ਤਾਜਾ ਖ਼ਬਰਾਂ


ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  13 minutes ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ 5ਵਾਂ ਦਿਨ : ਭਾਰਤ 229/4
. . .  15 minutes ago
ਹਾਰਦਿਕ ਪਟੇਲ ਤੇ ਉਸ ਦੇ ਵਰਕਰ ਧੀਰਜ ਦਿਖਾਉਣ- ਕਾਂਗਰਸ
. . .  30 minutes ago
ਨਵੀਂ ਦਿੱਲੀ, 20 ਨਵੰਬਰ- ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਗਹਿਲੋਤ ਨੇ ਕਿਹਾ ਕਿ ਹਾਰਦਿਕ ਪਟੇਲ ਤੇ ਉਸ ਦੇ ਵਰਕਰਾਂ ਨੂੰ ਧੀਰਜ ਦਿਖਾਉਣੀ ਚਾਹੀਦੀ ਹੈ। ਗਹਿਲੋਤ ਨੇ ਗੁਜਰਾਤ ਦੇ ਮੁੱਖ ਮੰਤਰੀ ਰੂਪਾਨੀ ਨੂੰ...
ਪਲਾਸਟਿਕ ਦੀ ਫ਼ੈਕਟਰੀ 'ਚ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ
. . .  about 1 hour ago
ਲੁਧਿਆਣਾ, 20 ਨਵੰਬਰ (ਪਰਮਿੰਦਰ ਅਹੂਜਾ)- ਸਥਾਨਕ ਇੰਡਸਟਰੀ ਏਰੀਏ 'ਚ ਅੱਜ ਸਵੇਰੇ ਬਹੁਮੰਜ਼ਲਾ ਪਲਾਸਟਿਕ ਦੀ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅਮਨ ਸਨ ਪਲਾਸਟਿਕ ਫ਼ੈਕਟਰੀ 'ਚ ਅੱਗ ਇੱਕ ਹਿੱਸੇ 'ਚ ਲੱਗੀ ਤੇ ਪੂਰੀ ਫ਼ੈਕਟਰੀ...
ਐਨ.ਸੀ.ਪੀ.ਗੁਜਰਾਤ ਚੋਣਾ ਲੜੇਗੀ- ਪ੍ਰਫੁੱਲ ਪਟੇਲ
. . .  about 1 hour ago
ਮੁੰਬਈ, 20 ਨਵੰਬਰ- ਐਨ.ਸੀ.ਪੀ.ਨੇਤਾ ਪ੍ਰਫੁੱਲ ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ 'ਚ ਕਾਂਗਰਸ ਨਾਲ ਮਿਲ ਕੇ ਚੋਣਾ ਲੜਨਾ ਚਾਹੁੰਦੀ ਸੀ ਪਰ ਕਾਂਗਰਸ ਇਸ ਪ੍ਰਤੀ ਗੰਭੀਰ ਨਹੀਂ ਹੈ ਇਸ ਲਈ ਪਾਰਟੀ ਇਕੱਲਿਆਂ ਹੀ ਚੋਣਾ ਲੜੇਗੀ। ਪਟੇਲ ਨੇ...
ਸੀ.ਪੀ.ਆਈ.(ਐਮ) ਦੀ ਰੈਲੀ 'ਚ ਸੁੱਟਿਆ ਦੇਸੀ ਬੰਬ, ਇੱਕ ਜ਼ਖ਼ਮੀ
. . .  about 2 hours ago
ਤਿਰੂਵਨੰਤਪੁਰਮ, 20 ਨਵੰਬਰ- ਬੀਤੀ ਰਾਤ ਸੀ.ਪੀ.ਆਈ.(ਐਮ) ਦੀ ਰੈਲੀ 'ਚ ਇੱਕ ਦੇਸੀ ਬੰਬ ਸੁੱਟਿਆ ਗਿਆ। ਇਸ ਹਮਲੇ 'ਚ ਇੱਕ ਵਿਅਕਤੀ...
ਪਦਮਾਵਤੀ ਬਾਰੇ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 20 ਨਵੰਬਰ- ਸੰਜੈ ਲੀਲਾ ਭੰਸਾਲੀ ਦੀ ਆਉਣ ਵਾਲੀ ਫ਼ਿਲਮ ਪਦਮਾਵਤੀ ਦੀ ਰਿਲੀਜ਼ ਟਲ ਗਈ ਹੈ। ਉੱਧਰ ਇਸ ਫ਼ਿਲਮ 'ਚੋਂ ਵਿਵਾਦਿਤ ਦ੍ਰਿਸ਼ ਹਟਾਉਣ ਬਾਰੇ ਪਾਈ ਪਟੀਸ਼ਨ 'ਤੇ ਸੁਪਰੀਮ...
ਦਾਰਜੀਲਿੰਗ 'ਚ 6 ਦੁਕਾਨਾਂ ਸੜ ਕੇ ਸੁਆਹ
. . .  about 2 hours ago
ਦਾਰਜੀਲਿੰਗ, 20 ਨਵੰਬਰ- ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ 6 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਊ ਦਸਤੇ ਦੀਆਂ 4 ਗੱਡੀਆਂ ਨੇ...
ਕਾਂਗਰਸ ਨੇ ਗੁਜਰਾਤ ਚੋਣਾ ਲਈ 77 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਭਾਜਪਾ ਨੇ ਕਾਂਗਰਸੀ ਉਮੀਦਵਾਰਾਂ ਦੀ ਫ਼ਰਜ਼ੀ ਲਿਸਟ ਜਾਰੀ ਕੀਤੀ - ਕਾਂਗਰਸ
. . .  1 day ago
ਸਰਬੱਤ ਖ਼ਾਲਸਾ ਧਿਰਾਂ ਤੇ ਮੁਤਵਾਜ਼ੀ ਜਥੇਦਾਰਾਂ ਦੀ ਗੁਰੂ ਨਗਰੀ 'ਚ ਪੰਜ ਘੰਟੇ ਚੱਲੀ ਅਹਿਮ ਇਕੱਤਰਤਾ
. . .  1 day ago
ਪਣਜੀ ਵਿਖੇ ਫਿਲਮ ਫ਼ੈਸਟੀਵਲ ਦੀਆਂ ਤਿਆਰੀਆਂ ਸਿਖ਼ਰਾਂ 'ਤੇ
. . .  1 day ago
ਪੁਲਿਸ ਨੇ ਹਥਿਆਰਾਂ ਸਮੇਤ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਮਾਈਨਿੰਗ ਅਫ਼ਸਰ ਨੇ ਫਾਇਰਿੰਗ ਕਰਕੇ ਭਜਾਏ ਨਜਾਇਜ਼ ਮਾਈਨਿੰਗ ਕਾਰੋਬਾਰੀ
. . .  1 day ago
ਗੁਜਰਾਤ 'ਚ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਬਣੀ ਸਹਿਮਤੀ
. . .  1 day ago
ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਸੱਤਾਧਾਰੀ ਪਾਰਟੀ ਨੇ ਕੀਤਾ ਬਰਖ਼ਾਸਤ
. . .  1 day ago
ਸ੍ਰੀਨਗਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ
. . .  1 day ago
ਚੇਨਈ : 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ, ਤਿੰਨ ਗ੍ਰਿਫ਼ਤਾਰ
. . .  1 day ago
ਆਵਾਰਾ ਸਾਨ੍ਹ ਦੇ ਹਮਲੇ 'ਚ ਵਿਦੇਸ਼ੀ ਨਾਗਰਿਕ ਦੀ ਮੌਤ
. . .  1 day ago
ਯੂ.ਪੀ ਨਹੀ ਰਿਲੀਜ਼ ਹੋਣ ਦਿਆਂਗੇ 'ਪਦਮਾਵਤੀ' - ਉਪ ਮੁੱਖ ਮੰਤਰੀ ਮੌਰਿਆ
. . .  1 day ago
ਸ੍ਰੀਲੰਕਾਈ ਅਦਾਲਤ ਨੇ 8 ਭਾਰਤੀ ਮਛੇਰਿਆ ਨੂੰ 30 ਨਵੰਬਰ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ
. . .  1 day ago
ਅਮਰੀਕਾ 'ਚ ਰੋਜੀ ਰੋਟੀ ਕਮਾਉਣ ਗਏ ਪੰਜਾਬੀ ਦੀ ਅਚਾਨਕ ਮੌਤ
. . .  1 day ago
ਭਾਰਤ-ਸ੍ਰੀਲੰਕਾ ਟੈਸਟ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਦੂਸਰੀ ਪਾਰੀ 'ਚ ਭਾਰਤ 171/1
. . .  1 day ago
ਕਸ਼ਮੀਰ 'ਚ 3-ਜੀ ਤੇ 4-ਜੀ ਸੇਵਾਵਾਂ ਬਹਾਲ
. . .  1 day ago
ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਨੂੰ 5-5 ਦਿਨ ਦਾ ਪੁਲਿਸ ਰਿਮਾਂਡ
. . .  1 day ago
ਭਾਰਤ ਨੂੰ ਪਹਿਲਾ ਝਟਕਾ : ਸ਼ਿਖਰ ਧਵਨ 94 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਬਿਨਾਂ ਵਿਕਟ ਗੁਆਏ 157 ਦੌੜਾਂ ਬਣਾ ਕੇ ਖੇਡ ਰਿਹੈ
. . .  1 day ago
ਪਦਮਾਵਤੀ ਦੀ ਰਿਲੀਜ਼ ਤਰੀਕ ਟਾਲੀ ਗਈ
. . .  1 day ago
ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲੇਗਾ ਇੰਦਰਾ ਗਾਂਧੀ ਸ਼ਾਂਤੀ ਅਵਾਰਡ
. . .  1 day ago
ਸੜਕ ਹਾਦਸੇ 'ਚ ਪਤਨੀ ਦੀ ਹੋਈ ਮੌਤ, ਪਤੀ ਗੰਭੀਰ, 15 ਨਵੰਬਰ ਨੂੰ ਹੋਇਆ ਸੀ ਵਿਆਹ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਨੇ ਬਿਨਾਂ ਵਿਕਟ ਗੁਆਏ ਚਾਹ ਦੇ ਸਮੇਂ ਤੱਕ ਬਣਾਈਆਂ 70 ਦੌੜਾਂ
. . .  1 day ago
ਸ਼ਾਦੀ ਸਮਾਗਮ ਦੌਰਾਨ ਮੌਜ-ਮਸਤੀ 'ਚ ਚਲਾਈ ਗੋਲੀ
. . .  1 day ago
ਧਮਾਕੇ 'ਚ ਜ਼ਖਮੀ ਹੋਇਆ ਜਵਾਨ ਹੋਇਆ ਸ਼ਹੀਦ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ : ਸ੍ਰੀਲੰਕਾ 294 'ਤੇ ਆਲ ਆਊਟ, ਭਾਰਤ ਖਿਲਾਫ ਮਿਲੀ 122 ਦੌੜਾਂ ਦੀ ਲੀਡ
. . .  1 day ago
ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਿਵਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਹਰਿਆਣਾ ਹਿਮਾਚਲ

ਭਿੰਡਾਵਾਸ ਪੰਛੀ ਵਿਹਾਰ ਨੂੰ ਮਿਲੇਗੀ ਸੈਰ-ਸਪਾਟੇ 'ਚ ਖਾਸ ਪਛਾਣ-ਮੁੱਖ ਮੰਤਰੀ

ਝੱਜਰ, 19 ਮਈ (ਅਜੀਤ ਬਿਊਰੋ)-ਇਥੋਂ ਦੀ ਭਿੰਡਾਵਾਸ ਝੀਲ ਦੀ ਸੈਰ-ਸਪਾਟੇ ਦੇ ਖੇਤਰ 'ਚ ਖਾਸ ਪਛਾਣ ਹੋਵੇਗੀ | ਸੂਬੇ ਦੀ ਸਭ ਤੋਂ ਵੱਡੀ ਵੈਟਲੈਂਡ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਝੀਲ 'ਚ ਜ਼ਿਆਦਾਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਖੁਦ ਭਿੰਡਾਵਾਸ ਪੰਛੀ ਵਿਹਾਰ 'ਤੇ ਪੁੱਜ ਕੇ ਜਾਇਜ਼ਾ ਲਿਆ | ਮੁੱਖ ਮੰਤਰੀ ਨੇ ਕਿਹਾ ਕਿ ਝੱਜਰ ਦੇ ਭਿੰਡਾਵਾਸ ਪੰਛੀ ਵਿਹਾਰ ਨੂੰ ਸੁੰਦਰ ਥਾਂ ਵਜੋਂ ਵਿਕਸਤ ਕੀਤਾ ਜਾਵੇਗਾ | ਸੈਰ-ਸਪਾਟੇ ਦੇ ਖੇਤਰ 'ਚ ਇਥੇ ਸੰਭਾਵਨਾਵਾਂ ਨੂੰ ਦੇਖਦੇ ਹੋਏ ਸਹੂਲਤਾਂ ਨੂੰ ਵਧਾਇਆ ਜਾਵੇਗਾ | ਮੁੱਖ ਮੰਤਰੀ ਨੇ ਦੌਰੇ ਦੌਰਾਨ ਮਿਲੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਇਸ ਨੂੰ ਇਕ ਖੂਬਸੂਰਤ ਕੁਦਰਤੀ ਸਥਾਨ ਦੱਸਿਆ | ਮੁੱਖ ਮੰਤਰੀ ਨੇ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨਾਲ ਭਿੰਡਾਵਾਸ ਪੰਛੀ ਵਿਹਾਰ 'ਚ ਬਣੀ ਝੀਲ, ਕੁਦਰਤੀ ਚੇਤਨਾ ਕੇਂਦਰ ਤੇ ਪੰਛੀਆਂ ਨੂੰ ਦੇਖਣ ਲਈ ਬਣਾਏ ਗਏ ਵਾਚ ਟਾਵਰ ਆਦਿ ਸਥਾਨਾਂ ਦਾ ਨਿਰੀਖਣ ਵੀ ਕੀਤਾ | ਮਨੋਹਰ ਲਾਲ ਨੇ ਦੱਸਿਆ ਕਿ ਭਿੰਡਾਵਾਸ ਪੰਛੀ ਵਿਹਾਰ ਬਾਰੇ ਉਨ੍ਹਾਂ ਕਾਫੀ ਸੁਣਿਆ ਹੈ, ਪਰ ਇਸ ਸਥਾਨ 'ਤੇ ਉਹ ਪਹਿਲੀ ਵਾਰ ਆਏ ਹਨ | ਉਨ੍ਹਾਂ ਕਿਹਾ ਕਿ ਦੁਨੀਆ ਭਰ 'ਚੋਂ ਭਿੰਡਾਵਾਸ ਵਿਚ ਸਤੰਬਰ ਤੋਂ ਮਾਰਚ ਮਹੀਨੇ ਦੌਰਾਨ ਵੱਡੀ ਗਿਣਤੀ ਪ੍ਰਵਾਸੀ ਪੰਛੀ ਆਉਂਦੇ ਹਨ | ਅਜਿਹੇ 'ਚ ਪ੍ਰਵਾਸੀ ਪੰਛੀਆਂ ਨੂੰ ਦੇਖਣ ਵਾਲੇ ਮੁਸਾਫਰਾਂ ਲਈ ਸਹੂਲਤਾਂ ਨੂੰ ਵਾਧਾ ਦਿੱਤਾ ਜਾਵੇਗਾ | ਜਿਨ੍ਹਾਂ 'ਚ ਇਥੇ ਰਾਤ ਨੂੰ ਰੁਕਣ ਲਈ ਟੈਂਗਿੰਗ, ਝੀਲ ਦੇ ਸੰਦਰੀਕਰਣ ਤੇ ਪੰਛੀਆਂ ਤੇ ਵਣ ਪ੍ਰਾਣੀਆਂ ਲਈ ਡਿਸਪੈਂਸਰੀ ਖੋਲ੍ਹੀ ਜਾਵੇਗੀ | ਉਨ੍ਹਾਂ ਕਿਹਾ ਕਿ ਡਿਸਪੈਂਸਰੀ 'ਚ ਸਹਾਇਕ ਦੀ ਛੇਤੀ ਤਾਇਨਾਤੀ ਕਰ ਦਿੱਤੀ ਜਾਵੇਗੀ ਤੇ ਸੁਲਤਾਨਪੁਰ ਬਰਡ ਸੇਂਚੁਰੀ 'ਚ ਤਾਇਨਾਤ ਡਾਕਰਟ ਇਥੇ ਲਈ ਆਨ ਕਾਲ ਮੁਹੱਈਆ ਹੋਣਗੇ | ਦਿੱਲੀ ਵਿਚ ਵਣ ਜੀਵ ਜੰਤੂਆਂ ਲਈ ਜੈਨ ਸਮਾਜ ਵੱਲੋਂ ਸਥਾਪਤ ਹਸਪਤਾਲ ਤੋਂ ਵੀ ਇਥੇ ਸਹਿਯੋਗ ਲਿਆ ਜਾਵੇਗਾ | ਮੁੱਖ ਮੰਤਰੀ ਨੇ ਵਣ ਪ੍ਰਾਣੀ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਪੰਛੀਆਂ ਦੇ ਅਨੁਕੂਲ ਵਾਤਾਵਰਣ ਦੇ ਨਾਲ-ਨਾਲ ਇਸ ਗੱਲ ਦਾ ਵੀ ਉਪਾਅ ਕੱਢਿਆ ਜਾਵੇ ਕਿ ਜਲਕੁੰਭੀ ਦਾ ਨਿਵਾਰਣ ਹੋਵੇ | ਐਸ. ਵਾਈ. ਐਲ. ਦੀ ਉਸਾਰੀ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਹਰਿਆਣਾ ਦੇ ਪੱਛ ਵਿਚ ਫੈਸਲਾ ਆ ਚੁੱਕਾ ਹੈ | ਹੁਣ ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ ਸੁਪਰੀਮ ਕੋਰਟ 'ਚ ਹਰਿਆਣਾ ਦੀ ਰਿੱਟ 'ਤੇ ਸੁਣਵਾਈ ਜਾਰੀ ਹੈ | ਉਮੀਦ ਹੈ ਕਿ ਛੇਤੀ ਹੀ ਇਸ 'ਤੇ ਫੈਸਲਾ ਆਵੇਗਾ | ਖੇਤੀ ਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਮੁੱਖ ਮੰਤਰੀ ਨੂੰ ਭਿੰਡਾਵਾਸ ਪੰਛੀ ਵਿਹਾਰ ਦਾ ਅੰਬੇਸਡਰ ਬਣਨ ਦਾ ਸੁਝਾਅ ਦਿੱਤਾ | ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੀ ਸੌਗਾਤ ਵੀ ਦਿੱਤੀ | ਭਿੰਡਾਵਾਸ ਪੰਛੀ ਵਿਹਾਰ ਆਉਣ ਵਾਲੇ ਮੁਸਾਫਰਾਂ ਲਈ ਸਥਾਨਕ ਯੁਵਾ ਗਾਈਡ ਵਜੋਂ ਸੇਵਾਵਾਂ ਦੇਣਗੇ | ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਸਥਾਨਕ ਨੌਜਵਾਨਾਂ ਨੂੰ 3 ਮਹੀਨਿਆਂ ਦੀ ਵਿਸ਼ੇਸ਼ ਸਿਖਲਾਈ ਦਿਲਵਾਈ ਜਾਵੇ ਤੇ ਸਿਖਲਾਈ ਹਾਸਿਲ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਮਿਲੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਪਰਮਜੀਤ ਸੌਲਧਾ, ਵਾਈਸ ਚੇਅਰਮੈਨ ਯੋਗੇਸ਼ ਸਿਲਾਨੀ, ਦਿਵਿਆਂਗ ਕਮਿਸ਼ਨ ਦੇ ਕਮਿਸ਼ਨਰ ਨਿਦੇਸ਼ ਸ਼ਾਸਤਰੀ, ਅਨਿਲ ਸ਼ਰਮਾ, ਭਾਜਪਾ ਆਗੂ ਆਨੰਦ ਸਾਗਰ, ਸੁਨੀਤਾ ਚੌਹਾਨ ਮੌਜੂਦ ਰਹੇ | ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਆਰ. ਸੀ. ਬਿਢਾਣ, ਪੁਲਿਸ ਮੁਖੀ ਬੀ. ਸਤੀਸ਼ ਬਾਲਨ, ਪ੍ਰਧਾਨ ਮੁੱਖ ਵਣ ਪ੍ਰਾਣੀ ਸੰਰੱਖਿਅਕ ਗੁਲਸ਼ਨ ਆਹੂਜਾ, ਐਸ. ਡੀ. ਐਮ. ਪ੍ਰਦੀਪ ਕੌਸ਼ਿਕ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ |

ਪੰਚਾਇਤੀ ਜ਼ਮੀਨ 'ਤੇ ਹੋਏ ਕਬਜ਼ੇ ਨੂੰ ਛੁਡਵਾਉਣ ਲਈ ਹੋਏ ਝਗੜੇ 'ਚ 2 ਜ਼ਖ਼ਮੀ

ਏਲਨਾਬਾਦ, 19 ਮਈ (ਜਗਤਾਰ ਸਮਾਲਸਰ)-ਪਿੰਡ ਸੰਤੋਖਪੁਰਾ ਵਿਚ 2 ਕਨਾਲ ਸਾਂਝੀ ਜ਼ਮੀਨ 'ਤੇ ਕਬਜ਼ਾ ਛੁਡਵਾਉਣ ਨੂੰ ਲੈ ਕੇ ਹੋਈ ਪੰਚਾਇਤ ਤੋਂ ਬਾਅਦ ਘਰ ਜਾ ਰਹੇ ਦੋ ਲੋਕਾਂ 'ਤੇ ਕਬਜ਼ਾਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ 85 ਸਾਲਾ ਬਜ਼ੁਰਗ ਮਹਿੰਦਰ ਸਿੰਘ ਗੰਭੀਰ ਹਾਲਤ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਪਿੰਡ ਕਲਾਮਪੁਰ ਨੇੜੇ ਟਾਟਾ ਏਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਇਸ ਸਬੰਧ 'ਚ ਦੋਸ਼ੀ ਡਰਾਈਵਰ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਪਿੰਡ ...

ਪੂਰੀ ਖ਼ਬਰ »

ਪੁਲਿਸ ਨੇ ਗੈਰ ਕਾਨੂੰਨੀ ਸ਼ਰਾਬ ਬਣਾਉਣ ਦੀ ਫੜੀ ਫੈਕਟਰੀ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਪੁਲਿਸ ਨੇ ਨਸ਼ੇ ਿਖ਼ਲਾਫ਼ ਵਿੱਡੀ ਮੁਹਿੰਮ ਤਹਿਤ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਗੈਰ-ਕਾਨੂੰਨੀ ਸ਼ਰਾਬ ਬਣਾਉਣ ਦੀ ਇਕ ਫੈਕਟਰੀ ਦਾ ਖੁਲਾਸਾ ਕੀਤਾ ਹੈ | ਪੁਲਿਸ ਨੇ ਇਸ ਸਬੰਧ ਵਿਚ ਮੌਕੇ ਤੋਂ ਇਕ ਵਿਅਕਤੀ ਨੂੰ ...

ਪੂਰੀ ਖ਼ਬਰ »

ਲੁੱਟ ਦੀਆਂ ਵਾਰਦਾਤਾਂ ਕਰਨ ਵਾਲਾ ਗਰੋਹ ਦਾ ਸਰਗਨਾ ਗਿ੍ਫ਼ਤਾਰ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਪੁਲਿਸ ਦੀ ਸੀ. ਆਈ. ਏ. ਵਨ ਦੀ ਟੀਮ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਰੋਹ ਦੇ ਸਰਗਨਾ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਜਦਕਿ ਉਸ ਦੇ ਹੋਰਨਾਂ ਸਾਥੀਆਂ ਦੀ ਭਾਲ ਜਾਰੀ ਹੈ | ਦੱਸਿਆ ਜਾ ਰਿਹਾ ਹੈ ...

ਪੂਰੀ ਖ਼ਬਰ »

ਲੜਕੀ ਦੀ ਫੇਸਬੁੱਕ ਆਈ. ਡੀ. 'ਤੇ ਪੋਸਟ ਕੀਤੀ ਇਤਰਾਜ਼ਯੋਗ ਤਸਵੀਰ, ਕੇਸ ਦਰਜ

ਕੁਰੂਕਸ਼ੇਤਰ, 19 ਮਈ (ਜਸਬੀਰ ਸਿੰਘ ਦੁੱਗਲ)-ਫੇਸਬੁੱਕ ਆਈ. ਡੀ. 'ਤੇ ਇਤਰਾਜ਼ਯੋਗ ਮੈਸੇਜ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਲੜਕੀ ਨੇ ਦੱਸਿਆ ਕਿ 16 ਅਪ੍ਰੈਲ 2017 ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਅਧਿਕਾਰੀਆਂ ਦੀ ਟੀਮ ਨਾਲ ਪਿੰਡ ਡੇਰਾ 'ਚ ਨਾਜਾਇਜ਼ ਖਣਨ ਸਬੰਧੀ ਕੀਤਾ ਨਿਰੀਖਣ

ਨਰਾਇਣਗੜ੍ਹ, 19 ਮਈ (ਪੀ. ਸਿੰਘ)-ਐਸ. ਡੀ. ਐਮ. ਮੋਨਿਕਾ ਗੁਪਤਾ ਨੇ ਨਾਜਾਇਜ਼ ਖਣਨ ਕਰਨ ਦੇ ਦੋਸ਼ ਹੇਠ ਪਿੰਡ ਡੇਰਾ ਵਿਚ ਇਕ ਜੇ. ਸੀ. ਬੀ. ਤੇ ਇਕ ਪੋਪਲੇਨ ਅਤੇ 3 ਟਰੈਕਟਰ-ਟਰਾਲੀਆਂ ਨੂੰ ਕਾਬੂ ਕਰਵਾਇਆ | ਐਸ. ਡੀ. ਐਮ. ਹੋਰ ਅਧਿਕਾਰੀਆਂ ਦੀ ਟੀਮ ਨਾਲ ਮਿਲ ਕੇ ਪਿੰਡ ਡੇਰਾ 'ਚ ...

ਪੂਰੀ ਖ਼ਬਰ »

ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਵੱਲੋਂ ਅਗੇਤਾ ਲਾਇਆ ਝੋਨਾ ਵਾਹਿਆ

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਲਾਇਆ ਅਗੇਤਾ ਝੋਨਾ ਅੱਜ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਹੀ ਖੇਤ 'ਚ ਵਾਹ ਦਿੱਤਾ ਹੈ | ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਉਹ 15 ਜੂਨ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ 4 ਵਿਅਕਤੀ ਕਾਬੂ

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਆਰਦਰਸ਼ ਥਾਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਫੜੇ ਗਏ ਵਿਅਕਤੀਆਂ ਤੋਂ 52 ਗਰਾਮ ਹੈਰੋਇਨ ਤੇ 153 ਗਰਾਮ ਚਿੱਟਾ ਪਾਊਡਰ ਬਰਾਮਦ ਹੋਇਆ ਹੈ | ਪੁਲਿਸ ਨੇ ਫੜੇ ...

ਪੂਰੀ ਖ਼ਬਰ »

ਚੋਰ ਫੜਨ ਗਈ ਪੁਲਿਸ ਨੂੰ ਲੱਗੀ ਨਿਰਾਸ਼ਾ ਹੱਥ

ਟੋਹਾਣਾ, 19 ਮਈ (ਗੁਰਦੀਪ ਭੱਟੀ)-ਬੀਤੀ ਰਾਤ ਪਿੰਡ ਧਾਰਸੂਲ 'ਚ ਵਾਪਰੀ ਇਕ ਨਾਟਕੀਏ ਘਟਨਾ ਦਾ ਪਿੰਡ ਵਾਸੀਆਂ ਤੇ ਪੁਲਿਸ ਅਧਿਕਾਰੀ ਚਿਟਕਾਰੇ ਲਾ ਕੇ ਅਨੰਦ ਲੈ ਰਹੇ ਹਨ | ਹੋਇਆ ਇੰਝ ਕਿ ਅੱਧੀ ਰਾਤ ਤੋਂ ਬਾਅਦ ਪੁਲਿਸ ਚੌਕੀ ਕੁਲਾਂ 'ਤੇ ਟੈਲੀਫੋਨ ਦੀ ਘੰਟੀ ਖੜਕੀ ਕਿ ਪਿੰਡ ...

ਪੂਰੀ ਖ਼ਬਰ »

ਸੱਟਾ ਰਾਸ਼ੀ ਸਮੇਤ ਇਕ ਕਾਬੂ

ਏਲਨਾਬਾਦ, 19 ਮਈ (ਜਗਤਾਰ ਸਮਾਲਸਰ)-ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਜਨਤੱਕ ਥਾਂ 'ਤੇ ਸੱਟਾ ਲਾਉਂਦਿਆਂ ਗਿ੍ਫ਼ਤਾਰ ਕੀਤਾ ਹੈ | ਥਾਣਾ ਮੁਖੀ ਸ਼ੁਭਾਸ ਬਿਸ਼ਨੋਈ ਨੇ ਦੱਸਿਆ ਕਿ ਫੜੇ ਵਿਅਕਤੀ ਦੀ ਪਛਾਣ ਨੰਦਲਾਲ ਪੁੱਤਰ ਕਿ੍ਸ਼ਨ ਲਾਲ ਵਾਸੀ ਵਾਰਡ-9 ਵਜੋਂ ਹੋਈ ਹੈ | ...

ਪੂਰੀ ਖ਼ਬਰ »

ਜਬਰ ਜਨਾਹ ਤੇ ਹੱਤਿਆ ਿਖ਼ਲਾਫ਼ ਇਨਸੋ ਨੇ ਸ਼ਹਿਰ 'ਚ ਕੱਢਿਆ ਕੈਂਡਲ ਮਾਰਚ

ਕੁਰੂਕਸ਼ੇਤਰ, 19 ਮਈ (ਜਸਬੀਰ ਸਿੰਘ ਦੁੱਗਲ)-ਸੋਨੀਪਤ 'ਚ ਹੋਏ ਸਮੂਹਿਕ ਜਬਰਜਨਾਹ ਤੋਂ ਬਾਅਦ ਲੜਕੀ ਦੀ ਹੱਤਿਆ ਦੇ ਵਿਰੋਧ ਵਿਚ ਇਨਸੋ ਦੇ ਵਰਕਰਾਂ ਨੇ ਕੌਮੀ ਪ੍ਰਧਾਨ ਦਿਗਵਿਜੇ ਚੌਟਾਲਾ ਦੀ ਅਗਵਾਈ 'ਚ ਕੈਂਡਲ ਮਾਰਚ ਕੱਢਿਆ ਤੇ ਮਿ੍ਤਕਾ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਮਹਿਲਾ ਦੀ ਮੌਤ

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਮੱਲੇਕਾਂ ਵਿਖੇ ਇਕ ਮਹਿਲਾ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਪੁਲਿਸ ਨੇ ਮਹਿਲਾ ਦੀ ਲਾਸ਼ ਪੋਸਟਮਾਰਟਮ ਲਈ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤੀ ਹੈ | ਜਾਣਕਾਰੀ ਅਨੁਸਾਰ ਪਿੰਡ ਮੱਲੇਕਾਂ ਵਾਸੀ ਗੁਰਮੁੱਖ ਦੀ ...

ਪੂਰੀ ਖ਼ਬਰ »

ਮਹਾਰਿਸ਼ੀ ਕਸ਼ਯਪ ਪ੍ਰਕਾਸ਼ ਉਤਸਵ 24 ਨੂੰ

ਅਸੰਧ, 19 ਮਈ (ਅਜੀਤ ਬਿਊਰੋ)-ਲੋਕਤੰਤਰ ਸੁਰੱਖਿਆ ਮੰਚ ਦੇ ਕੌਮੀ ਪ੍ਰਧਾਨ ਤੇ ਭਾਜਪਾ ਸੰਸਦ ਰਾਜ ਕੁਮਾਰ ਸੈਣੀ 24 ਮਈ ਨੂੰ ਅਸੰਧ ਹਲਕੇ ਦੇ ਪਿੰਡ ਅਰਡਾਨਾ ਵਿਚ ਮਹਾਰਿਸ਼ੀ ਕਸ਼ਯਪ ਯੁਵਾ ਸੰਗਠਨ ਵੱਲੋਂ ਮਨਾਏ ਜਾ ਰਹੇ ਮਹਾਰਿਸ਼ੀ ਕਸ਼ਯਪ ਪ੍ਰਕਾਸ਼ ਉਤਸਵ ਵਿਚ ਬਤੌਰ ਮੁੱਖ ...

ਪੂਰੀ ਖ਼ਬਰ »

ਪੋਸ ਮਸ਼ੀਨਾਂ ਨਾਲ ਮਿਲੇਗੀ ਕਿਸਾਨਾਂ ਨੂੰ ਖਾਦ

ਪਲਵਲ, 19 ਮਈ (ਅਜੀਤ ਬਿਊਰੋ)-ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦੇ ਉਪ ਨਿਦੇਸ਼ਕ ਪਵਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ 'ਚ ਮਹਾਤਮਾ ਗਾਂਧੀ ਜਨਤੱਕ ਕੇਂਦਰ ਤੇ ਪੰਚਾਇਤ ਭਵਨ ਵਿਚ ਜ਼ਿਲ੍ਹੇ ਦੇ ਸਾਰੇ ਖਾਦ ਏਜੰਸੀਆਂ ਨੂੰ ਪੋਸ ਮਸ਼ੀਨਾਂ ਰਾਹੀਂ ਕਿਸਾਨਾਂ ਨੂੰ ਖਾਦ ਦੇਣ ਦੀ ...

ਪੂਰੀ ਖ਼ਬਰ »

ਸੰਮਤੀ ਦੀ ਮਾਸਿਕ ਬੈਠਕ 22 ਨੂੰ

ਪਲਵਲ, 19 ਮਈ (ਅਜੀਤ ਬਿਊਰੋ)-ਜ਼ਿਲ੍ਹਾ ਲੋਕ ਸੰਪਰਕ ਤੇ ਪਰਿਵਾਦ ਸੰਮਤੀ ਦੀ ਮਾਸਿਕ ਬੈਠਕ 22 ਮਈ ਨੂੰ ਸਵੇਰੇ 11 ਵਜੇ ਮਹਾਤਮਾ ਗਾਂਧੀ ਜਨਤੱਕ ਕੇਂਦਰ ਤੇ ਪੰਚਾਇਤ ਭਵਨ ਪਲਵਲ ਵਿਚ ਮੁੱਖ ਸੰਸਦੀ ਸਕੱਤਰ ਸੀਮਾ ਤਿ੍ਖਾ ਦੀ ਪ੍ਰਧਾਨਗੀ ਵਿਚ ਹੋਵੇਗੀ | ਡਿਪਟੀ ਕਮਿਸ਼ਨਰ ਅਸ਼ੋਕ ...

ਪੂਰੀ ਖ਼ਬਰ »

12ਵੀਂ ਜਮਾਤ ਦੀ ਵਿਦਿਆਰਥਣ ਦਿਸ਼ਾ ਸ਼ਰਮਾ ਜ਼ਿਲ੍ਹੇ 'ਚ ਰਹੀ ਅੱਵਲ

ਸਰਸਵਤੀ ਨਗਰ, 19 ਮਈ (ਅਜੀਤ ਬਿਊਰੋ)-ਵਾਣਿਜ ਵਿਸ਼ੇ 'ਚ ਜਨਤਾ ਸਕੂਲ ਦੀ 12ਵੀਂ ਦੀ ਵਿਦਿਆਰਥਣ ਦਿਸ਼ਾ ਸ਼ਰਮਾ ਜ਼ਿਲ੍ਹੇ 'ਚ ਅੱਵਲ ਰਹੀ | ਹਰਿਆਣਾ ਸਿੱਖਿਆ ਬੋਰਡ ਭਿਵਾਨੀ ਵੱਲੋਂ ਐਲਾਨੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ 'ਚ ਜਨਤਾ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਨੇ ਇਕ ਵਾਰ ...

ਪੂਰੀ ਖ਼ਬਰ »

12ਵੀਂ ਜਮਾਤ 'ਚ 7 ਵਿਦਿਆਰਥਣਾਂ ਨੂੰ ਮਿਲੀ ਮੈਰਿਟ

ਕੁਰੂਕਸ਼ੇਤਰ/ਸ਼ਾਹਾਬਾਦ, 19 ਮਈ (ਸਟਾਫ ਰਿਪੋਰਟਰ)-ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵੱਲੋਂ ਐਲਾਨੇ 12ਵੀਂ ਜਮਾਤ ਦੇ ਪ੍ਰੀਖਿਆ ਨਤੀਜੇ 'ਚ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀ. ਸੈ. ਸਕੂਲ ਸ਼ਾਹਾਬਾਦ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਇੱਛਾ ਸ਼ਕਤੀ ਤੇ ਸਮਰਪਣ ਨਾਲ ਕੈਂਪ ਦੇ ਨਿਯਮਾਂ ਦਾ ਪਾਲਣ ਕਰਨ ਵਿਦਿਆਰਥੀ-ਸ੍ਰੀਨਿਵਾਸ ਸ਼ਰਮਾ

ਸਰਸਵਤੀ ਨਗਰ, 19 ਮਈ (ਅਜੀਤ ਬਿਊਰੋ)-ਹਿੰਦੁਸਤਾਨ ਸਕਾਉਟ ਐਾਡ ਗਾਈਡ ਵੱਲੋਂ 5 ਰੋਜ਼ਾ ਪ੍ਰੋਗਰਾਮ ਕਾਲੇਸ਼ਵਰ ਮੱਠ ਕਲੇਸਰ 'ਚ ਕੀਤਾ ਜਾ ਰਿਹਾ ਹੈ | ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਕਾਲੇਸ਼ਵਰ ਮੱਠ ਦੇ ਮਹੰਤ ਸ਼ਾਂਤਾਨੰਦ ਨੇ ਕੀਤੀ | ਇਸ ਮੌਕੇ ਪ੍ਰੋਗਰਾਮ ਸ੍ਰੀਨਿਵਾਸ ...

ਪੂਰੀ ਖ਼ਬਰ »

52 ਗਰਭਵਤੀ ਔਰਤਾਂ ਦੀ ਕੀਤੀ ਜਾਂਚ

ਕੁਰੂਕਸ਼ੇਤਰ/ਸ਼ਾਹਾਬਾਦ, 19 ਮਈ (ਸਟਾਫ ਰਿਪੋਰਟਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵੱਲੋਂ ਸੰਚਾਲਿਤ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾੲੀਂਸੇਜ਼ ਐਾਡ ਰਿਸਰਚ 'ਚ ਮੁਫ਼ਤ ਇਸਤਰੀ ਰੋਗ ਜਾਂਚ ਕੈਂਪ ਲਾਇਆ ਗਿਆ | ਕੈਂਪ 'ਚ ਇਸਤਰੀ ਰੋਗ ...

ਪੂਰੀ ਖ਼ਬਰ »

ਗੁਰਦੁਆਰਾ ਸਤਿ ਸੰਗਤ ਸਾਹਿਬ ਦੀ ਨਵੀਂ ਇਮਾਰਤ ਮੁਕੰਮਲ, ਉਦਘਾਟਨ ਕੱਲ੍ਹ

ਅੰਬਾਲਾ ਸ਼ਹਿਰ, 19 ਮਈ (ਅਜੀਤ ਬਿਊਰੋ)-ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਣ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਤਿ ਸੰਗਤ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਦੀ ਕਾਰ ਸੇਵਾ ਮੁਕੰਮਲ ਹੋ ਗਈ ਹੈ | ...

ਪੂਰੀ ਖ਼ਬਰ »

ਚਿਤਾਵਾਂ 'ਤੇ ਨਾਰੀਅਲ ਤੇ ਸ਼ਰਾਬ ਰੱਖ ਕੇ ਤਾਂਤਰਿਕ ਕਿਰਿਆਵਾਂ ਕਰ ਰਹੇ ਸਾਧੂਆਂ ਦੀ ਪਿੰਡ ਵਾਸੀਆਂ ਨੇ ਕੀਤੀ ਮਾਰਕੁੱਟ

ਬਾਬੈਨ, 19 ਮਈ (ਡਾ. ਦੀਪਕ ਦੇਵਗਨ)-ਚਿਤਾਵਾਂ 'ਤੇ ਨਾਰੀਅਲ ਤੇ ਸ਼ਰਾਬ ਰੱਖ ਕੇ ਤਾਂਤਰਿਕ ਕਿਰਿਆਵਾਂ ਕਰ ਰਹੇ ਸਾਧੂਆਂ ਦੀ ਪਿੰਡ ਵਾਸੀਆਂ ਨੇ ਮਾਰਕੁੱਟ ਕੀਤੀ | ਚਾਰੋ ਦੋਸ਼ੀਆਂ ਨੂੰ ਪਿੰਡ ਵਾਸੀਆਂ ਨੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ | ਇਹ ਘਟਨਾ ...

ਪੂਰੀ ਖ਼ਬਰ »

ਬੋਧਨੀ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ 'ਚ ਹੋਈ ਪੰਚਾਇਤੀ ਜ਼ਮੀਨ ਦੀ ਬੋਲੀ

ਪਿਹੋਵਾ, 19 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪਿੰਡ ਬੋਧਨੀ 'ਚ ਪੰਚਾਇਤ ਜ਼ਮੀਨ ਦੀ ਬੋਲੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਵਿਚ ਸਮਾਪਤ ਹੋਈ | ਪਿੰਡ 'ਚ ਪਹਿਲਾਂ ਫੈਲੇ ਤਨਾਅ ਨੂੰ ਦੇਖਦੇ ਹੋਏ ਇਸ ਵਾਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ | ਬੀ. ਡੀ. ਪੀ. ਓ. ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 4 ਸੱਟੇਬਾਜ਼ ਕਾਬੂ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ 4 ਸੱਟੇਬਾਜਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 7500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਡਿਵੀਜਨ ਨੰਬਰ 6 ਦੀ ਪੁਲਿਸ ਨੇ ਸੰਜੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 4 ਕਾਬੂ- 1484 ਬੋਤਲਾਂ ਬਰਾਮਦ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ 1484 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਥਾਣਾ ਸਲੇਮਟਾਬਰੀ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX