ਤਾਜਾ ਖ਼ਬਰਾਂ


ਕਸ਼ਮੀਰ ਘਾਟੀ 'ਚ ਰਾਈਫ਼ਲ ਨਾਲ ਫ਼ਰਾਰ ਸਿਪਾਹੀ ਹਿਜ਼ਬੁਲ ਮੁਜ਼ਾਹਦੀਨ 'ਚ ਸ਼ਾਮਿਲ
. . .  1 day ago
ਕੰਧ ਡਿੱਗਣ ਨਾਲ 3 ਔਰਤਾਂ ਦੀ ਮੌਤ
. . .  1 day ago
ਕਰਨਾਲ, 22 ਮਈ (ਗੁਰਮੀਤ ਸਿੰਘ ਸੱਗੂ)-ਬੀਤੀ ਦੇਰ ਸ਼ਾਮ ਨੂੰ ਜਰਨੈਲੀ ਸੜਕ ਤੇ ਸਥਿਤ ਅਰਪਨਾ ਹਸਪਤਾਲ ਦੇ ਨੇੜੇ ਇਕ ਸਬਜ਼ੀ ਦੀ ਨਰਸਰੀ ਵਿਚ ਕੰਮ ਕਰਨ ਵਾਲੀਆਂ ਤਿੰਨ ਔਰਤਾਂ ਦੀਅਚਾਨਕ ਡਿੱਗੀ ਇਕ ਕੱਚੀ ਕੰਧ ਦੀ ਚਪੇਟ ਵਿਚ ਆਉਣ...
ਵਾਜਬ ਭਾਅ ਨਾ ਮਿਲਣ ਕਾਰਨ ਕਾਸ਼ਤਕਾਰਾਂ ਨੇ ਟਮਾਟਰ ਰੂੜੀ 'ਤੇ ਸੁੱਟੇ
. . .  1 day ago
ਕਲਾਨੌਰ, 22 ਮਈ (ਪੁਰੇਵਾਲ) - ਕਾਸ਼ਤ 'ਤੇ ਲਾਗਤ ਵੀ ਪੂਰੀ ਨਾ ਮੁੜਨ ਕਾਰਨ ਆਲੂਆਂ ਤੋਂ ਬਾਅਦ ਹੁਣ ਟਮਾਟਰਾਂ ਦੀ ਵੀ ਬੇਕਦਰੀ ਹੁੰਦੀ ਜਾਪ ਰਹੀ ਹੈ, ਜਿਸ ਤਹਿਤ ਨੇੜਲੇ ਪਿੰਡ ਨਿੱਝਰ ਦੇ ਕਿਸਾਨ ਵਾਜਬ ਭਾਅ ਨਾ ਮਿਲਣ ਕਾਰਨ ...
ਆਰਥਿਕ ਤੰਗੀ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚਾਓਕੇ [ਬਠਿੰਡਾ],22 ਮਈ [ਮਨਜੀਤ ਸਿੰਘ ਘੜੈਲੀ ]-ਪਿੰਡ ਗਿੱਲ ਕਲਾਂ ਦੇ ਇਕ ਕਿਸਾਨ ਗੁਰਨਾਮ ਸਿੰਘ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 11 ਵਿਦਿਆਰਥੀਆਂ ਆਏ ਮੈਰਿਟ 'ਚ
. . .  1 day ago
ਨਵਾਂਸ਼ਹਿਰ , 22 ਮਈ ( ਦੀਦਾਰ ਸਿੰਘ ਸ਼ੇਤਰਾ ) - ਦਸਵੀਂ ਦੇ ਆਏ ਨਤੀਜੇ ਵਿਚ ਜ਼ਿਲ੍ਹੇ ਦੇ 11 ਬਚਿਆਂ ਨੇ 4 ਲੜਕੇ 7 ਲੜਕੀਆਂ ਨੇ ਮੈਰਿਟ 'ਚ ਆ ਕੇ ਸਕੂਲਾਂ ਦਾ ਨਾਂਅ ਰੌਸ਼ਨ ਕੀਤਾ ਹੈ । ਡੀ ਏ ਵੀ ਸਕੂਲ ਕਾਠ ਗੜ੍ਹ ਦੇ ਅਭਿਸ਼ੇਕ ਨੇ...
ਯੂ.ਪੀ ਦੇ ਕੈਬਨਿਟ ਮੰਤਰੀ ਨੇ ਯੋਜਨਾਵਾਂ ਘੱਟ ਗਿਣਤੀ ਕੋਟਾ ਖ਼ਤਮ ਕਰਨ ਦਾ ਕੀਤਾ ਖੰਡਨ
. . .  1 day ago
ਲਖਨਊ, 22 ਮਈ - ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਰਾਮਪਤੀ ਸ਼ਾਸਤਰੀ ਨੇ ਸਰਕਾਰੀ ਯੋਜਨਾਵਾਂ 'ਚ ਘੱਟ ਗਿਣਤੀ ਕੋਟਾ ਖ਼ਤਮ ਕਰਨ...
ਚੋਣ ਕਮਿਸ਼ਨ ਦੇ 5 ਸੂਬਿਆ ਦੇ ਮੁੱਖ ਚੋਣ ਅਧਿਕਾਰੀਆਂ ਤੋਂ ਮੰਗਵਾਈਆਂ ਈ.ਵੀ.ਐੱਮ
. . .  1 day ago
ਨਵੀਂ ਦਿੱਲੀ, 22 ਮਈ - ਈ.ਵੀ.ਐੱਮ ਨੂੰ ਦਿੱਤੀ ਗਈ ਚੁਨੌਤੀ ਨੂੰ ਲੈ ਕੇ ਚੋਣ ਕਮਿਸ਼ਨ ਨੇ 5 ਸੂਬਿਆ, ਜਿੱਥੇ ਕਿ ਹਾਲ ਹੀ 'ਚ ਵਿਧਾਨ ਸਭਾ ਚੋਣਾਂ ਸੰਪੰਨ ਹੋਈਆਂ...
ਗੁਜਰਾਤ : ਪ੍ਰਧਾਨ ਮੰਤਰੀ ਨੇ ਭੁਚਾਊ ਦੇ ਟੱਪਰ ਡੈਮ 'ਚ ਨਰਮਦਾ ਦਾ ਪਾਣੀ ਛੱਡਿਆ
. . .  1 day ago
ਅਹਿਮਦਾਬਾਦ, 22 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਭੁਚਾਊ ਦੇ ਟੱਪਰ ਡੈਮ 'ਚ ਨਰਮਦਾ ਨਦੀ ਦਾ ਪਾਣੀ ਛੱਡਿਆ। ਉਪਰੰਤ ਪ੍ਰਧਾਨ...
ਮਾਨਾਂਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ
. . .  1 day ago
ਫਗਵਾੜਾ : ਦਿਨ ਦਿਹਾੜੇ ਬਜ਼ੁਰਗ ਔਰਤ ਦਾ ਕਤਲ
. . .  1 day ago
ਬੌਂਬੇ ਹਾਈਕੋਰਟ ਵੱਲੋਂ ਮਧੁਰ ਭੰਡਾਰਕਰ ਖ਼ਿਲਾਫ਼ ਪਟੀਸ਼ਨ ਮਨਜ਼ੂਰ
. . .  1 day ago
ਪਿੰਗਲਵਾੜਾ ਦੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੀਆਂ 4 ਵਿਦਿਆਰਥਣਾਂ ਮੈਰਿਟ 'ਚ
. . .  1 day ago
ਅਸਲੇ ਸਮੇਤ ਫੜੇ ਗਏ 2 ਸ਼ੱਕੀ ਖਾੜਕੂ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ
. . .  1 day ago
ਧੂਰੀ : ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ 'ਚੋਂ ਪਹਿਲਾ ਤੇ ਮੈਰਿਟ 'ਚ 10ਵਾਂ ਸਥਾਨ ਕੀਤਾ ਹਾਸਲ
. . .  1 day ago
10ਵੀਂ ਦਾ ਨਤੀਜਾ : ਪਾਸ ਫ਼ੀਸਦੀ 'ਚ ਜ਼ਿਲ੍ਹਾ ਗੁਰਦਾਸਪੁਰ ਮੋਹਰੀ
. . .  1 day ago
ਖੂਹੀ 'ਚੋਂ ਇੱਟਾਂ ਕੱਢ ਰਿਹਾ ਮਜ਼ਦੂਰ ਢਿੱਗਾਂ ਹੇਠਾਂ ਦੱਬਿਆ
. . .  1 day ago
ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਦਿਆਰਥੀ ਮੈਰਿਟ 'ਚ ਆਏ, ਚਾਰੇ ਫਗਵਾੜਾ ਦੇ
. . .  1 day ago
ਜ਼ਿਲ੍ਹਾ ਫ਼ਾਜ਼ਿਲਕਾ ਦੇ 2 ਵਿਦਿਆਰਥੀ ਮੈਰਿਟ 'ਚ ਆਏ
. . .  1 day ago
ਪ੍ਰਧਾਨ ਮੰਤਰੀ ਦਾ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਕਿਤਾਬ ਦੇ ਰੂਪ 'ਚ ਹੋਵੇਗਾ ਪ੍ਰਕਾਸ਼ਿਤ
. . .  1 day ago
ਸਰਕਾਰੀ ਸਕੂਲ ਚੌਨਗਰਾ ਦੀ ਵਿਦਿਆਰਥਣ ਜ਼ਿਲ੍ਹੇ ਚੋਂ ਪਹਿਲੇ ਸਥਾਨ ਤੇ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚੋਂ 4 ਬੱਚੇ ਮੈਰਿਟ 'ਚ ਆਏ
. . .  1 day ago
ਜੁੱਤੀਆਂ ਦੇ ਸ਼ੋਅ ਰੂਮ ਨੂੰ ਲੱਗੀ ਭਿਆਨਕ ਅੱਗ
. . .  1 day ago
ਮਾਨਸਾ ਜ਼ਿਲ੍ਹੇ ਦੀਆਂ ਅੱਠੇ ਮੈਰਿਟਾਂ ਲੜਕੀਆਂ ਦੇ ਨਾਂਅ
. . .  1 day ago
ਸੁਜਾਨਪੁਰ ਤੋਂ ਬਰਮਾ ਦਾ ਨਾਗਰਿਕ ਕਾਬੂ
. . .  1 day ago
ਹਰਸ਼ਵਰਧਨ ਨੂੰ ਸੌਂਪਿਆ ਵਾਤਾਵਰਨ ਮੰਤਰਾਲੇ ਦਾ ਵਾਧੂ ਕਾਰਜ
. . .  1 day ago
ਹਰਿਆਣਾ : ਐਂਬੂਲੈਂਸ ਨਹਿਰ 'ਚ ਡਿੱਗੀ, ਡਰਾਈਵਰ ਦੀ ਭਾਲ ਜਾਰੀ
. . .  1 day ago
ਤਪਾ ਮੰਡੀ ਦੇ 6 ਵਿਦਿਆਰਥੀ ਮੈਰਿਟ ਸੂਚੀ 'ਚ
. . .  1 day ago
10 ਦੇ ਨਤੀਜੇ : ਅੰਮ੍ਰਿਤਸਰ ਦੇ 23 ਵਿਦਿਆਰਥੀ ਮੈਰਿਟ 'ਚ
. . .  1 day ago
ਰਜਨੀਕਾਂਤ ਦੇ ਘਰ ਬਾਹਰ ਟੀ.ਐਮ.ਪੀ.ਕਾਰਕੁਨਾਂ ਵੱਲੋਂ ਨਾਅਰੇਬਾਜ਼ੀ
. . .  1 day ago
112 ਮੈਰਿਟਾਂ ਨਾਲ਼ ਲੁਧਿਆਣਾ ਜ਼ਿਲ੍ਹਾ ਪੰਜਾਬ 'ਚੋਂ ਅੱਵਲ
. . .  1 day ago
ਮਹਾਰਾਸ਼ਟਰ ਵਿਧਾਨ ਸਭਾ 'ਚ ਪਾਸ ਹੋਇਆ ਜੀ.ਐੱਸ.ਟੀ.ਬਿੱਲ
. . .  1 day ago
ਜੇਤਲੀ ਨੇ ਕੇਜਰੀਵਾਲ ਖ਼ਿਲਾਫ਼ ਕੀਤਾ ਮਾਣਹਾਨੀ ਦਾ ਇੱਕ ਹੋਰ ਕੇਸ
. . .  1 day ago
ਸਪੋਰਟਸ ਕੋਟੇ 'ਚ ਲੁਧਿਆਣਾ ਦਾ ਅਮਨਦੀਪ ਪਹਿਲੇ ਸਥਾਨ 'ਤੇ
. . .  1 day ago
10ਵੀਂ ਦੇ ਨਤੀਜੇ : ਲੁਧਿਆਣਾ ਦੇ ਅਮਿਤ ਯਾਦਵ ਦੂਸਰੇ ਤੇ ਸਿੱਮੀ ਕੁਮਾਰੀ ਤੀਸਰੇ ਸਥਾਨ 'ਤੇ
. . .  1 day ago
10ਵੀਂ ਦੇ ਨਤੀਜੇ : ਰੂਪਨਗਰ ਦੀ ਸ਼ਰੂਤੀ ਵੋਹਰਾ ਪਹਿਲੇ ਸਥਾਨ 'ਤੇ
. . .  1 day ago
ਪੰਜਾਬ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ
. . .  1 day ago
ਵੀਰਭੱਦਰ ਸਿੰਘ ਤੇ ਪਤਨੀ ਨੇ ਪਟਿਆਲਾ ਹਾਊਸ ਕੋਰਟ 'ਚ ਲਗਾਈ ਜ਼ਮਾਨਤ ਅਰਜ਼ੀ
. . .  1 day ago
ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ
. . .  1 day ago
ਸਬਜ਼ੀ ਮੰਡੀ 'ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
. . .  1 day ago
ਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੱਕ ਸੁਰੱਖਿਅਤ ਹੈ ਯਾਦਵ- ਪਾਕਿ
. . .  1 day ago
ਨਿਤਿਨ ਗਡਕਰੀ ਵੱਲੋਂ ਰਜਨੀਕਾਂਤ ਨੂੰ ਭਾਜਪਾ 'ਚ ਆਉਣ ਦਾ ਖੁੱਲ੍ਹਾ ਸੱਦਾ
. . .  1 day ago
ਵਿਆਹ ਵਾਲੀ ਬੱਸ ਪਲਟੀ, 6 ਮੌਤਾਂ, ਕਈ ਜ਼ਖ਼ਮੀ
. . .  1 day ago
ਅੱਜ ਤੋਂ ਸ਼ੁਰੂ ਹੋਵੇਗੀ ਬਾਬਰੀ ਮਸਜਿਦ ਮਾਮਲੇ ਦੀ ਰੋਜ਼ਾਨਾ ਸੁਣਵਾਈ
. . .  1 day ago
ਪ੍ਰਭੂ ਅੱਜ ਦਿਖਾਉਣਗੇ ਤੇਜਸ ਨੂੰ ਹਰੀ ਝੰਡੀ
. . .  1 day ago
ਇਸਲਾਮਾਬਾਦ 'ਚ ਗ੍ਰਿਫ਼ਤਾਰ ਭਾਰਤੀ ਸੰਬੰਧੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਵਿਦੇਸ਼ ਮੰਤਰਾਲਾ
. . .  2 days ago
ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
. . .  2 days ago
ਪੁਣੇ ਨੂੰ ਹਰਾ ਕੇ ਮੁੰਬਈ ਬਣਿਆ ਆਈ.ਪੀ.ਐਲ.10 ਦਾ ਚੈਂਪੀਅਨ
. . .  2 days ago
ਕੰਧ ਡਿੱਗਣ ਕਾਰਨ ਤਿੰਨ ਔਰਤਾਂ ਦੀ ਮੌਤ
. . .  2 days ago
ਮੇਰੇ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾਏ ਗਏ-ਕੇਜਰੀਵਾਲ
. . .  2 days ago
ਆਈ.ਪੀ.ਐਲ.10 ਫਾਈਨਲ : ਮੁੰਬਈ ਨੇ ਪਹਿਲਾਂ ਖੇਡਦਿਆਂ ਪੁਣੇ ਨੂੰ ਦਿੱਤਾ 130 ਦੌੜਾਂ ਦਾ ਟੀਚਾ
. . .  2 days ago
ਮੁਸਲਿਮ ਦੇਸ਼ ਅੱਤਵਾਦੀਆਂ ਨੂੰ ਨਾ ਦੇਣ ਸ਼ਰਨ -ਟਰੰਪ
. . .  2 days ago
ਆਈ.ਪੀ.ਐਲ.10 ਫਾਈਨਲ : ਮੁੰਬਈ ਦਾ ਬੁਰਾ ਹਾਲ, 81 ਦੌੜਾਂ 'ਤੇ 7 ਖਿਡਾਰੀ ਆਊਟ
. . .  2 days ago
ਆਈ.ਪੀ.ਐਲ.10 ਫਾਈਨਲ : ਮੁੰਬਈ ਨੂੰ ਲੱਗਾ ਤੀਸਰਾ ਝਟਕਾ, ਸਕੋਰ 45/3
. . .  2 days ago
ਹੈਲਮਟ ਤੋਂ ਬਗੈਰ ਨਹੀਂ ਮਿਲੇਗਾ ਪੈਟਰੋਲ
. . .  2 days ago
ਆਈ.ਪੀ.ਐਲ.10 ਫਾਈਨਲ : ਮੁੰਬਈ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ
. . .  2 days ago
ਇਸਲਾਮਾਬਾਦ 'ਚ ਗ੍ਰਿਫ਼ਤਾਰ ਭਾਰਤੀ ਸੰਬੰਧੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਵਿਦੇਸ਼ ਮੰਤਰਾਲਾ
. . .  2 days ago
ਭਾਰਤ ਦੀ ਸ਼ਤਰੰਜ ਖਿਡਾਰੀ ਆਰ ਵੈਸ਼ਾਲੀ ਨੇ 'ਏਸ਼ੀਅਨ ਬਿਲਟਰਜ਼ ਚੈਂਪੀਅਨਸ਼ਿਪ' 'ਚ ਜਿੱਤਿਆ ਸੋਨਾ
. . .  2 days ago
75 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
. . .  2 days ago
ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਜ਼ਖਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਪਹਿਲਾ ਸਫ਼ਾ



ਕੈਪਟਨ ਵੱਲੋਂ ਨਸ਼ਾ ਤਸਕਰਾਂ, ਭ੍ਰਿਸ਼ਟਾਚਾਰੀਆਂ, ਮਾਫੀਆ ਤੇ ਗੈਂਗਸਟਰਾਂ ਨੂੰ ਤੁਰੰਤ ਨੱਥ ਪਾਉਣ ਦੇ ਆਦੇਸ਼

* ਸਥਾਨਕ ਸਿਵਲ ਤੇ ਪੁਲਿਸ ਅਧਿਕਾਰੀ ਕਿਸੇ ਵੀ ਘਟਨਾ ਜਾਂ ਅਣਗਹਿਲੀ ਲਈ ਜ਼ਿੰਮੇਵਾਰ ਹੋਣਗੇ * ਭ੍ਰਿਸ਼ਟਾਚਾਰੀਆਂ ਵਿਰੁੱਧ 3 ਦਿਨਾਂ ਅੰਦਰ ਦੋਸ਼ ਪੱਤਰ ਦਾਇਰ ਕੀਤੇ ਜਾਣ

ਚੰਡੀਗੜ੍ਹ, 20 ਮਾਰਚ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ, ਰੇਂਜਾਂ ਦੇ ਡੀ.ਆਈ.ਜੀ., ਜ਼ੋਨਲ ਆਈ.ਜੀ. ਅਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੇ ਪ੍ਰੋਗਰਾਮ ਤੇ ਨੀਤੀਆਂ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ, ਨਸ਼ਾ ਤਸਕਰੀ ਦੀਆਂ ਘਟਨਾਵਾਂ, ਰੇਤ ਬੱਜਰੀ ਦੇ ਮਾਫੀਏ ਅਤੇ ਗੈਂਗਸਟਰਾਂ ਆਦਿ ਨੂੰ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਮੰਤਵ ਲਈ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਨ੍ਹਾਂ ਖਿਲਾਫ਼ ਕਾਰਵਾਈ ਲਈ ਤੁਰੰਤ ਜੁਟ ਜਾਣ। ਉਨ੍ਹਾਂ ਸਖ਼ਤ ਸ਼ਬਦਾਂ 'ਚ ਤਾੜਨਾ ਕੀਤੀ ਕਿ ਗ਼ੈਰ-ਕਾਨੂੰਨੀ ਖ਼ਨਨ, ਝੂਠੇ ਕੇਸ ਦਰਜ ਹੋਣ, ਐਫ.ਆਈ.ਆਰ. ਦਰਜ ਨਾ ਹੋਣ, ਗੁੰਡਾਗਰਦੀ ਅਤੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਸੀਨੀਅਰ ਅਧਿਕਾਰੀਆਂ ਨੂੰ ਬਰਾਬਰ ਜ਼ਿੰਮੇਵਾਰ ਸਮਝਣਗੇ ਅਤੇ ਉਨ੍ਹਾਂ 'ਤੇ ਵੀ ਕਮਜ਼ੋਰ ਕੰਟਰੋਲ ਦੇ ਦੋਸ਼ 'ਚ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਵੱਲੋਂ ਇਕ ਮਹੀਨੇ ਵਿਚ ਰਾਜ 'ਚ ਨਸ਼ਾ ਖ਼ਤਮ ਕਰਨ ਦਾ ਜੋ ਐਲਾਨ ਕੀਤਾ ਸੀ, ਅੱਜ ਉਹ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਹਨ ਕਿ 4 ਹਫ਼ਤਿਆਂ ਵਿਚ ਇਸ ਸਮੱਸਿਆ ਨੂੰ ਰਾਜ 'ਚੋਂ ਖ਼ਤਮ ਕਰ ਦਿੱਤਾ ਜਾਵੇ ਅਤੇ ਇਸ ਸਮੇਂ ਤੋਂ ਬਾਅਦ ਨਸ਼ੇ ਦੀ ਸਪਲਾਈ ਤੇ ਵਿੱਕਰੀ ਲਈ ਸਥਾਨਕ ਅਧਿਕਾਰੀ ਸਿੱਧੇ ਤੌਰ 'ਤੇ ਜਵਾਬਦੇਹ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਨਸ਼ਿਆਂ ਦੇ ਮਾਮਲਿਆਂ ਨਾਲ ਨਜਿੱਠਣ ਵਾਲੇ ਡੀ.ਐਸ.ਪੀ. ਅਤੇ ਐਸ.ਐਚ.ਓ. ਪੱਧਰ ਦੇ ਖੇਤਰੀ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸਬੰਧੀ ਉਨ੍ਹਾਂ ਨੂੰ ਨਿੱਜੀ ਜਾਣਕਾਰੀ ਹੈ ਅਤੇ ਅਜਿਹੇ ਕਿਸੇ ਵੀ ਅਧਿਕਾਰੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਬਹਾਲ ਰੱਖਣਾ ਅਤੇ ਅੱਤਵਾਦੀ ਕਾਰਵਾਈਆਂ 'ਤੇ ਸਖ਼ਤ ਨਜ਼ਰ ਰੱਖਣਾ ਸਥਾਨਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਸੂਬੇ 'ਚ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਣਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਰਾਜ ਭਰ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਵਰੇਜ ਨੂੰ ਵੀ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਲਈ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਗਰਲੇ ਸਮੇਂ ਦੌਰਾਨ ਦਰਜ ਹੋਏ ਝੂਠੇ ਕੇਸਾਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦਾ ਫ਼ੈਸਲਾ ਲੈ ਲਿਆ ਗਿਆ ਹੈ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਕਿਸੇ ਵਿਰੁੱਧ ਵੀ ਬਦਲਾਖੋਰੀ ਲਈ ਕਾਰਵਾਈ ਨਹੀਂ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਅਣਅਧਿਕਾਰਤ ਲੋਕਾਂ ਨੂੰ ਦਿੱਤੀ ਗਈ ਸੁਰੱਖਿਆ ਦੀ ਨਫ਼ਰੀ ਤੁਰੰਤ ਵਾਪਸ ਸੱਦੀ ਜਾਵੇ ਅਤੇ ਗ਼ੈਰ-ਜ਼ਰੂਰੀ ਕੰਮਾਂ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਵਾਪਸ ਸੱਦ ਕੇ ਥਾਣਿਆਂ ਵਿਚ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਕੰਮ ਕਰਨ ਦੇ ਘੰਟੇ ਵੀ ਨਿਸਚਤ ਕੀਤੇ ਜਾਣ ਤਾਂ ਜੋ ਮੁਲਾਜ਼ਮ ਆਪਣੇ ਪਰਿਵਾਰਾਂ ਅਤੇ ਆਪਣੇ ਵੱਲ ਵੀ ਧਿਆਨ ਦੇ ਸਕਣ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਹਲਕਾ ਇੰਚਾਰਜਾਂ ਦੀ ਪ੍ਰਣਾਲੀ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਮਗਰਲੇ ਸਮੇਂ ਦੌਰਾਨ ਹਲਕਾ ਇੰਚਾਰਜਾਂ ਦੇ ਦਬਾਅ ਹੇਠ ਥਾਣਿਆਂ ਦੀ ਹੱਦਬੰਦੀ ਜਿਵੇਂ ਤਬਦੀਲ ਕੀਤੀ ਗਈ, ਉਸ 'ਤੇ ਮੁੜ ਵਿਚਾਰ ਦੀ ਲੋੜ ਹੈ ਅਤੇ ਸਾਰੇ ਸਥਾਨਕ ਅਧਿਕਾਰੀ ਇਸ ਸਬੰਧੀ ਆਪਣੀਆਂ ਸਿਫ਼ਾਰਿਸ਼ਾਂ ਤੁਰੰਤ ਗ੍ਰਹਿ ਵਿਭਾਗ ਨੂੰ ਭੇਜਣ ਤਾਂ ਜੋ ਪੁਲਿਸ ਥਾਣਿਆਂ ਤੇ ਸਬ-ਡਵੀਜ਼ਨਾਂ ਦੇ ਖੇਤਰਾਂ ਨੂੰ ਦੁਬਾਰਾ ਤਰਕ ਸੰਗਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਵੀ ਸਿੱਧੇ ਟੈਲੀਫੋਨ ਕਰਨ ਤੋਂ ਗੁਰੇਜ਼ ਕਰਨਾ ਚਾਹਵਾਂਗਾ ਕਿਉਂਕਿ ਉਹ ਵੀ ਕਮਾਂਡ ਪ੍ਰਣਾਲੀ ਦੇ ਵਿਰੁੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਕਿਸੇ ਅਧਿਕਾਰੀ ਨੂੰ ਸਿਆਸੀ ਦਬਾਅ ਹੇਠ ਕੰਮ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਪੁਲਿਸ 'ਚ ਪੁਲਿਸ ਸੁਧਾਰ ਲਾਗੂ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਦੇ ਵੀ ਵਿਚਾਰ ਸੁਣੇ ਅਤੇ ਕਈ ਪੁਲਿਸ ਅਧਿਕਾਰੀਆਂ ਵੱਲੋਂ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਕੰਟਰੋਲ ਸਖ਼ਤ ਕਰਨ ਦਾ ਮੁੱਦਾ ਉਠਾਇਆ ਗਿਆ ਅਤੇ ਕਿਹਾ ਕਿ ਬਹੁਤ ਸਾਰੇ ਨਸ਼ੇ ਕੈਮਿਸਟਾਂ ਦੀਆਂ ਦੁਕਾਨਾਂ ਰਾਹੀਂ ਵਿਕ ਰਹੇ ਹਨ, ਜਿਸ ਲਈ ਸਿਹਤ ਵਿਭਾਗ ਨੂੰ ਵੀ ਹਰਕਤ 'ਚ ਲਿਆਉਣ ਦੀ ਜ਼ਰੂਰਤ ਹੈ।
ਮੀਟਿੰਗ 'ਚ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨਅਵਤਾਰ ਸਿੰਘ, ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਵਧੀਕ ਮੁੱਖ ਸਕੱਤਰ ਵਿੱਤ ਸਤੀਸ਼ ਚੰਦਰਾ, ਰਾਜ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ, ਪ੍ਰਮੁੱਖ ਸਕੱਤਰ ਸਿਹਤ ਵਿੰਨੀ ਮਹਾਜਨ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਸਿਵਲ ਸਪਲਾਈ ਰੋਸ਼ਨ ਸੁੰਕਾਰੀਆ ਹਾਜ਼ਰ ਸਨ।
ਕਣਕ ਦੀ ਖ਼ਰੀਦ ਲਈ ਡਿਪਟੀ ਕਮਿਸ਼ਨਰਾਂ ਨੂੰ ਜ਼ਿੰਮੇਵਾਰ ਬਣਾਇਆ
ਮੁੱਖ ਮੰਤਰੀ ਨੇ ਮੀਟਿੰਗ 'ਚ ਹਾਜ਼ਰ ਡਿਪਟੀ ਕਮਿਸ਼ਨਰਾਂ ਨੂੰ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਸਬੰਧੀ ਵੀ ਆਦੇਸ਼ ਦਿੱਤੇ ਕਿ ਕਣਕ ਸਰਕਾਰੀ ਖ਼ਰੀਦ ਨੂੰ ਨਿਰਵਿਘਨ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਕਿਸੇ ਥਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਆਦੇਸ਼ ਦਿੱਤੇ ਕਿ ਮਗਰਲੀ ਸਰਕਾਰ ਦੇ ਕਾਰਜਕਾਲ ਦੌਰਾਨ ਆਖਰੀ ਦਿਨਾਂ ਵਿਚ ਅਗਲੇ ਕਣਕ ਖਰੀਦ ਸੀਜ਼ਨ ਲਈ ਟਰਾਂਸਪੋਰਟ ਆਦਿ ਲਈ ਜੋ ਟੈਂਡਰ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਸਮਝਿਆ ਜਾਵੇ ਅਤੇ ਨਵੇਂ ਟੈਂਡਰ 24 ਮਾਰਚ ਤੱਕ ਪੂਰੇ ਕੀਤੇ ਜਾਣ। ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਆਦੇਸ਼ ਦਿੱਤੇ ਕਿ ਕਣਕ ਖਰੀਦ ਦੇ ਪ੍ਰਬੰਧਾਂ ਅਤੇ ਟੈਂਡਰ ਅਲਾਟਮੈਂਟ ਦੀ ਸਮੁੱਚੀ ਕਾਰਵਾਈ ਨੂੰ 31 ਮਾਰਚ ਤੋਂ ਪਹਿਲਾਂ ਹਰ ਕੀਮਤ 'ਤੇ ਪੂਰਾ ਕੀਤਾ ਜਾਵੇ ਤਾਂ ਜੋ ਕਣਕ ਦੀ ਖਰੀਦ ਦੇ ਕੰਮ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਸਾਹਮਣੇ ਨਾ ਆਵੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਖੇਤਰ ਵਿਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਹਰੇਕ ਮੰਡੀ 'ਚ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਆਦਿ ਦਾ ਲੋੜੀਂਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਦੀ ਸਫ਼ਾਈ, ਨਮੀਂ ਮਾਪਣ ਦੇ ਯੰਤਰ, ਆੜ੍ਹਤੀਆਂ ਕੋਲ ਲੋੜੀਂਦਾ ਤਰਪਾਲਾਂ ਦਾ ਸਟਾਕ, ਕਰੇਟ, ਕਣਕ ਸਾਫ਼ ਕਰਨ ਵਾਲੇ ਬਿਜਲੀ ਵਾਲੇ ਪੱਖੇ ਅਤੇ ਜਨਰੇਟਰ ਆਦਿ ਵਰਗੇ ਜ਼ਰੂਰੀ ਉਪਕਰਨ ਪੰਜਾਬ ਮੰਡੀ ਬੋਰਡ ਨੂੰ 24 ਮਾਰਚ ਤੱਕ ਸਾਰੀਆਂ ਮੰਡੀਆਂ ਵਿਚ ਪਹੁੰਚਾ ਦੇਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਚੈਕਿੰਗ ਵੀ ਹੋ ਸਕੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੰਡੀ ਬੋਰਡ ਵੱਲੋਂ ਸੂਬਾ ਭਰ ਵਿਚ 1828 ਖਰੀਦ ਕੇਂਦਰ ਨੋਟੀਫਾਈ ਕੀਤੇ ਗਏ ਹਨ ਅਤੇ ਖਰੀਦ ਏਜੰਸੀਆਂ ਵੱਲੋਂ 122 ਲੱਖ ਮੀਟ੍ਰਿਕ ਟਨ ਕਣਕ ਖਰੀਦੇ ਜਾਣ ਦਾ ਟੀਚਾ ਹੈ, ਜਿਸ ਲਈ ਭਾਰਤ ਸਰਕਾਰ ਵੱਲੋਂ ਘੱਟੋ ਘੱਟ ਭਾਅ 1625 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ। ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਰਾਤ ਦੇ ਸਮੇਂ ਕਣਕ ਕੱਟਣ ਵਾਲੀਆਂ ਕੰਬਾਈਨ ਮਸ਼ੀਨਾਂ ਚਲਾਉਣ 'ਤੇ ਪੂਰਨ ਪਾਬੰਦੀ ਰਹੇਗੀ ਅਤੇ ਆੜ੍ਹਤੀਆਂ ਨੂੰ ਸਮੇਂ ਸਿਰ ਆਨਲਾਈਨ ਅਦਾਇਗੀ ਯਕੀਨੀ ਬਣਾਉਣ ਲਈ ਸਾਰੀਆਂ ਖਰੀਦ ਏਜੰਸੀਆਂ ਜ਼ਿੰਮੇਵਾਰ ਹੋਣਗੀਆਂ।

ਮੰਤਰੀ ਮੰਡਲ ਵੱਲੋਂ ਜੀ. ਐਸ. ਟੀ. ਨਾਲ ਸਬੰਧਤ 4 ਬਿੱਲ ਮਨਜ਼ੂਰ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਆਰਥਿਕ ਸੁਧਾਰਾਂ ਨੂੰ ਹੁਲਾਰਾ ਦਿੰਦੇ ਵਸਤਾਂ ਅਤੇ ਸੇਵਾਵਾਂ ਬਾਰੇ ਭਾਵ ਜੀ. ਐਸ. ਟੀ. ਨੂੰ ਜੁਲਾਈ 'ਚ ਲਾਗੂ ਕਰਨ ਲਈ ਇਕ ਹੋਰ ਪੜਾਅ ਪਾਰ ਕਰਦਿਆਂ ਕੇਂਦਰੀ ਮੰਤਰੀ ਮੰਡਲ ਨੇ ਇਸ ਨਾਲ ਜੁੜੇ 4 ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਬੈਠਕ 'ਚ ਵਸਤਾਂ ਅਤੇ ਸੇਵਾਵਾਂ ਬਾਰੇ ਕੇਂਦਰੀ ਕਰ ਬਿੱਲ 2017 ਏਕੀਕ੍ਰਿਤ ਜੀ. ਐਸ. ਟੀ. ਟੈਕਸ ਬਿੱਲ 2017 ਕੇਂਦਰ ਸ਼ਾਸਤ ਰਾਜਾਂ ਬਾਰੇ ਜੀ. ਐਸ. ਟੀ. ਅਤੇ ਮੁਆਵਜ਼ਾ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਨ੍ਹਾਂ ਚਾਰੇ ਬਿੱਲਾਂ ਨੂੰ ਇਸ ਹਫ਼ਤੇ ਸੰਸਦ 'ਚ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਰਾਜ ਵਿਧਾਨ ਸਭਾਵਾਂ ਦੀ ਮਨਜ਼ੂਰੀ ਲਈ ਵੱਖਰਾ ਜੀ. ਐਸ. ਟੀ. ਬਿੱਲ ਉਥੇ ਪੇਸ਼ ਕੀਤਾ ਜਾਵੇਗਾ। ਜੀ. ਐਸ. ਟੀ. ਕੌਂਸਲ ਹੀ ਕਾਨੂੰਨਾਂ ਦੇ 5 ਖਰੜਿਆਂ ਨੂੰ ਆਪਣੀ ਮਨਜ਼ੂਰੀ ਦੇ ਚੁੱਕੀ ਹੈ। ਜੀ. ਐਸ. ਟੀ. ਕੌਂਸਲ ਦੀ 16 ਮਾਰਚ ਨੂੰ ਹੋਈ ਪਿਛਲੀ ਬੈਠਕ 'ਚ ਖਜ਼ਾਨਾ ਮੰਤਰੀ ਨੇ ਕਿਹਾ ਸੀ ਕਿ ਕੌਂਸਲ ਦੀ ਅਗਲੀ ਬੈਠਕ 31 ਮਾਰਚ ਨੂੰ ਹੋਵੇਗੀ, ਜਿਸ 'ਚ ਇਨ੍ਹਾਂ ਨੇਮਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਜੀ. ਐਸ. ਟੀ. ਲਈ 5, 12, 18 ਅਤੇ 28 ਫੀਸਦੀ ਦੀਆਂ ਚਾਰ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਾਰਾਂ ਅਤੇ ਤੰਬਾਕੂ ਉਤਪਾਦਾਂ ਜਿਹੀਆਂ ਵਸਤਾਂ 'ਤੇ ਵਾਧੂ ਟੈਕਸ ਵੀ ਲਾਇਆ ਜਾਵੇਗਾ, ਤਾਂ ਜੋ ਰਾਜਾਂ ਨੂੰ ਪਹਿਲੇ ਪੰਜ ਸਾਲਾਂ 'ਚ ਹੋਣ ਵਾਲੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ।

ਅਕਾਲੀ ਦਲ ਕੋਰ ਕਮੇਟੀ ਵੱਲੋਂ ਸੁਖਬੀਰ ਦੀ ਅਗਵਾਈ 'ਚ ਭਰੋਸੇ ਦਾ ਪ੍ਰਗਟਾਵਾ

ਚੰਡੀਗੜ੍ਹ, 20 ਮਾਰਚ (ਗੁਰਸੇਵਕ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਚ ਪੂਰਨ ਭਰੋਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਕਾਲੀ ਦਲ, ਪੰਜਾਬ ਦੇ ਲੋਕਾਂ ਵੱਲੋਂ ਇਨ੍ਹਾਂ ਚੋਣਾਂ 'ਚ ਦਿੱਤੇ ਗਏ ਫਤਵੇ ਨੂੰ ਪੂਰੀ ਨਿਮਰਤਾ ਤੇ ਇਮਾਨਦਾਰੀ ਨਾਲ ਪ੍ਰਵਾਨ ਕਰਦਾ ਹੈ। ਕਮੇਟੀ ਨੇ ਕਿਹਾ ਕਿ ਕੈਪਟਨ ਸਰਕਾਰ ਹੁਣ ਚੋਣ ਮੈਨੀਫੈਸਟੋ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਐਲਾਨ ਕਰੇ ਤੇ ਉਨ੍ਹਾਂ ਵਾਅਦਿਆਂ 'ਤੇ ਕਮੇਟੀਆਂ ਦਾ ਪਰਦਾ ਨਾ ਪਾਵੇ। ਕੋਰ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ 'ਚ ਪਾਸ ਕੀਤੇ ਗਏ ਮਤੇ 'ਚ ਕਿਹਾ ਗਿਆ ਕਿ ਸੂਬੇ ਦੇ ਲੋਕਾਂ ਵੱਲੋਂ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਤੇ ਚੰਗਾ ਸ਼ਾਸਨ ਦੇਣ ਕਾਰਨ ਹੀ ਅਕਾਲੀ-ਭਾਜਪਾ ਗਠਜੋੜ ਇਨ੍ਹਾਂ ਚੋਣਾਂ 'ਚ ਵੋਟਾਂ ਪ੍ਰਾਪਤ ਕਰਨ 'ਚ ਦੂਜੇ ਸਥਾਨ 'ਤੇ ਰਿਹਾ ਹੈ। ਪਰ ਫਿਰ ਵੀ ਪਾਰਟੀ ਆਪਣੀ ਹਾਰ ਲਈ ਜ਼ਿੰਮੇਵਾਰ ਕਾਰਨਾਂ ਤੇ ਕਮੀਆਂ ਦੀ ਸਮੀਖਿਆ ਜ਼ਰੂਰ ਕਰੇਗੀ। ਮੀਟਿੰਗ ਦੇ ਵੇਰਵੇ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹ ਲੋਕ ਫਤਵੇ ਅਨੁਸਾਰ ਸੂਬੇ 'ਚ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਵੀਂ ਸਰਕਾਰ ਵੱਲੋਂ ਲਏ ਜਾਣ ਵਾਲੇ ਲੋਕ ਪੱਖੀ ਫੈਸਲੇ ਦੀ ਹਮਾਇਤ ਕਰੇਗਾ। ਪਰ ਲੋਕਾਂ ਤੇ ਪੰਜਾਬ ਦੇ ਹਿਤਾਂ ਖਿਲਾਫ਼ ਜਾਣ ਵਾਲੇ ਹਰ ਫੈਸਲੇ ਦਾ ਡਟਵਾਂ ਵਿਰੋਧ ਕਰੇਗਾ। ਕੋਰ ਕਮੇਟੀ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਆਪਣੇ ਵਾਅਦੇ ਨਾ ਨਿਭਾਅ ਸਕਣ 'ਤੇ ਕਮੇਟੀਆਂ ਦਾ ਪਰਦਾ ਨਹੀਂ ਪਾਉਣਾ ਚਾਹੀਦਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰੇ ਕਿਉਂਕਿ ਇਸ ਸਬੰਧੀ ਸਾਰਾ ਲੋੜੀਂਦਾ ਰਿਕਾਰਡ ਮੌਜੂਦ ਹੈ। ਇਸੇ ਤਰ੍ਹਾਂ ਹੀ ਇਸ ਨੂੰ 30 ਲੱਖ ਨੌਕਰੀਆਂ ਦੀ ਭਰਤੀ ਕਰਨ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ। ਨਵੀਂ ਸਰਕਾਰ ਜੇਕਰ ਚਾਹੁੰਦੀ ਤਾਂ ਆਪਣੇ ਸਾਰੇ ਵਾਅਦੇ ਆਪਣੀ ਪਹਿਲੀ ਕੈਬਨਿਟ ਮੀਟਿੰਗ 'ਚ ਹੀ ਪੂਰੇ ਕਰ ਸਕਦੀ ਸੀ। ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਕੀਤੇ ਗਏ ਸਾਰੇ ਚੋਣ ਵਾਅਦਿਆਂ 'ਤੇ ਡਾ. ਮਨਮੋਹਨ ਸਿੰਘ ਨੇ ਨਜ਼ਰਸਾਨੀ ਕੀਤੀ ਸੀ ਤੇ ਇਨ੍ਹਾਂ ਨੂੰ ਤਾਂ ਹੀ ਚੋਣ ਮੈਨੀਫੈਸਟੋ 'ਚ ਪਾਇਆ ਗਿਆ ਸੀ ਜਦੋਂ ਉਨ੍ਹਾਂ ਨੂੰ ਤਸੱਲੀ ਹੋ ਗਈ ਸੀ ਕਿ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਹੈ। ਕੋਰ ਕਮੇਟੀ ਨੇ ਕਿਹਾ ਕਿ ਨਵੀਂ ਸਰਕਾਰ ਵੱਲੋਂ ਆਪਣੀ ਪਹਿਲੀ ਕੈਬਨਿਟ 'ਚ ਪਾਸ ਕੀਤੇ ਗਏ 120 ਦੇ ਕਰੀਬ ਮਤੇ ਪਹਿਲੀ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੇ ਦੁਹਰਾਅ ਤੋਂ ਵੱਧ ਕੁਝ ਵੀ ਨਹੀਂ ਹੈ। ਉਦਾਹਰਨ ਵਜੋਂ ਉਨ੍ਹਾਂ ਆਪਣੇ 120 ਫੈਸਲਿਆਂ 'ਚੋਂ ਇਕ 'ਚ ਕਿਹਾ ਹੈ ਕਿ ਨਸ਼ੇ ਦੀ ਗ੍ਰਿਫਤ 'ਚ ਫਸਣ ਵਾਲੇ ਨੌਜਵਾਨਾਂ ਨਾਲ ਹਮਦਰਦੀ ਵਾਲਾ ਵਤੀਰਾ ਰੱਖਿਆ ਜਾਵੇਗਾ। ਕੀ ਉਨ੍ਹਾਂ ਨਾਲ ਕਿਸੇ ਹੋਰ ਕਿਸਮ ਦਾ ਵਿਵਹਾਰ ਕੀਤਾ ਜਾਣਾ ਸੰਭਵ ਹੈ। ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਾ ਕਰਨ ਦਾ ਫੈਸਲਾ ਤਾਂ ਅਕਾਲੀ-ਭਾਜਪਾ ਸਰਕਾਰ ਪਹਿਲਾਂ ਹੀ ਇਕ ਕਾਨੂੰਨ ਬਣਾ ਕੇ ਕਰ ਚੁੱਕੀ ਹੈ। ਇਸੇ ਤਰਾਂ ਹੀ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਵੀ ਪਹਿਲਾਂ ਹੀ ਬਣਿਆ ਹੋਇਆ ਹੈ। ਇਸੇ ਤਰ੍ਹਾਂ ਹੀ ਸਾਰੇ ਸੁਵਿਧਾ ਕੇਂਦਰ ਪਹਿਲਾਂ ਹੀ ਕੰਪਿਊਟਰ ਤੇ ਇੰਟਰਨੈੱਟ ਸਹੂਲਤ ਨਾਲ ਲੈਸ ਹਨ। ਮੀਟਿੰਗ ਵਿਚ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਦੀ ਸੁਚੱਜੀ ਲੀਡਰਸ਼ਿਪ ਸਦਕਾ ਹੀ ਪਾਰਟੀ ਨੇ ਲਗਾਤਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਮੀਟਿੰਗ 'ਚ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਦੀ ਦੂਰਅੰਦੇਸ਼ ਸੋਚ, ਦ੍ਰਿੜ੍ਹਤਾ, ਸ਼ਕਤੀ ਅਤੇ ਮਿਹਨਤ ਸਦਕਾ ਹੀ ਪੰਜਾਬ ਨੇ ਪਿਛਲੇ ਦਸ ਸਾਲਾਂ ਵਿਚ ਲਾਮਿਸਾਲ ਤਰੱਕੀ ਕੀਤੀ ਹੈ। ਕੋਰ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਸ. ਬਾਦਲ ਦੀ ਗਤੀਸ਼ੀਲ ਅਗਵਾਈ ਵਿਚ ਪੰਜਾਬ ਨੇ ਹਰ ਖੇਤਰ ਵਿਚ ਨਾਮਣਾ ਖੱਟਿਆ ਹੈ। ਉਨ੍ਹਾਂ ਦੀ ਸਮਾਜ ਦੇ ਹਰ ਵਰਗ ਦੇ ਲੋਕਾਂ ਖਾਸ ਕਰਕੇ ਗਰੀਬਾਂ, ਦਲਿਤਾਂ ਅਤੇ ਕਿਸਾਨਾਂ ਦੀ ਭਲਾਈ ਪ੍ਰਤੀ ਦ੍ਰਿੜ੍ਹਤਾ ਸਦਕਾ ਹੀ ਕਿਸਾਨਾਂ ਨੂੰ ਮੁਫ਼ਤ ਬਿਜਲੀ, ਸ਼ਗਨ ਸਕੀਮ, ਸਸਤੀ ਆਟਾ ਦਾਲ ਸਕੀਮ ਸ਼ੁਰੂ ਕਰਨ ਵਰਗੇ ਇਤਿਹਾਸਕ ਫੈਸਲੇ ਹੋਏ ਹਨ। ਇਹ ਵੀ ਕਿਹਾ ਗਿਆ ਕਿ ਪਾਰਟੀ ਦੀ ਖ਼ੁਸ਼ਕਿਸਮਤੀ ਹੈ ਕਿ ਉਸ ਕੋਲ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਨੀਤੀਵਾਨ ਨੇਤਾ ਤੇ ਕੌਮਾਂਤਰੀ ਪੱਧਰ ਦੇ ਆਗੂ ਹਨ। ਬੈਂਸ ਅਨੁਸਾਰ ਪਾਰਟੀ ਦੀ ਮੀਟਿੰਗ ਵਿਚ ਇਹ ਵੀ ਮਹਿਸੂਸ ਕੀਤਾ ਗਿਆ ਕਿ ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਕੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਆਗੂ ਵਿਹੂਣਾ ਕਰਨ ਲਈ ਡੂੰਘੀ ਸਾਜਿਸ਼ ਰਚੀ ਗਈ ਸੀ। ਪਰ ਪਾਰਟੀ ਮਹਾਨ ਸਿੱਖ ਗੁਰੂਆਂ ਦੀਆਂ ਸਿਖਿਆਵਾਂ ਤੋਂ ਸੇਧ ਲੈਂਦੀ ਰਹੇਗੀ ਅਤੇ ਅਜਿਹੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਵੇਗੀ। ਬੈਂਸ ਨੇ ਦੱਸਿਆ ਕਿ ਪਾਰਟੀ ਨੇ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਵੱਲੋਂ ਅਕਾਲੀ ਵਰਕਰਾਂ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਗੰਭੀਰ ਨੋਟਿਸ ਲਿਆ ਹੈ। ਮੀਟਿੰਗ 'ਚ ਸਰਕਾਰ ਨੂੰ ਕਿਹਾ ਗਿਆ ਕਿ ਅਜਿਹੀਆਂ ਘਟਨਾਵਾਂ 'ਤੇ ਤੁਰੰਤ ਕਾਬੂ ਪਾਇਆ ਜਾਵੇ ਤਾਂ ਕਿ ਬੇਲੋੜਾ ਟਕਰਾਅ ਨਾ ਪੈਦਾ ਹੋਵੇ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਿੱਥੇ ਕਿਤੇ ਵੀ ਕਿਸੇ ਪਾਰਟੀ ਵਰਕਰ ਵਿਰੁੱਧ ਬਦਲਾਖੋਰੀ ਦੀ ਭਾਵਨਾ ਨਾਲ ਕੋਈ ਕਾਰਵਾਈ ਕੀਤੀ ਜਾਂਦੀ ਹੈ, ਪਾਰਟੀ ਦੀ ਸਮੁੱਚੀ ਲੀਡਰਸ਼ਿਪ ਉੱਥੇ ਪਹੁੰਚ ਕੇ ਉਸ ਨਾਲ ਖੜ੍ਹੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਗੁਰਦਾਸਪੁਰ ਜ਼ਿਲ੍ਹੇ ਵਿਚ ਪਾਰਟੀ ਆਗੂ ਗੁਰਬਚਨ ਸਿੰਘ ਦੀ ਕੀਤੀ ਗਈ ਹੱਤਿਆ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਬੈਠਕ ਵਿਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਗ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ ਤੇ ਬੀਬੀ ਜਾਗੀਰ ਕੌਰ ਹਾਜ਼ਰ ਸਨ।

ਸੁਖਬੀਰ ਵਿਧਾਇਕ ਦਲ ਦੇ ਨੇਤਾ ਚੁਣੇ ਗਏ

ਪਵਨ ਟੀਨੂੰ ਹੋਣਗੇ ਚੀਫ਼ ਵਿੱਪ

ਚੰਡੀਗੜ੍ਹ, 20 ਮਾਰਚ (ਸੋਹਲ)- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਇੱਥੇ ਹੋਈ ਬੈਠਕ ਵਿਚ ਪਾਰਟੀ ਪ੍ਰਧਾਨ ਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿਧਾਨ ਸਭਾ ਲਈ ਵਿਧਾਇਕ ਦਲ ਦੇ ਨੇਤਾ ਚੁਣ ਲਿਆ। ਇਸ ਤੋਂ ਇਲਾਵਾ ਪਾਰਟੀ ਦੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਚੀਫ਼ ਵਿੱਪ ਚੁਣ ਲਿਆ ਗਿਆ। ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਦੱਸਿਆ ਕਿ ਅੱਜ ਇੱਥੇ ਪਾਰਟੀ ਦੇ ਪੈਟਰਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਵਿਧਾਇਕਾਂ ਨੇ ਸੁਖਬੀਰ ਸਿੰਘ ਬਾਦਲ ਦੇ 10 ਸਾਲ ਦੇ ਕਾਰਜਕਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਦੀ ਅਗਵਾਈ ਵਿਚ ਵਿਰੋਧੀ ਧਿਰ ਵਜੋਂ ਉਸਾਰੂ ਭੂਮਿਕਾ ਨਿਭਾਏਗੀ ਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖੇਗੀ।

ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ

ਸ੍ਰੀਗੰਗਾਨਗਰ, 20 ਮਾਰਚ (ਦਵਿੰਦਰਜੀਤ ਸਿੰਘ)-ਜ਼ਿਲ੍ਹੇ ਦੀ ਰਾਵਲਾ ਮੰਡੀ ਨੇੜੇ ਇਕ ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਅਨੂਪਗੜ੍ਹ ਦੇ ਡੀ.ਐੱਸ.ਪੀ. ਸੋਹਣ ਲਾਲ, ਰਾਵਲਾ ਥਾਣੇ ਦੇ ਮੁਖੀ ਕਰਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਕਾਰ ਨੂੰ ਕੱਟ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਰਾਵਲਾ-ਖਾਜੂਵਾਲਾ ਰੋਡ 'ਤੇ ਬੀਤੀ ਸ਼ਾਮ ਇਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਦਰੱਖ਼ਤ ਜੜ੍ਹੋਂ ਉੱਖੜ ਗਿਆ। ਕਾਰ 'ਚ ਸਵਾਰ 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ 'ਚੋਂ 3 ਘੜਸਾਨਾ ਦੇ ਵਪਾਰੀ ਸੀ। ਕਾਰ ਰਾਵਲਾ ਵਾਲੇ ਪਾਸੇ ਤੋਂ ਘੜਸਾਨਾ ਆ ਰਹੀ ਸੀ ਕਿ ਕੇ.ਪੀ.ਡੀ. ਨਹਿਰ 'ਤੇ ਬਣੇ ਪੁਲ ਤੋਂ ਕਰੀਬ 500 ਮੀਟਰ ਦੂਰ ਇਹ ਹਾਦਸਾ ਹੋ ਗਿਆ। ਦੱਸਿਆ ਜਾਂਦਾ ਹੈ ਕਿ ਕਾਰ ਦੀ ਸਪੀਡ ਏਨੀ ਜ਼ਿਆਦਾ ਸੀ ਕਿ ਦਰੱਖ਼ਤ ਜੜ੍ਹੋਂ ਉੱਖੜ ਗਿਆ ਤੇ ਕਾਰ ਦਾ ਪੁਰਜ਼ਾ-ਪੁਰਜ਼ਾ ਖਿੱਲਰ ਗਿਆ। ਮ੍ਰਿਤਕਾਂ 'ਚ ਅਮਿਤ (25) ਪੁੱਤਰ ਅਸ਼ੋਕ ਅਰੋੜਾ ਘੜਸਾਨਾ, ਬੰਟੀ ਉਰਫ਼ ਅਮਨ ਮਿਗਲਾਨੀ (29) ਪੁੱਤਰ ਜਗਦੀਸ਼ ਮਿਗਲਾਨੀ ਸਖੀ ਰੋਡ ਘੜਸਾਨਾ, ਅੰਕੁਰ ਛਾਬੜਾ (26) ਪੁੱਤਰ ਰਮੇਸ਼ ਛਾਬੜਾ ਘੜਸਾਨਾ ਅਤੇ ਗਰਵਿਤ ਬਿਸ਼ਨੋਈ (22) ਪੁੱਤਰ ਦਿਪੇਂਦਰ ਬਿਸ਼ਨੋਈ ਨਿਵਾਸੀ 3ਐੱਸ.ਟੀ.ਆਰ. ਘੜਸਾਨਾ ਸ਼ਾਮਿਲ ਹਨ। ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ 'ਚ ਅਮਨ ਮਿਗਲਾਨੀ ਹੀ ਵਿਆਹਿਆ ਹੋਇਆ ਸੀ ਅਤੇ ਬਾਕੀ ਸਭ ਕੁਆਰੇ ਸਨ। ਹਾਦਸੇ ਕਾਰਨ ਸੜਕ 'ਤੇ ਕਰੀਬ ਇਕ ਘੰਟਾ ਜਾਮ ਲੱਗਿਆ ਰਿਹਾ।

ਡਿੱਗੀ 'ਚ ਡੁੱਬਣ ਨਾਲ ਬੱਚੇ ਦੀ ਮੌਤ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਪੰਜਪੀਰ ਨਗਰ ਵਿਖੇ ਅੱਜ ਕਰੀਬ 8 ਸਾਲ ਦੇ ਬੱਚੇ ਦੀ ਡਿੱਗੀ ਵਿਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕ ਅੱਠ ਸਾਲਾ ਕਮਲਦੀਪ ਸਿੰਘ ਪੁੱਤਰ ਗੇਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲਦੀਪ ਦੀ ਮਾਂ ਕੁਝ ਸਮਾਨ ਲੈਣ ਲਈ ਘਰੋਂ ਬਾਹਰ ਗਈ ਹੋਈ ਸੀ। ਉਸ ਨੇ ਘਰ ਵਾਪਸ ਆ ਕੇ ਆਪਣੇ ਬੇਟੇ ਨੂੰ ਡਿੱਗੀ ਵਿਚ ਡੁੱਬਿਆ ਹੋਇਆ ਦੇਖ ਰੌਲਾ ਪਾਇਆ ਤਾਂ ਨੇੜੇ ਦੇ ਲੋਕਾਂ ਨੇ ਇਕੱਤਰ ਹੋ ਬੱਚੇ ਨੂੰ ਡਿੱਗੀ 'ਚੋਂ ਬਾਹਰ ਕੱਢਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਤਾਂ ਉਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਦੁਖਦਾਈ ਘਟਨਾ ਵਾਪਰਨ 'ਤੇ ਪੰਜਪੀਰ ਨਗਰ ਵਿਖੇ ਸੋਗ ਦੀ ਲਹਿਰ ਦੌੜ ਗਈ।

ਨਫ਼ਰਤੀ ਅਪਰਾਧ ਖਿਲਾਫ਼ ਭਾਰਤੀ-ਅਮਰੀਕੀਆਂ ਵੱਲੋਂ ਵਾਈਟ ਹਾਊਸ ਸਾਹਮਣੇ ਰੈਲੀ

ਵਾਸ਼ਿੰਗਟਨ, 20 ਮਾਰਚ (ਪੀ. ਟੀ. ਆਈ.)-ਅਮਰੀਕਾ ਵਿਖੇ ਨਫਰਤੀ ਅਪਰਾਧਾਂ ਖਿਲਾਫ਼ ਭਾਰਤੀ-ਅਮਰੀਕੀ ਭਾਈਚਾਰਿਆਂ ਵੱਲੋਂ ਸਾਂਝੇ ਰੂਪ 'ਚ ਵਾਈਟ ਹਾਊਸ ਦੇ ਸਾਹਮਣੇ ਇਕ ਜਾਗਰੂਕਤਾ ਰੈਲੀ ਦਾ ਪ੍ਰਬੰਧ ਕੀਤਾ ਗਿਆ। ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਦੱਸਿਆ ਕਿ ਇੱਥੇ ਖਾਸ ਕਰਕੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਇਸਲਾਮ ਤੇ ਵਿਦੇਸ਼ੀ ਲੋਕਾਂ ਦੇ ਭੈਅ ਦਾ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਖਲ ਦੇਣ ਲਈ ਕਿਹਾ। ਵਰਜੀਨੀਆ ਦੀ ਇਕ ਕਾਰਪੋਰੇਟ ਵਕੀਲ ਵਿੰਦਿਆ ਅਡਾਪਾ (27) ਨੇ ਵਾਈਟ ਹਾਊਸ ਦੇ ਬਾਹਰ ਦੱਸਿਆ ਕਿ ਅਮਰੀਕਾ 'ਚ ਇਸਲਾਮ ਦੇ ਭੈਅ ਕਾਰਨ ਹਿੰਦੂ ਹਾਲ ਹੀ 'ਚ ਪ੍ਰਭਾਵਿਤ ਤੇ ਪੀੜਤ ਹੋਏ ਹਨ। ਇਹ ਜਾਗਰੂਕਤਾ ਰੈਲੀ ਵੱਖ-ਵੱਖ ਭਾਰਤੀ-ਅਮਰੀਕੀ ਭਾਈਚਾਰਿਆਂ ਵੱਲੋਂ ਸ਼ਾਂਤੀਪੂਰਨ ਢੰਗ ਨਾਲ ਕੱਢੀ ਗਈ। ਅਡਾਪਾ ਦੇ ਦੋਸਤ ਤੇ ਭਾਰਤੀ-ਅਮਰੀਕੀ ਡਾਕਟਰ ਐੱਸ. ਸ਼ੇਸ਼ਾਦਰੀ ਨੇ ਕਿਹਾ ਕਿ ਅਮਰੀਕਾ 'ਚ ਨਫਰਤੀ ਅਪਰਾਧ ਦੀ ਹਾਲੀਆ ਉਦਾਹਰਣ ਕੰਸਾਸ 'ਚ ਇਕ ਆਈ. ਟੀ. ਇੰਜੀਨੀਅਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਹੈ, ਜਿਸ ਨੂੰ ਗਲਤੀ ਨਾਲ ਮੁਸਲਮਾਨ ਸਮਝਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਟਰੰਪ ਸ਼ਾਸ਼ਨ ਦਾ ਵਿਰੋਧ ਨਹੀਂ ਕਰਦੇ ਸਗੋਂ ਰਾਸ਼ਟਰਪਤੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕਰ ਰਹੇ ਹਨ।

ਪਾਕਿ 'ਚ ਲਾਪਤਾ ਹੋਏ ਭਾਰਤੀ ਮੌਲਵੀ ਵਤਨ ਪਰਤੇ

* ਪਾਕਿਸਤਾਨੀ ਅਖ਼ਬਾਰ 'ਤੇ ਲਗਾਏ ਰਾਅ ਏਜੰਟ ਕਹਿਣ ਦੇ ਦੋਸ਼ * ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 20 ਮਾਰਚ (ਏਜੰਸੀਆਂ)-ਪਾਕਿਸਤਾਨ 'ਚ ਲਾਪਤਾ ਹੋਏ ਦੋਵੇਂ ਭਾਰਤੀ ਮੌਲਵੀ ਅੱਜ ਦਿੱਲੀ ਵਿਖੇ ਵਾਪਸ ਪਹੁੰਚ ਗਏ। ਉਕਤ ਜਾਣਕਾਰੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਦਿੱਤੀ। ਦਿੱਲੀ ਦੀ ਹਜ਼ਰਤ ਨਿਜ਼ਾਮੂਦੀਨ ਦਰਗਾਹ ਦੇ ਮੌਲਵੀ ਸਈਦ ਆਸਿਫ਼ ਅਲੀ ਨਿਜ਼ਾਮੀ (80) ...

ਪੂਰੀ ਖ਼ਬਰ »

ਦੇਸ਼ ਖ਼ਿਲਾਫ਼ ਕੰਮ ਕਰ ਰਹੇ ਸਨ ਮੌਲਵੀ-ਸੁਬਰਾਮਨੀਅਮ

ਨਵੀਂ ਦਿੱਲੀ, 20 ਮਾਰਚ (ਏਜੰਸੀਆਂ)-ਸੁਬਰਾਮਨੀਅਮ ਸਵਾਮੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਦੋਵੇਂ ਸਾਡੇ ਦੇਸ਼ ਖ਼ਿਲਾਫ਼ ਕੰਮ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਦੋਵੇਂ ਮੌਲਵੀ ...

ਪੂਰੀ ਖ਼ਬਰ »

ਰਾਸ਼ਟਰਪਤੀ ਵੱਲੋਂ ਬਹਾਦਰੀ ਪੁਰਸਕਾਰ ਪ੍ਰਦਾਨ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਸਰਹੱਦ ਪਾਰ ਜਾ ਕੇ ਸਰਜੀਕਲ ਸਟਰਾਈਕ ਨੂੰ ਅੰਜਾਮ ਦੇਣ ਵਾਲੇ ਫੌਜ ਦੇ ਬਹਾਦੁਰ ਨਾਇਕਾਂ ਨੂੰ ਅੱਜ ਰਾਸ਼ਟਰਪਤੀ ਭਵਨ ਵਿਖੇ ਹੋਏ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੱਲੋਂ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ...

ਪੂਰੀ ਖ਼ਬਰ »

ਥੈਰੇਸਾ ਮੇਅ 29 ਨੂੰ ਸ਼ੁਰੂ ਕਰੇਗੀ ਯੂਰਪੀਅਨ ਸੰਘ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ

ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਯੂਰਪੀਅਨ ਸੰਘ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ 29 ਮਾਰਚ ਨੂੰ ਸ਼ੁਰੂ ਕਰੇਗੀ। ਯੂਰਪੀ ਸੰਘ 'ਚ ਬਰਤਾਨੀਆ ਦੇ ਰਾਜਦੂਤ ਸਰ ਟਿਮ ਬੈਰੋ ਨੇ ਯੂਰਪੀ ਸੰਘ ਪ੍ਰੀਸ਼ਦ ਦੇ ਪ੍ਰਧਾਨ ...

ਪੂਰੀ ਖ਼ਬਰ »

ਪਹਿਲੀ ਵਾਰ ਪਾਕਿ 'ਚ ਔਰਤ ਵਿਦੇਸ਼ ਸਕੱਤਰ ਨੇ ਅਹੁਦਾ ਸੰਭਾਲਿਆ

ਇਸਲਾਮਾਬਾਦ, ਮਾਰਚ 20 (ਏਜੰਸੀ)-ਪਾਕਿਸਤਾਨੀ ਵਿਦੇਸ਼ ਮੰਤਰਾਲੇ 'ਚ ਪਹਿਲੀ ਵਾਰ ਕਿਸੇ ਔਰਤ ਵਿਦੇਸ਼ ਸਕੱਤਰ ਵਜੋਂ ਅੱਜ ਤਹਿਮੀਨਾ ਜੰਜੂਆ ਨੇ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਜੰਜੂਆ ਸੰਯੁਕਤ ਰਾਸ਼ਟਰ ਦੇ ਜਨੇਵਾ ਦਫ਼ਤਰ ਵਿਖੇ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਵਜੋਂ ...

ਪੂਰੀ ਖ਼ਬਰ »

ਦੱਖਣੀ ਸੁਡਾਨ 'ਚ ਹਵਾਈ ਜਹਾਜ਼ ਹਾਦਸਾਗ੍ਰਸਤ-45 ਮੌਤਾਂ

ਜੂਬਾ (ਸੁਡਾਨ), 20 ਮਾਰਚ (ਏਜੰਸੀਆਂ)-ਦੱਖਣੀ ਸੁਡਾਨ ਦੇ ਵਾਓ ਹਵਾਈ ਅੱਡੇ 'ਤੇ ਇਕ ਜਹਾਜ਼ ਦੇ ਉੱਤਰਨ ਸਮੇਂ ਹਾਦਸਾ ਹੋ ਗਿਆ, ਜਿਸ ਕਾਰਨ ਇਸ ਵਿਚ ਸਵਾਰ 45 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖ਼ਮੀ ਹੋ ਗਏ। ਉਕਤ ਜਹਾਜ਼ ਦੱਖਣੀ ਸੁਪਰੀਮ ਏਅਰਲਾਈਨਜ਼ ਦਾ ਸੀ। ਜਹਾਜ਼ ਦੇ ...

ਪੂਰੀ ਖ਼ਬਰ »

ਗੋਪਾਲ ਅੰਸਲ ਵੱਲੋਂ ਆਤਮ ਸਮਰਪਣ

ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 20 ਮਾਰਚ (ਸੁਮਨਦੀਪ ਕੌਰ)-ਉਪਹਾਰ ਅਗਨੀ ਕਾਂਡ ਵਿਚ ਦੋਸ਼ੀ ਕਰਾਰ ਦਿੱਤੇ ਗਏ ਗੋਪਾਲ ਅੰਸਲ ਨੇ ਅੱਜ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਕਾਰਨ ਤਿਹਾੜ ਜੇਲ੍ਹ ਪ੍ਰਸ਼ਾਸਨ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਲਈ ਸਮਾਂ ਦੇਣ ਤੋਂ ...

ਪੂਰੀ ਖ਼ਬਰ »

ਸੰਸਦ 'ਚ ਗੂੰਜਿਆ ਗੋਆ ਦਾ ਸਿਆਸੀ ਦੰਗਲ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਗੋਆ ਵਿਧਾਨ ਸਭਾ ਦੀਆਂ ਕੁੱਲ 40 ਸੀਟਾਂ 'ਤੇ ਹੋਈਆਂ ਚੋਣਾਂ 'ਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਵੀ ਰਾਜ 'ਚ ਸਰਕਾਰ ਕਾਇਮ ਕਰਨ 'ਚ ਨਾਕਾਮ ਰਹੀ ਕਾਂਗਰਸ ਨੇ ਭਾਜਪਾ 'ਤੇ 'ਅਸੰਵਿਧਾਨਕ ਢੰਗ' ਨਾਲ ਸਰਕਾਰ ਬਣਾਉਣ ਦਾ ਦੋਸ਼ ਲਾਇਆ। ਗੋਆ ...

ਪੂਰੀ ਖ਼ਬਰ »

ਬਾਜਵਾ ਨੇ ਚੁੱਕਿਆ ਪੰਜਾਬ ਸਰਹੱਦ ਦੀ ਸੁਰੱਖਿਆ ਦਾ ਮੁੱਦਾ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਰਾਜ ਸਭਾ ਸੰਸਦ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ 'ਚ ਪੰਜਾਬ ਸਰਹੱਦ ਦੀ ਸੁਰੱਖਿਆ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਢੁਕਵੇਂ ਅਤੇ ...

ਪੂਰੀ ਖ਼ਬਰ »

ਭਾਰਤ-ਪਾਕਿ ਦੇ ਅਧਿਕਾਰੀਆਂ ਵੱਲੋਂ ਸਿੰਧ ਪਾਣੀ ਮੁੱਦਿਆਂ 'ਤੇ ਚਰਚਾ

ਇਸਲਾਮਾਬਾਦ, 20 ਮਾਰਚ (ਪੀ. ਟੀ. ਆਈ.)-ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਅੱਜ ਸਿੰਧ ਪਾਣੀ ਕਮਿਸ਼ਨ ਦੀ ਦੋ ਦਿਨਾ ਮੀਟਿੰਗ ਵਿਖੇ ਸਿੰਧ ਬੇਸਿਨ ਨਾਲ ਸਬੰਧਤ ਸਮੱਸਿਆਵਾਂ 'ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਮੀਟਿੰਗ ਉੜੀ ਹਮਲੇ ਪਿੱਛੋਂ ਦੁਵੱਲੇ ਸਬੰਧਾਂ ਵਿਚ ਆਏ ...

ਪੂਰੀ ਖ਼ਬਰ »

ਈ. ਡੀ. ਵੱਲੋਂ ਜ਼ਾਕਿਰ ਨਾਇਕ ਦੀ 18.37 ਕਰੋੜ ਦੀ ਜਾਇਦਾਦ ਜ਼ਬਤ

ਮੁੰਬਈ, 20 ਮਾਰਚ (ਏਜੰਸੀ)-ਇਨਫੋਰਸਮੈਂਟ ਡਾਇਰੈਕਟਰ (ਈ.ਡੀ) ਨੇ ਇਸਲਾਮਿਕ ਰਿਸਰਚ ਫਾਊਡੇਸ਼ਨ ਦੀ 18.37 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ, ਜਿਸ 'ਤੇ ਗ੍ਰਹਿ ਮੰਤਰਾਲੇ ਪਹਿਲਾਂ ਹੀ ਪਾਬੰਦੀ ਲਗਾ ਚੁੱਕਿਆ ਹੈ। ਇਸ ਜਾਇਦਾਦ ਨੂੰ 'ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ' ...

ਪੂਰੀ ਖ਼ਬਰ »

ਚੋਣ ਕਮਿਸ਼ਨ ਦਾਗ਼ੀ ਨੇਤਾਵਾਂ 'ਤੇ ਉਮਰ ਭਰ ਲਈ ਪਾਬੰਦੀ ਦੇ ਹੱਕ 'ਚ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿਚ ਇਕ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਉਹ ਦਾਗੀ ਰਾਜਸੀ ਨੇਤਾਵਾਂ 'ਤੇ ਜ਼ਿੰਦਗੀ ਭਰ ਪਾਬੰਦੀ ਲਾਉਣ ਦੀ ਹਮਾਇਤ ਕਰਦਾ ਹੈ। ਕੇਂਦਰੀ ਚੋਣ ਕਮਿਸ਼ਨ ਨੇ ਆਪਣੇ ਹਲਫਨਾਮੇ ਵਿਚ ਕਿਹਾ ਕਿ ਦੋਸ਼ੀ ਠਹਿਰਾਏ ਗਏ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX