ਤਾਜਾ ਖ਼ਬਰਾਂ


ਬੰਗਾ ਦੇ ਸਤਵੇ ਗੇੜ ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅਗੇ
. . .  1 minute ago
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਜਸਬੀਰ ਡਿੰਪਾ 123443 ਵੋਟਾਂ ਨਾਲ ਅੱਗੇ
. . .  1 minute ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 69791 ਵੋਟਾਂ ਨਾਲ ਅੱਗੇ
. . .  2 minutes ago
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ 129298 ਵੋਟਾਂ ਨਾਲ ਅੱਗੇ
. . .  3 minutes ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 6915 ਵੋਟਾਂ ਨਾਲ ਅੱਗੇ
. . .  4 minutes ago
ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੋਂ 69791 ਵੋਟਾਂ ਨਾਲ ਅੱਗੇ। ਮੁਹੰਮਦ ਸਦੀਕ ਨੂੰ 352321 ਤੇ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ 282536 ਤੇ ਆਪ ਦੇ ਪ੍ਰੋ਼ ਸਾਧੂ ਸਿੰਘ ਨੂੰ 97087 ਵੋਟਾਂ ਕਾਊਂਟ ਹੋਈਆਂ । ਨੋਟਾ ਨੂੰ 14980
. . .  5 minutes ago
8277 ਵੋਟਾਂ ਦੇ ਫ਼ਰਕ ਨਾਲ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਖਰੀ ਗੇੜ ਵਿੱਚ ਸੁਖਬੀਰ ਸਿੰਘ ਬਾਦਲ ਅੱਗੇ
. . .  6 minutes ago
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 73086 ਵੋਟਾਂ ਨਾਲ ਅੱਗੇ
. . .  7 minutes ago
ਹੁਸ਼ਿਆਰਪੁਰ : ਭਾਜਪਾ ਦੇ ਉਮੀਦਵਾਰ ਸੋਮਪ੍ਰਕਾਸ਼ 43343 ਵੋਟਾਂ ਨਾਲ ਅੱਗੇ
. . .  8 minutes ago
15407 ਵੋਟਾਂ ਦੇ ਫ਼ਰਕ ਨਾਲ ਮਲੋਟ ਵਿਧਾਨ ਸਭਾ ਹਲਕੇ ਤੋਂ ਸੁਖਬੀਰ ਸਿੰਘ ਬਾਦਲ 12ਵੇਂ ਗੇੜ ਵਿੱਚ ਅੱਗੇ
. . .  8 minutes ago
ਬਠਿੰਡਾ : ਅਕਾਲੀ ਦਲ 406273, ਕਾਂਗਰਸ 395791, ਆਪ 109480
. . .  9 minutes ago
ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 69045 ਵੋਟਾਂ ਨਾਲ ਅੱਗੇ।
. . .  10 minutes ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 69152 ਵੋਟਾਂ ਨਾਲ ਅੱਗੇ
. . .  11 minutes ago
7973 ਵੋਟਾਂ ਨਾਲ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਸੁਖਬੀਰ ਸਿੰਘ ਬਾਦਲ 13ਵੇਂ ਗੇੜ 'ਚ ਅੱਗੇ
. . .  15 minutes ago
ਕਾਂਗਰਸੀ ਵਰਕਰਾਂ ਵੱਲੋਂ ਡਿੰਪਾ ਦੀ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ
. . .  16 minutes ago
ਖਡੂਰ ਸਾਹਿਬ, 23 ਮਈ (ਮਾਨ ਸਿੰਘ) - ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ 1,11,775 ਵੋਟਾਂ ਨਾਲ ਅੱਗੇ ਜਾ ਰਹੇ ਹਨ ਅਤੇ ਡਿੰਪਾ ਦੇ ਸਮਰਥਕਾਂ ਵੱਲੋਂ ਡਿੰਪਾ ਦੀ ਜਿੱਤ ਦੀ ਖ਼ੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਗਈ ....
ਗੁਰਦਾਸਪੁਰ ਤੋਂ ਸੰਨੀ ਦਿਓਲ 77293 ਵੋਟਾਂ ਨਾਲ ਅੱਗੇ
. . .  16 minutes ago
ਹਲਕਾ ਅਟਾਰੀ 'ਚ 12ਵੇਂ ਗੇੜ ਦੀ ਗਿਣਤੀ ਤੋਂ ਬਾਅਦ ਗੁਰਜੀਤ ਔਜਲਾ ਆਪਣੇ ਵਿਰੋਧੀ ਹਰਦੀਪ ਪੁਰੀ ਨਾਲੋਂ 9520 ਵੋਟਾਂ ਨਾਲ ਅੱਗੇ
. . .  18 minutes ago
ਲੁਧਿਆਣਾ 'ਚ ਅਕਾਲੀ-ਭਾਜਪਾ ਉਮੀਦਵਾਰ ਦੀ ਹਾਰ ਕਾਰਨ ਭਾਜਪਾ ਵਾਲੇ ਨਹੀਂ ਵੰਡਣਗੇ ਲੱਡੂ
. . .  21 minutes ago
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,18,111 ਵੋਟਾਂ ਨਾਲ ਅੱਗੇ
. . .  22 minutes ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 4970 ਵੋਟਾਂ ਨਾਲ ਕਾਂਗਰਸ ਤੋਂ ਅੱਗੇ
. . .  24 minutes ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 118540 ਵੋਟਾਂ ਨਾਲ ਅੱਗੇ
. . .  25 minutes ago
ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 71355 ਵੋਟਾਂ ਨਾਲ ਅੱਗੇ
. . .  25 minutes ago
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ 40736 ਵੋਟਾਂ ਨਾਲ ਅੱਗੇ
. . .  27 minutes ago
ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ 36,258 ਵੋਟਾਂ ਨਾਲ ਅੱਗੇ
. . .  28 minutes ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 160940 ਵੋਟਾਂ ਨਾਲ ਅੱਗੇ
. . .  28 minutes ago
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 72165 ਵੋਟਾਂ ਨਾਲ ਅੱਗੇ
. . .  30 minutes ago
ਵਿਧਾਨ ਸਭਾ ਹਲਕਾ ਖਰੜ ਤੋਂ 7ਵੇਂ ਰਾਊਂਡ 'ਚ ਪ੍ਰੋ. ਚੰਦੂਮਾਜਰਾ ਨੂੰ 52,245 ਅਤੇ ਮਨੀਸ਼ ਤਿਵਾੜੀ ਨੂੰ 59,027 ਵੋਟਾਂ ਹੋਈਆਂ ਹਾਸਲ
. . .  31 minutes ago
ਗੁਰਦਾਸਪੁਰ ਤੋਂ ਸੰਨੀ ਦਿਓਲ 71075 ਵੋਟਾਂ ਨਾਲ ਅੱਗੇ
. . .  31 minutes ago
ਫਗਵਾੜਾ ਤੋਂ ਭਾਜਪਾ ਉਮੀਦਵਾਰ ਸੋਮਪ੍ਰਕਾਸ਼ 5146 ਵੋਟਾਂ ਨਾਲ ਅੱਗੇ
. . .  31 minutes ago
ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 62178 ਵੋਟਾਂ ਨਾਲ ਅੱਗੇ
. . .  32 minutes ago
ਵਿਧਾਨ ਸਭਾ ਹਲਕਾ ਮਜੀਠਾ ਦੇ 13ਵੇਂ ਗੇੜ ਦੇ ਰੁਝਾਨ ਆਉਣ ਮਗਰੋਂ ਹਰਦੀਪ ਪੁਰੀ 9659 ਵੋਟਾਂ ਨਾਲ ਅੱਗੇ
. . .  33 minutes ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 1,23,635 ਵੋਟਾਂ ਨਾਲ ਅੱਗੇ
. . .  33 minutes ago
ਮੋਹਾਲੀ 'ਚ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ 8522 ਵੋਟਾਂ ਨਾਲ ਅੱਗੇ
. . .  35 minutes ago
ਬਠਿੰਡਾ 'ਚ ਹਰਸਿਮਰਤ ਕੌਰ ਬਾਦਲ 12,000 ਵੋਟਾਂ ਨਾਲ ਕਰ ਰਹੀ ਹੈ ਲੀਡ
. . .  35 minutes ago
ਚੰਡੀਗੜ੍ਹ ਦੇ ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 45,169 ਵੋਟਾਂ ਨਾਲ ਅੱਗੇ
. . .  36 minutes ago
9ਵੇਂ ਰਾਊਂਡ ਤੋਂ ਬਾਅਦ ਕੇਂਦਰੀ ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ 5000 ਵੋਟਾਂ ਨਾਲ ਅੱਗੇ
. . .  37 minutes ago
ਆਦਮਪੁਰ ਤੋਂ ਬਸਪਾ 5800 ਵੋਟਾਂ ਨਾਲ ਅੱਗੇ
. . .  38 minutes ago
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,11,775 ਵੋਟਾਂ ਨਾਲ ਅੱਗੇ
. . .  41 minutes ago
ਵਿਧਾਨ ਸਭਾ ਹਲਕਾ ਅਜਨਾਲਾ ਦੇ 9 ਰਾਊਂਡ ਪੂਰੇ ਹੋਣ ਉਪਰੰਤ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 22697 ਵੋਟਾਂ ਨਾਲ ਅੱਗੇ
. . .  42 minutes ago
ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 57411 ਵੋਟਾਂ ਨਾਲ ਅੱਗੇ
. . .  42 minutes ago
ਸੁਜਾਨਪੁਰ 'ਚ 13ਵੇਂ ਗੇੜ 'ਚ ਭਾਜਪਾ 1811 ਨਾਲ ਕਾਂਗਰਸ ਤੋਂ ਅੱਗੇ
. . .  43 minutes ago
ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ 11ਵੇਂ ਗੇੜ ਵਿੱਚ ਸੁਖਬੀਰ ਸਿੰਘ ਬਾਦਲ 7793 ਵੋਟਾਂ ਨਾਲ ਅੱਗੇ
. . .  44 minutes ago
ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ. ਅਮਰ ਸਿੰਘ 56,855 ਵੋਟਾਂ ਨਾਲ ਅੱਗੇ
. . .  45 minutes ago
ਅਬੋਹਰ 'ਚ ਵੋਟਾਂ ਦੀ ਗਿਣਤੀ ਪੂਰੀ, ਸੁਖਬੀਰ ਸਿੰਘ ਬਾਦਲ 26000 ਵੋਟਾਂ ਨਾਲ ਜਿੱਤੇ
. . .  45 minutes ago
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 67204 ਵੋਟਾਂ ਨਾਲ ਅੱਗੇ
. . .  47 minutes ago
ਬਠਿੰਡਾ 'ਚ ਹਰਸਿਮਰਤ ਕੌਰ ਬਾਦਲ 11,138 ਵੋਟਾਂ ਨਾਲ ਕਰ ਰਹੀ ਹੈ ਲੀਡ
. . .  48 minutes ago
ਲੋਕ ਸਭਾ ਹਲਕਾ ਫ਼ਰੀਦਕੋਟ 'ਚ 'ਨੋਟਾ' 13255
. . .  49 minutes ago
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,07,717 ਵੋਟਾਂ ਨਾਲ ਅੱਗੇ
. . .  50 minutes ago
ਜਲੰਧਰ ਦੇ ਨਕੋਦਰ ਤੋਂ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ 2000 ਵੋਟਾਂ ਤੋਂ ਅੱਗੇ
. . .  50 minutes ago
ਸੁਜਾਨਪੁਰ ਤੋਂ ਕਾਂਗਰਸ 1966 ਵੋਟਾਂ ਨਾਲ ਅੱਗੇ
. . .  51 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549

ਬਠਿੰਡਾ /ਮਾਨਸਾ

ਕੋਆਪਰੇਟਿਵ ਬੈਂਕ ਤਿਉਣਾ 'ਚੋਂ 14.51 ਲੱਖ ਦੀ ਚੋਰੀ

ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)-ਕੋਆਪਰੇਟਿਵ ਬੈਂਕ ਪਿੰਡ ਤਿਉਣਾ 'ਚੋਂ 14.51 ਲੱਖ ਰੁਪਏ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਦਾਣਾ ਮੰਡੀ 'ਚ ਸਥਿਤ ਕੋਆਪਰੇਟਿਵ ਬੈਂਕ 'ਚ ਬੀਤੀ ਕੁੱਝ ਅਣਪਛਾਤੇ ਵਿਅਕਤੀ ਬੈਂਕ ਦਾ ਜੰਗਲਾ ਪੱਟ ਕੇ ਬੈਂਕ 'ਚ ਦਾਖ਼ਲ ਹੋ ਗਏ, ਜਿਸ ਪਿੱਛੋਂ ਉਨ੍ਹਾਂ ਨੇ ਬੈਂਕ ਅੰਦਰ ਦਾਖ਼ਲ ਹੋਣ ਲਈ ਅਗਲੇ ਦਰਵਾਜ਼ੇ ਦਾ ਜਿੰਦਰਾ ਭੰਨਿਆ ਅਤੇ ਕੈਸ਼ ਵਾਲੇ ਸੇਫ਼ ਨੂੰ ਕਿਸੇ ਅਤੀ ਆਧੁਨਿਕ ਕਟਰ ਦੀ ਸਹਾਇਤਾ ਨਾਲ ਕੱਟਿਆ | ਬੈਂਕ ਮੈਨੇਜਰ ਮਨਦੀਪ ਸਿੰਘ ਅਨੁਸਾਰ ਚੋਰ 14 ਲੱਖ 51 ਹਜ਼ਾਰ 473 ਰੁਪਏ ਚੋਰੀ ਕਰ ਕੇ ਲੈ ਗਏ ਹਨ | ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਭੰਨ ਦਿੱਤੇ | ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦਾ ਅੱਜ ਸਵੇਰੇ ਪਤਾ ਲੱਗਾ, ਜਦੋਂ ਸਫ਼ਾਈ ਸੇਵਿਕਾ ਸਫ਼ਾਈ ਕਰਨ ਲਈ ਕਰੀਬ 9:30 ਵਜੇ ਬੈਂਕ ਪੁੱਜੀ | ਉਸ ਨੇ ਜੰਗਲਾ ਪੁੱਟਿਆ ਅਤੇ ਜਿੰਦਰਾ ਟੁੱਟਾ ਵੇਖ ਕੇ ਬੈਂਕ ਸਟਾਫ਼ ਨੂੰ ਫ਼ੋਨ ਕੀਤਾ ਅਤੇ ਸਟਾਫ਼ ਨੇ ਪੁੱਜ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਹੀ ਐਸ. ਐਸ. ਪੀ. ਬਠਿੰਡਾ ਨਵੀਨ ਸ਼ਰਮਾ, ਡੀ. ਐਸ. ਪੀ., ਐਸ. ਐਚ. ਓ. ਸਦਰ ਸੰਦੀਪ ਭਾਟੀ ਅਤੇ ਹੋਰ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ | ਐਸ. ਐਚ. ਓ. ਸੰਦੀਪ ਭਾਟੀ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਜਾਂਚ ਆਰੰਭ ਦਿੱਤੀ ਹੈ | ਉਨ੍ਹਾਂ ਆਖਿਆ ਕਿ ਦੋਸ਼ੀ ਜਲਦੀ ਹੀ ਗਿ੍ਫ਼ਤਾਰ ਕਰ ਲਏ ਜਾਣਗੇ | ਬੈਂਕ 'ਚ ਐਨਾ ਕੈਸ਼ ਰਾਤ ਸਮੇਂ ਛੱਡ ਕੇ ਜਾਣ ਬਾਰੇ ਪੁੱਛੇ ਜਾਣ 'ਤੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੇ 3 ਵਜੇ 15.50 ਲੱਖ ਕੈਸ਼ ਜਮ੍ਹਾਂ ਕਰਵਾਇਆ ਸੀ ਅਤੇ ਬੈਂਕ 'ਚ ਚੋਰੀ ਹੋਇਆ ਕੈਸ਼ 3 ਤੋਂ 4 ਵਜੇ ਦਰਮਿਆਨ ਆਇਆ ਸੀ | ਕਣਕ ਦਾ ਸੀਜਨ ਹੋਣ ਕਾਰਣ ਹੀ ਏਨੀ ਵੱਡੀ ਰਕਮ ਬੈਂਕ 'ਚ ਹੋਣਾ ਆਮ ਗੱਲ ਹੈ |

ਸਰਕਾਰੀ ਸਕੂਲਾਂ ਦਾ 12ਵੀਂ ਜਮਾਤ ਦਾ ਨਤੀਜਾ ਚਿੰਤਾਜਨਕ

ਬਠਿੰਡਾ, 19 ਮਈ (ਹੁਕਮ ਚੰਦ ਸ਼ਰਮਾ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ (ਆਮ ਆਦਮੀ ਪਾਰਟੀ) ਦੇ ਆਗੂ ਸ: ਐਚ. ਐਸ. ਫੂਲਕਾ ਨੇ ਇਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ 10+2 ਜਮਾਤ ਦੇ ਆਏ ਨਤੀਜੇ 'ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਵਿਚ ਸਕੂਲਾਂ ਸਿੱਖਿਆ 'ਚ ਵਿਆਪਕ ਸੁਧਾਰ ...

ਪੂਰੀ ਖ਼ਬਰ »

ਬਿਮਾਰੀ ਤੋਂ ਪ੍ਰੇਸ਼ਾਨ ਮੁਟਿਆਰ ਵੱਲੋਂ ਖ਼ੁਦਕਸ਼ੀ

ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਸੁਰਖਪੀਰ ਰੋਡ 'ਤੇ ਰਹਿਣ ਵਾਲੀ ਇਕ ਨੌਜਵਾਨ ਲੜਕੀ ਵੱਲੋਂ ਆਪਣੀ ਬਿਮਾਰੀ ਤੋਂ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕਸ਼ੀ ਕਰਨ ਦੀ ਖ਼ਬਰ ਹੈ | ਐਸ.ਐਚ.ਓ. ਥਾਣਾ ਕੈਨਾਲ ਕਲੋਨੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿ੍ਯੰਕਾ ...

ਪੂਰੀ ਖ਼ਬਰ »

ਡੀ. ਆਰ. ਐਮ. ਰੇਲਵੇ ਨੂੰ ਲਿਖਤੀ ਮੰਗ ਪੱਤਰ ਭੇਜ ਕੇ ਕੋਲੇ ਦਾ ਰੈਕ ਬੰਦ ਕਰਨ ਦੀ ਕੀਤੀ ਅਪੀਲ

ਭੁੱਚੋ ਮੰਡੀ, 19 ਮਈ (ਬਿੱਕਰ ਸਿੰਘ ਸਿੱਧੂ)-ਸਥਾਨਕ ਰੇਲਵੇ ਹੈਡ ਤੇ ਲਗਦੇ ਕੋਲੇ ਦੇ ਰੈਕ ਦੌਰਾਨ ਕੋਲਾ ਟਰੱਕਾਂ ਵਿੱਚ ਭਰਨ ਸਮੇਂ ਉੱਡਦੀ ਕਾਲੀ ਰਾਖ ਨਾਲ ਮੰਡੀ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਮੰਡੀ ਦੀਆਂ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਅਤੇ ...

ਪੂਰੀ ਖ਼ਬਰ »

ਪੀੜ੍ਹਤ ਔਰਤ ਵੱਲੋਂ ਇਨਸਾਫ਼ ਦੀ ਮੰਗ

ਭਾਗੀਵਾਂਦਰ, 19 ਮਈ (ਮਹਿੰਦਰ ਸਿੰਘ ਰੂਪ)- ਨੇੜਲੇ ਪਿੰਡ ਚੱਠੇਵਾਲਾ ਦੀ ਰਹਿਣ ਵਾਲੀ ਇੱਕ ਔਰਤ ਸਰਬਜੀਤ ਕੌਰ ਪਤਨੀ ਹਰਦੇਵ ਸਿੰਘ ਨੇ ਪਿੰਡ ਚੱਠੇਵਾਲਾ ਦੇ ਹੀ ਰਹਿਣ ਵਾਲੇ ਕਥਿਤ ਦੋਸ਼ੀ ਅਜੈਬ ਸਿੰਘ, ਰਣ ਸਿੰਘ ਸਿੰਘ ਪੁੱਤਰਾਨ ਹਰਦਮ ਸਿੰਘ, ਸਿਮਰਜੀਤ ਸਿੰਘ ਪੁੱਤਰ ਅਜੈਬ ...

ਪੂਰੀ ਖ਼ਬਰ »

ਬੱਸ ਅੱਗ ਕਾਂਡ 'ਚ ਜ਼ਖ਼ਮੀ ਇਕ ਹੋਰ ਔਰਤ ਦੀ ਮੌਤ

ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)-ਬੀਤੀ 13 ਮਈ ਨੂੰ ਰਾਮਪੁਰਾ ਵਿਖੇ ਵਾਪਰੇ ਦੁਖਦਾਈ ਬੱਸ ਅੱਗ ਕਾਂਡ ਵਿਚ ਝੁਲਸੀ ਇਕ ਹੋਰ ਔਰਤ ਦੀ ਮੌਤ ਹੋ ਗਈ ਹੈ | ਜਾਣਕਾਰੀ ਮੁਤਾਬਿਕ ਸੰਤਰੋ ਦੇਵੀ (46) ਵੀ ਅੱਗ ਲੱਗਣ ਵਾਲੀ ਬੱਸ ਵਿਚ ਸਵਾਰ ਸੀ ਅਤੇ ਉਹ ਇਸ ਵਿਚ 50 ਫ਼ੀਸਦੀ ਤੋਂ ...

ਪੂਰੀ ਖ਼ਬਰ »

-ਪਿੰਡ ਭਾਈਰੂਪਾ ਜ਼ਮੀਨੀ ਵਿਵਾਦ-

ਸ਼ੋ੍ਰਮਣੀ ਕਮੇਟੀ ਬਨਾਮ ਭਾਈਰੂਪ ਚੰਦ ਲੰਗਰ ਕਮੇਟੀ

ਬਠਿੰਡਾ, 19 ਮਈ (ਭਰਪੂਰ ਸਿੰਘ)-ਪਿਛਲੇ ਹਫ਼ਤੇ ਤੋਂ ਸ਼ੁਰੂ ਹੋਏ ਪਿੰਡ ਭਾਈਰੂਪਾ ਵਿਖੇ ਜ਼ਮੀਨੀ ਵਿਵਾਦ ਨੂੰ ਹੱਲ ਕਰਵਾਉਣ ਲਈ ਅੱਜ ਪੁਲਿਸ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਨੇ ਸ਼ੋ੍ਰਮਣੀ ਕਮੇਟੀ ਦੇ ਨੁਮਾਇੰਦੇ ਅਤੇ ਲੰਗਰ ਕਮੇਟੀ ਭਾਈਰੂਪ ਚੰਦੀ ਵਿਚ ਸਮਝੌਤਾ ...

ਪੂਰੀ ਖ਼ਬਰ »

ਅੱਜ ਕਲਿਆਣ ਸੁੱਖਾ ਅਤੇ ਨਥਾਣਾ ਗਰਿੱਡ ਬੰਦ ਰਹਿਣਗੇ

ਨਥਾਣਾ, 19 ਮਈ (ਗੁਰਦਰਸ਼ਨ ਲੁੱਧੜ)-66 ਕੇ. ਵੀ. ਗਰਿੱਡ ਕਲਿਆਣ ਸੁੱਖਾ ਅਤੇ ਨਥਾਣਾ ਅੱਜ (20 ਮਈ ਨੂੰ ) ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਿਸ ਕਰਕੇ ਇਨ੍ਹਾਂ ਗਰਿੱਡਾਂ ਦੇ ਸਾਰੇ ਫੀਡਰਾਂ ਤੋਂ ਬਿਜਲੀ ਦੀ ਸਪਲਾਈ ਠੱਪ ਰਹੇਗੀ | ਬਿਜਲੀ ਪਾਵਰ ਕਾਮ ਸਬ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੇ ਨਗਰ ਨਿਗਮ ਅੱਗੇ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਫ਼ਾਈ ਸੇਵਕਾਂ ਨੇ ਨਗਰ ਨਿਗਮ ਦਫ਼ਤਰ ਅੱਗੇ ਇਕੱਠੇ ਹੋ ਕੇ ਮੇਅਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਗਟ ਕਰਿਆ | ਸਫ਼ਾਈ ਸੇਵਕਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ...

ਪੂਰੀ ਖ਼ਬਰ »

ਕੁੱਟਮਾਰ ਦੇ ਸ਼ਿਕਾਰ ਪਰਿਵਾਰ ਨੇ ਇਨਸਾਫ਼ ਲਈ ਥਾਣੇ ਅੱਗੇ ਲਾਇਆ ਰੋਸ ਧਰਨਾ

ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ)-ਇੱਕ ਪਾਸੇ ਭਾਂਵੇ ਤਲਵੰਡੀ ਸਾਬੋ ਪੁਲਿਸ ਰੋਜ ਮਾੜੇ ਮੋਟੇ ਨਸ਼ਾ ਤਸਕਰਾਂ ਨੂੰ ਫੜ ਕੇ ਆਪਣੀ ਪਿੱਠ ਥਪਥਪਾਉਂਦੀ ਨਹੀ ਥੱਕਦੀ ਪ੍ਰੰਤੂ ਦੂਜੇ ਪਾਸੇ ਆਲਮ ਇਹ ਹੈ ਕਿ ਬੀਤੇ ਦਿਨ ਡਾਢਿਆਂ ਦੀ ਕੁੱਟ ਦਾ ਸ਼ਿਕਾਰ ਹੋਏ ਇੱਕ ...

ਪੂਰੀ ਖ਼ਬਰ »

-ਮਾਮਲਾ ਪਿੰਡ ਢੱਡੇ ਦੇ ਵਿਅਕਤੀ ਵੱਲੋਂ ਕੀਤੀ ਖੁਦਕੁਸ਼ੀ ਦਾ-

ਜ਼ਮੀਨ ਪੈਸਾ ਤਾਂ ਗਿਆ-ਬੰਦਾ ਵੀ ਗਿਆ

ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)- ਜ਼ਿਲ੍ਹੇ ਦੇ ਪਿੰਡ ਢੱਡੇ ਦੇ ਵਸਨੀਕ ਬਾਦਲ ਵੱਲੋਂ ਆਪਣੀ ਭੈਣ-ਭਣਵੱਈਏ 'ਤੇ 21 ਲੱਖ 10 ਹਜ਼ਾਰ ਰੁਪਏ ਲੈ ਕੇ ਮੁਕਰਨ ਦੇ ਦੋਸ਼ ਲਗਾ ਕੇ ਕੀਤੀ ਖੁਦਕਸ਼ੀ ਦਾ ਮਾਮਲਾ ਤੁੂਲ ਫੜਦਾ ਨਜ਼ਰ ਆ ਰਿਹਾ ਹੈ | ਮਿ੍ਤਕ ਬਾਦਲ ਦੇ ਪਰਿਵਾਰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚੋਂ ਸਿੱਖਿਆ ਦਾ ਡਿੱਗਦਾ ਮਿਆਰ ਗਰੀਬ ਮਾਪਿਆਂ ਲਈ ਬਣਿਆ ਚਿੰਤਾ ਦਾ ਵਿਸ਼ਾ

ਮਹਿਮਾ ਸਰਜਾ, 19 ਮਈ (ਬਲਦੇਵ ਸੰਧੂ, ਰਾਮਜੀਤ ਸ਼ਰਮਾ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਏ ਬਾਰ੍ਹਵੀਂ ਕਲਾਸ ਦੇੇ ਮਾੜੇ ਨਤੀਜਿਆਂ ਤੋਂ ਬਾਆਦ ਅੱਜ ਬਠਿੰਡਾ ਜ਼ਿਲ੍ਹੇ ਦੇ ਜ਼ੀਰੋ ਪ੍ਰਤੀਸ਼ਤ ਨਤੀਜੇ ਦੇਣ ਵਾਲੇ ਸਕੂਲ ਦਾ ਆਮ ਆਦਮੀ ਪਾਰਟੀ ਆਗੂ ਐਚ. ਐਸ. ਫੂਲਕਾ ਵੱਲੋਂ ...

ਪੂਰੀ ਖ਼ਬਰ »

ਪੈਨਸ਼ਨਾਂ ਦੇਣ 'ਚ ਕੈਪਟਨ ਸਰਕਾਰ ਦੀ ਹੋਈ 'ਬਦਸ਼ਗਨੀ'

ਬਠਿੰਡਾ ਛਾਉਣੀ, 19 ਮਈ (ਪਰਵਿੰਦਰ ਸਿੰਘ ਜੌੜਾ)- ਪੈਨਸ਼ਨਾਂ ਦੇਣ 'ਚ ਕੈਪਟਨ ਸਰਕਾਰ ਦੀ 'ਬਦਸ਼ਗਨੀ' ਹੋ ਗਈ ਹੈ | ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਜ਼ੋਰ-ਸ਼ੋਰ ਨਾਲ ਕੀਤਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ...

ਪੂਰੀ ਖ਼ਬਰ »

ਮਹਿਰਾਜ ਸਕੂਲ ਦੇ ਵਿਦਿਆਰਥੀਆਂ ਨੂੰ ਡੇਂਗੂ ਸਬੰਧੀ ਜਾਣਕਾਰੀ ਦਿੱਤੀ

ਮਹਿਰਾਜ, 19 ਮਈ (ਸੁਖਪਾਲ ਮਹਿਰਾਜ)-ਸਿਹਤ ਵਿਭਾਗ ਬਿਮਾਰੀਆਂ ਪ੍ਰਤੀ ਇਲਾਜ ਦੀ ਸੁਵਿਧਾ ਦੇਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਵੀ ਤਨਦੇਹੀ ਨਾਲ ਨਿਭਾਅ ਰਿਹਾ ਹੈ | ਇਸੇ ਜ਼ਿੰਮੇਵਾਰੀ ਤਹਿਤ ਸਿਵਲ ਹਸਪਤਾਲ ਮਹਿਰਾਜ ਵੱਲੋਂ ਡੇਂਗੂ ਸਬੰਧੀ ...

ਪੂਰੀ ਖ਼ਬਰ »

ਚੋਰੀ ਦੇ ਜ਼ੁਰਮ ਤਹਿਤ ਇਕ ਕਾਬੂ-2 ਪੱਖੇ ਤੇ 1 ਮੱਛੀ ਮੋਟਰ ਕੀਤੀ ਚੋਰੀ

ਮਹਿਮਾ ਸਰਜਾ, 19 ਮਈ (ਬਲਦੇਵ ਸੰਧੂ)-ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਕਮਰੇ ਵਿਚੋਂ ਦੋ ਛੱਤ ਵਾਲੇ ਬਿਜਲੀ ਪੱਖੇ ਅਤੇ ਉਕਤ ਪਿੰਡ ਦੇ ਕਿਸਾਨ ਦੇ ਘਰ ਅੱਗੇ ਲੱਗੀ ਮੱਛੀ ਮੋਟਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਚੋਰੀ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਦੀ ਗਗਨਪ੍ਰੀਤ ਕੌਰ ਨੇ ਮਾਰੀ ਬਾਜ਼ੀ

ਕੋਟਫੱਤਾ, 19 ਮਈ (ਰਣਜੀਤ ਸਿੰਘ ਬੁੱਟਰ)-ਹਾਲ ਵਿਚ ਹੀ ਆਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚੋਂ ਪਿੰਡ ਪੱਧਰ ਤੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਕੋਟਸ਼ਮੀਰ ਦੀ ਵਿਦਿਆਰਥਣ ਗਗਨਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਬਾਜ਼ੀ ਮਾਰ ਲਈ | ਉਸ ਨੇ 450 ਵਿਚੋਂ 387 ਅੰਕ ਹਾਸਿਲ ...

ਪੂਰੀ ਖ਼ਬਰ »

ਬਲਾਕ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਤੇ ਆਗੂਆਂ ਨੇ ਜਾਖੜ ਨੂੰ ਵਧਾਈ ਦਿੰਦਿਆਂ ਕੀਤਾ ਸਨਮਾਨਿਤ

ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ)-ਕੁਲ ਹਿੰਦ ਕਾਂਗਰਸ ਕਮੇਟੀ ਵੱਲੋਂ ਬੀਤੇ ਦਿਨੀਂ ਕੁੱਝ ਪ੍ਰਦੇਸ਼ ਪ੍ਰਧਾਨਾਂ ਦੀਆਂ ਕੀਤੀਆਂ ਨਿਯੁਕਤੀਆਂ ਦੀ ਲੜੀ ਵਿਚ ਸੀਨ:ਕਾਂਗਰਸੀ ਆਗੂ ਸ੍ਰੀ. ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ...

ਪੂਰੀ ਖ਼ਬਰ »

ਇਟਲੀ ਸਰਕਾਰ ਵੱਲੋਂ ਸਿੱਖਾਂ ਦੇ ਸ੍ਰੀ ਸਾਹਿਬ ਉਪਰ ਪਾਬੰਦੀ ਲਾਉਣੀ ਮੰਦਭਾਗਾ-ਜਥੇ: ਹਰਪ੍ਰੀਤ ਸਿੰਘ

ਬਠਿੰਡਾ, 19 ਮਈ (ਭਰਪੂਰ ਸਿੰਘ)-ਸ੍ਰੀ. ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਿਰਜਣਾ ਸਮੇਂ ਸਿੱਖੀ ਦੀ ਰਹਿਤ ਲਈ ਪੰਜ ਕਰਾਰਾਂ ਦੀ ਬਖ਼ਸਿਸ਼ ਹੋਈ ਸੀ, ਜਿਨ੍ਹਾਂ ਵਿਚੋਂ ਸ੍ਰੀ. ਸਾਹਿਬ ਗਾਤਰੇ ਵਾਲੀ ਛੋਟੀ ਕ੍ਰਿਪਾਨ ਹਰੇਕ ਅੰਮਿ੍ਤਧਾਰੀ ਸਿੰਘ ਲਈ ਪਹਿਨਣੀ ਅਤਿ ...

ਪੂਰੀ ਖ਼ਬਰ »

ਚੇਅਰਮੈਨ ਮਲੂਕਾ ਦੇ ਸਾਲੇ ਦੇ ਦਿਹਾਂਤ 'ਤੇ ਅਕਾਲੀ ਆਗੂਆਂ ਵੱਲੋਂ ਦੁੱਖ ਪ੍ਰਗਟ

ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ)-ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਅਤੇ ਸੀਨੀ: ਅਕਾਲੀ ਆਗੂ ਗੁਰਪ੍ਰੀਤ ਸਿੰਘ ਮਲੂਕਾ ਦੇ ਸਾਲੇ ਪਰਮਜੀਤ ਸਿੰਘ ਸਿੱਧੂ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਦੇਹਾਂਤ ਤੇ ਹਲਕਾ ਤਲਵੰਡੀ ਸਾਬੋ ਦੇ ਅਕਾਲੀ ...

ਪੂਰੀ ਖ਼ਬਰ »

ਜ਼ਿਲ੍ਹਾ ਟੂਰਨਾਮੈਂਟ ਕਮੇਟੀਆਂ ਦੇ ਗਠਨ ਲਈ ਜਨਰਲ ਹਾਊਸ ਦੀ ਮੀਟਿੰਗ ਅੱਜ

ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿੱਖਿਆ ਵਿਭਾਗ ਦੀਆਂ ਖੇਡਾਂ ਕਰਵਾਉਣ ਹਿੱਤ ਜ਼ਿਲ੍ਹਾ ਟੂਰਨਾਮੈਂਟ ਕਮੇਟੀਆਂ ਦੇ ਗਠਨ ਲਈ ਜਨਰਲ ਹਾਊਸ ਦੀ ਮੀਟਿੰਗ ਐਸ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ 20 ਮਈ ਨੂੰ ਰੱਖੀ ਗਈ ਹੈ, ਜਿਸ ਵਿਚ ਬਠਿੰਡਾ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਮੌਕੇ ਸਾਵਧਾਨ ਰਹਿਣ ਦੀ ਸਲਾਹ

ਬਠਿੰਡਾ, 19 ਮਈ (ਹੁਕਮ ਚੰਦ ਸ਼ਰਮਾ)- ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਹੇਠ ਰਕਬੇ ਵਿੱਚ ਉਤਸ਼ਾਹਜਨਕ ਵਾਧਾ ਹੋਇਆ ਹੈ | ਸਾਲ 2012 ਦੌਰਾਨ ਪੂਸਾ 44 ਹੇਠ 39 ਫ਼ੀਸਦੀ ਅਤੇ 'ਪੀ ਆਰ' ਕਿਸਮਾਂ ਹੇਠ 33 ਫ਼ੀਸਦੀ ਰਕਬਾ ਸੀ | ਪ੍ਰੰਤੂ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਦਿਵਸ ਮਨਾਇਆ

ਬਠਿੰਡਾ, 19 ਮਈ (ਹੁਕਮ ਚੰਦ ਸ਼ਰਮਾ)-ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਦੀਪਰਵਾ ਲਾਕਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਇਕ ਅਮਨ ਪਸੰਦ ਅਤੇ ਅਹਿੰਸਾ ...

ਪੂਰੀ ਖ਼ਬਰ »

ਐਮ. ਐਲ. ਏ. ਪ੍ਰੋ. ਬਲਜਿੰਦਰ ਕੌਰ ਨੇ ਬਜ਼ੁਰਗ ਔਰਤਾਂ ਦੀਆਂ ਸੁਣੀਆਂ ਮੁਸ਼ਕਿਲਾਂ

ਰਾਮਾਂ ਮੰਡੀ, 19 ਮਈ (ਅਮਰਜੀਤ ਸਿੰਘ ਲਹਿਰੀ)-ਕੇਂਦਰੀ ਕਾਰਜਕਾਰਨੀ ਮੈਂਬਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਅਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਹਲਕੇ ਦੇ ਪਿੰਡਾਂ ਦਾ ਵਿਸ਼ੇਸ਼ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਬਠਿੰਡਾ, 19 ਮਈ (ਅਜੀਤ ਪ੍ਰਤੀਨਿਧ)-ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸਾ ਸਮਿਤੀ ਬਠਿੰਡਾ ਵੱਲੋਂ ਯੁਵਕ ਸੇਵਾਵਾਂ ਵਿਭਾਗ ਬਠਿੰਡਾ, ਸਰਕਾਰੀ ਹਾਈ ਸਕੂਲ ਅਤੇ ਯੁਵਕ ਭਲਾਈ ਕਲੱਬ ਗਿੱਲਪੱਤੀ ਦੇ ਸਹਿਯੋਗ ਨਾਲ ਸਕੂਲ ਵਿਖੇ ਇਕ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਬਠਿੰਡਾ, 19 ਮਈ (ਅਜੀਤ ਪ੍ਰਤੀਨਿਧ)-ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸਾ ਸਮਿਤੀ ਬਠਿੰਡਾ ਵੱਲੋਂ ਯੁਵਕ ਸੇਵਾਵਾਂ ਵਿਭਾਗ ਬਠਿੰਡਾ, ਸਰਕਾਰੀ ਹਾਈ ਸਕੂਲ ਅਤੇ ਯੁਵਕ ਭਲਾਈ ਕਲੱਬ ਗਿੱਲਪੱਤੀ ਦੇ ਸਹਿਯੋਗ ਨਾਲ ਸਕੂਲ ਵਿਖੇ ਇਕ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ...

ਪੂਰੀ ਖ਼ਬਰ »

ਜੈਨ ਗਰਲਜ਼ ਕਾਲਜ ਰਾਮਾਂ ਬੀ.ਸੀ.ਏ. ਭਾਗ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

ਰਾਮਾਂ ਮੰਡੀ, 19 ਮਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਤਪਾਚਾਰੀਆ ਹੇਮ ਕੁੰਵਰ ਆਰ.ਐਲ.ਡੀ ਜੈਨ ਗਰਲਜ਼ ਕਾਲਜ ਰਾਮਾਂ ਦੀਆਂ ਵਿਦਿਆਰਥਣਾਂ ਨੇ 2016 ਦੀਆਂ ਸਮੈਸਟਰ ਪ੍ਰੀਖਿਆਵਾਂ ਵਿੱਚ ਬੀ.ਸੀ.ਏ ਭਾਗ ਤੀਜਾ ਸਮੈਸਟਰ ਪੰਜਵਾਂ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ...

ਪੂਰੀ ਖ਼ਬਰ »

ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਸਰੀਰਕ ਨੁਕਸਾਨ ਤੋਂ ਜਾਗਰੂਕ ਕਰਨ ਲਈ ਪੋਸਟਰ ਚਿਪਕਾਏ

ਰਾਮਾਂ ਮੰਡੀ, 19 ਮਈ (ਤਰਸੇਮ ਸਿੰਗਲਾ)-ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਹਸਪਤਾਲ ਦੀ ਟੀਮ ਵੱਲੋਂ ਅੱਜ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨਾਮੁਰਾਦ ਕੈਂਸਰ ਅਤੇ ਹੋਰ ਭਿਆਨਕ ...

ਪੂਰੀ ਖ਼ਬਰ »

ਪਰਮਜੀਤ ਸਿੰਘ ਸਿੱਧੂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਲਹਿਰਾ ਮੁਹੱਬਤ, 19 ਮਈ (ਭੀਮ ਸੈਨ ਹਦਵਾਰੀਆ)-ਜੀ. ਐਚ. ਟੀ. ਪੀ. ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਲਹਿਰਾ ਮੁਹੱਬਤ ਦੀ ਸ਼ੋਕ ਮੀਟਿੰਗ ਫੈਡਰੇਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ (ਸੂਬਾ ਸਹਾਇਕ ਵਿਤ ਸਕੱਤਰ) ਦੀ ਅਗਵਾਈ ਹੇਠ ਹੋਈ | ਇਸ ਦੌਰਾਨ ਬਠਿੰਡਾ ...

ਪੂਰੀ ਖ਼ਬਰ »

ਲਹਿਰਾ ਬੇਗਾ ਦੇ ਖ਼ੁਦਕੁਸ਼ੀ ਪੀੜਤ ਪਰਿਵਾਰ ਨੂੰ 10 ਦਿਨਾਂ ਦੇ ਅੰਦਰ ਇਨਸਾਫ਼ ਦੇਣ ਦਾ ਭਰੋਸਾ

ਭੁੱਚੋ ਮੰਡੀ, 19 ਮਈ (ਬਿੱਕਰ ਸਿੰਘ ਸਿੱਧੂ)-ਪਟਵਾਰਖਾਨੇ ਵਿੱਚ ਖੁਦਕਸ਼ੀ ਕਰ ਗਏ ਲਹਿਰਾ ਬੇਗਾ ਦੇ ਕਿਸਾਨ ਜਸਵੰਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਸੰਘਰਸ਼ ਦੌਰਾਨ ਕਿਸਾਨ ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਕਰਨ ...

ਪੂਰੀ ਖ਼ਬਰ »

ਪ੍ਰੋ: ਬਲਜਿੰਦਰ ਕੌਰ ਵੱਲੋਂ ਪਿੰਡ ਗਿਆਨਾ 'ਚ ਸਰਕਾਰੀ ਪ੍ਰਾਇਮਰੀ ਸਕੂਲ 'ਤੇ ਡਿਸਪੈਂਸਰੀ ਦਾ ਅਚਨਚੇਤ ਦੌਰਾ

ਰਾਮਾਂ ਮੰਡੀ, 19 ਅ੍ਰਪੈਲ (ਅਮਰਜੀਤ ਸਿੰਘ ਲਹਿਰੀ)­­-ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਪਿੰਡ ਗਿਆਨਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਡਿਸਪੈਂਸਰੀ ਦਾ ਅਚਨਚੇਤ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਡਿਸਪੈਂਸਰੀ ...

ਪੂਰੀ ਖ਼ਬਰ »

ਬਾਲ ਸੁਰੱਖਿਆ ਕਮੇਟੀ, ਸੀ.ਡੀ.ਪੀ.ਓ. ਤੇ ਲੋਕਾਂ ਨੇ ਕੀਤੀ ਸਾਂਝੀ ਮੀਟਿੰਗ

ਬੱਲੂਆਣਾ, 19 ਮਈ (ਅਜੀਤ ਪ੍ਰਤੀਨਿਧ)- ਪਿੰਡ ਬਹਿਮਣ ਦੀਵਾਨਾ ਦੀ ਟਿੱਬਾ ਬਸਤੀ ਵਿਖੇ ਬਾਲ ਸੁਰੱਖਿਆ ਕਮੇਟੀ ਦੇ ਸੱਦੇ ਤੇ ਸੀਡੀਪੀਓ ਮੈਡਮ ਊਸ਼ਾ ਰਾਣੀ ਉਚੇਚੇ ਤੌਰ 'ਤੇ ਪਹੰੁਚੇ ਤੇ ਉਨ੍ਹਾਂ ਨੇ ਪਿੰਡ ਦੇ ਲੋਕਾਂ, ਬਾਲ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਸਾਂਝੀ ...

ਪੂਰੀ ਖ਼ਬਰ »

ਲਹਿਰਾ ਮੁਹੱਬਤ ਵਿਖੇ ਅੱਖਾਂ ਦੇ ਮੁਫ਼ਤ ਕੈਂਪ 'ਚ 200 ਮਰੀਜ਼ਾਂ ਦੀ ਜਾਂਚ

ਲਹਿਰਾ ਮੁਹੱਬਤ, 19 ਮਈ (ਭੀਮ ਸੈਨ ਹਦਵਾਰੀਆ)-ਸਥਾਨਕ ਸਹਿਕਾਰੀ ਸਭਾ ਵਿਖੇ ਰੌਸ਼ਨੀ ਆਈ ਹਸਪਤਾਲ ਬਠਿੰਡਾ ਵੱਲੋਂ ਕੋਅਪਰੇਿਅਵ ਸੁਸਾਇਟੀ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈਕ-ਅੱਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਦੀਪਕ ਗਰਗ ਅਤੇ ਪ੍ਰਬੰਧਕ ਜਤਿੰਦਰ ਦੁੱਗਲ ...

ਪੂਰੀ ਖ਼ਬਰ »

ਵਿਦੇਸ਼ ਵਿਚ ਕੰਮ 'ਤੇ ਲਗਵਾਉਣ ਅਤੇ ਵੀਜ਼ਾ ਵਧਾਉਣ ਦੇ ਨਾਂਅ 'ਤੇ 5 ਲੱਖ ਦੀ ਠੱਗੀ-2 ਨਾਮਜ਼ਦ

ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)- ਵਿਦੇਸ਼ ਭੇਜ ਕੇ ਇਕ ਕੰਪਨੀ ਵਿਚ ਕੰਮ ਦਿਵਾਉਣ ਅਤੇ ਵੀਜ਼ਾ ਵਧਾਉਣ ਦੇ ਨਾਮ 'ਤੇ 5 ਲੱਖ ਰੁਪਏ ਠੱਗੀ ਮਾਰਨਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਕੈਨਾਲ ਕਲੋਨੀ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਅਮਰਪੁਰਾ ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦੇ ਲੰਗਰ ਲਈ ਰਸਦ ਰਵਾਨਾ

ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ)- ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜੂਰ ਸਾਹਿਬ ਨਾਂਦੇੜ ਸਾਹਿਬ ਦੇ ਲੰਗਰਾਂ ਵਾਸਤੇ ਲਗਭਗ 170 ਕੁਇੰਟਲ ਰਸਦ ਕਣਕ ਨਜਦੀਕੀ ਪਿੰਡ ਭਾਗੀਵਾਂਦਰ ਦੇ ਸਮੁੱਚੇ ਨਗਰ ਵੱਲੋਂ ਇੱਕਤਰ ਕਰਕੇ ਭੇਜੀ ਗਈ ...

ਪੂਰੀ ਖ਼ਬਰ »

-ਪਹਿਲਾ ਪੰਜਾਬ ਸਟੇਟ ਕੁੰਗ ਫੂ ਵੁਸ਼ੂ ਕੱਪ-

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕੀਤੀਆਂ ਅਹਿਮ ਪ੍ਰਾਪਤੀਆਂ

ਬਠਿੰਡਾ, 19 ਮਈ (ਹੁਕਮ ਚੰਦ ਸ਼ਰਮਾ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਅਕਾਦਮਿਕ ਖੇਤਰ ਵਿਚ ਮੱਲਾਂ ਮਾਰਨ ਦੇ ਨਾਲ ਨਾਲ ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕਰਕੇ ਸੰਸਥਾ ਦਾ ਨਾਂ ਰੌਸ਼ਨ ਕਰ ਰਹੇ ਹਨ | ਬੀਤੇ ਦਿਨੀਂ ਸ੍ਰੀ ...

ਪੂਰੀ ਖ਼ਬਰ »

ਬਾਲ ਸਮੂਹ ਦੇ ਬੱਚਿਆਂ ਦੇ ਕਰਵਾਏ ਚਾਰਟ ਮੁਕਾਬਲੇ

ਬੱਲੂਆਣਾ, 19 ਮਈ (ਅਜੀਤ ਪ੍ਰਤੀਨਿੱਧ)- ਪਿੰਡ ਬਹਿਮਣ ਦੀਵਾਨਾ ਦੀ ਧਰਮਸ਼ਾਲਾ ਵਿਖੇ ਵਲੰਟੀਅਰਜ਼ ਫਾਰ ਸ਼ੋਸ਼ਲ ਜਸਟਿਸ ਦੀ ਟੀਮ ਵੱਲੋਂ ਬਾਲ ਸਮੂਹ ਦੇ ਬੱਚਿਆਂ ਦੇ ਚਾਰਟ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਵੱਲੋਂ ਭਰੂਣ ਹੱਤਿਆ, ਬਾਲ ਮਜਦੂਰੀ, ਬਾਲ ਵਿਆਹ ਬਾਰੇ ...

ਪੂਰੀ ਖ਼ਬਰ »

-ਮਾਮਲਾ ਸਫ਼ਾਈ ਸੇੇਵਕਾਂ ਦੀ ਭਰਤੀ ਦਾ-

ਸਫ਼ਾਈ ਸੇਵਕਾਂ ਦੀ ਭਰਤੀ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਅਤੇ ਕੌਸਲਰ/ਮੇਅਰ ਆਹਮੋ ਸਾਹਮਣੇ

ਬਠਿੰਡਾ, 19 ਮਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਨਗਰ ਨਿਗਮ ਵਿਖ਼ੇ ਸਫ਼ਾਈ ਸੇਵਕਾ ਦੀ ਭਰਤੀ ਦਾ ਮਾਮਲੇ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ , ਕੌਸਲਰ/ਮੇਅਰ ਆਹਮੋ ਸਾਹਮਣੇ ਹੋ ਗਏ ਹਨ ਦੋਵੇ ਧਿਰਾਂ ਪਾਰਦਰਸ਼ੀ ਤਰੀਕੇ ਨਾਲ 2016 ਵਿਚ ਅਕਾਲੀ ਸਰਕਾਰ ਸਮੇਂ ਚੋਣ ਜਾਬਤਾ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਵਿਖੇ ਬਹੁਮੰਤਵੀ ਦਾਖਲਾ ਸੈ ੱਲ ਦਾ ਉਦਘਾਟਨ

ਨਥਾਣਾ, 19 ਮਈ (ਗੁਰਦਰਸ਼ਨ ਲੁੱਧੜ)-ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਨਥਾਣਾ ਵਿਖੇ ਸੰਸਥਾ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਹੁਮੰਤਵੀ ਦਾਖਲਾ ਸੈ ੱਲ ਦੀ ਸ਼ੁਰੂਆਤ ਕੀਤੀ ਗਈ ਹੈ | ਕਾਲਜ ਕੈਂਪਸ ਵਿਖੇ ਇਕ ਸਮਾਗਮ ਰਚਾ ਕੇ ...

ਪੂਰੀ ਖ਼ਬਰ »

- ਮਾਮਲਾ ਜ਼ਮੀਨੀ ਵਿਵਾਦ ਦਾ-

ਕੁੱਟਮਾਰ ਦੇ ਮਾਮਲੇ ਵਿਚ ਅੱਧੀ ਦਰਜਨ ਵਿਅਕਤੀ ਨਾਮਜ਼ਦ

ਸੀਂਗੋ ਮੰਡੀ, 19 ਮਈ (ਲੱਕਵਿੰਦਰ ਸ਼ਰਮਾ)- ਪਿੰਡ ਬਹਿਮਣ ਜੱਸਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਵਿਚ ਇੱਕ ਧਿਰ ਦੇ ਅੱਧੀ ਦਰਜਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ | ਬਹਿਮਣ ਜੱਸਾ ਸਿੰਘ ਦੇ ਪੀੜਿਤ ਵਿਅਕਤੀ ਵੱਲੋਂ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਕੋਲ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ਪੰਜਾਬ ਦੇ ਵਿਕਾਸ ਦੀ ਗੱਡੀ ਲੀਹੋਂ ਲੱਥੀ-ਜਨਮੇਜਾ ਸਿੰਘ ਸੇਖੋਂ

ਮੌੜ ਮੰਡੀ, 19 ਮਈ (ਗੁਰਜੀਤ ਸਿੰਘ ਕਮਾਲੂ)-ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਆਪਣੇ ਪਿਛਲੇ 10 ਸਾਲਾਂ ਵਿਚ ਜੋ ਪੰਜਾਬ ਦਾ ਵਿਕਾਸ ਕਰਵਾਇਆ ਸੀ ਉਹ ਪਿਛਲੇ 60 ਸਾਲਾਂ ਵਿਚ ਨਹੀਂ ਹੋਇਆ | ਪਰ ਹੁਣ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਪੰਜਾਬ ਦੇ ਵਿਕਾਸ ਦੀ ਗੱਡੀ ਪਿਛਲੇ ਦੋ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ 'ਚ 'ਸ਼ੇਪ ਆਫ਼ ਦਾ ਵੀਕ' ਪ੍ਰੋਗਰਾਮ

ਚਾਉਕੇ, 19 ਮਈ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ (ਆਈ. ਸੀ. ਐੱਸ. ਸੀ ਪੈਟਰਨ) ਪੱਖੋਂ ਕਲਾਂ ਵਿਖੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਅਤੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX