ਤਾਜਾ ਖ਼ਬਰਾਂ


ਸ੍ਰੀਕਾਂਤ ਨੇ ਜਿੱਤਿਆ ਆਸਟਰੇਲੀਅਨ ਓਪਨ
. . .  38 minutes ago
ਨਵੀਂ ਦਿੱਲੀ, 25 ਜੂਨ - ਭਾਰਤੀ ਬੈਡਮਿੰਟਨ ਖਿਡਾਰੀ ਕਿਡੰਬੀ ਸ੍ਰੀਕਾਂਤ ਨੇ ਚੀਨ ਦੇ ਚੇਨ ਲੋਂਗ ਨੂੰ 22-20,21-16 ਨਾਲ ਹਰਾ ਕੇ ਆਸਟਰੇਲੀਅਨ ਓਪਨ ਸੁਪਰ ਸੀਰੀਜ਼ ਜਿੱਤ ਲਈ ਹੈ। ਸ੍ਰੀਕਾਂਤ ਨੇ ਹਾਲ ਹੀ 'ਚ ਇੰਡੋਨੇਸ਼ੀਆ ਓਪਨ ਵੀ ਜਿੱਤਿਆ...
ਮਨ ਕੀ ਬਾਤ 'ਚ ਮੋਦੀ ਨੇ ਕੀਤਾ ਐਮਰਜੈਂਸੀ ਦਾ ਜਿਕਰ
. . .  1 minute ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ਵਾਸੀਆਂ ਨਾਲ ਮਨ ਕੀ ਬਾਤ ਕੀਤੀ। ਇਹ ਮਨ ਕੀ ਬਾਤ ਦਾ 33ਵਾਂ ਐਡੀਸ਼ਨ ਹੈ। ਉਨ੍ਹਾਂ ਨੇ ਮਾਨਸੂਨ, ਭਗਵਾਨ ਜਗਨਾਥ ਰੱਥ ਯਾਤਰਾ ਦੀ ਗੱਲ ਕੀਤੀ ਤੇ ਆਪਣੀ ਗੱਲ ਦੀ ਸ਼ੁਰੂਆਤ ਦੇਸ਼ ਵਾਸੀਆਂ ਨੂੰ ਈਦ...
ਪਾਕਿਸਤਾਨ : ਤੇਲ ਦੇ ਟੈਂਕਰ 'ਚ ਲੱਗੀ ਅੱਗ, ਮੌਤਾਂ ਦੀ ਗਿਣਤੀ 125 ਹੋਈ
. . .  49 minutes ago
ਲਾਹੌਰ, 25 ਜੂਨ - ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਨੇੜੇ ਇਕ ਤੇਲ ਟੈਂਕਰ ਦੇ ਪਲਟਣ ਕਾਰਨ ਉਸ ਵਿਚ ਅੱਗ ਲੱਗਣ ਤੋਂ ਬਾਅਦ ਵਾਪਰੇ ਹਾਦਸੇ 'ਚ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਹੁਣ ਤੱਕ ਇਸ ਹਾਦਸੇ 'ਚ 125 ਮੌਤਾਂ ਹੋ ਚੁੱਕੀਆਂ...
ਸਕੂਲ 'ਚ ਦਾਖਲ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ, ਇਕ ਅਧਿਕਾਰੀ ਸ਼ਹੀਦ
. . .  about 1 hour ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਪਾਂਥਾ ਚੌਕ ਇਲਾਕੇ 'ਚ ਸਥਿਤ ਦਿੱਲੀ ਪਬਲਿਕ ਸਕੂਲ 'ਚ ਲੁਕੇ ਹੋਏ ਅੱਤਵਾਦੀ ਸੀ.ਆਰ.ਪੀ.ਐਫ. ਕੈਂਪ ਨੂੰ ਨਿਸ਼ਾਨਾ ਬਣਾ ਰਹੇ ਹਨ। ਅੱਤਵਾਦੀ ਰੁਕ ਰੁਕ ਕੇ ਗੋਲੀਬਾਰੀ ਕਰ ਰਹੇ ਹਨ। ਇਸ ਮੁੱਠਭੇੜ 'ਚ ਇਕ...
ਪਾਕਿਸਤਾਨ 'ਚ ਤੇਲ ਦੇ ਟੈਂਕਰ ਨੂੰ ਅੱਗ ਲੱਗਣ ਕਾਰਨ 100 ਵਿਅਕਤੀ ਸੜ ਕੇ ਮਰੇ, 75 ਜ਼ਖਮੀ
. . .  about 2 hours ago
ਲਾਹੌਰ,25 ਜੂਨ - ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ 'ਚ ਵਾਪਰੀ ਬੇਹੱਦ ਮੰਦਭਾਗੀ ਘਟਨਾ 'ਚ 100 ਵਿਅਕਤੀ ਜਿੰਦਾ ਸੜ ਕੇ ਮਾਰੇ ਗਏ ਹਨ ਤੇ 75 ਜ਼ਖਮੀ ਹੋਏ ਹਨ। ਇਹ ਘਟਨਾ ਇਕ ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ ਵਾਪਰੀ ਹੈ। ਤੇਲ ਦੇ ਟੈਂਕਰ ਦੇ ਪਲਟਣ ਕਾਰਨ...
ਪੁਲਿਸ ਮੁੱਠਭੇੜ 'ਚ ਮਾਰਿਆ ਗਿਆ ਬੇਹੱਦ ਲੋੜੀਂਦਾ ਗੈਂਗਸਟਰ ਅਨੰਦਪਾਲ
. . .  about 2 hours ago
ਜੈਪੁਰ, 25 ਜੂਨ - ਰਾਜਸਥਾਨ 'ਚ ਖਤਰਨਾਕ ਗੈਂਗਸਟਰ ਅਨੰਦਪਾਲ ਨੂੰ ਪੁਲਿਸ ਨੇ ਮੁੱਠਭੇੜ 'ਚ ਢੇਰੀ ਕਰ ਦਿੱਤਾ ਹੈ। ਉਸ ਦੇ ਸਿਰ 'ਤੇ ਪੰਜ ਲੱਖ ਦਾ ਇਨਾਮ ਸੀ। ਇਸ ਚਰਚਿਤ ਅਪਰਾਧੀ ਨੂੰ ਚੁਰੂ ਦੇ ਸਲਾਸਰ 'ਚ ਹਲਾਕ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਦੋ ਹੋਰ...
ਅੱਜ ਹੋਵੇਗੀ 'ਮਨ ਕੀ ਬਾਤ'
. . .  about 3 hours ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਜਾਰੀ
. . .  about 3 hours ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਲੱਗਦੀ ਲਾਈਨ ਆਫ ਕੰਟਰੋਲ 'ਤੇ ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਜਵਾਨਾਂ ਵਲੋਂ ਵੀ ਜਵਾਬ ਦਿੱਤਾ ਜਾ ਰਿਹਾ...
ਅਮਰੀਕਾ ਪਹੁੰਚੇ ਮੋਦੀ, ਟਰੰਪ ਨੇ ਦੱਸਿਆ 'ਸੱਚਾ ਦੋਸਤ'
. . .  about 4 hours ago
ਸ੍ਰੀਨਗਰ 'ਚ ਸਕੂਲ 'ਚ ਦਾਖਲ ਹੋਏ ਅੱਤਵਾਦੀ
. . .  about 4 hours ago
ਪੁਰਤਗਾਲ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ
. . .  1 day ago
ਪੱਛਮੀ ਬੰਗਾਲ ਦੀ 'ਗਰਲ ਚਾਈਲਡ ਸਕੀਮ' ਨੂੰ ਸੰਯੁਕਤ ਰਾਸ਼ਟਰ ਦਾ ਪਬਲਿਕ ਸਰਵਿਸ ਐਵਾਰਡ
. . .  1 day ago
ਪੁਰਤਗਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਸਬਨ 'ਚ ਰਾਧਾ ਕ੍ਰਿਸ਼ਨ ਮੰਦਰ ਵਿਖੇ ਕੀਤੀ ਆਰਤੀ
. . .  1 day ago
ਸੀ.ਆਰ.ਪੀ.ਐਫ.'ਤੇ ਹਮਲੇ ਤੋਂ ਬਾਅਦ ਸਕੂਲ 'ਚ ਦਾਖਲ ਹੋਏ ਅੱਤਵਾਦੀ, ਮੁੱਠਭੇੜ ਜਾਰੀ
. . .  1 day ago
ਸ਼ਰਧਾਲੂਆਂ ਦੀ ਵੱਡੀ ਗਿਣਤੀ ਕਾਰਨ ਵੈਸ਼ਨੋ ਦੇਵੀ ਯਾਤਰਾ ਰੱਦ
. . .  1 day ago
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾਇਆ
. . .  1 day ago
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਹੀਦ ਸੀ.ਆਰ.ਪੀ.ਐਫ.ਜਵਾਨ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਅੱਤਵਾਦ ਅਤੇ ਹਿੰਸਾ ਦੇ ਖ਼ਿਲਾਫ਼ ਭਾਰਤ ਪੁਰਤਗਾਲ ਦ੍ਰਿੜ੍ਹਤਾ ਖੜ੍ਹੇ - ਪ੍ਰਧਾਨ ਮੰਤਰੀ
. . .  1 day ago
ਭਾਰਤ-ਪੁਰਤਗਾਲ ਵਿਚਕਾਰ ਕਈ ਸਮਝੌਤਿਆਂ 'ਤੇ ਦਸਤਖ਼ਤ
. . .  1 day ago
ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਨੇ ਸ੍ਰੀਨਗਰ ਹਮਲੇ ਲਈ ਜ਼ਿੰਮੇਵਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਟੋਨਿਓ ਕੋਸਟਾ ਨਾਲ ਕੀਤੀ ਮੁਲਾਕਾਤ
. . .  1 day ago
ਝੋਨਾ ਲਾਉਣ ਸਮੇਂ ਸੱਪ ਲੜਨ ਨਾਲ ਖੇਤ ਮਜ਼ਦੂਰ ਔਰਤ ਦੀ ਮੌਤ
. . .  1 day ago
ਸੀ.ਆਰ.ਪੀ.ਐਫ.ਕਾਫ਼ਲੇ 'ਤੇ ਹਮਲਾ, ਇੱਕ ਜਵਾਨ ਸ਼ਹੀਦ
. . .  1 day ago
ਨਕਸਲੀਆਂ ਨਾਲ ਹੋਏ ਮੁਕਾਬਲੇ 'ਚ 2 ਸੁਰੱਖਿਆ ਜਵਾਨ ਸ਼ਹੀਦ
. . .  1 day ago
ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ, 6-1 ਨਾਲ ਹਰਾਇਆ
. . .  1 day ago
ਰਾਜਸਥਾਨ ਕ੍ਰਿਕਟ ਬੋਰਡ ਤੋਂ ਲਲਿਤ ਮੋਦੀ ਮੁਅੱਤਲ
. . .  1 day ago
ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਪਹੁੰਚੇ
. . .  1 day ago
ਛੱਤੀਸਗੜ੍ਹ : ਮੁੱਠਭੇੜ 'ਚ ਨਕਸਲੀ ਢੇਰ, ਭਾਰੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਮਹਾਰਾਸ਼ਟਰ : ਕਰਜ਼ ਮੁਆਫ਼ ਲਈ ਮੰਤਰੀ ਤੇ ਵਿਧਾਇਕ ਦੇਣਗੇ ਇੱਕ ਮਹੀਨੇ ਦੀ ਤਨਖ਼ਾਹ
. . .  1 day ago
ਮਹਾਰਾਸ਼ਟਰ ਸਰਕਾਰ ਵੱਲੋਂ ਖੇਤੀਬਾੜੀ ਕਰਜ਼ ਮੁਆਫ਼ ਦਾ ਐਲਾਨ
. . .  1 day ago
ਦਿੱਲੀ : ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, 2 ਦੀ ਮੌਤ
. . .  1 day ago
ਸੜਕ ਦੁਰਘਟਨਾਂ ਵਿਚ ਦੋ ਵਿਅਕਤੀਆਂ ਦੀ ਮੌਤ
. . .  1 day ago
ਮਹਿਲਾ ਕ੍ਰਿਕਟ ਵਿਸ਼ਵ ਕੱਪ : ਇੰਗਲੈਂਡ ਨੇ ਜਿੱਤੀ ਟਾਸ, ਭਾਰਤ ਕਰੇਗਾ ਫਿਲਡਿੰਗ
. . .  1 day ago
ਦਸਤਾਰ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਵਫ਼ਦ ਸ੍ਰੀ ਅਕਾਲ ਤਖਤ ਸਕੱਤਰੇਤ ਪੁੱਜਾ
. . .  1 day ago
ਕੈਪਟਨ ਨੇ ਸੀ.ਐਲ.ਪੀ. ਦੇ ਅੱਠ ਨਵੇਂ ਅਹੁਦੇਦਾਰਾਂ ਨੂੰ ਕੀਤਾ ਨਾਮਜ਼ਦ
. . .  1 day ago
ਘੁਟਾਲੇ ਮਾਮਲੇ 'ਚ ਕੇਜਰੀਵਾਲ ਦੀ ਹੋਵੇਗੀ ਜਾਂਚ
. . .  1 day ago
ਨਕਸਲੀਆਂ ਨਾਲ ਮੁੱਠਭੇੜ 'ਚ ਪੰਜ ਜਵਾਨ ਜ਼ਖਮੀ
. . .  1 day ago
ਭਰਤਪੁਰ ਜਾਟ ਰਾਖਵਾਂਕਰਨ ਮਾਮਲਾ : ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ
. . .  about 1 hour ago
ਸੰਸਦ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਹੋਈਆਂ ਤੈਅ
. . .  about 1 hour ago
ਸੀ.ਸੀ.ਟੀ.ਵੀ. ਫੁਟੇਜ ਨਾਲ ਵਿਧਾਨ ਸਭਾ 'ਚ ਹੋਏ ਹੰਗਾਮੇ ਬਾਰੇ ਸੱਚ ਸਾਹਮਣੇ ਆ ਜਾਏਗਾ - ਸੁਨੀਲ ਜਾਖੜ
. . .  1 minute ago
ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ 'ਚ ਹੋਣਗੇ ਪਹਿਲੇ ਦਸਤਾਰਧਾਰੀ ਜੱਜ
. . .  29 minutes ago
ਡੀ.ਐਸ.ਪੀ. ਕਤਲ ਮਾਮਲੇ 'ਚ ਹੁਣ ਤੱਕ ਪੰਜ ਗ੍ਰਿਫ਼ਤਾਰ
. . .  45 minutes ago
ਕੇਜਰੀਵਾਲ ਨੂੰ ਚੋਣ ਕਮਿਸ਼ਨ ਦਾ ਵੱਡਾ ਝਟਕਾ, 21 ਵਿਧਾਇਕਾਂ ਦੀ ਅਰਜ਼ੀ ਰੱਦ
. . .  about 1 hour ago
ਚੀਨ 'ਚ ਜ਼ਮੀਨ ਖਿਸਕਣ ਕਾਰਨ 100 ਲੋਕ ਮਲਬੇ ਹੇਠਾਂ ਦੱਬੇ
. . .  about 1 hour ago
ਟਰੰਪ ਨਾਲ ਵਾਈਟ ਹਾਊਸ 'ਚ ਡਿਨਰ ਕਰਨ ਵਾਲੇ ਮੋਦੀ ਹੋਣਗੇ ਪਹਿਲੇ ਵਿਦੇਸ਼ੀ ਨੇਤਾ
. . .  1 day ago
ਅੱਠ ਭਾਰਤੀ ਮਛੇਰੇ ਸ੍ਰੀਲੰਕਾ ਨੇਵੀ ਵਲੋਂ ਗ੍ਰਿਫ਼ਤਾਰ
. . .  1 day ago
ਵਿਦੇਸ਼ ਸਕੱਤਰ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਮੱਕਾ 'ਚ ਖੁਦਕੁਸ਼ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  1 day ago
ਪੀ.ਐਸ.ਐਲ.ਵੀ ਸੀ-38 ਸ੍ਰੀਹਰਿਕੋਟਾ ਤੋਂ ਲਾਂਚ
. . .  2 days ago
ਆਰ.ਜੇ.ਡੀ.ਆਗੂ ਨੇ ਲਾਲੂ ਦੇ ਬੇਟੇ 'ਤੇ ਲਗਾਏ ਦੁਰਵਿਵਹਾਰ ਤੇ ਮਾਰਕੁੱਟ ਦੇ ਦੋਸ਼
. . .  2 days ago
ਖ਼ਰਾਬ ਮੌਸਮ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਰੁਕੀ, 80 ਸ਼ਰਧਾਲੂ ਫਸੇ
. . .  2 days ago
ਮੀਂਹ ਕਾਰਨ ਭਾਰਤ-ਵੈਸਟ ਇੰਡੀਜ਼ ਮੈਚ ਰੁਕਿਆ
. . .  2 days ago
62 ਐੱਸ.ਪੀ. ਰੈਂਕ ਅਧਿਕਾਰੀਆਂ ਦੇ ਤਬਾਦਲੇ
. . .  2 days ago
ਜਾਟ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ
. . .  2 days ago
ਭਾਰਤ ਵੈਸਟ ਇੰਡੀਜ਼ ਸੀਰੀਜ਼ : 28 ਓਵਰਾਂ ਬਾਅਦ 1 ਖਿਡਾਰੀ ਪਿੱਛੇ ਭਾਰਤ ਦੀਆਂ 150 ਦੌੜਾਂ ਪੂਰੀਆਂ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ 62 ਦੌੜਾਂ ਬਣਾ ਕੇ ਆਊਟ
. . .  2 days ago
ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ ਦਾ ਅਰਧ ਸੈਂਕੜਾ ਪੂਰਾ
. . .  2 days ago
ਆਰ.ਜੇ.ਡੀ.ਵੱਲੋਂ ਦਿੱਤੀ ਇਫਤਾਰ ਪਾਰਟੀ 'ਚ ਇਕੱਠੇ ਹੋਏ ਲਾਲੂ-ਨਿਤਿਸ਼
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਬਠਿੰਡਾ

ਯੂਥ ਕਾਂਗਰਸ ਵੱਲੋਂ ਭੂਮੀ ਅਧਿ-ਗ੍ਰਹਿਣ ਕਾਨੂੰਨ ਦਾ ਵਿਰੋਧ

ਬਠਿੰਡਾ, 25 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਹੋਂਦ 'ਚ ਲਿਆਂਦੇ ਭੂਮੀ ਅਧਿ-ਗ੍ਰਹਿਣ ਕਾਨੂੰਨ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅੱਜ ਫਿਰ ਯੂਥ ਕਾਂਗਰਸੀ ਵਰਕਰਾਂ ਵਲੋਂ ਖੁਸ਼ਬਾਜ ਸਿੰਘ ਜਟਾਣਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਬਠਿੰਡਾ ਦੀ ਅਗਵਾਈ ਵਿਚ ਸਥਾਨਕ ਮਿੰਨੀ ਸਕੱਤਰੇਤ ਅੱਗੇ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਭੂਮੀ ਅਧਿ-ਗ੍ਰਹਿਣ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ | ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਉਕਤ ਕਾਨੂੰਨ ਨੂੰ ਬਲੈਕ ਆਰਡੀਨੈਂਸ ਦਾ ਨਾਮ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਅੰਗਰੇਜ਼ੀ ਹਕੂਮਤ ਦੇ 1894 ਵਾਲੇ ਭੂਮੀ ਅਧਿ-ਗ੍ਰਹਿਣ ਕਾਨੂੰਨ ਦੀ ਕਾਪੀ ਹੈ, ਜਿਸ ਨਾਲ ਕਿਸਾਨਾਂ ਦੀ ਜ਼ਮੀਨ ਖੋਹਣੀ ਸੌਖੀ ਹੋ ਜਾਵੇਗੀ | ਸ. ਜਟਾਣਾ ਨੇ ਆਖਿਆ ਕਿ ਪਿਛਲੀ ਯੂ. ਪੀ. ਏ. ਸਰਕਾਰ ਨੇ 102 ਸਾਲਾਂ ਬਾਅਦ ਅੰਗਰੇਜ਼ਾਂ ਦੁਆਰਾ ਬਣਾਏ ਭੂਮੀ ਅਧਿ-ਗ੍ਰਹਿਣ ਕਾਨੂੰਨ 'ਚ ਸੋਧ ਕਰਕੇ ਕਿਸਾਨ ਪੱਖੀ ਕਾਨੂੰਨ ਬਣਾਇਆ ਸੀ, ਜਿਸ 'ਚ ਜੇਕਰ ਸਰਕਾਰ ਦੁਆਰਾ ਜ਼ਮੀਨ ਅਕਵਾਇਰ ਕਰਦੀ ਸੀ ਤਾਂ ਉਸ ਵਿਚ 80 ਫੀਸਦੀ ਲੋਕਾਂ ਦੀ ਸਹਿਮਤੀ ਹੋਣੀ ਜ਼ਰੂਰੀ ਸੀ | ਉਸੇ ਜ਼ਮੀਨ 'ਤੇ ਕਾਲੋਨੀ ਕੱਟਣ 'ਚ ਕੁੱਝ ਹਿੱਸਾ ਵੱਡੀਆਂ ਰਿਆਇਤਾਂ ਉੱਪਰ ਕਿਸਾਨ ਨੂੰ ਦੇਣਾ ਬਣਦਾ ਸੀ ਪਰ ਭਾਜਪਾ ਸਰਕਾਰ ਨੇ ਪਿਛਲਾ ਆਰਡੀਨੈਂਸ ਖਾਰਿਜ ਕਰਕੇ ਨਵਾਂ ਆਰਡੀਨੈਂਸ ਲਾਗੂ ਕਰ ਦਿੱਤਾ, ਜਿਸ ਨਾਲ ਸਰਕਾਰ ਕਿਸੇ ਵੀ ਕਿਸਾਨ ਦੀ ਜਮੀਨ ਜਦੋਂ ਚਾਹੇ ਅਕਵਾਇਰ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਉਹ ਉਕਤ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਸਰਕਾਰ ਦੇ ਖਿਲਾਫ਼ 30 ਜਨਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਧਰਨਾ ਦੇਣਗੇ | ਯੂਥ ਕਾਂਗਰਸ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਮ ਸਿੰਘ ਵਿਰਕ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ 'ਚ ਕਿਸਾਨਾਂ ਨੂੰ ਫਸਲਾਂ ਦਾ ਉੱਚਿਤ ਮੁੱਲ ਨਹੀਂ ਮਿਲ ਰਿਹਾ | ਖਾਦ ਤੇ ਬੀਜਾਂ ਦੀ ਘਾਟ ਤੋਂ ਕਿਸਾਨ ਪ੍ਰੇਸ਼ਾਨ ਹਨ ਤੇ ਹੁਣ ਭੂਮੀ ਸੁਧਾਰ ਤੇ ਵਿਕਾਸ ਦੇ ਨਾਂਅ ਉੱਪਰ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ | ਇਸ ਦੌਰਾਨ ਕਾਂਗਰਸੀਆਂ ਦੇ ਵਫ਼ਦ ਨੇ ਏ. ਡੀ. ਸੀ. ਨੂੰ ਆਪਣਾ ਮੰਗ ਪੱਤਰ ਦੇ ਕੇ ਡੀ. ਸੀ. ਬਠਿੰਡਾ ਰਾਹੀ ਰਾਸ਼ਟਰਪਤੀ ਦੇ ਨਾਂਅ ਭੇਜਿਆ | ਇਸ ਮੌਕੇ ਰਾਜਨ ਗਰਗ ਸੈਕਟਰੀ, ਰਾਜ ਨੰਬਰਦਾਰ, ਰਾਜਵਿੰਦਰ ਰਾਜੀ ਪੱਕਾ, ਸੰਦੀਪ ਭੁੱਲਰ ਜਨਰਲ ਸੈਕਟਰੀ, ਨਛੱਤਰ ਮਾਨ, ਅਸ਼ੋਕ ਕੁਮਾਰ, ਗੁਰਨੈਬ ਸਿੰਘ, ਰਾਮਪਾਲ ਪੱਕਾ, ਦਿਲਪ੍ਰੀਤ ਜਟਾਣਾ, ਰਿੱਕੀ ਸੰਧੂ ਆਦਿ ਮੌਜੂਦ ਸਨ |

ਕਿਸਾਨਾਂ-ਮਜ਼ਦੂਰਾਂ ਨੇ ਭੂਮੀ ਗ੍ਰਹਿਣ ਨਵੇਂ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਮਾਨਸਾ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਅੱਜ ਜ਼ਿਲੇ੍ਹ ਦੇ ਪਿੰਡ ਭੈਣੀ ਬਾਘਾ ਤੇ ਮੱਤੀ 'ਚ ਕੇਂਦਰ ਸਰਕਾਰ ਵਲੋਂ ਨਵੇਂ ਪਾਸ ਕੀਤੇ ਭੂਮੀ ਗ੍ਰਹਿਣ ਆਰਡੀਨੈਂਸ ਦੀਆਂ ਕਾਪੀਆਂ ...

ਪੂਰੀ ਖ਼ਬਰ »

ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੱਤਰਾਂ ਨੇ ਈ. ਟੀ. ਟੀ. ਅਧਿਆਪਕ ਕੀਤੇ ਖ਼ੱਜਲ਼-ਖ਼ੁਆਰ

ਬਰੇਟਾ, 25 ਜਨਵਰੀ (ਰਵਿੰਦਰ ਕੌਰ ਮੰਡੇਰ)- ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸਿੱਖਿਆ ਵਿਭਾਗ 'ਚ ਈ. ਟੀ. ਟੀ ਅਧਿਆਪਕਾਂ ਨੰੂ ਮਰਜ਼ ਹੋਇਆਂ ਲਗਭਗ 4 ਮਹੀਨੇ ਹੋ ਜਾਣ 'ਤੇ ਵੀ ਅਧਿਆਪਕ ਤਨਖ਼ਾਹਾਂ ਤੇ ਬਕਾਇਆਂ ਤੋਂ ਅਜੇ ਤੱਕ ਵਾਂਝੇ ਹਨ | ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ...

ਪੂਰੀ ਖ਼ਬਰ »

ਨੌਜਵਾਨ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦਾ ਹਿੱਸਾ ਬਣਨ-ਏ. ਡੀ. ਸੀ.

ਬਠਿੰਡਾ, 25 ਜਨਵਰੀ (ਹੁਕਮ ਚੰਦ ਸ਼ਰਮਾ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦਾ ਹਿੱਸਾ ਬਣਨ ਲਈ ਪ੍ਰੇਰਦਿਆਂ ਕਿਹਾ ਕਿ ਜ਼ਿਲ੍ਹੇ ਦੇ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਵੱਧ ਤੋਂ ...

ਪੂਰੀ ਖ਼ਬਰ »

ਪੰਚਾਇਤ ਵੱਲੋਂ ਸੰਪਰਕ ਸੜਕ 'ਤੇ ਘਟੀਆ ਕਿਸਮ ਦਾ ਮਟੀਰੀਅਲ ਪਾਉਣ ਦਾ ਦੋਸ਼

ਜੋਗਾ, 25 ਜਨਵਰੀ (ਬਲਜੀਤ ਸਿੰਘ ਅਕਲੀਆ)-ਪਿੰਡ ਅਕਲੀਆ ਵਿਖੇ ਕੁਝ ਸਮਾਂ ਪਹਿਲਾਂ ਬਣਾਈ ਮੁੱਖ ਸੜਕ ਬਰਨਾਲਾ-ਮਾਨਸਾ ਤੋਂ ਡੇਰਾ ਘੜੂੰਆ ਨੂੰ ਜੋੜਦੀ ਸੰਪਰਕ ਸੜਕ 'ਤੇ ਪਾਇਆ ਮੈਟੀਰੀਅਲ ਦੂਜੀ ਵਾਰ ਉੱਖੜ ਗਿਆ ਹੈ | ਇਸ ਸੜਕ ਨੂੰ ਅਜੇ ਲੰਘੇ ਦਸੰਬਰ ਮਹੀਨੇ 'ਚ ਹੀ ਬਣਾਇਆ ਸੀ ...

ਪੂਰੀ ਖ਼ਬਰ »

ਯੂਰੀਆ ਖਾਦ ਨਾ ਮਿਲਣ 'ਤੇ ਦੁਖੀ ਕਿਸਾਨਾਂ ਲਗਾਇਆ ਧਰਨਾ

ਗੋਨਿਆਣਾ, 25 ਜਨਵਰੀ (ਲਛਮਣ ਦਾਸ ਗਰਗ)-ਪਿਛਲੇ ਕਈ ਦਿਨਾਂ ਤੋਂ ਯੂਰੀਆ ਦੇ ਇੰਤਜ਼ਾਰ 'ਚ ਬੈਠੇ ਕਿਸਾਨਾਂ ਨੇ ਯੂਰੀਆ ਖਾਦ ਨਾ ਮਿਲਣ ਤੇ ਕਿਸਾਨ ਜਥੇਬੰਦੀ ਵਲੋਂ ਗੋਨਿਆਣਾ ਮੰਡੀ ਵਿਚ ਧਰਨਾ ਦੇ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਭੂਮੀ ਗ੍ਰਹਿਣ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਬੁਢਲਾਡਾ, 25 ਜਨਵਰੀ (ਗੋਇਲ)-ਕੇਂਦਰ ਸਰਕਾਰ ਵਲੋਂ ਨਵੇਂ ਪਾਸ ਕੀਤੇ ਭੂਮੀ ਗ੍ਰਹਿਣ ਆਰਡੀਨੈਂਸ ਨੂੰ ਵਾਪਸ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਥਾਨਕ ਬੱਸ ਅੱਡੇ ਨੇੜੇ ਭੂਮੀ ਗ੍ਰਹਿਣ ਆਰਡੀਨੈਂਸ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਿਰ ਕੀਤਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਕਾਲਾਂਵਾਲੀ, 25 ਜਨਵਰੀ (ਪੰਨੀਵਾਲੀਆ)-ਖੇਤਰ ਥਾਣਾ ਰੋੜੀ ਪੁਲਿਸ ਨੇ ਮਲ੍ਹੜੀ ਪੁਲ਼ 'ਤੇ ਨਾਕਾਬੰਦੀ ਦੌਰਾਨ ਇਕ ਗੱਡੀ 'ਚ ਲੱਦੀ 67 ਪੇਟੀਆਂ ਦੇਸੀ ਸ਼ਰਾਬ ਸਮੇਤ ਸ਼ਰਾਬ ਠੇਕੇਦਾਰ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਦੇ ਮੁਤਾਬਿਕ ਰੋੜੀ ਥਾਣਾ ਦੇ ਸਬ-ਇੰਸਪੈਕਟਰ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਿਖ਼ਲਾਫ਼ ਕੀਤਾ ਰੋਸ ਮਾਰਚ

ਜੋਗਾ, 25 ਜਨਵਰੀ (ਬਲਜੀਤ ਸਿੰਘ ਅਕਲੀਆ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਖੇਤਰ ਦੇ ਪਿੰਡਾਂ ਵਿਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਰੋਸ ਮਾਰਚ ਕੀਤਾ ਗਿਆ | ਬੁਲਾਰਿਆਂ ਨੇ ...

ਪੂਰੀ ਖ਼ਬਰ »

18 ਗੁੱਟੇ ਚਾਈਨਾ ਡੋਰ ਸਣੇ 3 ਦੁਕਾਨਦਾਰ ਗਿ੍ਫ਼ਤਾਰ

ਬਠਿੰਡਾ, 25 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ ਦੌਰਾਨ ਪੁਲਿਸ ਨੇ 18 ਗੁੱਟੇ ਚਾਈਨਾ ਡੋਰ ਸਮੇਤ 3 ਦੁਕਾਨਦਾਰਾਂ ਨੂੰ ਗਿ੍ਫ਼ਤਾਰ ਕਰਿਆ ਹੈ, ਜਿਨ੍ਹਾਂ ਵਿਰੁੱਧ ਪਰਚਾ ਦਰਜ ਕਰਨ ਮਗਰੋਂ ਕਥਿਤ ਦੋਸ਼ੀਆਂ ...

ਪੂਰੀ ਖ਼ਬਰ »

ਪਿਸਤੌਲ ਦੀ ਨੋਕ 'ਤੇ ਨਕਦੀ ਤੇ ਗੱਡੀ ਖੋਹੀ

ਕਾਲਾਂਵਾਲੀ, 25 ਜਨਵਰੀ (ਪੰਨੀਵਾਲੀਆ)-ਸਥਾਨਕ ਔਢਾਂ ਰੋਡ 'ਤੇ ਬੀਤੀ ਦੇਰ ਸ਼ਾਮ ਅਣਪਛਾਤੇ ਲੋਕਾਂ ਨੇ ਪਿਸਤੌਲ ਦੀ ਨੋਕ 'ਤੇ ਇਕ ਡਰਾਈਵਰ ਤੋਂ ਜੀਪ ਤੇ ਹਜ਼ਾਰਾਂ ਰੁਪਏ ਦੀ ਨਕਦੀ ਖੋਹ ਲਈ ਅਤੇ ਫ਼ਰਾਰ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਸੁਸ਼ੀਲ ਕੁਮਾਰ ਵਾਸੀ ...

ਪੂਰੀ ਖ਼ਬਰ »

ਆਪਣੇ ਖਰਚੇ 'ਤੇ ਨਾਲੀਆਂ ਬਣਾ ਰਹੇ ਨੇ ਲੇਲੇਵਾਲਾ ਦੇ ਵਾਰਡ ਵਾਸੀ

ਤਲਵੰਡੀ ਸਾਬੋ, 25 ਜਨਵਰੀ (ਰਵਜੋਤ ਸਿੰਘ ਰਾਹੀ/ਹਰਜਿੰਦਰ ਸਿੰਘ ਸਿੱਧੂ)-ਪਿਛਲੇ ਸਾਲ ਜ਼ਿਮਨੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਕੀਤੇ ਗਏ ਸੰਗਤ ਦਰਸ਼ਨਾਂ ਦੌਰਾਨ ਨਗਰ ਨੂੰ ਭਾਵੇਂ ਲੱਖਾਂ ਦੀ ਗ੍ਰਾਂਟਾਂ ਦੇ ਗੱਫੇ ਦਿੱਤੇ ਗਏ ਪਰ ਫਿਰ ਵੀ ਪਿੰਡ 'ਚ ...

ਪੂਰੀ ਖ਼ਬਰ »

ਪੈਰ-ਪੈਰ 'ਤੇ ਅੰਤਰ ਹੈ, ਇਹ ਕੈਸਾ ਗਣਤੰਤਰ ਹੈ...?

ਬਠਿੰਡਾ, 25 ਜਨਵਰੀ (ਹੁਕਮ ਚੰਦ ਸ਼ਰਮਾ)- ਐਸ. ਐਸ. ਏ./ਰਮਸਾ ਅਧਿਆਪਕ ਯੂਨੀਅਨ ਦੀ ਬਠਿੰਡਾ ਇਕਾਈ ਵਲੋਂ ਸਟੇਟ ਕਮੇਟੀ ਦੇ ਹੋਏ ਫੈਸਲੇ ਅਨੁਸਾਰ ਜ਼ਿਲ੍ਹੇ ਦੀਆਂ ਮਹਿਲਾ ਅਧਿਆਪਕਾਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਠਿੰਡਾ ਦੇ ਨੁਮਾਇੰਦੇ ਤਹਿਸੀਲਦਾਰ ਸ. ਇਕਬਾਲ ਸਿੰਘ ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕ ਯੂਨੀਅਨ ਤੇ ਚੇਅਰਮੈਨ ਮਲੂਕਾ ਵਿਚਕਾਰ ਹੰਗਾਮੀ ਮੀਟਿੰਗ

ਬਠਿੰਡਾ 25 ਜਨਵਰੀ (ਹੁਕਮ ਚੰਦ ਸ਼ਰਮਾ)-ਅੱਜ ਇੱਥੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ. ਗੁਰਪ੍ਰੀਤ ਸਿੰਘ ਮਲੂਕਾ ਨੇ ਈ. ਟੀ. ਟੀ. ਅਧਿਆਪਕ ਯੂਨੀਅਨ ਨਾਲ ਹੰਗਾਮੀ ਮੀਟਿੰਗ ਕਰਦਿਆਂ ਅਧਿਆਪਕਾਂ ਦੇ ਪਿਛਲੇ ਕਾਫੀ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ 'ਤੇ ਵਿਸਥਾਰ ਸਹਿਤ ਚਰਚਾ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਦੁਕਾਨਾਂ ਦੀ ਜਾਂਚ

ਕਾਲਾਂਵਾਲੀ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)-ਮੰਡੀ 'ਚ ਚਾਈਨਾ ਡੋਰ ਦੀ ਵਿੱਕਰੀ 'ਤੇ ਰੋਕ ਲਗਾਉਣ ਨੂੰ ਲੈ ਕੇ ਕਾਲਾਂਵਾਲੀ ਪੁਲਿਸ ਨੇ ਮੰਡੀ 'ਚ ਡੋਰ ਵੇਚਣ ਵਾਲੇ ਕਈ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ | ਇਸ ਦੌਰਾਨ ਥਾਣਾ ਕਾਲਾਂਵਾਲੀ ਮੁਖੀ ਅਨਿਲ ਕੁਮਾਰ ...

ਪੂਰੀ ਖ਼ਬਰ »

ਰਮਸਾ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ 'ਚ ਰੈਲੀ 1 ਨੂੰ

ਭਾਈ ਰੂਪਾ, 25 ਜਨਵਰੀ (ਰਾਜਿੰਦਰ ਸਿੰਘ ਮਰਾਹੜ)-ਐਸ. ਐਸ. ਏ. ਰਮਸਾ ਅਧਿਆਪਕ ਯੁਨੀਅਨ ਪੰਜਾਬ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ 1 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਰੋਪੜ 'ਚ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ | ਯੂਨੀਅਨ ਦੇ ...

ਪੂਰੀ ਖ਼ਬਰ »

ਮਜ਼ਦੂਰ ਮੰਚ ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਕਾਲਾਂਵਾਲੀ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸ਼ਹੀਦ ਭਗਤ ਸਿੰਘ ਇਨਕਲਾਬੀ ਮਜ਼ਦੂਰ ਮੰਚ ਦੇ ਮੈਂਬਰਾਂ ਨੇ ਪਿੰਡ ਜਲਾਲਆਣਾ 'ਚ ਪਿੰਡ ਵਾਸੀਆਂ ਨਾਲ ਮਿਲ ਕੇ ਬੀ. ਪੀ. ਐਲ. ਰਾਸ਼ਨ ਕਾਰਡ ਕੱਟਣ, ਮਗਨਰੇਗਾ ਤਹਿਤ ਬਾਕੀ ਮਜ਼ਦੂਰੀ ਨਾ ਮਿਲਣ ਅਤੇ ਮਕਾਨ ਉਸਾਰੀ ਹੇਤੂ ਬਾਕੀ ...

ਪੂਰੀ ਖ਼ਬਰ »

ਸਵ: ਪਤੀ ਦੀ ਯਾਦ 'ਚ ਸ੍ਰੀ ਸ਼ਿਵ ਮੰਦਿਰ ਦੇ ਨਿਰਮਾਣ ਲਈ ਭੂਮੀ ਦਾਨ

ਰਾਮਾਂ ਮੰਡੀ, 25 ਜਨਵਰੀ (ਤਰਸੇਮ ਸਿੰਗਲਾ)-ਸਵ. ਡਾ: ਵਿਕਰਮ ਮਿੱਤਲ ਦੀ ਯਾਦ 'ਚ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸ਼ਿਮਲਾ ਮਿੱਤਲ ਵਲੋਂ ਅਗਰਵਾਲ ਕਾਲੋਨੀ ਰਾਮਾਂ ਮੰਡੀ ਵਿਖੇ ਸ਼ਿਵਾ ਪਬਲਿਕ ਸਕੂਲ ਨੇੜੇ ਨਵੇਂ ਸ੍ਰੀ ਸ਼ਿਵ ਮੰਦਿਰ ਦੇ ਨਿਰਮਾਣ ਲਈ 2100 ਫੁੱਟ ਭੂਮੀ ਦਾਨ ...

ਪੂਰੀ ਖ਼ਬਰ »

ਭੁੱਚੋ ਮੰਡੀ ਦੇ ਵਪਾਰੀਆਂ ਵੱਲੋਂ ਚੇਅਰਮੈਨ ਮਿਲਕਫੈੱਡ ਪੰਜਾਬ ਦਾ ਸਨਮਾਨ

ਭੁੱਚੋ ਮੰਡੀ, 25 ਜਨਵਰੀ (ਬਲਵਿੰਦਰ ਸਿੰਘ ਸੇਠੀ)-ਭੁੱਚੋ ਮੰਡੀ ਦੇ ਵਪਾਰੀਆਂ ਵਲੋਂ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ ਰਿਟਾ: ਆਈ. ਏ. ਐਸ. ਦੇ ਸਨਮਾਨ ਲਈ ਸਥਾਨਕ ਸ੍ਰੀ ਗਣਪਤੀ ਕਾਟਨਜ਼ ਵਿਖੇ ਇਕ ਸਮਾਗਮ ਕੀਤਾ ਗਿਆ | ਇਸ ਮੌਕੇ ਬਠਿੰਡਾ ਦਿਹਾਤੀ ਦੇ ...

ਪੂਰੀ ਖ਼ਬਰ »

ਜੇਲ੍ਹ 'ਚੋਂ ਬਿਨਾਂ ਸ਼ਰਤ ਰਿਹਾਅ ਹੋਏ ਆਗੂਆਂ ਦਾ ਸਨਮਾਨ

ਰਾਮਪੁਰਾ ਫੂਲ, 25 ਜਨਵਰੀ (ਨਰਪਿੰਦਰ ਧਾਲੀਵਾਲ)-ਅਵਾਰਾ ਪਸ਼ੂਆਂ ਦੇ ਮਾਮਲੇ 'ਚ ਜੇਲ੍ਹ 'ਚੋਂ ਬਿਨਾਂ ਸ਼ਰਤ ਰਿਹਾਅ ਹੋਏ 18 ਆਗੂਆਂ ਦਾ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ...

ਪੂਰੀ ਖ਼ਬਰ »

ਦਿਉਣ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ

ਬੱਲੂਆਣਾ, 25 ਜਨਵਰੀ (ਗੁਰਨੈਬ ਸਾਜਨ)-ਭਾਜਪਾ ਵਲੋਂ ਆਪਣੀ ਮੈਂਬਰਸ਼ਿਪ ਨੂੰ ਹੁਲਾਰਾ ਦੇਣ ਲਈ ਤੇ ਪਾਰਟੀ ਦੇ ਅਹੁਦੇਦਾਰਾਂ ਦੀ ਹੌਾਸਲਾ ਅਫ਼ਜ਼ਾਈ ਕਰਨ ਅਤੇ ਮੈਂਬਰਸ਼ਿਪ ਲਈ ਹੋਰ ਤੇਜ਼ੀ ਲਿਆਉਣ ਦੇ ਸਬੰਧ 'ਚ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਰਾਜਵਿੰਦਰ ਹੈਪੀ, ...

ਪੂਰੀ ਖ਼ਬਰ »

ਪੂਨਮ ਮਿੱਤਲ ਨੂੰ ਗਣਤੰਤਰ ਦਿਵਸ ਮੌਕੇ ਸਨਮਾਨ ਦੇਣ ਦਾ ਐਲਾਨ

ਬਠਿੰਡਾ, 25 ਜਨਵਰੀ (ਹੁਕਮ ਚੰਦ ਸ਼ਰਮਾ)- ਪੰਜਾਬ ਸਰਕਾਰ ਦੇ ਆਦੇਸ਼ 'ਤੇ ਬਠਿੰਡਾ ਜ਼ਿਲ੍ਹਾ ਪ੍ਰਸਾਸ਼ਨ ਨੇ ਪ੍ਰਮੁੱਖ ਸਮਾਜ ਸੇਵਕਾ ਸਾਬਕਾ ਨਞਰ ਕੌਾਸਲਰ ਸ੍ਰੀਮਤੀ ਪੂਨਮ ਮਿੱਤਲ ਜੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਨਰਿੰਦਰ ਕੁਮਾਰ ਮਿੱਤਲ ਦੀ ਧਰਮ ਪਤਨੀ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਤਲਵੰਡੀ ਸਾਬੋ, 25 ਜਨਵਰੀ (ਰਵਜੋਤ ਸਿੰਘ ਰਾਹੀ)- ਸਥਾਨਕ ਪੰਜਾਬੀ ਯੂਨੀਵਰਸਿਟੀ ਕੈਂਪਸ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨੋਲੌਜ਼ੀ ਵਿਖੇ ਤਹਿਸੀਲ ਪੱਧਰੀ ਰਾਸ਼ਰਟੀ ਵੋਟਰ ਦਿਵਸ ਮਨਾਇਆ ਗਿਆ | ਇਸ ਸਬੰਧੀ ਇਕ ਸਮਾਗਮ ਕਾਲਜ ਦੇ ਸੈਮੀਨਾਰ ਹਾਲ ਵਿਖੇ ...

ਪੂਰੀ ਖ਼ਬਰ »

ਬੋਹਾ ਖੇਤਰ 'ਚ 70 ਫੀਸਦੀ ਬਜ਼ੁਰਗ ਅੱਖਾਂ ਦੇ ਰੋਗ ਤੋਂ ਪੀੜਤ

ਬੋਹਾ, 25 ਜਨਵਰੀ (ਤਰਕਪਾਲ ਤਾਂਗੜੀ)- ਸਥਾਨਕ ਕਸਬਾ ਤੇ ਇਸ ਦੇ ਨਜ਼ਦੀਕੀ 50 ਪਿੰਡਾਂ ਅੰਦਰ 70 ਫੀਸਦੀ ਬਜ਼ੁਰਗ ਔਰਤਾਂ, ਮਰਦ ਤੇ ਬੱਚੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ | ਪਿੰਡਾਂ ਦੀਆਂ ਬਸਤੀਆਂ 'ਚ ਆਪਣੇ ਬੁਢਾਪੇ ਨੂੰ ਹਨੇਰੇ ਵਿਚ ਰੋਲ ਰਹੇ ਇਹ ਬਜ਼ੁਰਗ ਨੇੜੇ ਤੇੜੇ ...

ਪੂਰੀ ਖ਼ਬਰ »

ਨਕਲ ਵਿਰੋਧੀ ਸੈਮੀਨਾਰ ਕਰਵਾਇਆ

ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਹਿਰਾਜ ਵਿਖੇ ਪਿ੍ੰ. ਆਸਾ ਸਿੰਘ ਦੀ ਅਗਵਾਈ 'ਚ ਸਮੂਹ ਸਟਾਫ ਦੇ ਸਹਿਯੋਗ ਨਾਲ ਨਕਲ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਕੂਲ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਵਿਧਾਇਕ ਕੋਟਫੱਤਾ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ

ਬਠਿੰਡਾ, 25 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟਫੱਤਾ ਵਲੋਂ ਕਬੱਡੀ ਪ੍ਰਮੋਟਰ ਨਵੀਂ ਕੈਨੇਡਾ, ਕਾਕਾ ਕੈਨੇਡਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗੋਲਡ ਕੈਨੇਡਾ, ਰਛਪਾਲ ਕੈਨੇਡਾ, ਦਰਸ਼ਨ ਆਸਟ੍ਰੇਲੀਆ, ਅਮਰੀਕ ਯੂ. ਏ. ਈ., ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣੀ ਸੜਕ ਟੁੱਟਣ ਲੱਗੀ

ਬੋਹਾ, 25 ਜਨਵਰੀ (ਤਰਕਪਾਲ ਤਾਂਗੜੀ)-ਸਥਾਨਕ ਕਸਬੇ ਤੋਂ ਮੱਲ ਸਿੰਘ ਵਾਲਾ, ਬਰ੍ਹੇ, ਪਿੱਪਲੀਆਂ, ਖਾਰਾ, ਬਰਨਾਲਾ ਰਾਹੀਂ ਮਾਨਸਾ ਤੱਕ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣੀ ਸੜਕ ਟੁੱਟਣ ਲੱਗ ਪਈ ਹੈ | ਪਿੰਡ ਮੱਲ ਸਿੰਘ ਵਾਲਾ ਦੇ ਸਾਬਕਾ ਸਰਪੰਚ ਹਾਕਮ ਸਿੰਘ ...

ਪੂਰੀ ਖ਼ਬਰ »

ਭਾਜਪਾ ਨੇ ਮੈਂਬਰਸ਼ਿਪ ਭਰਤੀ ਕੈਂਪ ਲਗਾਇਆ

ਬਰੇਟਾ, 25 ਜਨਵਰੀ (ਸ਼ਰਮਾ)- ਇਲਾਕੇ ਦੇ ਪਿੰਡਾਂ ਅੰਦਰ ਭਾਜਪਾ ਦੀ ਮੈਂਬਰਸ਼ਿਪ 'ਚ ਤੇਜ਼ੀ ਲਿਆਂਦੀ ਗਈ ਹੈ ਤੇ ਲੋਕ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹੁੰਦਿਆਂ ਪਾਰਟੀ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ | ਇਹ ਪ੍ਰਗਟਾਵਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ...

ਪੂਰੀ ਖ਼ਬਰ »

ਅਕਾਲੀ ਆਗੂ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ 'ਤੇ ਮੁਕੱਦਮਾ ਦਰਜ

ਮਾਨਸਾ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਮਾੜੇ ਅਨਸਰਾਂ ਤੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਜਿੱਥੇ 200 ਲੀਟਰ ਲਾਹਣ ਬਰਾਮਦ ਕੀਤਾ ਹੈ ਉੱਥੇ ਕਣਕ ਦੀ ਫ਼ਸਲ ਖ਼ਰਾਬ ਕਰਨ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਸਬੰਧਿਤ ਇਕ ਆਗੂ ...

ਪੂਰੀ ਖ਼ਬਰ »

ਕੌਮੀ ਵੋਟਰ ਦਿਵਸ 'ਤੇ ਨਵੇਂ ਵੋਟਰਾਂ ਨੂੰ ਕਾਰਡ ਵੰਡੇ

ਮਾਨਸਾ/ਜੋਗਾ, 25 ਜਨਵਰੀ (ਧਾਲੀਵਾਲ/ਅਕਲੀਆ)-ਪਿੰਡ ਫਫੜੇ ਭਾਈਕੇ ਵਿਖੇ ਵੋਟਰ ਦਿਵਸ ਮਨਾਇਆ ਗਿਆ | ਬੀ. ਐਲ. ਓ. ਕੁਲਦੀਪ ਸਿੰਘ ਫਫੜੇ ਨੇ ਦੱਸਿਆ ਕਿ ਇਸ ਮੌਕੇ ਨਵੇਂ ਵੋਟਰਾਂ ਤੇ ਜੋ ਵੋਟਾਂ ਦੀ ਸੁਧਾਈ ਕਰਨੀ ਸੀ, ਨੂੰ ਵੋਟਰ ਕਾਰਡ ਵੰਡੇ ਗਏ | ਇਸ ਮੌਕੇ ਸਰਪੰਚ ਬੀਰਾ ਸਿੰਘ, ...

ਪੂਰੀ ਖ਼ਬਰ »

ਅਕੈਡਮੀ 'ਚ ਪ੍ਰਤਿਭਾ ਪਰਖ ਮੇਲਾ ਕਰਵਾਇਆ

ਜੋਗਾ, 25 ਜਨਵਰੀ (ਬਲਜੀਤ ਸਿੰਘ ਅਕਲੀਆ)-ਗੁਰੂਕੁਲ ਅਕੈਡਮੀ ਸੈਕੰਡਰੀ ਸਕੂਲ ਉੱਭਾ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਸਮਰਪਿਤ ਪ੍ਰਤਿਭਾ ਪਰਖ ਮੇਲਾ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਬੰਧਕ ਸੁਰਿੰਦਰ ਕੁਮਾਰ ਤੇ ਪਿ੍ੰ. ਹਰਪ੍ਰੀਤ ਸਿੰਘ ਪੁਰਬਾ ਨੇ ...

ਪੂਰੀ ਖ਼ਬਰ »

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਬੁਢਲਾਡਾ/ਬਰੇਟਾ, 25 ਜਨਵਰੀ (ਪ. ਪ./ਵਿ. ਪ੍ਰਤੀ.)-ਸਥਾਨਕ ਮਨੂੰ ਵਾਟਿਕਾ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਮੁੱਖ ਮਹਿਮਾਨ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਸਨ ਤੇ ਪ੍ਰਧਾਨਗੀ ਪਿ੍ੰਸੀਪਲ ਮਨੂੰ ਤਿ੍ਵੇਦੀ ਨੇ ਕੀਤੀ | ...

ਪੂਰੀ ਖ਼ਬਰ »

ਗਾਇਕ ਊਧਮ ਆਲਮ ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ

ਮਾਨਸਾ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਗਾਇਕ ਊਧਮ ਆਲਮ ਨੂੰ ਬੀ. ਐੱਡ. ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ | ਇੱਥੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਨਿਗਰਾਨੀ 'ਚ ...

ਪੂਰੀ ਖ਼ਬਰ »

ਇਮਾਨਦਾਰੀ ਨਾਲ ਵੋਟ ਦਾ ਭੁਗਤਾਨ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ-ਐਸ. ਡੀ. ਐਮ.

ਮਾਨਸਾ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਦੁਨੀਆ ਦੇ ਵਿਚ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਲੋਕਤੰਤਰ ਦਾ ਰਾਜ ਹੈ | ਵੋਟਰਾਂ ਨੂੰ ਵੋਟ ਦੀ ਵਰਤੋਂ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਜੋ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ ਬਣਦੀ ਹੈ | ਇਹ ਪ੍ਰਗਟਾਵਾ ਰਾਕੇਸ਼ ...

ਪੂਰੀ ਖ਼ਬਰ »

ਜਥੇ. ਦਲੀਪ ਸਿੰਘ ਕੁਲੈਹਿਰੀ ਨਹੀਂ ਰਹੇ

ਮਾਨਸਾ, 25 ਜਨਵਰੀ (ਧਾਲੀਵਾਲ)- ਟਕਸਾਲੀ ਅਕਾਲੀ ਆਗੂ ਜਥੇ. ਦਲੀਪ ਸਿੰਘ ਕੁਲੈਹਿਰੀ (81) ਦਾ ਦਿਹਾਂਤ ਹੋ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਹਿੱਤਾਂ ਲਈ ਵੱਖ-ਵੱਖ ਸਮੇਂ 'ਤੇ ਲਗਾਏ ਕਪੂਰੀ ਮੋਰਚਾ, ਐਮਰਜੈਂਸੀ ਤੇ ਧਰਮ ਯੁੱਧ ਮੋਰਚੇ 'ਚ ਜੇਲ੍ਹਾਂ ਕੱਟਣ ਵਾਲੇ ...

ਪੂਰੀ ਖ਼ਬਰ »

ਸ਼ਹਿਰ 'ਚ ਵਧ ਰਹੀਆਂ ਚੋਰੀਆਂ ਨੇ ਪੁਲਿਸ ਦੀ ਚੌਕਸੀ ਉੱਪਰ ਲਾਇਆ ਪ੍ਰਸ਼ਨ ਚਿੰਨ੍ਹ

ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਆਏ ਦਿਨ ਸ਼ਹਿਰ ਦੀ ਸੰਘਣੀ ਆਬਾਦੀ ਅਤੇ ਭਰਵੀਂ ਆਵਾਜਾਈ ਵਾਲੇ ਇਲਾਕਿਆਂ ਦੀਆਂ ਦੁਕਾਨਾਂ ਉੱਪਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਜਿੱਥੇ ਦੁਕਾਨਦਾਰਾਂ ਤੇ ਵਪਾਰੀ ਵਰਗ ਵਿਚ ਹਾਹਾਕਾਰ ਮੱਚਿਆ ਹੈ ਉੱਥੇ ਸ਼ਹਿਰ ...

ਪੂਰੀ ਖ਼ਬਰ »

ਪੈੱ੍ਰਸ ਸ਼ਬਦ ਦੀ ਗ਼ਲਤ ਵਰਤੋਂ ਰੋਕਣ ਦੀ ਮੰਗ

ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਵਾਹਨਾਂ 'ਤੇ ਪੈੱ੍ਰਸ ਸ਼ਬਦ ਲਿਖ ਕੇ ਸ਼ਰੇ੍ਹਆਮ ਘੰੁਮ ਰਹੇ ਅਤੇ ਇਸ ਸ਼ਬਦ ਦੀ ਗ਼ਲਤ ਵਰਤੋਂ ਕਰਕੇ ਲਾਹਾ ਲੈਣ ਵਾਲੇ ਵਿਅਕਤੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪੈੱ੍ਰਸ ਨਾਲ ਸਬੰਧਿਤ ਗੁਰਸੇਵਕ ਸਿੰਘ ...

ਪੂਰੀ ਖ਼ਬਰ »

ਟਰੈਕਟਰ ਦੀ ਫੇਟ ਵੱਜਣ ਕਾਰਨ ਵਿਆਹ 'ਤੇ ਆਈ ਲੜਕੀ ਦੀ ਮੌਤ

ਬਰਨਾਲਾ, 25 ਜਨਵਰੀ (ਧਰਮਪਾਲ ਸਿੰਘ)-ਨੇੜਲੇ ਪਿੰਡ ਠੀਕਰੀਵਾਲ ਵਿਖੇ ਨਾਨਕੇ ਘਰ ਵਿਆਹ ਆਈ ਲੜਕੀ ਦੀ ਟਰੈਕਟਰ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਜਦ ਕਿ ਉਸ ਦੀ ਗੋਦੀ ਚੁੱਕਿਆ ਦੋ ਸਾਲਾ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ...

ਪੂਰੀ ਖ਼ਬਰ »

ਮਹਿਲਾ ਅਧਿਆਪਕ ਦੇ ਖਾਤੇ 'ਚੋਂ ਕਢਵਾਏ 50000 ਰੁਪਏ

ਸੰਦੌੜ, 25 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਪਿੰਡ ਮਾਣਕੀ ਨਾਲ ਸਬੰਧਿਤ ਇਕ ਸਰਕਾਰੀ ਮਹਿਲਾ ਅਧਿਆਪਕ ਨੂੰ ਆਈ ਇਕ ਫ਼ੋਨ ਕਾਲ ਰਾਹੀਂ ਉਸ ਦੇ ਏ.ਟੀ.ਐਮ ਕਾਰਡ ਦਾ ਨੰਬਰ ਪੁੱਛ ਕੇ ਉਸ ਦੇ ਖਾਤੇ ਵਿਚੋਂ 50 ਹਜ਼ਾਰ ਰੁਪਏ ਕਢਾ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਠੱਗੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਰੈਲੀ ਕਰਕੇ ਕਾਪੀਆਂ ਸਾੜੀਆਂ

ਗੋਨਿਆਣਾ, 25 ਜਨਵਰੀ (ਲਛਮਣ ਦਾਸ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਗੋਨਿਆਣਾ ਮੰਡੀ 'ਚ ਭੂਮੀ ਗ੍ਰਹਿਣ ਬਿੱਲ 2014 ਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਬਿੱਲ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਜ਼ਮੀਨ ਐਕਵਾਇਰ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਮੌੜ ਮੰਡੀ, 25 ਜਨਵਰੀ (ਗੁਰਜੀਤ ਸਿੰਘ ਕਮਾਲੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਨਵੇਂ ਜ਼ਮੀਨ ਐਕਵਾਇਰ ਆਰਡੀਨੈਂਸ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ 'ਚ ਝੰਡਾ ਮਾਰਚ ਕਰਨ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ 3 ਪਿੰਡਾਂ ਨੇ ਡੱਬਵਾਲੀ-ਬਠਿੰਡਾ ਸੜਕ 'ਤੇ ਲਗਾਇਆ ਜਾਮ

ਡੱਬਵਾਲੀ, 25 ਜਨਵਰੀ (ਇਕਬਾਲ ਸਿੰਘ ਸ਼ਾਂਤ)- ਪਿੰਡ ਡੱਬਵਾਲੀ ਦੀ ਸਾਨ੍ਹਸ਼ਾਲਾ 'ਚੋਂ ਛੱਡੇ ਗਏ ਸੈਂਕੜੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੇ ਅੱਜ ਇੰਟਰਸਟੇਟ ਰੂਪ ਧਾਰ ਲਿਆ | ਹਰਿਆਣਵੀ ਕਿਸਾਨਾਂ ਵਲੋਂ ਸੈਂਕੜੇ ਅਵਾਰਾ ਪਸ਼ੂਆਂ ਨੂੰ ਗੁਆਂਢੀ ਸੂਬੇ ਪੰਜਾਬ ਦੇ ਪਿੰਡ ...

ਪੂਰੀ ਖ਼ਬਰ »

ਬੇਰੁਜ਼ਗਾਰ ਈ. ਟੀ. ਟੀ. (ਟੈੱਟ ਪਾਸ) ਯੂਨੀਅਨ ਨੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਬਠਿੰਡਾ, 25 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬੇਰੁਜ਼ਗਾਰ ਈ. ਟੀ. ਟੀ. (ਟੈੱਟ ਪਾਸ) ਯੂਨੀਅਨ ਨੇ ਸਥਾਨਕ ਟੀਚਰਜ਼ ਹੋਮ ਵਿਖੇ ਇਕੱਠੇ ਹੋਣ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂਅ ਤਹਿਸੀਲਦਾਰ ਇਕਬਾਲ ਸਿੰਘ ਨੂੰ ਮੰਗ ਪੱਤਰ ਦਿੱਤਾ | ਜਥੇਬੰਦੀ ਆਗੂ ਬਲਕਰਨ ਸਿੰਘ ...

ਪੂਰੀ ਖ਼ਬਰ »

ਭਾਜਪਾ ਨੇ ਜੋਰ-ਸ਼ੋਰ ਨਾਲ ਚਲਾਈ ਮੈਂਬਰਸ਼ਿਪ ਮੁਹਿੰਮ

ਡੱਬਵਾਲੀ, 25 ਜਨਵਰੀ (ਇਕਬਾਲ ਸਿੰਘ ਸ਼ਾਂਤ)-ਅੱਜ ਇੱਥੇ ਭਾਜਪਾ ਵਲੋਂ ਸੀਨੀਅਰ ਆਗੂ ਭਾਜਪਾ ਨੇਤਾ ਦੇਵ ਕੁਮਾਰ ਸ਼ਰਮਾ ਚਲਾਈ ਗਈ ਮੈਂਬਰਸ਼ਿਪ ਸਬੰਧੀ ਪਾਰਟੀ ਅਹੁਦੇਦਾਰਾਂ ਦੀਆਂ ਚਾਰ ਟੀਮਾਂ ਨੇ ਨਵਾਂ ਬੱਸ ਸਟੈਂਡ ਰੋਡ, ਗੋਲ ਚੌਾਕ, ਨੰਦੀ ਚੌਾਕ ਤੇ ਬਿਸ਼ਨੋਈ ...

ਪੂਰੀ ਖ਼ਬਰ »

ਪਤੀ ਦੀ ਦੁਰਕਾਰੀ ਏਡਜ਼ ਪੀੜਤਾ ਨੂੰ ਸਹਾਰਾ ਨੇ ਸੰਭਾਲਿਆ

ਬਠਿੰਡਾ, 25 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇਕ ਰਾਜਸਥਾਨੀ ਵਿਅਕਤੀ ਦੁਆਰਾ ਆਪਣੀ ਪਤਨੀ ਨੂੰ ਇਸ ਕਰਕੇ ਦੁਰਕਾਰ ਦਿੱਤਾ ਕਿਉਂਕਿ ਉਸ ਦੀ ਪਤਨੀ ਏਡਜ਼ ਪੀੜਤ ਹੈ | ਪਤੀ ਦੀ ਦੁਰਕਾਰੀ ਏਡਜ਼ ਪੀੜਤਾ ਨੂੰ ਬਠਿੰਡਾ ਦੀ ਸਹਾਰਾ ਜਨ ਸੇਵਾ ਸੰਸਥਾ ਨੇ ਸੰਭਾਲ ਲਿਆ ਹੈ | ...

ਪੂਰੀ ਖ਼ਬਰ »

ਸਕੂਲ ਵਿਖੇ ਵੋਟਰ ਦਿਵਸ ਮਨਾਇਆ

ਲਹਿਰਾ ਮੁਹੱਬਤ, 25 ਜਨਵਰੀ (ਭੀਮ ਸੈਨ ਹਦਵਾਰੀਆ)-ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਵਿਖੇ ਅੱਜ ਮਨਾਏ ਗਏ ਵੋਟਰ ਦਿਵਸ ਦੌਰਾਨ ਬੀ. ਐਲ. ਓਜ਼ ਵਰਿੰਦਰ ਕੁਮਾਰ ਤੇੇ ਕੌਰ ਸਿੰਘ ਨੇ ਵੋਟਰਾਂ ਨੂੰ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ | ਇਸੇ ਦੌਰਾਨ ਬੂਥ 135 ਤੇ ...

ਪੂਰੀ ਖ਼ਬਰ »

ਅੰਮਿ੍ਤਪਾਲ ਬਖਤੂ ਯੁਵਾ ਅਗਰਵਾਲ ਸਭਾ ਦੇ ਪ੍ਰੈੱਸ ਸਕੱਤਰ ਨਿਯੁਕਤ

ਰਾਮਾਂ ਮੰਡੀ, 25 ਜਨਵਰੀ (ਤਰਸੇਮ ਸਿੰਗਲਾ)-ਅਗਰਵਾਲ ਸਮਾਜ 'ਚੋਂ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਨਵੀਂ ਯੂਥ ਅਗਰਵਾਲ ਸਭਾ ਦਾ ਗਠਨ ਕੀਤਾ ਗਿਆ, ਜਿਸ ਦੇ ਅੰਮਿ੍ਤਪਾਲ ਬਖਤੂ ਪ੍ਰੈੱਸ ਸਕੱਤਰ ਨਿਯੁਕਤ ਕੀਤੇ ਗਏ | ਅੰਮਿ੍ਤਪਾਲ ਬਖਤੂ ਨੇ ਦੱਸਿਆ ਕਿ ਯੂਵਾ ਅਗਰਵਾਲ ਸਭਾ ਦੀ ...

ਪੂਰੀ ਖ਼ਬਰ »

ਚੱਕਜਾਲੂ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ

ਡੱਬਵਾਲੀ, 25 ਜਨਵਰੀ (ਇਕਬਾਲ ਸਿੰਘ ਸ਼ਾਂਤ)-ਸਰਕਾਰੀ ਮਿਡਲ ਸਕੂਲ ਚੱਕਜਾਲੂ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸੰਬੋਧਨ ਦੌਰਾਨ ਮੁੱਖ ਅਧਿਆਪਕ ਪਾਲਵਿੰਦਰ ਸ਼ਾਸਤਰੀ ਨੇ ਕਿਹਾ ਕਿ ਸਾਨੂੰ ਮਿਲੇ ਵੋਟ ਦੇ ਅਧਿਕਾਰ ਦਾ ਬਹੁਤ ਮਹੱਤਵ ਹੈ | 18 ਸਾਲ ਜਾਂ ਇਸ ...

ਪੂਰੀ ਖ਼ਬਰ »

520 ਵਿਅਕਤੀਆਂ ਨੂੰ ਨਵੇਂ ਸ਼ਨਾਖਤੀ ਕਾਰਡ ਵੰਡੇ

ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ)- ਸਥਾਨਕ ਪਿੰਡ ਦੇ ਨਵੇਂ ਬਣ ਕੇ ਆਏ ਸ਼ਨਾਖਤੀ ਕਾਰਡ ਅੱਜ ਗ੍ਰਾਮ ਸਭਾ ਹਾਲ ਵਿਖੇ ਵੋਟਰਾਂ ਨੂੰ ਵੰਡੇ ਗਏ | ਇਸ ਮੌਕੇ ਬੀ. ਐਲ. ਓ. ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਜਗਜੀਵਨ ਸਿੰਘ, ਨਵਤੇਜ ਸਿੰਘ,ਹਰਦੀਪ ਸਿੰਘ, ਜਸਵੀਰ ਸਿੰਘ ਤੇ ਨਿਰਮਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX