ਤਾਜਾ ਖ਼ਬਰਾਂ


'ਫਿੱਕੀ' ਦੇ ਅੰਮ੍ਰਿਤਸਰ ਚੈਪਟਰ ਦੀ ਹੋਈ ਸ਼ੁਰੂਆਤ
. . .  1 day ago
ਅੰਮ੍ਰਿਤਸਰ, 23 ਅਪ੍ਰੈਲ (ਹਰਮਿੰਦਰ ਸਿੰਘ) - ਫੈਡਰੇਸ਼ਨ ਆਫ ਇੰਡੀਅਨ ਚੈੰਬਰ ਆਫ ਕਾਮਰਸ ਐਂਡ ਇੰਡਰਸਟੀਰਜ਼ (ਫਿੱਕੀ) ਦੇ ਇਸਤਰੀ ਕਾਰੋਬਾਰ ਵਿੰਗ ਫਿੱਕੀ ਮਹਿਲਾ ਸੰਗਠਨ (ਐਫ਼.ਐਲ.ਓ) ਵਲੋਂ ਪੰਜਾਬ ਵਿਚ ਆਪਣਾ ਵਿਸਥਾਰ ਕਰਦੇ ਹੋਏ...
ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ...
ਚੈੱਕ ਬਾਊਂਸ ਮਾਮਲੇ ਵਿਚ ਅਭਿਨੇਤਾ ਰਾਜਪਾਲ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ,23 ਅਪ੍ਰੈਲ - ਦਿੱਲੀ ਦੀ ਕਰਕੜਡੂਮਾ ਅਦਾਲਤ ਨੇ ਅਭਿਨੇਤਾ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਮਾਮਲੇ ਵਿੱਚ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਵਿੱਚ ਰਾਜਪਾਲ ਯਾਦਵ ਨੂੰ ਜ਼ਮਾਨਤ ਮਿਲ ਗਈ । ਜ਼ਿਕਰਯੋਗ ਹੈ ਕਿ ਇਸ ਅਭਿਨੇਤਾ ਦੇ ਖਿਲਾਫ 7 ਮਾਮਲੇ ਦਰਜ ਸਨ।
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ 4 ਦੌੜਾਂ ਨਾਲ ਜੇਤੂ
. . .  1 day ago
ਆਈ ਪੀ ਐੱਲ 2018 : ਆਖ਼ਰੀ ਓਵਰ 'ਚ ਡੀ ਡੀ ਨੂੰ ਜਿੱਤਣ ਲਈ 17 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਚੌਥਾ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਜ਼ਬਰਦਸਤ ਤੀਜਾ ਝਟਕਾ , ਕਪਤਾਨ ਗੰਭੀਰ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ2018 : ਡੀ ਡੀ ਨੂੰ ਪਹਿਲਾ ਝਟਕਾ , ਮੈਕਸਵੈੱਲ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੇ ਡੀ ਡੀ ਨੂੰ ਦਿੱਤਾ 144 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪੰਜਵਾਂ ਝਟਕਾ ,ਕਰੁਣ ਨਾਇਰ 34 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤੀ ਸੀਮਾ ਸੁਰੱਖਿਆ ਬਲ ਨੇ ਦੋ ਪਾਕਿਸਤਾਨ ਨੌਜਵਾਨਾਂ ਨੂੰ ਭੇਜਿਆ ਵਤਨ ਵਾਪਸ
. . .  1 day ago
ਫ਼ਾਜ਼ਿਲਕਾ, 23 ਅਪ੍ਰੈਲ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਬੋਹਰ ਸੈਕਟਰ ਵਿਚ ਚੌਕੀ ਰਾਨਾ ਤੋਂ ਗ੍ਰਿਫ਼ਤਾਰ ਕੀਤੇ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਭਾਰਤੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਪਾਕਿਸਤਾਨ ...
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ , ਯੁਵਰਾਜ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ , ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ ,ਫਿੰਚ 2 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਟਾਸ ਜਿੱਤ ਕੇ ਦਿੱਲੀ ਡੇਅਡੇਵਿਲਜ਼ ਵੱਲੋਂ ਕਿੰਗਜ਼ ਇਲੈਵਨ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 day ago
'ਫਿੱਕੀ' ਦੇ ਅੰਮ੍ਰਿਤਸਰ ਚੈਪਟਰ ਦੀ ਹੋਈ ਸ਼ੁਰੂਆਤ
. . .  1 day ago
ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਬਣੇ ਮਾਤਾ ਪਿਤਾ
. . .  1 day ago
ਬੰਗਲਾਦੇਸ਼ ਤੋਂ ਭਾਰਤ ਲਿਜਾਏ ਜਾ ਰਹੇ ਸੋਨੇ ਦੇ ਬਿਸਕੁਟ ਬੀਐਸਐਫ ਨੇ ਕੀਤੇ ਜ਼ਬਤ
. . .  1 day ago
ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ
. . .  1 day ago
ਨੋਇਡਾ ਮੁਠਭੇੜ ਚ ਗੈਂਗਸਟਰ ਭੱਟੀ ਦੀ ਮੌਤ
. . .  1 day ago
ਸਾਬਕਾ ਮੰਤਰੀ ਦੇ ਪੁੱਤਰ ਦਾ ਕਾਤਲ ਨਾਮਵਰ ਗੈਂਗਸਟਰ ਰਾਜ ਕੁਮਾਰ ਰਾਜੂ ਗ੍ਰਿਫ਼ਤਾਰ
. . .  1 day ago
ਸੁਸ਼ਮਾ ਸਵਰਾਜ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਕੀਤੀ ਮੁਲਾਕਾਤ
. . .  1 day ago
ਫਗਵਾੜਾ ਵਿਖੇ ਜੋ ਵੀ ਹੋਇਆ, ਸ਼ਿਵ ਸੈਨਾ ਬਾਲ ਠਾਕਰੇ ਦਾ ਉਸ ਵਿਚ ਕੋਈ ਹੱਥ ਨਹੀ - ਯੋਗਰਾਜ ਸ਼ਰਮਾ
. . .  1 day ago
ਜੈਸਿਕਾ ਕਤਲ ਕਾਂਡ ਵਿਚ ਆਇਆ ਅਹਿਮ ਮੋੜ, ਭੈਣ ਨੇ ਹੱਤਿਆਰੇ ਨੂੰ ਕੀਤਾ ਮਾਫ
. . .  1 day ago
ਵਿਜੇਇੰਦਰ ਸਿੰਗਲਾ ਨੇ ਸੰਭਾਲਿਆ ਅਹੁਦਾ
. . .  1 day ago
ਚੈੱਕ ਬਾਊਂਸ ਮਾਮਲੇ ਵਿਚ ਅਭਿਨੇਤਾ ਰਾਜਪਾਲ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
12ਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਜਲਾਲਾਬਾਦ ਦੀ ਨਿਤੁਲ ਸਾਇੰਸ ਵਿਸ਼ੇ ਚੋਂ ਅੱਵਲ
. . .  1 day ago
ਸੁਖਪਾਲ ਖਹਿਰਾ 'ਤੇ ਮਾਣਹਾਨੀ ਦਾ ਮਾਮਲਾ ਦਰਜ
. . .  1 day ago
ਪੱਛਮੀ ਬੰਗਾਲ - ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਦਰਮਿਆਨ ਹੋਈ ਝੜਪ ਵਿੱਚ ਇਕ ਭਾਜਪਾ ਵਰਕਰ ਦੀ ਮੌਤ
. . .  1 day ago
ਯਮਨ : ਵਿਆਹ ਸਮਾਰੋਹ ਦੌਰਾਨ ਹੋਏ ਹਵਾਈ ਹਮਲੇ 'ਚ 20 ਮੌਤਾਂ
. . .  1 day ago
ਕਰਨਾਟਕ ਚੋਣਾਂ : ਭਾਜਪਾ ਨੇ 7 ਉਮੀਦਵਾਰ ਦੀ ਚੌਥੀ ਸੂਚੀ ਕੀਤੀ ਜਾਰੀ
. . .  1 day ago
ਸੰਵਿਧਾਨ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦੇਵੇਗੀ ਕਾਂਗਰਸ : ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਧਰਮ ਤੇ ਵਿਰਸਾ

ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ, ਮਕਸਦ ਤੇ ਮਹੱਤਵ ਦੇ ਝਰੋਖੇ 'ਚੋਂ

ਅੰਗਰੇਜ਼ੀ ਕੈਲੰਡਰ ਅਨੁਸਾਰ ਸਾਲ 2019 ਦੇ ਨਵੰਬਰ ਮਹੀਨੇ ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰਤ ਤੌਰ 'ਤੇ ਇਸ ਤਾਰੀਖ ਦਾ ਬਾਕਾਇਦਾ ਐਲਾਨ ਕੀਤਾ ਜਾਣਾ ਹਾਲੇ ਬਾਕੀ ਹੈ | ਇਸ ਲਈ ਮੈਂ ਕਿਸੇ ਨਿਸਚਿਤ ਮਿਤੀ ਦੇ ਬਖੇੜੇ ਵਿਚ ਨਹੀਂ ਪੈਂਦਾ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਸਾਲ 1999 ਵਿਚ ਤੇ ਦੁਬਾਰਾ ਸਾਲ 2003 ਵਿਚ ਕੁਝ ਸੋਧਾਂ ਉਪਰੰਤ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ | ਲਾਗੂ ਕਰਨ ਸਮੇਂ ਇਸ ਕੈਲੰਡਰ ਨੂੰ ਸਰਲ, ਵਿਗਿਆਨਕ ਤੇ ਉਪਯੋਗੀ ਕਿਹਾ ਗਿਆ ਸੀ | ਫੇਰ ਮਾਰਚ, 2010 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਵਾਲੀਆਂ ਹੀ ਅਪਣਾ ਲਈਆਂ ਗਈਆਂ ਤੇ ਇਕ ਵਾਰ ਫਿਰ ਮਾਰਚ, 2015 ਵਿਚ ਸਾਰੇ ਗੁਰਪੁਰਬ ਬਿਕਰਮੀ ਕੈਲੰਡਰ ਮੁਤਾਬਕ ਮਨਾਉਣ ਦਾ ਫੈਸਲਾ ਕਰ ਲਿਆ ਗਿਆ | ਅਲਬੱਤਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਤਾਂ ਨਵੰਬਰ, 2019 ਵਿਚ ਹੀ ਬਣਦਾ ਹੈ, ਜੇ ਉਸ ਵੇਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਹੋਰ ਨਵੀਂ ਸੋਧ ਨਾ ਕੀਤੀ |
ਸਿੱਖ ਧਰਮ ਅੱਜ ਸੰਸਾਰ ਦੇ ਨੌਾ ਵੱਡੇ ਧਰਮਾਂ ਵਿਚੋਂ ਸਭ ਤੋਂ ਨਵਾਂ, ਵਿਹਾਰਕ ਤੇ ਸਰਲ ਧਰਮ ਹੈ | ਸਿੱਖ ਧਰਮ ਦਾ ਇਤਿਹਾਸ ਗੌਰਵਮਈ ਹੈ | ਇਸ ਦੇ ਪੈਰੋਕਾਰਾਂ ਦੀ ਜੀਵਨ-ਜਾਚ ਨੂੰ ਗੁਰਮਤਿ ਦਾ ਸਿਧਾਂਤ ਨਿਰਧਾਰਤ ਕਰਦਾ ਹੈ | ਸ਼ਬਦ ਗੁਰੂ, ਸਿੱਖ ਸੁਰਤੀ ਦਾ ਮਾਰਗ ਦਰਸ਼ਕ ਹੈ | ਗੁਰੂ ਪਦਵੀ ਪ੍ਰਾਪਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਪਵਿੱਤਰ ਧਰਮ-ਗ੍ਰੰਥ ਹਨ | ਕਿਉਂਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ, ਇਸ ਲਈ ਉਨ੍ਹਾਂ ਦੇ 550ਵੇਂ ਯਾਦਗਾਰੀ ਜਨਮ ਦਿਹਾੜੇ ਨੂੰ ਇਕ ਮਹਾਨ ਉਤਸਵ ਦੇ ਰੂਪ ਵਿਚ ਮਨਾਉਣ ਲਈ ਸਮੁੱਚੀ ਸਿੱਖ ਕੌਮ ਵੱਲੋਂ ਇਕ ਵਿਆਪਕ ਯੋਜਨਾ ਉਲੀਕਣੀ ਬਣਦੀ ਹੈ | ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੁੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ, ਚੀਫ਼ ਖ਼ਾਲਸਾ ਦੀਵਾਨ, ਗੁਰੂ ਨਾਨਕ ਫ਼ਾਊਾਡੇਸ਼ਨ ਅਤੇ ਸਮੂਹ ਸਿੱਖ ਵਿੱਦਿਅਕ ਸੰਸਥਾਵਾਂ (ਖ਼ਾਲਸਾ ਕਾਲਜ ਅਤੇ ਸਕੂਲ) ਅਤੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਫਲਸਫ਼ੇ ਦੇ ਪ੍ਰਚਾਰ ਤੇ ਪ੍ਰਸਾਰ ਦੇ ਕਾਰਜ ਵਿਚ ਕਾਰਜਸ਼ੀਲ ਸਾਰੀਆਂ ਸਿੱਖ ਸੰਸਥਾਵਾਂ ਨੂੰ ਹੁਣ ਤੋਂ ਹੀ ਇਸ ਵਿਸ਼ੇਸ਼ ਕਾਰਜ ਵਿਚ ਜੁਟ ਜਾਣਾ ਚਾਹੀਦਾ ਹੈ | ਹਰ ਇਕ ਸੰਸਥਾ ਨੂੰ ਆਪਣਾ ਯੋਗਦਾਨ ਪਾਉਣ ਲਈ ਇਕ ਵਿਸ਼ੇਸ਼ ਯੋਜਨਾ ਉਲੀਕ ਲੈਣੀ ਚਾਹੀਦੀ ਹੈ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ, ਸਮੁੱਚੇ ਸਿੱਖ ਜਗਤ ਲਈ ਇਕ ਵਿਸ਼ੇਸ਼ ਮਹੱਤਵ ਰੱਖਦਾ ਹੈ | ਸਿੱਖ ਧਰਮ ਦਾ ਸੰਕਲਪ ਵਿਸ਼ਵ-ਵਿਆਪੀ ਹੈ | ਇਸ ਵਿਸ਼ੇਸ਼ ਪੁਰਬ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦੀ ਵਿਆਪਕ ਯੋਜਨਾ ਬਣਨੀ ਚਾਹੀਦੀ ਹੈ | ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਿੱਖ ਲੀਡਰਸ਼ਿਪ ਦੀ ਯੋਗਤਾ ਅਤੇ ਦੂਰਦਿ੍ਸ਼ਟੀ ਦੀ ਪਰਖ ਦੀ ਘੜੀ ਹੈ | ਇਸ ਮਹਾਨ ਕਾਰਜ ਵਿਚ ਸਿੱਖ ਬੁੱਧੀਜੀਵੀਆਂ ਤੇ ਲੇਖਕਾਂ ਦੀ ਵੱਡੀ ਭੂਮਿਕਾ ਬਣਦੀ ਹੈ, ਉਨ੍ਹਾਂ ਦੀ ਬੌਧਿਕ ਉੱਤਮਤਾ ਦਾ ਸਦਉਪਯੋਗ ਕਰਨਾ ਚਾਹੀਦਾ ਹੈ | ਮੇਰੀ ਜਾਚੇ, ਸਿੱਖ ਚੇਤਨਾ ਦੇ ਪਰਿਪੇਖ ਵਿਚ ਸਿੱਖ ਬੁੱਧੀਜੀਵੀਆਂ ਦੇ ਬੌਧਿਕ ਅਨੁਭਵਾਂ ਦਾ ਕੇਂਦਰ ਬਿੰਦੂ ਵਿਸ਼ਵ ਦੇ ਅਜੋਕੇ ਬਿਰਤਾਂਤਿਕ ਸਰੋਕਾਰਾਂ ਦੀ ਦਿ੍ਸ਼ਟੀ ਵਿਚ ਉੱਤਮ ਸਿੱਖ ਸਾਹਿਤ ਦੀ ਰਚਨਾ ਹੋਣਾ ਚਾਹੀਦਾ ਹੈ | ਇਸ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਉਦਾਸੀਆਂ ਦੇ ਲੰਮੇ ਪੈਂਡਿਆਂ ਦੀ ਗਾਥਾ ਅਤੇ ਉਸ ਦੇ ਮੂਲ ਮਨੋਰਥਾਂ ਨੂੰ ਵਿਸ਼ਵ ਸਰੋਕਰਾਂ ਦੇ ਪ੍ਰਸੰਗ ਵਿਚ ਪੁਨਰ ਪ੍ਰਸਤੁਤ ਕਰਨ ਦੀ ਲੋੜ ਹੈ | ਇਸ ਮਹਾਨ ਕਾਰਜ ਨੂੰ ਸਹੀ ਸੰਦਰਭ ਵਿਚ ਨੇਪਰੇ ਚਾੜ੍ਹਨ ਲਈ ਜ਼ਰੂਰੀ ਹੈ ਕਿ ਨਵੀਂ ਖੋਜ ਨੂੰ ਸਿਰਮੌਰ ਪਹਿਲ ਦਿੱਤੀ ਜਾਵੇ |
ਅੱਜ ਸੰਸਾਰ ਦਾ ਵੱਡਾ ਹਿੱਸਾ ਬਹੁ-ਸੱਭਿਆਚਾਰੀ, ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਨਸਲੀ ਮਨੁੱਖੀ ਸਮਾਜ ਦੇ ਅੰਤਰ ਵਿਰੋਧਾਂ ਦੇ ਸਰੋਕਾਰਾਂ ਨਾਲ ਜੂਝ ਰਿਹਾ ਹੈ | ਇਸ ਪਰਿਪੇਖ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਉਦਾਸੀਆਂ ਦੇ ਸੂਖਮ ਲਕਸ਼ਾਂ ਦੀ ਅਸਲੀਅਤ ਦੀ ਇਸ ਵਿਸ਼ੇਸ਼ ਸਾਪੇਖਤਾ ਦੀ ਦਿ੍ਸ਼ਟੀ ਵਿਚ ਪੁਨਰ ਪੜਚੋਲ ਕਰਨ ਦੀ ਜ਼ਰੂਰਤ ਹੈ | ਗੁਰੂ ਜੀ ਦੀਆਂ ਉਦਾਸੀਆਂ ਦੇ ਪੁਰਨੂਰ ਪੈਂਡਿਆਂ ਦੀਆਂ ਪੈੜਾਂ ਤੇ ਸਾਖੀਆਂ ਦਾ ਸੱਚ ਅੱਜ ਦੇ ਬੇਨੂਰ ਸਮਿਆਂ ਵਿਚ ਕਿੰਨਾ ਸੱਜਰਾ ਤੇ ਪ੍ਰਸੰਗਿਕ ਹੈ, ਇਸ ਸੱਚ ਨੂੰ ਵੀ ਪੁਨਰ ਪ੍ਰਭਾਸ਼ਿਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ |
ਵਿਸ਼ਵੀਕਰਨ ਦੇ ਦੌਰ ਵਿਚ ਸੂਚਨਾ ਤਕਨਾਲੋਜੀ ਕਾਰਨ ਅੱਜ ਪੂਰਾ ਵਿਸ਼ਵ ਸੁੰਗੜ ਕੇ ਇਕ ਪਿੰਡ ਬਣ ਗਿਆ ਹੈ | ਕੰਪਿਊਟਰਾਂ ਦੇ ਵਿਸ਼ਵ ਵਿਆਪੀ ਤਾਣੇ-ਬਾਣੇ ਰਾਹੀਂ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਸਾਡੇ ਗਿਆਨ ਵਿਚ ਵਾਧਾ ਕਰ ਰਹੀਆਂ ਹਨ, ਜੋ ਨਵੀਆਂ ਤੇ ਹੈਰਾਨਕੁੰਨ ਹਨ | ਇਨ੍ਹਾਂ ਵਿਚੋਂ ਕੁਝ ਜਾਣਕਾਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੇ ਸਬੰਧ ਵਿਚ ਵੀ ਹਨ | ਇਹ ਜਾਣਕਾਰੀਆਂ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਲਈ ਡੂੰਘੀ ਖੋਜ ਦਾ ਨਵਾਂ ਵਿਸ਼ਾ ਬਣ ਸਕਦੀਆਂ ਹਨ |
ਇੱਥੇ ਇਹ ਜ਼ਿਕਰ ਜ਼ਰੂਰੀ ਹੋ ਗਿਆ ਹੈ ਕਿ ਜੁਲਾਈ, 2013 ਵਿਚ ਮੈਨੂੰ ਕੀਨੀਆ (ਪੂਰਬੀ ਅਫ਼ਰੀਕਾ ਦਾ ਦੇਸ਼) ਵਿਚ ਜਾਣ ਦਾ ਮੌਕਾ ਮਿਲਿਆ | ਸਬੱਬ ਇਹ ਸੀ ਕਿ ਕੀਨੀਆ ਦੇ ਸਿੱਖ ਭਾਈਚਾਰੇ ਵੱਲੋਂ ਦੇਸ਼-ਵਿਦੇਸ਼ ਵਿਚ ਪੜ੍ਹਦੇ ਸਿੱਖ ਨੌਜਵਾਨ ਬੱਚਿਆਂ ਅਤੇ ਬੱਚੀਆਂ ਨੂੰ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਬਾਰੇ ਹਰ ਕਿਸਮ ਦੀ ਸਰਲ ਜਾਣਕਾਰੀ ਅੰਗਰੇਜ਼ੀ ਅਤੇ ਪੰਜਾਬੀ ਵਿਚ ਵਿਸਥਾਰਪੂਰਵਕ ਢੰਗ ਨਾਲ ਦੇਣ ਲਈ ਹਰ ਵਰ੍ਹੇ ਇਕ ਹਫ਼ਤੇ ਦੀ ਅਵਧੀ ਵਾਲਾ ਕੈਂਪ ਗੁਰਦੁਆਰਾ ਮਕਿੰਡੂ ਸਾਹਿਬ ਵਿਖੇ ਲਾਇਆ ਜਾਂਦਾ ਹੈ | ਇਹ ਸ਼ਾਨਦਾਰ ਗੁਰਦੁਆਰਾ ਨੈਰੋਬੀ-ਮੁੰਬਾਸਾ ਸ਼ਾਹਰਾਹ ਉੱਤੇ ਨੈਰੋਬੀ ਤੋਂ ਕੋਈ 170 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਗੁਰਦੁਆਰਾ ਮਕਿੰਡੂ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਲ 2013 ਦੇ ਕੈਂਪ ਲਈ ਇਹ ਸੇਵਾ ਮੇਰੇ ਜ਼ਿੰਮੇ ਲਾ ਦਿੱਤੀ | ਗੁਰਦੁਆਰਾ ਮਕਿੰਡੂ ਸਾਹਿਬ ਦੀਆਂ ਪੁਰਨੂਰ ਫ਼ਿਜ਼ਾਵਾਂ ਵਿਚ ਇਨ੍ਹਾਂ ਪਿਆਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸੰਗਤ ਵਿਚ ਇਕ ਹਫ਼ਤਾ ਗੁਜ਼ਾਰ ਕੇ ਮੈਨੂੰ ਰੂਹਾਨੀਅਤ ਦਾ ਅਨੂਠਾ ਅਨੁਭਵ ਮਾਨਣ ਦਾ ਮੌਕਾ ਮਿਲਿਆ |
ਇਹ ਇਕ ਮੌਕਾ ਮੇਲ ਹੀ ਸੀ ਕਿ ਇਸ ਸਮੇਂ ਦੌਰਾਨ, ਯੂਗਾਂਡਾ (ਪੂਰਬੀ ਅਫ਼ਰੀਕਾ ਦਾ ਇਕ ਹੋਰ ਦੇਸ਼) ਦੇ ਕੰਪਾਲਾ ਸ਼ਹਿਰ ਤੋਂ ਇਕ ਸਿੱਖ ਪਰਿਵਾਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਗੁਰਦੁਆਰਾ ਸਾਹਿਬ ਵਿਚ ਠਹਿਰੇ ਹੋਏ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਹੋਏ ਸਨ | ਇਸ ਦੌਰਾਨ ਹੀ ਯੂਗਾਂਡਾ ਦੇ ਅਫ਼ਰੀਕਨ ਮੂਲ ਦੇ ਕੁਝ ਹੋਰ ਸਿੱਖਾਂ ਦਾ ਜਥਾ ਵੀ ਇੱਥੇ ਪੁੱਜ ਗਿਆ, ਜੋ ਬਾਮੂਨਾਨਿਕਾ (ਯੂਗਾਂਡਾ) ਤੋਂ ਗੁਰਦੁਆਰਾ ਮਕਿੰਡੂ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ | ਇਹ ਆਪਣਾ ਤੁਅੱਰਫ਼ 'ਮੁੰਗੂਨਾਨਿਕਾ' ਦੇ ਪੈਰੋਕਾਰਾਂ ਵਜੋਂ ਦੇ ਰਹੇ ਸਨ | ਇੱਥੇ ਇਹ ਵਰਨਣਯੋਗ ਹੈ ਕਿ ਸੁਹੈਲੀ ਭਾਸ਼ਾ ਵਿਚ 'ਮੁੰਗੂ' ਰੱਬ ਨੂੰ ਆਖਦੇ ਹਨ | 'ਮੁੰਗੂਨਾਨਿਕਾ' ਤੋਂ ਭਾਵ ਹੈ 'ਨਾਨਕ-ਰੱਬ' | ਬਾਮੂਨਾਨਿਕਾ, ਯੂਗਾਂਡਾ ਦੀ ਰਾਜਧਾਨੀ ਕੰਪਾਲਾ ਤੋਂ ਕੰਪਾਲਾ-ਸੁਡਾਨ ਰੋਡ 'ਤੇ ਲਗਪਗ 38 ਕਿਲੋਮੀਟਰ ਦੀ ਦੂਰੀ 'ਤੇ ਵਾਕਿਆ ਹੈ |
ਯੂਗਾਂਡਾ ਵਿਚ ਵੱਸਦੀ ਸਿੱਖ ਸੰਗਤ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਸਾਹਿਬ ਲਗਪਗ 1519 ਦੇ ਆਸ-ਪਾਸ ਇਸ ਖਿੱਤੇ ਵਿਚ ਆਏ ਸਨ | ਇਸ ਸਬੰਧ ਵਿਚ ਹੋਰ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਹ ਤੱਥ ਵੀ ਸਾਹਮਣੇ ਆਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਯੂਗਾਂਡਾ ਤੋਂ ਇਲਾਵਾ ਮਿਸਰ, ਸੁਡਾਨ, ਕੀਨੀਆ, ਇਥੋਪੀਆ, ਸੋਮਾਲੀਆ, ਤਨਜ਼ਾਨੀਆ ਅਤੇ ਕਾਂਗੋ ਵਰਗੇ ਦੇਸ਼ਾਂ ਵਿਚ ਵੀ ਪੁੱਜੇ ਸਨ ਤੇ ਲਗਪਗ 10 ਮਹੀਨੇ ਦਾ ਸਮਾਂ ਇਨ੍ਹਾਂ ਅਫ਼ਰੀਕਨ ਮੂਲ ਦੇ ਲੋਕਾਂ ਨਾਲ ਗੁਜ਼ਾਰਿਆ ਸੀ | ਇਨ੍ਹਾਂ ਯਾਤਰਾਵਾਂ ਦਾ ਹਵਾਲਾ ਜਨਮ ਸਾਖੀਆਂ ਵਿਚ 'ਹਬਸ਼ ਦੇਸ' ਵਜੋਂ ਮਿਲਦਾ ਹੈ | ਇਸ ਸਬੰਧ ਵਿਚ ਭਾਈ ਹਰਪਾਲ ਸਿੰਘ ਗਿੱਲ ਕੈਨੇਡਾ ਵਾਸੀ ਵੱਲੋਂ ਬੜੀ ਮਿਹਨਤ ਤੇ ਬਾਰੀਕਬੀਨੀ ਨਾਲ ਖੋਜ ਕੀਤੀ ਗਈ ਹੈ, ਜਿਸ ਦੇ ਤਫ਼ਸੀਲੀ ਹਵਾਲੇ ਪਾਠਕਾਂ ਦੀ ਜਾਣਕਾਰੀ ਲਈ ਇਸ ਵੈੱਬਸਾਈਟ 'ਤੇ ਉਪਲਬਧ ਹਨ : http://satguru.weebly.com/satguru-nanak-sahib-in-bamunanikauganda.html
ਇਸੇ ਤਰ੍ਹਾਂ ਹਾਲ ਹੀ ਵਿਚ ਪ੍ਰਾਪਤ ਹੋਏ ਵੇਰਵਿਆਂ ਅਤੇ ਵੈਟੀਕਨ (ਰੋਮ) ਦੇ ਪੁਰਾਲੇਖੀ ਦਸਤਾਵੇਜ਼ਾਂ ਦੇ ਹਵਾਲਿਆਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਟਲੀ ਵਿਚ ਸਥਾਪਿਤ ਇਸਾਈ ਮੱਤ ਦੇ ਰੋਮ ਸਥਿਤ ਸਦਰ ਮੁਕਾਮ 'ਵੈਟੀਕਨ' ਦੀ ਯਾਤਰਾ ਵੀ ਸਾਲ 1520 ਵਿਚ ਕੀਤੀ ਅਤੇ ਉਨ੍ਹਾਂ ਨੇ ਇਸਾਈ ਮੱਤ ਦੇ ਦਸਵੇਂ ਪੋਪ ਲੀਓ ਅਤੇ ਕਾਰਡੀਨਲਜ਼ ਨਾਲ ਇਕ ਰਸਮੀ ਮੁਲਾਕਾਤ ਵੀ ਕੀਤੀ | ਉਸ ਵੇਲੇ ਉਨ੍ਹਾਂ ਨਾਲ ਭਾਈ ਮਰਦਾਨਾ ਜੀ ਵੀ ਮੌਜੂਦ ਸਨ | ਇਸ ਤੱਥ ਸਬੰਧੀ ਵੀ ਕਾਫ਼ੀ ਜਾਣਕਾਰੀ ਗੂਗਲ ਖੋਜ ਰਾਹੀਂ ਨੈੱਟ 'ਤੇ ਉਪਲਬਧ ਹੈ | ਹੋਰ ਵਧੇਰੇ ਜਾਣਕਾਰੀ ਲਈ ਇਨ੍ਹਾਂ ਵੈੱਬਸਾਈਟਸ 'ਤੇ ਭਾਲ ਕੀਤੀ ਜਾ ਸਕਦੀ ਹੈ : www.sikhnet.com, www.gurmatbibek.com
ਉਪਰੋਕਤ ਤੱਥਾਂ ਅਤੇ ਜਾਣਕਾਰੀਆਂ ਦੀ ਰੌਸ਼ਨੀ ਵਿਚ ਇਹ ਜ਼ਰੂਰੀ ਹੋ ਗਿਆ ਹੈ ਕਿ ਸਿੱਖ ਵਿਦਵਾਨਾਂ ਅਤੇ ਤਾਰੀਖ਼ਦਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਪੁਨਰ ਖੋਜ ਕੀਤੀ ਜਾਵੇ | ਭਾਵੇਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ 'ਤੇ ਪਹਿਲਾਂ ਹੀ ਬਹੁਤ ਸਾਰਾ ਕੰਮ ਹੋ ਚੁੱਕਾ ਹੈ ਪਰ ਫਿਰ ਵੀ ਨਵੇਂ ਉੱਭਰੇ ਤੱਥਾਂ ਨੂੰ ਖੋਜਣਾ ਅਤੇ ਖੋਜ ਉਪਰੰਤ ਪ੍ਰਮਾਣਿਤ ਕਰਨਾ, ਇਹ ਵੀ ਸਿੱਖ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ | ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਤੁਰੰਤ ਹੀ ਬਿਨਾਂ ਸਮਾਂ ਗਵਾਇਆਂ ਪ੍ਰਾਰੰਭਿਕ ਉੱਦਮ ਕਰਨਾ ਚਾਹੀਦਾ ਹੈ | ਇਹ ਵੀ ਜ਼ਰੂਰੀ ਹੈ ਕਿ ਰਾਜਨੀਤਕ ਸੰਕੀਰਣਤਾ ਤੋਂ ਮੁਕਤ ਹੋ ਕੇ ਉਦਾਰ ਦਿ੍ਸ਼ਟੀਕੋਣ ਨਾਲ ਸਿੱਖ ਕੌਮ ਦੇ ਵੱਡੇ ਆਸ਼ਿਆਂ ਦੀ ਦਿ੍ਸ਼ਟੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇਕ ਉੱਚ ਮਿਆਰੀ, ਬਹੁ ਮੰਤਵੀ ਕਮੇਟੀ ਦਾ ਗਠਨ ਕੀਤਾ ਜਾਵੇ, ਤਾਂ ਕਿ ਸਾਰੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤੇ ਕਾਰਜ ਸੂਚੀ ਸਿਆਣਪ ਅਤੇ ਦਾਨਾਈ ਨਾਲ ਠੀਕ ਸਮੇਂ 'ਤੇ ਉਲੀਕ ਲਈ ਜਾਵੇ ਅਤੇ ਇਨ੍ਹਾਂ ਕਾਰਜਾਂ ਵਿਚ ਖਰਚ ਆਉਣ ਵਾਲੀ ਅਨੁਮਾਨਤ ਰਾਸ਼ੀ ਦਾ ਪ੍ਰਬੰਧ ਵੀ ਹੁਣੇ ਤੋਂ ਹੀ ਕਰ ਲਿਆ ਜਾਵੇ | ਇਸ ਤੋਂ ਵੀ ਵੱਧ ਜ਼ਰੂਰੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ-ਮਸ਼ਵਰਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਤਾਰੀਖ ਦਾ ਐਲਾਨ ਛੇਤੀ ਕਰੇ, ਤਾਂ ਕਿ ਸਿੱਖ ਕੌਮ ਨੂੰ ਇਸ ਮੁਕੱਦਸ ਦਿਹਾੜੇ ਬਾਰੇ ਕੋਈ ਭਰਮ-ਭੁਲੇਖਾ ਨਾ ਹੋਵੇ |
ਮੇਰਾ ਸੁਝਾਅ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਇਕ ਸ਼ਾਨਦਾਰ ਤੇ ਵੱਡਾ ਸਮਾਗਮ ਪਾਕਿਸਤਾਨ ਦੀ ਸਰਕਾਰ ਨਾਲ ਸਲਾਹ-ਮਸ਼ਵਰਾ ਕਰਕੇ ਸ੍ਰੀ ਨਨਕਾਣਾ ਸਾਹਿਬ ਕਰਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾਣਾ ਚਾਹੀਦਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਸ ਵਿਸ਼ੇਸ਼ ਮੌਕੇ 'ਤੇ ਯਾਤਰਾ ਲਈ ਵੱਡੀ ਪੱਧਰ 'ਤੇ ਵੀਜ਼ੇ ਹਾਸਲ ਕਰਨ ਲਈ ਭਾਰਤ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਨਾਲ ਹੁਣ ਤੋਂ ਹੀ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ |

ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ | ਮੋਬਾ: 98140-33362

ਦਿੱਲੀ ਗੁਰਦੁਆਰਾ ਚੋਣਾਂ ਦੇ ਇਤਿਹਾਸਕ ਸੰਕੇਤ!

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਬੰਧੀ ਸਾਰੇ ਵਿਸ਼ਵ 'ਚ ਸਿੱਖ ਜਥੇਬੰਦੀਆਂ ਤੇ ਆਮ ਸਿੱਖਾਂ ਵਿਚ ਵਧੇਰੀ ਚਰਚਾ ਬਣੀ ਰਹੀ ਹੈ | ਹਾਲਾਂਕਿ ਇਹ ਕੇਵਲ ਦਿੱਲੀ ਸ਼ਹਿਰ ਤੱਕ ਹੀ ਸੀਮਤ ਸੀ ਪਰ ਸਾਰੀ ਸਿੱਖ ਕੌਮ 'ਚ ਇਸ ਵੱਲ ਦੇਖਿਆ ਜਾ ਰਿਹਾ ਸੀ | ਹਰ 4 ਸਾਲ ਪਿੱਛੋਂ ...

ਪੂਰੀ ਖ਼ਬਰ »

ਸਿੱਖੀ ਪ੍ਰਚਾਰ ਪ੍ਰਤੀ ਸਮਰਪਿਤ ਰਹੇ ਸੰਤ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲੇ

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਅੰਸ-ਬੰਸ ਦੇ ਦਸਵੇਂ ਜਾਨਸ਼ੀਨ ਬ੍ਰਹਮ ਗਿਆਨੀ ਸੰਤ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਦਾ ਜਨਮ ਬਾਬਾ ਬਿਧੀ ਚੰਦ ਦੇ ਨੌਵੇਂ ਜਾਨਸ਼ੀਨ ਸੰਤ ਬਾਬਾ ਨੱਥਾ ...

ਪੂਰੀ ਖ਼ਬਰ »

ਯਾਤਰਾ ਪੁਰਾਤਨ ਰਿਆਸਤਾਂ ਦੀ ਰਿਆਸਤ ਬੁਰਹਾਨਪੁਰ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ) ਤਾਪਤੀ ਦਰਿਆ ਕਿਨਾਰੇ ਵਸੀ ਹੋਈ ਪੁਰਾਤਨ ਰਿਆਸਤ ਬੁਰਹਾਨਪੁਰ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਦੀ ਧਰਤੀ ਉੱਪਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਹਨ | ਮੱਧ ਪ੍ਰਦੇਸ਼ ਦੀ ਪੁਰਾਤਨ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਤ ਠਾਕਰ ਸਿੰਘ

ਸੰਤ ਠਾਕਰ ਸਿੰਘ ਦਾ ਜਨਮ ਪੰਜਾਬ ਦੇ ਛੋਟੇ ਜਿਹੇ ਪਿੰਡ ਕਾਲਰਾ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ 26 ਮਾਰਚ, 1929 ਦਿਨ ਮੰਗਲਵਾਰ ਨੂੰ ਇਕ ਸਾਧਾਰਨ ਧਾਰਮਿਕ ਪਰਿਵਾਰ ਵਿਚ ਪਿਤਾ ਸ: ਮੰਗਲ ਸਿੰਘ ਅਤੇ ਮਾਤਾ ਸ੍ਰੀਮਤੀ ਕਰਤਾਰ ਕੌਰ ਦੀ ਕੁੱਖੋਂ ਹੋਇਆ | ਸੰਤ ਠਾਕਰ ...

ਪੂਰੀ ਖ਼ਬਰ »

ਮਹਾਰਾਜਾ ਖੜਕ ਸਿੰਘ ਦੀ ਹਵੇਲੀ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ) ਓਨੀ ਦੇਰ ਵਿਚ ਮਹਾਰਾਜਾ ਨੂੰ ਇਸ਼ਨਾਨ ਕਰਵਾ ਕੇ ਉਨ੍ਹਾਂ ਦਾ ਗੜਵਈ ਬਾਹਰ ਆ ਗਿਆ ਅਤੇ ਬਾਹਰ ਆਉਂਦਿਆਂ ਹੀ ਉਸ ਦੀ ਨਜ਼ਰ ਸਭ ਤੋਂ ਪਹਿਲਾਂ ਤਲਵਾਰਾਂ ਤੇ ਬੰਦੂਕਾਂ ਹੱਥਾਂ ਵਿਚ ਲਈ ਖੜ੍ਹੇ ਡੋਗਰਾ ਸਰਦਾਰਾਂ 'ਤੇ ਪਈ | ...

ਪੂਰੀ ਖ਼ਬਰ »

ਇਕ ਜੀਵਨੀ ਖ਼ਲੀਲ ਜਿਬਰਾਨ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ) ਜਿਬਰਾਨ ਦਾ ਸਟੂਡੀਓ ਇਕ ਤਿੰਨ ਮੰਜ਼ਿਲਾ ਮਕਾਨ ਦੀ ਤੀਜੀ ਮੰਜ਼ਿਲ 'ਤੇ ਸੀ | ਉਸ 'ਚ ਦਾਖਲ ਹੁੰਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਸੰਨਿਆਸੀ ਦੀ ਕੁਟੀਆ 'ਚ ਦਾਖਲ ਹੋ ਰਿਹਾ ਹਾਂ | ਜਿਬਰਾਨ ਨੇ ...

ਪੂਰੀ ਖ਼ਬਰ »

ਜੈ ਮਾਂ ਕਾਲੀ ਬੌੜਵਾਲੀ, ਨੂਰਪੁਰ (ਹਿਮਾਚਲ)

ਪਠਾਨਕੋਟ (ਪੰਜਾਬ) ਤੋਂ ਨੂਰਪੁਰ (ਹਿਮਾਚਲ) ਲਗਪਗ 25 ਕਿਲੋਮੀਟਰ ਦੂਰ ਹੈ | ਨੂਰਪੁਰ ਧਰਮਸ਼ਾਲਾ ਰੋਡ ਉੱਪਰ ਪੈਂਦਾ ਹੈ | ਜੈ ਮਾਂ ਕਾਲੀ ਬੌੜਵਾਲੀ ਨੂਰਪੁਰ ਤੋਂ 3 ਕਿਲੋਮੀਟਰ ਪਿੱਛੇ ਪੈਂਦਾ ਹੈ | ਇਹ ਮੰਦਿਰ ਸੜਕ ਦੇ ਨਜ਼ਦੀਕ ਸਥਿਤ ਹੈ | ਇਸ ਮੰਦਿਰ ਦੇ ਅੱਗੇ ਤਿਕੋਣਾ ਸੜਕੀ ...

ਪੂਰੀ ਖ਼ਬਰ »

ਕੈਨੇਡਾ ਦੇ ਪ੍ਰਮੁੱਖ ਗੁਰੂ-ਘਰ: ਗੁਰਦੁਆਰਾ ਦਸਮੇਸ਼ ਦਰਬਾਰ, ਬਰੈਂਪਟਨ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ) ਇਹ ਪ੍ਰਾਈਵੇਟ ਗੁਰੂ-ਘਰ ਹੈ ਜੋ ਬੇਅੰਤ ਸਿੰਘ ਚਾਨਾ ਨਾਂਅ ਦੇ ਵਿਅਕਤੀ ਨੇ ਤਿਆਰ ਕਰਵਾਇਆ ਹੈ | 2002 ਤੋਂ ਇਹ ਗੁਰੂ-ਘਰ ਨਜ਼ਦੀਕ ਹੀ ਇਕ ਸ਼ੋਅਰੂਮ ਵਿਚ ਚੱਲਦਾ ਸੀ | 2009 ਵਿਚ ਇਹ ਸ਼ਾਨਦਾਰ ਇਮਾਰਤ ਤਿਆਰ ਕੀਤੀ ਗਈ | ਇਸ ਦੀ ...

ਪੂਰੀ ਖ਼ਬਰ »

ਸ਼ਾਨਾਮੱਤਾ ਹੈ ਨਿਹੰਗ ਸੰਪਰਦਾ ਦਾ ਇਤਿਹਾਸ

ਪੁਰਾਤਨ ਸਮੇਂ 'ਚ ਨਿਹੰਗ ਸਜਣ ਦਾ ਅਰਥ ਸੀ, ਖ਼ਾਲਸਾ ਫ਼ੌਜ ਦਾ 24 ਘੰਟੇ ਦਾ ਸਿਪਾਹੀ, ਗ੍ਰਹਿਸਥੀ ਜੀਵਨ ਤੋੋਂ ਦੂਰ ਰਹਿੰਦਿਆਂ ਵੀ ਸਮਾਜ ਨੂੰ ਨਾਲ ਲੈ ਕੇ ਚੱਲਣਾ, ਲੋਹੇ ਦੇ ਭਾਂਡਿਆਂ 'ਚ ਛਕਣਾ, ਹਰ ਸਮੇਂ ਲੜਨ ਲਈ ਤਿਆਰ ਰਹਿਣਾ ਤੇ ਜੰਗੀ ਸੁਵਿਧਾ ਲਈ ਵਿਸ਼ੇਸ਼ ਕਿਸਮ ਦੀ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਗੁੱਜਰਵਾਲ (ਲੁਧਿਆਣਾ)

'ਜਿਥੇ ਬਾਬਾ ਪੈਰ ਧਰੇ, ਪੂਜਾ ਆਸਣੁ ਥਾਪਣਿ ਸੋਆ' ਦੇ ਮਹਾਂਵਾਕ ਅਨੁਸਾਰ ਸਾਡੇ ਗੁਰੂਆਂ ਨੇ ਜਿਥੇ ਵੀ ਆਪਣੇ ਪਵਿੱਤਰ ਚਰਨ ਪਾਏ, ਉਹੀ ਜਗ੍ਹਾ ਰਹਿੰਦੀ ਦੁਨੀਆ ਤੱਕ ਸਦਾ ਲਈ ਪੂਜਣਯੋਗ ਤੇ ਦਰਸ਼ਨੀ ਅਸਥਾਨ ਬਣ ਗਈ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਸਮਾਦੀ ਪਲਾਂ ...

ਪੂਰੀ ਖ਼ਬਰ »

ਸ਼ਬਦ ਵਿਚਾਰ ਚੇਤਿ ਗੋਬਿੰਦੁ ਅਰਾਧੀਐ ਹੋਵੈ ਅਨੰਦੁ ਘਣਾ¨

ਬਾਰਹ ਮਾਹਾ ਮਾਂਝ ਮਹਲਾ 5 ਘਰੁ 4 ੴ ਸਤਿਗੁਰ ਪ੍ਰਸਾਦਿ¨ ਚੇਤਿ ਗੋਬਿੰਦੁ ਅਰਾਧੀਐ ਹੋਵੈ ਅਨੰਦੁ ਘਣਾ¨ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ¨ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ¨ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ¨ ਜਲਿ ਥਲਿ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ ਸੰਜਮ ਮਨ ਵਿਚਲਿਤ ਨਹੀਂ ਹੁੰਦਾ

ਜਿਹੜਾ ਮਨੁੱਖ ਆਪਣੇ ਅਹਮ (ਘੁਮੰਡ) ਤੇ ਅਧਿਕਾਰ ਪ੍ਰਾਪਤ ਕਰ ਲੈਂਦਾ ਹੈ, ਉਸ ਉੱਤੇ ਸੰਸਾਰ ਦੀ ਕੋਈ ਚੀਜ਼ ਪ੍ਰਭਾਵ ਨਹੀਂ ਪਾ ਸਕਦੀ। ਉਸ ਲਈ ਕੋਈ ਬੰਧਨ ਨਹੀਂ ਰਹਿ ਜਾਂਦਾ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਸੰਜਮ ਮਨ ਵਿਚਲਿਤ ਨਹੀਂ ਹੁੰਦਾ। ਉਸ ਦਾ ਮਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX