ਤਾਜਾ ਖ਼ਬਰਾਂ


ਭਾਰਤ ਆਸਟਰੇਲੀਆ ਦੂਸਰਾ ਇਕ ਦਿਨਾਂ ਮੈਚ : 35 ਓਵਰਾਂ ਬਾਅਦ ਆਸਟ੍ਰੇਲੀਆ 157/8
. . .  28 minutes ago
ਅਸਟ੍ਰੇਲੀਆ ਦਾ 9ਵਾਂ ਖਿਡਾਰੀ ਆਊਟ
. . .  9 minutes ago
ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ ਬਣਾਈ ਹੈਟ੍ਰਿਕ
. . .  37 minutes ago
ਅਸਟ੍ਰੇਲੀਆ ਨੂੰ ਲੱਗਾ 8ਵਾਂ ਝਟਕਾ, ਭਾਰਤ ਦੀ ਸਥਿਤੀ ਮਜ਼ਬੂਤ
. . .  39 minutes ago
ਅਸਟ੍ਰੇਲੀਆ ਨੂੰ ਜਿੱਤ ਲਈ 114 ਗੇਂਦਾਂ 'ਤੇ 114 ਦੌੜਾਂ ਦੀ ਲੋੜ
. . .  54 minutes ago
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਦੋ ਥਾਵਾਂ 'ਤੇ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਸਤੰਬਰ- ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਆਰ.ਐੱਸ.ਪੁਰਾ ਤੇ ਸਾਂਬਾ ਸੈਕਟਰ 'ਚ ਗੋਲੀਬਾਰੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਇੱਕੋ ਦਿਨ 'ਚ ਤਿੰਨ ਵਾਰ ਜੰਗਬੰਦੀ...
ਭਾਰਤ-ਅਸਟ੍ਰੇਲੀਆ ਦੂਸਰਾ ਮੈਚ : ਅਸਟ੍ਰੇਲੀਆ ਨੂੰ ਚੌਥਾ ਝਟਕਾ, ਮੈਕਸਵੈਲ ਆਊਟ
. . .  about 1 hour ago
ਲੌਂਗੋਵਾਲ ਕਿਸਾਨ ਸੰਘਰਸ਼ ਫ਼ਿਲਹਾਲ ਮੁਲਤਵੀ
. . .  about 1 hour ago
ਲੌਂਗੋਵਾਲ, 21 ਸਤੰਬਰ (ਵਿਨੋਦ) ਪਿਛਲੇ ਤਿੰਨ ਦਿਨਾਂ ਤੋਂ ਲੌਂਗੋਵਾਲ ਵਿਖੇ ਲਗਾਤਾਰ ਚੱਲ ਰਿਹਾ ਕਿਸਾਨ ਸੰਘਰਸ਼ ਦੇਰ ਸ਼ਾਮ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਸੋਮਾ...
ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਕਿਸਾਨਾਂ ਦਾ ਲੱਗਣ ਵਾਲਾ ਧਰਨਾ ਸੰਗਰੂਰ ਰੋਡ 'ਤੇ ਹੋਇਆ ਤਬਦੀਲ
. . .  about 2 hours ago
ਵਿਜ ਦੀ ਸਿਹਤ ਠੀਕ ਨਹੀਂ ਹੈ, ਹੁਣ ਉਨ੍ਹਾਂ ਨੂੰ ਅਰਾਮ ਦੀ ਜਰੂਰਤ - ਅਭੇ ਚੌਟਾਲਾ
. . .  about 2 hours ago
ਅਮਰੀਕਾ 'ਚ ਰਹਿਣ ਵਾਲੇ ਏਸ਼ੀਆਈ ਲੋਕਾਂ 'ਚ ਭਾਰਤੀ ਸਭ ਤੋਂ ਅਮੀਰ
. . .  about 2 hours ago
ਲੌਂਗੋਵਾਲ ਵਿਖੇ ਕਿਸਾਨ ਸੰਘਰਸ਼ ਤੀਜੇ ਦਿਨ 'ਚ ਪ੍ਰਵੇਸ਼
. . .  about 2 hours ago
ਸੁਨੀਲ ਜਾਖੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਆਸਟ੍ਰੇਲੀਆ ਨੂੰ ਮਿਲਿਆ 253 ਦੌੜਾਂ ਦਾ ਟੀਚਾ
. . .  about 3 hours ago
ਫ਼ਾਜ਼ਿਲਕਾ ਪੁਲਿਸ ਨੇ "ਦੋੜਤਾ ਪੰਜਾਬ" ਮੈਰਾਥਨ ਦੋੜ ਦਾ ਵੀਡੀਓ ਕੀਤਾ ਲਾਂਚ 
. . .  1 minute ago
ਹਰਿਆਣਾ ਪੁਲਸ ਹਨੀਪ੍ਰੀਤ ਦੀ ਭਾਲ ਲਈ ਡੇਰਾ ਮੁਖੀ ਦੇ ਜੱਦੀ ਪਿੰਡ ਪੁੱਜੀ
. . .  about 4 hours ago
ਸਵਰਨ ਸਿੰਘ ਸਲਾਰੀਆ ਹੋਣਗੇ ਗੁਰਦਾਸ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ
. . .  about 4 hours ago
ਅਕਸ਼ੈ ਕੁਮਾਰ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਫ਼ਿਲਮ ਦੀ ਸ਼ੂਟਿੰਗ
. . .  about 4 hours ago
ਅਚਨਚੇਤ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ
. . .  about 4 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਰੋਹਿੰਗਿਆ ਨੂੰ ਭਾਰਤ 'ਚ ਸ਼ਰਨ ਨਹੀਂ ਮਿਲੇਗੀ - ਰਾਜਨਾਥ ਸਿੰਘ
. . .  about 5 hours ago
ਖਜ਼ੂਰੀਆਂ ਨੇ ਕਾਗਜ਼ ਕੀਤੇ ਦਾਖਲ
. . .  about 5 hours ago
ਕਮਲ ਹਸਨ ਨੂੰ ਮਿਲੇ ਕੇਜਰੀਵਾਲ
. . .  about 5 hours ago
ਮਮਤਾ ਬੈਨਰਜੀ ਨੂੰ ਹਾਈਕੋਰਟ ਨੇ ਦਿੱਤਾ ਝਟਕਾ
. . .  about 6 hours ago
ਗੁਰਪ੍ਰੀਤ ਦੇ ਕਾਤਲ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 6 hours ago
ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਾਉਣ ਲਈ ਸੋਨੀਆ ਨੇ ਮੋਦੀ ਨੂੰ ਲਿਖੀ ਚਿੱਠੀ
. . .  about 6 hours ago
ਕਲਯੁਗੀ ਪਿਉ ਵੱਲੋਂ ਨਾਬਾਲਗ ਧੀ ਨਾਲ ਜਬਰ ਜਨਾਹ
. . .  about 6 hours ago
ਰਾਜ ਠਾਕਰੇ ਦਾ ਵੱਡਾ ਦਾਅਵਾ - ਦਾਊਦ ਆਉਣਾ ਚਾਹੁੰਦੈ ਭਾਰਤ, ਮੋਦੀ ਸਰਕਾਰ ਦੇ ਰਾਬਤੇ 'ਚ
. . .  about 7 hours ago
ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਰਾਜ ਸਭਾ ਮੈਂਬਰਾਂ ਦਾ ਰਿਪੋਰਟ ਕਾਰਡ ਜਾਰੀ
. . .  about 7 hours ago
ਸੀ.ਬੀ.ਆਈ. ਨੇ ਸਾਬਕਾ ਜੱਜ ਸਮੇਤ ਪੰਜ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
. . .  about 8 hours ago
ਭਾਰਤ ਆਸਟ੍ਰੇਲੀਆ ਦੂਜਾ ਇਕ ਦਿਨਾਂ ਮੈਚ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 8 hours ago
ਅਮਰੀਕਾ ਰੋਹਿੰਗਿਆ ਨੂੰ 3.2 ਕਰੋੜ ਡਾਲਰ ਦੀ ਮਦਦ ਦੇਵੇਗਾ
. . .  about 8 hours ago
ਅੱਤਵਾਦੀ ਹਮਲੇ 'ਚ 7 ਜਵਾਨਾਂ ਸਮੇਤ 30 ਜ਼ਖਮੀ, 3 ਮੌਤਾਂ
. . .  about 8 hours ago
ਫੇਸਬੁੱਕ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਸਾਂਝੀ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ
. . .  about 9 hours ago
ਪੁਲਿਸ ਪਾਰਟੀ 'ਤੇ ਗਰਨੇਡ ਨਾਲ ਹਮਲਾ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਰੂਪਨਗਰ

ਰਵੀਇੰਦਰ ਸਿੰਘ ਦੁੱਮਣਾ ਤੋਂ ਤਿੰਨ ਦਹਾਕਿਆਂ ਬਾਅਦ ਰੋਪੜ ਜ਼ਿਲ੍ਹੇ ਦੀ ਝੋਲੀ ਪਿਆ ਸਪੀਕਰ ਦਾ ਅਹੁਦਾ

ਨੂਰਪੁਰ ਬੇਦੀ, 20 ਮਾਰਚ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੀ 15ਵੀਂ ਵਿਧਾਨ ਸਭਾ ਵਿਚ ਸਪੀਕਰ ਦਾ ਵੱਕਾਰੀ ਅਹੁਦਾ ਤਿੰਨ ਦਹਾਕਿਆਂ ਬਾਅਦ ਰੂਪਨਗਰ ਜ਼ਿਲ੍ਹੇ ਦੀ ਝੋਲੀ ਪਿਆ ਹੈ | ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਰਾਣਾ ਕੰਵਰਪਾਲ ਸਿੰਘ ਪੰਜਾਬ ਵਿਧਾਨ ਸਭਾ ਦੇ 20ਵੇਂ ਸਪੀਕਰ ਬਣਨਗੇ | ਉਨ੍ਹਾਂ ਨੇ ਅੱਜ ਵਿਧਾਨ ਸਭਾ ਦੇ ਕਾਰਜਕਾਰੀ ਸਪੀਕਰ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਇਨ੍ਹਾਂ ਨੂੰ ਬਕਾਇਦਾ ਤੌਰ 'ਤੇ ਸਪੀਕਰ ਚੁਣ ਲਿਆ ਜਾਵੇਗਾ | ਰਾਣਾ ਕੇ. ਪੀ. ਸਿੰਘ ਪਹਿਲੀ ਵਾਰ ਸਾਲ 2002 ਵਿਚ ਨੰਗਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ | ਇਹ ਸਾਲ 2007 ਵਿਚ ਵੀ ਨੰਗਲ ਹਲਕੇ ਤੋਂ ਐਮ.ਐਲ.ਏ. ਬਣੇ ਸਨ | ਸਾਲ 2012 ਵਿਚ ਚੋਣ ਹਾਰਨ ਉਪਰੰਤ ਇਹ ਹੁਣ 2017 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਮੁੜ ਵਿਧਾਇਕ ਚੁਣੇ ਗਏ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਾਥੀਆਂ ਵਿਚੋਂ ਇਕ ਗਿਣੇ ਜਾਣ ਵਾਲੇ ਸ੍ਰੀ ਰਾਣਾ, ਰਵੀਇੰਦਰ ਸਿੰਘ ਦੁੱਮਣਾ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਦੂਜੇ ਵਿਧਾਨ ਸਭਾ ਸਪੀਕਰ ਹੋਣਗੇ | ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਵੀਇੰਦਰ ਸਿੰਘ ਦੁੱਮਣਾ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਹਨ | ਸ: ਦੁੱਮਣਾ 1977-1980 ਅਤੇ 1985-86 ਦੌਰਾਨ ਵਿਧਾਨ ਸਭਾ ਦੇ ਸਪੀਕਰ ਬਣੇ ਸਨ | ਉਨ੍ਹਾਂ ਤੋਂ ਬਾਅਦ ਰੋਪੜ ਜ਼ਿਲ੍ਹੇ ਨੂੰ ਇਹ ਸਤਿਕਾਰਤ ਅਹੁਦਾ ਰਾਣਾ ਕੰਵਰਪਾਲ ਸਿੰਘ ਰਾਹੀਂ ਮਿਲਿਆ ਹੈ | ਦੱਸਣਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਹੁੁਣ ਤੱਕ 20 ਵਿਧਾਇਕਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਰਾਣਾ ਕੰਵਰਪਾਲ ਸਿੰਘ ਅਜਿਹੇ 20ਵੇਂ ਆਗੂ ਹਨ ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿਚ 20ਵੇਂ ਸਪੀਕਰ ਵਜੋਂ ਮੌਕਾ ਮਿਲਣ ਦਾ ਰਾਹ ਪੱਧਰਾ ਹੋਇਆ ਹੈ | 1947 ਤੋਂ ਹੁਣ ਤੱਕ ਜਿਹੜੇ ਆਗੂ ਪੰਜਾਬ ਵਿਧਾਨ ਸਭਾ ਵਿਚ ਸਪੀਕਰ ਬਣੇ ਹਨ ਉਨ੍ਹਾਂ ਵਿਚ ਕਪੂਰ ਸਿੰਘ (1947-1951), ਸੱਤਿਆਪਾਲ (1952-1954), ਗੁਰਦਿਆਲ ਸਿੰਘ ਢਿੱਲੋਂ (1954-1962), ਪਰਬੋਧ ਚੰਦਰਾ (1962-64), ਹਰਬੰਸ ਲਾਲ (1964-67), ਜੋਗੰਦਰ ਸਿੰਘ ਮਾਨ (1967-69), ਦਰਬਾਰਾ ਸਿੰਘ (1969-73), ਕੇਵਲ ਕਿ੍ਸ਼ਨ (1973-77), ਰਵੀਇੰਦਰ ਸਿੰਘ (1977-80), ਬਿ੍ਜ ਭੂਸ਼ਣ ਮਹਿਰਾ ਤੇ ਰਵੀਇੰਦਰ ਸਿੰਘ (1980-85), ਸੁਰਜੀਤ ਸਿੰਘ ਮਿਨਹਾਸ (1986-92), ਹਰਚਰਨ ਸਿੰਘ ਅਜਨਾਲਾ (1992-93), ਹਰਨਾਮ ਦਾਸ ਜੌਹਰ (1993-96), ਦਿਲਬਾਗ ਸਿੰਘ ਡਾਲੇਕੇ (1996-97), ਚਰਨਜੀਤ ਸਿੰਘ ਅਟਵਾਲ (1997-2002), ਕੇਵਲ ਕਿ੍ਸ਼ਨ (2002-2007), ਨਿਰਮਲ ਸਿੰਘ ਕਾਹਲੋਂ (2007-12) ਅਤੇ ਚਰਨਜੀਤ ਸਿੰਘ ਅਟਵਾਲ (2012-17) ਦੇ ਨਾਮ ਸ਼ਾਮਿਲ ਹਨ | ਕੇਵਲ ਕਿਸ਼੍ਰਨ, ਰਵੀਇੰਦਰ ਸਿੰਘ ਦੁੱਮਣਾ ਅਤੇ ਚਰਨਜੀਤ ਸਿੰਘ ਅਟਵਾਲ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਦੋ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ ਹਨ |

ਤਖ਼ਤ ਸ੍ਰੀ ਕੇਸਗੜ•੍ਹ ਸਾਹਿਬ ਦੇ ਲੰਗਰ ਹਾਲ ਦੀਆਂ ਪੌੜੀਆਂ ਤੋਂ ਡਿੱਗ ਕੇ ਸ਼ਰਧਾਲੂ ਜ਼ਖ਼ਮੀ-ਪੀ. ਜੀ. ਆਈ. ਰੈਫਰ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਦੇ ਲੰਗਰ ਹਾਲ ਨੂੰ ਜਾਂਦੀਆਂ ਪੋੜੀਆਂ ਤੋਂ ਡਿੱਗ ਕੇ ਅੱਜ ਇਕ ਸ਼ਰਧਾਲੂ ਦੇ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਸਮੂਹਿਕ ਅਨੰਦ ਕਾਰਜ 22 ਮਾਰਚ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ

ਸ੍ਰੀ ਅਨੰਦਪੁਰ ਸਾਹਿਬ 20 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਕਾਰ ਸੇਵਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਮੁੱਖ ਸੇਵਾਦਾਰ ਬਾਬਾ ਲਾਭ ਸਿੰਘ ਜੀ ਦੀ ਅਗਵਾਈ ਹੇਠ 22 ਮਾਰਚ ਨੂੰ ਸਵੇਰੇ 10 ਵਜੇ ਤੋਂ 25 ...

ਪੂਰੀ ਖ਼ਬਰ »

ਸਿਵਲ ਸਰਜਨ ਵੱਲੋਂ ਵਿਸ਼ਵ ਓਰਲ ਹੈਲਥ ਦਿਵਸ ਦੀ ਸ਼ੁਰੂਆਤ

ਰੂਪਨਗਰ, 20 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਸਿਵਲ ਸਰਜਨ ਰੂਪਨਗਰ ਡਾ: ਹਰਮਿੰਦਰ ਕੌਰ ਸੋਢੀ ਵੱਲੋਂ ਵਿਸ਼ਵ ਓਰਲ ਹੈਲਥ ਦਿਵਸ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਲੋਕਾਂ ਨੂੰ ਮੂੰਹ ਦੀਆਂ ਬਿਮਾਰੀਆਂ ਤੇ ਬਚਾਓ ਸਬੰਧੀ ਦੱਸਿਆ ਗਿਆ | ਸਿਵਲ ਸਰਜਨ ਨੇ ਦੱਸਿਆ ਕਿ ਆਉਣ ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਅੰਦਰ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਨਗਰ ਕੌਾਸਲ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਜਦੋਂ ਕਿ ਡਿਪਟੀ ਕਮਿਸ਼ਨਰ ਰੂਪਨਗਰ ਦੀਆਂ ਹਦਾਇਤਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵੀ ਠੁੱਸ ਹੁੰਦੀ ਜਾਪ ...

ਪੂਰੀ ਖ਼ਬਰ »

ਅੱਤ ਦੀ ਬੇਰੁਜ਼ਗਾਰੀ ਕਾਰਨ ਨੌਜਵਾਨ ਵਰਗ 'ਚ ਨਿਰਾਸ਼ਾ

ਨੰਗਲ, 20 ਮਾਰਚ (ਗੁਰਪ੍ਰੀਤ ਗਰੇਵਾਲ)- ਇਲਾਕੇ 'ਚ ਅੱਤ ਦੀ ਬੇਰੁਜ਼ਗਾਰੀ ਕਾਰਨ ਨੌਜਵਾਨ ਵਰਗ ਬਹੁਤ ਹੀ ਨਿਰਾਸ਼ ਹੈ ਅਤੇ ਨੌਜਵਾਨਾਂ ਦਾ ਮਨੋਬਲ ਵੀ ਡਿੱਗ ਚੁੱਕਾ ਹੈ | ਨੌਕਰੀ ਨਾ ਮਿਲਣ ਕਾਰਨ ਨਿਰਾਸ਼ ਨੌਜਵਾਨ ਨਸ਼ੇ ਵੀ ਕਰ ਰਹੇ ਹਨ | ਬਹੁਤ ਛੋਟੇ ਸ਼ਹਿਰ ਨੰਗਲ ਦੇ ...

ਪੂਰੀ ਖ਼ਬਰ »

ਤਾਂਤਰਿਕ ਬਾਬਾ ਸਿਮਰਪ੍ਰੀਤ ਦੇ ਕਤਲ ਵਿਚ ਗਿ੍ਫ਼ਤਾਰ

ਮੋਰਿੰਡਾ, 20 ਮਾਰਚ (ਤਰਲੋਚਨ ਸਿੰਘ ਕੰਗ)- ਆਪਣੇ ਆਪ ਨੂੰ ਗੁੱਗਾ ਜਾਹਰ ਪੀਰ ਦਾ ਭਗਤ ਅਖਵਾਉਣ ਵਾਲਾ ਪਾਖੰਡੀ ਬਾਬਾ ਸੁਰਿੰਦਰ ਸਿੰਘ ਛਿੰਦਾ ਵਾਸੀ ਪਿੰਡ ਡੰਗੇਰੀਆਂ (ਫ਼ਤਿਹਗੜ੍ਹ ਸਾਹਿਬ) ਨੂੰ ਮੋਰਿੰਡਾ ਪੁਲਿਸ ਨੇ ਪਿੰਡ ਚੱਕਲਾਂ ਦੇ ਨੌਜਵਾਨ ਸਿਮਰਪ੍ਰੀਤ ਸਿੰਘ ...

ਪੂਰੀ ਖ਼ਬਰ »

ਚੌਗਿਰਦੇ ਦੀ ਸੰਭਾਲ ਕਰਨ ਦਾ ਪ੍ਰਣ

ਨੰਗਲ, 20 ਮਾਰਚ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਅਰੰਭੀ ਚੌਗਿਰਦਾ ਬਚਾਓ ਮੁਹਿੰਮ ਅਧੀਨ ਘਰ-ਘਰ ਜਾ ਕੇ ਲੋਕਾਂ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਪਿੰਡ ਦਬੇਟਾ ਵਿਚ ਬਹੁਤ ਹੀ ਸਮਰਪਿਤ ਸਮਾਜ ...

ਪੂਰੀ ਖ਼ਬਰ »

ਦਿਹਾੜੀਦਾਰ ਲੋਕਾਂ ਦੇ ਪਿੰਡਾਂ 'ਚ ਖੋਲਿ੍ਹਆ ਸ਼ਰਾਬ ਦਾ ਠੇਕਾ ਬੰਦ ਕੀਤਾ ਜਾਵੇ-ਇਲਾਕਾ ਵਾਸੀ

ਪੁਰਖਾਲੀ, 20 ਮਾਰਚ (ਬੰਟੀ)- ਜਿਥੇ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਮਹੀਨੇ ਦੇ ਅੰਦਰ-ਅੰਦਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧਤਾ ਪ੍ਰਗਟਾਈ ਹੈ ਉਥੇ ਹੀ ਇਲਾਕੇ ਦੇ ਕਈ ਦਿਹਾੜੀਦਾਰ ਲੋਕਾਂ ਨਾਲ ਸਬੰਧਿਤ ਪਿੰਡਾਂ ਨੇ ਭੰਗਾਲਾ ਵਿਖੇ ...

ਪੂਰੀ ਖ਼ਬਰ »

ਮਵਾ ਦੇ ਲੈਫਟੀਨੈਂਟ ਬਣੇ ਹਰਪ੍ਰੀਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ

ਨੂਰਪੁਰ ਬੇਦੀ, 20 ਮਾਰਚ (ਰਾਜੇਸ਼ ਚੌਧਰੀ)- ਲੈਫਟੀਨੈਂਟ ਬਣਕੇ ਆਪਣੇ ਜੱਦੀ ਪਿੰਡ ਮਵਾ ਵਿਖੇ ਪਹੰੁਚਣ 'ਤੇ ਗ੍ਰਾਮ ਪੰਚਾਇਤ ਮਵਾ ਤੇ ਪਿੰਡ ਵਾਸੀਆਂ ਵੱਲੋਂ ਹਰਪ੍ਰੀਤ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ | ਲੈਫਟੀਨੈਂਟ ਬਣੇ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਐੱਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫ਼ੇਅਰ ਫੈਡਰੇਸ਼ਨ ਦੀ ਨੂਰਪੁਰ ਬੇਦੀ ਬਲਾਕ ਕਮੇਟੀ ਦੀ ਚੋਣ

ਨੂਰਪੁਰ ਬੇਦੀ, 20 ਮਾਰਚ (ਰਾਜੇਸ਼ ਚੌਧਰੀ)-ਗਜ਼ਟਿਡ ਤੇ ਨਾਨ ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫ਼ੇਅਰ ਫੈਡਰੇਸ਼ਨ ਜ਼ਿਲ੍ਹਾ ਰੂਪਨਗਰ ਦੀ ਨੂਰਪੁਰ ਬੇਦੀ ਬਲਾਕ ਕਮੇਟੀ ਦੀ ਚੋਣ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਸਥਾਨਕ ...

ਪੂਰੀ ਖ਼ਬਰ »

ਪੰਜਾਬ ਕਿਸਾਨ ਸਭਾ ਨੇ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ-ਪੱਤਰ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਅੱਜ ਪੰਜਾਬ ਕਿਸਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ ਤੇ ਸਥਾਨਕ ਪ੍ਰਸ਼ਾਸਨ ਰਾਹੀਂ ਪੰਜਾਬ ਕਿਸਾਨ ਆਗੂਆਂ ਨੇ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ | ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਸਾਇਕਿਲੰਗ ਐਸੋਸੀਏਸ਼ਨ ਵੱਲੋਂ ਪੰਜ ਪਿਆਰਾ ਪਾਰਕ ਦੀ ਸਫ਼ਾਈ ਮੁਹਿੰਮ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸਾਇਕਿਲੰਗ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਪੰਜ ਪਿਆਰਾ ਪਾਰਕ ਦੀ ਸਫਾਈ ਮੁਹਿੰਮ ਚਲਾਈ ਗਈ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ ਨੇ ਕਿਹਾ ਕਿ ਪੰਜ ਪਿਆਰਾ ਪਾਰਕ ਲਈ ਸਫਾਈ ਦੀ ...

ਪੂਰੀ ਖ਼ਬਰ »

ਰਿਆਤ ਬਾਹਰਾ ਕੈਂਪਸ ਵਿਚ ਸਾਬਕਾ ਵਿਦਿਆਰਥੀ ਸੰਮੇਲਨ 2017 ਕਰਵਾਇਆ

ਰੂਪਨਗਰ, 20 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)- ਰਿਆਤ ਬਾਹਰਾ ਰੋਪੜ ਕੈਂਪਸ ਵਿਖੇ ਅਲੁਮਨੀ ਮੀਟ 2017 ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਖੇਤਰਾਂ, ਜਿਵੇਂ ਉਦਯੋਗ, ਇੰਜੀਨੀਅਰਿੰਗ, ਚਿਕਿਤਸਾ ਅਤੇ ਸਿੱਖਿਆ ਵਿਚ ਸਫਲਤਾ ਪ੍ਰਾਪਤ ਕਰ ਚੁੱਕੇ ਸਾਬਕਾ ਵਿਦਿਆਰਥੀਆਂ ਨੇ ਵੱਡੀ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਇਕਾਈ ਦੀ ਮੀਟਿੰਗ ਅੱਜ ਬਲਬੀਰ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵੱਖ-ਵੱਖ ਬੁਲਾਰਿਆਂ ਨੇ ਨਵੀਂ ਬਣੀ ਸੂਬਾ ...

ਪੂਰੀ ਖ਼ਬਰ »

ਸੰਤ ਭੈਰੋ ਮਾਜਰੇ ਵਾਲਿਆਂ ਦੀ ਯਾਦ ਵਿਚ ਤਿੰਨ ਦਿਨਾ ਸਮਾਗਮ ਸਮਾਪਤ

ਬੇਲਾ, 20 ਮਾਰਚ (ਮਨਜੀਤ ਸਿੰਘ ਸੈਣੀ)- ਸੰਤ ਕਰਤਾਰ ਸਿੰਘ ਜੀ, ਸੰਤ ਸਰਦੂਲ ਸਿੰਘ ਭੈਰੋ ਮਾਜਰਾ ਵਾਲੇ, ਸੰਤ ਮਹਿੰਦਰ ਸਿੰਘ ਧਿਆਨੂੰ ਮਾਜਰੇ ਵਾਲੇ ਅਤੇ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਮਿੱਠੀ 'ਤੇ ਨਿੱਘੀ ਯਾਦ ਵਿਚ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ...

ਪੂਰੀ ਖ਼ਬਰ »

ਸ਼ਿਵ ਸੈਨਾ ਪੰਜਾਬ ਵੱਲੋੋਂ ਕਾਰਜਸਾਧਕ ਅਫ਼ਸਰ ਦਾ ਪੁਤਲਾ ਫੂਕਣ ਦੀ ਚਿਤਾਵਨੀ

ਮੋਰਿੰਡਾ, 20 ਮਾਰਚ (ਪਿ੍ਤਪਾਲ ਸਿੰਘ)-ਸ਼ਿਵ ਸੈਨਾ ਪੰਜਾਬ ਮਾਲਵਾ ਦੁਆਬਾ ਇੰਚਾਰਜ ਅਤੇ ਸੰਗਠਨ ਇੰਚਾਰਜ ਦੀਪਕ ਦਾਨੀਆਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਸ੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਵਿਖੇ ਹੋਈ | ਇਸ ਮੌਕੇ ਦੀਪਕ ਦਾਨੀਆਂ ਵਲੋਂ ਜ਼ਿਲ੍ਹਾ ਮੋਹਾਲੀ ...

ਪੂਰੀ ਖ਼ਬਰ »

ਪੀ.ਐਸ.ਯੂ. ਵੱਲੋਂ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਰੂਪਨਗਰ, 20 ਮਾਰਚ (ਚੱਕਲ)- ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਕਰਨ ਵਾਲੇ ਦੇਸ਼ ਭਗਤਾਂ ਦੇ ਅਹਿਮ ਟਿਕਾਣੇ ਸਾਂਭਣ ਦੀ ਬਜਾਏ ਇਕ ਸਾਜਿਸ਼ ਤਹਿਤ ਉਸ ਨੂੰ ਖੰਡਰ ਬਣਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਪੀ.ਐਸ.ਯੂ. ਦੇ ਸੂਬਾ ਆਗੂ ਰਣਵੀਰ ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »

ਸ.ਪ੍ਰਾਇਮਰੀ ਸਕੂਲ ਵਿਖੇ ਦੰਦਾਂ ਦੇ ਸਬੰਧ ਵਿਚ ਜਾਗਰੂਕਤਾ ਕੈਂਪ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਬਾਬਾ ਸੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਦੰਦਾਂ ਦਾ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਬਲਵੀਰ ਕੁਮਾਰ ਦੇ ...

ਪੂਰੀ ਖ਼ਬਰ »

ਜਟਵਾਹੜ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ

ਨੂਰਪੁਰ ਬੇਦੀ, 20 ਮਾਰਚ (ਵਿੰਦਰਪਾਲ ਝਾਂਡੀਆਂ)- ਸਿੱਖਿਆ ਬਲਾਕ ਤਖ਼ਤਗੜ੍ਹ ਅਧੀਨ ਪੈਂਦੇ ਬਾਬਾ ਸਰਬਣ ਦਾਸ ਸਰਕਾਰੀ ਐਲੀਮੈਂਟਰੀ ਸਕੂਲ ਜਟਵਾਹੜ ਵਿਖੇ ਸਾਲਾਨਾ ਇਨਾਮ ਵੰਡ ਤੇ ਸੇਵਾ ਮੁਕਤ ਹੋਏ ਅਧਿਆਪਕਾਂ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਆਈ.ਐਮ.ਟੀ. ਸ਼ੇਖੂਪੁਰ ਵਿਖੇ ਸਾਲਾਨਾ ਖੇਡ ਮੇਲਾ ਸਮਾਪਤ

ਬੇਲਾ, 20 ਮਾਰਚ (ਮਨਜੀਤ ਸਿੰਘ ਸੈਣੀ)- ਆਈ.ਐਮ.ਟੀ. ਕਾਲਜ ਸ਼ੇਖੂਪੁਰ ਵੱਲੋਂ 2 ਦਿਨਾਂ ਖੇਡ ਸਮਾਰੋਹ ਖਤਮ ਹੋਣ ਉਪਰੰਤ ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਲੱਖੇਵਾਲ ਵੱਲੋਂ ਜੇਤੂ ਖਿਡਾਰੀਆਂ ਨੂੰ ਖੇਡ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਖੇਡ ਮੇਲੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਜੀ ਯਾਤਰੀ ਨਿਵਾਸ ਲਈ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਟੈਂਕੀ ਦੀ ਕਾਰ ਸੇਵਾ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਕਾਰ ਸੇਵਾ ਵਾਲੇ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਦੇ ਪ੍ਰਬੰਧ ਹੇਠਲੇ ਮਾਤਾ ਸਾਹਿਬ ਕੌਰ ਜੀ ਯਾਤਰੀ ਨਿਵਾਸ ਲੋਦੀਪੁਰ ਰੋਡ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਣੀ ਦੀ ਢੁਕਵੀਂ ਸਪਲਾਈ ਲਈ ...

ਪੂਰੀ ਖ਼ਬਰ »

ਸੰਤ ਬਲਵਿੰਦਰ ਸਿੰਘ ਪੰਜ ਤੱਤਾਂ 'ਚ ਵਿਲੀਨ ਹੋਏ

ਰੂਪਨਗਰ/ ਕੀਰਤਪੁਰ ਸਾਹਿਬ, 20 ਮਾਰਚ (ਮਨਜਿੰਦਰ ਸਿੰਘ ਚੱਕਲ, ਬੀਰ ਅੰਮਿ੍ਤਪਾਲ ਸਿੰਘ)- ਸਿੱਖੀ ਦੇ ਪ੍ਰਚਾਰ ਦਾ ਸੰਦੇਸ਼ ਦੇਣ ਵਾਲੇ ਰੂਹਾਨੀਅਤ ਦੇ ਪੁੰਜ ਬ੍ਰਹਮ-ਗਿਆਨੀ ਸੰਤ ਬਲਵਿੰਦਰ ਸਿੰਘ (86) ਬੀਤੇ ਦਿਨ ਪੰਚ ਤੱਤਾਂ 'ਚ ਵਿਲੀਨ ਹੋ ਗਏ ਜੋ ਕਿ ਸੰਖੇਪ ਬਿਮਾਰੀ ਪਿੱਛੋਂ ...

ਪੂਰੀ ਖ਼ਬਰ »

ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਚੋਣ ਸਬੰਧੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 20 ਮਾਰਚ (ਜਗਮੋਹਣ ਸਿੰਘ ਨਾਰੰਗ)-ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਚੋਣ ਸਬੰਧੀ ਮੀਟਿੰਗ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਕਾਂਝਲਾ ਦੀ ਨਿਗਰਾਨੀ ਹੇਠ ...

ਪੂਰੀ ਖ਼ਬਰ »

ਮਹੱਤਵਹੀਣ ਹੋ ਚੁੱਕੇ ਕੋਰਸ ਬੰਦ ਕਰ ਕੇ ਨਵੇਂ ਕਿੱਤਾ-ਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ : ਚੰਨੀ

ਰੂਪਨਗਰ, 20 ਮਾਰਚ (ਸਟਾਫ ਰਿਪੋਰਟਰ)- ਪੰਜਾਬ ਸਿਵਲ ਸਕੱਤਰੇਤ ਵਿਖੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਵਜੋਂ ਅਹੁਦਾ ਸੰਭਾਲਦਿਆਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਤਰਜੀਹ ਹੋਵੇਗੀ ਕਿ ਸੂਬੇ ਦੇ ...

ਪੂਰੀ ਖ਼ਬਰ »

ਸਹਿਕਾਰੀ ਦੁੱਧ ਸਭਾ ਦੇ ਦੁੱਧ ਦੇ ਪੈਸੇ ਨਾ ਮਿਲਣ ਕਾਰਨ ਉਤਪਾਦਕ ਪ੍ਰੇਸ਼ਾਨ

ਮੋਰਿੰਡਾ, 20 ਮਾਰਚ (ਕੰਗ)- ਦੀ ਢੋਲਣਮਾਜਰਾ ਸਹਿਕਾਰੀ ਦੁੱਧ ਉਤਪਾਦਕ ਸਭਾ ਦੇ ਪ੍ਰਧਾਨ ਪਰਮਿੰਦਰ ਸਿੰਘ ਢੋਲਣਮਾਜਰਾ ਨੇ ਦੱਸਿਆ ਕਿ ਸਾਡੀ ਦੁੱਧ ਸਭਾ ਦਾ ਪੈਸਾ ਸਹਿਕਾਰੀ ਬੈਂਕ ਮੋਰਿੰਡਾ ਰਾਹੀਂ ਮਿਲਦਾ ਹੈ | ਨੋਟਬੰਦੀ ਤੋਂ ਬਾਅਦ ਸਹਿਕਾਰੀ ਬੈਂਕ ਵਿਚ ਕੈਸ਼ ਘੱਟ ਆਉਣ ...

ਪੂਰੀ ਖ਼ਬਰ »

ਸੋਹਨ ਸਿੰਘ ਬਾਸੀ ਯੂ.ਕੇ. ਦੇ ਅਚਾਨਕ ਅਕਾਲ ਚਲਾਣਾ ਕਰਨ 'ਤੇ ਦੁੱਖ ਪ੍ਰਗਟ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਕਾਰ ਸੇਵਾ ਵਾਲੇ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਸਮਾਜ ਸੇਵਾ ਦੇ ਚੱਲ ਰਹੇ ਕਾਰਜਾਂ 'ਚ ਮੋਹਰੀ ਰੋਲ ਨਿਭਾਉਣ ਵਾਲੇ ਸੋਹਨ ਸਿੰਘ ਬਾਸੀ ਯੂ.ਕੇ. ਦੇ ਅਚਾਨਕ ਅਕਾਲ ਚਲਾਣਾ ਕਰਨ 'ਤੇ ਬਾਬਾ ...

ਪੂਰੀ ਖ਼ਬਰ »

ਸੀਵਰੇਜ ਪਾਉਣ ਲਈ ਪੁੱਟੇ ਖੱਡੇ ਵਿਚ ਮੋਟਰਸਾਈਕਲ ਡਿੱਗਾ-ਨੌਜਵਾਨ ਜ਼ਖ਼ਮੀ

ਮੋਰਿੰਡਾ, 20 ਮਾਰਚ (ਕੰਗ)- ਨਗਰ ਕੌਾਸਲ ਮੋਰਿੰਡਾ ਦੇ ਵਾਰਡ ਨੰ: 11 ਅਤੇ 14 ਦੇ ਵਿਚਕਾਰੋਂ ਲੰਘ ਰਹੀ ਪੁਰਾਣੀ ਬਸੀ ਰੋਡ 'ਤੇ ਕਾਫੀ ਸਮੇਂ ਤੋਂ ਸੀਵਰੇਜ ਵਿਭਾਗ ਵੱਲੋਂ ਠੇਕੇਦਾਰ ਰਾਹੀਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ | ਮੋਰਿੰਡਾ ਵਿਚ ਕਈ ਥਾਈਾ ਸੀਵਰੇਜ ਵਾਲਿਆਂ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX