ਤਾਜਾ ਖ਼ਬਰਾਂ


ਟਰੇਨ ਨਾਲ ਕੱਟ ਕੇ ਤਿੰਨ ਔਰਤਾਂ ਦੀ ਮੌਤ
. . .  15 minutes ago
ਮੁੰਬਈ, 18 ਨਵੰਬਰ - ਮੁੰਬਈ ਦੇ ਮਲਾਡ 'ਚ ਰੇਲ ਪਟੜੀ ਪਾਰ ਕਰ ਰਹੀਆਂ ਤਿੰਨ ਔਰਤਾਂ ਦੀ ਬਾਂਦਰਾ ਇੰਦੌਰ ਐਕਸਪ੍ਰੈਸ ਹੇਠਾਂ ਆ ਕੇ ਮੌਤ ਹੋ ਗਈ ਹੈ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ...
ਇਵਾਂਕਾ ਟਰੰਪ ਭਾਰਤ 'ਚ ਅਮਰੀਕੀ ਵਪਾਰਕ ਦਲ ਦੀ ਕਰੇਗੀ ਅਗਵਾਈ
. . .  37 minutes ago
ਵਾਸ਼ਿੰਗਟਨ, 18 ਨਵੰਬਰ - ਅਮਰੀਕਾ ਦੇ ਸਟੇਟ ਵਿਭਾਗ ਨੇ ਐਲਾਨ ਕੀਤਾ ਹੈ ਕਿ ਭਾਰਤ 'ਚ ਇਸ ਮਹੀਨੇ ਮਗਰੋਂ ਹੋਣ ਵਾਲੇ ਵਿਸ਼ਵ ਵਪਾਰਕ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਤੇ ਵਾਈਟ ਹਾਊਸ 'ਚ ਚੋਟੀ ਦੀ ਸਲਾਹਕਾਰ ਇਵਾਂਕਾ ਟਰੰਪ (36)...
ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ
. . .  about 1 hour ago
ਭਵਾਨੀਗੜ੍ਹ , 18 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ 24 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ...
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਸ੍ਰੀਲੰਕਾ ਦੀ ਠੋਸ ਸ਼ੁਰੂਆਤ, 109/2 'ਤੇ
. . .  about 1 hour ago
ਸਿੱਧੂ ਦੀ ਰਿਹਾਇਸ਼ ਨੇੜਿਉਂ ਹੋਟਲ ਮਾਲਕ ਪਿਸਤੌਲ ਦੀ ਨੋਕ 'ਤੇ ਅਗਵਾ, ਵੇਰਕਾ ਲਾਗੇ ਛੱਡਿਆ
. . .  about 2 hours ago
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ) - ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਨੇੜਿਉਂ ਇਕ ਹੋਟਲ ਮਾਲਕ ਪਰਵਿੰਦਰ ਸਿੰਘ ਨੂੰ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਦੇ ਘਰ ਬਾਹਰੋਂ ਉਨ੍ਹਾਂ ਦੀ ਕਾਰ ਸਮੇਤ ਅਗਵਾ ਕਰ ਲਿਆ ਗਿਆ ਤੇ ਅਗਵਾਕਾਰਾਂ ਵੱਲੋਂ...
ਅਦਾਕਾਰ ਰਾਹੁਲ ਰਾਏ ਭਾਜਪਾ 'ਚ ਹੋਏ ਸ਼ਾਮਲ
. . .  about 2 hours ago
ਨਵੀਂ ਦਿੱਲੀ, 18 ਨਵੰਬਰ - ਅਦਾਕਾਰ ਰਾਹੁਲ ਰਾਏ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ...
ਜਲੰਧਰ 'ਚ ਖਹਿਰਾ ਦਾ ਫੂਕਿਆ ਗਿਆ ਪੁਤਲਾ
. . .  about 2 hours ago
ਜਲੰਧਰ, 18 ਨਵੰਬਰ - ਯੂਥ ਅਕਾਲੀ ਦਲ ਵੱਲੋਂ ਅੱਜ ਆਪ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਹਾਈਕੋਰਟ ਵੱਲੋਂ ਅਪੀਲ ਰੱਦ ਹੋਣ ਤੇ ਸੰਮਣ ਜਾਰੀ ਹੋਣ ਕਾਰਨ ਅਸਤੀਫ਼ੇ ਦੀ ਮੰਗ ਕਰਦਿਆਂ ਸਥਾਨਕ ਕੰਪਨੀ ਬਾਗ ਚੌਂਕ ਵਿਖੇ ਮਿਊਂਸੀਪਲ...
ਟਰਾਲੀ ਹੇਠ ਆਉਣ ਨਾਲ ਈ.ਟੀ.ਟੀ. ਅਧਿਆਪਕਾ ਦੀ ਮੌਤ
. . .  about 2 hours ago
ਗੜ੍ਹਸ਼ੰਕਰ, 18 ਨਵੰਬਰ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਪਾਹਲੇਵਾਲ ਵਿਖੇ ਸਵੇਰ ਸਮੇਂ ਇਕ ਈ.ਟੀ.ਟੀ. ਅਧਿਆਪਕ ਬਲਵੀਰ ਕੌਰ ਦੀ ਟਰਾਲੀ ਹੇਠ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਪਾਹਲੇਵਾਲ ਵਿਖੇ ਤਾਇਨਾਤ...
ਬਾਮਸੇਫ ਤੇ ਭਾਰਤੀ ਮੁਕਤੀ ਮੋਰਚਾ ਵੱਲੋਂ ਨੈਸ਼ਨਲ ਪੱਧਰ ਦੀ 34ਵੀਂ ਕਨਵੈੱਨਸ਼ਨ ਸ਼ੁਰੂ
. . .  about 2 hours ago
ਅੰਮ੍ਰਿਤਸਰ 'ਚ ਅਕਾਲੀ ਦਲ ਬਾਦਲ ਵੱਲੋਂ ਕੇਜਰੀਵਾਲ ਤੇ ਖਹਿਰਾ ਦੇ ਪੁਤਲੇ ਫੂਕੇ ਗਏ
. . .  about 3 hours ago
ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਦਾ ਉਦਘਾਟਨ ਕਰੇਗੀ ਸ੍ਰੀਦੇਵੀ
. . .  about 3 hours ago
ਮਿੰਨੀ ਸਕੱਤਰੇਤ ਬਾਹਰ ਯੂਥ ਅਕਾਲੀ ਦਲ ਵੱਲੋਂ ਖਹਿਰਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ
. . .  about 3 hours ago
ਐਨ.ਆਈ.ਏ. ਟੀਮ ਵਲੋਂ ਕਤਲ ਕੀਤੇ ਆਰ.ਐਸ.ਐਸ. ਆਗੂ ਦੇ ਪਰਿਵਾਰ ਨਾਲ ਮੁਲਾਕਾਤ
. . .  about 4 hours ago
ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ ਦਾ ਐਲਾਨ
. . .  about 4 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਭਾਰਤ ਦੀ ਪੂਰੀ ਟੀਮ 172 ਦੌੜਾਂ 'ਤੇ ਆਲ ਆਊਟ
. . .  about 4 hours ago
22 ਕਿੱਲੋ ਹੈਰੋਇਨ ਸਮੇਤ 3 ਭਾਰਤੀ ਤਸਕਰ ਕਾਬੂ , ਪਾਕਿ ਤਸਕਰ ਹੋਏ ਫਰਾਰ
. . .  about 2 hours ago
ਛੱਤੀਸਗੜ੍ਹ 'ਚ 10 ਨਕਸਲੀ ਗ੍ਰਿਫ਼ਤਾਰ
. . .  about 5 hours ago
ਲਾਹੌਲ ਸਪਿਤੀ 'ਚ ਭਾਰੀ ਬਰਫ਼ਬਾਰੀ
. . .  about 5 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਭਾਰਤ ਦੀ ਹਾਲਤ ਪਤਲੀ, ਸਕੋਰ 142/8
. . .  about 4 hours ago
ਗਿਲਗਿਤ ਬਾਲਤੀਸਤਾਨ 'ਚ ਪਾਕਿ ਵਿਰੋਧੀ ਪ੍ਰਦਰਸ਼ਨ
. . .  about 7 hours ago
ਜੰਮੂ ਕਸ਼ਮੀਰ : ਪੀਰ ਪੰਜਾਲ 'ਚ ਭਾਰੀ ਬਰਫਬਾਰੀ
. . .  about 7 hours ago
ਦਿੱਲੀ : 49 ਟਰੇਨਾਂ ਦੇਰੀ 'ਚ, ਇਕ ਰੱਦ
. . .  about 7 hours ago
ਭਾਰਤ ਚੀਨ ਸਰਹੱਦ 'ਤੇ 6.4 ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 7 hours ago
ਆਪ ਆਗੂ ਖਹਿਰਾ ਨੈਤਿਕ ਅਧਾਰ ਤੇ ਅਸਤੀਫਾ ਦੇਣ - ਜਾਖੜ
. . .  1 day ago
ਹਿਮਾਚਲ ਪ੍ਰਦੇਸ਼ : ਰੋਹਤਾਂਗ ਦੇ ਆਸ ਪਾਸ ਬਰਫ਼ਬਾਰੀ
. . .  1 day ago
ਗੁਜਰਾਤ ਚੋਣਾਂ ਵਿਚ ਹਾਰ ਤੋਂ ਬਚਣ ਲਈ ਭਾਜਪਾ ਨੇ ਬਾਬਰੀ ਮਸਜਿਦ 'ਤੇ ਗੱਲਬਾਤ ਦਾ ਸ਼ੋਸ਼ਾ ਛੱਡਿਆ
. . .  1 day ago
ਸਾਉਦੀ ਅਰਬ ਤੋਂ ਰੀਨਾ ਸ਼ਨੀਵਾਰ ਪੁੱਜੇਗੀ ਭਾਰਤ
. . .  1 day ago
ਘੋਟਣਾ ਮਾਰ ਕੇ ਬਾਪ ਦਾ ਕਤਲ ਕਰਨ ਵਾਲੇ ਨਸ਼ੇੜੀ ਪੁੱਤ ਨੂੰ ਉਮਰ ਕੈਦ
. . .  1 day ago
ਰੇਲ ਗੱਡੀ ਤੋਂ ਡਿੱਗ ਕੇ 2 ਨੌਜਵਾਨਾਂ ਦੀ ਮੌਤ, 1 ਜ਼ਖ਼ਮੀ
. . .  1 day ago
ਪੰਜਾਬ ਪੁਲਿਸ 'ਚ ਡੀਆਈਜੀ ਰੇਂਜ ਪੋਸਟ ਖ਼ਤਮ
. . .  1 day ago
ਗੰਭੀਰ ਕੈਦੀਆਂ ਨੂੰ ਕੀਤਾ ਜਾਵੇਗਾ ਰਿਹਾਅ
. . .  1 day ago
27 ਤੋਂ 29 ਤੱਕ ਸੱਦਿਆ ਜਾਵੇਗਾ ਵਿਧਾਨ ਸਭਾ ਦਾ ਇਜਲਾਸ
. . .  1 day ago
ਆਪ ਆਗੂ ਖਹਿਰਾ ਨੈਤਿਕ ਅਧਾਰ ਤੇ ਅਸਤੀਫਾ ਦੇਣ - ਜਾਖੜ
. . .  1 day ago
ਰਿਸ਼ੀ ਕਪੂਰ ਤੇ ਫ਼ਾਰੂਕ ਅਬਦੁੱਲਾ ਵਿਰੁੱਧ ਸ਼ਿਕਾਇਤ ਦਰਜ
. . .  1 day ago
ਖਹਿਰਾ ਨੂੰ ਆਪ ਦੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ ਕੇਜਰੀਵਾਲ -ਅਕਾਲੀ ਆਗੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਪਹਿਲਾ ਸਫ਼ਾ


Loading the player...

ਮੇਰੀ ਸਫ਼ਲਤਾ ਗੁਰੂ ਸਾਹਿਬ ਦੀ ਬਖਸ਼ਿਸ਼-ਸੱਜਣ

ਕੈਨੇਡਾ ਦੇ ਰੱਖਿਆ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਕੈਨੇਡਾ ਦੇ ਰੱਖਿਆ ਮੰਤਰੀ ਜੋ ਇਨੀ ਦਿਨੀਂ ਭਾਰਤ ਦੌਰੇ 'ਤੇ ਹਨ, ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕੀਤੀ, ਇਸ ਉਪਰੰਤ ਉਹ ਭਗਤ ਪੂਰਨ ਸਿੰਘ ਵੱਲੋਂ ਵਰੋਸਾਏ ਪਿੰਗਲਵਾੜਾ ਦੇ ਮਾਨਾਂਵਾਲਾ ਸਮੂਹ ਵਿਖੇ ਪਹੁੰਚੇ, ਜਿਥੇ ਉਨ੍ਹਾਂ ਦਾ ਪਿੰਗਲਵਾੜਾ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ | ਇਸ ਉਪਰੰਤ ਉਹ ਜਲੰਧਰ ਵਿਖੇ ਯੂਨੀਕ ਹੋਮ ਪੁੱਜੇ, ਇੱਥੇ ਬੱਚੀਆਂ ਨਾਲ ਉਨ੍ਹਾਂ ਨੇ ਸਮਾਂ ਬਿਤਾਇਆ | ਦਿਨ ਦੇ ਆਖਰੀ ਪੜਾਅ ਤਹਿਤ ਉਹ ਆਪਣੇ ਜੱਦੀ ਪਿੰਡ ਬੰਬੇਲੀ ਪੁੱਜੇ, ਜਿਥੇ ਪਿੰਡ ਵਾਸੀਆਂ ਸਮੇਤ ਇਲਾਕਾ ਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ |
ਇਸ ਤੋਂ ਪਹਿਲਾਂ ਅੱਜ ਸਵੇਰੇ ਸ: ਹਰਜੀਤ ਸਿੰਘ ਸੱਜਣ ਸ਼ਰਧਾ ਸਹਿਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ | ਸ: ਸੱਜਣ ਕੈਨੇਡੀਅਨ ਦੂਤਾਵਾਸ ਦੇ ਅਧਿਕਾਰੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਪੁੱਜੇ ਜਿਥੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੰੂਗਰ ਅਤੇ ਹੋਰ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਬੀਤੀ ਸ਼ਾਮ ਉਨ੍ਹਾਂ ਦੀ ਅੰਮਿ੍ਤਸਰ ਆਮਦ ਵਾਂਗ ਅੱਜ ਵੀ ਪੰਜਾਬ ਸਰਕਾਰ ਵੱਲੋਂ ਕੋਈ ਮੰਤਰੀ, ਵਿਧਾਇਕ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਉ ੱਚ ਅਧਿਕਾਰੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਪੁੱਜਾ | ਦੂਜੇ ਪਾਸੇ ਕੁਝ ਗਰਮ ਦਲੀਆਂ ਵੱਲੋਂ ਸ: ਸੱਜਣ ਨੂੰ ਸੁਰੱਖਿਆ ਅਧਿਕਾਰੀਆਂ ਤੇ ਟਾਸਕ ਫੋਰਸ ਵੱਲੋਂ ਨਾ ਮਿਲਣ ਦੇਣ 'ਤੇ ਖਾਲਿਸਤਾਨ ਅਤੇ ਭਿੰਡਰਾਂਵਾਲਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਲਗਭਗ ਸਵੇਰੇ 6.20 ਵਜੇ ਜਦੋਂ ਰੱਖਿਆ ਮੰਤਰੀ ਘੰਟਾ ਘਰ ਡਿਉਢੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਪੁੱਜੇ ਤਾਂ ਉਸ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਸ਼ੁਰੂ ਹੋ ਚੁੱਕੀ ਸੀ | ਉਨ੍ਹਾਂ ਸ਼ਰਧਾਵਾਨ ਸਿੱਖ ਵਜੋਂ ਪਰਿਕਰਮਾ 'ਚ ਇਕਾਗਰ ਚਿੱਤ ਖੜ੍ਹੇ ਹੋ ਕੇ ਅਰਦਾਸ ਸਰਵਣ ਕੀਤੀ ਤੇ ਫਿਰ ਬੈਠ ਕੇ ਹੁਕਮਨਾਮਾ ਸਰਵਣ ਕੀਤਾ | ਸ੍ਰੀ ਹਰਿਮੰਦਰ ਸਾਹਿਬ ਦੀ ਪੂਰੀ ਪਰਿਕਰਮਾ ਕਰਦਿਆਂ ਸ: ਹਰਜੀਤ ਸਿੰਘ ਸੱਜਣ ਨੇ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਨ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਸੀਸ ਨਿਵਾਇਆ ਅਤੇ ਕੁਝ ਸਮਾਂ ਮੁੱਖ ਭਵਨ ਅੰਦਰ ਬੈਠ ਕੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਧੁਰ ਕੀ ਬਾਣੀ ਦਾ ਮਨੋਹਰ ਸ਼ਬਦ ਕੀਰਤਨ ਸਰਵਨ ਕੀਤਾ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ |
ਜਦੋਂ ਸ: ਸੱਜਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਤਾਂ ਉਸ ਵੇਲੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ ਦੇ ਜੱਥੇ ਵੱਲੋਂ ਸੰਗਤਾਂ ਦੀ ਗੁਰੂ ਦਰ 'ਤੇ ਆਮਦ ਸਬੰਧੀ ਭਾਵਨਾ ਪ੍ਰਗਟ ਕਰਦਾ ਗੁਰਬਾਣੀ ਸ਼ਬਦ 'ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ |' ਗਾਇਨ ਕੀਤਾ ਜਾ ਰਿਹਾ ਸੀ |
ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਣ ਪੁੱਜੇ, ਜਿਥੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਵੀ ਉਨ੍ਹਾਂ ਨੂੰ ਸਿਰੋਪਾਓ ਦਿੱਤਾ ਗਿਆ | ਕੈਨੇਡੀਅਨ ਰੱਖਿਆ ਮੰਤਰੀ ਜਦੋਂ ਪਰਿਕਰਮਾਂ 'ਚੋਂ ਲੰਘ ਰਹੇ ਸਨ, ਤਾਂ ਅਨੇਕਾਂ ਸ਼ਰਧਾਲੂਆਂ ਨੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਗੁਰ ਫ਼ਤਹਿ ਬੁਲਾਈ, ਜਿਨ੍ਹਾਂ ਦਾ ਉਨ੍ਹਾਂ ਮੁਸਕਰਾ ਕੇ ਤੇ ਹੱਥ ਜੋੜ ਕੇ ਜਵਾਬ ਦਿੱਤਾ | ਉਨ੍ਹਾਂ ਪਰਿਕਰਮਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਅਸਥਾਨਾਂ ਦੀ ਇਤਿਹਾਸਕ ਮਹਾਨਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ 'ਚ ਵੀ ਵਿਸ਼ੇਸ਼ ਰੁਚੀ ਦਿਖਾਈ | ਸ: ਸੱਜਣ ਨੇ ਲਗਭਗ ਸਵਾ ਘੰਟਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਤਾਇਆ |
ਗੁਰੂ ਸਾਹਿਬ ਦੀ ਬਖਸ਼ਿਸ਼-ਸੱਜਣ
ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰੀ ਪੁਤਸਕ 'ਚ ਉਨ੍ਹਾਂ ਆਪਣੀ ਰੁਹਾਨੀਅਤ ਦੇ ਕੇਂਦਰ ਵਿਖੇ ਫੇਰੀ ਉਪਰੰਤ ਆਪਣੇ ਮਨ ਦੀਆਂ ਭਾਵਨਾਵਾਂ 'ਮੇਰੀ ਸਫ਼ਲਤਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ' ਦਰਜ ਕਰਕੇ ਗੁਰੂ ਘਰ ਪ੍ਰਤੀ ਡੂੰਘੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ |
ਸਿੱਖ ਜਥੇਬੰਦੀਆਂ ਵੱਲੋਂ ਸਵਾਗਤ
ਇਸੇ ਦੌਰਾਨ ਸਾਬਤ ਸੂਰਤ ਕੈਨੇਡੀਅਨ ਰੱਖਿਆ ਮੰਤਰੀ ਹੁੰਦਿਆਂ ਸਿੱਖ ਕੌਮ ਤੇ ਪੰਜਾਬੀਆਂ ਦਾ ਨਾਂਅ ਪੂਰੀ ਦੁਨੀਆ 'ਚ ਉ ੱਚਾ ਕਰਨ ਵਾਲੇ ਸ: ਹਰਜੀਤ ਸਿੰਘ ਸੱਜਣ ਨੂੰ ਜੀਅ ਆਇਆਂ ਕਹਿਣ ਲਈ ਅਖੰਡ ਕੀਰਤਨੀ ਜਥਾ ਦੇ ਕੁਝ ਸਿੰਘਾਂ ਸਮੇਤ ਕਈ ਗੁਰਮਤਿ ਅਕੈਡਮੀਆਂ ਦੇ ਵਿਦਿਆਰਥੀ ਵੀ ਹੱਥਾਂ 'ਚ 'ਵੈੱਲਕਮ' ਦੇ ਬੈਨਰ ਫੜੀ ਘੰਟਾ ਘਰ ਪਲਾਜ਼ਾ ਵਿਖੇ ਲੱਗੇ ਫੁਆਰੇ ਨੇੜੇ ਖੜੇ੍ਹ ਸਨ |
ਨਾਅਰੇਬਾਜ਼ੀ
ਸ਼ੋ੍ਰਮਣੀ ਕਮੇਟੀ ਵੱਲੋਂ ਰੱਖਿਆ ਮੰਤਰੀ ਦੇ ਸਵਾਗਤ ਤੇ ਸਨਮਾਨ ਕਰਨ ਮੌਕੇ ਕੁਝ ਗਰਮ ਦਲੀਆਂ ਵੱਲੋਂ ਖ਼ਾਲਿਸਤਾਨ ਤੇ ਸੰਤ ਭਿੰਡਰਾਂਵਾਲਾ ਦੇ ਹੱਕ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ |
ਨਹੀਂ ਪੁੱਜਾ ਕੋਈ ਸਰਕਾਰੀ ਨੁਮਾਇੰਦਾ
ਇਥੇ ਵਰਨਣਯੋਗ ਹੈ ਕਿ ਭਾਰਤੀ ਮੂਲ ਦੇ ਕੈਨੇਡੀਅਨ ਰੱਖਿਆ ਮੰਤਰੀ ਦੀ ਬੀਤੀ ਸ਼ਾਮ ਰਾਜਾਸਾਂਸੀ ਹਵਾਈ ਅੱਡਾ ਵਿਖੇ ਆਮਦ ਮੌਕੇ ਉਨ੍ਹਾਂ ਦੇ ਸਵਾਗਤ ਲਈ ਸ਼ਿਸ਼ਟਾਚਾਰ ਵਜੋਂ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਮੰਤਰੀ ਅਤੇ ਨਾ ਹੀ ਕੋਈ ਵਿਧਾਇਕ ਤੇ ਨਾ ਕੋਈ ਲੋਕ ਸਭਾ ਮੈਂਬਰ ਪੁੱਜਾ ਸੀ | ਹੋਰ ਤਾਂ ਹੋਰ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਵੀ ਸਵਾਗਤ ਲਈ ਹਾਜ਼ਰ ਨਹੀਂ ਸਨ, ਜਿਨ੍ਹਾਂ ਦੀ ਗੈਰ-ਹਾਜ਼ਰੀ 'ਚ ਅਜਨਾਲਾ ਦੀ ਐਸ. ਡੀ. ਐਮ. ਨੇ ਹੀ ਪੰਜਾਬ ਸਰਕਾਰ ਵੱਲੋਂ ਕੈਨੇਡਾ ਵਰਗੇ ਮਹੱਤਵਪੂਰਨ ਮੁਲਕ ਦੇ ਅਹਿਮ ਮੰਤਰਾਲੇ ਦੇ ਮੁਖੀ ਦੇ ਸਵਾਗਤ ਦੀ ਖਾਨਾਪੂਰਤੀ ਕੀਤੀ | ਪੰਜਾਬ ਦੇ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵੱਲੋਂ ਵੀ ਕੈਨੇਡੀਅਨ ਮੰਤਰੀ ਦੇ ਅੰਮਿ੍ਤਸਰ ਦੌਰੇ ਸਬੰਧੀ ਪੱਤਰਕਾਰਾਂ ਨੂੰ ਕੋਈ ਅਧਿਕਾਰਤ ਸੂਚਨਾ ਜਾਰੀ ਨਹੀਂ ਕੀਤੀ ਗਈ |

ਗੌ ਾਡਰ ਤੇ ਸਾਥੀਆਂ ਵੱਲੋਂ ਦੋ ਗੈਂਗਸਟਰਾਂ ਦੀ ਹੱਤਿਆ

ਗੁਰਦਾਸਪੁਰ, 20 ਅਪ੍ਰੈਲ (ਆਰਿਫ਼)-ਅੱਜ ਦੁਪਹਿਰ ਕਰੀਬ ਡੇਢ ਵਜੇ ਸਥਾਨਕ ਸ਼ਹਿਰ ਦੇ ਕਾਹਨੂੰਵਾਨ ਰੋਡ 'ਤੇ ਪੈਂਦੇ ਪਿੰਡ ਕੋਠੇ ਨਜ਼ਦੀਕ ਫਲਾਈਓਵਰ ਦੇ ਹੇਠਾਂ ਗੁਰਦਾਸਪੁਰ ਤੋਂ ਤਰੀਕ ਭੁਗਤ ਕੇ ਜਾ ਰਹੇ ਨੌਜਵਾਨਾਂ ਦੀ ਗੱਡੀ ਰੋਕ ਕੇ ਉਨ੍ਹਾਂ ਉੱਪਰ ਵਿੱਕੀ ਗੌਾਡਰ ਦੀ ਅਗਵਾਈ 'ਚ ਗੈਂਗ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਕਾਰਨ ਕਾਰ ਵਿਚ ਸਵਾਰ 5 ਨੌਜਵਾਨਾਂ 'ਚੋਂ 2
ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਗੰਭੀਰ ਹਾਲਤ 'ਚ ਹਸਪਤਾਲ ਵਿਚ ਜ਼ੇਰੇ ਇਲਾਜ ਹੈ |
ਜਾਣਕਾਰੀ ਅਨੁਸਾਰ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਅਤੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹਰਪ੍ਰੀਤ ਸਿੰਘ ਉਰਫ ਸੂਬੇਦਾਰ ਪੁੱਤਰ ਸੁਲੱਖਣ ਸਿੰਘ ਵਾਸੀ ਮੁਸਤਾਬਾਦ ਦੀ ਅੱਜ ਗੁਰਦਾਸਪੁਰ ਅਦਾਲਤ ਵਿਖੇ ਲੜਾਈ ਝਗੜੇ ਦੇ ਮਾਮਲੇ 'ਚ ਤਰੀਕ ਸੀ | ਤਰੀਕ ਭੁਗਤਣ ਬਾਅਦ ਉਹ ਆਪਣੇ ਸਾਥੀ ਸੁਖਚੈਨ ਸਿੰਘ ਉਰਫ ਜੱਟ ਪੁੱਤਰ ਪ੍ਰੇਮ ਸਿੰਘ ਵਾਸੀ ਸੰਗਲਪੁਰਾ ਰੋਡ, ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਪੁਲ ਤਿੱਬੜੀ, ਇੰਦਰਬੀਰ ਸਿੰਘ ਉਰਫ ਪਿ੍ੰਸ ਪੁੱਤਰ ਧਰਮਿੰਦਰ ਸਿੰਘ ਵਾਸੀ ਝਾਵਰ ਅਤੇ ਦਾਮਨ ਮਹਾਜਨ ਪੁੱਤਰ ਵਿਜੇ ਮਹਾਜਨ ਵਾਸੀ ਹਰਦੋਛੰਨੀ ਰੋਡ ਨਾਲ ਕਾਰ 'ਤੇ ਸਵਾਰ ਹੋ ਕੇ ਗੁਰਦਾਸਪੁਰ ਸ਼ਹਿਰ ਤੋਂ ਪਿੰਡ ਮੁਸਤਾਬਾਦ ਜਾ ਰਿਹਾ ਸੀ | ਜਦੋਂ ਉਹ ਕੋਠੇ ਪਿੰਡ ਨਜ਼ਦੀਕ ਪੈਂਦੇ ਫਲਾਈਓਵਰ ਹੇਠਾਂ ਪਹੁੰਚੇ ਤਾਂ ਇਕ ਕਾਰ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਜਦੋਂ ਉਨ੍ਹਾਂ ਨੇ ਆਪਣੀ ਕਾਰ ਰੋਕੀ ਤਾਂ ਦੂਸਰੀ ਕਾਰ 'ਚੋਂ ਨਿਕਲੇ ਪੰਜ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਿਸ ਵਿਚ ਹਰਪ੍ਰੀਤ ਸਿੰਘ ਉਰਫ ਸੂਬੇਦਾਰ ਅਤੇ ਸੁਖਚੈਨ ਸਿੰਘ ਉਰਫ ਜੱਟ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂ ਕਿ ਹੈਪੀ ਦੀ ਨਾਜ਼ੁਕ ਹਾਲਤ ਵੇਖਦਿਆਂ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਹੈ | ਇਸ ਹਾਦਸੇ ਵਿਚ ਬਚੇ ਦਾਮਨ ਮਹਾਜਨ ਨੇ ਦੱਸਿਆ ਕਿ ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਤਾਂ ਹਮਲਾਵਰਾਂ ਵਿਚੋਂ ਇਕ ਸੁੱਖ ਭਿਖਾਰੀਵਾਲ ਨਾਂਅ ਦੇ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਦਾਮਨ ਨੂੰ ਗੋਲੀ ਨਹੀਂ ਮਾਰਨੀ ਇਸ ਦਾ ਕੋਈ ਕਸੂਰ ਨਹੀਂ | ਜਦੋਂ ਕਿ ਉਸ ਦੀਆਂ ਅੱਖਾਂ ਸਾਹਮਣੇ ਬਾਕੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ | ਇਸੇ ਦੌਰਾਨ ਪਿ੍ੰਸ ਆਪਣੀ ਜਾਨ ਬਚਾ ਕੇ ਹਮਲਾਵਰਾਂ ਨੂੰ ਚਕਮਾ ਦੇ ਕੇ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ | ਦਾਮਨ ਅਤੇ ਪੁਲਿਸ ਅਨੁਸਾਰ ਹਮਲਾ ਕਰਨ ਵਾਲਿਆਂ ਵਿਚ ਹਰਜਿੰਦਰ ਸਿੰਘ ਉਰਫ ਵਿੱਕੀ ਗੌਾਡਰ ਜੋ ਕਿ ਪਿਛਲੇ ਦਿਨੀਂ ਹੀ ਨਾਭਾ ਜੇਲ੍ਹ 'ਚੋਂ ਫਰਾਰ ਹੋਇਆ ਸੀ ਅਤੇ ਉਸ ਨਾਲ ਮਜੀਠਾ ਦਾ ਗੈਂਗਸਟਰ ਹੈਰੀ ਚੱਠਾ ਅਤੇ ਗੁਰਦਾਸਪੁਰ ਦੇ ਖਰਲਾਂ ਪਿੰਡ ਤੋਂ ਗਿਆਨ, ਭਿਖਾਰੀਵਾਲ ਤੋਂ ਸੁੱਖ ਅਤੇ ਘਸੀਟਪੁਰ ਤੋਂ ਗੋਪੀ ਸ਼ਾਮਿਲ ਸਨ | ਪੁਲਿਸ ਨੇ ਉਪਰੋਕਤ ਪੰਜਾਂ ਗੈਂਗਸਟਰਾਂ 'ਤੇ ਧਾਰਾ 302 ਤਹਿਤ ਮਾਮਲਾ ਦਰਜ ਕਰਦੇ ਹੋਏ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ | ਹਮਲਾਵਰ ਕਿਸ ਗੱਡੀ ਵਿਚ ਆਏ ਸਨ ਇਸ ਗੱਲ ਦੀ ਪੁਸ਼ਟੀ ਸਹੀ ਨਹੀਂ ਹੋ ਰਹੀ ਕਿਉਂਕਿ ਹਮਲੇ ਵਿਚ ਬਚੇ ਦਾਮਨ ਅਨੁਸਾਰ ਗੱਡੀ ਕਰੇਟਾ ਸੀ, ਜਦੋਂ ਕਿ ਦੂਜੇ ਅਨੁਸਾਰ ਗੱਡੀ ਆਈ-20 ਸੀ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਐਸ.ਐਸ.ਪੀ. ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਸਮੇਤ ਪੁਲਿਸ ਟੀਮ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਣ ਪਹੁੰਚੀ | ਉਪਰੰਤ ਉਨ੍ਹਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਘਟਨਾ ਦੀ ਸੂਚਨਾ ਮਿਲਣ ਬਾਅਦ ਆਈ.ਜੀ. ਬਾਰਡਰ ਜ਼ੋਨ ਨੌਨਿਹਾਲ ਸਿੰਘ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ | ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਪੁਲਿਸ ਨੂੰ ਭਾਰੀ ਪੁਲਿਸ ਫੋਰਸ ਲਾਉਣੀ ਪਈ ਕਿਉਂਕਿ ਇਸ ਘਟਨਾ ਦੇ ਬਾਅਦ ਬਹੁਤ ਸਾਰੇ ਨੌਜਵਾਨ ਇਕੱਠੇ ਹੋ ਗਏ ਸਨ |

ਆਈ. ਐਸ. ਦੇ 4 ਸ਼ੱਕੀ ਅੱਤਵਾਦੀ ਗਿ੍ਫ਼ਤਾਰ-ਇਕ ਨੂੰ ਜਲੰਧਰ 'ਚੋਂ ਕੀਤਾ ਕਾਬੂ

ਮੁੰਬਈ/ਲਖਨਊ, 20 ਅਪ੍ਰੈਲ (ਏਜੰਸੀ)-ਪੰਜਾਬ, ਦਿੱਲੀ ਅਤੇ ਚਾਰ ਹੋਰਨਾਂ ਰਾਜਾਂ ਦੀ ਪੁਲਿਸ ਵਲੋਂ ਕੀਤੀ ਗਈ ਵੱਡੀ ਸਾਂਝੀ ਕਾਰਵਾਈ 'ਚ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਆਈ. ਐਸ. ਆਈ. ਐਸ. ਨਾਲ ਸਬੰਧਿਤ 4 ਸ਼ੱਕੀ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਦਕਿ ਛੇ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ |
ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ, ਯੂ. ਪੀ. ਅਤੇ ਮਹਾਰਾਸ਼ਟਰ ਦੀ ਏ. ਟੀ. ਐਸ. ਅਤੇ ਆਂਧਰਾ ਪ੍ਰਦੇਸ਼, ਪੰਜਾਬ ਅਤੇ ਬਿਹਾਰ ਪੁਲਿਸ ਦੇ ਸਾਂਝੇ ਆਪਰੇਸ਼ਨ 'ਚ ਜਲੰਧਰ (ਪੰਜਾਬ), ਮੁੰਬਈ (ਮਹਾਰਾਸ਼ਟਰ), ਨਰਕਾਟੀਆਗੰਜ (ਬਿਹਾਰ), ਬਿਜਨੌਰ ਅਤੇ ਮੁਜ਼ੱਫਰਨਗਰ (ਦੋਵੇਂ ਉੱਤਰ ਪ੍ਰਦੇਸ਼) 'ਚ ਅੱਜ ਸਵੇਰੇ ਛਾਪੇ ਮਾਰੇ ਗਏ |
ਨੋਇਡਾ 'ਚ ਯੂ. ਪੀ. ਏ. ਟੀ. ਐਸ. ਦੇ ਆਈ. ਜੀ. ਅਸੀਮ ਅਰੁਣ ਨੇ ਇਕ ਬਿਆਨ 'ਚ ਕਿਹਾ ਕਿ 4 ਵਿਅਕਤੀਆਂ ਨੂੰ ਅੱਤਵਾਦੀ ਸਾਜਿਸ਼ ਬਣਾਉਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ | ਮੁਫ਼ਤੀ ਫੈਜ਼ਾਨ ਅਤੇ ਤਨਵੀਰ ਜਿਹੜੇ ਆਈ. ਐਸ. ਆਈ. ਐਸ. ਨਾਲ ਜੁੜੇ ਹੋਏ ਹਨ, ਨੂੰ ਬਿਜਨੌਰ ਜ਼ਿਲ੍ਹੇ ਤੋਂ ਗਿ੍ਫ਼ਤਾਰ ਕੀਤਾ ਗਿਆ | ਨਜ਼ੀਮ ਸ਼ਮਸ਼ਾਦ ਅਹਿਮਦ (26), ਜਿਹੜਾ ਬਿਜਨੌਰ ਨਾਲ ਸਬੰਧਤ ਹੈ, ਨੂੰ ਪੁਣੇ ਜ਼ਿਲ੍ਹੇ ਦੇ ਮੁੰਬਰਾ ਤੋਂ ਗਿ੍ਫ਼ਤਾਰ ਕੀਤਾ ਗਿਆ ਤੇ ਮੁਜ਼ਾਮਿਲ ਨੂੰ ਜਲੰਧਰ ਜ਼ਿਲ੍ਹੇ ਤੋਂ ਗਿ੍ਫ਼ਤਾਰ ਕੀਤਾ ਗਿਆ | ਬਿਜਨੌਰ ਦੇ ਬੜਾਪੁਰ ਮਸਜਿਦ ਤੋਂ ਏ. ਟੀ. ਐਸ. ਅਤੇ ਐਸ. ਟੀ. ਐਫ. ਨੇ ਦੋ ਨੂੰ ਕਾਬੂ ਕੀਤਾ | ਇਨ੍ਹਾਂ 'ਚ ਕੋਤਵਾਲੀ ਦੇਹਾਤ ਦੇ ਪਿੰਡ ਅਕਬਰਾਬਾਦ ਨਿਵਾਸੀ ਮੁਫਤੀ ਫੈਜ਼ਾਨ ਹੈ ਅਤੇ ਨਗੀਨਾ ਦੇ ਪਿੰਡ ਤੁਕਮਾਪੁਰ ਨਿਵਾਸੀ ਮੁਹੰਮਦ ਤਨਵੀਰ ਮੁਅੱਜ਼ਮ ਹੈ | ਅਰੁਣ ਨੇ ਕਿਹਾ ਕਿ ਛੇ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਨੂੰ ਨੋਇਡਾ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਲਖਨਊ ਲਿਜਾਣ ਲਈ ਟਰਾਂਸਿਟ ਰਿਮਾਂਡ ਦੀ ਮੰਗ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਬਜ਼ੇ 'ਚੋਂ ਆਈ. ਐਸ. ਆਈ. ਐਸ. ਨਾਲ ਸਬੰਧਿਤ ਮਹੱਤਵਪੂਰਨ ਦਸਤਾਵੇਜ਼ ਬਰਾਮਦ ਹੋਏ ਹਨ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਇੰਟਰਨੈਟ ਜ਼ਰੀਏ ਇਕ ਦੂਜੇ ਨਾਲ ਸੰਪਰਕ 'ਚ ਸਨ |
ਏ. ਟੀ. ਐਸ. ਨੂੰ ਸੂਚਨਾ ਮਿਲੀ ਸੀ ਕਿ ਆਈ. ਐਸ. ਆਈ. ਐਸ. ਉੱਤਰ ਪ੍ਰਦੇਸ਼, ਮੁੰਬਈ, ਪੰਜਾਬ ਅਤੇ ਬਿਹਾਰ 'ਚ ਆਪਣਾ ਨੈਟਵਰਕ ਵਧਾ ਰਿਹਾ ਹੈ ਤੇ ਇਨ੍ਹਾਂ ਖੇਤਰਾਂ ਦੇ ਕੁਝ ਨੌਜਵਾਨ ਅੱਤਵਾਦੀ ਸੰਗਠਨ 'ਚ ਸ਼ਾਮਿਲ ਹੋਏ ਹਨ |

ਨਵਾਜ਼ ਸ਼ਰੀਫ ਖਿਲਾਫ਼ ਸਾਂਝੀ ਜਾਂਚ ਟੀਮ ਬਣਾਉਣ ਦਾ ਆਦੇਸ਼

ਇਸਲਾਮਾਬਾਦ, 20 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅੱਜ ਬੜੀ ਮੁਸ਼ਕਿਲ ਨਾਲ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਬਚਾਅ ਸਕੇ ਜਦੋਂ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਸਬੂਤ ਨਾਕਾਫੀ ਹਨ ਪਰ ਨਾਲ ਹੀ ਬੈਂਚ ਨੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਭਿ੍ਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਜਾਂਚ ਟੀਮ (ਜੇ. ਆਈ. ਟੀ.) ਦੇ ਗਠਨ ਦਾ ਆਦੇਸ਼ ਦੇ ਦਿੱਤਾ | ਅਦਾਲਤ ਨੇ 67 ਸਾਲਾ ਸ਼ਰੀਫ ਅਤੇ ਉਸ ਦੇ ਦੋ ਪੁੱਤਰਾਂ ਹਸਨ ਅਤੇ ਹੁਸੈਨ ਨੂੰ ਜੇ. ਆਈ. ਟੀ. ਦੇ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਦਿੱਤਾ | ਜੇ. ਆਈ. ਟੀ. ਵਿਚ ਸੰਘੀ ਜਾਂਚ ਏਜੰਸੀ (ਐਫ ਆਈ ਏ), ਦਿ ਨੈਸ਼ਨਲ ਅਕਾਊਾਟੀਬਲਿਟੀ ਬਿਊਰੋ (ਐਨ ਏ ਬੀ), ਪਾਕਿਸਤਾਨ ਦੇ ਸੁਰੱਖਿਆ ਅਤੇ ਵਟਾਂਦਰਾ ਕਮਿਸ਼ਨ (ਐਸ ਈ ਸੀ ਪੀ), ਆਈ. ਐਸ. ਆਈ. ਅਤੇ ਮਿਲਟਰੀ ਇੰਟੈਲੀਜੈਂਸ (ਐਮ ਆਈ) ਦੇ ਅਧਿਕਾਰੀ ਸ਼ਾਮਿਲ ਹਨ | ਜੇ. ਆਈ. ਟੀ. ਨੂੰ ਜਾਂਚ ਮੁਕੰਮਲ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ |

ਸੱਜਣ ਦਾ ਰੱਖਿਆ ਮੰਤਰੀ ਬਣਨਾ ਸਮੁੱਚੀ ਕੌਮ ਲਈ ਫ਼ਖਰ ਦੀ ਗੱਲ-ਪ੍ਰੋ: ਬਡੂੰਗਰ

ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ: ਹਰਜੀਤ ਸਿੰਘ ਦਾ ਵਿਕਸਿਤ ਮੁਲਕ ਕੈਨੇਡਾ ਦੇ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ ਹੈ | ਇਸ ਮੌਕੇ ਰੱਖਿਆ ਮੰਤਰੀ ਨੂੰ ਸਿਰੋਪਾਓ, ਸ੍ਰੀ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦਾ ਸੋਨੇ ਦੀ ਪਰਤ ਚੜਿ੍ਹਆ ਮਾਡਲ, ਚਾਂਦੀ ਦੀ ਤਸ਼ਤਰੀ, ਲੋਈ ਤੇ ਧਾਰਮਿਕ ਪੁਸਤਕਾਂ ਦਾ ਸੈੱਟ ਭੇਟ ਕਰਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਹੋਰ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਕਾਇਮਪੁਰ, ਭਾਈ ਰਜਿੰਦਰ ਸਿੰਘ ਮਹਿਤਾ, ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਭਿੱਟੇਵੱਡ, ਸੁਰਜੀਤ ਸਿੰਘ ਕਾਲਾਬੂਲਾ, ਬੀਬੀ ਕਿਰਨਜੋਤ ਕੌਰ, ਹਰਜਾਪ ਸਿੰਘ ਤੋਂ ਇਲਾਵਾ ਮੁੱਖ ਸਕੱਤਰ ਹਰਚਰਨ ਸਿੰਘ, ਡਾ: ਰੂਪ ਸਿੰਘ, ਦਿਲਜੀਤ ਸਿੰਘ ਬੇਦੀ , ਭਾਈ ਭੁਪਿੰਦਰ ਸਿੰਘ ਬਜਰੂੜ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ |

ਪੰਚਕੂਲਾ ਏ. ਜੇ. ਐਲ. ਮਾਮਲਾ

ਈ. ਡੀ. ਵੱਲੋਂ ਹੁੱਡਾ ਤੇ ਮੋਤੀ ਲਾਲ ਵੋਰਾ ਤੋਂ ਪੁੱਛਗਿਛ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਲ 2005 'ਚ ਪੰਚਕੂਲਾ 'ਚ ਨੈਸ਼ਨਲ ਹੇਰਾਲਡ ਸਮਾਚਾਰ ਪੱਤਰ ਦੇ ਪ੍ਰਕਾਸ਼ਕ ਏ. ਜੇ. ਐਲ. ਨੂੰ ਇਕ ਪਲਾਟ ਦੇਣ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਹਵਾਲਾ ਦੀ ਜਾਂਚ ਦੇ ਸਬੰਧ 'ਚ ਸੀਨੀਅਰ ਕਾਂਗਰਸ ਨੇਤਾ ਮੋਤੀ ਲਾਲ ਵੋਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਪੁੱਛਗਿਛ ਕੀਤੀ | ਅਧਿਕਾਰੀਆਂ ਨੇ ਕਿਹਾ ਕਿ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਖਜ਼ਾਨਚੀ ਵੋਰਾ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਛਗਿਛ ਕੀਤੀ ਗਈ ਅਤੇ ਹੁੱਡਾ ਤੋਂ ਵੀ ਚੰਡੀਗੜ੍ਹ 'ਚ ਉਸੇ ਦੌਰਾਨ ਪੁੱਛਗਿਛ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਕੇਂਦਰੀ ਏਜੰਸੀ ਨੇ ਹਵਾਲਾ ਰਾਸ਼ੀ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਦੋਵੇਂ ਕਾਂਗਰਸ ਨੇਤਾਵਾਂ ਦੇ ਬਿਆਨ ਦਰਜ ਕੀਤੇ ਹਨ | ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਤੋਂ ਇਸ ਮਾਮਲੇ 'ਚ ਜ਼ਬਤ ਅਤੇ ਬਰਾਮਦ ਕੀਤੇ ਗਏ ਕੁਝ ਦਸਤਾਵੇਜ਼ਾਂ ਨੂੰ ਲੈ ਕੇ ਵੀ ਪੁੱਛਗਿਛ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਵੋਰਾ ਤੋਂ ਐਸੋਸੀਏਟਿਡ ਜਨਰਲ ਲਿਮਟਿਡ (ਏ. ਜੇ. ਐਲ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਤੌਰ 'ਤੇ ਇਸ ਮਾਮਲੇ 'ਚ ਉਨ੍ਹਾਂ ਦੀ ਭੂਮਿਕਾ ਬਾਰੇ ਪੁੱਛਗਿਛ ਕੀਤੀ ਗਈ | ਈ. ਡੀ. ਨੇ ਵੋਰਾ ਦੀ ਉਮਰ ਦੇ ਸਬੰਧ 'ਚ ਵਿਸ਼ੇਸ਼ ਛੋਟ ਦਿੰਦੇ ਹੋਏ ਅਤੇ ਘਰ 'ਤੇ ਪੁੱਛਗਿਛ ਕਰਨ ਦੀ ਉਨ੍ਹਾਂ ਦੀ ਅਪੀਲ 'ਤੇ ਕਾਂਗਰਸ ਨੇਤਾ ਤੋਂ ਉਨ੍ਹਾਂ ਦੇ ਰਿਹਾਇਸ਼ 'ਤੇ ਪੁੱਛਗਿਛ ਕੀਤੀ |

ਪਿੰਗਲਵਾੜਾ ਵੱਲੋਂ ਪੜ੍ਹਾਈ ਦੇ ਨਾਲ ਮਨੁੱਖਤਾ ਦੀ ਸੇਵਾ ਦਾ ਪਾਠ ਪੜ੍ਹਾਇਆ ਜਾਣਾ ਮਿਸਾਲੀ ਉਪਰਾਲਾ-ਸੱਜਣ

ਅੰਮਿ੍ਤਸਰ/ਮਾਨਾਂਵਾਲਾ, 20 ਅਪ੍ਰੈਲ (ਹਰਮਿੰਦਰ ਸਿੰਘ, ਗੁਰਦੀਪ ਸਿੰਘ ਨਾਗੀ)-ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਵੱਲੋਂ ਆਪਣੀ ਭਾਰਤ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਮਾਨਵਤਾ ਦੇ ਸੇਵਾਦਾਰ ਭਗਤ ਪੂਰਨ ਸਿੰਘ ਵੱਲੋਂ ਵਰੋਸਾਏ ਪਿੰਗਲਵਾੜਾ ਦੇ ਮਾਨਾਂਵਾਲਾ ਸਮੂਹ ਵਿਖੇ ਪਹੁੰਚੇ, ਜਿਥੇ ਉਨ੍ਹਾਂ ਦਾ ਸਵਾਗਤ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਕੀਤਾ | ਇਥੇ ਪੁਹੰਚਣ 'ਤੇ ਪਿੰਗਲਵਾੜਾ ਮੁਖੀ ਡਾ: ਇੰਦਰਜੀਤ ਕੌਰ ਨੇ ਸ: ਹਰਜੀਤ ਸਿੰਘ ਸੱਜਣ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਸ: ਸੱਜਣ ਸਿੰਘ ਨੇ ਸਭ ਤੋਂ ਪਹਿਲਾਂ ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਕਿ ਤੁਹਾਨੂੰ ਪੜ੍ਹਾਈ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ | ਮਸਨੂਈ ਅੰਗ ਕੇਂਦਰ, ਜਿਥੇ ਸੈਂਕੜੇ ਲੋੜਵੰਦਾਂ ਨੂੰ ਮੁਫ਼ਤ ਬਨਾਉਟੀ ਅੰਗ ਲਾਏ ਜਾਂਦੇ ਹਨ ਦਾ, ਦੌਰਾ ਕਰਨ ਮਗਰੋਂ ਉਨ੍ਹਾਂ ਨੇ ਬੱਚਾ ਵਾਰਡ ਵਿਚ ਸ਼ਪੈਸ਼ਲ ਬੱਚਿਆਂ ਨਾਲ ਮੁਲਾਕਾਤ ਕੀਤੀ | ਪਿੰਗਲਵਾੜਾ ਮੁੱਖੀ ਡਾ: ਇੰਦਰਜੀਤ ਕੌਰ ਨੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਦਾ ਸਨਮਾਨ ਕਰਨ ਸਮੇਂ ਦੱਸਿਆ ਕਿ ਪਿੰਗਲਵਾੜਾ ਸੰਸਥਾ ਵੱਲੋਂ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਕਿਸਾਨਾਂ ਲਈ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ, ਧੀਰੇਕੋਟ ਬਾਰੇ ਵੀ ਜਾਣਕਾਰੀ ਦਿੱਤੀ, ਜਿਥੇ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਤੋਂ ਰਹਿਤ ਕੁਦਰਤੀ ਖੇਤੀ ਕੀਤੀ ਜਾਂਦੀ ਹੈ |

ਜਲੰਧਰ ਦੇ ਯੂਨੀਕ ਹੋਮ 'ਚ ਬੇਸਹਾਰਾ ਬੱਚੀਆਂ ਨਾਲ ਬਿਤਾਏ 2 ਘੰਟੇ

ਜਲੰਧਰ, 20 ਅਪ੍ਰੈਲ (ਜਸਪਾਲ ਸਿੰਘ)-ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਅੱਜ ਜਦੋਂ ਸਮਾਜ 'ਚ ਔਰਤਾਂ ਨਾਲ ਹਰ ਪੱਧਰ 'ਤੇ ਵਿਤਕਰਾ ਹੋ ਰਿਹਾ ਹੈ ਅਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ...

ਪੂਰੀ ਖ਼ਬਰ »

ਦਿੱਲੀ ਮਹਿਲਾ ਕਾਂਗਰਸ ਪ੍ਰਧਾਨ ਬਰਖਾ ਸਿੰਘ ਵੱਲੋਂ ਅਸਤੀਫਾ

ਰਾਹੁਲ ਗਾਂਧੀ ਤੇ ਅਜੈ ਮਾਕਨ ਨੂੰ ਠਹਿਰਾਇਆ ਜ਼ਿੰਮੇਵਾਰ ਨਵੀਂ ਦਿੱਲੀ, 20 ਅਪ੍ਰੈਲ (ਸੁਮਨਦੀਪ ਕੌਰ)-ਕੌਮੀ ਰਾਜਧਾਨੀ ਦਿੱਲੀ 'ਚ ਨਿਗਮ ਚੋਣਾਂ ਦੇ ਦੌਰਾਨ ਕਾਂਗਰਸ ਵਿਚ ਆਪਸੀ ਖਿੱਚੋਤਾਣ ਵਧਦੀ ਜਾ ਰਹੀ ਹੈ | ਜਿਸ ਦੇ ਚਲਦਿਆਂ ਹੁਣ ਦਿੱਲੀ ਮਹਿਲਾ ਕਾਂਗਰਸ ਦੀ ਪ੍ਰਧਾਨ ...

ਪੂਰੀ ਖ਼ਬਰ »

ਜੱਦੀ ਪਿੰਡ ਬੰਬੇਲੀ 'ਚ ਭਰਵਾਂ ਸਵਾਗਤ

ਮਾਹਿਲਪੁਰ, 20 ਅਪ੍ਰੈਲ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਆਪਣੇ ਭਾਰਤ ਦੌਰੇ ਦੌਰਾਨ ਅੱਜ ਬਾਅਦ ਦੁਪਹਿਰ 3.20 'ਤੇ ਆਪਣੇ ਜੱਦੀ ਪਿੰਡ ਬੰਬੇਲੀ ਪਹੁੰਚੇ ਕੈਨੇਡਾ ਦੇ ਰੱਿਖ਼ਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਪਿੰਡ ਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਈ.ਡੀ. ਸਾਹਮਣੇ ਪੇਸ਼ ਹੋਏ ਵੀਰਭੱਦਰ ਸਿੰਘ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਆਮਦਨ ਤੋਂ ਵੱਧ ਅਸਾਸਿਆਂ ਦੇ ਮਾਮਲੇ 'ਚ ਅੱਜ ਈ.ਡੀ. ਦੇ ਸਾਹਮਣੇ ਪੇਸ਼ ਹੋਏ | ਇਸ ਤੋਂ ਪਹਿਲਾਂ ਈ.ਡੀ. ਨੇ ਵੀਰਭੱਦਰ ਸਿੰਘ ਨੂੰ 13 ਅਪ੍ਰੈਲ ਨੂੰ ਪੇਸ਼ ਹੋਣ ਨੂੰ ਕਿਹਾ ਸੀ ...

ਪੂਰੀ ਖ਼ਬਰ »

ਪੰਚਕੂਲਾ ਏ. ਜੇ. ਐਲ. ਮਾਮਲਾਈ. ਡੀ. ਵੱਲੋਂ ਹੁੱਡਾ ਤੇ ਮੋਤੀ ਲਾਲ ਵੋਰਾ ਤੋਂ ਪੁੱਛਗਿਛ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਲ 2005 'ਚ ਪੰਚਕੂਲਾ 'ਚ ਨੈਸ਼ਨਲ ਹੇਰਾਲਡ ਸਮਾਚਾਰ ਪੱਤਰ ਦੇ ਪ੍ਰਕਾਸ਼ਕ ਏ. ਜੇ. ਐਲ. ਨੂੰ ਇਕ ਪਲਾਟ ਦੇਣ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਹਵਾਲਾ ਦੀ ਜਾਂਚ ਦੇ ਸਬੰਧ 'ਚ ਸੀਨੀਅਰ ਕਾਂਗਰਸ ਨੇਤਾ ...

ਪੂਰੀ ਖ਼ਬਰ »

ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਜਾਣਗੇ ਸੁਪਰੀਮ ਕੋਰਟ

ਰਿਵਾੜੀ, 20 ਅਪ੍ਰੈਲ (ਅਜੀਤ ਬਿਊਰੋ)-ਖਰਾਬ ਖੁਰਾਕ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾਉਣ ਵਾਲੇ ਸੀਮਾ ਸੁਰੱਖਿਆ ਬਲ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਕਿਹਾ ਕਿ ਉਹ ਸੁਪਰੀਮ ਕੋਰਟ 'ਚ ਇਨਸਾਫ਼ ਲਈ ਸੰਘਰਸ਼ ਕਰੇਗਾ ਤੇ ਉਨ੍ਹਾਂ ਨੂੰ ਇਨਸਾਫ ਦਾ ਪੂਰਾ ਭਰੋਸਾ ਹੈ | ...

ਪੂਰੀ ਖ਼ਬਰ »

ਜਲੰਧਰ ਤੋਂ ਵੀ ਇਕ ਨੌਜਵਾਨ ਗਿ੍ਫ਼ਤਾਰ

ਜਲੰਧਰ, (ਐੱਮ. ਐੱਸ. ਲੋਹੀਆ)-ਨੋਇਡਾ (ਉੱਤਰ ਪ੍ਰਦੇਸ਼) ਦੀ ਏ. ਟੀ. ਐੱਸ., ਦਿੱਲੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਹੋਏ ਜਲੰਧਰ 'ਚੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ | ਗਿ੍ਫ਼ਤਾਰ ਨੌਜਵਾਨ ਦੀ ਪਹਿਚਾਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX