ਤਾਜਾ ਖ਼ਬਰਾਂ


ਅੱਤਵਾਦੀ ਗਰੁੱਪ ਨਾਲ ਜੁੜੇ ਚਾਰ ਲੋਕ ਗ੍ਰਿਫਤਾਰ
. . .  6 minutes ago
ਜੰਮੂ, 23 ਜੁਲਾਈ - ਜੰਮੂ ਕਸ਼ਮੀਰ ਪੁਲਿਸ ਨੇ ਟੇਂਗਪੁਰ 'ਚ ਅੱਤਵਾਦੀ ਗਰੁੱਪ ਨਾਲ ਜੁੜੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵਲੋਂ ਜਾਂਚ ਜਾਰੀ...
ਸੜਕ ਹਾਦਸੇ 'ਚ ਇੱਕ ਪਰਿਵਾਰ ਦੇ 7 ਮੈਂਬਰ ਗੰਭੀਰ ਰੂਪ 'ਚ ਜ਼ਖ਼ਮੀ
. . .  37 minutes ago
ਮੰਡੀ ਘੁਬਾਇਆ/ਮੰਡੀ ਲਾਧੂਕਾ (ਅਮਨ ਬਵੇਜਾ/ਰਾਕੇਸ਼ ਛਾਬੜਾ)- ਐੱਫ.ਐੱਫ ਰੋਡ 'ਤੇ ਪਟਰੋਲ ਪੰਪ ਦੇ ਨੇੜੇ ਸੜਕ ਹਾਦਸੇ 'ਚ 4 ਵਿਅਕਤੀ ਸਮੇਤ 3 ਬੱਚਿਆ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਤੋ ਫ਼ਾਜ਼ਿਲਕਾ ਆ ਰਹੀ ਇੱਕ...
ਟਮਾਟਰਾਂ ਦੀ ਸੁਰੱਖਿਆ ਲਈ ਹਥਿਆਰਬੰਦ ਗਾਰਡ ਕਰਾਇਆ ਤਾਇਨਾਤ
. . .  about 1 hour ago
ਨਵੀਂ ਦਿੱਲੀ, 23 ਜੁਲਾਈ - ਇੰਦੌਰ ਦੀ ਸਬਜ਼ੀ ਮੰਡੀ 'ਚ ਬੰਦੂਕ ਦੀ ਨੋਕ 'ਤੇ ਟਮਾਟਰ ਦੀ ਨਿਗਰਾਨੀ ਦੇਖੀ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਗਾਰਡ ਦਾ ਪ੍ਰਬੰਧ ਕਿਸਾਨਾਂ ਤੇ ਵਪਾਰੀਆਂ ਦੀ ਬੇਨਤੀ 'ਤੇ ਮੰਡੀ ਕਮੇਟੀ ਨੇ ਕੀਤਾ ਹੈ। ਇੱਥੇ ਹਥਿਆਰਬੰਦ ਗਾਰਡ...
ਪ੍ਰਵਾਸੀ ਪੰਜਾਬੀ ਦਾ ਅਣਪਛਾਤੇ ਲੋਕਾਂ ਵਲੋਂ ਕਤਲ
. . .  about 1 hour ago
ਮੋਗਾ, 23 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਦੇ ਪਿੰਡ ਤਾਰੇ ਵਾਲਾ ਵਿਖੇ ਬੀਤੀ ਰਾਤ ਪ੍ਰਵਾਸੀ ਭਾਰਤੀ ਗੁਰਚਰਨ ਸਿੰਘ (60) ਦੀ ਹੱਤਿਆ ਕਰ ਦਿੱਤੀ ਗਈ। ਗੁਰਚਰਨ ਸਿੰਘ ਆਪਣੇ ਪਰਿਵਾਰ ਸਮੇਤ ਮਨੀਲਾ ਵਿਖੇ ਰਹਿ ਰਿਹਾ ਸੀ ਅਤੇ ਦੋ ਕੁ ਮਹੀਨੇ ਪਹਿਲਾ...
ਦਿੱਲੀ ਮੈਟਰੋ ਮੁਲਾਜ਼ਮ ਸੋਮਵਾਰ ਤੋਂ ਜਾ ਸਕਦੈ ਹਨ ਹੜਤਾਲ 'ਤੇ
. . .  about 1 hour ago
ਨਵੀਂ ਦਿੱਲੀ, 23 ਜੁਲਾਈ - ਦਿੱਲੀ ਮੈਟਰੋ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਬੈਠਕ ਬੇਨਤੀਜਾ ਹੋਣ ਕਾਰਨ ਸੋਮਵਾਰ ਤੋਂ ਦਿੱਲੀ ਮੈਟਰੋ ਦੇ ਮੁਲਾਜ਼ਮ ਹੜਤਾਲ 'ਤੇ ਜਾ ਸਕਦੇ ਹਨ, ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ...
ਜੰਮੂ ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
. . .  about 2 hours ago
ਜੰਮੂ, 23 ਜੁਲਾਈ - ਜੰਮੂ ਕਸ਼ਮੀਰ ਦੇ ਮਾਛਿਲ ਸੈਕਟਰ 'ਚ ਸੁਰੱਖਿਆ ਬਲਾਂ ਵਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਇਸ ਦੌਰਾਨ ਇਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ...
ਗੁਜਰਾਤ 'ਚ ਭਾਰੀ ਬਾਰਸ਼, ਤਿੰਨ ਮੌਤਾਂ
. . .  about 3 hours ago
ਅਹਿਮਦਾਬਾਦ, 23 ਜੁਲਾਈ - ਗੁਜਰਾਤ 'ਚ ਭਾਰੀ ਮੀਂਹ ਕਾਰਨ ਹੜ੍ਹ ਵਾਲੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਕਈ ਇਲਾਕਿਆਂ 'ਚ ਰੇਲ ਪਟੜੀਆਂ ਬਹਿ ਗਈਆਂ ਹਨ ਤੇ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫ਼ੌਜ ਵਲੋਂ ਰਾਹਤ ਕਾਰਜ ਚਲਾਇਆ ਜਾ...
ਨੋਟਬੰਦੀ ਤੇ ਜੀ.ਐਸ.ਟੀ. ਦਾ ਫੈਸਲਾ ਗਲਤ - ਸ਼ਿਵ ਸੈਨਾ
. . .  about 3 hours ago
ਮੁੰਬਈ, 23 ਜੁਲਾਈ - ਸ਼ਿਵ ਸੈਨਾ ਸੁਪਰੀਮੋ ਉਧਵ ਠਾਕਰੇ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਸਾਧਿਆ ਹੈ। ਪਾਰਟੀ ਦੇ ਮੁੱਖ ਪੱਤਰ ਨੂੰ ਦਿੱਤੀ ਇੰਟਰਵਿਊ 'ਚ ਉਧਵ ਨੇ ਭਾਜਪਾ ਦੇ ਅੱਛੇ ਦਿਨ ਦੇ ਵਾਅਦੇ 'ਤੇ ਕਟਾਸ਼ ਕਰਦੇ ਹੋਏ ਕਿਹਾ ਕਿ ਅੱਛੇ...
ਟੀ-ਸਟਾਲ ਤੋਂ ਚਾਹ ਪੀਣ ਨਾਲ 21 ਲੋਕ ਬੀਮਾਰ
. . .  about 4 hours ago
ਕਰਜ਼ੇ ਤੋਂ ਤੰਗ ਕਿਸਾਨ ਤੇ ਪੋਤਰੇ ਨੇ ਪੀਤੀ ਜ਼ਹਿਰੀਲੀ ਦਵਾਈ, ਕਿਸਾਨ ਦੀ ਮੌਤ
. . .  about 5 hours ago
ਜੇਵਰ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਨਾਲ ਸਬੰਧਿਤ ਚਾਰ ਦੋਸ਼ੀ ਕਾਬੂ
. . .  about 5 hours ago
ਮਹਿਲਾ ਵਿਸ਼ਵ ਕੱਪ : ਅੱਜ ਇੰਗਲੈਂਡ ਤੇ ਭਾਰਤ ਵਿਚਕਾਰ ਹੋਵੇਗਾ ਫਾਈਨਲ
. . .  about 5 hours ago
ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਹੀ ਬੱਸ ਪਲਟੀ 7 ਮੌਤਾਂ , ਕਈ ਜ਼ਖ਼ਮੀ
. . .  1 day ago
ਫ਼ਿਲਮ ਇੰਦੂ ਸਰਕਾਰ 'ਤੇ ਹਾਈਕੋਰਟ 'ਚ ਪਾਈ ਗਈ ਜਾਚਿਕਾ ਦੀ ਸੁਣਵਾਈ 24 ਜੁਲਾਈ ਨੂੰ
. . .  1 day ago
ਰਸਤਾ ਨਾ ਦੇਣ 'ਤੇ ਮਾਮੂਲੀ ਤਕਰਾਰ ਪਿੱਛੋਂ ਕਾਰ ਸਵਾਰ ਚਾਰ ਨੌਜਵਾਨਾਂ ਬੱਸ ਡਰਾਈਵਰ ਨੂੰ ਮਾਰੀ ਗੋਲੀ
. . .  1 day ago
ਪਲਾਈਵੁੱਡ ਫ਼ੈਕਟਰੀ 'ਚ ਏ.ਸੀ.ਕੰਪ੍ਰੈਸ਼ਰ ਫਟਿਆ, ਇੱਕ ਮੌਤ, 6 ਜ਼ਖ਼ਮੀ
. . .  1 day ago
ਸੁਸ਼ੀਲ ਕੁਮਾਰ ਸ਼ਿੰਦੇ ਬਣੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਇੰਚਾਰਜ
. . .  1 day ago
ਹੇਮਾਂਗ ਅਮੀਨ ਆਈਪੀਐਲ ਦੇ ਚੀਫ਼ ਓਪਰੇਟਿੰਗ ਅਫ਼ਸਰ ਨਿਯੁਕਤ
. . .  1 day ago
ਪਿੰਡ ਕੰਗਰੌੜ ਚ ਖੇਤਾਂ ਚੋ ਲਾਸ਼ ਮਿਲੀ
. . .  1 day ago
ਅਮਿਤਾਬ ਬਚਨ ਦੇ 2 ਕਰੋੜ 80 ਲੱਖ ਪ੍ਰਸੰਸਕ(ਫੋਲੋਅਰ) ਹੋਏ
. . .  1 day ago
ਸਿੰਗਾਪੁਰ ਦੇ ਉਹ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਰਾਹੁਲ-ਨਿਤਿਸ਼ ਵਿਚਾਰੇ 40 ਮਿੰਟ ਮੀਟਿੰਗ
. . .  1 day ago
ਆਸਟ੍ਰੇਲੀਆ ਦੀ ਫਿੱਸ਼ ਕੰਪਨੀ ਨੇ ਪੈਕਿੰਗ ਡੱਬੇ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫ਼ੋਟੋ ਛਾਪਣ ਸਬੰਧੀ ਸਿੱਖ ਕੌਮ ਤੋਂ ਮੰਗੀ ਮੁਆਫ਼ੀ
. . .  1 day ago
ਮਾਮੂਲੀ ਤਕਰਾਰ ਪਿੱਛੋਂ ਬੱਸ ਡਰਾਈਵਰ ਨੂੰ ਮਾਰੀ ਗੋਲੀ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ੇ ਦਾ ਵਿਆਖਿਆ ਕੇਂਦਰ 24 ਤੋਂ 31 ਜੁਲਾਈ ਤੱਕ ਬੰਦ ਰਹੇਗਾ
. . .  1 day ago
ਅਸੀਂ ਮੋਸੂਲ 'ਚ ਲਾਪਤਾ ਭਾਰਤੀਆਂ ਦਾ ਪਤਾ ਲਗਾ ਰਹੇ ਹਾਂ-ਅਮਿਤ ਸ਼ਾਹ
. . .  1 day ago
ਫ਼ਿਰੋਜਪੁਰ ਫ਼ਾਜ਼ਿਲਕਾ ਰੋਡ 'ਤੇ ਵਾਪਰੇ ਭਿਆਨਕ ਹਾਦਸੇ 'ਚ ਪ੍ਰਸਿੱਧ ਰਾਈਸ ਮਿੱਲਰ ਦੀ ਹੋਈ ਮੌਤ
. . .  1 day ago
ਇਰਾਕ 'ਚ ਲਾਪਤਾ 39 ਭਾਰਤੀਆਂ ਸਬੰਧੀ ਸੁਸ਼ਮਾ ਨੇ ਦੇਸ਼ ਨੂੰ ਕੀਤਾ ਗੁਮਰਾਹ - ਬਾਜਵਾ
. . .  1 day ago
ਲਾਲੂ ਯਾਦਵ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਵੱਡਾ ਝਟਕਾ
. . .  1 day ago
ਅਮਰੀਕੀ ਦਖ਼ਲ ਨਾਲ ਕਸ਼ਮੀਰ ਸੀਰੀਆ ਇਰਾਕ ਬਣੇਗਾ - ਮਹਿਬੂਬਾ ਮੁਫ਼ਤੀ
. . .  about 1 hour ago
ਅਮਰੀਕਾ ਨੇ ਪ੍ਰਮਾਣੂ ਕਰਾਰ ਦਾ ਉਲੰਘਣ ਕੀਤਾ, ਤਾਂ ਈਰਾਨ ਦੇਵੇਗਾ ਜਵਾਬ
. . .  about 1 hour ago
ਨੋਟਬੰਦੀ ਤੋਂ ਬਾਅਦ ਜੀ.ਐਸ.ਟੀ. ਲਾਗੂ ਕਰਨ ਨਾਲ ਟੀਚੇ ਸਰ ਹੋਣਗੇ - ਜੇਤਲੀ
. . .  about 1 hour ago
ਗੁਰਦਾਸਪੁਰ ਦੇ ਸਰਹੱਦੀ ਇਲਾਕੇ 'ਚ ਚੌਕਸੀ 'ਚ ਵਾਧਾ
. . .  4 minutes ago
ਨਿੱਜੀ ਬੱਸ ਚਾਲਕਾਂ ਵਲੋਂ ਸ਼ਰੇਆਮ ਗੁੰਡਾਗਰਦੀ ਦਾ ਨਾਚ
. . .  18 minutes ago
ਸ਼ਤਾਬਦੀ ਟਰੇਨ 'ਤੇ ਪੱਥਰਬਾਜੀ, ਪੰਜ ਯਾਤਰੀ ਜ਼ਖਮੀ
. . .  35 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਿਵਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਸੰਪਾਦਕੀ

ਚੰਦਰਾ ਗੁਆਂਢ

ਬਿਨਾਂ ਸ਼ੱਕ ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਜੋ ਕਿ ਭਾਰਤੀ ਸਮੁੰਦਰੀ ਫ਼ੌਜ ਦਾ ਸਾਬਕ ਅਧਿਕਾਰੀ ਸੀ, ਨੂੰ ਫੜ ਕੇ ਅਤੇ ਉਸ 'ਤੇ ਜਾਸੂਸੀ ਦਾ ਦੋਸ਼ ਲਗਾ ਕੇ ਅਤੇ ਪਾਕਿਸਤਾਨ ਦੀ ਫ਼ੌਜੀ ਅਦਾਲਤ ਰਾਹੀਂ ਉਸ ਨੂੰ ਮੌਤ ਦੀ ਸਜ਼ਾ ਸੁਣਾ ਕੇ ਭਾਰਤ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਸੀ। ਇਸ 'ਚ ਸ਼ੱਕ ਨਹੀਂ ਕਿ ਦੋਵਾਂ ਦੇਸ਼ਾਂ ਦੇ ਸਬੰਧ ਅਜਿਹੇ ਹਨ, ਜਿਨ੍ਹਾਂ ਕਰਕੇ ਦੋਵਾਂ ਵੱਲੋਂ ਇਕ-ਦੂਸਰੇ 'ਤੇ ਜਾਸੂਸੀ ਕਰਨ ਦੇ ਦੋਸ਼ ਲਗਦੇ ਰਹਿੰਦੇ ਹਨ। ਦੋਵਾਂ ਵੱਲੋਂ ਹੀ ਸਮੇਂ-ਸਮੇਂ ਇਸ ਸਬੰਧ 'ਚ ਕਈ ਵਿਅਕਤੀ ਫੜੇ ਵੀ ਜਾਂਦੇ ਰਹੇ ਹਨ, ਉਨ੍ਹਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਕੁਲਭੂਸ਼ਣ ਜਾਧਵ ਦੇ ਮਸਲੇ ਨੇ ਜਿੰਨੀ ਤੂਲ ਫੜੀ ਹੈ, ਓਨੀ ਸਰਬਜੀਤ ਦੇ ਕੇਸ ਤੋਂ ਪਹਿਲਾਂ ਕਿਸੇ ਹੋਰ ਕੇਸ ਦੀ ਚਰਚਾ ਨਹੀਂ ਹੋਈ।
ਇਸ ਦਾ ਕਾਰਨ ਜਾਧਵ ਦੇ ਕੇਸ ਦਾ ਅਜਿਹੇ ਸਮੇਂ 'ਤੇ ਸਾਹਮਣੇ ਆਉਣਾ ਹੈ, ਜਦੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਵੱਡਾ ਤਣਾਅ ਪੈਦਾ ਹੋ ਚੁੱਕਾ ਹੈ। ਭਾਰਤ ਨੇ ਅਕਸਰ ਇਹ ਕਿਹਾ ਹੈ ਕਿ ਪਾਕਿਸਤਾਨ ਉਸ ਵਿਰੁੁੱਧ ਅਪਰਾਧਿਕ ਕਾਰਵਾਈਆਂ 'ਚ ਗ਼ਲਤਾਨ ਹੈ। ਕਸ਼ਮੀਰ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਸਮੇਂ-ਸਮੇਂ ਹੁੰਦੀ ਹਿੰਸਾ 'ਚ ਵੀ ਪਾਕਿ ਦਾ ਹੱਥ ਸਪੱਸ਼ਟ ਦਿਖਾਈ ਦਿੰਦਾ ਹੈ। ਮੁੰਬਈ 'ਚ ਵਾਪਰੇ ਹਿੰਸਕ ਘਟਨਾਕ੍ਰਮ ਪਿੱਛੇ ਵੀ ਪਾਕਿਸਤਾਨ ਤੋਂ ਆਏ ਹਥਿਆਰਬੰਦ ਅੱਤਵਾਦੀਆਂ ਦਾ ਹੱਥ ਸੀ, ਜਿਨ੍ਹਾਂ 'ਚੋਂ ਫੜੇ ਗਏ ਇਕ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦਿੱਤੀ ਗਈ ਸੀ। ਕੁਲਭੂਸ਼ਣ ਜਾਧਵ ਕਿੱਥੋਂ ਤੇ ਕਦੋਂ ਫੜਿਆ ਗਿਆ, ਇਸ ਬਾਰੇ ਕੋਈ ਸਾਫ਼ ਤਸਵੀਰ ਪੇਸ਼ ਨਹੀਂ ਹੋਈ। ਉਸ ਦੀ ਗ੍ਰਿਫ਼ਤਾਰੀ ਨੂੰ 20 ਦਿਨ ਬਾਅਦ ਨਸ਼ਰ ਕੀਤਾ ਗਿਆ। ਭਾਰਤ ਨੇ ਘੱਟੋ-ਘੱਟ 16 ਵਾਰ ਜਾਧਵ ਤੱਕ ਪਹੁੰਚ ਕਰਨ ਦੀ ਇਜਾਜ਼ਤ ਮੰਗੀ ਪਰ ਪਾਕਿਸਤਾਨ ਵੱਲੋਂ ਉਹ ਨਾ ਦਿੱਤੀ ਗਈ। ਨਾਲ ਹੀ ਇਕ ਜਾਂ ਦੋ ਟੇਪਾਂ ਨਸ਼ਰ ਕਰਨ ਤੋਂ ਇਲਾਵਾ ਉਸ ਸਬੰਧੀ ਨਾ ਹੀ ਕੋਈ ਹੋਰ ਵਿਸਥਾਰ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਅਚਾਨਕ ਇਹ ਖ਼ਬਰ ਆਈ ਕਿ ਫ਼ੌਜੀ ਅਦਾਲਤ ਵੱਲੋਂ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਨੂੰ ਭਾਰਤ ਲਈ ਇਕ ਚੁਣੌਤੀ ਹੀ ਕਿਹਾ ਜਾ ਸਕਦਾ ਹੈ, ਇਸ ਦਾ ਦੇਸ਼ ਭਰ 'ਚ ਵਿਰੋਧ ਹੋਇਆ ਹੈ। ਵਾਹ ਨਾ ਚਲਦੀ ਦੇਖ ਕੇ ਭਾਰਤ ਨੂੰ ਹੇਗ 'ਚ ਅੰਤਰਰਾਸ਼ਟਰੀ ਅਦਾਲਤ ਤੱਕ ਇਸ ਕੇਸ ਲਈ ਪਹੁੰਚ ਕਰਨੀ ਪਈ। ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ 1977 'ਚ ਹੋਈ ਵਿਆਨਾ ਸੰਧੀ ਨਾਲ ਜੁੜੇ ਹੋਏ ਹਨ। ਭਾਰਤ ਤੇ ਪਾਕਿਸਤਾਨ ਨੇ ਵੀ ਇਸ ਸੰਧੀ 'ਤੇ ਆਪਣੇ ਦਸਤਖ਼ਤ ਕੀਤੇ ਹਨ। ਦੇਸ਼ 'ਚ ਪਿਛਲੇ ਸਮੇਂ 'ਚ ਇਹ ਬਹਿਸ ਵੀ ਚਲਦੀ ਰਹੀ ਹੈ ਕਿ ਜਾਧਵ ਸਬੰਧੀ ਭਾਰਤ ਨੂੰ ਅੰਤਰਰਾਸ਼ਟਰੀ ਅਦਾਲਤ ਕੋਲ ਪਹੁੰਚ ਕਰਨੀ ਚਾਹੀਦੀ ਸੀ ਕਿ ਨਹੀਂ। ਇਸ ਦੇ ਬਾਵਜੂਦ ਭਾਰਤ ਨੇ ਅਦਾਲਤ ਕੋਲ ਪਹੁੰਚ ਕਰਨ ਦਾ ਰਸਤਾ ਚੁਣਿਆ। ਹੁਣ ਇਸ ਅਦਾਲਤ ਵੱਲੋਂ ਕੇਸ ਦੇ ਫ਼ੈਸਲੇ ਤੱਕ ਜਾਧਵ ਦੀ ਫਾਂਸੀ 'ਤੇ ਰੋਕ ਲਾਉਣ ਦੀ ਹਦਾਇਤ ਨੇ ਨਵੀਂ ਸਥਿਤੀ ਪੈਦਾ ਕਰ ਦਿੱਤੀ ਹੈ। 11 ਜੱਜਾਂ ਦੀ ਇਸ ਅਦਾਲਤ ਨੇ ਆਪਣੇ ਫ਼ੈਸਲੇ 'ਚ ਸਪੱਸ਼ਟ ਕਿਹਾ ਹੈ ਕਿ ਫ਼ੈਸਲਾ ਹੋਣ ਤੱਕ ਫਾਂਸੀ ਨਾ ਦੇਣੀ ਯਕੀਨੀ ਬਣਾਈ ਜਾਵੇ ਅਤੇ ਇਹ ਵੀ ਕਿਹਾ ਕਿ ਕੁਲਭੂਸ਼ਣ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਵਾਈ ਜਾਏ। ਇਹ ਵੀ ਕਿ ਉਸ ਨੂੰ ਗ੍ਰਿਫ਼ਤਾਰ ਕਰਨਾ ਇਕ ਵਿਵਾਦਪੂਰਨ ਮਸਲਾ ਹੈ। ਭਾਰਤ ਵੱਲੋਂ ਇਸ ਫ਼ੈਸਲੇ 'ਤੇ ਖੁਸ਼ੀ ਪ੍ਰਗਟਾਈ ਗਈ ਹੈ ਅਤੇ ਇਹ ਕਿਹਾ ਗਿਆ ਹੈ ਕਿ ਅਦਾਲਤ ਵੱਲੋਂ ਇਹ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਅਤੀ, ਢੁੱਕਵਾਂ ਤੇ ਸਪੱਸ਼ਟ ਹੈ। ਦੂਜੇ ਪਾਸੇ ਪਾਕਿਸਤਾਨ ਨੇ ਇਸ ਨੂੰ ਮੰਨਣ ਤੋਂ ਇਨਕਾਰੀ ਹੁੰਦਿਆਂ ਇਹ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਅਦਾਲਤ ਦੇ ਇਸ ਸਬੰਧੀ ਕਾਨੂੰਨੀ ਅਧਿਕਾਰ ਖੇਤਰ ਨੂੰ ਸਵੀਕਾਰ ਨਹੀਂ ਕਰਦਾ। ਪਾਕਿਸਤਾਨ ਵੱਲੋਂ ਅਜਿਹਾ ਵਤੀਰਾ ਧਾਰਨ ਕਰਨਾ ਉਸ ਦੀਆਂ ਪਹਿਲੀਆਂ ਭਾਰਤ ਵਿਰੋਧੀ ਕਾਰਵਾਈਆਂ ਦੇ ਸੰਦਰਭ ਵਿਚ ਹੀ ਦੇਖਿਆ ਜਾ ਸਕਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵੀ ਵਿਗੜ ਸਕਦੇ ਹਨ।
ਇਕ ਵਾਰ ਫਿਰ ਇਹ ਗੱਲ ਸਥਾਪਤ ਹੋ ਗਈ ਹੈ ਕਿ ਪਾਕਿਸਤਾਨ 'ਚ ਸਹੀ ਅਰਥਾਂ 'ਚ ਕਮਾਨ ਚੁਣੀ ਹੋਈ ਸਰਕਾਰ ਦੇ ਹੱਥ ਨਹੀਂ, ਸਗੋਂ ਫ਼ੌਜ ਦੇ ਹੱਥ 'ਚ ਹੈ। ਚਿਰਾਂ ਤੋਂ ਫ਼ੌਜ ਦੀ ਬਣੀ ਮਜ਼ਬੂਤ ਜਕੜ 'ਚੋਂ ਲੱਖ ਯਤਨਾਂ ਦੇ ਬਾਵਜੂਦ ਇਹ ਦੇਸ਼ ਨਿਕਲ ਸਕਣ ਵਿਚ ਅਸਮਰੱਥ ਰਿਹਾ ਹੈ। ਇਹ ਇਸ ਦੀ ਵੱਡੀ ਤ੍ਰਾਸਦੀ ਕਹੀ ਜਾ ਸਕਦੀ ਹੈ। ਇਸੇ ਕਰਕੇ ਹੀ ਅੱਜ ਪਾਕਿਸਤਾਨ ਦੇ ਬਹੁਗਿਣਤੀ ਲੋਕ ਇਕ ਵੱਡੇ ਸੰਤਾਪ ਵਿਚੀਂ ਗੁਜ਼ਰ ਰਹੇ ਹਨ। ਦਿਨ-ਪ੍ਰਤੀਦਿਨ ਉਨ੍ਹਾਂ ਦਾ ਇਹ ਸੰਤਾਪ ਘਟਣ ਦੀ ਬਜਾਏ ਹੋਰ ਵਧਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਤੇ ਅਸਿੱਧਾ ਅਸਰ ਭਾਰਤ 'ਤੇ ਪੈਣਾ ਕੁਦਰਤੀ ਹੈ।

-ਬਰਜਿੰਦਰ ਸਿੰਘ ਹਮਦਰਦ

ਦੇਸ਼ ਨੂੰ ਲੋੜ ਹੈ ਨਵੀਂ ਅਰਥ-ਵਿਵਸਥਾ ਦੀ

ਮੌਜੂਦਾ ਭਾਜਪਾ ਸ਼ਾਸਨ ਦੇ ਤਿੰਨ ਸਾਲ ਇਸ ਹਫ਼ਤੇ ਪੂਰੇ ਹੋ ਗਏ ਹਨ। ਇਸ ਬਾਰੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਪ੍ਰੋਗਰਾਮ ਅਤੇ ਬਹਿਸਬਾਜ਼ੀ ਦਾ ਦੌਰ ਚੱਲ ਰਿਹਾ ਹੈ। ਸੱਤਾਧਾਰੀਆਂ ਵੱਲੋਂ ਪ੍ਰਾਪਤੀਆਂ ਦੇ ਗੁਣਗਾਣ ਅਤੇ ਵਿਰੋਧੀ ਧਿਰ ਦੇ ਵਿਰੋਧੀ ਤੇਵਰਾਂ ਤੋਂ ਹਟ ਕੇ ...

ਪੂਰੀ ਖ਼ਬਰ »

ਚੌਗਿਰਦੇ ਦੀ ਸੰਭਾਲ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। ਪੰਜਾਬ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX