ਤਾਜਾ ਖ਼ਬਰਾਂ


ਨਕਲ ਮਾਰਦੀਆਂ ਫੜੀਆਂ 2 ਵਿਦਿਆਰਥਣਾਂ ਭੇਦਭਰੇ ਹਲਾਤਾਂ 'ਚ ਲਾਪਤਾ
. . .  3 minutes ago
ਫ਼ਤਿਹਗੜ੍ਹ ਸਾਹਿਬ, 24 ਮਈ (ਭੂਸ਼ਨ ਸੂਦ, ਅਰੁਣ ਅਹੂਜਾ) - ਬੀਤੇ ਦਿਨ ਬੁੱਧਵਾਰ ਨੂੰ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਵਿਖੇ ਬੀ.ਐਸ.(ਈ.) ਫਾਈਨਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਨਕਲ ਮਾਰਦੀਆਂ ਫੜੀਆਂ ਗਈਆਂ ਦੋ ਵਿਦਿਆਰਥਣਾਂ ਦੇ ਭੇਦਭਰੇ ਹਲਾਤਾਂ 'ਚ...
ਇਟਲੀ 'ਚ ਟਰੇਨ ਹਾਦਸਾਗ੍ਰਸਤ, 2 ਦੀ ਮੌਤ
. . .  19 minutes ago
ਮਿਲਾਨ, 24 ਮਈ- ਇਟਲੀ 'ਚ ਬੁੱਧਵਾਰ ਨੂੰ ਇੱਕ ਟਰੇਨ ਰੇਲਵੇ ਕਰਾਸਿੰਗ ਦੇ ਨਜ਼ਦੀਕ ਇੱਕ ਟਰੈਕ 'ਤੇ ਫਸੇ ਟਰੱਕ ਨਾਲ ਟਕਰਾਅ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 18 ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ...
ਮੋਦੀ ਤੇ ਰੁੱਟੇ ਵਿਚਕਾਰ ਹੋਈ ਮੁਲਾਕਾਤ
. . .  31 minutes ago
ਨਵੀਂ ਦਿੱਲੀ, 24 ਮਈ - ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪੁੱਜੇ। ਉਨ੍ਹਾਂ ਨੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  46 minutes ago
ਕਾਲੀਕਟ, 24 ਮਈ- ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਨਿਪਾਹ ਵਾਇਰਸ ਕਾਰਨ ਹੁਣ ਤੱਕ ਇਹ 11ਵੀਂ ਮੌਤ ਹੈ...
ਚੱਢਾ ਦੇ ਵਕੀਲ ਨੇ ਕਾਹਨ ਸਿੰਘ ਪੰਨੂ ਨੂੰ ਸੌਂਪੀ ਰਿਪੋਰਟ
. . .  48 minutes ago
ਪਟਿਆਲਾ, 24 ਮਈ - ਚੱਢਾ ਸ਼ੂਗਰ ਮਿਲ ਦੇ ਵਿਵਾਦ ਨੂੰ ਲੈ ਕੇ ਅੱਜ ਪਟਿਆਲਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੂੰ ਚੱਢਾ ਦੇ ਵਕੀਲ ਵੱਲੋਂ ਰਿਪੋਰਟ ਸੌਂਪੀ ਗਈ, ਇਸ ਮੌਕੇ ਕਾਹਨ ਸਿੰਘ ਪੰਨੂ ਵੱਲੋਂ ਅੱਜ ਦੇਰ ਸ਼ਾਮ ਤੱਕ ਇਸ ਰਿਪੋਰਟ...
ਮੋਦੀ ਨੇ ਵਿਰਾਟ ਦੀ ਚੁਣੌਤੀ ਕੀਤੀ ਪ੍ਰਵਾਨ
. . .  59 minutes ago
ਨਵੀਂ ਦਿੱਲੀ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈੱਸ ਚੈਲੇਂਜ ਪ੍ਰਵਾਨ ਕਰ ਲਿਆ ਹੈ। ਕੋਹਲੀ ਨੇ ਲੰਘੀ ਰਾਤ ਆਪਣੀ ਕਸਰਤ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਪਤਨੀ ਅਨੂਸ਼ਕਾ ਸ਼ਰਮਾ, ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੇ ਪ੍ਰਧਾਨ ਮੰਤਰੀ...
ਡੀ.ਐਮ.ਕੇ ਦਾ ਤੂਤੀਕੋਰਨ ਹਿੰਸਾ 'ਤੇ ਪ੍ਰਦਰਸ਼ਨ
. . .  about 1 hour ago
ਚੇਨਈ, 24 ਮਈ- ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਅਤੇ ਹੋਰ ਪਾਰਟੀ ਵਰਕਰਾਂ ਵਲੋਂ ਤਾਮਿਲਨਾਡੂ ਸਕੱਤਰੇਤ ਦੇ ਬਾਹਰ ਤੂਤੀਕੋਰਨ ਹਿੰਸਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਤੋਂ ਤੂਤੀਕੋਰਨ 'ਚ ਲੋਕ ਵੇਦਾਂਤਾ ਦੀ...
ਬਗਦਾਦ 'ਚ ਆਤਮਘਾਤੀ ਹਮਲਾ, ਸੱਤ ਦੀ ਮੌਤ
. . .  about 1 hour ago
ਬਗਦਾਦ, 24 ਮਈ- ਇਰਾਕ ਦੀ ਰਾਜਧਾਨੀ ਬਗਦਾਦ 'ਚ ਇੱਕ ਪਾਰਕ 'ਚ ਵੀਰਵਾਰ ਨੂੰ ਹੋਏ ਇੱਕ ਆਤਮਘਾਤੀ ਹਮਲੇ 'ਚ ਪੁਲਿਸ ਕਰਮਚਾਰੀ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ 16 ਲੋਕ ਹੋਰ ਜ਼ਖ਼ਮੀ ਹੋਏ ਹਨ। ਇਰਾਕੀ ਸੁਰੱਖਿਆ ਅਧਿਕਾਰੀਆਂ...
ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਨੂੰ ਕੀਤਾ ਗਿਆ ਪਟਿਆਲਾ ਅਦਾਲਤ 'ਚ ਪੇਸ਼
. . .  about 1 hour ago
ਪਟਿਆਲਾ, 24 ਮਈ - ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਕਤਲ ਮਾਮਲੇ ਵਿਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਅੱਜ ਪਟਿਆਲਾ ਦੀ ਮਾਨਯੋਗ ਧਰਮਿੰਦਰ ਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ...
ਪਾਕਿ ਨੇ ਉੜੀ 'ਚ ਖੋਲ੍ਹਿਆ ਨਵਾਂ ਮੋਰਚਾ, ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਸ੍ਰੀਨਗਰ, 24 ਮਈ- ਪਿਛਲੇ ਕਈ ਦਿਨਾਂ ਤੋਂ ਜੰਗਬੰਦੀ ਦੀ ਉਲੰਘਣਾ ਕਰ ਰਹੇ ਪਾਕਿਸਤਾਨ ਨੇ ਹੁਣ ਉੱਤਰੀ ਕਸ਼ਮੀਰ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਪਾਕਿਸਤਾਨ ਨੇ ਬਾਰਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ...
ਡਾਲਰ ਮੁਕਾਬਲੇ ਰੁਪਏ 'ਚ 12 ਪੈਸੇ ਸੁਧਾਰ
. . .  about 1 hour ago
ਮੁੰਬਈ, 24 ਮਈ - ਕਰੀਬ 18 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਜਾਣ ਮਗਰੋਂ ਅੱਜ ਰੁਪਏ 'ਚ ਡਾਲਰ ਮੁਕਾਬਲੇ 12 ਪੈਸੇ ਸੁਧਾਰ ਹੋਇਆ ਹੈ। ਇਸ ਤਰ੍ਹਾਂ ਡਾਲਰ ਮੁਕਾਬਲੇ ਰੁਪਇਆ ਅੱਜ 68.30 ਪੈਸੇ 'ਤੇ ਚੱਲ ਰਿਹਾ...
ਮਹਾਰਾਸ਼ਟਰ 'ਚ ਨਕਸਲੀਆਂ ਨੇ ਜੰਗਲਾਤ ਵਿਭਾਗ ਦੇ ਡੀਪੂ ਨੂੰ ਲਾਈ ਅੱਗ
. . .  about 2 hours ago
ਮੁੰਬਈ, 24 ਮਈ- ਮਹਾਰਾਸ਼ਟਰ ਦੇ ਗਡਚਿਰੌਲੀ ਜ਼ਿਲ੍ਹੇ 'ਚ ਨਕਸਲੀਆਂ ਨੇ ਜੰਗਲਾਤ ਵਿਭਾਗ ਦੇ ਇੱਕ ਡੀਪੂ ਨੂੰ ਅੱਜ ਅੱਗ ਦੀ ਭੇਂਟ ਚੜ੍ਹਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਮੁਲਚੇਰਾ ਸ਼ਹਿਰ 'ਚ ਆਪਣੇ ਬੈਨਰ ਵੀ ਲਗਾਏ...
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ
. . .  about 2 hours ago
ਨਵੀਂ ਦਿੱਲੀ, 24 ਮਈ - ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਭਾਰਤ ਦੌਰੇ 'ਤੇ ਪੁੱਜੇ ਹਨ। ਉਹ ਦੋ ਦਿਨਾਂ ਭਾਰਤ ਦੌਰੇ 'ਤੇ ਆਏ ਹਨ। ਉਨ੍ਹਾਂ ਦੀ ਮੁਲਾਕਾਤ ਦੌਰਾਨ ਭਾਰਤ ਤੇ ਨੀਦਰਲੈਂਡ ਵਿਚਾਲੇ ਅਹਿਮ ਸਮਝੌਤੇ...
ਛੱਤੀਸਗੜ੍ਹ 'ਚ ਆਈ. ਈ. ਡੀ. ਧਮਾਕਾ, ਇੱਕ ਜਵਾਨ ਸ਼ਹੀਦ
. . .  about 2 hours ago
ਰਾਏਪੁਰ, 24 ਮਈ- ਛੱਤੀਸਗੜ੍ਹ ਦੇ ਪੁਸਵਾੜਾ ਇਲਾਕੇ 'ਚ ਆਈ. ਈ. ਬਲਾਸਟ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਧਮਾਕੇ 'ਚ ਸੀ. ਆਰ. ਪੀ. ਐਫ. ਦੀ 206 ਕੋਬਰਾ ਬਟਾਲੀਅਨ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ, ਜਦੋਂਕਿ ਇੱਕ...
ਜੁਸੇਪੇ ਕੋਨਤੇ ਬਣੇ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ
. . .  about 2 hours ago
ਵਿਰੋਨਾ ਇਟਲੀ 24 (ਇੰਦਰਜੀਤ ਸਿੰਘ ਲੁਗਾਣਾ) ਇਟਲੀ ਵਿੱਚ ਨਵੀਂ ਸਰਕਾਰ ਅਤੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਨੂੰ ਲੈਕੇ ਚੱਲ ਰਹੀ ਰਾਜਨੀਤੀਕ ਖਿੱਚ-ਧੂਹ ਨੂੰ ਆਖਿਰ ਕਿਨਾਰਾ ਮਿਲ ਹੀ ਗਿਆ ਕਿਉਂ ਕਿ ਅੱਜ ਸ਼ਾਮੀ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਨੇ ਸੱਜੇਪੱਖੀ ਰਾਜਨੀਤੀਕ...
ਹਾਫਿਜ ਸਈਦ ਨੂੰ ਕਿਸੇ ਹੋਰ ਦੇਸ਼ ਭੇਜੋ- ਚੀਨ ਦੀ ਪਾਕਿਸਤਾਨ ਨੂੰ ਸਲਾਹ
. . .  about 2 hours ago
ਕੋਹਲੀ ਨੇ ਕਬੂਲਿਆ ਫਿਟਨੈੱਸ ਚੈਲੇਂਜ, ਮੋਦੀ, ਧੋਨੀ ਤੇ ਅਨੂਸ਼ਕਾ ਨੂੰ ਦਿੱਤੀ ਚੁਣੌਤੀ
. . .  about 3 hours ago
ਹਿਮਾਚਲ ਪ੍ਰਦੇਸ਼ 'ਚ ਅਚਾਨਕ ਮਰ ਕੇ ਡਿੱਗੀਆਂ ਕਈ ਚਮਗਿੱਦੜਾਂ, ਨਿਪਾਹ ਦਾ ਖੌਫ
. . .  about 4 hours ago
ਤੂੜੀ ਨਾਲ ਭਰੇ ਦੋ ਟਰੱਕ ਤੇ ਟਰਾਲਾ ਸੜੇ
. . .  about 4 hours ago
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਆਉਣਗੇ ਭਾਰਤ ਦੌਰੇ 'ਤੇ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਆਈ ਪੀ ਐੱਲ 2018 : ਕੋਲਕਾਤਾ 25 ਦੌੜਾਂ ਨਾਲ ਜੇਤੂ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਜਾ ਝਟਕਾ ,ਸੰਜੂ ਸੈਮਸਨ 50 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 10 ਓਵਰਾਂ 'ਤੇ ਰਾਜਸਥਾਨ ਰਾਇਲਜ਼ 87/1
. . .  1 day ago
ਆਈ ਪੀ ਐੱਲ 2018 : 7 ਓਵਰਾਂ 'ਤੇ ਰਾਜਸਥਾਨ ਰਾਇਲਜ਼ 54/1
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਕੋਲਕਾਤਾ ਨੇ ਰਾਜਸਥਾਨ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਬਨਵਾਲੀ ਪੁਰ ਵਿਖੇ ਛਾਪਾ ਮਾਰਨ ਗਏ ਸ਼ਰਾਬ ਦੇ ਠੇਕੇਦਾਰਾਂ ਵਲੋਂ ਗੋਲੀ ਚਲਾਉਣ 'ਤੇ ਗ੍ਰੰਥੀ ਦੀ ਮੌਤ
. . .  1 day ago
ਆਈ ਪੀ ਐੱਲ 2018 : 15 ਓਵਰਾਂ 'ਤੇ ਕੇ ਕੇ ਆਰ 114/5
. . .  1 day ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਚੌਥਾ ਝਟਕਾ
. . .  1 day ago
ਆਈ ਪੀ ਐੱਲ 2018 : 7 ਓਵਰਾਂ 'ਤੇ ਕੇ ਕੇ ਆਰ 48/3
. . .  1 day ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਲੱਗਿਆ ਪਹਿਲਾ ਝਟਕਾ
. . .  1 day ago
ਆਈ.ਪੀ.ਐਲ. 2018 -ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਪੰਜਾਬ ਸਿੱਖਿਆ ਵਿਭਾਗ ਨੇ ਹਾਈ ਸਕੂਲਾਂ ਦੇ ਕਲਰਕਾਂ ਨੂੰ ਸ਼ਿਫਟ ਕਰਨ ਦਾ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਪੰਜਾਬ / ਜਨਰਲ

'ਆਪ' ਦੀ ਸਮੀਖਿਆ ਮੀਟਿੰਗ 'ਚ ਦਿੱਲੀ ਦੀ ਟੀਮ ਿਖ਼ਲਾਫ ਆਗੂਆਂ ਨੇ ਕੱਢੀ ਭੜਾਸ

ਸ਼ਿਵ ਸ਼ਰਮਾ
ਜਲੰਧਰ, 20 ਮਾਰਚ-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਹਾਰ ਬਾਰੇ ਪੰਜਾਬੀ ਇਕਾਈ ਤੇ ਹਾਰੇ-ਜਿੱਤੇ ਉਮੀਦਵਾਰਾਂ ਦੀ ਸੱਦੀ ਗਈ ਸਮੀਖਿਆ ਮੀਟਿੰਗ ਵਿਚ ਹਾਜ਼ਰ ਕਈ ਆਗੂਆਂ ਵੱਲੋਂ ਹਾਰ ਲਈ ਨਾ ਸਿਰਫ਼ ਦਿੱਲੀ ਦੀ ਟੀਮ ਦੀ ਟੀਮ ਦੀ ਦਖ਼ਲ ਅੰਦਾਜ਼ੀ ਨੂੰ ਕਾਰਨ ਦੱਸਦਿਆਂ ਭੜਾਸ ਕੱਢੀ ਸਗੋਂ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਤੋਂ ਲੈ ਕੇ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦੇ ਨਾਂਅ ਦਾ ਐਲਾਨ ਨਾ ਕਰਨ ਕਰਕੇ ਹਾਰ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ ਅਤੇ ਸਮੀਖਿਆ ਮੀਟਿੰਗ ਦੇ ਆਖ਼ਰੀ ਸਮੇਂ ਵਿਚ ਪਾਸ ਕੀਤੇ ਗਏ ਮਤੇ ਵਿਚ ਪਾਰਟੀ ਦੇ ਪੰਜਾਬ ਇਕਾਈ ਵੱਲੋਂ ਵੀ ਖ਼ੁਦਮੁਖ਼ਤਿਆਰੀ ਤੌਰ 'ਤੇ ਕੰਮ ਕਰਨ ਦੇ ਫ਼ੈਸਲੇ ਦੇ ਨਾਲ ਵਰਕਿੰਗ ਕਮੇਟੀ ਬਣਾਉਣ ਤੇ ਪੰਜਾਬ ਵਿਚ ਆਉਂਦੀਆਂ ਸਾਰੀਆਂ ਚੋਣਾਂ ਲੜਨ ਦਾ ਫ਼ੈਸਲਾ ਲਿਆ ਗਿਆ | ਦੱਸਿਆ ਜਾਂਦਾ ਹੈ ਕਿ ਪਾਸ ਕੀਤੇ ਗਏ ਮਤੇ ਵੇਲੇ ਕੁਝ ਆਗੂ ਜ਼ਰੂਰੀ ਕੰਮ ਹੋਣ ਕਰਕੇ ਸਮੀਖਿਆ ਮੀਟਿੰਗ ਤੋਂ ਜਾ ਚੁੱਕੇ ਸਨ | ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚ. ਐਸ. ਫੂਲਕਾ, ਪੰਜਾਬ ਆਪ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਲੋਕ ਸਭਾ ਮੈਂਬਰ ਭਗਵੰਤ ਮਾਨ, ਸਾਧੂ ਸਿੰਘ, ਕੰਵਰ ਸਿੰਘ ਸੰਧੂ, ਸੁਖਪਾਲ ਸਿੰਘ ਖਹਿਰਾ ਸਮੇਤ ਚੋਣਾਂ ਵਿਚ ਜਿੱਤੇ ਅਤੇ ਕਈ ਹਾਰੇ ਉਮੀਦਵਾਰ ਸਮੇਤ ਆਗੂਆਂ ਦੀ 5 ਘੰਟੇ ਦੇ ਕਰੀਬ ਚੱਲੀ ਸਮੀਖਿਆ ਮੀਟਿੰਗ ਵਿਚ ਇਹੋ ਹੀ ਮੁੱਦਿਆਂ 'ਤੇ ਚਰਚਾ ਹੁੰਦੀ ਰਹੀ | ਦੱਸਿਆ ਜਾਂਦਾ ਹੈ ਕਿ ਮੀਟਿੰਗ 'ਚ ਕਈ ਆਗੂਆਂ ਨੇ ਇਸ ਗੱਲ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਦਿੱਲੀ ਦੀ ਟੀਮ ਦੀ ਦਖ਼ਲ ਅੰਦਾਜ਼ੀ ਦਾ ਪਾਰਟੀ ਨੂੰ ਨੁਕਸਾਨ ਹੋਇਆ | ਸਮੀਖਿਆ ਮੀਟਿੰਗ 'ਚ ਪਾਰਟੀ ਆਗੂਆਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਦਾ ਮੁੱਦਾ ਉਠਾਇਆ ਕਿ ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਸਗੋਂ ਲੋਕ ਤਾਂ ਪਾਰਟੀ ਵੱਲੋਂ ਐਲਾਨੇ ਜਾਣ ਵਾਲੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਵੀ ਨਹੀਂ ਕੀਤਾ ਗਿਆ | ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਆਗੂ ਹੋਣ ਦਾ ਬਿਆਨ ਦੇਣ ਤੋਂ ਬਾਅਦ ਲੋਕਾਂ 'ਚ ਇਸ ਦਾ ਗ਼ਲਤ ਸੰਦੇਸ਼ ਗਿਆ ਅਤੇ ਇਸ ਨਾਲ ਪਾਰਟੀ ਦਾ ਨੁਕਸਾਨ ਹੋਇਆ | ਆਗੂਆਂ ਦਾ ਕਹਿਣਾ ਸੀ ਕਿ ਇਨ੍ਹਾਂ ਮੁੱਦਿਆਂ ਕਰਕੇ ਹੀ ਪਾਰਟੀ ਦੀ ਵੋਟ ਘੱਟ ਗਈ | ਸਮੀਖਿਆ ਮੀਟਿੰਗ ਵਿਚ ਪ੍ਰਦੇਸ਼ ਇਕਾਈ ਨੇ ਸਾਰੇ ਉਮੀਦਵਾਰਾਂ ਕੋਲੋਂ ਹਾਰ ਬਾਰੇ ਸੁਝਾਅ ਮੰਗੇ ਸਨ ਤੇ ਜ਼ਿਆਦਾਤਰ ਆਗੂਆਂ ਦਾ ਸੁਝਾਅ ਸੀ ਕਿ ਰਾਜ ਵਿਚ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਿਆਰ ਹੋ ਕੇ ਯੂਨਿਟ ਚਲਾਉਣਾ ਚਾਹੀਦਾ ਹੈ, ਜਿਸ ਨਾਲ ਪਾਰਟੀ ਹੋਰ ਵੀ ਬਿਹਤਰ ਨਤੀਜੇ ਦੇ ਸਕਦੀ ਹੈ | ਇਕ ਪਾਸੇ ਜਿੱਥੇ ਆਗੂਆਂ ਨੇ ਪਾਰਟੀ ਦੇ ਹਾਰ ਦੇ ਕਾਰਨਾਂ 'ਤੇ ਚਰਚਾ ਕੀਤੀ ਸਗੋਂ ਪਾਰਟੀ ਆਗੂਆਂ ਨੇ ਕਿਹਾ ਕਿ ਲੋਕਾਂ ਨੇ ਰਾਜ ਵਿਚ ਮੁੱਖ ਵਿਰੋਧੀ ਪਾਰਟੀ ਦੇ ਰੂਪ ਵਿਚ ਉਨਾਂ ਨੂੰ ਫ਼ਤਵਾ ਦਿੱਤਾ ਹੈ ਅਤੇ ਇਸ ਲਈ ਲੋਕਾਂ ਦੇ ਹਿਤਾਂ ਲਈ ਉਹ ਡੱਟ ਕੇ ਕੰਮ ਕਰਨਗੇ | ਵਰਕਿੰਗ ਕਮੇਟੀ ਬਣਾਉਣ ਤੋਂ ਇਲਾਵਾ ਆਉਂਦੀਆਂ ਨਿਗਮ, ਸਰਪੰਚਾਂ, ਪੰਚਾਇਤਾਂ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਗਿਆ |
ਵਿਰੋਧੀ ਪਾਰਟੀਆਂ ਦੇ ਗ਼ਲਤ ਪ੍ਰਚਾਰ ਕਰਕੇ ਚੋਣਾਂ 'ਚ ਹਾਰ ਮਿਲੀ ਲੰਬੀ ਚੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ 'ਆਪ' ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਲਈ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ 'ਆਪ' ਿਖ਼ਲਾਫ਼ ਕੀਤੇ ਗਏ ਗ਼ਲਤ ਪ੍ਰਚਾਰ ਨੂੰ ਦੱਸਦਿਆਂ ਕਿਹਾ ਕਿ ਪਾਰਟੀ ਨੇ ਚੋਣਾਂ ਵਿਚ ਸਰਕਾਰ ਲਿਆਉਣ ਲਈ ਜਿੰਨੀ ਮਿਹਨਤ ਕੀਤੀ ਸੀ ਤੇ ਉਸ ਦਾ ਫ਼ਾਇਦਾ ਕਾਂਗਰਸ ਨੇ ਲੈ ਲਿਆ ਕਿਉਂਕਿ ਉਨਾਂ ਦੇ ਿਖ਼ਲਾਫ਼ ਕਾਂਗਰਸ ਨੇ ਸਭ ਤੋਂ ਜ਼ਿਆਦਾ ਗ਼ਲਤ ਪ੍ਰਚਾਰ ਕੀਤਾ ਸੀ | ਆਪਣੀ ਹਾਰ ਕਬੂਲਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ਵਿਚ ਹਾਰ ਇਕ ਵਿਅਕਤੀ ਦੀ ਨਹੀਂ ਸਗੋਂ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਪਰ ਇਸ ਦੇ ਬਾਵਜੂਦ ਪਾਰਟੀ ਨੇ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਇਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਘੱਟ ਸਮੇਂ ਵਿਚ ਬਣੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ | ਵਿਦੇਸ਼ਾਂ ਤੋਂ ਆਏ ਫ਼ੰਡ ਬਾਰੇ ਪੁੱਛੇ ਸਵਾਲ 'ਤੇ ਉਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਪਾਰਟੀ ਨੂੰ ਕਿੰਨਾ ਫ਼ੰਡ ਦਿੱਤਾ ਹੈ, ਉਹ ਜਲਦੀ ਹੀ ਵੈੱਬਸਾਈਟ 'ਤੇ ਪਾ ਦਿੱਤਾ ਜਾਏਗਾ | ਚੋਣਾਂ ਵਿਚ ਦਿੱਲੀ ਦੀ ਟੀਮ ਦਾ ਜ਼ਿਆਦਾ ਦਖ਼ਲ ਦੇ ਮੁੱਦੇ ਬਾਰੇ ਪੁੱਛੇ ਸਵਾਲ 'ਤੇ ਉਨਾਂ ਕਿਹਾ ਕਿ ਸਮੀਖਿਆ ਮੀਟਿੰਗ ਵਿਚ ਇਹ ਮੁੱਦਾ ਆਇਆ ਹੈ ਤੇ ਉਹ ਦਿੱਲੀ ਵਿਚ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਚਰਚਾ ਕਰਨਗੇ ਕਿ ਪ੍ਰਦੇਸ਼ ਇਕਾਈ ਨੂੰ ਖ਼ੁਦਮੁਖ਼ਤਿਆਰੀ ਤੌਰ 'ਤੇ ਕੰਮ ਕਰਨ ਦੀ ਛੋਟ ਦਿੱਤੀ ਜਾਏ |

ਏਕਮ ਕਤਲ ਮਾਮਲੇ 'ਚ ਪਤਨੀ 2 ਦਿਨ ਦੇ ਪੁਲਿਸ ਰਿਮਾਂਡ 'ਤੇ

ਐੱਸ.ਏ.ਐੱਸ. ਨਗਰ, 20 ਮਾਰਚ (ਕੇ.ਐੱਸ. ਰਾਣਾ)-ਬੀਤੇ ਦਿਨ ਇਥੋਂ ਦੇ ਫੇਜ਼ 3ਬੀ1 'ਚ ਹੋਏ ਏਕਮ ਢਿੱਲੋਂ ਦੇ ਕਤਲ ਕਾਂਡ ਮਾਮਲੇ ਸਬੰਧੀ ਮਿ੍ਤਕ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਤੇ ਭਰਾ ਦਰਸ਼ਨ ਸਿੰਘ ਢਿੱਲੋਂ ਨੇ ਮੁਹਾਲੀ ਪੁਲਿਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਇਸ ਕਤਲ ...

ਪੂਰੀ ਖ਼ਬਰ »

ਹਾਈਕੋਰਟ ਨੇ 423 ਆਈ.ਟੀ.ਆਈ. ਇੰਸਟਰਕਟਰਾਂ ਦੀ ਭਰਤੀ 'ਤੇ ਲਾਈ ਰੋਕ

ਲੁਧਿਆਣਾ, 20 ਮਾਰਚ (ਸਲੇਮਪੁਰੀ)-ਹਾਈਕੋਰਟ ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿਚ ਇੰਸਟਕਟਰਾਂ ਦੀ ਕੀਤੀ ਜਾਣ ਵਾਲੀ ਭਰਤੀ 'ਤੇ ਰੋਕ ਲਗਾ ਦਿੱਤੀ ਗਈ ਹੈ | ਬੇਰੁਜ਼ਗਾਰ ਕਰਾਫਟ ਇੰਸਟਕਟਰਜ਼ ...

ਪੂਰੀ ਖ਼ਬਰ »

ਆਬਕਾਰੀ ਤੇ ਕਰ ਵਿਭਾਗ ਨੇ ਪੰਜਾਬ ਦੇ 81 ਪਿੰਡਾਂ ਦੇ ਸ਼ਰਾਬ ਦੇ ਠੇਕੇ ਕੀਤੇ ਬੰਦ

ਧੂਰੀ, 20 ਮਾਰਚ (ਸੰਜੇ ਲਹਿਰੀ)-ਸਮਾਜਸੇਵੀ ਜਥੇਬੰਦੀਆਂ ਦੀ ਮਿਹਨਤ ਸਦਕਾ ਇਸ ਸਾਲ ਸੂਬੇ ਦੀਆਂ 7 ਡਵੀਜ਼ਨਾਂ ਦੀਆਂ 92 ਪੰਚਾਇਤਾਂ ਵੱਲੋਂ ਉਨ੍ਹਾਂ ਦੇ ਪਿੰਡਾਂ 'ਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਏ ਗਏ ਮਤਿਆਂ ਦੀ ਪੈਰ੍ਹਵੀ ਕਰਦਿਆਂ ਨਵੀਂ ਬਣੀ ਸਰਕਾਰ ਨੇ ਸਾਲ 2017-18 ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ 'ਆਪ'-ਸੰਧਵਾਂ

ਜਲੰਧਰ, 20 ਮਾਰਚ (ਸਟਾਫ ਰਿਪੋਰਟਰ)-ਆਮ ਆਦਮੀ ਪਾਰਟੀ ਬੇਸ਼ੱਕ ਸੂਬੇ ਵਿਚ ਸਰਕਾਰ ਬਣਾਉਣ ਤੋਂ ਖੁੰਝ ਗਈ ਹੈ ਪਰ ਜਿਸ ਤਰ੍ਹਾਂ ਰਾਜ ਦੇ ਲੋਕਾਂ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਪਾਰਟੀ ਨੂੰ ਜ਼ਬਰਦਸਤ ਹੁੰਗਾਰਾ ਦਿੱਤਾ ਹੈ, ਉਸ ਨਾਲ ਪਾਰਟੀ ਨਾ ਕੇਵਲ ਵਿਰੋਧੀ ...

ਪੂਰੀ ਖ਼ਬਰ »

ਰਾਣਾ ਕੰਵਰਪਾਲ ਸਿੰਘ ਬਣੇ ਆਰਜ਼ੀ ਸਪੀਕਰ

ਚੰਡੀਗੜ੍ਹ, 20 ਮਾਰਚ (ਐਨ.ਐਸ. ਪਰਵਾਨਾ)-ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤਣ ਵਾਲੇ ਕਾਂਗਰਸੀ ਨੇਤਾ ਕੇ.ਪੀ.ਐਸ. ਰਾਣਾ ਨੇ ਅੱਜ ਇੱਥੇ ਪੰਜਾਬ ਰਾਜ ਭਵਨ 'ਚ ਇਕ ਸਾਦੇ ਸਮਾਗਮ 'ਚ 15ਵੀਂ ਵਿਧਾਨ ਸਭਾ ਦੇ ਆਰਜ਼ੀ ਸਪੀਕਰ ਵਜੋਂ (ਪ੍ਰੋਟਮ) ਚਾਰਜ ...

ਪੂਰੀ ਖ਼ਬਰ »

ਪਤੀ ਦਾ ਕਤਲ ਕਰਨ ਵਾਲੀ ਪਤਨੀ ਤੇ ਉਸ ਦੇ ਪੇ੍ਰਮੀ ਨੂੰ ਉਮਰ ਕੈਦ

ਫ਼ਿਰੋਜ਼ਪੁਰ, 20 ਮਾਰਚ (ਰਾਕੇਸ਼ ਚਾਵਲਾ)-ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਨ ਵਾਲੇ ਮਾਮਲੇ 'ਚ ਫ਼ੈਸਲਾ ਦਿੰਦਿਆਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਐਚ.ਐਸ. ਗਰੇਵਾਲ ਦੀ ਅਦਾਲਤ ਨੇ ਦੋਹਾਂ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ...

ਪੂਰੀ ਖ਼ਬਰ »

ਸੋਲਰ ਐਨਰਜੀ ਟ੍ਰਾਇਲ ਸਫ਼ਲ

ਨੈਰੋਗੇਜ ਰੇਲ ਗੱਡੀ ਤੋਂ ਸਾਲ 'ਚ ਬਚੇਗਾ 90 ਹਜ਼ਾਰ ਲੀਟਰ ਡੀਜ਼ਲ

ਪਠਾਨਕੋਟ, 20 ਮਾਰਚ (ਚੌਹਾਨ)-ਪਠਾਨਕੋਟ ਤੋਂ ਜੋਗਿੰਦਰ ਨਗਰ ਨੰੂ ਚੱਲਦੀ ਨੈਰੋਗੇਜ ਰੇਲ ਗੱਡੀ ਦੀਆਂ ਬੋਗੀਆਂ 'ਤੇ 2013-14 'ਚ ਟ੍ਰਾਇਲ ਦੇ ਤੌਰ 'ਤੇ ਲਾਏ ਸੋਲਰ ਸਿਸਟਮ ਦਾ ਪ੍ਰਯੋਗ ਸਫ਼ਲ ਰਿਹਾ ਹੈ | ਫ਼ਿਟ ਸਰਟੀਫ਼ਿਕੇਟ ਮਿਲਣ ਤੋਂ ਬਾਅਦ ਫ਼ਿਰੋਜਪੁਰ ਮੰਡਲ ਨੇ ਇਸ ਸੈਕਸ਼ਨ ...

ਪੂਰੀ ਖ਼ਬਰ »

ਤੋਤਾ ਸਿੰਘ ਦੀ ਅਪੀਲ ਸੁਣਨ ਸਬੰਧੀ ਐਮਾਈਕਸ ਕਿਊਰੀ ਨਿਯੁਕਤ

ਚੰਡੀਗੜ੍ਹ, 20 ਮਾਰਚ (ਸੁਰਜੀਤ ਸਿੰਘ ਸੱਤੀ)-ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਵਿਜੀਲੈਂਸ ਦੀ ਮੁਹਾਲੀ ਵਿਖੇ ਵਿਸ਼ੇਸ਼ ਅਦਾਲਤ ਵੱਲੋਂ ਸਰਕਾਰੀ ਵਾਹਨ ਤੇ ਟੈਲੀਫੋਨ ਦੀ ਦੁਰਵਰਤੋਂ ਦੇ ਦੋਸ਼ੀ ਵਜੋਂ ਦਿੱਤੀ ਗਈ ਇਕ ਸਾਲ ਕੈਦ ਤੇ 30 ਹਜ਼ਾਰ ਜੁਰਮਾਨੇ ...

ਪੂਰੀ ਖ਼ਬਰ »

10ਵੀਂ ਦੀ ਪ੍ਰੀਖਿਆ ਦੌਰਾਨ ਨਕਲ ਦੇ 4 ਕੇਸ ਬਣੇ

ਐੱਸ.ਏ.ਐੱਸ. ਨਗਰ, 20 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਦੀਆਂ ਹੋ ਰਹੀਆਂ ਪ੍ਰੀਖਿਆਵਾਂ ਤਹਿਤ ਅੱਜ 10ਵੀਂ ਦੇ ਪੰਜਾਬੀ-ਬੀ ਅਤੇ ਪੰਜਾਬ ਦਾ ਇਤਿਹਾਸ ਤੇ ਸਭਿਆਚਾਰ ਵਿਸ਼ੇ ਦੀ ਪ੍ਰੀਖਿਆ ਦੌਰਾਨ ਨਕਲ ਦੇ 4 ਕੇਸ ਸਾਹਮਣੇ ਆਏ ਹਨ ...

ਪੂਰੀ ਖ਼ਬਰ »

ਮਾਲਵਾ ਖੇਤਰ ਦੀ ਚੱਲ ਰਹੀ ਸਹਿਕਾਰੀ ਖੰਡ ਮਿ ੱਲ ਚੜ੍ਹੀ ਬੇਨਿਯਮੀਆਂ ਦੀ ਭੇਟ

ਫ਼ਾਜ਼ਿਲਕਾ, 20 ਮਾਰਚ (ਦਵਿੰਦਰ ਪਾਲ ਸਿੰਘ)-ਮਾਲਵਾ ਖੇਤਰ ਦੀ ਇੱਕੋ-ਇੱਕ ਬਚੀ ਫ਼ਾਜ਼ਿਲਕਾ ਸਹਿਕਾਰੀ ਖੰਡ ਮਿਲ ਬੇਨਿਯਮੀਆਂ ਦੀ ਭੇਟ ਚੜ੍ਹ ਚੁੱਕੀ ਹੈ | ਮਿਲ ਦਾ ਕੋਈ ਵਾਲੀ ਵਾਰਸ ਨਾ ਹੋਣ ਕਾਰਨ ਕਿਸਾਨ ਮਜ਼ਬੂਰੀਵਸ ਨਿੱਜੀ ਖੇਤਰ ਦੀ ਸੈਂਕੜੇ ਕਿੱਲੋਮੀਟਰ ਦੂਰ ਧੂਰੀ ...

ਪੂਰੀ ਖ਼ਬਰ »

ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਕੈਬਨਿਟ ਮੰਤਰੀ ਬਣਨ ਨਾਲ ਜ਼ਿਲੇ੍ਹ ਦਾ ਮਾਣ ਵਧਿਆ-ਸੁਖਦੇਵ ਸਿੰਘ, ਹਰਿੰਦਰ ਸਿੰਘ

ਬਟਾਲਾ, 20 ਮਾਰਚ (ਕਮਲ ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਸੂਝਵਾਨ, ਮਿਲਾਪੜੇ ਤੇ ਬੇਦਾਗ ਆਗੂ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਕੈਬਨਿਟ ਬਣਨ ਨਾਲ ਹਲਕੇ ਤੇ ਜ਼ਿਲ੍ਹੇ ਦਾ ਮਾਣ ਹੋਰ ਵਧਿਆ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਕੁਲਵੰਤ ਸਿੰਘ ਪੰਡੋਰੀ ਵਿਧਾਨ ਸਭਾ ਹਲਕਾ ਮਹਿਲ ਕਲਾਂ

ਬਰਨਾਲਾ, 20 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ ਕੁਲਵੰਤ ਸਿੰਘ ਪੰਡੋਰੀ ਨੇ ਅਕਾਲੀ-ਭਾਜਪਾ ਉਮੀਦਵਾਰ ਅਜੀਤ ਸਿੰਘ ਸ਼ਾਂਤ ਨੂੰ 27064 ਵੋਟਾਂ ਦੇ ਵੱਡੇ ਫ਼ਰਕ ਨਾਲ ...

ਪੂਰੀ ਖ਼ਬਰ »

ਗੁਰਮੀਤ ਸਿੰਘ ਮੀਤ ਹੇਅਰ ਵਿਧਾਨ ਸਭਾ ਹਲਕਾ ਬਰਨਾਲਾ

ਬਰਨਾਲਾ, 20 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਮਹਿਜ਼ 27 ਸਾਲ ਦੀ ਉਮਰ 'ਚ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਹਲਕੇ ਤੋਂ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ 2432 ਵੋਟਾਂ ਨਾਲ ...

ਪੂਰੀ ਖ਼ਬਰ »

ਪੇਸ਼ੇ ਵਜੋਂ ਵਕੀਲ ਰਾਣਾ ਕੰਵਰਪਾਲ ਸਿੰਘ ਪਹਿਲੀ ਵਾਰ 2002 'ਚ ਬਣੇ ਸਨ ਵਿਧਾਇਕ

ਨੰਗਲ, 20 ਮਾਰਚ (ਪ੍ਰੀਤਮ ਸਿੰਘ ਬਰਾਰੀ)-ਇਤਿਹਾਸਕ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਰਾਣਾ ਕੰਵਰਪਾਲ ਸਿੰਘ ਨੂੰ ਅੱਜ ਬਤੌਰ ਆਰਜੀ ਸਪੀਕਰ ਪੰਜਾਬ ਵਿਧਾਨ ਸਭਾ ਵਜੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਸਹੁੰ ਚੁਕਾਈ ਗਈ | ...

ਪੂਰੀ ਖ਼ਬਰ »

ਹਿੰਦੂਆਂ ਦੇ ਗੜ੍ਹ 'ਚ ਰਹਿ ਰਿਹਾ ਇਕਲੌਤਾ ਹਿੰਦੂ ਛਿੱਬਰ ਪਰਿਵਾਰ

ਅੰਮਿ੍ਤਸਰ, 20 ਮਾਰਚ ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂ ਭਾਈਚਾਰੇ ਦਾ ਗੜ੍ਹ ਰਹੇ ਪਾਕਿ ਦੇ ਸੂਬਾ ਪੰਜਾਬ ਦੇ ਜ਼ਿਲ੍ਹਾ ਚੱਕਵਾਲ ਦੇ ਪਿੰਡ ਕਰਿਆਲਾ 'ਚ ਇਸ ਸਮੇਂ ਇੱਕੋ ਹਿੰਦੂ ਪਰਿਵਾਰ ਰਹਿ ਰਿਹਾ ਹੈ | ਪਰਿਵਾਰ ਦੇ ਲੋਕਾਂ ਦਾ ਦਾਅਵਾ ਹੈ ਕਿ ਉਹ ...

ਪੂਰੀ ਖ਼ਬਰ »

ਪਾਕਿ ਜਨਗਣਨਾ ਸੂਚੀ 'ਚ ਸਿੱਖ ਭਾਈਚਾਰੇ ਨੂੰ ਸ਼ਾਮਿਲ ਨਾ ਕੀਤੇ ਜਾਣ ਦਾ ਮਾਮਲਾ ਅਦਾਲਤ 'ਚ ਪਹੁੰਚਿਆ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹੋ ਰਹੀ ਜਨਗਣਨਾ ਦੀ ਸੂਚੀ 'ਚ ਸਿੱਖ ਭਾਈਚਾਰੇ ਨੂੰ ਸ਼ਾਮਿਲ ਨਾ ਕੀਤੇ ਜਾਣ ਦੇ ਮਾਮਲੇ ਸਬੰਧੀ ਅੱਜ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ | ਪਾਕਿਸਤਾਨ ਸਿੱਖ ਕੌਾਸਲ ਦੇ ਪੈਟਰਨ-ਇਨ ਚੀਫ਼ ...

ਪੂਰੀ ਖ਼ਬਰ »

ਸ੍ਰੀ ਜੀਵਨ ਨਗਰ 'ਚ ਨਾਮਧਾਰੀ ਸੰਪਰਦਾਇ ਵੱਲੋਂ ਹੋਲਾ ਮਹੱਲਾ ਸਮਾਗਮ ਸਮਾਪਤ

ਲੁਧਿਆਣਾ, 20 ਮਾਰਚ (ਸਲੇਮਪੁਰੀ)-ਨਾਮਧਾਰੀ ਸੰਪਰਦਾਇ ਦੇ ਮੁਖੀ ਸਤਿਗੁਰੂ ਠਾਕੁਰ ਦਲੀਪ ਸਿੰਘ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਜੀਵਨ ਨਗਰ (ਹਰਿਆਣਾ) ਵਿਚ ਹੋਲਾ ਮਹੱਲਾ ਤਿਉਹਾਰ ਮਨਾਉਣ ਲਈ ਚੱਲ ਰਿਹਾ ਧਾਰਮਿਕ ਸਮਾਗਮ ਅੱਜ ਸਮਾਪਤ ਹੋ ਗਿਆ | ਸਮਾਗਮ ਦੇ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਜਨਮ ਸ਼ਤਾਬਦੀ ਘੁਟਾਲਾ ਮਾਮਲਾ

ਸਤਬੀਰ ਸਿੰਘ ਬਾਜਵਾ ਦੀ ਨਹੀਂ ਹੋ ਸਕੀ ਗਿ੍ਫ਼ਤਾਰੀ

ਨਵਾਂਸ਼ਹਿਰ, 20 ਮਾਰਚ (ਗੁਰਬਖ਼ਸ਼ ਸਿੰਘ ਮਹੇ)-ਜਨਮ ਸ਼ਤਾਬਦੀ ਘੁਟਾਲੇ ਨਾਲ ਸਬੰਧਿਤ 26 ਮਾਰਚ, 2011 ਵਿਚ ਦਰਜ ਹੋਏ ਮੁਕੱਦਮੇ ਦੇ ਚਾਰ ਮੁੱਖ ਕਥਿਤ ਦੋਸ਼ੀਆਂ 'ਚੋਂ ਇਕ ਸਤਬੀਰ ਸਿੰਘ ਬਾਜਵਾ ਨੂੰ ਹਾਲੇ ਤੱਕ ਪੰਜਾਬ ਵਿਜੀਲੈਂਸ ਬਿਊਰੋ ਗਿ੍ਫ਼ਤਾਰ ਨਹੀਂ ਕਰ ਸਕਿਆ | ਇਹ ...

ਪੂਰੀ ਖ਼ਬਰ »

ਪਨਸਪ ਪੰਜਾਬ ਦੇ ਚੇਅਰਮੈਨ ਮੀਰਾਂਕੋਟ ਵੱਲੋਂ ਅਸਤੀਫ਼ਾ

ਜੰਡਿਆਲਾ ਗੁਰੂ, 20 ਮਾਰਚ (ਰਣਜੀਤ ਸਿੰਘ ਜੋਸਨ)-ਪਨਸਪ ਪੰਜਾਬ ਦੇ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਵਰਨਣਯੋਗ ਹੈ ਕਿ ਅਜੈਪਾਲ ਸਿੰਘ ਮੀਰਾਂਕੋਟ ਪਿਛਲੇ ਸਮੇਂ ਦੌਰਾਨ ਦੋ ਵਾਰੀ ਬਣੀ ਸ਼੍ਰੋਮਣੀ ਅਕਾਲੀ ਦਲ ਤੇ ...

ਪੂਰੀ ਖ਼ਬਰ »

ਪਾਕਿ ਜਨਗਣਨਾ ਸੂਚੀ 'ਚ ਸਿੱਖ ਭਾਈਚਾਰੇ ਨੂੰ ਸ਼ਾਮਿਲ ਨਾ ਕੀਤੇ ਜਾਣ ਦਾ ਮਾਮਲਾ ਅਦਾਲਤ 'ਚ ਪਹੁੰਚਿਆ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹੋ ਰਹੀ ਜਨਗਣਨਾ ਦੀ ਸੂਚੀ 'ਚ ਸਿੱਖ ਭਾਈਚਾਰੇ ਨੂੰ ਸ਼ਾਮਿਲ ਨਾ ਕੀਤੇ ਜਾਣ ਦੇ ਮਾਮਲੇ ਸਬੰਧੀ ਅੱਜ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ | ਪਾਕਿਸਤਾਨ ਸਿੱਖ ਕੌਾਸਲ ਦੇ ਪੈਟਰਨ-ਇਨ ਚੀਫ਼ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਸਾਬਕਾ ਮੰਤਰੀ ਦੇ ਪੁੱਤਰ ਦੀ ਮੌਤ

ਕੁਰੂਕਸ਼ੇਤਰ/ਪਾਣੀਪਤ, 20 ਮਾਰਚ (ਸਟਾਫ਼ ਰਿਪੋਰਟਰ)- ਸੜਕ ਹਾਦਸੇ ਵਿਚ ਸਾਬਕਾ ਮੰਤਰੀ ਦੇ ਪੁੱਤਰ ਹਰਿਆਣਾ ਪੁਲਿਸ ਦੇ ਐਸ.ਐਚ.ਓ. ਦੀ ਮੌਤ ਹੋ ਗਈ | ਇਹ ਹਾਦਸਾ ਬੀਤੇ ਦਿਨ ਪਾਣੀਪਤ ਵਿਚ ਹੋਇਆ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ...

ਪੂਰੀ ਖ਼ਬਰ »

ਜਾਟਾਂ ਦਾ ਧਰਨਾ 20ਵੇਂ ਦਿਨ ਵਿਚ ਦਾਖ਼ਲ

ਗੁਹਲਾ ਚੀਕਾ, 20 ਮਾਰਚ (ਓ.ਪੀ. ਸੈਣੀ)- ਇੱਥੇ ਉਪਮੰਡਲ ਗੁਹਲਾ ਦੇ ਪਿੰਡ ਭਾਗਲ ਵਿਖੇ ਜਾਟਾਂ ਦਾ ਚਲ ਰਿਹਾ ਧਰਨਾਂ ਅੱਜ 20ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਅੱਜ ਦੇ ਧਰਨੇ ਦੀ ਪ੍ਰਧਾਨਗੀ ਗੁਰਪਾਲ ਸਿੰਘ ਨੇ ਕੀਤੀ | ਗੁਰਪਾਲ ਸਿੰਘ ਨੇ ਕਿਹਾ ਕਿ ਜਦ ਤੱਕ ਸਰਕਾਰ ਉਨ੍ਹਾਂ ਦੀ ...

ਪੂਰੀ ਖ਼ਬਰ »

ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨਾਲ ਦੋਸਤਾਨਾ ਸਬੰਧ ਬਣਾਏ ਐਸ.ਜੀ.ਪੀ.ਸੀ.-ਦੀਦਾਰ ਸਿੰਘ ਨਲਵੀ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਐਸ.ਜੀ.ਪੀ.ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸਾਰੇ 170 ਮੈਂਬਰਾਂ ਨੂੰ ਪੰਜਾਬ ਤੋਂ ਬਾਹਰ ਵੱਸਦੇ ...

ਪੂਰੀ ਖ਼ਬਰ »

ਛਾਪਾਮਾਰੀ ਕਰਕੇ ਸੈਕਸ ਰੈਕੇਟ ਦਾ ਕੀਤਾ ਪਰਦਾਫ਼ਾਸ, 3 ਗਿ੍ਫ਼ਤਾਰ

ਕੁਰੂਕਸ਼ੇਤਰ/ਸ਼ਾਹਾਬਾਦ, 20 ਮਾਰਚ (ਸਟਾਫ਼ ਰਿਪੋਰਟਰ)- ਪੁਲਿਸ ਨੇ ਰਾਜਾ ਸਿੰਘ ਕਲੋਨੀ ਵਿਚ ਸੈਕਸ ਰੈਕੇਟ ਦਾ ਪਰਦਾਫ਼ਾਸ ਕਰਦੇ ਹੋਏ ਸਰਗਨਾ ਸਮੇਤ 3 ਔਰਤਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਤੋਂ ਇਲਾਵਾ ਇਕ ਵਿਅਕਤੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ | ਪੁਲਿਸ ਨੇ ਦੋਸ਼ੀਆਂ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਹੋਲਾ ਮਹੱਲਾ ਮੇਲੇ 'ਤੇ ਵੱਡੀ ਸਾਜ਼ਿਸ਼ ਨਾਕਾਮ

ਪਾਉਂਟਾ ਸਾਹਿਬ, 20 ਮਾਰਚ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਵਿਚ ਗੜਬੜੀ ਮਚਾਉਣ ਦੇ ਇਰਾਦੇ ਨਾਲ ਇਕ ਵਿਅਕਤੀ ਨੂੰ ਦੋ ਕੱਟੇ (ਪਿਸਤੌਲ) ਸਮੇਤ ਪੁਲਿਸ ਨੇ ਫੜ ਲਿਆ, ਜਿਸ ਕਾਰਨ ਵੱਡੀ ਸਾਜ਼ਿਸ਼ ਅਤੇ ਗੜਬੜੀ ਹੋਣ ਤੋਂ ਗੁਰੂ ਨਗਰੀ ਨੂੰ ਬਚਾਅ ...

ਪੂਰੀ ਖ਼ਬਰ »

ਬਗਦਾਦ 'ਚ ਆਤਮਘਾਤੀ ਧਮਾਕਾ, 23 ਮੌਤਾਂ

ਬਗਦਾਦ, 20 ਮਾਰਚ (ਏਜੰਸੀ)-ਬਗਦਾਦ 'ਚ ਅੱਜ ਹੋਏ ਇਕ ਆਤਮਘਾਤੀ ਕਾਰ ਬੰਬ ਧਮਾਕੇ 'ਚ ਘੱਟੋ ਘੱਟ 23 ਵਿਅਕਤੀ ਮਾਰੇ ਗਏ ਅਤੇ 45 ਹੋਰ ਜ਼ਖ਼ਮੀ ਹੋ ਗਏ | ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਬਗਦਾਦ ਦੇ ਦੱਖਣ-ਪੱਛਮੀ ਵਪਾਰਕ ਖੇਤਰ ਨੂੰ ਨਿਸ਼ਾਨ ਬਣਾ ਕੇ ਧਮਾਕਾ ਕੀਤਾ ਗਿਆ | ਅਜੇ ਤੱਕ ...

ਪੂਰੀ ਖ਼ਬਰ »

ਸ਼ੇਰਗਿੱਲ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਨਿਯੁਕਤ

ਚੰਡੀਗੜ੍ਹ, 20 ਮਾਰਚ (ਬਿਊਰੋ ਚੀਫ਼)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ (ਸੇਵਾ-ਮੁਕਤ) ਨੂੰ ਮੁੱਖ ਮੰਤਰੀ ਸਕੱਤਰੇਤ ਵਿਚ ਮੁੱਖ ਸਲਾਹਕਾਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੀ ਨਿਯੁਕਤੀ ...

ਪੂਰੀ ਖ਼ਬਰ »

ਇਕ ਅਪ੍ਰੈਲ ਨੂੰ ਨਵੇਂ ਵਿੱਦਿਅਕ ਸੈਸ਼ਨ ਮੌਕੇ ਨਹੀਂ ਹੋਣਗੀਆਂ ਸਾਰੇ ਬੱਚਿਆਂ ਹੱਥ ਕਿਤਾਬਾਂ

ਚੰਡੀਗੜ੍ਹ, 20 ਮਾਰਚ (ਗੁਰਸੇਵਕ ਸਿੰਘ ਸੋਹਲ)-ਸਿੱਖਿਆ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਵਾਰ ਚੋਣ ਜ਼ਾਬਤੇ ਕਾਰਨ ਕਿਤਾਬਾਂ ਦੀ ਛਪਾਈ ਦੇ ਅਮਲ 'ਚ ਦੇਰੀ ਹੋਈ ਹੈ | ਇਸ ਲਈ ਇਹ ਅਸੰਭਵ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ 1 ਅਪ੍ਰੈਲ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX