ਤਾਜਾ ਖ਼ਬਰਾਂ


ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਮਾਛੀਵਾੜਾ ਸਾਹਿਬ ,22 ਅਕਤੂਬਰ (ਮਨੋਜ ਕੁਮਾਰ)- ਆਪਣੇ ਆਪ ਵਿਚ ਪਹਿਲਾ ਤੇ ਦਰਿਆ ਦੇ ਰਸਤੇ ਤੋ ਰੋਪੜ ਦੇ ਟਿੱਬੀ ਸਾਹਿਬ ਗੁਰਦੁਆਰਾ ਤੋ ਰਵਾਨਾ ਹੋਈ ਵਿਸ਼ਾਲ ਬੇੜੀ ਨੂੰ ਦੇਖਣ ਲਈ ਸੰਗਤਾਂ ਦਾ ਠਾਠਾਂ ਮਾਰਦਾ ...
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਸਲਾਣਾ ,22 ਅਕਤੂਬਰ (ਗੁਰਚਰਨ ਸਿੰਘ ਜੰਜੂਆ )- ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਸੁੱਚਾ ਸਿੰਘ ਜੰਜੂਆ ਦਾ ਅਜ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਦਿਨ ਬੁੱਧਵਾਰ ...
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਰੰਟਾਂ 'ਤੇ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੰਗਾਂ ਦੀ ...
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਭੜੀ 22 ਅਕਤੂਬਰ {ਭਰਪੂਰ ਸਿੰਘ ਹਵਾਰਾ} -ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਵਿਖੇ ਰੂਬੀ ਸਹੋਤਾ ਦੇ ਕੈਨੇਡਾ ਵਿਚ ਐੱਮ ਪੀ ਬਣਨ ‘ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ।
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬੰਗਾ, 22 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਇੱਕ ਵਿਅਕਤੀ ਪਾਸੋਂ ਲੁਟੇਰੇ ਡੇਢ ਲੱਖ ਦੇ ਕਰੀਬ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਹ ਰਾਸ਼ੀ ਉਸ ਨੇ ਅਜੇ ...
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ...
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਫ਼ਾਜ਼ਿਲਕਾ, 22 ਅਕਤੂਬਰ( ਪ੍ਰਦੀਪ ਕੁਮਾਰ)- ਪੰਜਾਬ 'ਚ ਜਾਲੀ ਡਿਗਰੀਆਂ ਹਾਸਿਲ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਲੋਕਾਂ ਤੋਂ ਇਲਾਜ...
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ...
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਪਾਰਟੀ ਹੈੱਡਕੁਆਟਰ ਵਿਖੇ ਭਾਜਪਾ ਦੇ ਜਨਰਲ ਸਕੱਤਰਾਂ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਲਾਹੌਰ, 22 ਅਕਤੂਬਰ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ...
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਕਾਬੁਲ, 22 ਅਕਤੂਬਰ- ਅਫ਼ਗ਼ਾਨਿਸਤਾਨ ਦੇ ਕੁੰਦੁਜ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਤਾਲਿਵਾਨੀ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 19 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ...
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  1 day ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਰਾਜਦੂਤਾਂ ਦਾ ਵਫ਼ਦ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਨਾਭਾ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ ਸ਼ਬਦ ਗੁਰੂ ਯਾਤਰਾ
. . .  1 day ago
ਕੈਨੇਡਾ ਚੋਣਾਂ 2019 : ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ
. . .  1 day ago
ਇਸ ਵਾਰ ਕਾਂਗਰਸ ਹੀ ਹਰਿਆਣਾ 'ਚ ਸੱਤਾ 'ਚ ਆਵੇਗੀ : ਕੁਮਾਰੀ ਸ਼ੈਲਜਾ
. . .  1 day ago
ਅੰਮ੍ਰਿਤਸਰ ਪਹੁੰਚੇ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦੇ ਵਫ਼ਦ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ
. . .  1 day ago
ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  1 day ago
ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  1 day ago
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  1 day ago
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  1 day ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  1 day ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  1 day ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  1 day ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  1 day ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  1 day ago
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  1 day ago
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  1 day ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  1 day ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  1 day ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਲੁਧਿਆਣਾ

ਮੈਰਿਟਾਂ ਲੈਣ 'ਚ ਅੱਵਲ, ਪਰ ਪਾਸ ਪ੍ਰਤੀਸ਼ਤਤਾ ਦੇ ਮਾਮਲੇ 'ਚ 13ਵੇਂ ਨੰਬਰ 'ਤੇ ਰਿਹਾ ਜ਼ਿਲ੍ਹਾ ਲੁਧਿਆਣਾ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)- ਪੰਜਾਬੀ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਵਿਚ 113 ਮੈਰਿਟਾਂ ਹਾਸਲ ਕਰਕੇ ਲੁਧਿਆਣਾ ਜ਼ਿਲ੍ਹਾ ਮੁੜ ਪੰਜਾਬ ਵਿਚੋਂ ਅੱਵਲ ਰਿਹਾ ਹੈ, ਪਰ ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿਚ ਇਸ ਦੇ ਹੱਥ ਨਿਰਾਸ਼ਾ ਹੀ ਲੱਗੀ ਕਿਉਂਕਿ ਲੁਧਿਆਣੇ ਜ਼ਿਲ੍ਹੇ ਦੇ ਕੁੱਲ 41599 ਵਿਦਿਆਰਥੀ ਪ੍ਰੀਖਿਆ ਵਿਚ ਹਾਜ਼ਰ ਹੋਏ ਸਨ ਜਿਨ੍ਹਾਂ ਵਿਚੋਂ ਸਿਰਫ਼ 48.96 ਫੀਸਦੀ ਭਾਵ 20367 ਵਿਦਿਆਰਥੀ ਹੀ ਪਾਸ ਹੋਏ ਹਨ | ਲੁਧਿਆਣੇ ਸ਼ਹਿਰ ਦੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਜੇਕਰ ਚੰਗਾ ਨਤੀਜਾ ਨਾ ਲੈਂਦੇ ਤਾਂ ਲੁਧਿਆਣੇ ਦਾ ਸਮੁੱਚਾ ਨਤੀਜਾ ਹੋਰ ਵੀ ਮਾੜਾ ਹੋ ਸਕਦਾ ਸੀ | ਅੱਜ ਐਲਾਨੇ ਗਏ ਨਤੀਜੇ ਵਿਚ ਲੁਧਿਆਣਾ ਜ਼ਿਲ੍ਹੇ ਦੇ 113 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਇਆ ਜਦਕਿ ਇਸ ਤੋਂ ਪਹਿਲਾਂ ਬਾਰਵੀਂ ਜਮਾਤ ਦੇ ਨਤੀਜੇ ਵਿਚ ਵੀ 139 ਮੈਰਿਟਾਂ ਹਾਸਲ ਕਰਕੇ ਲੁਧਿਆਣਾ ਪਹਿਲੇ ਸਥਾਨ 'ਤੇ ਰਿਹਾ ਸੀ | ਦਸਵੀਂ ਦੇ ਨਤੀਜੇ ਵਿਚ ਵੀ ਆਰ. ਐਸ. ਮਾਡਲ ਸੀਨੀ: ਸੈਕੰ: ਸਕੂਲ ਦੀ ਜ਼ਿਲੇ 'ਚ ਮੁੜ ਝੰਡੀ ਰਹੀ ਜਦਕਿ ਸਰਕਾਰੀ ਸਕੂਲ ਬਿਲਕੁਲ ਫਾਡੀ ਰਹੇ ਹਨ | ਆਰ. ਐਸ. ਮਾਡਲ ਸੀਨੀ: ਸੈਕੰ: ਸਕੂਲ ਸ਼ਾਸ਼ਤਰੀ ਨਗਰ ਦੇ 16 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਮਾਣਮੱਤੀ ਪ੍ਰਾਪਤੀ ਕਰਦਿਆਂ ਸਕੂਲ ਦੀ ਪੁਰਾਣੀ ਰਵਾਇਤ ਨੂੰ ਬਰਕਰਾਰ ਰੱਖਿਆ ਹੈ | ਇਹ ਸਕੂਲ ਪਿਛਲੇ ਡੇਢ ਦਹਾਕੇ ਦੌਰਾਨ ਇਕ ਦੋ ਵਰਿ੍ਹਆਂ ਨੂੰ ਛੱਡ ਕੇ ਲਗਾਤਾਰ ਮੈਰਿਟਾਂ ਹਾਸਲ ਕਰਨ ਦੇ ਵਿਚ ਮੋਹਰੀ ਰਿਹਾ ਹੈ | ਨਨਕਾਣਾ ਸਾਹਿਬ ਮਾਡਲ ਹਾਈ ਸਕੂਲ ਜਨਤਾ ਨਗਰ (12), ਤੇਜਾ ਸਿੰਘ ਸੁਤੰਤਰ ਸੀਨੀ: ਸੈਕੰ: (7), ਸਾਈਾ ਪਬਲਿਕ ਸਕੂਲ ਸੀਨੀ: ਸੈਕੰ: ਸਕੂਲ ਨਿਊ ਸ਼ਿਮਲਾ ਪੁਰੀ (7) ਤੇ ਬੀ. ਸੀ. ਐਮ. ਸਕੂਲ ਫੋਕਲ ਪੁਆਇੰਟ (7), ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਜਨਤਾ ਨਗਰ (6), ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀ: ਸੈਕੰ: ਸਕੂਲ ਡਾਬਾ ਰੋਡ (5), ਸੀਨੀਅਰ ਨੈਸ਼ਨਲ ਹਾਈ ਸਕੂਲ ਕ੍ਰਿਸ਼ਨਾ ਨਗਰ (5), ਐਸ. ਜੀ. ਡੀ. ਗਰਾਮਰ ਸਕੂਲ ਢੰਡਾਰੀ ਕਲਾਂ (4) ਅਤੇ ਗੁਰੂ ਨਾਨਕ ਮਾਡਲ ਸੀਨੀ: ਸੈਕੰ: ਸਕੂਲ ਪ੍ਰਭਾਤ ਨਗਰ ਢੋਲੇਵਾਲ (3) ਮੈਰਿਟਾਂ ਹਾਸਲ ਕਰਕੇ ਚੰਗੇ ਨਤੀਜੇ ਨਾਲ਼ ਚਮਕੇ ਹਨ |
ਬਹੁਤੇ ਵਿਦਿਆਰਥੀ ਮਿਹਨਤਕਸ਼ ਪਰਿਵਾਰਾਂ ਦੇ
ਮੈਰਿਟਾਂ ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਵਿਚੋਂ ਬਹੁਗਿਣਤੀ ਮਿਹਨਤਕਸ਼ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਹੀ ਹੈ | ਇਨ੍ਹਾਂ ਵਿਚੋਂ ਕਈ ਤਾਂ ਕਾਰਖਾਨਾ ਮਜ਼ਦੂਰਾਂ ਦੇ ਬੱਚੇ ਹਨ ਜਿਨ੍ਹਾਂ ਦੇ ਮਾਪੇ ਇਨ੍ਹਾਂ ਵਿਦਿਆਰਥੀਆਂ ਦੀ ਸਕੂਲ ਫੀਸ ਵੀ ਤੰਗੀ ਤੁਰਸ਼ੀ ਨਾਲ਼ ਹੀ ਭਰਦੇ ਹਨ | ਕਈ ਵਿਦਿਆਰਥੀਆਂ ਨੂੰ ਦਾਨੀ ਸੱਜਣਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ 8ਵੀਂ ਤੇ 9ਵੀਂ ਦੇ ਨਤੀਜੇ ਦੇ ਅਧਾਰ 'ਤੇ ਅੱਗੇ ਪੜ੍ਹਾਈ ਜਾਰੀ ਰੱਖਣ ਲਈ ਵਜ਼ੀਫ਼ੇ ਦਿੱਤੇ ਹਨ |
ਸਰਕਾਰੀ ਸਕੂਲ ਮੁੜ ਫਾਡੀ
ਦਸਵੀਂ ਦੇ ਨਤੀਜੇ ਵਿਚ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇਕ ਵਾਰ ਮੁੜ ਨਿਰਾਸ਼ਾਜਨਕ ਹੀ ਰਹੀ ਹੈ ਅਤੇ ਜ਼ਿਲੇ ਦੀਆਂ ਤਿੰਨ ਹੋਣਹਾਰ ਲੜਕੀਆਂ ਨੇ ਲੁਧਿਆਣੇ ਦੇ ਸਰਕਾਰੀ ਸਕੂਲਾਂ ਦੀ ਲਾਜ ਰੱਖੀ ਹੈ | ਪੰਜਾਬ ਦੇ ਬਾਕੀ ਜ਼ਿਲਿ੍ਹਆਂ ਵਾਂਗ ਹੀ ਲੁਧਿਆਣੇ ਦੇ ਸੈਂਕੜੇ ਸਰਕਾਰੀ ਸਕੂਲਾਂ ਵਿਚੋਂ ਸਿਰਫ਼ ਤਿੰਨ ਸਕੂਲਾਂ ਦੇ ਤਿੰਨ ਵਿਦਿਆਰਥੀ ਹੀ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਸਕੇ | ਇਨ੍ਹਾਂ ਵਿਚ ਸਰਕਾਰੀ ਸੀਨੀ: ਸੈਕੰ: ਕੂੰਮ ਕਲਾਂ ਦੀ ਆਸ਼ੂ ਕੁਮਾਰੀ, ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਮਨਸੂਰਾਂ ਦੀ ਮਨਪ੍ਰੀਤ ਕੌਰ ਅਤੇ ਅਜੀਤਸਰ ਸਰਕਾਰੀ ਸਕੂਲ ਲੜਕੀਆਂ ਰਾਏਕੋਟ ਦੀ ਜਗਦੀਪ ਕੌਰ ਸ਼ਾਮਿਲ ਹਨ |

ਗੈਂਗਸਟਰਾਂ ਦੇ ਦੋ ਗਰੁੱਪਾਂ ਦੇ 11 ਮੈਂਬਰ ਗਿ੍ਫ਼ਤਾਰ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਗੈਂਗਸਟਰਾਂ ਦੇ ਗਰੁੱਪਾਂ ਦੇ 11 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ ਭਾਰੀ ਮਾਤਰਾ ਵਿਚ ਹਥਿਆਰ, 840 ਬੋਤਲਾਂ ਸ਼ਰਾਬ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ | ਪੁਲਿਸ ਕਮਿਸ਼ਨਰ ਸ੍ਰੀ. ਆਰ. ਐਨ. ...

ਪੂਰੀ ਖ਼ਬਰ »

ਤੇਜਾ ਸਿੰਘ ਸੁਤੰਤਰ ਸੀਨੀ: ਸੈਕੰ: ਸਕੂਲ ਦੇ 7 ਵਿਦਿਆਰਥੀ ਮੈਰਿਟ ਵਿਚ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)-10ਵੀਂ ਦੇ ਨਤੀਜਿਆਂ ਵਿਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ. ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 7 ਮੈਰਿਟਾਂ ਹਾਸਿਲ ਕਰਕੇ ਪੰਜਾਬ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ | ਅਨਮੋਲਪ੍ਰੀਤ ਕੌਰ ਨੇ ਪੰਜਾਬ 'ਚ 8ਵਾਂ, ਸਿਮਰਨ ਭਾਰਤੀ ...

ਪੂਰੀ ਖ਼ਬਰ »

ਮੈਡੀਕਲ ਸਟੋਰ ਦੇ ਜਿੰਦਰੇ ਤੋੜ ਕੇ ਨਕਦੀ ਚੋਰੀ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੋਚਰ ਮਾਰਕੀਟ ਪੁਲਿਸ ਚੌਾਕੀ ਦੇ ਨੇੜੇ ਬੀਤੀ ਰਾਤ ਚੋਰ ਇਕ ਮੈਡੀਕਲ ਸਟੋਰ ਤੇ ਤਾਲੇ ਤੋੜ ਕੇ 50 ਹਜਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਚੌਾਕੀ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਕਾਰ ਸੜੀ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੋਕਲ ਪੁਆਇੰਟ ਦੇ ਅਰਬਨ ਅਸਟੇਟ ਇਲਾਕੇ ਵਿਚ ਅੱਗ ਲੱਗਣ ਕਾਰਨ ਕਾਰ ਦੇ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਦਾ ਜਮਾਲਪੁਰ ਵਿਚ ਰੰਗ ਰੋਗਨ ਦਾ ਕਾਰੋਬਾਰ ਹੈ | ਅੱਜ ਦੁਪਹਿਰ ਬਾਅਦ ਉਹ ...

ਪੂਰੀ ਖ਼ਬਰ »

ਐਸ. ਜੀ. ਡੀ. ਗਰਾਮਰ ਸਕੂਲ ਦੀਆਂ 4 ਵਿਦਿਆਰਥਣਾਂ ਮੈਰਿਟ 'ਚ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)- ਐਸ. ਜੀ. ਡੀ. ਗਰਾਮਰ ਸਕੂਲ ਦੀਆਂ ਚਾਰ ਵਿਦਿਆਰਥਣਾਂ ਨੇ ਦਸਵੀਂ ਦੇ ਨਤੀਜੇ ਵਿਚ ਮੈਰਿਟ ਹਾਸਲ ਕਰਕੇ ਸਕੂਲ ਦੀ ਰਵਾਇਤ ਨੂੰ ਬਰਕਰਾਰ ਰੱਖਿਆ ਹੈ | ਸਕੂਲ ਦੀ ਪਿ੍ੰ: ਸਰੋਜ ਸ਼ਰਮਾ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ...

ਪੂਰੀ ਖ਼ਬਰ »

ਵਧੀਆ ਕਾਰਗੁਜਾਰੀ ਲਈ ਡੀ. ਸੀ. ਪੀ. (ਜਾਂਚ) ਸਮੇਤ ਚਾਰ ਪੁਲਿਸ ਅਧਿਕਾਰੀ ਸਨਮਾਨਿਤ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਗੁੰਡਾ ਅਨਸਰਾਂ ਉਪਰ ਨੱਥ ਪਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡੀ. ਸੀ. ਪੀ. ਗਗਨਅਜੀਤ ਸਿੰਘ ਸਮੇਤ ਚਾਰ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਜਾਣਕਾਰੀ ਅਨੁਸਾਰ ਏ. ਡੀ. ਸੀ. ਪੀ. (ਕਾਨੂੰਨ ਵਿਵਸਥਾ) ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਵਿਚ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਮਨੋਜ ਕੁਮਾਰ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 25 ਸਾਲ ਦੇ ਕਰੀਬ ਸੀ | ਮਨੋਜ ਦੀ ਮਾਂ ਸੁਨੈਨਾ ਨੇ ਦੱਸਿਆ ...

ਪੂਰੀ ਖ਼ਬਰ »

ਗ਼ਲਤ ਜਾਣਕਾਰੀ ਦੇ ਆਧਾਰ 'ਤੇ ਜਮਾਨਤਾਂ ਕਰਵਾਉਣ ਵਾਲੇ 6 ਵਿਅਕਤੀਆਂ ਖਿਲਾਫ਼ ਕੇਸ ਦਰਜ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜਨ ਨੰਬਰ 5 ਦੀ ਪੁਲਿਸ ਨੇ ਮਹਿੰਦਰ ਕੌਰ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ ਤੇ ਵੀਰਪਾਲ ਕੌਰ, ਕੁਲਵੰਤ ਸਿੰਘ, ਤੇਜ ਕੌਰ, ਕਮਲਜੀਤ ਕੌਰ ਵਾਸੀ ਬਰਨਾਲਾ, ਹਰਨੇਕ ਸਿੰਘ ਪੁੱਤਰ ਜਗੀਰ ਸਿੰਘ , ਦਰਸ਼ਨ ਸਿੰਘ ਪੁੱਤਰ ਕਰਤਾਰ ...

ਪੂਰੀ ਖ਼ਬਰ »

ਰੇਲ ਗੱਡੀ ਤੇ ਟਰੈਕਟਰ ਟਰਾਲੀ ਦੀ ਟੱਕਰ 'ਚ ਟਰੈਕਟਰ ਚਾਲਕ ਦੀ ਮੌਤ

ਡੇਹਲੋਂ/ਆਲਮਗੀਰ, 22 ਮਈ (ਅੰਮਿ੍ਤਪਾਲ ਸਿੰਘ ਕੈਲੇ)- ਕਸਬਾ ਡੇਹਲੋਂ ਤੋਂ ਨਜ਼ਦੀਕੀ ਲੁਧਿਆਣਾ ਧੂਰੀ ਰੇਲਵੇ ਲਾਈਨ 'ਤੇ ਪਿੰਡ ਕਿਲਾ ਰਾਏਪੁਰ ਨੇੜੇ ਅੱਜ ਸਵੇਰੇ ਕਰੀਬ 11 ਵਜੇ ਟਰੈਕਟਰ ਟਰਾਲੀ ਸਮੇਤ ਬਿਨਾ ਫਾਟਕ ਰੇਲਵੇ ਲਾਈਨ ਤੋਂ ਲੰਘਣ ਸਮੇਂ ਰੇਲ ਗੱਡੀ ਨਾਲ ਹੋਈ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਪ੍ਰਸ਼ਾਸਨ ਵੱਲੋਂ ਵਿੱਤੀ ਵਰ੍ਹੇ 2017-18 ਲਈ 147 ਕਰੋੜ ਦੀ ਪ੍ਰਸਤਾਵਿਤ ਆਮਦਨ ਦਾ ਬਜਟ ਪਾਸ

ਲੁਧਿਆਣਾ, 22 ਮਈ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਲੁਧਿਆਣਾ ਜਨਰਲ ਹਾਊਸ ਵੱਲੋਂ ਵਿੱਤੀ ਵਰ੍ਹੇ 2017-18 ਲਈ 147 ਕਰੋੜ 5 ਲੱਖ ਰੁਪਏ ਦੀ ਪ੍ਰਸਤਾਵਿਤ ਪਾਸ ਕੀਤਾ ਗਿਆ ਹੈ ਜੋ ਮਨਜੂਰੀ ਲਈ ਰਾਜ ਸਰਕਾਰ ਨੂੰ ਭੇਜਿਆ ਜਾਵੇਗਾ | ਕਾਰਜਸਾਧਕ ਅਫਸਰ ਸ੍ਰੀਮਤੀ ਕੁਲਜੀਤ ਕੌਰ ...

ਪੂਰੀ ਖ਼ਬਰ »

ਨਗਰ ਨਿਗਮ ਚੋਣਾਂ ਲਈ ਨਵੀਂ ਵਾਰਡਬੰਦੀ ਲਈ ਸਰਵੇ ਦਾ ਕੰਮ ਸ਼ੁਰੂ

ਲੁਧਿਆਣਾ, 22 ਮਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀਆਂ ਨੇੜ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ ਲਈ ਨਵੀਂ ਵਾਰਡਬੰਦੀ ਦਾ ਕੰਮ ਇਕ ਮਹੀਨੇ 'ਚ ਪੂਰਾ ਹੋਣ ਦੀ ਸੰਭਾਵਨਾ ਹੈ, ਨਵੀਂ ਵਾਰਡਬੰਦੀ ਹੱਦਬੰਦੀ ਕਰਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਦੀ ਚੰਡੀਗੜ੍ਹ ਤੋਂ ਟੀਮ ...

ਪੂਰੀ ਖ਼ਬਰ »

ਗੁੁਰੂ ਨਾਨਕ ਮਾਡਲ ਸੀਨੀ: ਸੈਕੰ: ਸਕੂਲ, ਪ੍ਰਭਾਤ ਨਗਰ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ 'ਚ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)- ਗੁੁਰੂ ਨਾਨਕ ਮਾਡਲ ਸੀਨੀ: ਸੈਕੰ: ਸਕੂਲ, ਪ੍ਰਭਾਤ ਨਗਰ ਢੋਲੇਵਾਲ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੇ ਦਸਵੀਂ ਦੇ ਨਤੀਜੇ ਵਿਚ ਮੈਰਿਟ ਸੂਚੀ 'ਚ ਆਪਣਾ ਨਾਂਅ ਸ਼ਾਮਿਲ ਕਰਾ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਜੀ. ਏ. ਡੀ. ਸਕੂਲ ਦੀ ਵਿਦਿਆਥਣ ਨੇ ਪੰਜਾਬ 'ਚੋਂ 14ਵਾਂ ਸਥਾਨ ਹਾਸਲ ਕੀਤਾ

ਡਾਬਾ/ਲੁਹਾਰਾ,22 ਮਈ (ਕੁਲਵੰਤ ਸਿੰਘ ਸੱਪਲ)-ਜੀ. ਏ. ਡੀ. ਸਕੂਲ ਦੀ ਵਿਦਿਆਥਣ ਗੁਲਸਨ ਖਾਤੂਨ ਨੇ 10ਵੀ. 'ਚੋਂ ਪੰਜਾਬ 'ਚ 14ਵਾਂ ਸਥਾਨ ਹਾਸਲ ਕੀਤਾ | ਇਸ ਮੌਕੇ ਰੱਖੇ ਗਏ ਸਨਾਮਨ ਸਮਾਰੋਹ ਵਿਚ ਸਕੂਲ ਦੇ ਪਿ੍ੰਸੀਪਲ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗੁਲਸ਼ਨ ਖਾਤੂਨ ਨੇ 650 ...

ਪੂਰੀ ਖ਼ਬਰ »

ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਦੀ ਨਵਜੋਤ ਕੌਰ ਪੰਜਾਬ 'ਚੋਂ 6ਵੇਂ ਸਥਾਨ 'ਤੇ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)- ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਡਾਬਾ ਰੋਡ ਅਤੇ ਨਿਊ ਜਨਤਾ ਨਗਰ ਦੇ ਕੁੱਲ 11 ਵਿਦਿਆਰਥੀ ਮੈਰਿਟ ਵਿਚ ਆਪਣਾ ਨਾਂਅ ਦਰਜ ਕਰਾਉਣ ਵਿਚ ਸਫ਼ਲ ਰਹੇ | ਸਕੂਲ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਪਵਨਦੀਪ ਸਿੰਘ ਨੇ ਦੱਸਿਆ ਕਿ ਸਕੂਲ ...

ਪੂਰੀ ਖ਼ਬਰ »

ਟਰਾਂਸਪੋਰਟਰ ਦੇ ਘਰ ਚੋਰੀ ਕਰਨ ਵਾਲਾ ਨੌਜਵਾਨ ਕਾਬੂ

ਲੁਧਿਆਣਾ, 22 ਮਈ (ਆਹੂਜਾ)-ਸਥਾਨਕ ਜਮਾਲਪੁਰ ਦੇ ਇਲਾਕੇ ਐਚ. ਆਈ. ਜੀ. ਫਲੈਟ ਵਿਚ ਟਰਾਂਸਪੋਰਟਰ ਦੇ ਘਰ ਚੋਰੀ ਕਰਨ ਵਾਲੇ ਨੌਜਵਾਨ ਨੂੰ ਟਰਾਂਸਪੋਰਟਰ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ | ਜਾਣਕਾਰੀ ਅਨੁਸਾਰ ਐਚ. ਆਈ. ਜੀ. ਫਲੈਟ ਵਿਚ ਰਹਿਣ ਵਾਲੇ ਭੁਪਿੰਦਰ ਸਿੰਘ ਦੇ ...

ਪੂਰੀ ਖ਼ਬਰ »

ਘਰੇਲੂ ਵਿਵਾਦ ਕਾਰਨ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ ਗਾਂਧੀ ਕਾਲੋਨੀ ਵਿਚ ਘਰੇਲੂ ਕਲੇਸ਼ ਕਾਰਨ ਇਕ ਵਿਆਹੁਤਾ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਗੰਭੀਰ ਹਾਲਾਤ ਵਿਚ ਸ਼ੈਲੀ ਨਾਮੀ ਔਰਤ ਨੂੰ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਖੁੱਲ੍ਹਣ ਦਾ ਵਿਰੋਧ ਕਰ ਰਹੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਮੇਤ 10 ਗਿ੍ਫ਼ਤਾਰ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ. ਏ. ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾੜੇਵਾਲ ਸੜਕ 'ਤੇ ਅੱਜ ਦੇਰ ਸ਼ਾਮ ਮੁਹੱਲੇ ਦੇ ਲੋਕਾਂ ਨਾਲ ਮਿਲ ਕੇ ਸ਼ਰਾਬ ਦਾ ਠੇਕਾ ਖੁੱਲਣ ਦਾ ਵਿਰੋਧ ਕਰ ਰਹੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਪੁਲਿਸ ਨੇ 10 ਆਗੂਆਂ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 22 ਮਈ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਗੁਰਮਤਿ ਸਮਾਗਮ ਕਰਾਇਆ, ਭਾਈ ਹਰਕ੍ਰਿਸ਼ਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ...

ਪੂਰੀ ਖ਼ਬਰ »

ਚੰਗੀ ਕਹਾਣੀ ਮਿਲਣ 'ਤੇ ਬਾਲੀਵੁੱਡ ਫ਼ਿਲਮ ਵਿਚ ਅਦਾਕਾਰੀ ਜ਼ਰੂਰ ਕਰਾਂਗਾ-ਐਮੀ ਵਿਰਕ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਰਹੱਸ ਤੇ ਡਰ ਨਾਲ ਭਰੀ ਪੰਜਾਬੀ ਫ਼ਿਲਮ 'ਸਾਬ ਬਹਾਦਰ' 26 ਮਈ ਨੂੰ ਪੂਰੇ ਵਿਸ਼ਵ ਭਰ ਵਿਚ ਰਿਲੀਜ਼ ਕੀਤੀ ਜਾ ਰਹੀ ਹੈ, ਪੰਜਾਬ ਦੀ ਪਹਿਲੀ ਮਿਸਟ੍ਰੀ ਥਿ੍ਲਰ ਫ਼ਿਲਮ ਹੈ ਅਤੇ ਇਹ ਫ਼ਿਲਮ ਉਨ੍ਹਾਂ ਮੁਲਕਾਂ ਵਿਚ ਵੀ ਪ੍ਰਦਰਸ਼ਿਤ ਕੀਤੀ ਜਾ ਰਹੀ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਲਈ ਸਰਕਾਰੀ ਵਿਭਾਗਾਂ ਨੂੰ ਵੀ ਭੇਜੇ ਜਾ ਰਹੇ ਹਨ ਨੋਟਿਸ

ਲੁਧਿਆਣਾ, 22 ਮਈ (ਅਮਰੀਕ ਸਿੰਘ ਬੱਤਰਾ)-ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਬਣੇ ਮਾਲਜ਼, ਬਹੁਮੰਜਿਲਾ ਇਮਾਰਤਾਂ ਦੇ ਮਾਲਿਕਾਂ/ਪ੍ਰਬੰਧਕਾਂ ਤੋਂ ਇਲਾਵਾ ਸਰਕਾਰੀ ਵਿਭਾਗ ਜਿਨ੍ਹਾਂ ਵੱਲੋਂ ਪ੍ਰਾਪਰਟੀ ਟੈਕਸ ਨਹੀਂ ਜਮ੍ਹਾਂ ...

ਪੂਰੀ ਖ਼ਬਰ »

ਸੁਵਿਧਾ ਕੇਂਦਰ 'ਚ ਲੱਗੇ ਸ਼ਿਕਾਇਤ ਬਕਸਿਆਂ 'ਚੋਂ ਸ਼ਿਕਾਇਤਾਂ ਕੱਢਣ ਦਾ ਪ੍ਰਸ਼ਾਸਨ ਕੋਲ ਨਹੀਂ ਸਮਾਂ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਸੁਵਿਧਾ ਕੇਂਦਰ ਤੇ ਸੇਵਾ ਕੇਂਦਰਾਂ ਦੇ ਵਿਚ ਸ਼ਿਕਾਇਤ ਬਾਕਸ ਲਗਾਏ ਗਏ ਹਨ | ਪਰ ਪ੍ਰਸ਼ਾਸ਼ਨ ਕੋਲ ਇਹਨਾਂ ਸ਼ਿਕਾਇਤ ਬਕਸਿਆਂ ਵਿਚੋਂ ਸ਼ਿਕਾਇਤਾਂ ਕੱਢਣ ਦਾ ਸ਼ਾਇਦ ਸਮਾਂ ਨਹੀਂ ...

ਪੂਰੀ ਖ਼ਬਰ »

ਸੁਵਿਧਾ ਕੇਂਦਰ 'ਚ ਲੱਗੇ ਸ਼ਿਕਾਇਤ ਬਕਸਿਆਂ 'ਚੋਂ ਸ਼ਿਕਾਇਤਾਂ ਕੱਢਣ ਦਾ ਪ੍ਰਸ਼ਾਸਨ ਕੋਲ ਨਹੀਂ ਸਮਾਂ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਸੁਵਿਧਾ ਕੇਂਦਰ ਤੇ ਸੇਵਾ ਕੇਂਦਰਾਂ ਦੇ ਵਿਚ ਸ਼ਿਕਾਇਤ ਬਾਕਸ ਲਗਾਏ ਗਏ ਹਨ | ਪਰ ਪ੍ਰਸ਼ਾਸ਼ਨ ਕੋਲ ਇਹਨਾਂ ਸ਼ਿਕਾਇਤ ਬਕਸਿਆਂ ਵਿਚੋਂ ਸ਼ਿਕਾਇਤਾਂ ਕੱਢਣ ਦਾ ਸ਼ਾਇਦ ਸਮਾਂ ਨਹੀਂ ...

ਪੂਰੀ ਖ਼ਬਰ »

ਯੂਨੀਵਰਸਿਟੀ ਦੇ ਪਾਵਰ ਲਿਫ਼ਟਿੰਗ ਖਿਡਾਰੀ ਦਾ ਸਨਮਾਨ

ਲੁਧਿਆਣਾ, 22 ਮਈ (ਬੀ.ਐਸ.ਬਰਾੜ)-ਪੀ.ਏ.ਯੂ ਦੇ ਪਲਾਂਟ ਪੈਥਾਲੋਜੀ ਵਿਭਾਗ ਵੱਲੋਂ ਐਮ ਐਸ ਸੀ ਕਰਦੇ ਵਿਦਿਆਰਥੀ ਬੇਅੰਤ ਸਿੰਘ ਇੰਡੋਨੇਸ਼ੀਆ ਵਿਖੇ ਹੋਈ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿਚ 8ਵਾਂ ਸਥਾਨ ਪ੍ਰਾਪਤ ਕਰਨ ਸਦਕਾ ਸਨਮਾਨ ਕੀਤਾ ਗਿਆ | ਵਿਭਾਗ ਵੱਲੋਂ ਵਿਦਿਆਰਥੀ ...

ਪੂਰੀ ਖ਼ਬਰ »

ਧੀਂਗਾਨ ਦੀ ਅਗਵਾਈ 'ਚ ਭਾਵਾਧਸ ਦੀ ਮੀਟਿੰਗ

ਲੁਧਿਆਣਾ, 22 ਮਈ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਵਿਸ਼ੇਸ਼ ਮੀਟਿੰਗ ਰਾਸਟਰੀ ਮੁੱਖ ਸੰਚਾਲਕ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਭਾਵਾਧਸ ਆਗੂ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਧੀਂਗਾਨ ...

ਪੂਰੀ ਖ਼ਬਰ »

ਭਾਰਤ ਨੂੰ ਕਿਸੇ ਵੀ ਧਰਮ ਜਾਂ ਜਾਤ ਵਿਚ ਵੰਡਣ ਬਾਰੇ ਸੰਵਿਧਾਨ ਵਿਚ ਕਿਤੇ ਵੀ ਨਹੀਂ ਲਿਖਿਆ-ਡਾ: ਮੇਘਰਾਜ ਸਿੰਘ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਡਾ: ਮੇਘਰਾਜ ਸਿੰਘ ਨੇ ਸਥਾਨਕ ਜੋਧੇਵਾਲ ਬਸਤੀ ਵਿਖੇ ਜ਼ੋਨ-3 ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਕਿਸੇ ਵੀ ਧਰਮ ਜਾਂ ਜਾਤ ਵਿਚ ਵੰਡਣ ਦੀ ਸੰਵਿਧਾਨ ਵਿਚ ਕਿਤੇ ਵੀ ਗੱਲ ਨਹੀਂ ...

ਪੂਰੀ ਖ਼ਬਰ »

ਵੈਟਰਨਰੀ ਵਰਸਿਟੀ 'ਚ ਲੱਗਾ ਐਨ. ਐਸ. ਐਸ ਕੈਂਪ

ਲੁਧਿਆਣਾ, 22 ਮਈ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕੌਮੀ ਸੇਵਾ ਯੋਜਨਾ ਇਕਾਈ, ਐਨ.ਐਸ.ਐਸ ਦੇ ਵਿਦਿਆਰਥੀਆਂ ਨੇ ਭਾਰਤ ਸਰਕਾਰ ਦੀ ਮੁਹਿੰਮ ਸਵੱਛ ਭਾਰਤ ਅਭਿਆਨ ਦੇ ਤਹਿਤ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੀ ਸਫਾਈ ...

ਪੂਰੀ ਖ਼ਬਰ »

ਵਿੱਤੀ ਮੁਸ਼ਕਿਲਾਂ 'ਚ ਘਿਰੇ ਨਗਰ ਨਿਗਮ ਪ੍ਰਸ਼ਾਸਨ ਨੂੰ ਮਿਲੀ ਰਾਹਤ

ਲੁਧਿਆਣਾ, 22 (ਅਮਰੀਕ ਸਿੰਘ ਬੱਤਰਾ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਨਗਰ ਨਿਗਮ ਲੁਧਿਆਣਾ ਪ੍ਰਸ਼ਾਸਨ ਨੂੰ ਬੈਂਕ ਤੋਂ ਮਨਜੂਰ ਹੋਏ 100 ਕਰੋੜ ਦੇ ਕਰਜੇ ਵਿਚੋਂ ਬਕਾਇਆ 70 ਕਰੋੜ ਰੁਪਏ ਖਰਚ ਕਰਨ ਦੀ ਇਜਾਜਤ ਦਿੱਤੇ ਜਾਣ ਕਾਰਨ ਸ਼ਹਿਰ ਦੇ ਰੁਕੇ ਵਿਕਾਸ ਕਾਰਜ ਜਲਦੀ ...

ਪੂਰੀ ਖ਼ਬਰ »

ਲਾਲੀ ਦੀ ਅਗਵਾਈ 'ਚ ਵਫਦ ਡੀ.ਆਈ.ਜੀ. ਹੇਅਰ ਨੂੰ ਮਿਲਿਆ

ਲੁਧਿਆਣਾ, 22 ਮਈ (ਕਵਿਤਾ ਖੁੱਲਰ)-ਪੰਜਾਬ ਨੂੰ ਨਸ਼ਾਮੁਕਤ, ਅਪਰਾਧ ਮੁਕਤ ਅਤੇ ਭੈ-ਮੁਕਤ ਬਣਾ ਕੇ ਲੋਕਾਂ ਦੇ ਜਾਨ-ਮਾਲ ਦੀ ਸੁੱਰਖਿਆ ਨੂੰ ਯਕੀਨੀ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ, ਕਿਉਂਕਿ ਵਿਕਾਸ ਪੱਖੋਂ ਪਟੱੜੀ ਦੀ ਲੀਹੋ ਉਤਰ ਚੁੱਕੇ ਪੰਜਾਬ ਨੂੰ ਦੁਬਾਰਾ ...

ਪੂਰੀ ਖ਼ਬਰ »

ਸੰਤ ਸਰਵਣ ਦਾਸ ਦੀ ਅਗਵਾਈ ਹੇਠ ਸ੍ਰੀ ਚਰਨ ਛੋਹ ਗੰਗਾ ਦੇ ਦਰਸ਼ਨਾਂ ਲਈ ਬੱਸ ਸੇਵਾ ਰਵਾਨਾ

ਲੁਧਿਆਣਾ, 22 ਮਈ (ਕਵਿਤਾ ਖੁੱਲਰ)-ਆਲ ਇੰਡੀਆ ਆਦਿ ਧਰਮ ਮਿਸ਼ਨ-ਭਾਰਤ ਵੱਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮਿ੍ਤ-ਕੁੰਡ) ਸੱਚਖੰਡ ਸਾਹਿਬ ਖੁਰਾਲਗੜ੍ਹ ਦੇ ਦਰਸ਼ਨਾਂ ਲਈ ਇਕ ਬੱਸ ਸੇਵਾ ਸ਼ੁਰੂ ਕੀਤੀ ਗਈ | ਇਸ ਬੱਸ ਸੇਵਾ ਨੂੰ ਆਲ ਇੰਡੀਆ ...

ਪੂਰੀ ਖ਼ਬਰ »

10ਵੀਂ ਪਾਸ ਗੌਰਮਿੰਟ ਇੰਪਲਾਈਜ਼ ਵਰਕਰ ਯੂਨੀਅਨ ਵੱਲੋਂ ਵਿਧਾਇਕ ਵੈਦ ਨੰੂ ਮੰਗ-ਪੱਤਰ

ਲੁਧਿਆਣਾ, 22 ਮਈ (ਸਲੇਮਪੁਰੀ)-10ਵੀਂ ਪਾਸ ਗੌਰਮਿੰਟ ਇੰਪਲਾਈਜ਼ ਵਰਕਰ ਯੂਨੀਅਨ ਲੁਧਿਆਣਾ ਦਾ ਇਕ ਵਫਦ ਜਿਸ ਦੀ ਕਨਵੀਨਰ ਮਲਕੀਤ ਸਿੰਘ ਮਾਲੜਾ, ਪਿਆਰਾ ਸਿੰਘ, ਸਕੰਦਰ ਸਿੰਘ ਅਤੇ ਦਿਆ ਚੰਦ ਕਰ ਰਹੇ ਸਨ, ਵੱਲੋਂ ਮੰਗਾਂ ਨੰੂ ਲੈ ਕੇ ਵਿਧਾਇਕ ਕੁਲਦੀਪ ਸਿੰਘ ਵੈਦ ਨੰੂ ਇਕ ਮੰਗ ...

ਪੂਰੀ ਖ਼ਬਰ »

ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੰਜ ਖਿਲਾਫ਼ ਕੇਸ ਦਰਜ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਓ. ਪੀ. ਸੀਕਰੀ ਵਾਸੀ ਇੰਡਸਟਰੀ ਏਰੀਆ ਦੀ ਸ਼ਿਕਾਇਤ 'ਤੇ ਜੀ. ਐਨ. ਚੰਦਰਾ, ਨਰਾਇਅਨ ਮੈਣੀ, ਜੀ. ਸੀ. ਪੁਰਥੀ, ਜੀ. ਸੀ. ਹਰਸਾ ਅਤੇ ਚੰਦਰਾ ਰਾਜੂ ਖਿਲਾਫ ਧਾਰਾ 420/120ਬੀ ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ...

ਪੂਰੀ ਖ਼ਬਰ »

ਸੀਸੁੂ ਦਾ 48 ਮੈਂਬਰੀ ਵਫ਼ਦ ਥਾਈਲੈਂਡ ਪ੍ਰਦਰਸ਼ਨੀ 'ਚ ਹਿੱਸਾ ਲੈਣ ਉਪਰੰਤ ਲੁਧਿਆਣਾ ਪੁੱਜਾ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਦਾ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿਚ 12 ਔਰਤ ਸਨਅਤਕਾਰਾਂ ਸਮੇਤ 48 ਮੈਂਬਰੀ ਵਫ਼ਦ ਥਾਈਲੈਂਡ ਵਿਖੇ ਲੱਗੀ 'ਇੰਟਰਮੈਚ-2017' ਤੇ ਸ਼ੀਟ ਮੈਟਲ ਏਸ਼ੀਆ-2017 ਵਿਚ ਹਿੱਸਾ ਲੈਣ ...

ਪੂਰੀ ਖ਼ਬਰ »

ਕਿਸਾਨ ਦੀ ਮੌਤ ਲਈ ਜਿੰਮੇਵਾਰ ਲੋਕਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ

ਡੇਹਲੋਂ/ਆਲਮਗੀਰ, 22 ਮਈ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਦੇ ਪਿੰਡ ਸ਼ੰਕਰ ਦਾ ਕਿਸਾਨ ਗੁਰਜੀਤ ਸਿੰਘ ਜੋ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਾ ਜਨਰਲ ਸਕੱਤਰ ਸੀ ਵੱਲੋਂ 15 ਅਪ੍ਰੈਲ 2017 ਨੂੰ ਆਪਣੀ ਮੋਟਰ 'ਤੇ ਖੜੇ ...

ਪੂਰੀ ਖ਼ਬਰ »

ਟਰੈਕਟਰ ਪਾਰਟਸ 'ਤੇ 28 ਪ੍ਰਤੀਸ਼ਤ ਜੀ. ਐਸ. ਟੀ. ਦੀ ਦਰ ਤੈਅ ਮਾਰੂ ਫ਼ੈਸਲਾ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਲੁਧਿਆਣਾ ਟ੍ਰੈਕਟਰ ਪਾਰਟਸ ਮੈਨੂੰਫੈਕਚਰਜ਼ ਐਾਡ ਟ੍ਰੇਡਰਜ਼ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਨੂਪ ਸੱਗੜ ਦੀ ਅਗਵਾਈ ਵਿਚ ਮਿਲਰਗੰਜ ਵਿਖੇ ਹੋਈ | ਜਿਸ ਵਿਚ ਉਨ੍ਹਾਂ ਨੇ ਟਰੈਕਟਰ ਪਾਰਟਸ 'ਤੇ 28 ਪ੍ਰਤੀਸ਼ਤ ਜੀ.ਐਸ.ਟੀ. ਦਰ ...

ਪੂਰੀ ਖ਼ਬਰ »

ਵੱਖ-ਵੱਖ ਸ਼ਖ਼ਸੀਅਤ ਵੱਲੋਂ ਮਾਤਾ ਜੁਗਿੰਦਰ ਕੌਰ ਨੂੰ ਸ਼ਰਧਾਂਜਲੀ

ਲੁਧਿਆਣਾ, 22 ਮਈ (ਭੁਪਿੰਦਰ ਸਿੰਘ ਬਸਰਾ)-ਕਾਰੋਬਾਰੀ ਜਸਮੀਤ ਸਿੰਘ ਮਨੀ ਦੇ ਮਾਤਾ ਜੀ ਅਤੇ ਸ: ਜੈਮਲ ਸਿੰਘ ਦੀ ਪਤਨੀ ਬੀਬੀ ਜੁਗਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਉਪਰੰਤ ਅੰਤਿਮ ਅਰਦਾਸ ਅੱਜ ਗੁਰੁਦੂਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ...

ਪੂਰੀ ਖ਼ਬਰ »

ਕੋਕਾ ਕੋਲਾ-ਏਵਨ ਸਾਇਕਲ ਅਤੇ ਉਲੰਪੀਅਨ ਪਿ੍ਥੀਪਾਲ ਸਿੰਘ ਜਰਖੜ ਖੇਡਾਂ ਰਾਮਪੁਰ ਕਲੱਬ ਸੈਮੀਫਾਈਨਲ ਅਤੇ ਕਿਲ੍ਹਾ ਰਾਏਪੁਰ ਤੇ ਮੋਗਾ ਕੁਆਰਟਰ ਫਾਈਨਲ ਵਿੱਚ ਪੁੱਜੇ

ਡੇਹਲੋਂ/ਆਲਮਗੀਰ, 22 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਕੋਕਾ ਕੋਲਾ-ਏਵਨ ਸਾਇਕਲ ਜਰਖੜ ਖੇਡਾਂ ਤੇ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਅੱਜ ਜਿੱਥੇ ਨੀਟ੍ਹਾ ਕਲੱਬ ...

ਪੂਰੀ ਖ਼ਬਰ »

ਪਿਛਲੇ ਪੰਜ ਸਾਲਾਂ ਦੌਰਾਨ ਬਹੁਤੇ ਵਾਰਡਾਂ 'ਚ ਵਿਕਾਸ ਨਹੀਂ ਹੋਇਆ-ਕੜਵਲ

ਲੁਧਿਆਣਾ, 22 ਮਈ (ਕਵਿਤਾ ਖੁੱਲਰ)-ਕਾਂਗਰਸੀ ਆਗੂ ਕਰਮਜੀਤ ਸਿੰਘ ਕੜਵਲ ਨੇ ਵਾਰਡ ਨੰ:48 ਵਿਚ ਵਾਰਡ ਨਿਵਾਸੀਆਂ ਦੀ ਇਕ ਮੀਟਿੰਗ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਅਕਾਲੀ ਦਲ ਨਾਲ ਸਬੰਧਿਤ ਕੌਾਸਲਰਾਂ ਦੇ ਵਾਰਡਾਂ ਵਿਚ ਤਾਂ ਵਿਕਾਸ ਹੋਇਆ ਹੀ ਨਹੀਂ ...

ਪੂਰੀ ਖ਼ਬਰ »

ਪਿਛਲੇ ਪੰਜ ਸਾਲਾਂ ਦੌਰਾਨ ਬਹੁਤੇ ਵਾਰਡਾਂ 'ਚ ਵਿਕਾਸ ਨਹੀਂ ਹੋਇਆ-ਕੜਵਲ

ਲੁਧਿਆਣਾ, 22 ਮਈ (ਕਵਿਤਾ ਖੁੱਲਰ)-ਕਾਂਗਰਸੀ ਆਗੂ ਕਰਮਜੀਤ ਸਿੰਘ ਕੜਵਲ ਨੇ ਵਾਰਡ ਨੰ:48 ਵਿਚ ਵਾਰਡ ਨਿਵਾਸੀਆਂ ਦੀ ਇਕ ਮੀਟਿੰਗ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਅਕਾਲੀ ਦਲ ਨਾਲ ਸਬੰਧਿਤ ਕੌਾਸਲਰਾਂ ਦੇ ਵਾਰਡਾਂ ਵਿਚ ਤਾਂ ਵਿਕਾਸ ਹੋਇਆ ਹੀ ਨਹੀਂ ...

ਪੂਰੀ ਖ਼ਬਰ »

ਮਨੁੱਖੀ ਸਮਾਜ ਦਾ ਵਿਕਾਸ, ਕਿਰਤ ਦੇ ਅਮਲ ਦਾ ਇਤਿਹਾਸ ਹੈ-ਅੰਮਿ੍ਤ ਪਾਲੂ

ਲੁਧਿਆਣਾ, 22 ਮਈ (ਕਵਿਤਾ ਖੁੱਲਰ)-ਤਰਕਸ਼ੀਲ ਸੁਸਾਇਟੀ ਪੰਜਾਬ ਲੁਧਿਆਣਾ ਇਕਾਈ ਵੱਲੋਂ 'ਇਤਿਹਾਸਕ ਪਦਾਰਥਵਾਦ' ਵਿਸ਼ੇ ਉਪਰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਦੇ ਤੌਰ 'ਤੇ ਪਹੰੁਚੇ ਅੰਮਿ੍ਤ ...

ਪੂਰੀ ਖ਼ਬਰ »

ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਯਤਨਾਂ ਦੀ ਸਹਾਇਤਾ ਕਰਨ ਲਈ ਰੂਪ ਰੇਖਾ ਤਿਆਰ ਕਰਾਂਗੇ-ਜਾਨੀ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਅਨੇਕਾਂ ਹੀ ਸੁਪਰਹਿੱਟ ਪੰਜਾਬੀ ਗੀਤ ਲਿਖਣ ਵਾਲੇ ਗੀਤਕਾਰ ਜਾਨੀ ਅੱਜ ਵੀਡੀਉ ਡਾਇਰੈਕਟਰ ਅਰਵਿੰਦਰ ਖਹਿਰਾ, ਰੈਪਰ ਬਿਲੰਗ ਸਿੰਘ, ਜੋਤ ਕੂੰਮ ਕਲਾਂ ਤੇ ਹਰਮਨ ਬੁੱਟਰ ਦੇ ਨਾਲ ਮਨੁੱਖਤਾ ਦੀ ਸੇਵਾ ਟਰੱਸਟ ਵੱਲੋਂ ਸਥਾਨਕ ਹੰਬੜ੍ਹਾ ਰੋਡ ...

ਪੂਰੀ ਖ਼ਬਰ »

ਦੇਹ ਵਪਾਰ ਦੇ ਅੱਡੇ 'ਤੇ ਛਾਪੇਮਾਰੀ ਦੌਰਾਨ 6 ਔਰਤਾਂ ਸਮੇਤ 11 ਕਾਬੂ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸਲੇਮਟਾਬਰੀ ਦੇ ਇਲਾਕੇ ਸੇਖੇਵਾਲ ਵਿਚ ਛਾਪਾਮਾਰੀ ਕਰਕੇ 6 ਔਰਤਾਂ ਸਮੇਤ 11 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਏ. ਡੀ. ਸੀ. ਪੀ. ਰਤਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਥਾਣਾ ...

ਪੂਰੀ ਖ਼ਬਰ »

ਸੀ.ਪੀ.ਐਮ. ਵੱਲੋਂ ਕੈਪਟਨ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਰੋਸ ਪ੍ਰਦਰਸ਼ਨ-ਡੀ. ਸੀ. ਨੂੰ ਮੰਗ-ਪੱਤਰ ਸੌਾਪਿਆ

ਲੁਧਿਆਣਾ, 22 ਮਈ (ਪੁਨੀਤ ਬਾਵਾ)-ਪੰਜਾਬੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿਚ ਅੱਜ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਸਕੱਤਰ ਕਾਮਰੇਡ ...

ਪੂਰੀ ਖ਼ਬਰ »

ਹਥਿਆਰਬੰਦ ਲੁਟੇਰੇ 50 ਹਜ਼ਾਰ ਦੀ ਨਕਦੀ ਖੋਹ ਕੇ ਫ਼ਰਾਰ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਭਾਰਤੀ ਕਲੋਨੀ ਵਿਚ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਪਾਸੋਂ 50 ਹਜਾਰ ਦੀ ਨਕਦੀ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਬੰਦਾ ਬਹਾਦਰ ਨਗਰ ਦਾ ...

ਪੂਰੀ ਖ਼ਬਰ »

ਮੁਕੱਦਮੇ ਦੀ ਫਾਈਲ ਖੁਰਦ ਬੁਰਦ ਕਰਨ ਵਾਲੇ ਸੇਵਾ ਮੁਕਤ ਇੰਸਪੈਕਟਰ ਖਿਲਾਫ਼ ਕੇਸ ਦਰਜ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਮੁਕੱਦਮੇ ਦੀ ਫਾਈਲ ਖੁਰਦ ਬੁਰਦ ਕਰਨ ਵਾਲੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਖਿਲਾਫ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਇੰਸਪੈਕਟਰ ਰਾਜਵੰਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਗੁਰਮਤਿ ਸਮਾਗਮ ਕਰਾਇਆ

ਲੁਧਿਆਣਾ, 22 ਮਈ (ਅਮਰੀਕ ਸਿੰਘ ਬੱਤਰਾ)-ਗੁਰੂ ਰਾਮਦਾਸ ਸੰਗਤ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਫਤਾਵਾਰੀ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਪੁਰਾਣੀ ਸਬਜੀ ਮੰਡੀ ਵਿਖੇ ਕਰਾਇਆ ਗਿਆ | ਪ੍ਰਧਾਨ ਤਰਨਜੀਤ ਸਿੰਘ ਅਤੇ ਜਨਰਲ ਸਕੱਤਰ ...

ਪੂਰੀ ਖ਼ਬਰ »

ਰਾਸ਼ਨ ਡੀਪੂ ਹੋਲਡਰਾਂ ਦੀ ਮਹੱਤਵਪੂਰਨ ਬੈਠਕ ਹੋਈ

ਲੁਧਿਆਣਾ, 22 ਮਈ (ਜੁਗਿੰਦਰ ਸਿੰਘ ਅਰੋੜਾ)-ਰਾਸ਼ਨ ਡਿਪੂ ਹੋਲਡਰਾਂ ਦੀ ਇਕ ਮਹੱਤਵਪੂਰਨ ਬੈਠਕ ਚੜ੍ਹਦੀ ਕਲਾ ਰਾਸ਼ਨ ਡਿਪੂ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਬੈਠਕ ਵਿਚ ...

ਪੂਰੀ ਖ਼ਬਰ »

ਪਾਰਟੀ 'ਚ ਕੋਈ ਧੜੇਬੰਦੀ ਨਹੀਂ, ਸਾਰੇ ਆਗੂ ਅਤੇ ਵਰਕਰ ਇਕਮੁੱਠ ਹਨ-ਤੋਤਾ ਸਿੰਘ

ਲੁਧਿਆਣਾ, 22 ਮਈ (ਬੀ.ਐਸ.ਬਰਾੜ)-ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਹਾਰ ਦੇ ਕਾਰਨ ਦਾ ਪਤਾ ਲਾਉਣ ਲਈ ਲੁਧਿਆਣਾ ਦੇ ਹਲਕਾ ਆਤਮ ਨਗਰ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਮੀਟਿੰਗ ਵਿਚ ਹਾਰ ਦੇ ਕਾਰਨ ਜਾਨਣ ਲਈ ਪਹੁੰਚੇ ਸਾਬਕਾ ...

ਪੂਰੀ ਖ਼ਬਰ »

ਗੁਰਗਿਆਨ ਵਿਹਾਰ ਵੈੱਲਫੇਅਰ ਐਸੋਸੀਏਸ਼ਨ ਦੇ ਸੰਵਿਧਾਨ ਨੂੰ ਅੱਖੋਂ ਪਰੋਖੇ ਕਰ ਕੇ ਚੋਣ ਕਰਾਉਣ ਦਾ ਦੋਸ਼

ਲੁਧਿਆਣਾ, 22 ਮਈ (ਅਮਰੀਕ ਸਿੰਘ ਬੱਤਰਾ)-ਗੁਰਗਿਆਨ ਵਿਹਾਰ ਵੈਲਫੇਅਰ ਐਸੋਸੀਏਸ਼ਨ ਦੇ ਸੰਵਿਧਾਨ ਨੂੰ ਅੱਖੋਂ ਪਰੋਖੇ ਕਰਕੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਕਾਲੜਾ ਵੱਲੋਂ ਕੀਤੀ ਗਈ ਚੋਣ ਗੈਰਕਾਨੂੰਨੀ ਹੈ ਕਿਉਂਕਿ ਸੰਵਿਧਾਨ ਅਨੁਸਾਰ ਵਰਤਮਾਨ ਪ੍ਰਧਾਨ ਦੇ ਅਸਤੀਫੇ ...

ਪੂਰੀ ਖ਼ਬਰ »

ਗੁਰਬਾਣੀ ਦੇ ਆਸਰੇ ਨਾਲ ਹਰ ਮੁਸ਼ਕਿਲ ਦੂਰ ਹੋ ਜਾਦੀ ਹੈ-ਜਥੇਦਾਰ ਢੋਲਣਵਾਲ

ਭਾਮੀਆਂ ਕਲਾਂ 22 ਮਈ (ਰਜਿੰਦਰ ਸਿੰਘ ਮਹਿਮੀ)-ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨ ਨੂੰ ਇਸ ਮਾੜੀ ਲਾਅਣਤ ਨੂੰ ਤਿਆਗ ਕੇ ਗੁਰਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ ਲਈ ਸਾਨੂੰ ਸਾਰਿਆਂ ਅੱਗੇ ਹੋ ਕੇ ਉਪਰਾਲਾ ਕਰਨਾ ਚਾਹੀਦਾ ਹੈ | ਕਿਉ ਕਿ ਗੁਰਬਾਣੀ ਦਾ ਆਸਰੇ ਹਰ ...

ਪੂਰੀ ਖ਼ਬਰ »

ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ-ਬਿੱਟੂ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਮੇਹਨਤੀ ਵਰਕਰਾਂ ਨੂੰ ਪਾਰਟੀ ਵਿਚ ਢੁਕਵਾਂ ਸਨਮਾਨ ਦਿੱਤਾ ਜਾਵੇਗਾ | ਬਿੱਟੂ ਅੱਜ ਮਾਡਲ ਟਾਊਨ ਵਿਚ ...

ਪੂਰੀ ਖ਼ਬਰ »

ਬਿਨਾਂ ਵਿਤਕਰਾਂ ਵਿਕਾਸ ਕਾਰਜ ਕਰਵਾਏ ਜਾਣਗੇ-ਸਤਵਿੰਦਰ ਬਿੱਟੀ

ਭਾਮੀਆਂ ਕਲਾਂ 22 ਮਈ (ਰਜਿੰਦਰ ਸਿੰਘ ਮਹਿਮੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਤਾਜਪੁਰ ਬੇਟ ਵਿਖੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੀ ਬੀਬੀ ਸਤਵਿੰਦਰ ਬਿੱਟੀ ਨੇ ਸਮਸ਼ਾਨ ਘਾਟ ਵਿਖੇ 3,94000/ਰੁਪਏ ਦੀ ਲਾਗਤ ਬਣਨ ਵਾਲੇ ਸ਼ੈਡ ਦੇ ਕੰਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਲੁਹਾਰਾ ਵਿਖੇ ਕਾਂਗਰਸੀਆਂ ਨੇ ਰਾਜੀਵ ਗਾਂਧੀ ਦੀ ਬਰਸੀ ਮਨਾਈ

ਡਾਬਾ/ਲੁਹਾਰਾ, 22 ਮਈ (ਕੁਲਵੰਤ ਸਿੰਘ ਸੱਪਲ)-ਸੁੰਦਰ ਨਗਰ ਲੁਹਾਰਾ ਵਾਰਡ ਨੰਬਰ 73 ਵਿਖੇ ਜ਼ਿਲ੍ਹਾ ਯੂਥ ਕਾਂਗਰਸ ਜਨਰਲ ਸਕੱਤਰ ਹਰਭਜਨ ਸਿੰਘ ਲੁਹਾਰਾ ਦੀ ਅਗਵਾਈ ਹੇਠ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 26ਵੀਂ ਬਰਸੀ ਨੂੰ ਬਲਿਦਾਨ ਦਿਵਸ ਵਜੋਂ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਵਫ਼ਦ ਸਿਹਤ ਮੰਤਰੀ ਨੰੂ ਮਿਲਿਆ

ਲੁਧਿਆਣਾ, 22 ਮਈ (ਸਲੇਮਪੁਰੀ)-ਮੈਡੀਕਲ ਪੈਰਕਟੀਸਨਰ ਐਸੋਸੀਏਸ਼ਨ ਦਾ ਇਕ ਵਫਦ ਸਿਹਤ ਮੰਤਰੀ ਬ੍ਰਹਿਮ ਮਹਿੰਦਰਾ ਅਤੇ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੰੂ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਸਹਿਤ ਜਾਣੂ ਕਰਾਇਆ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX