ਤਾਜਾ ਖ਼ਬਰਾਂ


ਭਤੀਜੇ ਨੇ ਤਾਏ 'ਤੇ ਸੁਟਿਆ ਤੇਜਾਬ
. . .  22 minutes ago
ਕੁਰੂਕਸ਼ੇਤਰ, 28 ਫਰਵਰੀ - ਹਰਿਆਣਾ 'ਚ ਕੁਰੂਕਸ਼ੇਤਰ ਦੇ ਪਿੰਡ ਮਿਰਜ਼ਾਪੁਰ 'ਚ ਪੁਰਾਣੇ ਜਮੀਨੀ ਵਿਵਾਦ ਦੇ ਚਲਦਿਆਂ ਭਤੀਜੇ ਨੇ ਆਪਣੇ ਸਕੇ ਤਾਏ 'ਤੇ ਤੇਜਾਬ ਸੁੱਟ ਦਿੱਤਾ ਤੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਹੈ। ਹਸਪਤਾਲ 'ਚ ਇਲਾਜ ਅਧੀਨ ਪੀੜਤ...
ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ ਤੋੜ
. . .  55 minutes ago
ਜੈਤੋ, 28 ਫਰਵਰੀ (ਗੁਰਚਰਨ ਸਿੰਘ ਗਾਬੜੀਆ) - ਜੈਤੋ-ਬਾਜਾਖਾਨਾ ਰੋਡ 'ਤੇ ਇੱਕ ਨਿੱਜੀ ਬੱਸ ਤੇ ਕਾਰ ਦੀ ਭਿਆਨਕ ਟੱਕਰ 'ਚ ਕਾਰ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਬੱਸ ਦੀ ਬੁਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ ਤੇ...
ਜਹਿਰੀਲਾ ਭੋਜਨ ਖਾਣ ਨਾਲ ਤਿੰਨ ਬੱਚਿਆਂ ਦੀ ਮੌਤ
. . .  about 1 hour ago
ਨਾਲੰਦਾ, 28 ਫਰਵਰੀ - ਬਿਹਾਰ ਦੇ ਨਾਲੰਦਾ ਜਿਲ੍ਹੇ 'ਚ ਜਹਿਰੀਲਾ ਭੋਜਨ ਖਾਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ...
ਅਧਿਆਪਕਾ ਦੇ ਮਾੜੇ ਸਲੂਕ ਤੋਂ ਦੁਖੀ ਲੜਕੀ ਵਲੋਂ ਆਤਮ ਹੱਤਿਆ ਦੀ ਕੋਸ਼ਿਸ਼, ਹੰਗਾਮਾ
. . .  about 1 hour ago
ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਮਾਡਲ ਟਾਊਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦੀ ਇਕ ਵਿਦਿਆਰਥਣ ਵਲੋਂ ਅਧਿਆਪਕਾ ਦੇ ਕਥਿਤ ਮਾੜੇ ਰਵਈਏ ਤੋਂ ਦੁਖੀ ਹੋ ਕੇ ਬੀਤੀ ਰਾਤ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ...
ਮੈਨੂੰ ਇਕਲਾ ਛੱਡ ਦੇਵੋ
. . .  about 1 hour ago
ਨਵੀਂ ਦਿੱਲੀ, 28 ਫਰਵਰੀ - ਗੁਰਮੇਹਰ ਕੌਰ ਨੇ ਅਖਿਲ ਭਾਰਤੀ ਵਿਦਿਆਥੀ ਪ੍ਰੀਸ਼ਦ ਖਿਲਾਫ ਛੇੜੀ ਗਈ ਮੁਹਿੰਮ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਗੁਰਮੇਹਰ ਨੇ ਅੱਜ ਸਵੇਰੇ ਟਵੀਟ ਕੀਤਾ ਕਿ ਉਹ ਇਸ ਮਾਰਚ ਤੋਂ ਖੁਦ ਨੂੰ ਵੱਖ ਕਰ ਰਹੀ ਹੈ ਤੇ ਗੁਰਮੇਹਰ ਨੇ ਅਪੀਲ...
ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 4 ਮੌਤਾਂ
. . .  about 2 hours ago
ਨਿਊਯਾਰਕ, 28 ਫਰਵਰੀ - ਅਮਰੀਕਾ 'ਚ ਇਕ ਜਹਾਜ਼ ਮਕਾਨ ਨਾਲ ਟਕਰਾ ਗਿਆ, ਜਿਸ ਕਾਰਨ ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਲੋਕ ਜ਼ਖਮੀ...
ਟਰੇਨ ਦੀਆਂ ਹੋਈਆਂ ਬਰੇਕਾਂ ਫੇਲ੍ਹ
. . .  about 2 hours ago
ਮੁਰਾਦਾਬਾਦ, 28 ਫਰਵਰੀ - ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਰਾਨੀਖੇਤ ਐਕਸਪ੍ਰੈਸ ਦੀਆਂ ਬਰੇਕ ਫੇਲ੍ਹ ਹੋ ਗਈਆਂ, ਜਿਸ ਕਾਰਨ ਇਸ ਹਾਦਸੇ 'ਚ 10 ਸਵਾਰੀਆਂ ਜ਼ਖਮੀ ਹੋ ਗਈਆਂ...
ਭਾਰਤੀ ਅੰਬੈਸੀ ਨੇ ਜਾਂਚ 'ਚ ਤੇਜ਼ੀ ਲਿਆਉਣ ਨੂੰ ਕਿਹਾ
. . .  about 2 hours ago
ਵਾਸ਼ਿੰਗਟਨ, 28 ਫਰਵਰੀ- ਅਮਰੀਕਾ ਦੇ ਕੈਨਸਾਸ 'ਚ ਘ੍ਰਿਣਾ ਅਪਰਾਧ ਤਹਿਤ ਗੋਲੀਬਾਰੀ 'ਚ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਦੀ ਹੱਤਿਆ ਦੇ ਮਾਮਲੇ 'ਚ ਭਾਰਤੀ ਦੂਤਾਵਾਸ ਨੇ ਅਮਰੀਕੀ ਸਰਕਾਰ ਨੂੰ ਇਸ ਮਾਮਲੇ 'ਚ ਤੇਜੀ ਨਾਲ ਜਾਂਚ ਕਰਨ ਲਈ ਕਿਹਾ...
ਰੱਖਿਆ ਬਜਟ 'ਚ ਭਾਰੀ ਵਾਧਾ ਕਰੇਗੀ ਟਰੰਪ ਸਰਕਾਰ
. . .  about 3 hours ago
ਦੇਸ਼ ਵਿਰੋਧੀ ਨਾਅਰੇ ਭਾਜਪਾ ਖੁਦ ਲਗਵਾਉਂਦੀ ਹੈ - ਕੇਜਰੀਵਾਲ
. . .  about 4 hours ago
ਅੱਜ ਸਰਕਾਰੀ ਬੈਂਕਾਂ 'ਚ ਹੜਤਾਲ
. . .  about 4 hours ago
12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ
. . .  about 4 hours ago
ਸੜਕੀ ਹਾਦਸੇ 'ਚ 6 ਮੌਤਾਂ
. . .  about 4 hours ago
ਭਿਆਨਕ ਸੜਕ ਹਾਦਸੇ 'ਚ 2 ਫ਼ੌਜੀਆਂ ਦੀ ਮੌਤ, 3 ਜ਼ਖਮੀ
. . .  1 day ago
ਮੋਦੀ ਜਲਦ ਚਲਾਉਣ ਬੁਲਟ ਟਰੇਨ, ਨਹੀ ਮਿਲੇਗਾ ਅਗਲਾ ਮੌਕਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਪੰਜਾਬ / ਜਨਰਲ

ਹਰੀਕੇ ਝੀਲ 'ਚ 82 ਹਜ਼ਾਰ ਤੋਂ ਵੱਧ ਪ੍ਰਵਾਸੀ ਪੰਛੀ ਪਹੁੰਚੇ

ਹਰੀਕੇ ਪੱਤਣ, 25 ਜਨਵਰੀ (ਸੰਜੀਵ ਕੁੰਦਰਾ)-ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹਰੀਕੇ ਝੀਲ ਜਿਥੇ ਕਿ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਦੂਰ-ਦੁਰਾਡੇ ਦੇਸ਼ਾਂ ਤੋਂ ਪ੍ਰਵਾਸ ਕਰਕੇ ਮਹਿਮਾਨ ਪ੍ਰਵਾਸੀ ਪੰਛੀ ਪਹੁੰਾਚਦੇ ਹਨ | ਹਰ ਸਾਲ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵੱਲੋਂ ਇਨ੍ਹਾਂ ਮਹਿਮਾਨ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਇਸ ਵਾਰ ਵੀ ਵਿਭਾਗ ਵੱਲੋਂ ਗਿਣਤੀ ਦਾ ਕੰਮ 24 ਜਨਵਰੀ ਨੂੰ ਪੂਰਾ ਕੀਤਾ ਗਿਆ | ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਝੀਲ 'ਤੇ ਵੱਧ ਪ੍ਰਵਾਸੀ ਪੰਛੀ ਪਹੁੰਚੇ ਸਨ ਤੇ ਕੀਤੀ ਗਈ ਗਿਣਤੀ ਮੁਤਾਬਿਕ ਇਸ ਸਾਲ 73 ਵੱਖ-ਵੱਖ ਪ੍ਰਜਾਤੀਆਂ ਦੇ 82100 ਪੰਛੀ ਝੀਲ ਵਿਚ ਵੱਖ-ਵੱਖ ਸਥਾਨਾਂ 'ਤੇ ਦੇਖੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਡੀ.ਐੱਫ.ਓ. ਨੀਰਜ਼ ਕੁਮਾਰ ਗੁਪਤਾ ਨੇ ਦੱ ਸਆ ਕਿ ਪ੍ਰਵਾਸੀ ਪੰਛੀਆਂ ਦੀ ਗਿਣਤੀ ਦਾ ਕੰਮ 24 ਜਨਵਰੀ ਨੂੰ ਦੁਪਹਿਰ 11:30 ਤੋਂ ਦੁਪਹਿਰ 1:30 ਤੱਕ ਕੀਤਾ ਗਿਆ | ਗਿਣਤੀ ਦੇ ਕੰਮ ਵਿਚ ਵੱਖ-ਵੱਖ 6 ਸੰਸਥਾਵਾਂ, ਜਿੰਨਾਂ 'ਚ ਚੰਡੀਗੜ੍ਹ ਬਰਡ ਕਲੱਬ, ਡਬਲਿਊ. ਡਬਲਿਊ. ਐੱਫ ਵਾਈਲਡ ਲਾਈਫ ਇੰਸਟੀਚਿਊਟ ਦੇਹਰਾਦੂਨ, ਵੈਟਲੈਂਡ ਇੰਟਰਨੈਸ਼ਨਲ ਏ.ਵੀ.ਐੱਨ. ਵੈਟਲੈਂਡ ਐਾਡ ਹੈਟਲਟਾਈਟ ਸੁਸਾਇਟੀ ਤੋਂ ਇਲਾਵਾ ਜੰਗਲੀ ਜੀਵ ਵਣ ਵਿਭਾਗ ਹਰੀਕੇ ਦੀ ਟੀਮ ਨੇ ਹਿੱਸਾ ਲਿਆ | ਮਿਲੀ ਰਿਪੋਰਟ ਮੁਤਾਬਿਕ ਝੀਲ ਵਿਚੋਂ 73 ਵੱਖ-ਵੱਖ ਪ੍ਰਜਾਤੀਆਂ ਦੇ 82,100 ਪੰਛੀ ਦੇਖੇ ਗਏ ਅਤੇ ਪਿਛਲੇ ਸਾਲ ਨਾਲੋਂ ਇਨ੍ਹਾਂ ਦੀ ਗਿਣਤੀ 12 ਹਜ਼ਾਰ ਤੋਂ ਵੱਧ ਹੈ, ਕਿਉਂਕਿ 2014 ਵਿਚ ਪ੍ਰਵਾਸੀ ਪੰਛੀਆਂ ਦੀ ਗਿਣਤੀ 70 ਹਜ਼ਾਰ ਦੇ ਕਰੀਬ ਸੀ |
ਪ੍ਰਵਾਸੀ ਪੰਛੀਆਂ ਦੀ ਵਧੀ ਗਿਣਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਨੀਰਜ਼ ਕੁਮਾਰ ਗੁਪਤਾ ਨੇ ਕਿਹਾ ਕਿ ਪੰਛੀਆਂ ਦੀਆਂ ਪ੍ਰਜਾਤੀਆਂ 'ਚ ਬਾਰ ਹੈਡਿਡ ਡੀਜ਼, ਕੇ. ਲੈਗੇ ਗੀਜ਼, ਕੋਮਨ ਕੂਟ, ਪਿਰਟੇਲ, ਮਿਲਕਤ, ਸੁਦਨਰ ਆਦਿ ਜ਼ਿਆਦਾ ਗਿਣਤੀ 'ਚ ਦੇਖੇ ਗਏ | ਝੀਲ ਦੇ ਸਾਰੇ ਇਲਾਕੇ 'ਚ ਹੀ ਪੰਛੀਆਂ ਦੇ ਝੁੰਡ ਦਿਖਾਈ ਦਿੱਤੇ, ਪਰ ਰਿਆਸਤ, ਪੈਤਾਨ ਤੇ ਚੰਬਾ ਏਰੀਏ 'ਚ ਬਹੁਤ ਜ਼ਿਆਦਾ ਗਿਣਤੀ 'ਚ ਮਹਿਮਾਨ ਪੰਛੀ ਝੀਲ ਵਿਚ ਠੰਡੇ ਪਾਣੀ ਦੇ ਮੌਸਮ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ |

ਦੇਸ਼ ਦੀ ਆਜ਼ਾਦੀ 'ਚ ਪੰਜਾਬ ਤੋਂ ਉੱਠੀਆਂ ਲਹਿਰਾਂ ਨੇ ਅਹਿਮ ਭੂਮਿਕਾ ਨਿਭਾਈ-ਸੁਖਬੀਰ

ਜਲੰਧਰ, 25 ਜਨਵਰੀ (ਅ. ਬ.)-ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੇ ਸੰਵਿਧਾਨ ਦੇ ਲਈ ਅੱਜ ਫਖਰ ਵਾਲਾ ਦਿਨ ਹੈ | ਭਾਰਤ ਨੇ ਸ਼ਾਨ ਨਾਲ ...

ਪੂਰੀ ਖ਼ਬਰ »

ਰਾਜਪਾਲ ਸੋਲੰਕੀ ਵੱਲੋਂ ਗਣਤੰਤਰ ਦਿਵਸ 'ਤੇ ਵਧਾਈ

ਜਲੰਧਰ, 25 ਜਨਵਰੀ (ਅ. ਬ.)-ਪੰਜਾਬ ਦੇ ਕਾਰਜਕਾਰੀ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਗਣਤੰਤਰ ਦਿਵਸ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਉਨ੍ਹਾਂ ਦੇਸ਼ ਦੀ ਸੀਮਾਵਾਂ 'ਤੇ ਬਹਾਦਰੀ ਨਾਲ ਸੇਵਾ ਨਿਭਾਉਣ ਵਾਲੇ ਤਿੰਨਾਂ ਸੈਨਾਵਾਂ ਦੇ ਸੁਰੱਖਿਆ ਬਲ ਨੂੰ ...

ਪੂਰੀ ਖ਼ਬਰ »

-ਸੁੱਖਾ ਕਾਹਲਵਾਂ ਹੱਤਿਆ ਕਾਂਡ- ਪੁਲਿਸ ਅਧਿਕਾਰੀ ਸੁੱਖੇ ਦੇ ਪਰਿਵਾਰ ਨੂੰ ਮਿਲੇ

ਕਰਤਾਰਪੁਰ, 25 ਜਨਵਰੀ (ਜਸਵੰਤ ਵਰਮਾ, ਭਜਨ ਸਿੰਘ ਧੀਰਪੁਰ)-ਅੱਜ ਸੁੱਖਾ ਕਾਹਲਵਾਂ ਵਾਲੇ ਦੇ ਪਰਿਵਾਰ ਨੂੰ ਐਸ. ਪੀ. ਹੀਰ, ਡੀ. ਐਸ. ਪੀ. ਕਰਤਾਰਪੁਰ ਰਣਜੀਤ ਸਿੰਘ ਰੰਧਾਵਾ, ਥਾਣਾ ਮੁਖੀ ਕਰਤਾਰਪੁਰ ਇੰਸਪੈਕਟਰ ਪਰਮਜੀਤ ਸਿੰਘ, ਥਾਣਾ ਮੁਖੀ ਮਕਸੂਦਾਂ ਪਿਆਰਾ ਸਿੰਘ ਨੇ ਮਿਲ ...

ਪੂਰੀ ਖ਼ਬਰ »

ਲਲਕਾਰ ਰੈਲੀ ਕਾਰਨ ਕਾਟੋ-ਕਲੇਸ਼ ਬਣਨ ਕਾਰਨ ਪੰਜਾਬ ਕਾਂਗਰਸ ਦੇ ਟੁੱਟਣ ਦੇ ਆਸਾਰ ਬਣੇ-ਡਾ: ਅਜਨਾਲਾ

ਅਜਨਾਲਾ, 25 ਜਨਵਰੀ (ਐਸ. ਪ੍ਰਸ਼ੋਤਮ)-ਸਾਬਕਾ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਡਾ: ਰਤਨ ਸਿੰਘ ਅਜਨਾਲਾ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰੀ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਦੀ ਸਰਗਰਮ ...

ਪੂਰੀ ਖ਼ਬਰ »

ਫੈਡਰੇਸ਼ਨ ਮਹਿਤਾ ਵੱਲੋਂ ਧਾਰਾ 25-ਬੀ ਨੂੰ ਰੱਦ ਕਰਵਾਉਣ ਲਈ ਦਿੱਤੇ ਜਾਣਗੇ ਜ਼ਿਲ੍ਹਾ ਵਾਰ ਰੋਸ ਧਰਨੇ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)¸ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਸੰਵਿਧਾਨ 'ਚ ਦਰਜ ਧਾਰਾ 25-ਬੀ ਨੂੰ ਖਤਮ ਕਰਵਾਉਣ ਲਈ ਪੰਜਾਬ ਅੰਦਰ 11 ਫਰਵਰੀ ਨੂੰ ਜ਼ਿਲ੍ਹਾ ਵਾਰ ਧਰਨੇ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ | ਇਹ ...

ਪੂਰੀ ਖ਼ਬਰ »

ਬਿਜਲੀ ਮਹਿੰਗੀ ਕਰਨ ਦੀ ਪਟੀਸ਼ਨ 'ਤੇ ਇਤਰਾਜ਼ ਸੁਣਨੇ ਸ਼ੁਰੂ ਕਰੇਗਾ ਕਮਿਸ਼ਨ

ਸ਼ਿਵ ਸ਼ਰਮਾ ਜਲੰਧਰ, 25 ਜਨਵਰੀ- ਸਾਲ 2014-15 ਦੀ ਬਿਜਲੀ ਮਹਿੰਗੀ ਕਰਨ ਦੀ ਪਾਵਰਕਾਮ ਦੀ ਪਟੀਸ਼ਨ ਬਾਰੇ ਇਤਰਾਜ਼ ਸੁਣਨ ਲਈ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਫਰਵਰੀ ਦੇ ਪਹਿਲੇ ਹਫ਼ਤੇ ਕੰਮ ਸ਼ੁਰੂ ਕਰ ਦੇਵੇਗਾ ਤੇ ਇਸ ਬਾਰੇ ਇਹ ਵੀ ਸੂਚਨਾ ਹੈ ਕਿ 4 ਫਰਵਰੀ ਤੋਂ ਕਮਿਸ਼ਨ ...

ਪੂਰੀ ਖ਼ਬਰ »

ਬਾਦਲ ਦੀ ਪਦਮ ਵਿਭੂਸ਼ਣ ਸਨਮਾਨ ਲਈ ਚੋਣ 'ਤੇ ਚੀਮਾ ਤੇ ਢੀਂਡਸਾ ਵੱਲੋਂ ਮੁਬਾਰਕਬਾਦ

ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਸਨਮਾਨ ਲਈ ਚੁਣੇ ਜਾਣ 'ਤੇ ਸ਼ੋ੍ਰਮਣੀ ਅਕਾਲੀ ਦਲ ਨੇ ਇਸ ਨੂੰ ਸੂਬੇ ਅਤੇ ਪਾਰਟੀ ਲਈ ਮਾਣ ਵਾਲੀ ਗੱਲ ਆਖਿਆ ਹੈ | ਅੱਜ ਇੱਥੇ ...

ਪੂਰੀ ਖ਼ਬਰ »

ਟਰਾਲੇ ਦੀ ਲਪੇਟ 'ਚ ਆਉਣ ਨਾਲ ਪਤੀ-ਪਤਨੀ ਤੇ ਦੋ ਬੱਚਿਆਂ ਦੀ ਮੌਤ

ਸੁਜਾਨਪੁਰ, 25 ਜਨਵਰੀ (ਜਗਦੀਪ ਸਿੰਘ)-ਪਠਾਨਕੋਟ-ਜੰਮੂ ਰਾਸ਼ਟਰੀ ਸ਼ਾਹ ਮਾਰਗ 'ਤੇ ਸੁਜਾਨਪੁਰ ਦੇ ਪਿੰਡ ਇਸਲਾਮਪੁਰ ਨੇੜੇ ਇਕ ਟਰਾਲੇ ਵਲੋਂ ਮੋਟਰ ਸਾਈਕਲ ਨੰੂ ਟੱਕਰ ਮਾਰਨ ਨਾਲ ਇਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ 'ਤੇ ਮੌਤ ਹੋ ਗਈ | ਮੌਕੇ 'ਤੇ ਆਏ ਥਾਣਾ ਸੁਜਾਨਪੁਰ ...

ਪੂਰੀ ਖ਼ਬਰ »

ਸਿਪਾਹੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਪੁਲਿਸ ਰੰਗਰੂਟ ਟ੍ਰੇਨਿੰਗ ਸੈਂਟਰ (ਪੀ. ਆਰ². ਟੀ. ਸੀ.) ਜਹਾਨ ਖੇਲਾਂ ਵਿਖੇ ਅੱਜ ਸਵੇਰੇ ਸੁਰੱਖਿਆ ਡਿਊਟੀ 'ਤੇ ਤਾਇਨਾਤ ਆਈ. ਆਰ. ਬੀ. ਦੇ ਇਕ 26 ਸਾਲਾ ਜਵਾਨ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਆਤਮ ...

ਪੂਰੀ ਖ਼ਬਰ »

ਪੰਜਾਬ ਭਰ 'ਚ ਕਿਸਾਨਾਂ, ਮਜ਼ਦੂਰਾਂ ਨੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਨਿੱਝਰ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੀਆਂ ਕਾਪੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ 12 ਜ਼ਿਲਿ੍ਹਆਂ 'ਚ ਪੈਂਦੇ 36 ਸ਼ਹਿਰਾਂ 'ਚ ਸਾੜੀਆਂ ਗਈਆਂ ਅਤੇ ਇਸ ਵਿਰੁੱਧ ...

ਪੂਰੀ ਖ਼ਬਰ »

ਭਾਰਤੀ ਸੰਵਿਧਾਨ ਜਮਹੂਰੀਅਤ ਅਤੇ ਲੋਕਾਂ ਦੇ ਹੱਕਾਂ ਦਾ ਚਾਰਟਰ-ਮਜੀਠੀਆ

ਜਲੰਧਰ, 25 ਜਨਵਰੀ (ਅ. ਬ.)-ਪੰਜਾਬ ਦੇ ਮਾਲ, ਲੋਕ ਸੰਪਰਕ ਤੇ ਊਰਜਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਗਣਤੰਤਰ ਦਿਵਸ ਮੌਕੇ ਦੇਸ਼-ਵਿਦੇਸ਼ ਵਿਚ ਵਸਦੇ ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਜੋਖਮ ਭਰੇ ਖੇਤਰਾਂ 'ਚ ਭਾਰਤੀ ਸਰਹੱਦਾਂ ਦੀ ਰਾਖੀ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਦੋ ਦੀ ਮੌਤ-ਇੱਕ ਗੰਭੀਰ ਜ਼ਖ਼ਮੀ

ਬਸੀ ਪਠਾਣਾਂ, 25 ਜਨਵਰੀ (ਐਚ. ਐਸ ਗੌਤਮ)-ਬੀਤੀ ਰਾਤ ਨਜ਼ਦੀਕੀ ਘੁਮੰਡਗੜ੍ਹ ਟੀ-ਪੁਆਇੰਟ ਦੇ ਨਜ਼ਦੀਕ ਹੋਈ ਇੱਕ ਸੜਕ ਦੁਰਘਟਨਾ ਦੌਰਾਨ ਇੱਕ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਅਤੇ ਇੱਕ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ...

ਪੂਰੀ ਖ਼ਬਰ »

ਲੁਧਿਆਣਾ 'ਚ ਸਵਾਇਨ ਫਲੂ ਦੇ 4 ਸ਼ੱਕੀ ਮਰੀਜ਼ ਵੱਖ-ਵੱਖ ਹਸਪਤਾਲਾਂ 'ਚ ਦਾਖਲ

ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਸ਼ੱਕੀ ਸਵਾਇਨ ਫਲੂ ਤੋਂ ਪੀੜ੍ਹਤ 4 ਮਰੀਜ ਜ਼ੇਰੇ ਇਲਾਜ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਵੇਲੇ ਡੀ. ਐਮ. ਸੀ. ਹਸਪਤਾਲ ਲੁਧਿਆਣਾ 'ਚ 3 ਮਰੀਜ ਜਦੋਕਿ ...

ਪੂਰੀ ਖ਼ਬਰ »

ਅੱਜ ਬਰਸੀ 'ਤੇ ਵਿਸ਼ੇਸ਼ : ਸੱਚਖੰਡ ਵਾਸੀ ਬਾਬਾ ਮਾਨ ਸਿੰਘ

ਕਿਸ਼ਨਪੁਰਾ ਕਲਾਂ-ਸੱਚਖੰਡ ਵਾਸੀ ਬਾਬਾ ਮਾਨ ਸਿੰਘ ਅਕਤੂਬਰ 1909 ਵਿਚ ਜਗਤ ਸਿੰਘ ਦੇ ਘਰ ਮਾਤਾ ਜਿਊਣ ਕੌਰ ਦੀ ਕੁੱਖੋਂ ਪਿੰਡ ਕੋਕਰੀ ਕਲਾਂ (ਜ਼ਿਲ੍ਹਾ ਮੋਗਾ) ਵਿਚ ਪੈਦਾ ਹੋਏ | ਉਨ੍ਹਾਂ ਮੁੱਢਲੀ ਵਿੱਦਿਆ ਗਵਾਲੀਅਰ ਵਿਚ ਹਾਸਲ ਕੀਤੀ | ਉਸ ਵੇਲੇ ਉਨ੍ਹਾਂ ਦੇ ਪਿਤਾ ਉਥੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਅਤੇ ਕਾਲਜਾਂ 'ਚ ਛੁੱਟੀਆਂ 25 ਮਈ ਅਤੇ 22 ਅਕਤੂਬਰ ਤੋਂ

ਚੰਡੀਗੜ੍ਹ, 25 ਜਨਵਰੀ (ਅਜੀਤ ਬਿਉਰੋ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਬੈਠਕ 'ਚ ਅੱਜ 'ਵਰਸਿਟੀ ਦਾ ਸਾਲ 2015-16 ਦਾ ਅਕਾਦਮਿਕ ਕੈਲੰਡਰ ਪਾਸ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਪਰਵਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਅੱਜ ਤੋਂ

ਲੁਧਿਆਣਾ, 25 ਜਨਵਰੀ (ਗੁਰਿੰਦਰ ਸਿੰਘ)-ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਆਰੰਭੇ ਕਾਰਜਾਂ ਤਹਿਤ ਤੀਜਾ ਗੁਰਬਾਣੀ ਪਾਠ ਬੋਧ ਸਮਾਗਮ 26 ਜਨਵਰੀ ਤੋਂ ਆਰੰਭ ਹੋ ਰਿਹਾ ਹੈ ਜੋ 28 ਫਰਵਰੀ ਤੱਕ ਨਿਰੰਤਰ ਜਾਰੀ ...

ਪੂਰੀ ਖ਼ਬਰ »

ਮੁਕੇਰੀਆਂ ਨੇੜੇ ਬਸ-ਕਾਰ ਵਿਚਾਲੇ ਟੱਕਰ-ਤਿੰਨ ਨੌਜਵਾਨਾਂ ਦੀ ਮੌਤ

ਮੁਕੇਰੀਆਂ/ਨੋਸ਼ਹਿਰਾ ਪੱਤਣ, 25 ਜਨਵਰੀ (ਰਾਮਗੜ੍ਹੀਆ, ਗੁਰਾਇਆ)-ਅੱਜ ਦੇਰ ਸ਼ਾਮ ਕਰੀਬ 8 ਵਜੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪੇਪਰ ਮਿਲ ਮੁਕੇਰੀਆਂ ਨਜ਼ਦੀਕ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਅਤੇ ਕਾਰ ਵਿਚਾਲੇ ਹੋਏ ਭਿਆਨਕ ਹਾਦਸੇ ਕਾਰਨ ਕਾਰ ਸਵਾਰ ਤਿੰਨ ਨੌਜਵਾਨਾ ...

ਪੂਰੀ ਖ਼ਬਰ »

ਬਾਦਲ ਦੇ ਟੱੁਲ ਨੇ ਬਰਾੜ ਦੇ ਸਾਥੀਆਂ ਦਾ ਭਾਜਪਾ 'ਚ ਰਾਹ ਰੋਕਿਆ!

ਪਿਆਰ, ਜੰਗ ਤੇ ਰਾਜਨੀਤੀ 'ਚ ਕਦੋਂ ਕੀ ਵਾਪਰ ਜਾਵੇ ਇਸ ਸਬੰਧੀ ਕੁਝ ਵੀ ਕਹਿਣਾ ਨਾ-ਮੁਮਕਿਨ ਹੈ | ਇਸ ਖੇਡ 'ਚ ਸਵੇਰ ਦੇ ਹੀਰੋ ਸ਼ਾਮ ਨੂੰ ਜ਼ੀਰੋ ਅਤੇ ਸ਼ਾਮ ਦੇ ਜ਼ੀਰੋ ਸਵੇਰ ਨੂੰ ਹੀਰੋ ਬਣ ਸਕਦੇ ਹਨ | ਦਿੱਲੀ ਵਿਧਾਨ ਸਭਾ ਦੀਆਂ 7 ਫਰਵਰੀ ਨੂੰ ਹੋ ਰਹੀਆਂ ਚੋਣਾਂ ਨੇ ਹੋਰ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ 'ਚ ਇਕ ਗੰਭੀਰ ਜ਼ਖਮੀ

ਕੋਟ ਈਸੇ ਖਾਂ, 25 ਜਨਵਰੀ-(ਗੁਰਮੀਤ ਸਿੰਘ ਖਾਲਸਾ)-ਸ਼ਹਿਰ ਕੋਟ ਈਸੇ ਖਾਂ ਹੋਟਲ ਅਤੇ ਪੈਲੇਸ ਦੇ ਦੋਨਾਂ ਮਾਲਕਾਂ 'ਚ ਤਕਰਾਰ ਨੂੰ ਲੈ ਕੇ ਚੱਲੀ ਗੋਲੀ ਨਾਲ ਇਕ ਹੋਟਲ ਕਰਿੰਦਾ ਗੰਭੀਰ ਰੂਪ 'ਚ ਜਖਮੀ ਹੋ ਗਿਆ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਚੁਆਇਸ ਹੋਟਲ ...

ਪੂਰੀ ਖ਼ਬਰ »

ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਮੁਸ਼ਤਾਕ ਆਲਮ ਗੋਗਾ ਦਾ ਦਿਹਾਂਤ

ਸਤਲਾਣੀ ਸਾਹਿਬ, 25 ਜਨਵਰੀ (ਰਾਜਿੰਦਰ ਸਿੰਘ ਰੂਬੀ)-ਲਹਿੰਦੇ ਪੰਜਾਬ ਪਾਕਿਸਤਾਨ ਵਿਖੇ ਰਹਿਦਿੰਆਂ ਪੰਜਾਬੀ ਜੁਬਾਨ ਨੂੰ ਆਖ਼ਰੀ ਦਮ ਤੱਕ ਸੁੰਦਰ ਸ਼ਾਇਰੀ ਨਾਲ ਆਪਣੇ ਸਰੋਤਿਆਂ ਦੇ ਅੱਗੇ ਪੇਸ਼ ਕਰਨ ਵਾਲੇ ਮੁਸ਼ਤਾਖ ਆਲਮ ਗੋਗਾ ਨੇ ਆਪਣੀ ਜੱਦੀ ਪਿੰਡ ਮੰਡੀ ਢਾਬਾ ...

ਪੂਰੀ ਖ਼ਬਰ »

ਜੇਲ੍ਹ 'ਚ ਕੈਦੀ ਦੀ ਮੌਤ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਜੇਲ੍ਹ 'ਚ ਬੰਦ ਇਕ ਕੈਦੀ ਦੀ ਅੱਜ ਸਵੇਰੇ ਮੌਤ ਹੋ ਗਈ | ਕਰੀਬ 32 ਸਾਲਾ ਮੱਖਣ ਸਿੰਘ ਪੁੱਤਰ ਲਹਿੰਬਰ ਸਿੰਘ, ਵਾਸੀ ਗੁੱਜਰਪੁਰ, ਹੁਸ਼ਿਆਰਪੁਰ ਨੂੰ ਜਦੋਂ ਨਾਲ ਦੇ ਕੈਦੀਆਂ ਨੇ ਚਾਹ ਪੀਣ ਲਈ ...

ਪੂਰੀ ਖ਼ਬਰ »

ਬਠਿੰਡਾ 'ਚ 40 ਕਰੋੜ ਦੀ ਹੈਰੋਇਨ ਤੇ 2 ਲੱਖ ਰੁਪਏ ਦੀ ਨਗਦੀ ਬਰਾਮਦ

ਬਠਿੰਡਾ, 25 ਜਨਵਰੀ (ਹੁਕਮ ਚੰਦ ਸ਼ਰਮਾ)-ਪੰਜਾਬ ਪੁਲਿਸ ਦੇ ਕਾਊਾਟਰ ਇੰਟੈਲੀਜੈਂਸ ਵਿੰਗ ਵੱਲੋਂ ਨਸ਼ਿਆਂ ਖਿਲਾਫ਼ ਚਲਾਏ ਸਪੈਸ਼ਲ ਅਪਰੇਸ਼ਨ ਤਹਿਤ 8 ਪੈਕੇਟ ਹੈਰੋਇਨ ਵਜ਼ਨੀ 8 ਕਿਲੋਗ੍ਰਾਮ (ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 40 ਕਰੋੜ ਰੁਪਏ ਬਣਦੀ ਹੈ) ਸਣੇ 2 ਲੱਖ ...

ਪੂਰੀ ਖ਼ਬਰ »

ਅੰਮਿ੍ਤਸਰ ਦੀ ਲਲਕਾਰ ਰੈਲੀ ਸੂਬੇ ਅੰਦਰ ਬਦਲਾਅ ਦੀ ਰਸਮੀ ਸ਼ੁਰੂਆਤ ਦਾ ਸੰਕੇਤ-ਤਿਵਾੜੀ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਸਾਬਕਾ ਕੇਂਦਰੀ ਮੰਤਰੀ ਤੇ ਕੁੱਲ ਹਿੰਦ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਸ਼ਨੀਵਾਰ ਨੂੰ ਅੰਮਿ੍ਤਸਰ ਵਿਖੇ ਲੋਕ ਸਭਾ 'ਚ ਕਾਂਗਰਸ ਪਾਰਟੀ ਦੇ ਉਪ ਨੇਤਾ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਅਣਅਧਿਕਾਰਤ ਕਾਲੋਨੀਆਂ ਦਾ ਪਲਾਟਾਂ ਨੂੰ ਰੈਗੂਲਰ ਕਰਨ ਦਾ ਸਮਾਂ 27 ਨੂੰ ਖ਼ਤਮ

ਸ਼ਿਵ ਸ਼ਰਮਾ ਜਲੰਧਰ, 25 ਜਨਵਰੀ-ਅਣਅਧਿਕਾਰਤ ਕਾਲੋਨੀਆਂ 'ਚ ਪਲਾਟਾਂ ਨੂੰ ਰੈਗੂਲਰ ਕਰਨ ਦਾ ਸਮਾਂ 27 ਜਨਵਰੀ ਮੰਗਲਵਾਰ ਨੂੰ ਖ਼ਤਮ ਹੋ ਰਿਹਾ ਹੈ ਜਦਕਿ ਲੋਕਾਂ ਦੀਆਂ ਐਨ. ਓ. ਸੀ. ਬਣਵਾਉਣ ਲਈ ਨਿਗਮਾਂ ਕਮੇਟੀਆਂ ਅਤੇ ਪੁੱਡਾ ਦਫ਼ਤਰ 'ਚ ਢੇਰ ਲੱਗੇ ਦੱਸੇ ਜਾ ਰਹੇ ਹਨ ਜਿਸ ...

ਪੂਰੀ ਖ਼ਬਰ »

ਲਲਕਾਰ ਰੈਲੀ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਪਹੁੰਚ ਕੇ ਕੈਪਟਨ ਦੀ ਹਰਮਨਪਿਆਰਤਾ ਦਾ ਸਬੂਤ ਦਿੱਤਾ-ਡਾ. ਅਗਨੀਹੋਤਰੀ

ਤਰਨ ਤਾਰਨ, 25 ਜਨਵਰੀ (ਪ੍ਰਭਾਤ ਮੌਾਗਾ, ਹਰਿੰਦਰ ਸਿੰਘ)¸ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਲਲਕਾਰ ਰੈਲੀ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਇਹ ਗੱਲ ਦਰਸਾ ਦਿੱਤੀ ਹੈ ਕਿ ਪੰਜਾਬ ਦੇ ਲੋਕ ...

ਪੂਰੀ ਖ਼ਬਰ »

ਕੌਮੀ ਵੋਟਰ ਦਿਵਸ ਦੇ ਸੂਬਾ ਪੱਧਰੀ ਸਮਾਰੋਹ ਦੌਰਾਨ ਵੋਟਰਾਂ ਨੂੰ ਨਿਰਪੱਖ ਵੋਟ ਪਾਉਣ ਦਾ ਸੱਦਾ

ਰੂਪਨਗਰ, 25 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰਾਸ਼ਟਰੀ ਵੋਟਰ ਦਿਵਸ ਦਾ ਰਾਜ ਪੱਧਰੀ ਸਮਾਗਮ ਸਥਾਨਕ ਆਈ. ਆਈ. ਟੀ. ਰੂਪਨਗਰ ਵਿਖੇ ਕੀਤਾ ਗਿਆ | ਸਮਾਗਮ ਦੌਰਾਨ ਐੱਸ.ਐੱਸ. ਚੰਨੀ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਵੀ. ਕੇ. ਸਿੰਘ ...

ਪੂਰੀ ਖ਼ਬਰ »

ਟਰਾਲੇ ਦੀ ਲਪੇਟ 'ਚ ਆਉਣ ਨਾਲ ਪਤੀ-ਪਤਨੀ ਤੇ ਦੋ ਬੱਚਿਆਂ ਦੀ ਮੌਤ

ਸੁਜਾਨਪੁਰ, 25 ਜਨਵਰੀ (ਜਗਦੀਪ ਸਿੰਘ)-ਪਠਾਨਕੋਟ-ਜੰਮੂ ਰਾਸ਼ਟਰੀ ਸ਼ਾਹ ਮਾਰਗ 'ਤੇ ਸੁਜਾਨਪੁਰ ਦੇ ਪਿੰਡ ਇਸਲਾਮਪੁਰ ਨੇੜੇ ਇਕ ਟਰਾਲੇ ਵਲੋਂ ਮੋਟਰ ਸਾਈਕਲ ਨੰੂ ਟੱਕਰ ਮਾਰਨ ਨਾਲ ਇਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ 'ਤੇ ਮੌਤ ਹੋ ਗਈ | ਮੌਕੇ 'ਤੇ ਆਏ ਥਾਣਾ ਸੁਜਾਨਪੁਰ ...

ਪੂਰੀ ਖ਼ਬਰ »

ਸਿਪਾਹੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਹੁਸ਼ਿਆਰਪੁਰ, 25 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਪੁਲਿਸ ਰੰਗਰੂਟ ਟ੍ਰੇਨਿੰਗ ਸੈਂਟਰ (ਪੀ. ਆਰ². ਟੀ. ਸੀ.) ਜਹਾਨ ਖੇਲਾਂ ਵਿਖੇ ਅੱਜ ਸਵੇਰੇ ਸੁਰੱਖਿਆ ਡਿਊਟੀ 'ਤੇ ਤਾਇਨਾਤ ਆਈ. ਆਰ. ਬੀ. ਦੇ ਇਕ 26 ਸਾਲਾ ਜਵਾਨ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਆਤਮ ...

ਪੂਰੀ ਖ਼ਬਰ »

ਜਗਤਾਰ ਸਿੰਘ ਤਾਰਾ ਨੂੰ ਪੁਲਿਸ ਇੱਕ ਦਿਨਾ ਰਾਹਦਾਰੀ 'ਤੇ ਰੋਪੜ ਲੈ ਕੇ ਗਈ

ਜਸਵਿੰਦਰ ਸਿੰਘ ਦਾਖਾ ਪਟਿਆਲਾ, 25 ਜਨਵਰੀ-ਬਹੁ ਚਰਚਿਤ ਜਗਤਾਰ ਸਿੰਘ ਤਾਰਾ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਉਸ ਨੂੰ ਪੁਲਿਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧਾਂ ਤਹਿਤ ਪਟਿਆਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਪੁਲਿਸ ਦੀ ਮੰਗ 'ਤੇ ਅਦਾਲਤ ਨੇ ਜਗਤਾਰ ਸਿੰਘ ਤਾਰਾ ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਪੰਜਾਬ ਤੇ ਹਰਿਆਣਾ ਦਾ ਇਕੱਠਾ ਐਟਹੋਮ ਸਮਾਗਮ ਪੰਜਾਬ ਭਵਨ 'ਚ ਹੋਵੇਗਾ

ਚੰਡੀਗੜ੍ਹ , 25 ਜਨਵਰੀ (ਬਿਊਰੋ ਚੀਫ਼)-ਗਣਤੰਤਰ ਦਿਵਸ ਦਾ ਸਮਾਗਮ ਆਮ ਸਮਾਗਮਾਂ ਨਾਲੋਂ ਨਿਵੇਕਲਾ ਮੰਨਿਆ ਜਾਵੇਗਾ, ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਗਣਤੰਤਰ ਦਿਵਸ 'ਤੇ ਹੋਣ ਵਾਲੇ ਐਟ ਹੋਮ ਸਮਾਗਮ ਵੱਖਰੇ ਵੱਖਰੇ ਨਹੀਂ ਬਲਕਿ ਇਕੱਠਾ ਇੱਕੋ ਸਮਾਗਮ ਪੰਜਾਬ ਰਾਜ ਭਵਨ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਸੀ. ਬੀ. ਆਈ. ਅਧਿਕਾਰੀ ਸਮੇਤ 28 ਨੂੰ ਰਾਸ਼ਟਰਪਤੀ ਪੁਲਿਸ ਐਵਾਰਡ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਗਣਤੰਤਰ ਦਿਵਸ ਮੌਕੇ ਸੀ. ਬੀ. ਆਈ. ਦੇ 28 ਅਧਿਕਾਰੀਆਂ ਨੂੰ ਵਿਲੱਖਣ ਅਤੇ ਪ੍ਰਸੰਸਾਯੋਗ ਸਵੇਵਾਂ ਬਦਲੇ ਰਾਸ਼ਟਰਪਤੀ ਪੁਲਿਸ ਐਵਾਰਡਾਂ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ | ਇਨ੍ਹਾਂ ਅਧਿਕਾਰੀਆਂ ...

ਪੂਰੀ ਖ਼ਬਰ »

ਜਾਪਾਨੀ ਦਾ ਸਿਰ ਕਲਮ

ਰੱਕਾ, 25 ਜਨਵਰੀ (ਏਜੰਸੀ)-ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਇਕ ਜਪਾਨੀ ਬੰਧਕ ਦਾ ਸਿਰ ਕਲਮ ਕਰ ਦਿੱਤਾ ਹੈ | ਕੁਝ ਦਿਨ ਪਹਿਲਾਂ ਅੱਤਵਾਦੀਆਂ ਨੇ ਕੁਝ ਜਪਾਨੀਆਂ ਨੂੰ ਬੰਧਕ ਬਣਿਆ ਲਿਆ ਸੀ ਅਤੇ ਉਨ੍ਹਾਂ ਦੇ ਬਦਲੇ ਜਪਾਨ ਦੀ ਸਰਕਾਰ ਤੋਂ ਧੰਨ ਦੀ ਮੰਗ ...

ਪੂਰੀ ਖ਼ਬਰ »

ਮਿਸ਼ੇਲ ਨੂੰ ਤੋਹਫ਼ੇ ਵਜੋਂ ਦਿੱਤੀ ਜਾਵੇਗੀ ਬਨਾਰਸੀ ਸਾੜ੍ਹੀ

ਵਾਰਾਨਸੀ, 25 ਜਨਵਰੀ (ਏਜੰਸੀ)-ਗਣਤੰਤਰ ਦਿਵਸ 'ਤੇ ਮਹਿਮਾਨ ਵਜੋਂ ਆਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਹੱਥ ਨਾਲ ਤਿਆਰ ਕੀਤੀ ਗਈ ਸੋਨੇ ਤੇ ਚਾਂਦੀ ਦੇ ਧਾਗਿਆਂ ਵਾਲੀ ਬਨਾਰਸੀ ਸਿਲਕ ਸਾੜ੍ਹੀ ਤੋਹਫ਼ੇ ਦੇ ਰੂਪ 'ਚ ਦਿੱਤੀ ਜਾਵੇਗੀ | ...

ਪੂਰੀ ਖ਼ਬਰ »

ਓਬਾਮਾ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 25 ਜਨਵਰੀ (ਉਪਮਾ ਡਾਗਾ ਪਾਰਥ)-ਮਹਾਤਮਾ ਗਾਂਧੀ ਦੇ ਮੁਰੀਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ | 3 ਦਿਨਾਂ ਦੇ ਆਪਣੇ ਚਰਚਿਤ ਦੌਰੇ 'ਤੇ ਆਏ ਓਬਾਮਾ ਅੱਜ ਸਵੇਰੇ ਦਿੱਲੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX