ਅੰਮਿ੍ਤਸਰ/ਮਾਨਾਂਵਾਲਾ, 20 ਅਪ੍ਰੈਲ (ਹਰਮਿੰਦਰ ਸਿੰਘ, ਗੁਰਦੀਪ ਸਿੰਘ ਨਾਗੀ)-ਸਿੱਖ ਕੌਮ ਦਾ ਪ੍ਰਚੰਮ ਵਿਦੇਸ਼ ਦੀ ਧਰਤੀ 'ਤੇ ਲਹਿਰਾਉਣ ਵਾਲੀ ਸਖਸ਼ੀਅਤ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਆਪਣੀ ਭਾਰਤ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਮਨੁੱਖਤਾ ਦੇੇ ਸੇਵਾਦਾਰ ਭਗਤ ਪੂਰਨ ਸਿੰਘ ਵੱਲੋਂ ਵਰਸੋਏ ਪਿੰਗਲਵਾੜਾ ਦੇ ਮਾਨਾਂਵਾਲਾ ਸਮੂਹ ਵਿਖੇ ਪਹੁੰਚੇ, ਜਿਥੇ ਉਨ੍ਹਾਂ ਦਾ ਸਵਾਗਤ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਕੀਤਾ | ਇਥੇ ਪੁੰਹਚਣ 'ਤੇ ਪਿੰਗਲਵਾੜਾ ਮੁਖੀ ਡਾ: ਇੰਦਰਜੀਤ ਕੌਰ ਨੇ ਸ: ਹਰਜੀਤ ਸਿੰਘ ਸੱਜਣ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਸ: ਹਰਜੀਤ ਸਿੰਘ ਸੱਜਣ ਨੇ ਸਭ ਤੋਂ ਪਹਿਲਾਂ ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਕਿ ਤੁਹਾਨੂੰ ਪੜ੍ਹਾਈ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ, ਇਸ ਲਈ ਤੁਸੀਂ ਸਮਾਜ 'ਚ ਕਿਸੇ ਮੁਕਾਮ 'ਤੇ ਪਹੁੰਚ ਕੇ ਆਉਣ ਵਾਲੀਆਂ ਪੀੜੀਆਂ ਵਾਸਤੇ ਫਿਕਰਮੰਦ ਹੋਣ ਲਈ ਪੇ੍ਰਰਿਆ | ਮਸਨੂਈ ਅੰਗ ਕੇਂਦਰ, ਜਿਥੇ ਸੈਂਕੜੇ ਲੋੜਵੰਦਾਂ ਨੂੰ ਮੁਫ਼ਤ ਬਨਾਉਟੀ ਅੰਗ ਲਾਏ ਜਾਂਦੇ ਹਨ ਦਾ, ਦੌਰਾ ਕਰਨ ਮਗਰੋਂ ਉਨ੍ਹਾਂ ਨੇ ਬੱਚਾ ਵਾਰਡ ਵਿਚ ਸ਼ਪੈਸ਼ਲ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਆਖਿਆ ਕਿ ਸਾਨੂੰ ਤਾਂ ਬਚਪਨ 'ਚ ਕਈ ਪ੍ਰਕਾਰ ਦੀਆਂ ਸਹਲੂਤਾਂ ਮਿਲੀਆਂ ਸਨ ਪਰ ਇਨ੍ਹਾਂ ਲਵਾਰਿਸ ਬੱਚਿਆਂ ਦੀ ਹੋ ਰਹੀ ਸਾਂਭ ਸੰਭਾਲ ਤੋਂ ਉਹ ਬੜੇ ਪ੍ਰਭਾਵਿਤ ਹਨ | ਉਨ੍ਹਾਂ ਪਿੰਗਲਵਾੜਾ ਵੱਲੋਂ ਬਿਨ੍ਹਾਂ ਭਿੰਨ-ਭੇਦ, ਜਾਤ-ਪਾਤ ਤੇ ਧਰਮ ਦੇ ਕੀਤੀ ਜਾ ਰਹੀ ਇਨਸਾਨੀਅਤ ਦੀ ਸੇਵਾ ਨੂੰ ਸਭ ਤੋਂ ਮਹਾਨ ਸੇਵਾ ਕਰਾਰ ਦਿੱਤਾ | ਉਨ੍ਹਾਂ ਹਾਲ ਹੀ ਵਿਆਨਾ
(ਆਸਟਰੀਆ) ਵਿਖੇ ਹੋਈ ਸਰਦ ਰੁੱਤ ਦੀ ਵਿਸ਼ਵ ਸ਼ਪੈਸ਼ਲ ਉਲੰਪਿਕ 2017 'ਚ ਸੋਨ ਤੇ ਕਾਂਸੇ ਦਾ ਤਗਮਾ ਹਾਸਲ ਕਰਨ ਵਾਲੇ ਬੱਚਿਆਂ ਨਾਲ ਯਾਦਗਾਰੀ ਤਸਵੀਰ ਖਿਚਵਾਈ | ਸ: ਸੱਜਣ ਨੇ ਕਿਹਾ ਕਿ ਅੱਜ ਪਿੰਗਲਵਾੜਾ ਆ ਕੇ ਰੂਹਾਨੀ ਖੁਸ਼ੀ ਮਿਲੀ ਹੈ, ਜਿਸਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ | ਪਿੰਗਲਵਾੜਾ ਮੁੱਖੀ ਡਾ: ਇੰਦਰਜੀਤ ਕੌਰ ਨੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਦਾ ਸਨਮਾਨ ਕਰਨ ਸਮੇਂ ਦੱਸਿਆ ਕਿ ਪਿੰਗਲਵਾੜਾ ਸੰਸਥਾ ਜਿਥੇ ਸਰਬੱਤ ਦੇ ਭਲੇ ਲਈ ਯਤਨਸ਼ੀਨ ਹੈ ਅਤੇ ਰਹੇਗੀ ਉਥੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਜੀ ਦਾ ਸ਼ੰਦੇਸ਼ ਵੀ ਪੂਰੀ ਦੁਨੀਆਂ 'ਚ ਫੈਲਾਉਣ ਅਤੇ ਮਾਨਵਤਾ ਦੀ ਸੇਵਾ ਲਈ ਉਪਰਾਲੇ ਕਰਦੀ ਰਹੇਗੀ | ਡਾ: ਇੰਦਰਜੀਤ ਕੌਰ ਨੇ ਪਿੰਗਲਵਾੜਾ ਸੰਸਥਾ ਵੱਲੋਂ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਕਿਸਾਨਾਂ ਲਈ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ, ਧੀਰੇਕੋਟ ਬਾਰੇ ਵੀ ਜਾਣਕਾਰੀ ਦਿੱਤੀ, ਜਿਥੇ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਰਹਿਤ ਕੁਦਰਤੀ ਖੇਤੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸ: ਹਰਜੀਤ ਸਿੰਘ ਸੱਜਣ ਦਾ ਕੈਨੇਡਾ ਸਰਕਾਰ 'ਚ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫਖਰ ਵਾਲੀ ਗੱਲ ਹੈ ਅਤੇ ਉਨ੍ਹਾਂ ਦਾ ਪਿੰਗਲਵਾੜਾ ਆਉਣਾ ਵੀ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ। ਸ: ਸੱਜਣ ਨੇ ਜਾਣ ਲੱਗਿਆਂ ਡਾ: ਇੰਦਰਜੀਤ ਕੌਰ ਨੂੰ ਮਨੁੱਖਤਾ ਦੀ ਸੇਵਾ ਦੇ ਖੇਤਰ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਸਨਮਾਨ ਸਰਟੀਫਿਕੇਟ ਭੇਟ ਕੀਤਾ ਅਤੇ ਪਿੰਗਲਵਾੜਾ ਦੀ ਵਿਜਟਰ ਕਿਤਾਬ 'ਚ ਆਪਣੇ ਵਿਚਾਰ ਪ੍ਰਗਟਾਉਂਦਿਆਂ ਪਿੰਗਲਵਾੜਾ ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਬਦਲੇ ਸੰਸਥਾ ਦਾ ਧੰਨਵਾਦ ਕੀਤਾ। ਉਹ ਇਕ ਘੰਟੇ ਤੋਂ ਵੀ ਵੱਧੇਰੇ ਸਮੇਂ ਤੱਕ ਪਿਗਲਵਾੜਾ ਵਿਖੇ ਰਹੇ ਅਤੇ ਬੱਚਿਆਂ ਨਾਲ ਗੱਲਬਾਤ ਕੀਤਾ। ਇਸ ਮੌਕੇ ਪ੍ਰਸ਼ਾਸ਼ਨ ਵੱਲੋਂ ਡਾ: ਪ੍ਰੀਤੀ ਯਾਦਵ ਐਸ. ਡੀ. ਐਮ.ਅੰਮ੍ਰਿਤਸਰ-1, ਸਰੀ ਤੋਂ ਪਿੰਗਲਵਾੜਾ ਦੇ ਮੈਂਬਰ ਤੇ ਸਰੀ ਸਕੂਲ ਬੋਰਡ ਟਰਸੱਟ ਦੇ ਮੈਂਬਰ ਗੁਰਪ੍ਰੀਤ ਸਿੰਘ ਥਿੰਦ, ਸੰਸਥਾ ਦੇ ਆਨਰੇਰੀ ਸਕੱਤਰ ਮੁਖਤਾਰ ਸਿੰਘ ਗੋਰਾਇਆ, ਮਾਸਟਰ ਰਾਜਬੀਰ ਸਿੰਘ, ਡਾ: ਜਗਦੀਪਕ ਸਿੰਘ, ਬੀਬੀ ਪ੍ਰੀਤਇੰਦਰਜੀਤ ਕੌਰ, ਹਰਜੀਤ ਸਿੰਘ, ਸ੍ਰੀ ਤਿਲਕ ਰਾਜ, ਐਸ. ਐਸ. ਛੀਨਾ, ਕਰਨਲ ਦਰਸ਼ਨ ਸਿੰਘ ਬਾਵਾ, ਡਾ: ਨਿਰਮਲ ਸਿੰਘ, ਜੈ ਸਿੰਘ, ਯੁਗੇਸ਼ ਸੂਰੀ, ਪ੍ਰਿਥੀਪਾਲ ਸਿੰਘ, ਗੁਰਨਾਇਬ ਸਿੰਘ, ਡੀ. ਐਸ. ਪੀ. ਹਰਬਿੰਦਰ ਸਿੰਘ, ਡਾ: ਨਿਰਮਲ ਸਿੰਘ, ਵਰਿਆਮ ਸਿੰਘ ਨਾਹਿਬ ਤਹਿਸੀਲਦਾਰ, ਪਟਵਾਰੀ ਬਲਵਿੰਦਰ ਸਿੰਘ, ਗੁਲਸ਼ਨ ਰੰਜਨ, ਬੀਬੀ ਮਨਜੀਤ ਕੌਰ ਆਦਿ ਹਾਜ਼ਰ ਸਨ।
ਸੁਧਾਰ, 20 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਪਿੰਡ ਮੱਦੂਛਾਂਗਾ 'ਚ ਇਕ ਕਿਸਾਨ ਦੀ 5 ਏਕੜ ਕਣਕ ਸੜ ਕੇ ਸਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧ 'ਚ ਕਿਸਾਨ ਨਰਿੰਦਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਦੂਛਾਂਗਾ ਨੇ ਦੱਸਿਆ ਕਿ ਮੇਰੀ ਪੁੱਤਾਂ ਵਾਂਗ ...
ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-ਸਥਾਨਕ ਗੋਲਡਨ ਐਵੀਨਿਊ ਦੇ ਰਹਿਣ ਵਾਲੇ ਇਕ 23 ਸਾਲਾ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਚਰਚਿਤ ਮਾਮਲਾ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਕਿ ਪੋਸਟ ਮਾਰਟਮ ਰਿਪੋਰਟ 'ਚ ਮਾਹਿਰ ਡਾਕਟਰਾਂ ਨੇ ਦੱਸਿਆ ਕਿ ...
ਅੰਮਿ੍ਤਸਰ, 20 ਅਪ੍ਰੈਲ (ਹਰਮਿੰਦਰ ਸਿੰਘ)-ਸਥਾਨਕ ਹਵਾਈ ਅੱਡਾ ਮਾਰਗ 'ਤੇ ਟਰੱਕ ਦੀ ਲਪੇਟ 'ਚ ਆਉਣ ਕਰਕੇ ਇਕ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਚੌਾਕੀ ਗੁਮਟਾਲਾ ਦੇ ਇੰਚਾਰਜ ਸ: ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਸਵਿੰਦਰ ...
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਦੇ ਰੇਲ ਕਾਰਗੋ ਵਿਚਲੇ ਕਸਟਮ ਦਫ਼ਤਰ 'ਚ ਅੱਜ ਸਵੇਰੇ ਅੱਗ ਲੱਗਣ ਨਾਲ ਦਫ਼ਤਰ 'ਚ ਪਏ ਜ਼ਰੂਰੀ ਦਸਤਾਵੇਜ਼ਾਂ ਅਤੇ ਰਿਕਾਰਡ ਸਹਿਤ ਕੰਪਿਊਟਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ | ਅੱਗ ਲੱਗਣ ਦਾ ...
ਮਾਨਾਂਵਾਲਾ, 20 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਜੰਡ 'ਚ ਪੁਰਾਣੀ ਸਿਆਸੀ ਰੰਜਿਸ਼ ਦੇ ਚੱਲਦਿਆਂ ਅਕਾਲੀ ਧੜੇ ਵੱਲੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਕੁਲਵਿੰਦਰ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਗੋਲੀ ਚਲਾਈ, ਜਿਸ ਦੌਰਾਨ ਦੋ ਵਿਅਕਤੀ ...
ਅੰਮਿ੍ਤਸਰ /ਛੇਹਰਟਾ, 20 ਅਪ੍ਰੈਲ (ਹਰਮਿੰਦਰ ਸਿੰਘ/ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਅਧੀਨ ਆਉਂਦੀ ਵਾਰਡ ਨੰਬਰ 2 ਜਿਸ 'ਚ ਜਿੱਥੇ ਕਈ ਵਿਕਾਸਸ਼ੀਲ ਕਲੋਨੀਆ ਪੈਂਦੀਆ ਹਨ, ਉਥੇ ਕੁਝ ਪੱਛੜੇ ਇਲਾਕੇ ਵੀ ਇਸ ਵਾਰਡ ਦੇ ਘੇਰੇ ਵਿੱਚ ਆਉਂਦੇ ਹਨ | ਇਸ ਵਾਰਡ ਤੋਂ ਅਕਾਲੀ ਦਲ ...
ਮਾਨਾਂਵਾਲਾ, 20 ਅਪ੍ਰੈਲ (ਗੁਰਦੀਪ ਸਿਾੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ ਤੇ ਮਾਨਾਂਵਾਲਾ ਵਿਖੇ ਇਕ ਧਾਗਾ ਫੈਕਟਰੀ ਨੂੰ ਅੱਗ ਲੱਗਣ ਦੀ ਸੂਚਨਾ ਹੈ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਿਮਾਲਿਆ ਸਿਜਪਨਿਗ ਮਿਲ ਜਿਥੇ ਰਾਤ ਦੀ ਸ਼ਿਫਟ ਦੇ ...
ਗੱਗੋਮਾਹਲ, 20 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਅਵਾਣ ਵਿਖੇ ਰਣਜੀਤ ਸਿੰਘ, ਨਿਰਮਲ ਸਿੰਘ ਭੁੱਲਰ ਦੀ ਅਗਵਾਈ ਵਿੱਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਜਿੱਤ ਦੀ ਖੁਸ਼ੀ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਇੱਕ ...
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਸਿੱਖਿਆ ਵਿਭਾਗ ਦੇ ਬਲਾਕ ਅੰਮਿ੍ਤਸਰ-6 ਅਧੀਨ ਸੈਂਟਰ ਭਗਤਾਂ ਵਾਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਜਨ ਚੇਤਾਨਾਂ ਰੈਲੀ ਕਰਵਾਈ ਗਈ ਜਿਸ ਨੂੰ ਜ਼ਿਲ੍ਹਾ ਸਿੱਖਿਆ ...
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਅੰਮਿ੍ਤਸਰ ਦੇ ਚਾਟੀਵਿੰਡ ਦਰਵਾਜ਼ੇ ਦੇ ਬਾਹਰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੇ ਬਿਲਕੁਲ ਨਾਲ ਮੌਜੂਦ ਸ਼ਹਿਰ ਦਾ ਇਤਿਹਾਸਕ ਸਕੱਤਰੀ ਬਾਗ਼ ਮੌਜੂਦਾ ਸਮੇਂ ਆਪਣੇ ਇਤਿਹਾਸ ਅਤੇ ਸ਼ਾਨ ਤੋਂ ਪੂਰੀ ਤਰ੍ਹਾਂ ਮਹਿਰੂਮ ਹੋ ...
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰ: ਆਂਚਲ ਮਹਾਜਨ ਦੀ ਅਗਵਾਈ ਹੇਠ ਵਿਸ਼ਵ ਹੈਰੀਟੇਜ ਦਿਵਸ ਮਨਾਇਆ ਗਿਆ | ਇਸ ਦੌਰਾਨ +2ਵੀ ਜਮਾਤ ਦੇ ਵਿਦਿਆਰਥਣ ਸੁਖਦੀਪ ਕੌਰ ਨੇ ਬੱਚਿਆਂ ਨੂੰ ਵਿਸ਼ਵ ਦੀ ਵਿਰਾਸਤ ਸੰਭਾਲਣ ...
ਬੰਡਾਲਾ, 20 ਅਪ੍ਰੈਲ (ਅਮਰਪਾਲ ਸਿੰਘ ਬੱਬੂ)- ਬਾਬਾ ਸ਼ਿੰਦਰ ਸਿੰਘ ਕਾਰ ਸੇਵਾ ਫਤਿਹਗੜ੍ਹ ਸਭਰਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼ਹੀਦ ਸ: ਸ਼ਾਮ ਸਿੰਘ ਅਟਾਰੀ ਗੁਰਮਤਿ ਕਾਲਜ ਫਤਿਹਗੜ੍ਹ ਸਭਰਾ ਵਿਖੇ ਮੁਫ਼ਤ 3 ਸਾਲਾ ਗੁਰਮਤਿ ਡਿਪਲੋਮਾ ਦੇ ਨਾਲ-ਨਾਲ ਬੀ. ਏ. (ਧਰਮ ...
ਲੋਪੋਕੇ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸਿਵਲ ਸਰਜਨ ਅੰਮਿ੍ਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ. ਐਮ. ਓ. ਡਾ: ਸੰਜੇ ਕਪੂਰ ਦੀ ਅਗਵਾਈ 'ਚ ਕਮਿਊਨਟੀ ਹੈਲਥ ਸੈਂਟਰ ਲੋਪੋਕੇ ਵਿਖੇ ਬਲਾਕ ਪੱਧਰੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ | ਜਿਸ 'ਚ ਸਮੂਹ ਸਟਾਫ, ...
ਅੰਮਿ੍ਤਸਰ, 20 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਹਕੀਕੀ ਰਾਸ਼ਟਰਵਾਦ ਦੀ ਰਾਖੀ ਲਈ 22 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ...
ਗੱਗੋਮਾਹਲ, 20 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਐਲੀਮੈਂਟਰੀ ਟੀਚਰਜ ਯੂਨੀਅਨ ਦੀ ਪਿੰਡ ਗੱਗੋਮਾਹਲ ਵਿਖੇ ਯੂਨੀਅਨ ਦੀ ਭਰਵੀਂ ਮੀਟਿੰਗ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਧੀਰ ਢੰਡ ਨੇ ਦੱਸਿਆ ਕਿ ਅੱਜ ਬਲਾਕ ਅਜਨਾਲਾ ਦੇ ਬਹੁਗਿਣਤੀ ਈ. ਟੀ. ਟੀ. ਅਧਿਆਪਕਾਂ ਦੀ ...
ਬਾਬਾ ਬਕਾਲਾ ਸਾਹਿਬ, 20 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਨਿਸ਼ਕਾਮ ਸੇਵਕ ਜਥੇ ਵੱਲੋਂ ਪ੍ਰਸਿੱਧ ਲਿਖਾਰੀ ਪਿ੍ੰ: ਚਰਨ ਸਿੰਘ ਭੋਰਸ਼ੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪਿ੍ੰ: ਚਰਨ ਸਿੰਘ ਨੇ ਜਿਨ੍ਹਾਂ ਨੇ ਅਨੇਕਾਂ ਧਾਰਮਿਕ ਜੀਵਨ ...
ਅਟਾਰੀ, 20 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)-ਪੁਲਿਸ ਥਾਣਾ ਘਰਿੰਡਾ ਵੱਲੋਂ ਸਰਹੱਦੀ ਪਿੰਡ ਰਾਜਾਤਾਲ ਸਥਿਤ ਮੁਗਲਕਾਲ ਵੇਲੇ ਦੀ ਦਰਗਾਹ ਤੇ ਪਿੰਡ ਦੇ ਕਾਂਗਰਸੀ ਆਗੂ ਅਤੇ ਉਸ ਦੇ ਪਰਿਵਾਰ 'ਤੇ ਕਬਜ਼ਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਰਚਾ ਦਰਜ਼ ਕਰ ਲ਼ਿਆ ਗਿਆ, ...
ਅੰਮਿ੍ਤਸਰ, 20 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਵਿਸ਼ਵੀਕਰਨ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਇਕਬਾਲ ਸਿੰਘ ਨੇ ਵਿਸ਼ੇਸ਼ ਭਾਸ਼ਣ ਦਿੱਤਾ | ...
ਅੰਮਿ੍ਤਸਰ, 20 ਅਪ੍ਰੈਲ (ਸਟਾਫ ਰਿਪੋਰਟਰ)¸ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਖ਼ਾਲਸਾ ਯੂਨੀਵਰਸਿਟੀ ਸਬੰਧੀ ਐਕਟ ਰੱਦ ਕੀਤੇ ਜਾਣ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੇ ਪ੍ਰਧਾਨ ਅਤੇ 'ਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਚਿੰਤਾ ਜ਼ਾਹਿਰ ...
ਚੰਡੀਗੜ੍ਹ, 20 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਐਸਜੇ ਵਜੀਫਦਾਰ ਨੇ ਇੱਥੇ ਵੀਰਵਾਰ ਨੂੰ ਹੁਕਮ ਜਾਰੀ ਕਰਕੇ ਪੰਜਾਬ 'ਚ 56 ਤੇ ਹਰਿਆਣਾ 'ਚ 60 ਜੱਜਾਂ ਦੀਆਂ ਬਦਲੀਆਂ ਕੀਤੀਆਂ ਹਨ | ਪੰਜਾਬ 'ਚ ਛੇ ਸੈਸ਼ਨ ਜੱਜ ਤੇ 50 ਵਧੀਕ ਸੈਸ਼ਨ ...
ਚੱਬਾ, 20 ਅਪ੍ਰੈਲ (ਜੱਸਾ ਅਨਜਾਣ)-ਬੀਤੀ ਰਾਤ ਪਿੰਡ ਗੁਰੂਵਾਲੀ ਤੋਂ ਕੰਮਕਾਰ ਕਰਕੇ ਆਪਣੇ ਪਿੰਡ ਚਾਟੀਵਿੰਡ ਨੂੰ ਆ ਰਹੇ ਦੋ ਨੌਜਵਾਨਾਂ ਤੇ ਕੁੱਝ ਹਮਲਾਵਰਾਂ ਨੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਗੰਭੀਰ ਰੂਪ ...
ਜੰਡਿਆਲਾ ਗੁਰੂ, 20 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਬੀਤੇ ਦਿਨੀਂ ਤੇਜ਼ ਰਫ਼ਤਾਰ ਬੋਲੈਰੋ ਗੱਡੀ ਵੱਲੋਂ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਦਸ਼ਮੇਸ਼ ਨਗਰ ਵਿਖੇ ਹਾਦਸਾ ਕਰਨ ਕਾਰਨ 4 ਮਾਸੂਮ ਬੱਚਿਆਂ ਅਤੇ ਦੋ ਵਿਅਕਤੀਆਂ ਸਮੇਤ 6 ਮੌਤਾਂ ਹੋ ਗਈਆਂ ਸਨ, ਵਿਚੋਂ ਉਪਰੋਕਤ 4 ...
ਅੰਮਿ੍ਤਸਰ , 20 ਅਪ੍ਰੈਲ (ਰੇਸ਼ਮ ਸਿੰਘ) -ਕੇਂਦਰੀ ਸੈਨਿਕ ਬੋਰਡ ਸਾਬਕਾ ਸੈਨਿਕਾਂ ਤੇ ਸੈਨਿਕ ਵਿਧਵਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਲਈ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਤਹਿਤ ਜ਼ਿਲ੍ਹਾ ਰਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਫਾਰਮ ਭਰੇ ਜਾ ਰਹੇ ਹਨ ਤਾਂ ਜੋ ਸਮੇਂ ਸਿਰ ...
ਛੇਹਰਟਾ, 20 ਅਪ੍ਰੈਲ (ਪ. ਪ.) ¸ਪੁਲਿਸ ਚੌਾਕੀ ਕਬੀਰ ਪਾਰਕ ਦੇ ਇੰਨਚਾਰਜ ਏਐਸ਼ਆਈ ਗੁਰਜਿੰਦਰ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਾੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਮਾਰਕੀਟ ਵਿਖੇ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਸ਼ੱਕ ਪੈਣ 'ਤੇ ਇਕ ਵਿਅਕਤੀ ...
ਬਾਬਾ ਬਕਾਲਾ ਸਾਹਿਬ, 20 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਗੁ: ਛੇਵੀਂ ਪਾਤਸ਼ਾਹੀ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਮਾਗਮ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸਾਧ ...
ਚੇਤਨਪੁਰਾ, 20 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਸਥਾਨਕ ਨਗਰ ਚੇਤਨਪੁਰਾ ਅਤੇ ਆਸ-ਪਾਸ ਦੇ ਪਿੰਡਾਂ ਸੰਤੂਨੰਗਲ, ਕੰਦੋਵਾਲੀ, ਮੱਝੁਪੁਰਾ ਸੰਗਤਪੁਰਾ, ਝੰਡੇਰ, ਮਾਛੀਨੰਗਲ, ਲਸ਼ਕਰੀਨੰਗਲ ਆਦਿ ਪਿੰਡਾਂ ਵਿਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਖੇਤੀਬਾੜੀ ...
ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-ਕਾਫੀ ਲੰਮੇ ਸਮੇਂ ਬਾਅਦ ਭਾਰਤੀ ਫੌਜ ਲਈ ਅੰਮਿ੍ਤਸਰ 'ਚ ਹੋ ਰਹੀ ਭਰਤੀ ਰੈਲੀ ਸਬੰਧੀ ਹਵਾਈ ਫੌਜ ਅਧਿਕਾਰੀਆਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਡੀ.ਸੀ. ਸ: ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 5 ...
ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਸ਼ੋ੍ਰਮਣੀ ਕਮੇਟੀ ਵੱਲੋਂ ਰੱਖਿਆ ਮੰਤਰੀ ਦੇ ਸਵਾਗਤ ਤੇ ਸਨਮਾਨ ਕਰਨ ਮੌਕੇ ਕੁਝ ਗਰਮ ਦਲੀਆਂ ਵੱਲੋਂ ਖਾਲਿਸਤਾਨ ਤੇ ਸੰਤ ਭਿੰਡਰਾਂਵਾਲਾ ਦੇ ਹੱਕ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ | ਸ: ਹਰਜੀਤ ਸਿੰਘ ...
ਅੰਮਿ੍ਤਸਰ, 20 ਅਪ੍ਰੈਲ (ਜੱਸ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਧਾਰਮਿਕ ਵਿਦਿਆ ਦੇਣ ਲਈ ਸਕੂਲਾਂ-ਕਾਲਜਾਂ 'ਚ ਲਈ ਜਾਂਦੀ 'ਧਾਰਮਿਕ ਪ੍ਰੀਖਿਆ 2016' ਦਾ ਨਤੀਜਾ ਅੱਜ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਹਰਭਜਨ ਸਿੰਘ ...
ਅਟਾਰੀ, 20 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ-ਪਾਕਿ ਸਰਹੱਦ 'ਤੇ ਐਨ ਉਪਰ ਪੈਂਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ 'ਤੇ ਕਣਕ ਦੀ ਫ਼ਸਲ ਨੂੰ ਕੱਟਣ ਲਈ ਰਾਤ-ਦਿਨ ਇਕ ਕੀਤੀ ਜਾ ਰਹੀ ਹੈ | ਫ਼ਸਲ ਨੂੰ ਸਾਂਭਣ 'ਚ ਬੀ. ਐਸ. ਐਫ਼. ਦੇ ਜਵਾਨ ...
ਲੋਪੋਕੇ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਵੱਲੋਂ ਨਸ਼ਿਆ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਦੋ ਸਫਲਤਾ ਮਿਲੀ ਜਦੋਂ ਏ.ਐਸ ਆਈ ਮੇਜਰ ਸਿੰਘ, ਏ,ਐਸ.ਆਈ ਲਖਵਿੰਦਰ ਸਿੰਘ ਗਸ਼ਤ ਕਰ ਰਹੇ ਪੁਲਿਸ ਪਾਰਟੀ ਵੱਲੋਂ ਪਿੰਡ ਨੂਰਪੁਰ ਦੀ ਡਰੈਨ ਉਪਰ ਇਕ ...
ਅੰਮਿ੍ਤਸਰ, 20 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਤਨਖਾਹ 'ਚ ਕਟੌਤੀ ਤੋਂ ਨਰਾਜ਼ ਪਨਬਸ ਵਰਕਰਾਂ ਨੇ ਅੱਜ ਅੰਮਿ੍ਤਸਰ-1 ਦੇ ਡਿਪੂ 'ਚ ਅੱਜ ਹੜਤਾਲ ਕੀਤੀ ਅਤੇ ਸਾਰਾ ਦਿਨ ਕੋਈ ਵੀ ਬੱਸ ਨਹੀਂ ਚੱਲਣ ਦਿੱਤੀ | ਪੰਜਾਬ ਰੋਡਵੇਜ਼ ਪਨਬਸ-ਰੋਡਵੇਜ਼ ਠਕਾ ਵਰਕਰਜ਼ ਯੂਨੀਅਨ ...
ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ)-ਕੈਨੇਡੀਅਨ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਦੀ ਅੰਮਿ੍ਤਸਰ ਫੇਰੀ ਸਮੇਂ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੀ ਮੈਨੇਜਮੈਂਟ ਵੱਲੋਂ 2018 'ਚ ਕੈਨੇਡਾ ਦੀ ਧਰਤੀ 'ਤੇ ਕਰਵਾਈ ਜਾ ਰਹੀ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ...
ਅੰਮਿ੍ਤਸਰ, 20 ਅਪ੍ਰੈਲ (ਵਿ:ਪ੍ਰ)-ਪੰਜਾਬ ਪੋਲਟੈਕਨੀਕਲ ਵਰਕਸ਼ਾਪ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਸ: ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਅੰਮਿ੍ਤਸਰ 'ਚ ਹੋਈ | ਜਿਸ 'ਚ ਸੂਬਾਈ ਪ੍ਰਧਾਨ ਤੇਜਪ੍ਰਤਾਪ ਸਿੰਘ ਕਾਹਲੋਂ, ਉਪ ਚੇਅਰਮੈਨ ਜਸਵੀਰ ਸਿੰਘ ਲੁਧਿਆਣਾ, ਜਨਰਲ ...
ਤਰਸਿੱਕਾ, 20 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਅੱਜ ਕਿਸਾਨਾਂ ਦੇ ਚਿਹਰਿਆਂ 'ਤੇ ਉਸ ਵੇਲੇ ਰੌਣਕ ਆ ਗਈ, ਜਦ ਸ਼ਿਵਰਾਜ ਸਿੰਘ ਪ੍ਰਧਾਨ ਬਲਾਕ ਕਾਂਗਰਸ ਤਰਸਿੱਕਾ ਨੇ ਦਾਣਾ ਮੰਡੀ ਤਰਸਿੱਕਾ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੰਡੀ 'ਚ ਕਿਸਾਨਾਂ ...
ਜੇਠੂਵਾਲ, 20 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਨਿਰਦੇਸ਼ਾ ਤਹਿਤ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਿੰਦਰ ਸਿੰਘ ਮੋਮੀ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ ਪਿੰਡ ਮੈਹਣੀਆ ਕੁਹਾਰਾ ਵਿਖੇ ਖੇਤੀਬਾੜੀ ਮਹਿਕਮੇ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਸਾਂਭ-ਸੰਭਾਲ ਤੇ ...
ਬਾਬਾ ਬਕਾਲਾ ਸਹਿਬ, 20 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇੱਥੇ ਦਫ਼ਤਰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਅਲਿਮਕੋ ਸੰਸਥਾ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ 'ਹੈਲਪਿੰਗ ਏਡ' ...
ਲੋਪੋਕੇ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਵਿਖੇ ਅੱਜ ਮੰਡਲ ਸਿੱਖਿਆ ਅਫਸਰ ਜਲੰਧਰ ਵੱਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪਿ੍ੰਸੀਪਲ ਬਲਰਾਜ ਸਿੰਘ ਢਿੱਲੋਂ ਅਤੇ ਸਮੂਹ ਸਟਾਫ ਵੱਲੋਂ ਸਕੂਲ ਦੇ ਪੱਧਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX