ਬੈਂਗਲੁਰੂ, 19 ਮਈ (ਏਜੰਸੀ)- ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ-10 ਦੇ ਫਾਈਨਲ 'ਚ ਪੁੱਜ ਗਈ ਹੈ, ਜਿੱਥੇ ਉਸਦਾ ਮੁਕਾਬਲਾ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨਾਲ ਐਤਵਾਰ 21 ਮਈ ਨੂੰ ਹੋਵੇਗਾ | ਅੱਜ ਖੇਡੇ ਇਥੇ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐਲ.-10 ਦੇ ਦੂਜੇ ਕੁਆਲੀਫਾਇਰ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਫਾਈਨਲ 'ਚ ਖੇਡਣ ਦਾ ਮਾਣ ਹਾਸਿਲ ਕੀਤਾ | ਕੋਲਕਾਤਾ ਵੱਲੋਂ ਮਿਲਿਆ 108 ਦੌੜਾਂ ਦਾ ਟੀਚਾ ਮੁੰਬਈ ਇੰਡੀਅਨਜ਼ ਨੇ 4 ਵਿਕਟਾਂ ਗਵਾ ਕੇ ਸਿਰਫ਼ 14.3 ਓਵਰਾਂ 'ਚ ਹਾਸਿਲ ਕਰ ਲਿਆ | ਟੀਮ ਦੇ ਗੇਂਦਬਾਜ਼ਾਂ ਦੀ ਮਿਹਨਤ ਦਾ ਮੁੱਲ ਮੋੜਦਿਆਂ ਕਰੁਨਾਲ ਪਾਂਡਿਆ (45) ਨੇ ਅਜੇਤੂ ਰਹਿੰਦਿਆਂ ਮੁੰਬਈ ਇੰਡੀਅਨਜ਼ ਨੂੰ 108 ਦੌੜਾਂ ਦਾ ਟੀਚਾ ਸਰ ਕਰਨ 'ਚ ਮਦਦ ਕੀਤੀ | ਕਰੁਨਾਲ ਪਾਂਡਿਆ ਨੇ 30 ਗੇਂਦਾਂ ਦਾ ਸਾਹਮਣਾ ਕਰਦਿਆਂ 8 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡੀ | ਕਪਤਾਨ ਰੋਹਿਤ ਸ਼ਰਮਾ (26) ਅਤੇ ਪਾਰਥਿਵ ਪਟੇਲ ਨੇ (14) ਦੌੜਾਂ ਦਾ ਯੋਗਦਾਨ ਦਿੱਤਾ | ਕੀਰੋਨ ਪੋਲਾਰਡ (9) ਦੌੜਾਂ ਬਣਾ ਕੇ ਕਰੁਨਾਲ ਪਾਂਡਿਆ ਨਾਲ ਅਜੇਤੂ ਮੁੜੇ | ਿਲੰਡਲ ਸਿਮਨਜ਼ (3) ਅਤੇ ਅੰਬਾਤੀ ਰਾਇਡੂ (6) ਦੌੜਾਂ ਹੀ ਬਣਾ ਕੇੇ ਸਕੇ | ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਨਾਈਟਰਾਈਡਰਜ਼ ਦੇ ਬੱਲੇਬਾਜ਼ ਮੁੰਬਈ ਦੇ ਗੇਂਦਬਾਜ਼ਾਂ ਮੂਹਰੇ ਬੇਵੱਸ ਹੁੰਦਿਆਂ ਕੁਝ ਖਾਸ ਕਾਰਗੁਜ਼ਾਰੀ ਨਹੀਂ ਵਿਖਾ ਸਕੇ ਅਤੇ ਪੂਰੀ ਟੀਮ 18.5 ਓਵਰਾਂ 'ਚ ਸਿਰਫ 107 ਦੌੜਾਂ ਬਣਾ ਕੇ ਆਊਟ ਹੋ ਗਈ | ਕੋਲਕਾਤਾ ਵੱਲੋਂ ਸਿਰਫ ਚਾਰ ਬੱਲੇਬਾਜ਼ ਸੁਨੀਲ ਨਰੇਨ (10), ਕਪਤਾਨ ਗੌਤਮ ਗੰਭੀਰ (12) ਇਸ਼ਾਂਕ ਜੱਗੀ (28) ਅਤੇ ਸਭ ਤੋਂ ਵੱਧ ਸੂਰਿਯਾਕੁਮਾਰ ਯਾਦਵ (31) ਦੌੜਾਂ ਹੀ ਦਹਾਈ ਦੇ ਅੰਕ ਤੱਕ ਪਹੁੰਚ ਸਕੇ | ਬਾਕੀ ਬੱਲੇਬਾਜ਼ ਨੇ ਸਿਰਫ ਪਿੱਚ 'ਤੇ ਆਉਣ-ਜਾਣ ਦੀ ਰਸਮ ਨਿਭਾਈ | ਮੁੰਬਈ ਇੰਡੀਅਨਜ਼ ਵੱਲੋਂ ਗੇਂਦਬਾਜ਼ ਕਰਨ ਸ਼ਰਮਾ ਨੇ 4 ਓਵਰਾਂ ਸਿਰਫ 16 ਦੌੜਾਂ ਦੇ ਕੇ 4 ਵਿਕਟਾਂ, ਜਸਪ੍ਰੀਤ ਬੁਮਰਾਹ ਨੇ 3 ਓਵਰਾਂ 'ਚ 7 ਦੌੜਾਂ ਦੇ ਕੇ 3 ਵਿਕਟਾਂ ਤੋਂ ਇਲਾਵਾ ਮਿਸ਼ੇਲ ਜੌਹਨਸਨ ਨੇ 2 ਅਤੇ ਲਸਿਥ ਮਲਿੰਗਾ ਨੇ 1 ਵਿਕਟ ਹਾਸਿਲ ਕੀਤੀ |
ਹੈਮਿਲਟਨ (ਨਿਊਜ਼ੀਲੈਂਡ), 19 ਮਈ (ਏਜੰਸੀ)- ਨਿਊਜ਼ੀਲੈਂਡ ਦੌਰੇ 'ਤੇ ਗਈ ਭਾਰਤੀ ਹਾਕੀ ਟੀਮ ਦਾ ਖਰਾਬ ਪ੍ਰਰਦਰਸ਼ਨ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਉਸਨੂੰ ਪੰਜ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ ਵਿਚ ਵੀ ਨਿਊਜ਼ੀਲੈਂਡ ਦੀ ਮਹਿਲਾ ਹਾਕੀ ਟੀਮ ਹੱਥੋਂ ਹਾਰ ...
ਨਵੀਂ ਦਿੱਲੀ, 19 ਮਈ (ਏਜੰਸੀ)- ਸਾਬਕਾ ਦਿੱਗਜ਼ ਕ੍ਰਿਕਟ ਸਚਿਨ ਤੇਂਦੁਲਕਰ ਨੇ ਆਪਣੀ ਆਉਣ ਵਾਲੀ ਫਿਲਮ 'ਸਚਿਨ: ਏ ਬਿਲੀਅਨ ਡਰੀਮਜ਼' ਦੇ ਸਬੰਧ 'ਚ ਚਰਚਾ ਕਰਨ ਲਈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਇਸ ਸਮੇਂ ਸਚਿਨ ਦੀ ਪਤਨੀ ਅੰਜਲੀ ...
ਮਾਸਕੋ, 19 ਮਈ (ਏਜੰਸੀ)- ਭਾਰਤੀ ਗੈ੍ਰਾਡ ਮਾਸਟਰ ਪੇਂਟਲਾ ਹਰਿਕ੍ਰਿਸ਼ਨ ਨੂੰ ਮਾਸਕੋ ਫਿਡੇ ਗ੍ਰਾਂ. ਪ੍ਰੀ ਸ਼ਤਰੰਜ ਟੂਰਨਾਮੈਂਟ 'ਚ ਇਸਰਾਈਲ ਦੇ ਗੈ੍ਰਾਡ ਮਾਸਟਰ ਬੋਰਿਸ ਗੇਲਫੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਇਸ ਮੈਚ ਭਾਰਤੀ ਹਰਿਕ੍ਰਿਸ਼ਨ ਕਾਲੇ ...
ਜਲੰਧਰ 19 ਮਈ (ਜਤਿੰਦਰ ਸਾਬੀ)- ਹਾਕੀ ਇੰਡੀਆ ਵਲੋਂ ਲਖਨਊ (ਉੱਤਰ ਪ੍ਰਦੇਸ਼) 'ਚ 15 ਜੂਨ ਤੋਂ ਕਰਵਾਈ ਜਾਣ ਵਾਲੀ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਮਰਦਾਂ ਦੇ ਵਰਗ 'ਚ ਭਾਗ ਲੈਣ ਵਾਲੀ ਸੀਨੀਅਰ ਪੰਜਾਬ ਹਾਕੀ ਟੀਮ ਦੀ ਚੋਣ ਲਈ ਟਰਾਇਲ 22 ਮਈ ਨੂੰ ਸਵੇਰੇ 8 ਵਜੇ ਪੀ. ਏ. ਪੀ. ...
ਨਵੀਂ ਦਿੱਲੀ, 19 ਮਈ (ਏਜੰਸੀ)- ਭਾਰਤੀ ਪੇਸ਼ੇਵਰ ਕਬੱਡੀ ਫੈਡਰੇਸ਼ਨ ਤੋਂ ਹੁਣ ਨਿਊ ਕਬੱਡੀ ਫੈਡਰੇਸ਼ਨ ਆਫ ਇੰਡੀਆ (ਐੱਨ. ਕੇ. ਐੱਫ. ਆਈ.) ਬਣਾਈ ਗਈ ਹੈ, ਜਿਸ ਦਾ ਗਠਨ ਅਗਲੇ ਮਹੀਨੇ ਬੈਂਗਲੁਰੂ 'ਚ ਸੀਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਲਈ ਕੀਤਾ ਗਿਆ ਹੈ | ਬਿਹਾਰ ...
ਰੋਮ (ਇਟਲੀ), 19 ਮਈ (ਏਜੰਸੀ)- ਵਿਸ਼ਵ 'ਚ ਚੌਥਾ ਦਰਜਾ ਪ੍ਰਾਪਤ ਸਪੇਨ ਦੇ ਸਟਾਰ ਟੈਨਿਸ ਖਿਡਾਰੀ ਨੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਮਰਦਾਂ ਦੇ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ 'ਚ ਨਾਡਾਲ ਨੇ ਜੈਕ ਸਾਕ ਨੂੰ 6-4, 6-3 ਨਾਲ ...
ਨਵੀਂ ਦਿੱਲੀ, 19 ਮਈ (ਏਜੰਸੀ)- ਸੀ.ਬੀ.ਆਈ. ਨੇ ਦੋ ਮੈਡੀਕਲ ਅਫ਼ਸਰਾਂ ਨੂੰ ਬੀਤੇ ਵਰ੍ਹੇ ਭਾਰ ਰੀਓ ਉਲੰਪਿਕ 'ਚ ਭਾਰਤੀ ਖਿਡਾਰੀਆਂ ਦੇ ਦਲ ਨਾਲ ਭੇਜਣ ਲਈ ਭਾਰਤੀ ਉਲੰਪਿਕ ਸੰਘ (ਆਈ. ਓ. ਏ.) ਦੇ ਕੁਝ ਅਧਿਕਾਰੀਆਂ 'ਤੇ ਭਾਈ-ਭਤੀਜਾਵਾਦ ਅਤੇ ਪੱਖਪਾਤ ਦੇ ਦੋਸ਼ਾਂ ਦੀ ਮੁੱਢਲੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX