ਬਰਨਾਲਾ, 20 ਅਪ੍ਰੈਲ (ਧਰਮਪਾਲ ਸਿੰਘ)-ਅੱਜ ਸਵੇਰੇ ਬਰਨਾਲਾ ਵਿਖੇ ਵਾਪਰੇ ਦੋ ਸੜਕ ਹਾਦਸਿਆਂ 'ਚ ਇਕ ਔਰਤ ਸਮੇਤ ਤਿੰਨ ਜਾਣੇ ਗੰਭੀਰ ਜ਼ਖਮੀ ਹੋ ਗਏ | ਪਹਿਲੀ ਘਟਨਾ ਦੀ ਜਾਣਕਾਰੀ ਅਨੁਸਾਰ ਬਰਨਾਲਾ-ਹੰਡਿਆਇਆ ਰੋਡ 'ਤੇ ਸਰਕਾਰੀ ਪ੍ਰਾਇਮਰੀ ਜੁਮਲਾ ਮਾਲਕਨ ਸਕੂਲ ਸਾਹਮਣੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਪੈਦਲ ਜਾ ਰਹੀ ਔਰਤ ਨਾਲ ਟਕਰਾ ਗਿਆ | ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਤੇ ਔਰਤ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਮਿੰਟੂ ਕੁਮਾਰ ਪੁੱਤਰ ਉਪਿੰਦਰ ਸਿੰਘ ਵਾਸੀ ਧਨੌਲਾ ਇਕ ਨਿੱਜੀ ਸਕੂਲ ਵਿਚ ਸੇਵਾਦਾਰ ਦਾ ਕੰਮ ਕਰਦਾ ਹੈ ਜੋ ਅੱਜ ਸਵੇਰੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ | ਜਦ ਉਹ ਬਰਨਾਲਾ ਹੰਡਿਆਇਆ ਰੋਡ 'ਤੇ ਸਰਕਾਰੀ ਪ੍ਰਾਇਮਰੀ ਜੁਮਲਾ ਮਾਲਕਨ ਸਕੂਲ ਸਾਹਮਣੇ ਪਹੁੰਚਿਆਂ ਤਾਂ ਉਸ ਦੇ ਮੋਟਰਸਾਈਕਲ ਅੱਗੇ ਅਚਾਨਕ ਸਕੂਲੀ ਬੱਚਾ ਆ ਜਾਣ ਕਾਰਨ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਪੈਦਲ ਜਾ ਰਹੀ ਔਰਤ ਜਸਵੀਰ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਬਰਨਾਲਾ ਨਾਲ ਟਕਰਾ ਗਿਆ | ਇਸ ਹਾਦਸੇ ਵਿਚ ਜਸਵੀਰ ਕੌਰ ਦੀ ਇਕ ਲੱਤ ਫਰੈਕਚਰ ਹੋ ਗਈ ਅਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਤੇ ਮੋਟਰਸਾਈਕਲ ਚਾਲਕ ਦੇ ਸਿਰ 'ਚ ਸੱਟ ਲੱਗੀ | ਹਾਦਸੇ ਮਗਰੋਂ ਜਸਵੀਰ ਕੌਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਜਦਕਿ ਮੋਟਰਸਾਈਕਲ ਸਵਾਰ ਮਿੰਟੂ ਕੁਮਾਰ ਨੂੰ 108 ਐਾਬੂਲੈਂਸ ਦੇ ਈ.ਐਮ.ਟੀ. ਸੰਦੀਪ ਮਾਰਕੰਡਾ ਅਤੇ ਅਵਤਾਰ ਸਿੰਘ ਔਲਖ ਨੇ ਘਟਨਾ ਸਥਾਨ 'ਤੇ ਪੁੱਜ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ | ਇਸੇ ਤਰ੍ਹਾਂ ਹੀ ਬਰਨਾਲਾ ਬਾਜਾਖਾਨਾ ਰੋਡ ਤੇ ਖੁੱਡੀ ਵਾਲੀ ਚੰੁਗੀ ਨਜ਼ਦੀਕ ਮੈਸਟਰੋ ਸਕੂਟਰ ਨੂੰ ਇਕ ਮੋਟਰਸਾਈਕਲ (ਜੁਗਾੜੀ ਵਾਹਨ) ਨੇ ਟੱਕਰ ਮਾਰ ਦਿੱਤੀ | ਨਤੀਜਨ ਮੈਸਟਰੋ ਸਕੂਟਰ ਸਵਾਰ ਗੰਭੀਰ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਫੂਲ ਚੰਦ ਪੁੱਤਰ ਕਾਲੂ ਰਾਮ ਵਾਸੀ ਤਪਾ ਅੱਜ ਸਵੇਰੇ ਆਪਣੇ ਮੈਸਟਰੋ ਸਕੂਟਰ 'ਤੇ ਸਵਾਰ ਹੋ ਕੇ ਬਰਨਾਲਾ ਆ ਰਿਹਾ ਸੀ | ਜਦ ਉਹ ਬਰਨਾਲਾ-ਬਾਜਾਖਾਨਾ ਰੋਡ 'ਤੇ ਖੁੱਡੀ ਵਾਲੀ ਚੰੁਗੀ ਨੇੜੇ ਪਹੁੰਚਿਆ ਤਾਂ ਇਕ ਮੋਟਰਸਾਈਕਲ ਪਿੱਛੇ ਪਾਈ ਰੇਹੜੀ (ਜੁਗਾੜੀ ਵਾਹਨ) ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਫੂਲ ਚੰਦ ਦਾ ਇਕ ਜੁਬਾੜਾ ਫਰੈਕਚਰ ਹੋ ਗਿਆ ਅਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ | ਘਟਨਾ ਉਪਰੰਤ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ | ਜਿੱਥੇ ਡਿਊਟੀ 'ਤੇ ਤਾਇਨਾਤ ਡਾਕਟਰ ਗਗਨਦੀਪ ਸਿੰਘ ਤੱਥਗੁਰ ਤੇ ਫਾਰਮਾਸਿਸਟ ਸ੍ਰੀ ਰਾਕੇਸ਼ ਕੁਮਾਰ ਨੇ ਫੂਲ ਚੰਦ ਦੀ ਹਾਲਤ ਗੰਭੀਰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ |
ਬਰਨਾਲਾ, 20 ਅਪ੍ਰੈਲ (ਰਾਜ ਪਨੇਸਰ)-ਇਕ ਵਪਾਰੀ ਬਜ਼ੁਰਗ ਨੂੰ ਅਣਜਾਣ ਜਗ੍ਹਾ 'ਤੇ ਬੁਲਾ ਕੇ ਬਲੈਕ ਮੇਲ ਕਰਨ ਅਤੇ ਹੋਰ ਪੈਸੇ ਲੈਣ ਦੇ ਲਾਲਚ ਵਿਚ ਕਿਡਨੈਪ ਕਰਕੇ ਲਿਜਾਣ ਵਾਲੇ ਗਰੋਹ ਦੀ ਇਕ ਔਰਤ ਸਮੇਤ ਚਾਰ ਵਿਅਕਤੀਆਂ 'ਤੇ ਥਾਣਾ ਸਿਟੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ...
ਧਰਮਗੜ੍ਹ, 20 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਪਿੰਡ ਰੱਤਾਖੇੜਾ ਵਿਖੇ ਇੱਕ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਸੀ, ਜਿਸ ਦੀ ਅੱਜ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਸਰਪੰਚ ਨਵਜੋਤ ਸਿੰਘ ਵਿਰਕ ਰੱਤਾਖੇੜਾ ਨੇ ਦੱਸਿਆ ਕਿ ...
ਹੰਡਿਆਇਆ, 20 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਬਿਜਲੀ ਦੀ ਤਾਰ ਸਪਾਰਕ ਹੋਣ ਨਾਲ ਕਿਸਾਨਾਂ ਦਾ 16 ਏਕੜ ਟਾਂਗਰ ਸੜਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿਆਰਾ ਸਿੰਘ ਪੁੱਤਰ ਬਚਨ ਸਿੰਘ ਦੀ 7 ਏਕੜ, ਗੁਰਜੰਟ ਸਿੰਘ ਪੁੱਤਰ ਭਗਵੰਤ ਸਿੰਘ 2 ਏਕੜ, ਬਲਵਿੰਦਰ ਸਿੰਘ ਪੁੱਤਰ ਬੰਤ ...
ਧਨੌਲਾ, 20 ਅਪ੍ਰੈਲ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਨਸ਼ਿਆਂ ਦੇ ਵੇਚਣ ਵਾਲੇ ਅਤੇ ਸੇਵਨ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਇਹ ਪ੍ਰਗਟਾਵਾ ਥਾਣਾ ਧਨੌਲਾ ਦੇ ਨਵ ਨਿਯੁਕਤ ਐੱਸ.ਐੱਚ.ਓ. ਸਰਦਾਰਾ ਸਿੰਘ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ...
ਮਹਿਲ ਕਲਾਂ, 20 ਅਪ੍ਰੈਲ (ਅਵਤਾਰ ਸਿੰਘ ਅਣਖੀ)-ਨਵੀਂ ਵੋਟਾਂ ਬਣਾਉਣ, ਬਣੀਆਂ ਹੋਈਆਂ ਵੋਟਾਂ ਦੀ ਸੁਧਾਈ ਅਤੇ ਇਕ ਥਾਂ ਤੋਂ ਦੂਸਰੀ ਜਗ੍ਹਾ ਵੋਟ ਬਦਲੀ ਕਰਨ ਸਬੰਧੀ ਵਿਧਾਨ ਸਭਾ ਹਲਕਾ 104 (ਰਾਖਵਾਂ) ਮਹਿਲ ਕਲਾਂ ਨਾਲ ਸਬੰਧਿਤ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਅਹਿਮ ...
ਬਰਨਾਲਾ, 20 ਅਪ੍ਰੈਲ (ਧਰਮਪਾਲ ਸਿੰਘ)-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਰੰਜੀਵਪਾਲ ਸਿੰਘ ਚੀਮਾ ਦੀ ਅਦਾਲਤ ਨੇ ਚੈੱਕ ਬਾਉਂਸ ਹੋਣ ਦੇ ਮਾਮਲੇ ਵਿਚ ਨਾਮਜ਼ਦ ਨਿਰਮਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਧਨੌਲਾ ਖ਼ੁਰਦ ਨੂੰ ਐਡਵੋਕੇਟ ਸ: ਹਰਿੰਦਰਪਾਲ ਸਿੰਘ ਰਾਣੂੰ ...
ਧਨੌਲਾ, 20 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਜਥੇ: ਨੌਰੰਗ ਸਿੰਘ ਬਾਠ ਗੁਰਮਤਿ ਦੇ ਮਾਰਗ ਦਰਸ਼ਨ ਹੇਠ ਚੱਲਣ ਵਾਲੇ ਲੋਹ ਪੁਰਸ਼ ਵਿਅਕਤੀਆਂ ਵਿਚੋਂ ਸਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਮੀਤ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਸ: ਸੁਰਿੰਦਰਪਾਲ ...
ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਵਾਲੇ ਸਿੱਖ ਸਿਆਸੀ ਆਗੂਆਂ ਨੂੰ ਸੁਣਾਈ ਗਈ ਧਾਰਮਿਕ ਸਜ਼ਾ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ...
ਤਪਾ ਮੰਡੀ, 20 ਅਪੈ੍ਰਲ (ਵਿਜੇ ਸ਼ਰਮਾ)-ਰਾਸ਼ਟਰੀ ਮਾਰਗ ਬਰਨਾਲਾ-ਬਠਿੰਡਾ 'ਤੇ ਤੂੜੀ ਵਾਲੀ ਟਰਾਲੀ ਹੇਠਾਂ ਆਉਣ ਕਰਕੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਕੇਵਲ ...
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਧਾਲੀਵਾਲ, ਭੁੱਲਰ) -ਸਥਾਨਕ ਸਿਨੇਮਾ ਰੋਡ 'ਤੇ ਇਕ ਨਿੱਜੀ ਸਕੂਲ ਵੱਲੋਂ ਕਥਿਤ ਤੌਰ 'ਤੇ ਪਿਛਲਾ ਬਕਾਇਆ ਨਾਂ ਭਰਨ 'ਤੇ ਚਾਰ ਬੱਚਿਆਂ ਦੇ ਨਾਂਅ ਕੱਟ ਦਿੱਤੇ ਜਾਣ 'ਤੇ ਉਨ੍ਹਾਂ ਦੀ ਹਮਾਇਤ ਵਿਚ ਅੱਜ ਸਕੂਲ ਦੇ ਕਰੀਬ ਤਿੰਨ ਦਰਜਨ ਬੱਚਿਆਂ ...
ਮਸਤੂਆਣਾ ਸਾਹਿਬ, 20 ਅਪ੍ਰੈਲ (ਦਮਦਮੀ) -ਸੰਤ ਬਾਬਾ ਬਲਜੀਤ ਸਿੰਘ ਫ਼ੱਕਰ ਦੀ ਮਾਤਾ ਦਲੀਪ ਕੌਰ ਸੁਪਤਨੀ ਦਰਵਾਰਾ ਸਿੰਘ ਵਾਸੀ ਅਕੋਈ ਸਾਹਿਬ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ | ਸਵ: ਮਾਤਾ ਦਲੀਪ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗੁਰੂ ਗ੍ਰੰਥ ...
ਅਮਰਗੜ੍ਹ, 20 ਅਪ੍ਰੈਲ (ਸੁਖਜਿੰਦਰ ਸਿੰਘ ਝੱਲ) - ਅਕਸਰ ਕਿਹਾ ਜਾਂਦਾ ਹੈ ਕਿ ਆਮ ਜਨਤਾ ਨੰੂ ਮਿਲਣ ਵਾਲੀਆਂ ਸਹੂਲਤਾਂ ਜਨਤਾ ਤੱਕ ਪਹੁੰਚਦੇ ਪਹੁੰਚਦੇ ਵਿਚਲੇ ਰਸਤਿਆਂ ਵਿਚ ਹੀ ਖੁਰ ਜਾਂਦੀਆਂ ਹਨ, ਅਜਿਹੀ ਹੀ ਇਕ ਉਦਾਹਰਨ ਸੀ.ਐਚ.ਸੀ. ਅਮਰਗੜ੍ਹ ਵਿਖੇ ਸਾਹਮਣੇ ਆਈ ਜਿੱਥੇ ...
ਅਹਿਮਦਗੜ੍ਹ, 20 ਅਪ੍ਰੈਲ (ਸੋਢੀ) - ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਏ ਜਾਂਦੇ ਗੁਰਮਿਤ ਸਮਾਗਮਾਂ ਦੌਰਾਨ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ, ਲੰਗਰ ਦੇ ਪ੍ਰਬੰਧਾਂ ਤੋ ਸਮਾਗਮਾਂ ਦੌਰਾਨ ਆਪਣਾ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ...
ਭਵਾਨੀਗੜ੍ਹ, 20 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਸਰਕਾਰ ਇਮਾਰਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਹਾਦਸਾ ਹੋਣ 'ਤੇ ਪੂਰਾ ਮੁਆਵਜ਼ਾ ਦੇਵੇ | ਇਹ ਵਿਚਾਰ ਸਥਾਨਕ ਸ਼ਹਿਰ ਵਿਖੇ ਨੌਰਥ ਬਿਲਡਿੰਗ ਫਾੳਾੂਡੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ...
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਭੁੱਲਰ, ਧਾਲੀਵਾਲ) - ਸਥਾਨਕ ਸ੍ਰੀ ਸ਼ਿਵ ਮੰਦਿਰ ਧਰਮਸ਼ਾਲਾ ਕਮੇਟੀ ਮਹੱਲਾ ਮੱਲਕਾਂ ਵਾਲਾ ਵੱਲੋਂ 21ਵਾਂ ਸ੍ਰੀ ਮਦ ਭਗਵਤ ਮਹਾਂਪੁਰਾਤਨ ਸਪਤਾਹ ਗਿਆਨ ਯੱਗ ਬੱਲੀ ਵਾਲੀ ਰਾਮ-ਲੀਲ੍ਹਾ ਗਰਾਊਾਡ ਵਿਖੇ ਵਰਿੰਦਾਵਨ ਵਾਲੇ ਸਵਾਮੀ ...
ਅਮਰਗੜ੍ਹ, 20 ਅਪ੍ਰੈਲ (ਝੱਲ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਕਿਰਪਾਲ ਸਿੰਘ ਬੰਡੂਗਰ ਨੂੰ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਸਾਰਥਿਕ ਕਦਮ ਚੁੱਕਣੇ ...
ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਇਕ ਹਵਾਲਾਤੀ ਤੋਂ ਇਕ ਮੋਬਾਈਲ ਫੋਨ ਸਿਮ ਸਮੇਤ ਬਰਾਮਦ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ | ਮਾਮਲੇ ਦੀ ਤਫਤੀਸ ...
ਸ਼ੇਰਪੁਰ, 20 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਡਾ. ਜਗਤਾਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਸ਼ੇਰਪੁਰ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਾਹਿਰਾਂ ਦੀ ਟੀਮ ਵਿਚ ਡਾ. ਸਤਪਾਲ ਸਿੰਘ ਖੇਤੀਬਾੜੀ ...
ਧਰਮਗੜ੍ਹ, 20 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਜੰਮੂ ਦੇ ਪੁੱਛ ਇਲਾਕੇ 'ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਣਕਵਾਲ ਭੰਗੂਆਂ ਦਾ ਭਾਰਤੀ ਫ਼ੌਜ 'ਚ ਸੇਵਾ ਨਿਭਾਅ ਰਿਹਾ ਨੌਜਵਾਨ ਰਵਿੰਦਰ ਸਿੰਘ ਰਵੀ ਜੋ ਕਿ ਸ਼ਹੀਦ ਹੋ ਗਿਆ ਸੀ ਦਾ ...
ਭਵਾਨੀਗੜ੍ਹ, 20 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਦੇ ਇੱਕ ਬਿਜਲੀ ਦੇ ਮਕੈਨਿਕ ਤੋਂ ਮੋਬਾਈਲ ਫ਼ੋਨ ਰਾਹੀਂ ਆਪਣੇ ਆਪ ਨੂੰ ਬੈਂਕ ਦਾ ਅਧਿਕਾਰੀ ਦੱਸ ਕੇ ਏ.ਟੀ.ਐਮ ਦਾ ਨੰਬਰ ਪੁੱਛ ਕੇ 75 ਹਜ਼ਾਰ ਅਕਾਉਂਟ ਵਿਚੋਂ ਕਢਵਾ ਕੇ ਠੱਗੀ ਮਾਰ ਦੇਣ ਦਾ ਸਮਾਚਾਰ ...
ਮੰਡਵੀਂ, 20 ਅਪ੍ਰੈਲ (ਰਣਜੀਤ ਸਿੰਘ ਧਾਲੀਵਾਲ)- ਦਿਨ ਵੇਲੇ ਬਿਜਲੀ ਦੇ ਲੱਗ ਰਹੇ ਵੱਡੇ ਵੱਡੇ ਕੱਟਾਂ ਤੋਂ ਇਲਾਕਾ ਨਿਵਾਸੀਆਂ ਨੰੂ ਰਾਹਤ ਦਿਵਾਉਣ ਦੇ ਮਕਸਦ ਨਾਲ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ (ਮਾਨ ਦਲ) ਵੱਲੋਂ ਪਿੰਡ ਬੰਗਾਂ ਦੇ ਬਿਜਲੀ ਗਰਿੱਡ ਅੱਗੇ ਧਰਨਾ ਦੇਣ ਦਾ ...
ਸ਼ੇਰਪੁਰ, 20 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਸ਼ੇਰਪੁਰ ਤੋਂ ਰਾਮਨਗਰ ਛੰਨਾਂ ਰੋਡ ਵਿਖੇ ਇਕ ਕਿਸਾਨ ਦੀ 50 ਵਿੱਘੇ ਖੜੀ ਕਣਕ ਦੀ ਫ਼ਸਲ ਅੱਗ ਲੱਗਣ ਨਾਲ ਸੜ ਗਈ | ਕਿਸਾਨ ਸੁਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ (ਕੁਰੜ ਵਾਲੇ) ਵਾਸੀ ਸ਼ੇਰਪੁਰ ਨੇ ਦੱਸਿਆ ਕਿ ਉਸ ਦਾ ਖੇਤ ...
ਮਲੇਰਕੋਟਲਾ, 20 ਅਪ੍ਰੈਲ (ਪਾਰਸ ਜੈਨ) -ਪੰਜਾਬ ਵਕਫ਼ ਬੋਰਡ ਦੇ ਅਧੀਨ ਕੰਮ ਕਰ ਰਹੇ ਮਸਜਿਦਾਂ ਦੇ ਇਮਾਮਾਂ ਦੀ ਮੀਟਿੰਗ ਵਕਫ਼ ਬੋਰਡ ਦੇ ਸਾਬਕਾ ਮੈਂਬਰ ਸਾਹਿਬਜਾਦਾ ਨਦੀਮ ਅਨਵਾਰ ਖਾਂ ਦੀ ਰਿਹਾਇਸ਼ਗਾਹ ਵਿਖੇ ਸਥਿਤ ਮਸਜਿਦ ਵਿਖੇ ਮੌਲਾਨਾ ਹਾਮਿਦ ਹੁਸੈਨ ਅੰਮਿ੍ਤਸਰ ਤੇ ...
ਸੰਗਰੂਰ, 20 ਅਪ੍ਰੈਲ (ਧੀਰਜ ਪਸ਼ੌਰੀਆ) - ਰਾਈਸੀਲਾ ਫਾਊਾਡੇਸ਼ਨ ਧੂਰੀ ਦੇ ਮੁਖੀ ਸ੍ਰੀ ਏ.ਆਰ. ਸ਼ਰਮਾ ਦੀ ਸਮਾਜ ਸੇਵੀ ਸੋਚ ਸਦਕਾ ਸ੍ਰੀ ਵਿਜੈ ਕੁਮਾਰ ਗੋਇਲ ਡਾਇਰੈਕਟਰ ਦੇ ਯਤਨਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਵਿਖੇ ਨਿਰਮਾਣ ਕੀਤੇ ਲੜਕੀਆਂ ਦੇ ...
ਮਹਿਲ ਕਲਾਂ, 20 ਅਪ੍ਰੈਲ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਸੰਤ ਹਰਨਾਮ ਸਿੰਘ ਬੀਤੀ ਰਾਤ ਅਕਾਲ ਚਲਾਣਾ ਕਰ ਗਏ | ਉਹ 70 ਵਰਿ੍ਹਆਂ ਦੇ ਸਨ | ਪਿਛਲੇ ਲੰਮੇ ਸਮੇਂ ਤੋਂ ਗੁਰਦਿਆਂ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੰਤ ਹਰਨਾਮ ਸਿੰਘ ਨੇ ਠਾਠ ...
ਬਰਨਾਲਾ, 20 ਅਪ੍ਰੈਲ (ਅਸ਼ੋਕ ਭਾਰਤੀ)-ਉਦਯੋਗਿਕ ਸਿਖਲਾਈ ਸੰਸਥਾ (ਲੜਕੇ) ਬਰਨਾਲਾ ਵਿਖੇ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਰੁਜ਼ਗਾਰ ਮੇਲਾ ਲਾਇਆ ਗਿਆ | ਜਿਸ ਵਿਚ ਵੱਖ-ਵੱਖ ਟਰੇਡਾਂ ਦੇ 100 ਲੜਕੇ-ਲੜਕੀਆਂ ਨੇ ਭਾਗ ਲਿਆ | ਇਸ ਰੁਜ਼ਗਾਰ ਮੇਲੇ ਵਿਚ ਟਰਾਈਡੈਂਟ ਗਰੁੱਪ ਦੀ ...
ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਵਾਈ.ਐੱਸ. ਸਕੂਲ ਬਰਨਾਲਾ ਵਿਖੇ ਕੋਆਰਡੀਨੇਟਰ ਮੈਡਮ ਵਿੰਮੀ ਪੁਰੀ ਦੀ ਅਗਵਾਈ ਹੇਠ ਡਾਇਰੈਕਟਰ ਵਰੁਨ ਭਾਰਤੀ ਅਤੇ ਵਾਇਸ ਪਿੰ੍ਰਸੀਪਲ ਕਿਰਨ ਸ਼ਰਮਾ ਵੱਲੋਂ ਵਿਦਿਆਰਥੀਆਂ ਲਈ ਸਕਿੱਲ ਡਿਵੈਲਪਮੈਂਟ ਗਤੀਵਿਧੀਆਂ ਦਾ ...
ਬਰਨਾਲਾ, 20 ਅਪ੍ਰੈਲ (ਧਰਮਪਾਲ ਸਿੰਘ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਆਪਣੀਆਂ ਮੰਗਾਂ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਰਾਜ ਦੀ ਅਗਵਾਈ ਹੇਠ ਹੋਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ...
ਮਹਿਲ ਕਲਾਂ, 20 ਅਪ੍ਰੈਲ (ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਠੁੱਲੀਵਾਲ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਇਲਾਕੇ 'ਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ 'ਚ ਆਮ ਲੋਕਾਂ, ...
ਭਦੌੜ, 20 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਵਾਰਡ ਨੰ: 5 ਅਤੇ 1 ਦੇ ਵਸਨੀਕ ਸੀਵਰੇਜ ਤੋਂ ਬੇ ਹੱਦ ਦੁਖੀ ਹਨ | ਲੋਕ ਸੀਵਰੇਜ ਬੰਦ ਕਰਕੇ ਨਾਲੀਆਂ ਬਣਾਉਣ ਦੀਆਂ ਵਿਉਂਤਾਂ ਬਣਾਉਣ ਲੱਗੇ ਹਨ | ਵਾਰਡ ਵਾਸੀਆਂ ਨੇ ਅੱਜ ਇਕੱਠੇ ਹੋਕੇ ਬੰਦ ਸੀਵਰੇਜ ਬਾਰੇ ...
ਮਹਿਲ ਕਲਾਂ, 20 ਅਪ੍ਰੈਲ (ਅਵਤਾਰ ਸਿੰਘ ਅਣਖੀ)-ਪਿੰਡ ਮਨਾਲ ਵਿਖੇ ਪੰਜਾਬ ਸਰਕਾਰ ਬਣਾਏ ਕੈਟਲ ਪਾਊਾਡ (ਜ਼ਿਲ੍ਹਾ ਪੱਧਰੀ ਗਊਸ਼ਾਲਾ) ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ.ਸੀ. ਬਰਨਾਲਾ ਘਣਸ਼ਿਆਮ ਥੋਰੀ ਵੱਲੋਂ ਆਪਣੀ ਟੀਮ ਸਮੇਤ ਦੌਰਾ ਕੀਤਾ ਗਿਆ | ਇਸ ਮੌਕੇ ਡਿਪਟੀ ...
ਜਿਸ ਵਿਚ ਨਿਰਮਲ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਮਾਖਾ (ਮਾਨਸਾ), ਪਿੰਕੀ ਪਤਨੀ ਰਾਮ ਵਾਸੀ ਪੁਰਾਣੀ ਅਨਾਜ ਮੰਡੀ (ਸੰਗਰੂਰ), ਗੁਰਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਧਾਲੀਵਾਲ ਪੱਤੀ ਠੀਕਰੀਵਾਲਾ, ਗੁਰਮੁਖ ਸਿੰਘ ਉਰਫ਼ ਕਰਣ ਪੁੱਤਰ ਰਾਮ ਸਿੰਘ ਵਾਸੀ 22 ਏਕੜ ...
ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਅਤੇ ਨੇਪਾਲ ਨੂੰ ਬਿਜਲੀ ਵੇਚਣ ਦੀਆਂ ਗੱਲਾਂ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਸੂਬੇ ਵਿਚ 10 ਸਾਲ ਸੇਵਾ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਜਲੀ ਸਰਪਲੱਸ ...
ਮਹਿਲ ਕਲਾਂ, 20 ਅਪ੍ਰੈਲ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਮਹਿਲ ਕਲਾਂ ਦੇ ਨਵੇਂ ਐੱਸ.ਐੱਚ.ਓ. ਸ਼ਸ਼ੀ ਕਪੂਰ ਨੂੰ ਮਿਲਿਆ | ਇਸ ਸਮੇਂ ਜ਼ਿਲ੍ਹਾ ਪ੍ਰੈੱਸ ਸਕੱਤਰ ਨਿਰਭੈ ਸਿੰਘ ...
ਮੂਣਕ, 20 ਅਪ੍ਰੈਲ (ਕੇਵਲ ਸਿੰਗਲਾ)-ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਗਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਛੋਈ ਵਾਲੇ ਮੰਦਰ ਮੂਣਕ ਵਿਖੇ ਨਰਮੇ ਦੀ ਕਾਸ਼ਤ ਅਤੇ ਸਾਉਣੀ ਦੀਆਂ ਹੋਰ ਫ਼ਸਲਾਂ ਸੰਬੰਧੀ ਬਲਾਕ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ | ਤਕਨੀਕੀ ਟੀਮ ਦੀ ...
ਭਵਾਨੀਗੜ੍ਹ, 20 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਮਜਦੂਰ ਦਿਵਸ 'ਤੇ ਨਿੱਜੀ ਸਕੂਲਾਂ ਿਖ਼ਲਾਫ਼ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ ਇਹ ਵਿਚਾਰ ਨਿੱਜੀ ਸਕੂਲਾਂ ਿਖ਼ਲਾਫ਼ ਬਣੀ ਸੰਘਰਸ਼ ਕਮੇਟੀ ਅਤੇ ਬੱਚਿਆਂ ਦੀ ਮਾਪਿਆਂ ਵੱਲੋਂ ਇੱਕ ਸਾਂਝੀ ਮੀਟਿੰਗ ਗੁਰੂ ਘਰ ਵਿਖੇ ...
ਸੰਗਰੂਰ, 20 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸੰਗਰੂਰ ਦੇ ਅੰਡਰ 14 ਵਰਗ ਵਿਚ ਦੋ ਲੜਕੀਆਂ ਅਤੇ 1 ਲੜਕੇ ਨੇ ਰਾਜ ਅਤੇ ਰਾਸ਼ਟਰ ਪੱਧਰ ਦੇ ਬਾਕਸਿੰਗ ਮੁਕਾਬਲੇ ਵਿਚ ਸ਼ਾਮਲ ਹੋ ਕੇ ਸ਼ਹਿਰ ਦਾ ਨਾਂਅ ਚਮਕਾਇਆ ਹੈ | ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿਚ ਬਾਕਸਿੰਗ ਕੋਚ ਵਜੋਂ ...
ਸੰਗਰੂਰ, 20 ਅਪੈ੍ਰਲ (ਅਮਨਦੀਪ ਸਿੰਘ ਬਿੱਟਾ)-ਬੀ. ਐਡ ਟੈੱਟ ਤੇ ਸਬਜੈਕਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਵਫ਼ਦ ਮਨਜੀਤ ਕੌਰ ਅਮਰਗੜ੍ਹ ਅਤੇ ਸੁਰਜੀਤ ਭੁਮਸੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਨੂੰ ਮਿਲਿਆ | ਉਨ੍ਹਾਂ ਆਪਣੀਆਂ ਇੱਕ ਮੰਗ ...
ਭਵਾਨੀਗੜ੍ਹ, 20 ਅਪ੍ਰੈਲ (ਜਰਨੈਲ ਸਿੰਘ ਮਾਝੀ)-ਹਾਰਦਿਕ ਕਾਲਜ ਆਫ਼ ਐਜੂਕੇਸ਼ਨ ਭਵਾਨੀਗੜ੍ਹ ਨੇ ਬੀ. ਐਡ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ 3 ਦਿਨਾਂ ਦੇ ਐਜੂਕੇਸ਼ਨ ਟੂਰ ਦਾ ਆਯੋਜਨ ਕੀਤਾ | 12 ਅਪੈ੍ਰਲ ਨੂੰ ਖ਼ਾਸ ਤੋਰ 'ਤੇ ਸ਼੍ਰੀ ...
ਨਦਾਮਪੁਰ/ਚੰਨੋ, 20 ਅਪ੍ਰੈਲ (ਹਰਜੀਤ ਸਿੰਘ ਨਿਰਮਾਣ) - ਸਥਾਨਕ ਕਾਲਾਝਾੜ/ਚੰਨੋਂ ਚੌਕੀ ਵਿਖੇ ਨਵੇਂ ਆਏ ਐਸ ਆਈ ਬਲਵਿੰਦਰ ਸਿੰਘ ਨੇ ਆਪਣਾ ਸੰਭਾਲਣ ਉਪਰੰਤ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਐਸ. ਆਈ. ਬਲਵਿੰਦਰ ਸਿੰਘ ਚੌਕੀ ਇੰਚਾਰਜ ਕਾਲਾਝਾੜ ਚੰਨੋ ਵੱਲੋਂ ...
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਭੁੱਲਰ, ਧਾਲੀਵਾਲ)-ਆੜ੍ਹਤੀ ਐਸੋਸੀਏਸ਼ਨ ਚੀਮਾ ਮੰਡੀ ਦਾ ਇੱਕ ਵਫ਼ਦ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਹਕੂਮਤ ਰਾਏ ਜਿੰਦਲ ਦੀ ਅਗਵਾਈ ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ ਨੂੰ ਮਿਲਿਆ | ...
ਤਪਾ ਮੰਡੀ, 20 ਅਪ੍ਰੈਲ (ਯਾਦਵਿੰਦਰ ਸਿੰਘ ਤਪਾ)-ਸਰਕਾਰੀ ਪ੍ਰਾਇਮਰੀ ਸਕੂਲ(ਖੱਤਰਪੱਤੀ) ਦੀ ਹੈੱਡ ਟੀਚਰ ਮੈਡਮ ਸੁਮਨ ਲਤਾ ਨੇ ਪੈੱ੍ਰਸ ਨੰੂ ਜਾਣਕਾਰੀ ਦਿੱਤੀ ਕਿ ਇਕ ਸਮਾਜ ਸੇਵੀ ਪਰਿਵਾਰ ਸੰਜੀਵ ਕੁਮਾਰ ਉਗੋਕੇ ਵਾਲਿਆਂ ਨੇ ਸਕੂਲ ਨੂੰ ਵਾਟਰ ਕੂਲਰ ਦਾਨ ਦਿੱਤਾ ਹੈ | ...
ਅੰਮਿ੍ਤਸਰ, 20 ਅਪ੍ਰੈਲ (ਜੱਸ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਧਾਰਮਿਕ ਵਿਦਿਆ ਦੇਣ ਲਈ ਸਕੂਲਾਂ-ਕਾਲਜਾਂ 'ਚ ਲਈ ਜਾਂਦੀ 'ਧਾਰਮਿਕ ਪ੍ਰੀਖਿਆ 2016' ਦਾ ਨਤੀਜਾ ਅੱਜ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਹਰਭਜਨ ਸਿੰਘ ...
ਤਪਾ ਮੰਡੀ, 20 ਅਪ੍ਰੈਲ (ਯਾਦਵਿੰਦਰ ਸਿੰਘ ਤਪਾ)-ਨਜ਼ਦੀਕੀ ਪਿੰਡ ਘੁੰਨਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਸੁਖਚੈਨ ਸਿੰਘ ਜੇਠੂਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਕੂਲ ਵਿਖੇ ਗਾਰਗੀ ਫਾੳਾੂਡੇਸ਼ਨ ਵੱਲੋਂ ਦਰਖਤਾਂ 'ਤੇ ਪੰਛੀਆਂ ਦੇ ਰਹਿਣ ਵਸੇਰੇ ਲਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX