ਤਾਜਾ ਖ਼ਬਰਾਂ


ਸ਼ਿਮਲਾ ਜਬਰ ਜਨਾਹ ਮਾਮਲਾ- ਦੋਸ਼ੀ ਨੂੰ ਭੇਜਿਆ ਗਿਆ ਨਿਆਇਕ ਹਿਰਾਸਤ 'ਚ
. . .  3 minutes ago
ਸ਼ਿਮਲਾ, 25 ਅਪ੍ਰੈਲ- ਸ਼ਿਮਲਾ ਦੇ ਕੋਟਖਾਈ ਵਿਖੇ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰ ਦੋਸ਼ੀ...
ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  16 minutes ago
ਮੁੰਬਈ, 25 ਅਪ੍ਰੈਲ- ਮਹਾਰਾਸ਼ਟਰ ਦੇ ਬੇਲਾਪੁਰ ਵਿੱਚ ਅੱਜ ਸਵੇਰੇ ਇਕ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ....
ਕਠੂਆ ਜਬਰ ਜਨਾਹ ਮਾਮਲਾ : ਨਾਬਾਲਗ ਦੋਸ਼ੀ ਅਦਾਲਤ ਵਿਚ ਪੇਸ਼
. . .  40 minutes ago
ਕਠੂਆ, 25 ਅਪ੍ਰੈਲ - ਕਠੂਆ ਜਬਰ ਜਨਾਹ ਮਾਮਲੇ ਦੇ ਨਾਬਾਲਗ ਦੋਸ਼ੀ ਨੂੰ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ...
ਆਸਾਰਾਮ ਸਮੇਤ ਸਾਰੇ ਮੁਲਜ਼ਮ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 1 hour ago
ਜਬਰ ਜਨਾਹ ਮਾਮਲੇ 'ਚ ਜੋਧਪੁਰ ਦੀ ਅਦਾਲਤ ਵੱਲੋਂ ਆਸਾਰਾਮ ਦੋਸ਼ੀ ਕਰਾਰ
. . .  about 1 hour ago
ਭਾਰਤ ਅਤੇ ਮੰਗੋਲੀਆ ਵਿਚਕਾਰ ਕਈ ਸਮਝੌਤਿਆਂ ਤੇ ਹਸਤਾਖ਼ਰ
. . .  about 1 hour ago
ਉਲਾਨਬਾਤਰ, 25 ਅਪ੍ਰੈਲ - ਭਾਰਤ ਅਤੇ ਮੰਗੋਲੀਆ ਵਿਚਕਾਰ ਕਈ ਸਮਝੌਤਿਆਂ 'ਤੇ ਹਸਤਾਖ਼ਰ ਹੋਏ ਹਨ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਮੰਗੋਲੀਆ ਦੇ ਵਿਦੇਸ਼...
ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਮਦੀਹਾ ਗਹੌਰ ਦਾ ਦੇਹਾਂਤ
. . .  about 1 hour ago
ਅੰਮ੍ਰਿਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ) - ਅਜੋਕੇ ਥੀਏਟਰ ਲਾਹੌਰ ਦੀ ਨਿਰਦੇਸ਼ਕ ਅਤੇ ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਮਦੀਹਾ ਗਹੌਰ ਦਾ ਲਾਹੌਰ ਵਿਖੇ ਦੇਹਾਂਤ ਹੋ ਗਿਆ। ਇਹ...
ਫਗਵਾੜਾ ਦੇ ਬਾਜ਼ਾਰ ਅੱਜ ਵੀ ਬੰਦ
. . .  about 1 hour ago
ਫਗਵਾੜਾ, 25 ਅਪ੍ਰੈਲ (ਹਰੀਪਾਲ ਸਿੰਘ) - ਬਾਂਸਾਂ ਵਾਲਾ ਬਾਜ਼ਾਰ ਫਗਵਾੜਾ ਵਿਖੇ ਬੀਤੇ ਕੱਲ੍ਹ ਕੁੱਝ ਲੋਕਾਂ ਵੱਲੋਂ ਇੱਕ ਦੁਕਾਨ ਨੂੰ ਜਬਰੀ ਬੰਦ ਕਰਵਾਏ ਜਾਣ ਦੇ ਰੋਸ ਵਜੋਂ ਦੁਕਾਨਦਾਰਾਂ...
ਆਸਾਰਾਮ ਜਬਰ ਜਨਾਹ ਮਾਮਲੇ ਦੀ ਸੁਣਵਾਈ ਸ਼ੁਰੂ
. . .  about 2 hours ago
ਭਤੀਜੇ ਵੱਲੋਂ ਤਾਏ ਦਾ ਕਤਲ
. . .  about 2 hours ago
ਮਹਿਲ ਕਲਾਂ, 25 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ) - ਬੀਤੀ ਰਾਤ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਸੱਦੋਵਾਲ ਵਿਖੇ ਭਤੀਜੇ ਵੱਲੋਂ ਆਪਣੇ ਤਾਏ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ...
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  about 2 hours ago
ਜੇਲ੍ਹ ਮੰਤਰੀ ਵੱਲੋਂ ਪਟਿਆਲਾ ਜੇਲ੍ਹ ਦੀ ਅਚਾਨਕ ਚੈਕਿੰਗ
. . .  about 3 hours ago
ਪਟਿਆਲਾ, 25 ਅਪ੍ਰੈਲ - ਨਵਨਿਯੁਕਤ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਵੇਰੇ 7.30 ਵਜੇ ਕੇਂਦਰੀ ਜੇਲ੍ਹ ਪਟਿਆਲਾ ਦੀ ਅਚਾਨਕ ਚੈਕਿੰਗ ਕੀਤੀ ਗਈ। ਖ਼ਬਰ ਲਿਖੇ ਜਾਣ...
ਲੋਕ ਕਲਿਆਣ ਮਾਰਗ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ 11 ਵਜੇ
. . .  about 3 hours ago
ਜਬਰ ਜਨਾਹ ਮਾਮਲੇ 'ਚ ਆਸਾਰਾਮ 'ਤੇ ਫੈਸਲਾ ਅੱਜ
. . .  about 3 hours ago
ਜੋਧਪੁਰ, 25 ਅਪ੍ਰੈਲ - ਜਬਰ ਜਨਾਹ ਮਾਮਲੇ ਵਿਚ ਆਸਾਰਾਮ 'ਤੇ ਫੈਸਲਾ ਅੱਜ ਆਵੇਗਾ। ਜਿਸ ਨੂੰ ਲੈ ਕੇ ਜੋਧਪੁਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਵਿਚ...
ਪਟਿਆਲਾ 'ਚ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਅੱਗ
. . .  about 3 hours ago
ਪਟਿਆਲਾ, 25 ਅਪ੍ਰੈਲ - ਪਟਿਆਲਾ ਵਿਖੇ ਅੱਜ ਸਵੇਰੇ 4.30 ਕੁ ਵਜੇ ਕੋਹਲੀ ਸਵੀਟ ਸ਼ਾਪ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਮੌਕੇ...
ਤਰਨਤਾਰਨ ਪੁਲਿਸ ਵੱਲੋਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਆਈ ਪੀ ਐੱਲ 2018 : ਹੈਦਰਾਬਾਦ ਨੇ ਮੁੰਬਈ ਨੂੰ 31 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਮਿਲਿਆ 119 ਦੌੜਾਂ ਦਾ ਟੀਚਾ
. . .  1 day ago
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਜ਼ੇਰ ਦੇ ਨੌਜਵਾਨ ਦੀ ਰੋਮ ਵਿਖੇ ਮੌਤ
. . .  1 day ago
ਬਾਰ੍ਹਵੀਂ ਜਮਾਤ 'ਚ ਫ਼ੇਲ੍ਹ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜਵਾਂ ਝਟਕਾ , ਕਪਤਾਨ ਵਿਲਿਅਮਸਨ 29 ਦੌੜਾਂ ਬਣਾ ਕੇ ਆਊਟ
. . .  1 day ago
ਅੱਵਲ ਆਉਣ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ਭੁੱਟਾ ਦਾ ਭਾਰਤ ਸਰਕਾਰ ਵੱਲੋਂ ਸਨਮਾਨ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ 2 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਤੀਜਾ ਝਟਕਾ , ਮਨੀਸ਼ ਪਾਂਡੇ 16 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਲੜਕੇ ਦੀ ਹੱਤਿਆ ਕਰਨ ਵਾਲੇ ਨੂੰ ਇਕ ਵਿਅਕਤੀ ਨੂੰ ਉਮਰ ਕੈਦ
. . .  1 day ago
ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਵਾਲੇ ਸਰਬਜੀਤ ਨੂੰ ਬੈੱਸਟ ਐੱਸ.ਐੱਚ.ਓ. ਐਵਾਰਡ
. . .  1 day ago
ਨਿਰਮਾਤਾ-ਨਿਰਦੇਸ਼ਕ ਤੇ ਕੋਰੀਓਗ੍ਰਾਫ਼ਰ ਫਰਹਾ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਸੀ.ਬੀ.ਐੱਸ.ਈ ਨੇ ਕੱਲ੍ਹ ਹੋਣ ਵਾਲੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਕੀਤੇ ਜਾਰੀ
. . .  1 day ago
ਤਰਾਲ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਡੀ.ਆਰ.ਆਈ ਵੱਲੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ
. . .  1 day ago
ਦਿੱਲੀ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਰੂਪਨਗਰ

ਲੋਕਤੰਤਰ ਨੂੰ ਮਜ਼ਬੂਤ ਰੱਖਣ ਲਈ ਨਿਆਇਕ ਪ੍ਰਣਾਲੀ ਦਾ ਵੱਡਾ ਯੋਗਦਾਨ-ਰਾਣਾ ਕੇ.ਪੀ.

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)- ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਰੱਖਣ ਲਈ ਨਿਆਇਕ ਪ੍ਰਣਾਲੀ ਦਾ ਵੱਡਾ ਯੋਗਦਾਨ ਹੈ | ਇਹ ਪ੍ਰਗਟਾਵਾ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਵਿਖੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਹ ਬਾਅਦ ਐਸੋ: ਦੇ ਸੱਦੇ 'ਤੇ ਸਪੀਕਰ ਬਣਨ ਉਪਰੰਤ ਪਹਿਲੀ ਵਾਰ ਬਾਰ ਰੂਮ ਪੁੱਜੇ ਸਨ | ਰਾਣਾ ਕੇ.ਪੀ. ਇੱਥੇ ਲੰਬਾ ਸਮਾਂ ਵਕਾਲਤ ਕਰਦੇ ਰਹੇ ਹਨ | ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਰੂਪਨਗਰ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ ਤੇ ਉਨ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਵਾਜਬ ਮੰਗਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਲਾਇਬਰੇਰੀ ਦੀ ਮੁਰੰਮਤ, ਕੰਪਿਊਟਰ ਤੇ ਕਿਤਾਬਾਂ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ | ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਰੂਮ ਵਿਚ ਪਹੁੰਚਣ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਰਾਣਾ ਕੰਵਰਪਾਲ ਸਿੰਘ ਸਪੀਕਰ ਵਿਧਾਨ ਸਭਾ ਪੰਜਾਬ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਦਾ ਸਵਾਗਤ ਕਰਦਿਆਂ ਐਡਵੋਕੇਟ ਅਮਰ ਰਾਜ ਸੈਣੀ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਰਾਣਾ ਕੰਵਰਪਾਲ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਸ ਬਾਰ ਐਸੋਸੀਏਸ਼ਨ ਤੋਂ ਹੀ ਕੀਤੀ ਜਿਸ ਦੇ ਦੋ ਵਾਰ ਉਹ ਪ੍ਰਧਾਨ ਵੀ ਰਹੇ ਅਤੇ ਇੱਥੋਂ ਉੱਠ ਕੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਬਣੇ ਅਤੇ ਮੁੱਖ ਪਾਰਲੀਮਾਨੀ ਸਕੱਤਰ ਦਾ ਅਹੁਦਾ ਵੀ ਸੰਭਾਲਿਆ | ਇਸ ਮੌਕੇ ਐਡਵੋਕੇਟ ਭਾਗ ਸਿੰਘ, ਐਡਵੋਕੇਟ ਹਰਮੋਹਨ ਸਿੰਘ ਪਾਲ, ਐਡਵੋਕੇਟ ਸੁਦੇਸ਼ ਕੌਸ਼ਲ, ਐਡਵੋਕੇਟ ਅੰਮਿ੍ਤ ਲਾਲ ਵਰਮਾ, ਐਡਵੋਕੇਟ ਸ਼ੇਖਰ ਸ਼ੁਕਲਾ, ਐਡਵੋਕੇਟ ਸੋਹਣ ਸਿੰਘ, ਐਡਵੋਕੇਟ ਤਾਰਾ ਸਿੰਘ ਚਾਹਲ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਬਲਵਿੰਦਰ ਸਿੰਘ ਸੰਧੂ ਜ਼ਿਲ੍ਹਾ ਤੇ ਸੈਸ਼ਨ ਜੱਜ, ਗੁਰਨੀਤ ਤੇਜ਼ ਡਿਪਟੀ ਕਮਿਸ਼ਨਰ ਰੂਪਨਗਰ, ਨਿਲਾਂਬਰੀ ਜਗਦਲੇ ਜ਼ਿਲ੍ਹਾ ਪੁਲਿਸ ਕਪਤਾਨ, ਸੁਨੀਤਾ ਕੁਮਾਰੀ ਸ਼ਰਮਾ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ, ਜਗਰੂਪ ਸਿੰਘ ਮਾਹਲ ਚੇਅਰਮੈਨ ਸਥਾਈ ਲੋਕ ਅਦਾਲਤ, ਅਜੀਤਪਾਲ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੋਰ ਜੱਜ ਸਾਹਿਬਾਨ ਭੁਪਿੰਦਰ ਸਿੰਘ ਜ਼ਿਲ੍ਹਾ ਅਟਾਰਨੀ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |

ਸ੍ਰੀ ਚਮਕੌਰ ਸਾਹਿਬ ਦੀ ਮੰਡੀ 'ਚ ਲਿਫ਼ਟਿੰਗ ਸੁਸਤ ਹੋਣ ਕਾਰਨ ਐਸ.ਡੀ.ਐਮ. ਵੱਲੋਂ ਸਖ਼ਤ ਨੋਟਿਸ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)- ਸਥਾਨਕ ਅਨਾਜ ਮੰਡੀ ਵਿਚ ਅੱਜ ਇੱਥੋਂ ਦੇ ਐਸ.ਡੀ.ਐਮ. ਸ੍ਰੀਮਤੀ ਨਵਰੀਤ ਕੌਰ ਨੇ ਅਚਨਚੇਤ ਨਿਰੀਖਣ ਕਰਦਿਆਂ ਮੱਠੀ ਰਫ਼ਤਾਰ ਨਾਲ ਹੋ ਰਹੀ ਚੁਕਾਈ ਦਾ ਸਖ਼ਤ ਨੋਟਿਸ ਲੈਂਦਿਆਂ ਢਿੱਲੀ ਕਾਰਗੁਜ਼ਾਰੀ ਵਾਲੀ ...

ਪੂਰੀ ਖ਼ਬਰ »

ਕਾਲਜ ਰੋਡ 'ਤੇ ਖੁੱਲੇ ਠੇਕੇ ਵਿਰੁੱਧ ਵਿਦਿਆਰਥੀਆਂ ਅਤੇ ਸਮਾਜ ਸੇਵੀਆਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)- ਸੱਤਾ ਧਿਰ ਨਾਲ ਸਬੰਧਿਤ ਦੋ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨ ਦੀ ਸਾਂਝੀ ਮਲਕੀਅਤ ਨਾਲ ਖੁੱਲੇ ਰੂਪਨਗਰ ਦੇ ਕਾਲਜ ਰੋਡ 'ਤੇ ਸਥਿਤ ਸ਼ਰਾਬ ਦੇ ਠੇਕੇ ਵਿਰੁੱਧ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਅਤੇ ਚੇਤਨਾ ...

ਪੂਰੀ ਖ਼ਬਰ »

ਸਕੂਲਾਂ 'ਚ ਕਿਤਾਬਾਂ ਨਾ ਆਉਣ ਕਾਰਨ ਪਾੜ੍ਹੇ ਤੇ ਮਾਪੇ ਪ੍ਰੇਸ਼ਾਨ

ਨੂਰਪੁਰ ਬੇਦੀ, 20 ਅਪ੍ਰੈਲ (ਪ.ਪ.ਰਾਹੀਂ)- ਪੰਜਾਬ ਸਰਕਾਰ ਭਾਵੇਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਨੂੰ ਹੁਕਮ ਜਾਰੀ ਕਰ ਰਹੀ ਹੈ ਪਰ ਸਰਕਾਰ ਦੀਆਂ ਆਪਣੀਆਂ ਨਾਕਾਮੀਆਂ ਕਾਰਨ ਅਧਿਆਪਕ ਵਰਗ ਸਰਕਾਰੀ ਸਕੂਲਾਂ ਵਿਚੋਂ ਵਿਦਿਆਰਥੀਆਂ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਏ.ਡੀ.ਸੀ. ਵਸ਼ਿਸ਼ਟ ਦਾ ਤਬਾਦਲਾ

ਰੂਪਨਗਰ, 20 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)- ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਰੂਪਨਗਰ ਦੇ ਏ.ਡੀ.ਸੀ. (ਡੀ) ਸਤੀਸ਼ ਵਸ਼ਿਸ਼ਟ ਦਾ ਤਬਾਦਲਾ ਸਰਕਾਰ ਵੱਲੋਂ ਕੈਰੀਅਰ ਡਿਵੈਲਪਮੈਂਟ ਸੈਂਟਰ ਬਟਾਲਾ ਵਿਖੇ ਬਤੌਰ ਪਿ੍ੰਸੀਪਲ ਕਰ ਦਿੱਤਾ ਗਿਆ ਹੈ | ਬੀਤੇ ਦਿਨੀਂ ਡੀ.ਸੀ. ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਦੂਰ ਵਿਵਹਾਰ ਕਰਨ ਵਾਲੇ ਨਸ਼ੇੜੀ ਨੌਜਵਾਨ ਿਖ਼ਲਾਫ਼ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਸ਼ਾ ਦੀ ਲੋਰ 'ਚ ਨੌਜਵਾਨ ਵੱਲੋਂ ਡਾਕਟਰਾਂ ਨਾਲ ਦੂਰ ਵਿਵਹਾਰ ਕਰਨ 'ਤੇ ਮਾਮਲਾ ਦਰਜ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਮਾਮਲੇ ਦੇ ...

ਪੂਰੀ ਖ਼ਬਰ »

ਖਾਲਸਾ ਕਾਲਜ ਵਿਖੇ ਲੱਗਿਆ ਰੁਜ਼ਗਾਰ ਮੇਲਾ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)- ਨੌਜਵਾਨਾਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ, ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ...

ਪੂਰੀ ਖ਼ਬਰ »

ਭੱਠਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੇ ਧੂੰਏ ਦੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹਨ ਇਲਾਕੇ ਦੇ ਲੋਕ

ਪੁਰਖਾਲੀ, 20 ਅਪ੍ਰੈਲ (ਬੰਟੀ)-ਭੱਠਿਆਂ ਦੀਆਂ ਚਿਮਨੀਆਂ ਵਿਚੋਂ ਨਿਕਲ ਰਹੇ ਧੂੰਏ ਕਾਰਨ ਫੈਲ ਰਹੇ ਪ੍ਰਦੂਸ਼ਣ ਤੋਂ ਇਲਾਕੇ ਦੇ ਲੋਕ ਖੂਬ ਪ੍ਰੇਸ਼ਾਨ ਹਨ ਪਰ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਕੋਈ ਹੱਲ ਨਹੀਂ ਹੋ ਰਿਹਾ | ਜਿਸ ਕਾਰਨ ਉਹ ਤਪਦੀ ਗਰਮੀ ਵਿਚ ਜ਼ਹਿਰੀਲੇ ਧੂੰਏ ਦੀ ...

ਪੂਰੀ ਖ਼ਬਰ »

ਸੇਵਾ ਕੇਂਦਰ 'ਚੋਂ ਕੰਪਿਊਟਰ ਅਤੇ ਹੋਰ ਸਮਾਨ ਚੋਰੀ

ਨੰਗਲ, 20 ਅਪ੍ਰੈਲ (ਗੁਰਪ੍ਰੀਤ ਗਰੇਵਾਲ)-ਅਗਿਆਤ ਚੋਰਾਂ ਨੇ ਬੀਤੀ ਰਾਤ ਕਦੰਬਾ ਟੂਰਿਸਟ ਬੰਗਲੋ ਲਾਗੇ ਸਥਿਤ ਸੇਵਾ ਕੇਂਦਰ ਨੂੰ ਆਪਣਾ ਨਿਸ਼ਾਨਾ ਬਣਾਇਆ | ਚੋਰਾਂ ਨੇ ਤਾਲਾ ਤੋੜ ਕੇ ਸ਼ਟਰ ਚੁੱਕਿਆ ਤੇ ਕੰਪਿਊਟਰ ਅਤੇ ਹੋਰ ਸਮਾਨ ਲੈ ਗਏ | ਚੋਰ ਜਾਂਦੇ ਹੋਏ ਸ਼ਟਰ ਡਾਊਨ ਕਰ ...

ਪੂਰੀ ਖ਼ਬਰ »

ਹਾਈ ਸਕੂਲ ਸਸਕੌਰ ਦੇ ਦੋ ਬੱਚੇ ਹੋਏ ਐਨ.ਐਮ.ਐਮ.ਐਸ. ਦੀ ਪ੍ਰੀਖਿਆ 'ਚ ਸਫਲ

ਨੂਰਪੁਰ ਬੇਦੀ, 20 ਅਪ੍ਰੈਲ (ਰਾਜੇਸ਼ ਚੌਧਰੀ)- ਸਰਕਾਰੀ ਹਾਈ ਸਕੂਲ ਸਸਕੌਰ ਦੇ ਦੋ ਵਿਦਿਆਰਥੀ ਵਿਸ਼ਾਲ ਅਤੇ ਸੋਨੀਆ ਦੇਵੀ ਨੇ ਹੋਈ ਐਨ.ਐਮ.ਐਮ.ਐਸ. ਦੀ ਪ੍ਰੀਖਿਆ 'ਚ ਸਫਲਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੂੰ ਸਕੂਲ ਦੇ ਇੰਚਾਰਜ ਜਸਪਾਲ ਵਲੋਂ ਤਿਆਰੀ ਕਰਵਾਈ ਗਈ ਸੀ | ...

ਪੂਰੀ ਖ਼ਬਰ »

ਅਕਾਲੀ ਦਲ ਸਰਕਲ ਮੋਰਿੰਡਾ ਤੇ ਘੜੰੂਆਂ ਦੇ ਵਰਕਰਾਂ ਤੇ ਅਹੁਦੇਦਾਰਾਂ ਦੀ ਮੰਗ

ਮੋਰਿੰਡਾ, 20 ਅਪ੍ਰੈਲ (ਪਿ੍ਤਪਾਲ ਸਿੰਘ)- ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਖਰੜ ਦੇ ਸਾਬਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਿਨਾ ਪੱਖ ਲਏ ਪਾਰਟੀ ਵਿਚੋਂ ਕੱਢਣਾ ਗਲਤ ਹੈ ਜਿਸ ...

ਪੂਰੀ ਖ਼ਬਰ »

ਰਾਮਪੁਰ ਵਾਸੀਆਂ ਨੇ ਵਿਧਾਇਕ ਸੰਦੋਆ ਕੋਲ ਰੱਖੀਆਂ ਆਪਣੀਆਂ ਸਮੱਸਿਆਵਾਂ

ਪੁਰਖਾਲੀ, 20 ਅਪ੍ਰੈਲ (ਬੰਟੀ)- ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਇਲਾਕੇ ਦੇ ਪਿੰਡ ਰਾਮਪੁਰ ਵਿਖੇ ਪਿੰਡ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਮੌਕੇ ਪਿੰਡ ਵਾਸੀ ਸੁਰਜੀਤ ਸਿੰਘ ਫੌਜੀ ਨੇ ਸ: ਸੰਦੋਆ ਦਾ ਪਿੰਡ ਵਿਚ ਪੁੱਜਣ 'ਤੇ ਸਵਾਗਤ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਬਿਜਲੀ ਬੰਦ ਰਹੇਗੀ

ਕੀਰਤਪੁਰ ਸਾਹਿਬ, 20 ਅਪ੍ਰੈਲ (ਵਿਜੈਪਾਲ ਸਿੰਘ ਢਿੱਲੋਂ)- ਸਹਾਇਕ ਇੰਜੀਨੀਅਰ ਸੰਚਾਲਣ ਉੱਪ ਮੰਡਲ ਪੀ.ਐਸ.ਪੀ.ਸੀ.ਐਲ. ਕੀਰਤਪੁਰ ਸਾਹਿਬ ਵਲੋਂ ਇਕ ਲਿਖਤੀ ਪ੍ਰੈੱਸ ਨੋਟ ਰਾਹੀਂ ਦੱਸਿਆ ਗਿਆ ਕਿ 132 ਕੇ.ਵੀ. ਸਬ ਸਟੇਸ਼ਨ ਨੱਕੀਆਂ ਅਤੇ ਉਸ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰ ...

ਪੂਰੀ ਖ਼ਬਰ »

ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੇ ਪਾਏ ਭੋਗ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)- ਪਿਛਲੇ ਲਗਭੱਗ ਡੇਢ ਮਹੀਨੇ ਤੋਂ ਅਰੰਭ ਹੋਏ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੇ ਅੱਜ ਭੋਗ ਪਾਏ ਗਏ | ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਭਾਨੀ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ...

ਪੂਰੀ ਖ਼ਬਰ »

ਵਿਰਸਾ ਸੰਭਾਲ ਦਿਵਸ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇਥੋਂ ਦੇ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਵਿਖੇ ਸ਼ਹੀਦਾਂ ਦੇ ਸਰਤਾਜ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੂਰਬ ਨੰੂ ਸਮਰਪਿਤ ਸੰਸਾਰ ਦਾ ਵਿਰਸਾ ਸੰਭਾਲ ਦਿਵਸ ...

ਪੂਰੀ ਖ਼ਬਰ »

ਜ਼ਿਲ੍ਹਾ ਮੰਡੀ ਅਫਸਰ ਵੱਲੋਂ ਮੋਰਿੰਡਾ ਅਨਾਜ ਮੰਡੀ 'ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਮੋਰਿੰਡਾ, 20 ਅਪ੍ਰੈਲ (ਕੰਗ)- ਜ਼ਿਲ੍ਹਾ ਮੰਡੀ ਅਫਸਰ ਕੁਲਵੰਤ ਸਿੰਘ ਨੇ ਮੋਰਿੰਡਾ ਅਨਾਜ ਮੰਡੀ ਵਿਖੇ ਕਣਕ ਦੀ ਹੋ ਰਹੀ ਖਰੀਦ ਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ...

ਪੂਰੀ ਖ਼ਬਰ »

ਗੰਬੂਜ਼ੀਆਂ ਮੱਛੀਆਂ ਟੋਭਿਆਂ 'ਚ ਛੱਡ ਕੇ ਡੇਂਗੂ ਤੇ ਮਲੇਰੀਆ 'ਤੇ ਕਾਬੂ ਪਾਏਗਾ ਸਿਹਤ ਵਿਭਾਗ

ਨੂਰਪੁਰ ਬੇਦੀ, 20 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਮਲੇਰੀਆ ਤੇ ਡੇਂਗੂ ਬਿਮਾਰੀ ਨਾਲ ਲੜਨ ਲਈ ਹੁਣ ਸਿਹਤ ਵਿਭਾਗ ਨੇ ਇੱਕ ਨਵੀਂ ਖੋਜ ਕੀਤੀ ਹੈ | ਜਿਸ ਤਹਿਤ ਹੁਣ ਬਰਸਾਤ ਦੇ ਮੌਸਮ ਵਿਚ ਪਿੰਡਾਂ ਵਿਚ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਗੰਬੂਜ਼ੀਆਂ ...

ਪੂਰੀ ਖ਼ਬਰ »

ਗੈਸਾ ਨੇ ਪੰਜਾਬ ਸਿੱਖਿਆ ਵਿਭਾਗ 'ਚ ਪੱਕਾ ਡੀ.ਪੀ.ਆਈ. ਲਾਉਣ ਦੀ ਕੀਤੀ ਮੰਗ

ਰੂਪਨਗਰ, 20 ਅਪ੍ਰੈਲ (ਮਨਜਿੰਦਰ ਸਿੰਘ ਚੱਕਲ)- ਸੂਬਾ ਪੱਧਰੀ ਗਜ਼ਟਿਡ ਐਜੂਕੇਸ਼ਨ ਸਕੂਲਜ਼ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਪੱਕਾ ਡੀ. ਪੀ.ਆਈ. ਲਾਉਣ ਦੀ ਮੰਗ ਕੀਤੀ ਹੈ | ਗੈਸਾ ਦੇ ਸੂਬਾ ਪ੍ਰਧਾਨ ਹਰਪ੍ਰੀਤਇੰਦਰ ਸਿੰਘ ਖ਼ਾਲਸਾ, ...

ਪੂਰੀ ਖ਼ਬਰ »

ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਨੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਰੂਪਨਗਰ, 20 ਅਪ੍ਰੈਲ (ਮਨਜਿੰਦਰ ਸਿੰਘ ਚੱਕਲ)- ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਨੇ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਜੋ ਹਨ ਵਾਟਰ ਸਪਲਾਈ ਐਾਡ ਸੈਨੀਟੇਸ਼ਨ ਵਿਭਾਗ ਦੀ ਹੋਣ ਵਾਲੀ ਇੰਟਰਵਿਊ ...

ਪੂਰੀ ਖ਼ਬਰ »

ਐਕਟਿਵ ਸਿਟੀਜ਼ਨ ਪ੍ਰੋਗਰਾਮ ਅਧੀਨ ਜਾਗਰੂਕਤਾ ਮੁਹਿੰਮ

ਰੂਪਨਗਰ, 20 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)- ਸਰਕਾਰੀ ਕਾਲਜ ਰੋਪੜ ਦੇ ਪਿ੍ੰਸੀਪਲ ਡਾ. ਸਨੇਹਲਤਾ ਬਧਵਾਰ ਦੀ ਸਰਪ੍ਰਸਤੀ ਅਧੀਨ ਐੱਨ.ਐੱਸ.ਐੱਸ. ਵਿਭਾਗ ਵੱਲੋਂ ਬਿ੍ਟਿਸ ਕੌਾਸਲ ਅਤੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸੂਬੇ ਦੇ ਹਰ ਜ਼ਿਲ੍ਹੇ ਦੇ ਮੈਡੀਕਲ ਪੈ੍ਰਕਟੀਸ਼ਨਰ 1 ਤੋਂ 10 ਮਈ ਤੱਕ ਕਰਨਗੇ ਮੁੱਖ ਮੰਤਰੀ ਦਾ ਘਿਰਾਓ

ਰੂਪਨਗਰ, 20 ਅਪ੍ਰੈਲ (ਮਨਜਿੰਦਰ ਸਿੰਘ ਚੱਕਲ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਰੋਪੜ ਦੀ ਇੱਕ ਅਹਿਮ ਮੀਟਿੰਗ ਰਣਜੀਤ ਸਿੰਘ ਬਾਗ਼ ਰੋਪੜ ਵਿਖੇ ਆਯੋਜਿਤ ਹੋਈ ਜਿਸ ਵਿਚ ਵੱਖ-ਵੱਖ ਬਲਾਕਾਂ ਰੋਪੜ, ਨੂਰਪੁਰ ਬੇਦੀ, ਸ੍ਰੀ ਅਨੰਦਪੁਰ ਸਾਹਿਬ, ਚਮਕੌਰ ...

ਪੂਰੀ ਖ਼ਬਰ »

ਡੀ.ਸੀ. ਵੱਲੋਂ ਗਰਮੀਆਂ 'ਚ ਪਾਣੀ ਦੇ ਪ੍ਰਬੰਧ ਦਰੁਸਤ ਕਰਨ ਦੇ ਆਦੇਸ਼

ਰੂਪਨਗਰ, 20 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)- ਗਰਮੀਆਂ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਿਲ•ੇ ਦੇ ਕਿਸੇ ਵੀ ਵਸਨੀਕ ਨੂੰ ਪਾਣੀ ਦੀ ਕਿਸੇ ਕਿਸਮ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ | ਇਹ ਹਦਾਇਤ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ•੍ਹੇ ਵਿਚ ਚੱਲ ਰਹੇ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੱਲੋਂ ਆਰਥਿਕ ਆਧਾਰ 'ਤੇ ਰਾਖਵਾਂਕਰਨ ਦੀ ਨੀਤੀ ਲਾਗੂ ਕਰਨ ਦੀ ਮੰਗ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)- ਜਨਰਲ ਕੈਟਾਗਰੀ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰਾਂ ਦੀ ਹੰਗਾਮੀ ਇਕੱਤਰਤਾ ਅੱਜ ਇਥੇ ਹੋਈ | ਜਿਸ 'ਚ ਜਨਰਲ ਵਰਗ ਦੇ ਬੱਚਿਆਂ ਨੂੰ ਭਵਿੱਖ 'ਚ ਪੇਸ਼ ਆ ਰਹੀਆਂ ਮੁਸ਼ਕਿਲਾਂ 'ਤੇ ...

ਪੂਰੀ ਖ਼ਬਰ »

ਗੁ: ਸੋਲਖੀਆਂ ਹਸਪਤਾਲ ਵਿਖੇ ਅੱਖਾਂ ਦੇ ਆਪ੍ਰੇਸ਼ਨ ਆਰੰਭ

ਰੂਪਨਗਰ, 20 ਅਪ੍ਰੈਲ (ਸਟਾਫ ਰਿਪੋਰਟਰ)- ਗੁ: ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਵਿਖੇ ਚੱਲ ਰਹੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਵਿਚ ਐਤਵਾਰ ਨੰੂ ਲਗਾਏ ਗਏ ਅੱਖਾਂ ਦੇ ਜਾਂਚ ਕੈਂਪ ਵਿਚ ਪਾਏ ਗਏ ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਪਹਿਲੇ ਬੈਚ ਦੇ ਅੱਜ ...

ਪੂਰੀ ਖ਼ਬਰ »

ਕਾਨੂੰਨੀ ਪ੍ਰਕਿਰਿਆ ਮੁਕੰਮਲ ਨਾ ਕਰਕੇ ਮੁਲਾਜ਼ਮ ਭਰਤੀ ਕਰਨ ਵਾਲੇ ਅਫ਼ਸਰਾਂ ਿਖ਼ਲਾਫ਼ ਕਾਨੂੰਨੀ ਕਾਰਵਾਈ ਹੋਵੇਗੀ-ਰਾਣਾ ਕੰਵਰਪਾਲ ਸਿੰਘ

ਨੰਗਲ, 20 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)- ਜਿਹੜੇ ਅਫ਼ਸਰਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਮੁਕੰਮਲ ਨਾ ਕਰਕੇ ਨਗਰ ਕੌਾਸਲ ਨੰਗਲ ਵਿਚ ਪਿਛਲੀ ਸਰਕਾਰ ਸਮੇਂ ਮੁਲਾਜ਼ਮ ਭਰਤੀ ਕੀਤੀ ਗਈ ਸੀ ਉਨ੍ਹਾਂ ਿਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ...

ਪੂਰੀ ਖ਼ਬਰ »

ਸੁਰਿੰਦਰ ਪਾਲ ਆਂਗਰਾ ਡਿਪਟੀ ਡਾਇਰੈਕਟਰ ਪੰਚਾਇਤੀ ਰਾਜ ਬਣੇ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ ਐਸ ਨਿੱਕੂਵਾਲ, ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਦੇ ਜੰਮਪਲ ਅਤੇ ਨਗਰ ਕੌਾਸਲ ਸ੍ਰੀ ਅਨੰਦਪੁਰ ਸਾਹਿਬ ਮਰਹੂਮ ਪ੍ਰਧਾਨ ਲਾਲਾ ਸ਼ਾਦੀ ਲਾਲ ਦੇ ਸਪੁੱਤਰ ਸੁਰਿੰਦਰ ਪਾਲ ਆਂਗਰਾ ਨੂੰ ਪੰਜਾਬ ਸਰਕਾਰ ਨੇ ਪੰਚਾਇਤੀ ਰਾਜ ਮੰਡਲ ...

ਪੂਰੀ ਖ਼ਬਰ »

ਮਾਮਲਾ ਲੜਕੀ ਦੀ ਭੇਦਭਰੇ ਹਾਲਾਤ 'ਚ ਹੋਈ ਮੌਤ ਦਾ ਪਰਿਵਾਰ ਦੇ ਬਿਆਨਾਂ 'ਤੇ 2 ਨੌਜਵਾਨਾਂ ਿਖ਼ਲਾਫ਼ ਕਤਲ ਦਾ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਜਸਬੀਰ ਸਿੰਘ ਜੱਸੀ)-ਪਿੰਡ ਪੱਤੋਂ ਥਾਣਾ ਸੋਹਾਣਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੀ ਧੀ ਦੀ ਜਬਰ ਜਨਾਹ ਤੋਂ ਬਾਅਦ ਹੋਈ ਮੌਤ ਦੇ ਮਾਮਲੇ 'ਚ ਪੁਲਿਸ ਖਿਲਾਫ਼ ਕਈ ਵਾਰ ਧਰਨੇ ਦਿੱਤੇ ਗਏ ਸਨ ਅਤੇ ਅੱਜ ਉਕਤ ਮਾਮਲੇ 'ਚ ਪੁਲਿਸ ਨੇ ਜਾਂਚ ਤੋਂ ...

ਪੂਰੀ ਖ਼ਬਰ »

ਝੱਲੀਆਂ ਕਲਾਂ 'ਚ ਬਿਜਲੀ ਦੇ ਚੰਗਿਆੜਿਆਂ ਨਾਲ 20 ਏਕੜ ਨਾੜ ਸੜ ਕੇ ਸਵਾਹ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)- ਨੇੜਲੇ ਪਿੰਡ ਝੱਲੀਆਂ ਕਲਾਂ ਵਿਖੇ ਬਿਜਲੀ ਦੀਆਂ ਤਾਰਾਂ ਜੁੜ ਜਾਣ ਕਾਰਨ ਨਿਕਲੇ ਚੰਗਿਆੜਿਆਂ ਨਾਲ ਕਰੀਬ 20 ਏਕੜ ਨਾੜ ਸੜ ਕੇ ਸਵਾਹ ਹੋ ਗਿਆ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅੱਗ ਨਾਲ ਹਰਿੰਦਰ ਸਿੰਘ ...

ਪੂਰੀ ਖ਼ਬਰ »

ਕੌਾਸਲ ਪ੍ਰਧਾਨ ਅਸ਼ੋਕ ਪੁਰੀ ਤੇ 'ਆਪ' ਆਗੂ ਐਡਵੋਕੇਟ ਪੰਮਾ ਵੱਲੋਂ ਰਾਣਾ ਦਾ ਕੀਤਾ ਸ਼ਾਹਾਨਾ ਸਵਾਗਤ ਬਣਿਆ ਚਰਚਾ ਦਾ ਵਿਸ਼ਾ

ਨੰਗਲ, 20 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨ ਉਪਰੰਤ ਪਹਿਲੀ ਵਾਰ ਨਗਰ ਕੌਾਸਲ ਨੰਗਲ ਵਿਚ ਪਹੁੰਚਣ 'ਤੇ ਰਾਣਾ ਕੰਵਰਪਾਲ ਸਿੰਘ ਦਾ ਅੱਜ ਪ੍ਰਧਾਨ ਨਗਰ ਕੌਾਸਲ ਨੰਗਲ ਅਸ਼ੋਕ ਪੁਰੀ ਅਤੇ ਆਪ ਆਗੂ ਤੇ ਕੌਾਸਲਰ ਐਡਵੋਕੇਟ ਪਰਮਜੀਤ ਸਿੰਘ ...

ਪੂਰੀ ਖ਼ਬਰ »

ਰਾਣਾ ਨੇ ਘਾਗ ਸਿਆਸਤਦਾਨ ਹੋਣ ਦਾ ਸਬੂਤ ਦਿੱਤਾ

ਦੂਜੇ ਪਾਸੇ ਨਗਰ ਕੌਾਸਲ ਨੰਗਲ ਵਿਚ ਬਹੁਮਤ ਭਾਜਪਾ ਕੋਲ ਹੋਣ ਦੇ ਬਾਵਜੂਦ ਰਾਣਾ ਕੰਵਰਪਾਲ ਸਿੰਘ ਨੇ ਵੀ ਘਾਗ ਸਿਆਸਤਦਾਨ ਹੋਣ ਦਾ ਪ੍ਰਗਟਾਵਾ ਕਰਦਿਆਂ ਪਹਿਲੀ ਮੀਟਿੰਗ 'ਚ ਹੀ ਵੱਖ-ਵੱਖ ਪਾਰਟੀਆਂ ਦੇ ਕੌਾਸਲਰਾਂ ਨੂੰ ਆਪਣੀ ਅਗਵਾਈ ਹੇਠ ਇਕੱਠਾ ਕਰਕੇ ਕੌਾਸਲ ਪ੍ਰਧਾਨ ...

ਪੂਰੀ ਖ਼ਬਰ »

ਨਹੀਂ ਰੁੱਕ ਰਿਹਾ ਖ਼ੈਰ ਦੀ ਕੀਮਤੀ ਲੱਕੜ ਫੜੇ ਜਾਣ ਦਾ ਸਿਲਸਿਲਾ

ਪੰਚਕੂਲਾ, 20 ਅਪ੍ਰੈਲ (ਕਪਿਲ)-ਪੰਚਕੂਲਾ ਦੇ ਮੋਰਨੀ ਦੇ ਟਿੱਕਰਤਾਲ ਦੇ ਨਾਲ ਲੱਗਦੇ ਜੰਗਲੀ ਖੇਤਰ 'ਚ ਮੁੱਖ ਮੰਤਰੀ ਉਡਣ ਦਸਤੇ 'ਚ ਸ਼ਾਮਿਲ ਮੋਹਿਤ ਹਾਂਡਾ ਅਤੇ ਪੰਚਕੂਲਾ ਪੁਲਿਸ ਟੀਮ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਬੀ. ਐੱਸ. ਰਾਘਵ ਅਤੇ ਰੈਵਨਿਊ ਵਿਭਾਗ ਦੇ ...

ਪੂਰੀ ਖ਼ਬਰ »

ਆਈ.ਪੀ.ਐਲ. ਮੈਚਾਂ 'ਤੇ ਸੱਟਾ ਲਗਾਉਣ ਦੇ ਦੋਸ਼ ਹੇਠ 6 ਕਾਬੂ

ਖਰੜ 20 ਅਪ੍ਰੈਲ (ਜੰਡਪੁਰੀ)-ਸੀ. ਆਈ. ਏ. ਸਟਾਫ ਨੇ ਗੁਲਮੋਹਰ ਐਕਮੇ ਦੇ ਇਕ ਫਲੈਟ 'ਚੋਂ ਆਈ. ਪੀ. ਐਲ. ਮੈਚਾਂ 'ਤੇ ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ 6 ਮੁਲਜ਼ਮਾਂ ਨੰੂ ਕਾਬੂ ਕੀਤਾ ਹੈ¢ ਇਸ ਸਬੰਧੀ ਸੀ. ਆਈ. ਏ. ਇੰਚਾਰਜ ਅਤੁੱਲ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵੱਲੋਂ ਕਾਂਗਰਸ 'ਤੇ ਚੋਣ ਵਾਅਦੇ ਭੁੱਲਣ ਦੇ ਦੋਸ਼

ਨੂਰਪੁਰ ਬੇਦੀ, 20 ਅਪ੍ਰੈਲ (ਢੀਂਡਸਾ)- ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਮਹੀਨੇ ਅੰਦਰ ਪੰਜਾਬ ਅੰਦਰ ਨਸ਼ਾ ਖ਼ਤਮ ਕੀਤਾ ਜਾਵੇਗਾ ਪ੍ਰੰਤੂ ਇਸ ਮੁੱਦੇ ਬਾਰੇ ਕੋਈ ਖ਼ਾਸ ਤਬਦੀਲੀ ਵੇਖਣ ਨੂੰ ਨਹੀਂ ਮਿਲੀ | ਇਹਨਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਅੱਡਾ ਬੈਂਸ ਵਿਖੇ ਸਾਰਾ ਦਿਨ ਸਰਗਰਮ ਰਹੀ ਪੰਜਾਬ ਪੁਲਿਸ

ਨੂਰਪੁਰ ਬੇਦੀ, 20 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਾਹਮਣ ਮਾਜਰਾ ਵਿਖੇ ਦੇਸ ਰਾਜ ਮੱਲ ਦੇ ਕਤਲ ਅਤੇ ਬੀਤੇ ਦਿਨ ਜੱਸੀ ਕਲਮਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਨੇ ਨੂਰਪੁਰ ਬੇਦੀ-ਰੂਪਨਗਰ ਮਾਰਗ 'ਤੇ ਸਥਿਤ ਅੱਡਾ ਬੈਂਸ ਵਿਖੇ ...

ਪੂਰੀ ਖ਼ਬਰ »

ਧੋਖੇ ਨਾਲ ਏ. ਟੀ. ਐਮ 'ਚੋਂ ਕੱਢਵਾਏ 45 ਹਜ਼ਾਰ

ਪੰਚਕੂਲਾ, 20 ਅਪ੍ਰੈਲ (ਕਪਿਲ)-ਪੰਚਕੂਲਾ ਦੇ ਬਰੋਟੀਵਾਲਾ ਨਿਵਾਸੀ ਇਕ ਮਹਿਲਾ ਨੇ ਉਸ ਦੇ ਏ. ਟੀ. ਐਮ ਕਾਰਡ ਤੋਂ ਕਿਸੇ ਹੋਰ ਵੱਲੋਂ 45 ਹਜ਼ਾਰ ਰੁਪਏ ਕਢਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਮਹਿਲਾ ਨੇ ਦੱਸਿਆ ਕਿ ਉਹ ਪਿੰਜੋਰ ਬੱਸ ਅੱਡੇ ਕੋਲ ਬਣੇ ਏ. ਟੀ. ਐਮ ਵਿਚ ...

ਪੂਰੀ ਖ਼ਬਰ »

ਕੈਮੀਕਲ ਫੈਕਟਰੀ 'ਚ ਵਾਪਰੇ ਹਾਦਸੇ 'ਚ 4 ਕਰਮਚਾਰੀ ਝੁਲਸੇ

ਡੇਰਾਬੱਸੀ, 20 ਅਪੈ੍ਰਲ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਬਰਵਾਲਾ ਸੜਕ 'ਤੇ ਸਥਿਤ ਇੰਡ-ਸਵੀਫਟ ਕੈਮੀਕਲ ਫੈਕਟਰੀ 'ਚ ਬੀਤੀ ਰਾਤ ਵਾਪਰੇ ਹਾਦਸੇ 'ਚ ਇਕ ਕੈਮਿਸਟ ਸਮੇਤ 4 ਕਰਮਚਾਰੀ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਤਹਿਸੀਲ ਸੜਕ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿਖੇ ...

ਪੂਰੀ ਖ਼ਬਰ »

ਕੰਬਾਇਨ 'ਤੇ ਬਿਜਲੀ ਦੀ ਤਾਰ ਡਿੱਗਣ ਕਾਰਨ ਵਿਅਕਤੀ ਦੀ ਮੌਤ

ਕੁਰਾਲੀ, 20 ਅਪ੍ਰੈਲ (ਬਿੱਲਾ ਅਕਾਲਗੜ੍ਹੀਆ)-ਅੱਜ ਕੁਰਾਲੀ-ਪਪਰਾਲੀ ਰੋਡ 'ਤੇ ਕਣਕ ਦੀ ਕਟਾਈ ਕਰ ਰਹੀ ਕੰਬਾਇਨ 'ਤੇ ਬਿਜਲੀ ਦੀ ਤਾਰ ਡਿੱਗਣ ਨਾਲ ਇਕ ਵਿਆਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਏ. ਐਸ. ਆਈ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਮੇਜਰ ...

ਪੂਰੀ ਖ਼ਬਰ »

ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ-ਅਰਚਨਾ ਪੁਰੀ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਜਸਬੀਰ ਸਿੰਘ ਜੱਸੀ)-ਇਨਸਾਫ ਸਭਨਾਂ ਲਈ ਤਹਿਤ ਜ਼ਿਲ੍ਹੇ 'ਚ ਮੁਫ਼ਤ ਕਾਨੁੂੰਨੀ ਸਹਾਇਤਾ ਬਾਰੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਲੋੜਵੰਦ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਤਾ ਦਾ ਵੱਧ ਤੋਂ ਵੱਧ ਲਾਹਾ ਲੈ ...

ਪੂਰੀ ਖ਼ਬਰ »

ਲਖਵਿੰਦਰ ਕੌਰ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਬਣੇ

ਖਰੜ, 20 ਅਪ੍ਰੈਲ (ਜੰਡਪੁਰੀ)-ਕਾਂਗਰਸ ਹਾਈਕਮਾਂਡ ਵੱਲੋਂ ਬੀਬੀ ਲਖਵਿੰਦਰ ਕੌਰ ਸੰਨੀ ਇਨਕਲੇਵ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਸਬੰਧੀ ਸਵਰਨਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਮੁਹਾਲੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਿਸ਼ਕਾਮ ਸੇਵਾ ਭਵ ਸਮਿਤੀ ਨੇ ਵਿਦਿਆਰਥੀਆਂ ਨੂੰ ਸਮਾਨ ਵੰਡਿਆ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਬੈਨੀਪਾਲ)-ਸਥਾਨਕ ਪਿੰਡ ਕੈਲੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਿਸ਼ਕਾਮ ਸੇਵਾ ਭਵ ਸਮਿਤੀ ਵੱਲੋਂ ਵਿਦਿਆਰਥੀਆਂ ਨੂੰ ਬੈਂਚ, ਕਾਪੀਆਂ, ਪੈਨ ਤੇ ਖਾਣ ਪੀਣ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ਸਮਿਤੀ ਦੇ ਪ੍ਰਧਾਨ ਕ੍ਰਿਸ਼ਨ ਗੋਪਾਲ ...

ਪੂਰੀ ਖ਼ਬਰ »

ਜਾਇਦਾਦ ਦੀ ਟਰਾਂਸਫਰ ਫੀਸ ਕੁਲੈਕਟਰ ਰੇਟ ਦੇ ਹਿਸਾਬ ਨਾਲ ਵਸੂਲੀ ਜਾਵੇ-ਪੂਨੀਆ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਜਸਬੀਰ ਸਿੰਘ ਜੱਸੀ)-ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਤੇਜਿੰਦਰ ਸਿਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਜੇ. ਪੀ. ਵੱਲੋਂ ਕਿ੍ਕਟ ਮੈਚਾਂ ਦੌਰਾਨ ਹੁੰਦੀ ਸਿਗਰਟਨੋਸ਼ੀ ਨੂੰ ਬੰਦ ਕਰਾਉਣ ਦੀ ਮੰਗ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਕੇ. ਐੱਸ. ਰਾਣਾ)-ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਜ਼ਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੇ ਮੈਂਬਰ ਜਤਿੰਦਰਪਾਲ ਸਿੰਘ ਜੇ. ਪੀ ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਵਿਚਲੇ ਕਿ੍ਕਟ ਸਟੇਡੀਅਮ ...

ਪੂਰੀ ਖ਼ਬਰ »

ਪ੍ਰਵਾਸੀ ਲੇਖਕ ਸ੍ਰੀ ਪ੍ਰਵਾਨਾ ਦੀ 'ਲੋਕ ਰੰਗ ਸੋਚ' ਪੁਸਤਕ ਲੋਕ ਅਰਪਣ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਕੇ. ਐੱਸ. ਰਾਣਾ)-ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਭਰਵੀਂ ਹਾਜ਼ਰੀ 'ਚ ਸੱਥ ਦੇ ਦਫ਼ਤਰ ਮੁਹਾਲੀ ਵਿਖੇ ਪ੍ਰਵਾਸੀ ਨਾਮਵਰ ਲੇਖਕ ਪ੍ਰਮਿੰਦਰ ਸਿੰਘ ਪ੍ਰਵਾਨਾ ਦੀ ਸੱਜਰੀ ਪੁਸਤਕ 'ਲੋਕ ਰੰਗ ਸੋਚ' ਸੱਥ ਦੇ ਮੁਖੀ ਸ਼ੋ੍ਰਮਣੀ ਸਾਹਿਤਕਾਰ ...

ਪੂਰੀ ਖ਼ਬਰ »

ਐਸ.ਡੀ.ਐਮ. ਬਰਾੜ ਤੇ ਕੰਗ ਵੱਲੋਂ ਕੁਰਾਲੀ ਅਨਾਜ ਮੰਡੀ ਦਾ ਜਾਇਜ਼ਾ

ਕੁਰਾਲੀ, 20 ਅਪ੍ਰੈਲ (ਬਿੱਲਾ ਅਕਾਲਗੜ੍ਹੀਆ)-ਐਸ. ਡੀ. ਐਮ ਅਮਨਿੰਦਰ ਕੌਰ ਬਰਾੜ ਤੇ ਸਾਬਕਾ ਵਿਧਾਇਕ ਜਗਮੋਹਣ ਸਿੰਘ ਕੰਗ ਨੇ ਕੁਰਾਲੀ ਅਨਾਜ਼ ਮੰਡੀ ਦਾ ਜਾਇਜ਼ਾ ਲੈਂਦਿਆਂ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਕੰਗ ਨੇ ਕਿਹਾ ਕਿ ਰਾਜ ਦੀਆਂ ...

ਪੂਰੀ ਖ਼ਬਰ »

ਸਚਦੇਵਾ ਫਾਰਮਾ ਕਲੱਬ ਨੇ ਫੇਅਰਵੈੱਲ ਪਾਰਟੀ ਕਰਵਾਈ

ਖਰੜ, 20 ਅਪ੍ਰੈਲ (ਜੰਡਪੁਰੀ)-ਸਚਦੇਵਾ ਕਾਲਜ ਆਫ ਫਾਰਮੇਸੀ ਘੜੂੰਆਂ ਦੇ ਸਚਦੇਵਾ ਫਾਰਮਾ ਕਲੱਬ ਵੱਲੋਂ ਫੇਅਰਵੈਲ ਪਾਰਟੀ ਕੀਤੀ ਗਈ | ਕਾਲਜ ਪਿ੍ੰਸੀਪਲ ਪ੍ਰੋ: ਐਸ. ਪੀ. ਗੋਇਲ ਤੇ ਫੈਕਲਟੀ ਮੈਂਬਰਾਂ ਵੱਲੋਂ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਇਸ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਸਕੂਲਜ਼ ਆਫ ਸਾਇੰਸਿਜ਼ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲਜ਼ ਆਫ ਸਾਇੰਸਿਜ਼ ਵਿਖੇ ਡੀ. ਆਰ. ਡੀ. ਓ ਅਤੇ ਪੀ. ਐਸ. ਸੀ. ਐਸ. ਟੀ ਦੁਆਰਾ ਸਪਾਂਸਰ 'ਵਿਗਿਆਨ ਅਤੇ ਤਕਨਾਲੋਜੀ 'ਚ ਐਡਵਾਂਸਮੈਂਟਸ' ਵਿਸ਼ੇ 'ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਬੈਨੀਪਾਲ)-ਸਥਾਨਕ ਸੈਕਟਰ-71 'ਚ ਸਥਿਤ ਸ੍ਰੀ ਹੇਮਕੁੰਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਪਿ੍ੰਸੀਪਲ ਇਕਬਾਲ ਕੌਰ ਦੀ ਅਗਵਾਈ 'ਚ ਅੱਜ ਪਾਣੀ ਦਾ ਮਹੱਤਵ ਲੋਕਾਂ ਤੱਕ ਪਹੁਚਾਉਣ ਲਈ 'ਪਾਣੀ ਬਚਾਓ ਜੀਵਨ ਬਚਾਓ' ਸਬੰਧੀ ਜਾਗਰੂਕ ਕਰਨ ...

ਪੂਰੀ ਖ਼ਬਰ »

ਮਾਡਰਨ ਵੈਲੀ ਦੇ ਵਸਨੀਕਾਂ ਵੱਲੋਂ ਮਾਲਕ ਿਖ਼ਲਾਫ਼ ਨਾਇਬ ਤਹਿਸੀਲਦਾਰ ਨੂੰ ਮੰਗ-ਪੱਤਰ

ਖਰੜ, 20 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਮਾਡਰਨ ਵੈਲੀ ਖਾਨਪੁਰ ਦੇ ਵਸਨੀਕਾਂ ਨੇ ਧੋਖਾਧੜੀ ਕਰਕੇ ਵੇਚੇ ਹੋਏ ਪਲਾਟਾਂ 'ਚ ਸੁਵਿਧਾਵਾਂ ਦੀ ਅਣਹੋਂਦ ਦੇ ਰੋਸ ਵਜੋਂ ਬਿਲਡਰਾਂ ਦੇ ਖਿਲਾਫ਼ ਐਸ. ਡੀ. ਐਮ. ਖਰੜ ਦੇ ਨਾਂਅ 'ਤੇ ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ ਨੂੰ ...

ਪੂਰੀ ਖ਼ਬਰ »

ਪੰਜਾਬ ਅਧਿਆਪਕ ਸੰਘ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਰਾਜ ਭਵਨ ਵਿਖੇ ਪੰਜਾਬ ਅਧਿਆਪਕ ਸੰਘ ਦਾ ਇਕ ਉੱਚ ਪੱਧਰੀ ਵਫ਼ਦ ਸੂਬਾ ਪ੍ਰਧਾਨ ਨਿਰਮਲ ਸਿੰਘ ਫਤਿਹਪੁਰ ਤੇ ਸਕੱਤਰ ਜਨਰਲ ਰਮੇਸ਼ ਅੱਤਰੀ ਦੀ ਅਗਵਾਈ 'ਚ ਅਧਿਆਪਕਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX