਤ ਪੰਜਾਬ ...

ਪੂਰੀ ਖ਼ਬਰ »

ਇਸਤਰੀ ਪੰਚ/ਸਰਪੰਚ ਸਿਰਫ਼ ਕਾਗ਼ਜ਼ਾਂ 'ਚ, ਪਤੀ ਜਾਂ ਪੁੱਤ ਮਾਣਦੇ ਹਨ-ਸੱਤਾ

ਜੈਤੋ, 25 ਜਨਵਰੀ (ਅਜੀਤ ਪ੍ਰਤੀਨਿਧ)-ਸਾਡੇ ਸੰਵਿਧਾਨ ਨੇ ਭਾਵੇਂ ਔਰਤਾਂ ਨੂੰ ਤਾਕਤਵਰ ਬਣਾਉਣ ਲਈ ਕੁੱਝ ਵਿਸ਼ੇਸ਼ ਪ੍ਰਬੰਧ ਕੀਤੇ ਹਨ | ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਔਰਤਾਂ ਨੂੰ ਰਾਖਵਾਂਕਰਨ ਮੁਹੱਈਆ ਕਰਵਾਇਆ ਗਿਆ ਹੈ ਪਰ ਪਿੰਡਾਂ ਵਿਚ ...

ਪੂਰੀ ਖ਼ਬਰ »

ਜ਼ਮੀਨ ਗ੍ਰਹਿਣ ਆਰਡੀਨੈਂਸ 2014 ਦੀਆਂ ਕਾਪੀਆਂ ਸਾੜੀਆਂ

ਮੰਡੀ ਕਿੱਲਿਆਂਵਾਲੀ , 25 ਜਨਵਰੀ (ਸ਼ਾਂਤ)-ਅੱਜ ਲੰਬੀ ਵਿਖੇ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਨੇ ਕਿਸਾਨ ਮਜ਼ਦੂਰ ਵਿਰੋਧੀ ਜ਼ਮੀਨ ਗ੍ਰਹਿਣ ਕਾਨੂੰਨ 2014 ਦੀਆਂ ਕਾਪੀਆਂ ਸਾੜ ਕੇ ਵਿਰੋਧ ਜਤਾਇਆ | ਲੰਬੀ ਬਲਾਕ ਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ...

ਪੂਰੀ ਖ਼ਬਰ »

ਬਾਜ਼ਾਰ 'ਚ ਚੱਲੀ ਗੋਲੀਬਾਰੀ, ਲੋਕਾਂ ਵਿਚ ਸਹਿਮ

ਜੈਤੋ, 25 ਜਨਵਰੀ (ਭੋਲਾ ਸ਼ਰਮਾ)-ਲਾਲੀਏ ਹਲਵਾਈ ਦੀ ਦੁਕਾਨ ਕੋਲ ਮੋਟਰ ਸਾਈਕਲ 'ਤੇ ਆਏ ਤਿੰਨ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਇਸ ਤੋਂ ਬਾਅਦ ਉਹ ਮੋਟਰਸਾਈਕਲ 'ਤੇ ਭਗਤੂਆਣੇ ਵਾਲੇ ਪਾਸੇ ਗੋਲੀਆਂ ਚਲਾਉਂਦੇ ਚਲੇ ਗਏ | ਰੈਡੀਮੇਡ ਕੱਪੜਿਆਂ ਦੀ ...

ਪੂਰੀ ਖ਼ਬਰ »

ਘਰ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਤੇ ਸੋਨੇ-ਚਾਂਦੀ ਦੇ ਗਹਿਣੇ ਲੈ ਉੱਡੇ ਚੋਰ

ਜੈਤੋ, 25 ਜਨਵਰੀ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਸਥਾਨਕ ਹਿੰਮਤਪੁਰਾ ਬਸਤੀ ਜੈਤੋ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਸੁੰਨੇ ਪਏ ਘਰ ਵਿਚੋਂ ਗਹਿਣੇ ਅਤੇ ਲੱਖਾਂ ਰੁਪਏ ਦੀ ਨਗਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਸਥਾਨਕ ਦੀਨਾਂ ਦੁੱਧ ਵਾਲੀ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ 'ਤੇ ਲੱਗੇ ਰੂੜੀਆਂ ਦੇ ਢੇਰ ਅਤੇ ਗੰਦਾ ਪਾਣੀ ਦੇ ਰਹੇ ਹਨ ਬਿਮਾਰੀਆਂ ਨੂੰ ਸੱਦਾ

ਬਾਜਾਖਾਨਾ, 25 ਜਨਵਰੀ (ਜੀਵਨ ਗਰਗ)-ਬਾਜਾਖਾਨਾ ਵਿਚਦੀ ਲੰਘਦੀ ਨੈਸ਼ਨਲ ਹਾਈਵੇ ਉੱਪਰ ਕਈ ਸਾਲਾਂ ਤੋਂ ਰੂੜੀਆਂ ਦੇ ਢੇਰ ਲੱਗੇ ਹੋਏ ਹਨ, ਹੁਣ ਇਨ੍ਹਾਂ ਦੇ ਨਾਲ ਘਰਾਂ ਦਾ ਗੰਦਾ ਪਾਣੀ ਵੀ ਇਕੱਠਾ ਹੋ ਗਿਆ ਹੈ | ਇਸ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਾਰਨ ਇਹ ਗੰਦਾ ਪਾਣੀ ਅਤੇ ...

ਪੂਰੀ ਖ਼ਬਰ »

ਐਸ.ਡੀ.ਐਮ. ਦਫ਼ਤਰ 'ਚ ਵੋਟਰ ਪ੍ਰਣ ਦਿਵਸ ਮਨਾਇਆ

ਕੋਟਕਪੂਰਾ, 25 ਜਨਵਰੀ (ਨਿ. ਪ. ਪ.)-ਸਥਾਨਕ ਉਪ ਮੰਡਲ ਦਫ਼ਤਰ ਵਿਖੇ ਰਾਸ਼ਟਰੀ ਵੋਟਰ ਦਿਵਸ ਐੱਸ.ਡੀ.ਐੱਮ. ਕੋਟਕਪੂਰਾ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਦੌਰਾਨ ਵੋਟਰ ਪ੍ਰਣ ਕਰਵਾਉਣ ਦੀ ਰਸਮ ਹਰਜੀਤ ਸਿੰਘ ਸੰਧੂ ਐੱਸ.ਡੀ.ਐੱਮ. ਕੋਟਕਪੂਰਾ ਨੇ ਅਦਾ ਕੀਤੀ | ...

ਪੂਰੀ ਖ਼ਬਰ »

ਬੱਸ ਅੱਡੇ ਦੀ ਮੁਰੰਮਤ ਅਤੇ ਸਾਫ਼ ਸਫ਼ਾਈ ਸ਼ੁਰੂ

ਕੋਟਕਪੂਰਾ, 25 ਜਨਵਰੀ (ਪੱਤਰ ਪ੍ਰੇਰਕ)-ਸਥਾਨਕ ਬੱਸ ਅੱਡੇ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਬੇਹੱਦ ਖ਼ਰਾਬ ਸੀ ਲੋਕਾਂ ਨੇ ਨਗਰ ਕੌਾਸਲ ਨੂੰ ਇਸ ਦੀ ਮੁਰੰਮਤ ਅਤੇ ਦਿੱਖ ਸਧਾਰਨ ਲਈ ਅਨੇਕਾਂ ਲਿਖਤੀ ਅਤੇ ਜ਼ਬਾਨੀ ਅਪੀਲਾਂ ਕੀਤੀਆਂ ਪਰੰਤੂ ਹਾਲਤ ਸੁਧਰਨ ਦੀ ਬਜਾਏ ਹੋਰ ...

ਪੂਰੀ ਖ਼ਬਰ »

ਨਹਿਰੂ ਸਿੰਘ ਬਰਾੜ ਜਨਰਲ ਸਕੱਤਰ ਨਿਯੁਕਤ

ਜੈਤੋ, 25 ਜਨਵਰੀ (ਅਜੀਤ ਪ੍ਰਤੀਨਿਧ)-ਪਿੰਡ ਰੋੜੀਕਪੂਰਾ ਤੋਂ ਆਜ਼ਾਦੀ ਘੁਲਾਟੀਏ ਸਵ: ਜੰਗੀਰ ਸਿੰਘ ਬਰਾੜ ਦੇ ਪੋਤਰੇ ਨਹਿਰੂ ਸਿੰਘ ਬਰਾੜ ਨੂੰ ਕਾਂਗਰਸ ਦੇ ਕਿਸਾਨ ਸੈਲ ਵਿਚ ਸੂਬਾਈ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ | ਕਾਂਗਰਸ ਪਾਰਟੀ ਦੇ ਕਿਸਾਨ ਅਤੇ ਖੇਤ ...

ਪੂਰੀ ਖ਼ਬਰ »

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ

ਫ਼ਰੀਦਕੋਟ, 25 ਜਨਵਰੀ (ਮਿੰਦਾ)-ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ੈਸ਼ਨ 2012-13 ਦੇ ਬੀ.ਐੱਡ ਅਤੇ ਐੱਮ.ਐੱਮ.ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਇਸ ਡਿਗਰੀ ਵੰਡ ਸਮਾਗਮ ...

ਪੂਰੀ ਖ਼ਬਰ »

'ਧੀ ਬਚਾਓ ਮੁਹਿੰਮ' ਤਹਿਤ ਨਾਟਕ ਕਰਵਾਏ

ਜੈਤੋ, 25 ਜਨਵਰੀ (ਅਜੀਤ ਪ੍ਰਤੀਨਿਧ)-ਨਹਿਰੂ ਯੁਵਾ ਕੇਂਦਰ ਫ਼ਰੀਦਕੋਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀ ਕਪੂਰਾ ਵਿਖੇ ਸਿਹਤ ਵਿਭਾਗ ਪੰਜਾਬ ਦੀ 'ਧੀ ਬਚਾਓ ਮੁਹਿੰਮ' ਤਹਿਤ ਨਾਟਕ ਕਰਵਾਏ ਗਏ | ਆਰਟ ਐਾਡ ਕਲਚਰ ਮੰਚ ਮੱਤਾ ਦੀ ਟੀਮ ਨੇ ਮਲਕੀਤ ਸਿੰਘ ਦੀ ...

ਪੂਰੀ ਖ਼ਬਰ »

ਐਨ.ਐੱਸ.ਐੱਸ. ਵਲੰਟੀਅਰ ਦੀ ਸਮਾਜ ਦੇ ਹਰ ਖੇਤਰ ਵਿਚ ਵੱਖਰੀ ਪਛਾਣ : ਗੁਪਤਾ

ਜੈਤੋ, 23 ਜਨਵਰੀ (ਅਜੀਤ ਪ੍ਰਤੀਨਿਧ)-ਸਿੱਖਿਆ ਦੇ ਨਾਲ-ਨਾਲ ਕੌਮੀ ਸੇਵਾ ਯੋਜਨਾ ਕੈਂਪਾਂ ਰਾਹੀਂ ਵਿਦਿਆਰਥੀਆਂ ਵਿਚ ਹੱਥੀਂ ਕਿਰਤ ਕਰਨ ਦੀ ਜਾਚ ਹੀ ਨਹੀਂ ਆਉਂਦੀ ਸਗੋਂ ਇਕ ਚਿਰ-ਸਥਾਈ ਅਨੰਦ ਦਾ ਅਹਿਸਾਸ ਵੀ ਹੁੰਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਰਾਜ ...

ਪੂਰੀ ਖ਼ਬਰ »

ਪੰਜਾਬ 'ਚ ਸਿਹਤ ਕੇਂਦਰਾਂ ਦੇ ਮੁਕਾਬਲੇ ਸ਼ਰਾਬ ਦੇ ਠੇਕੇ ਵੱਧ-ਗੁਰਚਰਨ ਭਗਤੂਆਣਾ

ਜੈਤੋ, 25 ਜਨਵਰੀ (ਭੋਲਾ ਸ਼ਰਮਾ)-ਜਿੱਥੇ ਇਕ ਪਾਸੇ ਪੰਜਾਬ ਦੀ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਦੁਹਾਈ ਪਿੱਟ ਰਹੀ ਹੈ ਤੇ ਬਹੁਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਕਰਾਰ ਦੇ ਵੀ ਦਿੱਤਾ ਹੈ ਪ੍ਰੰਤੂ ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ ਦੇ ਤਹਿਤ ...

ਪੂਰੀ ਖ਼ਬਰ »

ਕਾਂਗਰਸ ਦੀ ਰੈਲੀ ਨੇ ਨਵਾਂ ਇਤਿਹਾਸ ਰਚਿਆ: ਸੰਨੀ ਬਰਾੜ

ਸਾਦਿਕ, 25 ਜਨਵਰੀ (ਆਰ.ਐੱਸ.ਧੰੁਨਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੈਂਬਰ ਲੋਕ ਸਭਾ ਵੱਲੋਂ ਕੀਤੀ ਗਈ ਲਲਕਾਰ ਰੈਲੀ ਨੇ ਨਵਾਂ ਇਤਿਹਾਸ ਰਚਿਆ ਹੈ | ਇਸ ਰੈਲੀ ਨਾਲ ਕਾਂਗਰਸ ਵਿਚ ਨਵਾਂ ਜੋਸ਼ ਪੈਦਾ ਹੋ ਗਿਆ ਹੈ ਤੇ ਕਾਂਗਰਸੀ ਵਰਕਰਾਂ ਦੇ ਹੌਸਲੇ ...

ਪੂਰੀ ਖ਼ਬਰ »

ਵੋਟਰ ਦਿਵਸ 'ਤੇ 105 ਨਵੇਂ ਵੋਟਰ ਕਾਰਡ ਵੰਡੇ

ਬਾਜਾਖਾਨਾ, 25 ਜਨਵਰੀ (ਜੀਵਨ ਗਰਗ)-ਸਰਕਾਰੀ ਐਲੀਮੈਂਟਰੀ ਸਕੂਲ ਅਤੇ ਹਰਜੀਤ ਮੈਮੋਰੀਅਲ ਕੰਨਿਆ ਸਕੂਲ ਬਾਜਾਖਾਨਾ ਵਿਖੇ ਵੋਟ ਦਿਵਸ ਵਾਲੇ ਦਿਨ ਸੁਪਰਵਾਈਜ਼ਰ ਗੁਰਜੰਟ ਸਿੰਘ ਏ.ਡੀ.ਓ. ਦੀ ਅਗਵਾਈ ਹੇਠ 105 ਨਵੇਂ ਵੋਟਰ ਕਾਰਡ ਵੰਡੇ ਗਏ | ਜਾਣਕਾਰੀ ਅਨੁਸਾਰ ਬੂਥ ਨੰਬਰ 134, 135, ...

ਪੂਰੀ ਖ਼ਬਰ »

ਭੌਾ ਪ੍ਰਾਪਤੀ ਆਰਡੀਨੈਂਸ 2014 ਦੀਆਂ ਕਾਪੀਆਂ ਸਾੜੀਆਂ

ਕੋਟਕਪੂਰਾ, 25 ਜਨਵਰੀ (ਮੇਘਰਾਜ)-ਪਿੰਡ ਖਾਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਭੌਾ ਪ੍ਰਾਪਤੀ ਆਰਡੀਨੈਂਸ 2014 ਦੀਆਂ ਕਾਪੀਆਂ ਸਾੜ ਕੇ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਰੈਲੀ ...

ਪੂਰੀ ਖ਼ਬਰ »

ਸਤਿਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਪ੍ਰਭਾਤ ਫੇਰੀ ਕੱਢੀ

ਕੋਟਕਪੂਰਾ, 25 ਜਨਵਰੀ (ਨਿੱਜੀ ਪੱਤਰ ਪ੍ਰੇਰਕ)-ਸ਼ੋ੍ਰਮਣੀ ਸੰਤ ਸ੍ਰੀ ਗੁਰੂ ਰਵਿਦਾਸ ਸਭਾ ਪ੍ਰੇਮ ਨਗਰ ਕੋਟਕਪੂਰਾ ਵੱਲੋਂ ਸਤਿਗੁਰੂ ਰਵਿਦਾਸ ਜੀ ਦੇ 638ਵੇਂ ਜਨਮ ਦਿਹਾੜੇ ਸਬੰਧੀ ਸ਼ੁਰੂ ਕੀਤੀਆਂ ਪ੍ਰਭਾਤ ਫੇਰੀਆਂ ਤਹਿਤ ਅੱਜ ਇਲਾਕਾ ਪ੍ਰੇਮ ਨਗਰ ਵਿਖੇ ਪ੍ਰਭਾਤ ਫੇਰੀ ...

ਪੂਰੀ ਖ਼ਬਰ »

ਵੋਟਰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਵੇ-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅੱਜ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਗਏ ਕੌਮੀ ਵੋਟਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਸਕਿਰਨ ਸਿੰਘ ਨੇ ਰਾਸ਼ਟਰੀ ਵੋਟਰ ਦਿਵਸ ...

ਪੂਰੀ ਖ਼ਬਰ »

ਰਾਸ਼ਟਰੀ ਵਿਗਿਆਨ ਪ੍ਰਤਿਭਾ ਖੋਜ ਪ੍ਰੀਖਿਆ ਕਰਵਾਈ

ਮਲੋਟ, 25 ਜਨਵਰੀ (ਪੱਤਰ ਪ੍ਰੇਰਕ)-ਯੂਨਾਈਟਡ ਹੈਦਰਾਬਾਦ ਦੇ ਖੇਤਰੀ ਕੋਆਰਡੀਨੇਟਰ ਸ਼੍ਰੀ ਵਿਜੇ ਕੁਮਾਰ ਗਰਗ ਦੀ ਦੇਖ-ਰੇਖ ਹੇਠ ਰਾਸ਼ਟਰੀ ਵਿਗਿਆਨ ਪ੍ਰਤਿਭਾ ਖੋਜ਼ ਪ੍ਰਤੀਯੋਗਤਾ ਪ੍ਰੀਖਿਆ ਮਲੋਟ, ਲੰਬੀ, ਗਿੱਦੜਬਾਹਾ ਅਤੇ ਮੁਕਤਸਰ ਵਿਖੇ ਕਰਵਾਈ ਗਈ | ਮਲੋਟ ਦੇ ...

ਪੂਰੀ ਖ਼ਬਰ »

ਤਰਸੇਮ ਦਾਸ ਨੇ ਦਿੱਤਾ ਅਸਤੀਫ਼ਾ

ਮੰਡੀ ਬਰੀਵਾਲਾ, 25 ਜਨਵਰੀ (ਨਿਰਭੋਲ ਸਿੰਘ)-ਭਾਰਤੀਆ ਜਨਤਾ ਪਾਰਟੀ ਮੰਡਲ ਬਰੀਵਾਲਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤਰਸੇਮ ਦਾਸ ਨੇ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਘਰੇਲੂ ਕਾਰਨਾਂ ਕਰਕੇ ਪਾਰਟੀ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਉਨ੍ਹਾਂ ...

ਪੂਰੀ ਖ਼ਬਰ »

ਐਚ.ਐਸ ਹਾਈ ਸਕੂਲ 'ਚ ਬਸੰਤ ਪੰਚਮੀ ਮਨਾਈ

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਢਿੱਲੋਂ)-ਇੱਥੇ ਅਬੋਹਰ ਰੋਡ ਸਥਿਤ ਐਚ.ਐਸ.ਹਾਈ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਵੱਲੋਂ ਪਤੰਗਬਾਜ਼ੀ ਕੀਤੀ ਗਈ ਅਤੇ ਸਕੁੂਲੀ ਬੱਚਿਆਂ ਨੇ ਇਸ ਵਿਚ ਵੱਧ ਚੜ੍ਹ ਕੇ ਭਾਗ ਲਿਆ | ਇਸ ਸਮੇਂ ਐਚ.ਡੀ.ਐਫ਼ ਸੀ ਬੈਂਕ ...

ਪੂਰੀ ਖ਼ਬਰ »

ਬਧਾਈ ਤੇ ਰੋੜਾਂਵਾਲਾ ਜ਼ਿਲ੍ਹਾ ਕਾਂਗਰਸ ਕਿਸਾਨ ਤੇ ਮਜ਼ਦੂਰ ਸੈੱਲ ਦਾ ਮੀਤ ਚੇਅਰਮੈਨ ਨਿਯੁਕਤ

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਤੇ ਮਜ਼ਦੂਰ ਸੈਲ ਦੇ ਸੂਬਾਈ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਨੇ ਜ਼ਿਲ੍ਹਾ ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਦੇ ਸਲਾਹ ਮਸ਼ਵਰੇ ਨਾਲ ਮਿਹਨਤੀ ...

ਪੂਰੀ ਖ਼ਬਰ »

ਹਰਨੂਰ ਪਬਲਿਕ ਸਕੂਲ 'ਚ ਸੱਭਿਆਚਾਰਕ ਸਮਾਰੋਹ

ਮੰਡੀ ਬਰੀਵਾਲਾ, 25 ਜਨਵਰੀ (ਨਿਰਭੋਲ ਸਿੰਘ)-ਹਰਨੂਰ ਪਬਲਿਕ ਸਕੂਲ ਵੜਿੰਗ ਵਿਖੇ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮੇਂ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਸਕਿੱਟਾਂ, ਨਾਟਕਾਂ, ਗੀਤ, ਕਵਿਤਾਵਾਂ ਤੋਂ ਇਲਾਵਾ ਭਰੂਣ ਹੱਤਿਆ, ਨਸ਼ਿਆਂ ...

ਪੂਰੀ ਖ਼ਬਰ »

ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਹਰਮਹਿੰਦਰਪਾਲ)-ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸ਼ਹਿਰ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਤੱਕਣ ਦੇ ਮੰਤਵ ਨਾਲ ਸ਼ੁਰੂ ਕੀਤੀਆਂ ਗਈਆਂ ਮੁਹੱਲਾ ਵਾਰ ਮੀਟਿੰਗਾਂ ਦੀ ਲੜੀ ਤਹਿਤ ਅੱਜ ਸਥਾਨਕ ਨਾਰੰਗ ਕਲੋਨੀ ਵਿਖੇ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਵੋਟਰ ਦਿਵਸ ਮਨਾਇਆ

ਗਿੱਦੜਬਾਹਾ, 25 ਜਨਵਰੀ (ਪ.ਪ. ਰਾਹੀਂ)-ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਵੋਟਰ ਦਿਵਸ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜ ਵਿਖੇ ਬੂਥ ਨੰਬਰ 91 ਅਤੇ 92 ਤੇ ਵੋਟ ਦਿਵਸ ਮਨਾਇਆ ਗਿਆ | ਇਸ ਮੌਕੇ ਬੀ.ਐਲ.ਓ. ਜਸਵਿੰਦਰ ਸਿੰਘ ਦੂਹੇਵਾਲਾ ਤੇ ਰੁਪਿੰਦਰ ਸਿੰਘ ...

ਪੂਰੀ ਖ਼ਬਰ »

ਇਕਬਾਲ ਘਾਰੂ ਨਾਲ ਰੂਬਰੂ

ਮੰਡੀ ਬਰੀਵਾਲਾ, 25 ਜਨਵਰੀ (ਨਿਰਭੋਲ ਸਿੰਘ)-ਮੰਡੀ ਬਰੀਵਾਲਾ ਦੀ ਸਾਹਿਤਕ ਸਭਾ ਦੀ ਮਹੀਨਾਵਾਰ ਮੀਟਿੰਗ ਦੌਰਾਨ ਇਸ ਵਾਰ ਗੀਤਕਾਰ ਇਕਬਾਲ ਘਾਰੂ ਨਾਲ ਰੂ-ਬਰੂ ਕਰਵਾਈ ਗਈ | ਇਸ ਦੌਰਾਨ ਮਾਸਟਰ ਤੀਰਥ ਸਿੰਘ ਕਮਲ ਨੇ ਇਕਬਾਲ ਘਾਰੂ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਪਹਿਲੇ ਦਿਨ ਪੁਸਤਕ ਪ੍ਰਦਰਸ਼ਨੀ ਨੰੂ ਭਰਵਾਂ ਹੁੰਗਾਰਾ

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਹਰਮਹਿੰਦਰਪਾਲ)-ਮੁਕਤਸਰ ਖੇਤਰ ਵਿਚ ਦੂਜੇ ਗੇੜ 'ਚ ਪਹੰੁਚੀ ਭਾਰਤ ਸਰਕਾਰ ਦੇ ਮਾਨਵ ਸਰੋਤ ਮੰਤਰਾਲਾ ਦੀ ਪੁਸਤਕ ਵੈਨ ਨੰੂ ਪੁਸਤਕ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਸਾਹਿਤਕਾਰਾਂ ਦੇ ਨਾਲ ਆਮ ਲੋਕਾਂ ਵੱਲੋਂ ...

ਪੂਰੀ ਖ਼ਬਰ »

ਅਮਨਦੀਪ ਸਿੱਧੂ ਨੂੰ ਮਰਨ ਉਪਰੰਤ ਮਿਲੇਗਾ ਅੱਜ ਰਾਸ਼ਟਰਪਤੀ ਬਹਾਦਰੀ ਐਵਾਰਡ

ਮਲੋਟ, 25 ਜਨਵਰੀ (ਅਜਮੇਰ ਸਿੰਘ ਬਰਾੜ)-ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਕਰਮੀ ਅਮਨਦੀਪ ਸਿੰਘ ਸਿੱਧੂ ਜੋ ਆਪਣੀ ਜਾਨ ਦੀ ਬਾਜੀ ਲਾ ਕੇ ਫਰਜ ਨਿਭਾਉਂਦਿਆਂ ਸਵਰਗ ਸਿਧਾਰ ਗਏ ਸਨ, ਨੂੰ ਮਰਨ ਉਪਰੰਤ ਰਾਸ਼ਟਰਪਤੀ ਬਹਾਦਰੀ ਐਵਾਰਡ ਅੱਜ ਮਿਲੇਗਾ | ਮਲੋਟ ਨੇੜਲੇ ਪਿੰਡ ...

ਪੂਰੀ ਖ਼ਬਰ »

ਭਾਰਤੀਆਂ ਸਟੇਟ ਬੈਂਕ ਵੱਲੋਂ ਰੁਪਾਣਾ ਗੈੱਸ ਏਜੰਸੀ 'ਚ ਲਾਇਆ ਵਿਸ਼ੇਸ਼ ਕੈਂਪ

ਰੁਪਾਣਾ, 25 ਜਨਵਰੀ (ਜਗਜੀਤ ਸਿੰਘ)-ਭਾਰਤੀਆ ਸਟੇਟ ਬੈਂਕ ਰੁਪਾਣਾ ਵੱਲੋਂ ਗੈਸ ਖਪਤਕਾਰਾਂ ਦੀ ਸਹੂਲਤ ਲਈ ਵਿਸ਼ੇਸ਼ ਤੌਰ ਜਗਜੀਤ ਗੈਸ ਏਜੰਸੀ ਰੁਪਾਣਾ 'ਚ ਕੈਂਪ ਲਗਾਇਆ ਗਿਆ, ਜਿਸ ਵਿਚ ਗਾਹਕਾਂ ਦੇ ਬੈਂਕ ਖਾਤਿਆਂ ਨੂੰ ਅਧਾਰ ਕਾਰਡਾਂ ਨਾਲ ਜੋੜਿਆਂ ਗਿਆ ਤਾਂ ਕਿ ਗੈੱਸ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਵੋਟਰ ਦਿਵਸ ਮਨਾਇਆ

ਗਿੱਦੜਬਾਹਾ, 25 ਜਨਵਰੀ (ਸ਼ਿਵਰਾਜ ਸਿੰਘ ਰਾਜੂ)-ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਮਾਤਾ ਮਿਸਰੀ ਦੇਵੀ ਡੀ.ਏ.ਵੀ. ਕਾਲਜ ਗਿੱਦੜਬਾਹਾ ਦੇ ਐਨ.ਐਸ.ਐਸ. ਵਿਭਾਗ ਵੱਲੋਂ ਕਾਲਜ ਕੰਪਲੈਕਸ ਵਿਚ ਵੋਟਰ ਦਿਵਸ ਮਨਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ. ...

ਪੂਰੀ ਖ਼ਬਰ »

ਕੌਰ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ

ਬਾਜਾਖਾਨਾ, 25 ਜਨਵਰੀ (ਜੀਵਨ ਗਰਗ)-ਅੱਜ ਪਿੰਡ ਡੋਡ ਵਿਖੇ ਕੌਰ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ | ਇਸ ਸਮੇਂ ਸਾਬਕਾ ਸਰਪੰਚ ਗੁਲਸ਼ਨ ਸਿੰਘ ਰੋਮਾਣਾ ਨੇ ਕੌਰ ਸਿੰਘ ਸੰਧੂ ਦੀ ਜੀਵਨੀ 'ਤੇ ਚਾਨਣਾ ਪਾਇਆ | ਇਸ ਮੌਕੇ ਸ਼ਰਧਾਂਜਲੀ ਦੇਣ ਵਾਲਿਆਂ 'ਚ ਹਲਕਾ ਇੰਚਾਰਜ ...

ਪੂਰੀ ਖ਼ਬਰ »

ਪ੍ਰੈੱਸ ਟਰੱਸਟ ਕੋਟਕਪੂਰਾ ਦੀ ਚੋਣ

ਕੋਟਕਪੂਰਾ, 25 ਜਨਵਰੀ (ਮੋਹਰ ਗਿੱਲ)-ਪੈੱ੍ਰਸ ਟਰੱਸਟ ਕੋਟਕਪੂਰਾ ਵੱਲੋਂ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਸਰਬ ਸੰਮਤੀ ਨਾਲ ਪਹਿਲੀ ਕਾਰਜਕਾਰੀ ਕਮੇਟੀ ਨੂੰ ਭੰਗ ਕਰਕੇ ਪੈੱ੍ਰਸ ਟਰੱਸਟ ਦੇ ਨਵੇਂ ਅਹੁਦੇਦਾਰਾਂ ਤੇ ਮੈਂਬਰਾਂ ਦੀ ਚੋਣ ਕੀਤੀ ਗਈ | ਇਹ ਚੋਣ ਪ੍ਰੈੱਸ ...

ਪੂਰੀ ਖ਼ਬਰ »

ਚੇਅਰਮੈਨ ਧਾਲੀਵਾਲ ਵੱਲੋਂ ਪਸ਼ੂ ਹਸਪਤਾਲ ਤੇ ਸਾਂਝ ਕੇਂਦਰ ਦੇ ਕੰਮ ਦਾ ਜਾਇਜ਼ਾ

ਸਾਦਿਕ, 25 ਜਨਵਰੀ (ਆਰ.ਐੱਸ.ਧੰੁਨਾ)-ਮਾਰਕੀਟ ਕਮੇਟੀ ਸਾਦਿਕ ਦੇ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ ਨੇ ਜੰਡ ਸਾਹਿਬ ਵਾਲੀ ਸੜਕ 'ਤੇ ਬਣ ਰਹੇ ਸਾਂਝ ਕੇਂਦਰ ਅਤੇ ਗੁਰੂਹਰਸਹਾਏ ਵਾਲੀ ਸੜਕ 'ਤੇ ਬਣ ਰਹੀ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ...

ਪੂਰੀ ਖ਼ਬਰ »

ਗਣਤੰਤਰ ਦਿਵਸ ਸਬੰਧੀ ਪੁਲਿਸ ਨੇ ਵਾਹਨਾਂ ਦੀ ਤਲਾਸ਼ੀ ਲਈ

ਸਾਦਿਕ, 25 ਜਨਵਰੀ (ਆਰ.ਐੱਸ.ਧੰੁਨਾ)-ਗਣਤੰਤਰ ਦਿਵਸ ਦੇ ਮੱਦੇ ਨਜ਼ਰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਸ਼ੱਕੀ ਪੁਰਸ਼ਾਂ ਵਾ ਵਹੀਕਲਾਂ 'ਤੇ ਨਜ਼ਰ ਰੱਖਣ ਲਈ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਇੰਸਪੈਕਟਰ ਤੇਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਅਰਧ ...

ਪੂਰੀ ਖ਼ਬਰ »

ਸਟੱਡੀ ਸਰਕਲ ਵੱਲੋਂ ਘਰ-ਘਰ ਅੰਦਰ ਧਰਮਸ਼ਾਲ ਤਹਿਤ ਚੌਥਾ ਸਾਲਾਨਾ ਸਮਾਗਮ

ਕੋਟਕਪੂਰਾ, 25 ਜਨਵਰੀ (ਮੋਹਰ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦੇ ਖੇਤਰ ਕੋਟਕਪੂਰਾ ਵੱਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰੋਜੈਕਟ ਘਰ-ਘਰ ਅੰਦਰ ਧਰਮਸ਼ਾਲ ਦਾ ਚੌਥਾ ਸਾਲਾਨਾ ਸਮਾਗਮ ...

ਪੂਰੀ ਖ਼ਬਰ »

ਪ੍ਰੋ. ਸਾਧੂ ਸਿੰਘ ਨੂੰ ਰੇਲਵੇ ਪੁਲ ਬਣਾਉਣ ਲਈ ਦਿੱਤਾ ਮੰਗ-ਪੱਤਰ

ਜੈਤੋ, 25 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਪਿਛਲੇ ਲੰਮੇ ਸਮੇਂ ਤੋਂ ਸਥਾਨਕ ਮੁਕਤਸਰ ਰੋਡ 'ਤੇ ਪੈਂਦੇ ਰੇਲਵੇ ਫਾਟਕ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਸਮੇਂ ਦੀਆਂ ਸਰਕਾਰ ਵੱਲੋਂ ਕੋਈ ਧਿਆਨ ਨਾ ਦੇਣ ਕਰਕੇ ਲੋਕਾਂ ਵਿਚ ਭਾਰੀ ਰੋਸ ਵਧਦਾ ਹੀ ਜਾ ਰਿਹਾ ਹੈ | ਰੇਲਵੇ ਫਾਟਕ 'ਤੇ ...

ਪੂਰੀ ਖ਼ਬਰ »

ਲੋਕਤੰਤਰ ਵਿਚ ਵੋਟ ਦਾ ਅਧਿਕਾਰ ਸਭ ਤੋਂ ਵੱਡਾ ਅਧਿਕਾਰ : ਐਸ.ਡੀ.ਐਮ.

ਜੈਤੋ, 25 ਜਨਵਰੀ (ਭੋਲਾ ਸ਼ਰਮਾ)-ਕਿਸੇ ਵੀ ਲੋਕਤੰਤਰ ਵਿਚ ਵੋਟ ਦਾ ਅਧਿਕਾਰ ਸਭ ਤੋਂ ਵੱਡਾ ਅਧਿਕਾਰ ਹੁੰਦਾ ਹੈ ਇਸ ਲਈ ਹਰ ਕਿਸੇ ਨੂੰ ਆਪਣੇ ਇਸ ਅਧਿਕਾਰ ਦੀ ਵਰਤੋਂ ਬਹੁਤ ਹੀ ਧਿਆਨ ਪੂਰਵਕ, ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਿਉਂਕਿ ਵੋਟ ਵਿਚ ਸਰਕਾਰਾਂ ਬਦਲਣ ਦੀ ਤਾਕਤ ...

ਪੂਰੀ ਖ਼ਬਰ »

ਵੋਟਰ ਦਿਵਸ ਮਨਾਇਆ

ਬਾਜਾਖਾਨਾ, 25 ਜਨਵਰੀ (ਪ. ਪ.)-ਪਿੰਡ ਫ਼ਤਿਹਗੜ੍ਹ (ਦਬੜ੍ਹੀਖਾਨਾ) ਵਿਖੇ ਵੋਟਰ ਦਿਵਸ ਮਨਾਇਆ ਗਿਆ | ਪਿੰਡ ਦੇ ਸਰਕਾਰੀ ਹਾਈ ਸਕੂਲ 'ਚ ਹੋਏ ਇਕੱਠ ਦੌਰਾਨ ਬੀ.ਐਲ.ਓ ਸਿਕੰਦਰ ਸਿੰਘ ਪਟਵਾਰੀ ਨੇ ਨਵੇਂ ਬਣੇ ਫ਼ਤਿਹਗੜ੍ਹ ਦੇ ਬੂਥ ਨੰ: 127 ਦੇ ਵੋਟਰਾਂ ਨੂੰ ਵੋਟ ਕਾਰਡ ਵੰਡੇ ਅਤੇ ...

ਪੂਰੀ ਖ਼ਬਰ »

ਨੰਬਰਦਾਰ ਸੁਰਿੰਦਰ ਸਿੰਘ ਪੱਪਾ ਨਮਿਤ ਸ਼ਰਧਾਂਜਲੀ ਸਮਾਗਮ

ਸਾਦਿਕ, 25 ਜਨਵਰੀ (ਆਰ.ਐੱਸ.ਧੰੁਨਾ)-ਡਾ. ਬਲਜਿੰਦਰ ਸਿੰਘ ਕਾਉਣੀ ਦੇ ਛੋਟੇ ਭਰਾ ਨੰਬਰਦਾਰ ਸੁਰਿੰਦਰ ਸਿੰਘ ਪੱਪਾ ਨਮਿਤ ਸ਼ਰਧਾਜ਼ਲੀਂ ਸਮਾਗਮ ਡੇਰਾ ਬਾਬਾ ਹੀਰਾ ਦਾਸ ਪਿੰਡ ਕਾਉਣੀ ਵਿਖੇ ਹੋਇਆ | ਇਸ ਸਮੇਂ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਜਗਦੀਪ ਸਿੰਘ ਜੱਗਾ ਦੇ ਰਾਗੀ ...

ਪੂਰੀ ਖ਼ਬਰ »

ਏਡਜ਼ ਵਿਰੋਧੀ ਰੈਲੀ ਕੱਢੀ

ਕੋਟਕਪੂਰਾ, 25 ਜਨਵਰੀ (ਮੇਘਰਾਜ)-ਏਡਜ਼ ਜਾਗਰੂਕਤਾ ਮੁਹਿੰਮ ਤਹਿਤ ਮਾਲਵਾ ਡਿਗਰੀ ਕਾਲਜ ਫ਼ਾਰ ਗਰਲਜ਼ ਕੋਟਕਪੂਰਾ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਵੱਲੋਂ ਰੈੱਡ ਰਿਬਨ ਕਲੱਬ ਦੇ ਬੈਨਰ ਹੇਠ ਅਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫ਼ਰੀਦਕੋਟ ਦੇ ਸਹਿਯੋਗ ...

ਪੂਰੀ ਖ਼ਬਰ »

ਗੋਬਿੰਦਗੜ੍ਹ ਵਿਖੇ ਪੈਟਾਵੈਲੇਂਟ ਵੈਕਸੀਨ ਲਗਾਈ

ਬਾਜਾਖਾਨਾ, 25 ਜਨਵਰੀ (ਪੱਤਰ ਪ੍ਰੇਰਕ)-ਪਿੰਡ ਗੋਬਿੰਦਗੜ੍ਹ ਵਿਖੇ ਏ.ਐਨ.ਐਮ ਰਾਜਵਿੰਦਰ ਕੌਰ ਵੀਰਪਾਲ ਕੌਰ ਨੇ ਇਹ ਪੈਟਾਵੇਲੈਂਟ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ | ਇਸ ਸਮੇਂ ਸਰਪੰਚ ਗੁਰਦਿੱਤ ਸਿੰਘ ਢਿੱਲੋਂ ਵੀ ਹਾਜ਼ਰ ਸਨ | ਰਾਜਵਿੰਦਰ ਕੌਰ ਨੇ ਇਸ ਨਵੀਂ ਵੈਕਸੀਨ ...

ਪੂਰੀ ਖ਼ਬਰ »

ਕੌਮੀ ਬਾਲਿਕਾ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਢਿੱਲੋਂ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੀਰਵਾਲੀ-ਭੰਗੇਵਾਲਾ ਦੀ ਅਧਿਆਪਕਾ ਬਿਮਲਾ ਦੇਵੀ ਨੇ ਆਪਣੇ ਗ੍ਰਹਿ ਵਿਖੇ ਕੌਮੀ ਬਾਲਿਕਾ ਦਿਵਸ ਮਨਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਬੇਟੀ ਨੂੰ ਜਨਮ ਦੇ ਕੇ ਉਸ ਦਾ ਸਰਬਪੱਖੀ ਵਿਕਾਸ ਕਰਨਾ ...

ਪੂਰੀ ਖ਼ਬਰ »

ਸ਼ਹਿਰ 'ਚ ਵਧ ਰਹੀਆਂ ਚੋਰੀਆਂ ਨੇ ਪੁਲਿਸ ਦੀ ਚੌਕਸੀ ਉੱਪਰ ਲਾਇਆ ਪ੍ਰਸ਼ਨ ਚਿੰਨ੍ਹ

ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਆਏ ਦਿਨ ਸ਼ਹਿਰ ਦੀ ਸੰਘਣੀ ਆਬਾਦੀ ਅਤੇ ਭਰਵੀਂ ਆਵਾਜਾਈ ਵਾਲੇ ਇਲਾਕਿਆਂ ਦੀਆਂ ਦੁਕਾਨਾਂ ਉੱਪਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਜਿੱਥੇ ਦੁਕਾਨਦਾਰਾਂ ਤੇ ਵਪਾਰੀ ਵਰਗ ਵਿਚ ਹਾਹਾਕਾਰ ਮੱਚਿਆ ਹੈ ਉੱਥੇ ਸ਼ਹਿਰ ...

ਪੂਰੀ ਖ਼ਬਰ »

ਜੱਸਾ ਯਾਦਗਾਰੀ ਕਬੱਡੀ ਕੱਪ ਮੰਡੀਆ ਦਾ ਸ਼ਾਨਦਾਰ ਆਗਾਜ਼

ਰੁੜਕੀ ਕਲਾਂ, 25 ਜਨਵਰੀ (ਸੁਖਜਿੰਦਰ ਸਿੰਘ ਝੱਲ)-ਸਵ. ਜਸਵੰਤ ਸਿੰਘ ਜੱਸਾ ਯਾਦਗਾਰੀ ਕਬੱਡੀ ਕੱਪ ਪਿੰਡ ਮੰਡੀਆ ਵਿਖੇ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋਇਆ | ਇਸ ਮੌਕੇ ਝੰਡੇ ਦੀ ਰਸਮ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ ਤਾਰਾ ਗਰੁੱਪ ਵੱਲੋਂ ਕੀਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਮਹਿਲਾ ਅਧਿਆਪਕ ਦੇ ਖਾਤੇ 'ਚੋਂ ਕਢਵਾਏ 50000 ਰੁਪਏ

ਸੰਦੌੜ, 25 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਪਿੰਡ ਮਾਣਕੀ ਨਾਲ ਸਬੰਧਿਤ ਇਕ ਸਰਕਾਰੀ ਮਹਿਲਾ ਅਧਿਆਪਕ ਨੂੰ ਆਈ ਇਕ ਫ਼ੋਨ ਕਾਲ ਰਾਹੀਂ ਉਸ ਦੇ ਏ.ਟੀ.ਐਮ ਕਾਰਡ ਦਾ ਨੰਬਰ ਪੁੱਛ ਕੇ ਉਸ ਦੇ ਖਾਤੇ ਵਿਚੋਂ 50 ਹਜ਼ਾਰ ਰੁਪਏ ਕਢਾ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਠੱਗੀ ...

ਪੂਰੀ ਖ਼ਬਰ »

ਅਮਨ ਰੋਮਾਣਾ ਕੋਟਕਪੂਰੇ ਦੇ ਸਪੋਰਟਸ ਸੈੱਲ ਦਾ ਪ੍ਰਧਾਨ ਨਿਯੁਕਤ

ਕੋਟਕਪੂਰਾ, 25 ਜਨਵਰੀ (ਮੇਘਰਾਜ)-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਰਹੇ ਲੋਕਾਂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਵੱਖ-ਵੱਖ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ | ਇਸੇ ਲੜੀ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੈਪਾਲ ਗਰਗ, ਮੁਕੇਸ਼ ਗਰਗ ਅਤੇ ਕੁਆਰਡੀਨੇਟਰ ...

ਪੂਰੀ ਖ਼ਬਰ »

ਦਿੱਲੀ ਚੋਣਾਂ 'ਚ ਗਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ-ਰਮਨਦੀਪ ਭਰੋਵਲ

ਗੋਇੰਦਵਾਲ ਸਾਹਿਬ, 25 ਜਨਵਰੀ (ਵਰਿੰਦਰ ਸਿੰਘ ਰੰਧਾਵਾ)-ਸ਼੍ਰੋੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰਾਜ ਦੇ ਕੀਤੇ ਗਏ ਵਿਕਾਸ ਸਦਕਾ ਸੂਬੇ ਦੀ ਨੁਹਾਰ ਬਦਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅਕਾਲੀ ਦਲ ...

ਪੂਰੀ ਖ਼ਬਰ »

ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰੀ ਅਤੇ ਜ਼ਿੰਮੇਵਾਰੀ ਨਾਲ ਕੀਤੀ ਜਾਵੇ : ਡੀ. ਸੀ.

ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਅੱਜ ਸਥਾਨਕ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਫ਼ਰੀਦਕੋਟ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ | ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX