ਤਾਜਾ ਖ਼ਬਰਾਂ


ਭਾਰਤੀ ਕੋਸਟ ਗਾਰਡ ਨੇ ਕਿਸ਼ਤੀ ਸਮੇਤ ਚਾਲਕ ਦਲ ਨੂੰ ਬਚਾਇਆ
. . .  6 minutes ago
ਨਵੀਂ ਦਿੱਲੀ, 20 ਸਤੰਬਰ - ਭਾਰਤੀ ਕੋਸਟ ਗਾਰਡ ਨੇ ਕਰਨਾਟਕ-ਗੋਆ ਸਰਹੱਦ 'ਤੇ ਸਮੁੰਦਰ 'ਚੋਂ ਕਿਸ਼ਤੀ ਸਮੇਤ 25 ਮੈਂਬਰੀ ਚਾਲਕ ਦਲ ਨੂੰ ਬਚਾਇਆ ਹੈ।
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ
. . .  34 minutes ago
ਲਖਨਊ, 20 ਸਤੰਬਰ - ਛੱਤੀਸਗੜ੍ਹ ਚੋਣਾਂ 'ਤੇ ਬੋਲਦਿਆ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਬਸਪਾ ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ ਨਾਲ...
ਭੇਦ ਭਰੇ ਹਾਲਾਤਾਂ 'ਚ ਡਿਸਪੈਂਸਰੀ ਅੰਦਰ ਏ. ਐਨ.ਐੱਮ ਵੱਲੋਂ ਆਤਮ ਹਤਿਆ
. . .  about 1 hour ago
ਗੁਰਦਾਸਪੁਰ, 30 ਸਤੰਬਰ(ਆਰਿਫ਼) - ਅੱਜ ਗੁਰਦਾਸਪੁਰ ਨਜ਼ਦੀਕੀ ਪਿੰਡ ਡੂਗਰੀ ਦੀ ਡਿਸਪੈਂਸਰੀ ਅੰਦਰ ਏ. ਐਨ.ਐੱਮ. ਵੱਲੋਂ ਆਤਮ ਹਤਿਆ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕੇ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਪਤੀ ਦੇ ਪੈਸੇ ਨਾ ਮਿਲਣ ਕਾਰਨ ਇਸ .....
ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 193
. . .  about 1 hour ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ.ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਲੈਬੋਟਰੀਆ 'ਚ ਹੁਣ ਤੱਕ ਡੇਂਗੂ ਦੇ 580 ਸ਼ੱਕੀ ਮਰੀਜ਼ ਟੋਸਟ ਲਈ ਪਹੁੰਚੇ ਹਨ ਜਿਨ੍ਹਾਂ 'ਚੋਂ .....
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੂੰ ਲੱਗਿਆ ਦੂਜਾ ਝਟਕਾ, ਰਹਿਮਤ ਸ਼ਾਹ 10 ਦੌੜਾਂ ਬਣਾ ਕੇ ਆਊਟ
. . .  about 1 hour ago
ਕੇਰਲ ਨਨ ਜਬਰ ਜਨਾਹ ਮਾਮਲਾ : ਵੇਟਿਕਨ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅਹੁਦੇ ਤੋਂ ਕੀਤਾ ਮੁਕਤ
. . .  about 1 hour ago
ਤਿਰੂਵਨੰਤਪੁਰਮ, 20 ਸਤੰਬਰ - ਵੇਟਿਕਨ ਨੇ ਜਬਰ ਜਨਾਹ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਡਾਇਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ....
ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ
. . .  about 2 hours ago
ਮਨੀਲਾ, 20 ਸਤੰਬਰ - ਫਿਲੀਪੀਨਜ਼ 'ਚ ਬੁੱਧਵਾਰ ਨੂੰ ਪਏ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਘਟਨਾ 'ਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਾਣਕਾਰੀ ਦੇ ਅਨੁਸਾਰ, ਸੁਰੱਖਿਆ ਬਲਾਂ ਅਤੇ ਬਚਾਅ ...
ਕੈਪਟਨ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ 'ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ
. . .  about 2 hours ago
ਬੰਗਾ, 20 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਗੂੰਜ ਰੈਲੀ ਕੀਤੀ ਜਾਵੇਗੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੰਬੋਧਨ ਕਰਨਗੇ। ਜ਼ਿਲ੍ਹਾ ...
ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਕਰ ਚੁੱਕੀ ਹੈ ਖ਼ਾਰਜ - ਆਜ਼ਾਦ
. . .  about 3 hours ago
ਹੈਦਰਾਬਾਦ, 20 ਸਤੰਬਰ - ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਹੈਦਰਾਬਾਦ 'ਚ ਕਿਹਾ ਕਿ ਟੀ.ਆਰ.ਐਸ. ਜਾਣਦੀ ਸੀ ਕਿ ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਖ਼ਾਰਜ ਕਰ ਚੁੱਕੀ ਹੈ ਫਿਰ ਵੀ ਮੁੱਖ ਮੰਤਰੀ ਨੇ 12 ਫ਼ੀਸਦੀ ਰਾਖਵੇਂਕਰਨ ਦੀ ਮੰਗ....
ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ
. . .  about 3 hours ago
ਤਲਵੰਡੀ ਭਾਈ, 20 ਸਤੰਬਰ (ਰਵਿੰਦਰ ਸਿੰਘ ਬਜਾਜ, ਕੁਲਵਿੰਦਰ ਸਿੰਘ ਗਿੱਲ) - ਕੌਮੀ ਮਾਰਗ-54 'ਤੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਬਣੇ ਟੋਲ ਪਲਾਜ਼ਾ 'ਤੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਲੈਸ ਅਣਪਛਾਤੇ ਵਿਅਕਤੀਆਂ ਵੱਲੋਂ ਮੁਲਾਜ਼ਮਾਂ ਪਾਸੋਂ 21 ਹਜ਼ਾਰ ....
ਪੰਜਾਬ 'ਚ ਕੱਲ੍ਹ ਤੋਂ ਗਰੀਬ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਸਬਜ਼ੀਆਂ ਦੇ ਚਾਰ ਲੱਖ ਪੌਦੇ
. . .  about 3 hours ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ)- ਤੰਦਰੁਸਤ ਮਿਸ਼ਨ ਪੰਜਾਬ ਤਹਿਤ ਰਾਜ ਦੇ ਸਲੱਮ ਬਸਤੀਆਂ 'ਚ ਰਹਿੰਦੇ ਲੋਕਾਂ ਦੇ ਖਾਣੇ ਨੂੰ ਪੌਸ਼ਟਿਕ ਬਣਾਉਣ ਦੇ ਲਈ ਰਾਜ ਦੇ ਵੱਖ -ਵੱਖ ਜ਼ਿਲ੍ਹਿਆਂ 'ਚ ਕੱਲ੍ਹ ਤੋਂ ਸਬਜ਼ੀਆਂ ਦੇ ਚਾਰ ਲੱਖ ਪੌਦੇ ਮੁਫ਼ਤ ਵੰਡੇ ਜਾਣਗੇ ਤਾਂ ਜੋ ਇਹ....
ਟਰੈਫ਼ਿਕ ਦੇ ਸਹਾਇਕ ਥਾਣੇਦਾਰ ਨੇ ਆਟੋ ਚਾਲਕ ਦੇ ਮਾਰਿਆ ਥੱਪੜ, ਲੋਕਾਂ ਨੇ ਜਾਮ ਕੀਤਾ ਰੋਡ
. . .  about 3 hours ago
ਲੁਧਿਆਣਾ, 20 ਸਤੰਬਰ (ਮਨਜੀਤ ਸਿੰਘ ਦੁਗਰੀ) - ਧਾਂਦਰਾ ਰੋਡ ਜੈਨ ਮੰਦਰ ਦੇ ਕੋਲ ਇੱਕ ਟਰੈਫ਼ਿਕ ਦੇ ਸਹਾਇਕ ਥਾਣੇਦਾਰ ਵੱਲੋਂ ਇਕ ਆਟੋ ਚਾਲਕ ਨੂੰ ਥੱਪੜ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਤੇ ਭੜਕੇ ਲੋਕਾਂ ਵੱਲੋਂ ਰੋਡ ਜਾਮ ਕੀਤਾ ਗਿਆ....
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ
. . .  about 4 hours ago
ਨਵੀ ਦਿੱਲੀ, 20 ਸਤੰਬਰ - ਸੁਨੰਦਾ ਪੁਸ਼ਕਰ ਦੇ ਮੌਤ ਮਾਮਲੇ ਦੀ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ 4 ਅਕਤੂਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ...
ਬਾਂਦੀਪੋਰਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਸ੍ਰੀਨਗਰ, 20 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਇਕ ਵਾਰ ਫਿਰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਚੁੱਕੀ ....
ਚੱਕ ਅਰਨੀਵਾਲਾ 'ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਮੁੜ ਤੋਂ ਪੈਣਗੀਆਂ ਵੋਟਾਂ
. . .  about 4 hours ago
ਜਲਾਲਾਬਾਦ, 20 ਸਤੰਬਰ (ਕਰਨ ਚੁਚਰਾ) - ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਬੂਥ ਨੰਬਰ-29 ਚੱਕ ਅਰਨੀਵਾਲਾ ਅੰਦਰ 21 ਸਤੰਬਰ ਨੂੰ ਮੁੜ ਤੋਂ ਵੋਟਾਂ ਪੈਣਗੀਆਂ। ਬਲਾਕ ਕਮ-ਰਿਟਰਨਿੰਗ ਅਫ਼ਸਰ ਦੇ ਅਧਿਕਾਰਕ ਸੂਤਰਾਂ ਅਨੁਸਾਰ 19 ਸਤੰਬਰ ਵਾਲੇ ਦਿਨ...
ਐਕਟਿਵਾ 'ਤੇ ਜਾਂਦੀਆਂ ਨੂੰਹ-ਸੱਸ ਹੋਈਆਂ ਲੁੱਟ ਦਾ ਸ਼ਿਕਾਰ
. . .  about 4 hours ago
ਪੰਜਾਬ ਦੇ ਕਿਸਾਨਾਂ ਨੇ ਹੀ ਰਾਜਸਥਾਨੀ ਕਿਸਾਨਾਂ ਨੂੰ ਸਿਖਾਈ ਖੇਤੀ - ਵੀ. ਪੀ. ਸਿੰਘ ਬਦਨੌਰ
. . .  about 5 hours ago
ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
. . .  about 5 hours ago
ਪੰਜਾਬ ਦੀ ਮਹਿਮਾਨ ਨਿਵਾਜੀ ਲਈ ਸਭ ਦਾ ਰਿਣੀ ਹਾਂ - ਹਾਮਿਦ ਕਰਜ਼ਾਈ
. . .  about 5 hours ago
ਦੇਸ਼ 'ਚ ਹਰੀ ਕ੍ਰਾਂਤੀ ਲਿਆਉਣ ਵਾਲੇ ਪੰਜਾਬ ਦੇ ਕਿਸਾਨ ਪਰਾਲੀ ਨੂੰ ਨਾ ਲਗਾਉਣ ਅੱਗ - ਬਦਨੌਰ
. . .  about 5 hours ago
ਆਵਾਰਾ ਪਸ਼ੂਆਂ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਕਿਸਾਨ- ਡਾ. ਨੰਦਾ
. . .  about 5 hours ago
ਸਹਾਇਕ ਖੇਤੀ ਕਿੱਤਿਆਂ ਤੋਂ ਆਮਦਨੀ 'ਚ ਹਰਿਆਣਾ ਅੱਗੇ- ਢਿੱਲੋਂ
. . .  about 5 hours ago
ਸੂਬੇ ਦੇ 7 ਜ਼ਿਲ੍ਹਿਆਂ 'ਚ ਕੱਲ੍ਹ ਮੁੜ ਹੋਵੇਗੀ ਵੋਟਿੰਗ- ਚੋਣ ਕਮਿਸ਼ਨ
. . .  about 6 hours ago
ਕਾਂਗਰਸੀਆਂ ਵੱਲੋਂ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਬਠਿੰਡਾ ਦੇ ਡੀ.ਸੀ. ਦਫ਼ਤਰ ਸਾਹਮਣੇ ਧਰਨਾ
. . .  about 6 hours ago
ਬੱਲੜ੍ਹਵਾਲ ਗੋਲੀਕਾਂਡ ਮਾਮਲਾ : ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 6 hours ago
ਬੀ.ਪੀ.ਸਿੰਘ ਬਦਨੌਰ ਤੇ ਕਰਜ਼ਾਈ ਵੱਲੋਂ ਗਡਵਾਸੂ ਦੇ ਤਿੰਨ ਦਿਨਾਂ ਪਸ਼ੂ ਪਾਲਨ ਮੇਲੇ ਦਾ ਉਦਘਾਟਨ
. . .  about 7 hours ago
ਕੋਚੀ ਦੇ ਸੀ.ਆਈ.ਡੀ. ਦਫ਼ਤਰ ਪਹੁੰਚੇ ਬਿਸ਼ਪ, 5 ਅਧਿਕਾਰੀਆਂ ਦੀ ਟੀਮ ਕਰੇਗੀ ਪੁੱਛ ਗਿੱਛ
. . .  about 7 hours ago
ਰਾਜਪਾਲ ਬਦਨੌਰ ਵੱਲੋਂ ਪੀ.ਏ.ਯੂ. ਦੇ ਤਿੰਨ ਦਿਨਾਂ ਕਿਸਾਨ ਮੇਲੇ ਦਾ ਉਦਘਾਟਨ
. . .  about 7 hours ago
ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਫਿਰ ਚੁਣੇ ਗਏ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ
. . .  about 7 hours ago
ਗਡਵਾਸੂ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ
. . .  1 minute ago
ਦੇਸ਼ ਭਰ ਦੇ 8.50 ਲੱਖ ਕੈਮਿਸਟਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ
. . .  about 8 hours ago
ਪੀ.ਏ.ਯੂ. ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ, ਵੱਡੀ ਗਿਣਤੀ 'ਚ ਪੁੱਜੇ ਕਿਸਾਨ
. . .  about 8 hours ago
ਪੈਟਰੋਲ ਅੱਜ 6 ਪੈਸੇ ਹੋਇਆ ਮਹਿੰਗਾ
. . .  about 9 hours ago
ਉਡਾਣ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ
. . .  about 9 hours ago
ਪੰਜਵੀਂ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਤੇ ਕਲਰਕ ਵੱਲੋਂ 9 ਮਹੀਨਿਆਂ ਤੱਕ ਜਬਰ ਜਨਾਹ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਿਵਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ

ਫਰੀਦਕੋਟ / ਮੁਕਤਸਰ

ਤੀਜੇ ਦਿਨ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਿਖੇ ਪਿਛਲੇ ਲੰਮੇ ਸਾਲਾਂ ਤੋਂ ਕੰਮ ਕਰ ਰਹੇ ਕੰਟਰੈਕਚੁਅਲ/ਆਊਟਸੋਰਸਿਸ ਕਰਮਚਾਰੀਆਂ ਨੇ ਆਪਣੀਆਂ ਸੇਵਾਵਾਂ ਰੈਗੂਲਰ/ਯੂਨੀਵਰਸਿਟੀ ਅੰਡਰ ਕਰਨ ਜਾਂ ਫਿਰ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਮੇਨ ਗੇਟ ਅੱਗੇ ਤੀਜੇ ਦਿਨ ਰੋਸ ਪ੍ਰਦਰਸ਼ਨ ਕੀਤਾ | ਅੱਜ ਦੀ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਸਬਰ ਪਿਆਲਾ ਭਰ ਗਿਆ ਹੈ ਕਿਉਂਕਿ ਇੱਥੇ ਬਹੁਤ ਹੀ ਲੰਮੇ ਸਾਲਾਂ ਤੋਂ ਬਹੁਤ ਹੀ ਘੱਟ ਤਨਖ਼ਾਹਾਂ 'ਤੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ ਪਰ ਅਜੇ ਤੱਕ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਲਈ ਸਾਂਝੀ ਮੁਲਾਜ਼ਮ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਮਿਤੀ 22 ਮਈ ਨੂੰ ਯੂਨੀਵਰਸਿਟੀ ਤੋਂ ਕਾਫ਼ਲੇ ਦੇ ਰੂਪ ਵਿਚ ਚੱਲ ਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਇਕ ਮੰਗ ਪੱਤਰ ਦਿੱਤਾ ਜਾਵੇਗਾ ਅਤੇ 23 ਮਈ ਤੋਂ ਪੱਕਾ ਸੰਘਰਸ਼ ਵਿੱਢਿਆ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫ਼ੈਸਲਾ ਲਾਗੂ ਕੀਤਾ ਜਾਵੇ ਅਤੇ ਯੂਨੀਵਰਸਿਟੀ 'ਚ ਕੰਮ ਕਰਦੇ ਕੰਟਰੈਕਚੁਅਲ/ਆਊਟਸੋਰਸਿਸ ਨੂੰ ਰੈਗੂਲਰ/ਯੂਨੀਵਰਸਿਟੀ ਅੰਡਰ ਕੀਤਾ ਜਾਵੇ ਜਿਵੇਂ ਕਿ ਇੱਥੇ ਪਹਿਲਾਂ ਰਹਿ ਚੁੱਕੇ ਵੀ. ਸੀ. ਸਾਹਿਬਾਨ ਕਰਦੇ ਰਹੇ ਹਨ ਕਿਉਂਕਿ ਯੂਨੀਵਰਸਿਟੀਆਂ ਖ਼ੁਦਮੁਖ਼ਤਿਆਰ ਸੰਸਥਾਵਾਂ ਹਨ ਅਤੇ ਇਹ ਆਪਣੇ ਫ਼ੈਸਲੇ ਖ਼ੁਦ ਲੈ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਜੋੜ ਕੇ ਗੁਮਰਾਹ ਕੀਤਾ ਜਾ ਰਿਹਾ ਹੈ, ਜਦ ਕਿ ਆਰ. ਟੀ. ਆਈ. ਤਹਿਤ ਜਾਣਕਾਰੀ ਅਨੁਸਾਰ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਨੇ ਇਹ ਸਪਸ਼ਟ ਕੀਤਾ ਹੈ ਕਿ ਯੂਨੀਵਰਸਿਟੀ ਅਧੀਨ ਕੰਮ ਕਰਦੇ ਕਰਮਚਾਰੀਆਂ ਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਕੋਈ ਸੰਬੰਧ ਨਹੀਂ ਹੈ | ਇਸ ਮੌਕੇ ਪ੍ਰਦੀਪ ਕੁਮਾਰ, ਦੀਪਕ ਕੁਮਾਰ, ਹਰਿੰਦਰ ਪਾਲ ਸਿੰਘ ਗੋਰਾ, ਸੁਖਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਸਰਾਂ, ਅਮਨਦੀਪ ਕੌਰ, ਇੰਦਰਜੀਤ ਸਿੰਘ ਟਹਿਣਾ, ਅਨਾਮਿਕਾ, ਸਤਪਾਲ ਕਥੂਰੀਆ, ਸੁਖਵਿੰਦਰ ਸਿੰਘ, ਬਲਜੀਤ ਸਿੰਘ, ਮਿੰਟੂ, ਗੁਰਵਿੰਦਰ ਸਿੰਘ, ਸੁਨੀਲ ਕੁਮਾਰ,ਹਰੀ ਦਰਸ਼ਨ, ਭੁਪਿੰਦਰ ਸਿੰਘ, ਪ੍ਰਭਜੋਤ ਕੌਰ,ਰਮਨਦੀਪ ਕੌਰ, ਅਭਜਿੰਦਰ ਸਿੰਘ, ਗੁਰਮੀਤਇੰਦਰ ਸਿੰਘ, ਨੈਨਸੀ, ਗੁਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ |

ਨਿਊ ਦੀਪ ਬੱਸ ਤੇ ਤੇਲ ਟੈਂਕਰ ਦੀ ਆਮੋ-ਸਾਹਮਣੇ ਟੱਕਰ 'ਚ 6-7 ਵਿਅਕਤੀ ਜ਼ਖ਼ਮੀ

ਜੈਤੋ, 19 ਮਈ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)- ਜੈਤੋ-ਕੋਟਕਪੂਰਾ ਮਾਰਗ 'ਤੇ ਇਕ ਪ੍ਰਾਈਵੇਟ ਬੱਸ ਤੇ ਤੇਲ ਵਾਲੇ ਟੈਂਕਰ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਰਕੇ ਦੋਵੇਂ ਵਾਹਨਾਂ ਦੇ ਡਰਾਈਵਰਾਂ ਤੋਂ ਇਲਾਵਾ ਬੱਸ 'ਚ ਸਵਾਰ 4-5 ਸਵਾਰੀਆਂ ਦੇ ਵੀ ਜ਼ਖ਼ਮੀ ਹੋਣ ਦੀ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਅੱਤਵਾਦ ਵਿਰੁੱਧ ਸਹੁੰ ਚੁਕਾਈ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਫ਼ਰੀਦਕੋਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਵਿਰੁੱਧ ਸਹੁੰ ਚੁੱਕੀ | ਇਸ ਸਿਲਸਿਲੇ 'ਚ ਦਫ਼ਤਰ ਸਿਵਲ ਸਰਜਨ ਫ਼ਰੀਦਕੋਟ ਵਿਖੇ ਸਿਵਲ ਸਰਜਨ ਡਾ. ਰਾਮ ਲਾਲ ਨੇ ...

ਪੂਰੀ ਖ਼ਬਰ »

ਨਰਿੰਦਰ ਕੌਰ ਸੰਧੂ ਨੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਵਜੋਂ ਅਹੁਦਾ ਸੰਭਾਲਿਆ

ਫ਼ਰੀਦਕੋਟ, 19 ਮਈ (ਚਰਨਜੀਤ ਸਿੰਘ ਗੋਂਦਾਰਾ)-ਸ੍ਰੀਮਤੀ ਨਰਿੰਦਰ ਕੌਰ ਸੰਧੂ ਨੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਫ਼ਰੀਦਕੋਟ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਉਹ ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਵਿਖੇ ਬਤੌਰ ਡੀ.ਪੀ.ਈ. ਸੇਵਾ ...

ਪੂਰੀ ਖ਼ਬਰ »

ਪ੍ਰਗਟ ਬਰਾੜ ਜਾਟ ਮਹਾਂ ਸਭਾ ਦੇ ਮੀਤ ਪ੍ਰਧਾਨ ਨਿਯੁਕਤ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਤੇ ਪ੍ਰਧਾਨ ਆਲ ਇੰਡੀਆ ਜਾਟ ਮਹਾਂ ਸਭਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਤੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਬਾਬਾ ਨੇ ਮਿਹਨਤੀ ਨੌਜਵਾਨ ...

ਪੂਰੀ ਖ਼ਬਰ »

ਬੱਸ 'ਚ ਸਫ਼ਰ ਦੌਰਾਨ ਬਜ਼ੁਰਗ ਦੀ ਜੇਬ ਕੱਟੀ

ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਦੂਹੇਵਾਲਾ ਵਾਸੀ ਮੁਖ਼ਤਿਆਰ ਸਿੰਘ ਪੁੱਤਰ ਠਾਣਾ ਸਿੰਘ ਨੇ ਦੱਸਿਆ ਕਿ ਅੱਜ ਉਹ ਪਿੰਡ ਚੱਕ ਦੂਹੇਵਾਲਾ ਤੋਂ ਬੱਸ ਤੇ ਸ੍ਰੀ ਮੁਕਤਸਰ ਸਾਹਿਬ ਆਉਣ ਲਈ ਚੜਿ੍ਹਆ ਅਤੇ ਸੀਟ 'ਤੇ ਨਾਲ ਬੈਠੇ ਇਕ ਵਿਅਕਤੀ ਨੇ ਉਸਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਅੱਤਵਾਦ ਤੇ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨੌਜਵਾਨ ਫੜੇ

ਜੈਤੋ, 19 ਮਈ (ਭੋਲਾ ਸ਼ਰਮਾ)-ਸੀ.ਆਈ.ਏ ਸਟਾਫ਼ ਫ਼ਰੀਦਕੋਟ ਵੱਲੋਂ ਇਸ ਖੇਤਰ 'ਚ ਦੋ ਵੱਖ-ਵੱਖ ਥਾਵਾਂ 'ਤੇ ਕੀਤੀ ਕਾਰਵਾਈ ਦੌਰਾਨ 100 ਗਰਾਮ ਹੈਰੋਇਨ ਅਤੇ 1500 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਜਾਣਕਾਰੀ ਅਨੁਸਾਰ ਥਾਣੇਦਾਰ ਜਸਪਾਲ ...

ਪੂਰੀ ਖ਼ਬਰ »

ਪਤੀ ਦਾ ਕਤਲ ਕਰਨ ਦੇ ਦੋਸ਼ਾਂ ਤਹਿਤ ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਉਮਰ ਕੈਦ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਇੱਥੋਂ ਦੇ ਸੈਸ਼ਨ ਜੱਜ ਸਤਵਿੰਦਰ ਸਿੰਘ ਵੱਲੋਂ ਆਪਣੇ ਇਕ ਅਹਿਮ ਫ਼ੈਸਲੇ 'ਚ ਪਿੰਡ ਡੱਗੋ ਰੋਮਾਣਾ ਦੀ ਇਕ ਲੜਕੀ ਸਮੇਤ ਤਿੰਨ ਵਿਅਕਤੀਆਂ ਨੂੰ ਪੱਕੀ ਉਮਰ ਕੈਦ ਅਤੇ 21-21 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ | ...

ਪੂਰੀ ਖ਼ਬਰ »

ਚੋਰ ਦਿਨ ਦਿਹਾੜੇ ਦੋ ਤੋਲੇ ਸੋਨਾ ਤੇ 30 ਹਜ਼ਾਰ ਦੀ ਨਕਦੀ ਲੈ ਕੇ ਫਰਾਰ

ਸਾਦਿਕ, 19 ਮਈ (ਆਰ. ਐੱਸ. ਧੁੰਨਾ)-ਸਥਾਨਕ ਫ਼ਰੀਦਕੋਟ ਵਾਲੀ ਸੜਕ 'ਤੇ ਪੈਂਦੇ ਮਾਨੀ ਸਿੰਘ ਵਾਲਾ ਮੋੜ ਦੇ ਨੇੜੇ ਬੋਹੜ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰੋਂ ਚੋਰਾਂ ਵੱਲੋਂ ਦਿਨ ਦਿਹਾੜੇ ਦੋ ਤੋਲਾ ਸੋਨਾ ਤੇ 30 ਹਜ਼ਾਰ ਰੁਪਏ ਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦਾ ਸਹੁੰ ਚੁੱਕ ਸਮਾਗਮ ਅੱਜ

ਜੈਤੋ, 19 ਮਈ (ਭੋਲਾ ਸ਼ਰਮਾ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਇਕਾਈ ਦੀ ਨਵੀਂ ਟੀਮ ਦਾ ਸਹੁੰ ਚੁੱਕ ਸਮਾਗਮ ਅੱਜ 20 ਮਈ ਦਿਨ ਸ਼ਨੀਵਾਰ ਨੂੰ ਰਾਤੀਂ 8 ਵਜੇ ਚੌਧਰੀ ਚਿਰੰਜੀ ਲਾਲ ਦੀ ਧਰਮਸ਼ਾਲਾ ਵਿਖੇ ਆਯੋਜਿਤ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਪ੍ਰੀਸ਼ਦ ...

ਪੂਰੀ ਖ਼ਬਰ »

ਮਾਂ ਵੈਸ਼ਨੋ ਦੇਵੀ ਮੰਦਿਰ ਵਿਖੇ ਧਾਰਮਿਕ ਸਮਾਰੋਹ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਸਰਪ੍ਰਸਤ ਦੇਵਾ, ਬਾਵੀ ਦੇਵੀ ਦੀ ਪ੍ਰਧਾਨਗੀ ਹੇਠ ਦੇਵ ਭੂਮੀ ਮਾਂ ਵੈਸ਼ਨੋ ਦੇਵੀ ਮੰਦਿਰ ਹਰੀ ਨੌਾ ਰੋਡ ਕੋਟਕਪੂਰਾ ਵਿਖੇ ਸਮੂਹ ਮੰਦਿਰ ਕਮੇਟੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਂ ਭਗਵਤੀ ਦੀ ਵਿਸ਼ਾਲ ਚੌਕੀ ਦਾ ਪੰਜ ...

ਪੂਰੀ ਖ਼ਬਰ »

ਪੰਜਗਰਾਈਾ ਕਲਾਂ 'ਚ ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਕੈਂਪ

ਪੰਜਗਰਾੲੀਂ ਕਲਾਂ, 19 ਮਈ (ਸੁਖਮੰਦਰ ਸਿੰਘ ਬਰਾੜ)-ਸਿਵਲ ਸਰਜਨ ਫ਼ਰੀਦਕੋਟ ਡਾ.ਰਾਮ ਲਾਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਡਾ.ਮੁਰਾਰੀ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਸਵਰੂਪ ਕੌਰ ਰੋਮਾਣਾ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਮੁਢਲਾ ਸਿਹਤ ਕੇਂਦਰ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਕਰਮਚਾਰੀਆਂ ਦੀ ਮੀਟਿੰਗ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਦਫ਼ਤਰ ਮਾਰਕੀਟ ਕਮੇਟੀ ਕੋਟਕਪੂਰਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਸਥਾਨਕ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ 'ਚ ਜਥੇਬੰਦੀ ਵੱਲੋਂ ਇਕ ਮੀਟਿੰਗ ਕੀਤੀ ਗਈ | ਜਿਸ 'ਚ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ...

ਪੂਰੀ ਖ਼ਬਰ »

ਤਹਿਸੀਲ ਦਫ਼ਤਰ 'ਚ ਨਵੇਂ ਆਏ ਅਧਿਕਾਰੀਆਂ ਦਾ ਸਵਾਗਤ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਉਪ ਮੰਡਲ ਮੈਜਿਸਟ੍ਰੇਟ ਮਨਦੀਪ ਕੌਰ, ਤਹਿਸੀਲਦਾਰ ਅਸ਼ੋਕ ਕੁਮਾਰ ਬਾਂਸਲ ਅਤੇ ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸੱਚਰ ਨੂੰ ਕੋਟਕਪੂਰਾ ਵਿਖੇ ਨਿਯੁਕਤ ਹੋਣ 'ਤੇ ਬਾਰ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਐਡਵੋਕੇਟ ਗੁਰਮੇਲ ...

ਪੂਰੀ ਖ਼ਬਰ »

ਕੁਲਤਾਰ ਸਿੰਘ ਸੰਧਵਾਂ ਨੇ ਪ੍ਰਾਇਮਰੀ ਸਕੂਲ ਮੌੜ ਨੂੰ 35 ਹਜ਼ਾਰ ਦਾ ਪ੍ਰਵਾਨਗੀ ਪੱਤਰ ਸੌਾਪਿਆ

ਕੋਟਕਪੂਰਾ, 19 ਮਈ (ਮੇਘਰਾਜ)-ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਐਮ.ਪੀ. ਫ਼ੰਡ 'ਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੌੜ ਨੂੰ ਸਕੂਲ ਦੀ ਇਮਾਰਤ ਲਈ 35 ਹਜ਼ਾਰ ਰੁਪਏ ਮਨਜ਼ੂਰ ਕਰਵਾਏ ਅਤੇ ਪ੍ਰਵਾਨਗੀ ਪੱਤਰ ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ, ਸਮੂਹ ...

ਪੂਰੀ ਖ਼ਬਰ »

ਸਾਂਸਦ ਕੋਟੇ 'ਚ ਸੱਤ ਸਕੂਲਾਂ ਨੂੰ 12 ਲੱਖ ਦੀ ਗਰਾਂਟ ਵੰਡੀ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਫ਼ਰੀਦਕੋਟ ਤੋਂ ਸਾਂਸਦ ਪ੍ਰੋ: ਸਾਧੂ ਸਿੰਘ ਵੱਲੋਂ ਆਪਣੇ ਕੋਟੇ 'ਚ ਸਕੂਲਾਂ ਦੇ ਕੰਮਾਂ ਲਈ ਮੰਗੀ ਗਈ ਗਰਾਂਟ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ | ਇਹ ਗਰਾਂਟ ਵੰਡਣ ਲਈ ਸਕੂਲਾਂ 'ਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ...

ਪੂਰੀ ਖ਼ਬਰ »

ਫ਼ਾਲਤੂ ਘਾਹ-ਫੂਸ ਕਾਰਨ ਸੂਆ ਟੁੱਟਣ ਦਾ ਡਰ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ਦੇ ਕੋਲੋਂ ਲੰਘਦਾ ਸੂਏ 'ਚ ਫ਼ਾਲਤੂ ਘਾਹ-ਫੂਸ ਦੀ ਭਰਮਾਰ ਕਾਰਨ ਇਹ ਕਿਸੇ ਸਮੇਂ ਵੀ ਟੁੱਟ ਸਕਦਾ ਹੈ | ਵੇਖਿਆ ਗਿਆ ਹੈ ਕਿ ਸੂਏ ਦੇ ਦੋਹੀਂ ਪਾਸੀਂ ਘਾਹ, ਪੰਨੀ, ਸਰ ਅਤੇ ਹੋਰ ਫ਼ਾਲਤੂ ਸਾਮਾਨ ਉੱਗ ਚੁੱਕਾ ਹੈ ਅਤੇ ...

ਪੂਰੀ ਖ਼ਬਰ »

ਯੂਨੀਕ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਯਾਤਰਾ ਕੀਤੀ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਯੁੂਨੀਕ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਦਾ ਇਕ ਵਿੱਦਿਅਕ ਯਾਤਰਾ ਪ੍ਰੋਗਰਾਮ ਪਿ੍ੰਸੀਪਲ ਰਮਨਦੀਪ ਕੌਰ ਦੀ ਅਗਵਾਈ ਹੇਠ ਰੱਖਿਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਇਤਿਹਾਸਕ ਗੁਰਦੁਆਰਾ ...

ਪੂਰੀ ਖ਼ਬਰ »

ਕੋਟਕਪੂਰਾ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਕਰਾਇਆ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ, ਮੇਘਰਾਜ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਅਗਰਵਾਲ ਧਰਮਸ਼ਾਲਾ ਕੋਟਕਪੂਰਾ ਵਿਖੇ ਇਕ ਵਿਸ਼ੇਸ਼ ਸਮਾਰੋਹ ਕਰਾਇਆ ਗਿਆ | ਜਿਸ ਵਿਚ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਮੌੜ ਤੋਂ ਬੱਲਮਗੜ੍ਹ ਰੋਡ 'ਤੇ ਪੁਲੀਆਂ ਬਣਾਉਣ ਦਾ ਕੰਮ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਬੱਲਮਗੜ੍ਹ ਤੋਂ ਮੌੜ ਤੱਕ ਦੋ ਪੁਲੀਆਂ ਟੁੱਟੀਆਂ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਸੀ ਅਤੇ ਇਸ ਸਬੰਧੀ ਹਲਕੇ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਪਹਿਲਕਦਮੀ ਤੇ ਪੰਜਾਬ ਮੰਡੀਕਰਨ ਬੋਰਡ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ-ਸੰਧੂ

ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ 'ਚ ਕਾਂਗਰਸ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ ਨਜ਼ਰ ਆ ਰਹੇ ਹਨ, ਕਿਉਂਕਿ ਇਸ ਕਾਰਜਕਾਲ 'ਚ ਪ੍ਰਸ਼ਾਸਨਿਕ ਕੰਮਾਂ 'ਚ ਸਿਆਸੀ ਦਖ਼ਲਅੰਦਾਜ਼ੀ ਬੰਦ ਹੋਣ ਕਰਕੇ ਆਮ ਲੋਕਾਂ ਨੂੰ ਜਲਦੀ ...

ਪੂਰੀ ਖ਼ਬਰ »

ਸਾਬਕਾ ਸੈਸ਼ਨ ਜੱਜ ਦੇ ਯਤਨਾਂ ਨਾਲ ਲੱਖਾਂ ਦੇ ਲੈਣ-ਦੇਣ ਦਾ ਝਗੜਾ ਇਕ ਮੀਟਿੰਗ 'ਚ ਨਿੱਬੜਿਆ

ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਸੈਂਕੜੇ ਪਰਿਵਾਰਕ ਝਗੜਿਆਂ ਨੰੂ 'ਪੰਚਾਇਤੀ ਫ਼ੈਸਲਿਆਂ' ਰਾਹੀਂ ਨਜਿੱਠਣ ਵਾਲੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨੈਲ ਸਿੰਘ ਆਹੀ ਨੇ ਲੱਖਾਂ ਰੁਪਏ ਦੀਆਂ ਕਮੇਟੀਆਂ ਦੇ ਇਕ ...

ਪੂਰੀ ਖ਼ਬਰ »

ਸੜਕ ਨਿਰਮਾਣ ਨਾਲ ਜੈਤੋ ਵਾਸੀਆਂ ਦੇ ਚਿਹਰੇ ਖਿੜੇ

ਜੈਤੋ, 19 ਮਈ (ਭੋਲਾ ਸ਼ਰਮਾ)-ਇੱਥੋਂ ਦੇ ਮੇਨ ਬਾਜ਼ਾਰ ਦੀ ਚਿਰੋਕਣੀ ਪੁੱਟੀ ਹੋਈ ਸੜਕ ਨੂੰ ਬਣਾਉਣ ਦਾ ਕੰਮ ਆਰੰਭ ਦਿੱਤਾ ਹੈ | ਕੰਮ ਦੀ ਸ਼ੁਰੂਆਤ ਕਰਾਉਣ ਪੁੱਜੇ ਕਾਂਗਰਸੀ ਆਗੂਆਂ ਦਾ ਸ਼ਹਿਰੀਆਂ ਵੱਲੋਂ ਸਵਾਗਤ ਕੀਤਾ ਗਿਆ | ਉਦਘਾਟਨੀ ਰਸਮ ਮੌਕੇ ਪਹੁੰਚੇ ਸਾਬਕਾ ...

ਪੂਰੀ ਖ਼ਬਰ »

ਸਰਪੰਚ ਭਗਤ ਸਿੰਘ ਫ਼ਤੂਹੀਖੇੜਾ ਦੀ ਪਤਨੀ ਦਾ ਭੋਗ ਭਲਕੇ

ਮਲੋਟ, 19 ਮਈ (ਅਜਮੇਰ ਸਿੰਘ ਬਰਾੜ)-ਦਰਵੇਸ਼ ਦਰਸ਼ਨ ਸਿੰਘ ਦੀ ਨੂੰ ਹ ਅਤੇ ਪਿੰਡ ਫ਼ਤੂਹੀ ਖੇੜਾ ਦੇ ਸਰਪੰਚ ਭਗਤ ਸਿੰਘ ਦੀ ਪਤਨੀ ਸੁਖਵਿੰਦਰ ਕੌਰ (30) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮੌਤ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ...

ਪੂਰੀ ਖ਼ਬਰ »

ਆਪਣੀ ਇੱਛਾ 'ਤੇ ਗੈਸ ਸਬਸਿਡੀ ਛੱਡਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨੇ ਭੇਜੇ ਧੰਨਵਾਦ ਪੱਤਰ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਆਪਣੀ ਇੱਛਾ ਅਨੁਸਾਰ ਆਪਣੀ ਰਸੋਈ ਗੈਸ 'ਤੇ ਸਬਸਿਡੀ ਛੱਡਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੇ ਗਏ ਧੰਨਵਾਦ ਪੱਤਰ ਵੰਡਣ ਲਈ ਸਥਾਨਕ ਆਫ਼ੀਸਰ ਕਲੱਬ ਵਿਖੇ ...

ਪੂਰੀ ਖ਼ਬਰ »

ਦਿਹਾੜੀਦਾਰ ਕਾਮੇ ਸਰਕਾਰੀ ਲਾਭ ਲੈਣ ਲਈ ਝੱਲ ਰਹੇ ਨੇ ਮੁਸ਼ਕਿਲਾਂ-ਕਾਮਰੇਡ ਕੁਲਵੰਤ ਰਾਏ

ਮਲੋਟ, 19 ਮਈ (ਅਜਮੇਰ ਸਿੰਘ ਬਰਾੜ)-ਸਰਕਾਰੀ ਲਾਭ ਲੈਣ ਲਈ ਕਿਰਤੀ ਕਾਮਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਕਿਰਤੀ ਕਾਮਿਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਿਰਤ ਵਿਭਾਗ ਦਫ਼ਤਰ 'ਚ ਕਾਪੀਆਂ ਨਵੀਆਂ ਬਣਵਾਉਣ ਲਈ ਅਤੇ ਰੀਨਿਊ ਕਰਵਾਉਣ ਲਈ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਅੱਤਵਾਦ ਵਿਰੁੱਧ ਸਹੁੰ ਚੁਕਾਈ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਫ਼ਰੀਦਕੋਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਵਿਰੁੱਧ ਸਹੁੰ ਚੁੱਕੀ | ਇਸ ਸਿਲਸਿਲੇ 'ਚ ਦਫ਼ਤਰ ਸਿਵਲ ਸਰਜਨ ਫ਼ਰੀਦਕੋਟ ਵਿਖੇ ਸਿਵਲ ਸਰਜਨ ਡਾ. ਰਾਮ ਲਾਲ ਨੇ ...

ਪੂਰੀ ਖ਼ਬਰ »

ਕਮਾਲ-ਏ-ਜੰਗਲਾਤ ਵਿਭਾਗ ਦਿਆਲ ਸਿੰਘ ਕੋਲਿਆਂਵਾਲੀ ਮਾਮਲੇ 'ਚ ਆਸੇ-ਪਾਸੇ ਤੀਰ ਬਿੰਨ੍ਹ ਕਾਗਜ਼ਾਂ ਦਾ ਢਿੱਡ ਭਰਿਆ

ਮੰਡੀ ਕਿੱਲਿਆਂਵਾਲੀ/ਡੱਬਵਾਲੀ, 19 ਮਈ (ਇਕਬਾਲ ਸਿੰਘ ਸ਼ਾਂਤ)-ਜੰਗਲਾਤ ਵਿਭਾਗ ਨੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਸਿਆਸੀ ਵੁੱਕਤ ਮੂਹਰੇ ਅੱਜ ਕਮਾਲ ਕਰਦਿਆਂ ਸਿੱਧਾ ਨਿਸ਼ਾਨੇ ਦੀ ਜਗ੍ਹਾ ਆਸੇ-ਪਾਸੇ ਤੀਰ ਬਿੰਨ੍ਹ ਕਾਗਜ਼ਾਂ ਦਾ ਢਿੱਡ ਭਰ ਦਿੱਤਾ | ਵਿਭਾਗ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX