ਤਾਜਾ ਖ਼ਬਰਾਂ


ਬੈਂਗਲੁਰੂ ਦੀ ਸ਼ਰਮਨਾਕ ਹਾਰ
. . .  1 day ago
ਕੋਲਕਾਤਾ, 23 ਅਪ੍ਰੈਲ- ਕੋਲਕਾਤਾ ਨੇ ਬੈਂਗਲੁਰੂ ਨੂੰ 49 ਦੌੜਾਂ 'ਤੇ ਆਊਟ ਕਰਕੇ 82 ਦੌੜਾਂ ਨਾਲ ਮੈਚ ਜਿੱਤ...
ਬੈਨਟ ਦੁਸਾਂਝ ਬਣੇ 'ਰਾਈਜਿੰਗ ਸਟਾਰ' ਦੇ ਸਟਾਰ
. . .  1 day ago
ਜਲੰਧਰ, 23 ਅਪ੍ਰੈਲ- ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾਂ ਦੇ ਬੈਨਟ ਦੁਸਾਂਝ ਕਲਰ ਟੀਵੀ 'ਤੇ ਚਲ ਰਹੇ ਸ਼ੋਅ 'ਰਾਈਜਿੰਗ ਸਟਾਰ' ਦੇ...
ਅਸਮਾਨੀ ਬਿਜਲੀ ਪੈਣ ਨਾਲ ਤਿੰਨ ਨੌਜਵਾਨਾ ਦੀ ਮੌਤ
. . .  1 day ago
ਪੱਟੀ, 23 ਅਪ੍ਰੈਲ (ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੂਤ ਵਿਖੇ ਸੰਗਰੂਰ ਜ਼ਿਲ੍ਹੇ ਤੋਂ ਕੰਬਾਈਨ ਲੈ ਕੇ ਕਣਕ ਦੀ ਵਾਢੀ ਕਰਨ ਆਏ 6 ਨੌਜਵਾਨਾਂ 'ਤੇ ਅਸਮਾਨੀ ਬਿਜਲੀ ਪੈ ਗਈ ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ...
ਬੁੜੈਲ ਜੇਲ੍ਹ ਨੇੜੇ ਜੰਗਲ 'ਚ ਲੱਗੀ ਭਿਆਨਕ ਅੱਗ
. . .  1 day ago
ਚੰਡੀਗੜ੍ਹ, 23 ਅਪ੍ਰੈਲ (ਗੁਰਿੰਦਰ)- ਸੈਕਟਰ 45 ਸਥਿਤ ਬੁੜੈਲ ਜੇਲ੍ਹ ਨੇੜੇ ਜੰਗਲ 'ਚ ਭਿਆਨਕ ਅੱਗ ਲੱਗੀ ਹੋਈ ਹੈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ ਪਰ ਅੱਗ...
ਐੱਚ1 ਬੀ.ਵੀਜ਼ਾ ਮੁੱਦੇ 'ਤੇ ਵਿੱਤ ਮੰਤਰੀ ਜੇਤਲੀ ਨੇ ਅਮਰੀਕੀ ਸਕੱਤਰ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਵਿੱਤ ਮੰਤਰੀ ਅਰੁਣ ਜੇਤਲੀ ਨੇ ਐੱਚ1ਬੀ ਵੀਜ਼ਾ ਮੁੱਦੇ 'ਤੇ ਅਮਰੀਕੀ ਸਕੱਤਰ ਸਟੀਵਨ ਨਾਲ ਮੁਲਾਕਾਤ...
ਰਾਜਸਥਾਨ ਦੇ ਰਾਜਪਾਲ ਦੇ ਜਹਾਜ਼ ਦੀ ਲਖਨਊ ਵਿਖੇ ਐਮਰਜੈਂਸੀ ਲੈਂਡਿੰਗ
. . .  1 day ago
ਤੇਜ ਮੀਂਹ ਨਾਲ ਪਏ ਗੜੇ
. . .  1 day ago
ਜੈਤੋ, 23 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਇਲਾਕੇ 'ਚ ਮੀਂਹ ਨਾਲ ਗੜੇ ਪੈਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਨਾਲ ਕਣਕ ਦੀ ਵਾਢੀ ਦਾ ਕੰਮ ਕਾਫੀ ਪਿੱਛੇ ਪੈ ਜਾਵੇਗਾ। ਮੰਡੀਆਂ 'ਚ ਆਈ ਕਣਕ ਨੂੰ ਬਚਾਉਣ ਲਈ ਵੀ ਮਜ਼ਦੂਰ...
ਐਮ.ਸੀ.ਡੀ.ਚੋਣਾ 'ਚ ਹੋਈ 54 ਪ੍ਰਤੀਸ਼ਤ ਵੋਟਿੰਗ
. . .  1 day ago
ਨਵੀਂ ਦਿੱਲੀ, 23 ਅਪ੍ਰੈਲ (ਸੁਮਨ)- ਦਿੱਲੀ ਨਗਰ ਨਿਗਮ ਦੀਆਂ ਅੱਜ ਹੋਈਆਂ ਚੋਣਾ 'ਚ 54 ਪ੍ਰਤੀਸ਼ਤ ਵੋਟਿੰਗ ਹੋਈ ਹੈ। ਇਸ ਸੰਬੰਧੀ ਜਾਣਕਾਰੀ ਸੂਬਾ ਚੋਣ ਕਮਿਸ਼ਨਰ ਐੱਸ.ਕੇ...
ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਬੰਦ
. . .  1 day ago
ਨਾਮਵਰ ਰੰਗਮੰਚ ਅਦਾਕਾਰ ਤੇ ਨਿਰਦੇਸ਼ਕ ਬੀ.ਪੀ. ਸਿੰਘ ਦਾ ਦਿਹਾਂਤ
. . .  1 day ago
ਸਿੱਧੂ ਆਪਣੀ ਜੇਬ 'ਚੋਂ ਵੀ ਕਰਨਗੇ ਕਿਸਾਨਾਂ ਦੀ ਮਦਦ
. . .  1 day ago
ਭੀਮ ਤੇ ਆਧਾਰ ਦੇ ਉਪਯੋਗ ਦਾ ਸੂਬਿਆ ਨੂੰ ਹੋਵੇਗਾ ਲਾਭ - ਪ੍ਰਧਾਨ ਮੰਤਰੀ
. . .  1 day ago
ਬੀ.ਐੱਸ.ਐੱਫ ਨੇ ਸੋਨੇ ਸਮੇਤ ਤਸਕਰ ਨੂੰ ਕੀਤਾ ਕਾਬੂ
. . .  1 day ago
ਝਾਰਖੰਡ : ਬੱਸ ਪਲਟਣ ਕਾਰਨ 7 ਮੌਤਾਂ
. . .  1 day ago
ਟੀ.ਵੀ ਅਦਾਕਾਰ ਪਾਰਥ ਸੰਥਾਨ ਖ਼ਿਲਾਫ਼ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ
. . .  1 day ago
ਕੰਬਾਈਨ ਹੇਠਾਂ ਆਉਣ ਨਾਲ ਬਜ਼ੁਰਗ ਕਿਸਾਨ ਦੀ ਮੌਤ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਈ ਖ਼ਤਮ
. . .  1 day ago
ਅਰੁਣਾਚਲ ਦੇ 6 ਸੀਨੀਅਰ ਆਗੂਆਂ ਨੇ 6 ਥਾਵਾਂ ਦਾ ਨਾਂਅ ਬਦਲਣ 'ਤੇ ਚੀਨ ਨੂੰ ਲਗਾਈ ਫਟਕਾਰ
. . .  1 day ago
ਆਈ.ਪੀ.ਐੱਲ-10 : ਪਹਿਲਾ ਖੇਡਦਿਆਂ ਕਿੰਗਜ਼ ਇਲੈਵਨ ਪੰਜਾਬ ਨੇ 7 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 188 ਦੌੜਾਂ
. . .  1 day ago
ਕਿਸਾਨਾਂ ਦੇ ਸਮਰਥਨ 'ਚ ਤਾਮਿਲਨਾਡੂ ਦੇ ਨੌਜਵਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
. . .  1 day ago
ਬੋਪੰਨਾ-ਕੁਏਵਾਸ ਦੀ ਜੋੜੀ ਨੇ ਜਿੱਤਿਆ ਮੋਂਟੇਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ
. . .  1 day ago
ਡਵੇਨ ਬ੍ਰਾਵੋ ਇਸ ਪੂਰੇ ਸੀਜ਼ਨ ਲਈ ਆਈ.ਪੀ.ਐੱਲ-10 ਤੋਂ ਹੋਏ ਬਾਹਰ
. . .  1 day ago
ਸੈਟੇਲਾਈਟ ਲਾਂਚ ਪ੍ਰੋਗਰਾਮ 'ਚ ਸਲਾਨਾ 12 ਫ਼ੀਸਦੀ ਵਾਧਾ ਕਰੇਗਾ ਇਸਰੋ - ਕੁਮਾਰ
. . .  1 day ago
ਆਈ.ਪੀ.ਐੱਲ - 10 : ਹਾਸ਼ਿਮ ਅਮਲਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਉਡੀਸ਼ਾ : ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ
. . .  1 day ago
ਰੈਸਟੋਰੈਂਟ ਮਾਲਕਾਂ ਦੇ ਦਬਾਅ 'ਚ ਸਰਕਾਰ ਨੇ ਸਰਵਿਸ ਚਾਰਜ 'ਤੇ ਬਦਲਿਆ ਰੁਖ
. . .  1 day ago
ਆਈ.ਪੀ.ਐਲ 2017 : ਗੁਜਰਾਤ ਨੇ ਜਿੱਤੀ ਟਾਸ, ਪੰਜਾਬ ਨੂੰ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਐਮ.ਸੀ.ਡੀ. ਚੋਣਾਂ : 2 ਵਜੇ ਤੱਕ 33 ਫ਼ੀਸਦੀ ਵੋਟਿੰਗ
. . .  1 day ago
ਕਈ ਸਥਾਨਾਂ 'ਤੇ ਈ.ਵੀ.ਐਮ. ਖਰਾਬ - ਕੇਜਰੀਵਾਲ
. . .  1 day ago
ਐਮ.ਸੀ.ਡੀ. ਚੋਣਾਂ : ਭਾਜਪਾ 225 ਤੋਂ ਵੱਧ ਸੀਟਾਂ ਜਿੱਤੇਗੀ - ਮਨੋਜ ਤਿਵਾੜੀ
. . .  1 day ago
ਟਾਟਾ 407 ਪਲਟਣ ਕਾਰਨ 23 ਸ਼ਰਧਾਲੂ ਜ਼ਖਮੀ
. . .  1 day ago
ਐਮ.ਸੀ.ਡੀ. ਚੋਣਾਂ : ਹੁਣ ਤੱਕ 24 ਫੀਸਦੀ ਵੋਟਿੰਗ
. . .  1 day ago
ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਨੀਤੀ ਆਯੋਗ ਦੀ ਅਹਿਮ ਬੈਠਕ 'ਚ ਨਹੀਂ ਆਏ ਕੇਜਰੀਵਾਲ ਤੇ ਮਮਤਾ
. . .  1 day ago
ਤਰਨ ਤਾਰਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ
. . .  1 day ago
ਯੋਗੀ ਨੇ ਅਖਿਲੇਸ਼ ਤੇ ਮਾਇਆਵਤੀ ਦੀ ਸੁਰੱਖਿਆ 'ਚ ਕੀਤੀ ਕਟੌਤੀ
. . .  1 day ago
ਝੌਪੜੀ 'ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਐਮ.ਸੀ.ਡੀ. ਚੋਣਾਂ : 12 ਵਜੇ ਤੱਕ 10 ਫੀਸਦੀ ਵੋਟਿੰਗ
. . .  1 day ago
ਮੁੰਬਈ 'ਚ ਸ਼ੋਅਰੂਮ 'ਚ ਭਿਆਨਕ ਅੱਗ, 20 ਗਡੀਆਂ ਸੜੀਆਂ, ਦੋ ਮੌਤਾਂ
. . .  1 day ago
ਸਾਡੀ ਲੜਾਈ ਭਾਜਪਾ ਨਾਲ, ਆਪ ਤਾਂ ਲੜਾਈ 'ਚ ਨਹੀਂ
. . .  1 day ago
ਐਮ.ਸੀ.ਡੀ. ਚੋਣਾਂ : 10 ਵਜੇ ਤੱਕ ਸਾਢੇ ਸੱਤ ਫ਼ੀਸਦੀ ਵੋਟਿੰਗ
. . .  1 day ago
ਹਿਮਾਚਲ 'ਚ ਭੁਚਾਲ
. . .  1 day ago
6 ਸਾਲਾਂ ਬੱਚੀ 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ
. . .  1 day ago
ਆਗਰਾ 'ਚ ਹਿੰਦੂ ਜਥੇਬੰਦੀਆਂ ਵਲੋਂ ਪੁਲਿਸ 'ਤੇ ਹਮਲਾ
. . .  1 day ago
ਤਿੰਨ ਬੰਬਾਂ ਨਾਲ ਦੁਨੀਆ ਤਬਾਹ ਕਰ ਦੇਵਾਂਗੇ - ਉਤਰ ਕੋਰੀਆ
. . .  1 day ago
ਕੇਜਰੀਵਾਲ, ਸਿਸੋਦੀਆ ਤੇ ਲਵਲੀ ਨੇ ਪਾਈ ਵੋਟ
. . .  1 day ago
ਐਮ.ਸੀ.ਡੀ. ਚੋਣਾਂ : ਦੋ ਵਾਰਡਾਂ 'ਤੇ ਵੋਟਿੰਗ ਮੁਲਤਵੀ
. . .  1 day ago
ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਐਮ.ਸੀ.ਡੀ. ਚੋਣਾਂ : ਉਪ ਰਾਜਪਾਲ ਨੇ ਪਾਈ ਵੋਟ
. . .  1 day ago
ਬੱਸ ਖੱਡ 'ਚ ਡਿੱਗੀ, 25 ਜ਼ਖਮੀ
. . .  1 day ago
ਐਮ.ਸੀ.ਡੀ. ਚੋਣਾਂ ਲਈ ਵੋਟਿੰਗ ਸ਼ੁਰੂ
. . .  1 day ago
ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਪਹੁੰਚੇ, ਕੱਲ੍ਹ ਕਿਸਾਨਾਂ ਨਾਲ ਕਰਨਗੇ ਮੁਲਾਕਾਤ
. . .  2 days ago
ਨੌਜਵਾਨ ਦੀ ਹਨੇਰੀ ਕਾਰਨ ਸ਼ੈੱਡ ਤੋਂ ਡਿੱਗਣ ਕਰਕੇ ਮੌਤ
. . .  2 days ago
ਹਾਈ ਕੋਰਟ ਦਾ ਹੁਕਮ ਹੋਣ 'ਤੇ 24 ਘੰਟਿਆਂ 'ਚ ਮਿਲੇਗਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ-ਖੱਟਰ
. . .  2 days ago
ਕੋਟਕਪੂਰਾ ਨੇੜੇ ਕਣਕ ਦਾ 225 ਏਕੜ ਨਾੜ ਸੜਿਆ
. . .  2 days ago
ਆਈ.ਪੀ.ਐਨ.10 : ਦਿੱਲੀ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ, ਮੁੰਬਈ ਦੀ ਤੇਜ ਸ਼ੁਰੂਆਤ
. . .  2 days ago
ਭਾਜਪਾ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  2 days ago
ਆਈ.ਪੀ.ਐਲ.10 : ਪੁਣੇ ਨੇ ਹੈਦਰਾਬਾਦ ਨੂੰ 6 ਖਿਡਾਰੀਆਂ ਨਾਲ ਹਰਾਇਆ
. . .  2 days ago
ਬਡਗਾਮ 'ਚ 2 ਅੱਤਵਾਦੀ ਢੇਰ
. . .  2 days ago
ਮਰੀਜ਼ਾਂ ਨੂੰ ਜੈਨਰਿਕ ਦਵਾਈ ਹੀ ਲਿਖ ਕੇ ਦੇਣ ਡਾਕਟਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਸੰਪਾਦਕੀ

ਮੰਝਧਾਰ ਵੱਲ

ਅਖੀਰ ਯੋਗੀ ਅਦਿਤਿਆ ਨਾਥ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਯੋਗੀ ਨੇ ਵਿਧਾਨ ਸਭਾ ਚੋਣਾਂ ਤਾਂ ਨਹੀਂ ਸਨ ਲੜੀਆਂ ਪਰ ਇਨ੍ਹਾਂ ਲਈ ਪ੍ਰਚਾਰ ਖੂਬ ਕੀਤਾ ਸੀ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਚਾਹੇ ਪ੍ਰਦੇਸ਼ ਦੇ ਵਿਕਾਸ ਦੀ ਗੱਲ ਕੀਤੀ ਸੀ, ਬੇਰੁਜ਼ਗਾਰੀ ਦੂਰ ਕਰਨ ਅਤੇ ਅਮਨ-ਕਾਨੂੰਨ ਵਿਵਸਥਾ ਨੂੰ ਸੁਧਾਰਨ ਦੇ ਐਲਾਨ ਵੀ ਕੀਤੇ ਸਨ। ਕਿਸਾਨਾਂ ਦੀ ਬਿਹਤਰੀ ਲਈ ਯੋਜਨਾਵਾਂ ਉਲੀਕਣ ਅਤੇ ਉਨ੍ਹਾਂ ਦਾ ਕਰਜ਼ਾ ਮੁਆਫ਼ ਕਰਨ ਦੀਆਂ ਗੱਲਾਂ ਵੀ ਕੀਤੀਆਂ ਸਨ। ਪਰ ਇਸ ਦੇ ਨਾਲ-ਨਾਲ ਇਕ ਵਰਗ ਵਿਸ਼ੇਸ਼ ਨੂੰ ਨਿਸ਼ਾਨਾ ਵੀ ਬਣਾਇਆ ਜਾਂਦਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ 20 ਫ਼ੀਸਦੀ ਦੇ ਲਗਪਗ ਮੁਸਲਿਮ ਆਬਾਦੀ ਹੈ। ਟਿਕਟਾਂ ਦੇਣ ਸਮੇਂ ਭਾਰਤੀ ਜਨਤਾ ਪਾਰਟੀ ਨੇ ਇਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਸੀ ਦਿੱਤੀ।
ਚੋਣਾਂ ਵਿਚ ਕਬਰਸਤਾਨ ਬਨਾਮ ਸ਼ਮਸ਼ਾਨਘਾਟ ਦੇ ਮੁੱਦੇ ਵੀ ਉਭਾਰੇ ਗਏ। ਇਸ ਗੱਲ ਵਿਚ ਸ਼ੱਕ ਨਹੀਂ ਸੀ ਕਿ ਭਾਜਪਾ ਦਾ ਏਜੰਡਾ ਬਹੁਗਿਣਤੀ ਵਰਗ ਨੂੰ ਭਾਵੁਕ ਤੌਰ 'ਤੇ ਆਪਣੇ ਨਾਲ ਜੋੜਨ ਦਾ ਹੈ। ਆਪਣੇ ਇਸ ਮੰਤਵ ਵਿਚ ਭਾਜਪਾ ਸਫਲ ਵੀ ਰਹੀ ਹੈ। 403 ਮੈਂਬਰੀ ਵਿਧਾਨ ਸਭਾ ਵਿਚ ਇਸ ਪਾਰਟੀ ਦੇ 325 ਮੈਂਬਰ ਚੁਣੇ ਗਏ, ਇਸ ਨੇ ਇਕ ਵਾਰ ਤਾਂ ਸਮੁੱਚੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਨੇ ਧਰਮ-ਨਿਰਪੱਖ ਜਮਹੂਰੀ ਪ੍ਰਣਾਲੀ ਅਪਣਾਈ ਸੀ। ਇਸ ਨੇ ਭਾਰਤੀ ਤੰਤਰ ਨੂੰ ਇਕ ਸ਼ਕਤੀ ਬਖਸ਼ੀ ਸੀ। ਚਾਹੇ ਸਮੇਂ-ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫ਼ਿਰਕੂ ਫਸਾਦ ਹੁੰਦੇ ਰਹੇ ਹਨ ਪਰ ਇਸ ਦੇ ਬਾਵਜੂਦ ਸੁਚੇਤ ਅਤੇ ਆਮ ਨਾਗਰਿਕਾਂ ਦਾ ਦੇਸ਼ ਦੀ ਸੰਵਿਧਾਨਕ ਵਿਚਾਰਧਾਰਾ ਵਿਚ ਵਿਸ਼ਵਾਸ ਨਹੀਂ ਸੀ ਡੋਲਿਆ। ਪਰ ਹੁਣ ਜਿਸ ਤਰ੍ਹਾਂ ਭਾਜਪਾ ਵੱਲੋਂ ਫਿਰਕੂ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿਚ ਦੇਸ਼ ਵਿਚ ਅਸਥਿਰਤਾ ਪੈਦਾ ਹੋਵੇਗੀ ਅਤੇ ਲੋਕੰਤਤਰੀ ਪਰੰਪਰਾਵਾਂ ਦਾ ਘਾਣ ਕੀਤੇ ਜਾਣ ਦੀਆਂ ਸੰਭਾਵਨਾਵਾਂ ਵੀ ਬਣ ਸਕਦੀਆਂ ਹਨ। ਭਾਰਤ ਦੀ ਸ਼ਕਤੀ ਸਭ ਜਾਤ ਬਰਾਦਰੀਆਂ, ਧਰਮਾਂ ਅਤੇ ਵਿਸ਼ਵਾਸਾਂ ਨੂੰ ਨਾਲ ਲੈ ਕੇ ਚੱਲਣ ਵਿਚ ਹੈ। ਨਵੇਂ ਸਿਆਸੀ ਹਾਲਾਤ ਵਿਚ ਇਹ ਸ਼ਕਤੀ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ। ਕੇਂਦਰ ਦੀ ਸਰਕਾਰ ਦੇ ਪਿਛਲੇ ਢਾਈ ਸਾਲਾਂ ਵਿਚ ਹਿੰਦੂਤਵ ਦੇ ਨਾਂਅ 'ਤੇ ਜਿਸ ਤਰ੍ਹਾਂ ਦੇ ਵਿਵਾਦ ਉੱਠੇ, ਉਨ੍ਹਾਂ ਨੂੰ ਅਸੀਂ ਮੰਦਭਾਗਾ ਹੀ ਕਹਿ ਸਕਦੇ ਹਾਂ। ਇਨ੍ਹਾਂ ਨਾਲ ਅਨੇਕਾਂ ਸੰਸੇ ਉੱਠ ਖੜ੍ਹੇ ਹੋਏ ਹਨ। ਇਨ੍ਹਾਂ ਸੰਸਿਆਂ ਨੂੰ ਹੋਰ ਸ਼ਕਤੀ ਉਸ ਸਮੇਂ ਮਿਲੀ, ਜਦੋਂ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਬਹੁਮਤ ਵਿਚ ਆਈ ਭਾਜਪਾ ਨੇ ਯੋਗੀ ਅਦਿਤਿਆ ਨਾਥ ਨੂੰ ਮੁੱਖ ਮੰਤਰੀ ਪਦ ਦੀ ਸਹੁੰ ਚੁਕਾ ਦਿੱਤੀ।
ਯੋਗੀ ਛੋਟੀ ਉਮਰ ਤੋਂ ਹੀ ਯੋਗ ਦੇ ਨਾਲ-ਨਾਲ ਸਿਆਸਤ ਵਿਚ ਵੀ ਵਿਚਰਦੇ ਰਹੇ ਹਨ। ਉਨ੍ਹਾਂ ਦਾ ਆਪਣਾ ਇਕ ਧਾਰਮਿਕ ਏਜੰਡਾ ਰਿਹਾ ਹੈ। ਇਸ ਤੋਂ ਉਹ ਕਦੀ ਇਨਕਾਰੀ ਨਹੀਂ ਹੋਏ। ਉਨ੍ਹਾਂ ਨੇ ਹਿੰਦੂ ਯੁਵਾ ਵਾਹਿਨੀ ਵਰਗੀਆਂ ਸੰਸਥਾਵਾਂ ਬਣਾਈਆਂ, ਜਿਨ੍ਹਾਂ ਦਾ ਮੰਤਵ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣਾ ਸੀ। ਇਸੇ ਕਰਕੇ ਉਨ੍ਹਾਂ ਨੂੰ ਅਕਸਰ ਮੁਸਲਿਮ ਵਿਰੋਧੀ ਮੰਨਿਆ ਜਾਂਦਾ ਰਿਹਾ ਹੈ। ਉਹ ਬਹੁਤੀ ਵਾਰ ਹਿੰਦੂ ਰਾਸ਼ਟਰ ਦਾ ਰਾਗ ਵੀ ਅਲਾਪਦੇ ਰਹੇ ਹਨ। ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ ਦੇ ਵੀ ਉਹ ਪੱਕੇ ਧਾਰਨੀ ਹਨ ਅਤੇ ਹਮੇਸ਼ਾ ਇਸ ਲਈ ਯਤਨਸ਼ੀਲ ਵੀ ਰਹੇ ਹਨ। ਉਹ ਘਰ ਵਾਪਸੀ ਅਤੇ ਲਵ-ਜੇਹਾਦ ਵਰਗੇ ਵਿਸ਼ਿਆਂ ਨੂੰ ਖੂਬ ਉਭਾਰਦੇ ਰਹੇ ਹਨ। ਪਿੱਛੇ ਜਿਹੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੁਝ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਦਾਖ਼ਲ ਹੋਣ 'ਤੇ ਲਾਈ ਪਾਬੰਦੀ ਦਾ ਵੀ ਸਵਾਗਤ ਕੀਤਾ ਸੀ। ਸ਼ਾਹਰੁਖ਼ ਖਾਨ ਨੂੰ ਉਹ ਹਾਫਿਜ਼ ਸਈਦ ਆਖਦੇ ਰਹੇ ਹਨ ਅਤੇ ਮਦਰ ਟੈਰੇਸਾ ਨੂੰ ਲੁਕਵੇਂ ਰੂਪ ਵਿਚ ਇਸਾਈ ਧਰਮ ਦੀ ਪ੍ਰਚਾਰਕ ਕਹਿੰਦੇ ਰਹੇ ਹਨ। ਗਊ ਰੱਖਿਆ ਦੇ ਮਾਮਲੇ ਵਿਚ ਵੀ ਉਹ ਲਗਾਤਾਰ ਵਿਵਾਦਤ ਬਿਆਨਬਾਜ਼ੀ ਕਰਦੇ ਰਹੇ ਹਨ। ਸਮੇਂ-ਸਮੇਂ ਉਨ੍ਹਾਂ 'ਤੇ ਲੱਗੇ ਗੰਭੀਰ ਦੋਸ਼ਾਂ ਕਰਕੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਹੁਣ ਵੀ ਇਸ ਸਬੰਧੀ ਕਈ ਕੇਸ ਉਨ੍ਹਾਂ 'ਤੇ ਚੱਲ ਰਹੇ ਹਨ, ਚਾਹੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ 'ਸਬ ਕਾ ਸਾਥ, ਸਬ ਕਾ ਵਿਕਾਸ' ਦੀ ਗੱਲ ਆਖੀ ਹੈ। ਪਰ ਪੈਦਾ ਹੋਏ ਅਜਿਹੇ ਹਾਲਾਤ ਵਿਚ ਉਨ੍ਹਾਂ ਦੇ ਇਨ੍ਹਾਂ ਬਿਆਨਾਂ 'ਤੇ ਕੌਣ ਵਿਸ਼ਵਾਸ ਕਰੇਗਾ, ਅਜਿਹੀ ਬੇਵਿਸ਼ਵਾਸੀ ਜਿਥੇ ਸਮਾਜ ਵਿਚ ਹੋਰ ਤਣਾਅ ਪੈਦਾ ਕਰੇਗੀ, ਉਥੇ ਸੂਬੇ ਦੇ ਵਿਕਾਸ ਦੀ ਤੋਰ ਨੂੰ ਵੀ ਮੱਠੀ ਪਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਇਹ ਫ਼ੈਸਲਾ ਬੜਾ ਸੋਚ-ਸਮਝ ਕੇ ਲਿਆ ਜਾਪਦਾ ਹੈ, ਤਾਂ ਜੋ ਧਾਰਮਿਕ ਮੁੱਦੇ 'ਤੇ ਧਰੁਵੀਕਰਨ ਕਰਕੇ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਉੱਤਰ ਪ੍ਰਦੇਸ਼ 'ਚ ਮਾਹੌਲ ਨੂੰ ਹੁਣ ਤੋਂ ਹੀ ਗਰਮਾਇਆ ਜਾਵੇ। ਬਿਨਾਂ ਸ਼ੱਕ ਦੇਸ਼ ਦਾ ਚੱਕਰ ਉਲਟਾ ਘੁੰਮਣ ਲੱਗਾ ਹੈ। ਬੇੜੀ ਮੰਝਧਾਰ ਵਿਚ ਜਾਂਦੀ ਦਿਖਾਈ ਦੇ ਰਹੀ ਹੈ, ਜਿਸ ਦਾ ਰੱਬ ਹੀ ਰਾਖਾ ਹੈ।


-ਬਰਜਿੰਦਰ ਸਿੰਘ ਹਮਦਰਦ

ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਲਹਿਰ ਕਿਉਂ ਨਜ਼ਰ ਨਹੀਂ ਆਈ ?

ਮੈਂ ਉਸ ਜਵਾਨ ਦਾ ਨਾਂਅ ਇੱਥੇ ਨਹੀਂ ਲਿਖਾਂਗਾ ਪਰ ਉਸ ਬਾਰੇ ਦੱਸਾਂਗਾ ਜ਼ਰੂਰ। ਉਹ ਨੌਜਵਾਨ ਇਕ ਨਵਾਂ ਚੋਣ-ਸ਼ਾਸਤਰੀ (ਸੇਫ਼ੋਲੋਜਿਸਟ) ਹੈ। ਭਾਵ ਉਸ ਨੇ ਚੋਣ ਸਰਵੇਖਣਾਂ ਦੀ ਸਿਖਲਾਈ ਲਈ ਹੈ। ਉਸ ਨੂੰ ਪਤਾ ਹੈ ਕਿ ਸਰਵੇਖਣ ਕਿਵੇਂ ਕੀਤਾ ਜਾਂਦਾ ਹੈ, ਵੋਟਰਾਂ ਨਾਲ ਕਿਵੇਂ ...

ਪੂਰੀ ਖ਼ਬਰ »

ਪੰਜਾਬ 'ਚ ਸਿਆਸੀ ਤਬਦੀਲੀ ਕਿਵੇਂ ਆਈ?

ਪੰਜਾਬ ਦੇ ਚੋਣ ਨਤੀਜੇ ਨਿਕਲ ਚੁੱਕੇ ਹਨ। ਕਾਂਗਰਸ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਅਕਾਲੀ ਦਲ ਤੇ ਭਾਜਪਾ ਗਠਜੋੜ ਪੂਰੀ ਤਰ੍ਹਾਂ ਹਾਰ ਗਿਆ ਹੈ। ਕੇਵਲ 18 ਐਮ.ਐਲ.ਏ. ਉਨ੍ਹਾਂ ਦੇ ਜਿੱਤੇ ਹਨ। ਪਰ ਇਕ ਅਚੰਭਾ ਸਭ ਨੂੰ ਲੱਗਿਆ, ਉਹ ਹੈ ਆਪ ਪਾਰਟੀ ਦੀ ਹਾਰ। ਮੈਂ ਬੜੀ ...

ਪੂਰੀ ਖ਼ਬਰ »

ਪਾਕਿਸਤਾਨ ਵਿਚ ਸਚਾਈ ਛੁਪਾਉਣ ਲਈ ਬਣਾਏ ਜਾਂਦੇ ਹਨ ਕਮਿਸ਼ਨ

ਬਲੀ ਦੇ ਬੱਕਰੇ ਬਣਾਉਣਾ ਪਾਕਿਸਤਾਨ ਵਿਚ ਮਨਭਾਉਂਦਾ ਸ਼ੁਗਲ ਹੈ। ਇਸ ਵਾਰ ਵਾਰੀ ਹੁਸੈਨ ਹੱਕਾਨੀ ਦੀ ਹੈ। ਉਹ ਆਪਣੀ ਗ਼ਲਤੀ ਕਾਰਨ ਹੀ ਮੁਸੀਬਤ ਵਿਚ ਹਨ। ਉਨ੍ਹਾਂ ਨੇ 'ਵਾਸ਼ਿੰਗਟਨ ਪੋਸਟ' ਵਿਚ ਇਕ ਲੇਖ ਲਿਖ ਕੇ ਭੂੰਡਾਂ ਦੇ ਖੱਖਰ ਵਿਚ ਹੱਥ ਪਾ ਲਿਆ ਹੈ। ਉਨ੍ਹਾਂ ਨੇ ਦਾਅਵਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX