ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਆਪਣੀ ਕਲਮ ਨਾਲ ਕਾਨੂੰਨੀ ਵਾਰਿਸ ਅਤੇ ਪੈਨਸ਼ਨ ਲਈ ਚੱਕਰ ਕੱਟਣ ਵਾਲੇ ਦਿਵਿਆਂਗ ਵਿਜੈ ਕੁਮਾਰ ਨੂੰ ਕਾਨੂੰਨੀ ਵਾਰਿਸ ਨਿਯੁਕਤ ਕਰਨ ਦੇ ਨਾਲ-ਨਾਲ ਫੋਰੀ ਪ੍ਰਭਾਓ ਤੋਂ ਪੈਨਸ਼ਨ ਜਾਰੀ ਕਰਨ ਦੇ ਹੁਕਮ ਪਾਸ ਕੀਤੇ | ਇੰਨਾ ਹੀ ਨਹੀਂ, ਹੁਣ ਜ਼ਿਲ੍ਹੇ ਦੇ ਹਰ ਪਿੰਡ ਅਤੇ ਵਾਰਡ ਤੋਂ ਦਿਵਿਆਂਗ ਦੀ ਪਛਾਣ ਕਰਨ ਅਤੇ ਡਾਟਾ ਇਕੱਠਾ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ | ਇਸ ਜ਼ਿਲ੍ਹੇ ਵਿਚ ਅਗਲੇ 2 ਮਹੀਨੇ ਵਿਚ ਦਿਵਿਆਂਗਾਂ ਦਾ ਡਾਟਾ ਬੈਂਕ ਵੀ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਡਿਪਟੀ ਕਮਿਸ਼ਨਨਰ ਦਫ਼ਤਰ ਵਿਚ ਕਾਨੂੰਨਾ ਵਾਰਿਸ ਨਿਯੁਕਤ ਕਰਨ ਅਤੇ ਦਿਵਿਆਂਗਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਲਵਾਉਣ ਲਈ ਗਠਿਤ ਕਮੇਟੀ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰ ਰਹੀ ਸਨ | ਉਨ੍ਹਾਂ ਕਿਹਾ ਕਿ ਸ਼ਾਹਾਬਾਦ ਵਾਸੀ ਦਿਵਿਆਂਗ ਵਿਜੈ ਕੁਮਾਰ ਦੀ ਮਾਤਾ ਲੰਮੇਂ ਸਮੇਂ ਤੋਂ ਬੀਮਾਰ ਹੈ ਅਤੇ ਪਿਤਾ ਦਾ ਸਵਰਗਵਾਸ ਹੋ ਚੁੱਕਾ ਹੈ | ਅਜਿਹੇ ਵਿਚ 41 ਸਾਲ ਦਿਵਿਆਂਗ ਵਿਜੈ ਕੁਮਾਰ ਦੀ ਦੇਖਭਾਲ ਉਨ੍ਹਾਂ ਦੀ ਭਰਜਾਈ ਰਜਨੀ ਬੁੱਧੀਰਾਜਾ ਕਰ ਰਹੀ ਹਨ | ਇਸ ਦਿਵਿਆਂਗ ਦੀ ਪੈਨਸ਼ਨ ਵੀ ਨਹੀਂ ਸ਼ੁਰੂ ਹੋ ਸਕੀ ਸੀ | ਇਸ ਲਈ ਮਨੁੱਖਤਾ ਅਤੇ ਸੰਵੇਦਨਸ਼ੀਲਤਾ ਨੂੰ ਜਹਿਨ ਵਿਚ ਰਖਦੇ ਹੋਏ ਭਰਜਾਈ ਰਜਨੀ ਬੁੱਧੀਰਾਜਾ ਨੂੰ ਦਿਵਿਆਂਗ ਵਿਜੈ ਕੁਮਾਰ ਦਾ ਫੋਰੀ ਪ੍ਰਭਾਓ ਤੋਂ ਵਾਰਿਸ ਨਿਯੁਕਤ ਕਰਨ ਦੇ ਨਾਲ-ਨਾਲ ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਸੁਰਜੀਤ ਕੌਰ ਨੂੰ ਦਿਵਿਆਂਗ ਵਿਜੈ ਕੁਮਾਰ ਦੀ ਪੈਨਸ਼ਨ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ | ਪ੍ਰਸ਼ਾਸਨ ਵੱਲੋਂ ਬਕਾਇਦਾ ਦਿਵਿਆਂਗ ਵਿਜੈ ਕੁਮਾਰ ਦੇ ਵਾਰਿਸ ਨਿਯੁਕਤੀ ਦਾ ਸਰਟੀਫ਼ਿਕੇਟ ਵੀ ਜਾਰੀ ਕਰ ਦਿੱਤਾ ਹੈ | ਪੰਚਕੂਲਾ, ਅੰਬਾਲਾ ਅਤੇ ਕੁਰੂਕਸ਼ੇਤਰ ਵਿਚ ਇਹ ਪਹਿਲਾ ਕੇਸ ਹੈ, ਜਦ ਇਕ ਹੀ ਮੀਟਿੰਗ ਵਿਚ ਦਿਵਿਆਂਗ ਦਾ ਕਾਨੂੰਨੀ ਵਾਰਿਸ ਨਿਯੁਕਤ ਕਰਨ ਦੇ ਨਾਲ-ਨਾਲ ਪੈਨਸ਼ਨ ਵੀ ਜਾਰੀ ਕਰਨ ਦੇ ਹੁਕਮ ਪਾਸ ਕੀਤੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਦੇ ਇਕ ਮੈਂਬਰੀ ਦੀ ਰਿਪੋਰਟ ਮੁਤਾਬਕ 2 ਫ਼ੀਸਦੀ ਜਨਸੰਖਿਆ ਦਿਵਿਆਂਗਾਂ ਦੀ ਹੋ ਸਕਦੀ ਹੈ | ਇਸ ਮੌਕੇ 'ਤੇ ਜ਼ਿਲ੍ਹਾ ਪੱਧਰੀ ਕਮੇਟੀ ਦੇ ਕਨਵੀਨਰ ਸਤਿਆਪਾਲ, ਜ਼ਿਲ੍ਹਾ ਨਿਆਂਵਾਦੀ, ਡਿਪਟੀ ਸੀ.ਐਮ.ਓ. ਡਾ. ਐਨ.ਪੀ. ਸਿੰਘ, ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਸੁਰਜੀਤ ਕੌਰ, ਸਕੰਤਰ ਰੈਡਕਰਾਸ ਕੁਲਬੀਰ ਮਲਿਕ, ਵਿਸ਼ੇਸ਼ ਮੈਂਬਰ ਜੇ.ਪੀ. ਕੇਸਰੀ ਆਦਿ ਮੌਜੂਦ ਰਹੇ |
ਯਮੁਨਾਨਗਰ/ਜਗਾਧਰੀ, 20 ਅਪ੍ਰੈਲ (ਜੀ.ਐਸ. ਨਿਮਰ/ਜਗਜੀਤ ਸਿੰਘ)-ਪੁਲਿਸ ਮੁਖੀ ਰਾਜੇਸ਼ ਕਾਲੀਆ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਜੁਰਮ ਵਿਚ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਸ ਿਖ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ...
ਸਮਾਲਖਾ, 20 ਅਪ੍ਰੈਲ (ਅਜੀਤ ਬਿਊਰੋ)-ਤਮਿਲਨਾਡੂ ਵਿਚ ਹੋਏ ਸਬ ਜੂਨੀਅਨ ਨੈਸ਼ਨਲ ਮੁਕਾਬਲੇ 'ਚ ਹਰਿਆਣਾ ਦੀ ਟੀਮ ਨੇ ਸ਼ਾਨਦਾਰ ਵਿਖਾਵਾ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ | ਟੀਮ ਦੀ ਅਗਵਾਈ ਕਰਨ ਵਾਲੇ ਕੇ.ਪੀ. ਸਪੋਰਟਸ ਕਲੱਬ, ਡਿਕਾਡਲਾ ਦੀ ਖਿਡਾਰਨ ਕੀਰਤੀ ਸ਼ਰਮਾ ...
ਅੰਬਾਲਾ ਸ਼ਹਿਰ, 20 ਅਪ੍ਰੈਲ (ਚਰਣਜੀਤ ਸਿੰਘ ਟੱਕਰ)-ਚੌਧਰੀ ਚਰਣ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਤਹਿਤ ਖੇਤੀ ਵਿਗਿਆਨ ਕੇਂਦਰ ਅੰਬਾਲਾ ਵੱਲੋਂ ਆਯੋਜਿਤ ਮੁਹਿੰਮ 'ਫਸਲ ਨਾੜ ਨਾ ਸਾੜਨ' ਜਾਗਰੂਕਤਾ ਪੰਦਰਵਾੜਾ ਤਹਿਤ ਪਿੰਡ ਬਲਾਨਾ, ਨੱਗਲ ਅਤੇ ਕੇਂਦਰ ਕੰਪਲੈਕਸ ਵਿਚ ...
ਬਾਬੈਨ, 20 ਅਪ੍ਰੈਲ (ਅਜੀਤ ਬਿਊਰੋ)-ਹਰਿਆਣਾ ਦੇ ਖੁਰਾਕ, ਨਾਗਰਿਕ ਅਤੇ ਖਪਤਕਾਰ ਮੰਤਰੀ ਕਰਨਦੇਵ ਕੰਬੋਜ ਨੇ ਕਿਹਾ ਕਿ ਸੂਬਾਈ ਸਰਕਾਰ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖਰੀਦੇਗੀ | ਇਸ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ, ਤਾਂ ਜੋ ਕਿਸਾਨਾਂ ਅਤੇ ...
ਕਰਨਾਲ, 20 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਕਰੀਬ ਡੇਢ ਮਹੀਨਾ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਉਣ ਵਾਲੀ ਵਿਆਹੁਤਾ ਨੂੰ ਉਸ ਦੇ ਪਤੀ ਵੱਲੋਂ ਛੱਡ ਕੇ ਚਲੇ ਜਾਣ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਐਸ.ਪੀ. ਦਫ਼ਤਰ ਦੇ ਬਾਹਰ ਜਹਿਰ ਖਾ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ, ...
ਕਰਨਾਲ, 20 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਭਾਜਪਾ ਦੇ ਸੂਬਾਈ ਪ੍ਰਧਾਨ ਅਤੇ ਟੋਹਾਨਾ ਤੋਂ ਭਾਜਪਾ ਵਿਧਾਇਕ ਸੁਭਾਸ਼ ਬਰਾਲਾ ਨੇ ਕਰਨਾਲ ਪੁੁੱਜਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਮ ਲੋਕਾਂ ਅਤੇ ਵੀ.ਆਈ.ਪੀ. ਲੋਕਾਂ ਦਰਮਿਆਨ ਹੋਰ ਚੰਗੇ ਸਬੰਧ ਕਾਇਮ ਕੀਤੇ ਜਾਣ ...
ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 3 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੀਤੇ ਹਨ | ਪ੍ਰੀਖਿਆ ਕੰਟਰੋਲਰ ਡਾ. ਓ.ਪੀ. ਆਹੂਜਾ ਨੇ ਦੱਸਿਆ ਕਿ ਦਸੰਬਰ 2016 ਸੈਸ਼ਨ ਵਿਚ ਆਯੋਜਿਤ 3 ਪ੍ਰੀਖਿਆਵਾਂ ਦੇ ਨਤੀਜੇ ...
ਸਿਰਸਾ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਆਲ ਇੰਡੀਆ ਬੀ.ਐਸ.ਐਨ.ਐਲ. ਅਤੇ ਡੀ.ਓ.ਟੀ. ਪੈਨਸ਼ਰਜ਼ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਰਸਾ ਦੇ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਗੇਟ ਮੀਟਿੰਗ ਕਰਕੇ ਸਰਕਾਰ ਿਖ਼ਲਾਫ਼ ਨਾਅਰੇਬਾਜੀ ਕੀਤੀ | ...
ਸ਼ਾਹਬਾਦ ਮਾਰਕੰਡਾ, 20 ਅਪ੍ਰੈਲ (ਅਜੀਤ ਬਿਊਰੋ)-ਹਰਿਆਣਾ ਦੇ ਖੁਰਾਕ ਅਤੇ ਸਪਲਾਈ ਬੂਬਾਈ ਮੰਤਰੀ ਕਰਨ ਦੇਵ ਕੰਬੋਜ ਨੇ ਸ਼ਾਹਾਬਾਦ ਦਾਣਾ ਮੰਡੀ ਦਾ ਅਚਾਨਕ ਨਿਰੀਖਣ ਕਰਦੇ ਹੋਏ ਕਣਕ ਖਰੀਦ ਦੇ ਕੰਮਾਂ ਦਾ ਜਾਇਜਾ ਲਿਆ | ਇਸ ਮੌਕੇ 'ਤੇ ਉਨ੍ਹਾਂ ਨੇ ਆੜ੍ਹਤੀਆਂ ਨੂੰ ਚਿਤਾਵਨੀ ...
ਕੁਰੂਕਸ਼ੇਤਰ/ਸ਼ਾਹਾਬਾਦ, 20 ਅਪ੍ਰੈਲ (ਸਟਾਫ ਰਿਪੋਰਟਰ)-ਆਰਿਆ ਕੰਨਿਆ ਕਾਲਜ ਦਾ ਸਾਲਾਨਾ ਇਨਾਮ ਵੰਡ ਪ੍ਰੋਗਰਾਮ 23 ਅਪ੍ਰੈਲ ਨੂੰ ਹੋਵੇਗਾ | ਕਾਲਜ ਦੀ ਪਿ੍ੰਸੀਪਲ ਡਾ. ਭਾਰਤੀ ਬੰਧੂ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਮੁੱਖ ਮਹਿਮਾਨ ...
ਸਿਰਸਾ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਸਪੈਸ਼ਲ ਸਟਾਫ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਕਿ੍ਸ਼ਨ ਲਾਲ ਵਾਸੀ ਖਿਓਵਾਲੀ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ...
ਅੰਬਾਲਾ ਸ਼ਹਿਰ, 20 ਅਪ੍ਰੈਲ (ਚਰਣਜੀਤ ਸਿੰਘ ਟੱਕਰ)-ਸਿਹਤ, ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਅਨਿਲ ਵਿਜ ਦੇ ਹੁਕਮਾਂ ਮੁਤਾਬਕ ਨਗਰ ਨਿਗਮ ਦੇ ਅਧਿਕਾਰੀਆਂ ਨੇ ਅੰਬਾਲਾ ਕੈਂਟ ਵਿਚ ਸੜਕਾਂ ਦੀ ਸਫ਼ਾਈ ਲਈ ਲਿਆਂਦੀ ਗਈ ਮਸ਼ੀਨ ਦਾ ਪ੍ਰਦਰਸ਼ਨ ਕੀਤਾ ਗਿਆ | ਸਿਹਤ ਮੰਤਰੀ ਨੇ ...
ਨੀਲੋਖੇੜੀ, 20 ਅਪ੍ਰੈਲ (ਆਹੂਜਾ)-ਤਪਨ ਅਪਾਹਜ ਸੰਸਥਾਨ ਕੰਪਲੈਕਸ਼ ਵਿਚ ਭਾਰਤ ਸਰਕਾਰ ਅਧਿਕਾਰਤਾ ਸਮਾਜਿਕ ਨਿਆਂ ਅਧਿਕਾਰਤਾ ਮੰਤਰਾਲਾ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ 40 ਸਾਲ ਤੋਂ ਵੱਧ ਮਰਦਾਂ ਅਤੇ ਔਰਤਾਂ ਦੀ ਸਰਵਾਈਕਲ, ਸੇਰਗਾ ਜੋੜ ਅਤੇ ਹੱਡੀਆਂ ...
ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)-ਨੇੜਲੇ ਪਿੰਡ ਚੱਕਰਾਈਆਂ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਇੱਕ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਵਿੱਚ ਤਿ੍ਵੈਣੀ ਬਾਬਾ ਵਿਸ਼ੇਸ ਰੂਪ ਵਿੱਚ ਸ਼ਾਮਿਲ ਹੋਏ | ਇਸ ਮੌਕੇ ਤਿ੍ਵੈਣੀ ਬਾਬਾ ਨੇ ਸਕੂਲ ਗ੍ਰਾਉਂਡ ਵਿੱਚ ਤਿ੍ਵੈਣੀ ...
ਪਲਵਲ, 20 ਅਪ੍ਰੈਲ (ਅਜੀਤ ਬਿਊਰੋ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਲਵਲ (ਕੈਂਪ) ਵੱਲੋਂ 7 ਰੋਜ਼ਾ ਕੌਮੀ ਸੇਵਾ ਯੋਜਨਾ ਦੇ ਵਿਸ਼ੇਸ਼ ਕੈਂਪ ਦੀ ਅੱਜ ਤੀਜੇ ਦਿਨ ਸਵੈ ਸੇਵਿਕਾਵਾਂ ਨੇ ਸ਼ਮਾਂ ਰੋਸ਼ਣ ਕਰਕੇ ਸ਼ੁਰੂਆਤ ਕੀਤੀ | ਪ੍ਰੋਗਰਾਮ ਅਧਿਕਾਰੀ ਰਾਜ ਰਾਣੀ ਦੀ ...
ਅੰਬਾਲਾ ਕੈਂਟ, 20 ਅਪ੍ਰੈਲ (ਅਜੀਤ ਬਿਊਰੋ)-ਕੈਂਪ ਵਿਖੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਸ਼ਹਿਰ ਦੇ ਦਾਨਵੀਰ ਸੁਧੀਰ ਗੁਪਤਾ ਨੇ ਆਪਦੇ ਖਜਾਨੇ ਦੇ ਬੂਹੇ ਖੋਲੇ | ਸਕੂਲ ਦੇ ਉਪ ਪਿ੍ੰਸੀਪਲ ਰਾਜੀਵ ਗੋਇਲ ਨੇ ਦੱਸਿਆ ਕਿ ਰਾਣੀ ਐਲ.ਸੀ. ਗੁਪਤਾ ...
ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਖ਼ੂਨ ਦੀ ਮੰਗ ਦੀ ਪੂਰਤੀ ਕਰਨ ਲਈ ਲਗਾਤਾਰ ਯਤਨਸ਼ੀਲ ਪ੍ਰੇਰਣਾ ਸਮਿਤੀ ਹਰਿਆਣਾ ਦੇ ਕਨਵੀਨਰ ਅਤੇ ਸੋਨਾ ਮੈਡਲ ਜੇਤੂ ਡਾ. ਅਸ਼ੋਕ ਕੁਮਾਰ ਵਰਮਾ ਵੱਲੋਂ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿਚ ਖ਼ੂਨਦਾਨ ਕੈਂਪ ਲਾਇਆ ...
ਸਿਰਸਾ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਪਾਣੀ ਬਚਾਓ-ਪਾਣੀ ਸੁਰੱਖਿਆ ਮੁਹਿੰਮ ਦੇ ਤਹਿਤ ਜਨ ਸਿਹਤ ਵਿਭਾਗ ਵੱਲੋਂ ਪਿੰਡ ਖੈਰੇਕਾਂ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਸ ਮੁਹਿੰਮ ਵਿੱਚ ਯੁਵਾ ਕਲੱਬ ਲਕਸ਼ 2020 ਖੈਰੇਕਾਂ ਅਤੇ ਰਿੱਧੀ-ਸਿੱਧੀ ਚੈਰੀਟੈਬਲ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਆਈਪੀ ਕਲਚਰ ਨੂੰ ਖਤਮ ਕਰਕੇ ਬੱਤੀ ਨਾ ਲਗਾਉਣ ਦੇ ਫੈਸਲੇ ਦਾ ਸਵਾਗਤ ਅਤੇ ਸਨਮਾਨ ਕਰਦੇ ਹੋਏ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਸ਼੍ਰੀਮਤੀ ਰੇਣੂ ਸ਼ਰਮਾ ...
ਸਿਰਸਾ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਡੀ.ਏ.ਵੀ. ਸਕੂਲ ਵਿੱਚ ਮਹਾਤਮਾ ਹੰਸ ਰਾਜ ਦੇ ਜਨਮ ਦਿਨ ਦੇ ਸੰਬੰਧ ਵਿੱਚ ਭਾਸ਼ਣ ਅਤੇ ਭਜਨ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ'ਚ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ 'ਤੇ ਵਿਦਿਆਰਥੀਆਂ ...
ਟੋਹਾਣਾ, 20 ਅਪ੍ਰੈਲ (ਗੁਰਦੀਪ ਭੱਟੀ)-ਭਾਰਤੀ ਖੇਤੀ ਖ਼ੋਜ ਪ੍ਰੀਸ਼ਦ ਦੇ ਭਾਰਤੀ ਤਿਲਹਨ ਖ਼ੋਜ ਸੰਸਥਾਨ ਹੈਦਰਾਬਾਦ ਦੇ ਸਹਿਯੋਗ ਨਾਲ ਹਰਿਆਣਾ ਖੇਤੀਬਾੜੀ 'ਵਰਸਿਟੀ ਹਿਸਾਰ ਵਿੱਚ ਖਾਣ ਵਾਲੇ ਤੇਲ ਵਾਲੀਆਂ ਫ਼ਸਲਾਂ ਸੂਰਜਮੁੱਖੀ, ਤਿਲ ਤੇ ਰਾਮਤਿਲ ਫ਼ਸਲਾਂ 'ਤੇ ਕਰਵਾਈ ...
ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੀ ਮੰਡੀਆਂ ਵਿਚ ਚਾਲੂ ਖਰੀਦ ਮੌਸਮ ਦੌਰਾਨ ਕਲ੍ਹ ਤਕ ਕੁਲ 53.36 ਲੱਖ ਮੀਟਿ੍ਕ ਟਨ ਆਮਦ ਹੋਈ, ਜਿਸ ਵਿਚੋਂ 53.32 ਲੱਖ ਮੀਟਿ੍ਕ ਟਨ ਤੋਂ ਵੱਧ ਕਣਕ ਦੀ ਖਰੀਦ ਘੱਟੋਂ ਘੱਟ ਸਹਾਇਕ ਮੁੱਲ 'ਤੇ 5 ਸਰਕਾਰੀ ਖਰੀਦ ਏਜੰਸੀਆਾ ...
ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀ ਕਲਿਆਣ ਡੀਨ ਵਿਭਾਗ ਵੱਲੋਂ ਵਿਦਿਆਰਥੀ ਵਿਚਾਰ-ਵਟਾਂਦਰਾ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਕਨਵੀਨਰ ਡਾ. ਨੀਰਜ ਬਾਤਿਸ਼ ਨੇ ਦੱਸਿਆ ਕਿ ਪਰਿਚਰਚਾ ਦਾ ਵਿਸ਼ਾ ਭਾਰਤ ...
ਕਰਨਾਲ, 20 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹੇ ਵਿਚ ਹੋਏ 3 ਸੜਕ ਹਾਦਸਿਆਂ ਵਿਚ ਇਕ ਔਰਤ ਸਮੇਤ 3 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਤਾ-ਪੱੁਤਰ ਗੰਭੀਰ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ | ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ...
ਨਰਾਇਣਗੜ੍ਹ, 20 ਅਪ੍ਰੈਲ (ਪੀ. ਸਿੰਘ)-ਕਾਲਾ ਅੰਬ ਸਥਿਤ ਹਿਮਾਲੀਅਨ ਸਿੱਖਿਆ ਸੰਸਥਾਨ ਵਿੱਚ ਖੋਲ੍ਹੇ ਗਏ ਸਕਿੱਲ ਵਿਕਾਸ ਸੈਂਟਰ ਦਾ ਮੰਤਰੀ ਨਾਇਬ ਸੈਣੀ ਨੇ ਨਿਰੀਖਣ ਕੀਤਾ | ਇਸ ਮੌਕੇ 'ਤੇ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੈਂਟਰ ਵਿੱਚੋਂ ...
ਪਿਹੋਵਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਹਲਕੇ ਵਿੱਚ ਮਾਡਲ ਟਾਉਨ ਵਿੱਚ ਪ੍ਰਾਂਚੀ ਰੋਡ ਦੇ ਨੇੜੇ ਬਾਈਕ ਸਵਾਰ ਬਦਮਾਸ਼ ਇੱਕ ਕਿਸਾਨ ਅਤੇ ਉਸ ਦੇ ਪਤਨੀ ਤੋਂ 50 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ | ਕਿਸਾਨ ਦੇ ਰੋਲਾ ਪਾਉਣ 'ਤੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋਏ ...
ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)-ਪੁਲਿਸ ਨੇ ਜਨਤਕ ਥਾਂ 'ਤੇ ਸੱਟਾ ਲਾਉਂਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਦੋਸ਼ੀ ਦੀ ਪਛਾਣ ਸ਼ੁਰੇਸ ਕੁਮਾਰ ਪੁੱਤਰ ਰਣਜੀਤ ਸਿੰਘ ਨਿਵਾਸੀ ਵਾਰਡ-11 ਰਾਣੀਆ ਦੇ ਰੂਪ ਵਿੱਚ ਹੋਈ ਹੈ | ਪੁਲਿਸ ਵੱਲੋਂ ਦੋਸ਼ੀ ਕੋਲੋਂ ਮੌਕੇ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਪਿੰਡ ਦੇਸੂ ਮਲਕਾਣਾ ਵਿੱਚ ਬੀਤੀ ਰਾਤ ਕਣਕ ਦੇ ਕਈ ਏਕੜ ਨਾੜ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਕਿਸਾਨਾਂ ਨੇ ਫਾਇਰ ਬਿ੍ਗੇਡ ਗੱਡੀ ਦੀ ਸਹਾਇਤਾ ਨਾਲ ਅੱਗ ਉੱਤੇ ਕਾਬੂ ਪਾਇਆ | ਮਿਲੀ ਜਾਣਕਾਰੀ ...
ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਾਹਪੁਰ ਸੜਕ ਤੇ ਅੱਜ ਸਵੇਰੇ ਦਿਨ ਦਿਹਾੜੇ ਡੇਅਰੀ ਮਾਲਕ ਦੇ ਘਰ ਅਲਮਾਰੀ ਦਾ ਤਾਲਾ ਠੀਕ ਕਰਨ ਆਏ ਦੋ ਨੌਜਵਾਨ 3 ਲੱਖ 75 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਡੇਅਰੀ ਮਾਲਕ ਸ੍ਰੀ ਬਹਾਦਰ ...
ਲੁਧਿਆਣਾ, 20 ਅਪੈ੍ਰਲ (ਬੀ.ਐਸ.ਬਰਾੜ)-ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ¢ ਮੌਸਮ ਵਿਭਾਗ ਦੇ ਪੀ.ਏ.ਯੂ ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਕਈ ਜਗਾ੍ਹ 'ਤੇ ਗਰਮ ਲਹਿਰ ਚੱਲਣ ਦਾ ਅਨੁਮਾਨ ਹੈ | ਇਨ੍ਹਾਂ ਦਿਨਾਂ ਵਿਚ ...
ਲੁਧਿਆਣਾ, 20 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਸੰਘਰਸ਼ ਹਮਾਇਤ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਪੂਰੇ ਪੰਜਾਬ ਵਾਂਗ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਸਰਕਾਰੀ ਮੁਲਾਜਮਾਂ, ...
ਡਾਬਾ/ਲੁਹਾਰਾ, 20 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸਾਂਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਊ ਸ਼ਿਮਲਾਪੁਰੀ ਵਿਖੇ ਵਰਲਡ ਹੈਲਥ ਡੇ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਿਚ ਫੈਂਸੀ ਡਰੈਸ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀ ...
ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਖਿਲਾਫ਼ ਦਾਇਰ ਕੀਤੇ ਮਾਨਹਾਨੀ ਮਾਮਲੇ ਦੀ ਸੁਣਵਾਈ 3 ਮਈ ਤੱਕ ਮੁਲਤਵੀ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...
ਅੰਬਾਲਾ/ਬਰਾੜਾ, 20 ਅਪ੍ਰੈਲ (ਅਜੀਤ ਬਿਊਰੋ)-ਅਸਾਮ ਤੋਂ ਜੰਮੂ-ਕਸ਼ਮੀਰ ਲਈ ਜਾ ਰਹੀ ਕੋਲੇ ਨਾਲ ਭਰੀ ਮਾਲ ਗੱਡੀ ਵੀਰਵਾਰ ਦੁਪਹਿਰ ਪਿੰਡ ਤੰਦਵਾਲ ਸਥਿਤ ਮਾਰਕੰਡਾ ਪੁਲ ਨੇੜੇ ਪਟਰੀ ਤੋਂ ਉਤਰ ਗਈ | ਹਾਦਸੇ ਵਿਚ ਮਾਲ ਗੱਡੀ ਦੇ ਕੁਲ 58 ਡਿੱਬਿਆਂ ਵਿਚੋਂ ਕਰੀਬ 13 ਡਿੱਬੇ ਬੁਰੀ ...
ਤੰਦਵਾਲ ਰੇਲਵੇ ਸਟੇਸ਼ਨ ਨੇੜੇ ਮਾਰਕੰਡਾ ਪੁਲ ਰੇਲਵੇ ਟਰੈਕ ਤੋਂ ਮਾਲ ਗੱਡੀ ਉਤਰਣ ਕਾਰਨ ਪਟਰੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਇੰਨਾ ਹੀ ਨਹੀਂ ਅੰਬਾਲਾ ਤੋਂ ਸਹਾਰਨਪੁਰ ਜਾਣ ਵਾਲੀ ਰੇਲਵੇ ਲਾਈਨ ਨੂੰ ਵੀ ਭਾਰੀ ਨੁਕਸਾਨ ਹੋਇਆ, ਕਿਉਂਕਿ ਅੰਬਾਲਾ-ਸਹਾਰਨਪੁਰ ...
ਕੁਰੂਕਸ਼ੇਤਰ, 20 ਅਪ੍ਰੈਲ (ਸਟਾਫ਼ ਰਿਪੋਰਟਰ)-ਡਿਗਦੇ ਜਮੀਨ ਹੇਠਲੇ ਪਾਣੀ ਦੇ ਪੱਧਰ 'ਤੇ ਮੰਥਨ ਲਈ ਜ਼ਿਲ੍ਹੇ ਦੀ ਸਾਰੀਆਂ ਪੰਚਾਇਤਾਂ, ਬਲਾਕ ਕਮੇਟੀਆਂ ਅਤੇ ਹੋਰ ਸਮਾਜਿਕ ਸੰੰਗਠਨ ਇਕੱਠੇ ਹੋਣਗੇ | ਇਹ ਕਦਮ ਨੀਰ ਸੰਸਥਾ ਦੇ ਬੈਨਰ ਹੇਠ ਚੁੱਕਿਆ ਜਾ ਰਿਹਾ ਹੈ | ਨੀਰ ਸੰਸਥਾ ...
ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਗੁਆਂਢੀ ਸੂਬੇ ਪੰਜਾਬ ਵਿਚ ਐਸ.ਵਾਈ.ਐਲ. ਨਹਿਰ ਵਿਵਾਦ ਸੁਲਝਾਉਣ ਲਈ ਹਰਿਆਣਾ ਸਰਕਾਰ ਕੇਂਦਰ ਸਰਕਾਰ ਨਾਲ ਮੰਥਨ ਕਰ ਰਹੀ ਹੈ | ਇਸੇ ਨੂੰ ਧਿਆਨ ਵਿਚ ਰਖਦਿਆਂ ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ ਨੇ ਜਲ ਸੰੰਸਾਧਨ, ...
ਕੁਰੂਕਸ਼ੇਤਰ/ਸ਼ਾਹਾਬਾਦ, 20 ਅਪ੍ਰੈਲ (ਸਟਾਫ ਰਿਪੋਰਟਰ)-ਸ਼ਿਵ ਮੰਦਿਰ ਧਰਮਸ਼ਾਲਾ ਵਿਚ ਪਹਿਲੀ ਬਾਡੀ ਬਿਲਡਿੰਗ ਮੁਕਾਬਲਾ ਬਾਡੀ ਫੋਰਸ ਜਿਮ ਵੱਲੋਂ ਕਰਵਾਇਆ ਗਿਆ, ਜਿਸਦੀ ਸ਼ੁਰੂਆਤ ਸੂਬਾਈ ਮੰਤਰੀ ਦੇ ਪੁੱਤਰ ਬੇਦੀ ਗੌਰਵ ਬੇਦੀ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ | ਗੌਰਵ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਬਲਾਕ ਸਿੱਖਿਆ ਅਧਿਕਾਰੀ ਦਫ਼ਤਰ ਔਢਾਂ ਵੱਲੋਂ ਅੱਜ ਬਲਾਕ ਔਢਾਂ ਵਿੱਚ ਪੈਂਦੇ ਗੈਰਮਾਨਤਾ ਪ੍ਰਾਪਤ ਕਰੀਬ 16 ਪ੍ਰਾਈਵੇਟ ਸਕੂਲਾਂ 'ਤੇ ਕਾਰਵਾਈ ਕਰਦੇ ਹੋਏ, ਉਨ੍ਹਾਂ ਨੂੰ ਬੰਦ ਕਰਨ ਹੇਤੂ ਨੋਟਿਸ ਜਾਰੀ ਕੀਤੇ ਗਏ ਹਨ | ਇਹ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰੋਗਰਾਮ ਅਧਿਕਾਰੀ ਮਨੋਹਰ ਖਣਗਵਾਲ ਦੇ ਦਿਸ਼ਾ ਨਿਰਦੇਸ਼ ਵਿੱਚ ਸੱਤ ਦਿਨਾ ਰਾਸ਼ਟਰੀ ਸੇਵਾ ਯੋਜਨਾ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਵਿੱਚ ਵਲੰਟੀਅਰਾਂ ਵੱਲੋਂ ਸਕੂਲ ...
ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਦੋ ਵਾਰਦਾਤਾਂ ਵਿਚ ਚੋਰ ਲੱਖਾਂ ਰੁਪਏ ਮੁੱਲ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ | ਜਾਣਕਾਰੀ ਅਨੁਸਾਰ ਪਹਿਲੀ ਵਾਰਦਾਤ ਵਿਚ ਚੋਰ ਅਰਵਿੰਦਰ ਸਿੰਘ ਲਵਲੀ ਦੇ ਵਿਸ਼ਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX