ਚੰਡੀਗੜ੍ਹ, 20 ਮਾਰਚ (ਆਰ.ਐਸ. ਲਿਬਰੇਟ)-ਭਾਜਪਾ ਮੇਅਰ ਨੇ ਕੁਰਸੀ ਸੰਭਾਲਦੇ ਦਿੱਤੇ ਕਰੜੇ ਫ਼ੈਸਲੇ ਲੈਣ ਦੇ ਸੰਕੇਤਾਂ 'ਤੇ ਅਮਲ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ | ਅੱਜ ਸਦਨ ਦੀ ਬੈਠਕ ਦੌਰਾਨ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿਚਲੀਆਂ ਵਪਾਰਕ ਜਾਇਦਾਦਾਂ 'ਤੇ ਕਰ ਵਾਲਾ ਏਜੰਡਾ 'ਰੱਦ' ਕਰ ਦਿੱਤਾ ਗਿਆ ਜਦਕਿ ਬਾਹਰਲੇ ਵਪਾਰਕ ਵਾਹਨਾਂ ਦੇ ਚੰਡੀਗੜ੍ਹ 'ਚ ਦਾਖ਼ਲੇ 'ਤੇ 'ਟੋਲ ਕਰ' ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਪਾਣੀ ਦੀ ਖਪਤ 'ਤੇ ਦਰਾਂ ਵਧਾਉਣ ਸਬੰਧੀ ਏਜੰਡਾ ਹੋਰ ਘੋਖਣ ਲਈ ਅੱਗੇ ਪਾ ਦਿੱਤਾ ਗਿਆ ਹੈ | ਸਦਨ ਵਿਚ ਪੇਸ਼ ਹੋਏ 16 ਏਜੰਡਿਆਂ 'ਚੋਂ ਇਕ ਅੱਗੇ ਅਤੇ ਇਕ ਏਜੰਡੇ ਨੂੰ ਰੱਦ ਕਰਨ ਦੇ ਨਾਲ ਹੋਰ 14 ਏਜੰਡਿਆਂ ਨੂੰ ਸਦਨ ਨੇ ਕਾਫ਼ੀ ਬਹਿਸ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ | ਇਨ੍ਹਾਂ ਵਿਚ ਯਕਮੁਸ਼ਤ ਸਾਲਾਨਾ ਪਟਾ ਦਰਜ 'ਤੇ ਦੁਬਾਰਾ ਚਾਰਜ ਲਗਾਉਣ, ਸਫ਼ਾਈ ਕਰਮਚਾਰੀਆਂ ਦੀ ਭਰਤੀ ਲਈ ਤੈਅ ਕੀਤੀਆਂ ਗਈਆਂ ਸ਼ਰਤਾਂ, ਵੱਖ-ਵੱਖ ਸੈਕਟਰਾਂ ਦੇ ਬਾਜ਼ਾਰਾਂ 'ਚ ਨਵਿਆਏ ਗਏ ਪਖਾਨਿਆਂ ਨੂੰ ਮਾਰਕੀਟ ਭਲਾਈ ਕਮੇਟੀਆਂ ਨੂੰ ਦੇਣ, ਹੱਲੋਮਾਜਰਾ ਦੀਪ ਕੰਪਲੈਕਸ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ, ਨਿਗਮ ਫਾਇਰ ਐਮਰਜੈਂਸੀ ਵਿਭਾਗ ਦੇ 15 ਸਾਲ ਪੁਰਾਣੇ ਵਾਹਨਾਂ ਦੀ ਥਾਂ ਨਵੇਂ ਖ਼ਰੀਦਣ ਲਈ, ਕਾਲਕਾ ਹਾਈਵੇ ਤੋਂ ਨਿਰੰਕਾਰੀ ਭਵਨ ਵਾਲੀ ਸੜਕ ਨੂੰ ਚੌੜਾ ਕਰਨ, ਪੰਜ ਮਿੰਨੀ ਡੀਜ਼ਲ ਰੋਲ ਰੂਲਰ, 7 ਟਿੱਪਰ ਅਤੇ 3 ਲੋਡਰ ਖ਼ਰੀਦਣ ਆਦਿ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ |
ਫਾਇਰ ਸੁਰੱਖਿਆ ਪ੍ਰਮਾਣ ਪੱਤਰ ਦੇ ਨਵਿਆਉਣ ਤੇ ਇਤਰਾਜ਼ਹੀਣਤਾ ਲੈਣ ਲਈ ਪੰਜਾਬ ਨਗਰ ਨਿਗਮ ਐਕਟ 1975 ਦੀ ਮੱਦ 90-ਕੇਂਦਰੀ ਪ੍ਰਦੇਸ ਚੰਡੀਗੜ੍ਹ ਅਧੀਨ ਮੁਹਾਲੀ ਦੀ ਤਰਜ਼ 'ਤੇ ਮਲਟੀ ਪਲੈਕਸ ਇਮਾਰਤਾਂ, ਸਿਨੇਮਾ ਘਰਾਂ, ਮਾਲਜ, ਗੈਸ ਏਜੰਸੀਆਂ, ਰੇਸਤਰਾਂ, ਮੈਰਿਜ ਪੈਲੇਸ, ਬਹੁ-ਮੰਜਿਲਾ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਪੈਟਰੋਲ ਪੰਪ, ਸਰਕਸ ਜਾਂ ਖੁੱਲ੍ਹੀ ਨੁਮਾਇਸ਼ ਤੋਂ 5000 ਰੁਪਏ ਦੀ ਦਰ ਨਾਲ ਫ਼ੀਸ ਵਸੂਲੀ ਜਾਵੇਗੀ |
ਦਿੱਲੀ ਨਗਰ ਨਿਗਮ ਟੋਲ-ਟੈਕਸ ਉਪ ਨਿਯਮ 2007 ਦੁਆਰਾ 31 ਅਕਤੂਬਰ ਤੋਂ ਲਾਗੂ ਕੀਤੀਆਂ ਦਰਾਂ ਅਨੁਸਾਰ ਵਪਾਰਕ ਵਾਹਨ ਦੇ ਪ੍ਰਤੀ ਦਾਖ਼ਲੇ 'ਤੇ 100 ਤੋਂ 2000 ਰੁਪਏ ਤੱਕ ਲਗਾਇਆ ਜਾਵੇਗਾ। ਸ਼ਹਿਰ ਦੇ ਦਾਖ਼ਲੇ ਵਾਲੀਆਂ ਸੜਕਾਂ 'ਤੇ ਜਾਮ ਵਾਲੀ ਸਥਿਤੀ ਨਾ ਬਣੇ, ਇਸ ਲਈ ਇਹ ਲਾਗੂ ਕਰਨ ਤੋਂ ਪਹਿਲਾਂ ਨਿਗਮ ਦੁਆਰਾ ਇਕ ਸਰਵੇਖਣ ਕਰਵਾਏਗਾ। ਅਨੁਮਾਨਤ ਸ਼ਹਿਰ ਵਿਚ ਦਾਖ਼ਲੇ ਲਈ 18 ਕੁ ਮੁੱਖ ਸੜਕਾਂ ਮੰਨੀਆਂ ਜਾ ਰਹੀਆਂ ਹਨ। ਦਿੱਲੀ ਨਗਰ ਨਿਗਮ ਦੁਆਰਾ ਸ਼ਹਿਰ ਵਿਚ ਦਾਖਲ ਹੋਣ ਵਪਾਰਕ ਵਾਹਨਾਂ ਨੂੰ ਪੰਜ ਵਰਗਾਂ ਵਿਚ ਵੰਡਿਆਂ ਗਿਆ ਹੈ। 1-ਟੈਕਸੀ, ਟੈਂਪੂ, ਟਾਟਾ-407 ਅਤੇ ਇਸ ਤਰ੍ਹਾਂ ਦੇ ਹੋਰ ਵਪਾਰਕ ਵਾਹਨ, 2-ਬੱਸ, ਟਰੱਕ-ਨਿਸ਼ਾਨ, ਟਾਟਾ-709 ਕੈਂਟਰ ਤੇ ਹੋਰ ਇਸ ਤਰ੍ਹਾਂ ਦੇ ਵਾਹਨ, 3- ਛੇ-ਪਹੀਆ ਟਰੱਕ, 4- 10 ਪਹੀਆ ਟਰੱਕ ਅਤੇ 5-14 ਪਹੀਆ ਟਰੱਕ ਜਾਂ ਇਸ ਤੋਂ ਜ਼ਿਆਦਾ ਪਹੀਆਂ ਵਾਲੇ ਟਰੱਕ ਰੱਖੇ ਗਏ ਹਨ। ਇਨ੍ਹਾਂ ਵਰਗਾਂ 'ਚ ਪ੍ਰਤੀ ਦਾਖਲਾ, ਮਹੀਨਾਵਾਰ ਅਤੇ ਕਆਰਟਲੀ ਕ੍ਰਮਵਾਰ ਪਹਿਲੇ ਵਰਗ ਲਈ 100, 3000 ਅਤੇ 9000, ਦੂਸਰੇ ਵਰਗ ਲਈ 200, 6000 ਅਤੇ 18000, ਤੀਸਰੇ ਵਰਗ ਲਈ 400, 12000 ਅਤੇ 36000, ਚੌਥੇ ਵਰਗ ਲਈ 800, 24000 ਅਤੇ 72000 ਅਤੇ ਪੰਜਵੇਂ ਵਰਗ ਲਈ 2000, 60000 ਤੇ 1,80000 ਰੁਪਏ ਫ਼ੀਸ ਲਈ ਜਾਵੇਗੀ।
ਮਿਲਖ-ਟਰਾਂਸਫਰ 'ਤੇ ਸਟੈਂਪ ਡਿਊਟੀ ਐਕਟ 1989, ਚੰਡੀਗੜ੍ਹ 'ਚ ਲਾਗੂ ਪੰਜਾਬ ਮੋਟਰ ਟੈਕਸੇਸ਼ਨ ਐਕਟ 1924 ਅਧੀਨ ਹਰ ਵਾਹਨ ਰੱਖਣ ਵਾਲੇ ਕੋਲੋਂ, ਪੰਜਾਬ ਬਿਜਲੀ ਡਿਊਟੀ ਐਕਟ 1958 ਅਧੀਨ ਬਿਜਲੀ ਸਪਲਾਈ ਲਈ ਕਰ, ਚੰਡੀਗੜ੍ਹ 'ਤੇ ਲਾਗੂ ਪੰਜਾਬ ਮਨੋਰੰਜਨ ਐਕਟ 1955 ਅਜਿਹੇ ਹਰ ਖੇਤਰ ਦੇ ਮਾਲਿਕ ਕੋਲੋਂ ਕਰ, ਜਿੱਥੇ ਜਨਤਕ ਸਿਨਮੈਟੋਗ੍ਰਾਫ ਨੁਮਾਇਸ਼ ਲਗਾਈ ਜਾਂਦੀ ਹੋਵੇ, ਇਸੇ ਐਕਟ ਅਧੀਨ ਹੀ ਮੰਨੋਰਜਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰ, ਪ੍ਰਸ਼ਾਸਨ ਦੁਆਰਾ ਲਏ ਜਾਣ ਵਾਲੇ ਕਰਾਂ ਨੂੰ ਚੰਡੀਗੜ੍ਹ ਨਗਰ ਨਿਗਮ ਤੈਅ ਕੀਤੇ ਪੂਰੇ ਜਾਂ ਉਨ੍ਹਾਂ 'ਚੋਂ ਕੁਝ ਹਿੱਸੇ ਦੀ ਮੰਗ ਕਰੇਗਾ। ਇਹ ਮੰਗ ਮੱਦ-(90) 6 ਦੇ ਅਧੀਨ ਦੇ ਪ੍ਰਬੰਧ ਦੇ ਆਧਾਰ 'ਤੇ ਕੀਤੀ ਜਾਵੇਗੀ। ਇਨ੍ਹਾਂ ਸਾਰੀਆਂ ਕਰਾਂ ਦੀਆਂ ਤਜਵੀਜੀ ਨੀਤੀਆਂ ਬਣਾ ਕੇ ਚੰਡੀਗੜ੍ਹ 'ਤੇ ਪੰਜਾਬ ਨਗਰ ਨਿਗਮ ਐਕਟ-1976 ਦੀ ਲਾਗੂ ਹੁੰਦੀ ਮੱਦ ਅਧੀਨ ਸ਼ਹਿਰ ਵਾਸੀਆਂ ਨੂੰ ਇਤਰਾਜ਼ ਦਾਇਰ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਚੰਡੀਗੜ੍ਹ, 20 ਮਾਰਚ (ਮਨਜੋਤ ਸਿੰਘ ਜੋਤ)-ਪੀ.ਜੀ.ਆਈ ਨੇ ਆਪਣੇ ਸੁਨਹਿਰੇ ਇਤਿਹਾਸ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਦਰਜ ਕਰਦੇ ਹੋਏ, ਹਵਾਈ ਰਸਤਿਉਂ ਦਿੱਲੀ ਵਿਖੇ ਆਲ ਇੰਡੀਆ ਇੰਸਚੀਟਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਅਤੇ ਮੇਦਾਂਤਾ ਹਸਪਤਾਲ ਵਿਚ ਦਿਲ ਅਤੇ ਜਿਗਰ ਭੇਜ ...
ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਯੂਨੀਵਰਸਿਟੀ 'ਚ ਪੈਂਦੇ ਸਰੋਜਨੀ ਹਾਲ ਨੇੜੇ ਲੱਗੇ ਮੋਬਾਈਲ ਟਾਵਰ ਤੋਂ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਮਾਮਲੇ ਦੀ ...
ਚੰਡੀਗੜ੍ਹ, 20 ਮਾਰਚ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਬਰਡ ਕਲੱਬ ਵੱਲੋਂ ਅੱਜ ਵਿਸ਼ਵ ਚਿੜੀ ਦਿਵਸ ਮਨਾਇਆ ਗਿਆ | ਇਸ ਮੌਕੇ ਚਿੜੀਆਂ ਦੇ ਆਲ੍ਹਣੇ ਬਣਾਉਣ ਲਈ ਲੱਕੜ ਦੇ ਬਣੇ ਬਕਸੇ ਲਗਾਏ ਗਏ | ਸੈਕਟਰ 35 ਵਿਚ ਸਥਿਤ ਸਰਕਾਰੀ ਹਾਈ ਸਕੂਲ ਅਤੇ ਧਨਾਸ ਵਿਚਲੇ ਸੇਹਾਜੋਤ ਪਬਲਿਕ ...
ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 29 'ਚ ਪੈਂਦੇ ਸਾਂਈ ਮੰਦਿਰ ਮੱਥਾ ਟੇਕਣ ਜਾ ਰਹੀ ਇਕ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਔਰਤ ਨੇ ਐਤਵਾਰ ਇਲਾਜ ਦੌਰਾਨ ਸੈਕਟਰ 32 ਹਸਪਤਾਲ ਵਿਚ ਦਮ ਤੋੜ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਔਰਤ ...
ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਐਸ.ਯੂ.ਵੀ. ਕਾਰ ਸਵਾਰ ਸ਼ਰਾਰਤੀ ਅਨਸਰਾਂ ਨੇ ਸੈਕਟਰ-35, 36 'ਚ ਘਰਾਂ ਸਾਹਮਣੇ ਖੜੀਆਂ ਤਿੰਨ ਇਨੋਵਾਂ ਕਾਰਾਂ ਦੇ ਮਿਉਜ਼ਿਕ ਸਿਸਟਮ (ਸਟੀਰੀਓ) ਚੋਰੀ ਕਰ ਲਏ | ਘਟਨਾ ਮਾਰਚ 19/20 ਰਾਤ ਦੀ ਹੈ ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ...
ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਆਟੋ ਰਿਕਸ਼ੇ 'ਚ ਬਿਠਾ ਕੇ ਸਵਾਰੀ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਅਤੇ ਉਸ 'ਤੇ ਕੁਹਾੜੀ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਦੋ ਲੜਕਿਆਂ ਨੂੰ 10-10 ਸਾਲ ਕੈਦ ਦੀ ਸਜਾ ਸੁਣਾਈ ਹੈ | ਦੋਵੇਂ ਮੁਲਜ਼ਮਾਂ ਦੀ ਪਛਾਣ ...
ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਅੱਜ ਸਵੇਰੇ ਰਾਮ ਦਰਬਾਰ ਨੇੜੇ ਰੇਲਵੇ ਪਟਰੀ 'ਤੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਮੌਤ ਰੇਲ ਦੀ ਲਪੇਟ ਵਿਚ ਆਉਣ ਕਰਕੇ ਹੋਈ ਹੈ | ਰੇਲਵੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਬਾਅਦ ਉਨ੍ਹਾਂ ਨੇ ...
ਚੰਡੀਗੜ੍ਹ 20 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀ ਸਰੀਰਕ ਛੇੜਛਾੜ ਕਮੇਟੀ (ਪੀ.ਯੂ ਕੈਸ਼) ਨਵੇਂ ਸਿਰਿਉਂ ਬਣਾਈ ਜਾਵੇਗੀ | ਇਸ ਦੇ ਪੁਨਰਗਠਨ ਲਈ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ | ਸਿੰਡੀਕੇਟ ਦੀ ਅੱਜ ਹੋਈ ਬੈਠਕ ...
ਚੰਡੀਗੜ੍ਹ, 20 ਮਾਰਚ (ਸੁਰਜੀਤ ਸਿੰਘ ਸੱਤੀ)- ਸੁਖਨਾ ਝੀਲ 'ਚ ਪਾਣੀ ਦਾ ਪੱਧਰ ਡਿੱਗਣ ਕਾਰਨ ਹਾਈਕੋਰਟ ਵੱਲੋਂ ਲਏ ਗਏ ਸਵੈ ਸੰਗਿਆਨ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਏ.ਕੇ. ਮਿੱਤਲ ਦੀ ਡਿਵੀਜ਼ਨ ਬੈਂਚ ਨੇ ਪ੍ਰਸ਼ਾਸਨ ਨੂੰ ਨਸੀਹਤ ਦਿੱਤੀ ਹੈ ਕਿ ਸੁਖਨਾ ਵਾਂਗ ਸ਼ਹਿਰ ...
ਚੰਡੀਗੜ੍ਹ, 20 ਮਾਰਚ (ਸੁਰਜੀਤ ਸਿੰਘ ਸੱਤੀ)- ਸਤਲੁਜ ਯਮੁਨਾ ਲਿੰਕ ਨਹਿਰ 'ਤੇ ਪੰਜਾਬ ਵੱਲੋਂ ਕਾਨੂੰਨੀ ਪੱਖ ਮਜ਼ਬੂਤੀ ਨਾਲ ਰੱਖਣ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ | ਇਸੇ ਸਿਲਸਿਲੇ ਵਿਚ ਉਨ੍ਹਾਂ ਸੂਬੇ ਦੇ ਨਵੇਂ ...
ਚੰਡੀਗੜ੍ਹ, 20 ਮਾਰਚ (ਐਨ.ਐਸ. ਪਰਵਾਨਾ)- ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਕੇ.ਪੀ. ਸਿੰਘ ਨੇ ਕਿਹਾ ਹੈ ਕਿ ਭਵਿੱਖ ਵਿਚ ਸੂਬੇ ਵਿਚ ਕਿਧਰੇ ਵੀ ਸੰਵੇਦਨਸ਼ੀਲ ਥਾਵਾਂ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰਾਂ ਨੂੰ ਬਾਡੀ ਪੋ੍ਰਟੈਕਟਰ ਤੇ ਹੈਲਮਟ ਮੁਹੱਈਆ ਕਰਵਾਏ ਜਾਣਗੇ, ...
ਚੰਡੀਗੜ੍ਹ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਵਧੀਕ ਸੈਸ਼ਨ ਜੱਜ ਕਰਨਾਲ ਦੀ ਅਦਾਲਤ ਨੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨਿਸਿੰਗ, ਕਰਨਾਲ ਦੇ ਉਸ ਵੇਲੇ ਦੇ ਜੂਨੀਅਰ ਇੰਜੀਨੀਅਰ ਸਤਪਾਲ ਨੂੰ ਦੋਸ਼ੀ ਮੰਨਦੇ ਹੋਏ ਉਸ ਨੂੰ 9 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ ਚਾਰ ਸਾਲ ਦੀ ...
ਚੰਡੀਗੜ੍ਹ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਵੱਲੋਂ ਪੇਂਡੂ ਮਹਿਲਾਵਾਂ ਦੀ ਪ੍ਰਤਿਭਾ ਨੂੰ ਉਭਾਰਨ, ਉਨ੍ਹਾਂ ਦਾ ਸਸ਼ਕਤੀਕਰਣ ਕਰਨ, ਭਰੋਸਾ ਵਧਾਉਣ ਅਤੇ ਸਰਕਾਰੀ ਪੋ੍ਰਗਰਾਮਾਂ ਵਿਚ ਉਨ੍ਹਾਂ ਦੀ ਜਨਤਕ ਹਿੱਸੇਦਾਰੀ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ 21 ...
ਚੰਡੀਗੜ੍ਹ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਸੂਬੇ ਵਿਚ ਅਪਾਹਜ ਪੈਨਸ਼ਨ ਦਾ ਘੇਰਾ ਵਧਾਉਣ ਦਾ ਫ਼ੈਸਲਾ ਕੀਤਾ ਹੈ | ਹੁਣ 60 ਫੀਸਦੀ ਅਪੰਗ ਵਾਲੇ ਵਿਅਕਤੀ ਵੀ ਹਰਿਆਣਾ ਦਿਵਯਾਂਗ ਪੈਨਸ਼ਨ ਨਿਯਮ, 2016 ਦੇ ਤਹਿਤ ਪੈਨਸ਼ਨ ਲੈਣ ਦੇ ਪਾਤਰ ਹੋਣਗੇ | ਸਰਕਾਰੀ ...
ਚੰਡੀਗੜ੍ਹ, 20 ਮਾਰਚ (ਐਨ.ਐਸ. ਪਰਵਾਨਾ)- ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਭਾਗ ਸੰਭਾਲਣ ਤੋਂ ਤੁਰੰਤ ਬਾਅਦ ਇੱਥੇ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਿਲ 'ਤੇ ਸਥਿਤ ਉਨ੍ਹਾਂ ਦੇ ਦਫ਼ਤਰ ਦੀ ਸਾਰੀ ਰੂਪ ਰੇਖਾ ਹੀ ਬਦਲ ਗਈ ਹੈ | ਉਨ੍ਹਾਂ ਦੇ ਚੀਫ਼ ...
ਚੰਡੀਗੜ੍ਹ, 20 ਮਾਰਚ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਤਿੰਨ ਸਾਲ ਦੇ ਐਮ.ਡੀ. ਕੋਰਸ ਲਈ ਪਿਛਲੇ ਸਾਲ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਰੱਦ ਕਰ ਦਿੱਤਾ ਹੈ | ਪ੍ਰੀਖਿਆ ਦੀ ਈ-ਚੈਕਿੰਗ ਵਿਚ ਖ਼ਾਮੀਆਂ ...
ਚੰਡੀਗੜ੍ਹ, 20 ਮਾਰਚ (ਸੁਰਜੀਤ ਸਿੰਘ ਸੱਤੀ)- ਫਿਲੌਰ ਪੁਲਿਸ ਅਕੈਡਮੀ ਵਿਖੇ ਪਾਈਪਿੰਗ ਸੈਰੇਮਨੀ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਤਰੱਕੀ ਦੇ ਸਟਾਰ ਲਗਾਉਣ ਦੇ ਬਾਵਜੂਦ ਪੁਲਿਸ ਵਿਭਾਗ ਵੱਲੋਂ ਏ.ਐਸ.ਆਈਜ਼ ਨੂੰ ਐਸ.ਆਈਜ਼ ਦੀ ਤਰੱਕੀ ਦੇ ...
ਚੰਡੀਗੜ੍ਹ, 20 ਮਾਰਚ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚੋਂ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੇ ਐਲਾਨ ਨੂੰ ਅਜੇ ਕੁੱਝ ਹੀ ਦਿਨ ਹੋਏ ਹਨ ਪਰ ਉਨ੍ਹਾਂ ਦੀ ਇਸ ਮੁਹਿੰਮ ਨੂੰ ਢਾਹ ਲੱਗ ਸਕਦੀ ਹੈ¢ ਕੈਪਟਨ ਦੇ ਹੀ ਇਕ ਕਰੀਬੀ ਮੰਤਰੀ ਨੇ ...
ਚੰਡੀਗੜ੍ਹ, 20 ਮਾਰਚ (ਅਜੀਤ ਬਿਊਰੋ)- ਅੱਜ ਇੱਥੇ ਐਨ.ਪੀ.ਬੀ.ਬੀ. (ਨੈਸ਼ਨਲ ਪ੍ਰੋਗਰਾਮ ਆਨ ਬੋਵਾਇਨ ਬ੍ਰੀਡਿੰਗ) ਅਤੇ ਰਾਸ਼ਟਰੀ ਗੋਕਲ ਮਿਸ਼ਨ ਅਧੀਨ ਹੁਣ ਤੱਕ ਹੋਈ ਤਰੱਕੀ ਅਤੇ ਵਿਕਾਸ ਦਾ ਮੁਲਾਂਕਣ ਕਰਨ ਲਈ ਉੱਤਰੀ ਰਾਜਾਂ ਦੀ ਵਿਸ਼ੇਸ਼ ਮੀਟਿੰਗ ਹੋਈ | ਇਸ ਮੀਟਿੰਗ ਦੀ ...
ਚੰਡੀਗੜ੍ਹ, 20 ਮਾਰਚ (ਗੁਰਸੇਵਕ ਸਿੰਘ ਸੋਹਲ)- ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦਾ ਵਫ਼ਦ ਅੱਜ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਮਿਲਿਆ | ਵਫ਼ਦ 'ਚ ਸ਼ਾਮਿਲ ਐਕਸ਼ਨ ਕਮੇਟੀ ਦੇ ਪ੍ਰਧਾਨ ਪ੍ਰੇਮ ਦਾਸ, ਪੰਜਾਬ ਸਿਵਲ ਸਕੱਤਰੇਤ ...
ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 17 'ਚ ਪੈਂਦੇ ਹੀਰਿਆਂ ਦੇ ਸ਼ੋਅਰੂਮ ਵਿਚ ਹੋਈ ਲੱਖਾਂ ਦੀ ਲੁੱਟ ਦੇ ਮਾਮਲੇ ਵਿਚ ਅੱਜ ਅਦਾਲਤ ਵਿਚ ਸ਼ੋਅਰੂਮ ਦੇ ਮੈਨੇਜਰ ਦੇ ਬਿਆਨ ਦਰਜ ਹੋਏ ਹਨ | ਅਦਾਲਤ ਵਿਚ ਹੋਏ ਬਿਆਨਾਂ 'ਚ ਮੈਨੇਜਰ ਅਜੇ ਨੇ ਪੁਲਿਸ ਨੂੰ ...
ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 48 'ਚ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੌਰਾਨ ਇਕ ਲੜਕੇ ਨੂੰ ਪੁਆਇੰਟ 32 ਬੋਰ ਦੇ ਪਿਸਟਲ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਲੜਕੇ ਦੀ ਪਛਾਣ ਸੈਕਟਰ 63 ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ...
ਚੰਡੀਗੜ੍ਹ, 20 ਮਾਰਚ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਲੀ ਤੋਂ ਬੈਚਲਰ ਆਫ਼ ਹੋਮਿਓਪੈਥੀ ਮੈਡੀਸੀਨ ਐਾਡ ਸਰਜਰੀ (ਬੀਐਚਐਮਐਸ) ਕਰਨ ਵਾਲੀ ਵਿਦਿਆਰਥਣ ਸਰਿਸ਼ਠੀ ਮਹਾਜਨ ਦੀ ਪਟੀਸ਼ਨ ਖਾਰਜ ਕਰਦਿਆਂ ਗੁਰੂ ਰਵਿਦਾਸ ਆਯੁਰਵੈਦਿਕ ...
ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)- ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਈ ਨਿਯੁਕਤ ਕੀਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਬਤੌਰ ...
ਡੇਰਾਬੱਸੀ, 20 ਮਾਰਚ (ਗੁਰਮੀਤ ਸਿੰਘ)- ਸਰਕਾਰੀ ਹਸਪਤਾਲ ਡੇਰਾਬਸੀ 'ਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਘੰਟਿਆਂ ਬੈਠ ਕੇ ਡਾਕਟਰ ਦੀ ਉਡੀਕ ਕਰਨੀ ਪੈਂਦੀ ਹੈ | ਸਰਕਾਰੀ ਹਸਪਤਾਲ ਵਿਖੇ ਡਾਕਟਰ ਦੇ ਕਮਰੇ ਦੇ ਬਾਹਰ ਬੈਠ ਡਾਕਟਰ ਦੀ ਉਡੀਕ ਕਰਦੇ ਵਿਕਾਸ ਕੁਮਾਰ ...
ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਰਵੀ ਭਗਤ ਨੇ ਮਨਵੇਸ਼ ਸਿੰਘ ਸਿੱਧੂ ਦੇ ਸਥਾਨ 'ਤੇ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਉਨ੍ਹਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਅਨੁਜ ...
ਜ਼ੀਰਕਪੁਰ, 20 ਮਾਰਚ (ਅਵਤਾਰ ਸਿੰਘ)- ਬੀਤੀ ਰਾਤ ਢਕੌਲੀ ਖੇਤਰ ਦੀ ਐਮ. ਐਸ. ਇਨਕਲੇਵ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਫਾਰਚੂਨਰ ਗੱਡੀ ਦੇ ਚਾਲਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ | ਪੁਲਿਸ ਸੂਤਰਾਂ ...
ਜ਼ੀਰਕਪੁਰ, 20 ਮਾਰਚ (ਹੈਪੀ ਪੰਡਵਾਲਾ)- ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਡਿਸਕੋ ਕਲੱਬਾਂ ਤੇ ਹੁੱਕਾ ਬਾਰ 'ਤੇ ਸਖ਼ਤੀ ਵਰਤੇ ਜਾਣ ਮਗਰੋਂ ਬੀਤੇ ਕੁਝ ਮਹੀਨਿਆਂ ਤੋਂ ਜ਼ੀਰਕਪੁਰ ਖੇਤਰ ਵਿਚ ਅੱਧਾ ਦਰਜਨ ਦੇ ਕਰੀਬ ਨਵੇਂ ਡਿਸਕੋ ਘਰ ਅਤੇ ਹੁੱਕਾ ਬਾਰ ਖੁੱਲ੍ਹੇ ਹਨ | ਸ਼ਹਿਰ ...
ਐੱਸ. ਏ. ਐੱਸ. ਨਗਰ/ਚੰਡੀਗੜ੍ਹ, 20 ਮਾਰਚ (ਝਾਂਮਪੁਰ/ਸੋਹਲ)- ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਵੈਸਟ ਚੰਡੀਗੜ੍ਹ ਵਿਖੇ '23ਵਾਂ ਪ੍ਰਗਟਿਓ ਖਾਲਸਾ' ਸਾਲਾਨਾ ਗੁਰਮਤਿ ਸਮਾਗਮ 6, 7, 8 ਤੇ 9 ਅਪ੍ਰੈਲ ਨੂੰ ਧਰਮ ਦੇ ਪ੍ਰਚਾਰਕ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਅਗਵਾਈ ਹੇਠ ...
ਲਾਲੜੂ, 20 ਮਾਰਚ (ਰਾਜਬੀਰ ਸਿੰਘ)- ਪਿੰਡ ਦੱਪਰ ਵਿਖੇ 10 ਸਾਲਾ ਇਕ ਵਿਦਿਆਰਥਣ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ ਇਸੇ ਪਿੰਡ ਦੇ ਇਕ 18 ਸਾਲਾ ਵਿਦਿਆਰਥੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਕਥਿਤ ਦੋਸ਼ੀ ਨੂੰ ਅਦਾਲਤ ...
ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਪਿੰਡ ਦੇਵੀਨਗਰ ਅਬਰਾਵਾਂ ਵਿਖੇ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਹਲਕਾ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੋਤੀ ਪ੍ਰਚੰਡ ਕੀਤੀ | ...
ਪੰਚਕੂਲਾ, 20 ਮਾਰਚ (ਕਪਿਲ)- ਪੰਚਕੂਲਾ ਦੇ ਲਘੂ ਉਦਯੋਗਪਤੀਆਂ ਵੱਲੋਂ ਕੰਜ਼ਿਊਮਰ ਕੋਆਰਡੀਨੇਸ਼ਨ ਕੌਾਸਲ ਦੇ ਸਹਿਯੋਗ ਨਾਲ ਪੰਚਕੂਲਾ ਦੇ ਸੈਕਟਰ-3 ਸਥਿਤ ਹੋਟਲ 'ਹੋਲੀ ਡੇ ਇੰਨ' ਵਿਖੇ 'ਕੁਆਲਟੀ ਕੰਟਰੋਲ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਲਘੂ ਅਤੇ ਮੱਧ ...
ਖਰੜ, 20 ਮਾਰਚ (ਗੁਰਮੁੱਖ ਸਿੰਘ ਮਾਨ)- ਖਰੜ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਦੇਸੂ ਮਾਜਰਾ ਨੇੜੇ ਖੁੱਲ੍ਹੀ ਦੇਨਾ ਬੈਂਕ ਦੀ ਸ਼ਾਖਾ ਬਹੁਤ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ | ਇਸ ਬੈਂਕ ਦੀ ਸ਼ਾਖਾ ਵਾਲੀ ਪਾਰਕਿੰਗ ਦੀ ਜਗ੍ਹਾ ਵਿਚ ਕੁਝ ਨਾਲ ਲੱਗਦੀਆਂ ...
ਕੁਰਾਲੀ, 20 ਮਾਰਚ (ਹਰਪ੍ਰੀਤ ਸਿੰਘ/ਬਿੱਲਾ ਅਕਾਲਗੜ੍ਹੀਆ)- ਸ਼ਹਿਰ ਦੇ ਸਿੰਘਪੁਰਾ ਰੋਡ 'ਤੇ ਥਾਣਾ ਸਾਂਝ ਕੇਂਦਰ ਦੇ ਕਮੇਟੀ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਇੰਚਾਰਜ ਮੋਹਣ ਸਿੰਘ ਸਹਾਇਕ ਥਾਣੇਦਾਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕੇਂਦਰ ਦੇ ਇੰਚਾਰਜ ਮੋਹਣ ਸਿੰਘ ...
ਜਲੰਧਰ, 20 ਮਾਰਚ (ਜਸਪਾਲ ਸਿੰਘ)- ਮਾਂ ਖੇਡ ਕਬੱਡੀ ਨੂੰ ਦੇਸ਼ਾਂ-ਵਿਦੇਸ਼ਾਂ 'ਚ ਵੱਖਰੀ ਪਛਾਣ ਦਿਵਾਉਣ ਵਾਲੇ ਢਿੱਲੋਂ ਪਰਿਵਾਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਕਰਨਲ ਅੰਮਿ੍ਤਪਾਲ ਸਿੰਘ ਢਿੱਲੋਂ ਦੇ ਭਰਾ ਅਤੇ ਸ. ਜਸਪਾਲ ਸਿੰਘ ਢਿੱਲੋਂ ਦੇ ਸਤਿਕਾਰਯੋਗ ...
ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)- ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਉਣ ਦੇ ਨਾਲ-ਨਾਲ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਦੌਰਾਨ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਸਾਰੇ ਸਮੈਸਟਰਾਂ ...
ਖਰੜ, 20 ਮਾਰਚ (ਜੰਡਪੁਰੀ)- ਖਰੜ ਦੀ ਮਾਨਯੋਗ ਅਦਾਲਤ ਨੇ ਕੁਐਸਟ ਗਰੁੱਪ ਆਫ ਕਾਲਜਿਜ਼ ਦੇ ਨਾਂਅ 'ਤੇ ਵਿਦਿਆਰਥੀਆਂ ਕੋਲੋਂ ਦਾਖਲਾ ਫੀਸਾਂ ਦੇ ਰੂਪ 'ਚ ਲੱਖਾਂ ਰੁਪਏ ਲੈ ਕੇ ਕਾਲਜ ਨਾਲ ਧੋਖਾਧੜੀ ਕਰਨ ਵਾਲੇ ਤਰੁਨ ਖੰਨਾ ਨਾਮਕ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਪੁਲਿਸ ...
ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)- ਭਾਰਤ ਦੇ ਹਜ਼ਾਰਾਂ ਤਕਨੀਕੀ ਸੰਸਥਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਉਜ਼ਾਗਰ ਕਰਨ ਲਈ ਆਲ ਇੰਡੀਆ ਫੈੱਡਰੇਸ਼ਨ ਆਫ ਸੈਲਫ ਫਾਈਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨ (ਏ. ਆਈ. ਐਫ. ਐਸ. ਐਫ. ਟੀ. ਆਈ.) ਦੀ ਦੂਜੀ ...
ਡੇਰਾਬੱਸੀ, 20 ਮਾਰਚ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)- ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ 'ਚ ਰਹਿ ਕੇ ਕਾਂਗਰਸੀ ਉਮੀਦਵਾਰ ਦਾ ਸਾਥ ਨਾ ਦੇ ਕੇ ਵਿਰੋਧੀ ਪਾਰਟੀ ਦਾ ਪੱਖ ਪੂਰਨ ਵਾਲੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਮੰਗ ਨੇ ਜ਼ੋਰ ਫੜ੍ਹ ਲਿਆ ਹੈ | ...
ਐੱਸ. ਏ. ਐੱਸ. ਨਗਰ, 20 ਮਾਰਚ (ਨਰਿੰਦਰ ਸਿੰਘ ਝਾਂਮਪੁਰ)- ਪੂਰੇ ਟਰਾਈਸਿਟੀ ਵਿਚ ਜਵੈਲਰ (ਸੋਨਾ, ਚਾਂਦੀ, ਹੀਰੇ) ਦੇ ਕਾਰੋਬਾਰ ਵਿਚ ਪਾਰਦਰਸ਼ਤਾ ਨਾਲ ਕੰਮ ਕਰ ਰਹੇ 'ਪਵਿੱਤਰਾ ਜਵੈਲਰ' ਵੱਲੋਂ ਵਿਸਾਖੀ ਵਿਸ਼ੇਸ਼ ਆਫਰ ਦੀ ਸ਼ੁਰੂਆਤ ਕੀਤੀ ਗਈ ਹੈ | ਸਵੇਰੇ 11 ਵਜੇ ਤੋਂ ਸ਼ਾਮ 7 ...
ਜ਼ੀਰਕਪੁਰ, 20 ਮਾਰਚ (ਅਵਤਾਰ ਸਿੰਘ)- ਜ਼ੀਰਕਪੁਰ-ਪਟਿਆਲਾ ਸੜਕ 'ਤੇ ਇਕ ਇੰਮੀਗ੍ਰੇਸ਼ਨ ਦਫ਼ਤਰ ਚਲਾਉਣ ਵਾਲਾ ਕਥਿਤ ਨੌਸਰਬਾਜ਼ ਦਰਜਨਾਂ ਨੌਜਵਾਨਾਂ ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਠੱਗ ਕੇ ਰਫੂ ਚੱਕਰ ਹੋ ਗਿਆ | ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ...
ਖਰੜ, 20 ਮਾਰਚ (ਮਾਨ)- ਗੁਰਦੁਆਰਾ ਭਾਈ ਸੰਗਤ ਸਿੰਘ ਪਿੰਡ ਘੜੂੰਆਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਭਾਈ ਹਰਅੰਮਿ੍ਤਪਾਲ ਸਿੰਘ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...
ਡੇਰਾਬੱਸੀ, 20 ਮਾਰਚ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਹਲਕਾ ਡੇਰਾਬੱਸੀ ਸਥਿਤ ਸਾਰੇ ਹੀ ਧਾਰਮਿਕ ਅਸਥਾਨਾਂ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਨੂੰ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਮੰਗ ਕੀਤੀ ਗਈ ਹੈ | ਥਾਣਾ ਮੁਖੀ ਡੇਰਾਬੱਸੀ ਹਰਕੀਰਤ ਸਿੰਘ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)- ਸਥਾਨਕ ਫੇਜ਼-6 ਸਥਿਤ ਸਿਵਲ ਹਸਪਤਾਲ ਦੀ ਦੰਦਾਂ ਦੀ ਓ. ਪੀ. ਡੀ 'ਚ ਵਿਸ਼ਵ ਓਰਲ ਸਿਹਤ ਦਿਵਸ ਮਨਾਇਆ ਗਿਆ | ਇਸ ਦੌਰਾਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ: ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ...
ਕੁਰਾਲੀ, 20 ਮਾਰਚ (ਬਿੱਲਾ ਅਕਾਲਗੜ੍ਹੀਆ)- ਪਿੰਡ ਸੀਂਹੋਮਾਜਰਾ ਵਿਖੇ ਹੌਲਦਾਰ ਅਨਮੋਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਭਾਈ ਪ੍ਰਗਟ ਸਿੰਘ ਕੁਰਾਲੀ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਨਾਲ ...
ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਫੇਜ਼-8 ਵਿਖੇ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਸਾਲਾਨਾ ਧਾਰਮਿਕ ਦੀਵਾਨ ਅੱਜ ਆਰੰਭ ਹੋ ਗਏ ਹਨ, ਜੋ 25 ਮਾਰਚ ਤੱਕ ਰੋਜ਼ਾਨਾ ਸ਼ਾਮ 7 ਤੋਂ ਰਾਤ 10 ਵਜੇ ਤੱਕ ਸਜਾਏ ਜਾ ...
ਡੇਰਾਬਸੀ, 20 ਮਾਰਚ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)- ਅੰਬਾਲਾ-ਕਾਲਕਾ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਲਾਈਨ ਨੂੰ ਡਬਲ ਕਰਨ ਦੇ ਚਲਦੇ ਕੰਮ ਦੌਰਾਨ ਚਾਰ ਵਿੱਚੋਂ ਤੀਜੇ ਪੜਾਅ ਦਾ ਸਫ਼ਲ ਟ੍ਰਾਇਲ ਅੱਜ ਕੀਤਾ ਗਿਆ | ਇਸ ਦੌਰਾਨ ...
ਡੇਰਾਬੱਸੀ, 20 ਮਾਰਚ (ਸ਼ਾਮ ਸਿੰਘ ਸੰਧੂ/ਗੁਰਮੀਤ ਸਿੰਘ)- ਡੇਰਾਬੱਸੀ ਸ਼ਹਿਰ ਦੇ ਨਿਵਾਸੀ ਅੱਜ ਕੱਲ੍ਹ ਘਰਾਂ ਦੀਆਂ ਛੱਤਾਂ ਸਮੇਤ ਗਲੀਆਂ 'ਚ ਟਪੂਸੀਆਂ ਮਾਰਦੇ ਬਾਂਦਰਾਂ ਦੇ ਇਕ ਝੁੰਡ ਤੋਂ ਬਹੁਤ ਹੀ ਪ੍ਰੇਸ਼ਾਨ ਅਤੇ ਖੌਫ਼ਜ਼ਦਾ ਹਨ | ਚੰਚਲ ਸੁਭਾਅ ਅਤੇ ਸ਼ਰਾਰਤੀ ਬਿਰਤੀ ...
ਰੂਪਨਗਰ/ ਕੀਰਤਪੁਰ ਸਾਹਿਬ, 20 ਮਾਰਚ (ਮਨਜਿੰਦਰ ਸਿੰਘ ਚੱਕਲ, ਬੀਰ ਅੰਮਿ੍ਤਪਾਲ ਸਿੰਘ)- ਸਿੱਖੀ ਦੇ ਪ੍ਰਚਾਰ ਦਾ ਸੰਦੇਸ਼ ਦੇਣ ਵਾਲੇ ਰੂਹਾਨੀਅਤ ਦੇ ਪੁੰਜ ਬ੍ਰਹਮ-ਗਿਆਨੀ ਸੰਤ ਬਲਵਿੰਦਰ ਸਿੰਘ (86) ਬੀਤੇ ਦਿਨ ਪੰਚ ਤੱਤਾਂ 'ਚ ਵਿਲੀਨ ਹੋ ਗਏ ਜੋ ਕਿ ਸੰਖੇਪ ਬਿਮਾਰੀ ਪਿੱਛੋਂ ...
ਡੇਰਾਬੱਸੀ, 20 ਮਾਰਚ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)- ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਸਮੂਹ ਮੈਂਬਰਾਂ ਨੇ ਅੱਜ ਇਕ ਮੀਟਿੰਗ ਦੌਰਾਨ ਅਹਿਮ ਫ਼ੈਸਲਾ ਲੈਂਦੇ ਮਤਾ ਪਾਸ ਕੀਤਾ ਹੈ ਕਿ ਛੋਟੀ-ਛੋਟੀ ਮਾਸੂਮ ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲੇ ਦੱਪਰ ਵਾਸੀ ਸਾਬਕਾ ...
ਮੁੱਲਾਂਪੁਰ ਗਰੀਬਦਾਸ, 20 ਮਾਰਚ (ਦਿਲਬਰ ਸਿੰਘ ਖੈਰਪੁਰ)- ਯੂਥ ਆਗੂ ਰਣਜੋਧ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਮਾਜਰਾ ਵਿਖੇ ਖੇਡ ਮੇਲਾ ਕਰਵਾਇਆ ਗਿਆ, ਜਿਸ ਦੌਰਾਨ ਆਲ ਓਪਨ ਮੁਕਾਬਲੇ ਵਿਚ ਅੱਠ ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲੇ ਵਿਚ ਹੀਰਾ ਪੱਤੋਂ ਦੀ ਟੀਮ ਨੇ ...
ਚੰਡੀਗੜ੍ਹ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਡਾ. ਕੇ.ਪੀ. ਸਿੰਘ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਪੁਲਿਸ ਥਾਣਿਆਂ ਅਤੇ ਪੁਲਿਸ ਲਾਈਨਾਂ ਦੇ ਦਫ਼ਤਰਾਂ ਵਿਚ 15 ਅਪ੍ਰੈਲ ਤੋਂ ਪਹਿਲਾਂ ਏਅਰ ਕੂਲਰ, ਆਰ.ਓ. ਪ੍ਰਣਾਲੀ ਦੇ ਨਾਲ ਵਾਟਰ ਕੂਲਰ, ...
ਖੇਡ ਮੇਲੇ ਦੇ ਇਨਾਮ ਵੰਡ ਸਮਾਰੋਹ ਮੌਕੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ 'ਫਿਰ ਜੱਟ ਨੋਟ ਜੁੱਤੀ 'ਚੋਂ ਕੱਢਦਾ' ਅਤੇ 'ਸਾਧਾਂ ਦੀਆਂ ਚੌਾਕੀਆਂ ਨਹੀਂ ਭਰ ਹੋਣੀਆਂ' ਸਮੇਤ ਆਪਣੇ ਨਵੇਂ-ਪੁਰਾਣੇ ਗੀਤ ਰਾਹੀਂ ਦੂਰੋਂ ਨੇੜਿਓਾ ਪੁੱਜੇ ਵੱਡੀ ਗਿਣਤੀ ਸ੍ਰੋਤਿਆਂ ਦਾ ਭਰਪੂਰ ...
ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਪੁੱਡਾ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਨਵ-ਨਿਯੁਕਤ ਮੁੱਖ ਪ੍ਰਸ਼ਾਸਕ ਪੁੱਡਾ ਰਵੀ ਭਗਤ ਦਾ ਪੁੱਡਾ ਭਵਨ ਵਿਖੇ ਆਪਣਾ ਕਾਰਜਭਾਰ ਸੰਭਾਲਣ ਮੌਕੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ...
ਖਰੜ, 20 ਮਾਰਚ (ਜੰਡਪੁਰੀ)- ਪੰਜਾਬ ਪੌਲੀਟੈਕਨਿਕ ਐਸ. ਸੀ/ਐਸ. ਟੀ. ਸਟਾਫ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਕਸ਼ੈ ਜਲੋਵਾ ਅਤੇ ਐਸ. ਸੀ. ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸੰਦੀਪ ਮਹਿਮੀ ਦੀ ਅਗਵਾਈ ਹੇਠ ਅੱਜ ਐਸੋਸੀਏਸ਼ਨ ਵੱਲੋਂ ਖਰੜ ਵਿਖੇ ਹਲਕਾ ...
ਚੰਡੀਗੜ੍ਹ 20 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ 'ਚ ਬਿ੍ਟਿਸ਼ ਕੌਾਸਲ ਇਨ ਐਸੋਸੀਏਸ਼ਨ ਵੱਲੋਂ 'ਦਾ ਹਿਗਸ ਬੋਸੋਨ: ਪਾਸਟ, ਪਰੈਜੈਂਟ ਅਤੇ ਫਿਊਚਰ ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ | ਇਸ ਮੌਕੇ ਡਾ.ਵਿਕਟੋਰੀਆ ਮਾਰਟਿਨ ਵੱਲੋਂ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX