ਤਾਜਾ ਖ਼ਬਰਾਂ


ਪੁਲਸ ਥਾਣਾ ਸਿਟੀ ਦੇ ਬਾਹਰ ਅਣਪਛਾਤਿਆਂ ਨੇ ਮਾਰੀਆ ਡਿੰਪੀ ਪਾਸੀ ਦੇ ਗੋਲੀਆਂ
. . .  1 day ago
ਫ਼ਿਰੋਜ਼ਪੁਰ ,23 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) -ਪੁਲਿਸ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਨੌਜਵਾਨ ਡਿੰਪੀ ਪਾਸੀ ਦੇ ਉੱਪਰ ਜਾਨ ਲੇਵਾ ਹਮਲਾ ਕਰਦਿਆ ਸਿੱਧੀਆਂ ਗੋਲੀਆਂ ਮਾਰੀਆਂ ...
ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  1 day ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਜਲੰਧਰ 23 ਅਕਤੂਬਰ (ਐਮ.ਐਸ. ਲੋਹੀਆਂ) - ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈਂਗਸਟਰ ਹਰਮਿੰਦਰ...
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  1 day ago
ਰੂੜੇਕੇ ਕਲਾਂ 23 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮਲਕੀਅਤ ਵਾਲੀਆਂ ਜਾਂ ਕਮੇਟੀ ਦੇ ਪ੍ਰਬੰਧ ਹੇਠ ਜ਼ਮੀਨਾਂ ਜਿੱਥੇ ਵੀ ਮੌਜੂਦ ਹਨ। ਜਿਸ ਵਿਚ ਕਿ ਝੋਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਹੋਈ ਹੈ। ਝੋਨੇ ਦੀ ਪਰਾਲੀ ਨੂੰ ਅੱਗ...
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  1 day ago
ਪਟਿਆਲਾ, 23 ਅਕਤੂਬਰ (ਅਮਨਦੀਪ ਸਿੰਘ)- 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ-ਦਿਲੀ ਕਾਰਨ ਪੂਰੀ ਦੁਨੀਆ ਅੰਦਰ...
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  1 day ago
ਜਲੰਧਰ, 23 ਅਕਤੂਬਰ- ਥਾਣਾ ਫਿਲੌਰ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ, 5 ਰੋਂਦ, 2 ਮੈਗਜ਼ੀਨ ਅਤੇ...
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  1 day ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  1 day ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  1 day ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  1 day ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  1 day ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  1 day ago
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  1 day ago
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  1 day ago
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  1 day ago
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  1 day ago
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  1 day ago
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  1 day ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  1 day ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  1 day ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  1 day ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  1 day ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  1 day ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  1 day ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  1 day ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  1 day ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  1 day ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  1 day ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  1 day ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  1 day ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਅੱਜ ਦਾ ਵਿਚਾਰ
. . .  1 day ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  2 days ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  2 days ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  2 days ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  2 days ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  2 days ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  2 days ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  2 days ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  2 days ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਰੂਪਨਗਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ ਸ਼ਰੂਤੀ ਵੋਹਰਾ 98.77 ਫ਼ੀਸਦੀ ਨੰਬਰ ਲੈ ਕੇ ਸੂਬੇ 'ਚੋਂ ਅੱਵਲ

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜੇ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਸ਼ਰੂਤੀ ਵੋਹਰਾ ਪੁੱਤਰੀ ਦਵਿੰਦਰ ਕੁਮਾਰ ਵੋਹਰਾ ਨੇ 650 'ਚੋਂ 642 ਅੰਕ (98.77ਫ਼ੀਸਦੀ) ਲੈ ਕੇ ਪੰਜਾਬ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ | ਇਸੇ ਸਕੂਲ ਦੀਆਂ ਤਿੰਨ ਹੋਰ ਵਿਦਿਆਰਥਣਾਂ ਸਮੇਤ ਰੂਪਨਗਰ ਜ਼ਿਲ•ੇ ਦੀਆਂ ਕੁੱਲ 6 ਕੁੜੀਆਂ ਨੇ ਮੈਰਿਟ ਪ੍ਰਾਪਤ ਕਰਕੇ ਜ਼ਿਲ•ੇ 'ਚੋਂ ਬਾਜ਼ੀ ਮਾਰੀ ਹੈ | ਸ਼ਰੂਤੀ ਵੋਹਰਾ ਨੇ ਕਿਹਾ ਕਿ ਉਸ ਦਾ ਇੰਜੀਨੀਅਰ ਬਣਨ ਦਾ ਸੁਪਨਾ ਹੈ ਜਿਸ ਦੀ ਪ੍ਰਾਪਤੀ ਲਈ ਉਹ ਸਖ਼ਤ ਮਿਹਨਤ ਕਰੇਗੀ | ਸ਼ਰੂਤੀ ਦੀ ਇਸ ਪ੍ਰਾਪਤੀ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਸਮੇਤ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ਼ ਨੇ ਨਕਦ ਇਨਾਮ ਭੇਟ ਕੀਤੇ ਹਨ | ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਹਨ ਸਿੰਘ ਲਹਿਲ, ਜ਼ਿਲ•ਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਲਵੀਰ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਸੰਦੀਪ ਕੁਮਾਰ ਪਾਠਕ ਨੇ ਵਧਾਈ ਦਿੱਤੀ ਹੈ | ਸ਼ਰੂਤੀ ਸਮੇਤ ਮੈਰਿਟ 'ਚ ਆਈਆਂ ਕਿਰਨਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ 650 'ਚੋਂ 635 ਅੰਕ (8ਵਾਂ ਰੈਂਕ), ਹਰਮਨ ਕੌਰ ਪੁੱਤਰੀ ਮੱਖਣ ਸਿੰਘ 650 'ਚੋਂ 628 ਅੰਕ (22ਵਾਂ ਰੈਂਕ) ਅਤੇ ਚੇਤਨਾ ਪੁੱਤਰੀ ਪਿੰ੍ਰਸ ਕੁਮਾਰ ਨੇ 650 'ਚੋਂ 621 (95.54 ਫ਼ੀਸਦੀ) ਸਾਰੀਆਂ ਡੀ.ਏ.ਵੀ. ਪਬਲਿਕ ਸੀਨੀਅਰ ਸਕੈਂਡਰੀ ਸਕੂਲ ਰੂਪਨਗਰ, ਸੁਖਜੀਤ ਕੌਰ ਪੁੱਤਰੀ ਗੁਰਮੇਲ ਸਿੰਘ ਸਰਕਾਰੀ ਹਾਈ ਸਕੂਲ ਕਲਿੱਤਰਾਂ ਨੇ 650 'ਚੋਂ 623 ਅੰਕ (95.85) ਅਤੇ ਵਿੰਬਲ ਆਹਲੂਵਾਲੀਆ ਪੁੱਤਰੀ ਕਮਲਦੀਪ ਸਿੰਘ ਦਿਆ ਨੰਦ ਪਬਲਿਕ ਸਕੂਲ ਨਵਾਂ ਨੰਗਲ ਨੇ ਮੈਰਿਟ ਪ੍ਰਾਪਤ ਕੀਤੀ ਹੈ ਅਤੇ ਜ਼ਿਲ•ਾ ਰੂਪਨਗਰ 'ਚ ਮੋਹਰੀ ਰਹੀਆਂ ਹਨ |
ਚੰਗਰ ਦੇ ਪਿੰਡ ਧਨੇੜਾ ਦੀ ਮਨਜਿੰਦਰ ਕੌਰ ਨੇ ਲਿਆ ਮੈਰਿਟ 'ਚ ਸਥਾਨ
ਸ੍ਰੀ ਅਨੰਦਪੁਰ ਸਾਹਿਬ, (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਦੇ ਪਿੰਡ ਧਨੇੜਾ ਦੀ ਜੰਮਪਲ ਮਨਜਿੰਦਰ ਕੌਰ ਪੁੱਤਰੀ ਹਾਕਮ ਰਾਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ 'ਚ 650 ਅੰਕਾਂ 'ਚੋਂ 621 ਅੰਕ ਪ੍ਰਾਪਤ ਕਰਕੇ ਜਿੱਥੇ ਮੈਰਿਟ 'ਚ ਪੂਰੇ ਪੰਜਾਬ 'ਚੋਂ 316ਵਾਂ ਸਥਾਨ ਪ੍ਰਾਪਤ ਕੀਤਾ ਹੈ ਉੱਥੇ ਹੀ ਜ਼ਿਲ੍ਹਾ ਨਵਾਂਸ਼ਹਿਰ 'ਚੋਂ ਚੌਥਾ ਸਥਾਨ ਹਾਸਲ ਕਰਨ ਦਾ ਵੱਡਾ ਮਾਣ ਪ੍ਰਾਪਤ ਕੀਤਾ ਹੈ | ਇਸ ਸੂਚਨਾ ਤੋਂ ਬਾਅਦ ਧਨੇੜਾ ਵਿਖੇ ਉਨ੍ਹਾਂ ਦੇ ਪਰਿਵਾਰ ਵੱਲੋਂ ਲੱਡੂ ਵੰਡੇ ਗਏ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਇਸ ਮੌਕੇ ਰਤਨ ਕੁਮਾਰ ਧਨੇੜਾ ਭਾਜਪਾ ਆਗੂ, ਸਰਪੰਚ ਜੀਤ ਰਾਮ ਲਖੇੜ, ਪੰਚ ਰਾਧੇ ਸ਼ਾਮ, ਪੰਚ ਅਮਿੱਤ ਰਾਮ, ਪੰਚ ਅਨੰਤ ਰਾਮ, ਚੌਧਰੀ ਪਹੂ ਲਾਲ, ਪੇ੍ਰਮ ਲਾਲ, ਮਨਜੀਤ ਕੌਰ ਆਦਿ ਹਾਜ਼ਰ ਸਨ |
ਸਰਕਾਰੀ ਹਾਈ ਸਕੂਲ ਪਿੰਡ ਕਲਿੱਤਰਾਂ ਦੀ ਸੁਖਜੀਤ ਕੌਰ ਮੈਰਿਟ 'ਚ
ਨੰਗਲ, (ਗੁਰਪ੍ਰੀਤ ਗਰੇਵਾਲ)-ਸਰਕਾਰੀ ਹਾਈ ਸਕੂਲ ਪਿੰਡ ਕਲਿੱਤਰਾਂ ਦੇ ਮੁੱਖ ਅਧਿਆਪਕ ਹਰੀ ਮਿੱਤਰ ਕਪਿਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸੁਖਜੀਤ ਕੌਰ ਸਪੁੱਤਰੀ ਗੁਰਮੇਲ ਸਿੰਘ ਨੇ ਦਸਵੀਂ ਜਮਾਤ 'ਚੋਂ 95.85 ਫੀਸਦੀ (623/650) ਅੰਕ ਹਾਸਲ ਕਰਕੇ ਪੰਜਾਬ 'ਚੋਂ 212ਵਾਂ ਰੈਂਕ ਪ੍ਰਾਪਤ ਕੀਤਾ ਹੈ | ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ 'ਚੋਂ ਸਿਰਫ ਸੁਖਜੀਤ ਕੌਰ ਹੀ ਅਜਿਹੀ ਵਿਦਿਆਰਥਣ ਹੈ ਜਿਸ ਦਾ ਨਾਂਅ ਮੈਰਿਟ ਸੂਚੀ 'ਚ ਆਇਆ ਹੈ | ਸੁਖਜੀਤ ਕੌਰ ਆਈ. ਏ. ਐਸ. ਅਫ਼ਸਰ ਬਣਨਾ ਚਾਹੁੰਦੀ ਹੈ |

ਏਡਿਡ ਸਕੂਲਾਂ 'ਚ 50 ਫ਼ੀਸਦੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵਿਦਿਆਰਥੀ ਮੈਰਿਟ ਸੂਚੀ 'ਚ ਛਾਏ

ਨੂਰਪੁਰ ਬੇਦੀ, 22 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਘੋਸ਼ਿਤ ਕੀਤੇ ਦਸਵੀਂ ਦੇ ਨਤੀਜਿਆਂ 'ਚ ਪੰਜਾਬ ਦੇ ਏਡਿਡ ਸਕੂਲਾਂ ਦੇ ਵਿਦਿਆਰਥੀਆਂ ਦੀ ਝੰਡੀ ਰਹੀ ਹੈ | ਪੰਜਾਬ 'ਚ ਪਹਿਲੇ ਸਥਾਨ 'ਤੇ ਆਈ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਡਾਕਟਰ ਬਣਨਾ ਚਾਹੁੰਦੀ ਹੈ ਮੈਰਿਟ 'ਚ ਆਈ ਵਿੰਬਲ ਆਹਲੂਵਾਲੀਆ

ਨੰਗਲ, (ਗੁਰਪ੍ਰੀਤ ਗਰੇਵਾਲ)-ਦਯਾਨੰਦ ਪਬਲਿਕ ਸਕੂਲ ਦੇ ਪਿੰ੍ਰਸੀਪਲ ਰਜਨੀ ਅਹੂਜਾ ਨੇ ਦੱਸਿਆ ਕਿ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਕੁਮਾਰੀ ਵਿੰਬਲ ਆਹਲੂਵਾਲੀਆ ਨੇ ਦਸਵੀਂ 'ਚੋਂ 95.80 ਫੀਸਦੀ ਅੰਕ ਹਾਸਲ ਕਰਕੇ ਮੈਰਿਟ ਲਿਸਟ 'ਚ ਥਾਂ ਬਣਾਈ ਹੈ | ਨਵਾਂ ਨੰਗਲ ਦੇ ...

ਪੂਰੀ ਖ਼ਬਰ »

ਗੈਰ ਇਰਾਦਤਨ ਹੱਤਿਆ ਦੇ ਮਾਮਲੇ 'ਚ 7 ਸਾਲ ਦੀ ਕੈਦ

ਰੂਪਨਗਰ, 22 ਮਈ (ਗੁਰਪ੍ਰੀਤ ਸਿੰਘ ਹੁੰਦਲ)-ਪਿੰਡ ਭੈਰੋਮਾਜਰਾ ਵਿਖੇ ਸਥਿਤ ਬਾਬਾ ਗੁਰੂ ਅਮਰਦਾਸ ਡੇਰੇ 'ਚ ਇਕ ਨੌਜਵਾਨ ਦੇ ਗੈਰ ਇਰਾਦਤਨ ਕਤਲ ਦੇ ਮਾਮਲੇ 'ਚ ਅਦਾਲਤ ਨੇ ਇਕ ਵਿਅਕਤੀ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਹਰਦੀਪ ਸਿੰਘ ਵਾਸੀ ਖੰਨਾ ਆਪਣੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਤਿੰਨ ਸਾਲਾ ਬੱਚੇ ਦੀ ਮੌਤ

ਰੂਪਨਗਰ, 22 ਮਈ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ 'ਚ ਹੋਏ ਇਕ ਦਰਦਨਾਕ ਹਾਦਸੇ 'ਚ ਇਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ | ਮਿ੍ਤਕ ਬੱਚੇ ਪਛਾਣ ਲਵਜੋਤ ਸਿੰਘ ਪੁੱਤਰ ਸਿਮਰਨਜੀਤ ਸਿੰਘ ਵਾਸੀ ਪਿੰਡ ਰੈਲੋਂ ਕਲਾਂ ਵਜੋਂ ਹੋਈ ਹੈ ਜਿਸ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਧੱਜੀਆਂ

ਕੀਰਤਪੁਰ ਸਾਹਿਬ, 22 ਮਈ (ਵਿਜੈਪਾਲ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਭਾਵੇਂ ਨਹਿਰਾਂ ਦੀਆਂ ਪਟੜੀਆਂ ਤੋਂ ਭਾਰੀ ਵਾਹਨਾਂ ਦੇ ਲੰਘਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ ਤੇ ਸਥਾਨਕ ਪ੍ਰਸ਼ਾਸਨ ਨੂੰ ਨਹਿਰਾਂ ਦੀਆ ਪਟੜੀਆਂ ਤੋਂ ਵਾਹਨਾਂ ਦੇ ...

ਪੂਰੀ ਖ਼ਬਰ »

ਗੈਰ ਇਰਾਦਤਨ ਹੱਤਿਆ ਦੇ ਮਾਮਲੇ 'ਚ 7 ਸਾਲ ਦੀ ਕੈਦ

ਰੂਪਨਗਰ, 22 ਮਈ (ਗੁਰਪ੍ਰੀਤ ਸਿੰਘ ਹੁੰਦਲ)-ਪਿੰਡ ਭੈਰੋਮਾਜਰਾ ਵਿਖੇ ਸਥਿਤ ਬਾਬਾ ਗੁਰੂ ਅਮਰਦਾਸ ਡੇਰੇ 'ਚ ਇਕ ਨੌਜਵਾਨ ਦੇ ਗੈਰ ਇਰਾਦਤਨ ਕਤਲ ਦੇ ਮਾਮਲੇ 'ਚ ਅਦਾਲਤ ਨੇ ਇਕ ਵਿਅਕਤੀ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਹਰਦੀਪ ਸਿੰਘ ਵਾਸੀ ਖੰਨਾ ਆਪਣੇ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਰੋਸ ਧਰਨਾ

ਸ੍ਰੀ ਅਨੰਦਪੁਰ ਸਾਹਿਬ, 22 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਮਿਡ-ਡੇ-ਮੀਲ ਵਰਕਰਜ ਯੂਨੀਅਨ ਵੱਲੋਂ ਸਥਾਨਕ ਬਲਾਕ ਪ੍ਰਾਇਮਰੀ ਤੇ ਸਿੱਖਿਆ ਦਫਤਰ ਵਿਖੇ ਬਲਾਕ ਪ੍ਰਧਾਨ ਹਰਮੇਸ਼ ਕੌਰ ਤੇ ਜਨਰਲ ਸਕੱਤਰ ਮਹਿੰਦਰ ਕੌਰ ਦੀ ਅਗਵਾਈ ਹੇਠ ਰੋਹ ਭਰਪੂਰ ਧਰਨਾ ਦਿੱਤਾ ਗਿਆ ...

ਪੂਰੀ ਖ਼ਬਰ »

ਵਿਦਿਆਰਥਣ ਮਨਪ੍ਰੀਤ ਕੌਰ ਨੇ ਡੀ. ਡੀ. ਪੰਜਾਬੀ ਦੇ ਪ੍ਰੋਗਰਾਮ 'ਚ ਦੂਜਾ ਸਥਾਨ ਹਾਸਲ ਕੀਤਾ

ਬੇਲਾ, 22 ਮਈ (ਮਨਜੀਤ ਸਿੰਘ ਸੈਣੀ)-ਸਰਕਾਰੀ ਹਾਈ ਸਕੂਲ ਝੱਲੀਆਂ ਖੁਰਦ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਪਿੰਡ ਭੈਣੀ ਨੇ ਡੀ. ਡੀ. ਪੰਜਾਬੀ ਚੈਨਲ ਜਲੰਧਰ ਤੇ ਆਯੋਜਿਤ ਪ੍ਰੋਗਰਾਮ ''ਕਿਸਮੇ ਕਿਤਨਾ ਹੈ ਦਮ'' ਵਿੱਚ ਦੂਜਾ ਸਥਾਨ ਹਾਸਿਲ ਕੀਤਾ | ਜੇਤੂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ 'ਚੋਂ ਸਾਰੇ ਅਧਿਕਾਰੀ ਰਹੇ ਨਦਾਰਦ

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੀ ਮੀਟਿੰਗ ਅੱਜ ਸਰਕਾਰੀ ਅਧਿਕਾਰੀਆਂ ਦੀ ਬੇਰੁਖ਼ੀ ਕਾਰਨ ਠੁੱਸ ਹੋ ਗਈ ਜਿਸ ਤੋਂ ਨਾਰਾਜ਼ ਹੋਏ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ ਸਮੇਤ ਉਪ ਚੇਅਰਮੈਨ ਨਿਪੁੰਨ ਸੋਨੀ, ...

ਪੂਰੀ ਖ਼ਬਰ »

ਮਾਨਸੂਨ ਤੋਂ ਪਹਿਲਾਂ ਸ਼ਹਿਰ ਦੇ ਨਾਲਿਆਂ ਦੀ ਢੁਕਵੀਂ ਸਫ਼ਾਈ ਕਰਵਾਈ ਜਾਵੇਗੀ-ਐਸ.ਡੀ.ਐਮ.

ਮੋਰਿੰਡਾ, 22 ਮਈ (ਕੰਗ)-ਮਾਨਸੂਨ ਸੀਜ਼ਨ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਵੱਡੇ ਨਾਲਿਆਂ ਦੀ ਢੁਕਵੀਂ ਸਫ਼ਾਈ ਕਰਵਾਈ ਜਾਵੇਗੀ | ਇਹ ਪ੍ਰਗਟਾਵਾ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਮੈਡਮ ਨਵਰੀਤ ਕੌਰ ਸੇਖੋਂ ਨੇ ਨਗਰ ਕੌਾਸਲ ਮੋਰਿੰਡਾ ਵਿਖੇ ਇੱਕ ਮੀਟਿੰਗ ਤੋਂ ਬਾਅਦ ਕੀਤਾ | ...

ਪੂਰੀ ਖ਼ਬਰ »

ਕਾਂਗਰਸ ਸਕਰਾਰ ਤੋਂ ਬੇਰੁਜ਼ਗਾਰ ਲਾਈਨਮੈਨ ਠੱਗਿਆ ਮਹਿਸੂਸ ਕਰਨ ਲੱਗੇ

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ)-ਅੱਜ ਬੇਰੋਜ਼ਗਾਰ ਲਾਈਨਮੈਨ ਯੂਨੀਅਨ ਜ਼ਿਲ੍ਹਾ ਰੋਪੜ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਭੋਲਾ ਸਿੰਘ ...

ਪੂਰੀ ਖ਼ਬਰ »

ਪਿੰਡ ਨਥਮਲਪੁਰ ਵਿਖੇ ਮੁੱਖ ਮੰਤਰੀ ਜਨਤਕ ਸੇਵਾਵਾਂ ਕੈਂਪ ਭਲਕੇ

ਮੋਰਿੰਡਾ, 22 ਮਈ (ਕੰਗ)-ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 24 ਮਈ ਨੂੰ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਨਜ਼ਦੀਕੀ ਪਿੰਡ ਨਥਮਲਪੁਰ ਮੁੱਖ ਮੰਤਰੀ ਜਨਤਕ ਸੇਵਾਵਾਂ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮੈਡੀਕਲ ਜਾਂਚ ਕੈਂਪ ਲਗਾਇਆ

ਨੂਰਪੁਰ ਬੇਦੀ, 22 ਮਈ (ਵਿੰਦਰਪਾਲ ਝਾਂਡੀਆਂ)-ਪਿੰਡ ਜਟਵਾਹੜ੍ਹ ਵਿਖੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਨੰਦਪਰ ਕੇਸ਼ੋ ਵਾਲਿਆਂ ਦੀ ਸਰਪ੍ਰਸਤੀ ਹੇਠ ਮੰਦਿਰ 'ਚ ਕਰਵਾਏ ਗਏ 16ਵੇਂ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰੇ ਮੌਕੇ 'ਤੇ ...

ਪੂਰੀ ਖ਼ਬਰ »

ਤਹਿਸੀਲਦਾਰ ਸੁਰਿੰਦਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਸ੍ਰੀ ਅਨੰਦਪੁਰ ਸਾਹਿਬ, 22 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਅੱਜ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ ਦੀ ਬਦਲੀ ਕਪੂਰਥਲਾ ਹੋਣ ਉਪਰੰਤ ਅਹਿਮਦਗੜ੍ਹ ਤੋਂ ਸੁਰਿੰਦਰਪਾਲ ਸਿੰਘ ਦਾ ਤਬਾਦਲਾ ਸ੍ਰੀ ਅਨੰਦਪੁਰ ਸਾਹਿਬ ਹੋਣ ਉਪਰੰਤ ...

ਪੂਰੀ ਖ਼ਬਰ »

ਪੁਲਿਸ ਨੇ ਗੇੜੀਆਂ ਮਾਰਦੇ ਨੌਜਵਾਨਾਂ ਨੂੰ ਪਾਈਆਂ ਭਾਜੜਾਂ

ਸ੍ਰੀ ਚਮਕੌਰ ਸਾਹਿਬ, 22 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਵੱਲੋਂ ਅੱਜ ਸਵੇਰੇ 7 ਵਜੇ ਤੋਂ ਵੱਖ-ਵੱਖ ਟੀਮਾਂ ਬਣਾ ਕੇ ਸਮੁੱਚੇ ਸਕੂਲਾਂ ਤੇ ਕਾਲਜ ਮੂਹਰੇ ਨਾਕੇ ਲਗਾ ਕੇ ਹੜਦੁੰਗ ਮਚਾਉਂਦੇ ਤੇ ਗੇੜੀਆਂ ਮਾਰਦੇ ਮਨਚਲੇ ਨੌਜਵਾਨਾਂ ਤੇ ਆਵਾਜਾਈ ਦੇ ਨਿਯਮਾਂ ਦੀਆਂ ...

ਪੂਰੀ ਖ਼ਬਰ »

ਬਾਹਤੀ ਮਹਾਂਸਭਾ ਦੀ ਮੀਟਿੰਗ

ਕੀਰਤਪੁਰ ਸਾਹਿਬ, 22 ਮਈ (ਢਿੱਲੋਂ)-ਨਜ਼ਦੀਕੀ ਪਿੰਡ ਕੋਟਲਾ ਪਾਵਰ ਹਾਊਸ ਵਿਖੇ ਬਾਹਤੀ ਬਰਾਦਰੀ ਦੇ ਲੋਕਾਂ ਨੇ ਇਕ ਮੀਟਿੰਗ ਕੀਤੀ | ਜਿਸ ਦੀ ਅਗਵਾਈ ਚੌਧਰੀ ਪੰਨਾ ਲਾਲ ਨੇ ਕੀਤੀ | ਉਨ੍ਹਾਂ ਬਾਹਤੀ ਬਰਾਦਰੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਪਲੇਟਫਾਰਮ 'ਤੇ ਇਕੱਠੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮੀਟਿੰਗ

ਮੋਰਿੰਡਾ, 22 ਮਈ (ਪਿ੍ਤਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮੀਟਿੰਗ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੌਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਯੂਨੀਅਨ ਆਗੂ ਅਮਨਪ੍ਰੀਤ ਸਿੰਘ ਮੋਰਿੰਡਾ ਨੇ ...

ਪੂਰੀ ਖ਼ਬਰ »

ਗਰਮੀ ਦੇ ਮੌਸਮ 'ਚ ਪਾਣੀ ਦਾ ਬਿੱਲ ਜਮ੍ਹਾਂ ਕਰਵਾਉਣ ਲਈ ਲੱਗ ਰਹੀਆਂ ਲੰਬੀਆਂ ਲਾਈਨਾਂ

ਨੂਰਪੁਰ ਬੇਦੀ, 22 ਮਈ (ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਜਨ ਸਿਹਤ ਵਿਭਾਗ ਦੇ ਨੂਰਪੁਰ ਬੇਦੀ ਦਫਤਰ ਵਿਖੇ ਆਖਰੀ ਤਾਰੀਕਾਂ ਨੂੰ ਲੰਮੀਆਂ-ਲੰਮੀਆਂ ਲਾਈਨਾਂ 'ਚ ਖੜ੍ਹ ਕੇ ਪਾਣੀ ਦੇ ਬਿੱਲ ਜਮ੍ਹਾਂ ਕਰਵਾਉਣੇ ਪੈ ਰਹੇ ਹਨ | ਜਿਸ ਕਾਰਨ ...

ਪੂਰੀ ਖ਼ਬਰ »

ਜ਼ੋਨਲ ਸਕੂਲ ਖੇਡਾਂ ਸਬੰਧੀ ਖੇਡ ਅਧਿਆਪਕਾਂ ਦੀਆਂ ਮੀਟਿੰਗਾਂ ਅੱਜ ਤੇ ਕੱਲ੍ਹ

ਨੂਰਪੁਰ ਬੇਦੀ, 22 ਮਈ (ਢੀਂਡਸਾ)-ਰੂਪਨਗਰ ਜ਼ਿਲ੍ਹੇ ਦੀਆਂ ਸ਼ੈਸ਼ਨ 2017-18 ਦੀਆਂ ਜ਼ੋਨਲ ਸਕੂਲ ਖੇਡਾਂ ਦੀ ਰੂਪ-ਰੇਖਾ ਤੈਅ ਕਰਨ ਅਤੇ ਜ਼ੋਨ ਪ੍ਰਧਾਨਾਂ ਤੇ ਸਕੱਤਰਾਂ ਦੀ ਚੋਣ ਲਈ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਦੀਆਂ ਮੀਟਿੰਗਾਂ 23 ਅਤੇ 24 ਮਈ ਨੂੰ ਰੱਖੀਆਂ ਗਈਆਂ ਹਨ | ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮੋਹਰੀ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ

ਸ੍ਰੀ ਅਨੰਦਪੁਰ ਸਾਹਿਬ, 22 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪਰਾਲੀ, ਨਾੜ ਅਤੇ ਫਸਲਾਂ ਦੀ ਹੋਰ ਰਹਿੰਦ-ਖੰੂਹਦ ਨਾ ਸਾੜਨ ਸਬੰਧੀ ਸਕੂਲੀ ਵਿਦਿਆਰਥੀਆਂ ਦੇ ਚਿੱਤਰ ਬਣਾਉਣ ਸਬੰਧੀ ਹੋਏ ਜ਼ਿਲ੍ਹ•ਾ ਪੱਧਰੀ ਮੁਕਾਬਲਿਆਂ 'ਚੋਂ ਸਥਾਨਕ ਸ਼ਹੀਦ ਸਿਪਾਹੀ ਪਰਗਨ ਸਿੰਘ ...

ਪੂਰੀ ਖ਼ਬਰ »

ਨਵੇਂ ਵਿਦਿਅਕ ਸੈਸ਼ਨ ਦੌਰਾਨ ਸੁਖਮਨੀ ਸਾਹਿਬ ਦੇ ਜਾਪ ਕਰਾਏ

ਬੇਲਾ, 22 ਮਈ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਸਮੂਹ ਸਟਾਫ, ਐਸ.ਐਮ.ਸੀ. ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਗ੍ਰਾਮ ਡੱਲਾ ਦੇ ਸਹਿਯੋਗ ਨਾਲ ਸਕੂਲ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ 2017 ਅਤੇ 18 ਦੇ ਨਵੇਂ ਵਿਦਿਅਕ ਸੈਸ਼ਨ ...

ਪੂਰੀ ਖ਼ਬਰ »

ਕੈਂਸਰ ਜਾਗਰੂਕਤਾ ਕੈਂਪ ਲਗਾਇਆ

ਨੂਰਪੁਰ ਬੇਦੀ, 22 ਮਈ (ਵਿੰਦਰਪਾਲ ਝਾਂਡੀਆਂ)-ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਇੰ: ਸੀ. ਐਚ. ਸੀ. ਨੂਰਪੁਰ ਬੇਦੀ ਦੀ ਅਗਵਾਈ ਹੇਠ ਸੀ. ਐਚ. ਸੀ. ਨੂਰਪੁਰ ਬੇਦੀ ਵਿਖੇ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ...

ਪੂਰੀ ਖ਼ਬਰ »

ਰੋਪੜ ਜ਼ਿਲ੍ਹੇ ਦੇ ਪੰਜ ਅਧਿਆਪਕ ਸੀ.ਸੀ.ਆਰ.ਟੀ. ਦੇ ਓਰੀਐਾਟੇਸ਼ਨ ਕੋਰਸ ਲਈ ਗੁਹਾਟੀ ਰਵਾਨਾ

ਨੂਰਪੁਰ ਬੇਦੀ, 22 ਮਈ (ਢੀਂਡਸਾ)-ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਦੀ ਸੰਸਥਾ ਸੈਂਟਰ ਫਾਰ ਕਲਚਰਲ ਰਿਸੋਰਸਜ਼ ਐਾਡ ਟਰੇਨਿੰਗ (ਸੀ.ਸੀ.ਆਰ.ਟੀ) ਵਲੋਂ 17 ਮਈ ਤੋਂ 6 ਜੂਨ ਤੱਕ ਗੁਹਾਟੀ (ਅਸਾਮ) ਵਿਖੇ ਲਗਾਏ ਜਾ ਰਹੇ ਓਰੀਐਾਟੇਸ਼ਨ ਕੋਰਸ ਵਿਚ ਰੋਪੜ ਜ਼ਿਲ੍ਹੇ ਤੋਂ 5 ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਰੂਪਨਗਰ, 22 ਮਈ (ਮਨਜਿੰਦਰ ਸਿੰਘ ਚੱਕਲ)-ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਰੂਪਨਗਰ ਵਿਖੇ ਜ਼ਿਲ੍ਹਾ ਪੱਧਰ 'ਤੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ | ਨੈਸ਼ਨਲ ਬਾਇਓਡਾਈਵਰਸਿਟੀ ਬੋਰਡ, ਪੰਜਾਬ ਬਾਇਓਡਾਈਵਰਸਿਟੀ ਬੋਰਡ, ਜ਼ਿਲ੍ਹਾ ...

ਪੂਰੀ ਖ਼ਬਰ »

ਬੜਾ ਪਿੰਡ 'ਚ ਸੂਫੀਆਨਾ ਮਹਿਫਲ, ਕੱਵਾਲੀ ਤੇ ਪੁਰਾਤਨ ਨਾਟਕ 25 ਤੋਂ

ਭਰਤਗੜ੍ਹ, 22 ਮਈ (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਦੀ ਸਮੂਹ ਨੁਮਾਇੰਦਿਆਂ ਵੱਲੋਂ ਮੀਆਂ ਮੁਰਾਦ ਸ਼ਾਹ ਅਤੇ ਬਾਬਾ ਅਬਦੁਲ ਕਾਦਲ ਜਲਾਲ ਦੇ ਉਰਸ ਸਬੰਧੀ 25 ਤੋਂ 26 ਮਈ ਤੱਕ ਦੋ ਦਿਨਾ ਨਾਟਕ, ਸੂਫੀਆਨਾ ਮਹਿਫਲ ਕੱਵਾਲੀ, ਨਿਰੋਲ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ | ਮੁੱਖ ...

ਪੂਰੀ ਖ਼ਬਰ »

ਮੋਹਣ ਮਾਜਰਾ ਵਿਖੇ ਜੋੜ ਮੇਲਾ 31 ਮਈ ਤੇ 1 ਜੂਨ ਨੂੰ

ਬੇਲਾ, 22 ਮਈ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਮੋਹਣ ਮਾਜਰਾ ਵਿਖੇ ਹਜ਼ਰਤ ਸਖੀ ਸਰਵਰ ਲਾਲਾ ਵਾਲੇ ਪੀਰ ਦਾ 16ਵਾਂ ਸਾਲਾਨਾ ਦੋ ਰੋਜ਼ਾ ਭੰਡਾਰਾ ਤੇ ਜੋੜ ਮੇਲਾ 31 ਮਈ ਤੇ 1 ਜੂਨ ਨੂੰ ਕਰਵਾਇਆ ਜਾ ਰਿਹਾ ਹੈ | 31 ਮਈ ਸ਼ਾਮ 4 ਵਜੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ...

ਪੂਰੀ ਖ਼ਬਰ »

ਓਾਕਾਰ ਸਿੰਘ ਪੀ. ਟੀ. ਆਈ. ਦਾ ਸੇਵਾ-ਮੁਕਤੀ 'ਤੇ ਸਨਮਾਨ

ਪੁਰਖਾਲੀ, 22 ਮਈ (ਬੰਟੀ)-ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਵੱਲੋਂ ਸਰਕਾਰੀ ਮਿਡਲ ਸਕੂਲ ਭੰਗਾਲਾ ਤੋਂ ਸੇਵਾ-ਮੁਕਤ ਹੋਏ ਪੀ. ਟੀ. ਆਈ. ਅਧਿਆਪਕ ਓਾਕਾਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮੰਡਲ ਸ਼ਾਖਾ ਨੰਗਲ 'ਚ ਸਤਿਸੰਗ

ਨੰਗਲ, 22 ਮਈ (ਪ੍ਰੀਤਮ ਸਿੰਘ ਬਰਾਰੀ)-ਸੰਤ ਨਿਰੰਕਾਰੀ ਮੰਡਲ ਸ਼ਾਖਾ ਨੰਗਲ ਵਿਖੇ ਅੱਜ ਸਤਿਸੰਗ ਕਰਵਾਇਆ ਗਿਆ | ਜਿਸ 'ਚ ਕੇਂਦਰੀ ਪ੍ਰਚਾਰਕ ਭੈਣ ਕਮਲਾ ਸੇਤੀਆ ਨੇ ਆਪਣੇ ਪ੍ਰਵਚਨ ਪ੍ਰਗਟਾਏ | ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਜਿੱਥੇ ਵੀ ਸੰਤਾਂ ...

ਪੂਰੀ ਖ਼ਬਰ »

ਪਿਪਸ 'ਚ ਚੁਣੇ ਸਟੂਡੈਂਟ ਕੌ ਾਸਲ ਦਾ ਕਰਵਾਇਆ ਸਹੰੁ ਚੁੱਕ ਸਮਾਗਮ

ਸ੍ਰੀ ਚਮਕੌਰ ਸਾਹਿਬ, 22 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਚੁਣੀ ਗਈ ਸਟੂਡੈਂਟ ਕੌਾਸਲ ਦਾ ਸਹੰੁ ਚੁੱਕ ਸਮਾਗਮ ਕਰਵਾਇਆ | ਜਿਸ 'ਚ ਇਸਟੇਟ ਇੰਚਾਰਜ ਕੁਲਵੰਤ ਸਿੰਘ, ਪ੍ਰਬੰਧਕ ਸਰਬਜੀਤ ਸਿੰਘ, ਇੰਚਾਰਜ ਭੁਪਿੰਦਰ ਸਿੰਘ ਦੀ ...

ਪੂਰੀ ਖ਼ਬਰ »

ਮਾਮਲਾ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਦੇ ਚੜ੍ਹਾਵੇ ਦਾ...! ਸੰਗਤਾਂ ਦੀ ਸ਼ਰਧਾ ਦੇ ਪੌਣੇ ਦੋ ਕਰੋੜ ਬਣੇ ਬੈਂਕ ਦੀਆਂ ਐਫ. ਡੀਆਂ ਦਾ ਸ਼ਿੰਗਾਰ

ਨੂਰਪੁਰ ਬੇਦੀ, 22 ਮਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਪੁਲਿਸ ਥਾਣੇ ਅੰਦਰ ਸਥਿਤ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਵਿਖੇ ਸੰਗਤਾਂ ਦੇ ਚੜਾਵੇ ਦੇ ਪੌਣੇ ਦੋ ਕਰੋੜ ਰੁਪਏ ਲੋਕ ਸੇਵਾ 'ਚ ਲੱਗਣ ਦੀ ਬਜਾਏ ਬੈਂਕਾਂ ਦੀਆਂ ਐਫ. ਡੀਆਂ ਦਾ ਸ਼ਿੰਗਾਰ ਬਣੇ ਹੋਏ ਹਨ | ਇਸ ...

ਪੂਰੀ ਖ਼ਬਰ »

ਸਟੇਡੀਅਮ, ਸ਼ੈੱਡ, ਚਾਰਦੀਵਾਰੀ ਦੇ ਨਿਰਮਾਣ ਦੇ ਐਲਾਨ 'ਤੇ ਖੇਡ ਪ੍ਰੇਮੀਆਂ 'ਚ ਖੁਸ਼ੀ ਦੀ ਲਹਿਰ

ਭਰਤਗੜ੍ਹ, 22 ਮਈ (ਜਸਬੀਰ ਸਿੰਘ ਬਾਵਾ)-ਬੜਾ ਪਿੰਡ 'ਚ ਖੇੜਾ ਬਾਦਸ਼ਾਹ ਦੇ ਪਵਿੱਤਰ ਅਸਥਾਨ 'ਤੇ ਧਾਰਮਿਕ ਸਮਾਗਮ 'ਚ ਵਿਸ਼ੇਸ਼ ਰੂਪ 'ਚ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਬੜਾ ਪਿੰਡ 'ਚ ਖੇਡ ਸਟੇਡੀਅਮ, ਲੋੜੀਂਦੇ ਸ਼ੈੱਡ ਅਤੇ ...

ਪੂਰੀ ਖ਼ਬਰ »

ਸਿੰਬਲ ਝੱਲੀਆਂ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ

ਪੁਰਖਾਲੀ, 22 ਮਈ (ਬੰਟੀ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਿੰਬਲ ਝੱਲੀਆਂ ਵਲੋਂ ਪਿੰਡ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਲਖਵੀਰ ਸਿੰਘ ਲੱਖਾ (ਪ੍ਰੀਤ ਢਾਬਾ) ਅਤੇ ਕੁਲਵੀਰ ਸਿੰਘ ਰਾਜਸਥਾਨ ਰਾਇਲ ਦੇ ਮਾਲਕ ਵਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸਨਮਾਨ ਸਮਾਰੋਹ ਨੂੰ ਲੈ ਕੇ ਧੰਨਵਾਦੀ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 22 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਬੀ. ਬੀ. ਐਮ. ਬੀ. ਦੇ 42ਵੇਂ ਸਥਾਪਨਾ ਦਿਵਸ ਨੂੰ ਲੈ ਕੇ ਨੰਗਲ ਮੰਡਲ ਦੇ ਫਿਟਰ ਹਰਜਿੰਦਰ ਸਿੰਘ ਗੱਜਪੁਰ ਦੇ ਹੋਏ ਸਨਮਾਨ ਕਾਰਨ ਨੇੜਲੇ ਕੋਟਲਾ ਬਿਜਲੀ ਘਰ ਦੇ ਮਕੈਨੀਕਲ ਸੈਕਸ਼ਨ ਵਲੋਂ ਧੰਨਵਾਦੀ ਸਮਾਗਮ ...

ਪੂਰੀ ਖ਼ਬਰ »

ਕਾਂਗਰਸੀ ਆਗੂ ਵੱਲੋਂ ਕੈਬਨਿਟ ਮੰਤਰੀ ਨੂੰ ਮੰਗ-ਪੱਤਰ

ਮੋਰਿੰਡਾ, 22 ਮਈ (ਕੰਗ)-ਕਿਸਾਨ ਮਜ਼ਦੂਰ ਆਗੂ ਖ਼ੁਸ਼ਹਾਲ ਸਿੰਘ ਦਾਤਾਰਪੁਰ ਨੇ ਆਪਣੇ ਸਾਥੀਆਂ ਸਮੇਤ ਖੰਡ ਮਿੱਲ ਮੋਰਿੰਡਾ ਦੀ ਕਾਰਗੁਜ਼ਾਰੀ 'ਤੇ ਇਸ 'ਚ ਹੋ ਚੁੱਕੀ ਘਪਲੇਬਾਜ਼ੀ ਸਬੰਧੀ ਇਕ ਮੰਗ-ਪੱਤਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਹੈ ਜਿਸ ਵਿਚ ...

ਪੂਰੀ ਖ਼ਬਰ »

ਮਾਤਾ ਪ੍ਰਸਿੰਨੀ ਦੇਵੀ ਸਕੂਲ 'ਚ ਅੱਵਲ ਵਿਦਿਆਰਥੀਆਂ ਦਾ ਸਨਮਾਨ

ਮੋਰਿੰਡਾ, 22 ਮਈ (ਕੰਗ)-ਮਾਤਾ ਪ੍ਰਸਿੰਨੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ 80 ਫ਼ੀਸਦੀ ਰਿਹਾ | ਜਿਸ ਵਿਚ ਸਤਵਿੰਦਰ ਕੌਰ ਨੇ ਸਕੂਲ 'ਚੋਂ ਸਭ ਤੋਂ ਵੱਧ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ | ਦੂਜਾ ਸਥਾਨ ਲਵਲੀਨ ਕੌਰ ਨੇ 84 ...

ਪੂਰੀ ਖ਼ਬਰ »

ਜੈਵਿਕ ਵਿਭਿੰਨਤਾ ਦਿਵਸ ਮੌਕੇ ਸਮਾਗਮ

ਨੰਗਲ, 22 ਮਈ (ਗੁਰਪ੍ਰੀਤ ਗਰੇਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਜੈਵਿਕ ਵਿਭਿੰਨਤਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਪ੍ਰਭਾਤ ਭੱਟੀ ਡਾਇਰੈਕਟਰ 'ਜਾਗਰਤੀ' ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਜੰਗਲਾਂ/ਜੰਗਲੀ ...

ਪੂਰੀ ਖ਼ਬਰ »

ਬਾਲਮੀਕਿ ਸਭਾ ਵੱਲੋਂ ਪ੍ਰਾਚੀਨ ਮੰਦਿਰ ਤੇ ਅੰਬੇਡਕਰ ਭਵਨ ਦੀ ਮੁੜ ਉਸਾਰੀ ਦਾ ਫੈਸਲਾ

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ)-ਮਹਾਂਰਿਸ਼ੀ ਬਾਲਮੀਕਿ ਸਭਾ ਰੋਪੜ ਦੇ ਪ੍ਰਧਾਨ ਮੰਗਲ ਪ੍ਰਕਾਸ਼ ਭੱਟੀ ਦੀ ਪ੍ਰਧਾਨਗੀ ਹੇਠ ਅਹਿਮ ਜੁਮਲਾ ਪੰਚਾਇਤ ਦੀ ਮੀਟਿੰਗ ਹੋਈ | ਮੀਟਿੰਗ 'ਚ ਸਮੂਹ ਬਾਲਮੀਕਿ ਬਰਾਦਰੀ ਨਾਲ ਸਬੰਧਿਤ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ | ਪੰਚਾਇਤ ...

ਪੂਰੀ ਖ਼ਬਰ »

ਸਕੂਲ 'ਚ ਜਾਦੂ ਦਾ ਸ਼ੋਅ ਦਿਖਾਇਆ

ਸ੍ਰੀ ਅਨੰਦਪੁਰ ਸਾਹਿਬ, 22 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਸ੍ਰੀ ਅਨੰਦਪੁਰ ਸਾਹਿਬ ਸੀਨੀਅਰ ਸੈਕੰਡਰ ਸਕੂਲ ਅਨੰਦਪੁਰ ਸਾਹਿਬ 'ਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਰੂਪਨਗਰ ਦੀ ਹਦਾਇਤ ਅਨੁਸਾਰ ਜਾਦੂਗਰ ਸੁਨੰਦਨ ਟਾਈਗਰ ਨੇ ਵਿਦਿਆਰਥੀਆਂ ਦਾ ਜਾਦੂ ਸ਼ੋਅ ...

ਪੂਰੀ ਖ਼ਬਰ »

ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ

ਪੁਰਖਾਲੀ, 22 ਮਈ (ਬੰਟੀ)-ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਨਗਰ ਦੀ ਸੁੱਖ-ਸ਼ਾਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਸਰਪੰਚ ਡਾ: ...

ਪੂਰੀ ਖ਼ਬਰ »

ਬੀਬੀ ਮਨਜੀਤ ਕੌਰ ਦੀ ਯਾਦ 'ਚ ਸਕੂਲ ਨੂੰ ਆਰ.ਓ. ਸਿਸਟਮ ਭੇਟ

ਮੋਰਿੰਡਾ, 22 ਮਈ (ਕੰਗ)-ਸਵਰਗੀ ਬੀਬੀ ਮਨਜੀਤ ਕੌਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਨਿੱਘੀ ਯਾਦ 'ਚ ਸਰਕਾਰੀ ਹਾਈ ਸਕੂਲ ਚਤਾਮਲੀ ਦੇ ਵਿਦਿਆਰਥੀਆਂ ਲਈ ਆਰ.ਓ. ਸਿਸਟਮ ਭੇਟ ਕੀਤਾ ਗਿਆ | ਇਸ ਸਬੰਧੀ ਸਕੂਲ ਮੁਖੀ ਹਰਅਵਤਾਰ ਸਿੰਘ ਨੇ ਦੱਸਿਆ ਕਿ ਬੀਬੀ ਮਨਜੀਤ ਕੌਰ ਦੇ ਪਰਿਵਾਰ ...

ਪੂਰੀ ਖ਼ਬਰ »

ਮੈਰਿਟ 'ਚ ਆਈ ਵਿਦਿਆਰਥਣ ਦਾ ਸਨਮਾਨ

ਨੂਰਪੁਰ ਬੇਦੀ, 22 ਮਈ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਦੀ ਬਾਰ੍ਹਵੀਂ ਦੀ ਮੈਰਿਟ 'ਚ ਆਈ ਵਿਦਿਆਰਥਣ ਮੰਗਲਾ ਦੇਵੀ ਨੂੰ ਸਕੂਲ ਦੇ ਲੈਕਚਰਾਰ ਨਵਦੀਪ ਸਿੰਘ ਨੇ ਆਪਣੇ ਕੋਲੋਂ 2100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਰਿਵਾਲਵਰ ਤੇ ਕਾਰਤੂਸ ਸਮੇਤ ਗਿ੍ਫਤਾਰ

ਭਰਤਗੜ੍ਹ, 22 ਮਈ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਪੁਲਿਸ ਵਲੋਂ ਇਕ ਵਿਅਕਤੀ ਨੂੰ ਰਿਵਾਲਵਰ ਅਤੇ ਜਿੰਦਾ ਕਾਰਤੂਸ ਸਮੇਤ ਗਿ੍ਫਤਾਰ ਕੀਤਾ ਗਿਆ ਹੈ | ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਹ ਆਪਣੀ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸਨ, ...

ਪੂਰੀ ਖ਼ਬਰ »

ਚੌਧਰੀ ਮੰਗੂਪੁਰ ਦਾ ਟੋਰੋਵਾਲ ਵਾਸੀਆਂ ਵੱਲੋਂ ਸਨਮਾਨ

ਪੋਜੇਵਾਲ ਸਰਾਂ, 22 ਮਈ (ਰਮਨ ਭਾਟੀਆ)- ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦਾ ਪਿੰਡ ਟੋਰੋਵਾਲ ਵਿਖੇ ਪਿੰਡ ਵਾਸੀਆਂ ਵੱਲੋਂ ੋਸਨਮਾਨ ਕੀਤਾ ਗਿਆ | ਪਿੰਡ ਵਾਸੀਆਂ ਨੇ ਉਨ੍ਹਾਂ ਵਿਖੇ ਪੀਣ ਵਾਲੇ ਪਾਣੀ ਤੇ ਟੋਭੇ ਅੰਦਰ ਗੰਦੇ ਪਾਣੀ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX