ਤਾਜਾ ਖ਼ਬਰਾਂ


ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  about 3 hours ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 minute ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  about 4 hours ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  about 4 hours ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  about 4 hours ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 minute ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  about 5 hours ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 5 hours ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  about 5 hours ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  about 5 hours ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  about 6 hours ago
ਨਵੀਂ ਦਿੱਲੀ, 15 ਅਕਤੂਬਰ- ਦਿੱਲੀ ਦੀ ਇੱਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  about 6 hours ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  about 6 hours ago
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀ. ਪੀ. ਆਈ...
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  1 minute ago
ਰਾਹੋਂ, 15 ਅਕਤੂਬਰ (ਬਲਬੀਰ ਸਿੰਘ ਰੂਬੀ)- ਸਥਾਨਕ ਪੁਲਿਸ ਨੇ ਅੱਜ ਇੱਕ ਕਾਰ ਸਵਾਰ ਵਿਅਕਤੀ ਨੂੰ 22000 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ...
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  about 7 hours ago
ਮਾਹਿਲਪੁਰ, 15 ਅਕਤੂਬਰ (ਦੀਪਕ ਅਗਨੀਹੋਤਰੀ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੱਜ ਖ਼ਤਮ ਹੋ...
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  about 6 hours ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  about 7 hours ago
ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  about 7 hours ago
ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ-ਕਸ਼ਮੀਰ ਪ੍ਰਦਰਸ਼ਨ, ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ 'ਚ
. . .  about 8 hours ago
ਲੁਧਿਆਣਾ ਘੰਟਾ ਘਰ ਬੰਬ ਧਮਾਕਾ ਮਾਮਲੇ 'ਚ ਅਦਾਲਤ ਕੱਲ੍ਹ ਸੁਣਾਏਗੀ ਫ਼ੈਸਲਾ
. . .  about 8 hours ago
ਸ਼ਿਮਲਾ 'ਚ ਲੱਗੇ ਭੂਚਾਲ ਦੇ ਝਟਕੇ
. . .  about 8 hours ago
ਅਯੁੱਧਿਆ ਮਾਮਲੇ 'ਤੇ ਕੱਲ੍ਹ ਹੋਵੇਗੀ ਆਖ਼ਰੀ ਸੁਣਵਾਈ- ਚੀਫ਼ ਜਸਟਿਸ
. . .  about 8 hours ago
ਜੇ ਪਰਾਲੀ ਨੂੰ ਸਾੜਨ ਤੋਂ ਰੋਕਣਾ ਹੈ ਤਾਂ ਕਿਸਾਨਾਂ ਨੂੰ ਪੈਦਾਵਾਰ 'ਤੇ 100 ਰੁਪਏ ਪ੍ਰਤੀ ਕੁਇੰਟਲ ਵਾਧੂ ਦੇਵੇ ਕੇਂਦਰ ਸਰਕਾਰ- ਕੈਪਟਨ
. . .  about 9 hours ago
ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਝਟਕਾ, ਰਤਨਾ ਸਿੰਘ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 9 hours ago
ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਣੇ ਤਿੰਨ
. . .  about 9 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ- ਆਰ. ਐੱਸ. ਐੱਸ. ਦਾ 'ਹਿੰਦੂ ਰਾਸ਼ਟਰ' ਵਾਲਾ ਬਿਆਨ ਗ਼ਲਤ
. . .  about 9 hours ago
ਹਸਪਤਾਲ 'ਚ ਡੇਂਗੂ ਪੀੜਤਾਂ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸੁੱਟੇ ਗਈ ਸਿਆਹੀ
. . .  about 10 hours ago
ਲੜਕੇ ਨੇ ਗੋਲੀ ਮਾਰ ਕੇ ਆਪਣੇ ਪਿਓ ਨੂੰ ਕੀਤਾ ਜ਼ਖ਼ਮੀ
. . .  about 10 hours ago
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਚੌਧਰੀ ਸੰਤੋਖ ਸਿੰਘ ਵਲੋਂ ਉਦਘਾਟਨ
. . .  about 10 hours ago
ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਬੱਚਿਆਂ ਸਣੇ 6 ਜ਼ਖ਼ਮੀ
. . .  about 11 hours ago
ਪੀ.ਐੱਮ.ਸੀ. ਬੈਂਕ ਘੋਟਾਲਾ : ਪ੍ਰਦਰਸ਼ਨ ਮਗਰੋਂ ਖਾਤਾ ਧਾਰਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਾਤੇ 'ਚ ਸਨ 90 ਲੱਖ ਰੁਪਏ
. . .  about 11 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 11 hours ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜਾ
. . .  about 11 hours ago
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 12 hours ago
ਸ੍ਰੀ ਗੁਰੂ ਰਾਮਦਾਸ ਜੀ ਦੇ 485ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ ਬਣੇ ਖਿੱਚ ਦਾ ਕੇਂਦਰ
. . .  about 12 hours ago
ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਕੈਪਟਨ ਵਲੋਂ ਲਿਖੀ ਚਿੱਠੀ
. . .  about 12 hours ago
ਐੱਸ.ਐੱਸ.ਪੀ ਦਫ਼ਤਰ ਦੇ ਬਾਹਰੋਂ ਮਿਲੀ ਇੱਕ ਅਧਖੜ ਉਮਰੇ ਵਿਅਕਤੀ ਦੀ ਲਾਸ਼
. . .  about 13 hours ago
ਭਾਰਤੀ ਖੇਤਰ 'ਚ ਬੀਤੀ ਰਾਤ ਮੁੜ ਦਾਖਲ ਹੋਇਆ ਡਰੋਨ
. . .  about 13 hours ago
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪੁੱਜੇ ਕੈਪਟਨ ਦੇ ਦੋ ਮੰਤਰੀ
. . .  about 13 hours ago
ਉਤਰ ਪ੍ਰਦੇਸ਼ ਪੁਲਿਸ ਨੇ ਇਕ ਝਟਕੇ 'ਚ ਬੇਰੁਜ਼ਗਾਰ ਕੀਤੇ 25 ਹਜ਼ਾਰ ਹੋਮਗਾਰਡ ਜਵਾਨ
. . .  about 13 hours ago
ਐਫ.ਏ.ਟੀ.ਐਫ. ਦੀ ਬੈਠਕ 'ਚ ਪਾਕਿਸਤਾਨ ਮੁਸ਼ਕਿਲ 'ਚ, ਦੋਸਤ ਦੇਸ਼ਾਂ ਨੇ ਨਹੀਂ ਦਿੱਤਾ ਸਾਥ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  about 1 hour ago
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਗੁਰਦਾਸਪੁਰ / ਬਟਾਲਾ / ਪਠਾਨਕੋਟ

ਜ਼ਿਲ੍ਹੇ ਗੁਰਦਾਸਪੁਰ ਦੀਆਂ 10 ਲੜਕੀਆਂ ਅਤੇ 2 ਲੜਕੇ ਰਹੇ ਮੈਰਿਟ 'ਚ

ਗੁਰਦਾਸਪੁਰ, 22 ਮਈ (ਆਰਿਫ਼)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ 12 ਬੱਚਿਆਂ ਨੇ ਮੈਰਿਟ 'ਚ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਨਤੀਜਿਆਂ ਵਿਚ ਇਕ ਵਾਰ ਫਿਰ ਲੜਕੀਆਂ ਨੇ ਬਾਜੀ ਮਾਰੀ ਹੈ | ਗੁਰਦਾਸਪੁਰ ਸ਼ਹਿਰ ਦੇ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ 5 ਬੱਚਿਆਂ ਨੇ ਮੈਰਿਟ ਵਿਚ ਸਥਾਨ ਹਾਸਲ ਕਰਕੇ ਜ਼ਿਲ੍ਹਾ ਪੱਧਰ 'ਤੇ ਸਕੂਲ ਦਾ ਨਾਂਅ ਚਮਕਾਇਆ ਹੈ | ਇਸੇ ਸਕੂਲ ਦੀ ਕਾਜਲ ਪੁੱਤਰੀ ਮਦਨ ਕੁਮਾਰ ਜ਼ਿਲ੍ਹੇ ਭਰ ਵਿਚੋਂ ਅੱਵਲ ਰਹਿ ਕੇ ਪੰਜਾਬ ਵਿਚੋਂ 13ਵਾਂ ਰੈਂਕ ਹਾਸਲ ਕੀਤਾ ਹੈ | ਜ਼ਿਕਰਯੋਗ ਹੈ ਕਿ ਕਾਜਲ ਦੇ ਪਿਤਾ ਸਵਰਗਵਾਸ ਹੋ ਚੁੱਕੇ ਹਨ | ਉਨ੍ਹਾਂ ਦੀ ਮਾਤਾ ਘਰੇਲੂ ਕੰਮਕਾਜ ਵਾਲੀ ਔਰਤ ਹੈ | ਘਰ ਦੀ ਗੁਰਬਤ ਦੀ ਹਾਲਤ ਇਹ ਹੈ ਕਿ ਆਪਣਾ ਮਕਾਨ ਕਿਰਾਏ 'ਤੇ ਦੇ ਕੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ | ਕਾਜਲ ਦਾ ਭਰਾ ਇਕ ਕਰਿਆਨੇ ਦੀ ਦੁਕਾਨ 'ਤੇ ਲੱਗਾ ਹੋਇਆ ਹੈ | ਇਨ੍ਹਾਂ ਹਾਲਾਤਾਂ ਵਿਚ ਆਪਣੀ ਮਿਹਨਤ ਸਦਕਾ ਕਾਜਲ ਨੇ ਜਿੱਥੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਆਸਾਂ ਨੂੰ ਵੀ ਬੂਰ ਪਾਇਆ ਹੈ | ਕਾਜਲ ਨੇ ਦੱਸਿਆ ਕਿ ਉਹ ਇੰਜੀਨੀਅਰ ਬਣ ਕੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੁੰਦੀ ਹੈ |
ਇਸੇ ਤਰ੍ਹਾਂ ਗੋਲਡਨ ਸਕੂਲ ਦੀ ਹੀ ਵਿਦਿਆਰਥਣ ਉਪਨੀਤ ਕੌਰ ਪੁੱਤਰੀ ਬਿਕਰਮ ਸਿੰਘ ਜਿਸ ਨੇ 650 ਵਿਚੋਂ 624 ਅੰਕ ਪ੍ਰਾਪਤ ਕਰਕੇ 19ਵਾਂ ਰੈਂਕ ਹਾਸਲ ਕੀਤਾ ਹੈ, ਉਹ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ | 650 ਵਿਚੋਂ 622 ਨੰਬਰ ਲੈ ਕੇ 21ਵੇਂ ਰੈਂਕ 'ਤੇ ਰਹਿਣ ਵਾਲਾ ਗੋਲਡਨ ਸਕੂਲ ਦਾ ਵਿਦਿਆਰਥੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਐਨ.ਡੀ.ਏ. ਦਾ ਟੈਸਟ ਦੇ ਕੇ ਫੌਜ ਵਿਚ ਜਾਣਾ ਚਾਹੁੰਦਾ ਹੈ ਅਤੇ ਦੇਸ਼ ਦੀ ਰੱਖਿਆ ਕਰਨ ਦਾ ਚਾਹਵਾਨ ਹੈ ਕਿਉਂਕਿ ਉਸ ਦੇ ਪਿਤਾ ਵੀ ਪੁਲਿਸ ਵਿਚ ਹੀ ਨੌਕਰੀ ਕਰਦੇ ਹਨ | ਇਸੇ ਤਰ੍ਹਾਂ ਗੋਲਡਨ ਸਕੂਲ ਦੀ ਅਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 650 ਵਿਚੋਂ 621 ਅੰਕ ਲੈ ਕੇ ਪੰਜਾਬ ਵਿਚੋਂ 22ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਅਮਨਦੀਪ ਵਿਦੇਸ਼ ਜਾਣ ਦੀ ਚਾਹਵਾਨ ਹੈ ਜਿੱਥੇ ਜਾ ਕੇ ਉਹ ਭਾਰਤ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ | 650 ਵਿਚੋਂ 620 ਅੰਕ ਲੈ ਕੇ 23ਵੇਂ ਰੈਂਕ 'ਤੇ ਰਹਿਣ ਵਾਲੀ ਸਿਮਰਨਦੀਪ ਕੌਰ ਪੁੱਤਰੀ ਦਵਿੰਦਰ ਸਿੰਘ ਆਈ.ਪੀ.ਐਸ. ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਸਿਰਫ਼ ਦੋ ਲੜਕੇ ਹੀ ਮੈਰਿਟ ਵਿਚ ਸਥਾਨ ਹਾਸਲ ਕਰ ਸਕੇ ਹਨ | ਜਦੋਂ ਕਿ 10 ਲੜਕੀਆਂ ਮੈਰਿਟ ਵਿਚ ਰਹੀਆਂ ਹਨ | ਪਰ ਫਿਰ ਵੀ ਹੋਰਨਾਂ ਜ਼ਿਲਿ੍ਹਆਂ ਦੇ ਮੁਕਾਬਲੇ ਇਸ ਵਾਰ ਗੁਰਦਾਸਪੁਰ ਜ਼ਿਲ੍ਹਾ ਕੋਈ ਖਾਸ ਮੁਕਾਮ ਹਾਸਲ ਨਹੀਂ ਕਰ ਸਕਿਆ |
ਈਸ਼ਾ ਅਗਰਵਾਲ ਨੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ
ਦੀਨਾਨਗਰ, (ਜਸਬੀਰ ਸਿੰਘ ਸੰਧੂ/ਯਸ਼ਪਾਲ ਸ਼ਰਮਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ 'ਚੋਂ ਐਸ.ਐਸ.ਡੀੇ .ਏ.ਵੀ ਸੀਨੀਅਰ ਸੈਕੰਡਰੀ ਸਕੂਲ ਅਵਾਂਖਾ (ਦੀਨਾਨਗਰ) ਦੀ ਵਿਦਿਆਰਥਣ ਈਸ਼ਾ ਅਗਰਵਾਲ ਨੇ 650'ਚੋਂ 628 ਅੰਕ ਹਾਸਲ ਕਰਕੇ ਮੈਰਿਟ 'ਚ 15ਵਾਂ ਅਤੇ ਜ਼ਿਲੇ੍ਹ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ | ਈਸ਼ਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ ਅਤੇ ਮਾਪਿਆਂ ਨੂੰ ਦਿੰਦਿਆਂ ਭਵਿੱਖ ਵਿੱਚ ਆਈ.ਏ.ਐਸ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਇਛਾ ਪ੍ਰਗਟ ਕੀਤੀ ਹੈ | ਈਸ਼ਾ ਅਗਰਵਾਲ ਦੀ ਇਸ ਪ੍ਰਾਪਤੀ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਵੱਲੋਂ ਉਸ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਈਸ਼ਾ ਦੇ ਪਿਤਾ ਮੁਨੀਸ਼ ਅਗਰਵਾਲ ਅਤੇ ਮਾਤਾ ਸਰਿਤਾ ਅਗਰਵਾਲ ਵੀ ਹਾਜ਼ਰ ਸਨ | ਸਕੂਲ ਦੀ ਪਿ੍ੰਸੀਪਲ ਕਮਲੇਸ਼ ਸ਼ਰਮਾ ਨੇ ਈਸ਼ਾ ਅਗਰਵਾਲ ਦੇ ਉਜਵਲ ਭਵਿਖ ਦੀ ਕਾਮਨਾ ਕੀਤੀ |
ਗਿਆਨ ਅੰਜਨ ਸਕੂਲ ਦੀ ਵਿਦਿਆਰਥਣ ਨੇ ਮੈਰਿਟ 'ਚ 16ਵਾਂ ਅਤੇ ਜ਼ਿਲ੍ਹੇ 'ਚ ਤੀਜਾ ਸਥਾਨ ਹਾਸਲ ਕੀਤਾ
ਗੁਰਦਾਸਪੁਰ-ਗਿਆਨ ਅੰਜਨ ਪਬਲਿਕ ਹਾਈ ਸਕੂਲ ਜਾਫਰਪੁਰ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 10ਵੀਂ ਦੇ ਨਤੀਜਿਆਂ 'ਚ 650 ਵਿਚੋਂ 627 ਅੰਕ ਲੈ ਕੇ ਮੈਰਿਟ 'ਚ 16ਵਾਂ ਅਤੇ ਜ਼ਿਲ੍ਹੇ ਭਰ 'ਚੋਂ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ | ਮਹਿਕਪ੍ਰੀਤ ਕੌਰ ਦੇ ਪਿਤਾ ਜਸਵਿੰਦਰ ਸਿੰਘ ਪੰਜਾਬ ਪੁਲਿਸ ਵਿਚ ਦੀਨਾਨਗਰ ਵਿਖੇ ਬਤੌਰ ਮੁਨਸ਼ੀ ਸੇਵਾਵਾਂ ਨਿਭਾ ਰਹੇ ਹਨ | ਜਦੋਂ ਕਿ ਉਸ ਦੀ ਮਾਤਾ ਨਰਿੰਦਰ ਕੌਰ ਘਰੇਲੂ ਔਰਤ ਹਨ | ਮਹਿਕਪ੍ਰੀਤ ਕੌਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਕੂਲ ਸਮੇਂ ਤੋਂ ਬਾਅਦ ਘਰ ਵਿਚ 4-4 ਘੰਟੇ ਪੜ੍ਹਾਈ ਕਰਦੀ ਸੀ ਅਤੇ ਕਿਸੇ ਟਿਊਸ਼ਨ ਤੋਂ ਬਿਨਾਂ ਹੀ ਪੇਪਰਾਂ ਦੀ ਤਿਆਰੀ ਕੀਤੀ ਸੀ |
ਉਸ ਨੇ ਦੱਸਿਆ ਕਿ ਉਹ ਆਪਣੀ ਵੱਡੀ ਭੈਣ ਸਿਮਰਜੀਤ ਕੌਰ ਜੋ ਕਿ ਫਿਜਿਓਥਰੈਪਿਸਟ ਦਾ ਕੋਰਸ ਕਰ ਰਹੀ ਹੈ ਤੋਂ ਪ੍ਰੇਰਨਾ ਲੈ ਕੇ ਖੁਦ ਵੀ ਡਾਕਟਰ ਬਣਨਾ ਚਾਹੁੰਦੀ ਹੈ। ਸਕੂਲ ਪ੍ਰਿੰਸੀਪਲ ਹਰਮੇਸ਼ ਚੰਦਰ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਜਗਦੀਸ਼ ਕੌਰ ਨੇ ਵਿਦਿਆਰਥਣ ਦੀ ਇਸ ਸਫਲਤਾ 'ਤੇ ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮਹਿਕਪ੍ਰੀਤ ਕੌਰ ਪੜ੍ਹਾਈ ਦੇ ਨਾਲ-ਨਾਲ ਐਸ.ਜੀ.ਪੀ.ਸੀ. ਪ੍ਰੀਖਿਆਵਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਅੱਵਲ ਰਹਿੰਦੀ ਹੈ। ਉਨ੍ਹਾਂ ਮਹਿਕਪ੍ਰੀਤ ਕੌਰ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਮਹਿਕਪ੍ਰੀਤ ਦੀ ਮਾਤਾ ਨਰਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ 'ਤੇ ਮਾਣ ਹੈ ਜਿਸ ਨੇ ਮੈਰਿਟ 'ਚ ਆਪਣਾ ਨਾਂਅ ਦਰਜ਼ ਕਰਵਾਇਆ।
ਸੇਖ਼ਪੁਰ ਸਕੂਲ ਦਾ ਗੋਪੀ ਸਿੰਘ ਸਟੇਟ ਮੈਰਿਟ ਵਿਚ 23ਵੇਂ ਰੈਂਕ 'ਤੇ
ਬਟਾਲਾ, (ਕਾਹਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖ਼ਪੁਰ ਦੇ ਵਿਦਿਆਰਥੀ ਨੇ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ 'ਚ ਸਕੂਲ ਦੀ ਝੋਲੀ ਵਿਚ ਸਟੇਟ ਮੈਰਿਟ ਪਾ ਕੇ ਇਸ ਸੰਸਥਾ ਦਾ ਮਾਣ ਵਧਾਇਆ ਹੈ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਗੋਪੀ ਸਿੰਘ ਪੁੱਤਰ ਸ੍ਰੀ ਕਸ਼ਮੀਰ ਸਿੰਘ ਵਾਸੀ ਪਿੰਡ ਸਰੂਪਵਾਲੀ ਨੇ ਸਟੇਟ ਮੈਰਿਟ ਵਿੱਚ 23ਵਾਂ ਰੈਂਕ ਪ੍ਰਾਪਤ ਕਰਕੇ ਸਮੂਹ ਇਲਾਕੇ ਅਤੇ ਅਧਿਆਪਕ ਵਰਗ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਗੋਪੀ ਸਿੰਘ ਨੇ ਕੁੱਲ 95.38 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਹ ਵਿਦਿਆਰਥੀ ਦੀਆਂ ਪ੍ਰਾਪਤੀਆਂ ਸ਼ਬਦ ਗਾਇਨ, ਲੋਕ ਗੀਤਾਂ, ਸਕਿੱਟਾਂ, ਭਾਸ਼ਣ ਮੁਕਾਬਲੇ, ਕੋਰੀਓਗਰਾਫ਼ੀਆਂ, ਸਾਇੰਸ ਪ੍ਰਦਰਸ਼ਨੀਆਂ, ਪੇਟਿੰਗਜ਼ ਮੁਕਾਬਲਿਆਂ ਵਿਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੱਕ ਰਹੀਆਂ ਹਨ। ਇਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਇਸ ਦੇ ਪਿਤਾ ਜੀ ਇਕ ਮਾਮੂਲੀ ਦਰਜ਼ੀ ਹਨ, ਜੋ ਪਿੰਡ ਵਿੱਚ ਹੀ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਹੇ ਹਨ। ਗੋਪੀ ਸਿੰਘ ਨੇ ਕਿਹਾ ਕਿ ਉਹ ਇਸ ਪ੍ਰਾਪਤੀ 'ਤੇ ਆਪਣੇ ਪ੍ਰਿੰਸੀਪਲ, ਸਟਾਫ਼ ਮੈਂਬਰਾਂ ਅਤੇ ਮਾਤਾ-ਪਿਤਾ ਦਾ ਧੰਨਵਾਦ ਕਰਦਾ ਹੈ।
ਮੈਰਿਟ 'ਚ ਆਉਣ ਵਾਲੇ ਵਿਦਿਆਰਥੀ ਗੋਪੀ ਸਿੰਘ ਨੂੰ ਕੀਤਾ ਸਨਮਾਨਿਤ
ਗੁਰਦਾਸਪੁਰ, 22 ਮਈ (ਆਰਿਫ਼)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 23ਵਾਂ ਰੈਂਕ ਹਾਸਲ ਕਰਕੇ ਮੈਰਿਟ 'ਚ ਆਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੈਖੂਪੁਰ ਦੇ ਵਿਦਿਆਰਥੀ ਗੋਪੀ ਸਿੰਘ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਦੀ ਅਗਵਾਈ ਹੇਠ ਨਕਦ ਰਾਸ਼ੀ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਈ.ਓ. ਸਤਿੰਦਰਬੀਰ ਸਿੰਘ ਨੇ ਕਿਹਾ ਕਿ ਸਮੂਹ ਵਿਦਿਆਰਥੀ ਵਰਗ ਨੂੰ ਗੋਪੀ ਸਿੰਘ ਵਰਗੇ ਪ੍ਰੇਰਨਾ ਸਰੋਤ ਹੋਣਹਾਰ ਵਿਦਿਆਰਥੀਆਂ ਤੋਂ ਸੇਧ ਲੈਂਦੇ ਹੋਏ ਆਪਣੇ ਜੀਵਨ ਵਿਚ ਸਫਲ ਹੋਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸੰਤੋਖ ਰਾਜ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ ਸੰਧੂ, ਸੁਪਰਡੈਂਟ ਸਰਕਾਰ ਰਛਪਾਲ ਸਿੰਘ, ਪ੍ਰਦੀਪ ਸਿੰਘ, ਗੁਰਦਿੱਤ ਸਿੰਘ, ਸਤਨਾਮ ਸਿੰਘ, ਲੈਕ. ਡਾ: ਮਦਨ ਲਾਲ ਆਦਿ ਹਾਜ਼ਰ ਸਨ।
ਭਾਈ ਗੁਰਦਾਸ ਸਕੂਲ ਲੱਖਣ ਕਲਾਂ ਦੀ ਸਹਿਨਾਜ਼ ਕਾਹਲੋਂ ਮੈਰਿਟ 'ਚ
ਕਲਾਨੌਰ, 22 ਮਈ (ਪੁਰੇਵਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜਿਆਂ 'ਚ ਪਿੰਡ ਲੱਖਣ ਕਲਾਂ 'ਚ ਸਥਿਤ ਭਾਈ ਗੁਰਦਾਸ ਮਾਡਰਨ ਸੀਨੀਅਰ ਸਕੈਂਡਰੀ ਸਕੂਲ ਦੀ ਲੜਕੀ ਸਹਿਨਾਜ ਕਾਹਲੋਂ ਦਾ ਨਾਂ ਮੈਰਿਟ 'ਚ ਆਉਣ ਕਾਰਨ ਇਲਾਕੇ ਲਈ ਜਿਥੇ ਮਾਣ ਵਾਲੀ ਗੱਲ ਹੈ, ਉਥੇ ਵਿਦਿਆਰਥੀਆਂ ਅਤੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਹਿਨਾਜ ਕਾਹਲੋਂ ਜ਼ਿਲ੍ਹੇ ਭਰ ਦੇ ਵਿਦਿਆਰਥੀਆਂ 'ਚੋਂ 7ਵੇਂ ਸਥਾਨ 'ਤੇ ਰਹੀ ਹੈ, ਜਿਸ ਦਾ ਸਕੂਲ ਅਧਿਆਪਕਾਂ ਸਮੇਤ ਸਕੂਲ ਐਮ.ਡੀ. ਬਲਬੀਰ ਸਿੰਘ ਕਾਹਲੋਂ ਅਤੇ ਪ੍ਰਿੰਸੀਪਲ ਮੈਡਮ ਬਲਜਿੰਦਰ ਕੌਰ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਬਲਜਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥਣ ਸਹਿਨਾਜ਼ ਕਾਹਲੋਂ ਨੇ ਦਸਵੀਂ ਦੇ ਨਤੀਜਿਆਂ 'ਚ 95.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਸਰਹੱਦੀ ਖੇਤਰ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਕੂਲ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ।
ਕਾਜਲਪ੍ਰੀਤ ਕੌਰ ਦਾ 19ਵਾਂ ਤੇ ਸੁਭਪ੍ਰੀਤ ਕੌਰ ਨੇ ਪ੍ਰਾਪਤ ਕੀਤਾ 23ਵਾਂ ਸਥਾਨ
ਬਟਾਲਾ, 22 ਮਈ (ਹਰਦੇਵ ਸਿੰਘ ਸੰਧੂ)- ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੀ ਪ੍ਰੀਖਿਆ ਦੇ ਆਏ ਨਤੀਜੇ ਘੋਸ਼ਿਤ ਕਰਨ ਉਪਰੰਤ ਬਟਾਲਾ ਦੀਆਂ 2 ਲੜਕੀਆਂ ਨੇ ਸੂਬੇ ਭਰ 'ਚੋਂ 19ਵੇਂ ਤੇ 23ਵਾਂ ਸਥਾਨ ਅਤੇ ਬਟਾਲਾ ਤੋਂ ਕ੍ਰਮਵਾਰ ਪਹਿਲੇੇ ਤੇ ਦੂਸਰੇ ਸਥਾਨ 'ਤੇ ਆ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਬਟਾਲਾ 'ਚੋਂ ਪਹਿਲੇ ਸਥਾਨ ਤੇ ਪੰਜਾਬ 'ਚੋਂ 19ਵੇਂ ਸਥਾਨ 'ਤੇ ਆਈ ਸਥਾਨਕ ਸੇਂਟ ਸੋਲਜਰ ਮਾਡਰਨ ਸਕੂਲ ਦੀ ਵਿਦਿਆਰਥਣ ਕਾਜਲਪ੍ਰੀਤ ਕੌਰ ਪੁੱਤਰੀ ਗੁਰਜਿੰਦਰ ਸਿੰਘ ਵਾਸੀ ਤਲਵੰਡੀ ਝੁੰਗਲਾਂ ਸਬੰਧੀ ਸਕੂਲ ਦੀ ਉਪ ਪ੍ਰਿੰਸੀਪਲ ਮੈਡਮ ਅਮਰਜੀਤ ਕੌਰ ਤੇ ਚੇਅਰਪਰਸਨ ਕੰਵਲਜੀਤ ਕੌਰ ਪਦਮ ਨੇ ਦੱਸਿਆ ਕਿ ਕਾਜਲਪ੍ਰੀਤ ਕੌਰ ਨੇ 624 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਸੂਬੇ ਭਰ 'ਚ ਰੋਸ਼ਨ ਕੀਤਾ ਹੈ। ਉਨ੍ਹਾਂ ਵਿਦਿਆਰਥਣ ਤੇ ਉਸਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੱਤੀ। ਇਸ ਮੌਕੇ ਐਮ.ਡੀ. ਨਰਿੰਦਰ ਸਿੰਘ ਪੱਦਮ, ਮੈਨੇਜਰ ਸਤਨਾਮ ਸਿੰਘ ਪਦਮ, ਮਾ: ਮੁਲਖ ਰਾਜ ਯਾਦਵ, ਕੰਵਲਜੀਤ ਕੌਰ, ਪੂਨਮ, ਕੰਵਲਪ੍ਰੀਤ ਕੌਰ, ਦੀਪਤੀ, ਹਰਜੋਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਦੀ ਵਿਦਿਆਰਥਣ ਸ਼ੁਭਪ੍ਰੀਤ ਕੌਰ ਪੁੱਤਰੀ ਮਲਕੀਅਤ ਸਿੰਘ ਵਾਸੀ ਪਿੰਡ ਕੰਡਿਆਲ ਨੇ 620 ਅੰਕ ਪ੍ਰਾਪਤ ਕਰਕੇ ਪੰਜਾਬ 'ਚੋਂਹ 23ਵਾਂ ਸਥਾਨ ਤੇ ਬਟਾਲਾ 'ਚੋਂ ਦੂਸਰੇ ਨੰਬਰ 'ਤੇ ਆ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸ਼ੁਭਪ੍ਰੀਤ ਕੌਰ ਨੇ ਕਿਹਾ ਕਿ ਅੱਗੇ ਜਾ ਕੇ ਡਾਕਟਰ ਬਣਨਾ ਚਾਹੁੰਦੀ ਹਾਂ। ਇਸ ਮੌਕੇ ਸ਼ੁਭਪ੍ਰੀਤ ਦੇ ਦਾਦਾ ਸਵਿੰਦਰ ਸਿੰਘ ਸਾਬਕਾ ਕੈਪਟਨ, ਦਾਦੀ ਬਲਬੀਰ ਕੌਰ, ਮਾਂ ਹਰਜੀਤ ਕੌਰ ਤੇ ਭਰਾ ਸਤਨਾਮ ਸਿੰਘ ਨੇ ਉਸਦਾ ਮੂੰਹ ਮਿੱਠਾ ਕਰਵਾਇਆ।

 

ਸੈਂਟਰਲ ਪਬਲਿਕ ਸਕੂਲ ਦੀ ਅਨੁਰੀਤ 10ਵੀਂ ਪ੍ਰੀਖਿਆ ਦੀ ਸਟੇਟ ਮੈਰਿਟ ਸੂਚੀ 'ਚ

ਬਟਾਲਾ, 22 ਮਈ (ਕਮਲ ਕਾਹਲੋਂ)- ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼ੇ੍ਰਣੀ ਦੇ ਪ੍ਰੀਖਿਆ ਨਤੀਜੇ ਘੋਸ਼ਿਤ ਕਰ ਦਿੱਤੇ ਗਏ, ਜਿਸ ਦੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸ੍ਰੀਮਤੀ ਸਤਿੰਦਰ ਕੌਰ ਪੰਨੂੰ ਨੇ ਦੱਸਿਆ ਕਿ ਸੈਂਟਰਲ ਪਬਲਿਕ ਸਕੁਲ ਦੀ ਵਿਦਿਆਰਥਣ ...

ਪੂਰੀ ਖ਼ਬਰ »

ਸੀ.ਪੀ.ਆਈ.ਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਧਰਨਾ

ਗੁਰਦਾਸਪੁਰ, 22 ਮਈ (ਆਰਿਫ਼)- ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੱਦੇ 'ਤੇ ਮਨਰੇਗਾ ਅਤੇ ਪੇਂਡੂ ਮਜ਼ਦੂਰਾਂ ਨੇ ਮਨਰੇਗਾ ਨੂੰ ਕਾਨੂੰਨ ਅਨੁਸਾਰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦਾ ਘਿਰਾਓ ਕਰਕੇ ...

ਪੂਰੀ ਖ਼ਬਰ »

ਇਨਸਾਫ ਲਈ ਥਾਂ-ਥਾਂ ਠੋਕਰਾਂ ਖਾ ਰਿਹਾ ਹੈ ਸ਼ਹੀਦ ਸੈਨਿਕ ਦਾ ਪਰਿਵਾਰ

ਗੁਰਦਾਸਪੁਰ, 22 ਮਈ (ਆਰਿਫ਼)- ਪਿਛਲੇ ਦਿਨੀਂ ਥਾਣਾ ਭੈਣੀ ਮੀਆਂ ਖਾਂ ਦੇ ਬਾਹਰ ਸ਼ਹੀਦ ਕੁਲਵੰਤ ਸਿੰਘ ਦੇ ਭਰਾ ਹਰਦੀਪ ਸਿੰਘ ਅਤੇ ਭਾਬੀ ਕੁਲਵਿੰਦਰ ਕੌਰ ਉੱਪਰ ਉਨ੍ਹਾਂ ਦੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ | ...

ਪੂਰੀ ਖ਼ਬਰ »

2 ਗੈਸ ਸਿਲੰਡਰ ਚੋਰੀ

ਨੌਸ਼ਹਿਰਾ ਮੱਝਾ ਸਿੰਘ, 22 ਮਈ (ਤਰਾਨਾ)- ਸਰਗਰਮ ਚੋਰ ਗ੍ਰੋਹ ਵੱਲੋਂ ਰਾਤ ਸਮੇਂ ਇਕ ਦੁਕਾਨ ਦੇ ਜਿੰਦਰੇ ਤੋੜ ਕੇ ਅੰਦਰ ਪਏ 2 ਗੈਸ ਸਿਲੰਡਰ ਚੋਰੀ ਕਰਕੇ ਲੈ ਗਏ | ਪ੍ਰਾਪਤ ਜਾਣਕਾਰੀ ਮੁਤਾਬਕ ਸਥਾਨਕ ਗੁਰੂ ਬਾਜ਼ਾਰ 'ਚ ਡਾਕਖਾਨਾ ਚੌਾਕ ਨਜ਼ਦੀਕ ਇਕ ਦੀ ਸਟਾਲ ਦੁਕਾਨ ਦੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੇ ਰੂਟ ਬੰਦ ਹੋਣ ਕਰਕੇ ਵਿਦਿਆਰਥੀ ਅਤੇ ਮੁਲਾਜ਼ਮ ਪ੍ਰੇਸ਼ਾਨ

ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)- ਗੁਰਦਾਸਪੁਰ ਤੋਂ ਭੈਣੀ ਮੀਆਂ ਖਾਂ ਦੇ ਪੰਜਾਬ ਰੋਡਵੇਜ਼ ਦੇ 21 ਟਾਈਮ ਚੱਲਦੇ ਸਨ ਅਤੇ ਹੁਣ ਸਾਰੇ ਰੂਟ ਬੰਦ ਹੋਣ ਕਾਰਨ ਵਿਦਿਆਰਥੀਆਂ ਤੇ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਸਬੰਧੀ ਸਰਪੰਚ ਮੋਹਨ ਸ਼ਰਮਾ ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਵੱਲੋਂ ਨਗਰ ਕੌਾਸਲ ਖਿਲਾਫ਼ ਧਰਨਾ

ਗੁਰਦਾਸਪੁਰ, 22 ਮਈ (ਆਰਿਫ)- ਪਿੰਡ ਨਬੀਪੁਰ ਨਜ਼ਦੀਕ ਕੁੱਝ ਲੋਕਾਂ ਵੱਲੋਂ ਬਣਾਏ ਜਾ ਰਹੇ ਮਕਾਨਾਂ ਦੀ ਉਸਾਰੀ ਦਾ ਕੰਮ ਰੋਕੇ ਜਾਣ 'ਤੇ ਅੱਜ ਮਜ਼ਦੂਰ ਯੂਨੀਅਨ ਗੁਰਦਾਸਪੁਰ ਨੇ ਨਗਰ ਕੌਾਸਲ ਖਿਲਾਫ਼ ਧਰਨਾ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੇਘਰੇ ਗਰੀਬ ਮਜ਼ਦੂਰ ...

ਪੂਰੀ ਖ਼ਬਰ »

ਹਮੀਦ ਮਸੀਹ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ

ਕਾਹਨੂੰਵਾਨ, 22 ਮਈ (ਹਰਜਿੰਦਰ ਸਿੰਘ ਜੱਜ)- ਸਥਾਨਕ ਬੱਸ ਸਟੈਂਡ ਵਿਖੇ ਚਰਚ ਕਮੇਟੀ ਕਾਹਨੂੰਵਾਨ ਨਾਲ ਸਬੰਧਤ ਮਸੀਹ ਭਾਈਚਾਰੇ ਨੇ ਕ੍ਰਿਸ਼ਚਨ ਮੂਵਮੈਂਟ ਪੰਜਾਬ ਦੇ ਪ੍ਰਧਾਨ ਹਮੀਦ ਮਸੀਹ ਦਾ ਪੁਤਲਾ ਸਾੜਿਆ ਤੇ ਉਸਦੇ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਹਮੀਦ ਮਸੀਹ ਦੇ ਉਸ ...

ਪੂਰੀ ਖ਼ਬਰ »

ਸੜਕਾਂ ਉਪਰ ਚਲਦੇ ਓਵਰਲੋਡ ਵਾਹਨ ਬਣ ਸਕਦੇ ਹਨ ਹਾਦਸੇ ਦਾ ਕਾਰਨ

ਹਰਚੋਵਾਲ, 22 ਮਈ (ਰਣਜੋਧ ਸਿੰਘ ਭਾਮ)- ਪ੍ਰਸ਼ਾਸਨ ਵੱਲੋਂ ਪਬਲਿਕ ਦੀ ਸੁਰੱਖਿਆ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ ਹਨ, ਪਰ ਇਨ੍ਹਾਂ ਕਾਨੂੰਨਾਂ ਨੂੰ ਅਮਲ ਵਿਚ ਲਿਆਉਣਾ ਪ੍ਰਾਸ਼ਸਨ ਦੇ ਵੱਸ ਤੋਂ ਬਾਹਰ ਦੀ ਗੱਲ ਲੱਗਦੀ ਹੈ | ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸੜਕਾਂ ਉੱਪਰ ...

ਪੂਰੀ ਖ਼ਬਰ »

ਪੰਜ ਪਿੰਡਾਂ ਦੇ ਲੋਕਾਂ ਲਈ ਪ੍ਰੇਸ਼ਾਨੀ ਬਣਿਆ ਛੱਡਿਆ ਹੋਇਆ ਸੜਕ ਦਾ ਟੋਟਾ

ਵਰਸੋਲਾ, 22 ਮਈ (ਵਰਿੰਦਰ ਸਹੋਤਾ)- ਹਰਦੋਛੰਨੀ ਗੁਰਦਾਸਪੁਰ ਸੜਕ ਤੋਂ ਅੱਡਾ ਵਰਸੋਲਾ ਤੋਂ ਪਿੰਡ ਚੌੜ ਸਿਧਵਾਂ ਤੇ ਹੋਰ ਚਾਰ ਪਿੰਡਾਂ ਨੂੰ ਜਾਂਦੀ ਸੜਕ ਬਣਾਉਣ ਸਮੇਂ ਠੇਕੇਦਾਰਾਂ ਵੱਲੋਂ ਛੱਡਿਆ ਗਿਆ ਛੋਟਾ ਜਿਹਾ ਟੋਟਾ 5 ਪਿੰਡਾਂ ਦੇ ਲੋਕਾਂ ਲਈ ਪ੍ਰੇਸ਼ਾਨੀ ਬਣਿਆ ਪਿਆ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਸਿਰਫ਼ ਰਾਜਸੀ ਦੂਸ਼ਣਬਾਜ਼ੀ-ਰੰਧਾਵਾ

ਕਾਲਾ ਅਫ਼ਗਾਨਾ, 22 ਮਈ (ਅਵਤਾਰ ਸਿੰਘ ਰੰਧਾਵਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਹੀ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲਿਜਾ ਸਕਦੀ ਹੈ, ਜਦ ਕਿ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਦੇ ਕੰਮਕਾਜਾਂ ਉਪਰ ਲਗਾਈ ਜਾ ਰਹੀ ਦੂਸ਼ਣਬਾਜ਼ੀ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇਵੇਗੀ ਅਮਨ ਸ਼ਾਂਤੀ ਅਤੇ ਨਿਰਪੱਖਤਾ ਵਾਲਾ ਰਾਜ ਪ੍ਰਬੰਧ : ਬਾਜਵਾ

ਕਾਲਾ ਅਫ਼ਗਾਨਾ, 22 ਮਈ (ਅਵਤਾਰ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਜਿਥੇ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ, ਉਥੇ ਪੰਜਾਬ ਵਾਸੀਆਂ ਨੂੰ ਇਕ ਅਮਨ ਸ਼ਾਂਤੀ ਤੇ ਨਿਰਪੱਖਤਾ ਵਾਲਾ ਰਾਜ ਪ੍ਰਬੰਧ ਮੁਹੱਈਆ ਕਰਵਾਉਣ ਯਤਨਸ਼ੀਲ ਕਦਮਾਂ ਵੱਲ ...

ਪੂਰੀ ਖ਼ਬਰ »

ਵਿਧਾਇਕ ਰੰਧਾਵਾ ਵੱਲੋਂ ਕੌਾਸਲਰਾਂ ਨਾਲ ਮੀਟਿੰਗ

ਡੇਰਾ ਬਾਬਾ ਨਾਨਕ, 22 ਮਈ (ਹੀਰਾ ਸਿੰਘ ਮਾਂਗਟ)- ਅੱਜ ਡੇਰਾ ਬਾਬਾ ਨਾਨਕ ਨਗਰ ਕੌਾਸਲ ਦਫਤਰ ਵਿਖੇ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਨਗਰ ਕੌਾਸਲ ਅਧਿਕਾਰੀਆਂ ਤੇ ਕੌਾਸਲਰਾਂ ਦੀ ਇਕ ਵਿਸ਼ੇਸ ਮੀਟਿੰਗ ਹੋਈ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਲਾਲ ਝੰਡਾ ਚੌਾਕੀਦਾਰ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 22 ਮਈ (ਆਰਿਫ਼)- ਲਾਲ ਝੰਡਾ ਚੌਾਕੀਦਾਰ ਯੂਨੀਅਨ ਦੀ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਪ੍ਰਧਾਨ ਰਤਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਚੌਾਕੀਦਾਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰਧਾਨ ਰਤਨ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਚੀਫ ਖ਼ਾਲਸਾ ਦੀਵਾਨ ਪਬਲਿਕ ਸਕੂਲ 'ਚ ਇਮਾਰਤ ਦਾ ਨੀਂਹ ਪੱਥਰ ਰੱਖਿਆ

ਸ੍ਰੀ ਹਰਗੋਬਿੰਦਪੁਰ, 22 ਮਈ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਗੋਬਿੰਦਪੁਰ ਸ਼ਹਿਰ 'ਚ ਚੱਲ ਰਹੇ ਚੀਫ ਖਾਲਸਾ ਦਿਵਾਨ ਸ੍ਰੀ ਹਰਕਿ੍ਸ਼ਨ ਪਬਲਿਕ ਸਕੂਲ ਦੀ ਨਵੀਂ ਬਣਨ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਮਜ਼ਦੂਰ ਜਮਾਤ ਦੀ ਮੀਟਿੰਗ

ਦੀਨਾਨਗਰ, 22 ਮਈ (ਸ਼ਰਮਾ/ਸੰਧੂ)- ਮਜਦੂਰ ਜਮਾਤ ਦੀ ਮੀਟਿੰਗ ਪ੍ਰਧਾਨ ਤਰਸੇਮ ਲਾਲ ਬਨੋਤਰਾ ਦੀ ਪ੍ਰਧਾਨਗੀ 'ਚ ਹੋਈ | ਇਸ ਮੌਥੇ ਸ੍ਰੀ ਬਨੋਤਰਾ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰਾਂ ਦੇ ਸੰਘਰਸ਼ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦਿਆਂ ਕਿਹਾ ਸੀ ਕਿ ਪੰਜਾਬ 'ਚ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 1ਕਾਬੂ

ਗੁਰਦਾਸਪੁਰ, 22 ਮਈ (ਆਰਿਫ਼)- ਸਿਟੀ ਪੁਲਿਸ ਗੁਰਦਾਸਪੁਰ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਐਸ.ਐਚ.ਓ. ਵਿਸ਼ਵਾਨਾਥ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਏ.ਐਸ.ਆਈ. ਹਰਮੇਸ਼ ਕੁਮਾਰ ਨੇ ਸਮੇਤ ...

ਪੂਰੀ ਖ਼ਬਰ »

ਪਿੰਡ ਤੋਂ ਸ਼ਹਿਰ ਜਾ ਰਹੇ ਮਾਂ-ਪੁੱਤ 'ਤੇ ਹਮਲਾ, ਦੌੜ ਕੇ ਜਾਨ ਬਚਾਈ

ਕਾਦੀਆਂ, 22 ਮਈ (ਮਕਬੂਲ ਅਹਿਮਦ)- ਅੱਜ ਸਵੇਰੇ ਕਰੀਬ 8 ਵਜੇ ਆਪਣੇ ਪਿੰਡ ਨਾਥਪੁਰ ਤੋਂ ਕਾਦੀਆਂ ਆ ਰਹੇ ਮਾਂ-ਪੁੱਤ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਜਨਕ ਰਾਜ ਨੇ ਦੱਸਿਆ ਕਿ ਉਹ ਆਪਣੀ ...

ਪੂਰੀ ਖ਼ਬਰ »

ਨਗਰ ਕੌਾਸਲ ਦਫ਼ਤਰ ਬਾਹਰੋਂ ਮੋਟਰਸਾਈਕਲ ਚੋਰੀ

ਦੀਨਾਨਗਰ, 22 ਮਈ (ਸੰਧੂ/ਸ਼ਰਮਾ)- ਨਗਰ ਕੌਾਸਲ ਦਫ਼ਤਰ ਦੀਨਾਨਗਰ ਵਿਖੇ ਆਪਣੇ ਨਵਜਾਤ ਬੱਚੇ ਦਾ ਨਾਂਅ ਦਰਜ ਕਰਵਾਉਣ ਆਏ ਇਕ ਵਿਅਕਤੀ ਦਾ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਅਵਾਂਖਾਂ ਦੇ ਨਿਵਾਸੀ ਅਮਿਤ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਦੇ ਲੰਮੀ ਛੁੱਟੀ 'ਤੇ ਹੋਣ ਕਾਰਨ ਕੰਮਕਾਜ ਪ੍ਰਭਾਵਿਤ

ਗੁਰਦਾਸਪੁਰ, 22 ਮਈ (ਆਰਿਫ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਗੁਰਦਾਸਪੁਰ ਬਿਮਾਰ ਹੋਣ ਕਾਰਨ ਉਹ ਲੰਮੀ ਛੁੱਟੀ 'ਤੇ ਹਨ ਪਰ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਵਿੱਤੀ ਤਾਕਤਾਂ ਨਾ ਹੋਣ ਕਾਰਨ ਦਫ਼ਤਰ ਦਾ ਕੰਮਕਾਜ ਪ੍ਰਭਾਵਿਤ ਹੋਇਆ ਪਿਆ ਹੈ | ਅਧਿਆਪਕਾਂ ਦੀਆਂ ...

ਪੂਰੀ ਖ਼ਬਰ »

ਹਫ਼ਤੇ ਤੋਂ ਕਾਲੋਨੀ ਵਿਚ ਖੜ੍ਹੀ ਲਾਵਾਰਿਸ ਕਾਰ ਨੇ ਖੜੇ੍ਹ ਕੀਤੇ ਕਈ ਸਵਾਲ

ਗੁਰਦਾਸਪੁਰ, 22 ਮਈ (ਆਰਿਫ਼)- ਇੰਪਰੂਵਮੈਂਟ ਟਰੱਸਟ ਦੀ ਕਾਲੋਨੀ ਸਕੀਮ ਨੰ. 1 ਵਿਚ ਪਿਛਲੇ 7 ਦਿਨਾਂ ਤੋਂ ਲਾਵਾਰਿਸ ਹਾਲਤ ਵਿਚ ਖੜੀ ਮਾਰੂਤੀ ਕਾਰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ | ਸ਼ਹਿਰ ਵਿਚ ਵਾਪਰ ਰਹੀਆਂ ਕਈ ਅਪਰਾਧਿਕ ਘਟਨਾਵਾਂ ਦੇ ਚੱਲਦਿਆਂ ਪੁਲਿਸ ਆਪਣੇ ਆਪ ...

ਪੂਰੀ ਖ਼ਬਰ »

ਹਫ਼ਤੇ ਤੋਂ ਕਾਲੋਨੀ ਵਿਚ ਖੜ੍ਹੀ ਲਾਵਾਰਿਸ ਕਾਰ ਨੇ ਖੜੇ੍ਹ ਕੀਤੇ ਕਈ ਸਵਾਲ

ਗੁਰਦਾਸਪੁਰ, 22 ਮਈ (ਆਰਿਫ਼)- ਇੰਪਰੂਵਮੈਂਟ ਟਰੱਸਟ ਦੀ ਕਾਲੋਨੀ ਸਕੀਮ ਨੰ. 1 ਵਿਚ ਪਿਛਲੇ 7 ਦਿਨਾਂ ਤੋਂ ਲਾਵਾਰਿਸ ਹਾਲਤ ਵਿਚ ਖੜੀ ਮਾਰੂਤੀ ਕਾਰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ | ਸ਼ਹਿਰ ਵਿਚ ਵਾਪਰ ਰਹੀਆਂ ਕਈ ਅਪਰਾਧਿਕ ਘਟਨਾਵਾਂ ਦੇ ਚੱਲਦਿਆਂ ਪੁਲਿਸ ਆਪਣੇ ਆਪ ...

ਪੂਰੀ ਖ਼ਬਰ »

ਸਮਰਾ ਐਜੂਕੇਸ਼ਨ ਵਰਲਡ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ

ਬਟਾਲਾ, 22 ਮਈ (ਕਾਹਲੋਂ)- ਸਮਰਾ ਐਜੂਕੇਸ਼ਨ ਵਰਲਡ ਅਕਰਪੁਰਾ ਰੋਡ ਅੱਡਾ ਦਾਲਮ ਨੰਗਲ ਵੱਲੋਂ ਨਵੇਂ ਸ਼ੈਸ਼ਨ 2017-18 ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਤੇਜਬੀਰ ਸਿੰਘ ਸਮਰਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਿਆਰਵੀਂ, ਬਾਰਵੀਂ ...

ਪੂਰੀ ਖ਼ਬਰ »

ਹਰਪੁਰਾ ਧੰਦੋਈ ਸਕੂਲ 'ਚ ਐਨ.ਐਸ.ਐਸ. ਕੈਂਪ ਲਗਾਇਆ

ਬਟਾਲਾ, 22 ਮਈ (ਕਾਹਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਪ੍ਰੋਗਰਾਮ ਅਫਸਰ ਸਤਨਾਮ ਸਿੰਘ ਅਤੇ ਨਵਜੋਤ ਕੌਰ ਦੀ ਅਗਵਾਈ 'ਚ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਇਕ ਰੋਜਾ ਐਨ.ਐਸ.ਐਸ. ਕੈਂਪ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੂੰ ਕੂਲਰ ਭੇਟ ਕੀਤਾ

ਬਟਾਲਾ, 22 ਮਈ (ਕਾਹਲੋਂ)- ਬਟਾਲਾ ਦੇ ਉੱਘੇ ਸਨਅਤਕਾਰ ਮੋਡਗਿਲ ਪਰਿਵਾਰ ਦੇ ਮੈਂਬਰਾਂ ਸ੍ਰੀ ਸੰਜੀਵ ਮੋਡਗਿਲ ਅਤੇ ਸ੍ਰੀਮਤੀ ਵੰਦਨਾ ਮੋਡਗਿਲ ਵੱਲੋਂ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰ: ਸਕੂਲ ਬਟਾਲਾ ਦੇ ਕਿਲਾ ਮੰਡੀ ਕੈਂਪਸ ਵਿਖੇ ਬੱਚਿਆਂ ਲਈ ਠੰਡੇ ਪਾਣੀ ਲਈ ...

ਪੂਰੀ ਖ਼ਬਰ »

ਨਵਰੂਪ ਨਗਰ ਗੁਰਦੁਆਰਾ ਸਾਹਿਬ 'ਚ ਦਸਤਾਰ ਮੁਕਾਬਲੇ

ਬਟਾਲਾ, 22 ਮਈ (ਰੰਧਾਵਾ)- ਅੱਜ ਨਵਰੂਪ ਨਗਰ ਗੁਰਦੁਆਰਾ ਸਾਹਿਬ ਵਿਖੇ 8 ਤੋਂ 16 ਸਾਲ ਤੱਕ ਦੇ ਬੱਚਿਆਂ ਵਿਚ ਦਸਤਾਰ ਬੰਨਣ ਦੇ ਮੁਕਾਬਲੇ ਕਰਵਾਏ ਗਏ | ਇਨ•ਾਂ ਮੁਕਾਬਲਿਆਂ 'ਚ ਦਸਤਾਰ ਦੇ ਨਾਲ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਹੋਏ ਹਨ | 12 ਸਾਲ ਤੋਂ 16 ਸਾਲ ਦੇ ਬੱਚਿਆਂ ਵਿਚ ...

ਪੂਰੀ ਖ਼ਬਰ »

ਸਕੂਲ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ

ਬਟਾਲਾ, 22 ਮਈ (ਸੁਖਦੇਵ ਸਿੰਘ)- ਆਲ ਇੰਡੀਆ ਵੂਮੈਨ ਕਾਨਫਰੰਸ ਵੱਲੋਂ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਾਰੋਵਾਲ ਵੱਲੋਂ ਪਿ੍ੰਸੀਪਲ ਦਲਜੀਤ ਸਿੰਘ ਦੇ ਸਹਿਯੋਗ ਨਾਲ ਨਾਲ ਅਨੀਮੀਆ ਦਾ ਮੁਫਤ ਮੈਡੀਕਲ ਕੈਂਪ ਲਗਾਇਆ | ਇਸ ਕੈਂਪ ਦੌਰਾਨ 125 ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਪਹਿਲਾ ਨਾਈਟ ਕ੍ਰਿਕਟ ਟੂਰਨਾਮੈਂਟ 27 ਨੂੰ

ਹਰਚੋਵਾਲ, 22 ਮਈ (ਰਣਜੋਧ ਸਿੰਘ ਭਾਮ)- ਬਾਬਾ ਸ਼ੇਖੂ ਸ਼ਾਹ ਸਪੋਰਟਸ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਨਾਈਟ ਕ੍ਰਿਕਟ ਟੂਰਨਾਮੈਂਟ 27 ਮਈ ਨੂੰ ਪਿੰਡ ਭਾਮ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ...

ਪੂਰੀ ਖ਼ਬਰ »

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ

ਗੁਰਦਾਸਪੁਰ, 22 ਮਈ (ਆਰਿਫ਼)- ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵੱਲੋਂ ਦਿੱਤੇ ਅਲਟੀਮੇਟਮ ਦੇ ਬਾਵਜੂਦ ਮੰਗਾਂ ਨਾ ਮੰਨੇ ਜਾਣ 'ਤੇ ਅੱਜ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਵਿਕਲਾਂਗ ਸਹਾਇਤਾ ਕੈਂਪ ਲਗਾਇਆ

ਗੁਰਦਾਸਪੁਰ, 22 ਮਈ (ਪ.ਪ)- ਭਾਰਤ ਵਿਕਾਸ ਪ੍ਰੀਸ਼ਦ ਸਵਾਮੀ ਵਿਵੇਕਾਨੰਦ ਸ਼ਾਖਾ ਤੇ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਵੈਲਫੇਅਰ ਸੁਸਾਇਟੀ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਤੇ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਿੱਖਿਆ ਸਮੱਗਰੀ ਵੰਡੀ

ਡੇਰਾ ਬਾਬਾ ਨਾਨਕ, 22 ਮਈ (ਹੀਰਾ ਸਿੰਘ ਮਾਂਗਟ)- ਕਸਬਾ ਡੇਰਾ ਬਾਬਾ ਨਾਨਕ ਦੇ ਐਕਸ ਸਰਵਿਸਮੈਨ ਕਮਿਊਨਟੀ ਹਾਲ ਵਿਖੇ ਕਸਬੇ ਦੇ ਸਮਾਜ ਸੇਵੀ ਸ੍ਰੀ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਦੂਸਰਾ ਵਿਦਿਅਕ ਸਾਮਾਨ ਵੰਡ ਸਮਾਰੋਹ ਕਰਵਾਇਆ, ਜਿਸ 'ਚ ਮੁੱਖ ਮਹਿਮਾਨ ਵਜੋ ਹਲਕਾ ...

ਪੂਰੀ ਖ਼ਬਰ »

ਇੰਟਰ ਸਕੂਲ ਲੇਖ ਮੁਕਾਬਲਿਆਂ 'ਚ ਕਲਗੀਧਰ ਸਕੂਲ ਤੀਸਰੇ ਸਥਾਨ 'ਤੇ

ਪੁਰਾਣਾ ਸ਼ਾਲਾ, 22 ਮਈ (ਗੁਰਵਿੰਦਰ ਸਿੰਘ ਗੁਰਾਇਆ)- ਬਿਆਸ ਸਹੋਦਿਆ ਇੰਟਰ ਸਕੂਲ ਲੇਖ ਪ੍ਰਤੀਯੋਗਤਾ ਵਿਚ ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦੀਆਂ ਦੋ ਵਿਦਿਆਰਥਣਾਂ ਨੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਬਾਜਵਾ ਦੇ ਵਿਸ਼ਵ ਕਬੱਡੀ ਸਰਪ੍ਰਸਤ ਬਣਨ ਨਾਲ ਨੌਜਵਾਨਾਂ 'ਚ ਉਤਸ਼ਾਹ ਭਰਿਆ : ਵਿੱਟੀ, ਸੰਧੂ

ਬਟਾਲਾ, 22 ਮਈ (ਕਾਹਲੋਂ)- ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਸ: ਫਤਹਿਜੰਗ ਸਿੰਘ ਬਾਜਵਾ ਦੇ ਵਿਸ਼ਵ ਕਬੱਡੀ ਐਸੋਸੀਏਸ਼ਨ ਦਾ ਸਰਪ੍ਰਸਤ ਬਣਾਏ ਜਾਣ ਨਾਲ ਹਲਕੇ ਦੇ ਜ਼ਿਲ੍ਹੇ ਦੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਭਰਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਦੁਮਾਲਾ ਤੇ ਸੰੁਦਰ ਦਸਤਾਰ ਮੁਕਾਬਲੇ 3 ਜੂਨ ਨੂੰ ਹੋਣਗੇ : ਜਥੇ: ਗੋਰਾ

ਬਟਾਲਾ, 22 ਮਈ (ਕਾਹਲੋਂ)- ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੁਮਾਲਾ ਤੇ ਸੰੁਦਰ ਦਸਤਾਰ ਸਜਾਉਣ ਦੇ ਮੁਕਾਬਲੇ 3 ਜੂਨ ਨੂੰ ਗੁਰੂ ਨਾਨਕ ਦੇਵ ਐਕਡਮੀ ਜਲੰਧਰ ਰੋਡ ਬਟਾਲਾ ਵਿਖੇ ...

ਪੂਰੀ ਖ਼ਬਰ »

ਸਕਾਡਾ ਸਿਸਟਮ ਦੇ ਵਿਰੋਧ 'ਚ ਕਰਮਚਾਰੀਆਂ ਨੇ ਕਾਲੇ ਬਿੱਲੇ ਲਾ ਕੇ ਕੀਤਾ ਰੋਸ ਜ਼ਾਹਰ

ਵਡਾਲਾ ਬਾਂਗਰ, 22 ਮਈ (ਭੁੰਬਲੀ)- ਸਬ ਸਟੇਸ਼ਨ ਵੈਲਫੇਅਰ ਐਸੋਸ਼ੀਏਸ਼ਨ ਯੂਨੀਅਨ ਪੰਜਾਬ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ.ਪੀ. ਅਤੇ ਪੀ ਐਾਡ ਐਮ ਡਵੀਜ਼ਨ ਦੇ ਕਰਮਚਾਰੀਆਂ ਵੱਲੋਂ 66 ਕੇ.ਵੀ. ਸਬ ਸਟੇਸ਼ਨ ਭਾਗੋਵਾਲ ਅਤੇ ਵੱਖ-ਵੱਖ ਸਬ ਸਟੇਸ਼ਨਾਂ 'ਤੇ ਸਕਾਡਾ ਸਿਸਟਮ ਦੇ ...

ਪੂਰੀ ਖ਼ਬਰ »

ਪਾਵਰਕਾਮ ਦੀ ਸਬ ਡਵੀਜ਼ਨ ਪੁਰਾਣਾ ਸ਼ਾਲਾ ਨੂੰ 132 ਕੇ.ਵੀ. ਬਣਾਉਣ ਦੀ ਮੰਗ

ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)- ਸਥਾਨਕ ਪਾਵਰਕਾਮ ਅਧੀਨ ਕੰਮ ਕਰਦੀ ਸਬ ਡਵੀਜ਼ਨ 66 ਕੇ.ਵੀ. ਦੀ ਸਮਰਥਾ ਵਧਾ ਕੇ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ 132 ਕੇ.ਵੀ. ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਕੋਰ ਕਮੇਟੀ ਮੈਂਬਰ ਪਰਮਵੀਰ ਸਿੰਘ ...

ਪੂਰੀ ਖ਼ਬਰ »

ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ 'ਚ ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ

ਵਰਸੋਲਾ, 22 ਮਈ (ਵਰਿੰਦਰ ਸਹੋਤਾ)- ਭਾਰਤ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ 'ਚ ਕਿਸਾਨਾਂ ਨੇ ਖੇਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਕਿਸਾਨਾਂ ਨੂੰ ਇਸ ਗੱਲ ਦਾ ਭਾਰੀ ਗਿਲਾ ਹੈ ਕਿ ਬੀ. ਐਸ. ਐਫ਼. ਵੱਲੋਂ ਖੇਤੀ ਲਈ ਤਾਰ ਤੋਂ ਪਾਰ ਜਾਣ ਵਾਲੇ ...

ਪੂਰੀ ਖ਼ਬਰ »

ਰਾਜਨ ਗੋਇਲ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ

ਧਾਰੀਵਾਲ, 22 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਵਸਨੀਕ ਰਾਜਨ ਗੋਇਲ ਨੂੰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਵੱਲੋਂ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਇਸ ਮੌਕੇ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਸਕੂਲਾਂ ਦਾ ਇਕ ਵੀ ਵਿਦਿਆਰਥੀ ਨਹੀਂ ਆ ਸਕਿਆ ਮੈਰਿਟ 'ਚ

ਦੋਰਾਂਗਲਾ, 22 ਮਈ (ਲਖਵਿੰਦਰ ਸਿੰਘ ਚੱਕਰਾਜਾ)- ਕੁੱਝ ਦਿਨ ਪਹਿਲਾਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਐਲਾਨੇ 12ਵੀਂ ਦੇ ਨਤੀਜਿਆਂ ਤੋਂ ਬਾਅਦ ਦਸਵੀਂ ਦੇ ਨਤੀਜਿਆਂ ਦੀ ਅੱਜ ਆਈ ਮੈਰਿਟ ਲਿਸਟ ਵਿਚ ਸਰਹੱਦੀ ਖੇਤਰ ਦੇ ਸਕੂਲਾਂ ਦਾ ਇਕ ਵੀ ਬੱਚਾ ਮੈਰਿਟ ਵਿਚ ਨਹੀਂ ਆ ਸਕਿਆ ਜਿਸ ...

ਪੂਰੀ ਖ਼ਬਰ »

ਹਿੰਦ ਕਮਿਊਨਿਸਟ ਪਾਰਟੀ ਦੀ ਮੀਟਿੰਗ

ਪਠਾਨਕੋਟ, 22 ਮਈ (ਆਰ. ਸਿੰਘ)- ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਮੀਟਿੰਗ ਪਠਾਨਕੋਟ ਵਿਖੇ ਕਾਮਰੇਡ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਕਾਮਰੇਡ ਰਾਜ ਕੁਮਾਰ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ 'ਚ ਚੱਲ ਰਹੀ ਸਰਕਾਰ ਦੇ ਕਾਰਜਕਾਲ ਦਾ ਲੇਖਾ ਜੋਖਾ ਲੋਕਾਂ ...

ਪੂਰੀ ਖ਼ਬਰ »

ਸਵੱਛ ਭਾਰਤ ਅਭਿਆਨ ਤਹਿਤ ਮੋਟੀਵੇਟਰਾਂ ਦੀ ਟਰੇਨਿੰਗ ਲਾਈ

ਵਰਸੋਲਾ, 22 ਮਈ (ਵਰਿੰਦਰ ਸਹੋਤਾ)- ਸਵੱਛ ਭਾਰਤ ਅਭਿਆਨ ਤਹਿਤ ਸੈਨੀਟੇਸ਼ਨ ਮੋਟੀਵੇਟਰ ਰਾਜਵੀਰ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਸੁਖਜਿੰਦਰ ਕਾਲਜ ਵਿਖੇ ਕੈਂਪ ਲਗਾਇਆ ਗਿਆ ਜਿਸ 'ਚ ਸੈਨੀਟੇਸ਼ਨ ਵਿਭਾਗ ਚੰਡੀਗੜ੍ਹ ਤੋਂ ਡਾ. ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਬਟਾਲਾ, 22 ਮਈ (ਬੁੱਟਰ)- ਬਹੁਜਨ ਸਮਾਜ ਪਾਰਟੀ ਦੀ ਹੰਗਾਮੀ ਮੀਟਿੰਗ ਸਥਾਨਕ ਪਾਰਟੀ ਦੇ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ 'ਚ ਕੀਤੀ ਗਈ | ਇਸ ਮੀਟਿੰਗ 'ਚ ਜ਼ੋਨ ਕੋਆਰਡੀਨੇਟਰ ਐਡਵੋਕੇਟ ਥੋੜੂ ਰਾਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਨਿੱਘੀ ਵਿਦਾਇਗੀ

ਗੁਰਦਾਸਪੁਰ, 22 ਮਈ (ਆਰਿਫ)- ਤਹਿਸੀਲ ਚੋਣ ਦਫ਼ਤਰ ਗੁਰਦਾਸਪੁਰ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਬੀ. ਸ੍ਰੀਨਿਵਾਸਨ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਸ੍ਰੀ ਨਿਵਾਸਨ ਇੱਥੋਂ ਬਦਲ ਕੇ ਚੰਡੀਗੜ੍ਹ ਵਿਖੇ ਡਾਇਰੈਕਟਰ ਪਨਸਪ ਤੇ ...

ਪੂਰੀ ਖ਼ਬਰ »

ਟਿ੍ਨਿਟੀ ਸਕੂਲ 'ਚ ਪਾਰਲੀਮੈਂਟ ਦਾ ਵਿਸਥਾਰ ਤੇ ਸਹੁੰ ਚੁੱਕ ਸਮਾਗਮ

ਗੁਰਦਾਸਪੁਰ, 22 ਮਈ (ਪ.ਪ.)- ਸਥਾਨਕ ਟਿ੍ਨਿਟੀ ਪਬਲਿਕ ਸਕੂਲ ਵਿਖੇ ਟਿ੍ਨਿਟੀ ਪਾਰਲੀਮੈਂਟ ਦਾ ਵਿਸਥਾਰ ਤੇ ਸਹੁੰ ਚੁੱਕ ਸਮਾਗਮ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਅਨੀਤਾ ਮਹਾਜਨ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਸਮਾਗਮ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਵੀ ...

ਪੂਰੀ ਖ਼ਬਰ »

ਸੂਰ ਪਾਲਕਾਂ ਲਈ ਪੰਜ ਰੋਜ਼ਾ ਸਿਖਲਾਈ ਕੈਂਪ ਲਗਾਇਆ

ਗੁਰਦਾਸਪੁਰ, 22 ਮਈ (ਆਰਿਫ਼)- ਵੈਟਰਨਰੀ ਪੋਲੀਕਲੀਨਿਕ ਗੁਰਦਾਸਪੁਰ ਵਿਖੇ ਲਾਈਵਸਟਾਕ ਮਿਸ਼ਨ ਅਧੀਨ ਸੂਰ ਪਾਲਕਾਂ ਲਈ ਪੰਜ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਅਤੇ ਸਹਾਇਕ ...

ਪੂਰੀ ਖ਼ਬਰ »

ਤਾਜਪੁਰ ਸਕੂਲ 'ਚ ਮਾਂ ਦਿਵਸ ਨੰੂ ਸਮਰਪਿਤ ਪ੍ਰੋਗਰਾਮ ਕਰਵਾਇਆ

ਦੋਰਾਂਗਲਾ, 22 ਮਈ (ਲਖਵਿੰਦਰ ਸਿੰਘ ਚੱਕਰਾਜਾ)- ਕਿਡਜ਼ ਕੇਅਰ ਪਲੇਅ ਵੇਅ ਸਕੂਲ ਤਾਜਪੁਰ ਵਿਖੇ ਮਾਂ ਦਿਵਸ ਨੰੂ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਛੋਟੇ ਬੱਚਿਆਂ ਵੱਲੋਂ ਕਵਿਤਾ, ਗੀਤ ਅਤੇ ਡਾਂਸ ਪੇਸ਼ ਕੀਤਾ ਗਿਆ | ਸਕੂਲ ਦੇ ਚੇਅਰਮੈਨ ਨਿਤਿਨ ਸ਼ਰਮਾ ਅਤੇ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਕਲਾਨੌਰ, 22 ਮਈ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਨਾਮਧਾਰੀ ਧਰਮਸ਼ਾਲਾ 'ਚ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ 'ਚ ਕਸਬੇ ਦੇ ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦੀ ਰਾਸ਼ਨ ਸਮੱਗਰੀ ਵੰਡਣ ਸਬੰਧੀ ਸਮਾਗਮ ਕੀਤਾ ਗਿਆ | ਇਸ ਤੋਂ ਪਹਿਲਾਂ ਕੀਰਤਨ ਕੀਤਾ ਗਿਆ, ਜਿਸ 'ਚ ਰਾਗੀ ...

ਪੂਰੀ ਖ਼ਬਰ »

ਥ੍ਰੀ ਫੇਜ ਬਿਜਲੀ ਘੱਟ ਆਉਣ ਨਾਲ ਕਿਸਾਨਾਂ ਦੀ ਫਸਲ ਪ੍ਰਭਾਵਿਤ

ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)- ਪੰਜਾਬ ਕਿਸਾਨ ਵਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੰਜਾਬ ਅੰਦਰ ਵੱਖ-ਵੱਖ ਫ਼ਸਲਾਂ ਅਤੇ ਝੋਨੇ ਦੀ ਪਨੀਰੀ ਹੇਠ ਰਕਬੇ ਨੂੰ ਸਿਰਫ਼ 4 ਘੰਟੇ ਥ੍ਰੀ ਫੇਜ ਬਿਜਲੀ ਮਿਲ ਰਹੀ ਹੈ ਅਤੇ ਗਰਮੀ ਦੇ ...

ਪੂਰੀ ਖ਼ਬਰ »

ਸੇਖਾ ਮੁਹੱਲਾ ਗਲੀ 'ਚ ਲੱਗਾ ਦਰਵਾਜ਼ਾ ਪੁਲਿਸ ਵੱਲੋਂ ਲੁਹਾਇਆ

ਕਲਾਨੌਰ, 22 ਮਈ (ਪੁਰੇਵਾਲ)- ਸਥਾਨਕ ਕਸਬੇ ਦੇ ਮੁਹੱਲਾ ਸੇਖਾ ਦੀ ਗਲੀ 'ਚ ਪਿਛਲੇ ਲੰਮੇਂ ਸਮੇਂ ਤੋਂ ਲੱਗੇ ਦਰਵਾਜੇ ਨੂੰ ਅੱਜ ਪੁਲਿਸ ਵੱਲੋਂ ਲੁਹਾ ਦਿਤਾ ਗਿਆ, ਜਿਸ ਕਾਰਨ ਪਰਿਵਾਰ ਵੱਲੋਂ ਪੁਲਿਸ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਦੀਆਂ ਘਟੀਆ ਸੇਵਾਵਾਂ ਤੋਂ ਉਪਭੋਗਤਾ ਪ੍ਰੇਸ਼ਾਨ

ਨੌਸ਼ਹਿਰਾ ਮੱਝਾ ਸਿੰਘ, 22 ਮਈ (ਤਰਸੇਮ ਸਿੰਘ ਤਰਾਨਾ)- ਬੀ.ਐਸ.ਐਨ.ਐਲ. ਵੱਲੋਂ ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਫੋਨ ਖਪਤਕਾਰਾਂ ਦੀ ਸਹੂਲਤ ਲਈ ਬਣਾਏ ਉਪ ਮੰਡਲ ਦਫਤਰ ਨੂੰ ਜਿਥੇ ਦੂਰ ਸੰਚਾਰ ਵਿਭਾਗ ਵੱਲੋਂ ਬਿਨ੍ਹਾਂ ਵਜ੍ਹਾ ਬੀਤੇ ਸਾਲਾਂ ਤੋਂ ਮੁਕੰਮਲ ਬੰਦ ...

ਪੂਰੀ ਖ਼ਬਰ »

ਸਫ਼ਾਈ ਨਾ ਹੋਣ ਕਰਕੇ ਰਜਬਾਹੇ 'ਤੇ ਹੋ ਰਹੇ ਨੇ ਨਾਜਾਇਜ਼ ਕਬਜੇ

ਕੋਟਲੀ ਸੂਰਤ ਮੱਲ੍ਹੀ, 22 ਮਈ (ਕੁਲਦੀਪ ਸਿੰਘ ਨਾਗਰਾ)- ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕੁੰਜਰ ਨੇੜਿਓ ਨਿਕਲਦੇ ਦਰਗਾਬਾਦ ਰਜਬਾਹੇ ਦੀ ਸਫ਼ਾਈ ਨਾ ਹੋਣ ਕਰਕੇ ਜਿਥੇ ਇਲਾਕੇ ਦੇ ਕਈ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਰਹਿ ਰਹੇ ਹਨ, ਉਥੇ ਰਜਬਾਹੇ ਦੇ ਕਿਨਾਰਿਆਂ 'ਤੇ ਲੋਕਾਂ ...

ਪੂਰੀ ਖ਼ਬਰ »

ਸਾਹਿਤ ਸੰਵਾਦ ਸੰਸਥਾ ਨੇ ਲੇਖ ਮੁਕਾਬਲੇ ਕਰਵਾਏ

ਪਠਾਨਕੋਟ, 22 ਮਈ (ਸੰਧੂ)- ਸਾਹਿਤ ਸੰਵਾਦ ਸੰਸਥਾ ਵੱਲੋਂ ਪ੍ਰਧਾਨ ਡਾ. ਚੰਦਰਦੀਪ ਸ਼ਰਮਾ ਦੀਪ੍ਰਧਾਨਗੀ ਹੇਠ ਸ਼ਹੀਦ ਮੁੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਸ਼ਟਰ ਨਾਇਕਾ ਵਿਸ਼ੇ 'ਤੇ ਲੇਖ ਮੁਕਾਬਲੇ ਕਰਵਾਏ ਗਏ ਜਿਸ 'ਚ ਉਰਦੂ ਸਾਹਿਤਕਾਰ ਜਨਾਬ ਰਜਿੰਦਰ ...

ਪੂਰੀ ਖ਼ਬਰ »

ਮੋਬਾਈਲ ਐਸੋਸੀਏਸ਼ਨ ਦੀ ਸਾਲਾਨਾ ਇਜਲਾਸ ਸਬੰਧੀ ਮੀਟਿੰਗ

ਪਠਾਨਕੋਟ, 22 ਮਈ (ਆਰ.ਸਿੰਘ)- ਦੁਕਾਨਦਾਰ ਬਿਨਾਂ ਪਹਿਚਾਣ ਪੱਤਰ ਤੋਂ ਕਿਸੇ ਨੂੰ ਵੀ ਮੋਬਾਈਲ ਸਿੰਮ ਨਾ ਦੇਣ ਅਤੇ ਨਾਲ ਹੀ ਕਿਸੇ ਵੀ ਗ੍ਰਾਹਕ ਨੂੰ ਮੋਬਾਈਲ ਦਿੰਦੇ ਸਮੇਂ ਬਿੱਲ 'ਤੇ ਉਸ ਦਾ ਪੂਰਾ ਨਾਮ ਅਤੇ ਪਤਾ ਜਰੂਰ ਲਿਖਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਬਾਈਲ ...

ਪੂਰੀ ਖ਼ਬਰ »

ਕਰੋਲੀ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ

ਪਠਾਨਕੋਟ, 22 ਮਈ (ਸੰਧੂ)- ਸਰਕਾਰੀ ਸੀਨੀਅਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਪਿੰ੍ਰਸੀਪਲ ਓਮ ਪ੍ਰਕਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਦੌਰਾਨ ਸਕੂਲ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ | ਗਾਈਡੈਂਸ ਅਧਿਆਪਕ ਹਰਪਾਲ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਪਿੰਡ ਮਿਰਜ਼ਾਪੁਰ ਵਿਖੇ ਸਿਖਲਾਈ ਕੈਂਪ ਲਗਾਇਆ

ਸ਼ਾਹਪੁਰ ਕੰਢੀ, 22 ਮਈ (ਰਣਜੀਤ ਸਿੰਘ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਪਠਾਨਕੋਟ ਵੱਲੋਂ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਸੁਸਾਇਟੀ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਮਿਰਜਾਪੁਰ ਵਿਖੇ ਡਾ: ਸੀਮਾ ਸ਼ਰਮਾ ਦੀ ਅਗਵਾਈ ਹੇਠ ਸਿਖਲਾਈ ...

ਪੂਰੀ ਖ਼ਬਰ »

ਸਰਕਾਰ ਵਾਅਦਿਆਂ ਨੂੰ ਜਲਦ ਪੂਰਾ ਕਰੇ-ਸੰਧੂ

ਪਠਾਨਕੋਟ, 22 ਮਈ (ਸੰਧੂ)- ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਸਰਕਾਰ ਬਣਨ ਦੇ ਬਾਅਦ ਵੀ ਪੂਰੇ ਨਹੀਂ ਕੀਤੇ ਜਾ ਰਹੇ, ਸਗੋਂ ਸੂਬੇ ਅੰਦਰ ਗੈਂਗ ਵਾਰ ਦੀਆਂ ਵੱਧ ਰਹੀਆਂ ਵਾਰਦਾਤਾਂ ਨਾਲ ਲੋਕ ਸਹਿਮੇ ਹੋਏ ਹਨ | ਉਕਤ ਗੱਲਾਂ ...

ਪੂਰੀ ਖ਼ਬਰ »

ਪਠਾਨਕੋਟ ਸਪੋਰਟਸ ਕਲੱਬ ਨੇ ਵਿਧਾਇਕ ਵਿਜ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ

ਪਠਾਨਕੋਟ, 22 ਮਈ (ਆਰ.ਸਿੰਘ)- ਪਠਾਨਕੋਟ ਸਪੋਰਟਸ ਕਲੱਬ ਦੀ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਅਜੇ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਧਾਇਕ ਪਠਾਨਕੋਟ ਅਮਿਤ ਵਿਜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿਗ ਦੌਰਾਨ ਖਿਡਾਰੀਆਂ ਦੀਆਂ ਮੰਗਾਂ 'ਤੇ ਵਿਚਾਰ ...

ਪੂਰੀ ਖ਼ਬਰ »

ਡਾ. ਅਮਿਤ ਮਹਾਜਨ ਨੇ ਐਸ.ਡੀ.ਐਮ. ਦਾ ਚਾਰਜ ਸੰਭਾਲਿਆ

ਪਠਾਨਕੋਟ, 22 ਮਈ (ਆਰ. ਸਿੰਘ/ਚੌਹਾਨ/ਸੰਧੂ)- ਡਾ. ਅਮਿਤ ਮਹਾਜਨ ਨੇ ਪਠਾਨਕੋਟ ਦੇ ਐਸ.ਡੀ.ਐਮ. ਦਾ ਚਾਰਜ ਸੰਭਾਲ ਲਿਆ | ਇਸ ਤੋਂ ਪਹਿਲਾ ਐਸ.ਡੀ.ਐਮ. ਡਾ. ਅਮਿਤ ਮਹਾਜਨ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿਖੇ ਬਤੌਰ ਐਸ.ਡੀ.ਐਮ. ਆਪਣੀਆਂ ਸੇਵਾਵਾਂ ਦਿੱਤੀਆਂ | ਉਸ ਤੋਂ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਦਿੱਤੀ ਸਵਰਗੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ

ਪਠਾਨਕੋਟ, 22 ਮਈ (ਆਰ.ਸਿੰਘ)- ਕਾਂਗਰਸੀ ਆਗੂਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ 'ਤੇ ਐਮ.ਸੀ ਵਿਭੂਤੀ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਅਮਿਤ ਵਿਜ ਮੁੱਖ ਤੌਰ 'ਤੇ ਹਾਜਰ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਪਹਿਲਾ ਨਾਈਟ ਕ੍ਰਿਕਟ ਟੂਰਨਾਮੈਂਟ 27 ਨੂੰ

ਹਰਚੋਵਾਲ, 22 ਮਈ (ਰਣਜੋਧ ਸਿੰਘ ਭਾਮ)- ਬਾਬਾ ਸ਼ੇਖੂ ਸ਼ਾਹ ਸਪੋਰਟਸ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਨਾਈਟ ਕ੍ਰਿਕਟ ਟੂਰਨਾਮੈਂਟ 27 ਮਈ ਨੂੰ ਪਿੰਡ ਭਾਮ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਵੱਲੋਂ ਐਸ.ਡੀ.ਐਮ. ਨੂੰ ਦਿੱਤਾ ਮੰਗ-ਪੱਤਰ

ਡੇਰਾ ਬਾਬਾ ਨਾਨਕ, 22 ਮਈ (ਹੀਰਾ ਸਿੰਘ ਮਾਂਗਟ)- ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਡੇਰਾ ਬਾਬਾ ਨਾਨਕ ਵੱਲੋਂ ਅੱਜ ਰਘਬੀਰ ਸਿੰਘ ਪਕੀਵਾਂ ਸੂਬਾ ਜਾਇੰਟ ਸਕੱਤਰ, ਬਲਵਿੰਦਰ ਸਿੰਘ ਰਵਾਲ ਜ਼ਿਲ੍ਹਾ ਸਕੱਤਰ ਦੀ ਅਗਵਾਈ ਹੇਠ ਇਤਿਹਾਸਕ ਸ਼ਹਿਰ ਡੇਰਾ ਬਾਬਾ ਨਾਨਕ ਦੇ ...

ਪੂਰੀ ਖ਼ਬਰ »

ਅਦਿਤੀ ਸ਼ਰਮਾ ਨੇ ਪਠਾਨਕੋਟ ਜ਼ਿਲ੍ਹੇ 'ਚ ਕੀਤਾ ਪਹਿਲਾ ਸਥਾਨ ਹਾਸਲ

ਦੀਨਾਨਗਰ, 22 ਮਈ (ਜਸਬੀਰ ਸਿੰਘ ਸੰਧੂ/ਯਸ਼ਪਾਲ ਸ਼ਰਮਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ 'ਚ ਸਰਸਵਤੀ ਮਾਡਰਨ ਸਕੂਲ ਲਾਹੜੀ ਸਰਮੋ (ਪਰਮਾਨੰਦ) ਦੀ ਵਿਦਿਆਰਥਣ ਅਦਿਤੀ ਸ਼ਰਮਾ ਨੇ 623 ਅੰਕ ਲੈ ਕੇ ਪੰਜਾਬ 'ਚੋਂ 20ਵਾਂ ਅਤੇ ਪਠਾਨਕੋਟ ...

ਪੂਰੀ ਖ਼ਬਰ »

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵੱਲੋਂ ਪੱਕਾ ਮੋਰਚਾ ਲਗਾਉਣ ਦੀ ਚਿਤਾਵਨੀ

ਪਠਾਨਕੋਟ, 22 ਮਈ (ਸੰਧੂ)- ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਸੂਬਾ ਕਨਵੀਨਰ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਜਿਲਾ ਪਠਾਨਕੋਟ ਤੇ ਗੁਰਦਾਸਪੁਰ ਬਲਾਕਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ | ਇਸ ਮੌਕੇ ਸੂਬਾ ਕਨਵੀਨਰ ਪਰਮਵੀਰ ਸਿੰਘ ਨੇ ...

ਪੂਰੀ ਖ਼ਬਰ »

ਗੂੜਾ ਖੁਰਦ ਤੋਂ ਮਾਧੋਪੁਰ ਨੰੂ ਜਾਂਦੀ ਸੜਕ ਪੱਕੀ ਕਰਨ ਦੀ ਮੰਗ

ਮਾਧੋਪੁਰ, 22 ਮਈ (ਨਰੇਸ਼ ਮਹਿਰਾ)- ਮਾਧੋਪੁਰ ਤੋਂ ਗੂੜਾ ਖੁਰਦ ਤਰਫ ਥਾਰਿਆਲ ਨੂ ਜਾਾਦੀ ਸੜਕ ਨੰੂ ਪਿੰਡ ਵਾਸੀਆਾ ਨੇ ਪੱਕਾ ਕਰਨ ਦੀ ਮੰਗ ਕੀਤੀ ਹੈ | ਪਿੰਡ ਵਾਸੀ ਰਾਕੇਸ਼ ਕੁਮਾਰ, ਸੰਜੀਵ ਸ਼ਰਮਾ, ਸਾਹਿਲ ਸ਼ਰਮਾ, ਪੰਕਜ ਸ਼ਰਮਾ, ਰੋਹਿਤ ਸ਼ਰਮਾ, ਸਚਿਨ ਕੁਮਾਰ, ਵਿਪਨ ...

ਪੂਰੀ ਖ਼ਬਰ »

ਗੂੜਾ ਖੁਰਦ ਤੋਂ ਮਾਧੋਪੁਰ ਨੰੂ ਜਾਂਦੀ ਸੜਕ ਪੱਕੀ ਕਰਨ ਦੀ ਮੰਗ

ਮਾਧੋਪੁਰ, 22 ਮਈ (ਨਰੇਸ਼ ਮਹਿਰਾ)- ਮਾਧੋਪੁਰ ਤੋਂ ਗੂੜਾ ਖੁਰਦ ਤਰਫ ਥਾਰਿਆਲ ਨੂ ਜਾਾਦੀ ਸੜਕ ਨੰੂ ਪਿੰਡ ਵਾਸੀਆਾ ਨੇ ਪੱਕਾ ਕਰਨ ਦੀ ਮੰਗ ਕੀਤੀ ਹੈ | ਪਿੰਡ ਵਾਸੀ ਰਾਕੇਸ਼ ਕੁਮਾਰ, ਸੰਜੀਵ ਸ਼ਰਮਾ, ਸਾਹਿਲ ਸ਼ਰਮਾ, ਪੰਕਜ ਸ਼ਰਮਾ, ਰੋਹਿਤ ਸ਼ਰਮਾ, ਸਚਿਨ ਕੁਮਾਰ, ਵਿਪਨ ...

ਪੂਰੀ ਖ਼ਬਰ »

ਸਵਾਰੀਆਂ ਦੀ ਅਦਲਾ ਬਦਲੀ ਕਰਕੇ ਟੂਰ ਟ੍ਰੈਵਲ ਵਾਲੇ ਪੰਜਾਬ ਸਰਕਾਰ ਨੰੂ ਲਗਾ ਰਹੇ ਨੇ ਚੂਨਾ

ਮਾਧੋਪੁਰ, 22 ਮਈ (ਨਰੇਸ਼ ਮਹਿਰਾ)- ਮਾਧੋਪੁਰ ਅੱਡੇ 'ਚ ਰੋਜ਼ਾਨਾ ਜੰਮੂ ਕਸ਼ਮੀਰ ਤੋਂ ਸਵਾਰੀਆਂ ਲੈ ਕੇ ਪਹੁੰਚਦੇ ਟੈਕਸੀਆਂ ਗੱਡੀਆਂ ਵਾਲੇ ਜੰਮੂ ਕਸ਼ਮੀਰ 'ਚ ਘੁੰਮਣ ਫ਼ਿਰਨ ਆਏ ਯਾਤਰੀਆਂ ਨੰੂ ਮਾਧੋਪੁਰ ਅੱਡੇ ਵਿੱਚ ਖੱੁਲੇ ਟੂਰ ਟਰੈਵਲ ਵਾਲਿਆਂ ਨਾਲ ਸੈਟਿੰਗ ਕਰਕੇ ...

ਪੂਰੀ ਖ਼ਬਰ »

ਸਵਾਰੀਆਂ ਦੀ ਅਦਲਾ ਬਦਲੀ ਕਰਕੇ ਟੂਰ ਟ੍ਰੈਵਲ ਵਾਲੇ ਪੰਜਾਬ ਸਰਕਾਰ ਨੰੂ ਲਗਾ ਰਹੇ ਨੇ ਚੂਨਾ

ਮਾਧੋਪੁਰ, 22 ਮਈ (ਨਰੇਸ਼ ਮਹਿਰਾ)- ਮਾਧੋਪੁਰ ਅੱਡੇ 'ਚ ਰੋਜ਼ਾਨਾ ਜੰਮੂ ਕਸ਼ਮੀਰ ਤੋਂ ਸਵਾਰੀਆਂ ਲੈ ਕੇ ਪਹੁੰਚਦੇ ਟੈਕਸੀਆਂ ਗੱਡੀਆਂ ਵਾਲੇ ਜੰਮੂ ਕਸ਼ਮੀਰ 'ਚ ਘੁੰਮਣ ਫ਼ਿਰਨ ਆਏ ਯਾਤਰੀਆਂ ਨੰੂ ਮਾਧੋਪੁਰ ਅੱਡੇ ਵਿੱਚ ਖੱੁਲੇ ਟੂਰ ਟਰੈਵਲ ਵਾਲਿਆਂ ਨਾਲ ਸੈਟਿੰਗ ਕਰਕੇ ...

ਪੂਰੀ ਖ਼ਬਰ »

ਨੂਰਾਂ ਭੈਣਾਂ ਦੀ ਗੱਡੀ ਦੀ ਹੋਈ ਟੱਕਰ, ਵਾਲ ਵਾਲ ਬਚੇ

ਪਠਾਨਕੋਟ, 22 ਮਈ (ਪ.ਪ)- ਪਠਾਨਕੋਟ ਵਿਖੇ ਇਕ ਧਾਰਮਿਕ ਸਮਾਗਮ ਤੋਂ ਵਾਪਸ ਆਪਣੇ ਫ਼ਿਲੋਰ ਜਾ ਰਹੀ ਜੋਤੀ ਨੂਰਾਂ ਅਤੇ ਉਨ੍ਹਾਂ ਦੇ ਪਤੀ ਕੁਨਾਲ ਦੀ ਗੱਡੀ ਅੱਗੇ ਚੱਲ ਰਹੀ ਕਾਰ ਨਾਲ ਟਕਰਾ ਗਈ ਜਿਸ ਨਾਲ ਨੂਰਾ ਭੈਣਾਂ ਦੀ ਕਾਰ ਨੁਕਸਾਨੀ ਗਈ | ਪਰ ਕਾਰ ਅੰਦਰ ਬੈਠੀ ਜੋਤੀ ਨੂਰਾ, ...

ਪੂਰੀ ਖ਼ਬਰ »

ਨੂਰਾਂ ਭੈਣਾਂ ਦੀ ਗੱਡੀ ਦੀ ਹੋਈ ਟੱਕਰ, ਵਾਲ ਵਾਲ ਬਚੇ

ਪਠਾਨਕੋਟ, 22 ਮਈ (ਪ.ਪ)- ਪਠਾਨਕੋਟ ਵਿਖੇ ਇਕ ਧਾਰਮਿਕ ਸਮਾਗਮ ਤੋਂ ਵਾਪਸ ਆਪਣੇ ਫ਼ਿਲੋਰ ਜਾ ਰਹੀ ਜੋਤੀ ਨੂਰਾਂ ਅਤੇ ਉਨ੍ਹਾਂ ਦੇ ਪਤੀ ਕੁਨਾਲ ਦੀ ਗੱਡੀ ਅੱਗੇ ਚੱਲ ਰਹੀ ਕਾਰ ਨਾਲ ਟਕਰਾ ਗਈ ਜਿਸ ਨਾਲ ਨੂਰਾ ਭੈਣਾਂ ਦੀ ਕਾਰ ਨੁਕਸਾਨੀ ਗਈ | ਪਰ ਕਾਰ ਅੰਦਰ ਬੈਠੀ ਜੋਤੀ ਨੂਰਾ, ...

ਪੂਰੀ ਖ਼ਬਰ »

ਤਹਿਸੀਲਦਾਰ ਦੇ ਭਰੋਸੇ 'ਤੇ ਵਸੀਕਾ ਨਵੀਸਾਂ, ਫੋਟੋ ਸਟੇਟ ਤੇ ਟਾਈਪਿਸਟਾਂ ਦੀ ਹੜਤਾਲ ਖਤਮ

ਪਠਾਨਕੋਟ, 22 ਮਈ (ਚੌਹਾਨ)- ਪਿਛਲੇ ਇਕ ਹਫ਼ਤੇ ਤੋਂ ਆਪਣੀਆਂ ਮੰਗਾਂ ਨੰੂ ਲੈ ਕੇ ਹੜਤਾਲ 'ਤੇ ਬੈਠੇ ਵਸੀਕਾ ਨਵੀਸਾ, ਫੋਟੋ ਸਟੇਟ ਤੇ ਟਾਈਪਿਸਟਾਂ ਨੇ ਡਿਪਟੀ ਕਮਿਸ਼ਨਰ ਦੇ ਨੁਮਾਇੰਦੇ ਵਜੋਂ ਪੁਰਾਣੇ ਤਹਿਸੀਲ ਦਫ਼ਤਰ ਵਿਖੇ ਪਹੁੰਚੇ ਤਹਿਸੀਲਦਾਰ ਪਿ੍ਤਪਾਲ ਸਿੰਘ ਗੁਰਾਇਆ ...

ਪੂਰੀ ਖ਼ਬਰ »

ਅਖਿਲ ਭਾਰਤੀ ਸਫ਼ਾਈ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਪਠਾਨਕੋਟ, 22 ਮਈ (ਆਸ਼ੀਸ਼ ਸ਼ਰਮਾ)- ਅਖਿਲ ਭਾਰਤੀ ਸਫ਼ਾਈ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਰਮੇਸ਼ ਦੀ ਅਗਵਾਈ ਹੇਠ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਰਮੇਸ਼ ਕਰੋਗਾ ਨੇ ਕਿਹਾ ਕਿ ...

ਪੂਰੀ ਖ਼ਬਰ »

ਲੋਕਾਂ ਦੀਆਂ ਪੈਨਸ਼ਨਾਂ ਤੇ ਨੀਲੇ ਕਾਰਡ ਜਲਦ ਬਣਾਏ ਸਰਕਾਰ-ਸੰਧੂ

ਪਠਾਨਕੋਟ, 22 ਮਈ (ਚੌਹਾਨ)- ਪੰਜਾਬ ਸਰਕਾਰ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ ਦੀ ਮੁੜ ਇੰਨਕੁਆਰੀ ਦੇ ਫੈਸਲੇ 'ਤੇ ਮੁੜ ਵਿਚਾਰ ਕਰੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਹਿਲਾ ਕਾਂਗਰਸ ਦੀ ਪ੍ਰਦੇਸ਼ ਉਪ ਪ੍ਰਧਾਨ ਤੇ ਸਾਬਕਾ ਕੌਾਸਲਰ ਬੀਬੀ ਮਨਜੀਤ ਕੌਰ ...

ਪੂਰੀ ਖ਼ਬਰ »

ਮੋਟਰਸ ਪਾਰਟਸ ਐਸੋਸੀਏਸ਼ਨ ਨੇ ਜੀ.ਐਸ.ਟੀ. ਸਬੰਧੀ ਸੈਮੀਨਾਰ ਕਰਵਾਇਆ

ਪਠਾਨਕੋਟ, 22 ਮਈ (ਆਰ.ਸਿੰਘ)- ਮੋਟਰਸ ਪਾਰਟਸ ਐਸੋਸੀਏਸ਼ਨ ਵੱਲੋਂ ਪ੍ਰਧਾਨ ਨਰਾਇਣਦੀਪ ਸਿੰਘ ਦੀ ਪ੍ਰਧਾਨਗੀ ਹੇਠ ਇਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਈ.ਟੀ.ਓ. ਅਤੇ ਜੀ.ਐਸ.ਟੀ. ਦੇ ਨੋਡਲ ਅਫਸਰ ਮਧੂ ਸੂਦਨ, ਈ.ਟੀ.ਓ. ਜਿਓਤਸਨਾ ਅਤੇ ਈ.ਟੀ.ਓ. ਅਸ਼ੋਕ ਚਲੌਤਰਾ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX