ਤਾਜਾ ਖ਼ਬਰਾਂ


ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  27 minutes ago
ਪਣਜੀ, 20 ਮਾਰਚ- ਗੋਆ ਦੇ ਨਵੇਂ ਬਣੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿੱਤਾ ਹੈ। ਵਿਧਾਨ ਸਭਾ 'ਚ ਭਾਜਪਾ ਸਰਕਾਰ ਦੇ ਪੱਖ 'ਚ ਕੁੱਲ 20 ਵੋਟਾਂ ਪਈਆਂ। ਉੱਥੇ ਹੀ 15 ਵਿਧਾਇਕਾਂ ਨੇ...
ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ
. . .  43 minutes ago
ਨਵੀਂ ਦਿੱਲੀ, 20 ਮਾਰਚ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੇ ਜਿੱਤਣ ਨਾਲੋਂ ਗਠਜੋੜ ਦੀ ਸਫ਼ਲਤਾ ਵਧੇਰੇ ਜ਼ਰੂਰੀ...
ਵਿਦਿਆਰਥਣ ਕੋਲੋਂ ਪੇਪਰ ਨਾ ਲਏ ਜਾਣ ਦਾ ਮਾਮਲਾ, ਪ੍ਰਿੰਸੀਪਲ ਤੇ ਅਧਿਆਪਕ ਵਿਰੁੱਧ ਪਰਚਾ ਦਰਜ
. . .  1 minute ago
ਪਟਿਆਲਾ, 20 ਮਾਰਚ (ਧਰਮਿੰਦਰ ਸਿੰਘ ਸਿੱਧੂ)- ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਲੋਂ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਫੀਸ ਨਾ ਭਰਨ ਕਾਰਨ ਪੇਪਰ 'ਚ ਨਾ ਬੈਠਣ ਦੇਣ 'ਤੇ ਬੀਤੇ ਦਿਨ ਉਕਤ ਵਿਦਿਆਰਥਣ ਨੇ ਪਰੇਸ਼ਾਨ ਹੋ ਕੇ ਘਰ ਜਾ ਕੇ ਨੀਂਦ ਦੀਆਂ ਗੋਲੀਆਂ...
ਹੋਲੀ ਮੌਕੇ ਸੀ. ਆਰ. ਪੀ. ਐੱਫ. ਵਲੋਂ ਨਹੀਂ ਕੀਤਾ ਜਾਵੇਗਾ ਕਿਸੇ ਵੀ ਪ੍ਰੋਗਰਾਮ ਦਾ ਆਯੋਜਨ
. . .  about 1 hour ago
ਨਵੀਂ ਦਿੱਲੀ, 20 ਮਾਰਚ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਸਨਮਾਨ 'ਚ ਇਸ ਸਾਲ ਸੀ. ਆਰ. ਪੀ. ਐੱਫ. ਵਲੋਂ ਹੋਲੀ ਨਹੀਂ ਮਨਾਈ ਜਾਵੇਗੀ। ਇਸ ਸੰਬੰਧੀ ਸੀ. ਆਰ. ਪੀ. ਐੱਫ. ਦੇ ਡੀ. ਜੀ. ਆਰ. ਐੱਸ...
ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਭੁਵਨੇਸ਼ਵਰ, 20 ਮਾਰਚ- ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ (ਬੀ. ਜੇ. ਡੀ.) ਦੇ ਮੁਖੀ ਨਵੀਨ ਪਟਨਾਇਕ ਨੇ ਗੰਜਮ ਜ਼ਿਲ੍ਹੇ ਦੇ ਹਿੰਜਿਲੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ। ਦੱਸ ਦਈਏ ਕਿ ਓਡੀਸ਼ਾ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ...
ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ
. . .  about 1 hour ago
ਪਣਜੀ, 20- ਗੋਆ 'ਚ ਮਨੋਹਰ ਪਾਰੀਕਰ ਦੇ ਦੇਹਾਂਤ ਤੋਂ ਬਾਅਦ ਭਾਜਪਾ ਸਰਕਾਰ ਬਣਾਉਣ 'ਚ ਤਾਂ ਸਫ਼ਲ ਹੋ ਗਈ ਹੈ ਪਰ ਸਿਆਸੀ ਖਿੱਚੋਤਾਣ ਅਜੇ ਖ਼ਤਮ ਨਹੀਂ ਹੋਈ ਹੈ। ਕਾਂਗਰਸ ਨੇ ਰਾਜਪਾਲ 'ਤੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਉਸ ਨੂੰ ਸਰਕਾਰ ਗਠਨ ਦਾ...
ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਕੀਤੀ ਵੱਡੀ ਪਹਿਲ
. . .  about 2 hours ago
ਨਵੀਂ ਦਿੱਲੀ, 20 ਮਾਰਚ- ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਵੱਡੀ ਪਹਿਲ ਕੀਤੀ ਹੈ। ਡਿਪਲੋਮੈਟਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਰਮਨੀ, ਯੂਰਪੀ ਯੂਨੀਅਨ (ਈ. ਯੂ.) 'ਚ ਮਸੂਦ ਅਜ਼ਹਰ ਨੂੰ...
ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  about 2 hours ago
ਮੁੰਬਈ, 20 ਮਾਰਚ- ਅੱਜ ਦੇਸ਼ ਭਰ 'ਚ ਹੋਲਿਕਾ ਦਹਿਨ ਕੀਤਾ ਜਾਵੇਗਾ। ਇਸੇ ਵਿਚਾਲੇ ਮੁੰਬਈ ਦੇ ਵਰਲੀ ਇਲਾਕੇ 'ਚ ਇੱਕ ਅਨੋਖੀ ਹੋਲਿਕਾ ਬਣਾਈ ਗਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਰਲੀ 'ਚ ਇਸ ਵਾਰ ਹੋਲਿਕਾ ਦੇ ਨਾਲ ਜੈਸ਼-ਏ...
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  about 2 hours ago
ਪਟਨਾ, 20 ਮਾਰਚ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਬਸਤੀ 'ਚ ਬੀਤੀ ਰਾਤ ਅੱਗ ਲੱਗਣ ਕਾਰਨ 200 ਕੱਚੇ ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਛੇ ਲੋਕ ਵੀ ਝੁਲਸੇ ਹਨ। ਹਾਦਸੇ ਸੰਬੰਧੀ ਅੱਜ...
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  about 3 hours ago
ਚੰਡੀਗੜ੍ਹ, 20 ਮਾਰਚ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਵੱਡਾ ਟਰੇਨ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਲਾਅਨ ਕੁਈਨ ਯਾਤਰੀ ਟਰੇਨ ਜਦੋਂ ਪਾਣੀਪਤ ਦੇ ਭੋੜਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ ਤਾਂ...
ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ
. . .  about 3 hours ago
ਈਟਾਨਗਰ, 20 ਮਾਰਚ - ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਦੋ ਮੌਜੂਦਾ ਮੰਤਰੀ ਤੇ 6 ਵਿਧਾਇਕ ਨੈਸ਼ਨਲ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਗਏ...
ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ
. . .  about 4 hours ago
ਨਵੀਂ ਦਿੱਲੀ, 20 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਦੇਰ ਰਾਤ ਪੰਜ ਘੰਟੇ ਤੱਕ ਚੱਲੀ। ਅੱਜ ਫਿਰ ਇਹ ਬੈਠਕ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਹੋਵੇਗਾ। ਸੂਤਰਾਂ ਮੁਤਾਬਿਕ ਦੇਰ ਰਾਤ ਦੀ ਮੀਟਿੰਗ 'ਚ ਕਈ ਉਮੀਦਵਾਰਾਂ...
ਜਹਿਰੀਲੀ ਗੈਸ ਚੜਨ ਕਾਰਨ ਤਿੰਨ ਕਿਸਾਨਾਂ ਦੀ ਮੌਤ
. . .  about 4 hours ago
ਔਰੰਗਾਬਾਦ, 20 ਮਾਰਚ - ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਇਹ ਕਿਸਾਨ ਸੀਵਰੇਜ ਦੇ ਮੈਨਹੋਲ ਵਿਚ ਦਾਖਲ ਹੋਏ ਸਨ ਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਜਦਕਿ ਲਾਪਤਾ ਦੱਸਿਆ ਜਾ ਰਿਹਾ...
ਕਰਨਾਟਕਾ 'ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ
. . .  about 5 hours ago
ਬੈਂਗਲੁਰੂ, 20 ਮਾਰਚ - ਕਰਨਾਟਕਾ ਦੇ ਧਾਰਵਾੜ ਸਥਿਤ ਕੁਮਾਰਰੇਸ਼ਵਰ ਨਗਰ ਵਿਚ ਇਕ ਨਿਰਮਾਣਧੀਨ ਇਮਾਰਤ ਡਿਗ ਗਈ। ਮਲਬੇ ਹੇਠ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਕੱਢਿਆ ਜਾ ਰਿਹਾ ਹੈ। 43 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਤੇ 3 ਲੋਕ ਮਾਰੇ ਗਏ ਹਨ। ਬਚਾਅ...
ਅੱਜ ਦਾ ਵਿਚਾਰ
. . .  about 5 hours ago
ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  1 day ago
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  1 day ago
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  1 day ago
ਪੁਲਵਾਮਾ 'ਚ ਅਧਿਆਪਕ ਦੀ ਪੁਲਿਸ ਹਿਰਾਸਤ 'ਚ ਮੌਤ, ਅੱਤਵਾਦ ਨਾਲ ਜੁੜੇ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
. . .  1 day ago
ਜਲੰਧਰ 'ਚ ਪੁਲਿਸ ਨੇ 3 ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸਕੂਲੀ ਬੱਸ ਪਲਟੀ, ਵਾਲ-ਵਾਲ ਬਚੇ 60 ਦੇ ਕਰੀਬ ਵਿਦਿਆਰਥੀ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗੀ ਜਾਵੇਗੀ- ਬੀਬੀ ਜਗੀਰ ਕੌਰ
. . .  1 day ago
ਘਰ 'ਚ ਦਾਖ਼ਲ ਹੋ ਕੇ ਲੁਟੇਰਾ ਕਈ ਤੋਲੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਹੋਇਆ ਫ਼ਰਾਰ
. . .  1 day ago
ਸਵਾਈਨ ਫਲੂ ਕਾਰਨ ਦੋ ਬੱਚਿਆਂ ਦੀ ਮਾਂ ਦੀ ਹੋਈ ਮੌਤ
. . .  1 day ago
ਕਰਨਾਟਕ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ
. . .  1 day ago
20 ਮਾਰਚ ਨੂੰ ਹੋਵੇਗੀ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ
. . .  1 day ago
ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘੇ ਸੰਬੰਧੀ ਜ਼ੀਰੋ ਲਾਈਨ 'ਤੇ ਭਾਰਤ-ਪਾਕਿ ਅਧਿਕਾਰੀਆਂ ਦੀ ਬੈਠਕ ਜਾਰੀ
. . .  1 day ago
ਸਕੂਲ ਵੱਲੋਂ ਪੇਪਰ ਨਾ ਲਏ ਜਾਣ ਕਾਰਨ ਵਿਦਿਆਰਥਣ ਨੇ ਨਿਗਲ਼ੀ ਜ਼ਹਿਰੀਲੀ ਵਸਤੂ
. . .  1 day ago
ਈ. ਡੀ. ਨੇ ਅਦਾਲਤ 'ਚ ਕਿਹਾ- ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਹਨ ਰਾਬਰਟ ਵਾਡਰਾ
. . .  1 day ago
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਹੁਦੇ ਤੋਂ ਅਸਤੀਫ਼ਾ
. . .  1 day ago
ਖੱਡ 'ਚ ਡਿੱਗੀ ਬੱਸ, 35 ਲੋਕ ਜ਼ਖ਼ਮੀ
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  1 day ago
ਘਰ 'ਚ ਸੁੱਤੀ ਪਈ ਬਜ਼ੁਰਗ ਔਰਤ ਦਾ ਕਤਲ
. . .  1 day ago
ਮੋਗਾ ਪਹੁੰਚੇ 'ਆਰਟ ਆਫ਼ ਲਿਵਿੰਗ' ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ
. . .  about 1 hour ago
ਕਿਸਾਨ ਜਥੇਬੰਦੀਆਂ ਅਤੇ ਪਿੰਡ ਕੋਕਰੀਕਲਾਂ ਦੇ ਲੋਕਾਂ ਨੇ ਫ਼ਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ
. . .  about 1 hour ago
ਪੁਲਵਾਮਾ ਹਮਲੇ ਨੂੰ ਭਾਰਤ ਕਦੇ ਨਹੀਂ ਭੁਲਾ ਸਕਦਾ- ਡੋਭਾਲ
. . .  about 1 hour ago
ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਪੇਸ਼ੀ ਭੁਗਤਣ ਆਇਆ ਹਵਾਲਾਤੀ ਫ਼ਰਾਰ
. . .  6 minutes ago
...ਤੇ ਬੈਂਸ ਨੇ ਹੁਣ ਪੁਲਿਸ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਫੇਸਬੁੱਕ 'ਤੇ ਦਿਖਾਇਆ ਲਾਈਵ
. . .  20 minutes ago
ਸ਼੍ਰੋਮਣੀ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਪਾਕਿਸਤਾਨ ਰਵਾਨਾ, ਪੰਜਾਬ ਦੇ ਗਵਰਨਰ ਨਾਲ ਕਰੇਗਾ ਗੱਲਬਾਤ
. . .  31 minutes ago
ਨਮ ਅੱਖਾਂ ਨਾਲ ਦਿੱਤੀ ਗਈ ਸ਼ਹੀਦ ਕਰਮਜੀਤ ਸਿੰਘ ਨੂੰ ਅੰਤਿਮ ਵਿਦਾਈ
. . .  1 day ago
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ
. . .  56 minutes ago
ਯੋਗੀ ਨੇ 'ਰਿਪੋਰਟ ਕਾਰਡ' ਪੇਸ਼ ਕਰਦਿਆਂ ਕਿਹਾ- 2 ਸਾਲਾ ਦੌਰਾਨ ਯੂ.ਪੀ. 'ਚ ਨਹੀਂ ਹੋਇਆ ਇੱਕ ਵੀ ਦੰਗਾ
. . .  about 1 hour ago
ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਤਿੰਨ ਰੋਜ਼ਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਸਾਉਣ ਸੰਮਤ 548
ਿਵਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁੱਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਨਾਰੀ ਸੰਸਾਰ

15 ਅਗਸਤ 'ਤੇ ਵਿਸ਼ੇਸ਼

ਔਰਤ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ
ਸੁਤੰਤਰਤਾ! ਇਹ ਸ਼ਬਦ ਆਪਣੇ-ਆਪ ਵਿਚ ਹੀ ਭਾਵਪੂਰਨ ਅਤੇ ਮਹੱਤਤਾ ਵਾਲਾ ਸ਼ਬਦ ਹੈ, ਜਿਸ ਦਾ ਅਰਥ ਹੈ ਆਜ਼ਾਦੀ | ਅਸੀਂ ਅੱਜ ਵੀ ਇਹ ਸੋਚਣ ਲਈ ਮਜਬੂਰ ਹਾਂ ਕਿ ਆਖਰ ਸਾਡੇ ਹਿੱਸੇ ਦੀ ਆਜ਼ਾਦੀ ਕਿਥੇ ਗਈ? ਭਾਵ ਔਰਤ ਦੇ ਹਿੱਸੇ ਦੀ ਆਜ਼ਾਦੀ | ਅੱਜ ਸਾਡੇ ਸਮਾਜ ਵਿਚ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਨੇ ਆਪਣੀ ਲਗਨ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ | ਪਰ ਫਿਰ ਵੀ ਸਾਡੇ ਸਮਾਜ ਵਿਚ ਵਿਤਕਰੇ ਵਾਲੇ ਅੰਸ਼ ਅੱਜ ਵੀ ਮੌਜੂਦ ਹਨ, ਜਿਥੇ ਔਰਤ ਦੂਜੇ ਦੇ ਹੱਥਾਂ ਵਿਚ ਗੁਲਾਮ ਹੈ |
ਅੱਜ ਦੇ ਆਧੁਨਿਕੀਕਰਨ ਦੇ ਜ਼ਮਾਨੇ ਵਿਚ ਭਾਵੇਂ ਹਰ ਕੋਈ ਆਜ਼ਾਦੀ ਮਾਣ ਰਿਹਾ ਹੈ ਪਰ ਫਿਰ ਵੀ ਔਰਤ ਦੇ ਹਿੱਸੇ ਪੂਰੇ ਆਸਮਾਨ ਦੀ ਬਜਾਏ ਕੁਝ ਕੁ ਤਾਰੇ ਹੀ ਆਏ ਹਨ | ਅੱਜ ਇਕ ਮਾਂ ਆਪਣੀ ਹੀ ਬੇਟੀ ਨੂੰ ਆਪਣੀ ਹੀ ਕੁੱਖ ਵਿਚ ਮਾਰਨ ਲਈ ਮਜਬੂਰ ਹੈ | ਔਰਤ ਜਨਮ ਤੋਂ ਮਰਨ ਤੱਕ ਗੁਲਾਮ ਹੀ ਰਹਿੰਦੀ ਹੈ | ਸਿੱਖਿਆ ਪ੍ਰਤੀ ਉਸ ਨਾਲ ਵਿਤਕਰਾ ਰੱਖਿਆ ਜਾਂਦਾ ਹੈ | ਉਹ ਆਪਣੀ ਮਰਜ਼ੀ ਅਨੁਸਾਰ ਪੜ੍ਹ ਨਹੀਂ ਸਕਦੀ | ਜੇਕਰ ਪੜ੍ਹ ਜਾਂਦੀ ਹੈ ਤਾਂ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੜਕੀ ਦਾ ਨੌਕਰੀ ਕਰਨਾ ਪਸੰਦ ਨਹੀਂ ਹੈ | ਜਦੋਂ ਜਵਾਨ ਹੁੰਦੀ ਹੈ ਤਾਂ ਮਾਂ-ਬਾਪ ਛੋਟੀ ਉਮਰੇ ਹੀ ਉਸ ਦੇ ਹੱਥ ਪੀਲੇ ਕਰ ਦਿੰਦੇ ਹਨ, ਉਹ ਵੀ ਉਸ ਨੂੰ ਬਿਨਾਂ ਪੁੱਛੇ | ਇਹ ਕਿਹੋ ਜਿਹੀ ਸੋਚ ਹੈ? ਸਾਡਾ ਸਮਾਜ ਧੀ ਨੂੰ ਬੋਝ ਸਮਝਦਾ ਹੈ | ਜੇਕਰ ਧੀ ਜਵਾਨ ਹੋਵੇ ਤਾਂ ਕਹਿਣਗੇ ਕਿ ਜਵਾਨ ਧੀ ਤਾਂ ਮਾਪਿਆਂ ਸਿਰ ਬੋਝ ਹੁੰਦੀ ਹੈ | ਇਹ ਗੱਲਾਂ ਹੀ ਬਸ ਨਹੀਂ ਹਨ | ਕੁਝ ਲੋਕ ਕਹਿਣਗੇ ਕਿ ਜ਼ਮਾਨੇ ਤੋਂ ਡਰਦੇ ਮਾਰੇ ਧੀ ਵਿਆਹ ਦਿੱਤੀ | ਗੱਲ ਸੋਚਣ ਵਾਲੀ ਹੈ ਕਿ ਜ਼ਮਾਨੇ ਦਾ ਫਿਕਰ ਤਾਂ ਸਾਨੂੰ ਪਹਿਲਾਂ ਲੱਗ ਜਾਂਦਾ ਹੈ ਤੇ ਆਪਣੀ ਬੇਟੀ ਦਾ ਕੋਈ ਫਿਕਰ ਨਹੀਂ, ਜਿਸ ਦੇ ਸੁਪਨਿਆਂ ਨੂੰ ਤੋੜ ਕੇ ਅਸੀਂ ਉਸ ਨੂੰ ਆਪਣੀ ਮਰਜ਼ੀ ਦੀ ਦੁਨੀਆ ਵਿਚ ਧੱਕਾ ਦੇ ਦਿੰਦੇ ਹਾਂ | ਵਿਆਹ ਤੋਂ ਬਾਅਦ ਜੇਕਰ ਉਹ ਦਾਜ ਨਹੀਂ ਲੈ ਕੇ ਆਉਂਦੀ ਤਾਂ ਇਹ ਸਮਾਜ ਉਸ ਨੂੰ ਬਲੀ ਦਾ ਬੱਕਰਾ ਬਣਾ ਦਿੰਦਾ ਹੈ | ਘਰੇਲੂ ਹਿੰਸਾ, ਨਿੱਤ ਦੀ ਮਾਰਕੁਟਾਈ ਉਸ ਲਈ ਸੰਤਾਪ ਬਣ ਜਾਂਦਾ ਹੈ | ਘਰ ਵਿਚ ਜੇਕਰ ਪਤੀ ਨਸ਼ਾ ਕਰਦਾ ਹੈ ਤਾਂ ਉਸ ਦੇ ਨਸ਼ੇ ਕਾਰਨ ਜੋ ਮਾਰਕੁਟਾਈ ਔਰਤ ਦੀ ਹੁੰਦੀ ਹੈ, ਉਹ ਕਿਸੇ ਨਰਕ ਤੋਂ ਘੱਟ ਨਹੀਂ | ਭਾਵ ਜੇਕਰ ਪਤੀ ਮਾਰਕੁਟਾਈ ਕਰਦਾ ਹੈ ਤਾਂ ਔਰਤ ਨੂੰ ਹੀ ਆਖਰ ਸਜ਼ਾ ਕਿਉਂ ਭੁਗਤਣੀ ਪੈਂਦੀ ਹੈ? ਜੇਕਰ ਉਹ ਮਾਂ-ਬਾਪ ਕੋਲ ਜਾਂਦੀ ਹੈ ਤਾਂ ਮਾਂ-ਬਾਪ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਧੀ ਤਾਂ ਆਪਣੇ ਘਰ ਹੀ ਚੰਗੀ ਲਗਦੀ ਹੈ | ਜੇਕਰ ਉਹ ਪਤੀ ਦੇ ਵਿਰੁੱਧ ਆਵਾਜ਼ ਉਠਾਉਂਦੀ ਹੈ ਤਾਂ ਵੀ ਸਾਡਾ ਸਮਾਜ ਉਸ ਨੂੰ ਦੁਰਕਾਰਦਾ ਹੈ | ਸਾਡੇ ਸਮਾਜ ਦਾ ਇਹ ਵੀ ਨਿਯਮ ਹੈ ਕਿ ਜਿਸ ਔਰਤ ਦੇ ਲੜਕਾ ਨਾ ਹੋਵੇ, ਉਸ ਨੂੰ ਲਾਹਣਤਾਂ ਜ਼ਰੂਰ ਮਿਲਦੀਆਂ ਹਨ, ਕਿਉਂਕਿ ਲੜਕਾ ਨਾ ਹੋਣ 'ਤੇ ਸਾਰਾ ਦੋਸ਼ ਉਸ ਦੇ ਮੱਥੇ ਮੜ੍ਹ ਦਿੱਤਾ ਜਾਂਦਾ ਹੈ |
ਅੱਜ ਦਾ ਯੁੱਗ ਪੜਿ੍ਹਆ-ਲਿਖਿਆ ਯੁੱਗ ਹੈ ਪਰ ਫਿਰ ਵੀ ਦਿਨੋ-ਦਿਨ ਸਾਡੇ ਮਰਦ ਪ੍ਰਧਾਨ ਸਮਾਜ ਦੀ ਸੋਚ ਗਿਰਦੀ ਜਾ ਰਹੀ ਹੈ | ਭਾਵੇਂ ਸਾਰੇ ਮਰਦ ਅਜਿਹੇ ਨਹੀਂ ਹਨ ਪਰ ਕੁਝ ਲੋਕ ਗੰਦੀ ਸੋਚ ਦੇ ਧਾਰਨੀ ਹਨ, ਭਾਵੇਂ ਉਨ੍ਹਾਂ ਦੇ ਘਰ ਮਾਂ, ਬੇਟੀ, ਧੀ, ਭੈਣ ਹੋਵੇ, ਪਰ ਬਾਹਰ ਜਾ ਕੇ ਉਹ ਕੋਝੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਆਉਂਦੇ | ਛੇੜਖਾਨੀ, ਤੇਜ਼ਾਬੀ ਹਮਲੇ ਅਤੇ ਜਬਰ-ਜਨਾਹ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਔਰਤ ਦੀ ਮਾਨਸਿਕਤਾ ਲਈ ਕਹਿਰ ਹਨ | ਛੇੜਖਾਨੀ ਜਾਂ ਜਬਰ-ਜਨਾਹ ਕੋਈ ਹੋਰ ਕਰਦਾ ਹੈ ਤੇ ਸਜ਼ਾ ਔਰਤ ਨੂੰ ਹੀ ਭੁਗਤਣੀ ਪੈਂਦੀ ਹੈ | ਜਬਰ-ਜਨਾਹ ਕਰਨ ਵਾਲੇ ਦਾ ਵਿਆਹ ਤਾਂ ਹੋ ਜਾਂਦਾ ਹੈ ਪਰ ਔਰਤ ਦੀ ਹਮਦਰਦੀ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ | ਕਈ ਵਾਰ ਤਾਂ ਖੁਦ ਦੇ ਮਾਂ-ਬਾਪ ਵੀ ਸਾਥ ਛੱਡ ਦਿੰਦੇ ਹਨ | ਸਾਡੇ ਦੇਸ਼ ਭਾਰਤ ਨੂੰ ਜਿਥੇ ਔਰਤ ਦੇ ਰੂਪ ਵਿਚ ਦਰਸਾਇਆ ਗਿਆ ਹੈ ਅਤੇ 'ਭਾਰਤ ਮਾਤਾ' ਕਹਿ ਕੇ ਪੁਕਾਰਿਆ ਜਾਂਦਾ ਹੈ, ਉਸ ਦੇਸ਼ ਵਿਚ ਕੁਝ ਧਾਰਮਿਕ ਸਥਾਨ ਅਜਿਹੇ ਹਨ, ਜਿਥੇ ਔਰਤ ਨੂੰ ਅੰਦਰ ਜਾਣ ਦੀ ਮਨਾਹੀ ਹੈ |
ਸੋਚਣ ਲਈ ਮਜਬੂਰ ਹਾਂ ਕਿ ਆਖਰ ਏਨੀਆਂ ਬੰਦਸ਼ਾਂ ਔਰਤ ਦੇ ਹੀ ਹਿੱਸੇ ਕਿਉਂ ਆਈਆਂ ਹਨ? ਵਖ਼ਤ ਹੈ ਬਦਲਣ ਦਾ | ਔਰਤ ਨੂੰ ਖੁਦ ਨੂੰ ਹੀ ਮਜ਼ਬੂਤ ਹੋਣਾ ਪਵੇਗਾ | ਅੱਜ ਔਰਤ ਭਾਵੇਂ ਆਪਣੇ ਪੈਰਾਂ 'ਤੇ ਖੜ੍ਹੀ ਹੈ ਪਰ ਫਿਰ ਵੀ ਉਹ ਆਜ਼ਾਦੀ ਮਹਿਸੂਸ ਨਹੀਂ ਕਰਦੀ | ਇਹ ਆਜ਼ਾਦੀ ਵੀ ਫਿਰ ਹੀ ਉਸ ਦੇ ਹਿੱਸੇ ਪੂਰਨ ਰੂਪ ਵਿਚ ਆ ਸਕਦੀ ਹੈ, ਜੇਕਰ ਉਹ ਭਰੂਣ ਵਿਚ ਪਲ ਰਹੀ ਨੰਨ੍ਹੀ ਕਲੀ ਨੂੰ ਖਿੜਨ ਦੇਵੇ, ਸਿੱਖਿਆ ਦੇ ਅਧਿਕਾਰ ਨੂੰ ਹਾਸਲ ਕਰੇ, ਆਪਣੇ ਸੁਪਨਿਆਂ ਦੀ ਮੰਜ਼ਿਲ ਨੂੰ ਸਾਕਾਰ ਕਰੇ, ਆਪਣੇ ਉੱਪਰ ਹੋਣ ਵਾਲੀ ਹਰ ਜ਼ਿਆਦਤੀ ਦਾ ਮੰੂਹ-ਤੋੜ ਜਵਾਬ ਦੇਵੇ | ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰੇ |
-ਐੱਲ. ਬੀ. ਐੱਸ. ਕਾਲਜ, ਬਰਨਾਲਾ |

ਅਪਣਾਓ ਕੁਝ ਸੁਰੱਖਿਆ ਕਦਮ ਰਸੋਈ ਘਰ ਵਿਚ

• ਰਸੋਈ ਵਿਚ ਖਾਣਾ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਸੂਤੀ ਕੱਪੜੇ ਪਹਿਨ ਕੇ ਖਾਣਾ ਬਣਾਓ | ਏਪ੍ਰਨ ਸੂਤੀ ਕੱਪੜੇ ਦਾ ਬਣਿਆ ਹੀ ਪਹਿਨੋ | ਸਿੰਥੈਟਿਕ ਕੱਪੜਾ ਅੱਗ ਛੇਤੀ ਫੜਦਾ ਹੈ ਅਤੇ ਸਰੀਰ ਦੇ ਨਾਲ ਚਿਪਕ ਜਾਂਦਾ ਹੈ | • ਗਰਮ ਪਤੀਲੇ, ਕੜਾਹੀ ਅਤੇ ਕੁੱਕਰ ਨੂੰ ਮੋਟੇ ...

ਪੂਰੀ ਖ਼ਬਰ »

ਘਰ ਹੀ ਕਰੋ ਫੇਸ਼ੀਅਲ

ਕਰੋ ਕਲੀਨਿੰਗ : ਪਹਿਲਾ ਕਦਮ ਹੈ ਆਪਣੇ ਚਿਹਰੇ 'ਤੇ ਲੱਗੇ ਮੇਕਅੱਪ ਅਤੇ ਉਸ 'ਤੇ ਚਿਪਕੀ ਧੂੜ ਨੂੰ ਸਾਫ਼ ਕਰਨਾ | ਇਸ ਤੋਂ ਬਾਅਦ ਚਿਹਰੇ, ਗਲੇ ਅਤੇ ਕੰਨਾਂ ਨੂੰ ਕਲੀਂਜ਼ਰ ਨਾਲ ਸਾਫ਼ ਕਰ ਲਓ | ਕਰੋ ਸਕ੍ਰਬਿੰਗ : ਸਕ੍ਰਬਿੰਗ ਰੁੱਖੀ ਚਮੜੀ ਦੀ ਸਫ਼ਾਈ ਦੇ ਨਾਲ ਬਲੱਡ ...

ਪੂਰੀ ਖ਼ਬਰ »

ਜਾਗਰੂਕਤਾ ਵਿਚ ਹੀ ਹੈ ਤੁਹਾਡੀ ਸੁਰੱਖਿਆ

ਆਪਣੇ-ਆਪ ਪ੍ਰਤੀ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜ ਪ੍ਰਤੀ ਜਾਗਰੂਕ ਹੋਣ ਵਿਚ ਹੀ ਹੈ ਤੁਹਾਡੀ ਸੁਰੱਖਿਆ ਅਤੇ ਸਫ਼ਲਤਾ | ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਨਾ ਕੇਵਲ ਇਨਸਾਨੀਅਤ ਅਤੇ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ, ਬਲਕਿ ਇਹ ਸਾਡਾ ...

ਪੂਰੀ ਖ਼ਬਰ »

ਅੱਜਕਲ੍ਹ ਦੀ ਨਵੀਂ ਪੀੜ੍ਹੀ ਦਾ ਪਹਿਰਾਵਾ

ਸਿਆਣਿਆਂ ਸੱਚ ਆਖਿਆ ਹੈ ਕਿ 'ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ |' ਇਹ ਗੱਲ ਬਿਲਕੁਲ ਠੀਕ ਹੈ, ਪਰ ਅੱਜਕਲ੍ਹ ਦੇ ਨੌਜਵਾਨਾਂ ਦੇ ਪਹਿਰਾਵੇ ਬਹੁਤ ਅਜੀਬ ਲਗਦੇ ਹਨ | ਕੁੜੀਆਂ-ਮੰੁਡਿਆਂ ਦੀ ਸੋਚ ਕਿੱਦਾਂ ਦੀ ਹੁੰਦੀ ਜਾਂਦੀ ਹੈ? ਅੱਜਕਲ੍ਹ ਦੇ ਲੜਕੇ-ਲੜਕੀਆਂ ਕਿੱਦਾਂ ...

ਪੂਰੀ ਖ਼ਬਰ »

ਨਿੱਕੇ ਬੱਚੇ, ਵੱਡੇ ਖ਼ਤਰੇ

ਮਾਪਿਆਂ ਲਈ ਉਦੋਂ ਖੁਸ਼ੀ ਸੰਭਾਲਣੀ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਉਨ੍ਹਾਂ ਦਾ ਛੋਟਾ ਜਿਹਾ ਲਾਲ ਆਪਣੇ ਨਿੱਕੇ-ਨਿੱਕੇ ਕਦਮਾਂ ਨਾਲ ਰੁੜ੍ਹਨਾ ਤੇ ਫਿਰ ਤੁਰਨਾ ਸਿੱਖ ਲੈਂਦਾ ਹੈ | ਇਕ ਪਾਸੇ ਮਾਪਿਆਂ ਲਈ ਉਹ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ, ਦੂਜੇ ਪਾਸੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX