ਤਾਜਾ ਖ਼ਬਰਾਂ


ਆਂਧਰਾ ਪ੍ਰਦੇਸ਼ : ਪੁਲਿਸ ਵੱਲੋਂ ਸੋਨੇ ਦੇ ਲੁੱਟੇ ਗਹਿਣਿਆਂ ਸਮੇਤ ਤਿੰਨ ਗ੍ਰਿਫ਼ਤਾਰ
. . .  2 minutes ago
ਵਿਸ਼ਾਖਾਪਟਨਮ, 20 ਨਵੰਬਰ - ਵਿਸ਼ਾਖਾਪਟਨਮ ਦਿਹਾਤ ਪੁਲਿਸ ਨੇ ਆਂਧਰਾ ਪ੍ਰਦੇਸ਼ ਗਰਾਮੀਣ ਬੈਂਕ ਤੋਂ ਲੁੱਟੇ ਗਏ 1841 ਗ੍ਰਾਮ ਦੇ ਸੋਨੇ ਦੇ ਗਹਿਣਿਆਂ ਸਮੇਤ ਤਿੰਨ ਵਿਅਕਤੀਆਂ ਨੂੰ...
ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਪ੍ਰਿਯਰੰਜਨ ਦਾਸ ਮੁਖਰਜੀ ਨੂੰ ਸ਼ਰਧਾਂਜਲੀ
. . .  37 minutes ago
ਨਵੀਂ ਦਿੱਲੀ, 20 ਨਵੰਬਰ - ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਯਰੰਜਨ ਦਾਸ ਮੁਖਰਜੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਕਾਂਗਰਸ ਦੇ ਦਫ਼ਤਰ...
ਬਿਹਾਰ : ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ 5 ਮੌਤਾਂ
. . .  44 minutes ago
ਪਟਨਾ, 20 ਨਵੰਬਰ - ਬਿਹਾਰ ਦੇ ਗੋਪਾਲਗੰਜ 'ਚ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਦੀ ਹਾਲਤ ਗੰਭੀਰ ਬਣੀ ਹੋਈ...
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 105 ਕਿਸਾਨਾਂ 'ਤੇ ਫ਼ੌਜਦਾਰੀ ਮੁਕੱਦਮੇ ਦਰਜ - ਸੰਯੁਕਤ ਸਕੱਤਰ ਪੰਜਾਬ
. . .  55 minutes ago
ਖਮਾਣੋਂ (ਫ਼ਤਿਹਗੜ੍ਹ ਸਾਹਿਬ), 20 ਨਵੰਬਰ (ਮਨਮੋਹਨ ਸਿੰਘ ਕਲੇਰ) - ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਨ ਗੁਪਤਾ ਦੀ ਸਿੰਗਲ ਬੈਂਚ...
ਯੂਥ ਅਕਾਲੀ ਦਲ ਦੇ ਆਗੂ ਨੇ ਕਾਂਗਰਸੀ ਆਗੂ ਨੂੰ ਮਾਰੀ ਗੋਲੀ
. . .  58 minutes ago
ਫ਼ਾਜ਼ਿਲਕਾ, 20 ਨਵੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਯੂਥ ਅਕਾਲੀ ਦਲ ਦੇ ਇੱਕ ਆਗੂ ਨੇ ਗੋਲੀ ਮਾਰ ਕੇ ਕਾਂਗਰਸੀ ਆਗੂ ਦਵਿੰਦਰ ਖੇੜਾ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ...
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਵੱਲੋਂ ਇੱਕ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 20 ਨਵੰਬਰ - ਜੰਮੂ-ਕਸ਼ਮੀਰ ਦੇ ਤ੍ਰਾਲ 'ਚ ਪੈਂਦੇ ਗੁਲਸ਼ਨਪੋਰਾ ਵਿਖੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਜਿਸ ਦੀ ਪਹਿਚਾਣ ਆਦਿਲ ਚੋਪਾਨ ਵਜੋਂ...
ਭਾਰਤ-ਸ੍ਰੀਲੰਕਾ ਪਹਿਲਾ ਟੈਸਟ ਮੈਚ ਡਰਾਅ
. . .  about 2 hours ago
ਸ੍ਰੀ ਗੁਰੂ ਰਾਮ ਦਾਸ ਸਰਾਂ ਦੇ ਰੰਗ ਰੋਗਨ ਦੀ ਕਾਰ ਸੇਵਾ ਸ਼ੁਰੂ
. . .  about 1 hour ago
ਅੰਮ੍ਰਿਤਸਰ, 20 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਰੰਗ ਰੋਗਨ ਦੀ ਸੇਵਾ ਅਰਦਾਸ ਕਰਨ ਉਪਰੰਤ...
ਕੋਲਕਾਤਾ : ਭਾਰਤ-ਸ੍ਰੀਲੰਕਾ ਪਹਿਲਾ ਟੈਸਟ, 75 ਦੌੜਾਂ 'ਤੇ ਸ੍ਰੀਲੰਕਾ ਨੂੰ ਸੱਤਵਾਂ ਝਟਕਾ
. . .  about 2 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 3
. . .  about 2 hours ago
ਸਿਰਫ ਅਲੋਚਨਾ ਕਰਨ ਲਈ ਹੀ ਅਲੋਚਨਾ ਨਾ ਕਰੋ - ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਨੂੰ ਅਪੀਲ
. . .  about 2 hours ago
ਪੰਜਾਬ ਯੂਨੀਵਰਸਿਟੀ 'ਚ 5 ਤੇ 6 ਜਨਵਰੀ ਨੂੰ ਹੋਵੇਗੀ ਵਿਸ਼ਵ ਪੰਜਾਬੀ ਕਾਨਫ਼ਰੰਸ
. . .  about 3 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਮਲਬੇ 'ਚੋਂ ਫਿਰ ਅੱਗ ਸੁਲਗਣ ਕਾਰਨ ਰਾਹਤ ਕਾਰਜਾਂ 'ਚ ਮੁਸ਼ਕਲ
. . .  about 3 hours ago
ਸਾਬਕਾ ਵਿਬੰਲਡਨ ਚੈਂਪੀਅਨ ਜਾਨਾ ਨਵੋਤਨਾ ਦਾ ਦੇਹਾਂਤ
. . .  about 3 hours ago
ਕੈਪਟਨ ਵੱਲੋਂ ਫ਼ਿਲਮ ਪਦਮਾਵਤੀ ਦੇ ਵਿਰੋਧ ਦਾ ਸਮਰਥਨ
. . .  about 3 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਫ਼ੌਜ ਨੇ ਨੇੜਲੇ ਘਰ ਕਰਵਾਏ ਖਾਲੀ
. . .  about 4 hours ago
ਕੋਲਕਾਤਾ : ਭਾਰਤ-ਸ੍ਰੀਲੰਕਾ ਪਹਿਲਾ ਟੈਸਟ, 2 ਦੌੜਾਂ 'ਤੇ ਸ੍ਰੀਲੰਕਾ ਦਾ ਦੂਸਰਾ ਖਿਡਾਰੀ ਵੀ ਆਊਟ
. . .  about 4 hours ago
ਜਲੰਧਰ-ਅੰਮ੍ਰਿਤਸਰ 6 ਮਾਰਗੀ ਰਾਸ਼ਟਰੀ ਸੜਕ ਕਾਰਜ ਮਾਰਚ 2018 ਤੱਕ ਮੁਕੰਮਲ ਹੋਵੇਗਾ: ਵਿਜੇ ਗੋਇਲ
. . .  about 4 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਬਚਾਅ ਕਾਰਜ ਫ਼ੌਜ ਹਵਾਲੇ
. . .  about 5 hours ago
ਐਨ.ਡੀ.ਆਰ.ਐਫ.ਦੀ ਟੀਮ ਲੁਧਿਆਣੇ ਪਹੁੰਚੀ
. . .  about 5 hours ago
ਕੋਲਕਾਤਾ : ਭਾਰਤ-ਸ੍ਰੀਲੰਕਾ ਪਹਿਲਾ ਟੈਸਟ, ਕੋਹਲੀ ਨੇ ਠੋਕਿਆ ਸੈਂਕੜਾ
. . .  about 5 hours ago
ਐਨ.ਡੀ.ਆਰ.ਐਫ ਦੀ ਟੀਮ ਪਹੁੰਚ ਰਹੀ ਹੈ ਲੁਧਿਆਣੇ
. . .  about 5 hours ago
ਵਿਜੇ ਰੁਪਾਨੀ ਨੇ ਦਾਖਲ ਕੀਤਾ ਨਾਮਜ਼ਦਗੀ ਪਰਚਾ
. . .  about 5 hours ago
ਪਲਾਸਟਿਕ ਫ਼ੈਕਟਰੀ ਦੀ ਇਮਾਰਤ ਸੜ ਕੇ ਢਹਿ ਢੇਰੀ, 2 ਲੋਕਾਂ ਦੀ ਮੌਤ
. . .  about 5 hours ago
ਕੈਸ਼ ਵੈਨ ਮਾਮਲੇ ਦਾ 6ਵਾਂ ਦੋਸ਼ੀ ਗੋਪੀ 10 ਲੱਖ 80 ਹਜ਼ਾਰ ਸਮੇਤ ਗ੍ਰਿਫ਼ਤਾਰ
. . .  about 6 hours ago
ਫ਼ਿਲਮੀ ਅੰਦਾਜ਼ ਚ ਵਪਾਰੀ ਤੋਂ ਤਿੰਨ ਨੌਜਵਾਨ ਤਿੰਨ ਲੱਖ ਖੋਹ ਕੇ ਹੋਏ ਫ਼ਰਾਰ
. . .  about 6 hours ago
ਗੁਜਰਾਤ ਚੋਣਾ : ਭਾਜਪਾ ਨੇ 28 ਉਮੀਦਵਾਰਾਂ ਦੀ ਤੀਸਰੀ ਲਿਸਟ ਕੀਤੀ ਜਾਰੀ
. . .  about 6 hours ago
19 ਦਸੰਬਰ ਨੂੰ ਐਲਾਨਿਆ ਜਾਵੇਗਾ ਕਾਂਗਰਸ ਦਾ ਨਵਾਂ ਪ੍ਰਧਾਨ
. . .  about 7 hours ago
ਭਾਰਤ-ਸ੍ਰੀਲੰਕਾ ਪਹਿਲਾ ਟੈਸਟ ਡਰਾਅ ਵੱਲ
. . .  about 7 hours ago
ਅਯੁੱਧਿਆ 'ਚ ਮੰਦਿਰ, ਲਖਨਊ 'ਚ ਮਸਜਿਦ - ਸ਼ੀਆ ਵਕਫ਼ ਬੋਰਡ ਦਾ ਪ੍ਰਸਤਾਵ
. . .  about 7 hours ago
ਆਪਸੀ ਰੰਜਸ਼ ਦੇ ਚੱਲਦਿਆਂ ਚੱਲੀ ਗੋਲੀ 'ਚ ਇੱਕ ਜ਼ਖਮੀ
. . .  about 7 hours ago
ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  about 8 hours ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ 5ਵਾਂ ਦਿਨ : ਭਾਰਤ 229/4
. . .  about 8 hours ago
ਹਾਰਦਿਕ ਪਟੇਲ ਤੇ ਉਸ ਦੇ ਵਰਕਰ ਧੀਰਜ ਦਿਖਾਉਣ- ਕਾਂਗਰਸ
. . .  about 8 hours ago
ਪਲਾਸਟਿਕ ਦੀ ਫ਼ੈਕਟਰੀ 'ਚ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਨਾਰੀ ਸੰਸਾਰ

ਲੜਨਾ ਹੋਗਾ ਖੁਦ ਸੇ ਹਜ਼ਾਰੋਂ ਬਾਰ

ਅੱਜ ਜੋ ਵੀ ਦੁਨੀਆ ਵਿਚ ਹੋ ਰਿਹਾ, ਖ਼ਾਸ ਕਰਕੇ ਜੋ ਵੀ ਲੜਕੀਆਂ ਨਾਲ ਹੋ ਰਿਹਾ, ਇਸ ਦਾ ਕਾਰਨ ਲੱਭਣ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਵਿਚ ਹੀ ਇਕ ਝਾਤੀ ਮਾਰ ਲੈਂਦੇ ਹਾਂ। ਫਿਰ ਸਾਨੂੰ ਆਪਣੇ-ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਇਸ ਦੇ ਕੀ ਕਾਰਨ ਹਨ।
ਸਭ ਤੋੋਂ ਪਹਿਲਾਂ ਅਸੀਂ ਆਪਣੇ ਸਮਾਜ ਵਿਚ ਰਹਿ ਰਹੇ ਪਰਿਵਾਰਾਂ 'ਤੇ ਝਾਤੀ ਮਾਰਦੇ ਹਾਂ। ਪਹਿਲਾਂ ਅਸੀਂ ਇਕ ਕੁੜੀ ਦੀ ਜ਼ਿੰਦਗੀ 'ਤੇ ਝਾਤੀ ਮਾਰਦੇ ਹਾਂ, ਜਿਸ ਦਾ ਸਭ ਤੋਂ ਪਹਿਲਾਂ ਕਿਵੇਂ ਨਾ ਕਿਵੇਂ ਜਨਮ ਹੁੰਦਾ ਹੈ ਤੇ ਆਪਣੀ ਮਾਂ ਦੀ ਗੋਦ ਵਿਚ ਨਿੱਘ ਮਾਣਦੀ ਵੱਡੀ ਹੋ ਜਾਂਦੀ ਹੈ। ਜਦੋਂ ਵੱਡੀ ਹੁੰਦੀ ਹੈ ਤਾਂ ਉਸ ਦੇ ਦੁੱਖ-ਤਕਲੀਫਾਂ ਵੀ ਨਾਲ-ਨਾਲ ਵੱਡੇ ਹੁੰਦੇ ਰਹਿੰਦੇ ਹਨ।
ਉਹ ਭਾਵੇਂ ਘਰ ਵਿਚ ਵੱਡੀ ਹੋਵੇ ਪਰ ਫਿਰ ਵੀ ਉਸ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ। ਜਦੋਂ ਉਹ ਵਿਆਹ ਕਰਕੇ ਦੂਸਰੇ ਘਰ ਜਾਂਦੀ ਹੈ ਤਾਂ ਉੱਥੇ ਉਸ ਦਾ ਸੁਆਗਤ ਵੀ ਕਈ ਤਰ੍ਹਾਂ ਦੀ ਨਕਾਰਤਮਕ ਸੋਚ ਨਾਲ ਹੁੰਦਾ ਹੈ। ਸਹੁਰੇ ਘਰ ਵੀ ਉਸ ਦੀ ਜੋ ਹਾਲਤ ਹੁੰਦੀ ਹੈ, ਉਸ ਦੇ ਜ਼ਿੰਮੇਵਾਰ ਕਾਰਨ ਕੀ ਹਨ? ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਸੱਸ ਉਸ 'ਤੇ ਅੱਤਿਆਚਾਰ ਕਰਦੀ ਹੈ, ਉਹ ਕਿਸੇ ਦੀ ਮਾਂ ਹੁੰਦੀ ਹੈ ਅਤੇ ਜੋ ਪਤੀ ਉਸ ਨੂੰ ਮਾਰਦਾ-ਕੁੱਟਦਾ ਹੈ, ਉਹ ਵੀ ਕਿਸੇ ਦਾ ਪੁੁੱਤਰ ਅਤੇ ਭਰਾ ਹੁੰਦਾ ਹੈ। ਪਤੀ ਜੋ ਉਸ 'ਤੇ ਅੱਤਿਆਚਾਰ ਕਰਦਾ ਹੈ, ਉਸ ਦਾ ਕਾਰਨ ਕੀ ਹੈ? ਸ਼ੁਰੂ ਤੋਂ ਹੀ ਜਦੋਂ ਉਹ ਛੋਟਾ ਹੁੰਦਾ ਹੈ, ਤਾਂ ਉਹ ਆਪਣੇ ਘਰ ਆਪਣਾ ਹੀ ਰੋਹਬ ਮਾਰਦਾ ਹੈ, ਭਾਵੇਂ ਉਹ ਛੋਟਾ ਹੀ ਕਿਉਂ ਨਾ ਹੋਵੇ।
ਉਸ ਨੂੰ ਕਿਉਂ ਨਹੀਂ ਸਿਖਾਇਆ ਜਾਂਦਾ ਕਿ ਉਸ ਨੂੰ ਕੁੱਟਮਾਰ ਨਹੀਂ ਕਰਨੀ ਚਾਹੀਦੀ ਪਰ ਕੁੜੀਆਂ ਨੂੰ ਹਰ ਇਕ ਬਰੀਕ ਤੋਂ ਬਰੀਕ ਚੀਜ਼ ਸਿਖਾਈ ਜਾਂਦੀ ਹੈ, ਕਿਉਂਕਿ ਉਨ੍ਹਾਂ ਨੇ ਦੂਜੇ ਘਰ ਜਾਣਾ ਹੁੰਦਾ ਹੈ। ਪਰ ਇਹ ਕਿਉਂ ਨਹੀਂ ਦੇਖਿਆ ਜਾਂਦਾ ਕਿ ਦੂਜੇ ਘਰ ਦੀ ਬੇਟੀ ਨੇ ਵੀ ਤਾਂ ਆਪਣੇ ਘਰ ਹੀ ਆਉਣਾ ਹੁੰਦਾ ਹੈ। ਉਸ ਦੇ ਪ੍ਰਤੀ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੇਟੇ ਨੂੰ ਔਰਤ ਦੀ ਇੱਜ਼ਤ ਕਰਨੀ ਸਿਖਾਉਣ, ਨਾ ਕਿ ਉਸ 'ਤੇ ਰੋਹਬ ਪਾਉਣਾ ਜਾਂ ਉਸ ਦੀ ਮਾਰਕੁਟਾਈ ਕਰਨੀ। ਪਰ ਜੇ ਮਾਂ-ਬਾਪ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਉਨ੍ਹਾਂ (ਮਾਂ-ਬਾਪ) ਦੀ ਨਹੀਂ ਸੁਣਦਾ, ਕਿਉਂਕਿ ਉਸ ਨੇ ਤਾਂ ਬਚਪਨ ਤੋਂ ਕੁਝ ਹੋਰ ਹੀ ਸਿੱਖਿਆ ਹੁੰਦਾ ਹੈ। ਜੋ ਉਸ ਨੂੰ ਪਹਿਲਾਂ ਹੀ ਨਹੀਂ ਸਿਖਾਇਆ ਗਿਆ, ਫਿਰ ਵੱਡਾ ਹੋਣ 'ਤੇ ਉਸ ਤੋਂ ਮਾਂ-ਬਾਪ ਕਿਵੇਂ ਆਸ ਕਰਦੇ ਹਨ ਕਿ ਉਹ ਬਾਹਰੋਂ ਆਈ ਕੁੜੀ ਦੀ ਇੱਜ਼ਤ ਕਰੇ।
ਜਦੋਂ ਘਰ ਵਿਚ ਲੜਾਈ ਹੁੰਦੀ ਹੈ, ਪੁੱਤ ਤੇ ਨੂੰਹ ਵਿਚ ਰੋਜ਼ ਕਲੇਸ਼ ਚਲਦਾ ਰਹਿੰਦਾ ਹੈ ਤਾਂ ਮਾਂ-ਬਾਪ ਉਸ ਨਾਲ ਬਹੁਤ ਪ੍ਰੇਸ਼ਾਨ ਹੁੰਦੇ ਹਨ। ਇਹ ਕਲੇਸ਼ ਚਲਦਾ ਹੀ ਤਾਂ ਹੈ, ਕਿਉਂਕਿ ਮੁੰਡੇ ਨੂੰ ਹੱਥ ਚੁੱਕਣਾ ਸਿਖਾਇਆ ਜਾਂਦਾ ਹੈ ਤੇ ਲੜਕੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਹੁਤ ਚੰਗੀ, ਸਾਊ ਬਣ ਕੇ ਰਹੇ। ਹਾਂ, ਮਾਂ-ਬਾਪ ਧੀ ਲਈ ਵੀ ਚੰਗਾ ਘਰ-ਬਾਰ ਲੱਭਦੇ ਹਨ, ਪਰ ਕਾਸ਼! ਸਾਰੇ ਆਪਣੇ ਹੀ ਘਰ ਤੋਂ ਸ਼ੁਰੂ ਕਰ ਲੈਣ।
ਲੜਕੇ ਨੂੰ ਕਿਉਂ ਨਹੀਂ ਸਿਖਾਇਆ ਜਾਂਦਾ ਕਿ ਉਸ ਨੂੰ ਰਵਾਉਣਾ ਨਹੀਂ, ਹਸਾਉਣਾ ਚਾਹੀਦਾ ਹੈ। ਲੜਕੇ ਦੇ ਉਸ ਸਮੇਂ ਥੱਪੜ ਨਹੀਂ ਮਾਰਿਆ ਜਾਂਦਾ, ਜਦੋਂ ਉਸ ਨੇ ਆਪਣੀ ਭੈਣ ਦੇ ਮੂੰਹ 'ਤੇ ਮਾਰਿਆ ਸੀ। ਉਸ ਨੂੰ ਕਿਉਂ ਨਹੀਂ ਪੁੱਛਦੇ ਕਿ ਉਸ ਨੇ ਥੱਪੜ ਮੂੰਹ 'ਤੇ ਕਿਉਂ ਮਾਰਿਆ (ਕਿਉਂਕਿ ਮੂੰਹ 'ਤੇ ਥੱਪੜ ਤਾਂ ਕੋਈ ਵੀ ਨਹੀਂ ਝੱਲਦਾ)। ਉਸ ਨੂੰ ਪੁੱਛੋ ਕਿ ਉਹ ਮੂੰਹ 'ਤੇ ਥੱਪੜ ਝੱਲ ਲਵੇਗਾ? ਅਗਰ ਤਲਾਕ, ਕਲੇਸ਼ ਆਦਿ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਕਾਰਨ ਦੇਖੋ ਅਤੇ ਇਹ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਪਵੇਗੀ, ਉਹ ਵੀ ਬਚਪਨ ਤੋਂ ਹੀ, ਜੋ ਕਿ ਬਹੁਤ ਜ਼ਰੂਰੀ ਹੈ। ਜੇਕਰ ਕੁੜੀਆਂ ਚਾਹੁਣ ਤਾਂ ਸਭ ਕੁਝ ਕਰ ਸਕਦੀਆਂ ਹਨ।

ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼-ਧਰਤੀ ਬਚਾਉਣ ਲਈ ਸਾਧਾਰਨ ਗੱਲਾਂ

* ਬੱਤੀਆਂ ਬੁਝਾ ਦਿਓ : ਤੁਸੀਂ ਆਪਣੇ ਕਮਰੇ 'ਚੋਂ ਭਾਵੇਂ ਕੁਝ ਮਿੰਟਾਂ ਲਈ ਹੀ ਬਾਹਰ ਜਾਂਦੇ ਹੋ, ਪਰ ਬੱਤੀਆਂ ਬੰਦ ਕਰਕੇ ਜਾਓ। * ਨਾ ਵਰਤੋਂ ਵਿਚ ਆਉਣ ਵਾਲੇ ਬਿਜਲੀ ਉਪਕਰਨ ਦੇ ਪਲੱਗ ਕੱਢ ਦਿਓ : ਬੰਦ ਪਏ ਉਪਕਰਨ ਜਾਂ ਜਿਨ੍ਹਾਂ ਦੀ ਲੋੜ ਨਾ ਹੋਵੇ, ਉਨ੍ਹਾਂ ਦੇ ਪਲੱਗ ਉਤਾਰ ...

ਪੂਰੀ ਖ਼ਬਰ »

ਘਰ ਵਿਚ ਬਣੇ ਫੇਸਪੈਕ ਲਗਾਓ ਟੈਨਿੰਗ ਤੋਂ ਰਾਹਤ ਪਾਓ

ਖੀਰੇ ਨਾਲ ਬਣਿਆ ਫੇਸਪੈਕ : ਹਰੇ ਖੀਰੇ ਨੂੰ ਕੱਦੂਕਸ਼ ਕਰ ਲਓ ਅਤੇ ਉਸ ਵਿਚ ਥੋੜ੍ਹੀ ਜਿਹੀ ਖੰਡ ਪਾ ਕੇ ਇਸ ਨੂੰ ਫਰਿੱਜ ਵਿਚ ਥੋੜ੍ਹੀ ਦੇਰ ਲਈ ਰੱਖ ਦਿਓ। ਇਸ ਨੂੰ ਚਿਹਰੇ 'ਤੇ 10 ਮਿੰਟ ਤੱਕ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਧੋ ਲਓ। ਖੀਰੇ ਤੋਂ ਬਣਿਆ ਇਹ ਫੇਸਪੈਕ ਸਾਡੇ ...

ਪੂਰੀ ਖ਼ਬਰ »

ਜਦੋਂ ਨਿਕਲਣ ਬੱਚਿਆਂ ਦੇ ਦੰਦ

ਦੰਦ ਆਉਣ ਦੌਰਾਨ ਬੱਚਿਆਂ ਵਿਚ ਕਈ ਕਿਸਮ ਦੇ ਸਰੀਰਕ ਬਦਲਾਅ ਆਉਂਦੇ ਹਨ। ਏਨਾ ਹੀ ਨਹੀਂ, ਬੱਚਾ ਵੀ ਚਿੜਚਿੜਾ ਅਤੇ ਮੂਡੀ ਹੋ ਜਾਂਦਾ ਹੈ। ਬੱਚਿਆਂ ਦੀ ਇਸ ਪੀੜਾ ਨੂੰ ਸਮਝ ਪਾਉਣਾ ਆਸਾਨ ਨਹੀਂ ਹੈ। ਸਵਾਲ ਹੈ ਅਜਿਹੇ ਵਿਚ ਕੀ ਕੀਤਾ ਜਾਵੇ? ਧਿਆਨ ਰੱਖੋ ਕਿ ਅਜਿਹੇ ਵਿਚ ...

ਪੂਰੀ ਖ਼ਬਰ »

ਤੁਹਾਡਾ ਲਿਬਾਸ, ਤੁਹਾਡੀ ਪਹਿਚਾਣ

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ 'ਮਨ ਭਾਉਂਦਾ ਖਾਈਏ, ਜੱਗ ਭਾਉਂਦਾ ਹੰਢਾਈਏ'। ਭਾਵ ਸਾਨੂੰ ਆਪਣੀ ਮਨਪਸੰਦ ਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਕੱਪੜੇ ਉਹ ਪਹਿਨਣੇ ਚਾਹੀਦੇ ਹਨ, ਜੋ ਲੋਕਾਂ ਨੂੰ ਚੰਗੇ ਲੱਗਣ। ਕੱਪੜਾ ਖ਼ਰੀਦਣ ਲੱਗੇ ਰਿਵਾਜ ਜਾਂ ਫੈਸ਼ਨ ਨੂੰ ਹੀ ਧਿਆਨ ਵਿਚ ...

ਪੂਰੀ ਖ਼ਬਰ »

ਮੇਥੀ ਥੇਪਲਾ

* 1 ਕੱਪ ਮੇਥੀ ਦੇ ਪੱਤੇ-ਪੂਰੀ ਤਰ੍ਹਾਂ ਭਰਿਆ ਹੋਇਆ * 1 ਕੱਪ ਕਣਕ ਦਾ ਆਟਾ (120 ਗ੍ਰਾਮ) * 1/4 ਕੱਪ ਬੇਸਣ (40 ਗ੍ਰਾਮ) * 1/4 ਕੱਪ ਬਾਜਰਾ (40 ਗ੍ਰਾਮ ਬਾਜਰਾ ਆਟਾ) * 1/4 ਕੱਪ ਜਵਾਰ ਦਾ ਆਟਾ (40 ਗ੍ਰਾਮ ਜਵਾਰ ਦਾ ਆਟਾ) * 1/2 ਇੰਚ ਅਦਰਕ+1 ਜਾਂ ਦੋ ਹਰੀਆਂ ਮਿਰਚਾਂ (ਪੇਸਟ) * 1/2 ਚਮਚਾ ਲਾਲ ਮਿਰਚ ਪਾਊਡਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX