ਤਾਜਾ ਖ਼ਬਰਾਂ


ਗੋਡੇ ਦੀ ਸੱਟ ਕਾਰਨ ਸਾਨੀਆ ਮਿਰਜ਼ਾ ਦਾ ਆਸਟ੍ਰੇਲੀਅਨ ਓਪਨ ਖੇਡਣਾ ਸ਼ੱਕੀ
. . .  1 day ago
ਸੈਮੀਫਾਈਨਲ 'ਚ ਪੀ.ਵੀ ਸਿੰਧੂ ਨੇ ਚੇਨ ਯੂਫੀ ਨੂੰ ਹਰਾਇਆ
. . .  1 day ago
ਨਵੀਂ ਦਿੱਲੀ, 16 ਦਸੰਬਰ- ਦੁਬਈ ਐੱਸ.ਐੱਸ.ਐਫ. ਟੂਰਨਾਮੈਂਟ 2017 ਦੇ ਸੈਮੀਫਾਈਨਲ 'ਚ ਪੀ.ਵੀ.ਸਿੰਧੂ ਨੇ ਚੇਨ ਯੂਫੀ ਨੂੰ ਹਰਾ ਕੇ ਫਾਈਨਲ...
ਗਿਣਤੀ ਹਾਲ 'ਚ ਅਬਜ਼ਰਵਰ ਤੋਂ ਬਿਨਾਂ ਮੋਬਾਈਲ ਫ਼ੋਨ 'ਤੇ ਪਾਬੰਦੀ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 16 ਦਸੰਬਰ- 18 ਦਸੰਬਰ ਨੂੰ ਹਿਮਾਚਲ ਤੇ ਗੁਜਰਾਤ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਹੋਣੀ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਬਜ਼ਰਵਰ ਤੋਂ ਬਿਨਾਂ ਕੋਈ ਵੀ ਗਿਣਤੀ ਹਾਲ 'ਚ ਮੋਬਾਈਲ ਦੀ...
ਬਾਰਡਰ 'ਤੇ ਰਿਟ੍ਰੀਟ ਸੈਰਾਮਨੀ 'ਚ ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ
. . .  1 day ago
ਫ਼ਾਜ਼ਿਲਕਾ 16 ਦਸੰਬਰ (ਪ੍ਰਦੀਪ ਕੁਮਾਰ) - ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵਲੋਂ ਅੱਜ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਸੈਕਟਰ ਦੇ ਸਾਦਕੀ ਬਾਰਡਰ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਵਲੋਂ ਭਾਰਤ-ਪਾਕਿ...
ਨੌਜਵਾਨ ਦੀ ਲਾਸ਼ ਚੌਂਕ 'ਚ ਰੱਖ ਕੇ ਪਰਿਵਾਰ ਵਾਲਿਆ ਤੇ ਲੋਕਾਂ ਨੇ ਲਾਇਆ ਧਰਨਾ
. . .  1 day ago
ਜੈਤੋ, 16 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਬਸੰਤ ਨਗਰ ਵਿਖੇ 11 ਕੇ. ਵੀ. ਲਾਇਨ ਤੋਂ ਕਰੰਟ ਲੱਗਣ ਕਰਕੇ ਕੰਟ੍ਰੈੱਕਟ ਬੇਸ 'ਤੇ ਬਿਜਲੀ ਬੋਰਡ ਜੈਤੋ ਵਿਖੇ ਕੰਮ ਕਰਦੇ ਨੌਜਵਾਨ...
23 ਦਸੰਬਰ ਨੂੰ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਨਾਂਦੇੜ ਨੂੰ ਫਲਾਈਟ - ਔਜਲਾ
. . .  1 day ago
ਰਾਜਾਸਾਂਸੀ, 16 ਦਸੰਬਰ (ਹੇਰ)- ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਨੂੰ ਫਲਾਈਟ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਜਾਈ ਜਾਵੇਗੀ ਸਨਮਾਨ ਯਾਤਰਾ- ਪ੍ਰੀਤੀ ਸਪਰ
. . .  1 day ago
ਸ੍ਰੀ ਅਨੰਦਪੁਰ ਸਾਹਿਬ, 16 ਦਸੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) -ਸਰਬ ਭਾਰਤੀ ਕਸ਼ਮੀਰੀ ਬ੍ਰਾਹਮਣ ਸਮਾਜ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਨੂੰ ਸਮਰਪਿਤ...
1971 ਦਾ ਬਦਲਾ ਲੈਣ ਲਈ ਕਸ਼ਮੀਰ ਸਹੀ ਰਸਤਾ - ਹਾਫ਼ਿਜ਼
. . .  1 day ago
ਲਾਹੌਰ, 16 ਦਸੰਬਰ- ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਫਿਰ ਭਾਰਤ ਵਿਰੁੱਧ ਆਪਣੀ ਨਫ਼ਰਤ ਦਾ ਇਜ਼ਹਾਰ ਕੀਤਾ ਹੈ। ਹਾਫ਼ਿਜ਼ ਨੇ ਕਿਹਾ ਕਿ...
ਐਗਜ਼ਿਟ ਪੋਲ ਜਾਅਲੀ- ਵੀਰਭੱਦਰ
. . .  1 day ago
ਜ਼ਿਲ੍ਹਾ ਫ਼ਰੀਦਕੋਟ ਦੇ ਨੌਜਵਾਨ ਦੀ ਫਿਲੀਪਾਈਨ 'ਚ ਹੱਤਿਆ
. . .  1 day ago
ਮਮਤਾ ਨੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਐਫ.ਆਰ.ਡੀ.ਆਈ. ਬਿੱਲ ਦਾ ਕੀਤਾ ਵਿਰੋਧ
. . .  1 day ago
ਕੱਲ੍ਹ ਫੜੇ ਗਏ ਗੈਂਗਸਟਰਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ
. . .  1 day ago
ਮੁਜ਼ੱਫ਼ਰਨਗਰ ਦੰਗਾ ਮਾਮਲਾ : ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਵਿਧਾਇਕਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ
. . .  1 day ago
ਰਾਏਬਰੇਲੀ ਤੋਂ 2019 ਦੀ ਚੋਣ ਲੜਨਗੇ ਸੋਨੀਆ- ਪ੍ਰਿਅੰਕਾ
. . .  1 day ago
ਜੀ.ਐੱਸ.ਟੀ.ਕੌਂਸਲ ਨੇ ਈ-ਵੇਅ ਬਿੱਲ ਲਾਗੂ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਸੈਰ ਕਰਨ ਗਏ ਸਾਬਕਾ ਫ਼ੌਜੀ ਦਾ ਭੇਦਭਰੇ ਹਾਲਾਤ 'ਚ ਕਤਲ
. . .  1 day ago
ਪੰਜਾਬ ਤੇ ਹਰਿਆਣਾ 'ਚ ਛਿੜਿਆ ਕਾਂਬਾ
. . .  1 day ago
ਗੁਜਰਾਤ ਚੋਣਾਂ : 6 ਬੂਥਾਂ 'ਤੇ ਭਲਕੇ ਦੁਬਾਰਾ ਹੋਵੇਗੀ ਚੋਣ
. . .  1 day ago
ਲੁਟੇਰੇ ਦਿਨ ਦਿਹਾੜੇ 3 ਲੱਖ 30 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ
. . .  1 day ago
ਮਹਿਲਾ ਸਮੇਤ ਪੰਜ ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  1 day ago
ਪ੍ਰਧਾਨ ਮੰਤਰੀ ਨੇ ਮਿਜ਼ੋਰਮ ਤੇ ਮੇਘਾਲਿਆ ਵਿਚ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨ
. . .  1 day ago
ਅਮਰੀਕਾ ਐਚ-1ਬੀ ਵੀਜ਼ਾ ਧਾਰਕ ਦੇ ਸਾਥੀ ਦਾ ਕੰਮ ਕਰਨ ਦਾ ਹੱਕ ਖੋਹ ਸਕਦੈ
. . .  1 day ago
ਕਾਂਗਰਸ ਨੇ ਛੇ ਬਾਗ਼ੀ ਉਮੀਦਵਾਰਾਂ ਸਣੇ 9 ਆਗੂ ਪਾਰਟੀ 'ਚੋਂ ਕੱਢੇ
. . .  1 day ago
ਮਿਊਂਸੀਪਲ ਚੋਣਾਂ ਲਈ ਪੋਲਿੰਗ ਪਾਰਟੀਆਂ ਚੋਣ ਸਮਗਰੀ ਸਮੇਤ ਰਵਾਨਾ
. . .  1 day ago
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਭਾਜਪਾ ਵੀ ਸਾਡੇ ਭੈਣ ਭਰਾ ਵਾਂਗ ਪਰ ਅਸੀਂ ਉਨ੍ਹਾਂ ਨਾਲ ਸਹਿਮਤ ਨਹੀਂ - ਰਾਹੁਲ ਗਾਂਧੀ
. . .  1 day ago
ਭਾਜਪਾ ਦੇਸ਼ ਨੂੰ ਤੋੜ ਰਹੀ ਹੈ - ਰਾਹੁਲ ਗਾਂਧੀ
. . .  1 day ago
ਅਸੀਂ ਕਾਂਗਰਸ ਨੂੰ ਦੇਸ਼ ਦੀ ਸਭ ਤੋਂ ਨੌਜਵਾਨ ਪਾਰਟੀ ਬਣਾਉਣ ਜਾ ਰਹੇ ਹਾਂ - ਰਾਹੁਲ ਗਾਂਧੀ
. . .  1 day ago
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੰਬੋਧਨ
. . .  1 day ago
ਕੋਲਾ ਘੁਟਾਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਨੂੰ ਤਿੰਨ ਸਾਲ ਕੈਦ ਤੇ 25 ਲੱਖ ਜੁਰਮਾਨਾ
. . .  1 day ago
ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਸੰਭਾਲਿਆ
. . .  1 day ago
ਗੁਰਦਾਸਪੁਰ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ
. . .  1 day ago
ਰਾਹੁਲ ਦੀ ਤਾਜਪੋਸ਼ੀ ਲਈ ਸਮਾਗਮ ਸ਼ੁਰੂ
. . .  1 day ago
ਅਕਾਲੀ ਆਗੂ 'ਤੇ ਚਲਾਈ ਗਈ ਗੋਲੀ
. . .  1 day ago
ਕਾਂਗਰਸ ਹੈੱਡਕੁਆਰਟਰ ਬਾਹਰ ਵਰਕਰਾਂ ਵਲੋਂ ਜਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਜਲੰਧਰ

ਗਣਤੰਤਰ ਦਿਵਸ ਸਮਾਗਮ ਦਾ ਵੀ ਨਿਗਮ ਨੂੰ ਤਰਸ ਨਹੀਂ ਆਇਆ

ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਦੀਆਂ ਸੜਕਾਂ ਦੀ ਮੁਰੰਮਤ ਨਾ ਕੀਤੀ, ਸਟੇਡੀਅਮ 'ਚ ਉੱਪ ਮੁੱਖ ਮੰਤਰੀ ਨੇ ਲਹਿਰਾਉਣਾ ਹੈ ਤਿਰੰਗਾ, 8 ਮਹੀਨੇ ਪਹਿਲਾਂ ਬਣੀਆਂ ਸੜਕਾਂ ਵੀ ਟੁੱਟੀਆਂ

ਜਲੰਧਰ. ਸ਼ਿਵ ਸ਼ਰਮਾ
25 ਜਨਵਰੀ ૿ ਦੇਸ਼ ਵਿਚ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਗਣਤੰਤਰ ਦਿਵਸ ਸਮਾਗਮ ਦਿੱਲੀ ਵਿਚ ਆਉਣ 'ਤੇ ਸਵੱਛ ਦਿੱਲੀ ਬਣਾਈ ਗਈ ਹੈ ਪਰ ਜਲੰਧਰ ਵਿਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਦੀਆਂ ਸੜਕਾਂ ਨੂੰ ਟਾਕੀਆਂ ਲਗਾਉਣ ਦੀ ਲੋੜ ਤੱਕ ਨਹੀਂ ਸਮਝੀ ਹੈ ਜਿੱਥੇ ਕਿ ਸੂਬੇ ਦੇ ਉਪ ਮੁੱਖ ਮੰਤਰੀ ਨੇ ਗਣਤੰਤਰ ਦਿਵਸ ਨੂੰ ਤਿਰੰਗਾ ਲਹਿਰਾਉਣਾ ਹੈ। ਪਹਿਲੀ ਵਾਰ ਹੈ ਕਿ ਜਲੰਧਰ ਵਿਚ ਕਿਸੇ ਖ਼ਾਸ ਸਮਾਗਮ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਦੇ ਆਉਣ 'ਤੇ ਵੀ ਸੜਕਾਂ ਦੀ ਹਾਲਤ ਸਟੇਡੀਅਮ ਦੇ ਬਾਹਰ ਠੀਕ ਨਹੀਂ ਕੀਤੀ ਗਈ ਹੈ। ਸਟੇਡੀਅਮ ਵਿਚ ਸਮਾਗਮ ਦੀਆਂ ਤਿਆਰੀਆਂ ਕਰਨ ਲਈ ਤਾਂ ਪ੍ਰਸ਼ਾਸਨ ਡਟਿਆ ਰਿਹਾ ਸੀ ਪਰ ਬਾਹਰ ਦੀਆਂ ਤਿਆਰੀਆਂ ਟੁੱਟੀਆਂ ਸੜਕਾਂ ਸਾਹਮਣੇ ਫਿੱਕੀਆਂ ਪੈ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਮਾਡਲ ਟਾਊਨ ਦੇ ਰਸਤੇ ਵਿਚ ਮਿਲਕ ਬਾਰ ਚੌਕ ਤੋਂ ਸਟੇਡੀਅਮ ਵੱਲ ਜਾਣ ਵੇਲੇ ਹੀ ਟੁੱਟੀ ਸੜਕ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਲੰਘਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿਟੀ ਹਸਪਤਾਲ ਪਾਸੇ ਤੋਂ ਸਟੇਡੀਅਮ ਵੱਲ ਜਾਣ ਵੇਲੇ ਸੜਕਾਂ ਵਿਚ ਵੱਡੇ ਟੋਏ ਨਜ਼ਰ ਆ ਜਾਂਦੇ ਹਨ। ਸਟੇਡੀਅਮ ਦੇ ਬਾਹਰਲੇ ਪਾਸੇ ਟੁੱਟੀਆਂ ਸੜਕਾਂ ਰੋਂਦੀਆਂ ਨਜ਼ਰ ਆ ਜਾਂਦੀਆਂ ਹਨ ਪਰ ਸਟੇਡੀਅਮ ਦੇ ਮੁੱਖ ਗੇਟ ਦੇ ਬਾਹਰ ਦਾ ਵੀ ਨਜ਼ਾਰਾ ਚੰਗਾ ਨਹੀਂ ਹੈ ਤੇ ਬਜਰੀ ਸੜਕ ਤੋਂ ਅਲੱਗ ਹੋਈ ਫਿਰਦੀ ਹੈ।
ਕੁਆਲਿਟੀ ਚੈੱਕ ਨਹੀਂ ਹੁੰਦੀ ਘਟੀਆ ਸੜਕਾਂ ਦੀ
ਜੇਕਰ ਕਿਹਾ ਜਾਏ ਕਿ ਜਲੰਧਰ ਵਿਚ ਕਰੋੜਾਂ ਦੀਆਂ ਸੜਕਾਂ ਤਾਂ ਬਣਦੀਆਂ ਰਹੀਆਂ ਹਨ ਪਰ ਇੱਥੇ ਕੁਆਲਿਟੀ ਚੈੱਕ ਕਰਨ ਲਈ ਕੋਈ ਵੀ ਉਪਾਅ ਨਹੀਂ ਕੀਤੇ ਜਾਂਦੇ ਹਨ। ਤਕਨੀਕੀ ਟੀਮਾਂ ਤਾਂ ਜਾਂਚ ਕਰਨ ਲਈ ਆਉਂਦੀਆਂ ਹਨ ਪਰ ਉਹ ਸਿਰਫ਼ ਨਿਰਦੇਸ਼ ਦੇ ਕੇ ਹੀ ਚਲੀਆਂ ਜਾਂਦੀਆਂ ਹਨ ਜਦਕਿ ਘਟੀਆ ਕੰਮ ਕਰਨ ਅਤੇ ਕਰਵਾਉਣ ਵਾਲਿਆਂ 'ਤੇ ਇਸ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ ਹੈ। ਬੀਤੇ ਦਿਨੀਂ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਸ੍ਰੀ ਵੀ. ਕੇ. ਭੱਟ ਘਟੀਆ ਸੜਕਾਂ ਨੂੰ ਲੈ ਕੇ ਸਬੰਧਿਤ ਅਫ਼ਸਰਾਂ ਦੀ ਜੰਮ ਕੇ ਖਿਚਾਈ ਕਰਦੇ ਹੋਏ ਕਹਿ ਗਏ ਸਨ ਕਿ ਇਹ ਸੜਕਾਂ 10 ਸਾਲ ਤਾਂ ਕੀ ਸਗੋਂ ਇੱਕ ਸਾਲ ਵੀ ਨਹੀਂ ਚੱਲਣਗੀਆਂ। ਲੋਕ-ਸਭਾ ਚੋਣਾਂ ਹੋਏ ਨੂੰ 8 ਮਹੀਨੇ ਹੋ ਗਏ ਹਨ ਪਰ ਜਿਹੜੀਆਂ ਸੜਕਾਂ ਉਸ ਵੇਲੇ ਬਣੀਆਂ ਸਨ, ਉਹ ਉੱਖੜ ਗਈਆਂ ਹਨ ਤੇ ਮੁੱਖ ਸੰਸਦੀ ਸਕੱਤਰ ਪਵਨ ਟੀਨੂੰ ਦੇ ਘਰ ਬਾਹਰ ਨਕੋਦਰ ਰੋਡ ਦੀ ਨਿਗਮ ਵੱਲੋਂ ਲੋਕ-ਸਭਾ ਚੋਣਾਂ ਤੋਂ ਐਨ ਪਹਿਲਾਂ ਸੜਕ ਬਣਾਈ ਗਈ ਸੀ ਪਰ ਅੱਜ ਉਸ ਦੀ ਹਾਲਤ ਦੇਖੀ ਜਾ ਸਕਦੀ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਘਟੀਆ ਸੜਕਾਂ 'ਤੇ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਤੋਂ ਇਕੱਠੇ ਕੀਤੇ ਜਾਂਦੇ ਟੈਕਸਾਂ ਨਾਲ ਬਣਦੀਆਂ ਸੜਕਾਂ ਕਿਸ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਸ਼ਹਿਰ ਦੀਆਂ ਘਟੀਆ ਸੜਕਾਂ ਬਾਰੇ ਨਾ ਸਿਰਫ਼ ਵਿਰੋਧੀ ਧਿਰ ਨੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦੀ ਰਹੀ ਹੈ ਸਗੋਂ ਘਟੀਆ ਸੜਕਾਂ ਪੈਚ ਵਰਕ ਨੂੰ ਲੈ ਕੇ ਤਾਂ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਡਿਪਟੀ ਮੇਅਰ ਤੱਕ ਵਿਜੀਲੈਂਸ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਸੜਕਾਂ ਦੀ ਕੁਆਲਿਟੀ ਵਿਚ ਕਿਸੇ ਤਰ੍ਹਾਂ ਦਾ ਅੰਤਰ ਨਹੀਂ ਆਇਆ ਹੈ। ਸਾਲ 2014 ਵਿਚ 39 ਕਰੋੜ ਦੀਆਂ ਸੜਕਾਂ ਬਣਾਉਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਪਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕੀ ਹੈ, ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਭਾਜਪਾ ਦੇ ਕੌਂਸਲਰ ਕ੍ਰਿਸ਼ਨ ਕੋਛੜ ਮਿੰਟਾ ਘਟੀਆ ਸੜਕਾਂ ਨੂੰ ਲੈ ਕੇ ਮੇਅਰ ਸੁਨੀਲ ਜੋਤੀ ਨੂੰ ਕਈ ਵਾਰ ਘੇਰ ਚੁੱਕੇ ਹਨ।
ਕਈ ਮਹੀਨੇ ਬਾਅਦ ਸਾਫ਼ ਹੋਈ ਰੋਡ ਗਲੀ
ਸਟੇਡੀਅਮ ਦੇ ਬਾਹਰ ਨਿਗਮ ਦਾ ਸਟਾਫ ਡਿਵਾਈਡਰਾਂ 'ਤੇ ਰੰਗ ਕਰਨ ਦਾ ਕੰਮ ਕਰਵਾ ਰਿਹਾ ਸੀ ਪਰ ਨਾਲ ਹੀ ਮਿੱਟੀ ਦੀਆਂ ਢੇਰੀਆਂ ਲੱਗੀਆਂ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਲੰਬੇ ਸਮੇਂ ਤੱਕ ਰੋਡ ਗਲੀਆਂ ਸਾਫ਼ ਨਹੀਂ ਕੀਤੀਆਂ ਗਈਆਂ।
ਸਿਰਫ਼ ਇੱਕੋ ਠੇਕੇਦਾਰ 'ਤੇ ਮਿਹਰਬਾਨ ਹੈ ਨਿਗਮ
ਸ਼ਹਿਰ ਵਿਚ ਘਟੀਆ ਸੜਕਾਂ ਨੂੰ ਲੈ ਕੇ ਨਿਗਮ ਵਿਰੋਧੀ ਧਿਰ ਸਮੇਤ ਭਾਜਪਾ ਅਤੇ ਅਕਾਲੀ ਆਗੂਆਂ ਕੋਲੋਂ ਆਪਣੀ ਲਗਾਤਾਰ ਖਿਚਾਈ ਕਰਵਾਉਂਦਾ ਰਿਹਾ ਹੈ ਪਰ ਇਸ ਦੀ ਕਾਫ਼ੀ ਘੱਟ ਲੋਕਾਂ ਨੂੰ ਜਾਣਕਾਰੀ ਹੋਏਗੀ ਕਿ ਘਟੀਆ ਸੜਕਾਂ ਬਣਾਉਣ ਦੇ ਮਾਮਲੇ ਵਿਚ ਨਿਗਮ ਸਿਰਫ਼ ਇੱਕ ਠੇਕੇਦਾਰ 'ਤੇ ਮਿਹਰਬਾਨ ਹੈ। ਘਟੀਆ ਸੜਕਾਂ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਇਸ ਮਾਮਲੇ ਵਿਚ ਕਿਉਂ ਕਾਰਵਾਈ ਨਹੀਂ ਕੀਤੀ ਜਾਂਦੀ, ਇਸ ਬਾਰੇ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਚਰਚਾ ਤਾਂ ਇਹ ਵੀ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਵਿਚ ਕਈ ਆਗੂਆਂ ਦੀਆਂ ਭਾਈਵਾਲੀਆਂ ਵੀ ਹਨ ਤੇ ਘਟੀਆ ਸੜਕਾਂ ਦੇ ਮਾਮਲੇ ਹੋਣ ਜਾਂ ਘਟੀਆ ਪੌਦੇ ਲਗਾਉਣ ਦੇ ਮਾਮਲੇ ਹੋਣ ਇਸ ਮਾਮਲੇ ਵਿਚ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਚਹੇਤੇ ਠੇਕੇਦਾਰ ਦੀ ਅਦਾਇਗੀ ਵੀ ਕਰ ਦਿੱਤੀ ਜਾਂਦੀ ਹੈ ਜਦਕਿ ਜ਼ਿਆਦਾਤਰ ਠੇਕੇਦਾਰਾਂ ਦੀਆਂ ਅਦਾਇਗੀਆਂ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ।

ਪੀ.ਸੀ.ਆਰ. ਮੁਲਾਜ਼ਮਾਂ 'ਤੇ ਗੱਡੀ ਚੜ੍ਹਾਉਣ ਦਾ ਦੂਸਰਾ ਦੋਸ਼ੀ ਵੀ ਕਾਬੂ

ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)- ਮੰਗਲਵਾਰ 20 ਜਨਵਰੀ ਦੀ ਰਾਤ ਨੂੰ ਮਾਡਲ ਟਾਊਨ ਦੇ ਖੇਤਰ 'ਚ ਇਕ ਸਫ਼ੇਦ ਰੰਗ ਦੀ ਸਕਾਰਪੀਓ ਗੱਡੀ ਸਵਾਰ 2 ਨੌਜਵਾਨਾਂ ਨੇ ਡਿਊਟੀ 'ਤੇ ਤਾਇਨਾਤ ਪੀ. ਸੀ. ਆਰ. ਮੁਲਾਜ਼ਮ ਲਖਵਿੰਦਰ ਸਿੰਘ 'ਤੇ ਗੱਡੀ ਚੜ੍ਹਾ ਦਿੱਤੀ ਸੀ | ਇਸ ਵਾਰਦਾਤ 'ਚ ...

ਪੂਰੀ ਖ਼ਬਰ »

ਹਰਬੰਸ ਕੌਰ ਨੇ ਮੰਡਲ ਸਿੱਖਿਆ ਅਫਸਰ ਜਲੰਧਰ ਦਾ ਚਾਰਜ ਸੰਭਾਲਿਆ

ਜਲੰਧਰ, 25 ਜਨਵਰੀ (ਜਤਿੰਦਰ ਸਾਬੀ) - ਹਰਬੰਸ ਕੌਰ ਪਿੰ੍ਰਸੀਪਲ ਡਾਈਟ ਜਲੰਧਰ ਵਲੋਂ ਅੱਜ ਮੰਡਲ ਸਿੱਖਿਆ ਅਫਸਰ ਜਲੰਧਰ ਮੰਡਲ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ ਤੇ ਇਹ ਅਹੁਦਾ ਹੁਕਮ ਸਿੰਘ ਦੇ ਸੇਵਾ ਮੁਕਤ ਹੋਣ ਕਰਕੇ ਖਾਲੀ ਪਿਆ ਸੀ | ਇਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ...

ਪੂਰੀ ਖ਼ਬਰ »

ਚਲਦੀ ਕਾਰ ਦਾ ਟਾਇਰ ਫਟਿਆ, ਵੱਡਾ ਹਾਦਸਾ ਟਲਿਆ

ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ P ਖਾਲਸਾ ਕਾਲਜ ਦੇ ਪੁੱਲ 'ਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਚਲਾਈ ਜਾ ਰਹੀ ਆਈ-10 ਕਾਰ ਦਾ ਅਚਾਨਕ ਟਾਇਰ ਫੱਟ ਗਿਆ | ਇਸ ਨਾਲ ਤੇਜ਼ਰਫ਼ਤਾਰ 'ਚ ਜਾਂਦੀ ਹੋਈ ਕਾਰ ਡਵਾਈਡਰ ਟੱਪ ਕੇ ਦੂਸਰੇ ਪਾਸੇ ਜਾ ਰਹੇ ਟਰੱਕ ਨਾਲ ਜਾ ਟਕਰਾਈ | ਇਸ ...

ਪੂਰੀ ਖ਼ਬਰ »

ਵਕੀਲਾਂ ਵੱਲੋਂ ਗਣਤੰਤਰ ਦਿਵਸ 'ਤੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ

ਜਲੰਧਰ, 25 ਜਨਵਰੀ (ਸਵਦੇਸ਼ ਨਨਚਾਹਲ)- ਗਣਤੰਤਰ ਦਿਵਸ 'ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵਕੀਲਾਂ ਵੱਲੋਂ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ ਨੇ ਦੱਸਿਆ ...

ਪੂਰੀ ਖ਼ਬਰ »

ਪਤੰਗ ਚੜ੍ਹਾਉਣ ਸਮੇਂ ਬੱਚਾ ਛੱਤ ਤੋਂ ਡਿੱਗਿਆ, ਜ਼ਖ਼ਮੀ

ਜਲੰਧਰ ਛਾਉਣੀ, 25 ਜਨਵਰੀ (ਪਵਨ ਖਰਬੰਦਾ)- ਲੱਧੇਵਾਲੀ ਨੇੜੇ ਸਥਿਤ ਲੁਹਾਰਾ ਮੁੱਹਲਾ ਵਿਖੇ ਇਕ ਬੱਚਾ ਅੱਜ ਪਤੰਗ ਚੜ੍ਹਾਉਣ ਸਮੇਂ ਛੱਤ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਸੀ. ਆਰ. ਪੀ. ਐੱਫ. ਵੈਲ: ਐਸੋ: ਦੀ ਮੀਟਿੰਗ 28 ਨੂੰ

ਜਲੰਧਰ, 25 ਜਨਵਰੀ (ਜਸਪਾਲ ਸਿੰਘ)- ਸੀ. ਆਰ. ਪੀ. ਐਫ. ਵੈਲਫੇਅਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ 28 ਜਨਵਰੀ ਨੂੰ ਮਹਾਰਾਜਾ ਰਣਜੀਤ ਸਿੰਘ ਭਵਨ ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਹੋਵੇਗੀ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਕੰਡੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅੱਜ ਰਾਮਾ ਮੰਡੀ ਕੱਪੜਾ ਐਸੋਸੀਏਸ਼ਨ ਦੁਕਾਨਾਂ ਬੰਦ ਰੱਖੇਗੀ- ਭਾਟੀਆ

ਜਲੰਧਰ ਛਾਉਣੀ, 25 ਜਨਵਰੀ (ਪਵਨ ਖਰਬੰਦਾ)- 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਮਾ ਮੰਡੀ ਵਿਖੇ ਕੱਪੜੇ ਤੇ ਰੈਡੀਮੈਡ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਇਹ ਜਾਣਕਾਰੀ ਦਿੰਦੇ ਹੋਏ ਰਾਮਾ ਮੰਡੀ ਤੇ ਕੱਪੜਾ ਐਸੋਸੀੇਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਭਾਟੀਆ ਨੇ ਦੱਸਿਆ ...

ਪੂਰੀ ਖ਼ਬਰ »

ਜਾਇਦਾਦ ਕਰਜ਼ਾ ਯੋਜਨਾ ਨਾਲ 3 ਮਹੀਨਿਆਂ 'ਚ 60 ਕਰੋੜ ਦਾ ਕਾਰੋਬਾਰ-ਯਦੂਵੰਸ਼ੀ

ਜਲੰਧਰ, 25 ਜਨਵਰੀ (ਮਦਨ ਭਾਰਦਵਾਜ) - ਪੰਜਾਬ ਨੈਸ਼ਨਲ ਬੈਂਕ ਦੇ ਜਲੰਧਰ ਮੰਡਲ ਵੱਲੋਂ ਜਾਇਦਾਦ ਦੇ ਬਦਲੇ ਕਰਜ਼ਾ ਦੇਣ ਦੀ ਯੋਜਨਾ ਸਫਲ ਰਹੀ ਹੈ ਅਤੇ ਪਿਛਲੇ 3 ਮਹੀਨਿਆਂ ਦੌਰਾਨ 60 ਕਰੋੜ ਦਾ ਕਾਰੋਬਾਰ ਕੀਤਾ ਗਿਆ | ਇਹ ਜਾਣਕਾਰੀ ਇਥੇ ਜਾਰੀ ਇਕ ਪ੍ਰੈਸ ਨੋਟ ਵਿਚ ਮੰਡਲ ...

ਪੂਰੀ ਖ਼ਬਰ »

ਗਾਂਧੀ ਕੈਂਪ ਸਕੂਲ 'ਚ ਕੋਟੀਆਂ ਤੇ ਬੂਟ ਵੰਡੇ

ਜਲੰਧਰ, 25 ਜਨਵਰੀ (ਸਿਮਰਪ੍ਰੀਤ ਸਿੰਘ)- ਸਰਕਾਰੀ ਸ. ਸ. ਸਕੂਲ ਗਾਂਧੀ ਕੈਂਪ 'ਚ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਦੀ ਅਗਵਾਈ 'ਚ ਗਾਈਡ ਕੈਪਟਨ ਰੇਸ਼ਮ ਕੌਰ ਲੈਕਚਰਾਰ ਸਰੀਰਕ ਸਿੱਖਿਆਂ ਖੇਡਾਂ ਦੇ ਯਤਨਾਂ ਨਾਲ ਲਾਇਨ ਕਲੱਬ ਜਲੰਧਰ ਦੀ ਟੀਮ ਕੋਲੋਂ ਭਾਰਤ ...

ਪੂਰੀ ਖ਼ਬਰ »

ਬੱਸ ਅੱਡੇ ਦੇ ਫੂਡ ਕੋਰਟ ਦੀਆਂ ਦੁਕਾਨਾਂ ਦੇ ਬੋਰਡ ਉਤਾਰਨ 'ਤੇ ਪੁਰਾਣੇ ਦੁਕਾਨਦਾਰ ਭੜਕੇ

ਜਲੰਧਰ, 25 ਜਨਵਰੀ (ਸ਼ਿਵ ਸ਼ਰਮਾ)- ਸ਼ੁੱਕਰਵਾਰ ਰਾਤ ਨੂੰ ਬੱਸ ਸਟੈਂਡ ਦੇ ਫੂਡ ਕੋਰਟ ਦੀਆਂ ਦੁਕਾਨਾਂ ਦੇ ਬੋਰਡ ਉਤਾਰਨ ਤੋਂ ਪੁਰਾਣੇ ਦੁਕਾਨਦਾਰਾਂ ਵਿਚ ਰੋਸ ਫੈਲ ਗਿਆ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ ਤਾਂ ਬੋਰਡ ਰਾਤ ਨੂੰ ...

ਪੂਰੀ ਖ਼ਬਰ »

ਜੇ. ਸੀ. ਬੀ. ਸਿਖਲਾਈ ਸਕੂਲ ਜੰਡੂਸਿੰਘਾ ਵੱਲੋਂ ਸਾਲ 2014 ਦੌਰਾਨ ਸੈਂਕੜੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ-ਦਮਨਦੀਪ ਸਿੰਘ

ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਜੇ. ਸੀ. ਬੀ. ਸਿਖਲਾਈ ਸਕੂਲ ਜੰਡੂਸਿੰਘਾ ਵੱਲੋਂ ਪਿਛਲੇ ਸਾਲ ਵੀ ਸੈਂਕੜੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੋਟੀ ਕਮਾਉਣ ਯੋਗ ਕੀਤਾ ਗਿਆ | ਇਹ ਗੱਲ ਅੱਜ ਇਥੇ ਉਕਤ ਸਕੂਲ ਦੇ ਐਮ. ਡੀ. ਦਮਨਦੀਪ ਸਿੰਘ ਨੇ ਆਖੀ | ਉਨ੍ਹਾਂ ...

ਪੂਰੀ ਖ਼ਬਰ »

ਲਾਇਲਪੁਰ ਖਾਲਸਾ ਕਾਲਜ 'ਚ ਪ੍ਰਕਾਸ਼ ਦਿਹਾੜਾ ਮਨਾਇਆ

ਜਲੰਧਰ, 25 ਜਨਵਰੀ (ਪਿ੍ਤਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ (ਫਾਰ ਵਿਮੈਨ), ਜਲੰਧਰ ਵਿਚ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਚਤਰ ਸਿੰਘ ਨੇ ਕੀਰਤਨ ਕੀਤਾ | ਇਸ ਤੋਂ ਬਾਅਦ ਕਾਲਜ ...

ਪੂਰੀ ਖ਼ਬਰ »

ਪਲਾਟਾਂ ਨੂੰ ਰੈਗੂਲਰ ਕਰਨ ਲਈ ਹੋਰ ਮਿਲੇਗਾ ਤਿੰਨ ਮਹੀਨੇ ਦਾ ਸਮਾਂ

ਸ਼ਿਵ ਸ਼ਰਮਾ ਜਲੰਧਰ, 25 ਜਨਵਰੀ- ਅਣਅਧਿਕਾਰਤ ਕਾਲੋਨੀਆਂ ਵਿਚ ਪਲਾਟਾਂ ਨੂੰ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤਿੰਨ ਮਹੀਨੇ ਦਾ ਸਮਾਂ ਹੋਰ ਦਿੱਤਾ ਜਾ ਸਕਦਾ ਹੈ | ਪਲਾਟਾਂ ਨੂੰ ਰੈਗੂਲਰ ਕਰਵਾਉਣ ਲਈ ਦਿੱਤਾ ਗਿਆ ਸਮਾਂ 27 ਜਨਵਰੀ ਨੂੰ ਖ਼ਤਮ ਹੋ ...

ਪੂਰੀ ਖ਼ਬਰ »

ਸ਼ਹਿਰ 'ਚ ਬਣਨਗੇ 3 ਪੀ.ਐਚ.ਸੀ, 3 ਸੀ.ਐਚ.ਸੀ. ਤੇ 6 ਕਿਉਸਕ- ਡੀ.ਸੀ.

ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)- ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਪੇਂਡੂ ਸਿਹਤ ਮਿਸ਼ਨ ਦੀ ਤਰਜ਼ 'ਤੇ ਸ਼ਹਿਰੀ ਸਿਹਤ ਮਿਸ਼ਨ ਸ਼ੁਰੂ ਕੀਤਾ ਹੈ, ਜਿਸ ਅਨੁਸਾਰ ਸ਼ਹਿਰੀ ਸਲੱਮ ਜਨਸੰਖਿਆ ਨੂੰ ਪ੍ਰਮੁੱਖਤਾ ...

ਪੂਰੀ ਖ਼ਬਰ »

ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਆਰ. ਐੱਨ. ਸਿੰਘ ਦੀ ਯਾਦ 'ਚ ਮੁਫ਼ਤ ਜਾਂਚ ਕੈਂਪ

ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)- ਪੰਜਾਬ ਪ੍ਰੈਸ ਕਲੱਬ ਅਤੇ ਇਲੈਕਟ੍ਰੋਨਿਕਸ ਮੀਡੀਆ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਪ੍ਰੈਸ ਕਲੱਬ ਦੇ ਬਾਨੀ ਪ੍ਰਧਾਨ ਸ੍ਰੀ ਆਰ. ਐੱਨ. ਸਿੰਘ ਦੀ ਯਾਦ 'ਚ ਉਨ੍ਹਾਂ ਦੀ ਬਰਸੀ ਮੌਕੇ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ...

ਪੂਰੀ ਖ਼ਬਰ »

ਪੁਲਿਸ ਨੇ ਕੀਤੀ ਅਦਾਲਤੀ ਹੁਕਮਾਂ ਦੀ ਉਲੰਘਣਾ-ਸਾਬਕਾ ਮੇਅਰ

ਜਲੰਧਰ. ਐੱਮ. ਐੱਸ. ਲੋਹੀਆ 25 ਜਨਵਰੀ P ਉਪਾਧਿਆਏ ਨਗਰ 'ਚ ਇਕ ਧਾਰਮਿਕ ਸਥਾਨ ਦੇ ਮਾਮਲੇ 'ਚ ਬੀਤੇ ਦਿਨ ਸਾਬਕਾ ਮੇਅਰ ਸੁਰੇਸ਼ ਸਹਿਗਲ ਅਤੇ ਕੁਝ ਹੋਰ ਵਿਅਕਤੀਆਂ ਿਖ਼ਲਾਫ਼ ਥਾਣਾ ਡਵੀਜ਼ਨ ਨੰਬਰ 3 'ਚ ਮੁਕੱਦਮਾ ਦਰਜ ਕੀਤਾ ਗਿਆ ਸੀ | ਇਸ ਮਾਮਲੇ 'ਚ ਅੱਜ ਸੁਰੇਸ਼ ਸਹਿਗਲ ਨੇ ਇਕ ...

ਪੂਰੀ ਖ਼ਬਰ »

ਏਡਜ਼ ਪ੍ਰਭਾਵਿਤ ਔਰਤਾਂ ਨੂੰ ਊਨੀ ਕੱਪੜੇ ਵੰਡੇ

ਜਲੰਧਰ, 25 ਜਨਵਰੀ (ਮਦਨ ਭਾਰਦਵਾਜ) - ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਦਫਤਰ ਵਿਚ ਕਾਰਪੋਰੇਟ ਸਮਾਜਿਕ ਯੋਜਨਾ ਦੇ ਅਧੀਨ ਬਣੀ ਸੰਸਥਾ 'ਪ੍ਰੇਰਨਾ' ਦੀ ਪ੍ਰਧਾਨ ਸ੍ਰੀਮਤੀ ਆਭਾ ਸਿੰਘ ਯਦੂਵੰੰਸ਼ੀ ਨੇ ਸਿਵਲ ਹਸਪਤਾਲ ਵਿਚ ਏਡਜ਼ ਨਾਲ ਪੀੜਤ ਔਰਤਾਂ ਨੂੰ ਊਨੀ ਕੱਪੜੇ ਅਤੇ ਫੰਡ ...

ਪੂਰੀ ਖ਼ਬਰ »

ਪਿੰਡ ਉੱਗੀ 'ਚ ਯੂਥ ਲੀਡਰਸ਼ਿਪ ਤੇ ਕਮਿਊਨਿਟੀ ਵਿਕਾਸ ਕੈਂਪ ਸ਼ੁਰੂ

ਲਾਂਬੜਾ, 25 ਜਨਵਰੀ (ਕੁਲਜੀਤ ਸਿੰਘ ਸੰਧੂ)-ਆਓ ਪੰਜਾਬ ਬਚਾਈਏ ਜਾਗਰਤੀ ਸੰਸਥਾ ਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਉੱਗੀ 'ਚ ਯੂਥ ਲੀਡਰਸ਼ਿਪ ਤੇ ਕਮਿਊਨਿਟੀ ਵਿਕਾਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰਸ਼ਪਾਲ ਸਿੰਘ ਚੌਕੀ ਇੰਚਾਰਜ ਉੱਗੀ ਵੱਲੋਂ ਕੀਤਾ ਗਿਆ ...

ਪੂਰੀ ਖ਼ਬਰ »

ਰਹਿੰਦੇ ਸੂਬਿਆਂ 'ਚ ਵੀ ਭਾਜਪਾ ਬਣਾਏਗੀ ਆਪਣੀਆਂ ਸਰਕਾਰਾਂ

ਜਲੰਧਰ, 25 ਜਨਵਰੀ (ਸ਼ਿਵ ਸ਼ਰਮਾ)- ਜਲੰਧਰ ਭਾਜਪਾ ਹੁਣ ਤੱਕ 68 ਹਜ਼ਾਰ ਨਵੇਂ ਮੈਂਬਰ ਬਣਾ ਚੁੱਕੀ ਹੈ ਤੇ ਮੰਡਲ ਪ੍ਰਧਾਨਾਂ ਅਤੇ ਸੈੱਲਾਂ ਦੇ ਕਨਵੀਨਰਾਂ ਨੂੰ 31 ਮਾਰਚ ਤੱਕ ਇੱਕ ਲੱਖ ਤੋਂ ਜ਼ਿਆਦਾ ਮੈਂਬਰ ਬਣਾਉਣ ਲਈ ਕਿਹਾ ਗਿਆ ਹੈ | ਪੰਜਾਬ ਭਾਜਪਾ ਦੀ ਮੈਂਬਰਸ਼ਿਪ ਦੇ ਸਹਿ ...

ਪੂਰੀ ਖ਼ਬਰ »

ਗਰੇਟਰ ਕੈਲਾਸ਼ 'ਚ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਮਨਾਇਆ

ਮਕਸੂਦਾਂ, 25 ਜਨਵਰੀ (ਠੱਠਗੜ੍ਹ)- ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰ. 39 ਗਰੇਟਰ ਕੈਲਾਸ਼ 'ਚ ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਭਾਈ ਲਖਮੋਹਨ ਸਿੰਘ, ਭਾਈ ਹਰਵਿੰਦਰ ਸਿੰਘ ...

ਪੂਰੀ ਖ਼ਬਰ »

ਮੇਅਰ ਨੇ ਚਰਨਜੀਤਪੁਰਾ ਵਿਖੇ ਪਾਰਕ ਦਾ ਨੀਂਹ-ਪੱਥਰ ਰੱਖਿਆ

ਜਲੰਧਰ, 25 ਜਨਵਰੀ (ਮਦਨ ਭਾਰਦਵਾਜ)- ਮੇਅਰ ਸ੍ਰੀ ਸੁਨੀਲ ਜੋਤੀ ਨੇ ਚਰਨਜੀਤ ਪੁਰਾ ਵਿਖੇ ਪਾਰਕ ਦਾ ਨੀਂਹ ਪੱਥਰ ਰੱਖਿਆ | ਇਹ ਪਾਰਕ ਚਰਨਜੀਤਪੁਰਾ ਨਵਯੁਵਕ ਸਭਾ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਨਿਗਮ ਦੇ ਬੰਦ ਹੋਏ ਪ੍ਰਾਇਮਰੀ ਸਕੂਲ ਅਤੇ ਡਿਸਪੈਂਸਰੀ ਵਾਲੀ ਥਾਂ 'ਤੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਗਣਤੰਤਰ ਦਿਵਸ ਸਬੰਧੀ ਸਮਾਗਮ ਅੱਜ

ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਸਥਾਨਕ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਗਣਤੰਤਰ ਦਿਵਸ ਮਨਾਉਣ ਸਬੰਧੀ ਮਾਂ ਭਾਰਤੀ ਸੇਵਾ ਸੰਘ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਪ੍ਰਬੰਧਕਾਂ ਮੁਤਾਬਿਕ ਇਸ ਮੌਕੇ ਸੱਭਿਆਚਾਰ ਤੇ ਦੇਸ਼ ਭਗਤੀ ਦੀ ਮਹਿਕ ...

ਪੂਰੀ ਖ਼ਬਰ »

ਲੋਕਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕਰਨ ਲਈ ਕਾਂਗਰਸੀਆਂ ਵੱਲੋਂ ਚੁਗਿੱਟੀ 'ਚ ਮੀਟਿੰਗ

ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਸੂਬੇ ਅੰਦਰ ਕੀਤੀਆਂ ਜਾ ਰਹੀਆਂ ਮਨਮਾਨੀਆਂ ਤੋਂ ਲੋਕ ਤੰਗ ਆ ਚੁੱਕੇ ਹਨ | ਇਹ ਪ੍ਰਗਟਾਵਾ ਮੁਹੱਲਾ ਚੁਗਿੱਟੀ ਵਿਖੇ ਕਾਂਗਰਸੀਆਂ ਵੱਲੋਂ ਲੋਕਾਂ ਨੂੰ ਪਾਰਟੀ ਪ੍ਰਤੀ ਲਾਮਬੰਦ ...

ਪੂਰੀ ਖ਼ਬਰ »

ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਵਿਜੇ ਸਾਂਪਲਾ ਦਾ ਸਨਮਾਨ

ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸਹਿਕਾਰਤਾ ਵਿਭਾਗ ਦੇ ਦਫਤਰ 'ਚ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਸ਼ਿਰਕਤ ਕੀਤੀ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਪਾਕਿਸਤਾਨੀ ਫ਼ਨਕਾਰਾਂ ਦੀ ਐਲਬਮ 'ਦਰਦ' ਜਾਰੀ

ਜਲੰਧਰ, 25 ਜਨਵਰੀ (ਸਵਦੇਸ਼ ਨਨਚਾਹਲ)-ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਗਾਇਕਾਂ ਦੀ ਸੁਰੀਲੀ ਗਾਇਕੀ ਦਾ ਗੁਲਦਸਤਾ 'ਦਰਦ' ਐਲਬਮ ਅੱਜ ਪਾਕਿਸਤਾਨ ਦੇ ਮਸ਼ਹੂਰ ਗੀਤਕਾਰ ਜਸਪਾਲ ਸੂਸ, 'ਵੰਝਲੀ ਰਿਕਾਰਡਜ਼' ਦੇ ਐਮ. ਡੀ. ਸ੍ਰੀ ਐਚ. ਐਸ. ਔਲਖ, ਮਸ਼ਹੂਰ ਗ਼ਜ਼ਲ ਗਾਇਕ ਗੁਰਦੀਪ ...

ਪੂਰੀ ਖ਼ਬਰ »

ਜੱਚਾ-ਬੱਚਾ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਵੱਲੋਂ ਵੱਡੇ ਉਪਰਾਲੇ

ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ, ਚੰਦੀਪ ਭੱਲਾ)-ਜ਼ਿਲ੍ਹੇ ਵਿਚ ਔਰਤਾਂ ਦੀ ਸਿਹਤ ਅਤੇ ਬੱਚਿਆਂ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਗਰਭਵਤੀਆਂ ਦੀ ਮੁਢਲੀ ਰਜਿਸਟ੍ਰੇਸ਼ਨ ਤੋਂ ਲੈ ਕੇ ਡਲਿਵਰੀ ਦੇ ਬਾਅਦ ਤੱਕ ...

ਪੂਰੀ ਖ਼ਬਰ »

ਨਰਕ ਦਾ ਨਜ਼ਾਰਾ ਪੇਸ਼ ਕਰ ਰਹੀਆਂ ਨੇ ਚਹਾਰ ਬਾਗ ਦੀਆਂ ਸੜਕਾਂ ਗਲੀਆਂ

ਜਲੰਧਰ, 25 ਜਨਵਰੀ (ਸ਼ਿਵ ਸ਼ਰਮਾ)- ਚਹਾਰ ਬਾਗ਼ ਇਲਾਕੇ ਦੀਆਂ ਸੜਕਾਂ ਤੋਂ ਪੇ੍ਰਸ਼ਾਨ ਲੋਕਾਂ ਨੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ | ਲੋਕਾਂ ਦਾ ਕਹਿਣਾ ਹੈ ਕਿ ਖ਼ਰਾਬ ਸੜਕਾਂ ਵੱਲ ਕੋਈ ਵੀ ਧਿਆਨ ਦੇਣ ਦਾ ਯਤਨ ਨਹੀਂ ਕਰ ਰਿਹਾ ਜਿਸ ਕਰਕੇ ਉੱਥੋਂ ਲੰਘਣਾ ਵੀ ...

ਪੂਰੀ ਖ਼ਬਰ »

ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਤਹਿਤ ਜ਼ਿਲ੍ਹੇ ਅੰਦਰ 1363 ਮਰੀਜ਼ਾਂ ਨੂੰ ਲਾਭ-ਡੀ.ਸੀ.

ਜਲੰਧਰ, 25 ਜਨਵਰੀ (ਚੰਦੀਪ ਭੱਲਾ)- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਤਹਿਤ ਜ਼ਿਲ੍ਹੇ ਅੰਦਰ ਕੈਂਸਰ ਤੋਂ ਪੀੜਤ 1363 ਮਰੀਜ਼ਾਂ ਨੂੰ ਲਾਭ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਚਾਣੱਕਿਆ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਜਲੰਧਰ ਛਾਉਣੀ, 25 ਜਨਵਰੀ (ਪਵਨ ਖਰਬੰਦਾ)- ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਮੱਲ੍ਹਾਂ ਮਾਰਦੇ ਹੋਏ ਆਪਣੇ ਸਕੂਲ, ਇਲਾਕੇ, ਪਰਿਵਾਰਕ ਮੈਂਬਰਾਂ ਤੇ ਦੇਸ਼ ਦਾ ਨਾਂਅ ਪੂਰੀ ਦੂਨੀਆਂ 'ਚ ਹੋਰ ਚਮਕਾਉਣ ਲਈ ਡੱਟ ਕੇ ਮਿਹਨਤ ਕਰਨ ਤੇ ਬੱਚਿਆਂ ਨੂੰ ਅੱਜ ਦੇ ਦੌਰ ਮਾੜੀ ...

ਪੂਰੀ ਖ਼ਬਰ »

ਦਸਮੇਸ਼ ਸਪਰੋਟਸ ਕਲੱਬ ਵੱਲੋਂ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ

ਜਲੰਧਰ, 25 ਜਨਵਰੀ (ਜਤਿੰਦਰ ਸਾਬੀ)- ਦਸਮੇਸ਼ ਸਪੋਰਟਸ ਕਲੱਬ ਵਲੋਂ ਲੱਭੂ ਰਾਮ ਦੋਆਬਾ ਸਕੂਲ ਦੇ ਖੇਡ ਮੈਦਾਨ ਦੇ 'ਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਟੂਰਨਾਮੈਂਟ ਦਾ ਉਦਘਾਟਨ ਨੀਵੀਆ ਦੇ ਜੀ.ਐਮ ਵਿਜੇ ਅੱਗਰਵਾਲ ਨੇ ਕੀਤਾ | ਇਸ ...

ਪੂਰੀ ਖ਼ਬਰ »

ਮਾਡਲ ਟਾਊਨ ਸੁਸਾਇਟੀ ਮਨਾਏਗੀ ਗਣਤੰਤਰ ਦਿਵਸ

ਜਲੰਧਰ, 25 ਜਨਵਰੀ (ਪਿ੍ਤਪਾਲ ਸਿੰਘ)-ਜਲੰਧਰ ਮਾਡਲ ਟਾਊਨ ਸੁਸਾਇਟੀ (ਰਜਿ:) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ 26 ਜਨਵਰੀ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ | ਅੱਜ ਇਥੇ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਦਵਿੰਦਰ ਸਿੰਘ ਸੋਢੀ ...

ਪੂਰੀ ਖ਼ਬਰ »

ਸਤੀ ਮਾਤਾ ਮੰਦਿਰ ਬਸਤੀ ਸ਼ੇਖ ਰੋਡ 'ਚ ਸਮਾਗਮ

ਜਲੰਧਰ, 25 ਜਨਵਰੀ (ਪਿ੍ਤਪਾਲ ਸਿੰਘ)-ਸਤੀ ਮਾਤਾ ਦਾ ਜਨਮ ਉਤਸਵ ਸਤੀ ਮਾਤਾ ਮੰਦਿਰ ਬਸਤੀ ਸ਼ੇਖ ਰੋਡ ਮਾਡਲ ਹਾਊਸ ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ | ਮਾਂ ਦੁਰਗਾ ਸਤੁਤੀ ਦਾ ਪਾਠ ਇਸਤਰੀ ਸਤਿਸੰਗ ਸਭਾ ਨੇ ਕੀਤਾ | ਝੰਡੇ ਦੀ ਰਸਮ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਸੁਰਿੰਦਰ ...

ਪੂਰੀ ਖ਼ਬਰ »

ਲੜਕੀਆਂ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ-ਚਾਵਲਾ

ਜਲੰਧਰ, 25 ਜਨਵਰੀ (ਮਦਨ ਭਾਰਦਵਾਜ) - ਲਾਇਨਜ਼ ਕਲੱਬ ਜਲੰਧਰ 321 ਡੀ ਦੇ ਗਵਰਨਰ ਪਰਮਜੀਤ ਸਿੰਘ ਚਾਵਲਾ ਨੇ ਕਿਹਾ ਹੈ ਕਿ ਲੜਕੀਆਂ ਹਮੇਸ਼ਾ ਹੀ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ਅਤੇ ਅੱਜ ਵੀ ਉਨ੍ਹਾਂ ਨੇ ਖੂਨਦਾਨ ਕੈਂਪ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ 117 ਯੁਨਿਟ ਖੂਨ ...

ਪੂਰੀ ਖ਼ਬਰ »

ਸੰਤ ਪ੍ਰੇਮ ਸਿੰਘ ਲੁਬਾਣਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਪ੍ਰੋਗਰਾਮ ਦਾ ਐਲਾਨ

ਜਲੰਧਰ, 25 ਜਨਵਰੀ (ਜਸਪਾਲ ਸਿੰਘ)- ਸੰਤ ਪ੍ਰੇਮ ਸਿੰਘ ਲੁਬਾਣਾ ਵੈਲਫੇਅਰ ਸੁਸਾਇਟੀ (ਰਜਿ.) ਦੇ ਪ੍ਰਧਾਨ ਦੀ ਚੋਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਮੌਜੂਦਾ ਪ੍ਰਧਾਨ ਸ. ਜੋਗਿੰਦਰ ਸਿੰਘ ਅਜੈਬ ਨੇ ਦੱਸਿਆ ਕਿ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਵੇਗੀ | ਪ੍ਰਧਾਨ ਤਿੰਨ ...

ਪੂਰੀ ਖ਼ਬਰ »

ਹਰਿੰਦਰ ਸਿੰਘ ਸੰਘਾਂ ਹਾਕੀ ਇੰਡੀਆਂ ਲੀਗ ਦੇ ਤਕਨੀਕੀ ਅਧਿਕਾਰੀ ਨਿਯੁਕਤ

ਜਲੰਧਰ, 25 ਜਨਵਰੀ (ਜਤਿੰਦਰ ਸਾਬੀ)- ਹਾਕੀ ਇੰਡੀਆਂ ਵੱਲੋਂ ਕਰਵਾਈ ਜਾ ਰਹੀ ਹਾਕੀ ਇੰਡੀਆਂ ਲੀਗ ਦੇ ਵਿੱਚ ਜੰਡੂਸਿੰਘਾਂ ਦੇ ਨਿਵਾਸੀ ਹਰਿੰਦਰ ਸਿੰਘ ਸੰਘਾਂ ਨੂੰ ਤਕਨੀਕੀ ਅਧਿਕਾਰੀ ਨਿਯੁਕਤ ਕੀਤਾ ਹੈ | ਸੰਘਾਂ ਨੇ ਇਸ ਤੋਂ ਪਹਿਲਾ ਹਾਕੀ ਇੰਡੀਆਂ ਵਲੋਂ ਕਰਵਾਈ ਗਈ ਹਾਕੀ ...

ਪੂਰੀ ਖ਼ਬਰ »

ਬਾਬਾ ਦੀਵਾਨ ਸਿੰਘ ਫੁੱਟਬਾਲ ਅਕੈਡਮੀ ਭੋਡੇ ਸਪਰਾਏ ਵੱਲੋਂ ਲੀਗ ਮੈਚ

ਜਮਸ਼ੇਰ ਖਾਸ, 25 ਜਨਵਰੀ (ਕਪੂਰ)- ਪਿੰਡ ਭੋਡੇ ਸਪਰਾਏ ਚੰਨਣਪੁਰ ਦੀ ਖੇਡ ਗਰਾਉਂਡ 'ਚ ਬਾਬਾ ਦੀਵਾਨ ਸਿੰਘ ਫੁੱਟਬਾਲ ਅਕੈਡਮੀ ਵੱਲੋਂ ਲੀਗ ਮੈਚ ਕਰਵਾਏ ਗਏ, ਜਿਸ 'ਚ ਅੰਡਰ 12, 14, 16 ਅਤੇ 19 ਦੇ ਉਮਰ ਦੀਆਂ 20 ਟੀਮਾਂ ਨੇ ਭਾਗ ਲਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਪਦਮ ...

ਪੂਰੀ ਖ਼ਬਰ »

ਬਸੰਤ ਪੰਚਮੀ ਮੌਕੇ ਬਸ਼ੀਰਪੁਰਾ 'ਚ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਗੁ: ਯਾਦਗਾਰ ਬੀਬਾ ਨਿਰੰਜਨ ਕੌਰ ਬਸ਼ੀਰਪੁਰਾ ਵਿਖੇ ਬਸੰਤ ਪੰਚਮੀ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਗਤੀ ਰੂਪ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ, ਉਪਰੰਤ ਬੀਬਾ ਨਿਰੰਜਨ ਕੌਰ ਇਸਤਰੀ ...

ਪੂਰੀ ਖ਼ਬਰ »

'ਏ. ਐੱਨ. ਆਰ.' ਤੋਂ 'ਆਸ' ਤੱਕ ਨਸ਼ਿਆਂ ਵਿਰੁੱਧ ਸਾਈਕਲ ਰੈਲੀ

ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)- ਸਮਾਜ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨ ਲਈ 'ਏ. ਐੱਨ. ਆਰ.' ਹਸਪਤਾਲ ਨੇੜੇ ਗੁਰੂ ਅਮਰ ਦਾਸ ਚੌਕ, ਜਲੰਧਰ ਤੋਂ ਲੈ ਕੇ 'ਆਸ ਦੀ ਰੀਹੈਬ ਸੈਂਟਰ' ਨਸ਼ਾ ਛੁਡਾਊ ਕੇਂਦਰ ਪਿੰਡ ਖੁਣ-ਖੁਣ, ਕੰਗਸਾਬੂ ਤੱਕ ਇਕ ਸਾਈਕਲ ਰੈਲੀ ਕੱਢੀ ਗਈ | ਅੱਜ ...

ਪੂਰੀ ਖ਼ਬਰ »

ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਯੂਥ ਵਿੰਗ ਅਹਿਮ ਭੂਮਿਕਾ ਨਿਭਾਏਗਾ-ਸਾਬੀ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਅੱਜ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਸਰਬਜੋਤ ਸਿੰਘ ਸਾਬੀ ਪ੍ਰਧਾਨ ਦੋਆਬਾ ਜ਼ੋਨ ਯੂਥ ਅਕਾਲੀ ਦਲ ਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ 'ਚ ਮਨਾਇਆ ਰਾਸ਼ਟਰੀ ਵੋਟਰ ਦਿਵਸ

ਜਲੰਧਰ, 25 ਜਨਵਰੀ (ਆਰ. ਐਸ. ਸੋਢੀ )- ਰਾਸ਼ਟਰੀ ਵੋੋਟਰ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਵੋਟਰ ਦਿਵਸ ਸਮਾਗਮ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕੀਤੀ | ਇਸ ਮੌਕੇ ਵੋਟਰ ਦਿਵਸ ਸਬੰਧੀ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਵੱਲੋਂ ਯੂਰੀਆ ਦੇ ਪ੍ਰਮੁੱਖ ਗੋਦਾਮਾਂ ਦੀ ਅਚਨਚੇਤ ਚੈਕਿੰਗ

ਮਕਸੂਦਾਂ, 25 ਜਨਵਰੀ (ਠੱਠਗੜ੍ਹ)- ਜ਼ਿਲ੍ਹੇ ਵਿਚ ਯੂਰੀਆ ਖਾਦ ਦੀ ਕੋਈ ਘਾਟ ਨਹੀਂ ਹੈ ਅਤੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਈ ਗਈ ਹੈ | ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਐਸ.ਡੀ.ਐਮ ਜਲੰਧਰ-2 ਸ੍ਰੀ ਵਰਿੰਦਰ ...

ਪੂਰੀ ਖ਼ਬਰ »

ਸੰਤ ਪ੍ਰੇਮ ਦਾਸ ਦੀ ਬਰਸੀ 31 ਨੂੰ

ਜਲੰਧਰ, 25 ਜਨਵਰੀ (ਪਿ੍ਤਪਾਲ ਸਿੰਘ)-ਡੇਰਾ ਸੱਚਖੰਡ ਸੰਤ ਸੀਤਲ ਦਾਸ, ਬੋਹਣ ਵਿਖੇ ਗੱਦੀ ਨਸ਼ੀਨ ਤੇ ਚੇਅਰਮੈਨ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਸੰਤ ਸਰਵਣ ਦਾਸ ਦੀ ਰਹਿਨੁਮਾਈ ਤੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਸੰਤ ਪ੍ਰੇਮ ਦਾਸ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਵਸ ਸਬੰਧੀ ਨਗਰ ਕੀਰਤਨ ਸਜਾਏ

ਮਕਸੂਦਾਂ, 25 ਜਨਵਰੀ (ਠੱਠਗੜ੍ਹ)- ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਅੱਜ ਗੁਰੂ ਰਵਿਦਾਸ ਨਗਰ ਮਕਸੂਦਾਂ ਤੋਂ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਵਿਚ ਵਿਧਾਨ ਸਭਾ ਹਲਕਾ ਉੱਤਰੀ ਦੇ ਵਿਧਾਇਕ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਕੇ. ਡੀ. ਭੰਡਾਰੀ ਉਚੇਚੇ ...

ਪੂਰੀ ਖ਼ਬਰ »

ਪੰਜਾਬੀ ਮਾਰਚ 21 ਫਰਵਰੀ ਨੂੰ -ਤਿਆਰੀ ਲਈ ਮੀਟਿੰਗ

ਜਲੰਧਰ, 25 ਜਨਵਰੀ (ਪਿ੍ਤਪਾਲ ਸਿੰਘ)-ਪੰਜਾਬ ਜਾਗਿ੍ਤੀ ਮੰਚ ਵੱਲੋਂ ਹਰ ਸਾਲ 21 ਫਰਵਰੀ ਨੂੰ ਜੋ ਮਾਂ-ਬੋਲੀ ਦਿਵਸ 'ਤੇ 'ਪੰਜਾਬੀ ਜਾਗਿ੍ਤੀ ਮਾਰਚ' ਕੱਢਿਆ ਜਾਂਦਾ ਹੈ, ਉਸ ਦੀ ਤਿਆਰੀ ਲਈ ਅੱਜ ਪੰਜਾਬ ਪ੍ਰੈੱਸ ਕਲੱਬ ਵਿਚ ਪੰਜਾਬੀ ਪ੍ਰੇਮੀਆਂ ਦੀ ਭਰਵੀਂ ਮੀਟਿੰਗ ਹੋਈ, ਜੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX