ਤਾਜਾ ਖ਼ਬਰਾਂ


35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 minute ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  7 minutes ago
ਬੱਚੀਵਿੰਡ, 21 ਅਕਤੂਬਰ (ਬਲਦੇਵ ਸਿੰਘ ਕੰਬੋ/ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ...
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  25 minutes ago
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਟੂਡੈਂਟ ਡਿਵੈਲਪਮੈਂਟ ਐਸੋਸੀਏਸ਼ਨ, ਵਿਦਿਆਰਥੀਆਂ (ਯੂਨੀਵਰਸਿਟੀ ਕਾਲਜ ਜੈਤੋ) ਅਤੇ ਨੌਜਵਾਨ ਭਾਰਤ ਸਭਾ....
ਅਕਾਲੀ ਉਮੀਦਵਾਰ ਡਾ.ਰਾਜ ਸਿੰਘ ਡਿੱਬੀਪੁਰਾ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  37 minutes ago
ਜਲਾਲਾਬਾਦ, 21ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)- ਜਲਾਲਾਬਾਦ ਵਿਖੇ ਚੱਲ ਰਹੀ ਵਿਧਾਨ ਸਭਾ ਚੋਣਾਂ ਦੇ 30 ਨੰਬਰ ਬੂਥ ਵਿਖੇ ਅਕਾਲੀ ਅਤੇ ਕਾਂਗਰਸੀ ਆਪਸ ਵਿਚ ਭਿੜ ...
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  42 minutes ago
ਪਠਾਨਕੋਟ 21 ਅਕਤੂਬਰ (ਸੰਧੂ) - ਵਿੱਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿੰਨ ਫ਼ੀਸਦੀ ਡੀ.ਏ ਦੇਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ...
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  45 minutes ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ ਮੋਹਰ ਸੋਨਾ ਦੇ ਨੇੜਿਉਂ ਬੀ.ਐੱਸ.ਐਫ ਦੀ 96 ਬਟਾਲੀਅਨ ਦੇ ਜਵਾਨਾਂ ਨੇ ਦੋ ਪਲਾਸਟਿਕ ਦੀ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਬੀ.ਐੱਸ.ਐਫ. ਦੇ ...
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  51 minutes ago
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)- ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ ਦੌਰਾਨ ਇੱਕ ਅਕਾਲੀ ਵਰਕਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ)- ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਜੋਏ ਘਰਟੇ, ਹਾਈ ਕਮਿਸ਼ਨ ਮਾਈਕਲ ਨੋਰਟੋ ਅੱਜ ਇਤਿਹਾਸਿਕ ਗੁਰਦੁਆਰਾ ...
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  about 1 hour ago
ਕੌਹਰੀਆਂ, 21 ਅਕਤੂਬਰ(ਮਾਲਵਿੰਦਰ ਸਿੰਘ ਸਿੱਧੂ)- ਮਾਲਵਾ ਪੱਟੀ 'ਚ ਝੋਨੇ ਅਤੇ ਬਾਸਮਤੀ ਦੀ ਕਟਾਈ ਜੋਰਾ 'ਤੇ ਹੈ। ਕਿਸਾਨਾਂ ਨੇ ਖਾਲੀ ਹੋਏ ਖੇਤਾਂ 'ਚ ਕਣਕ ਅਗੇਤੀਆਂ ...
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  about 1 hour ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 21 ਅਕਤੂਬਰ- ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ 23 ਅਕਤੂਬਰ ਨੂੰ ਹਸਤਾਖ਼ਰ ਕਰਨ ਲਈ ਪਾਕਿਸਤਾਨ ਤਿਆਰ...
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  about 1 hour ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  about 1 hour ago
ਜਲਾਲਾਬਾਦ, 21 ਅਕਤੂਬਰ (ਦਵਿੰਦਰ ਪਾਲ ਸਿੰਘ/ਜਤਿੰਦਰ ਪਾਲ ਸਿੰਘ)- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕੁਝ ਬੂਥਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ...
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਅਤੇ ਗੁਰਮੇਲ ਸਿੰਘ ਐਸ.ਪੀ. (ਇਨਵੈਸਟੀਗੇਸ਼ਨ) ਦੀ ਅਗਵਾਈ...
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  about 1 hour ago
ਫਗਵਾੜਾ, 21 ਅਕਤੂਬਰ (ਹਰੀਪਾਲ ਸਿੰਘ)- ਫਗਵਾੜਾ ਦੇ ਪਿੰਡ ਭੁੱਲਾਗਈ ਵਿਖੇ ਛੱਪੜ 'ਚ ਕਰੰਟ ਆਉਣ ਕਾਰਨ 13 ਮੱਝਾਂ ਦੀ ਮੌਤ ਹੋ ਗਈ। ਦੱਸਿਆ...
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  about 2 hours ago
ਦਾਖਾ ਵਿਖੇ ਸ਼ਾਮੀਂ 5.10 ਵਜੇ ਤੱਕ 64.67 ਫ਼ੀਸਦੀ ਵੋਟਿੰਗ
. . .  about 2 hours ago
ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਵਿਖੇ ਪਹੁੰਚ 'ਚੇ ਹੋਇਆ ਭਰਵਾਂ ਸਵਾਗਤ
. . .  about 2 hours ago
ਜਲਾਲਾਬਾਦ ਵਿਖੇ ਕਾਂਗਰਸੀ ਸਮਰਥਕਾਂ ਵਲੋਂ ਅਕਾਲੀ ਦਲ ਦੇ ਬੂਥ 'ਤੇ ਹਮਲਾ ਅਤੇ ਭੰਨ-ਤੋੜ
. . .  about 2 hours ago
ਪ੍ਰਕਾਸ਼ ਪੁਰਬ ਨੂੰ ਇੱਕੋ ਸਟੇਜ 'ਤੇ ਮਨਾਉਣ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਅਕਾਲੀ ਦਲ ਵਲੋਂ ਸਵਾਗਤ
. . .  about 2 hours ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕਦੀ ਪੰਜਾਬ ਸਰਕਾਰ : ਰੰਧਾਵਾ
. . .  about 2 hours ago
106 ਸਾਲਾ ਹਰਸ਼ ਸਿੰਘ ਨੇ ਪਾਈ ਵੋਟ
. . .  about 2 hours ago
ਜਲਾਲਾਬਾਦ ਦੇ ਪਿੰਡ ਚੱਕ ਪੁੰਨਾ ਵਾਲੀ ਦੇ ਬੂਥ ਨੰਬਰ 151 'ਤੇ ਮਸ਼ੀਨ ਖ਼ਰਾਬ ਹੋਣ ਕਰ ਕੇ ਵੋਟਿੰਗ ਦਾ ਕੰਮ ਰੁਕਿਆ
. . .  about 3 hours ago
ਪੱਲੀ ਝਿੱਕੀ ਲਾਗੇ ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਦੀ ਮੌਤ
. . .  about 3 hours ago
ਦੁਪਹਿਰ 3 ਵਜੇ ਤੱਕ ਫਗਵਾੜਾ 'ਚ 39.97 ਫ਼ੀਸਦੀ ਵੋਟਿੰਗ
. . .  about 3 hours ago
ਚਾਰ ਅਣਪਛਾਤੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਨੌਜਵਾਨਾਂ ਕੋਲੋਂ ਖੋਹੀ ਗੱਡੀ
. . .  about 3 hours ago
ਸ੍ਰੀ ਬੇਰ ਸਾਹਿਬ ਪਹੁੰਚਣਗੇ ਘਾਨਾ ਦੇ ਰੇਲ ਮੰਤਰੀ ਅਤੇ 10 ਦੇਸ਼ਾਂ ਦੇ ਰਾਜਦੂਤ
. . .  about 3 hours ago
ਹਲਕਾ ਜਲਾਲਾਬਾਦ 'ਚ 3 ਵਜੇ ਤੱਕ 57 ਫ਼ੀਸਦੀ ਹੋਈ ਵੋਟਿੰਗ
. . .  about 3 hours ago
ਦੁਪਹਿਰ 3 ਵਜੇ ਤੱਕ ਦਾਖਾ 'ਚ 50.80 ਫ਼ੀਸਦੀ ਵੋਟਿੰਗ
. . .  about 4 hours ago
ਸ੍ਰੀ ਅਕਾਲ ਤਖ਼ਤ ਜਥੇਦਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇੱਕ ਸਟੇਜ 'ਤੇ ਮਨਾਉਣ ਦਾ ਆਦੇਸ਼ ਜਾਰੀ
. . .  about 4 hours ago
ਅਕਾਲੀ ਉਮੀਦਵਾਰ ਨੇ ਬੂਥ 'ਤੇ ਪੈਸੇ ਵੰਡਦਾ ਵਿਅਕਤੀ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ
. . .  about 4 hours ago
ਦੁਪਹਿਰ 2 ਵਜੇ ਤੱਕ ਫਗਵਾੜਾ 'ਚ 34 ਫ਼ੀਸਦੀ ਵੋਟਿੰਗ
. . .  about 4 hours ago
ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾ 'ਚ ਦੁਪਹਿਰ 2.30 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  about 4 hours ago
ਦੁਪਹਿਰ 2.15 ਵਜੇ ਤੱਕ ਹਲਕਾ ਦਾਖਾ 'ਚ 45 ਫ਼ੀਸਦੀ ਵੋਟਿੰਗ
. . .  about 4 hours ago
ਜਲਾਲਾਬਾਦ 'ਚ ਕਾਂਗਰਸ ਵੱਲੋਂ ਲਗਾਏ ਗਏ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਹਨ ਪੈਸੇ
. . .  about 4 hours ago
ਪੰਥਕ ਮਸਲਿਆਂ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਸ਼ੁਰੂ
. . .  about 4 hours ago
ਦੁਪਹਿਰ 1 ਵਜੇ ਤੱਕ ਮੁਕੇਰੀਆਂ 'ਚ 36.94 ਫ਼ੀਸਦੀ ਵੋਟਿੰਗ
. . .  about 5 hours ago
ਬਦਲਿਆ ਗਿਆ ਫਗਵਾੜਾ ਦੇ ਬੂਥ ਨੰਬਰ 184 ਦਾ ਪੋਲਿੰਗ ਸਟਾਫ਼
. . .  about 5 hours ago
ਸਕਾਟਲੈਂਡ ਤੋਂ ਆ ਕੇ ਪ੍ਰਿਆ ਕੌਰ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ
. . .  about 5 hours ago
ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੇ ਪਾਈ ਵੋਟ
. . .  about 5 hours ago
ਦੁਪਹਿਰ 1 ਵਜੇ ਤੱਕ ਫਗਵਾੜਾ 'ਚ 32 ਫ਼ੀਸਦੀ ਵੋਟਿੰਗ
. . .  about 5 hours ago
ਜਲਾਲਾਬਾਦ 'ਚ ਦੁਪਹਿਰ 1 ਵਜੇ ਤੱਕ 44.03 ਫ਼ੀਸਦੀ ਵੋਟਿੰਗ
. . .  about 5 hours ago
ਦੁਪਹਿਰ 1 ਵਜੇ ਤੱਕ ਦਾਖਾ 'ਚ 39.19 ਫ਼ੀਸਦੀ ਵੋਟਿੰਗ
. . .  about 5 hours ago
18 ਨਵੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ
. . .  about 6 hours ago
ਲੋਕ ਕਾਂਗਰਸ ਪਾਰਟੀ ਦੇ ਹੱਕ 'ਚ ਵੋਟਾਂ ਪਾ ਕੇ ਵਿਰੋਧੀਆਂ ਨੂੰ ਚੁੱਪ ਕਰਵਾ ਦੇਣਗੇ- ਘੁਬਾਇਆ
. . .  about 6 hours ago
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਾਈ ਵੋਟ
. . .  about 5 hours ago
ਕਾਂਗਰਸੀ ਉਮੀਦਵਾਰ ਧਾਲੀਵਾਲ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ
. . .  about 6 hours ago
ਪਿੰਡ ਭੁੱਲਾਰਾਈ ਵਿਖੇ ਨਹੀਂ ਲੱਗਾ ਅਕਾਲੀ-ਭਾਜਪਾ ਦਾ ਕੋਈ ਬੂਥ
. . .  about 6 hours ago
ਜ਼ਹਿਰੀਲੀ ਚੀਜ਼ ਖ਼ਾ ਕੇ ਵਿਆਹੁਤਾ ਵੱਲੋਂ ਖ਼ੁਦਕੁਸ਼ੀ
. . .  about 6 hours ago
ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਕੀਤਾ ਜਿੱਤ ਦਾ ਦਾਅਵਾ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਅੰਮ੍ਰਿਤਸਰ

ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ

ਅੰਮਿ੍ਤਸਰ, 22 ਮਈ (ਜਸਵੰਤ ਸਿੰਘ ਜੱਸ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2017 ਵਿੱਚ ਲਈ ਮੈਟਿ੍ਕ ਦੀ ਪ੍ਰੀਖਿਆ ਦੇ ਅੱਜ ਐਲਾਨੇ ਗਏ ਨਤੀਜੇ ਵਿੱਚੋਂ ਇਸ ਵਾਰ ਅੰਮਿ੍ਤਸਰ ਜ਼ਿਲੇ੍ਹ ਦੇ ਵਿਦਿਆਰਥੀਆਂ ਦੀ ਝੋਲੀ 23 ਮੈਰਿਟ ਪੁਜੀਸ਼ਨਾਂ ਪਈਆਂ ਹਨ | ਜ਼ਿਲ੍ਹੇ ਦੇ ਮੁੰਡਿਆਂ ਨੂੰ ਇੱਕ ਵਾਰ ਫਿਰ ਪਛਾੜਦਿਆਂ ਇਨ੍ਹਾਂ 23 ਵਿੱਚੋਂ ਇਸ ਵਾਰ 16 ਕੁੁੜੀਆਂ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਵਿੱਚ ਸਫ਼ਲ ਰਹੀਆਂ ਜਦਕਿ ਕੇਵਲ 7 ਲੜਕੇ ਹੀ ਇਹ ਮਾਣ ਪ੍ਰਾਪਤ ਕਰ ਸਕੇ | ਜਿਉਂ ਹੀ ਬੋਰਡ ਵੱਲੋਂ ਦਸਵੀਂ ਦਾ ਅੱਜ ਸਵੇਰੇ ਨਤੀਜਾ ਐਲਾਨਿਆਂ ਗਿਆ ਤਾਂ ਵਿਦਿਆਰਥੀਆਂ ਵਿੱਚ ਆਪਣੀ ਮਿਹਨਤ ਦਾ ਫ਼ਲ ਜਾਨਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ | ਜ਼ਿਲ੍ਹੇ 'ਚੋਂ ਅੱਵਲ ਆਉਣ ਤੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਕੂਲ ਪ੍ਰਬੰਧਕਾਂ ਵੱਲੋਂ ਮਠਿਆਈਆਂ ਨਾਲ ਮੂੰਹ ਮਿੱਠੇ ਕਰਵਾਏ ਗਏ ਤੇ ਸਕੂਲਾਂ ਤੇ ਉਨ੍ਹਾਂ ਦੇ ਘਰਾਂ ਵਿੱਚ ਜ਼ਸ਼ਨ ਵਰਗਾ ਮਾਹੌਲ ਬਣਿਆਂ ਰਿਹਾ ਤੇ ਵੱਟਸਐਪ ਤੇ ਮੋਬਾਇਲਾਂ ਰਾਹੀਂ ਵਧਾਈ ਸੰਦੇਸ਼ਾਂ ਦਾ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ |
ਬਟਾਲਾ ਰੋਡ ਸਥਿੱਤ ਨਵਜੋਤ ਮਾਡਰਨ ਸੀ: ਸੈ: ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਇਸ ਵਾਰ 97.54 ਪ੍ਰਤੀਸ਼ਤ (634/650) ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਵਿਚੋਂ ਨੌਵਾਂ ਅਤੇ ਜ਼ਿਲੇ੍ਹ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾਂ, ਆਪਣੇ ਸਕੂਲ, ਮਾਪਿਆਂ ਦਾ ਤੇ ਗੁਰੂ ਨਗਰੀ ਦਾ ਨਾਂ ਰੌਸ਼ਨ ਕੀਤਾ | ਸੇਕਰਡ ਟੱਚ ਪਬਲਿਕ ਹਾਈ ਸਕੂਲ ਛੇਹਰਟਾ ਦੇ ਵਿਦਿਆਰਥੀ ਦੇਵਾਂਸ਼ ਚੰਦ ਨੇ 630/650 ਅੰਕਾਂ ਨਾਲ ਸਟੇਟ ਮੈਰਿਟ ਵਿੱਚੋਂ 13ਵਾਂ ਅਤੇ ਜ਼ਿਲੇ੍ਹ ਵਿੱਚੋਂ ਦੂਜਾ ਅਤੇ ਨਿਊ ਲਾਰੰਸ ਹਾਈ ਸਕੂਲ ਬਟਾਲਾ ਰੋਡ ਦੀ ਵਿਦਿਆਰਥਣ ਇਸ਼ਿਕਾ ਤਿ੍ਪਾਠੀ ਨੇ 629/650 ਅੰਕ ਪ੍ਰਾਪਤ ਕਰਕੇ ਸਟੇਟ ਵਿੱਚੋਂ 14ਵਾਂ ਅਤੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ |
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੰਟਰਨੈਟ 'ਤੇ ਜਾਰੀ ਕੀਤੀ ਮੈਰਿਟ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ ਆਈਆਂ ਬਾਕੀ ਮੈਰਿਟ ਪੁਜੀਸ਼ਨਾਂ ਅਨੁਸਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ: ਸੈ: ਸਕੂਲ ਚੂੰਗ ਦੀ ਮੁਸਕਾਨਬੀਰ ਕੌਰ ਨੇ 628/650 ਅੰਕ ਪ੍ਰਾਪਤ ਕਰਕੇ ਸਟੇਟ ਵਿੱਚੋਂ 15ਵਾਂ ਤੇ ਜ਼ਿਲੇ੍ਹ ਵਿੱਚੋਂ ਚੌਥਾ ਹਾਸਿਲ ਕੀਤਾ ਹੈ | ਜ਼ਿਲ੍ਹੇ ਵਿੱਚ ਪੰਜਵਾਂ ਸਥਾਨ ਸੰਨ ਵੈਲੀ ਪਬਲਿਕ ਹਾਈ ਸਕੂਲ ਗੋਪਾਲ ਨਗਰ ਦੇ ਵਿਦਿਆਰਥੀ ਸਮੀਰ ਅਤੇ ਪ੍ਰਭਾਕਰ ਸੀ: ਸੈ: ਸਕੂਲ ਭੱਲਾ ਕਲੋਨੀ ਛੇਹਰਟਾ ਦੀ ਵਿਦਿਆਰਥਣ ਈਸ਼ਾ ਅਤੇ ਡੀ. ਏ. ਵੀ. ਸੀ: ਸੈ: ਸਕੂਲ ਹਾਥੀ ਗੇਟ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ 627/650 ਅੰਕ ਪ੍ਰਾਪਤ ਕਰਕੇ ਕੀਤਾ | ਛੇਵਾਂ ਸਥਾਨ ਅੰਬਰ ਪਬਲਿਕ ਸਕੂਲ ਪਿੰਡ ਨਵਾਂ ਤਨੇਲ ਦੀ ਵਿਦਿਆਰਥਣ ਕਿਰਨਜੋਤ ਕੌਰ ਤੇ ਨਵਜੋਤ ਮਾਡਰਨ ਸੀ: ਸੈ: ਸਕੂਲ ਬਟਾਲਾ ਰੋਡ ਦੀ ਕਨਿਕਾ ਨੇ ਨੇ 626/650 ਅੰਕਾਂ ਨਾਲ, ਸੱਤਵਾਂ ਸਥਾਨ ਗੁਰੂ ਨਾਨਕ ਪਬਲਿਕ ਸੀਨੀ: ਸੈ: ਸਕੂਲ ਚੰਨਣਕੇ ਦੀ ਸਿਮਰਨਜੀਤ ਕੌਰ, ਅਜੀਤ ਵਿਦਿਆਲਾ ਸੀ: ਸੈਕੰਡਰੀ ਸਕੂਲ ਦੀ ਵਿਦਿਆਰਥਣ ਚਰਨਪ੍ਰੀਤ ਕੌਰ ਤੇ ਡੀ. ਏ. ਵੀ. ਸੀ: ਸੈ: ਸਕੂਲ ਹਾਥੀ ਗੇਟ ਦੇ ਵਿਦਿਆਰਥੀ ਕੌਸ਼ਲ ਕੁਮਾਰ ਅਤੇ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੁੂਲ ਮਾਨਾਂਵਾਲਾ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ 625/650 ਅੰਕ , ਅੱਠਵਾਂ ਸਥਾਨ ਸੇਕਰਡ ਟੱਚ ਪਬਲਿਕ ਹਾਈ ਸਕੂਲ ਛੇਹਰਟਾ ਦੇ ਅੰਕੁਰ ਕੁਮਾਰ, ਡੀ. ਏ. ਵੀ. ਸੀ: ਸੈ: ਸਕੂਲ ਹਾਥੀ ਗੇਟ ਦੇ ਸ਼ਿਵਮ ਅਗਰਵਾਲ ਅਤੇ ਨਿਊ ਲਾਰੰਸ ਹਾਈ ਸਕੂਲ ਬਟਾਲਾ ਰੋਡ ਦੀ ਕ੍ਰਿਤਿਕਾ ਭਾਟੀਆ ਨੇ 624/650 ਅੰਕ, ਨੌਵਾਂ ਸਥਾਨ ਨਿਊ ਲਾਰੰਸ ਹਾਈ ਸਕੂਲ ਬਟਾਲਾ ਰੋਡ ਦੀ ਅੰਕਿਤਾ ਸ਼ਰਮਾ ਨੇ 622/650 ਨਾਲ, ਜ਼ਿਲ੍ਹੇ ਦਾ ਦਸਵਾਂ ਸਥਾਨ ਪ੍ਰਭਾਕਰ ਸੀ: ਸੈ: ਸਕੂਲ ਭੱਲਾ ਕਲੋਨੀ ਦੇ ਨਿਤਿਨ ਕੁਮਾਰ ਅਤੇ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੁੂਲ ਮਾਨਾਂਵਾਲਾ ਦੀ ਪ੍ਰਭਜੀਤ ਕੌਰ ਨੇ 621 ਅੰਕ, 12ਵਾਂ ਸਥਾਨ ਅੰਬਰ ਪਬਲਿਕ ਸਕੂਲ ਪਿੰਡ ਨਵਾਂ ਤਨੇਲ ਦੀ ਵਿਦਿਆਰਥਣ ਰਵਨੀਤ ਕੌਰ, ਨਿਊ ਲਾਰੰਸ ਹਾਈ ਸਕੂਲ ਬਟਾਲਾ ਰੋਡ ਦੀ ਅਮਨਪ੍ਰੀਤ ਕੌਰ, ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੁੂਲ ਮਾਨਾਂਵਾਲਾ ਦੀ ਰਾਧਿਕਾ ਤੇ ਇਸੇ ਸਕੂਲ ਦੀ ਵਿਦਿਆਰਥਣ ਡੌਲੀ ਨੇ 620 ਅੰਕ ਪ੍ਰਾਪਤ ਕਰਕੇ ਹਾਸਿਲ ਕੀਤੇ |
ਇਥੇ ਜ਼ਿਕਰਯੋਗ ਹੈ ਕਿ ਜ਼ਿਲੇ ਦੀਆਂ 23 ਮੈਰਿਟਾਂ ਵਿੱਚੋਂ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੇ 15 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਦਰਜ ਕਰਾਉਣ ਵਿਚ ਸਫਲ ਰਹੇ ਜਦਕਿ ਪੇੇਂਡੂ ਸਕੂਲਾਂ ਦੇ 8 ਵਿਦਿਆਰਥੀਆਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਹੋਣ ਦਾ ਇਸ ਵਾਰ ਮੌਕਾ ਮਿਲਿਆ |
ਪ੍ਰੋਫੈਸਰ ਬਨਣਾ ਚਾਹੁੰਦੀ ਹੈ ਜ਼ਿਲੇ੍ਹ 'ਚੋਂ ਅੱਵਲ ਰਹੀ ਵਿਦਿਆਰਥਣ ਸਿਮਰਨਜੀਤ ਕੌਰ : ਨਵੋਜਤ ਮਾਡਰਨ ਸੀ: ਸੈ: ਸਕੂਲ ਬਟਾਲਾ ਰੋਡ ਦੀ ਜ਼ਿਲੇ੍ਹ ਵਿੱਚੋਂ ਪਹਿਲੇ ਸਥਾਨ 'ਤੇ ਰਹਿ ਕੇ ਨਾਂਅ ਰੌਸ਼ਨ ਕਰਨ ਵਾਲੀ ਵਿਦਿਆਰਥਣ ਸਿਮਰਨਜੀਤ ਕੌਰ ਇੱਕ ਡਰਾਈਵਰ ਦੀ ਬੇਟੀ ਹੈ | ਉਸ ਦਾ ਕਹਿਣਾ ਹੈ ਕਿ ਉਸ ਨੇ ਕੇਵਲ ਸਕੂਲ ਵਿੱਚ ਕਲਾਸ ਦੌਰਾਨ ਹੀ ਜੋ ਪੜ੍ਹਾਈ ਕੀਤੀ ਹੈ ਤੇ ਘਰ ਜਾ ਕੇ ਹੋਮ ਵਰਕ ਮਨ ਲਗਾ ਕੇ ਕੀਤਾ ਹੈ, ਇਸ ਤੋਂ ਇਲਾਵਾ ਕੋਈ ਟਿਉਸ਼ਨ ਆਦਿ ਨਹੀਂ ਰੱਖੀ, ਉਹ ਉਚੇਰੀ ਪੜ੍ਹਾਈ ਕਰਕੇ ਪ੍ਰੋਫੈਸਰ ਬਣਨਾਂ ਚਾਹੁੰਦੀ ਹੈ | ਉਸ ਦੇ ਪਿਤਾ ਸੁਖਰਾਜਬੀਰ ਸਿੰਘ, ਮਾਤਾ ਸ੍ਰੀਮਤੀ ਮਨਦੀਪ ਕੌਰ ਤੇ ਸਕੁਲ ਪਿ੍ੰਸੀਪਲ ਜਸਵਿੰਦਰ ਸਿੰਘ ਕੋਹਲੀ ਤੇ ਵਾਈਸ ਪਿ੍ੰਸੀਪਲ ਕਮਲਜੋਤ ਸਿੰਘ ਵਿੱਕੀ ਨੇ ਸਿਮਰਨਜੀਤ ਕੌਰ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਿਮਰਨਜੀਤ ਬਾਕੀ
(ਬਾਕੀ ਸਫ਼ਾ 10 'ਤੇ )

ਹੋਟਲ ਮੈਨੇਜਰ ਖਿਲਾਫ਼ ਜਬਰ ਜਨਾਹ ਦੇ ਝੂਠੇ ਦੋਸ਼ ਲਾਉਣ ਵਾਲੀ ਸੈਲਾਨੀ ਔਰਤ ਪੁੱਜੀ ਜੇਲ੍ਹ 'ਚ

ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਉਜੈਨ ਤੋਂ ਅੰਮਿ੍ਤਸਰ ਘੁੰਮਣ ਆਈ ਇਕ ਸੈਲਾਨੀ ਔਰਤ ਨੂੰ ਇਥੇ ਇਕ ਹੋਟਲ ਮੈਨੇਜ਼ਰ ਖਿਲਾਫ ਜਬਰ ਜਨਾਹ ਦੇ ਦੋਸ਼ ਲਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪੁਲਿਸ ਵੱਲੋਂ ਕੀਤੀ ਜਾਂਚ 'ਚ ਉਹ ਝੂਠੀ ਸਾਬਤ ਹੋ ਗਈ ਤੇ ਉਲਟਾ ਝੂਠੀ ਸ਼ਿਕਾਇਤ ...

ਪੂਰੀ ਖ਼ਬਰ »

50 ਲੱਖ ਤੋਂ ਵੱਧ ਮੁੱਲ ਦੀ ਹੈਰੋਇਨ ਸਮੇਤ ਕਾਰ ਸਵਾਰ ਕਾਬੂ

ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਵੱਲੋਂ ਇਕ ਕਾਰ ਸਵਾਰ ਨੂੰ 105 ਗ੍ਰਾਮ ਹੈਰੋਇਨ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਬਰਾਮਦ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ 'ਚ 50 ਲੱਖ ਰੁਪਏ ਤੋਂ ਵੀ ਵਧਰੇ ਦੱਸੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਏ. ਸੀ. ਪੀ. ...

ਪੂਰੀ ਖ਼ਬਰ »

ਸੜਕਾਂ 'ਤੇ ਖਲੋ ਕੇ ਤੇ ਕਾਰਾਂ 'ਚ ਸ਼ਰਾਬ ਪੀਣ ਵਾਲੇ ਅੱਠ ਸ਼ਰਾਬੀ ਦਬੋਚੇ

ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਸ਼ਾਮ ਹੁੰਦਿਆਂ ਹੀ ਸ਼ਰਾਬ ਪੀਣ ਦੇ ਸ਼ੌਕੀਨਾਂ ਵੱਲੋਂ ਸੜਕਾਂ 'ਤੇ ਖਲੋ ਕੇ ਤੇ ਕਾਰਾਂ 'ਚ ਬੈਠ ਕੇ ਸ਼ਰਾਬ ਪੀ ਕੇ ਖਰਮਸਤੀਆਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਿਸ ਨੇ ਮਿਲੀਆਂ ਸ਼ਿਕਾਇਤਾਂ ਉਪਰੰਤ ਅਜਿਹੇ ਸ਼ਰਾਬੀਆਂ ਖਿਲਾਫ ...

ਪੂਰੀ ਖ਼ਬਰ »

ਮਜੀਠੀਆ ਤੇ ਹੋਰ ਆਗੂਆਂ ਨੇ ਜਗਤੇਸ਼ਵਰ ਮਜੀਠਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜੇਠੂਵਾਲ, 22 ਮਈ (ਮਿੱਤਰਪਾਲ ਸਿੰਘ ਰੰਧਾਵਾ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ ਮੰਤਰੀ ਸਵ: ਪ੍ਰਕਾਸ਼ ਸਿੰਘ ਮਜੀਠਾ ਦੇ ਸਪੁੱਤਰ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਜਗਤੇਸ਼ਵਰ ਸਿੰਘ ਮਜੀਠਾ ਦੇ ਪਿਤਾ ਸ: ਮਨਜੀਤਪਾਲ ਸਿੰਘ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੰਬਾਕੂ ਵਿਰੋਧੀ ਦਿਵਸ ਮਨਾਇਆ

ਚੌਾਕ ਮਹਿਤਾ, 22 ਮਈ (ਭੰਮਰ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਉਸਮਾਂ ਵਿਖੇ ਸਮੂਹ ਸਕੂਲ ਸਟਾਫ ਤੇ ਬੱਚਿਆਂ ਦੇ ਸਹਿਯੋਗ ਨਾਲ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਮੌਕੇ ਪਿ੍ੰ: ਅਰਚਨਾ ਬੋਸ, ਲੈਕ: ਭਜਨ ਸਿੰਘ ਅਤੇ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਉਤਰਾਅਧਿਕਾਰੀ ਸੰਗਠਨ ਦੀ ਮੀਟਿੰਗ

ਹਰਸਾ ਛੀਨਾ, 22 ਮਈ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁੱਕੜਾਂ ਵਾਲਾ ਵਿਖੇ ਅਜਾਦੀ ਘੁਲਾਟੀਏ ਉਤਰਾਅਧਿਕਾਰੀ ਸੰਗਠਨ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਧਾ ਸਿੰਘ ਬੱਚੀਵਿੰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਡੀ ਗਿਣਤੀ ਅਜਾਦੀ ਘੁਲਾਟੀ ...

ਪੂਰੀ ਖ਼ਬਰ »

ਮਾਮਲਾ ਖੰਡ ਮਿੱਲ ਭਲਾ ਪਿੰਡ ਵੱਲੋਂ ਕਿਸਾਨਾਂ ਦੇ ਗੰਨੇ ਦਾ ਗਲਤ ਬਾਂਡ ਭਰਨ ਦਾ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਵੱਲੋਂ ਐਸ. ਡੀ. ਐਮ. ਨੂੰ ਮੰਗ-ਪੱਤਰ ਦਿੱਤਾ

ਅਜਨਾਲਾ, 22 ਮਈ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ)-ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਗੰਨੇ ਦਾ ਬਾਂਡ ਸਹੀ ਨਾ ਭਰਨ ਕਰਕੇ ਅਜੇ ਤੱਕ ਗੰਨਾਂ ਖੇਤਾਂ 'ਚ ਖੜਾ ਹੋਣ ਦੇ ਮਾਮਲੇ ਦੀ ਜਾਂਚ ਕਰਵਾਉਣ ਸੰਬੰਧੀ ਅੱਜ ਲੋਕ ...

ਪੂਰੀ ਖ਼ਬਰ »

ਡਾ. ਹਰਬਿੰਦਰ ਸਿੰਘ ਨੇ ਫ਼ਿਜ਼ਿਓਥਰੈਪੀ ਨਾਲ ਡਿਸਕ ਦੇ ਮਰੀਜ਼ ਨੂੰ ਤੁਰਨ-ਫਿਰਨ ਲਾਇਆ

ਜੇਠੂਵਾਲ/ਮਜੀਠਾ, 22 ਮਈ (ਮਿੱਤਰਪਾਲ ਸਿੰਘ ਰੰਧਾਵਾ, ਮਨਿੰਦਰ ਸਿੰਘ ਸੋਖੀ) ਮਜੀਠਾ-ਕੱਥੂਨੰਗਲ ਰੋਡ 'ਤੇ ਸਥਿਤ ਰਤਨ ਸਿੰਘ ਬਿੱਲਾ ਗਿਲਵਾਲੀ ਗੇਟ ਵਾਲਿਆਂ ਵੱਲੋਂ ਖੋਲ੍ਹੇ ਨਵੇਂ ਫ਼ਿਜਿਓਥਰੈਪੀ ਸੈਂਟਰ ਵਿਖੇ ਸਰਵਾਈਕਲ, ਡਿਸਕ ਆਦਿ ਤੋਂ ਪੀੜਿ੍ਹਤ ਮਰੀਜਾਂ ਨੂੰ ...

ਪੂਰੀ ਖ਼ਬਰ »

ਆਪ ਵਲੰਟੀਅਰਾਂ ਨੇ ਦਰਪੇਸ਼ ਮੁਸ਼ਕਿਲਾਂ ਸਬੰਧੀ ਕੀਤੀ ਮੀਟਿੰਗ

ਚੌਕ ਮਹਿਤਾ, 22 ਮਈ (ਧਰਮਿੰਦਰ ਸਿੰਘ ਭੰਮਰ੍ਹਾ)-ਆਮ ਆਦਮੀ ਪਾਰਟੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜ਼ਰੀਵਾਲ ਵੱਲੋਂ ਭਿ੍ਸ਼ਟਾਚਾਰ ਤੇ ਨਸ਼ਿਆਂ ਵਿਰੁੱਧ ਵਿੱਢੇ ਸਘੰਰਸ਼ ਦੇ ਚੱਲਦਿਆਂ ਪੰਜਾਬ 'ਚ ਵੀ ਵੱਡੀ ਤਬਦੀਲੀ ਲਈ ਗਰਮ ਜੋਸ਼ੀ ਨਾਲ ਹਾਜ਼ਰੀ ਲਵਾਈ, ...

ਪੂਰੀ ਖ਼ਬਰ »

ਧੀਮੀ ਚਾਲ ਚੱਲ ਰਹੇ ਵਿਕਾਸ ਕਾਰਨ ਲੋਕੀਂ ਚਿੱਕੜ 'ਚ ਫਸਣ ਲੱਗੇ

ਸੁਲਤਾਨਵਿੰਡ, 22 ਮਈ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਤੋਂ ਭਾਈ ਮੰਝ ਰੋਡ ਨੂੰ ਤਰਨ ਤਾਰਨ ਨਾਲ ਜੋੜਨ ਵਾਲੀ ਲਿੰਕ ਰੋਡ ਦੇ ਵਿਕਾਸ ਦਾ ਕੰਮ ਕਰੀਬ ਦੋ ਸਾਲਾਂ ਤੋਂ ਚੱਲ ਰਿਹਾ ਹੈ ਪਰ ਕੰਪਨੀ ਇਸ ਨੂੰ ਮੁਕਾਉਣ ਦਾ ਨਾਮ ਨਹੀਂ ਲੈ ਰਹੀ, ਜਿਸ ਕਰਕੇ ਇਸ ਸੜਕ ਤੋਂ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਦਿੱਤੇ ਮੰਗ-ਪੱਤਰ

ਅੰਮਿ੍ਤਸਰ , 22 ਮਈ (ਰੇਸ਼ਮ ਸਿੰਘ)-ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਵੱਲੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦਾ ਸਿਲਸਿਲਾ ...

ਪੂਰੀ ਖ਼ਬਰ »

ਬੀ. ਐਸ. ਐਨ. ਐਲ. ਨੇ ਲਾਂਚ ਕੀਤੇ ਤਿੰਨ ਨਵੇਂ ਪਲਾਨ

ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)-ਟੈਲੀਕਾਮ ਕੰਪਨੀਆਂ ਵਿਚ ਇਕ-ਦੂਸਰੇ ਨੂੰ ਪਛਾੜਨ ਦੀ ਲੱਗੀ ਦੌੜ ਵਿਚ ਕੰਪਨੀਆਂ ਵੱਲੋਂ ਗਾਹਕਾਂ ਨੂੰ ਦਿਲ ਖ਼ੋਲ ਕੇ ਇਨਾਮਾਂ ਦੇ ਗੱਫ਼ੇ ਵੰਡੇ ਜਾ ਰਹੇ ਹਨ | ਸਰਕਾਰੀ ਦੂਰਸੰਚਾਰ ਕੰਪਨੀ ਬੀ. ਐਸ. ਐਨ. ਐਲ. ਨੇ ਆਪਣੇ ਗਾਹਕਾਂ ਨੂੰ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਖਿਲ਼ਚੀਆਂ, 22 ਮਈ (ਅਮਰਜੀਤ ਸਿੰਘ ਬੁੱਟਰ)-ਥਾਣਾ ਖਿਲਚੀਆਂ ਪੁਲਿਸ ਨੇ ਇੱਕ ਨੌਜਵਾਨ ਨੂੰ 4 ਗ੍ਰਾਮ ਹੈਰੋਇਨ ਅਤੇ 120 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਥਾਣਾ ਖਿਲ਼ਚੀਆਂ ਦੇ ਮੁੱਖ ਅਫਸਰ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਦੀ ਪ੍ਰੇਸ਼ਾਨੀ ਦਾ ਸਾਰਥਿਕ ਹੱਲ ਕੱਢੇ

ਬੰਡਾਲਾ, 22 ਮਈ (ਅਮਰਪਾਲ ਸਿੰਘ ਬੱਬੂ)-ਸਰਕਾਰ ਪ੍ਰਦੂਸ਼ਣ ਖਤਮ ਕਰਨ ਲਈ ਪੂਰੀ ਤਰ੍ਹਾਂ ਨਾਲ ਸੰਜੀਦਾ ਨਹੀਂ ਹੈ ਕਿੳਾੁਕਿ ਸਰਕਾਰ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਪਾਬੰਦੀ ਲਾਈ ਹੋਈ ਹੈ ਉਸ ਨਾਲ ਤਾਂ ਸਿਰਫ ਕੁਝ ਦਿਨਾਂ ਲਈ ਹੀ ਪ੍ਰਦੂਸ਼ਣ ਖਤਮ ਹੋਵੇਗਾ | ਇੱਥੇ ...

ਪੂਰੀ ਖ਼ਬਰ »

ਇਕ ਹੋਰ ਵਿਆਹੁਤਾ ਚੜ੍ਹੀ ਦਾਜ ਦੀ ਬਲੀ-ਪੇਕਿਆਂ ਵੱਲੋਂ ਸਹੁਰੇ ਪਰਿਵਾਰ 'ਤੇ ਜ਼ਹਿਰ ਦੇ ਕੇ ਮਾਰਨ ਦੇ ਦੋਸ਼

ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਸਥਾਨਕ ਸੁੰਦਰ ਨਗਰ ਇਲਾਕੇ ਦੀ ਰਹਿਣ ਵਾਲੀ ਇਕ ਹੋਰ ਵਿਆਹੁਤਾ ਦੀ ਦਾਜ਼ ਦੀ ਬਲੀ ਚੜ੍ਹਨ ਦਾ ਸਮਾਚਾਰ ਮਿਲਿਆ ਹੈ, ਜਿਸ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਉਸਨੂੰ ਦਾਜ ਖਾਤਰ ਸਹੁਰੇ ਪਰਿਵਾਰ ਵੱਲੋਂ ਕੋਈ ਜਹਿਰੀਲੀ ਵਸਤੂ ਦੇ ਕੇ ਕਤਲ ਕਰ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਠਿਆਲਾ ਪੁਲਿਸ ਚੌਕੀ ਦਾ ਘਿਰਾਓ-ਹਮਲਾਵਰਾਂ ਦੇ ਖਿਲਾਫ਼ ਪਰਚਾ ਦਰਜ

ਸਠਿਆਲਾ, 22 ਮਈ (ਜਗੀਰ ਸਿੰਘ ਸਫਰੀ)-ਕਿਸਾਨ ਸੰਘਰਸ਼ ਕਮੇਟੀ ਸਰਕਲ ਬੁਤਾਲਾ ਦੇ ਪ੍ਰਧਾਨ ਤਰਸੇਮ ਸਿੰਘ 'ਤੇ ਹਮਲਾ ਕਰਨ ਵਾਲੇ ਉਸ ਦੇ ਸਕੇ ਭਤੀਜੇ ਅਤੇ ਉਸ ਦੇ ਸਾਥੀਆਂ ਖਿਲਾਫ਼ ਪੁਲਿਸ ਵੱਲੋਂ ਪਰਚਾ ਦਰਜ ਨਾ ਕਰਨ 'ਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਨੇ ਕੰਡਿਆਲੀ ਤਾਰ ਨਾਲ ਸਬੰਧਿਤ ਸਮੱਸਿਆਵਾਂ ਬੀ. ਐਸ.ਐਫ. ਅਧਿਕਾਰੀਆਂ ਨਾਲ ਕੀਤੀਆਂ ਸਾਂਝੀਆਂ

ਬੱਚੀਵਿੰਡ, 22 ਮਈ (ਬਲਦੇਵ ਸਿੰਘ ਕੰਬੋ)-ਪਿੰਡ ਕੱਕੜ ਵਿਖੇ ਸਰਹੱਦੀ ਖੇਤਰ ਦੇ ਕਿਸਾਨਾਂ ਨੇ ਕੰਡਿਆਲੀ ਤਾਰ ਨਾਲ ਸਬੰਧਿਤ ਕਈ ਮੁਸ਼ਕਲਾਂ ਬੀ.ਐਸ.ਐਫ. ਦੇ ਡੀ.ਆਈ.ਜੀ. ਜੇ.ਐਸ. ਉਬਰਾਏ ਨਾਲ ਸਾਝੀਆਂ ਕੀਤੀਆਂ ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਹਮਦਰਦੀ ਨਾਲ ਵਿਚਾਰਣ ਦਾ ...

ਪੂਰੀ ਖ਼ਬਰ »

ਆਵਾਜਾਈ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣ-ਡੀ. ਸੀ.

ਅੰਮਿ੍ਤਸਰ, 22 ਮਈ (ਹਰਜਿੰਦਰ ਸਿੰਘ ਸ਼ੈਲੀ)-ਅੱਜ ਬੱਚਤ ਭਵਨ 'ਚ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਵੱਲੋਂ ਰੋਡ ਸੇਫਟੀ ਐਕਟ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫਸਰ ਕੰਵਲਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸਿਵਲ ਅਤੇ ਪੁਲਿਸ ...

ਪੂਰੀ ਖ਼ਬਰ »

ਡਾ. ਕੁੰਵਰ ਵਿਸ਼ਾਲ ਵੱਲੋਂ 'ਟਰਾਈਜੈਮਿਨਲ' ਰੋਗ ਨਾਲ ਪੀੜਤ ਮਰੀਜ਼ ਦਾ ਸਫਲ ਇਲਾਜ

ਛੇਹਰਟਾ, 22 ਮਈ (ਵਡਾਲੀ)-21ਵੀਂ ਸਦੀ ਦੇ ਆਧੁਨਿਕ ਕੰਪਿਊਟਰ ਯੁੱਗ ਵਿੱਚ ਹਰ ਬਿਮਾਰੀ ਦਾ ਇਲਾਜ ਸੰਭਵ ਹੈ | ਜ਼ਿਕਰਯੋਗ ਹੈ ਕਿ ਸੋਹਣ ਸਿੰਘ ਵਾਸੀ ਰਣਜੀਤ ਐਵੀਨਿਉੂ ਪਿਛਲੇ ਕਈ ਸਾਲਾਂ ਤੋਂ ਉਸ ਦੇ ਚਿਹਰੇ 'ਚ ਦਰਦ ਹੋ ਰਹੀ ਸੀ | ਇਹ ਇਕ ਟਰਾਈਜੈਮਿਨਲ ਨਾਮਕ ਦਿਮਾਗ ਨਾਲ ...

ਪੂਰੀ ਖ਼ਬਰ »

150 ਸਾਲ ਪੁਰਾਣਾ ਰੀਗੋ ਪੁਲ ਬਣਿਆਂ ਮਨੁੱਖੀ ਜਾਨਾਂ ਲਈ ਖ਼ਤਰਾ

ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)-ਅੰਮਿ੍ਤਸਰ ਦੀ ਜੀ. ਟੀ. ਰੋਡ ਨੂੰ ਕਿਲ੍ਹਾ ਗੋਬਿੰਦਗੜ੍ਹ ਰੋਡ ਨਾਲ ਜੋੜਨ ਲਈ ਬਣਾਇਆ ਰੀਗੋ ਬਿ੍ਜ ਖ਼ਸਤਾ ਹਾਲਤ ਵਿਚ ਹੈ ਅਤੇ ਇਸ 'ਤੇ ਲਗਾਤਾਰ ਜਾਰੀ ਆਵਾਜਾਈ ਦੇ ਚੱਲਦਿਆਂ ਇਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਲੰਬਾ ...

ਪੂਰੀ ਖ਼ਬਰ »

ਲੱਖਾਂ ਦੀਆਂ ਗ੍ਰਾਂਟਾਂ ਦੇ ਬਾਵਜੂਦ ਪਿੰਡਾਂ ਵਾਲੇ ਛੱਪੜ ਗੰਦਖਾਨਾ ਬਣੇ

ਬੱਚੀਵਿੰਡ, 22 ਮਈ (ਬਲਦੇਵ ਸਿੰਘ ਕੰਬੋ)-ਕਿਸੇ ਸਮੇਂ ਪਿੰਡਾਂ ਦੀ ਜੀਵਣ ਰੇਖਾ ਕਹੇ ਜਾਣ ਵਾਲੇ ਛੱਪੜ ਅੱਜ ਕੱਲ ਨਰਕਖਾਨਾ ਬਣ ਚੁੱਕੇ ਹਨ | ਉਹ ਵੀ ਸਮਾਂ ਸੀ ਜਦੋਂ ਪਿੰਡਾਂ 'ਚ ਵੱਸਣ ਵਾਲੇ ਲੋਕਾਂ ਦੀ ਪਾਣੀ ਦੀਆਂ ਸਭ ਲੋੜਾਂ ਦੀ ਪੂਰਤੀ ਛੱਪੜਾਂ ਤੋਂ ਹੁੰਦੀ ਸੀ | ਛੱਪੜਾਂ ...

ਪੂਰੀ ਖ਼ਬਰ »

ਡਾ. ਹਰਬਿੰਦਰ ਸਿੰਘ ਨੇ ਫ਼ਿਜਿਓਥਰੈਪੀ ਨਾਲ ਡਿਸਕ ਦੇ ਮਰੀਜ਼ ਨੂੰ ਤੁਰਨ-ਫਿਰਨ ਲਾਇਆ

ਜੇਠੂਵਾਲ/ਮਜੀਠਾ, 22 ਮਈ (ਮਿੱਤਰਪਾਲ ਸਿੰਘ ਰੰਧਾਵਾ, ਮਨਿੰਦਰ ਸਿੰਘ ਸੋਖੀ) ਮਜੀਠਾ-ਕੱਥੂਨੰਗਲ ਰੋਡ 'ਤੇ ਸਥਿਤ ਰਤਨ ਸਿੰਘ ਬਿੱਲਾ ਗਿਲਵਾਲੀ ਗੇਟ ਵਾਲਿਆਂ ਵੱਲੋਂ ਖੋਲ੍ਹੇ ਨਵੇਂ ਫ਼ਿਜਿਓਥਰੈਪੀ ਸੈਂਟਰ ਵਿਖੇ ਸਰਵਾਈਕਲ, ਡਿਸਕ ਆਦਿ ਤੋਂ ਪੀੜਿ੍ਹਤ ਮਰੀਜਾਂ ਨੂੰ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਾਲੇ ਗੁਟਕਾ ਸਾਹਿਬ ਦੀ ਬੇਅਦਬੀ

ਮਾਨਾਂਵਾਲਾ, 22 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਮਾਨਾਂਵਾਲਾ ਕਲਾਂ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਨੇੜੇ ਇਕ ਨਸ਼ਈ ਕਿਸਮ ਦੇ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਦਿਆਂ ਅਗਨ ਭੇਟ ਕਰ ਦੇਣ ਦੀ ਦੁੱਖਦਾਈ ਘਟਨਾ ਵਾਪਰੀ, ਜਿਸ ...

ਪੂਰੀ ਖ਼ਬਰ »

ਮੈਰਿਟ 'ਚ ਛਾਏ ਪ੍ਰਭਾਕਰ ਸਕੂਲ ਦੇ ਵਿਦਿਆਰਥੀ

ਛੇਹਰਟਾ, 22 ਮਈ (ਵਡਾਲੀ)-ਅੱਜ ਪੰਜਾਬ ਸਕੂਲ ਸਿੱਖਿਆਂ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਵਿਚ ਪ੍ਰਭਾਕਰ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਚੜ੍ਹਤ ਨੂੰ ਕਾਇਮ ਰੱਖਦੇ ਹੋਏ ਸਟੇਟ ਮੈਰਿਟ ਵਿਚ ਆਪਣਾ ਸਥਾਨ ਬਣਾਇਆ | ਸਕੂਲ ਦੀ ਵਿਦਿਆਰਥਣ ਈਸ਼ਾ ਨੇ 627/650 ਅੰਕ ਪ੍ਰਾਪਤ ...

ਪੂਰੀ ਖ਼ਬਰ »

'ਆਪ' ਦੇ ਸਹਿ-ਇੰਚਾਰਜ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਵਲੰਟੀਅਰਾਂ ਨਾਲ ਮੀਟਿੰਗ

ਅੰਮਿ੍ਤਸਰ, 22 ਮਈ (ਜਸਵੰਤ ਸਿੰਘ ਜੱਸ)-'ਆਪ' ਵੱਲੋਂ ਅਰੰਭੀ ਮੁਹਿੰਮ 'ਆਪ ਆਪਣਿਆਂ ਨਾਲ' ਪ੍ਰੋਗਰਾਮ ਤਹਿਤ ਆਮ ਆਦਮੀ ਪਾਰਟੀ ਦੇ ਸਹਿ- ਇੰਚਾਰਜ਼ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਸ੍ਰੀ ਅਮਨ ਅਰੋੜਾ ਨੇ ਅੰਮਿ੍ਤਸਰ ਦੇ ਵਲੰਟੀਅਰਾਂ ਨਾਲ ਵਿਸੇਸ਼ ਮੀਟਿੰਗ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਕਈ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਦੋ ਹਲਕਿਆਂ 'ਚ ਵੰਡੀ ਵਾਰਡ ਨੰ: 15 ਦੇ ਵਸਨੀਕ

ਵੇਰਕਾ, 22 ਮਈ (ਪਰਮਜੀਤ ਸਿੰਘ ਬੱਗਾ)-ਨਗਰ ਨਿਗਮ ਅਧੀਨ ਆਉਂਦੀ ਵਾਰਡ ਨੰ: 15 ਦੇ ਦੋ ਵਿਧਾਨ ਸਭਾ ਹਲਕਿਆਂ ਉਤਰੀ ਅਤੇ ਪੂਰਬੀ 'ਚ ਵੰਡੇ ਹੋਣ ਕਾਰਨ ਇਸ ਵਾਰਡ ਅਧੀਨ ਆਉਂਦੇ ਉਤਰੀ ਦੇ ਇਲਾਕਿਆਂ 'ਚ ਕਾਫ਼ੀ ਵਿਕਾਸ ਹੋਏ ਪਰ ਹਲਕਾ ਪੂਰਬੀ ਦੇ ਵੇਰਕਾ ਕਸਬੇ 'ਚ ਪੈਂਦੀਆਂ ਅਬਾਦੀਆਂ ...

ਪੂਰੀ ਖ਼ਬਰ »

ਉੱਚ ਮੁਕਾਮ ਸਰ ਕਰਨ ਦੀ ਸਮਰੱਥਾ ਰੱਖਦੀਆਂ ਨੇ ਪਿੰਗਲਵਾੜਾ ਸਕੂਲ ਦੀਆਂ ਵਿਦਿਆਰਥਣਾਂ

ਮਾਨਾਂਵਾਲਾ, 22 ਮਈ (ਗੁਰਦੀਪ ਸਿੰਘ ਨਾਗੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਜਾਰੀ ਕੀਤੇ ਦੱਸਵੀਂ ਜਮਾਤ ਦੇ ਨਤੀਜਿਆਂ ਵਿਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮਿ੍ਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ (ਕੈਨੇਡਾ) ਦੇ ਸਾਾਝੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦਾ ਮੁੱਖ ਮੰਤਵ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਮੁੜ ਲੀਹਾਂ 'ਤੇ ਲਿਆਉਣਾ-ਡੈਨੀ ਬੰਡਾਲਾ

ਜੰਡਿਆਲਾ ਗੁਰੂ, 22 ਮਈ (ਰਣਜੀਤ ਸਿੰਘ ਜੋਸਨ)-ਪੰਜਾਬ ਅੰਦਰ ਰਾਜ ਕਰ ਰਹੀ ਮੌਜੂਦਾ ਕੈਪਟਨ ਸਰਕਾਰ ਦਾ ਮੁੱਖ ਮੰਤਵ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਮੁੜ ਲੀਹਾਂ 'ਤੇ ਲਿਆਉਣਾ ਅਤੇ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੈ | ਇਸ ਗੱਲ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਜਨਾਲਾ ਵਿਖੇ ਐਨ. ਸੀ. ਸੀ. ਦੀ ਭਰਤੀ ਰੈਲੀ

ਅਜਨਾਲਾ, 22 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਿਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਜਨਾਲਾ ਵਿਖੇ ਬੀਤੇ ਦਿਨੀਂ ਐਨ.ਸੀ.ਸੀ ਜੂਨੀਅਰ ਅਤੇ ਸੀਨੀਅਰ ਡਵੀਜ਼ਨ ਦੇ ਕੈਡਿਟਾਂ ਦੀ ਭਰਤੀ ਰੈਲੀ ਦਾ ਆਯੋਜਨ ਕੀਤਾ ਗਿਆ | ਜਿਸ ਦੌਰਾਨ 11 ਪੰਜਾਬ ਬਟਾਲੀਅਨ ...

ਪੂਰੀ ਖ਼ਬਰ »

ਸਰਪੰਚ ਨੇ ਲਗਾਏ ਗਲੀ ਦੀਆਂ ਇੱਟਾਂ ਚੋਰੀ ਕਰਨ ਦੇ ਦੋਸ਼

ਲੋਪੋਕੇ, 22 ਮਈ (ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਛੰਨਾ ਸਰਪੰਚ ਵੱਲੋਂ ਪਿੰਡ ਵਿੱਚ ਬਣਾਈਆਂ ਪੱਕੀਆਂ ਗਲੀਆਂ ਦੀਆਂ ਇੱਟਾਂ ਨੂੰ ਚੋਰੀ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਪਿੰਡ ਛੰਨਾ ਦੇ ਸਰਪੰਚ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ...

ਪੂਰੀ ਖ਼ਬਰ »

ਤਰਕਸ਼ੀਲ ਸਾਹਿਤ ਵੈਨ ਨੂੰ ਪ੍ਰਦਰਸ਼ਿਤ ਕੀਤਾ

ਅੰਮਿ੍ਤਸਰ, 22 ਮਈ (ਹਰਮਿੰਦਰ ਸਿੰਘ)-ਸਮਾਜ 'ਚ ਫ਼ੈਲੇ ਵਹਿਮ-ਭਰਮ, ਅੰਧ-ਵਿਸ਼ਵਾਸ਼ਾਂ, ਪਾਖੰਡਾਂ, ਧਾਰਮਿਕ ਕੱਟੜਾਦ ਅਤੇ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਪਿਛਲੇ 3 ਦਹਾਕਿਆਂ ਤੋਂ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿੱਦਿਅਕ ...

ਪੂਰੀ ਖ਼ਬਰ »

ਡਿਸਟ੍ਰੀਬਿਊਟਰ ਐਸੋਸੀਏਸ਼ਨ ਦਾ ਵਫ਼ਦ ਸੋਨੀ ਨੂੰ ਮਿਲਿਆ

ਅੰਮਿ੍ਤਸਰ, 22 ਮਈ (ਸ਼ੈਲੀ)-ਅੰਮਿ੍ਤਸਰ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕਪੂਰ ਅਤੇ ਹੋਰ ਅਹੁਦੇਦਾਰ ਅੱਜ ਵਿਧਾਇਕ ਓਮ ਪ੍ਰਕਾਸ਼ ਸੋਨੀ ਨੂੰ ਮਿਲੇ | ਵਫਦ ਨੇ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੱਕ ਪਹੁੰਚਾਉਣ ਲਈ ਓਮ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਬਨਾਉਟੀ ਅੰਗ ਅਤੇ ਟਰਾਈ ਸਾਈਕਲ ਭੇਟ ਕਰਨ ਲਈ ਕੈਂਪ ਲਗਾਇਆ

ਅਜਨਾਲਾ, 22 ਮਈ (ਸੁੱਖ ਮਾਹਲ, ਗੁਰਪ੍ਰੀਤ ਸਿੰਘ)-ਲੋੜਵੰਦ ਵਿਅਕਤੀਆਂ ਨੂੰ ਮੁਫਤ ਬਣਾਉਟੀ ਅੰਗ, ਟਰਾਈ-ਸਾਈਕਲ, ਵ੍ਹੀਲ ਚੇਅਰ ਅਤੇ ਸੁਣਾਈ ਦੇਣ ਲਈ ਕੰਨਾਂ ਦੀਆਂ ਮਸ਼ੀਨਾਂ ਵੰਡਣ ਲਈ ਭਾਰਤ ਵਿਕਾਸ ਪ੍ਰੀਸ਼ਦ ਬਲਾਕ ਅਜਨਾਲਾ ਵੱਲੋਂ ਅੱਜ ਇੱਥੇ ਕੈਂਪ ਲਗਾਇਆ ਗਿਆ ਜਿਸ 'ਚ ...

ਪੂਰੀ ਖ਼ਬਰ »

ਨਿਤਿਸ਼ ਸਿੰਗਲਾ ਬਣੇ ਨਵੇਂ ਅੰਮਿ੍ਤਸਰ-1 ਦੇ ਐਸ. ਡੀ. ਐਮ.

ਅੰਮਿ੍ਤਸਰ, 22 ਮਈ (ਸ਼ੈਲੀ)-ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਪੀ. ਸੀ. ਐਸ. ਅਧਿਕਾਰੀ ਨਿਤਿਸ਼ ਸਿੰਗਲਾ ਨੂੰ ਅੰਮਿ੍ਤਸਰ ਦਾ ਨਵਾਂ ਐਸ. ਡੀ. ਐਮ.-1 ਤਾਇਨਾਤ ਕੀਤਾ ਹੈ | ਅੰਮਿ੍ਤਸਰ-1 ਦੇ ਐਸ. ਡੀ. ਐਮ. ਦੇ ਅਹੁਦੇ ਤੇ ਪਹਿਲਾਂ ਆਈ. ਏ. ਐਸ. ਅਧਿਕਾਰੀ ਡਾ: ਪ੍ਰੀਤੀ ਯਾਦਵ ...

ਪੂਰੀ ਖ਼ਬਰ »

ਜ਼ਿਲ੍ਹਾ ਦਿਹਾਤੀ ਦੇ ਸਰਹੱਦੀ ਥਾਣਿਆਂ 'ਚ ਤਾਇਨਾਤ 354 ਸਿਪਾਹੀਆਂ ਤੇ ਹੌਲ਼ਦਾਰਾਂ ਦੇ ਤਬਾਦਲੇ

ਅਜਨਾਲਾ, 22 ਮਈ (ਐਸ. ਪ੍ਰਸ਼ੋਤਮ)-ਪੁਲਿਸ ਜ਼ਿਲਾ੍ਹ ਅੰਮਿ੍ਤਸਰ ਦਿਹਾਤੀ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦੀ ਖੇਤਰ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ 'ਚ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਗਰ ਨਤੀਜੇ ਹਾਸਲ ਕਰਨ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਹੇਠਲੇ ਅਮਲੇ ਨੂੰ ...

ਪੂਰੀ ਖ਼ਬਰ »

ਆਟਾ ਦਾਲ ਸਕੀਮ ਤੇ ਪੈਨਸ਼ਨਾਂ ਦੀ ਜਾਂਚ ਕਰਵਾ ਕੇ ਲਾਭਪਾਤਰਾਂ ਨੂੰ ਲਾਭ ਪਹੁੰਚਾਵਾਂਗੇ-ਕੁਕਰੇਜਾ

ਅਜਨਾਲਾ, 22 ਮਈ (ਐਸ. ਪ੍ਰਸ਼ੋਤਮ)-ਅੱਜ ਇਥੇ ਵਪਾਰ ਮੰਡਲ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸ੍ਰੀ ਪ੍ਰਵੀਨ ਕੁਕਰੇਜਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਕਿਹਾ ਗਿਆ ਕਿ ਹਲਕਾ ਅਜਨਾਲਾ 'ਚ ਕਾਂਗਰਸੀ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਦਾ ਜੇਤੂ ਪਰਚਮ ਲਹਿਰਾਉਣ ...

ਪੂਰੀ ਖ਼ਬਰ »

ਡਾ: ਅਜਨਾਲਾ ਨੇ ਬਾਜਵਾ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ

ਰਮਦਾਸ, 22 ਮਈ (ਜਸਵੰਤ ਸਿੰਘ ਵਾਹਲਾ)¸ਪਿੰਡ ਜੱਟਾ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਬਾਜਵਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਾਂਸਦ ਡਾ: ਰਤਨ ਸਿੰਘ ਅਜਨਾਲਾ ਉਨ੍ਹਾਂ ਦੇ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਰਮਦਾਸ, 22 ਮਈ (ਜਸਵੰਤ ਸਿੰਘ ਵਾਹਲਾ)¸ਵਿਧਾਨ ਸਭਾ ਹਲਕਾ ਅਜਨਾਲਾ ਦੇ ਕਾਂਗਰਸੀ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਜ ਗੁਰਦੁਆਰਾ ਭੰਡਾਰ ਸਾਹਿਬ ਰਮਦਾਸ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਕਈ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ | ...

ਪੂਰੀ ਖ਼ਬਰ »

ਵਰਿੰਦਰਜੀਤ ਢੋਟ ਮਾਲੋਵਾਲ ਉਪ-ਚੇਅਰਮੈਨ ਬਣੇ

ਤਰਸਿੱਕਾ, 22 ਮਈ (ਅਤਰ ਸਿੰਘ ਤਰਸਿੱਕਾ)-ਕਾਂਗਰਸ ਪਾਰਟੀ ਨੂੰ ਹਲਕਾ ਜੰਡਿਆਲਾ ਗੁਰੂ 'ਚ ਮਜ਼ਬੂਤ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਿੰਦਜੀਤ ਸਿੰਘ ਢੋਟ ਮਾਲੋਵਾਲ ਨੂੰ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦਾ ਉਪ ਚੇਅਰਮੈਨ ਨਿਯੁੱਕਤ ਕੀਤਾ ਹੈ | ਇਸ ...

ਪੂਰੀ ਖ਼ਬਰ »

ਵਰਕਸ਼ਾਪਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਵਾਪਸ ਲੈਣ ਲਈ ਕੀਤਾ ਰੋਸ ਪ੍ਰਦਰਸ਼ਨ

ਵੇਰਕਾ, 22 ਮਈ (ਪਰਮਜੀਤ ਸਿੰਘ ਬੱਗਾ)-ਪੰਜਾਬ ਰਾਜ ਬਿਜਲੀ ਬੋਰਡ ਦੇ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੁਆਰਾ ਪਾਵਰਕਾਮ ਦੀਆਂ ਵਰਕਸ਼ਾਪਾਂ, ਕੁਆਇਲ, ਫੈਬਰੀਕੇਸ਼ਨ, ਵਰਕਸ਼ਾਪ ਸਟੋਰ ਨੂੰ ਬੰਦ ਕੀਤੇ ਜਾਣ ਦੇ ਲਏ ਫੈਸਲੇ ਨੂੰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ 5 ਮਹੀਨਿਆਂ ਤੋਂ ਬਿਨ ਤਨਖਾਹੋਂ ਬੱਚਿਆਂ ਨੂੰ ਪੜ੍ਹਾ ਰਹੇ ਹਨ ਸਿਖਿਆ ਪ੍ਰੋਵਾਈਡਰ ਅਧਿਆਪਕ

ਅਜਨਾਲਾ, 22 ਮਈ (ਐਸ. ਪ੍ਰਸ਼ੋਤਮ)-ਅੱਜ ਇਥੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਜ਼ਿਲਾ੍ਹ ਪ੍ਰਧਾਨ ਸ: ਸੁਖਵਿੰਦਰ ਸਿੰਘ ਤੇੜੀ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ੍ਹ ਪੱਧਰੀ ਰੋਸ ਮੀਟਿੰਗ ਦੌਰਾਨ ਕਿਹਾ ਗਿਆ ਕਿ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਮਿਆਰੀ ਵਿਦਿਆ ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਧੱਕੇ ਨਾਲ ਵਿਆਹ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਪਤੀ ਸਮੇਤ 7 ਜਣਿਆਂ ਵਿਰੁੱਧ ਕੇਸ ਦਰਜ

ਜੰਡਿਆਲਾ ਗੁਰੂ, 22 ਮਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਪਿੰਡ ਨਵਾਂ ਕੋਟ ਦੀ ਰਹਿਣ ਵਾਲੀ ਅਤੇ ਪਿੰਡ ਜਾਣੀਆਂ ਵਿਖੇ ਵਿਆਹੀ ਲੜਕੀ ਪਿੰਕੀ ਨਾਲ ਕੁਝ ਸਾਲ ਪਹਿਲਾਂ ਧੱਕੇ ਨਾਲ ਵਿਆਹ ਕਰਨ, ਅਤੇ ਉਸਦੀ ਮਾਰਕੁੱਟ ਕਰਨ ਅਤੇ ਦਹੇਜ ਮੰਗਣ ਅਤੇ ਇਸਨੂੰ ਤੰਗ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੁਣਵਾਈ ਨਾਂ ਕੀਤੇ ਜਾਣ 'ਤੇ ਕੇਸ ਦਾੜੀ ਕੱਟਣ ਵਾਲੇ ਸਰਪੰਚ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਾਪਿਆ ਮੁਆਫੀਨਾਮਾ

ਅੰਮਿ੍ਤਸਰ, 22 ਮਈ (ਜਸਵੰਤ ਸਿੰਘ ਜੱਸ)-ਬੀਤੇ ਦਿਨੀਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਆਪਣੇ ਕੇਸ ਤੇ ਦਾੜੀ ਦਾ ਕੁੱਝ ਹਿੱਸਾ ਕੱਟ ਕੇ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਟੰਗ ਦੇਣ ਵਾਲੇ ਪਿੰਡ ਬਹੋਨਾ ਦੇ ਸਰਪੰਚ ਹਰਭਜਨ ...

ਪੂਰੀ ਖ਼ਬਰ »

ਐਸ. ਐਸ. ਜੀ. ਐਸ. ਸਕੂਲ ਚੂੰਗ ਦੀ ਵਿਦਿਆਰਥਣ ਮੈਰਿਟ 'ਚ

ਚੌਕ ਮਹਿਤਾ, 22 ਮਈ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਮੈਟਿ੍ਕ ਪੀ੍ਰਖਿਆ ਮਾਰਚ 2017 ਦੇ ਨਤੀਜਿਆਂ ਦੀ ਜਾਰੀ ਕੀਤੀ ਲਿਸਟ ਅਨੁਸਾਰ ਮਹਿਤਾ ਚੌਕ ਦੇ ਨੇੜੇ ਲੱਗਦੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਗ ਦੀ ...

ਪੂਰੀ ਖ਼ਬਰ »

ਮਾਮਲਾ ਲੋਕਲ ਕਮੇਟੀ ਨੂੰ ਮੰਦਿਰ ਦਾ ਕਬਜ਼ਾ ਨਾ ਦੇਣ ਦਾ ਮੰਦਿਰ ਟਰੱਸਟ ਨੂੰ ਲੈ ਕੇ ਤਹਿਸੀਲਦਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਚਵਿੰਡਾ ਦੇਵੀ, 22 ਮਈ (ਸਤਪਾਲ ਸਿੰਘ ਢੱਡੇ)¸ਕਸਬਾ ਚਵਿੰਡਾ ਦੇਵੀ ਵਿਖੇ ਇਤਿਹਾਸਕ ਮੰਦਿਰ ਮਾਤਾ ਚਵਿੰਡਾ ਦੇਵੀ ਦੇ ਪ੍ਰਬੰਧਾਂ ਨੂੰ ਲੈ ਕੇ ਲੋਕਲ ਕਮੇਟੀ ਮੈਂਬਰਾਂ ਵੱਲੋਂ ਮੰਦਿਰ ਰਸੀਵਰ ਤਹਿਸੀਲਦਾਰ ਅੰਮਿ੍ਤਸਰ ਇਕ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ...

ਪੂਰੀ ਖ਼ਬਰ »

ਨਵ ਵਿਆਹੁਤਾ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ-ਪਰਚਾ ਦਰਜ

ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਤਿੰਨ ਮਹੀਨੇ ਪਹਿਲਾਂ ਜਿਸ ਕੁੜੀ ਦੀ ਡੋਲੀ ਆਈ ਸੀ ਅੱਜ ਉਸਦੀ ਅਰਥੀ ਉਠੀ ਹੈ, ਜਿਸ ਨੇ ਆਪਣੇ ਸਹੁਰੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਪੁਲਿਸ ਵੱਲੋਂ ਉਸਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਿ੍ਤਕਾ ਦੇ ਪਤੀ, ਸੱਸ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX