ਤਾਜਾ ਖ਼ਬਰਾਂ


ਅੱਜ ਹੋਵੇਗੀ 'ਮਨ ਕੀ ਬਾਤ'
. . .  18 minutes ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਜਾਰੀ
. . .  23 minutes ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਲੱਗਦੀ ਲਾਈਨ ਆਫ ਕੰਟਰੋਲ 'ਤੇ ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਜਵਾਨਾਂ ਵਲੋਂ ਵੀ ਜਵਾਬ ਦਿੱਤਾ ਜਾ ਰਿਹਾ...
ਅਮਰੀਕਾ ਪਹੁੰਚੇ ਮੋਦੀ, ਟਰੰਪ ਨੇ ਦੱਸਿਆ 'ਸੱਚਾ ਦੋਸਤ'
. . .  30 minutes ago
ਵਾਸ਼ਿੰਗਟਨ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਚੁੱਕੇ ਹਨ। ਵਾਸ਼ਿੰਗਟਨ 'ਚ ਕੁਝ ਦੇਰ ਦੇ ਆਰਾਮ ਤੋਂ ਬਾਅਦ ਉਹ ਤੈਅ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ। ਉਨ੍ਹਾਂ ਦੇ ਅਮਰੀਕਾ ਆਗਮਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਸਵਾਗਤ 'ਤੇ...
ਸ੍ਰੀਨਗਰ 'ਚ ਸਕੂਲ 'ਚ ਦਾਖਲ ਹੋਏ ਅੱਤਵਾਦੀ
. . .  47 minutes ago
ਸ੍ਰੀਨਗਰ, 25 ਜੂਨ - ਸ੍ਰੀਨਗਰ 'ਚ ਇਕ ਸਕੂਲ 'ਚ ਅੱਤਵਾਦੀ ਦਾਖਲ ਹੋ ਗਏ ਹਨ। ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋ ਰਹੀ ਹੈ। ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਤਲਾਸ਼ੀ ਮੁਹਿੰਮ ਜਾਰੀ...
ਪੁਰਤਗਾਲ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ
. . .  1 day ago
ਪੱਛਮੀ ਬੰਗਾਲ ਦੀ 'ਗਰਲ ਚਾਈਲਡ ਸਕੀਮ' ਨੂੰ ਸੰਯੁਕਤ ਰਾਸ਼ਟਰ ਦਾ ਪਬਲਿਕ ਸਰਵਿਸ ਐਵਾਰਡ
. . .  1 day ago
ਪੁਰਤਗਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਸਬਨ 'ਚ ਰਾਧਾ ਕ੍ਰਿਸ਼ਨ ਮੰਦਰ ਵਿਖੇ ਕੀਤੀ ਆਰਤੀ
. . .  1 day ago
ਸੀ.ਆਰ.ਪੀ.ਐਫ.'ਤੇ ਹਮਲੇ ਤੋਂ ਬਾਅਦ ਸਕੂਲ 'ਚ ਦਾਖਲ ਹੋਏ ਅੱਤਵਾਦੀ, ਮੁੱਠਭੇੜ ਜਾਰੀ
. . .  1 day ago
ਸ੍ਰੀਨਗਰ, 24 ਜੂਨ- ਪੰਥਾ ਚੌਂਕ 'ਚ ਸੀ.ਆਰ.ਪੀ.ਐਫ. 'ਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀ ਇੱਕ ਸਕੂਲ 'ਚ ਦਾਖਲ ਹੋ ਗਏ। ਖ਼ਬਰ ਲਿਖੇ ਜਾਣ ਤੱਕ ਸੁਰੱਖਿਆ ਬਲਾਂ ਤੇ ਅੱਤਵਾਦੀਆਂ...
ਸ਼ਰਧਾਲੂਆਂ ਦੀ ਵੱਡੀ ਗਿਣਤੀ ਕਾਰਨ ਵੈਸ਼ਨੋ ਦੇਵੀ ਯਾਤਰਾ ਰੱਦ
. . .  1 day ago
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾਇਆ
. . .  1 day ago
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਹੀਦ ਸੀ.ਆਰ.ਪੀ.ਐਫ.ਜਵਾਨ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਅੱਤਵਾਦ ਅਤੇ ਹਿੰਸਾ ਦੇ ਖ਼ਿਲਾਫ਼ ਭਾਰਤ ਪੁਰਤਗਾਲ ਦ੍ਰਿੜ੍ਹਤਾ ਖੜ੍ਹੇ - ਪ੍ਰਧਾਨ ਮੰਤਰੀ
. . .  1 day ago
ਭਾਰਤ-ਪੁਰਤਗਾਲ ਵਿਚਕਾਰ ਕਈ ਸਮਝੌਤਿਆਂ 'ਤੇ ਦਸਤਖ਼ਤ
. . .  1 day ago
ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਨੇ ਸ੍ਰੀਨਗਰ ਹਮਲੇ ਲਈ ਜ਼ਿੰਮੇਵਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਟੋਨਿਓ ਕੋਸਟਾ ਨਾਲ ਕੀਤੀ ਮੁਲਾਕਾਤ
. . .  1 day ago
ਝੋਨਾ ਲਾਉਣ ਸਮੇਂ ਸੱਪ ਲੜਨ ਨਾਲ ਖੇਤ ਮਜ਼ਦੂਰ ਔਰਤ ਦੀ ਮੌਤ
. . .  1 day ago
ਸੀ.ਆਰ.ਪੀ.ਐਫ.ਕਾਫ਼ਲੇ 'ਤੇ ਹਮਲਾ, ਇੱਕ ਜਵਾਨ ਸ਼ਹੀਦ
. . .  1 day ago
ਨਕਸਲੀਆਂ ਨਾਲ ਹੋਏ ਮੁਕਾਬਲੇ 'ਚ 2 ਸੁਰੱਖਿਆ ਜਵਾਨ ਸ਼ਹੀਦ
. . .  1 day ago
ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ, 6-1 ਨਾਲ ਹਰਾਇਆ
. . .  1 day ago
ਰਾਜਸਥਾਨ ਕ੍ਰਿਕਟ ਬੋਰਡ ਤੋਂ ਲਲਿਤ ਮੋਦੀ ਮੁਅੱਤਲ
. . .  1 day ago
ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਪਹੁੰਚੇ
. . .  1 day ago
ਛੱਤੀਸਗੜ੍ਹ : ਮੁੱਠਭੇੜ 'ਚ ਨਕਸਲੀ ਢੇਰ, ਭਾਰੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਮਹਾਰਾਸ਼ਟਰ : ਕਰਜ਼ ਮੁਆਫ਼ ਲਈ ਮੰਤਰੀ ਤੇ ਵਿਧਾਇਕ ਦੇਣਗੇ ਇੱਕ ਮਹੀਨੇ ਦੀ ਤਨਖ਼ਾਹ
. . .  1 day ago
ਮਹਾਰਾਸ਼ਟਰ ਸਰਕਾਰ ਵੱਲੋਂ ਖੇਤੀਬਾੜੀ ਕਰਜ਼ ਮੁਆਫ਼ ਦਾ ਐਲਾਨ
. . .  1 day ago
ਦਿੱਲੀ : ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, 2 ਦੀ ਮੌਤ
. . .  1 day ago
ਸੜਕ ਦੁਰਘਟਨਾਂ ਵਿਚ ਦੋ ਵਿਅਕਤੀਆਂ ਦੀ ਮੌਤ
. . .  1 day ago
ਮਹਿਲਾ ਕ੍ਰਿਕਟ ਵਿਸ਼ਵ ਕੱਪ : ਇੰਗਲੈਂਡ ਨੇ ਜਿੱਤੀ ਟਾਸ, ਭਾਰਤ ਕਰੇਗਾ ਫਿਲਡਿੰਗ
. . .  1 day ago
ਦਸਤਾਰ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਵਫ਼ਦ ਸ੍ਰੀ ਅਕਾਲ ਤਖਤ ਸਕੱਤਰੇਤ ਪੁੱਜਾ
. . .  1 day ago
ਕੈਪਟਨ ਨੇ ਸੀ.ਐਲ.ਪੀ. ਦੇ ਅੱਠ ਨਵੇਂ ਅਹੁਦੇਦਾਰਾਂ ਨੂੰ ਕੀਤਾ ਨਾਮਜ਼ਦ
. . .  1 day ago
ਘੁਟਾਲੇ ਮਾਮਲੇ 'ਚ ਕੇਜਰੀਵਾਲ ਦੀ ਹੋਵੇਗੀ ਜਾਂਚ
. . .  1 day ago
ਨਕਸਲੀਆਂ ਨਾਲ ਮੁੱਠਭੇੜ 'ਚ ਪੰਜ ਜਵਾਨ ਜ਼ਖਮੀ
. . .  1 day ago
ਭਰਤਪੁਰ ਜਾਟ ਰਾਖਵਾਂਕਰਨ ਮਾਮਲਾ : ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ
. . .  1 day ago
ਸੰਸਦ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਹੋਈਆਂ ਤੈਅ
. . .  1 day ago
ਸੀ.ਸੀ.ਟੀ.ਵੀ. ਫੁਟੇਜ ਨਾਲ ਵਿਧਾਨ ਸਭਾ 'ਚ ਹੋਏ ਹੰਗਾਮੇ ਬਾਰੇ ਸੱਚ ਸਾਹਮਣੇ ਆ ਜਾਏਗਾ - ਸੁਨੀਲ ਜਾਖੜ
. . .  1 day ago
ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ 'ਚ ਹੋਣਗੇ ਪਹਿਲੇ ਦਸਤਾਰਧਾਰੀ ਜੱਜ
. . .  1 day ago
ਡੀ.ਐਸ.ਪੀ. ਕਤਲ ਮਾਮਲੇ 'ਚ ਹੁਣ ਤੱਕ ਪੰਜ ਗ੍ਰਿਫ਼ਤਾਰ
. . .  1 day ago
ਕੇਜਰੀਵਾਲ ਨੂੰ ਚੋਣ ਕਮਿਸ਼ਨ ਦਾ ਵੱਡਾ ਝਟਕਾ, 21 ਵਿਧਾਇਕਾਂ ਦੀ ਅਰਜ਼ੀ ਰੱਦ
. . .  1 day ago
ਚੀਨ 'ਚ ਜ਼ਮੀਨ ਖਿਸਕਣ ਕਾਰਨ 100 ਲੋਕ ਮਲਬੇ ਹੇਠਾਂ ਦੱਬੇ
. . .  1 day ago
ਟਰੰਪ ਨਾਲ ਵਾਈਟ ਹਾਊਸ 'ਚ ਡਿਨਰ ਕਰਨ ਵਾਲੇ ਮੋਦੀ ਹੋਣਗੇ ਪਹਿਲੇ ਵਿਦੇਸ਼ੀ ਨੇਤਾ
. . .  about 1 hour ago
ਅੱਠ ਭਾਰਤੀ ਮਛੇਰੇ ਸ੍ਰੀਲੰਕਾ ਨੇਵੀ ਵਲੋਂ ਗ੍ਰਿਫ਼ਤਾਰ
. . .  about 1 hour ago
ਵਿਦੇਸ਼ ਸਕੱਤਰ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  3 minutes ago
ਮੱਕਾ 'ਚ ਖੁਦਕੁਸ਼ ਹਮਲੇ 'ਚ 11 ਲੋਕ ਜ਼ਖਮੀ
. . .  19 minutes ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  21 minutes ago
ਪੀ.ਐਸ.ਐਲ.ਵੀ ਸੀ-38 ਸ੍ਰੀਹਰਿਕੋਟਾ ਤੋਂ ਲਾਂਚ
. . .  about 1 hour ago
ਆਰ.ਜੇ.ਡੀ.ਆਗੂ ਨੇ ਲਾਲੂ ਦੇ ਬੇਟੇ 'ਤੇ ਲਗਾਏ ਦੁਰਵਿਵਹਾਰ ਤੇ ਮਾਰਕੁੱਟ ਦੇ ਦੋਸ਼
. . .  2 days ago
ਖ਼ਰਾਬ ਮੌਸਮ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਰੁਕੀ, 80 ਸ਼ਰਧਾਲੂ ਫਸੇ
. . .  2 days ago
ਮੀਂਹ ਕਾਰਨ ਭਾਰਤ-ਵੈਸਟ ਇੰਡੀਜ਼ ਮੈਚ ਰੁਕਿਆ
. . .  2 days ago
62 ਐੱਸ.ਪੀ. ਰੈਂਕ ਅਧਿਕਾਰੀਆਂ ਦੇ ਤਬਾਦਲੇ
. . .  2 days ago
ਜਾਟ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ
. . .  2 days ago
ਭਾਰਤ ਵੈਸਟ ਇੰਡੀਜ਼ ਸੀਰੀਜ਼ : 28 ਓਵਰਾਂ ਬਾਅਦ 1 ਖਿਡਾਰੀ ਪਿੱਛੇ ਭਾਰਤ ਦੀਆਂ 150 ਦੌੜਾਂ ਪੂਰੀਆਂ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ 62 ਦੌੜਾਂ ਬਣਾ ਕੇ ਆਊਟ
. . .  2 days ago
ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ ਦਾ ਅਰਧ ਸੈਂਕੜਾ ਪੂਰਾ
. . .  2 days ago
ਆਰ.ਜੇ.ਡੀ.ਵੱਲੋਂ ਦਿੱਤੀ ਇਫਤਾਰ ਪਾਰਟੀ 'ਚ ਇਕੱਠੇ ਹੋਏ ਲਾਲੂ-ਨਿਤਿਸ਼
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : 12 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 59/0
. . .  2 days ago
ਨੀਟ-2017 ਦੀ ਪ੍ਰੀਖਿਆ 'ਚ ਦੀਪਇੰਦਰ ਸਿੰਘ ਨੇ ਰਾਖਵੀਂ ਸ਼੍ਰੇਣੀ 'ਚ ਕੀਤਾ ਪਹਿਲਾ ਸਥਾਨ ਹਾਸਲ
. . .  2 days ago
ਪਾਕਿਸਤਾਨ 'ਚ 2 ਬੰਬ ਧਮਾਕਿਆਂ 'ਚ 10 ਦੀ ਮੌਤ, 50 ਜ਼ਖ਼ਮੀ- ਪਾਕਿ ਮੀਡੀਆ
. . .  2 days ago
ਭਾਰਤ-ਵੈਸਟਇੰਡੀਜ਼ ਸੀਰੀਜ਼ : ਵੈਸਟ ਇੰਡੀਜ਼ ਨੇ ਜਿੱਤੀ ਟਾਸ, ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ
. . .  2 days ago
ਗਮਾਡਾ ਦਾ ਸੀਨੀਅਰ ਅਸਿਸਟੈਂਟ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ
. . .  2 days ago
ਭਾਜਪਾ ਰਜਨੀਕਾਂਤ ਨੂੰ ਸਿਆਸਤ 'ਚ ਨਹੀਂ ਲਿਆ ਰਹੀ- ਪਨੀਰਸੇਲਵਮ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਖੇਡ ਸੰਸਾਰ

ਮਾਰਸ਼ ਤੇ ਹੈਾਡਸਕਾਂਬ ਨੇ ਆਸਟ੍ਰੇਲੀਆ ਦੀ ਬਚਾਈ ਲਾਜ

ਰਾਂਚੀ, 20 ਮਾਰਚ (ਏਜੰਸੀ)-ਪੀਟਰ ਹੈਾਡਸਕਾਂਬ (ਨਾਬਾਦ-72) ਅਤੇ ਸ਼ਾਨ ਮਾਰਸ਼ (52) ਵਿਚਾਲੇ 5ਵੇਂ ਵਿਕਟ ਲਈ 124 ਦੌੜਾਂ ਦੀ ਸਾਂਝੇਦਾਰੀ ਬਦੌਲਤ ਆਸਟਰੇਲੀਆ ਰਾਂਚੀ 'ਚ ਭਾਰਤ ਖਿਲਾਫ ਖੇਡਿਆ ਗਿਆ ਤੀਸਰਾ ਟੈਸਟ ਮੈਚ ਡਰਾਅ ਕਰਾਉਣ 'ਚ ਸਫਲ ਰਿਹਾ | ਆਸਟ੍ਰੇਲੀਆ ਨੇ ਮੈਚ ਦੇ ਆਖਰੀ ਦਿਨ ਅੱਜ ਆਪਣੀ ਦੂਸਰੀ ਪਾਰੀ 'ਚ 6 ਵਿਕਟਾਂ ਗੁਆ ਕੇ 204 ਦੌੜਾਂ ਬਣਾਉਂਦੇ ਹੋਏ ਮੈਚ ਡਰਾਅ ਕਰਾ ਲਿਆ | ਹੈਾਡਸਕਾਂਬ ਦੇ ਨਾਲ ਮੈਥਿਊ ਵੇਡ 9 ਦੌੜਾਂ ਬਣਾ ਕੇ ਨਾਬਾਦ ਪਰਤੇ | ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 451 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ ਸੀ | ਭਾਰਤ ਨੇ ਇਸ ਦਾ ਮਜ਼ਬੂਤ ਜਵਾਬ ਦਿੰਦੇ ਹੋਏ ਚੇਤੇਸ਼ਵਰ ਪੁਜਾਰਾ (202) ਦੀ ਮੈਰਾਥਨ ਪਾਰੀ ਤੇ ਰਿਧੀਮਨ ਸਾਹਾ (117) ਦੀ ਜੁਝਾਰੂ ਪਾਰੀ ਦੇ ਦਮ 'ਤੇ ਆਪਣੀ ਪਹਿਲੀ ਪਾਰੀ 9 ਵਿਕਟਾਂ ਗੁਆ ਕੇ 603 ਦੌੜਾਂ 'ਤੇ ਐਲਾਨਦੇ ਹੋਏ 152 ਦੌੜਾਂ ਦੀ ਬੜਤ ਲੈ ਲਈ ਸੀ | ਭਾਰਤ ਨੇ ਮੈਚ ਦੇ ਚੌਥੇ ਦਿਨ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ ਸੀ ਅਤੇ ਆਸਟ੍ਰੇਲੀਆ ਦੇ 23 ਦੌੜਾਂ 'ਤੇ ਹੀ 2 ਵਿਕਟ ਝਟਕਾ ਕੇ ਮੈਚ ਜਿੱਤਣ ਦੀਆਂ ਉਮੀਦਾਂ ਨੂੰ ਜਿੰਦਾ ਰੱਖਿਆ ਸੀ | ਐਤਵਾਰ ਦੇ ਆਪਣੇ ਸਕੋਰ ਤੋਂ ਅੱਗੇ ਖੇਡਣ ਉਤਰੀ ਆਸਟ੍ਰੇਲੀਆ ਟੀਮ ਨੇ 5ਵੇਂ ਦਿਨ ਦੇ ਪਹਿਲੇ ਸੈਸ਼ਨ ਮੈਟ ਰੇਨਸ਼ਾ (15) ਅਤੇ ਕਪਤਾਨ ਸਟੀਵਨ ਸਮਿਥ (21) ਦੇ ਵਿਕਟ ਗੁਆ ਦਿੱਤੇ ਸਨ | ਰੇਨਸ਼ਾ ਨੂੰ ਇਸ਼ਾਂਤ ਸ਼ਰਮਾ ਤੇ ਸਮਿਥ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ | ਲੱਗ ਰਿਹਾ ਸੀ ਭਾਰਤ ਆਸਟ੍ਰੇਲੀਆ ਨੂੰ ਆਪਣੀ ਬੜਤ ਤੋਂ ਪਹਿਲਾਂ ਹੀ ਸਮੇਟ ਕੇ ਜਿੱਤ ਹਾਸਿਲ ਕਰ ਲਵੇਗਾ, ਪਰ ਮਾਰਸ਼ ਤੇ ਹੈਾਡਸਕਾਂਬ ਨੇ ਵਿਕਟ 'ਤੇ ਆਪਣੇ ਪੈਰ ਜਮਾਏ ਤੇ ਸਾਂਝੇਦਾਰੀ ਕਰਦੇ ਹੋਏ ਭਾਰਤ ਵੱਲੋਂ ਬਣਾਈ ਬੜਤ ਨੂੰ ਪਾਰ ਕੀਤਾ ਅਤੇ ਫਿਰ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਖਤਮ ਕਰਦੇ ਹੋਏ ਮੈਚ ਨੂੰ ਡਰਾਅ ਕਰ ਦਿੱਤਾ | ਹੈਾਡਸਕਾਂਬ ਨੇ ਆਪਣੀ ਪਾਰੀ 'ਚ 200 ਗੇਂਦਾਂ ਖੇਡੀਆਂ ਤੇ 7 ਚੌਕੇ ਲਗਾਏ | ਭਾਰਤ ਵੱਲੋਂ ਜਡੇਜਾ ਨੇ ਸਭ ਤੋਂ ਜਿਆਦਾ 4 ਵਿਕਟਾਂ ਲਈਆਂ | ਰਵੀਚੰਦਰਨ ਅਸ਼ਵਿਨ ਤੇ ਇਸ਼ਾਂਤ ਨੂੰ ਇਕ ਇਕ ਵਿਕਟ ਮਿਲੀ | ਇਸ ਚਾਰ ਟੈਸਟ ਮੈਚਾਂ ਦੀ ਲੜੀ 'ਚ ਦੋਨੋਂ ਟੀਮਾਂ 1-1 ਦੀ ਬਰਾਬਰੀ 'ਤੇ ਹਨ | ਲੜੀ ਦਾ ਫੈਸਲਾਕੁੰਨ ਮੁਕਾਬਲਾ ਧਰਮਸ਼ਾਲਾ 'ਚ 25 ਮਾਰਚ ਤੋਂ ਖੇਡਿਆ ਜਾਵੇਗਾ |
ਕੋਹਲੀ ਵੱਲੋਂ ਪੁਜਾਰਾ, ਜਡੇਜਾ ਤੇ ਸਾਹਾ ਦੀ ਤਾਰੀਫ
ਕਪਤਾਨ ਵਿਰਾਟ ਕੋਹਲੀ ਨੇ ਤੀਜੇ ਟੈਸਟ ਮੈਚ ਦੇ ਬੇਨਤੀਜਾ ਸਮਾਪਤ ਹੋਣ ਬਾਅਦ ਆਪਣੇ ਤਿੰਨਾਂ ਸਾਥੀਆਂ ਚੇਤੇਸ਼ਵਰ ਪੁਜਾਰਾ, ਰਿਧੀਮਾਨ ਸਾਹਾ ਤੇ ਰਵਿੰਦਰ ਜਡੇਜਾ ਦੀ ਰੱਜ ਕੇ ਤਾਰੀਫ ਕੀਤੀ | ਸਾਹਾ ਨੇ ਇਸ ਮੈਚ 'ਚ ਸੈਂਕੜਾ (117) ਲਗਾਇਆ ਜਦੋਂ ਕਿ ਪੁਜਾਰਾ ਨੇ 202 ਦੌੜਾਂ ਦੀ ਪਾਰੀ ਖੇਡੀ, ਜਡੇਜਾ ਨੇ ਇਸ ਮੈਚ 'ਚ 9 ਵਿਕਟ ਲੈਣ ਦੇ ਇਲਾਵਾ ਅਰਧ ਸੈਂਕੜਾ ਵੀ ਲਗਾਇਆ | ਕੋਹਲੀ ਨੇ ਕਿਹਾ ਕਿ ਪੁਜਾਰਾ ਭਾਰਤੀ ਬੱਲੇਬਾਜੀ ਦੀ ਧੁਰੀ ਹਨ ਤੇ ਇਸ ਨੂੰ ਉਨ੍ਹਾਂ ਕਈ ਵਾਰ ਸਾਬਿਤ ਕੀਤਾ ਹੈ | ਸਾਹਾ ਬਾਰੇ ਉਸ ਨੇ ਕਿਹਾ ਕਿ ਸਾਹਾ ਚੰਗੇ ਦਿਲ ਦੇ ਇਨਸਾਨ ਹਨ ਤੇ ਹਮੇਸ਼ਾ ਖੁਸ਼ ਰਹਿੰਦੇ ਹਨ ਅਤੇ ਮੈਂ ਖੁਸ਼ ਹਾਂ ਕਿ ਉਹ ਸਫਲ ਹੋ ਰਿਹਾ ਹੈ | ਕੋਹਲੀ ਨੇ ਜਡੇਜਾ ਬਾਰੇ ਕਿਹਾ ਕਿ ਉਹ ਆਪਣੀਆਂ ਕਮੀਆਂ 'ਤੇ ਜਿੱਤ ਹਾਸਿਲ ਕਰਦੇ ਹੋਏ ਆਪਣੀ ਮਜ਼ਬੂਤੀ ਦੇ ਦਮ 'ਤੇ ਟੀਮ ਅਤੇ ਆਪਣੇ ਲਈ ਸਫਲਤਾ ਹਾਸਿਲ ਕਰਦੇ ਹਨ |
ਅਗਲੇ ਮੈਚ ਲਈ ਉਤਸ਼ਾਹਿਤ ਹਾਂ-ਸਮਿਥ
ਆਸਟ੍ਰੇਲੀਆ ਦੇ ਕਪਤਾਨ ਸਟੀਵਨ ਸਮਿਥ ਨੇ ਕਿਹਾ ਕਿ ਉਹ ਧਰਮਸ਼ਾਲਾ 'ਚ ਖੇਡੇ ਜਾਣ ਵਾਲੇ ਚੌਥੇ ਤੇ ਆਖਰੀ ਟੈਸਟ ਮੈਚ ਲਈ ਉਤਸ਼ਾਹਿਤ ਹੈ | ਉਨ੍ਹਾਂ ਕਿਹਾ ਕਿ ਇਹ ਟੀਮ ਲਈ ਮਹੱਤਵਪੂਰਨ ਮੈਚ ਹੈ, ਜੋ ਇਸ ਲੜੀ ਦੇ ਜੇਤੂ ਦਾ ਐਲਾਨ ਕਰੇਗਾ | ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਆਪਣੀ ਹਰ ਸੰਭਵ ਕੋਸ਼ਿਸ਼ ਕੀਤੀ | ਸਟੀਵਨ ਨੇ ਕਿਹਾ ਕਿ ਮੈਕਸਵੈੱਲ ਇਕ ਸੰਵੇਦਨਸ਼ੀਲ ਖਿਡਾਰੀ ਹਨ ਅਤੇ ਕਮਿੰਸ ਨੇ ਚੰਗੀ ਗੇਂਦਬਾਜੀ ਦਾ ਸਬੂਤ ਦਿੱਤਾ |
ਅਸ਼ਵਿਨ ਵੱਲੋਂ ਸਟੇਨ ਦੇ ਰਿਕਾਰਡ ਦੀ ਬਰਾਬਰੀ
ਭਾਰਤ ਦੇ ਫਿਰਕੀ ਗੇਂਦਬਾਜ ਰਵੀਚੰਦਰਨ ਅਸ਼ਵਿਨ ਨੇ ਇਸ ਸੀਜਨ 'ਚ ਸਭ ਤੋਂ ਜਿਆਦਾ ਵਿਕਟ ਲੈਣ ਵਾਲੇ ਦੱਖਣੀ ਅਫਰੀਕਾ ਦੇ ਗੇਂਦਬਾਜ ਡੇਲ ਸਟੇਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਅਸ਼ਵਿਨ ਨੇ ਤੀਸਰੇ ਟੈਸਟ ਮੈਚ ਦੇ ਆਖਰੀ ਦਿਨ ਅੱਜ ਇਕ ਵਿਕਟ ਲੈ ਕੇ ਇਹ ਰਿਕਾਰਡ ਬਣਾਇਆ। ਸਟੇਨ ਨੇ 2007-8 ਸੀਜਨ 'ਚ 12 ਮੈਚਾਂ 'ਚ ਕੁੱਲ 78 ਵਿਕਟ ਲਏ ਸਨ, ਉਥੇ ਹੀ ਅਸ਼ਵਿਨ ਨੇ 2016-17 ਦੇ ਸੀਜਨ 'ਚ ਹੁਣ ਤੱਕ ਖੇਡੇ ਗਏ 13 ਮੈਚਾਂ 'ਚ ਕੁੱਲ 78 ਵਿਕਟ ਲਏ ਹਨ। ਅਸ਼ਵਿਨ ਨੂੰ ਸਟੇਨ ਦੇ ਰਿਕਾਰਡ ਨੂੰ ਤੋੜਨ ਲਈ ਕੇਵਲ ਇਕ ਵਿਕਟ ਦੀ ਲੋੜ ਹੈ ਅਤੇ ਧਰਮਸ਼ਾਲਾ 'ਚ ਹੋਣ ਵਾਲੇ ਚੌਥੇ ਤੇ ਆਖਰੀ ਟੈਸਟ 'ਚ ਉਹ ਇਹ ਰਿਕਾਰਡ ਪੂਰਾ ਕਰ ਸਕਦੇ ਹਨ।
 

ਵੇਸਨੀਨਾ ਨੇ ਜਿੱਤਿਆ ਇੰਡੀਅਨ ਵੇਲਸ ਦਾ ਿਖ਼ਤਾਬ

ਇੰਡੀਅਨ ਵੇਲਸ, 20 ਮਾਰਚ (ਏਜੰਸੀ)-ਰੂਸ ਦੀ ਟੈਨਿਸ ਖਿਡਾਰਨ ਏਲੀਨਾ ਵੇਸਨੀਨਾ ਨੇ ਉਲਟ ਫੇਰ ਕਰਦੇ ਹੋਏ ਆਪਣੀ ਹਮਰੁਤਬਾ ਤੇ ਵਿਸ਼ਵ ਦੀ 7ਵਾਂ ਦਰਜਾ ਪ੍ਰਾਪਤ ਖਿਡਾਰਨ ਸਵੇਤਲਾਨਾ ਕੁਜਨੇਤਸੋਵਾ ਨੂੰ ਹਾਰ ਦੇ ਕੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ | ...

ਪੂਰੀ ਖ਼ਬਰ »

ਦਿੱਲੀ 'ਚ ਨਗਰ ਨਿਗਮ ਚੋਣਾਂ ਕਾਰਨ ਆਈ. ਪੀ. ਐਲ. ਮੈਚਾਂ ਦੇ ਪ੍ਰੋਗਰਾਮਾਂ 'ਚ ਬਦਲਾਅ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਦਿੱਲੀ 'ਚ ਨਗਰ ਨਿਗਮ ਚੋਣਾਂ ਕਾਰਨ ਅਗਲੇ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ-2017 (ਆਈ.ਪੀ.ਐਲ.) 'ਚ ਖੇਡੇ ਜਾਣ ਵਾਲੇ ਕੁਝ ਮੈਚਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅੱਜ ਇਸ ਦੀ ਜਾਣਕਾਰੀ ...

ਪੂਰੀ ਖ਼ਬਰ »

ਤਾਮਿਲਨਾਡੂ ਨੇ ਬੰਗਾਲ ਨੂੰ ਹਰਾ ਕੇ ਜਿੱਤਿਆ ਿਖ਼ਤਾਬ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਵਿਜੇ ਹਜਾਰੇ ਟਰਾਫੀ ਦੇ ਫਾਈਨਲ 'ਚ ਦਿਨੇਸ਼ ਕਾਰਤਿਕ ਦੇ ਸ਼ਾਨਦਾਰ ਸੈਂਕੜੇ ਦੇ ਦਮ 'ਤੇ ਤਾਮਿਲਨਾਡੂ ਨੇ ਬੰਗਾਲ ਨੂੰ 91 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜਾ ਜਮਾ ਲਿਆ | ਦਿਨੇਸ਼ ਕਾਰਤਿਕ ਦੀ ਸੰਘਰਸ਼ਭਰੀ ਪਾਰੀ ਇਲਾਵਾ ਤਾਮਿਲਨਾਡੂ ਦੇ ...

ਪੂਰੀ ਖ਼ਬਰ »

ਡੁਮਿਨੀ ਵੱਲੋਂ ਦਿੱਲੀ ਡੇਅਰਡੇਵਿਲਸ ਤੋਂ ਨਾਂਅ ਵਾਪਸ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਦੇ ਦਿਗਜ ਆਲ ਰਾਊਾਡਰ ਜੇ.ਪੀ. ਡੁਮਿਨੀ ਨੇ ਨਿੱਜੀ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਿਸ ਲੈ ਲਿਆ ਤੇ ਹੁਣ ਉਹ ਇਸ ਸੀਜਨ 'ਚ ਨਹੀਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਕਬੱਡੀ ਟੂਰਨਾਮੈਂਟ 24 ਤੋਂ

ਜਲੰਧਰ, 20 ਮਾਰਚ (ਸਟਾਫ ਰਿਪੋਰਟਰ)-ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਪਿੰਡ ਕੋਟ ਕਲਾਂ ਵਲੋਂ 9ਵਾਂ 3-ਦਿਨਾ ਕਬੱਡੀ ਟੂਰਨਾਮੈਂਟ 24 ਤੋਂ 26 ਮਾਰਚ ਤੱਕ ਨਵੇਂ ਉਸਾਰੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਸਬੰਧੀ ਪ੍ਰਬੰਧਕ ਕਮੇਟੀ ਮੈਂਬਰਾਂ ਦੀ ...

ਪੂਰੀ ਖ਼ਬਰ »

ਕਾਰਤਿਕ ਦੇ ਸੈਂਕੜੇ ਬਦੌਲਤ ਤਾਮਿਲਨਾਡੂ ਨੇ ਜਿੱਤਿਆ ਿਖ਼ਤਾਬ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਵਿਜੇ ਹਜਾਰੇ ਟਰਾਫੀ ਦੇ ਫਾਈਨਲ 'ਚ ਦਿਨੇਸ਼ ਕਾਰਤਿਕ ਦੇ ਸ਼ਾਨਦਾਰ ਸੈਂਕੜੇ ਦੇ ਦਮ 'ਤੇ ਤਾਮਿਲਨਾਡੂ ਨੇ ਬੰਗਾਲ ਨੂੰ 91 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜਾ ਜਮਾ ਲਿਆ | ਦਿਨੇਸ਼ ਕਾਰਤਿਕ ਦੀ ਸੰਘਰਸ਼ਭਰੀ ਪਾਰੀ ਇਲਾਵਾ ਤਾਮਿਲਨਾਡੂ ਦੇ ...

ਪੂਰੀ ਖ਼ਬਰ »

ਕ੍ਰਿਕਟ ਖੇਡਣ ਲਈ ਜਾਣ-ਬੁੱਝ ਕੇ ਇਮਤਿਹਾਨ 'ਚੋਂ ਹੋਇਆ ਸੀ ਫ਼ੇਲ੍ਹ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ)-ਮੇਰੇ ਪਿਤਾ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ, ਪਰ ਮੇਰੀ ਇੱਛਾ ਕਿ੍ਕਟਰ ਬਣਨ ਦੀ ਸੀ ਅਤੇ ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਮੈਂ ਆਪਣੀ ਪੜ੍ਹਾਈ ਨੂੰ ਵੀ ਕੁਰਬਾਨ ਕਰ ਦਿੱਤਾ | ਇਸ ਖ਼ੁਲਾਸਾ ਪਾਕਿਸਤਾਨੀ ਤੇਜ਼ ਗੇਂਦਬਾਜ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX