ਤਾਜਾ ਖ਼ਬਰਾਂ


ਮਾਨਚੈਸਟਰ ਹਮਲੇ ਦਾ 5ਵਾਂ ਦੋਸ਼ੀ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨਾਲ ਕੀਤੀ ਗੱਲ
. . .  1 day ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਚੈਸਟਰ 'ਚ ਹੋਏ ਅੱਤਵਾਦੀ ਹਮਲੇ ਬਾਰੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਅੱਤਵਾਦ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਤੇ ਕਿਹਾ...
ਅੱਤਵਾਦੀਆਂ ਪੀ.ਡੀ.ਪੀ. ਕਾਰਕੁਨ ਨੂੰ ਮਾਰੀ ਗੋਲੀ
. . .  1 day ago
ਸ੍ਰੀਨਗਰ, 24 ਮਈ- ਬਾਜਪੁਰਾ 'ਚ ਅੱਤਵਾਦੀਆਂ ਵੱਲੋਂ ਪੀ.ਡੀ.ਪੀ.ਕਾਰਕੁਨ ਨੂੰ ਗੋਲੀ ਮਾਰੀ ਗਈ ਹੈ ਜਿਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਭਰਤੀ...
ਮੁੰਬਈ : ਚੈਂਪੀਅਨ ਟਰਾਫ਼ੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ
. . .  1 day ago
ਇੰਡੋਨੇਸ਼ੀਆ 'ਚ ਬੰਬ ਧਮਾਕੇ, 3 ਮੌਤਾਂ
. . .  1 day ago
ਜਕਾਰਤਾ, 24 ਮਈ- ਇੰਡੋਨੇਸ਼ੀਆ ਦੇ ਜਕਾਰਤਾ 'ਚ ਦੋ ਵੱਖ-ਵੱਖ ਬੰਬ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ 'ਚ 3 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ...
ਸਹਾਰਨਪੁਰ : ਹਿੰਸਾ 'ਤੇ ਕਾਬੂ ਪਾਉਣ ਤੱਕ ਇੰਟਰਨੈੱਟ ਸਰਵਿਸ ਬੰਦ
. . .  1 day ago
ਸਹਾਰਨਪੁਰ, 24 ਮਈ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਦੋ ਜਾਤੀਆਂ ਵਿਚਾਲੇ ਹੋਈ ਹਿੰਸਾ ਕਾਰਨ ਇੱਥੇ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਪ੍ਰਸ਼ਾਸਨ ਵੱਲੋਂ ਹਿੰਸਾ 'ਤੇ ਕਾਬੂ ਪਾਉਣ ਤੱਕ ਇੱਥੇ ਇੰਟਰਨੈੱਟ, ਐੱਸ.ਐਮ.ਐੱਸ...
ਜੰਮੂ-ਕਸ਼ਮੀਰ : ਪੁਲਿਸ ਕੈਂਪ 'ਤੇ ਅੱਤਵਾਦੀ ਹਮਲਾ, 3 ਨਾਗਰਿਕ ਜ਼ਖ਼ਮੀ
. . .  1 day ago
ਸ਼ੋਪੀਆਂ, 24 ਮਈ- ਅੱਤਵਾਦੀਆਂ ਨੇ ਇੱਥੇ ਪੁਲਿਸ ਕੈਂਪ 'ਚ ਹਮਲਾ ਕੀਤਾ ਹੈ। ਇਸ ਹਾਦਸੇ 'ਚ 3 ਨਾਗਰਿਕ ਦੇ ਜ਼ਖ਼ਮੀ ਹੋਣ...
ਹਵਾਈ ਅੱਡੇ ਤੋਂ 5 ਜਿੰਦਾ ਕਾਰਤੂਸਾਂ ਸਮੇਤ ਅਮਰੀਕੀ ਨਾਗਰਿਕ ਕਾਬੂ
. . .  1 day ago
ਰਾਜਾਸਾਂਸੀ, 24 ਮਈ (ਹੇਰ)- ਸੀ.ਆਈ.ਐੱਸ.ਐਫ. ਨੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਤੋਂ ਇੱਕ ਅਮਰੀਕੀ ਨਾਗਰਿਕ ਨੂੰ 5 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਸੁਰੱਖਿਆ ਅਧਿਕਾਰੀ ਇਸ ਮਾਮਲੇ...
29 ਮਈ ਨੂੰ ਚਾਰ ਦੇਸ਼ਾਂ ਦੀ ਯਾਤਰਾ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਕੈਬਿਨਟ ਵੱਲੋਂ ਗ੍ਰੇਟਰ ਨੌਇਡਾ ਮੈਟਰੋ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
. . .  1 day ago
ਨੀਟ ਦੇ ਨਤੀਜਿਆਂ 'ਤੇ ਹਾਈ ਕੋਰਟ ਦਾ ਸਟੇਅ
. . .  1 day ago
ਮਮਤਾ ਬੈਨਰਜੀ ਕੱਲ੍ਹ ਕਰਨਗੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਲੁਟੇਰਿਆਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁੱਟ ਦੀ ਕੋਸ਼ਿਸ਼ ਕੀਤੀ ਨਾਕਾਮ
. . .  1 day ago
ਲਖਵਿੰਦਰ ਜੌਹਲ ਬਣੇ ਜਲੰਧਰ ਪ੍ਰੈੱਸ ਕਲੱਬ ਦੇ ਪ੍ਰਧਾਨ
. . .  1 day ago
ਜਲਾਲਾਬਾਦ ਤੋਂ ਦੋ ਬੱਚੇ ਲਾਪਤਾ
. . .  1 day ago
ਸ਼ੇਰ ਬਹਾਦਰ ਹੋਣਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ
. . .  1 day ago
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ
. . .  1 day ago
ਹਿਮਾਚਲ : ਬੱਸ ਪਲਟਣ ਕਾਰਨ 2 ਵਿਅਕਤੀਆਂ ਦੀ ਮੌਤ, 8 ਜ਼ਖ਼ਮੀ
. . .  1 day ago
ਭਿਆਨਕ ਅੱਗ ਨਾਲ ਗਰੀਬ ਵਿਅਕਤੀ ਦਾ ਘਰ ਸੜਿਆ
. . .  1 day ago
ਆਮਦਨੀ ਕਰ ਵਿਭਾਗ ਨੇ ਲਾਲੂ ਯਾਦਵ ਦੀ ਬੇਟੀ ਮੀਸਾ ਨੂੰ ਭੇਜਿਆ ਸੰਮਨ
. . .  1 day ago
ਬਿਜਲੀ ਲਾਈਨ ਦੀ ਚਪੇਟ 'ਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ
. . .  1 day ago
ਅਜਿਹਾ ਜਵਾਬ ਦੇਵਾਂਗੇ ਕਿ ਭਾਰਤ ਦੀਆਂ ਪੀੜੀਆਂ ਯਾਦ ਰੱਖਣਗੀਆਂ - ਪਾਕਿ ਏਅਰ ਚੀਫ਼
. . .  1 day ago
ਅੱਤਵਾਦੀ ਵਿਰੋਧੀ ਦਸਤੇ ਨੇ 1.79 ਕਰੋੜ ਦੀ ਜਾਅਲੀ ਕਰੰਸੀ ਫੜੀ
. . .  1 day ago
ਸੁਰੱਖਿਆ ਬਲਾਂ ਤੇ ਮਾਓਵਾਦੀਆਂ ਵਿਚਕਾਰ ਮੁੱਠਭੇੜ, ਇਕ ਜਵਾਨ ਜ਼ਖਮੀ
. . .  1 day ago
ਗੁ : ਗਿਆਨ ਗੋਦੜੀ ਮਾਮਲੇ 'ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਈ ਜਾਵੇਗੀ
. . .  1 day ago
ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਦੇ ਦਾਅਵੇ ਨੂੰ ਦੱਸਿਆ ਝੂਠ
. . .  1 day ago
ਸੋਨੂੰ ਨਿਗਮ ਨੇ ਅਭਿਜੀਤ ਦੇ ਸਮਰਥਨ 'ਚ ਟਵੀਟਰ ਛੱਡਿਆ
. . .  1 day ago
ਭਾਰਤੀ ਕਾਰਵਾਈ ਤੋਂ ਬਾਅਦ ਪਾਕਿ ਲੜਾਕੂ ਜਹਾਜਾਂ ਨੇ ਸਿਆਚਿਨ ਗਲੇਸ਼ੀਅਰ 'ਚ ਭਰੀ ਉਡਾਣ, ਵਧੇਗਾ ਤਣਾਅ
. . .  1 day ago
ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਈ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ
. . .  1 day ago
ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਬੰਧੀ ਬੈਠਕ ਆਰੰਭ
. . .  1 day ago
ਜਹੀਰ ਖਾਨ ਤੇ ਸਾਗਰੀਕਾ ਘਟਗੇ ਨੇ ਕਰਾਈ ਮੰਗਣੀ
. . .  1 day ago
ਇਸਲਾਮਾਬਾਦ ਹਾਈ ਕੋਰਟ ਨੇ ਭਾਰਤੀ ਔਰਤ ਨੂੰ ਭਾਰਤ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਬਰਤਾਨੀਆ 'ਚ ਇਕ ਹੋਰ ਹਮਲੇ ਦਾ ਖ਼ਦਸ਼ਾ, ਵਧਾਈ ਗਈ ਸੁਰੱਖਿਆ
. . .  1 day ago
ਸਹਾਰਨਪੁਰ ਫ਼ਸਾਦ : ਫਿਰ ਭੜਕੀ ਹਿੰਸਾ, 24 ਗ੍ਰਿਫ਼ਤਾਰੀਆਂ, ਭਾਜਪਾ ਨੇ ਮਾਇਆਵਤੀ 'ਤੇ ਸਾਧਿਆ ਨਿਸ਼ਾਨਾ
. . .  1 day ago
ਲਾਪਤਾ ਸੁਖੋਈ ਦੀ ਭਾਲ ਦੁਬਾਰਾ ਸ਼ੁਰੂ
. . .  1 day ago
ਈ.ਡੀ. ਨੇ 15 ਲੱਖ ਦੀ ਵਿਦੇਸ਼ੀ ਤੇ 51 ਲੱਖ ਦੀ ਭਾਰਤੀ ਕਰੰਸੀ ਕੀਤੀ ਬਰਾਮਦ
. . .  1 day ago
ਪਾਕਿਸਤਾਨ ਨੂੰ ਸਬਕ ਸਿਖਾਉਣ ਬਾਰੇ ਸੋਚ ਰਿਹੈ ਭਾਰਤ - ਅਮਰੀਕੀ ਅਧਿਕਾਰੀ
. . .  1 day ago
ਪੱਥਰਬਾਜ਼ਾਂ ਦੀ ਮਦਦ ਨਾਲ ਖ਼ਤਰਨਾਕ ਅੱਤਵਾਦੀ ਅਬੂ ਦੁਜਾਨਾ ਜਵਾਨਾਂ ਦੇ ਘੇਰੇ ਤੋਂ ਹੋਇਆ ਫ਼ਰਾਰ
. . .  1 day ago
ਸ਼ੀਨਾ ਕਤਲ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਦੀ ਪਤਨੀ ਦਾ ਕਤਲ, ਬੇਟਾ ਗਾਇਬ
. . .  1 day ago
ਜਵਾਨਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁੱਠਭੇੜ ਜਾਰੀ
. . .  1 day ago
ਬੀ.ਐਸ.ਐਫ. ਤੇ ਵਨ ਵਿਭਾਗ ਨੇ 12 ਕਰੋੜ ਦਾ ਜ਼ਹਿਰ ਕੀਤਾ ਜ਼ਬਤ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਸਾਥੀ ਦੀ ਇਲਾਜ ਦੌਰਾਨ ਅੰਮ੍ਰਿਤਸਰ 'ਚ ਮੌਤ
. . .  2 days ago
ਪੰਜਾਬ ਸਰਕਾਰ ਵੱਲੋਂ 60 ਪੀ ਈ ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  2 days ago
ਅਮਰਨਾਥ ਯਾਤਰਾ ਲਈ ਹੁਣ ਤੱਕ 1.75 ਲੱਖ ਯਾਤਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ
. . .  2 days ago
ਪੁਲਿਸ ਮੁਲਾਜ਼ਮ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
. . .  2 days ago
ਪੁੱਤ ਨੇ ਹਥੌੜਾ ਮਾਰ ਕੇ ਮਾਂ ਨੂੰ ਮਾਰ ਮੁਕਾਇਆ
. . .  2 days ago
ਆਪਣੇ ਹੀ ਸਕੂਲ ਦੀ ਬੱਸ ਹੇਠਾਂ ਆਉਣ ਨਾਲ ਸਕੂਲ ਮਾਲਕ ਦੀ ਮੌਤ
. . .  2 days ago
ਗੈਂਗਸਟਰ ਗਗਨਦੀਪ ਜੱਜ ਤੇ ਨਾਭਾ ਜੇਲ੍ਹ ਬਰੇਕ ਦਾ ਦੋਸ਼ੀ ਵਰਿੰਦਰ ਰਿੱਕੀ ਗ੍ਰਿਫ਼ਤਾਰ
. . .  2 days ago
ਬਚਾਅ ਲਈ ਕੀਤੀ ਸੀ ਕਸ਼ਮੀਰੀ ਨੌਜਵਾਨ ਨੂੰ ਜੀਪ ਅੱਗੇ ਬੰਨ੍ਹਣ ਦੀ ਕਾਰਵਾਈ - ਮੇਜਰ ਲਿਤੁਲ ਗੋਗੋਈ
. . .  2 days ago
ਸਰਕਾਰ ਫ਼ੌਜ ਦੀ ਕਾਰਵਾਈ ਦਾ ਸਮਰਥਨ ਕਰਦੀ ਹੈ - ਜੇਤਲੀ
. . .  2 days ago
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇਜੀ ਨਿਜਾਮਪੁਰ ਨੇ ਕੀਤੀ ਖ਼ੁਦਕੁਸ਼ੀ
. . .  2 days ago
ਆਈ.ਐੱਸ ਨੇ ਲਈ ਮਾਨਚੈਸਟਰ ਧਮਾਕੇ ਦੀ ਜ਼ਿੰਮੇਵਾਰੀ
. . .  2 days ago
ਨੌਜਵਾਨ ਨੂੰ ਜੀਪ ਨਾਲ ਬੰਨ੍ਹਣ ਦੇ ਮਾਮਲੇ 'ਚ ਫ਼ੌਜ ਦੇ ਮੇਜਰ ਖ਼ਿਲਾਫ਼ ਐੱਫ.ਆਈ.ਆਰ ਰੱਦ ਨਹੀ
. . .  2 days ago
ਅਮਰਨਾਥ ਯਾਤਰੀਆਂ 'ਤੇ ਪੱਥਰਬਾਜ਼ੀ ਤੇ ਹੋਰ ਖ਼ਤਰਿਆਂ ਨੂੰ ਦੇਖਦੇ ਹੋਏ ਸੁਰੱਖਿਆ ਵਧਾਈ ਗਈ - ਗ੍ਰਹਿ-ਮੰਤਰਾਲਾ
. . .  2 days ago
ਨਵੀਨ ਜਿੰਦਲ ਖ਼ਿਲਾਫ਼ ਇੱਕ ਹੋਰ ਦੋਸ਼ ਪੱਤਰ ਦਾਖਲ
. . .  2 days ago
ਮਾਨਚੈਸਟਰ ਹਮਲੇ ਕਈ ਬਰਤਾਨੀਆ ਪੁਲਿਸ ਨੇ 23 ਸਾਲਾਂ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  2 days ago
ਸਾਡੀਆਂ ਚੌਂਕੀਆਂ 'ਤੇ ਕੋਈ ਹਮਲਾ ਨਹੀ ਹੋਇਆ ਹੈ - ਪਾਕਿ ਫੌਜ਼
. . .  2 days ago
ਖੁੱਲ੍ਹੀਆਂ ਸਿਗਰਟਾਂ ਦੀ ਵਿੱਕਰੀ 'ਤੇ ਕੋਟਪਾ ਸੈਕਸ਼ਨ 7 ਅਧੀਨ ਚੈਕਿੰਗ ਕੀਤੀ ਜਾਵੇ - ਅੰਜਲੀ ਭਾਵਰਾ
. . .  2 days ago
ਭਾਰਤੀ ਫ਼ੌਜ ਨੇ ਪਾਕਿ ਚੌਕੀਆਂ 'ਤੇ ਕਾਰਵਾਈ ਦੀ ਵੀਡੀਓ ਕੀਤੀ ਜਾਰੀ
. . .  2 days ago
ਐਲ.ਓ.ਸੀ. 'ਤੇ ਪਾਕਿਸਤਾਨੀ ਫੌਜੀ ਚੌਕੀਆਂ ਤਬਾਹ - ਭਾਰਤੀ ਫੌਜ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਪੋਹ ਸੰਮਤ 548
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਪੰਜਾਬ ਵਿਧਾਨ ਸਭਾ ਚੋਣਾਂ 2017

ਚੋਣ ਪ੍ਰਚਾਰ ਲਈ ਪ੍ਰਵਾਸੀ ਪੰਜਾਬੀ ਵਤਨ ਪਰਤਣ ਲੱਗੇ

ਸ਼ਿਵ ਸ਼ਰਮਾ
ਜਲੰਧਰ, 11 ਜਨਵਰੀ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਵਾਰ ਵੀ ਪ੍ਰਚਾਰ ਮੁਹਿੰਮ 'ਚ ਸ਼ਾਮਿਲ ਹੋਣ ਲਈ ਵਿਦੇਸ਼ ਗਏ ਕਈ ਪ੍ਰਵਾਸੀ ਪੰਜਾਬੀ ਹੁਣ ਪੰਜਾਬ ਆਉਣ ਲਈ ਤਿਆਰੀਆਂ ਕਰਨ ਲੱਗੇ ਹਨ | ਚੋਣਾਂ ਵਿਚ ਪਹਿਲਾਂ ਜਿੱਥੇ ਅਕਾਲੀ ਦਲ, ਕਾਂਗਰਸ ਨੂੰ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਵਿਚ ਆ ਕੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਦੀ ਆਸ ਰਹਿੰਦੀ ਸੀ ਜਦਕਿ ਇਸ ਵਾਰ ਤਾਂ ਰਾਜ ਵਿਚ ਤੀਜੇ ਬਦਲ ਵਜੋਂ ਉੱਭਰੀ ਆਮ ਆਦਮੀ ਪਾਰਟੀ ਨੇ ਵੀ ਪ੍ਰਵਾਸੀ ਪੰਜਾਬੀਆਂ 'ਤੇ ਆਸਾਂ ਲਗਾਈਆਂ ਹਨ ਕਿ ਉਨ੍ਹਾਂ ਦੇ ਸਮਰਥਕ ਪ੍ਰਵਾਸੀ ਪੰਜਾਬੀ ਪੰਜਾਬ ਆ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ | ਪੰਜਾਬ ਤੋਂ ਉਂਜ 55 ਤੋਂ 60 ਲੱਖ ਦੇ ਕਰੀਬ ਪ੍ਰਵਾਸੀ ਪੰਜਾਬੀ ਅਮਰੀਕਾ, ਕੈਨੇਡਾ, ਯੂ. ਕੇ. ਸਮੇਤ ਯੂਰਪ ਅਤੇ ਅਰਬ ਦੇਸ਼ਾਂ ਵਿਚ ਮੌਜੂਦ ਹਨ ਜਿਨ੍ਹਾਂ 'ਚੋਂ ਹਜ਼ਾਰਾਂ ਪੰਜਾਬੀ ਵਿਧਾਨ ਸਭਾ ਦੀਆਂ ਹੁੰਦੀਆਂ ਚੋਣਾਂ ਵਿਚ ਜ਼ਰੂਰ ਸ਼ਾਮਿਲ ਹੋ ਕੇ ਆਪਣੀ ਮਨਪਸੰਦ ਪਾਰਟੀ ਦੇ ਹੱਕ ਵਿਚ ਨਾ ਸਿਰਫ਼ ਪ੍ਰਚਾਰ ਕਰਦੇ ਹਨ ਸਗੋਂ ਉਹ ਪੰਜਾਬ ਵਿਚ ਮੌਜੂਦ ਆਪਣੇ ਰਿਸ਼ਤੇਦਾਰਾਂ ਅਤੇ ਸਮਰਥਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਦੇ ਹਨ | ਪੰਜਾਬ ਤੋਂ ਜ਼ਿਆਦਾ ਗਿਣਤੀ ਵਿਚ ਦੋਆਬੇ ਤੋਂ ਹੀ ਲੱਖਾਂ ਦੀ ਗਿਣਤੀ ਵਿਚ ਲੋਕ ਵਿਦੇਸ਼ਾਂ ਨੂੰ ਗਏ ਹੋਏ ਹਨ, ਜਿਸ ਕਰਕੇ ਪੰਜਾਬ ਦੀ ਮੁੱਖ ਸਿਆਸੀ ਪਾਰਟੀਆਂ ਨੇ ਅਕਾਲੀ ਦਲ, ਕਾਂਗਰਸ ਨੇ ਤਾਂ ਲੰਬੇ ਸਮੇਂ ਤੋਂ ਵਿਦੇਸ਼ਾਂ ਵਿਚ ਪਾਰਟੀ ਦੇ ਵਿੰਗ ਬਣਾ ਕੇ ਉੱਥੇ ਅਹੁਦੇਦਾਰ ਵੀ ਬਣਾਏ ਹੋਏ ਹਨ | ਅਹੁਦੇਦਾਰ ਪ੍ਰਵਾਸੀ ਪੰਜਾਬੀ ਵਿਦੇਸ਼ਾਂ ਵਿਚ ਤਾਂ ਬਾਕਾਇਦਾ ਪਾਰਟੀ ਦੇ ਸਮਾਗਮ ਕਰਦੇ ਰਹਿੰਦੇ ਹਨ | ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਚੋਣਾਂ ਵਿਚ ਆਪਣੀ ਪ੍ਰਭਾਵਸ਼ਾਲੀ ਹਾਜ਼ਰੀ ਦਰਜ ਕਰਵਾਉਣ ਤੋਂ ਬਾਅਦ ਵਿਦੇਸ਼ਾਂ ਵਿਚ ਜਾ ਕੇ ਲੋਕਾਂ 'ਚ ਆਪਣੀ ਹਾਜ਼ਰੀ ਦਰਜ ਕਰਵਾ ਆਈ ਹੈ ਤੇ ਵਿਦੇਸ਼ਾਂ ਵਿਚ ਵੀ 'ਆਪ' ਦੇ ਸਮਰਥਕ ਨੇ ਉਨ੍ਹਾਂ ਨੂੰ ਚੋਣਾਂ ਵਿਚ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ | ਇੱਕ ਪਾਸੇ ਤਾਂ ਅਕਾਲੀ ਦਲ, ਕਾਂਗਰਸ ਦੇ ਵਿਦੇਸ਼ਾਂ ਵਿਚ ਰਹਿੰਦੇ ਅਹੁਦੇਦਾਰ ਬਣੇ ਆਗੂ ਵੀ ਪੰਜਾਬ ਵਿਚ ਆਉਣਾ ਸ਼ੁਰੂ ਹੋ ਗਏ ਹਨ ਪਰ ਲੋਹੜੀ ਦੇ ਤਿਉਹਾਰ ਤੋਂ ਬਾਅਦ ਪ੍ਰਵਾਸੀ ਪੰਜਾਬੀਆਂ ਦੀ ਆਮਦ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ | ਪ੍ਰਚਾਰ ਲਈ ਚਾਹੇ ਕਾਫ਼ੀ ਘੱਟ ਸਮਾਂ ਹੈ ਪਰ ਸਿਆਸੀ ਪਾਰਟੀਆਂ ਨੇ ਤਾਂ ਵਿਦੇਸ਼ਾਂ ਵਿਚ ਆਪਣੀਆਂ ਪਾਰਟੀ ਦੇ ਅਹੁਦੇਦਾਰਾਂ ਨੂੰ ਵੀ ਪੰਜਾਬ ਦੀਆਂ ਚੋਣਾਂ ਨੂੰ ਦੇਖਦੇ ਹੋਏ ਆਪਣੇ ਸਮਰਥਕਾਂ ਨਾਲ ਆਉਣ ਦਾ ਸੱਦਾ ਦੇ ਦਿੱਤਾ ਹੈ ਤੇ ਪ੍ਰਵਾਸੀ ਪੰਜਾਬੀਆਂ ਦੀ ਆਮਦ ਆਉਂਦੇ ਦਿਨਾਂ ਵਿਚ ਦੇਖਣ ਨੂੰ ਮਿਲ ਜਾਏਗੀ | ਚਾਹੇ ਆਪ ਪਾਰਟੀ ਦੇ ਆਗੂਆਂ 'ਤੇ ਵਿਦੇਸ਼ਾਂ ਵਿਚ ਰਹਿੰਦੇ ਆਗੂਆਂ ਨੇ ਵੀ ਫ਼ੰਡ ਨੂੰ ਲੈ ਕੇ ਬੇਨਿਯਮੀਆਂ ਦੇ ਦੋਸ਼ ਲਗਾਏ ਹਨ ਪਰ ਇਸ ਦੇ ਬਾਵਜੂਦ ਵਿਦੇਸ਼ਾਂ ਵਿਚ ਆਮ ਕੰਮ ਕਰਦੇ ਕਈ ਪ੍ਰਵਾਸੀ ਪੰਜਾਬੀ 'ਆਪ' ਦੇ ਹੱਕ 'ਚ ਪ੍ਰਚਾਰ ਕਰਨ ਲਈ ਆਉਣ ਲਈ ਤਿਆਰ ਹਨ | ਇੱਕ ਖ਼ਬਰ ਤਾਂ ਇਹ ਵੀ ਹੈ ਕਿ ਕੈਨੇਡਾ ਤੋਂ ਹੀ 'ਆਪ' ਸਮਰਥਕਾਂ ਦੇ ਪੰਜਾਬ ਵਿਚ ਚੋਣ ਪ੍ਰਚਾਰ ਮੁਹਿੰਮ ਵਿਚ ਸ਼ਾਮਿਲ ਹੋਣ ਲਈ ਦੋ ਹਵਾਈ ਜਹਾਜ਼ਾਂ ਦੀ ਬੁਕਿੰਗ ਕਰਵਾਈ ਗਈ ਹੈ | ਪ੍ਰਵਾਸੀ ਪੰਜਾਬੀਆਂ 'ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਨਜ਼ਰਾਂ ਲਗਾਈਆਂ ਹੋਈਆਂ ਹਨ ਕਿਉਂਕਿ ਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤੇਦਾਰ ਤਾਂ ਮੌਜੂਦ ਹਨ ਸਗੋਂ ਕਈ ਵਿਧਾਨ ਸਭਾ ਹਲਕਿਆਂ ਵਿਚ ਪ੍ਰਵਾਸੀ ਪੰਜਾਬੀਆਂ ਦਾ ਕਾਫ਼ੀ ਆਧਾਰ ਹੈ ਜਿਸ ਕਰਕੇ ਪ੍ਰਵਾਸੀ ਪੰਜਾਬੀ ਹੀ ਸਿਆਸੀ ਪਾਰਟੀਆਂ ਦੀ ਮਦਦ ਕਰ ਸਕਦੇ ਹਨ | ਉੱਧਰ ਨੋਟਬੰਦੀ ਕਰਕੇ ਵੀ ਕਈ ਪ੍ਰਵਾਸੀ ਪੰਜਾਬੀ ਪੰਜਾਬ ਦੌਰੇ ਤੋਂ ਇਸ ਵਾਰ ਟਾਲ਼ਾ ਵੱਟ ਸਕਦੇ ਹਨ ਕਿਉਂਕਿ ਕਈਆਂ ਨੂੰ ਖ਼ਦਸ਼ਾ ਹੈ ਕਿ ਪੰਜਾਬ ਜਾ ਕੇ ਨਵੀਂ ਕਰੰਸੀ ਦੇ ਮਿਲਣ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ | ਐਨ. ਆਰ. ਆਈ. ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਾਰੰਗਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਚਾਹੇ ਚੋਣਾਂ ਵਿਚ ਪ੍ਰਚਾਰ ਕਰਨ ਲਈ ਵਿਦੇਸ਼ਾਂ ਤੋਂ ਪ੍ਰਵਾਸੀ ਪੰਜਾਬੀ ਆਉਣਗੇ ਪਰ ਨੋਟਬੰਦੀ ਕਰਕੇ ਉਨ੍ਹਾਂ ਦੀ ਆਮਦ ਦੀ ਗਿਣਤੀ 'ਤੇ ਅਸਰ ਪੈ ਸਕਦਾ ਹੈ |

ਉਮੀਦਵਾਰਾਂ ਤੋਂ ਇਕ-ਇਕ ਰੁਪਏ ਦਾ ਹਿਸਾਬ ਲਵੇਗਾ ਚੋਣ ਕਮਿਸ਼ਨ

ਰੁਪਿੰਦਰ ਸਿੰਘ ਸੱਗੂ ਸੁਨਾਮ ਊਧਮ ਸਿੰਘ ਵਾਲਾ, 11 ਜਨਵਰੀ-ਪੰਜ ਸੂਬਿਆਂ ਅੰਦਰ ਹੋਣ ਜਾ ਰਹੀਆਂ ਚੋਣਾਂ 'ਚ ਚੋਣ ਲੜਨ ਵਾਲੇ ਉਮੀਦਵਾਰਾਂ ਤੋਂ ਇਸ ਵਾਰ ਚੋਣ ਕਮਿਸ਼ਨ ਇਕ-ਇਕ ਰੁਪਏ ਦਾ ਹਿਸਾਬ ਲਵੇਗਾ ਅਤੇ ਇਸ 'ਚ ਉਮੀਦਵਾਰ ਨੂੰ ਆਪਣੇ ਚੋਣ ਪ੍ਰਚਾਰ ਸਮੱਗਰੀ ਤੋਂ ਲੈ ਕੇ ...

ਪੂਰੀ ਖ਼ਬਰ »

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਉਮੀਦਵਾਰ ਪੰਡਿਤਾਂ ਤੇ ਬਾਬਿਆਂ ਦੀ ਸ਼ਰਨ 'ਚ

ਪੁਨੀਤ ਬਾਵਾ ਲੁਧਿਆਣਾ, 11 ਜਨਵਰੀ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਮੈਦਾਨ ਵਿਚ ਉਤਰ ਰਹੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਹੋਰ ਉਮੀਦਵਾਰਾਂ ਵੱਲੋਂ ਆਪਣੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਪੰਡਤਾਂ ਤੇ ਬਾਬਿਆਂ ਤੋਂ ਪਲ-ਪਲ ਦੀ ਸਲਾਹ ਲੈਣ ਦਾ ਰੁਝਾਨ ...

ਪੂਰੀ ਖ਼ਬਰ »

ਤੇਰਾ ਕੀ ਇਤਬਾਰ ਕਰੇ ਕੋਈ...

ਅੰਨਾ ਨਾਲ ਅੰਦੋਲਨ 'ਚ ਸ਼ਾਮਿਲ ਹੋਣ ਤੋਂ ਹੁਣ ਤੱਕ ਬਿਆਨ ਤੋਂ 'ਪਲਟੀ ਮਾਰਨ' ਦੇ ਦੋਸ਼ਾਂ ਦਾ ਸਾਹਮਣੇ ਕਰਦੇ ਆ ਰਹੇ ਨੇ ਕੇਜਰੀਵਾਲ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 11 ਜਨਵਰੀ-ਪੰਜਾਬੀ ਦਾ ਗੀਤ 'ਤੇਰਾ ਕੀ ਇਤਬਾਰ ਕਰੇ ਕੋਈ' ਉਂਜ ਦਾ ਤਕਰੀਬਨ ਸਿਆਸੀ ਪਾਰਟੀਆਂ ਲਈ ਹੀ ਬਣਿਆ ਜਾਪਦਾ ਹੈ ਪਰ ਸਿਆਸੀ ਹਲਕਿਆਂ 'ਚ ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਹੈ ਕਿ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ...

ਪੂਰੀ ਖ਼ਬਰ »

ਨਰਿੰਦਰ ਕਸ਼ਯਪ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 11 ਜਨਵਰੀ (ਏਜੰਸੀ)- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਨਰਿੰਦਰ ਕਸ਼ਯਪ ਉੱਤਰ ਪ੍ਰਦੇਸ਼ ਭਾਜਪਾ ਦੇ ਮੁਖੀ ਕੇਸ਼ਵ ਮੋਰੀਆ ਤੇ ਸੂਬੇ ਦੇ ਇੰਚਾਰਜ ਓਮ ਮਾûਰ ਦੀ ਹਾਜ਼ਰੀ 'ਚ ਭਾਜਪਾ 'ਚ ਸ਼ਾਮਿਲ ਹੋ ਗਏ ਹਨ | ਜ਼ਿਕਰਯੋਗ ਹੈ ਕਿ ਬੀਤੇ ਸਾਲ ਕਸ਼ਯਪ ...

ਪੂਰੀ ਖ਼ਬਰ »

ਆਪਣੇ ਬਿਆਨ ਤੋਂ ਪਲਟੇ ਸਿਸੋਦੀਆ-ਕਿਹਾ ਵੋਟਾਂ ਪਾਓ ਮੁੱਖ ਮੰਤਰੀ ਬਾਅਦ 'ਚ

ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਮੰਨ ਕੇ ਵੋਟਾਂ ਪਾਏ ਜਾਣ ਦੇ ਕੱਲ੍ਹ ਦੇ ਆਪਣੇ ਬਿਆਨ ਤੋਂ ਪਲਟੀ ਮਾਰ ਗਏ | ਅੱਜ ਇੱਥੇ ...

ਪੂਰੀ ਖ਼ਬਰ »

ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਕੀ ਤੇ ਅਸ਼ੋਕ ਸਾਮਾ 'ਆਪ' 'ਚ ਸ਼ਾਮਿਲ

ਚੰਡੀਗੜ੍ਹ, 11 ਜਨਵਰੀ (ਵਿਕਰਮਜੀਤ ਸਿੰਘ ਮਾਨ)-ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਬਲਾਚੌਰ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਫ਼ਾਜ਼ਿਲਕਾ ਤੋਂ ਕਾਂਗਰਸੀ ਆਗੂ ਐਡਵੋਕੇਟ ਅਸ਼ੋਕ ਸਾਮਾ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ...

ਪੂਰੀ ਖ਼ਬਰ »

ਕੇਜਰੀਵਾਲ 9 ਦਿਨਾਂ ਲਈ ਪੰਜਾਬ ਦੌਰੇ 'ਤੇ

ਨਵੀਂ ਦਿੱਲੀ, 11 ਜਨਵਰੀ (ਸੁਮਨਦੀਪ ਕੌਰ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅੱਜ ਤੋਂ 9 ਦਿਨਾਂ ਲਈ ਪੰਜਾਬ ਦੌਰੇ 'ਤੇ ਨਿਕਲ ਗਏ ਹਨ | ਇਸ ਦੌਰਾਨ ਉਹ 21 ਜ਼ੋਨਾਂ 'ਚ ਵੱਖ-ਵੱਖ ...

ਪੂਰੀ ਖ਼ਬਰ »

ਟੀ. ਐਮ. ਸੀ. ਪੰਜਾਬ 'ਚ 'ਸਰਗਰਮ'

ਚੰਡੀਗੜ੍ਹ, 11 ਜਨਵਰੀ (ਐਨ. ਐਸ. ਪਰਵਾਨਾ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਦੀ ਪਾਰਟੀ ਪੰਜਾਬ ਵਿਚ ਤੇਜ਼ੀ ਫੜ ਰਹੀ ਹੈ ਤੇ ਉਸ ਨੇ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਲੜਨ ਦਾ ਵੀ ਮਨ ਬਣਾਇਆ ਹੈ। ਇਹ ਜ਼ਿਮਨੀ ਚੋਣ 4 ...

ਪੂਰੀ ਖ਼ਬਰ »

ਅਕਾਲੀ ਦਲ (ਅ) ਤੇ ਪੰਥਕ ਮੋਰਚਾ ਵੱਲੋਂ 9 ਹੋਰ ਉਮੀਦਵਾਰਾਂ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, 11 ਜਨਵਰੀ (ਅਰੁਣ ਆਹੂਜਾ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਹਰਨਾਮ ਸਿੰਘ ਤੋਂ ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਪੰਥਕ ਮੋਰਚੇ ਵੱਲੋਂ 9 ਹੋਰ ਵਿਧਾਨ ਸਭਾ ਸੀਟਾਂ 'ਤੇ ...

ਪੂਰੀ ਖ਼ਬਰ »

ਰਾਹੁਲ ਦਾ ਛੁੱਟੀਆਂ ਮਨਾਉਣ ਜਾਣਾ ਕਾਂਗਰਸੀਆਂ ਦੇ ਗਲੇ ਦੀ ਹੱਡੀ ਬਣਿਆ

ਅੰਮਿ੍ਤਪਾਲ ਸਿੰਘ ਕੈਲੇ ਡੇਹਲੋਂ/ਆਲਮਗੀਰ, 11 ਜਨਵਰੀ-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਵੱਲੋਂ ਟਿਕਟਾਂ ਵੰਡਣ 'ਚ ਕੀਤੀ ਗਈ ਦੇਰੀ ਕਾਰਨ ਜਿਥੇ ਕਾਂਗਰਸੀ ਵਰਕਰ ਨਿਰਾਸ਼ ਹੋਏ ਉਥੇ ਹੀ ਟਿਕਟਾਂ ਦੇ ਦਾਅਵੇਦਾਰਾਂ ਸਮੇਤ ਸੀਨੀਅਰ ਕਾਂਗਰਸੀ ਆਗੂ ...

ਪੂਰੀ ਖ਼ਬਰ »

ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ 9 ਉਮੀਦਵਾਰਾਂ ਦੀ ਸੂਚੀ ਜਾਰੀ

ਚੰਡੀਗੜ੍ਹ, 11 ਜਨਵਰੀ (ਵਿਕਰਮਜੀਤ ਸਿੰਘ ਮਾਨ)-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ) ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ | ਪਾਰਟੀ ਦੇ ਪੰਜਾਬ ਪ੍ਰਧਾਨ ਸਵਰਨ ਸਿੰਘ ਅਤੇ ਜਨਰਲ ਸਕੱਤਰ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ 'ਚ ਜਥੇ: ਲੰਗਾਹ ਵੱਲੋਂ ਚੋਣ ਮੁਹਿੰਮ ਦਾ ਐਲਾਨ

ਕਲਾਨੌਰ, 11 ਜਨਵਰੀ (ਗੁਰਸ਼ਰਨਜੀਤ ਸਿੰਘ ਪੁਰੇਵਾਲ/ਸਤਵੰਤ ਸਿੰਘ ਕਾਹਲੋਂ)-ਸਥਾਨਕ ਸ਼ੋ੍ਰਮਣੀ ਅਕਾਲੀ ਦਲ ਦੇ ਦਫ਼ਤਰ 'ਚ ਚੋਣ ਮੁਹਿੰਮ ਦਾ ਰਸਮੀ ਅਗਾਜ਼ ਕਰਨ ਦੇ ਸਬੰਧ 'ਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਲਕਾ ਵਾਸੀਆਂ ਦੇ ਠਾਠਾਂ ਮਾਰਦੇ ਇਕੱਠ ...

ਪੂਰੀ ਖ਼ਬਰ »

ਜੇ ਕਿਤੇ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਿਆ ਤਾਂ ਸਾਨੂੰ ਪਾਣੀ ਲਈ ਕੁਰਬਾਨੀਆਂ ਦੇਣੀਆਂ ਪੈਣਗੀਆਂ-ਅਕਾਲੀ ਦਲ

ਚੰਡੀਗੜ੍ਹ, 11 ਜਨਵਰੀ (ਗੁਰਸੇਵਕ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤੇ ਸੰਸਦ ਮੈਂਬਰਾਂ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ-ਪੰਜਾਬੀਆਂ ਨੂੰ ਵੋਟ ਨਾ ਪਾਉਣ | ...

ਪੂਰੀ ਖ਼ਬਰ »

'ਆਪ' ਵੱਲੋਂ ਕੇ. ਡੀ. ਚੌਧਰੀ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਚੋਣ ਜ਼ਾਬਤਾ ਲੱਗਿਆ ਹੋਣ ਦੇ ਬਾਵਜੂਦ ਸੱਤਾਧਾਰੀ ਧਿਰ ਦੀ ਮਦਦ ਕਰ ਰਹੇ ਨੇ ਚੌਧਰੀ-ਢੋਗਰਾ

ਚੰਡੀਗੜ੍ਹ, 11 ਜਨਵਰੀ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ. ਐਮ. ਡੀ ਕੇ. ਡੀ ਚੌਧਰੀ ਖਿਲਾਫ਼ ਸਖ਼ਤ ਨੋਟਿਸ ਲਿਆ ਜਾਵੇ, ਕਿਉਂਕਿ ਆਦਰਸ਼ ਚੋਣ ਜ਼ਾਬਤਾ ਲੱਗਿਆ ਹੋਣ ਦੇ ...

ਪੂਰੀ ਖ਼ਬਰ »

ਕੌਮੀ ਵੋਟਰ ਦਿਵਸ 25 ਨੂੰ

ਚੰਡੀਗੜ੍ਹ, 11 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਚੋਣ ਕਮਿਸ਼ਨ ਦੇ ਕਹਿਣ 'ਤੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੇ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ | ਉਸ ਦਿਨ ਸਰਕਾਰੀ ਕਰਮਚਾਰੀਆਂ ਤੇ ਅਮਲੇ ਨੂੰ ਸਹੁੰ ਚੁੱਕਾਈ ਜਾਏਗੀ | ਸਰਕਾਰੀ ...

ਪੂਰੀ ਖ਼ਬਰ »

ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਉਮੀਦਵਾਰ ਬੋਚ-ਬੋਚ ਕੇ ਪੈਰ ਧਰਨ ਲੱਗੇ

ਰਵਿੰਦਰ ਸਿੰਘ ਬਿੰਦਰਾ ਕੁੱਪ ਕਲਾਂ, 11 ਜਨਵਰੀ-4 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਵੱਲੋਂ ਹਰ ਉਮੀਦਵਾਰ ਵੱਲੋਂ ਖ਼ਰਚ ਕੀਤੀ ਜਾਣ ਵਾਲੀ ਰਾਸ਼ੀ 28 ਲੱਖ ਰੁਪਏ ਤੱਕ ਨਿਰਧਾਰਿਤ ਕਰਨ ਅਤੇ ਹੋਰ ਸ਼ਰਤਾਂ ਨੂੰ ...

ਪੂਰੀ ਖ਼ਬਰ »

ਪੰਜਾਬ ਦਾ ਆਗੂ ਹੀ ਹੋਵੇਗਾ ਸੂਬੇ ਦਾ ਮੁੱਖ ਮੰਤਰੀ-ਕੇਜਰੀਵਾਲ

ਸੰਤ ਢੱਡਰੀਆਂ ਵਾਲਿਆਂ 'ਤੇ ਹੋਏ ਹਮਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਬਰਸਟ (ਪਟਿਆਲਾ), 11 ਜਨਵਰੀ (ਜਸਵਿੰਦਰ ਸਿੰਘ ਦਾਖਾ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਤੋਂ ਪੰਜਾਬ 'ਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ 4 ਦਿਨਾਂ ਦਾ ਪੰਜਾਬ ਦੌਰਾ ਸ਼ੁਰੂ ਕਰਦਿਆਂ ਸਪੱਸ਼ਟ ...

ਪੂਰੀ ਖ਼ਬਰ »

ਸ਼ਿਵ ਲਾਲ ਡੋਡਾ ਨੂੰ ਅਦਾਲਤ ਨੇ ਚੋਣ ਲੜਨ ਦੀ ਦਿੱਤੀ ਆਗਿਆ

ਫਾਜ਼ਿਲਕਾ, 11 ਜਨਵਰੀ (ਦਵਿੰਦਰ ਪਾਲ ਸਿੰਘ)- ਬਹੁਚਰਚਿਤ ਭੀਮ ਹੱਤਿਆ ਕਾਂਡ ਦੇ ਮਾਮਲੇ ਵਿਚ ਮੁੱਖ ਕਥਿਤ ਦੋਸ਼ੀ ਸੀਨੀਅਰ ਅਕਾਲੀ ਆਗੂ ਤੇ ਸ਼ਰਾਬ ਦੇ ਕਾਰੋਬਾਰੀ ਸ਼ਿਵ ਲਾਲ ਡੋਡਾ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦੀ ਲਗਾਈ ਗਈ ਅਰਜੀ 'ਤੇ ਮਾਣਯੋਗ ਵਧੀਕ ਸੈਸ਼ਨ ਜੱਜ ਨੇ ਫੈਸਲਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX