ਤਾਜਾ ਖ਼ਬਰਾਂ


ਭਾਰਤ ਆਸਟਰੇਲੀਆ ਦੂਸਰਾ ਇਕ ਦਿਨਾਂ ਮੈਚ : 35 ਓਵਰਾਂ ਬਾਅਦ ਆਸਟ੍ਰੇਲੀਆ 157/8
. . .  29 minutes ago
ਅਸਟ੍ਰੇਲੀਆ ਦਾ 9ਵਾਂ ਖਿਡਾਰੀ ਆਊਟ
. . .  10 minutes ago
ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ ਬਣਾਈ ਹੈਟ੍ਰਿਕ
. . .  38 minutes ago
ਅਸਟ੍ਰੇਲੀਆ ਨੂੰ ਲੱਗਾ 8ਵਾਂ ਝਟਕਾ, ਭਾਰਤ ਦੀ ਸਥਿਤੀ ਮਜ਼ਬੂਤ
. . .  40 minutes ago
ਅਸਟ੍ਰੇਲੀਆ ਨੂੰ ਜਿੱਤ ਲਈ 114 ਗੇਂਦਾਂ 'ਤੇ 114 ਦੌੜਾਂ ਦੀ ਲੋੜ
. . .  55 minutes ago
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਦੋ ਥਾਵਾਂ 'ਤੇ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਸਤੰਬਰ- ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਆਰ.ਐੱਸ.ਪੁਰਾ ਤੇ ਸਾਂਬਾ ਸੈਕਟਰ 'ਚ ਗੋਲੀਬਾਰੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਇੱਕੋ ਦਿਨ 'ਚ ਤਿੰਨ ਵਾਰ ਜੰਗਬੰਦੀ...
ਭਾਰਤ-ਅਸਟ੍ਰੇਲੀਆ ਦੂਸਰਾ ਮੈਚ : ਅਸਟ੍ਰੇਲੀਆ ਨੂੰ ਚੌਥਾ ਝਟਕਾ, ਮੈਕਸਵੈਲ ਆਊਟ
. . .  about 1 hour ago
ਲੌਂਗੋਵਾਲ ਕਿਸਾਨ ਸੰਘਰਸ਼ ਫ਼ਿਲਹਾਲ ਮੁਲਤਵੀ
. . .  about 1 hour ago
ਲੌਂਗੋਵਾਲ, 21 ਸਤੰਬਰ (ਵਿਨੋਦ) ਪਿਛਲੇ ਤਿੰਨ ਦਿਨਾਂ ਤੋਂ ਲੌਂਗੋਵਾਲ ਵਿਖੇ ਲਗਾਤਾਰ ਚੱਲ ਰਿਹਾ ਕਿਸਾਨ ਸੰਘਰਸ਼ ਦੇਰ ਸ਼ਾਮ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਸੋਮਾ...
ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਕਿਸਾਨਾਂ ਦਾ ਲੱਗਣ ਵਾਲਾ ਧਰਨਾ ਸੰਗਰੂਰ ਰੋਡ 'ਤੇ ਹੋਇਆ ਤਬਦੀਲ
. . .  about 2 hours ago
ਵਿਜ ਦੀ ਸਿਹਤ ਠੀਕ ਨਹੀਂ ਹੈ, ਹੁਣ ਉਨ੍ਹਾਂ ਨੂੰ ਅਰਾਮ ਦੀ ਜਰੂਰਤ - ਅਭੇ ਚੌਟਾਲਾ
. . .  about 2 hours ago
ਅਮਰੀਕਾ 'ਚ ਰਹਿਣ ਵਾਲੇ ਏਸ਼ੀਆਈ ਲੋਕਾਂ 'ਚ ਭਾਰਤੀ ਸਭ ਤੋਂ ਅਮੀਰ
. . .  about 2 hours ago
ਲੌਂਗੋਵਾਲ ਵਿਖੇ ਕਿਸਾਨ ਸੰਘਰਸ਼ ਤੀਜੇ ਦਿਨ 'ਚ ਪ੍ਰਵੇਸ਼
. . .  about 3 hours ago
ਸੁਨੀਲ ਜਾਖੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਆਸਟ੍ਰੇਲੀਆ ਨੂੰ ਮਿਲਿਆ 253 ਦੌੜਾਂ ਦਾ ਟੀਚਾ
. . .  about 3 hours ago
ਫ਼ਾਜ਼ਿਲਕਾ ਪੁਲਿਸ ਨੇ "ਦੋੜਤਾ ਪੰਜਾਬ" ਮੈਰਾਥਨ ਦੋੜ ਦਾ ਵੀਡੀਓ ਕੀਤਾ ਲਾਂਚ 
. . .  about 4 hours ago
ਹਰਿਆਣਾ ਪੁਲਸ ਹਨੀਪ੍ਰੀਤ ਦੀ ਭਾਲ ਲਈ ਡੇਰਾ ਮੁਖੀ ਦੇ ਜੱਦੀ ਪਿੰਡ ਪੁੱਜੀ
. . .  about 4 hours ago
ਸਵਰਨ ਸਿੰਘ ਸਲਾਰੀਆ ਹੋਣਗੇ ਗੁਰਦਾਸ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ
. . .  about 4 hours ago
ਅਕਸ਼ੈ ਕੁਮਾਰ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਫ਼ਿਲਮ ਦੀ ਸ਼ੂਟਿੰਗ
. . .  about 4 hours ago
ਅਚਨਚੇਤ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ
. . .  about 4 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਰੋਹਿੰਗਿਆ ਨੂੰ ਭਾਰਤ 'ਚ ਸ਼ਰਨ ਨਹੀਂ ਮਿਲੇਗੀ - ਰਾਜਨਾਥ ਸਿੰਘ
. . .  about 5 hours ago
ਖਜ਼ੂਰੀਆਂ ਨੇ ਕਾਗਜ਼ ਕੀਤੇ ਦਾਖਲ
. . .  about 5 hours ago
ਕਮਲ ਹਸਨ ਨੂੰ ਮਿਲੇ ਕੇਜਰੀਵਾਲ
. . .  about 5 hours ago
ਮਮਤਾ ਬੈਨਰਜੀ ਨੂੰ ਹਾਈਕੋਰਟ ਨੇ ਦਿੱਤਾ ਝਟਕਾ
. . .  about 6 hours ago
ਗੁਰਪ੍ਰੀਤ ਦੇ ਕਾਤਲ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 6 hours ago
ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਾਉਣ ਲਈ ਸੋਨੀਆ ਨੇ ਮੋਦੀ ਨੂੰ ਲਿਖੀ ਚਿੱਠੀ
. . .  about 6 hours ago
ਕਲਯੁਗੀ ਪਿਉ ਵੱਲੋਂ ਨਾਬਾਲਗ ਧੀ ਨਾਲ ਜਬਰ ਜਨਾਹ
. . .  about 6 hours ago
ਰਾਜ ਠਾਕਰੇ ਦਾ ਵੱਡਾ ਦਾਅਵਾ - ਦਾਊਦ ਆਉਣਾ ਚਾਹੁੰਦੈ ਭਾਰਤ, ਮੋਦੀ ਸਰਕਾਰ ਦੇ ਰਾਬਤੇ 'ਚ
. . .  1 minute ago
ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਰਾਜ ਸਭਾ ਮੈਂਬਰਾਂ ਦਾ ਰਿਪੋਰਟ ਕਾਰਡ ਜਾਰੀ
. . .  about 7 hours ago
ਸੀ.ਬੀ.ਆਈ. ਨੇ ਸਾਬਕਾ ਜੱਜ ਸਮੇਤ ਪੰਜ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
. . .  about 8 hours ago
ਭਾਰਤ ਆਸਟ੍ਰੇਲੀਆ ਦੂਜਾ ਇਕ ਦਿਨਾਂ ਮੈਚ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 8 hours ago
ਅਮਰੀਕਾ ਰੋਹਿੰਗਿਆ ਨੂੰ 3.2 ਕਰੋੜ ਡਾਲਰ ਦੀ ਮਦਦ ਦੇਵੇਗਾ
. . .  about 8 hours ago
ਅੱਤਵਾਦੀ ਹਮਲੇ 'ਚ 7 ਜਵਾਨਾਂ ਸਮੇਤ 30 ਜ਼ਖਮੀ, 3 ਮੌਤਾਂ
. . .  about 8 hours ago
ਫੇਸਬੁੱਕ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਸਾਂਝੀ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ
. . .  about 9 hours ago
ਪੁਲਿਸ ਪਾਰਟੀ 'ਤੇ ਗਰਨੇਡ ਨਾਲ ਹਮਲਾ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਫ਼ਤਹਿਗੜ੍ਹ ਸਾਹਿਬ

ਸਰਕਾਰ ਐਸ. ਸੀ./ਬੀ. ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ 'ਚ ਹੋਏ ਘਪਲੇ ਦੀ ਵਿਆਪਕ ਜਾਂਚ ਕਰਵਾਏਗੀ-ਧਰਮਸੋਤ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਭੂਸ਼ਨ ਸੂਦ, ਅਰੁਣ ਆਹੂਜਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਰਾਜ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਤੇ ਪਿਛਲੀ ਸਰਕਾਰ ਦੇ ਰਾਜ ਵਿਚ ਐਸ. ਸੀ./ਬੀ. ਸੀ. ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਦੇ ਵਜ਼ੀਫ਼ਿਆਂ 'ਚ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਦੀ ਵਿਆਪਕ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ | ਇਹ ਐਲਾਨ ਪੰਜਾਬ ਦੇ ਜੰਗਲਾਤ ਤੇ ਐਸ. ਸੀ./ਬੀ. ਸੀ. ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਕਰਤਾਰ ਕੰਪਲੈਕਸ ਵਿਖੇ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਤਰ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦੇ ਭਰਵੇਂ ਸਵਾਗਤ ਲਈ ਆਯੋਜਿਤ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਕ ਸਵਾਲ ਦੇ ਜਵਾਬ 'ਚ ਸ੍ਰੀ ਧਰਮਸੋਤ ਨੇ ਕਿਹਾ ਕਿ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਦੀ ਹੀ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਨਵੀਂ ਉਦਯੋਗਿਕ ਨੀਤੀ ਬਣਾਈ ਜਾਵੇਗੀ | ਇਸ ਮੌਕੇ ਸ. ਧਰਮਸੋਤ ਨੂੰ ਵਿਧਾਇਕ ਨਾਗਰਾ ਤੇ ਜ਼ਿਲ੍ਹਾ ਪ੍ਰਧਾਨ ਸ. ਹਰਿੰਦਰ ਸਿੰਘ ਭਾਂਬਰੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਉਪਰੰਤ ਸ. ਧਰਮਸੋਤ ਅਤੇ ਵਿਧਾਇਕ ਨਾਗਰਾ ਰੋਜ਼ਾ ਸ਼ਰੀਫ ਤੇ ਡੇਰਾ ਸਵਰਗੀ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਵਿਖੇ ਵੀ ਨਤਮਸਤਕ ਹੋਏ | ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਹਿੰਦ ਸ਼ਹਿਰ 'ਚੋਂ ਹੱਡਾ ਰੋੜੀ ਨੂੰ ਬਾਹਰ ਕੱਢਣ ਤੇ ਸ਼ਹਿਰ ਵਿਚਲੇ ਓਵਰ ਬਿ੍ਜ ਤੋਂ ਭਾਰੀ ਵਾਹਨਾਂ ਦਾ ਲੰਘਣਾ ਬੰਦ ਕਰਵਾਉਣ, ਫ਼ਤਹਿਗੜ੍ਹ ਸਾਹਿਬ ਵਿਖੇ ਬੱਸ ਅੱਡੇ ਦੀ ਉਸਾਰੀ ਦੇ ਕੰਮਾਂ ਨੰੂ ਪਹਿਲ ਦਿੱਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਜ਼ਿਲ੍ਹਾ ਕਾਂਗਰਸ ਦੀ ਇਸਤਰੀ ਵਿੰਗ ਦੇ ਪ੍ਰਧਾਨ ਸ੍ਰੀਮਤੀ ਹਰਜੀਤ ਕੌਰ ਪੰਜੋਲਾ, ਸ਼ਾਹਬਾਜ਼ ਸਿੰਘ ਨਾਗਰਾ, ਬਲਵਿੰਦਰ ਸਿੰਘ ਮਾਵੀ, ਸਰਬਜੀਤ ਸਿੰਘ ਮੱਖਣ, ਸੁਭਾਸ਼ ਸੂਰੀ, ਆਰ. ਐਨ. ਸ਼ਰਮਾ, ਗੁਰਮੁੱਖ ਸਿੰਘ ਪੰਡਰਾਲੀ, ਭੁਪਿੰਦਰ ਸਿੰਘ ਬਧੌਛੀ, ਸਾਧੂ ਰਾਮ ਭੱਟਮਾਜਰਾ, ਰਾਜਿੰਦਰ ਬਿੱਟੂ ਮੰਡੀ ਗੋਬਿੰਦਗੜ੍ਹ, ਪਰਮਵੀਰ ਸਿੰਘ ਟਿਵਾਣਾ, ਯੂਥ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਨੋਨੀ, ਗੁਰਸਤਿੰਦਰ ਸਿੰਘ ਜੱਲ੍ਹਾ, ਕੁਲਦੀਪ ਸਿੰਘ ਸਹੋਤਾ, ਜਸਦੇਵ ਸਿੰਘ, ਗੁਰਵਿੰਦਰ ਸਿੰਘ ਭਗੜਾਣਾ, ਗੁਲਸ਼ਨ ਰਾਏ ਬੌਬੀ, ਰਾਜਿੰਦਰ ਸਿੰਘ ਜਖਵਾਲੀ, ਅਨੰਦ ਮੋਹਨ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਹਿਜਾਦਪੁਰ, ਰਾਮ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਹਰਨੇਕ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ, ਰੁਪਿੰਦਰ ਸਿੰਘ ਜੱਲ੍ਹਾ, ਦਵਿੰਦਰ ਸਿੰਘ ਜੱਲ੍ਹਾ, ਕਰਮ ਸਿੰਘ ਜੱਲ੍ਹਾ, ਪ੍ਰਗਟ ਸਿੰਘ ਜੱਲ੍ਹਾ, ਸਰਪੰਚ ਸ਼ਿੰਗਾਰਾ ਸਿੰਘ ਜੱਲ੍ਹਾ, ਦਵਿੰਦਰ ਕੁਮਾਰ ਭੱਟਮਾਜਰਾ, ਹਰਵਿੰਦਰ ਸੂਦ ਬਿੱਟੂ, ਪ੍ਰੇਮ ਸਿੰਘ ਖਾਬੜਾ, ਯਸ਼ਪਾਲ ਲਹੌਰੀਆ, ਰਣਜੀਤ ਸਿੰਘ ਤਰਖਾਣ ਮਾਜਰਾ, ਜਗਮੀਤ ਸਿੰਘ ਤਰਖੇੜੀ, ਮਨਜੀਤ ਸ਼ਰਮਾ, ਭੂਪਿੰਦਰਜੀਤ ਸਿੰਘ ਕੰਗ, ਦਵਿੰਦਰ ਸ਼ਹੀਦਗੜ੍ਹ, ਲਾਭ ਸਿੰਘ ਸਾਨੀਪੁਰ, ਰਾਮ ਨਾਥ ਸ਼ਰਮਾ, ਹਨੀ ਉਬਰਾਏ, ਪ੍ਰਭਜੋਤ ਸਿੰਘ ਪ੍ਰਵਾ ਕੋਟਲਾ, ਬਲਵਿੰਦਰ ਸਿੰਘ ਮਾਵੀ, ਰਿੰਕੂ ਆਦਿ ਹਾਜ਼ਰ ਸਨ |

ਏ. ਡੀ. ਸੀ. ਨੇ ਅਮਲੋਹ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅਮਲੋਹ, 20 ਮਾਰਚ (ਰਾਮ ਸ਼ਰਨ ਸੂਦ)-ਸ਼ਹਿਰ ਅਮਲੋਹ ਦੇ ਵੱਖ-ਵੱਖ ਵਾਰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਨੇਪਰੇ ਚਾੜ੍ਹ ਚੁੱਕੇ ਕੰਮਾਂ ਦਾ ਫ਼ਤਹਿਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਅਵਤਾਰ ਸਿੰਘ ਭੁੱਲਰ ਵੱਲੋਂ ਨਗਰ ਕੌਸ਼ਲ ਪ੍ਰਧਾਨ ਵਿੱਕੀ ਮਿੱਤਲ ਤੇ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਵੱਲੋਂ ਐਸ. ਡੀ. ਐਮ. ਨਾਭਾ ਦੇ ਦਫ਼ਤਰ ਅੱਗੇ ਧਰਨਾ

ਨਾਭਾ, 20 ਮਾਰਚ (ਕਰਮਜੀਤ ਸਿੰਘ)-ਨਾਭੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਐਸ. ਡੀ. ਐਮ. ਨਾਭਾ ਦੇ ਦਫ਼ਤਰ ਅੱਗੇ ਭੱਖਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ | ਧਰਨੇ ਉਪਰੰਤ ਤਹਿਸੀਲਦਾਰ ਨਾਭਾ ਨੂੰ ਮੰਗ-ਪੱਤਰ ਦਿੱਤਾ ਗਿਆ ਜੋਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਭੇਜਣ ...

ਪੂਰੀ ਖ਼ਬਰ »

ਗੁ: ਨਰੈਣਸਰ ਵਿਖੇ ਨਿਸ਼ਾਨ ਸਾਹਿਬ 28 ਨੂੰ ਝੁੱਲਣਗੇ

ਜਖ਼ਵਾਲੀ, 20 ਮਾਰਚ (ਨਿਰਭੈ ਸਿੰਘ)-ਗੁਰਦੁਆਰਾ ਨਰੈਣਸਰ ਸਾਹਿਬ ਪਿੰਡ ਚਨਾਰਥਲ ਕਲਾਂ ਵਿਖੇ 28 ਮਾਰਚ ਨੂੰ ਨਿਸ਼ਾਨ ਸਾਹਿਬ ਚੋਲੇ ਸਮੇਤ ਬਦਲੇ ਜਾਣਗੇ, ਇਸ ਸਬੰਧੀ ਮੁੱਖ ਸੇਵਾਦਾਰ ਹਰਬੰਸ ਸਿੰਘ ਨੇ ਦੱਸਿਆ ਕਿ 28 ਮਾਰਚ ਮੱਸਿਆ ਦੇ ਦਿਹਾੜੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਆਟੋ ਚਾਲਕਾਂ ਕਾਰਨ ਸ਼ਹਿਰ ਨਿਵਾਸੀਆਂ ਦਾ ਹੋਇਆ ਜਿਊਣਾ ਮੁਹਾਲ, ਟਰੈਫ਼ਿਕ ਦੀ ਸਮੱਸਿਆ ਵਧੀ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਭੂਸ਼ਨ ਸੂਦ, ਮਨਪ੍ਰੀਤ ਸਿੰਘ)-ਸਰਹਿੰਦ ਫਤਹਿਗੜ੍ਹ ਸਾਹਿਬ ਵਿਖੇ ਚੱਲਣ ਵਾਲੇ ਆਟੋ ਚਾਲਕ ਜਿਥੇ ਇਕ ਪਾਸੇ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਦੇ ਰਹੇ ਹਨ ਉਥੇ ਹੀ ਇਨ੍ਹਾਂ ਆਟੋ ਚਾਲਕਾਂ ਦੁਆਰਾ ਥਾਂ-ਥਾਂ ਰੁਕ ਕੇ ਸਵਾਰੀਆਂ ਚੁੱਕਣ ਕਾਰਨ ...

ਪੂਰੀ ਖ਼ਬਰ »

ਬਿਨਾਂ ਪਰਮਿਟ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ੀ ਨੂੰ 10 ਸਾਲ ਕੈਦ

ਨੋਗਾਵਾਂ, 20 ਮਾਰਚ (ਰਵਿੰਦਰ ਮੌਦਗਿਲ)-ਸਾਲ 2012 'ਚ ਖਮਾਣੋਂ ਪੁਲਿਸ ਵਲੋਂ ਪਾਬੰਦੀ ਸ਼ੁਦਾ ਨਸ਼ੀਲੇ ਪਾਊਡਰ ਤੇ ਕੈਪਸੂਲ ਸਮੇਤ ਕਾਬੂ ਮੁਲਜ਼ਮ ਨੂੰ ਸਪੈਸ਼ਲ ਅਦਾਲਤ ਫ਼ਤਹਿਗੜ੍ਹ ਸਾਹਿਬ ਦੇ ਮਾਣਯੋਗ ਜੱਜ ਨੇ ਦੋਸ਼ੀ ਕਰਾਰ ਦਿੱਤਾ ਹੈ | ਇਸ ਮਾਮਲੇ 'ਚ ਏ. ਐਸ. ਆਈ. ਬਲਜਿੰਦਰ ...

ਪੂਰੀ ਖ਼ਬਰ »

ਚੌਧਰੀ ਕਾਲੋਨੀ ਦਾ ਵਾਟਰ ਵਰਕਸ 22 ਸਾਲ ਤੋਂ ਬਣਿਆ ਸਫ਼ੈਦ ਹਾਥੀ

ਬਸੀ ਪਠਾਣਾ, 20 ਮਾਰਚ (ਗੁਰਬਚਨ ਸਿੰਘ ਰੁਪਾਲ)-ਸ਼ਹਿਰ 'ਚ ਜਲ ਸਪਲਾਈ ਬੋਰਡ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਤਸੱਲੀਬਖ਼ਸ਼ ਨਹੀਂ ਹੈ, ਜਿਸ ਦੇ ਸਿੱਟੇ ਵਜੋਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਦੇ ਕਾਰਨ ਮੁੱਖ ਤੌਰ 'ਤੇ ਪਾਣੀ ਦੀ ਸਪਲਾਈ ਸ਼ੁੱਧ ਨਹੀਂ ਹੈ ਜਿਸ ...

ਪੂਰੀ ਖ਼ਬਰ »

ਥਾਬਲਾਂ ਦੀ ਦੁੱਧ ਉਤਪਾਦਕ ਸਭਾ ਦੀ ਇਮਾਰਤ ਵਾਸਤੇ ਇਕ ਲੱਖ ਰੁਪਏ ਜਾਰੀ

ਨੰਦਪੁਰ ਕਲੌੜ, 20 ਮਾਰਚ (ਜਰਨੈਲ ਸਿੰਘ ਧੁੰਦਾ)-ਤਹਿਸੀਲ ਬੱਸੀ ਪਠਾਣਾਂ ਅਧੀਨ ਪਿੰਡ ਥਾਬਲਾਂ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਇਕ ਸਮਾਗਮ ਕੀਤਾ ਗਿਆ, ਜਿਸ 'ਚ ਮਿਲਕ ਪਲਾਂਟ ਮੋਹਾਲੀ ਦੇ ਡਿਪਟੀ ਮੈਨੇਜਰ ਅਮਰ ਨਾਥ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

ਖਮਾਣੋਂ, 20 ਮਾਰਚ (ਮਨਮੋਹਣ ਸਿੰਘ ਕਲੇਰ)-ਥਾਣਾ ਖਮਾਣੋਂ ਦੇ ਪਿੰਡ ਰੱਤੋ ਦੇ ਸ਼ਰਾਬ ਦੇ ਠੇਕੇ 'ਤੇ ਤਾਇਨਾਤ ਇਕ ਕਰਿੰਦੇ ਨੂੰ ਬੀਤੀ ਰਾਤ ਅਣਪਛਾਤੇ 2 ਵਿਅਕਤੀਆਂ ਵਲੋਂ ਗੋਲੀ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ | ਜਿਸ ਨੂੰ ਗੰਭੀਰ ਹਾਲਤ 'ਚ ਇਲਾਜ ਲਈ ...

ਪੂਰੀ ਖ਼ਬਰ »

ਸੀਤਲਾ ਮਾਤਾ ਵੈੱਲਫੇਅਰ ਟਰੱਸਟ ਅਮਲੋਹ ਦੇ ਕਾਰਜਾਂ ਦੀ ਹਰ ਪਾਸੇ ਸ਼ਲਾਘਾ

ਅਮਲੋਹ, 20 ਮਾਰਚ (ਰਾਮ ਸ਼ਰਨ ਸੂਦ)-ਸ਼ਹਿਰ ਅਮਲੋਹ ਦੀ ਧਾਰਮਿਕ ਸੰਸਥਾ ਸ੍ਰੀ ਸੀਤਲਾ ਮਾਤਾ ਵੈੱਲਫੇਅਰ ਟਰੱਸਟ ਵੱਲੋਂ ਧਾਰਮਿਕ ਕਾਰਜਾਂ ਦੇ ਨਾਲ ਸਮਾਜ ਭਲਾਈ ਦੇ ਕਾਰਜ ਵੀ ਸ਼ੁਰੂ ਕੀਤੇ ਹੋਏ ਹਨ ਉਥੇ ਹੀ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਲੱਖਾਂ ਰੁਪਏ ਦੀ ਲਾਗਤ ਨਾਲ ...

ਪੂਰੀ ਖ਼ਬਰ »

ਕਾਂਗਰਸ ਦੀ ਸਰਕਾਰ ਆਪਣੇ ਸਾਰੇ ਕੀਤੇ ਵਾਅਦੇ ਪੂਰੇ ਕਰੇਗੀ-ਨਾਗਰਾ

ਚੁੰਨ੍ਹੀ, 20 ਮਾਰਚ (ਗੁਰਪ੍ਰੀਤ ਸਿੰਘ ਬਿਲਿੰਗ)-ਕਾਂਗਰਸ ਦੀ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ ਤੇ ਪੰਜਾਬ ਦਾ ਚਹੁੰਮੁਖੀ ਵਿਕਾਸ ਵੀ ਕਰੇਗੀ | ਇਹ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਈਸਰਹੇਲ ਵਿਖੇ ਆਪਣੇ ਧੰਨਵਾਦੀ ...

ਪੂਰੀ ਖ਼ਬਰ »

ਧਾਰਮਿਕ ਸਮਾਗਮ 'ਚ ਰਾਜੂ ਖੰਨਾ ਨੇ ਲਗਾਈ ਹਾਜ਼ਰੀ

ਅਮਲੋਹ, 20 ਮਾਰਚ (ਕੁਲਦੀਪ ਸਾਰਦਾ)-ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਸ ਤੇ ਗੁਰੂਆਂ ਪੀਰਾਂ ਪੈਗ਼ੰਬਰਾਂ ਦੀ ਵਧੇਰੇ ਮਿਹਰ ਹੈ ਜਿਸ ਸਦਕਾ ਹਰ ਰੋਜ਼ ਹੀ ਸੂਬੇ ਅੰਦਰ ਵੱਖ-ਵੱਖ ਥਾਵਾਂ 'ਤੇ ਵਿਸ਼ਾਲ ਧਾਰਮਿਕ ਸਮਾਗਮ ਹੀ ਨਹੀਂ ਹੁੰਦੇ ਸਗੋਂ ਲੋੜਵੰਦਾਂ ਦੀ ਸਹਾਇਤਾ ਲਈ ਵੀ ...

ਪੂਰੀ ਖ਼ਬਰ »

ਅੰਤਰ ਕਾਲਜ ਮੁਕਾਬਲਿਆਂ 'ਚ ਪਾਈਨ ਗਰੋਵ ਦੇ ਵਿਦਿਆਰਥੀਆਂ ਨੇ ਬਿਖੇਰੇ ਜਲਵੇ

ਨੋਗਾਵਾਂ, 20 ਮਾਰਚ (ਰਵਿੰਦਰ ਮੌਦਗਿਲ)-ਰਿਮਟ ਕਾਲਜ ਆਫ਼ ਐਜੂਕੇਸ਼ਨ ਵਿਖੇ “'ਹੁਨਰ ਹੀ ਪਹਿਚਾਣ ਹੈ' ਸਿਰਲੇਖ ਅਧੀਨ ਅੰਤਰ ਕਾਲਜ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਜਿਸ ਦੌਰਾਨ ਪਾਈਨ ਗਰੋਵ ਕਾਲਜ ਦੇ ਵਿਦਿਆਰਥੀਆਂ ਨੇ ਵੀ ਪੌਟ ਪੇਂਟਿੰਗ, ਬਾਲ ਡੈਕੋਰੇਸ਼ਨ, ਬੈਸਟ ਆਊਟ ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ 27 ਤੱਕ ਦੰਦਾਂ ਦੀ ਸੰਭਾਲ ਸਬੰਧੀ ਵਿਸ਼ੇਸ਼ ਹਫ਼ਤਾ ਮਨਾਇਆ ਜਾਵੇਗਾ-ਸਿਵਲ ਸਰਜਨ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਭੂਸ਼ਨ ਸੂਦ, ਅਰੁਣ ਆਹੂਜਾ)-ਸਿਹਤ ਵਿਭਾਗ ਵੱਲੋਂ ਦੰਦਾਂ ਦੇ ਰੋਗਾਂ ਤੋਂ ਬਚਾਅ ਤੇ ਇਲਾਜ ਸਬੰਧੀ 27 ਮਾਰਚ ਤੱਕ ਵਿਸ਼ੇਸ਼ ਡੈਂਟਲ ਸਿਹਤ ਹਫ਼ਤਾ ਮਨਾਇਆ ਜਾ ਰਿਹਾ ਹੈ, ਇਸ ਹਫ਼ਤੇ ਦੌਰਾਨ ਸਰਕਾਰੀ ਹਸਪਤਾਲਾਂ ਤੇ ਹੋਰ ਵੱਖ-ਵੱਖ ਥਾਵਾਂ 'ਤੇ ...

ਪੂਰੀ ਖ਼ਬਰ »

ਮਾਸਟਰ ਅਮਰੀਕ ਸਿੰਘ ਬਾਠ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਖਮਾਣੋਂ, 20 ਮਾਰਚ (ਮਨਮੋਹਣ ਸਿੰਘ ਕਲੇਰ)-ਸਟੇਟ ਐਵਾਰਡੀ ਸੇਵਾ ਮੁਕਤ ਅਧਿਆਪਕ ਅਮਰੀਕ ਸਿੰਘ ਬਾਠ ਦੀ ਪਿਛਲੇ ਦਿਨੀਂ ਹੋਈ ਬੇਵਕਤੀ ਮੌਤ 'ਤੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਨਾਲ ਉਹ ਕਿਸੇ ਨਾ ਕਿਸੇ ਅਹੁਦੇਦਾਰ ਦੇ ਰੂਪ 'ਚ ਜੁੜੇ ਹੋਏ ਸਨ ਨੇ ਦੁਖੀ ...

ਪੂਰੀ ਖ਼ਬਰ »

ਬੱਚਿਆਂ ਦਾ ਭਵਿੱਖ ਉਜਵਲ ਬਣਾਉਣ ਲਈ ਮਾਪੇ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ-ਚਮਕੌਰ ਸਿੰਘ

ਬੁੱਗਾ ਕਲਾਂ, 20 ਮਾਰਚ (ਕੁਲਵਿੰਦਰ ਸਿੰਘ ਰਾਣਾ)-ਸੈਸ਼ਨ 2017-18 ਦੇ ਨਵੇਂ ਦਾਖ਼ਲੇ ਸਬੰਧੀ ਲੋਕਾਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਈ ਦੇ ਨਾਲ-ਨਾਲ ਦਿੱਤੀਆਂ ਜਾਣ ਵਾਲੀਆ ਹੋਰ ਵਿਸ਼ੇਸ਼ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਚੇਤਨਾ ਰੈਲੀ ਸਰਕਾਰੀ ਐਲੀਮੈਂਟਰੀ ਸਕੂਲ ...

ਪੂਰੀ ਖ਼ਬਰ »

ਕਿਸਾਨ ਮੰਗਾਂ ਨੂੰ ਲੈ ਕੇ ਤਹਿਸੀਲਦਾਰ ਰਾਹੀਂ ਪੰਜਾਬ ਦੇ ਮੁੱਖ-ਮੰਤਰੀ ਨੂੰ ਦਿੱਤਾ ਮੰਗ-ਪੱਤਰ

ਅਮਲੋਹ, 20 ਮਾਰਚ (ਰਾਮ ਸਰਨ ਸੂਦ)-ਕੁਲ ਹਿੰਦ ਕਿਸਾਨ ਸਭਾ ਵਲੋਂ ਕਾਮਰੇਡ ਸੁਖਦੇਵ ਸਿੰਘ ਟਿੱਬੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਇਥੇ ਤਹਿਸੀਲਦਾਰ ਅਮਲੋਹ ਜੀਵਨ ਕੁਮਾਰ ਗਰਗ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਮੰਗਾਂ ਸਬੰਧੀ ਮੰਗ-ਪੱਤਰ ...

ਪੂਰੀ ਖ਼ਬਰ »

ਜੰਗਲਾਤ ਮੰਤਰੀ ਧਰਮਸੋਤ ਨੇ ਕਾਂਗਰਸ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਅਮਲੋਹ, 20 ਮਾਰਚ (ਰਾਮ ਸਰਨ ਸੂਦ, ਕੁਲਦੀਪ ਸਾਰਦਾ)-ਪੰਜਾਬ ਦੇ ਸਮਾਜ ਭਲਾਈ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਸਬੰਧ 'ਚ ਹੇਠਲੇ ਪੱਧਰ ਤੱਕ ਵੱਖ-ਵੱਖ ਵਿਭਾਗਾਂ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਚੇਤਨਾ ਮੰਚ ਤੇ ਤਰਕਸ਼ੀਲ ਸੁਸਾਇਟੀ ਦੀ ਸਾਂਝੀ ਮੀਟਿੰਗ

ਬੁੱਗਾ ਕਲਾਂ, 20 ਮਾਰਚ (ਕੁਲਵਿੰਦਰ ਸਿੰਘ ਰਾਣਾ)-ਸ਼ਹੀਦ ਊਧਮ ਸਿੰਘ ਚੇਤਨਾ ਮੰਚ ਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਅਨਾਜ ਮੰਡੀ ਅਮਲੋਹ ਦੇ ਖ਼ਰੀਦ ਕੇਂਦਰ ਬੁੱਗਾ ਕਲਾਂ ਵਿਖੇ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਚੇਤਨਾ ਮੰਚ ਦੇ ਸਰਪ੍ਰਸਤ ...

ਪੂਰੀ ਖ਼ਬਰ »

ਸਰਹਿੰਦ ਦਾ ਨਵਾਂ ਟਰੈਫ਼ਿਕ ਇੰਚਾਰਜ ਹਮੀਰ ਸਿੰਘ ਨੂੰ ਲਾਇਆ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਰਾਜਿੰਦਰ ਸਿੰਘ)-ਸੀਨੀਅਰ ਸੁਪਰਡੈਂਟ ਪੁਲਿਸ ਅਲਕਾ ਮੀਨਾ ਤੇ ਐਸ. ਪੀ ਟਰੈਫ਼ਿਕ ਕੇਸਰ ਸਿੰਘ ਦੇ ਨਿਰਦੇਸ਼ਾਂ 'ਤੇ ਹਮੀਰ ਸਿੰਘ ਏ. ਐਸ. ਆਈ. ਨੂੰ ਸਰਹਿੰਦ ਦਾ ਨਵਾਂ ਟਰੈਫ਼ਿਕ ਇੰਚਾਰਜ ਲਾਇਆ ਗਿਆ ਹੈ | ਹਮੀਰ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਇਕਾਈ ਸੰਘੋਲ ਦੇ ਜਥੇਬੰਦਕ ਢਾਂਚੇ ਦੀ ਚੋਣ

ਸੰਘੋਲ, 20 ਮਾਰਚ (ਹਰਜੀਤ ਸਿੰਘ ਮਾਵੀ)-ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਸੰਘੋਲ ਜ਼ੋਨ ਚੰਡੀਗੜ੍ਹ ਦੀ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੰਘੋਲ ਇਲਾਕੇ ਦੇ ਜਥੇਬੰਦਕ ਢਾਂਚੇ ਦੀ ਚੋਣ ਹੋਈ | ਜਿਸ ਦੌਰਾਨ ਰਾਮ ਆਸਰਾ ਨੰਬਰਦਾਰ ਨੂੰ ਜਥੇਬੰਦਕ ਮੁਖੀ, ਨਵਤੇਜ ...

ਪੂਰੀ ਖ਼ਬਰ »

ਖੱਤਰੀ ਸਭਾ ਦਾ ਪਰਿਵਾਰ ਮਧੁਰ ਮਿਲਨ ਸਮਾਗਮ ਸਮਾਪਤ

ਮੰਡੀ ਗੋਬਿੰਦਗੜ੍ਹ, 20 ਮਾਰਚ (ਮੁਕੇਸ਼ ਘਈ)-ਖੱਤਰੀ ਸਭਾ ਤੇ ਯੁਵਾ ਖੱਤਰੀ ਸਭਾ ਮੰਡੀ ਗੋਬਿੰਦਗੜ੍ਹ ਵੱਲੋਂ ਬੀਤੀ ਰਾਤ ਇਥੋਂ ਦੇ ਦੁਸਹਿਰਾ ਗਰਾਉਂਡ ਦੇ ਸਾਹਮਣੇ ਜੰਜ ਘਰ 'ਚ ਸਾਂਝੇ ਤੌਰ 'ਤੇ ਖੱਤਰੀ ਪਰਿਵਾਰ ਮਧੁਰ ਮਿਲਨ ਸਮਾਗਮ ਦਾ ਆਯੋਜਨ ਕੀਤਾ | ਸਮਾਗਮ ਦੀ ...

ਪੂਰੀ ਖ਼ਬਰ »

ਫ਼ਾਈਨ ਆਰਟਸ ਵਿਭਾਗ ਵੱਲੋਂ 'ਕਲੇਅ ਮਾਡਲਿੰਗ' 'ਤੇ ਵਰਕਸ਼ਾਪ ਦਾ ਆਯੋਜਨ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਭੂਸ਼ਨ ਸੂਦ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਫ਼ਾਈਨ ਆਰਟਸ ਵਿਭਾਗ ਵੱਲੋਂ ਕਲੇਅ ਮਾਡਲਿੰਗ ਦੀ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਚੰਡੀਗੜ੍ਹ ਤੋਂ ਕਲੇਅ ਮਾਡਲਿੰਗ ਦੇ ਮਾਹਿਰ ਜਗਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਵੈੱਲਫੇਅਰ ਕਲੱਬ ਨੇ ਜਾਗਰਣ ਕਰਵਾਇਆ

ਅਮਲੋਹ, 20 ਮਾਰਚ (ਰਾਮ ਸਰਨ ਸੂਦ)-ਸ੍ਰੀ ਸਿੱਧ ਬਾਬਾ ਬਾਲਕ ਨਾਥ ਵੈੱਲਫੇਅਰ ਐਾਡ ਸਪੋਰਟਸ ਕਲੱਬ ਅਮਲੋਹ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਗਤ ਸ੍ਰੀ ਹੰਸ ਰਾਜ ਸਮਾਧੀ ਵਾਲੇ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਜਾਗਰਣ ਕਰਵਾਇਆ ਗਿਆ ਜਿਸ ਦੀ ਜੋਤੀ ਪ੍ਰਚੰਡ ਕਰਨ ਦੀ ...

ਪੂਰੀ ਖ਼ਬਰ »

ਅਕਾਲੀ ਦਲ (ਅ) ਦੀ ਮੀਟਿੰਗ

ਅਮਲੋਹ/ਸਲਾਣਾ, 20 ਮਾਰਚ (ਰਾਮ ਸ਼ਰਨ ਸੂਦ, ਗੁਰਚਰਨ ਸਿੰਘ ਜੰਜੂਆ)-ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਮਾਂ ਬੋਲੀ ਭਾਸ਼ਾ ਪੰਜਾਬੀ ਦੀ ਥਾਂ ਅੰਗਰੇਜ਼ੀ ਭਾਸ਼ਾ 'ਚ ਸਹੁੰ ...

ਪੂਰੀ ਖ਼ਬਰ »

ਕਵੀ ਦਰਬਾਰ ਕਰਵਾਇਆ

ਮੰਡੀ ਗੋਬਿੰਦਗੜ੍ਹ, 20 ਮਾਰਚ (ਮੁਕੇਸ਼ ਘਈ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚੱਲ ਰਹੇ 40 ਰੋਜ਼ਾ ਚਰਨ ਛੋਹ ਗੁਰਮਤਿ ਸਮਾਗਮ ਤਹਿਤ ਇਤਿਹਾਸਕ ਗੁਰਦੁਆਰਾ ਛੇਵੇਂ ਪਾਤਸ਼ਾਹੀ ਵਿਖੇ ਕਵੀ ਦਰਬਾਰ ਕਰਵਾਇਆ ਗਿਆ | ਕਵੀ ਦਰਬਾਰ ਦੀ ਸ਼ੁਰੂਆਤ ਰਾਮ ...

ਪੂਰੀ ਖ਼ਬਰ »

ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਇਨਾਮ ਵੰਡ ਸਮਾਰੋਹ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਭੂਸ਼ਨ ਸੂਦ)-ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੱਤੇਵਾਲੀ ਦਾ ਨਤੀਜਾ ਨਰਸਰੀ ਕਲਾਸ ਤੋਂ ਨੌਵੀਂ ਤੇ ਗਿਆਰ੍ਹਵੀਂ ਮੈਡੀਕਲ, ਨਾਲ ਮੈਡੀਕਲ ਤੇ ਆਰਟਸ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ | ਇਨਾਮ ਵੰਡ ਸਮਾਰੋਹ ਦਾ ਉਦਘਾਟਨ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ 'ਚ ਰੁਜ਼ਗਾਰ ਮੇਲਾ ਲਗਾਇਆ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਰਜਿੰਦਰ ਸਿੰਘ)-ਰਿਮਟ ਯੂਨੀਵਰਸਿਟੀ 'ਚ ਸਾਲ 2017 ਵਿਚ ਪਾਸ ਹੋਣ ਜਾ ਰਹੇ ਬੀ. ਟੈਕ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਆਈ. ਟੀ., ਇਲੈਕਟੋ੍ਰਨਿਕਸ ਤੇ ਕੌਮਨੀਕੇਸ਼ਨ ਇੰਜੀਨੀਅਰਿੰਗ, ਇਲੈਕਟੋ੍ਰਨਿਕ ਇੰਜੀਨੀਅਰਿੰਗ, ਕੰਪਿਊਟਰ ...

ਪੂਰੀ ਖ਼ਬਰ »

ਮੈਡੀਕਲ ਕੈਂਪਾਂ ਦੁਆਰਾ ਲੋੜਵੰਦਾਂ ਦੀ ਹੁੰਦੀ ਹੈ ਮਦਦ-ਰਾਜੂ ਖੰਨਾ

ਅਮਲੋਹ, 20 ਮਾਰਚ (ਰਾਮ ਸ਼ਰਨ ਸੂਦ)-ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੇਕ ਕਮਾਈ 'ਚੋਂ ਕੁੱਝ ਹਿੱਸਾ ਮਨੁੱਖਤਾ ਦੀ ਸੇਵਾ ਵਿਚ ਜ਼ਰੂਰ ਲਾਵੇ ਕਿਉਂਕਿ ਇਹ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਸੰਤ ਬਲਵਿੰਦਰ ਸਿੰਘ ਪੰਜ ਤੱਤਾਂ 'ਚ ਵਿਲੀਨ ਹੋਏ

ਰੂਪਨਗਰ/ ਕੀਰਤਪੁਰ ਸਾਹਿਬ, 20 ਮਾਰਚ (ਮਨਜਿੰਦਰ ਸਿੰਘ ਚੱਕਲ, ਬੀਰ ਅੰਮਿ੍ਤਪਾਲ ਸਿੰਘ)-ਸਿੱਖੀ ਦੇ ਪ੍ਰਚਾਰ ਦਾ ਸੰਦੇਸ਼ ਦੇਣ ਵਾਲੇ ਰੂਹਾਨੀਅਤ ਦੇ ਪੁੰਜ ਬ੍ਰਹਮ-ਗਿਆਨੀ ਸੰਤ ਬਲਵਿੰਦਰ ਸਿੰਘ (86) ਬੀਤੇ ਦਿਨ ਪੰਚ ਤੱਤਾਂ 'ਚ ਵਿਲੀਨ ਹੋ ਗਏ ਜੋਕਿ ਸੰਖੇਪ ਬਿਮਾਰੀ ਪਿੱਛੋਂ 18 ...

ਪੂਰੀ ਖ਼ਬਰ »

ਵਾਤਾਵਰਨ ਦਿਵਸ ਮਨਾਇਆ

ਖਮਾਣੋਂ, 20 ਮਾਰਚ (ਮਨਮੋਹਣ ਸਿੰਘ ਕਲੇਰ)-ਆਪਣੀਆਂ ਸੁਆਰਥੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਮਨੁੱਖ ਲਗਾਤਾਰ ਰੁੱਖਾਂ ਦੀ ਕਟਾਈ ਕਰ ਰਿਹਾ ਹੈ ਪਰ ਇਹ ਕਦੇ ਨਹੀਂ ਸੋਚਦਾ ਕਿ ਇਸ ਦੀ ਪੂਰਤੀ ਕਰਨਾ ਵੀ ਮਨੁੱਖ ਦਾ ਹੀ ਫ਼ਰਜ਼ ਬਣਦਾ ਹੈ | ਰੁੱਖਾਂ ਦਾ ਲਗਾਤਾਰ ਹੋ ਰਹੀ ਕਟਾਈ ...

ਪੂਰੀ ਖ਼ਬਰ »

ਗੁਰਦੀਪ ਸਿੰਘ ਮਨੈਲੀ ਨੰਬਰਦਾਰ ਯੂਨੀਅਨ ਦੇ ਅਹੁਦੇਦਾਰ ਨਿਯੁਕਤ

ਖਮਾਣੋਂ, 20 ਮਾਰਚ (ਮਨਮੋਹਣ ਸਿੰਘ ਕਲੇਰ)-ਨੰਬਰਦਾਰ ਯੂਨੀਅਨ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਗੁਰਦੇਵ ਸਿੰਘ ਮਨੈਲਾ ਦੀ ਪ੍ਰਧਾਨਗੀ ਹੇਠ ਹੋਈ ਹੋਈ | ਇਸ ਮੌਕੇ ਨੰਬਰਦਾਰ ਯੂਨੀਅਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਵੀਂ ਸਰਕਾਰ ਬਣਾਉਣ 'ਤੇ ਵਧਾਈ ਦਿੱਤੀ | ਮਨੈਲਾ ਨੇ ...

ਪੂਰੀ ਖ਼ਬਰ »

ਬਦਲਵੀਂਆਂ ਫ਼ਸਲਾਂ ਦੀ ਖੇਤੀ ਲਈ ਉਤਸ਼ਾਹ ਵਿਖਾਉਣ ਲੱਗੇ ਕਿਸਾਨ

ਬੁੱਗਾ ਕਲਾ, 20 ਮਾਰਚ (ਕੁਲਵਿੰਦਰ ਸਿੰਘ ਰਾਣਾ)-ਪੰਜਾਬ 'ਚ ਕਿਸਾਨਾਂ ਵਲੋਂ ਪਿਛਲੇ ਲੰਮੇ ਅਰਸੇ ਤੋਂ ਕਣਕ, ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਅਧੀਨ ਇਨ੍ਹਾਂ ਦੋਵਾਂ ਫ਼ਸਲਾਂ ਦੀ ਖੇਤੀ ਵੱਡੇ ਪੱਧਰ ਤੇ ਕੀਤੇ ਜਾਣ ਕਾਰਨ ਜਿਥੇ ਧਰਤੀ ਹੇਠਲੇ ਪਾਣੀ ਦੀ ਘਾਟ ਦੀ ਸਮੱਸਿਆ ...

ਪੂਰੀ ਖ਼ਬਰ »

ਸੜਕਾਂ ਦੀ ਮਾੜੀ ਹਾਲਤ ਸਬੰਧੀ ਐਸ. ਡੀ. ਐਮ. ਅਮਲੋਹ ਨੂੰ ਦਿੱਤਾ ਮੰਗ-ਪੱਤਰ

ਅਮਲੋਹ/ਸਲਾਣਾ, 20 ਮਾਰਚ (ਰਾਮ ਸ਼ਰਨ ਸੂਦ, ਗੁਰਚਰਨ ਸਿੰਘ ਜੰਜੂਆ)-ਮਾਜਰੀ ਕਿਸ਼ਨੇ ਵਾਲੀ ਪਿੰਡ ਵਾਸੀਆਂ ਵੱਲੋਂ ਪੰਚ ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਥੇ ਐਸ. ਡੀ. ਐਮ. ਅਮਲੋਹ ਅਮਨਦੀਪ ਸਿੰਘ ਭੱਟੀ ਨੂੰ ਅਮਲੋਹ-ਖੰਨਾ ਸੜਕ ਦੀ ਮਾੜੀ ਹਾਲਤ ਸਬੰਧੀ ਇਕ ਮੰਗ-ਪੱਤਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਸੈਮੀਨਾਰ ਕਰਵਾਇਆ

ਫ਼ਤਹਿਗੜ੍ਹ ਸਾਹਿਬ, 20 ਮਾਰਚ (ਭੂਸ਼ਨ ਸੂਦ, ਅਰੁਣ ਆਹੂਜਾ)-ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਲਈ ਸਿਹਤ ਵਿਭਾਗ ਵੱਲੋਂ ਪੀ. ਜੀ. ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੂੰ ਤੰਬਾਕੂ ਸੇਵਨ ਨਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX