ਤਾਜਾ ਖ਼ਬਰਾਂ


ਅਰਥ ਵਿਵਸਥਾ ਤੇ ਖੇਤੀ ਦਾ ਵੱਡਾ ਯੋਗਦਾਨ, ਇਸ ਸਾਲ ਫ਼ਸਲ ਦਾ ਰਿਕਾਰਡ ਉਤਪਾਦਨ - ਪ੍ਰਧਾਨ ਮੰਤਰੀ
. . .  2 minutes ago
ਡਿਜੀਧਨ ਤੇ ਲੱਕੀ ਗ੍ਰਾਹਕ ਯੋਜਨਾ ਦਾ ਲੋਕਾਂ ਨੂੰ ਲਾਭ - ਪ੍ਰਧਾਨ ਮੰਤਰੀ
. . .  6 minutes ago
ਨਕਦੀ ਤੋਂ ਨਿਕਲ ਕੇ ਡਿਜੀਟਲ ਭੁਗਤਾਨ ਵੱਲ ਵੱਧ ਰਹੇ ਨੇ ਲੋਕ - ਪ੍ਰਧਾਨ ਮੰਤਰੀ
. . .  7 minutes ago
ਮਛੇਰਿਆ ਲਈ ਬਣੀ ਐਪ ਤੋਂ ਪ੍ਰਭਾਵਿਤ, ਐਪ ਤੋਂ ਮਛੇਰਿਆ ਨੂੰ ਹਰ ਜਾਣਕਾਰੀ ਮਿਲਦੀ ਹੈ - ਪ੍ਰਧਾਨ ਮੰਤਰੀ
. . .  9 minutes ago
ਦੇਸ਼ ਨੂੰ ਵਿਗਿਆਨੀਆਂ ਦੀ ਲੋੜ - ਪ੍ਰਧਾਨ ਮੰਤਰੀ
. . .  12 minutes ago
ਬੈਲਿਸਟਿਕ ਮਿਸਾਈਲ ਦਾ ਸਫਲ ਪਰੀਖਣ ਹੋਇਆ, ਦੁਨੀਆ ਦੇ 4-5 ਦੇਸ਼ਾਂ ਕੋਲ ਅਜਿਹੀ ਤਕਨੀਕ - ਪ੍ਰਧਾਨ ਮੰਤਰੀ
. . .  14 minutes ago
104 ਉਪਗ੍ਰਹਿਆਂ ਨੂੰ ਇਕੱਠੇ ਪੁਲਾੜ 'ਚ ਭੇਜ ਕੇ ਭਾਰਤ ਨੇ ਇਤਿਹਾਸ ਰਚਿਆ
. . .  16 minutes ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਡਿਓ ਰਾਹੀ ਕਰ ਰਹੇ ਨੇ 'ਮਨ ਕੀ ਬਾਤ'
. . .  18 minutes ago
ਜੰਮੂ ਕਸ਼ਮੀਰ : ਪਾਕਿਸਤਾਨੀ ਲੜਕਿਆ ਨੂੰ ਭੇਜਿਆ ਜਾਵੇਗਾ ਵਾਪਸ
. . .  47 minutes ago
ਦਿੱਲੀ ਕਮੇਟੀ ਚੋਣਾਂ : ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਾਈ ਵੋਟ
. . .  55 minutes ago
ਦਿੱਲੀ ਕਮੇਟੀ ਚੋਣਾਂ : 9 ਵਜੇ ਤੱਕ ਹੋਈ ਲਗਭਗ 3 ਫ਼ੀਸਦੀ ਵੋਟਿੰਗ
. . .  about 1 hour ago
ਅਖਿਲੇਸ਼ ਅੱਜ ਸ਼ਾਮ ਕਰਨਗੇ ਪ੍ਰੈੱਸ ਵਾਰਤਾ
. . .  about 1 hour ago
ਯੂ.ਪੀ ਚੋਣਾਂ : ਰਾਜਨਾਥ, ਅਮਿਤ ਸ਼ਾਹ ਤੇ ਮਾਇਆਵਤੀ ਅੱਜ ਕਰਨਗੇ ਚੋਣ ਰੈਲੀਆਂ
. . .  about 1 hour ago
ਯੂ.ਐੱਸ 'ਚ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਟਰੰਪ ਨਾਲ ਕੀਤੀ ਮੁਲਾਕਾਤ
. . .  about 1 hour ago
ਦਿੱਲੀ ਕਮੇਟੀ ਚੋਣਾਂ : ਅਕਾਲੀ ਉਮੀਦਵਾਰ ਪਰਮਜੀਤ ਸਿੰਘ ਰਾਣਾ ਨੇ ਪਾਈ ਵੋਟ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਖੰਨਾ / ਸਮਰਾਲਾ / ਜਗਰਾਓਂ

ਸਰਕਾਰੀ ਸਕੂਲ ਜਗਰਾਉਂ 'ਚ ਵੋਟਰ ਦਿਵਸ ਮਨਾਇਆ

ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)- ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਤਹਿਸੀਲ ਪੱਧਰੀ ਵੋਟਰ ਦਿਵਸ ਮਨਾਇਆ, ਜਿਸ 'ਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਜਗਰਾਉਂ ਅਵਿਸ਼ੇਕ ਗੁਪਤਾ ਹਾਜ਼ਰ ਹੋਏ ਤੇ ਵੋਟਰ ਦਿਵਸ ਸਬੰਧੀ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਕੀਤੇ | ਇਸ ਮੌਕੇ ਤਹਿਸੀਲਦਾਰ ਜਗਰਾਉਂ ਬੇਅੰਤ ਸਿੰਘ, ਨਾਇਬ ਤਹਿਸੀਲਦਾਰ ਸਿੱਧਵਾਂ ਬੇਟ ਸਰਬਜੀਤ ਸਿੰਘ, ਇਲੈਕਸ਼ਨ ਇੰਚਾਰਜ ਵਿਕਰਮਪਾਲ, ਮੈਡਮ ਗੁਰਸ਼ਰਨ ਕੌਰ, ਬਲਾਕ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ | ਇਸ ਮੌਕੇ ਸਟੇਜ ਦੀ ਭੂਮਿਕਾ ਮੈਡਮ ਸੋਨੀਆ ਧੀਰ ਤੇ ਮੈਡਮ ਇੰਦੂ ਬਾਲਾ ਨੇ ਬਾਖੂਬੀ ਨਿਭਾਈ | ਇਸ ਮੌਕੇ ਸੰਬੋਧਨ ਕਰਦਿਆਂ ਐਸ.ਡੀ.ਐਮ. ਅਵਿਕੇਸ਼ ਗੁਪਤਾ ਨੇ ਕਿਹਾ ਕਿ ਵੋਟ ਸਾਡਾ ਅਧਿਕਾਰ ਹੀ ਨਹੀਂ ਬਲਕਿ ਫ਼ਰਜ ਵੀ ਹੈ, ਕਿਉਂਕਿ ਜਿਸ ਨੁਮਾਇੰਦੇ ਨੂੰ ਅਸੀਂ ਚੁਣ ਕੇ ਵਿਧਾਨ ਸਭਾ ਜਾਂ ਸੰਸਦ 'ਚ ਭੇਜਣਾ ਹੁੰਦਾ ਹੈ, ਉਸ ਨੇ ਸਾਡੀ ਜੁਬਾਨ ਦੀ ਵੀ ਭੂਮਿਕਾ ਨਿਭਾਉਣ ਹੁੰਦੀ ਹੈ | ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਬਿਨਾਂ ਭੇਦਭਾਵ ਨਾਲ ਕਰਕੇ ਉਸ ਵਿਅਕਤੀ ਦੀ ਚੋਣ ਕਰਨੀ ਚਾਹੀਦੀ ਹੈ, ਜੋ ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਕਰੇ | ਇਸ ਮੌਕੇ ਭਾਸ਼ਣ ਮੁਕਾਬਲੇ 'ਚ ਸ.ਸ.ਸ.ਸ. ਗਿੱਦੜਵਿੰਡੀ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪਹਿਲਾ, ਸ.ਸ.ਸ.ਸ. ਜਗਰਾਉਂ ਦੇ ਜਗਜੋਤ ਸਿੰਘ ਨੇ ਦੂਸਰਾ ਤੇ ਲੀਲਾਂ ਮੇਘ ਸਿੰਘ ਦੇ ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਵਿਤਾਵਾਂ ਮੁਕਾਬਲੇ 'ਚ ਸ.ਸ.ਸ.ਸ. ਲੜਕੇ ਜਗਰਾਉਂ ਦੇ ਵਿਦਿਆਰਥੀ ਸਤਨਾਮ ਸਿੰਘ, ਨਵਪ੍ਰੀਤ ਸਿੰਘ, ਅਮਲੋਕ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਚਿੱਤਰਕਲਾ 'ਚ ਲੀਲਾਂ ਸਕੂਲ ਦੀ ਕਰਮਜੀਤ ਕੌਰ ਨੇ ਪਹਿਲਾ, ਬਰਸਾਲ ਸਕੂਲ ਦੀ ਸੁਖਜੀਵਨ ਕੌਰ ਨੇ ਦੂਸਰਾ ਤੇ ਬਰਸਾਲ ਸਕੂਲ ਦੀ ਰਾਜਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਕਰਮਜੀਤ ਸਿੰਘ, ਡਾ: ਗੁਰਮੁੱਖ ਸਿੰਘ, ਡਾ: ਗੁਰਦੀਪ ਸਿੰਘ, ਜੁਗਰਾਜ ਸਿੰਘ, ਹਰਨੇਕ ਸਿੰਘ, ਇੰਦਰਜੀਤ ਸਿੰਘ, ਹਰਨਰਾਇਣ ਸਿੰਘ, ਟਵਿੰਕਲ ਗੁਪਤਾ, ਦੀਪਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਪ੍ਰਭਾਤ ਕਪੂਰ, ਸਰਬਜੀਤ ਸਿੰਘ, ਪ੍ਰਮਦੀਪ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |

ਮਾਲਵਾ ਸੋਸ਼ਲ ਐਾਡ ਵੈੱਲਫੇਅਰ ਕਲੱਬ ਮਲੌਦ ਵੱਲੋਂ ਸ਼ਖਸੀਅਤਾਂ ਦਾ ਸਨਮਾਨ

ਮਲੌਦ, 25 ਜਨਵਰੀ (ਸਹਾਰਨ ਮਾਜਰਾ, ਚਾਪੜਾ)– ਮਾਲਵਾ ਸ਼ੋਸ਼ਲ ਐਾਡ ਵੈਲਫੇਅਰ ਕਲੱਬ ਮਲੌਦ ਵੱਲੋਂ ਪ੍ਰਧਾਨ ਇੰਜੀ: ਹਰਮਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਇੰਜੀ: ਦਵਿੰਦਰ ਸਿੰਘ ਬੇਰਖੁਰਦ, ਜਥੇ: ਮੰਗਤ ਰਾਏ ਸਿੰਘ ਲਸਾੜਾ, ਡਾ: ਬਲਜਿੰਦਰ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)- ਸ਼ਹੀਦ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਡਾਂਗੋ 'ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਮਾਪਤ

ਪੱਖੋਵਾਲ-ਸਰਾਭਾ, 25 ਜਨਵਰੀ (ਕਿਰਨਜੀਤ ਕੌਰ ਗਰੇਵਾਲ)- ਸੰਤ ਬਾਬਾ ਮੀਹਾਂ ਸਿੰਘ ਨੇ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਤੇ ਪਸਾਰ 'ਚ ਲਗਾ ਕੇ ਲੱਖਾਂ ਪ੍ਰਾਣੀਆਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ, ਹੁਣ ਉਨ੍ਹਾਂ ਵੱਲੋਂ ਦਰਸਾਏ ਮਾਰਗ ...

ਪੂਰੀ ਖ਼ਬਰ »

ਜੱਸੀ ਖੰਗੂੜਾ ਵੱਲੋਂ ਲਲਕਾਰ ਰੈਲੀ 'ਚ ਸ਼ਾਮਿਲ ਵਰਕਰਾਂ ਦਾ ਧੰਨਵਾਦ

ਮੁੱਲਾਂਪੁਰ ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੱਤਾਧਾਰੀ ਪਾਰਟੀ ਦੇ ਨਸ਼ੀਲੇ ...

ਪੂਰੀ ਖ਼ਬਰ »

ਐਸ. ਡੀ. ਐਮ. ਸੰਧੂ ਨੇ ਨਵੇਂ ਵੋਟਰਾਂ ਨੂੰ ਸਨਮਾਨਿਤ ਕੀਤਾ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਕੌਮੀ ਵੋਟਰ ਦਿਵਸ ਵਿਧਾਨ ਸਭਾ ਹਲਕਾ ਖੰਨਾ ਦੇ ਪੋਲਿੰਗ ਸਟੇਸ਼ਨਾਂ ਉਪਰ ਬੂਥ ਲੈਵਲ ਅਧਿਕਾਰੀਆਂ ਦੀ ਦੇਖ-ਰੇਖ ਹੇਠ ਮਨਾਇਆ ਗਿਆ¢ ਇਸ ਮੌਕੇ ਸਬ ਡਵੀਜ਼ਨ ਪੱਧਰ ਦਾ ਸਮਾਗਮ ਮਾਰਕੀਟ ਕਮੇਟੀ ਵਿਖੇ ਕਰਵਾਇਆ ਗਿਆ | ਇਸ ਮੌਕੇ ਬੀ. ਐਲ. ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਸੂਰਤ ਸਿੰਘ ਖ਼ਾਲਸਾ ਭੁੱਖ ਹੜਤਾਲ 'ਤੇ

ਮੁੱਲਾਪੁਰ ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਸਜ਼ਾ ਪੂਰੀ ਕਰ ਚੁੱਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਦੋ ਮਹੀਨੇ ਤੋਂ ਵੱਧ ਸਮਾਂ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ...

ਪੂਰੀ ਖ਼ਬਰ »

108 ਐਾਬੂਲੈਂਸ ਦੇ ਦੁਰਘਟਨਾ ਵਾਲੀ ਥਾਂ 'ਤੇ ਸਮੇਂ ਸਿਰ ਨਾ ਪਹੁੰਚਣ ਖਿਲਾਫ਼ ਰੋਸ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਪਿੰਡ ਮਹਿੰਦੀਪੁਰ ਦੇ ਕੋਲ ਜੀ. ਟੀ. ਰੋਡ 'ਤੇ ਹੋਏ ਸੜਕ ਹਾਦਸੇ ਵਿਚ ਪਰਮਜੀਤ ਕੌਰ (50) ਦੀ ਮੌਤ ਹੋਣ ਤੋਂ ਬਾਅਦ 108 ਐਾਬੂਲੈਂਸ ਦੇ ਸਮੇਂ ਸਿਰ ਨਾ ਪਹੁੰਚਣ ਦਾ ਮਾਮਲਾ ਜਾਂਚ ਦਾ ਵਿਸ਼ਾ ਬਣ ਗਿਆ ਹੈ | ਖੰਨਾ ਦੇ ਕਈ ਵਿਅਕਤੀਆਂ ਜਿਨ੍ਹਾਂ ...

ਪੂਰੀ ਖ਼ਬਰ »

ਚਾਈਨਾ ਡੋਰ ਵੇਚਣ ਦੇ ਦੋਸ਼ 'ਚ ਤਿੰਨ ਨਾਮਜ਼ਦ

ਖੰਨਾ, 25 ਜਨਵਰੀ (ਅਮਰਜੀਤ ਸਿੰਘ)- ਚਾਈਨਾ ਡੋਰ ਵੇਚਣ ਦੇ ਦੋਸ਼ ਹੇਠ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਤਿੰਨ ਵਿਅਕਤੀ ਨੂੰ ਚਾਈਨਾ ਡੋਰ ਵੇਚਦੇ ਹੋਏ ਮੌਕੇ 'ਤੇ ਕਾਬੂ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ | ਜਾਣਕਾਰੀ ਅਨੁਸਾਰ ਥਾਣੇਦਾਰ ਤਰਵਿੰਦਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਔਰਤ ਦੀ ਮੌਤ

ਬੀਜਾ, 25 ਜਨਵਰੀ (ਰਣਧੀਰ ਸਿੰਘ ਧੀਰਾ)- ਕਸਬਾ ਬੀਜਾ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਤੇ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਾਰ ਨੰਬਰ ਪੀ. ਬੀ. 10 ਬੀ. ਐ. 2000 ਜੋ ਬੀਜਾ ਤੋਂ ਖੰਨਾ ਵੱਲ ਜਾ ਰਹੀ ਸੀ, ਤਾਂ ਇਸੇ ਸਾਇਡ ਤੋਂ ਅੱਗੇ ਜਾ ...

ਪੂਰੀ ਖ਼ਬਰ »

ਅੱਜ ਏ. ਡੀ. ਸੀ. ਘਨਸ਼ਿਆਮ ਥੋਰੀ ਝੰਡਾ ਲਹਿਰਾਉਣਗੇ

ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਐਸ.ਡੀ.ਐਮ. ਜਗਰਾਉਂ ਅਵਿਕੇਸ਼ ਗੁਪਤਾ ਵੱਲੋਂ ਲਿਆ ਗਿਆ | ਇਸ ਮੌਕੇ ਤਹਿਸੀਲਦਾਰ ਬੇਅੰਤ ਸਿੰਘ, ...

ਪੂਰੀ ਖ਼ਬਰ »

ਪਾਣੀ ਤੇ ਚਿੱਕੜ ਕਰਕੇ ਨਰਕ ਬਣੀਆਂ ਸੜਕਾਂ ਦੀ ਹਾਲਤ ਪਿੰਡ ਵਾਸੀਆਂ ਖੁਦ ਸੁਧਾਰਨੀ ਸ਼ੁਰੂ ਕੀਤੀ

ਅਜੀਤਵਾਲ, 25 ਜਨਵਰੀ (ਹਰਦੇਵ ਸਿੰਘ ਮਾਨ)-ਇਲਾਕੇ ਦੇ ਕਈ ਪਿੰਡਾਂ ਦਾ ਕੇਦਰ ਕਸਬਾ ਅਜੀਤਵਾਲ ਜਿੱਥੋ ਦੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੋ ਹਰ ਰੋਜ ਸੈਕੜੇ ਮੁਸਾਫਿਰ ਸਫਰ ਲਈ ਆਊਦੇ ਹਨ ਪਰ ਬੱਸ ਅੱਡੇ ਦਾ ਸਾਰਾ ਇਲਾਕਾ ਅਤੇ ਆਸ-ਪਾਸ ਦੀਆਂ ਦੁਕਾਨਾਂ ਸਾਹਮਣੇ ਦੇ ਇਲਾਕੇੇ ...

ਪੂਰੀ ਖ਼ਬਰ »

ਭਾਜਪਾ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਅਜੀਤਵਾਲ, 25 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ/ਹਰਦੇਵ ਸਿੰਘ ਮਾਨ)-ਕੇਂਦਰ ਭਾਜਪਾ ਸਰਕਾਰ ਨੂੰ ਪਹਿਲੀ ਕਾਂਗਰਸ ਸਰਕਾਰ ਤੋਂ ਅੱਗੇ ਦੋ ਕਦਮ ਚੱਲਦਿਆਂ ਕਿਸਾਨ ਅਤੇ ਮਜ਼ਦੂਰ ਮਾਰੂ ਜਾਰੀ ਆਰਡੀਨੈਂਸ ਨੂੰ ਅਸੀਂ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ | ਇਸ ਵਿਰੁੱਧ ਪੰਜਾਬ ...

ਪੂਰੀ ਖ਼ਬਰ »

ਆਈਲੈਟਸ ਦੇ ਖੇਤਰ 'ਚ ਮੈਕਰੋ ਗਲੋਬਲ ਮੋਗਾ ਨੇ ਇਕ ਵਾਰ ਫਿਰ ਵਧੀਆ ਨਤੀਜੇ ਲਿਆਂਦੇ-ਡੱਲਾ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਨੇ ਪਿਛਲੇ ਦਿਨੀਂ ਆਈਲੈਟਸ ਤੇ ਇਮੀਗਰੇਸ਼ਨ ਦੇ ਖੇਤਰ ਵਿਚ ਕਾਫ਼ੀ ਪ੍ਰਸਿੱਧੀ ਹਾਸਿਲ ਕੀਤੀ ਹੋਈ ਹੈ ਅਤੇ ਆਪਣੇ ਜ਼ਿਲ੍ਹੇ ਵਿਚ ਹੈਰਾਨੀ ਜਨਕ ਨਤੀਜੇ ਲੋਕਾਂ ਸਾਹਮਣੇ ਲੈ ਕੇ ਆਏ ਹਨ | ਹਰ ਵਾਰ ਦੀ ਤਰ੍ਹਾਂ ਇਸ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਹਲਵਾਰਾ, 25 ਜਨਵਰੀ (ਭਗਵਾਨ ਢਿੱਲੋਂ)- ਪਿੰਡ ਬੁਰਜ ਲਿੱਟਾਂ ਵਿਖੇ ਭਗਤ ਰਵਿਦਾਸ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਗਿਆਨੀ ਸਤਨਾਮ ਸਿੰਘ ਢਾਡੀ ਜਥੇ ਨੇ ਗੁਰੂ ਜਸ ਗਾਇਆ, ਤੇ ਗਿਆਨੀ ਜਸਵੰਤ ਸਿੰਘ ਨੇ ਨਗਰ ਕੀਰਤਨ 'ਚ ਰਸਭਿੰਨਾ ਕੀਰਤਨ ਕੀਤਾ | ...

ਪੂਰੀ ਖ਼ਬਰ »

ਸੁਖਦੇਵ ਸਿੰਘ ਝੱਜ ਨਮਿਤ ਪਾਠ ਦਾ ਭੋਗ ਭਲਕੇ

ਦੋਰਾਹਾ 25 ਜਨਵਰੀ (ਜਸਵੀਰ ਝੱਜ)-ਆਮ ਆਦਮੀ ਪਾਰਟੀ ਦੋਰਾਹਾ ਇਕਾਈ ਦੇ ਯੂਥ ਆਗੂ ਹਰਪ੍ਰੀਤ ਸਿੰਘ (ਝੱਜ) ਗਿਦੜੀ ਦੇ ਪਿਤਾ ਸ: ਸੁਖਦੇਵ ਸਿੰਘ ਝੱਜ ਕਾਰਜਕਾਰਨੀ ਮੈਂਬਰ ਅਕਾਲੀ ਪਾਇਲ ਸਦੀਵੀ ਵਿਛੋੜੇ ਦੇ ਗਏ | ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ (ਝੱਜ) ਗਿਦੜੀ, ਮਨਪ੍ਰੀਤ ...

ਪੂਰੀ ਖ਼ਬਰ »

ਸੰਤ ਬਲਵੰਤ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਮਨਾਈ

ਜੌੜੇਪੁਲ ਜਰਗ, 25 ਜਨਵਰੀ (ਪਾਲਾ ਰਾਜੇਵਾਲੀਆ)- ਨਾਮ ਸਿਮਰਨ ਤੇ ਰਾੜਾ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਨੂੰ ਸਾਰਾ ਜੀਵਨ ਸਮਰਪਿਤ ਕਰਨ ਵਾਲੇ ਮਹਾਨ ਯੁੱਗ ਪੁਰਸ਼ ਸੰਤ ਬਾਬਾ ਬਲਵੰਤ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਭਲਵਾਨ ਸੰਗਰੂਰ ...

ਪੂਰੀ ਖ਼ਬਰ »

ਸਕੂਲ ਵੈਨਾਂ ਦਾ ਕਿਰਾਇਆ ਘਟਾਉਣ ਦੀ ਮੰਗ

ਬੀਜਾ, 25 ਜਨਵਰੀ (ਰਣਧੀਰ ਸਿੰਘ ਧੀਰਾ)- ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘੱਟਣ ਨਾਲ ਪੰਜਾਬ 'ਚ ਡੀਜ਼ਲ ਅਤੇ ਪੈਟਰੋਲ ਸਸਤਾ ਹੋਣ ਕਰਕੇ ਬੱਸ ਕਿਰਾਏ ਤਾਂ ਕੁਝ ਘੱਟ ਗਏ ਹਨ, ਪ੍ਰੰਤੂ ਪ੍ਰਾਈਵੇਟ ਸਕੂਲਾਂ ਦੀਆਂ ਵੈਨਾਂ ਦਾ ਕਿਰਾਇਆ ਪਹਿਲਾਂ ਦੀ ਤਰ੍ਹਾਂ ਲਾਗੂ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਦਾਖਾ ਕੌਮੀ ਮਾਰਗ ਦੇ ਤਿੱਖੇ ਖੱਡੇ ਬਣ ਰਹੇ ਹਾਦਸਿਆਂ ਦਾ ਕਾਰਨ

ਮੁੱਲਾਂਪੁਰ-ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ-ਮੋਗਾ ਕੌਮੀ ਮਾਰਗ ਦੀ ਚਹੰੁ ਮਾਰਗੀ ਸੜਕ ਤੇ ਗਲਾਡਾ ਦਾ ਸੀਵਰੇਜ ਦੋਵੇਂ ਅੱਧ-ਵੱਟੇ ਪਏ ਹੋਣ ਕਾਰਨ ਮੰਡੀ ਮੁੱਲਾਂਪੁਰ ਦਾਖਾ ਮਿਉਂਸਪਲ ਕੌਾਸਲ ਦੀ ਹਦੂਦ ਅੰਦਰ ਪਹੁੰਚ ਕਿ ਸਹਿਜੇ ਹੀ ਅੰਦਾਜ਼ਾ ਲੱਗ ...

ਪੂਰੀ ਖ਼ਬਰ »

ਖ਼ਾਲਸਾ ਵੱਲੋਂ ਟੂਸਾ 'ਚ ਵਿਕਾਸ ਕਾਰਜਾਂ ਦਾ ਉਦਘਾਟਨ

ਗੁਰੂਸਰ ਸੁਧਾਰ, 25 ਜਨਵਰੀ (ਜਸਵਿੰਦਰ ਸਿੰਘ ਗਰੇਵਾਲ)- ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਨੇ ਪਿੰਡ ਟੂਸਾ ਵਿਖੇ 3 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ...

ਪੂਰੀ ਖ਼ਬਰ »

ਰਾਊਵਾਲ 'ਚ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਸ਼ੁਰੂ

ਭੂੰਦੜੀ, 25 ਜਨਵਰੀ (ਕੁਲਦੀਪ ਸਿੰਘ ਮਾਨ)- ਪਿੰਡ ਰਾਊਵਾਲ ਵਿਖੇ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ 'ਚ ਫੁੱਟਬਾਲ ਤੇ ਕਬੱਡੀ ਟੂਰਨਾਮੈਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ | ਇਸ ਮੌਕੇ ਭਾਈ ਅਮਰਜੀਤ ਸਿੰਘ ਗਗੜੇ ਵਾਲਿਆਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ...

ਪੂਰੀ ਖ਼ਬਰ »

ਤਹਿਸੀਲ ਪੱਧਰੀ ਵੋਟਰ ਦਿਵਸ ਮਨਾਇਆ

ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)- ਭਗਵਾਨ ਮਹਾਂਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਤਹਿਸੀਲ ਪੱਧਰੀ ਵੋਟਰ ਦਿਵਸ ਮਨਾਇਆ ਗਿਆ, ਜਿਸ 'ਚ ਭਾਸ਼ਣ, ਲੇਖ ਲਿਖਣ ਤੇ ਪੇਂਟਿੰਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਭਗਵਾਨ ਮਹਾਂਵੀਰ ...

ਪੂਰੀ ਖ਼ਬਰ »

ਅਜੀਤ ਸਿੰਘ ਗਰੇਵਾਲ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

ਚੌਕੀਮਾਨ, 25 ਜਨਵਰੀ (ਤੇਜਿੰਦਰ ਸਿੰਘ ਚੱਢਾ)- ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਕੁੜਮ ਤੇ ਚੇਅਰਮੈਨ ਮੇਜਰ ਸਿੰਘ ਭੈਣੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਾਸੜ ਅਜੀਤ ਸਿੰਘ ਗਰੇਵਾਲ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਗਗੜਾ ਵਿਖੇ ਹੋਇਆ | ਇਸ ਮੌਕੇ ...

ਪੂਰੀ ਖ਼ਬਰ »

ਤਹਿਸੀਲ ਪੱਧਰੀ ਵੋਟਰ ਦਿਵਸ ਮਨਾਇਆ

ਹੰਬੜਾਂ, 25 ਜਨਵਰੀ (ਕੁਲਦੀਪ ਸਿੰਘ ਸਲੇਮਪੁਰੀ)- ਸਹਾਇਕ ਚੋਣਕਾਰ ਰਜਿਸਟਰੇਸ਼ਨ ਕਮ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਬਾਰੜ ਨੇ ਆਖਿਆ ਕਿ ਜਿਥੇ ਹਰ ਨਾਗਰਿਕ ਨੂੰ ਆਪਣੀ ਉਮਰ 18 ਸਾਲ ਹੋਣ 'ਤੇ ...

ਪੂਰੀ ਖ਼ਬਰ »

ਨਿਸ਼ਕਾਮ ਬਿਰਧ ਆਸ਼ਰਮ 'ਚ ਬਸੰਤ ਪੰਚਮੀ

ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਦੇ ਬਰਨਾਲਾ ਚੌਕ ਨਜ਼ਦੀਕ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਸਥਿਤ ਨਿਸ਼ਕਾਮ ਵਿੱਦਿਆ ਮੰਦਿਰ 'ਚ ਸਕੂਲੀ ਵਿਦਿਆਰਥੀਆਂ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਇਸ ਸਮੇਂ ਸਕੂਲ ਦੀ ਪਿ੍ੰ: ਰਵੀ ਦੇਵਗਨ ਨੇ ...

ਪੂਰੀ ਖ਼ਬਰ »

ਬਲਜਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ

ਹੰਬੜਾਂ, 25 ਜਨਵਰੀ (ਜਗਦੀਸ਼ ਸਿੰਘ ਗਿੱਲ)- ਗੁਰੂ ਨਾਨਕ ਪਟਰੋਲ ਪੰਪ ਹੰਬੜਾਂ ਦੇ ਮੈਨੇਜ਼ਰ ਗੁਰਚਰਨ ਸਿੰਘ ਖੈਹਿਰਾ ਬੇਟ ਦੀ ਪਤਨੀ ਬਲਜਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਖੈਹਿਰਾ ਬੇਟ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ਕਾਂਗਰਸ ਦੇ ...

ਪੂਰੀ ਖ਼ਬਰ »

ਰਕਬਾ ਦੇ ਖੇਡ ਮੇਲੇ ਦਾ ਸਟਿੱਕਰ ਜਾਰੀ

ਮੁੱਲਾਂਪੁਰ ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਰਕਬਾ (ਲੁਧਿਆਣਾ) ਦੀ ਸਰਪ੍ਰਸਤੀ ਹੇਠ ਨੌਜਵਾਨ ਸਭਾ ਰਕਬਾ (ਲੁਧਿਆਣਾ) ਵੱਲੋਂ 20-21 ਤੇ 22 ਫਰਵਰੀ ਨੂੰ ਕਰਵਾਏ ਜਾਣ ਵਾਲੇ ...

ਪੂਰੀ ਖ਼ਬਰ »

ਸਕੂਲ ਵੈਨਾਂ ਦਾ ਕਿਰਾਇਆ ਘਟਾਉਣ ਦੀ ਮੰਗ

ਬੀਜਾ, 25 ਜਨਵਰੀ (ਰਣਧੀਰ ਸਿੰਘ ਧੀਰਾ)- ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘੱਟਣ ਨਾਲ ਪੰਜਾਬ 'ਚ ਡੀਜ਼ਲ ਅਤੇ ਪੈਟਰੋਲ ਸਸਤਾ ਹੋਣ ਕਰਕੇ ਬੱਸ ਕਿਰਾਏ ਤਾਂ ਕੁਝ ਘੱਟ ਗਏ ਹਨ, ਪ੍ਰੰਤੂ ਪ੍ਰਾਈਵੇਟ ਸਕੂਲਾਂ ਦੀਆਂ ਵੈਨਾਂ ਦਾ ਕਿਰਾਇਆ ਪਹਿਲਾਂ ਦੀ ਤਰ੍ਹਾਂ ਲਾਗੂ ...

ਪੂਰੀ ਖ਼ਬਰ »

ਟੈਗੋਰ ਇੰਟਰਨੈਸ਼ਨਲ ਸਕੂਲ 'ਚ ਬਸੰਤ ਪੰਚਮੀ

ਸਾਹਨੇਵਾਲ, 25 ਜਨਵਰੀ (ਅਮਰਜੀਤ ਸਿੰਘ ਮੰਗਲੀ)- ਟੈਗੋਰ ਇੰਟਰਨੈਸ਼ਨਲ ਸੀਨੀਅਰ ਸੰਕੈਡਰੀ ਸਕੂਲ ਸਾਹਨੇਵਾਲ ਵਿਖੇ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਏ. ਪੀ. ਸਿੰਘ, ਪ੍ਰਬੰਧਕ ਬੀ. ਕੇ. ਅਨੇਜਾ, ਤੇ ਸਵਾਤੀ ਅਨੇਜਾ ਨੇ ਦੱਸਿਆ ਕਿ ਬਸੰਤ ਪੰਚਮੀ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਈਸੜੂ, 25 ਜਨਵਰੀ (ਬਲਵਿੰਦਰ ਸਿੰਘ)- ਯੂਥ ਆਗੂ ਗੁਰਜੀਤ ਸਿੰਘ ਚੀਮਾ ਦੇ ਦਾਦੀ ਸਵ: ਸੁਰਜੀਤ ਕੌਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਚੀਮਾ ਵਿਖੇ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਤੋਂ ਪਹਿਲਾ ਕਥਾਵਾਚਕ ਭਾਈ ਹਰਪਾਲ ਸਿੰਘ ਅਤੇ ਭਾਈ ਜਗਜੀਤ ...

ਪੂਰੀ ਖ਼ਬਰ »

ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ 5 ਤੋਂ- ਸੰਤ ਬਾਬਾ ਜੰਗ ਸਿੰਘ

ਮਲੌਦ, 25 ਜਨਵਰੀ (ਸਹਾਰਨ ਮਾਜਰਾ)- ਕੁੱਪ ਰੋਹੀੜੇ ਦੇ ਵੱਡੇ ਘੱਲੂਘਾਰੇ ਦੇ ਮਹਾਨ 35 ਹਜ਼ਾਰ ਸਿੰਘਾਂ ਦੀ ਯਾਦ ਵਿਚ ਉਸਾਰੇ ਜਾ ਰਹੇ ਗੁਰਦੁਆਰਾ ਸ਼ਹੀਦ ਸਿੰਘਾਂ ਕੁੱਪ ਕਲਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮਾਂ ਸਬੰਧੀ ਇਕੋਤਰੀ ਪਹਿਲੀ ਜਨਵਰੀ ਤੋਂ ਸ਼ੁਰੂ ਹੋ ਰਹੇ ਹਨ | ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਵਿਖੇ ਸਮਾਗਮ

ਅਹਿਮਦਗੜ੍ਹ, 25 ਜਨਵਰੀ (ਰਣਧੀਰ ਸਿੰਘ ਮਹੋਲੀ)- ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਲਾਕੇ ਦੀ ਸੰਗਤ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਾਨਕਸਰ ਆਸ਼ਰਮ ...

ਪੂਰੀ ਖ਼ਬਰ »

ਕੱਲ੍ਹ ਸੰਤ ਭੁਪਿੰਦਰ ਸਿੰਘ ਵਤਨ ਪਰਤਣਗੇ

ਜੌੜੇਪੁਲ ਜਰਗ, 25 ਜਨਵਰੀ (ਪਾਲਾ ਰਾਜੇਵਾਲੀਆ)- ਗੁਰਦੁਆਰਾ ਯਾਦਗਾਰ ਸਾਹਿਬ ਜਰਗ ਦੇ ਮੁਖੀ ਸੰਤ ਬਾਬਾ ਭੁਪਿੰਦਰ ਸਿੰਘ (ਰਾੜਾ ਸਾਹਿਬ) ਜਰਗ ਵਾਲੇ ਦੁਬਈ ਵਿਖੇ ਸੰਗਤਾਂ ਨੂੰ ਕੀਰਤਨ ਵਿਖਿਆਨ ਦੁਆਰਾ ਨਿਹਾਲ ਕਰਨ ਉਪਰੰਤ 27 ਜਨਵਰੀ ਨੂੰ ਗੁਰਦੁਆਰਾ ਯਾਦਗਾਰ ਸਾਹਿਬ ਜਰਗ ...

ਪੂਰੀ ਖ਼ਬਰ »

ਵਿਧਾਇਕ ਇਯਾਲੀ ਵੱਲੋਂ ਮੀਟਿੰਗ

ਅਹਿਮਦਗੜ੍ਹ, 25 ਜਨਵਰੀ (ਪੁਰੀ)- ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਪਿੰਡ ਰੰਗੂਵਾਲ ਵਿਖੇ ਅਕਾਲੀ ਵਰਕਰਾਂ ਨਾਲ ਪਿੰਡ ਦੀਆ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ਦੇ ਪਿੰਡ ਪਹਿਲਾਂ ਹੀ ਸੂਬੇ ਭਰ 'ਚੋਂ ...

ਪੂਰੀ ਖ਼ਬਰ »

ਮੋਹੀ ਸਕੂਲ ਨੂੰ ਮਾਲੀ ਸਹਾਇਤਾ

ਜੋਧਾਂ, 24 ਜਨਵਰੀ (ਗੁਰਵਿੰਦਰ ਸਿੰਘ ਹੈਪੀ)- ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਲਈ ਪ੍ਰਵਾਸੀ ਭਾਰਤੀਆਂ ਮਹਿੰਦਰ ਸਿੰਘ, ਜਰਨੈਲ ਸਿੰਘ ਗਿੱਲ ਤੇ ਰਸਾਲਦਾਰ ਹਰਨੇਕ ਸਿੰਘ ਵੱਲੋਂ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 60 ਹਜ਼ਾਰ ਰਾਸ਼ੀ ਸਕੂਲ ਦੀ ਪ੍ਰਬੰਧਕੀ ...

ਪੂਰੀ ਖ਼ਬਰ »

ਸੁਆਮੀ ਗੰਗਾ ਗਿਰੀ ਜਨਤਾ ਸਕੂਲ 'ਚ ਸਾਇੰਸ ਮੇਲਾ

ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)- ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਪਿ੍ੰ: ਮੋਨਿਕਾ ਖੁਰਾਣਾ ਦੀ ਦੇਖ-ਰੇਖ ਹੇਠ 'ਇਕ ਫਨ ਫੇਅਰ ਤੇ ਸਾਇੰਸ ਫੇਅਰ' ਕਰਵਾਇਆ ਗਿਆ | ਇਸ ਮੌਕੇ ਸਾਇੰਸ ਦੀਆਂ ਵਿਦਿਆਰਥਣਾਂ ਨੇ ਬਹੁਤ ਵਧੀਆ ...

ਪੂਰੀ ਖ਼ਬਰ »

ਖਾਲਸਾ ਵੱਲੋਂ ਕਬੱਡੀ ਖਿਡਾਰਨ ਤੇ ਕੋਚ ਦਾ ਸਨਮਾਨ

ਰਾਏਕੋਟ, 24 ਜਨਵਰੀ (ਬਲਵਿੰਦਰ ਸਿੰਘ ਲਿੱਤਰ)- ਪਿੰਡ ਕਾਲਸਾਂ ਦੀ ਜੰਮਪਲ ਕਬੱਡੀ ਖਿਡਾਰਨ ਦਾ ਕੌਮੀ ਪੱਧਰ 'ਤੇ ਸੋਨ ਤਗਮਾ ਜਿੱਤਣ 'ਤੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੌਮੀ ਪੱਧਰ ਦੇ ...

ਪੂਰੀ ਖ਼ਬਰ »

ਬੀਜਾ-ਸਮਰਾਲਾ ਸੜਕ ਦੀ ਹਾਲਤ ਤਰਸਯੋਗ

ਬੀਜਾ, 24 ਜਨਵਰੀ (ਰਣਧੀਰ ਸਿੰਘ ਧੀਰਾ)- ਬੀਜਾ-ਸਮਰਾਲਾ 12 ਕਿਲੋਮੀਟਰ ਸੜਕ ਜੋ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਜੋੜਦੀ ਹੈ, ਦੀ ਹਾਲਤ ਬਹੁਤ ਹੀ ਤਰਸਯੋਗ ਹੈ | ਪ੍ਰੰਤੂ ਸਰਕਾਰ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ | ਹਲਕਾ ਸਮਰਾਲਾ ਦੇ ਕੁਆਡੀਨੈਟਰ ਬੇਅੰਤ ਸਿੰਘ ਜੱਸੀ, ਬਲਾਕ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮਨਾਇਆ

ਦੋਰਾਹਾ, 25 ਜਨਵਰੀ (ਮਨਜੀਤ ਸਿੰਘ ਗਿੱਲ)- ਸਥਾਨਕ ਕਿਡਜ ਵਿਲੇ ਸਕੂਲ ਦੋਰਾਹਾ ਵਿਖੇ ਡਾਇਰੈਕਟਰ ਪ੍ਰੀਤਿਸ ਗੁਸਾਈ ਦੀ ਅਗਵਾਈ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਉਘੇ ਸਿੱਖਿਆ ਸ਼ਾਸਤਰੀ ਤੇ ...

ਪੂਰੀ ਖ਼ਬਰ »

ਵਿਦਿਆਰਥੀਆਂ ਸਹੁੰ ਚੁੱਕੀ

ਸਮਰਾਲਾ, 23 ਜਨਵਰੀ (ਬੰਗੜ)- ਮਾਲਵਾ ਕਾਲਜ ਬੌਾਦਲੀ ਸਮਰਾਲਾ ਦੇ ਵਿਦਿਆਰਥੀਆਂ ਵੱਲੋਂ ਮੁੱਖ ਚੋਣ ਅਧਿਕਾਰੀ ਪੰਜਾਬ ਦੀਆਂ ਹਦਾਇਤਾਂ 'ਤੇ ਇਹ ਪ੍ਰਣ ਕੀਤਾ ਗਿਆ ਕਿ 'ਅਸੀਂ ਸਾਰੇ ਆਪਣੀ ਵੋਟ ਬਣਾ ਕੇ ਧਰਮ, ਵਰਗ, ਜਾਤੀ ਤੇ ਭਾਸ਼ਾ ਦੇ ਲਾਲਚ ਤੋਂ ਬਗੈਰ ਨਿਡਰਤਾ ਨਾਲ ਆਪਣੀ ...

ਪੂਰੀ ਖ਼ਬਰ »

ਸਰਕਾਰੀ ਵਿਗਿਆਨ ਕਾਲਜ 'ਚ ਸੈਮੀਨਾਰ

ਜਗਰਾਉਂ, 25 ਜਨਵਰੀ (ਜੋਗਿੰਦਰ ਸਿੰਘ)- ਸਰਕਾਰੀ ਵਿਗਿਆਨ ਤੇ ਖੋਜ ਕਾਲਜ ਜਗਰਾਉਂ ਵਿਖੇ 'ਭਾਰਤ ਵਿਚ ਔਰਤਾਂ ਦੇ ਅਧਿਕਾਰਾਂ ਦੀ ਦਸ਼ਾ ਤੇ ਦਿਸ਼ਾ' ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਘੇ ਵਿਦਵਾਨ ਡਾ. ਗੁਰਮੁਖ ਸਿੰਘ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਦੇ ਕਾਤਲਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਥਾਣੇ ਅੱਗੇ ਰੋਸ ਪ੍ਰਦਰਸ਼ਨ

ਸਾਹਨੇਵਾਲ, 25 ਜਨਵਰੀ (ਅਮਰਜੀਤ ਸਿੰਘ ਮੰਗਲੀ)-ਭੈਰੋਮੰੁਨਾਂ ਰੋਡ ਸਾਹਨੇਵਾਲ ਦੇ ਵਸਨੀਕ ਜਸਵਿੰਦਰ ਸਿੰਘ ਸਪੱੁਤਰ ਸਵ: ਗੁਰਜੀਤ ਸਿੰਘ ਭੈਰੋਮੰੁਨਾਂ ਰੋਡ ਸਾਹਨੇਵਾਲ ਦੇ ਵਸਨੀਕ 'ਤੇ ਉਸ ਦੇ ਜੀਜੇ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸਦੇ ਬਾਹਰਲੇ ਘਰ ਅੰਦਰ ਜ਼ਬਰੀ ...

ਪੂਰੀ ਖ਼ਬਰ »

ਕੈਪਟਨ ਗੁਰਮੇਲ ਸਿੰਘ ਦਾ ਸਨਮਾਨ

ਚੌਕੀਮਾਨ, 25 ਜਨਵਰੀ (ਤੇਜਿੰਦਰ ਸਿੰਘ ਚੱਢਾ)- ਪ੍ਰਸਿੱਧ ਸਮਾਜਸੇਵੀ ਕੈਪਟਨ ਗੁਰਮੇਲ ਸਿੰਘ ਸੇਖੂਪੁਰਾ ਦਾ ਐਨ.ਆਰ. ਆਈ. ਵੀਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਿੰਡ ਸੇਖੂਪੁਰਾ ਦੇ ਐਨ.ਆਰ.ਆਈ. ਵੀਰਾਂ ਨੇ ਦੱਸਿਆ ਕਿ ਪਿੰਡ ਵਿਚ ਨਵੇਂ ਬਣੇ ਸ਼ਮਸਾਨਘਾਟ ...

ਪੂਰੀ ਖ਼ਬਰ »

ਜੀ. ਏ. ਡੀ. ਪੌਲੀਟੈਕਨਿਕ ਦੇ ਵਿਦਿਆਰਥੀਆਂ ਦੀ ਲਾਵਾ ਕੰਪਨੀ ਲਈ ਚੋਣ

ਭੂੰਦੜੀ, 25 ਜਨਵਰੀ (ਕੁਲਦੀਪ ਸਿੰਘ ਮਾਨ)- ਸਿੱਧਵਾਂ ਬੇਟ-ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਗੁਰੂ ਅਰਜਨ ਦੇਵ ਪੌਲੀਟੈਕਨਿਕ ਕਾਲਜ ਵੱਲੋਂ ਕੀਤੇ ਜਾ ਰਹੇ ਪੜ੍ਹਾਈ ਪ੍ਰਬੰਧਾਂ ਨੂੰ ਉਸ ਮੌਕੇ ਬੂਰ ਪਿਆ, ਜਦੋਂ ਲਾਵਾ ਇੰਦਰਨੈਸ਼ਨਲ ਕੰਪਨੀ ਵੱਲੋਂ ਕਾਲਜ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸਮਾਜਿਕ ਬੁਰਾਈਆਂ ਖਿਲਾਫ਼ ਚੇਤਨਾ ਮਾਰਚ

ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)- ਸਥਾਨਕ ਸ਼ਹਿਰ 'ਚ ਨਸ਼ਿਆਂ ਤੇ ਹੋਰ ਸਮਾਜਿਕ ਕਾਰਜਾਂ ਪ੍ਰਤੀ ਜਾਗਰੂਕ ਕਰਵਾਉਣ ਲਈ ਆਲ ਇੰਡੀਆ ਭਾਰਤ ਵਿਕਾਸ ਨੌਜਵਾਨ ਸਭਾ ਜਗਰਾਉਂ ਦੇ ਚੇਅਰਮੈਨ ਸੰਜੇ ਕੁਮਾਰ ਬੱਬਾ ਦੀ ਅਗਵਾਈ 'ਚ ਚੇਤਨਾ ਮਾਰਚ ਕੱਢਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੰਦੇ ਪਾਣੀ ਤੇ ਟੁੱਟੀਆਂ ਸੜਕਾਂ ਨਾਲ ਜੂਝ ਰਹੇ ਅਹਿਮਦਗੜ੍ਹ ਵਾਸੀ

ਅਹਿਮਦਗੜ੍ਹ, 25 ਜਨਵਰੀ (ਰਣਧੀਰ ਸਿੰਘ ਮਹੋਲੀ)- ਗੱਲ ਅਹਿਮਦਗੜ੍ਹ ਸ਼ਹਿਰ ਦੀ ਕਰੀਏ, ਤਾਂ ਸ਼ਹਿਰ ਦਾ ਕੋਈ ਹੀ ਵਿਰਲਾ ਮੁਹੱਲਾ ਤੇ ਸੜਕ ਬਚੀ ਹੋਵੇਗੀ ਜਿਥੇ ਸੜਕਾਂ 'ਚ ਟੋਏ ਤੇ ਗੰਦਾ ਪਾਣੀ ਨਾ ਖੜ੍ਹਾ ਹੋਵੇ | ਇਸ ਗੰਦੇ ਪਾਣੀ ਤੋਂ ਦੁਖੀ ਹੋਏ ਸ਼ਹਿਰ ਵਾਸੀਆਂ ਵੱਲੋਂ ਇਹ ...

ਪੂਰੀ ਖ਼ਬਰ »

ਉਟਾਲਾਂ ਹਾਕੀ ਕੱਪ 'ਤੇ ਜਗਰਾਉਂ ਦੀ ਟੀਮ ਕਾਬਜ਼

ਸਮਰਾਲਾ, 25 ਜਨਵਰੀ (ਰੁਪਿੰਦਰ ਸਿੰਘ ਗਿੱਲ)- ਯੰਗ ਸਪੋਰਟਸ ਕਲੱਬ ਉਟਾਲਾਂ ਵੱਲੋਂ ਕਰਵਾਏ ਗਏ ਹਾਕੀ ਕੱਪ 'ਤੇ ਜਗਰਾਉਂ ਦੇ ਗੱਭਰੂਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣਾ ਕਬਜ਼ਾ ਜਮਾ ਲਿਆ | ਹਾਕੀ ਦੇ ਇਸ ਫ਼ਾਈਨਲ ਮੁਕਾਬਲੇ ਵਿਚ ਜਗਰਾਉਂ ਦੀ ਟੀਮ ਨੇ ...

ਪੂਰੀ ਖ਼ਬਰ »

ਸੰਤ ਬਾਬਾ ਠਾਕੁਰ ਗੁਲਾਬ ਸਿੰਘ ਨੇ ਪੂਰੀ ਮਾਨਵਤਾ ਦੇ ਸੁਧਾਰਾਂ ਲਈ ਯਤਨ ਕੀਤੇ- ਇੰਦਰਇਕਬਾਲ ਅਟਵਾਲ

ਮਲੌਦ, 25 ਜਨਵਰੀ (ਸਹਾਰਨ ਮਾਜਰਾ)- ਸੰਤ ਬਾਬਾ ਠਾਕੁਰ ਗੁਲਾਬ ਸਿੰਘ ਦੇ 288ਵੇਂ ਜਨਮ ਦਿਵਸਾਂ ਦੇ ਸਬੰਧ ਵਿਚ ਨਿਰਮਲ ਡੇਰਾ ਬੇਰਕਲਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਦੇ ਯਤਨਾਂ ਸਦਕਾ ਸ਼ੁਰੂ ਹੋਏ ਸਾਲਾਨਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX