ਤਾਜਾ ਖ਼ਬਰਾਂ


ਏਸ਼ੀਅਨ ਖੇਡਾਂ 2018 : ਹਰਪ੍ਰੀਤ ਨੇ ਪੁਰਸ਼ਾਂ ਦੀ ਗ੍ਰੀਕੋ-ਰੋਮਨ ਕੁਸ਼ਤੀ ਦੇ ਕੁਆਟਰ ਫਾਈਨਲ 8-0 ਨਾਲ ਹਾਸਲ ਕੀਤੀ ਜਿੱਤ
. . .  2 minutes ago
ਪੰਚਕੂਲਾ 'ਚ ਬੰਦੂਕ ਦੀ ਨੋਕ 'ਤੇ ਲੁਟੇਰਿਆਂ ਨੇ ਖੋਹੀ ਕਾਰ
. . .  10 minutes ago
ਪੰਚਕੂਲਾ, 22 ਅਗਸਤ- ਪੰਚਕੂਲਾ ਦੇ ਸੈਕਟਰ 20 'ਚ ਅੱਜ ਲੁਟੇਰੇ ਬੰਦੂਕ ਦੀ ਨੋਕ 'ਤੇ ਇੱਕ ਵਿਅਕਤੀ ਕੋਲੋਂ ਕਾਰ ਖੋਹ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਕਿ ਲੁਟੇਰੇ ਗਿਣਤੀ 'ਚ ਤਿੰਨ ਸਨ ਅਤੇ ਉਹ ਫਾਰਚੂਨਰ ਕਾਰ 'ਚ ਸਵਾਰ ਸਨ। ਉਨ੍ਹਾਂ ਨੇ ਪੀਤੜ ਰਾਜੇਸ਼ ਨਾਲ...
ਏਸ਼ੀਅਨ ਖੇਡਾਂ 2018 : ਪੁਰਸ਼ ਹਾਕੀ ਮੈਚ ਦੇ ਪਹਿਲੇ ਕੁਆਟਰ 'ਚ ਭਾਰਤ, ਹਾਂਗਕਾਂਗ ਤੋਂ 6-0 ਨਾਲ ਅੱਗੇ
. . .  19 minutes ago
ਭਾਜਪਾ ਵਰਕਰਾਂ ਨੇ ਸ਼ਬੀਰ ਅਹਿਮਦ ਭੱਟ ਨੂੰ ਦਿੱਤੀ ਸ਼ਰਧਾਂਜਲੀ
. . .  22 minutes ago
ਸ੍ਰੀਨਗਰ, 22 ਅਗਸਤ- ਜੰਮੂ-ਕਸ਼ਮੀਰ 'ਚ ਭਾਜਪਾ ਵਰਕਰ ਸ਼ਬੀਰ ਅਹਿਮਦ ਭੱਟ ਨੂੰ ਅੱਜ ਪਾਰਟੀ ਦੇ ਹੋਰ ਵਰਕਰਾਂ ਨੇ ਪੁਲਵਾਮਾ ਦੇ ਰਾਖ-ਏ-ਲਿਤਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਸ਼ਰਧਾਂਜਲੀ ਭੇਂਟ ਕੀਤੀ। ਸ਼ਬੀਰ ਨੂੰ ਬੀਤੀ ਰਾਤ ਅੱਤਵਾਦੀਆਂ ਵਲੋਂ ਗੋਲੀ ਮਾਰ ਕੇ ਮੌਤ ਦੇ...
ਏਸ਼ੀਅਨ ਖੇਡਾਂ 2018 : ਪੁਰਸ਼ ਹਾਕੀ ਮੈਚ 'ਚ ਭਾਰਤ ਹਾਂਗਕਾਂਗ ਵਿਰੁੱਧ 5-0 ਨਾਲ ਅੱਗੇ
. . .  29 minutes ago
ਮੁੰਬਈ : ਇਮਾਰਤ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ ਚਾਰ
. . .  40 minutes ago
ਮੁੰਬਈ, 22 ਅਗਸਤ- ਮੁੰਬਈ ਦੇ ਪਰੇਲ ਇਲਾਕੇ 'ਚ 18 ਮੰਜ਼ਿਲਾ ਕ੍ਰਿਸਟਲ ਟਾਵਰ 'ਚ ਅੱਜ ਸਵੇਰੇ ਲੱਗੀ ਅੱਗ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਸਿਹਤ ਖ਼ਰਾਬ ਹੋਣ ਕਾਰਨ 16 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਮਾਰਤ ਅੰਦਰ ਫਸੇ...
ਦੁਕਾਨਾਂ 'ਚ ਵੜਿਆ ਕੈਂਟਰ, ਕਈ ਲੋਕ ਜ਼ਖ਼ਮੀ
. . .  about 1 hour ago
ਛਾਜਲੀ, 22 ਅਗਸਤ (ਕੁਲਦੀਪ ਸ਼ਰਮਾ)- ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਮੇਨ ਬੱਸ ਸਟੈਂਡ 'ਤੇ ਅੱਜ ਇੱਕ ਤੇਜ਼ ਰਫ਼ਤਾਰ ਕੈਂਟਰ ਦੁਕਾਨਾਂ ਅੰਦਰ ਆ ਵੜਿਆ। ਇਸ ਹਾਦਸੇ 'ਚ ਕਰੀਬ ਅੱਧਾ ਦਰਜਨ ਲੋਕ ਜ਼ਖ਼ਮੀ...
ਰਾਫੇਲ 'ਤੇ ਬਿਆਨਬਾਜ਼ੀ ਲਈ ਅਨਿਲ ਅੰਬਾਨੀ ਨੇ ਕਾਂਗਰਸ ਬੁਲਾਰੇ ਜੈਵੀਰ ਨੂੰ ਭੇਜਿਆ ਨੋਟਿਸ
. . .  about 1 hour ago
ਨਵੀਂ ਦਿੱਲੀ, 22 ਅਗਸਤ- ਉਦਯੋਗਪਤੀ ਅਨਿਲ ਅੰਬਾਨੀ ਦੀ ਰਿਲਾਇੰਸ ਇਨਫਰਾਸਟਰਕਚਰ, ਰਿਲਾਇੰਸ ਡਿਫੈਂਸ ਅਤੇ ਰਿਲਾਇੰਸ ਏਅਰੋਸਟਰਕਚਰ ਵਲੋਂ ਕਾਂਗਰਸ ਬੁਲਾਰੇ ਜੈਵੀਰ ਸ਼ੇਰਗਿੱਲ ਨੂੰ 'ਸੀਜ਼ ਐਂਡ ਡਿਟੇਸਟ' ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ 'ਚ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਸੀ. ਆਰ. ਪੀ. ਐਫ. 'ਤੇ ਕੀਤੀ ਗੋਲੀਬਾਰੀ
. . .  about 1 hour ago
ਸ੍ਰੀਨਗਰ, 22 ਅਗਸਤ- ਬਕਰੀਦ ਦੇ ਮੌਕੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਤਾਜ਼ਾ ਮਾਮਲਾ ਸੂਬੇ ਦੇ ਬਿਜਬੇਹਰਾ ਸ਼ਹਿਰ ਦੇ ਹਸਨਪੁਰਾ ਇਲਾਕੇ 'ਚ ਸਾਹਮਣੇ ਆਇਆ ਹੈ, ਜਿੱਥੇ ਬਾਈਕ ਸਵਾਰ ਅੱਤਵਾਦੀਆਂ ਨੇ ਸੀ. ਆਰ. ਪੀ...
ਮੁੰਬਈ : ਇਮਾਰਤ 'ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ
. . .  about 1 hour ago
ਮੁੰਬਈ, 22 ਅਗਸਤ- ਮੁੰਬਈ ਦੇ ਪਰੇਲ ਇਲਾਕੇ 'ਚ ਹਿੰਦਮਾਤਾ ਸਿਨੇਮਾ ਦੇ ਨਜ਼ਦੀਕ ਕ੍ਰਿਸਟਲ ਟਾਵਰ 'ਚ ਅੱਜ ਸਵੇਰੇ ਲੱਗੀ ਅੱਗ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਕੇ. ਈ. ਐਮ. ਹਸਪਤਾਲ ਦੇ ਡੀਨ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਕੁੱਲ 16 ਲੋਕਾਂ ਨੂੰ...
ਵਾਜਪਾਈ ਦੀਆਂ ਅਸਥੀਆਂ ਵੱਖ-ਵੱਖ ਨਦੀਆਂ 'ਚ ਜਲ ਪ੍ਰਵਾਹ ਕਰਨ ਲਈ 'ਅਟਲ ਅਸਥੀ ਕਲਸ਼ ਯਾਤਰਾ' ਦੀ ਸ਼ੁਰੂਆਤ
. . .  about 1 hour ago
ਨਵੀਂ ਦਿੱਲੀ, 22 ਅਗਸਤ- ਭਾਜਪਾ ਵਲੋਂ ਸ਼ੁਰੂ ਕੀਤੀ ਜਾ ਰਹੀ 'ਅਟਲ ਅਸਥੀ ਕਲਸ਼ ਯਾਤਰਾ' ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਇਕਾਈਆਂ ਦੇ...
ਵੇਨੇਜ਼ੁਏਲਾ 'ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ
. . .  about 2 hours ago
ਕਾਰਾਕਾਸ, 22 ਅਗਸਤ- ਵੇਨੇਜ਼ੁਏਲਾ ਦੇ ਉੱਤਰੀ ਤੱਟ 'ਤੇ ਮੰਗਲਵਾਰ ਨੂੰ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਸ਼ੁਰੂਆਤ 'ਚ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 6.7 ਮਾਪੀ ਗਈ ਤੇ...
ਸ੍ਰੀਨਗਰ 'ਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਸੁੱਟੇ ਪੱਥਰ, ਲਹਿਰਾਏ ਪਾਕਿਸਤਾਨ ਦੇ ਝੰਡੇ
. . .  about 2 hours ago
ਸ੍ਰੀਨਗਰ, 22 ਅਗਸਤ- ਬਕਰੀਦ ਦੇ ਮੌਕੇ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਪ੍ਰਦਰਸ਼ਨਕਾਰੀਆਂ ਨੇ ਨਮਾਜ਼ ਤੋਂ ਬਾਅਦ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕੀਤੀ। ਪ੍ਰਦਰਨਸ਼ਕਾਰੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਪਾਕਿਸਤਾਨ ਦੇ ਸਮਰਥਨ 'ਚ ਨਾਅਰੇ ਵੀ ਲਗਾਏ। ਉਨ੍ਹਾਂ ਨੇ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਕਰਮਚਾਰੀ ਦੀ ਕੀਤੀ ਹੱਤਿਆ
. . .  about 2 hours ago
ਸ੍ਰੀਨਗਰ, 22 ਅਗਸਤ- ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਤਵਾਦੀਆਂ ਨੇ ਪੁਲਿਸ ਕਰਮਚਾਰੀ ਨੂੰ ਕੁਲਗਾਮ ਦੇ ਜਾਜਰੀਪੋਰਾ ਸਥਿਤ ਈਦਗਾਹ ਦੇ ਬਾਹਰ...
ਕਾਂਗਰਸ ਦੇ ਸੀਨੀਅਰ ਨੇਤਾ ਗੁਰੂਦਾਸ ਕਾਮਤ ਦਾ ਹੋਇਆ ਦਿਹਾਂਤ
. . .  about 3 hours ago
ਨਵੀਂ ਦਿੱਲੀ, 22 ਅਗਸਤ - ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਗੁਰੂਦਾਸ ਕਾਮਤ ਦਾ ਅੱਜ ਦਿਹਾਂਤ ਹੋ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। 63 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿੱਲੀ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਗੁਰੂਦਾਸ ਕਾਮਤ ਅਖਿਲ...
ਮੁੰਬਈ 'ਚ ਇਕ ਇਮਾਰਤ 'ਚ ਭਿਆਨਕ ਅੱਗ
. . .  about 3 hours ago
ਤੇ ਹੁਣ ਆਪ ਨੇਤਾ ਆਸ਼ੀਸ਼ ਖੇਤਾਨ ਨੇ ਸਰਗਰਮ ਸਿਆਸਤ ਤੋਂ ਬਣਾਈ ਦੂਰੀ
. . .  about 3 hours ago
ਅੱਜ ਮਨਾਈ ਜਾ ਰਹੀ ਹੈ ਬਕਰੀਦ, ਰਾਸ਼ਟਰਪਤੀ ਵਲੋਂ ਵਧਾਈਆਂ
. . .  about 4 hours ago
ਪੁਲਵਾਮਾ 'ਚ ਭਾਜਪਾ ਵਰਕਰ ਦੀ ਅੱਤਵਾਦੀਆਂ ਵਲੋਂ ਹੱਤਿਆ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਜਿੱਤ ਤੋਂ 2 ਵਿਕਟਾਂ ਦੂਰ
. . .  1 day ago
ਪੰਜਾਬ ਸਰਕਾਰ ਵੱਲੋਂ ਈਦ ਉੱਲ ਜੂਹਾ 'ਤੇ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਚਾਹ ਤੱਕ ਇੰਗਲੈਂਡ ਦੂਜੀ ਪਾਰੀ 'ਚ 173/4
. . .  1 day ago
ਕਾਰ ਵਿਚੋਂ ਮਿਲੀ ਇਕ ਵਿਅਕਤੀ ਦੀ ਲਾਸ਼
. . .  1 day ago
ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  1 day ago
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  1 day ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੂੰ ਲੱਗਾ ਚੌਥਾ ਝਟਕਾ, ਓਲੀ ਪੋਪ ਨੂੰ ਸ਼ਮੀ ਨੇ ਕੀਤਾ ਆਊਟ
. . .  1 day ago
ਜੰਮੂ ਅਤੇ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਕੇਰਲ 'ਚ ਹੜ੍ਹਾਂ ਦੀ ਸਥਿਤੀ 'ਤੇ ਬੁਲਾਈ ਗਈ ਸਰਬ ਦਲ ਬੈਠਕ
. . .  1 day ago
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਿਵਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਪਹਿਲਾ ਸਫ਼ਾ

ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਟੈਕਸ ਤੋਂ ਛੋਟ

ਜੀ.ਐਸ.ਟੀ. ਕੌ ਾਸਲ ਵੱਲੋਂ ਦਰਾਂ ਨੂੰ ਅੰਤਿਮ ਰੂਪ
ਸ੍ਰੀਨਗਰ, 19 ਮਈ (ਪੀ. ਟੀ. ਆਈ.)-ਪਹਿਲੀ ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਜੀ. ਐਸ. ਟੀ. ਕਰ ਢਾਂਚੇ ਵਿਚ ਸਿੱਖਿਆ ਤੇ ਸਿਹਤ ਸੰਭਾਲ ਸੇਵਾਵਾਂ ਨੂੰ ਕਰ ਤੋਂ ਛੋਟ ਜਾਰੀ ਰਹੇਗੀ ਅਤੇ ਇਸ ਢਾਂਚੇ ਤਹਿਤ ਸੇਵਾਵਾਂ ਕਰ ਦੀਆਂ ਵੱਖ-ਵੱਖ ਚਾਰ ਦਰਾਂ ਲਾਗੂ ਕੀਤੀਆਂ ਜਾਣਗੀਆਂ | ਇਕਾਨਮੀ ਕਲਾਸ ਹਵਾਈ ਯਾਤਰਾ 'ਤੇ 5 ਫ਼ੀਸਦੀ ਟੈਕਸ ਲੱਗੇਗਾ | ਆਜ਼ਾਦੀ ਤੋਂ ਬਾਅਦ ਹੁਣ ਤਕ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਵਿਚ ਜੀ. ਐਸ. ਟੀ. ਕੌਾਸਿਲ ਨੇ ਦੂਰਸੰਚਾਰ, ਹੋਟਲਾਂ ਅਤੇ ਰੈਸਟੋਰੈਂਟਾਂ ਸਮੇਤ ਸੇਵਾਵਾਂ 'ਤੇ 5, 12, 18 ਅਤੇ 28 ਫ਼ੀਸਦੀ ਟੈਕਸ ਦਰਾਂ ਨੂੰ ਅੰਤਿਮ ਰੂਪ ਦਿੱਤਾ ਹੈ | ਵਸਤਾਂ 'ਤੇ ਵੀ ਇਸੇ ਤਰ੍ਹਾਂ ਦਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ | ਕੌਾਸਿਲ ਦੀ ਦੋ ਦਿਨਾ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਟੈਲੀਕਾਮ ਅਤੇ ਵਿਤੀ ਸੇਵਾਵਾਂ 'ਤੇ 18 ਫ਼ੀਸਦ ਟੈਕਸ ਦੀ ਦਰ ਲਾਗੂ ਹੋਵੇਗੀ | ਟਰਾਂਸਪੋਰਟ ਸੇਵਾਵਾਂ 'ਤੇ 5 ਫ਼ੀਸਦੀ ਟੈਕਸ ਲੱਗੇਗਾ | ਇਹ ਦਰ ਓਲਾ ਅਤੇ ਉਬੇਰ ਵਰਗੀਆਂ ਕੈਬ ਸੇਵਾਵਾਂ 'ਤੇ ਲਾਗੂ ਹੋਵੇਗੀ ਜਿਹੜੇ ਮੌਜੂਦਾ ਸਮੇਂ 6 ਫ਼ੀਸਦੀ ਟੈਕਸ ਦੇ ਰਹੇ ਹਨ | ਰੇਲਗੱਡੀ ਵਿਚ ਗੈਰ ਏ. ਸੀ. ਰੇਲ ਸਫਰ ਨੂੰ ਟੈਕਸ ਤੋਂ ਮੁਕਤ ਰੱਖਿਆ ਗਿਆ ਹੈ ਜਦਕਿ ਏ. ਸੀ. ਯਾਤਰਾ ਟਿਕਟਾਂ 'ਤੇ ਪੰਜ ਫ਼ੀਸਦੀ ਟੈਕਸ ਲਾਗੂ ਹੋਵੇਗਾ | ਮੈਟਰੋ, ਸਥਾਨਕ ਗੱਡੀ ਅਤੇ ਹੱਜ ਯਾਤਰਾ ਸਮੇਤ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਟੈਕਸ ਤੋਂ ਛੋਟ ਜਾਰੀ ਰਹੇਗੀ | ਇਕਾਨਮੀ ਕਲਾਸ ਹਵਾਈ ਸਫਰ 'ਤੇ ਟੈਕਸ 5 ਫ਼ੀਸਦੀ ਜਦਕਿ ਬਿਜ਼ਨੈੱਸ ਕਲਾਸ ਲਈ ਟੈਕਸ ਦੀ ਦਰ 12 ਫ਼ੀਸਦੀ ਹੋਵੇਗੀ | ਸ੍ਰੀ ਜੇਤਲੀ ਨੇ ਦੱਸਿਆ ਕਿ ਗੈਰ ਏ. ਸੀ. ਰੇਸਤਰਾਂ ਵਿਚ 12 ਫ਼ੀਸਦ ਜੀ. ਐਸ. ਟੀ. ਟੈਕਸ ਲੱਗੇਗਾ | ਏ. ਸੀ. ਰੇਸਤਰਾਂ ਅਤੇ ਜਿਨ੍ਹਾਂ ਕੋਲ ਸ਼ਰਾਬ ਦਾ ਲਾਇਸੰਸ ਹੋਵੇਗਾ ਉਨ੍ਹਾਂ 'ਤੇ 18 ਫ਼ੀਸਦੀ ਜਦਕਿ ਪੰਜ ਤਾਰਾ ਹੋਟਲਾਂ 'ਤੇ ਜੀ. ਐਸ. ਟੀ. ਦੀ 28 ਫ਼ੀਸਦੀ ਦਰ ਲਾਗੂ ਹੋਵੇਗੀ | 50 ਲੱਖ ਤਕ ਜਾਂ 50 ਲੱਖ ਤੋਂ ਘੱਟ ਸਾਲਾਨਾ ਕਾਰੋਬਾਰ ਕਰਨ ਵਾਲੇ ਰੇਸਤਰਾਂ 'ਚ 5 ਫ਼ੀਸਦੀ ਟੈਕਸ ਲੱਗੇਗਾ | ਮਨੋਰੰਜਨ ਕਰ ਜੀ. ਐਸ. ਟੀ. ਵਿਚ ਸ਼ਾਮਿਲ ਹੋ ਜਾਵੇਗਾ ਅਤੇ ਸਿਨੇਮਾ ਸੇਵਾਵਾਂ 'ਤੇ ਸੰਯੁਕਤ ਲੈਵੀ 28 ਫ਼ੀਸਦੀ ਲਾਗੂ ਕੀਤੀ ਜਾਵੇਗੀ | ਰੋਜ਼ਾਨਾ 1000 ਰੁਪਏ ਕਿਰਾਇਆ ਲੈਣ ਵਾਲੇ ਹੋਟਲਾਂ ਤੇ ਲਾਜਸ ਨੂੰ ਜੀ. ਐਸ. ਟੀ. ਤੋਂ ਛੋਟ ਦਿੱਤੀ ਗਈ ਹੈ | ਇਕ ਹਜ਼ਾਰ ਤੋਂ 2 ਹਜ਼ਾਰ ਤਕ ਪ੍ਰਤੀ ਦਿਨ ਕਿਰਾਏ ਵਾਲੇ ਹੋਟਲਾਂ 'ਤੇ 12 ਫ਼ੀਸਦੀ ਟੈਕਸ ਦਰ ਲਾਗੂ ਹੋਵੇਗੀ ਅਤੇ 2500 ਤੋਂ 5000 ਰੁਪਏ ਤਕ ਦੇ ਕਿਰਾਏ ਵਾਲੇ ਹੋਟਲਾਂ 'ਚ ਜੀ. ਐਸ. ਟੀ. ਦੀ ਦਰ 18 ਫ਼ੀਸ ਵੀ ਲਾਗੂ ਹੋਵੇਗੀ | 5000 ਰੁਪਏ ਤੋਂ ਵੱਧ ਕਿਰਾਏ ਵਾਲੇ ਹੋਟਲਾਂ 'ਤੇ 28 ਫ਼ੀਸਦੀ ਟੈਕਸ ਲੱਗੇਗਾ | ਇਸ ਮੌਕੇ ਕੇਰਲਾ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਕਿਹਾ ਕਿ ਵਸਤਾਂ 'ਤੇ ਟੈਕਸ ਦਰਾਂ ਵਾਂਗ ਸੇਵਾਵਾਂ 'ਤੇ ਟੈਕਸ ਦਰਾਂ ਦੇ ਚਾਰ ਸਲੈਬ 5, 12, 18 ਅਤੇ 28 ਹੋਣਗੇ | ਉਨ੍ਹਾਂ ਕਿਹਾ ਕਿ ਸੋਨੇ 'ਤੇ ਅਜੇ ਟੈਕਸ ਦਰ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ | ਕੌਾਸਿਲ ਦੀ ਦੁਬਾਰਾ ਮੀਟਿੰਗ 3 ਜੂਨ ਨੂੰ ਹੋਵੇਗੀ |
ਵੱਡੇ ਮੋਟਰਸਾਈਕਲਾਂ 'ਤੇ ਜ਼ਿਆਦਾ ਕਰ
ਜੀ. ਐਸ. ਟੀ. ਕਰ ਢਾਂਚੇ ਤਹਿਤ 350 ਸੀ. ਸੀ. ਤੋਂ ਵੱਧ ਸਮਰੱਥਾ ਵਾਲੇ ਮੋਟਰ ਸਾਈਕਲਾਂ 'ਤੇ 31 ਫ਼ੀਸਦੀ ਟੈਕਸ ਲੱਗੇਗਾ | ਨਿੱਜੀ ਜਹਾਜ਼ਾਂ ਅਤੇ ਐਸ਼-ਆਰਾਮ ਵਾਲੀਆਂ ਮੋਟਰ ਕਿਸ਼ਤੀਆਂ 'ਤੇ ਵੀ ਇਸੇ ਦਰ ਨਾਲ ਟੈਕਸ ਲੱਗੇਗਾ | ਇਥੇ ਜੀ. ਐਸ. ਟੀ. ਕੌਾਸਿਲ ਵਲੋਂ ਦਰ ਢਾਂਚੇ ਨੂੰ ਦਿੱਤੇ ਅੰਤਿਮ ਰੂਪ ਮੁਤਾਬਕ ਸਾਰੀਆਂ ਕਾਰਾਂ, ਬੱਸਾਂ, ਟਰੱਕਾਂ ਅਤੇ ਮੋਪਡ ਸਮੇਤ ਸਾਰੇ ਮੋਟਰ ਸਾਈਕਲਾਂ ਅਤੇ ਨਿੱਜੀ ਜਹਾਜ਼ਾਂ ਅਤੇ ਐਸ਼-ਆਰਾਮ ਵਾਲੀਆਂ ਕਿਸ਼ਤੀਆਂ 'ਤੇ ਵਸਤਾਂ ਤੇ ਸੇਵਾਵਾਂ ਕਰ (ਜੀ. ਐਸ. ਟੀ.) ਦੀ ਸਭ ਤੋਂ ਵੱਡੀ ਦਰ 28 ਫ਼ੀਸਦੀ ਟੈਕਸ ਲੱਗੇਗਾ | ਸਾਰੀਆਂ ਤਰ੍ਹਾਂ ਦੀਆਂ ਕਾਰਾਂ ਅਤੇ ਐਸ. ਯੂ. ਵੀ. ਅਤੇ 350 ਸੀ. ਸੀ. ਤੋਂ ਵੱਧ ਇੰਜਣ ਦੀ ਸਮਰੱਥਾ ਵਾਲੇ ਮੋਟਰ ਸਾਈਕਲਾਂ 'ਤੇ 3 ਫ਼ੀਸਦੀ ਸੈੱਸ ਲੱਗੇਗਾ ਅਤੇ ਇਸ ਤਰ੍ਹਾਂ ਕੁਲ ਟੈਕਸ 31 ਫ਼ੀਸਦੀ ਹੋਵੇਗਾ | ਚਾਰ ਮੀਟਰ ਦੀ ਲੰਬਾਈ ਤੋਂ ਛੋਟੀਆਂ 1200 ਸੀ. ਸੀ. ਵਾਲੇ ਪੈਟਰੋਲ ਇੰਜਣ ਵਾਲੀਆਂ ਕਾਰਾਂ 'ਤੇ 28 ਫ਼ੀਸਦੀ ਟੈਕਸ ਤੋਂ ਇਲਾਵਾ ਇਕ ਫ਼ੀਸਦੀ ਸੈੱਸ ਲੱਗੇਗਾ | 1500 ਸੀ. ਸੀ. ਇੰਜਣ ਵਾਲੀਆਂ ਛੋਟੀਆਂ ਡੀਜ਼ਲ ਕਾਰਾਂ 'ਤੇ ਟੈਕਸ ਦੀ ਸਭ ਤੋਂ ਉੱਚੀ ਦਰ ਤੋਂ ਇਲਾਵਾ ਤਿੰਨ ਫ਼ੀਸਦੀ ਸੈੱਸ ਵੀ ਲੱਗੇਗਾ | ਬੱਸਾਂ ਅਤੇ ਵੈਨਾਂ ਵਾਂਗ 10 ਵਿਅਕਤੀਆਂ ਤੋਂ ਵੱਧ ਸਮਰੱਥਾ ਵਾਲੀਆਂ ਦਰਮਿਆਨੀਆਂ ਕਾਰਾਂ, ਐਸ. ਯੂ. ਵੀ. ਅਤੇ ਐਸ਼-ਆਰਾਮ ਵਾਲੀਆਂ ਕਾਰਾਂ 'ਤੇ 28 ਫ਼ੀਸਦੀ ਟੈਕਸ ਤੋਂ ਇਲਾਵਾ 15 ਫ਼ੀਸਦੀ ਸੈੱਸ ਦੀ ਦਰ ਲਾਗੂ ਹੋਵੇਗੀ | 1500 ਸੀ. ਸੀ. ਇੰਜਣ ਵਾਲੀਆਂ ਹਾਈਬਿ੍ਡ ਕਾਰਾਂ 'ਤੇ ਵੀ 15 ਫ਼ੀਸਦੀ ਦਰ ਨਾਲ ਟੈਕਸ ਦੀ ਦਰ ਲਾਗੂ ਹੋਵੇਗੀ |

ਜੋਸ਼ੀਮੱਠ ਤੇ ਗੋਬਿੰਦਘਾਟ ਵਿਚਕਾਰ ਢਿਗਾਂ ਡਿਗੀਆਂ-ਬਦਰੀਨਾਥ ਯਾਤਰਾ ਰੁਕੀ

• ਪੰਜ ਹਜ਼ਾਰ ਤੋਂ ਵੱਧ ਯਾਤਰੀ ਫਸੇ • ਢਾਈ ਹਜ਼ਾਰ ਤੋਂ ਵੱਧ ਸ਼ਰਧਾਲੂ ਗੋਬਿੰਦਘਾਟ ਵਿਚ ਠਹਿਰੇ
ਦੇਹਰਾਦੂਨ, 19 ਮਈ (ਕਮਲ ਸ਼ਰਮਾ)-ਰਿਸ਼ ੀਕੇਸ਼ ਬਦਰੀਨਾਥ ਮਾਰਗ 'ਤੇ ਜੋਸ਼ੀਮੱਠ ਤੋਂ 15 ਕਿਲੋਮੀਟਰ ਦੂਰ ਤੇ ਗੋਬਿੰਦਘਾਟ ਤੋਂ 10 ਕਿਲੋਮੀਟਰ ਵਿਸ਼ਣੂਪ੍ਰਯਾਗ ਤੇ ਮਾਰਵਾੜੀ ਪੁਲ ਵਿਚਕਾਰ ਹਾਥੀਪੈਰ ਜਗ੍ਹਾ ਨੇੜੇ ਉਪਰੋਂ ਵੱਡੀ ਚਟਾਨ ਟੁੱਟ ਕੇ ਡਿੱਗਣ ਤੇ ਭਾਰੀ ਮਲਬੇ ਦੇ ਆ ਜਾਣ ਕਾਰਨ ਬਦਰੀਨਾਥ ਯਾਤਰਾ ਰੁਕ ਗਈ ਹੈ ਜਿਸ ਕਾਰਨ 5 ਹਜ਼ਾਰ ਤੋਂ ਜ਼ਿਆਦਾ ਯਾਤਰੀ ਦੋਵੇਂ ਪਾਸੇ ਫਸ ਗਏ ਹਨ | ਦੋ ਹਜ਼ਾਰ ਤੋਂ ਵੱਧ ਯਾਤਰੀ ਗੁਰਦੁਆਰਾ ਸ੍ਰੀ ਗੋਬਿੰਦਘਾਟ ਵਿਚ ਠਹਿਰੇ ਹੋਏ ਹਨ ਜਿਨ੍ਹਾਂ ਲਈ ਲੰਗਰ ਤੇ ਠਹਿਰਨ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ | ਯਾਤਰਾ ਮਾਰਗ 'ਤੇ ਆਏ ਮਲਬੇ ਨੂੰ ਹਟਾਉਣ ਲਈ ਸੀਮਾ ਸੜਕ ਸੰਗਠਨ ਦੇ ਜਵਾਨ ਜੁਟੇ ਹੋਏ ਹਨ | ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਮਾਰਗ ਤੋਂ ਮਲਬਾ ਹਟਣ 'ਤੇ ਬਦਰੀਨਾਥ ਤੇ ਹੇਮਕੁੰਟ ਸਾਹਿਬ ਯਾਤਰਾ ਸ਼ੁਰੂ ਹੋ ਜਾਵੇਗੀ | ਗੁਰਦੁਆਰਾ ਸ੍ਰੀ ਗੋਬਿੰਦਘਾਟ ਦੇ ਪ੍ਰਬੰਧਕ ਸ. ਸੇਵਾ ਸਿੰਘ ਨੇ ਦੱਸਿਆ ਕਿ ਯਾਤਰਾ ਮਾਰਗ ਬੰਦ ਹੋ ਜਾਣ ਕਾਰਨ ਗੁਰਦੁਆਰਾ ਸਾਹਿਬ 'ਚ ਰੁਕੇ ਹੋਏ ਯਾਤਰੀਆਂ ਲਈ ਲੰਗਰ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ |

ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਜੇਤਲੀ

ਸ੍ਰੀਨਗਰ, 19 ਮਈ (ਮਨਜੀਤ ਸਿੰਘ)-ਰੱਖਿਆ ਮੰਤਰੀ ਅਰੁਣ ਜੇਤਲੀ ਨੇ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਨਾਲ ਲੱਗਦੀ ਕੰਟਰੋਲ ਰੇਖਾ ਦੇ ਇਲਾਕਿਆਂ ਦਾ ਦੌਰਾ ਕਰਕੇ ਉਥੇ ਤਇਨਾਤ ਜਵਾਨਾਂ ਅਤੇ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਫੌਜ ਵੱਲੋਂ ਨਿੰਯਤਰਣ ਰੇਖਾ 'ਤੇ ਵਰਤੀ ਜਾ ਰਹੀ ਚੌਕਸੀ ਤੇ ਪਾਕਿਸਤਾਨ ਦੀ ਕਿਸੇ ਵੀ ਕਾਰਵਾਈ ਨੂੰ ਮੂੰਹਤੋੜ ਜਵਾਬ ਦੇਣ ਲਈ ਜਵਾਨਾਂ ਦੀ ਤਿਆਰੀ 'ਤੇ ਸੰਤੁਸ਼ਟੀ ਪ੍ਰਗਟਾਈ | ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ ਦੇ ਉੜੀ ਇਲਾਕੇ ਦੇ ਰਾਮਪੁਰਾ ਸੈਕਟਰ 'ਚ ਫ਼ੌਜ ਦੇ ਫੀਲਡ ਕਮਾਂਡਰਾਂ ਤੇ ਜਵਾਨਾਂ ਨਾਲ ਮੁਲਾਕਤ ਕਰਕੇ ਸਰਹੱਦ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਕੰਟਰੋਲ ਰੇਖਾ ਦੀਆਂ ਅਗਲੇਰੀਆਂ ਚੌਕੀਆਂ ਦਾ ਹਵਾਈ ਸਰਵੇਖਣ ਵੀ ਕੀਤਾ | ਫ਼ੌਜੀ ਬੁਲਾਰੇ ਕਰਨਲ ਰਾਜੇਸ਼ ਕਾਲੀਆ ਅਨੁਸਾਰ ਉਨ੍ਹਾਂ ਜਵਾਨਾਂ ਨੂੰ ਸਰਹੱਦ 'ਤੇ ਚੌਕਸੀ ਵਰਤਣ ਤੇ ਸਰਹੱਦ ਪਾਰੋਂ ਦੁਸ਼ਮਣ ਵੱਲੋਂ ਘੜੇ ਜਾ ਰਹੇ ਮਨਸੂਬਿਆਂ ਦਾ ਮੂੰਹਤੋੜ ਜਵਾਬ ਦੇਣ ਦੀ ਹਦਾਇਤ ਦਿੱਤੀ | ਉਨ੍ਹਾਂ ਨਾਲ ਇਸ ਮੌਕੇ 15 ਕੋਰ (ਚਿਨਾਰ) ਜੇ.ਓ.ਸੀ. ਜੇ.ਐਸ. ਸੰਧੂ, ਬਾਰਾਮੂਲਾ ਸਥਿਤ ਡਗਰ ਡਿਵੀਜ਼ਨ ਦੇ ਮੇਜਰ ਜਰਨਲ ਆਰ. ਪੀ. ਕਲੈਟਾ ਸਮੇਤ ਕਈ ਫੌਜੀ ਕਮਾਂਡਰ ਵੀ ਸਨ | ਜਵਾਨਾਂ ਦਾ ਹੌਸਲਾ ਬੁਲੰਦ ਕਰਦੇ ਹੋਏ ਜੇਤਲੀ ਨੇ ਸੰਬੋਧਨ ਕਰਦੇ ਕਿਹਾ ਕਿ ਸਾਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ | ਜੇਤਲੀ ਜੋ ਕਿ ਜੀ.ਐਸ.ਟੀ. ਸਬੰਧੀ ਮੀਟਿੰਗ 'ਚ ਹਿੱਸਾ ਲੈਣ ਲਈ ਕਸ਼ਮੀਰ ਦੇ 2 ਦਿਨਾ ਦੌਰੇ 'ਤੇ ਹਨ | ਫੌਜ ਦੇ ਉੱਚ ਕਮਾਂਡਰਾਂ ਨਾਲ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਫੌਜ ਨੂੰ ਕਿਹਾ ਕਿ ਉਹ ਸਹਰੱਦ ਪਾਰੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ ਰਹਿਣ | ਜੇਤਲੀ ਨੇ ਸ੍ਰੀਨਗਰ 'ਚ ਦੱਸਿਆ ਕਿ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਵਾਦੀ ਵਿਚ ਸ਼ਾਂਤੀ ਬਹਾਲੀ ਹੈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਲੱਦਾਖ ਖੇਤਰ 'ਚ ਚੀਨੀ ਫ਼ੌਜ ਦੀ ਘੁਸਪੈਠ ਦੀ ਕੋਈ ਸੂਚਨਾ ਨਹੀਂ ਹੈ | ਹਾਲਾਂਕਿ ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ 'ਤੇ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਭਾਰਤੀ ਫੌਜ ਪੂਰੀ ਤਰ੍ਹਾਂ ਮਜ਼ਬੂਤ ਹੈ |

ਅਗਵਾਕਾਰਾਂ ਨੇ ਡਾਕਟਰ ਨੂੰ 7.50 ਲੱਖ ਰੁਪਏ ਫਿਰੌਤੀ ਲੈ ਕੇ ਛੱਡਿਆ

ਅਜਨਾਲਾ, 19 ਮਈ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਅਜਨਾਲਾ ਸਹਿਕਾਰੀ ਖੰਡ ਮਿੱਲ ਲਿਮ: ਅਜਨਾਲਾ-ਅੰਮਿ੍ਤਸਰ ਮੁੱਖ ਸੜਕ ਤੋਂ ਅਗਵਾ ਕੀਤੇ ਭੈਣ ਜਾਨਕੀ ਦੇਵੀ ਮੁਨੀਸ਼ ਹਸਪਤਾਲ ਅਜਨਾਲਾ ਦੇ ਸੰਚਾਲਕ ਡਾ: ਮੁਨੀਸ਼ ਕੁਮਾਰ ਨੂੰ ਅੱਜ ਤੜਕਸਾਰ ਸਵੇਰੇ 5 ਵਜੇ ਦੇ ਕਰੀਬ ਅਗਵਾਕਾਰਾਂ ਵੱਲੋਂ ਫਿਰੌਤੀ ਦੀ ਰਕਮ ਵਸੂਲਣ ਉਪਰੰਤ ਬਿਨਾਂ ਕੋਈ ਜਾਨੀ ਨੁਕਸਾਨ ਕੀਤੇ ਰਿਹਾਅ ਕੀਤੇ ਜਾਣ
ਦੀ ਸੂਚਨਾ ਹੈ | ਪੁਲਿਸ ਸੂਤਰਾਂ ਅਨੁਸਾਰ ਡਾ: ਮੁਨੀਸ਼ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਹਸਪਤਾਲ 'ਚੋਂ ਆਪਣੀ ਕਾਰ 'ਤੇ ਰਾਤ 8 ਵਜੇ ਦੇ ਕਰੀਬ ਆਪਣੀ ਰਣਜੀਤ ਐਵੀਨਿਊ (ਅੰਮਿ੍ਤਸਰ) ਸਥਿਤ ਰਿਹਾਇਸ਼ ਵੱਲ ਪਰਤ ਰਿਹਾ ਸੀ ਕਿ ਪਿੱਛੋਂ ਆ ਰਹੀ ਇਕ ਕਾਰ 'ਚ ਸਵਾਰ ਅਗਵਾਕਾਰਾਂ ਨੇ ਇਸ਼ਾਰਾ ਕਰਕੇ ਡਾ: ਮੁਨੀਸ਼ ਕੁਮਾਰ ਦੀ ਕਾਰ ਨੂੰ ਰੋਕ ਲਿਆ | ਡਾ: ਮੁਨੀਸ਼ ਕੁਮਾਰ ਅਨੁਸਾਰ ਉਸ ਨੇ ਆਪਣੀ ਕਾਰ ਨੂੰ ਇਸ ਕਰਕੇ ਅਜਨਾਲਾ ਸਹਿਕਾਰੀ ਖੰਡ ਮਿੱਲ (ਭਲਾ ਪਿੰਡ) ਲਾਗੇ ਰੋਕ ਲਿਆ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਪਿੱਛੇ ਆ ਰਹੀ ਕਾਰ 'ਚ ਕੋਈ ਐਮਰਜੈਂਸੀ ਮਰੀਜ਼ ਹੈ ਤੇ ਮਰੀਜ਼ ਉਸ ਦੀ ਸਹਾਇਤਾ ਲੈਣਾ ਚਾਹੁੰਦਾ ਹੈ, ਪਰ ਕਾਰ 'ਚੋਂ ਨਿਕਲੇ ਅਣਪਛਾਤੇ 3 ਹਥਿਆਰਬੰਦ ਨਕਾਬਪੋਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ | ਅਗਵਾ ਕਰਨ ਪਿਛੋਂ ਲੁਟੇਰੇ ਡਾ: ਮੁਨੀਸ਼ ਕੁਮਾਰ ਨੂੰ ਕਿਸੇ ਅਣਦੱਸੀ ਥਾਂ 'ਤੇ ਲੈ ਗਏ ਤੇ ਉਸ ਦੀ ਰਿਹਾਈ ਖਾਤਰ ਵੱਡੀ ਰਕਮ ਦੀ ਮੰਗ ਕਰਨ ਲੱਗੇ | ਸਵੇਰੇ 5 ਵਜੇ ਅਗਵਾਕਾਰਾਂ ਦੇ ਚੁੰਗਲ 'ਚੋਂ ਰਿਹਾਅ ਹੋਏ ਡਾ: ਮੁਨੀਸ਼ ਕੁਮਾਰ ਨੇ ਪੁਲਿਸ ਥਾਣਾ ਅਜਨਾਲਾ ਨੂੰ ਖੁਦ ਫੋਨ 'ਤੇ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਕੋਲੋਂ 7.50 ਲੱਖ ਰੁਪਏ ਦੀ ਰਕਮ ਮੰਗਵਾ ਕੇ ਅਗਵਾਕਾਰਾਂ ਨੂੰ ਦਿੱਤੀ | ਡਾ: ਮੁਨੀਸ਼ ਕੁਮਾਰ ਸਦਮੇ 'ਚ ਹੋਣ ਕਾਰਨ ਆਪਣੇ ਨਾਲ ਵਾਪਰੀ ਹੱਡਬੀਤੀ ਤੇ ਕਿਹੜੀ ਜਗ੍ਹਾ 'ਤੇ ਉਸ ਨੂੰ ਅਗਵਾਕਾਰਾਂ ਨੇ ਛੁਪਾ ਕੇ ਰੱਖਿਆ ਬਾਰੇ ਜਾਣਕਾਰੀ ਦੇਣ ਸਬੰਧੀ ਅਸਮਰੱਥ ਲਗ ਰਿਹਾ ਸੀ | ਡਾ: ਮੁਨੀਸ਼ ਕੁਮਾਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਅਗਵਾਕਾਰ ਦੱਸ ਰਹੇ ਸਨ ਕਿ ਉਹ ਗੋਪੀ ਘਣਸ਼ਾਮਕੋਟੀਆ ਤੇ ਹੈਰੀ ਚੱਢਾ ਹਨ ਤੇ ਉਨ੍ਹਾਂ ਵੱਲੋਂ ਕਈ ਕਤਲ ਤੇ ਡਕੈਤੀਆਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ | ਪੁਲਿਸ ਥਾਣਾ ਅਜਨਾਲਾ ਨੇ ਇਸ ਮਾਮਲੇ 'ਚ ਧਾਰਾ 363, 365, 366, 307, 379, 34, 25, 54, 59 ਅਧੀਨ ਮੁਕਦੱਮਾ ਦਰਜ ਕਰ ਲਿਆ ਹੈ | ਸੰਪਰਕ ਕਰਨ 'ਤੇ ਡੀ. ਐਸ. ਪੀ. ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ |

ਸਾਹਨੇਵਾਲ ਤੋਂ ਉਡਾਣਾਂ ਅਗਲੇ ਮਹੀਨੇ ਤੋਂ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰ ਤੇ ਜ਼ਿਲ੍ਹਾ ਲੁਧਿਆਣਾ ਵਾਸੀਆਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਕੇਂਦਰ ਸਰਕਾਰ ਦੀ 'ਉਡਾਨ ਯੋਜਨਾ' ਤਹਿਤ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਅਗਲੇ ਮਹੀਨੇ (ਜੂਨ) ਤੋਂ ਸ਼ੁਰੂ ਹੋਣ ਜਾ ਰਹੀਆਂ ਹਨ | ਸ. ਬਿੱਟੂ ਨੇ ਕਿਹਾ ਕਿ ਸੂਬਾ ਸਰਕਾਰ ਏਅਰ ਲਾਈਨਜ਼ ਕੰਪਨੀਆਂ ਨੂੰ ਵਧੀਆ ਸੇਵਾਵਾਂ
ਮੁਹੱਈਆ ਕਰਾਉਣ ਲਈ ਹਰ ਸੰਭਵ ਸਹਿਯੋਗ ਦੇਵੇਗੀ | ਇਸ ਤੋਂ ਪਹਿਲਾਂ ਇਸ ਹਵਾਈ ਅੱਡੇ ਤੋਂ ਉਡਾਣਾਂ ਇਸ ਲਈ ਬੰਦ ਹੋ ਗਈਆਂ ਸਨ, ਕਿਉਂਕਿ ਮੁਸਾਫਿਰਾਂ ਦੀ ਘਾਟ ਕਾਰਨ ਏਅਰਲਾਈਨਾਂ ਨੂੰ ਵਿੱਤੀ ਨੁਕਸਾਨ ਹੋ ਜਾਂਦਾ ਸੀ | ਪਰ ਹੁਣ ਜੇਕਰ ਇਨ੍ਹਾਂ ਏਅਰਲਾਈਨ ਕੰਪਨੀਆਂ ਨੂੰ ਵਿੱਤੀ ਨੁਕਸਾਨ ਹੋਵੇਗਾ ਤਾਂ ਕੇਂਦਰ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਵਿੱਤੀ ਨੁਕਸਾਨ ਦੀ ਭਰਪਾਈ ਕਰਨਗੀਆਂ | ਉਨ੍ਹਾਂ ਕਿਹਾ ਹਵਾਈ ਉਡਾਣਾਂ ਦੀ ਅਣਹੋਂਦ ਕਾਰਨ ਸਨਅਤੀ ਸ਼ਹਿਰ ਦੇ ਉੱਦਮੀਆਂ ਅਤੇ ਸਨਅਤਕਾਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂਕਿ ਉਡਾਣ ਯੋਜਨਾ ਤਹਿਤ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਨੂੰ ਸਫ਼ਲ ਕਰਨ ਲਈ ਕੇਂਦਰ ਸਰਕਾਰ ਅਤੇ ਏਅਰਲਾਈਨਜ਼ ਕੰਪਨੀਆਂ ਨੂੰ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ | ਸ. ਬਿੱਟੂ ਨੇ ਉਮੀਦ ਪ੍ਰਗਟਾਈ ਕਿ ਜੂਨ 2017 ਤੋਂ ਸਾਹਨੇਵਾਲ ਹਵਾਈ ਅੱਡੇ ਤੋਂ ਲਗਾਤਾਰ ਉਡਾਣਾਂ ਪਹਿਲਾਂ ਏਅਰਲਾਈਨ ਕੰਪਨੀ 'ਅਲਾਇੰਸ ਏਅਰ' ਵੱਲੋਂ ਅਤੇ ਬਾਅਦ ਵਿੱਚ 'ਡੈਕਨ ਚਾਰਟਰ' ਵੱਲੋਂ ਸ਼ੁਰੂ ਕੀਤੀਆਂ ਜਾਣਗੀਆਂ | ਏਅਰਲਾਈਨ ਕੰਪਨੀਆਂ 500 ਕਿਲੋਮੀਟਰ ਤੋਂ ਘੱਟ ਫਾਸਲੇ ਤੇ ਇੱਕ ਘੰਟੇ ਤੋਂ ਘੱਟ ਸਫ਼ਰ ਲਈ 50 ਫੀਸਦੀ ਸੀਟਾਂ 2500 ਰੁਪਏ ਪ੍ਰਤੀ ਸੀਟ ਦੇ ਹਿਸਾਬ ਨਾਲ ਬੁੱਕ ਕਰਨਗੀਆਂ | ਇਸ ਯੋਜਨਾ ਨਾਲ ਸ਼ਹਿਰ ਲੁਧਿਆਣਾ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਹਵਾਈ ਸੰਪਰਕ ਵਿੱਚ ਵੱਡਾ ਸੁਧਾਰ ਹੋਵੇਗਾ | ਸ਼ੁਰੂਆਤੀ ਦੌਰ ਵਿੱਚ ਇਹ ਉਡਾਣਾਂ ਸਾਹਨੇਵਾਲ ਤੋਂ ਦਿੱਲੀ ਤੱਕ ਹੋਣਗੀਆਂ, ਜਦਕਿ ਜਲਦ ਹੀ ਇਹ ਮੁੰਬਈ ਤੇ ਹੋਰ ਸ਼ਹਿਰਾਂ ਨਾਲ ਵੀ ਜੋੜ ਦਿੱਤੀਆਂ ਜਾਣਗੀਆਂ | ਇਸ ਮੌਕੇ ਸ. ਬਿੱਟੂ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਠਿੰਡਾ ਹਵਾਈ ਅੱਡੇ ਨੂੰ ਚਲਾਉਣ ਦੇ ਚੱਕਰ 'ਚ ਸਾਹਨੇਵਾਲ ਦੇ ਹਵਾਈ ਅੱਡੇ ਦੀ ਬਲੀ ਦੇ ਦਿੱਤੀ | ਉਨ੍ਹਾਂ ਕਿਹਾ ਕਿ ਹੁਣ ਕੈਪਟਨ ਸਰਕਾਰ ਸਨਅਤੀ ਸ਼ਹਿਰ ਤੇ ਇਥੋਂ ਦੇ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਦਿ੍ੜ ਸੰਕਲਪ ਹੈ | ਇਸ ਮੌਕੇ ਸ. ਬਿੱਟੂ ਨੇ ਕਿਹਾ ਕਿ ਲੁਧਿਆਣਾ ਸਨਅਤੀ ਸ਼ਹਿਰ ਦੀ ਮੰਗ ਨੂੰ ਵੇਖਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੈਯੰਤ ਸਿਨਹਾ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਕਤ ਹਵਾਈ ਅੱਡੇ ਤੋਂ ਅਗਲੇ ਮਹੀਨੇ ਉਡਾਣਾਂ ਭਰਨ ਲਈ ਕਿਹਾ ਹੈ |

ਮੁਹਾਲੀ ਤੇ ਅੰਮਿ੍ਤਸਰ ਤੋਂ ਨਾਂਦੇੜ ਲਈ ਸਿੱਧੀਆਂ ਉਡਾਣਾਂ ਜੁਲਾਈ ਤੋਂ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਦਾਅਵਾ ਕੀਤਾ ਹੈ ਕਿ ਆਉਂਦੇ ਜੁਲਾਈ ਮਹੀਨੇ ਦੌਰਾਨ ਮੋਹਾਲੀ ਅਤੇ ਅੰਮਿ੍ਤਸਰ ਤੋਂ ਨਾਂਦੇੜ ਸਾਹਿਬ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਹੋ ਜਾਣਗੀਆਂ | ਸ. ਚੰਦੂਮਾਜਰਾ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਦੱਸਿਆ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ
ਸ੍ਰੀ ਪੀ. ਗਜਪਤੀ ਰਾਜੂ ਨੇ ਇਹ ਭਰੋਸਾ ਉਨ੍ਹਾਂ ਨੂੰ ਅੱਜ ਦਿੱਲੀ ਵਿਚ ਹੋਈ ਮੀਟਿੰਗ ਦੌਰਾਨ ਦਿੱਤਾ | ਉਨ੍ਹਾਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਦੱਸਿਆ ਹੈ ਕਿ ਅੰਮਿ੍ਤਸਰ ਤੇ ਮੁਹਾਲੀ ਤੋਂ ਏਅਰ ਇੰਡੀਆ ਵੱਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਉਡਾਣਾਂ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਇਨ੍ਹਾਂ ਉਡਾਣਾਂ ਲਈ ਟਿਕਟਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ | ਅਕਾਲੀ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰੀ ਇਹ ਮਾਮਲਾ ਲੋਕ ਸਭਾ ਵਿਚ ਉਠਾਇਆ ਸੀ ਅਤੇ ਦੋਵੇਂ ਵਾਰ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਉਨ੍ਹਾਂ ਨੂੰ ਇਹ ਉਡਾਣਾਂ ਸ਼ੁਰੂ ਕਰਨ ਦਾ ਭਰੋਸਾ ਦੁਆਇਆ ਸੀ | ਉਨ੍ਹਾਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਪੀ. ਗਜਪਤੀ ਰਾਜੂ ਨੇ ਅੱਜ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਬੁਲਾ ਕੇ ਇਹ ਉਡਾਣਾਂ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ | ਸ. ਚੰਦੂਮਾਜਰਾ ਨੇ ਕਿਹਾ ਕਿ ਇਹ ਉਡਾਣਾਂ ਸ਼ੁਰੂ ਹੋਣ ਨਾਲ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਵੱਡਾ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਵਿਦੇਸ਼ੀ ਵਸਦੇ ਪੰਜਾਬੀ ਹੁਣ ਆਪਣੇ ਪੰਜਾਬ ਦੌਰੇ ਦੌਰਾਨ ਸ੍ਰੀ ਹਜ਼ੂਰ ਸਾਹਿਬ ਜਾਣ ਦੀ ਰੀਝ ਵੀ ਪੂਰੀ ਕਰ ਸਕਿਆ ਕਰਨਗੇ |

ਸਿਰਫ਼ਿਰੇ ਨੌਜਵਾਨ ਤੋਂ ਤੰਗ ਆਈ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਕੰਧਵਾਲਾ ਹਾਜ਼ਰ ਖਾਂ 'ਚ ਨਾਬਾਲਗ ਵਿਦਿਆਰਥਣ ਨੇ ਇਕ ਸਿਰਫਿਰੇ ਨੌਜਵਾਨ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਜੋ ਪਿੰਡ ਦੇ ਸਰਕਾਰੀ ਸਕੂਲ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਸੀ | ਪਿੰਡ ਦੇ ਹੀ ਮਨਪ੍ਰੀਤ ਸਿੰਘ ਉਰਫ ਮੋਨੂੰ ਜਿਸ ਦਾ ਘਰ ਕੁਝ ਸਮਾਂ ਪਹਿਲਾਂ ਉਸ ਦੇ ਘਰ ਦੇ ਸਾਹਮਣੇ ਸੀ ਅਤੇ ਹੁਣ ਉਨ੍ਹਾਂ ਨੇ ਘਰ ਕਿਤੇ ਹੋਰ ਬਣਾ ਲਿਆ ਸੀ ਉਸ ਨੂੰ ਸਕੂਲ ਆਉਂਦੀ-ਜਾਂਦੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਨੂੰ ਲੈ ਕੇ ਪਹਿਲਾਂ ਵੀ ਲੜਕੀ ਨੇ ਆਪਣੇ ਘਰ ਦੱਸਿਆ ਸੀ ਅਤੇ ਲੜਕੀ ਦੇ ਘਰ ਵਾਲਿਆਂ ਨੇ ਲੜਕੇ ਤੇ ਉਸ ਦੇ ਮਾਪਿਆਂ ਨੂੰ ਹਦਾਇਤ ਕੀਤੀ ਸੀ
ਪਰ ਮਨਪ੍ਰੀਤ ਸਿੰਘ ਬਾਜ਼ ਨਹੀਂ ਆਇਆ ਤੇ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ, ਜਿਸ ਕਾਰਨ ਲੜਕੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ | ਬੀਤੇ ਕੱਲ੍ਹ ਉਹ ਆਪਣੇ ਘਰ ਕਾਪੀ ਲੈਣ ਦਾ ਕਹਿ ਕੇ ਘਰੋਂ ਚਲੀ ਗਈ ਅਤੇ ਪਿੰਡ 'ਚ ਹੀ ਪਾਣੀ ਵਾਲੀ ਡਿੱਗੀ ਜੋ ਕਿ 15-20 ਫੁੱਟ ਡੰੂਘੀ ਹੈ 'ਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ | ਜਦੋਂ ਮਾਪੇ ਉਸ ਨੂੰ ਲੱਭ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਉਸ ਦਾ ਦੁਪੱਟਾ ਪਾਣੀ ਵਾਲੀ ਡਿੱਗੀ ਕੋਲ ਪਿਆ ਹੈ ਤਾਂ ਉਸ ਦੀ ਲਾਸ਼ ਪਾਣੀ ਦੀ ਡਿੱਗੀ 'ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਅਤੇ ਬਾਅਦ 'ਚ ਵਾਰਸਾਂ ਹਵਾਲੇ ਕਰ ਦਿੱਤਾ | ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾ ਰਾਜਵਿੰਦਰ ਕੌਰ ਦੇ ਪਿਤਾ ਦੇ ਬਿਆਨਾਂ 'ਤੇ ਮਨਪ੍ਰੀਤ ਸਿੰਘ ਉਰਫ ਮੋਨੂੰ ਿਖ਼ਲਾਫ਼ ਧਾਰਾ 306 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ |

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 24 ਨੂੰ

ਚੰਡੀਗੜ੍ਹ, 19 ਮਈ (ਐਨ.ਐਸ. ਪਰਵਾਨਾ)-Ð ਆਲਾ ਮਿਆਰੀ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਹੁਣ 24 ਮਈ ਨੂੰ ਸਵੇਰੇ 11 ਵਜੇ ਪੰਜਾਬ ਭਵਨ ਵਿਚ ਬੁਲਾਉਣ ਦਾ ਫੈਸਲਾ ਕੀਤਾ ਹੈ, ਜਿਸ ...

ਪੂਰੀ ਖ਼ਬਰ »

ਸਕੂਲਾਂ ਦਾ ਸਮਾਂ ਤਬਦੀਲ

ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਦਿਨੋਂ-ਦਿਨ ਵੱਧ ਰਹੀ ਗਰਮੀ ਕਾਰਨ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਰਾਜ ਦੇ ਸਮੂਹ ਸਰਕਾਰੀ/ਪ੍ਰਾਈਵੇਟ, ਏਡਿਡ/ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵੱਲੋਂ ਜਸਟਿਸ ਕਰਨਣ ਦੀ ਪਟੀਸ਼ਨ ਸਵੀਕਾਰ ਕਰਨ ਤੋਂ ਨਾਂਹ

ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਜੱਜ ਸੀ. ਐਸ. ਕਰਨਣ ਵੱਲੋਂ ਅਦਾਲਤ ਦੀ ਮਾਣਹਾਨੀ ਲਈ ਆਪਣੀ 6 ਮਹੀਨੇ ਦੀ ਸਜ਼ਾ ਰੱਦ ਕਰਨ ਲਈ ਦਾਇਰ ਅਪੀਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਸੁਪਰੀਮ ਕੋਰਟ ਰਜਿਸਟਰੀ ਨੇ ਕਿਹਾ ਕਿ ...

ਪੂਰੀ ਖ਼ਬਰ »

ਵਾਦੀ 'ਚ ਨਮਾਜ਼ ਦੇ ਬਾਅਦ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ

ਕਈ ਥਾਈਾ ਪ੍ਰਦਰਸ਼ਨਕਾਰੀਆਂ ਤੇ ਪੁਲਿਸ 'ਚ ਝੜਪਾਂ ਸ੍ਰੀਨਗਰ 19 ਮਈ (ਮਨਜੀਤ ਸਿੰਘ)-ਕਸ਼ਮੀਰ ਵਿਖੇ ਸ਼ੁਕਰਵਾਰ ਨੂੰ ਨਮਾਜ਼ ਦੇ ਬਾਅਦ ਵੱਖਵਾਦੀਆਂ ਵੱਲੋਂ ਦਿਤੇ ਅਹਤਜਾਜ਼ ਦੇ ਸੱਦੇ ਦੇ ਮਦੇਨਜ਼ਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੇ ਸ੍ਰੀਨਗਰ ...

ਪੂਰੀ ਖ਼ਬਰ »

ਅਟਲਾਂਟਾ ਹਵਾਈ ਅੱਡੇ 'ਤੇ ਹਿਰਾਸਤ 'ਚ ਲਏ ਭਾਰਤੀ ਦੀ ਮੌਤ

ਨਿਊਯਾਰਕ, 19 ਮਈ (ਏਜੰਸੀ)-ਅਮਰੀਕੀ ਕਸਟਮ ਅਧਿਕਾਰੀਆਂ ਦੁਆਰਾ ਪਿਛਲੇ ਹਫਤੇ ਹਿਰਾਸਤ 'ਚ ਲਏ ਗਏ 58 ਸਾਲ ਦੇ ਭਾਰਤੀ ਨਾਗਰਿਕ ਦੀ ਅਟਲਾਂਟਾ ਦੇ ਇਕ ਹਸਪਤਾਲ 'ਚ ਮੌਤ ਹੋ ਗਈ | ਕਸਟਮ ਅਧਿਕਾਰੀਆਂ ਨੇ ਉਸ ਨੂੰ ਦੇਸ਼ 'ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਸਮੇਂ ਗਿ੍ਫ਼ਤਾਰ ...

ਪੂਰੀ ਖ਼ਬਰ »

ਸਿਹਤ ਸੰਭਾਲ ਸੂਚਕ ਅੰਕ 'ਚ ਭਾਰਤ 154ਵੇਂ ਸਥਾਨ 'ਤੇ

ਨਵੀਂ ਦਿੱਲੀ, 19 ਮਈ (ਏਜੰਸੀ)-ਸਿਹਤ ਸਬੰਧੀ ਵਧੀਆ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ 'ਚ ਭਾਰਤ ਆਪਣੇ ਟੀਚਿਆਂ ਦੀ ਪ੍ਰਾਪਤੀ ਕਰਨ ਤੋਂ ਅਸਫ਼ਲ ਰਿਹਾ ਹੈ | ਸਿਹਤ ਸਬੰਧੀ ਜਾਣਕਾਰੀ ਦੇਣ ਵਾਲੀ ਮੈਗਜ਼ੀਨ 'ਲੈਨਸਟ' ਵੱਲੋਂ ਵਿਸ਼ਵ ਵਿਆਪੀ ਬਿਮਾਰੀਆਂ ਦੇ ਬੋਝ 'ਤੇ 195 ਮੁਲਕਾਂ ...

ਪੂਰੀ ਖ਼ਬਰ »

ਕੋਲਾ ਘੁਟਾਲਾ

ਸਾਬਕਾ ਕੋਲਾ ਸਕੱਤਰ ਸਮੇਤ ਕਈ ਦੋਸ਼ੀ ਕਰਾਰ

22 ਨੂੰ ਸੁਣਾਈ ਜਾਵੇਗੀ ਸਜ਼ਾ ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਕੋਲਾ ਘੁਟਾਲਾ ਮਾਮਲੇ 'ਚ ਸਾਬਕਾ ਕੋਲਾ ਸਕੱਤਰ ਐੱਚ. ਸੀ. ਗੁਪਤਾ ਨੂੰ ਦੋਸ਼ੀ ਕਰਾਰ ਦਿੱਤਾ ਹੈ | ਇਸ ਤੋਂ ਇਲਾਵਾ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਭਾਰਤ ਪਰਾਸ਼ਰ ...

ਪੂਰੀ ਖ਼ਬਰ »

ਅਮਰੀਕਾ 'ਚ ਸਿੱਖ ਵਿਅਕਤੀ 'ਤੇ ਹਮਲਾ ਕਰਨ ਵਾਲਿਆਂ ਨੂੰ 3 ਸਾਲ ਦੀ ਕੈਦ

ਨਿਊ ਯਾਰਕ, 19 ਮਈ (ਏਜੰਸੀ)-ਅਮਰੀਕਾ ਦੀ ਇਕ ਅਦਾਲਤ ਨੇ ਦੋ ਵਿਅਕਤੀਆਂ ਨੂੰ ਇਕ ਸਿੱਖ-ਅਮਰੀਕੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਬੀਤੇ ਸਾਲ ਕੀਤੀ ਗਈ ਇਹ ਕੁੱਟਮਾਰ ਦੀ ਘਟਨਾ ਕੈਲੀਫੋਰਨੀਆਂ ਦੀ ਹੈ | ਇਸ ਮਾਮਲੇ 'ਚ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਦਾ ਅੰਤਿਮ ਸੰਸਕਾਰ

ਭੋਪਾਲ, 19 ਮਈ (ਏਜੰਸੀ)-ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਅਨਿਲ ਮਾਧਵ ਦਵੇ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਉਨ੍ਹਾਂ ਦੀ ਆਖਰੀ ਇੱਛਾ ਮੁਤਾਬਕ ਹੋਸ਼ੰਗਾਬਾਦ ਜ਼ਿਲ੍ਹੇ ਦੇ ਬਾਂਦ੍ਰਾਭਾਨ 'ਚ ਨਰਮਦਾ ਨਦੀ ਦੇ ਕੰਢੇ ਕੀਤਾ ਗਿਆ | ਭਾਜਪਾ ਦੇ ਬੁਲਾਰੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ 'ਚ ਹਵਾਲਾ ਕੰਪਨੀਆਂ ਦਾ ਪੈਸਾ-ਕਪਿਲ ਮਿਸ਼ਰਾ

ਦੋਸ਼ਾਂ ਦਾ ਜਵਾਬ ਦੇਣਾ ਮਤਲਬ ਇਲਜ਼ਾਮਾਂ ਨੂੰ ਤਵੱਜੋਂ ਦੇਣਾ-'ਆਪ' ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-'ਆਪ' ਦੇ ਬਾਗ਼ੀ ਨੇਤਾ ਕਪਿਲ ਮਿਸ਼ਰਾ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ ਜਿਸ ਤਹਿਤ ਕਪਿਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵੱਲੋਂ ਨਮਾਮੀ ਗੰਗੇ ਪ੍ਰੋਗਰਾਮ ਦੀ ਸਮੀਖਿਆ

ਨਵੀਂ ਦਿੱਲੀ, 19 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਨਦੀ ਦੀ ਸਵੱਛਤਾ ਲਈ ਆਪਣੇ ਮਨਪਸੰਦ ਪ੍ਰੋਗਰਾਮ 'ਨਮਾਮੀ ਗੰਗੇ' ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ ਹੈ | ਸੂਤਰਾਂ ਮੁਤਾਬਕ ਇਸ ਮੌਕੇ ਕੀਤੀ ਗਈ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਪੇਸ਼ੀ ਲਈ ਰਾਜਸਥਾਨ ਜਾ ਰਹੇ ਦੋ ਹਵਾਲਾਤੀ ਫ਼ਰਾਰ

ਜੈਪੁਰ, 19 ਮਈ (ਏਜੰਸੀ)-ਅੰਮਿ੍ਤਸਰ ਦੀ ਕੇਂਦਰੀ ਜੇਲ੍ਹ 'ਚ ਬੰਦ ਦੋ ਹਵਾਲਾਤੀ ਰਾਜਸਥਾਨ ਪੇਸ਼ੀ 'ਤੇ ਜਾਣ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ | ਪੁਲਿਸ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਗੁਰਵਿੰਦਰ ਸਿੰਘ ਅਤੇ ਜਸਪਾਲ ਸਿੰਘ ਨੂੰ ...

ਪੂਰੀ ਖ਼ਬਰ »

ਆਧਾਰ ਵਾਸਤੇ 30 ਜੂਨ ਤੋਂ ਬਾਅਦ ਤਰੀਕ ਨਹੀਂ ਵਧਾਈ ਜਾਵੇਗੀ-ਸਰਕਾਰ

ਨਵੀਂ ਦਿੱਲੀ, 19 ਮਈ (ਏਜੰਸੀ)-ਕੇਂਦਰ ਨੇ ਅੱਜ ਸੁਪਰੀਮ ਕੋਰਟ 'ਚ ਦੱਸਿਆ ਕਿ ਵੱਖ-ਵੱਖ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਨ੍ਹਾਂ ਨਾਲ ਆਧਾਰ ਜੋੜਨ ਦੀ ਆਖਰੀ ਤਰੀਕ 30 ਜੂਨ ਤੋਂ ਵਧਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਅੱਜ ...

ਪੂਰੀ ਖ਼ਬਰ »

ਜੀ. ਐਸ. ਟੀ. ਲਾਗੂ ਨਾ ਕਰਨ 'ਤੇ ਸੂਬਿਆਂ ਦੇ ਲੋਕਾਂ ਦਾ ਨੁਕਸਾਨ ਹੋਵੇਗਾ-ਜੇਤਲੀ

ਸ੍ਰੀਨਗਰ, 19 ਮਈ (ਪੀ. ਟੀ. ਆਈ.)-ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਉਨ੍ਹਾਂ ਰਾਜਾਂ ਜਿਹੜੇ ਵਸਤਾਂ 'ਤੇ ਸੇਵਾਵਾਂ ਕਰ ਲਾਗੂ ਨਹੀਂ ਕਰ ਰਹੇ ਦੇ ਲੋਕਾਂ ਦਾ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਨੂੰ ਦੁੱਗਣਾ ਕਰ ਅਦਾ ਕਰਨਾ ਪਵੇਗਾ | ਇਥੇ ਬਾਅਦ ਦੁਪਹਿਰ ਜੀ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX