ਤਾਜਾ ਖ਼ਬਰਾਂ


ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਰਾਤ ਕਰਿਆਨਾ ਯੂਨੀਅਨ ਅਜਨਾਲਾ ਦੇ ਪ੍ਰਧਾਨ ਦੇ ਪੁੱਤਰ ਕੋਲੋਂ ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ । ਇਸ ਸੰਬੰਧੀ ਪ੍ਰਧਾਨ ਨੰਦ ਕਿਸ਼ੋਰ ਦੇ ਪੁੱਤਰ ਰੋਹਿਤ ਕੁਮਾਰ ਭੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਰ...
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਫ਼ਾਜ਼ਿਲਕਾ, 17 ਅਕਤੂਬਰ (ਪ੍ਰਦੀਪ ਕੁਮਾਰ )-ਬੀਤੇ ਦਿਨ ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੇ ਵਾਰਿਸਾਂ ਨੂੰ ਸੂਬਾ ਸਰਕਾਰ ਨੇ 2 ਲੱਖ...
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਅਬੋਹਰ, 17 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ) - ਬੀਤੇ ਕੱਲ੍ਹ ਜੰਮੂ ਕਸ਼ਮੀਰ ਦੇ ਸ਼ੋਪੀਆ ਇਲਾਕੇ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਵਪਾਰੀ ਚਰਨਜੀਤ ਸਿੰਘ ਦੀ ਲਾਸ਼ ਦੇਰ ਰਾਤ ਉਨ੍ਹਾਂ ਦੇ ਪਿੰਡ ਸਰਾਭਾ ਨਗਰ...
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਸ਼ਹਿਰ ਦੇ ਮੇਨ ਬਾਜਾਰ ਦੇ ਚੌਂਕ ਨੰਬਰ ਇਕ ਵਿਚ ਸਥਿਤ ਸ਼ੀਲੇ ਦੀ ਹੱਟੀ (ਜਿੰਦਲ ਸਿੰਗਾਰ ਸੈਂਟਰ) 'ਤੇ ਰਾਤ....
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਜਲੰਧਰ, 17 ਅਕਤੂਬਰ - ਦੇਸ਼ ਭਰ 'ਚ ਅੱਜ ਕਰਵਾ ਚੌਥ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਦਿਨ ਸੁਹਾਗਣ ਔਰਤਾਂ ਲਈ ਖ਼ਾਸ ਹੁੰਦਾ ਹੈ। ਦੇਰ ਸ਼ਾਮ ਨੂੰ ਸੁਹਾਗਣਾਂ ਨੇ ਚੰਦਰਮਾ ਨਿਕਲਣ...
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਤਲਵੰਡੀ ਸਾਬੋ 17 ਅਕਤੂਬਰ (ਰਣਜੀਤ ਸਿੰਘ ਰਾਜੂ) ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਕੌਮਾਂਤਰੀ ਨਗਰ...
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਮੁੰਬਈ, 17 ਅਕਤੂਬਰ - ਚੋਣ ਕਮਿਸ਼ਨ ਦੀ ਟੀਮ ਨੇ ਮੁੰਬਈ ਵਿਖੇ ਇੱਕ ਵਿਅਕਤੀ ਤੋਂ 2,90,50000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਪੈਸਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ...
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  1 day ago
ਮੰਡੀ ਅਰਨੀਵਾਲਾ, 17 (ਪ੍ਰਦੀਪ ਕੁਮਾਰ)- ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਜਲਾਲਾਬਾਦ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ...
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਸ਼ਾਮ ਦੇ ਕਰੀਬ 4 ਕੁ ਵਜੇ ਤਪਾ-ਜੇਠੂਕੇ ਰੇਲਵੇ ਲਾਈਨ ਵਿਚਕਾਰ ਇੱਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੇ ਜੰਮੂ ਤਵੀ ਗੱਡੀ...
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਪਹਿਲੀ ਤਸਵੀਰ ...
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਆਈ.ਐਨ.ਐਕਸ ਮੀਡੀਆ ਮਾਮਲੇ 'ਚ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ 24 ਅਕਤੂਬਰ ਤੱਕ ਵਧਾ ਦਿੱਤੀ ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  1 day ago
ਸ੍ਰੀਨਗਰ, 17 ਅਕਤੂਬਰ- ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਤੋਂ ਬਾਅਦ ਊਰੀ ਸ਼ਹਿਰ 'ਚ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ...
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  1 day ago
ਫ਼ਿਰੋਜ਼ਪੁਰ 17 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਬੀ.ਐੱਸ.ਐਫ ਅਤੇ ਸੀ.ਆਈ ਸਟਾਫ਼ ਮੋਗਾ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਖੋਜ ਅਭਿਆਨ ਦੌਰਾਨ ਹਿੰਦ -ਪਾਕਿ ਸਰਹੱਦ 'ਤੇ ਪੈਂਦੀ ਚੈੱਕ ਪੋਸਟ ...
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  1 day ago
ਸ਼ਿਮਲਾ, 17 ਅਕਤੂਬਰ - ਮੌਸਮ ਵਿਭਾਗ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਹਿਮਾਚਲ ਦੇ ਕਾਂਗੜਾ, ਚੰਬਾ, ਮੰਡੀ, ਕੁੱਲੂ, ਹਮੀਰਪੁਰ, ਬਿਲਾਸਪੁਰ ਅਤੇ ਸ਼ਿਮਲਾ...
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਰਾਮ ਤੀਰਥ , 17 ਅਕਤੂਬਰ (ਧਰਵਿੰਦਰ ਸਿੰਘ ਔਲਖ) - ਅੱਜ ਅੱਡਾ ਕੋਟਲਾ ਡੂੰਮ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਸਾਈਡ ਮਾਰਨ ਕਰ ਕੇ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ...
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  1 day ago
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  1 day ago
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  1 day ago
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  1 day ago
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  1 day ago
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਭਾਜਪਾ ਅਰਥ ਵਿਵਸਥਾ ਦੇ 'ਡਬਲ ਇੰਜਣ' 'ਤੇ ਮੰਗਦੀ ਹੈ ਵੋਟ- ਡਾ. ਮਨਮੋਹਨ ਸਿੰਘ
. . .  1 day ago
ਰੇਲੀਗੇਅਰ ਮਾਮਲਾ : ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਅਤੇ ਸ਼ਵਿੰਦਰ
. . .  1 day ago
ਬਾਘਾਪੁਰਾਣਾ : ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦੋ ਦਿਨਾਂ 'ਕਲਮ ਛੋੜ' ਹੜਤਾਲ ਸ਼ੁਰੂ
. . .  1 day ago
ਹਾਦਸੇ ਤੋਂ ਬਾਅਦ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  1 day ago
ਸੰਦੀਪ ਸੰਧੂ ਦੇ ਹੱਕ 'ਚ ਕੈਪਟਨ ਵਲੋਂ ਰੋਡ ਸ਼ੋਅ
. . .  1 day ago
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲੇਗਾ ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਦਾ ਇੱਕ ਵਫ਼ਦ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਫਾਰਮ ਜਾਰੀ
. . .  1 day ago
ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ
. . .  1 day ago
ਪੀ. ਐੱਮ. ਸੀ. ਬੈਂਕ : ਪੁਲਿਸ ਹਿਰਾਸਤ 'ਚ ਭੇਜੇ ਗਏ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ
. . .  1 day ago
25 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਸਾਊਦੀ ਅਰਬ 'ਚ ਵਾਪਰੇ ਸੜਕ ਹਾਦਸੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ
. . .  1 day ago
ਪਰਾਲੀ ਨੂੰ ਸਾੜਨ 'ਤੇ ਜੇਕਰ ਕੋਈ ਕਿਸਾਨ 'ਤੇ ਮਾਮਲਾ ਦਰਜ ਕਰਨ ਪਹੁੰਚਿਆ ਤਾਂ ਉਸ ਨੂੰ ਬੰਦੀ ਬਣਾ ਲਿਆ ਜਾਵੇਗਾ- ਕਿਸਾਨ ਆਗੂ
. . .  1 day ago
ਜਲਾਲਾਬਾਦ 'ਚ ਗੋਲੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਰਿਹਾਅ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਵਪਾਰੀ ਦੀ ਮੌਤ ਤੋਂ ਬਾਅਦ ਅਬੋਹਰ 'ਚ ਸੋਗ ਦੀ ਲਹਿਰ
. . .  1 day ago
ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ
. . .  1 day ago
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀ ਅੱਗ
. . .  1 day ago
ਸਾਊਦੀ ਅਰਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
. . .  1 day ago
ਜਾਪਾਨ ਅਤੇ ਫਿਲੀਪੀਨਜ਼ ਦੇ ਦੌਰੇ 'ਤੇ ਰਵਾਨਾ ਹੋਏ ਰਾਸ਼ਟਰਪਤੀ ਕੋਵਿੰਦ
. . .  1 day ago
ਅੱਜ ਦਾ ਵਿਚਾਰ
. . .  1 day ago
ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  2 days ago
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  2 days ago
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  2 days ago
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  2 days ago
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  2 days ago
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਪਹਿਲਾ ਸਫ਼ਾ

10ਵੀਂ 'ਚ ਵੀ ਕੁੜੀਆਂ ਦੀ ਬੱਲੇ-ਬੱਲੇ

* ਰੋਪੜ ਦੇ ਫਲ ਵਿਕਰੇਤਾ ਦੀ ਧੀ ਸ਼ਰੂਤੀ ਵੋਹਰਾ ਅੱਵਲ * ਲੁਧਿਆਣੇ ਦੇ ਮਜ਼ਦੂਰ ਦਾ ਬੇਟਾ ਅਮਿਤ ਦੂਜੇ ਅਤੇ ਦੁਕਾਨਦਾਰ ਦੀ ਬੇਟੀ ਸਿੰਮੀ ਤੀਜੇ ਸਥਾਨ 'ਤੇ ਰਹੀ * ਬਿਨਾਂ ਗ੍ਰੇਸ ਅੰਕ ਦੇ ਨਤੀਜਾ 57.50 % ਰਿਹਾ

ਤਰਵਿੰਦਰ ਸਿੰਘ ਬੈਨੀਪਾਲ
ਐੱਸ. ਏ. ਐੱਸ. ਨਗਰ, 22 ਮਈ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ-2017 ਦਾ ਨਤੀਜਾ ਅੱਜ ਬੋਰਡ ਦੇ ਚੇਅਰਮੈਨ ਬਲਵੀਰ ਸਿੰਘ ਢੋਲ ਵੱਲੋਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ 'ਚ ਐਲਾਨਿਆ ਗਿਆ। ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਵਿਚ ਇਸ ਵਾਰ ਵੀ ਲੜਕੀਆਂ ਦੀ ਝੰਡੀ ਰਹੀ ਹੈ। 10ਵੀਂ ਦੇ ਐਲਾਨੇ ਗਏ ਨਤੀਜੇ ਦੀ ਸਾਂਝੀ ਮੈਰਿਟ ਵਿਚ ਪਹਿਲੇ 6 ਸਥਾਨਾਂ 'ਚੋਂ 4 'ਤੇ ਲੜਕੀਆਂ ਅਤੇ 2 'ਤੇ ਲੜਕੇ ਕਾਬਜ਼ ਰਹੇ ਹਨ। ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ ਦੀ ਤਰਜ਼ 'ਤੇ 10ਵੀਂ ਸ਼੍ਰੇਣੀ ਦੇ ਨਤੀਜੇ ਵਿਚ ਵੀ ਨਿਯਮਾਂ ਦੇ ਪਾਸ ਫਾਰਮੂਲੇ ਅਨੁਸਾਰ 1 ਫੀਸਦੀ ਗ੍ਰੇਸ ਅੰਕ ਨੂੰ ਛੱਡ ਕੇ ਬਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਵਾਧੂ ਅੰਕ ਨਹੀਂ ਦਿੱਤਾ ਗਿਆ। ਚੇਅਰਮੈਨ ਬਲਵੀਰ ਸਿੰਘ ਢੋਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ-2017 ਦੀ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਬਿਨਾਂ ਕਿਸੇ ਮਾਡਰੇਸ਼ਨ ਤੋਂ 57.50 ਫੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰਚ 2016 ਦੀ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਕੁੱਲ ਨਤੀਜਾ 72.25 ਫੀਸਦੀ ਐਲਾਨਿਆ ਗਿਆ ਸੀ, ਜਦਕਿ ਬਿਨਾਂ ਮਾਡਰੇਸ਼ਨ ਤੋਂ ਇਹ ਨਤੀਜਾ ਕੇਵਲ 53.76 ਫੀਸਦੀ ਬਣਦਾ ਸੀ। ਇਸੇ ਤਰ੍ਹਾਂ ਮਾਰਚ 2015 ਦਾ ਬਿਨਾਂ ਮਾਡਰੇਸ਼ਨ ਤੋਂ ਨਤੀਜਾ 48.22 ਫੀਸਦੀ ਬਣਦਾ ਸੀ। ਜ਼ਿਕਰਯੋਗ ਹੈ ਕਿ ਮਾਰਚ 2016 ਵਿਚ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੀ ਪਾਸ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਦਿੱਤੇ ਵਾਧੂ ਗ੍ਰੇਸ ਅੰਕਾਂ ਦੇ ਗੱਫਿਆਂ ਦੇ ਕਾਰਨ ਸਿੱਖਿਆ ਬੋਰਡ ਵਿਵਾਦਾਂ ਵਿਚ ਘਿਰ ਗਿਆ ਸੀ, ਜਿਸ ਦੀ ਚਰਚਾ ਰਾਸ਼ਟਰੀ ਪੱਧਰ 'ਤੇ ਵੀ ਹੋਈ ਸੀ। ਨਤੀਜਾ ਐਲਾਨਣ ਮੌਕੇ ਬੋਰਡ ਦੇ ਚੇਅਰਮੈਨ ਬਲਵੀਰ ਸਿੰਘ ਢੋਲ ਨੇ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ 10ਵੀਂ ਸ਼੍ਰੇਣੀ ਦੇ ਨਤੀਜੇ 'ਚ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਸ਼ਰੂਤੀ ਵੋਹਰਾ ਰੋਲ ਨੰਬਰ 1017689469 ਨੇ 650 ਅੰਕਾਂ 'ਚੋਂ 642 ਅੰਕ (98.77 ਫੀਸਦੀ) ਪ੍ਰਾਪਤ ਕਰਕੇ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਸਾਂਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਲੁਧਿਆਣਾ ਦੇ ਵਿਦਿਆਰਥੀ ਅਮਿਤ ਯਾਦਵ ਰੋਲ ਨੰਬਰ 1017598840 ਨੇ 641 ਅੰਕ (98.62 ਫੀਸਦੀ) ਹਾਸਿਲ ਕਰਕੇ ਦੂਜਾ ਸਥਾਨ ਅਤੇ ਇਸੇ ਸਕੂਲ ਦੀ ਸਿੱਮੀ ਕੁਮਾਰੀ ਰੋਲ ਨੰਬਰ 1017598825 ਨੇ 639 ਅੰਕ (98.31 ਫੀਸਦੀ) ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਚੇਅਰਮੈਨ ਨੇ ਦੱਸਿਆ ਕਿ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਖੇਡ ਅੰਕਾਂ ਵਾਲੇ ਪ੍ਰੀਖਿਆਰਥੀਆਂ ਦੀ ਵੱਖਰੀ ਤਿਆਰ ਕੀਤੀ ਮੈਰਿਟ ਸੂਚੀ ਅਨੁਸਾਰ 10ਵੀਂ ਸ਼੍ਰੇਣੀ ਦੇ ਨਤੀਜੇ 'ਚ ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਐਚ. ਐਮ-150 ਜਮਾਲਪੁਰ ਕਾਲੋਨੀ ਫੋਕਲ ਪੁਆਇੰਟ ਲੁਧਿਆਣਾ ਦੇ ਵਿਦਿਆਰਥੀ ਅਮਨਦੀਪ ਵਰਮਾ  ਰੋਲ ਨੰਬਰ 1017621970 ਨੇ 650 ਅੰਕਾਂ 'ਚੋਂ 644 ਅੰਕ (98.08 ਫੀਸਦੀ) (ਅਕਾਦਮਿਕ ਅੰਕ 629) ਪ੍ਰਾਪਤ ਕਰਕੇ ਖੇਡ ਕੋਟੇ ਵਾਲੇ ਪ੍ਰੀਖਿਆਰਥੀਆਂ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਇਸੇ ਸਕੂਲ ਦੀ ਵਿਦਿਆਰਥਣ ਜੋਤੀ ਪੰਵਾਰ ਰੋਲ ਨੰਬਰ 1017621941 ਨੇ 641 ਅੰਕ (98.62 ਫੀਸਦੀ) (ਅਕਾਦਮਿਕ ਅੰਕ 626) ਲੈ ਕੇ ਦੂਜਾ ਸਥਾਨ ਅਤੇ ਪਲੇ-ਵੇਜ਼ ਸੀਨੀਅਰ ਸੈਕੰਡਰੀ ਸਕੂਲ ਲਾਹੌਰੀ ਗੇਟ ਪਟਿਆਲਾ ਦੀ ਵਿਦਿਆਰਥਣ ਨੈਨਸੀ ਰੋਲ ਨੰਬਰ 1017265885 ਨੇ 639 ਅੰਕ (98.31 ਫੀਸਦੀ) (ਅਕਾਦਮਿਕ ਅੰਕ 624) ਪ੍ਰਾਪਤ ਕਰਕੇ ਪੰਜਾਬ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚ 873 ਪ੍ਰੀਖਿਆਰਥੀਆਂ ਨੂੰ ਖੇਡ ਕੋਟੇ ਦੇ ਅੰਕ ਮਿਲੇ ਹਨ, ਜਦਕਿ 17 ਪ੍ਰੀਖਿਆਰਥੀ ਖੇਡ ਕੋਟੇ ਦੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣੀ ਥਾਂ ਬਣਾਉਣ 'ਚ ਸਫਲ ਰਹੇ ਹਨ। ਚੇਅਰਮੈਨ ਨੇ ਦੱਸਿਆ ਕਿ ਇਸ ਵਾਰ 10ਵੀਂ ਦੇ ਕੁੱਲ 3,30,437 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,90,001 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 57.50 ਫੀਸਦੀ ਰਹੀ ਹੈ। ਇਸ ਸਾਲ ਰੈਗੂਲਰ ਪ੍ਰੀਖਿਆਰਥੀਆਂ ਵਿਚੋਂ 94,271 (28.53 ਫੀਸਦੀ) ਪ੍ਰੀਖਿਆਰਥੀਆਂ ਦੀ ਰੀਅਪੀਅਰ ਆਈ ਹੈ, ਜਦਕਿ ਕਿ 45,734 (13.84 ਫੀਸਦੀ) ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਤੋਂ ਇਲਾਵਾ 431 ਵਿਦਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਚੇਅਰਮੈਨ ਨੇ ਦੱਸਿਆ ਕਿ ਇਹ ਨਤੀਜਾ 23 ਮਈ ਨੂੰ ਸਵੇਰੇ 9 ਵਜੇ ਬੋਰਡ ਦੀ ਵੈੱਬਸਾਈਟ www.pseb.ac.}n ਅਤੇ www.}nd}aresu&ts.com 'ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ। ਰੀਚੈਕਿੰਗ ਕਰਵਾਉਣ ਵਾਲੇ ਪ੍ਰੀਖਿਆਰਥੀ 10 ਦਿਨਾਂ ਦੇ ਅੰਦਰ-ਅੰਦਰ ਆਪਣਾ ਫਾਰਮ ਤੇ ਫੀਸ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ, ਜਦਕਿ ਰੀਅਪੀਅਰ ਵਾਲੇ ਪ੍ਰੀਖਿਆਰਥੀਆਂ ਲਈ ਫਾਰਮ ਤੇ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਕਰਵਾਈ ਗਈ ਹੈ। ਅੱਜ ਨਤੀਜਾ ਐਲਾਨਣ ਮੌਕੇ ਬੋਰਡ ਦੇ ਸੀਨੀਅਰ ਵਾਈਸ ਚੇਅਰਪਰਸਨ ਸ਼ਸ਼ੀ ਕਾਂਤਾ, ਬੋਰਡ ਦੇ ਮੀਤ ਪ੍ਰਧਾਨ ਡਾ: ਸੁਰੇਸ਼ ਕੁਮਾਰ ਟੰਡਨ, ਸਕੱਤਰ ਜਨਕ ਰਾਜ ਮਹਿਰੋਕ, ਸੰਯੁਕਤ ਸਕੱਤਰ ਪ੍ਰੀਖਿਆਵਾਂ ਕਰਨਜਗਦੀਸ਼ ਕੌਰ, ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ, ਡਾਇਰੈਕਟਰ ਅਕਾਦਮਿਕ ਮਨਜੀਤ ਕੌਰ, ਪੀ. ਆਰ. ਓ. ਕੋਮਲ ਸਿੰਘ ਆਦਿ ਵੀ ਹਾਜ਼ਰ ਸਨ।
ਓਪਨ ਸਕੂਲ ਦਾ ਨਤੀਜਾ ਕੇਵਲ 23.64 ਫ਼ੀਸਦੀ
10ਵੀਂ ਸ਼੍ਰੇਣੀ ਲਈ ਓਪਨ ਸਕੂਲ ਦੇ ਕੁੱਲ 25,446 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 6,015 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 23.64 ਫੀਸਦੀ ਹੈ। ਓਪਨ ਸਕੂਲ ਪ੍ਰੀਖਿਆ 'ਚ 6155 ਲੜਕੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1733 ਪਾਸ ਹੋਈਆਂ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 28.16 ਫੀਸਦੀ ਰਿਹਾ ਹੈ। ਇਸੇ ਤਰ੍ਹਾਂ 19,291 ਲੜਕਿਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 4,282 ਨੇ ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 22.20 ਫੀਸਦੀ ਰਹੀ ਹੈ। ਓਪਨ ਸਕੂਲ 'ਚੋਂ 195 ਪ੍ਰੀਖਿਆਰਥੀਆਂ ਨੇ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦਕਿ 15,242 ਪ੍ਰੀਖਿਆਰਥੀਆਂ ਦੀ ਰੀਅਪੀਅਰ ਆਈ ਹੈ ਅਤੇ 3,982 ਪ੍ਰੀਖਿਆਰਥੀ ਫੇਲ੍ਹ ਹੋਏ ਹਨ ਅਤੇ 207 ਦਾ ਨਤੀਜਾ ਲੇਟ ਐਲਾਨਿਆ ਜਾਵੇਗਾ।
ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 11.62 ਫੀਸਦੀ ਵੱਧ
ਇਸ ਵਾਰ ਵੀ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 11.62 ਫੀਸਦੀ ਵੱਧ ਰਹੀ ਹੈ। ਇਸ ਵਾਰ 1,46,458 ਲੜਕੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 93,686 ਵਿਦਿਆਰਥਣਾਂ ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 63.97 ਫੀਸਦੀ ਰਹੀ ਹੈ, ਜਦਕਿ 1,83,979 ਲੜਕਿਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 96,315 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 52.35 ਫੀਸਦੀ ਰਹੀ ਹੈ।
ਸ਼ਹਿਰੀ ਤੇ ਪੇਂਡੂ ਪ੍ਰੀਖਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਲਗਭਗ ਰਹੀ ਬਰਾਬਰ
ਸ਼ਹਿਰੀ ਖੇਤਰ ਦੇ ਪ੍ਰੀਖਿਆਰਥੀਆਂ ਅਤੇ ਪੇਂਡੂ ਖੇਤਰ ਦੇ ਪ੍ਰੀਖਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਲਗਭਗ ਬਰਾਬਰ ਹੀ ਹੈ। ਪ੍ਰੀਖਿਆ ਵਿਚ ਸ਼ਹਿਰੀ ਖੇਤਰ ਦੇ 1,11,780 ਪ੍ਰੀਖਿਆਰਥੀਆਂ ਵਿਚੋਂ 64,753 ਵਿਦਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 57.93 ਫੀਸਦੀ ਰਹੀ ਹੈ, ਜਦਕਿ ਪੇਂਡੂ ਖੇਤਰ ਦੇ 2,18,657 ਪ੍ਰੀਖਿਆਰਥੀਆਂ 'ਚੋਂ 1,25,248 ਵਿਦਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 57.28 ਫੀਸਦੀ ਰਾਹੀ ਹੈ। ਸ਼ਹਿਰੀ ਖੇਤਰ 'ਚ 50,969 ਰੈਗੂਲਰ ਪ੍ਰੀਖਿਆਰਥਣਾਂ 'ਚੋਂ 32,462 ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਦੀ ਪਾਸ 63.69 ਫੀਸਦੀ ਰਹੀ ਹੈ। ਇਸੇ ਤਰ੍ਹਾਂ ਸ਼ਹਿਰੀ ਖੇਤਰ ਦੇ 60,811 ਰੈਗੂਲਰ ਲੜਕਿਆਂ 'ਚੋਂ 32,291 ਲੜਕੇ ਪਾਸ ਹੋਏ ਹਨ, ਜਿਨ੍ਹਾਂ ਦਾ ਨਤੀਜਾ 53.10 ਫੀਸਦੀ ਰਿਹਾ ਹੈ। ਪੇਂਡੂ ਖੇਤਰ 'ਚ 95,489 ਰੈਗੂਲਰ ਪ੍ਰੀਖਿਆਰਥਣਾਂ 'ਚੋਂ 61,224 ਪਾਸ ਹੋਈਆਂ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 64.12 ਫੀਸਦੀ ਰਹੀ ਹੈ, ਜਦਕਿ 1,23,168 ਲੜਕਿਆਂ 'ਚੋਂ 64,024 ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 51.98 ਫੀਸਦੀ ਰਹੀ ਹੈ।
ਐਫੀਲੀਏਟਿਡ ਸਕੂਲਾਂ ਦਾ ਨਤੀਜਾ ਸਰਕਾਰੀ ਸਕੂਲਾਂ ਨਾਲੋਂ 17.28 ਫ਼ੀਸਦੀ ਵੱਧ ਰਿਹਾ
10ਵੀਂ ਸ਼੍ਰੇਣੀ ਲਈ ਐਫੀਲੀਏਟਿਡ ਸਕੂਲਾਂ ਦੇ 91,611 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ 64,201 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 70.08 ਫੀਸਦੀ ਰਹੀ ਹੈ। ਇਸੇ ਤਰ੍ਹਾਂ ਐਸੋਸੀਏਟਿਡ ਸਕੂਲਾਂ ਦੇ 29,777 ਪ੍ਰੀਖਿਆਰਥੀਆਂ ਵਿਚੋਂ 16,605 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 55.76 ਫੀਸਦੀ ਰਹੀ ਹੈ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ 1,80,885 ਪ੍ਰੀਖਿਆਰਥੀਆਂ 'ਚੋਂ 95,502 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 52.80 ਫੀਸਦੀ ਰਹੀ ਹੈ, ਜਦਕਿ ਏਡਿਡ ਸਕੂਲਾਂ ਦੇ 27,725 ਪ੍ਰੀਖਿਆਰਥੀਆਂ ਵਿਚੋਂ 13,441 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਪਾਸ ਪ੍ਰਤੀਸ਼ਤਤਾ 48.48 ਫੀਸਦੀ ਰਹੀ ਹੈ। ਇਸੇ ਤਰ੍ਹਾਂ ਆਦਰਸ਼ ਸਕੂਲਾਂ ਦੇ 439 ਪ੍ਰੀਖਿਆਰਥੀਆਂ ਵਿਚੋਂ 252 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਪਾਸ ਪ੍ਰਤੀਸ਼ਤਤਾ 57.40 ਫੀਸਦੀ ਰਹੀ ਹੈ।
37,963 ਪ੍ਰੀਖਿਆਰਥੀਆਂ ਨੇ 80 ਫੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ
10ਵੀਂ ਦੇ ਕੁੱਲ 37,963 ਪ੍ਰੀਖਿਆਰਥੀਆਂ ਨੇ 80 ਫੀਸਦੀ ਅਤੇ ਇਸ ਤੋਂ ਵੱਧ ਅੰਕ ਹਾਸਿਲ ਕੀਤੇ ਹਨ, ਜਿਨ੍ਹਾਂ ਵਿਚ ਐਫੀਲੀਏਟਿਡ ਸਕੂਲਾਂ ਦੇ 21,748, ਐਸੋਸੀਏਟਿਡ ਸਕੂਲਾਂ ਦੇ 3,723, ਸਰਕਾਰੀ ਸਕੂਲਾਂ ਦੇ 10,280, ਏਡਿਡ ਸਕੂਲਾਂ ਦੇ 2,171 ਅਤੇ ਆਦਰਸ਼ ਸਕੂਲਾਂ ਦੇ 41 ਪ੍ਰੀਖਿਆਰਥੀ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ 'ਚ ਸਫਲ ਹੋਏ ਹਨ। ਇਸ ਤਰ੍ਹਾਂ ਸ਼ਹਿਰੀ ਖੇਤਰ ਦੇ 15,999 ਤੇ ਪੇਂਡੂ ਖੇਤਰ ਦੇ 21,964 ਪ੍ਰੀਖਿਆਰਥੀਆਂ ਨੇ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਪ੍ਰੀਖਿਆਰਥੀਆਂ 'ਚ ਸ਼ਹਿਰੀ ਖੇਤਰ ਦੀਆਂ 10,193 ਲੜਕੀਆਂ ਅਤੇ 5,806 ਲੜਕਿਆਂ ਅਤੇ ਪੇਂਡੂ ਖੇਤਰ ਦੀਆਂ 15,239 ਲੜਕੀਆਂ ਅਤੇ 6,725 ਲੜਕਿਆਂ ਨੇ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਮੈਰਿਟ ਸੂਚੀ 'ਚ ਲੁਧਿਆਣਾ ਜ਼ਿਲ੍ਹੇ ਦੀਆਂ ਸਭ ਤੋਂ ਵੱਧ 113 ਪੁਜ਼ੀਸ਼ਨਾਂ
ਕੁੱਲ 379 ਪ੍ਰੀਖਿਆਰਥੀ ਮੈਰਿਟ ਸੂਚੀ 'ਚ ਥਾਂ ਬਣਾਉਣ 'ਚ ਸਫਲ ਹੋਏ ਹਨ। ਜ਼ਿਲ੍ਹਾ ਲੁਧਿਆਣਾ ਨੇ ਇਸ ਵਾਰ ਵੀ 113 ਪੁਜੀਸ਼ਨਾਂ ਹਾਸਿਲ ਕਰਕੇ ਮੈਰਿਟ ਸੂਚੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਪਟਿਆਲਾ ਨੇ 52 ਪੁਜੀਸ਼ਨਾਂ ਲੈ ਕੇ ਦੂਜਾ ਅਤੇ ਜ਼ਿਲ੍ਹਾ ਸੰਗਰੂਰ ਨੇ 27 ਪੁਜ਼ੀਸ਼ਨਾਂ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ 23, ਹੁਸ਼ਿਆਰਪੁਰ 21, ਮੋਗਾ 18, ਜਲੰਧਰ 15, ਬਰਨਾਲਾ ਤੇ ਫ਼ਰੀਦਕੋਟ 13-13, ਗੁਰਦਾਸਪੁਰ 12, ਸ਼ਹੀਦ ਭਗਤ ਸਿੰਘ ਨਗਰ 11, ਫਤਿਹਗੜ੍ਹ ਸਾਹਿਬ 10, ਬਠਿੰਡਾ 9, ਮਾਨਸਾ ਤੇ ਤਰਨਤਾਰਨ 8-8, ਰੋਪੜ 6, ਫਿਰੋਜ਼ਪੁਰ 5, ਕਪੂਰਥਲਾ ਤੇ ਮੁਕਤਸਰ 4-4, ਪਠਾਨਕੋਟ 3, ਫਾਜ਼ਿਲਕਾ ਤੇ ਐੱਸ. ਏ. ਐੱਸ. ਨਗਰ 2-2 ਪੁਜੀਸ਼ਨਾਂ ਲੈਣ 'ਚ ਸਫਲ ਹੋਏ। ਮੈਰਿਟ ਸੂਚੀ 'ਚ ਆਏ ਆਖਰੀ ਪ੍ਰੀਖਿਆਰਥੀ ਨੇ 650 'ਚੋਂ 620 ਅੰਕ ਪ੍ਰਾਪਤ ਕੀਤੇ ਹਨ।
ਸਰਕਾਰੀ ਸਕੂਲਾਂ ਦੇ 24 ਵਿਦਿਆਰਥੀ ਮੈਰਿਟ 'ਚ
10ਵੀਂ ਦੇ ਨਤੀਜੇ 'ਚੋਂ 139 ਦੀ ਐਲਾਨੀ ਮੈਰਿਟ ਸੂਚੀ ਵਿਚੋਂ ਪੰਜਾਬ ਭਰ 'ਚੋਂ ਸਿਰਫ 20 ਸਰਕਾਰੀ ਸਕੂਲਾਂ ਦੇ 24 ਪ੍ਰੀਖਿਆਰਥੀ ਹੀ ਮੈਰਿਟ 'ਚ ਆਪਣੀ ਥਾਂ ਬਣਾਉਣ 'ਚ ਸਫਲ ਹੋਏ, ਜਦਕਿ 115 ਨਿੱਜੀ ਸਕੂਲਾਂ ਦੇ ਪ੍ਰੀਖਿਆਰਥੀਆਂ ਨੇ ਮੈਰਿਟ ਵਿਚ ਆਪਣੀ ਥਾਂ ਬਣਾਈ।
ਰੀਚੈਕਿੰਗ ਦਾ ਨਤੀਜਾ ਆਵੇਗਾ ਨਾਲ ਦੀ ਨਾਲ
ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਕਿਹਾ ਕਿ ਐਲਾਨੇ ਨਤੀਜੇ ਤੋਂ ਬਾਅਦ ਜੋ ਵਿਦਿਆਰਥੀ ਆਪਣੇ ਪੇਪਰਾਂ ਦੀ ਦੁਬਾਰਾ ਪੜਤਾਲ ਕਰਵਾਉਣਾ ਚਾਹੁੰਦੇ ਹਨ, ਉਹ ਨਤੀਜਾ ਐਲਾਨਣ ਦੇ 10 ਦਿਨਾਂ ਦੇ ਅੰਦਰ-ਅੰਦਰ ਆਨਲਾਈਨ ਫਾਰਮ ਭਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੀਚੈਕਿੰਗ ਦਾ ਨਤੀਜਾ ਫਾਰਮ ਜਮ੍ਹਾਂ ਹੋਣ ਦੇ ਨਾਲ-ਨਾਲ ਹੀ ਕੁਝ ਦਿਨਾਂ ਦੇ ਅੰਦਰ-ਅੰਦਰ ਐਲਾਨ ਦਿੱਤਾ ਜਾਵੇਗਾ।
11 ਜ਼ਿਲ੍ਹੇ 50 ਫ਼ੀਸਦੀ ਦਾ ਅੰਕੜਾ ਨਹੀਂ ਕਰ ਸਕੇ ਪਾਰ
10ਵੀਂ 'ਚ ਸਭ ਤੋਂ ਘੱਟ ਨਤੀਜੇ ਵਾਲਾ ਜ਼ਿਲ੍ਹਾ ਸੰਗਰੂਰ ਰਿਹਾ ਹੈ, ਜਿਸ ਦਾ ਨਤੀਜਾ ਕੇਵਲ 42.85 ਫੀਸਦੀ ਰਿਹਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 56.95 ਫੀਸਦੀ, ਹੁਸ਼ਿਆਰਪੁਰ ਦੀ 54.41 ਫੀਸਦੀ, ਫ਼ਰੀਦਕੋਟ ਦੀ 54.30 ਫੀਸਦੀ, ਕਪੂਰਥਲਾ ਦੀ 52.44 ਫੀਸਦੀ, ਰੂਪਨਗਰ ਦੀ 51.25 ਫੀਸਦੀ, ਫਤਿਹਗੜ੍ਹ ਸਾਹਿਬ ਦੀ 50.19 ਫੀਸਦੀ, ਮੋਗਾ ਦੀ 49.02 ਫੀਸਦੀ, ਲੁਧਿਆਣਾ ਦੀ 48.96 ਫੀਸਦੀ, ਪਟਿਆਲਾ ਦੀ 47.72 ਫੀਸਦੀ, ਬਠਿੰਡਾ ਦੀ 47.71 ਫੀਸਦੀ, ਸ੍ਰੀ ਮੁਕਤਸਰ ਸਾਹਿਬ ਦੀ 47.06 ਫੀਸਦੀ, ਜਲੰਧਰ ਦੀ 46.90 ਫੀਸਦੀ, ਮਾਨਸਾ ਦੀ 46.29 ਫੀਸਦੀ, ਫਾਜ਼ਿਲਕਾ ਦੀ 46.06 ਫੀਸਦੀ, ਬਰਨਾਲਾ ਦੀ 45.89 ਫੀਸਦੀ, ਐੱਸ. ਏ. ਐੱਸ. ਨਗਰ, ਚੰਡੀਗੜ੍ਹ ਅਤੇ ਦੂਜੇ ਰਾਜ ਦੀ ਪਾਸ ਪ੍ਰਤੀਸ਼ਤਤਾ 44.73 ਫੀਸਦੀ ਰਹੀ ਹੈ।
ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਪ੍ਰੀਖਿਆਰਥੀਆਂ ਲਈ ਨਕਦ ਇਨਾਮ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਇਸ ਵਾਰ ਵੀ 10ਵੀ ਸ਼੍ਰੇਣੀ ਦੀ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕ ਤੋਂ) ਵਾਲੇ ਪ੍ਰੀਖਿਆਰਥੀ ਦੀ ਮੈਰਿਟ ਸੂਚੀ ਅਤੇ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਅੰਕ ਵਾਲੀ ਮੈਰਿਟ ਸੂਚੀ ਅਨੁਸਾਰ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਇੱਕ ਲੱਖ ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 75 ਹਜ਼ਾਰ ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸਰਹੱਦੀ ਖੇਤਰ ਦੇ 5 ਜ਼ਿਲ੍ਹੇ ਰਹੇ ਮੋਹਰੀ
ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ ਸੂਚੀ 'ਚ ਸਰਹੱਦੀ ਖੇਤਰ ਦੇ 5 ਜ਼ਿਲ੍ਹੇ ਪਹਿਲੀਆਂ 5 ਪੁਜੀਸ਼ਨਾਂ 'ਤੇ ਕਾਬਜ਼ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ 86.97 ਫੀਸਦੀ ਨਾਲ ਪੰਜਾਬ ਭਰ 'ਚੋਂ ਪਹਿਲੇ ਸਥਾਨ, ਅੰਮ੍ਰਿਤਸਰ 83.95 ਫੀਸਦੀ ਨਾਲ ਦੂਜੇ ਸਥਾਨ, ਤਰਨਤਾਰਨ 80.62 ਫੀਸਦੀ ਨਾਲ ਤੀਜੇ ਸਥਾਨ, ਪਠਾਨਕੋਟ 76.42 ਫੀਸਦੀ ਨਾਲ ਚੌਥੇ ਸਥਾਨ ਅਤੇ ਜ਼ਿਲ੍ਹਾ ਫਿਰੋਜ਼ਪੁਰ 66.01 ਫੀਸਦੀ ਨਾਲ ਪੰਜਵੇਂ ਸਥਾਨ 'ਤੇ ਰਿਹਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੇ ਨਤੀਜੇ ਦੀ ਮੈਰਿਟ ਸੂਚੀ ਇਸ ਪ੍ਰਕਾਰ ਹੈ:-

ਸਾਬਕਾ ਸਕੱਤਰ ਤੇ ਦੋ ਹੋਰ ਨੂੰ 2-2 ਸਾਲ ਦੀ ਸਜ਼ਾ

ਨਵੀਂ ਦਿੱਲੀ, 22 ਮਈ (ਸੁਮਨਦੀਪ ਕੌਰ)-ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਕੋਲਾ ਘੁਟਾਲੇ ਮਾਮਲੇ 'ਚ ਜਸਟਿਸ ਭਾਰਤ ਪਾਰਸ਼ਰ ਨੇ ਸਾਬਕਾ ਕੋਲਾ ਸਕੱਤਰ ਐੱਚ. ਸੀ. ਗੁਪਤਾ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ ਅਤੇ ਇਸੇ ਮਾਮਲੇ 'ਚ ਦੋ ਹੋਰ ਸੀਨੀਅਰ ਅਧਿਕਾਰੀਆਂ ਕੇ. ਐੱਸ. ਕ੍ਰੋਫਾ ਅਤੇ ਕੇ. ਸੀ. ਸਮਾਰੀਆ ਨੂੰ ਵੀ ਦੋ-ਦੋ ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਸਜ਼ਾ ਤੋਂ ਇਲਾਵਾ ਇਕ-ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਵਿਚ ਦੋਸ਼ੀ ਨਿੱਜੀ ਕੰਪਨੀ ਕਮਲ ਸਪਾਨਜ ਸਟੀਲ ਐਂਡ ਪਾਵਰ ਲਿਮ: 'ਤੇ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਆਹਲੂਵਾਲੀਆ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਆਹਲੂਵਾਲੀਆ ਨੂੰ 30 ਲੱਖ ਰੁਪਏ ਦਾ ਜ਼ੁਰਮਾਨਾ ਵੀ ਦੇਣਾ ਹੋਵੇਗਾ ਹਾਲਾਂਕਿ ਅਦਾਲਤ ਵਿਚ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਜ਼ਮਾਨਤ ਵੀ ਦੇ ਦਿੱਤੀ ਤਾਂ ਜੋ ਉਹ ਹਾਈਕੋਰਟ ਵਿਚ ਅਪੀਲ ਕਰ ਸਕਣ। ਗੌਰਤਲਬ ਹੈ ਕਿ ਬੀਤੇ ਸ਼ੁੱਕਰਵਾਰ ਅਦਾਲਤ ਨੇ ਸਾਬਕਾ ਕੋਲਾ ਸਕੱਤਰ ਗੁਪਤਾ ਸਮੇਤ ਦੋ ਹੋਰ ਸੀਨੀਅਰ ਅਧਿਕਾਰੀਆਂ ਨੂੰ ਮੱਧ ਪ੍ਰਦੇਸ਼ ਵਿਚ ਥੇਰਾਗੋਰਾ-ਬੀ ਰੁਦਰਪੁਰੀ ਕੋਲਾ ਬਲਾਕ ਦੀ ਵੰਡ ਵਿਚ ਬੇਨਿਯਮੀਆਂ ਦਾ ਦੋਸ਼ੀ ਕਰਾਰ ਦਿੱਤਾ ਸੀ।

ਜੇਤਲੀ ਵੱਲੋਂ ਕੇਜਰੀਵਾਲ 'ਤੇ ਇਕ ਹੋਰ ਮਾਣਹਾਨੀ ਦਾ ਕੇਸ

10 ਕਰੋੜ ਦਾ ਕੀਤਾ ਦਾਅਵਾ

ਨਵੀਂ ਦਿੱਲੀ, 22 ਮਈ (ਸੁਮਨਦੀਪ ਕੌਰ)-ਕੇਂਦਰੀ ਵਿੱਤ ਮੰਤਰੀ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਕ ਹੋਰ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ, ਜਿਸ 'ਚ ਉਨ੍ਹਾਂ ਨੇ 10 ਕਰੋੜ ਰੁਪਏ ਦਾ ਦਾਅਵਾ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਰੁਣ ਜੇਤਲੀ ਨੇ ਅਰਵਿੰਦ ਕੇਜਰੀਵਾਲ ਅਤੇ 'ਆਪ' ਦੇ 4 ਹੋਰ ਨੇਤਾਵਾਂ 'ਤੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ, ਜਿਸ ਦੀ ਸੁਣਵਾਈ ਦਿੱਲੀ ਹਾਈਕੋਰਟ ਵਿਚ ਚੱਲ ਰਹੀ ਹੈ। ਦਰਅਸਲ ਇਹ ਕੇਸ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਕੇਸ ਲੜ ਰਹੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਵੱਲੋਂ ਬਹਿਸ ਦੌਰਾਨ ਵਰਤੇ ਗਏ ਇਤਰਾਜ਼ਯੋਗ ਸ਼ਬਦਾਂ ਕਾਰਨ ਦਰਜ ਕਰਵਾਇਆ ਗਿਆ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਵੱਲੋਂ ਅਦਾਲਤ ਵਿਚ ਅਰੁਣ ਜੇਤਲੀ 'ਤੇ ਕੀਤੀ ਗਈ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਸੀ ਕਿ ਜੇਕਰ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਲਈ ਕੇਜਰੀਵਾਲ ਵੱਲੋਂ ਕਿਹਾ ਗਿਆ ਹੈ ਤਾਂ ਅੱਗੇ ਇਸ ਮਾਮਲੇ 'ਚ ਸੁਣਵਾਈ ਕਰਨ ਦਾ ਕੋਈ ਲਾਭ ਨਹੀਂ। ਅਦਾਲਤ ਨੇ ਫਟਕਾਰ ਲਾਉਂਦਿਆਂ ਸਾਫ ਕਿਹਾ ਕਿ ਜਦ ਪਹਿਲਾਂ ਹੀ ਮਾਣਹਾਨੀ ਦਾ ਕੇਸ ਚੱਲ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਕਿਸੇ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ। ਇਸ 'ਤੇ ਅਰੁਣ ਜੇਤਲੀ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਸੀ ਕਿ ਨਿੱਜੀ ਜੀਵਨ 'ਤੇ ਹਮਲਾ ਕਰਨਾ ਸਹੀ ਨਹੀਂ ਹੈ।

ਕੌਮਾਂਤਰੀ ਅਦਾਲਤ ਦਾ ਫ਼ੈਸਲਾ ਆਉਣ ਤੱਕ ਕੁਲਭੂਸ਼ਣ ਨੂੰ ਫਾਂਸੀ ਨਹੀਂ-ਪਾਕਿ

ਨਵੀਂ ਦਿੱਲੀ, 22 ਮਈ (ਏਜੰਸੀ)-ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਸਿਤ ਨੇ ਕਿਹਾ ਕਿ ਪਾਕਿ ਕੁਲਭੂਸ਼ਣ ਜਾਧਵ ਮਾਮਲੇ ਵਿਚ ਕੌਮਾਂਤਰੀ ਅਦਾਲਤ ਦੇ ਅੰਤਿਮ ਫ਼ੈਸਲੇ ਦੀ ਪਾਲਣਾ ਕਰੇਗਾ ਪਰ ਇਸ ਦੇ ਨਾਲ ਹੀ ਪਾਕਿਸਤਾਨੀ ਰਾਜਦੂਤ ਨੇ ਇਹ ਗੱਲ ਵੀ ਦੁਹਰਾਈ ਕਿ ਕੌਮਾਂਤਰੀ ਅਦਾਲਤ ਦੇ ਅੰਤਿਮ ਫ਼ੈਸਲੇ ਉੱਪਰ ਘਰੇਲੂ ਕਾਨੂੰਨ ਨੂੰ ਤਰਜੀਹ ਦਿੱਤੀ ਜਾਵੇਗੀ। ਇਕ ਅੰਗਰੇਜ਼ੀ ਅਖ਼ਬਾਰ ਨਾਲ ਮੁਲਾਕਾਤ ਵਿਚ ਬਸਿਤ ਨੇ ਦੱਸਿਆ ਕਿ ਪਾਕਿਸਤਾਨ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਵਚਨਬੱਧ ਹੈ ਅਤੇ ਉਹ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਕੇ ਕੌਮਾਂਤਰੀ ਅਦਾਲਤ ਦੇ ਹੁਕਮ ਦੀ ਪਾਲਣਾ ਕਰੇਗਾ। ਪਾਕਿਸਤਾਨ ਦੇ ਚੋਟੀ ਦੇ ਨੀਤੀ ਸਲਾਹਕਾਰ ਨੇ ਕਿਹਾ ਕਿ ਇਹ ਕੇਵਲ ਆਰਜ਼ੀ ਹੁਕਮ ਹੈ ਜਿਸ ਵਿਚ ਕੇਵਲ ਫਾਂਸੀ 'ਤੇ ਰੋਕ ਲਾਈ ਗਈ ਹੈ ਅਤੇ ਇਸ ਦਾ ਮਾਮਲੇ ਦੀ ਅਹਿਮੀਅਤ 'ਤੇ ਕੋਈ ਅਸਰ ਨਹੀਂ। ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਨੇ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਸੀ। ਕੌਮਾਂਤਰੀ ਅਦਾਲਤ ਦੇ ਜੱਜਾਂ ਨੇ ਫ਼ੈਸਲੇ ਵਿਚ ਕਿਹਾ ਕਿ ਉਹ ਜਦੋਂ ਤਕ ਅੰਤਿਮ ਫ਼ੈਸਲਾ ਨਹੀਂ ਦਿੰਦੇ ਉਦੋਂ ਤਕ ਪਾਕਿਸਤਾਨ ਜਾਧਵ ਨੂੰ ਫਾਂਸੀ 'ਤੇ ਨਾ ਲਟਕਾਵੇ। ਜਾਧਵ ਨੂੰ ਮਾਰਚ 2016 ਵਿਚ ਬਲੋਚਿਸਤਾਨ ਤੋਂ ਇਕ ਛਾਪੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਜਾਸੂਸੀ ਦਾ ਦੋਸ਼ ਲਾ ਕੇ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।

ਜਗਦੀਸ਼ ਟਾਈਟਲਰ ਵੱਲੋਂ ਪੋਲੀਗ੍ਰਾਫ ਟੈੱਸਟ ਕਰਵਾਉਣ ਤੋਂ ਇਨਕਾਰ

ਨਵੀਂ ਦਿੱਲੀ, 22 ਮਈ (ਏਜੰਸੀ)-1984 ਸਿੱਖ ਨਸਲਕੁਸ਼ੀ ਨਾਲ ਸਬੰਧਿਤ ਇਕ ਮਾਮਲੇ 'ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਲਾਈ ਡਿਟੈਕਸ਼ਨ ਟੈਸਟ (ਪੋਲੀਗ੍ਰਾਫ ਟੈਸਟ) ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਟਾਈਟਲਰ ਨੂੰ ਸੀ. ਬੀ. ਆਈ. ਨੇ ਪਹਿਲਾਂ ਤਿੰਨ ਮੌਕਿਆਂ 'ਤੇ ਕਲੀਨ ਚਿੱਟ ਦੇ ਦਿੱਤੀ ਸੀ। ਟਾਈਟਲਰ ਨੇ ਅੱਜ ਐਡੀਸ਼ਨਲ ਚੀਫ਼ ਮੈਟਰੋਪੁਲੀਟਨ ਮੈਜਿਸਟ੍ਰੇਟ ਸ਼ਿਵਾਲੀ ਸ਼ਰਮਾ ਦੇ ਸਾਹਮਣੇ ਦਾਇਰ ਕੀਤੇ ਹਲਫੀਆ ਬਿਆਨ 'ਚ ਕਿਹਾ ਕਿ ਉਹ ਪੋਲੀਗ੍ਰਾਫ ਟੈਸਟ ਨਹੀਂ ਕਰਵਾਉਣਾ ਚਾਹੁੰਦੇ। ਸੀ. ਬੀ. ਆਈ. ਨੇ ਟਾਈਟਲਰ ਦਾ ਇਹ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ਦੇ ਮੁੱਖ ਗਵਾਹ ਵਿਵਾਦਿਤ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਭਿਸ਼ੇਕ ਵਰਮਾ ਦੀ ਸਿਹਤ ਅਜੇ ਠੀਕ ਨਹੀਂ ਹੈ ਅਤੇ ਉਹ ਅਦਾਲਤ 'ਚ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਅਭਿਸ਼ੇਕ ਵਰਮਾ ਦੇ ਪੋਲੀਗ੍ਰਾਫ ਟੈਸਟ ਸਬੰਧੀ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਅਦਾਲਤ ਕੋਲੋਂ ਹੋਰ ਸਮੇਂ ਦੀ ਮੰਗ ਕੀਤੀ। ਅਦਾਲਤ ਨੇ ਵਕੀਲ ਦੀ ਮੰਗ ਸਵੀਕਾਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੂਨ 'ਤੇ ਪਾ ਦਿੱਤੀ।

ਢਾਈ ਏਕੜ ਮਾਲਕੀ ਵਾਲੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਏਜੰਡੇ 'ਤੇ

ਰਾਜ ਦੇ ਕਿਸਾਨਾਂ ਸਿਰ ਕੁੱਲ ਕਰਜ਼ਾ 85300 ਕਰੋੜ

ਹਰਕਵਲਜੀਤ ਸਿੰਘ
ਚੰਡੀਗੜ੍ਹ, 22 ਮਈ -ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਬੰਧੀ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਅਮਲ ਹੇਠ ਲਿਆਉਣ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਵੱਲੋਂ ਰਾਜ ਵਿਚਲੇ ਛੋਟੇ ਤੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀ ਸਮੁੱਚੀ ਕਰਜ਼ਾ ਮੁਆਫ਼ੀ ਲਈ ਰਾਜ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਜਾਣੀ ਸੰਭਵ ਹੈ ਜਦੋਂਕਿ ਢਾਈ ਤੋਂ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਵੀ ਕਮੇਟੀ ਰਾਹਤ ਦੇਣਾ ਚਾਹੁੰਦੀ ਹੈ ਲੇਕਿਨ ਇਸ ਲਈ ਵਿੱਤੀ ਪ੍ਰਬੰਧ ਕਿਵੇਂ ਹੋਵੇਗਾ ਇਸ ਸਬੰਧੀ ਅਜੇ ਸਥਿਤੀ ਸਪੱਸ਼ਟ ਨਹੀਂ। ਸੂਤਰਾਂ ਅਨੁਸਾਰ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਜੇਕਰ ਰਾਜ ਸਰਕਾਰ 50 ਹਜ਼ਾਰ ਰੁਪਏ ਦੀ ਰਾਹਤ ਵੀ ਦਿੰਦੀ ਹੈ ਤਾਂ ਉਸ ਲਈ ਰਾਜ ਸਰਕਾਰ ਨੂੰ ਕੋਈ 11 ਹਜ਼ਾਰ ਕਰੋੜ ਰੁਪਏ ਲੋੜੀਂਦੇ ਹੋਣਗੇ। ਰਾਜ ਵਿਚ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕੋਈ 17 ਲੱਖ ਕਿਸਾਨਾਂ ਵੱਲੋਂ 36600 ਕਰੋੜ ਦਾ ਕਰਜ਼ਾ ਲਿਆ ਹੋਇਆ ਹੈ। ਮਾਹਿਰਾਂ ਦੀ ਕਮੇਟੀ ਨੂੰ ਜੋ ਅੰਕੜੇ ਪ੍ਰਾਪਤ ਹੋਏ ਹਨ ਉਸ ਅਨੁਸਾਰ ਰਾਜ ਦੇ ਕੋਈ 32 ਲੱਖ ਕਿਸਾਨਾਂ 'ਤੇ 85300 ਕਰੋੜ ਦਾ ਕੁੱਲ ਕਰਜ਼ਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਕਿਸਾਨੀ ਦਾ ਸਮੁੱਚਾ ਕਰਜ਼ਾ ਸਰਕਾਰ ਜ਼ਿੰਮੇ ਲੈਣ ਦੀ ਗੱਲ ਕਰਦੇ ਰਹੇ ਹਨ ਪ੍ਰੰਤੂ ਸਰਕਾਰ ਲਈ ਢਾਈ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦਾ ਹੀ ਸਮੁੱਚਾ ਕਰਜ਼ਾ ਆਪਣੇ ਸਿਰ ਲੈਣਾ ਕਾਫ਼ੀ ਮੁਸ਼ਕਿਲ ਕੰਮ ਹੋਵੇਗਾ, ਜਿਸ ਨੂੰ ਸਰਕਾਰ ਆਉਂਦੇ 7 ਸਾਲਾਂ ਦੌਰਾਨ ਸਰਕਾਰੀ ਖ਼ਜ਼ਾਨੇ ਰਾਹੀਂ ਉਤਾਰਨਾ ਚਾਹੁੰਦੀ ਹੈ। ਹਾਲ ਦੀ ਘੜੀ ਤੱਕ ਰਾਜ ਸਰਕਾਰ ਵੱਲੋਂ ਮਾਹਿਰਾਂ ਦੀ ਕਮੇਟੀ ਨੂੰ ਇਸ ਸਬੰਧੀ ਵੀ ਪੂਰੇ ਅੰਕੜੇ ਨਹੀਂ ਦਿੱਤੇ ਜਾ ਸਕੇ ਕਿ ਢਾਈ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦੀ ਕੁੱਲ ਗਿਣਤੀ ਅਤੇ ਕੁੱਲ ਕਰਜ਼ਾ ਕਿੰਨਾ ਹੈ। ਕੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਕਿਸਾਨੀ ਦੀ ਕਰਜ਼ਾ ਮੁਆਫ਼ੀ ਲਈ ਰਾਜ ਸਰਕਾਰ ਦੀ ਕੋਈ ਵਿੱਤੀ ਮਦਦ ਕੀਤੀ ਜਾਵੇਗੀ? ਇਸ ਸਬੰਧੀ ਵੀ ਸਥਿਤੀ ਅਜੇ ਸਪਸ਼ਟ ਨਹੀਂ ਕਿਉਂਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਰਾਜ ਸਰਕਾਰ ਦੀ ਇਸ ਮੰਗ ਸਬੰਧੀ ਹਾਲ ਦੀ ਘੜੀ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਬੀਤੇ ਦਿਨਾਂ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਰਾਜ ਦੇ ਕਿਸਾਨਾਂ ਨੂੰ ਕਰਜ਼ੇ ਵਿਚ ਦਿੱਤੀ ਰਾਹਤ ਲਈ ਵੀ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਐਲਾਨੀ ਗਈ। ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਵਿਆਜ਼ ਮੁਕਤ ਬਾਂਡ ਵੇਚ ਕੇ ਪੈਸਾ ਪ੍ਰਾਪਤ ਕਰਨ ਦੀ ਜੋ ਸਕੀਮ ਵਿਚਾਰੀ ਜਾ ਰਹੀ ਹੈ ਉਸ ਦੀ ਸਫਲਤਾ ਸਬੰਧੀ ਵੀ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਹਨ ਕਿਉਂਕਿ ਕਾਂਗਰਸ ਸਰਕਾਰ ਲਈ ਕੌਮਾਂਤਰੀ ਪੱਧਰ 'ਤੇ ਮੌਜੂਦਾ ਵਿੱਤੀ ਸਥਿਤੀ ਦੌਰਾਨ ਪ੍ਰਵਾਸੀ ਪੰਜਾਬੀਆਂ ਤੋਂ ਉਕਤ ਕਰਜ਼ੇ ਦੀ ਅਦਾਇਗੀ ਲਈ ਕੋਈ ਰਾਸ਼ੀ ਇਕੱਠਾ ਕਰਨਾ ਆਸਾਨ ਕੰਮ ਨਹੀਂ ਹੋਵੇਗਾ। ਜਦੋਂਕਿ ਰਾਜ ਦੀ ਮੌਜੂਦਾ ਵਿੱਤੀ ਸਥਿਤੀ ਕਾਰਨ ਕਰਜ਼ਾ ਮੁਆਫ਼ੀ ਲਈ ਸਰਕਾਰੀ ਖ਼ਜ਼ਾਨੇ ਵਿਚੋਂ ਕੋਈ ਰਾਸ਼ੀ ਦਾ ਪ੍ਰਬੰਧ ਕਰਨਾ ਵੀ ਕਾਫ਼ੀ ਮੁਸ਼ਕਿਲ ਕੰਮ ਹੋਵੇਗਾ। ਸੂਚਨਾ ਅਨੁਸਾਰ ਸ੍ਰੀ ਟੀ. ਹੱਕ 'ਤੇ ਆਧਾਰਿਤ ਉਕਤ ਮਾਹਿਰਾਂ ਦੀ ਟੀਮ ਜਿਸ ਵਿਚ ਸ: ਬੀ.ਐਸ. ਢਿੱਲੋਂ ਅਤੇ ਸ: ਬੀ.ਐਸ. ਸਿੱਧੂ ਮੈਂਬਰ ਹਨ, ਦੀ ਬੈਠਕ ਕੱਲ੍ਹ 23 ਮਈ ਨੂੰ ਨਵੀਂ ਦਿੱਲੀ ਵਿਖੇ ਹੋਵੇਗੀ ਅਤੇ ਕਮੇਟੀ ਵੱਲੋਂ ਆਪਣੀ ਰਿਪੋਰਟ 30 ਮਈ ਤੱਕ ਦੇ ਦਿੱਤੇ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਕਮੇਟੀ ਨੂੰ ਰਿਪੋਰਟ ਦੇਣ ਲਈ 6 ਜੂਨ ਤੱਕ ਦਾ ਸਮਾਂ ਮਿਲਿਆ ਹੋਇਆ ਹੈ। ਕਮੇਟੀ ਦੀ ਰਿਪੋਰਟ ਨੂੰ ਬਾਅਦ ਵਿਚ ਮੰਤਰੀ ਮੰਡਲ ਦੇ ਵਿਚਾਰ ਵਟਾਂਦਰੇ ਅਨੁਸਾਰ ਅਮਲੀ ਜਾਮਾ ਪਹਿਨਾਉਣ ਸਬੰਧੀ ਕੋਈ ਫ਼ੈਸਲਾ ਲਿਆ ਜਾਵੇਗਾ।

ਆਧੁਨਿਕ ਸਹੂਲਤਾਂ ਨਾਲ ਲੈਸ 'ਤੇਜਸ' ਮੁੰਬਈ ਤੋਂ ਸ਼ੁਰੂ

ਮੁੰਬਈ, 22 ਮਈ (ਏਜੰਸੀ)-ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ 'ਤੇਜਸ ਐਕਸਪ੍ਰੈਸ' ਨੂੰ ਹਰੀ ਝੰਡੀ ਦਿਖਾ ਕੇ ਮੁੰਬਈ ਤੋਂ ਗੋਆ ਲਈ ਰਵਾਨਾ ਕੀਤਾ। 19 ਡੱਬਿਆਂ ਵਾਲੀ ਇਹ ਰੇਲਗੱਡੀ ਦੁਪਹਿਰ 3.25 ਵਜੇ ਗੋਆ ਲਈ ਰਵਾਨਾ ਹੋਈ। ਰੇਲ ਮੰਤਰੀ ਨੇ ਸਵਾਮੀ ਨਰਾਇਣ ਸਭਾਗ੍ਰਹਿ ਦਾਦਰ ਤੋਂ ਵੀਡੀਓ ਕਾਨਫਰੰਸਿੰਗ ਰਾਹੀ 'ਤੇਜਸ' ਨੂੰ ਰਵਾਨਾ ਕੀਤਾ। 200 ਕਿਲੋਮੀਟਰ ਦੀ ਰਫ਼ਤਾਰ ਤੱਕ ਚੱਲਣ ਵਾਲੀ ਇਸ ਰੇਲਗੱਡੀ 'ਚ ਸੀ. ਸੀ. ਟੀ. ਵੀ. ਕੈਮਰੇ, ਵਾਈ ਫਾਈ, ਐਲ. ਈ. ਡੀ. ਟੀ. ਵੀ, ਚਾਹ ਅਤੇ ਕੌਫੀ ਦੀਆਂ ਮਸ਼ੀਨਾਂ ਦੇ ਨਾਲ ਹੀ ਧੂੰਆਂ ਅਤੇ ਅੱਗ ਦਾ ਪਤਾ ਲਗਾਉਣ ਵਾਲੀ ਪ੍ਰਣਾਲੀ ਵੀ ਲਗਾਈ ਗਈ ਹੈ। ਇਸ 'ਚ ਜੀ. ਪੀ. ਐਸ. ਆਧਾਰਿਤ ਯਾਤਰੀ ਡਿਸਪਲੇਅ ਪ੍ਰਣਾਲੀ ਵੀ ਹੈ। ਇਹ ਰੇਲ ਗੱਡੀ ਮੁੰਬਈ-ਕਰਮਾਲੀ (ਗੋਆ) ਦਰਮਿਆਨ ਹਫ਼ਤੇ ਦੇ ਪੰਜ ਦਿਨ ਅਤੇ ਮਾਨਸੂਨ ਦੇ ਮੌਸਮ ਦੌਰਾਨ ਹਫ਼ਤੇ ਦੇ ਤਿੰਨ ਦਿਨ ਚੱਲੇਗੀ। ਇਸ ਰੇਲਗੱਡੀ ਦਾ ਨਿਰਮਾਣ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੀਤਾ ਗਿਆ ਹੈ। 'ਤੇਜਸ ਐਕਸਪ੍ਰੈਸ' ਦਾ ਐਲਾਨ ਬਜਟ ਦੌਰਾਨ ਕੀਤਾ ਗਿਆ ਸੀ ਅਤੇ ਰੇਲਵੇ ਅਨੁਸਾਰ ਦਿੱਲੀ-ਚੰਡੀਗੜ੍ਹ ਅਤੇ ਦਿੱਲੀ-ਲਖਨਊ ਦਰਮਿਆਨ ਵੀ 'ਤੇਜਸ ਐਕਸਪ੍ਰੈਸ' ਸ਼ੁਰੂ ਕੀਤੀਆਂ ਜਾਣਗੀਆਂ। ਵਧੀਆ ਸਹੂਲਤਾਂ ਨਾਲ ਲੈਸ ਇਸ ਰੇਲ ਗੱਡੀ ਦਾ ਕਿਰਾਇਆ ਵੀ ਮੇਲ ਅਤੇ ਐਕਸਪ੍ਰੈਸ ਦੇ ਕਿਰਾਏ ਤੋਂ ਕੁੱਝ ਵੱਧ ਹੈ। 'ਤੇਜਸ' ਦੀ ਐਗਜ਼ੀਕਿਊਟਿਵ ਸ਼੍ਰੇਣੀ ਦਾ ਕਿਰਾਇਆ ਖਾਣੇ ਦੇ ਨਾਲ 2680 ਰੁਪਏ ਅਤੇ ਬਗੈਰ ਖਾਣੇ ਦੇ 2525 ਰੁਪਏ ਤੈਅ ਕੀਤਾ ਗਿਆ ਹੈ ਅਤੇ ਏ. ਸੀ. ਚੇਅਰ ਕਾਰ ਦਾ ਕਿਰਾਇਆ ਖਾਣੇ ਦੇ ਨਾਲ 1280 ਰੁਪਏ ਅਤੇ ਬਗੈਰ ਖਾਣੇ ਦੇ 1155 ਰੁਪਏ ਤੈਅ ਕੀਤਾ ਗਿਆ ਹੈ।

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਅਦਾਲਤ ਪੁੱਜੇ ਵੀਰਭੱਦਰ ਸਿੰਘ

ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਆਪਣੀ ਪਤਨੀ ਸਮੇਤ ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਨੇ ਆਪਣੀ ਪਤਨੀ ਪ੍ਰਤੀਭਾ ਤੇ ਹੋਰ ਦੋਸ਼ੀਆਂ ਲਈ ਜ਼ਮਾਨਤ ਮੰਗੀ। ...

ਪੂਰੀ ਖ਼ਬਰ »

ਕਪਾਹ ਦੇ ਭਾਅ 'ਚ 160 ਰੁ: ਦਾ ਵਾਧਾ ਸੰਭਵ

ਬਠਿੰਡਾ, 22 ਮਈ (ਹੁਕਮ ਚੰਦ ਸ਼ਰਮਾ)-ਕੇਂਦਰ ਸਰਕਾਰ ਵੱਲੋਂ ਸਾਲ 2017-18 ਲਈ ਲੰਬੇ ਰੇਸ਼ੇ ਦੇ ਨਰਮੇ ਦੀ ਸਰਕਾਰੀ ਸਹਾਇਕ ਖਰੀਦ ਕੀਮਤ (ਐਮ. ਐਸ. ਪੀ.) 'ਚ 160 ਰੁਪਏ ਦਾ ਵਾਧਾ ਕਰਕੇ ਇਸ ਨੂੰ 4320 ਰੁਪਏ ਪ੍ਰਤੀ ਕੁਇੰਟਲ ਕੀਤਾ ਜਾ ਰਿਹਾ ਹੈ। ਕੇਂਦਰੀ ਖੇਤੀ ਮੰਤਰਾਲੇ ਨੇ ਕੀਮਤ ਲਾਗਤ ...

ਪੂਰੀ ਖ਼ਬਰ »

ਨਿਕਾਹ ਸਮੇਂ ਕਾਜ਼ੀ ਲਾੜਿਆਂ ਨੂੰ ਤਿੰਨ ਤਲਾਕ ਨਾ ਲੈਣ ਦੀ ਸਲਾਹ ਦੇਣਗੇ-ਬੋਰਡ

ਤਿੰਨ ਤਲਾਕ ਮਾਮਲਾ

ਨਵੀਂ ਦਿੱਲੀ, 22 ਮਈ (ਸੁਮਨਦੀਪ ਕੌਰ)-ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਕਾਜ਼ੀਆਂ ਲਈ ਇਕ ਸਲਾਹ ਜਾਰੀ ਕਰੇਗਾ ਕਿ ਉਹ ਨਿਕਾਹ ਸਮੇਂ ਲਾੜਿਆਂ ਨੂੰ ਕਹਿਣ ਕਿ ਉਹ ਆਪਣੇ ਵਿਆਹ ਤੋੜਨ ਲਈ ਤਿੰਨ ਤਲਾਕ ਦਾ ਸਹਾਰਾ ਨਾ ਲੈਣ। ਇਕ ...

ਪੂਰੀ ਖ਼ਬਰ »

ਅਮਿਤ ਸ਼ਾਹ ਆਉਣਗੇ ਪੰਜਾਬ ਦੌਰੇ 'ਤੇ

ਚੰਡੀਗੜ੍ਹ, 22 ਮਈ (ਐਨ.ਐਸ. ਪਰਵਾਨਾ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਹਰਿਆਣਾ ਤੇ ਚੰਡੀਗੜ੍ਹ ਦੇ ਦੌਰੇ ਤੋਂ ਪਿੱਛੋਂ ਹੁਣ ਪੰਜਾਬ ਦੇ ਦੌਰੇ 'ਤੇ ਆ ਰਹੇ ਹਨ। ਭਾਜਪਾ ਪੰਜਾਬ ਦੇ ਬੁਲਾਰੇ ਨੇ ਅੱਜ ਇੱਥੇ 'ਅਜੀਤ' ਨੂੰ ਦੱਸਿਆ ਕਿ ਸ੍ਰੀ ਸ਼ਾਹ ਜੋ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਪੰਜਾਬੀ 'ਤੇ ਹਮਲਾ, ਹਸਪਤਾਲ 'ਚ ਦਾਖਲ

ਮੈਲਬੌਰਨ, 22 ਮਈ (ਏਜੰਸੀ)-ਆਸਟ੍ਰੇਲੀਆ 'ਚ ਇਕ 25 ਸਾਲਾ ਪੰਜਾਬੀ ਡਰਾਈਵਰ 'ਤੇ ਨਸਲੀ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਦੀਪ ਸਿੰਘ ਜੋ ਇੱਥੇ ਹਾਸਪੇਟੇਲਿਟੀ ਦੀ ਪੜ੍ਹਾਈ ਕਰ ਰਿਹਾ ਹੈ, 'ਤੇ ਨਸਲੀ ਹਮਲਾ ਹੋਇਆ, ਜਿਸ 'ਚ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ...

ਪੂਰੀ ਖ਼ਬਰ »

ਕਸ਼ਮੀਰ 'ਚ ਨੌਜਵਾਨ ਨੂੰ ਜੀਪ ਨਾਲ ਬੰਨ੍ਹਣ ਵਾਲਾ ਫ਼ੌਜੀ ਮੇਜਰ ਸਨਮਾਨਿਤ

ਨਵੀਂ ਦਿੱਲੀ, 22 ਮਈ (ਪੀ. ਟੀ. ਆਈ.) - ਮੇਜਰ ਲੀਤੁਲ ਗੋਗੋਈ ਜਿਸ ਨੇ ਪਥਰਾਅ ਕਰਨ ਵਾਲਿਆਂ ਖ਼ਿਲਾਫ਼ ਮਨੁੱਖੀ ਢਾਲ ਵਜੋਂ ਇਕ ਨੌਜਵਾਨ ਨੂੰ ਜੀਪ ਦੇ ਸਾਹਮਣੇ ਬੰਨ੍ਹ ਲਿਆ ਸੀ, ਨੂੰ ਅੱਤਵਾਦ ਵਿਰੋਧੀ ਆਪਰੇਸ਼ਨਾਂ ਵਿਚ ਉਸ ਦੇ ਨਿਰੰਤਰ ਯਤਨਾਂ ਲਈ ਸਨਮਾਨਿਤ ਕੀਤਾ ਗਿਆ ਹੈ। ਮੇਜਰ ...

ਪੂਰੀ ਖ਼ਬਰ »

ਗੁ: ਪਾਉਂਟਾ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਸਮਾਪਤ

ਗੁਰਧਾਮਾਂ ਲਈ ਕੀਤੀਆਂ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ-ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ

ਪਾਉਂਟਾ ਸਾਹਿਬ, 22 ਮਈ (ਰਾਜਾ ਸਿੰਘ ਪੱਟੀ/ਹਰਬਖ਼ਸ਼ ਸਿੰਘ)-ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਪਤਿਤ ਮਹੰਤਾਂ ਦੇ ਕਬਜ਼ੇ ਵਿਚੋਂ ਮੁਕਤ ਕਰਵਾਉਣ ਵਾਸਤੇ ...

ਪੂਰੀ ਖ਼ਬਰ »

ਫੌਜ ਵੱਲੋਂ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ, ਨਿਪਾਲੀ ਹਨ ਸਾਰੇ ਸ਼ਹੀਦ ਜਵਾਨ

ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਫੌਜ ਵੱਲੋਂ ਬੀਤੇ ਦਿਨ ਹੰਦਵਾੜਾ ਇਲਾਕੇ 'ਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ 3 ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆ ਹਨ। ੳੁੱਤਰੀ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਨੌਗਾਵ ਸੈਕਟਰ 'ਚ ਗੌਰਖਾ ...

ਪੂਰੀ ਖ਼ਬਰ »

ਪਾਕਿ ਸੰਸਦ ਮੈਂਬਰ ਨੇ ਮਲਾਲਾ 'ਤੇ ਹਮਲੇ ਨੂੰ ਦੱਸਿਆ ਫਰਜ਼ੀ

ਇਸਲਾਮਾਬਾਦ, 22 ਮਈ (ਏਜੰਸੀ)-ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਮਹਿਲਾ ਸੰਸਦ ਮੈਂਬਰ ਮਸਰਤ ਅਹਿਮਦਜੇਬ ਨੇ ਦੋਸ਼ ਲਗਾਇਆ ਕਿ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ 'ਤੇ ਹੋਇਆ ਹਮਲਾ ਫਰਜ਼ੀ ਸੀ। ਇਸਦੀ ਪਟਕਥਾ ਹਮਲੇ ਤੋਂ ਪਹਿਲਾਂ ਰਚੀ ਗਈ ਸੀ ਅਤੇ ਇਸ ਵਿਚ ਅਹਿਮ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਘੋਟਾਲੇ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਵੱਲੋਂ ਛਾਪੇਮਾਰੀ

ਨਵੀਂ ਦਿੱਲੀ, 22 ਮਈ (ਏਜੰਸੀ)-ਦਿੱਲੀ ਵਿਚ ਪੀ. ਡਬਲਯੂ. ਡੀ. ਦੇ ਘੋਟਾਲੇ ਦੇ ਸਬੰਧ ਵਿਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਦਿੱਲੀ ਦੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਮਾਮਲੇ ਵਿਚ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਇਕ ਦਿੱਲੀ ਦੇ ...

ਪੂਰੀ ਖ਼ਬਰ »

ਸੀ.ਆਰ.ਪੀ.ਐਫ. ਦੇ ਦੋ ਜਵਾਨਾਂ ਦੀ ਹੱਤਿਆ ਦੇ ਮਾਮਲੇ 'ਚ ਪੰਜ ਨਕਸਲੀ ਦੋਸ਼ੀ ਕਰਾਰ

ਮੁੰਗੇਰ, 22 ਮਈ (ਯੂ. ਐਨ. ਆਈ.)-2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੀ. ਆਰ. ਪੀ. ਐਫ. ਦੇ ਦੋ ਜਵਾਨਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਇਕ ਸਥਾਨਕ ਅਦਾਲਤ ਨੇ ਪੰਜ ਨਕਸਲੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਧੀਕ ਮੁੱਖ ਅਤੇ ਨਿਆਇਕ ਮੈਜਿਸਟ੍ਰੇਟ ਜਿਉਤੀ ਸਵਰੂਪ ਸ੍ਰੀਵਾਸਤ ਨੇ ...

ਪੂਰੀ ਖ਼ਬਰ »

ਮਹਿਲਾ ਨਾਲ ਬਦਸਲੂਕੀ ਦੇ ਮਾਮਲੇ 'ਚ ਸੰਜੇ ਸਿੰਘ ਦੇ ਪੀ. ਏ. ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ, 22 ਮਈ (ਏਜੰਸੀ)-ਦਿੱਲੀ ਪੁਲਿਸ ਨੇ 'ਆਪ' ਆਗੂ ਸੰਜੇ ਸਿੰਘ ਦੇ ਨਿੱਜੀ ਸਹਾਇਕ (ਪੀ. ਏ.) ਅਤੇ ਪਾਰਟੀ ਦੇ ਇਕ ਵਰਕਰ ਖਿਲਾਫ ਪਾਰਟੀ ਦੀ ਇਕ ਮਹਿਲਾ ਵਰਕਰ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦੇ ਸਬੰਧ 'ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮਹਿਲਾ ਨੇ ...

ਪੂਰੀ ਖ਼ਬਰ »

ਖੈਬਰ ਪਖਤੂਨਵਾ ਅਸੈਂਬਲੀ 'ਚ ਜਾਧਵ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਵਾਲਾ ਪ੍ਰਸਤਾਵ ਪਾਸ

ਪੇਸ਼ਾਵਰ/ਇਲਾਹਬਾਦ, 22 ਮਈ (ਇੰਟ.)-ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੀ ਅਸੈਂਬਲੀ ਨੇ ਸੋਮਵਾਰ ਨੂੰ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ਦੀ ਤਾਮੀਲ ਦੀ ਮੰਗ ਕਰਦਿਆਂ ਹੋਇਆ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ। ਜਮੀਅਤ-ਏ-ਉਲੇਮਾ-ਏ-ਇਸਲਾਮ ਫਜਲ ਦੇ ਮੁਫਤੀ ਸੈਦ ...

ਪੂਰੀ ਖ਼ਬਰ »

2017-18 'ਚ ਹੋਵੇਗੀ 27.4 ਕਰੋੜ ਦੀ ਰਿਕਾਰਡ ਅਨਾਜ ਪੈਦਾਵਾਰ-ਰਾਧਾ ਮੋਹਨ

ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)- ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ 'ਚ ਇਸ ਵਾਰ ਵੀ ਵਧੀਆ ਮਾਨਸੂਨ ਹੋਣ ਦੇ ਆਸਾਰ ਹਨ ਜਿਸ ਦੇ ਚੱਲਦਿਆਂ ਅਗਲੇ ਸਾਲ ਵੀ ਭਾਰੀ ਪੈਦਾਵਾਰ ਹੋਣ ਦੀ ਉਮੀਦ ਹੈ। ਕੇਂਦਰੀ ਮੰਤਰੀ ਨੇ ਪੱਤਰਕਾਰ ਸੰਮੇਲਨ ...

ਪੂਰੀ ਖ਼ਬਰ »

ਰਾਧਾ ਮੋਹਨ ਨੂੰ ਖ਼ੁਰਾਕ ਸਪਲਾਈ ਮੰਤਰਾਲੇ ਦਾ ਵਾਧੂ ਕਾਰਜਭਾਰ

ਨਵੀਂ ਦਿੱਲੀ, 22 ਮਈ (ਏਜੰਸੀ)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਖ਼ੁਰਾਕ ਸਪਲਾਈ ਤੇ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦਾ ਕਾਰਜਭਾਰ ਸੰਭਾਲ ਰਹੇ ਸ਼੍ਰੀ ਰਾਮ ਵਿਲਾਸ ਪਾਸਵਾਨ ਦੀ ਸਿਹਤ ਠੀਕ ਨਾ ਹੋਣ ਕਾਰਨ ਅਤੇ ਇਲਾਜ ਲਈ ਵਿਦੇਸ਼ ਜਾਣ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਸ੍ਰੀਨਗਰ 'ਚ ਵਿਦਿਆਰਥੀਆਂ ਤੇ ਪੁਲਿਸ 'ਚ ਝੜਪਾਂ

ਦਰਜਨ ਭਰ ਗ੍ਰਿਫ਼ਤਾਰ ਤੇ ਕਈ ਜ਼ਖ਼ਮੀ

ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਜ਼ਿਲ੍ਹਾ ਬਾਰਾਮੂਲਾ ਦੇ ਪਟਨ ਤੇ ਸ੍ਰੀਨਗਰ ਵਿਖੇ ਅੱਜ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਮੁੜ ਹਿੰਸਕ ਝੜਪਾਂ ਹੋਈਆਂ। ਪਟਨ ਦੇ ਸਰਕਾਰੀ ਹਾਈ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਕੂਲ ਖੁੱਲ੍ਹਦੇ ਹੀ ਕਲਾਸਾਂ ਦਾ ਬਾਈਕਾਟ ਕਰ ਕੇ ਸੜਕਾਂ ...

ਪੂਰੀ ਖ਼ਬਰ »

ਉੱਤਰੀ ਕਸ਼ਮੀਰ 'ਚ ਮੁਕਾਬਲਾ, ਹਥਿਆਰ ਬਰਾਮਦ

ਸ੍ਰੀਨਗਰ, 22 ਮਈ (ਏਜੰਸੀ)- ਜੰਮੂ-ਕਸ਼ਮੀਰ ਦੇ ਸਰਹੱਦੀ ਜਿਲ੍ਹੇ ਕੁਪਵਾੜਾ ਵਿਖੇ ਜਿਥੇ 48 ਘੰਟੇ ਚੱਲੇ ਮੁਕਾਬਲੇ ਦੌਰਾਨ 4 ਅੱਤਵਾਦੀ ਮਾਰੇ ਗਏ ਸਨ ਤੇ 3 ਜਵਾਨ ਸ਼ਹੀਦ ਹੋ ਗਏ ਸਨ, ਉਸ ਖੇਤਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ 'ਚ ਮੁੜ ਮਕਾਬਲਾ ਹੋਇਆ ਹੈ। ਪੁਲਿਸ ਮੁਤਾਬਿਕ ...

ਪੂਰੀ ਖ਼ਬਰ »

ਪੁਲਵਾਮਾ ਵਿਖੇ ਮੈਚ ਤੋਂ ਪਹਿਲਾਂ ਖਿਡਾਰੀਆਂ ਨੇ ਆਜ਼ਾਦ ਕਸ਼ਮੀਰ ਦਾ ਕੌਮੀ ਤਰਾਨਾ ਗਾਇਆ

ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿਖੇ ਸਥਾਨਕ ਦੋ ਟੀਮਾਂ ਵਿਚਾਲੇ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਪਾਕਿ ਕਬਜ਼ੇ ਵਾਲੇ ਕਸ਼ਮੀਰ ਦਾ ਕੌਮੀ ਤਰਾਨਾ ਗਾਇਆ ਗਿਆ। ਪੁਲਵਾਮਾ ਦੇ ਜ਼ਿਲ੍ਹਾ ਸਟੇਡੀਅਮ 'ਚ ਬੀਤੇ ਦਿਨ ਹੋਏ ਸਥਾਨਕ ਕ੍ਰਿਕਟ ...

ਪੂਰੀ ਖ਼ਬਰ »

ਪਠਾਨਕੋਟ 'ਚ ਫਰਜ਼ੀ ਭਾਰਤੀ ਪਾਸਪੋਰਟ ਦੇ ਨਾਲ ਬਰਮਾ ਦਾ ਨਾਗਰਿਕ ਗ੍ਰਿਫਤਾਰ

ਪਠਾਨਕੋਟ, 22 ਮਈ (ਏਜੰਸੀ)-ਪੰਜਾਬ ਪੁਲਿਸ ਨੇ ਫਰਜ਼ੀ ਨਾਂਅ ਤੋਂ ਇਥੇ ਰਹੇ ਬਰਮਾ ਦੇ ਇਕ ਨਾਗਰਿਕ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਸਦੇ ਕੋਲੋ ਕਥਿਤ ਤੌਰ 'ਤੇ ਫਰਜ਼ੀ ਭਾਰਤੀ ਪਾਸਪੋਰਟ ਅਤੇ ਆਧਾਰ ਕਾਰਡ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ...

ਪੂਰੀ ਖ਼ਬਰ »

ਸ਼ਤਰੂਘਨ ਨੇ ਟਵਿੱਟਰ 'ਤੇ ਛੇੜੀ ਸ਼ਬਦੀ ਜੰਗ

* ਕਿਹਾ, ਬਿਨਾਂ ਸਬੂਤ ਤੋਂ ਇਲਜ਼ਾਮ ਨਾ ਲਾਉਣ ਸਿਆਸਤਦਾਨ

ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਆਪਣੇ ਬਾਗੀ ਤੇਵਰਾਂ ਲਈ ਜਾਣੇ ਜਾਂਦੇ ਭਾਜਪਾ ਸਾਂਸਦ ਸ਼ਤਰੂਘਨ ਸਿਨ੍ਹਾ ਇਕ ਵਾਰ ਫਿਰ ਆਪਣੇ ਬੋਲਾਂ ਕਾਰਨ ਚਰਚਾ 'ਚ ਹਨ। ਆਪਣੀ ਹੀ ਪਾਰਟੀ ਦੇ ਨੇਤਾ ਸੁਸ਼ੀਲ ਮੋਦੀ ਨਾਲ ਸ਼ਬਦੀ ਜੰਗ 'ਚ ਉਲਝੇ ਸ਼ਤਰੂਘਨ ਜਿਥੇ ਨਾਂਹ-ਪੱਖੀ ਸਿਆਸਤ ਤੋਂ ...

ਪੂਰੀ ਖ਼ਬਰ »

ਅਯੁੱਧਿਆ ਵਿਵਾਦਤ ਢਾਂਚਾ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਨੂੰ

ਲਖਨਊ, 22 ਮਈ (ਏਜੰਸੀ)- ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅਯੁੱਧਿਆ 'ਚ ਵਿਵਾਦਤ ਢਾਂਚਾ ਢਾਹੇ ਜਾਣ ਦੇ ਮਾਮਲੇ 'ਚ ਅਗਲੀ ਸੁਣਵਾਈ ਹੁਣ 24 ਮਈ ਨੂੰ ਨਿਰਧਾਰਤ ਕੀਤੀ ਹੈ। ਅਦਾਲਤ ਨੇ ਅੱਜ ਮਾਮਲੇ ਦੀ ਸੁਣਵਾਈ ਇਸ ਲਈ ਰੱਦ ਕਰ ਦਿੱਤੀ ਕਿਉਂਕਿ 6 ਦੋਸ਼ੀਆਂ 'ਚੋਂ ਇਕ ਸਤੀਸ਼ ਪ੍ਰਧਾਨ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX