ਤਾਜਾ ਖ਼ਬਰਾਂ


ਕਿਸਾਨਾਂ ਦੇ ਸਮਰਥਨ 'ਚ ਤਾਮਿਲਨਾਡੂ ਦੇ ਨੌਜਵਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
. . .  6 minutes ago
ਨਵੀਂ ਦਿੱਲੀ, 23 ਅਪ੍ਰੈਲ - ਦਿੱਲੀ ਦੇ ਇੰਡੀਆ ਗੇਟ ਵਿਖੇ ਤਾਮਿਲਨਾਡੂ ਦੇ ਨੌਜਵਾਨਾਂ ਨੇ ਕਿਸਾਨਾਂ ਦੇ ਸਮਰਥਨ 'ਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰ...
ਬੋਪੰਨਾ-ਕੁਏਵਾਸ ਦੀ ਜੋੜੀ ਨੇ ਜਿੱਤਿਆ ਮੋਂਟੇਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ
. . .  19 minutes ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤ ਦੇ ਚੋਟੀ ਦੇ ਮਰਦ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਉਰੂਗਵੇ ਦੇ ਆਪਣੇ ਜੋੜੀਦਾਰ ਪਾਬਲੋ ਕੁਏਵਾਸ ਨਾਲ ਮਿਲਕੇ ਮੋਂਟੇਕਾਰਲੋ ਮਾਸਟਰਸ...
ਡਵੇਨ ਬ੍ਰਾਵੋ ਇਸ ਪੂਰੇ ਸੀਜ਼ਨ ਲਈ ਆਈ.ਪੀ.ਐੱਲ-10 ਤੋਂ ਹੋਏ ਬਾਹਰ
. . .  2 minutes ago
ਨਵੀਂ ਦਿੱਲੀ, 23 ਅਪ੍ਰੈਲ - ਵੈਸਟ ਇੰਡੀਜ਼ ਦੇ ਹਰਫ਼ਨ-ਮੌਲਾ ਖਿਡਾਰੀ ਡਵੇਨ ਬ੍ਰਾਵੋ ਸੱਟ ਦੇ ਚੱਲਦਿਆਂ ਇਸ ਪੂਰੇ ਸੀਜ਼ਨ ਲਈ ਆਈ.ਪੀ.ਐੱਲ-10 ਤੋਂ ਬਾਹਰ ਹੋ ਗਏ ਹਨ। ਉਹ ਆਈ...
ਸੈਟੇਲਾਈਟ ਲਾਂਚ ਪ੍ਰੋਗਰਾਮ 'ਚ ਸਲਾਨਾ 12 ਫ਼ੀਸਦੀ ਵਾਧਾ ਕਰੇਗਾ ਇਸਰੋ - ਕੁਮਾਰ
. . .  37 minutes ago
ਨਵੀਂ ਦਿੱਲੀ, 23 ਅਪ੍ਰੈਲ - ਇਸਰੋ ਦੇ ਚੇਅਰਮੈਨ ਕਿਰਨ ਕੁਮਾਰ ਦਾ ਕਹਿਣਾ ਹੈ ਕਿ ਇਸਰੋ ਸੈਟੇਲਾਈਟ ਲਾਂਚ ਪ੍ਰੋਗਰਾਮ 'ਚ ਸਲਾਨਾ...
ਆਈ.ਪੀ.ਐੱਲ - 10 : ਹਾਸ਼ਿਮ ਅਮਲਾ ਦੀਆਂ 50 ਦੌੜਾਂ ਪੂਰੀਆਂ
. . .  40 minutes ago
ਉਡੀਸ਼ਾ : ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ
. . .  51 minutes ago
ਮਯੂਰਭਾਂਜ, ੨੩ ਅਪ੍ਰੈਲ - ਉਡੀਸ਼ਾ ਦੇ ਮਯੂਰਭਾਂਜ ਜ਼ਿਲ੍ਹੇ'ਚ ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ 'ਚ 3 ਲੋਕ ਜ਼ਖਮੀ ਹੋ ਗਏ। ਅੱਗ ਉੱਪਰ ਕਾਬੂ...
ਰੈਸਟੋਰੈਂਟ ਮਾਲਕਾਂ ਦੇ ਦਬਾਅ 'ਚ ਸਰਕਾਰ ਨੇ ਸਰਵਿਸ ਚਾਰਜ 'ਤੇ ਬਦਲਿਆ ਰੁਖ
. . .  about 1 hour ago
ਨਵੀਂ ਦਿੱਲੀ, 23 ਅਪ੍ਰੈਲ - ਰੈਸਟੋਰੈਂਟ ਮਾਲਕਾਂ ਦੇ ਦਬਾਅ ਤੋਂ ਬਾਅਦ ਕੇਂਦਰ ਸਰਕਾਰ ਨੇ ਸਰਵਿਸ ਚਾਰਜ 'ਤੇ ਆਪਣਾ ਰੁਖ ਬਦਲ ਲਿਆ ਹੈ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ...
ਆਈ.ਪੀ.ਐਲ 2017 : ਗੁਜਰਾਤ ਨੇ ਜਿੱਤੀ ਟਾਸ, ਪੰਜਾਬ ਨੂੰ ਪਹਿਲਾ ਬੱਲੇਬਾਜੀ ਦਾ ਸੱਦਾ
. . .  about 1 hour ago
ਐਮ.ਸੀ.ਡੀ. ਚੋਣਾਂ : 2 ਵਜੇ ਤੱਕ 33 ਫ਼ੀਸਦੀ ਵੋਟਿੰਗ
. . .  about 1 hour ago
ਕਈ ਸਥਾਨਾਂ 'ਤੇ ਈ.ਵੀ.ਐਮ. ਖਰਾਬ - ਕੇਜਰੀਵਾਲ
. . .  about 2 hours ago
ਐਮ.ਸੀ.ਡੀ. ਚੋਣਾਂ : ਭਾਜਪਾ 225 ਤੋਂ ਵੱਧ ਸੀਟਾਂ ਜਿੱਤੇਗੀ - ਮਨੋਜ ਤਿਵਾੜੀ
. . .  about 2 hours ago
ਟਾਟਾ 407 ਪਲਟਣ ਕਾਰਨ 23 ਸ਼ਰਧਾਲੂ ਜ਼ਖਮੀ
. . .  about 2 hours ago
ਐਮ.ਸੀ.ਡੀ. ਚੋਣਾਂ : ਹੁਣ ਤੱਕ 24 ਫੀਸਦੀ ਵੋਟਿੰਗ
. . .  about 3 hours ago
ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  about 3 hours ago
ਨੀਤੀ ਆਯੋਗ ਦੀ ਅਹਿਮ ਬੈਠਕ 'ਚ ਨਹੀਂ ਆਏ ਕੇਜਰੀਵਾਲ ਤੇ ਮਮਤਾ
. . .  about 3 hours ago
ਤਰਨ ਤਾਰਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ
. . .  about 4 hours ago
ਯੋਗੀ ਨੇ ਅਖਿਲੇਸ਼ ਤੇ ਮਾਇਆਵਤੀ ਦੀ ਸੁਰੱਖਿਆ 'ਚ ਕੀਤੀ ਕਟੌਤੀ
. . .  about 4 hours ago
ਝੌਪੜੀ 'ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  about 4 hours ago
ਐਮ.ਸੀ.ਡੀ. ਚੋਣਾਂ : 12 ਵਜੇ ਤੱਕ 10 ਫੀਸਦੀ ਵੋਟਿੰਗ
. . .  about 5 hours ago
ਮੁੰਬਈ 'ਚ ਸ਼ੋਅਰੂਮ 'ਚ ਭਿਆਨਕ ਅੱਗ, 20 ਗਡੀਆਂ ਸੜੀਆਂ, ਦੋ ਮੌਤਾਂ
. . .  about 5 hours ago
ਸਾਡੀ ਲੜਾਈ ਭਾਜਪਾ ਨਾਲ, ਆਪ ਤਾਂ ਲੜਾਈ 'ਚ ਨਹੀਂ
. . .  about 5 hours ago
ਐਮ.ਸੀ.ਡੀ. ਚੋਣਾਂ : 10 ਵਜੇ ਤੱਕ ਸਾਢੇ ਸੱਤ ਫ਼ੀਸਦੀ ਵੋਟਿੰਗ
. . .  about 6 hours ago
ਹਿਮਾਚਲ 'ਚ ਭੁਚਾਲ
. . .  about 6 hours ago
6 ਸਾਲਾਂ ਬੱਚੀ 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ
. . .  about 6 hours ago
ਆਗਰਾ 'ਚ ਹਿੰਦੂ ਜਥੇਬੰਦੀਆਂ ਵਲੋਂ ਪੁਲਿਸ 'ਤੇ ਹਮਲਾ
. . .  about 6 hours ago
ਤਿੰਨ ਬੰਬਾਂ ਨਾਲ ਦੁਨੀਆ ਤਬਾਹ ਕਰ ਦੇਵਾਂਗੇ - ਉਤਰ ਕੋਰੀਆ
. . .  about 7 hours ago
ਕੇਜਰੀਵਾਲ, ਸਿਸੋਦੀਆ ਤੇ ਲਵਲੀ ਨੇ ਪਾਈ ਵੋਟ
. . .  about 8 hours ago
ਐਮ.ਸੀ.ਡੀ. ਚੋਣਾਂ : ਦੋ ਵਾਰਡਾਂ 'ਤੇ ਵੋਟਿੰਗ ਮੁਲਤਵੀ
. . .  about 8 hours ago
ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
. . .  about 8 hours ago
ਐਮ.ਸੀ.ਡੀ. ਚੋਣਾਂ : ਉਪ ਰਾਜਪਾਲ ਨੇ ਪਾਈ ਵੋਟ
. . .  about 8 hours ago
ਬੱਸ ਖੱਡ 'ਚ ਡਿੱਗੀ, 25 ਜ਼ਖਮੀ
. . .  about 9 hours ago
ਐਮ.ਸੀ.ਡੀ. ਚੋਣਾਂ ਲਈ ਵੋਟਿੰਗ ਸ਼ੁਰੂ
. . .  about 8 hours ago
ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਪਹੁੰਚੇ, ਕੱਲ੍ਹ ਕਿਸਾਨਾਂ ਨਾਲ ਕਰਨਗੇ ਮੁਲਾਕਾਤ
. . .  1 day ago
ਨੌਜਵਾਨ ਦੀ ਹਨੇਰੀ ਕਾਰਨ ਸ਼ੈੱਡ ਤੋਂ ਡਿੱਗਣ ਕਰਕੇ ਮੌਤ
. . .  1 day ago
ਹਾਈ ਕੋਰਟ ਦਾ ਹੁਕਮ ਹੋਣ 'ਤੇ 24 ਘੰਟਿਆਂ 'ਚ ਮਿਲੇਗਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ-ਖੱਟਰ
. . .  1 day ago
ਕੋਟਕਪੂਰਾ ਨੇੜੇ ਕਣਕ ਦਾ 225 ਏਕੜ ਨਾੜ ਸੜਿਆ
. . .  1 day ago
ਆਈ.ਪੀ.ਐਨ.10 : ਦਿੱਲੀ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ, ਮੁੰਬਈ ਦੀ ਤੇਜ ਸ਼ੁਰੂਆਤ
. . .  1 day ago
ਭਾਜਪਾ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਆਈ.ਪੀ.ਐਲ.10 : ਪੁਣੇ ਨੇ ਹੈਦਰਾਬਾਦ ਨੂੰ 6 ਖਿਡਾਰੀਆਂ ਨਾਲ ਹਰਾਇਆ
. . .  1 day ago
ਬਡਗਾਮ 'ਚ 2 ਅੱਤਵਾਦੀ ਢੇਰ
. . .  1 day ago
ਮਰੀਜ਼ਾਂ ਨੂੰ ਜੈਨਰਿਕ ਦਵਾਈ ਹੀ ਲਿਖ ਕੇ ਦੇਣ ਡਾਕਟਰ
. . .  1 day ago
ਭਾਰਤੀ ਜਵਾਨਾਂ ਨੇ ਪਾਕਿਸਤਾਨੀ ਕਿਸਾਨਾਂ ਦੀ ਕੀਤੀ ਮਦਦ
. . .  about 1 hour ago
ਆਈ.ਪੀ.ਐਲ. 10 : ਹੈਦਰਾਬਾਦ ਨੇ 3 ਖਿਡਾਰੀਆਂ ਪਿੱਛੇ ਬਣਾਈਆਂ 176 ਦੌੜਾਂ
. . .  about 1 hour ago
ਗੁਜਰਾਤ : ਸੁਰੱਖਿਆ ਜਵਾਨਾਂ ਵੱਲੋਂ ਪਾਕਿਸਤਾਨੀ ਕਿਸ਼ਤੀ ਕਾਬੂ
. . .  about 1 hour ago
ਟਰੈਕਟਰ ਹੇਠਾਂ ਆਉਣ ਨਾਲ ਚਾਰ ਸਾਲਾ ਬੱਚੇ ਦੀ ਮੌਤ
. . .  8 minutes ago
ਪੰਜਾਬ ਭਾਜਪਾ ਵੱਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਐਲਾਨ
. . .  30 minutes ago
ਟਰੰਪ ਪ੍ਰਸ਼ਾਸਨ ਨੇ ਭਾਰਤੀ ਅਮਰੀਕੀ ਸਰਜਨ ਜਨਰਲ ਨੂੰ ਅਹੁਦਾ ਛੱਡਣ ਲਈ ਕਿਹਾ
. . .  about 1 hour ago
ਆਈ.ਪੀ.ਐਲ. 2017 : ਪੁਣੇ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਭਾਜਪਾ ਦੀ ਹੋਈ ਬਰਖਾ
. . .  about 1 hour ago
ਅਸਮਾਨੀ ਬਿਜਲੀ ਪੈਣ ਕਾਰਨ ਤਿੰਨ ਪਸ਼ੂ ਮਰੇ
. . .  about 1 hour ago
ਸੁਬਰਾਮਨਿਅਮ ਪੇਸ਼ ਕਰਨਾ ਚਾਹੁੰਦੇ ਹਨ ਗਵਾਹਾਂ ਦੀ ਨਵੀਂ ਸੂਚੀ
. . .  1 day ago
ਐਮ.ਸੀ.ਡੀ. ਚੋਣਾਂ ਲਈ ਕੁੱਲ 13,141 ਬੂਥ
. . .  1 day ago
ਸ. ਸੱਜਣ ਨੇ ਨੇਵੀ ਚੀਫ਼ ਨਾਲ ਕੀਤੀ ਮੁਲਾਕਾਤ
. . .  1 day ago
100 ਤੋਂ ਵੱਧ ਅਫ਼ਗ਼ਾਨੀ ਫ਼ੌਜੀ ਤਾਲਿਬਾਨੀ ਹਮਲੇ 'ਚ ਹਲਾਕ
. . .  1 day ago
ਬਿਜਲੀ ਦੀ ਚਗਿਆੜੀ ਨੇ 3 ਪਿੰਡਾਂ ਦੇ ਕਿਸਾਨਾਂ ਦੀ 100 ਏਕੜ ਤੋ ਵੱਧ ਕਣਕ ਸਾੜੀ
. . .  1 day ago
ਸਾਧੂ ਸੰਤਾਂ ਦੇ ਰੂਪ 'ਚ ਅੱਤਵਾਦੀਆਂ ਵਲੋਂ ਹਮਲੇ ਦੀ ਤਿਆਰੀ
. . .  1 day ago
ਕਾਰ 'ਚ ਬੰਦ ਹੋਏ ਚਾਰ ਬੱਚੇ, ਦੋ ਦੀ ਮੌਤ
. . .  1 day ago
ਏਅਰ ਇੰਡੀਆ ਵਲੋਂ ਅੱਧੇ ਕਿਰਾਏ 'ਤੇ ਬਜ਼ੁਰਗਾਂ ਨੂੰ ਹਵਾਈ ਸਫ਼ਰ
. . .  1 day ago
ਪੁਲਿਸ ਨੇ ਐੱਫ.ਸੀ.ਆਈ. ਦੀ ਲੇਬਰ ਦੇ 60 ਬੰਦੇ ਲਏ ਹਿਰਾਸਤ 'ਚ
. . .  1 day ago
ਕਸ਼ਮੀਰ 'ਚ ਗਊ ਰੱਖਿਅਕਾਂ ਨੇ ਪੰਜ ਲੋਕਾਂ ਸਮੇਤ ਬੱਚੀ ਨੂੰ ਕੀਤਾ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਗਣਤੰਤਰ ਦਿਵਸ ਵਿਸ਼ੇਸ਼ ਅੰਕ

ਓਬਾਮਾ ਦੀ ਆਮਦ ਨਾਲ ਵਧਿਆ ਗਣਤੰਤਰ ਦਿਵਸ ਸਮਾਰੋਹ ਦਾ ਮਹੱਤਵ

ਹਰ ਸਾਲ 26 ਜਨਵਰੀ ਨੂੰ ਭਾਰਤ ਵਾਸੀ ਗਣਤੰਤਰ ਦਿਵਸ ਬੜੀ ਸ਼ਾਨ ਨਾਲ ਮਨਾਉਂਦੇ ਹਨ | ਕਰੋੜਾਂ ਰੁਪਏ ਸਰਕਾਰ ਖਰਚਦੀ ਹੈ | ਕਈ ਮਹੀਨੇ ਫ਼ੌਜ ਤਿਆਰੀ ਕਰਦੀ ਰਹਿੰਦੀ ਹੈ | ਭਾਰਤ ਦੀ ਸਾਰੀ ਸ਼ਕਤੀ ਦਾ ਪ੍ਰਦਰਸ਼ਨ ਹੁੰਦਾ ਹੈ | ਸਾਰੇ ਸਰਕਾਰੀ ਮਹਿਕਮੇ ਪੂਰੇ ਜ਼ੋਰ ਨਾਲ ਆਪਣਾ ਪ੍ਰਦਰਸ਼ਨ ਕਰਦੇ ਹਨ | ਦਿੱਲੀ ਦੇ ਸਾਰੇ ਸਕੂਲ ਕਈ ਮਹੀਨੇ ਤਿਆਰੀ ਕਰਕੇ ਰਾਜ ਪੱਥ 'ਤੇ ਆਪਣੀ ਕਲਾ ਦਾ ਵਿਖਾਵਾ ਕਰਦੇ ਹਨ | ਸਾਰੇ ਦਿੱਲੀ ਵਾਸੀ ਲੱਖਾਂ ਦੀ ਗਿਣਤੀ ਵਿਚ ਇਹ ਪਰੇਡ, ਜੋ ਰਾਸ਼ਟਰਪਤੀ ਭਵਨ ਦੇ ਚੌਕ ਤੋਂ ਆਰੰਭ ਹੋ ਕੇ ਲਾਲ ਕਿਲ੍ਹੇ ਤੱਕ ਹੁੰਦੀ ਹੈ, ਨੂੰ ਵੇਖ ਕੇ ਅਨੰਦ ਮਾਣਦੇ ਹਨ | ਭਾਰਤ ਦੇ ਇਸ ਅਦੁੱਤੀ ਸ਼ੋਅ ਨੂੰ ਵਿਸ਼ਵ ਦਾ ਇਕ ਟੂਰਿਸਟ ਅਚੰਭਾ ਮੰਨਿਆ ਜਾਂਦਾ ਹੈ | ਹਰ ਪ੍ਰਾਂਤ ਨੂੰ ਵੀ ਇਕ ਵੱਖਰੀ ਝਾਕੀ ਦਿਖਾਉਣ ਦਾ ਅਵਸਰ ਮਿਲਦਾ ਹੈ | ਭਾਰਤ ਸਰਕਾਰ ਹਰ ਸਾਲ ਕਿਸੇ ਬਾਹਰਲੇ ਦੇਸ਼ ਦੇ ਮੁਖੀ ਨੂੰ ਇਸ ਪਰੇਡ ਵਿਚ ਮੁੱਖ ਮਹਿਮਾਨ ਵਜੋਂ ਬੁਲਾਉਂਦੀ ਹੈ |
ਇਸ ਵਾਰ ਇਸ ਗਣਤੰਤਰ ਦਿਵਸ ਦੀ ਮਹੱਤਤਾ ਵੱਧ ਗਈ ਹੈ | ਜਦ ਤੋਂ ਭਾਵ 1952 ਤੋਂ ਇਹ ਦਿਵਸ ਮਨਾਇਆ ਜਾ ਰਿਹਾ ਹੈ, ਉਸ ਲਈ ਅਮਰੀਕਾ, ਇੰਗਲੈਂਡ ਆਦਿ ਦੇ ਕਿਸੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਨਹੀਂ ਬੁਲਾਇਆ ਗਿਆ | ਪੰਡਿਤ ਨਹਿਰੂ ਤੇ ਇੰਦਰਾ ਗਾਂਧੀ ਨੇ ਭਾਰਤ ਦੀ ਵਿਦੇਸ਼ ਨੀਤੀ ਰੂਸ ਪੱਖੀ ਅਪਣਾਈ ਹੋਈ ਸੀ | ਇਸ ਲਈ ਅਮਰੀਕਾ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਸੀ | ਪਰ ਜਦੋਂ ਤੋਂ ਭਾਰਤ ਵਿਚ ਇਕ ਨਵੀਂ ਰਾਜਸੀ ਕ੍ਰਾਂਤੀ ਆਈ ਹੈ ਅਤੇ ਚਿਰਾਂ ਪਿੱਛੋਂ ਇਕ ਰਾਜਸੀ ਪਾਰਟੀ ਨੇ ਹਕੂਮਤ ਸੰਭਾਲੀ ਹੈ, ਭਾਵ ਨਰਿੰਦਰ ਮੋਦੀ ਦੀ ਸਰਕਾਰ ਪੂਰੇ ਜਲੌਅ ਨਾਲ ਬਣੀ ਹੈ | ਇਸ ਨੇ ਸਭ ਤੋਂ ਪਹਿਲਾਂ ਆਪਣੀ ਤਾਜਪੋਸ਼ੀ ਨੂੰ ਵਿਸ਼ਵ ਸੰਮੇਲਨ ਬਣਾ ਕੇ ਹੈਰਾਨ ਕੀਤਾ | ਸਾਰੇ ਗੁਆਂਢੀ ਦੇਸ਼ਾਂ ਪਾਕਿਸਤਾਨ ਸਮੇਤ, ਦੇ ਮੁਖੀ ਦਿੱਲੀ ਪੁੱਜ ਕੇ ਉਸ ਸਮਾਗਮ ਵਿਚ ਸ਼ਾਮਿਲ ਹੋਏ ਸਨ | ਸਾਰੇ ਮੋਦੀ ਦੀ ਇਸ ਕਾਮਯਾਬੀ 'ਤੇ ਹੈਰਾਨ ਸਨ | ਭਾਵੇਂ ਤੁਰੰਤ ਸਾਡੇ ਸਬੰਧ ਪਾਕਿਸਤਾਨ ਨਾਲ ਵਿਗੜ ਗਏ ਹਨ ਪਰ ਨਵਾਜ਼ ਸ਼ਰੀਫ਼ ਦਾ ਦਿੱਲੀ ਆਉਣਾ ਹਾਲੇ ਵੀ ਇਕ ਮੀਲ-ਪੱਥਰ ਹੈ |
ਹੁਣ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੂੰ ਗਣਤੰਤਰ ਦਿਵਸ 'ਤੇ ਬੁਲਾ ਕੇ ਆਪਣੀ ਵਿਦੇਸ਼ ਨੀਤੀ ਨੂੰ ਸਿਖ਼ਰ ਦੀ ਚੋਟੀ ਤੱਕ ਪਹੁੰਚਾ ਦਿੱਤਾ ਹੈ | ਪਹਿਲੀ ਵਾਰ ਅਮਰੀਕਾ ਦੇ ਮੁਖੀ ਦਾ ਇਥੇ ਆਉਣਾ ਤੇ ਉਸ ਲਈ ਹੋ ਰਹੀ ਤਿਆਰੀ ਇਸ ਸਮਾਗਮ ਨੂੰ ਹੋਰ ਵੀ ਰੰਗ ਲਗਾ ਰਹੀ ਹੈ | ਸੁਰੱਖਿਆ ਪ੍ਰਬੰਧ ਵੀ ਇਕ ਨਵਾਂ ਤਜਰਬਾ ਬਣ ਰਹੇ ਹਨ | ਪਾਕਿਸਤਾਨ ਤੇ ਹੋਰ ਦੇਸ਼ ਇਸ ਨੂੰ ਹੈਰਾਨਗੀ ਨਾਲ ਵੇਖ ਰਹੇ ਹਨ | ਭਾਰਤ ਦੀ ਵਿਦੇਸ਼ ਮਾਮਲਿਆਂ ਵਿਚ ਇਹ ਨਵੀਂ ਪਹੁੰਚ ਮੰਨੀ ਜਾ ਰਹੀ ਹੈ | ਇਹ ਉਹੀ ਅਮਰੀਕੀ ਸਰਕਾਰ ਹੈ, ਜੋ ਕਈ ਸਾਲ ਮੋਦੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਰਹੀ ਸੀ | ਅੱਜ ਅਮਰੀਕਾ ਸਾਰੇ ਪ੍ਰੋਟੋਕਾਲ ਤੋੜ ਕੇ ਮੋਦੀ ਸਰਕਾਰ ਨੂੰ ਪਹਿਲ ਦੇ ਰਿਹਾ ਹੈ | ਇਸ ਤੋਂ ਆਰਥਿਕ ਲਾਭ ਮਿਲਣ ਦੀ ਬੜੀ ਉਮੀਦ ਹੈ | ਇਕ ਸਿਆਸੀ ਕਰਵਟ ਇਥੋਂ ਹੀ ਭਾਂਪ ਲਓ ਕਿ ਪਹਿਲਾਂ ਜਦੋਂ ਵਾਜਪਾਈ ਸਰਕਾਰ ਜਾਂ ਜਨਤਾ ਦਲ ਸਰਕਾਰ ਕੋਈ ਅਮਰੀਕਾ-ਪੱਖੀ ਫ਼ੈਸਲਾ ਕਰਦੇ ਸਨ, ਤੁਰੰਤ ਕਮਿਊਨਿਸਟ ਪਾਰਟੀਆਂ ਤੇ ਕਾਂਗਰਸ ਵਾਲੇ ਉਸ ਦਾ ਵਿਰੋਧ ਕਰਦੇ ਸਨ | ਹੁਣ ਸਾਰੀਆਂ ਰਾਜਸੀ ਪਾਰਟੀਆਂ ਚੁੱਪ ਹਨ | ਉਂਜ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਸਮੇਂ ਅਮਰੀਕਾ ਨਾਲ ਸੰਬੰਧ ਵਧਾਏ ਸਨ | ਚੀਨ ਨਾਲ ਵੀ ਰਸਤਾ ਖੋਲਿ੍ਹਆ ਸੀ | ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ | ਡਾ: ਮਨਮੋਹਨ ਸਿੰਘ ਨੇ ਤਾਂ ਅਮਰੀਕਾ ਨਾਲ ਐਟਮੀ ਸਮਝੌਤਾ ਕਰਵਾਉਣ ਲਈ ਆਪਣੀ ਸਰਕਾਰ ਦਾਅ 'ਤੇ ਲਾ ਦਿੱਤੀ ਸੀ |
ਇਹ ਸਭ ਕੁਝ ਵੇਖ ਕੇ ਅੱਜ ਸਾਰਾ ਦੇਸ਼ ਬੜੀਆਂ ਉਮੀਦਾਂ ਲਾਈ ਬੈਠਾ ਹੈ | ਜੋ ਵਿਸ਼ਵਾਸ ਲੋਕਾਂ ਨੇ ਮੋਦੀ ਨੂੰ ਦਿੱਤਾ ਹੈ, ਉਹ ਇਕ ਮਿਸਾਲ ਹੈ | ਲੋਕ ਭਾਰਤ ਵਿਚ ਸ਼ਾਂਤੀ ਦਾ ਮਾਹੌਲ ਚਾਹੁੰਦੇ ਹਨ | ਧਰਮਾਂ ਦੇ ਨਾਂਅ 'ਤੇ ਅਸੀਂ ਬਹੁਤ ਭੁਗਤ ਚੁੱਕੇ ਹਾਂ | ਆਪਸੀ ਵਿਸ਼ਵਾਸ ਦੀ ਲੋੜ ਹੈ | ਇਸ ਲਈ ਉਪਰਾਲਾ ਸਮੇਂ ਦੀ ਮੰਗ ਹੈ | ਘੱਟ-ਗਿਣਤੀਆਂ ਵਿਚ ਅਸੰਤੁਸ਼ਟਤਾ ਖ਼ਤਮ ਕਰਨ ਲਈ ਪੂਰੇ ਤਾਣ ਦੀ ਲੋੜ ਹੈ | ਕਈ ਲੋਕ ਗ਼ਲਤ ਸੁਰਾਂ ਉਭਾਰ ਕੇ ਮਾਹੌਲ ਨੂੰ ਵਿਗਾੜ ਰਹੇ ਹਨ | ਆਮ ਜਨਤਾ ਇਸ ਤੋਂ ਬਾਹਰ ਹੈ | ਅੱਜ ਸਾਰੀ ਮਾਨਵਤਾ ਆਰਥਿਕ ਵਿਕਾਸ ਨੂੰ ਮਹੱਤਤਾ ਦਿੰਦੀ ਹੈ | ਭਾਰਤ ਨੂੰ ਤੇਲ ਦੀਆਂ ਕੀਮਤਾਂ ਘਟਣ ਦਾ ਲਾਭ ਪੁੱਜਾ ਹੈ | ਰਿਜ਼ਰਵ ਬੈਂਕ ਨੇ ਕਰਜ਼ੇ ਦੀ ਦਰ ਘਟਾ ਕੇ ਸਨਅਤ ਨੂੰ ਲਾਭ ਦਿੱਤਾ ਹੈ | ਮੋਦੀ ਸਰਕਾਰ ਨੇ ਯੋਜਨਾ ਕਮਿਸ਼ਨ ਤੋੜ ਕੇ ਨੀਤੀ ਉਦਯੋਗ ਬਣਾਇਆ ਹੈ | ਬੜੀਆਂ ਸਕੀਮਾਂ ਸਾਡੇ ਸਾਹਮਣੇ ਆਈਆਂ ਹਨ | ਹਰ ਟੱਬਰ ਦਾ ਬੈਂਕ ਖਾਤਾ ਖੁੱਲ੍ਹਣ ਦਾ ਲਾਭ ਹੈ | ਸਫਾਈ ਯੋਜਨਾ ਸਾਡੇ ਲਈ ਹੈ | ਦਫ਼ਤਰੀ ਬੈਠੀ ਨੌਕਰਸ਼ਾਹੀ ਨੂੰ ਲੋਕ ਸੇਵਾ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ | ਭਿ੍ਸ਼ਟਾਚਾਰ ਦਾ ਖ਼ਾਤਮਾ ਇਕ ਚੁਣੌਤੀ ਹੈ | ਕਈ ਮਹਿਕਮੇ ਹਾਲਾਂ ਵੀ ਇਸ ਬਿਮਾਰੀ ਦਾ ਸ਼ਿਕਾਰ ਹਨ | ਸਕੂਲਾਂ ਵਿਚ ਦਾਖਲਾ ਇਕ ਵੱਡੀ ਸਮੱਸਿਆ ਹੈ | ਪੜ੍ਹੇ-ਲਿਖੇ ਬੇਰੁਜ਼ਗਾਰ ਹਨ | ਸਰਕਾਰ ਨੇ ਹੁਨਰਮੰਦੀ ਦੀ ਵਿੱਦਿਆ ਹੁਣ ਲਾਜ਼ਮੀ ਕੀਤੀ ਹੈ | ਵਧਦੀ ਆਬਾਦੀ ਸਾਨੂੰ ਖਾ ਰਹੀ ਹੈ | ਮੈਂ ਕੋਰੀਆ ਗਿਆ ਸੀ | ਉਥੇ ਆਬਾਦੀ ਦਾ ਜ਼ੀਰੋ ਵਾਧਾ ਹੈ | ਲੋਕਾਂ ਨੇ ਆਪ ਹੀ ਇਹ ਫ਼ੈਸਲਾ ਕੀਤਾ ਹੈ | ਸਾਡੇ ਪ੍ਰਚਾਰ ਹੈ ਕਿ ਬੱਚੇ ਵਧ ਪੈਦਾ ਕਰੋ | ਭਰੂਣ ਹੱਤਿਆ ਚੱਲ ਰਹੀ ਹੈ | ਪੰਜਾਬ, ਹਰਿਆਣਾ ਵਿਚ ਇਹ ਰੁਕ ਨਹੀਂ ਰਹੀ | ਸਾਰੀਆਂ ਸਮੱਸਿਆਵਾਂ ਦਾ ਹੱਲ ਅਮਨ-ਸ਼ਾਂਤੀ ਦਾ ਮਾਹੌਲ ਮੰਗਦਾ ਹੈ | ਫ਼ਿਰਕੂ ਤਣਾਅ ਦੇਸ਼ ਨੂੰ ਹੋਰ ਪਾਸੇ ਲਿਜਾ ਸਕਦਾ ਹੈ | ਅੱਜ ਗਣਤੰਤਰ ਦਿਵਸ 'ਤੇ ਸਾਰੇ ਰਾਜਸੀ ਆਗੂ ਪ੍ਰਣ ਕਰਨ ਕਿ ਸਾਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਸਮੂਹਿਕ ਪਹੁੰਚ ਬਣੇ | ਸਮੱਸਿਆਵਾਂ ਨੂੰ ਰਾਜਸੀ ਜਾਂ ਫ਼ਿਰਕੂ ਨੀਤੀਆਂ ਤੋਂ ਨਾ ਵੇਖੀਏ | ਸਾਰੇ ਇਕੱਠੇ ਬੈਠਣ ਤੇ ਇਨ੍ਹਾਂ ਬਾਰੇ ਸੋਚਣ | ਅੱਜ ਭਾਰਤ ਦਾ ਅਕਸ ਚੰਗਾ ਹੋਇਆ ਹੈ | ਇਸ 'ਤੇ ਖੁਸ਼ ਹੋ ਕੇ ਇਸ ਦੇ ਵਿਕਾਸ ਵਿਚ ਹਿੱਸਾ ਪਾਈਏ | -ਸਾਬਕਾ ਐਮ.ਪੀ.

ਨਵੀਆਂ ਚੁਣੌਤੀਆਂ ਉੱਭਰ ਰਹੀਆਂ ਹਨ ਭਾਰਤੀ ਲੋਕਤੰਤਰ ਲਈ

ਸੰਵਿਧਾਨ ਕਿਸੇ ਵੀ ਦੇਸ਼ ਦਾ ਸਰਬਉੱਚ ਦਸਤਾਵੇਜ਼ ਹੁੰਦਾ ਹੈ | ਇਸ ਵਿਚ ਉਹ ਸਾਰੇ ਸਿਧਾਂਤ, ਅਸੂਲ, ਨੀਤੀਆਂ ਅਤੇ ਨਿਰਦੇਸ਼ ਹੁੰਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਦੇਸ਼ ਦੀ ਸਰਕਾਰ ਨੇ ਚੱਲਣਾ ਹੁੰਦਾ ਹੈ ਤਾਂ ਜੋ ਦੇਸ਼ ਦੇ ਲੋਕ ਹਰ ਪਹਿਲੂ ਤੋਂ ਤਰੱਕੀ, ਵਿਕਾਸ ਅਤੇ ...

ਪੂਰੀ ਖ਼ਬਰ »

ਨਸ਼ੇੜੀ ਹੋ ਗਿਆ ਹੈ ਸਾਡਾ ਲੋਕਤੰਤਰ

ਜਦੋਂ 1947 'ਚ ਆਜ਼ਾਦੀ ਮਿਲਣ ਅਤੇ ਦੇਸ਼ ਦੇ ਬਟਵਾਰੇ ਤੋਂ ਬਾਅਦ ਪਾਕਿਸਤਾਨ ਤੋਂ ਉਜੜ ਕੇ ਆਏ ਤਾਂ ਜੋ ਨੂਰਮਹਿਲ ਨੇੜੇ ਦੇ ਪਿੰਡ ਵਿਚ ਸਾਨੂੰ ਆਰਜ਼ੀ ਤੌਰ 'ਤੇ ਜ਼ਮੀਨ ਅਲਾਟ ਹੋਈ, ਉਸ ਵਿਚ ਇਕ ਏਕੜ ਜ਼ਮੀਨ ਦਾ ਖੇਤ ਐਸਾ ਸੀ, ਜਿਸ ਵਿਚ ਪੋਸਤ (ਡੋਡੇ) ਬੀਜਣ ਦਾ ਲਾਈਸੈਂਸ ਸੀ | ...

ਪੂਰੀ ਖ਼ਬਰ »

ਕੀ ਭਾਜਪਾ ਦੇਸ਼ ਨੂੰ ਸੁਚੱਜੀ ਅਗਵਾਈ ਦੇ ਸਕੇਗੀ ?

66ਵੇਂ ਗਣਤੰਤਰ ਦਿਵਸ 'ਤੇ ਦੇਸ਼ ਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਿੰਤਾ ਤੇ ਚਿੰਤਨ ਕਰਨ ਦੀ ਜ਼ਰੂਰਤ ਹੈ | ਇੰਗਲੈਂਡ ਅਤੇ ਯੂਰਪ ਵਿਚ ਲੋਕਤੰਤਰ ਦੀ ਕਾਢ ਵਪਾਰੀਆਂ ਤੇ ਉਦਯੋਗਪਤੀਆਂ ਨੇ ਕੱਢੀ ਸੀ | ਵਪਾਰ ਥੋੜ੍ਹਾ ਪਹਿਲਾਂ ਵੀ ਹੁੰਦਾ ਸੀ ਪਰ ਜਦੋਂ 1450 ਈ: ਵਿਚ ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਨਵੀਂ ਦਿੱਲੀ ਵਿਖੇ ਰਾਜਪਥ 'ਤੇ ਪਰੇਡ ਦੌਰਾਨ...

...

ਪੂਰੀ ਖ਼ਬਰ »

ਗਣਤੰਤਰ ਦਿਵਸ ਦਾ ਅਜੋਕਾ ਮਹੱਤਵ

ਭਾਰਤ ਦੇ ਵਰਤਮਾਨ ਇਤਿਹਾਸ ਦੀ ਵਿਲੱਖਣਤਾ ਇਸ ਵਿਚ ਸੁਤੰਤਰਤਾ ਸੰਗਰਾਮ ਦਾ ਅਧਿਆਇ ਹੈ | ਇਸ ਅਧਿਆਇ ਦੇ ਘਟਨਾਚੱਕਰ ਦੇ ਨਿਰੂਪਣ ਵਿਚ 26 ਜਨਵਰੀ ਨੂੰ ਸੁਤੰਤਰਤਾ ਦਿਵਸ ਵਜੋਂ ਮਿੱਥ ਲਿਆ ਜਾਣਾ ਇਕ ਅਨੋਖੀ ਪਰ ਅਧਿਕ ਮਹੱਤਵ ਵਾਲੀ ਘਟਨਾ ਹੈ | 1929 ਈ: ਵਿਚ ਲਾਰਡ ਇਰਵਿਨ ...

ਪੂਰੀ ਖ਼ਬਰ »

ਸੰਭਾਵਨਾਵਾਂ ਭਰਪੂਰ ਹੈ ਭਾਰਤ ਦਾ ਭਵਿੱਖ

26 ਜਨਵਰੀ ਦਾ ਜਸ਼ਨ ਦੇਸ਼-ਭਗਤੀ ਦੇ ਮਾਹੌਲ ਵਿਚ ਸਮੁੱਚੇ ਦੇਸ਼ ਵਿਚ ਮਨਾਇਆ ਜਾਂਦਾ ਹੈ | ਇਸ ਦਿਨ ਦਾ ਇਹ ਮਹੱਤਵ ਹੈ ਕਿ ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ | ਭਾਰਤ ਦਾ ਸੰਵਿਧਾਨ ਮੂਲ ਦਸਤਾਵੇਜ਼ ਨਹੀਂ ਹੈ | ਸੰਵਿਧਾਨ ਤਿਆਰ ਕਰਨ ਵਾਲਿਆਂ ਨੇ ਖੁੱਲ੍ਹ ਕੇ ਦੂਜੇ ...

ਪੂਰੀ ਖ਼ਬਰ »

ਲੜਾਈ ਅੱਜ ਵੀ ਜਾਰੀ ਏ

ਆਪਣੇ ਦੇਸ਼ 'ਚ ਆਪਣੇ ਪੁੱਤ ਹੀ ਮਾਰੇ ਜਾਂਦੇ | ਚਿੱਟੇ ਦਿਨ ਵਿਚ ਹੀ ਲੁੱਟ ਕੇ ਹਤਿਆਰੇ ਜਾਂਦੇ | ਪਰਬਤ ਜਿੱਡੇ ਦੁੱਖ ਤਾਂ ਸਿਰ ਉੱਤੇ ਭਾਰੀ ਏ | ਆਜ਼ਾਦੀ ਦੀ ਇਹ ਲੜਾਈ ਅੱਜ ਵੀ ਜਾਰੀ ਏ | ਵੱਖਵਾਦ ਦੇ ਸਾਰੇ ਮਸਲੇ ਅੱਜ ਤੱਕ ਹੱਲ ਨਾ ਹੋਏ | ਇਸ ਧਾਗੇ ਦੇ ਵਿਚ ਵੱਡੇ ਪਰਬਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX