ਤਾਜਾ ਖ਼ਬਰਾਂ


ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  32 minutes ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  48 minutes ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  25 minutes ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  about 1 hour ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  about 1 hour ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 2 hours ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  about 2 hours ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  about 2 hours ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  1 minute ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ- ਮੋਦੀ ਸਰਕਾਰ ਵੱਲੋਂ ਬੈਂਕਾਂ ਦੇ ਕੀਤੇ ਰਲੇਵੇਂ ਦੇ ਖ਼ਿਲਾਫ਼ ਦੋ ਯੂਨੀਅਨਾਂ ਨੇ 22 ਅਕਤੂਬਰ ਨੂੰ 24 ਘੰਟਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ 'ਚ ਅਗਲੇ ਹਫ਼ਤੇ ਬੈਂਕਾਂ ...
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨਾਲ...
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  about 4 hours ago
ਸ੍ਰੀਨਗਰ, 20 ਅਕਤੂਬਰ- ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ਕੈਂਪਾਂ 'ਤੇ ਹਮਲਾ ਕਰਦੇ ਹੋਏ ਪਾਕਿਸਤਾਨ ਫ਼ੌਜ ਦੇ 5...
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 4 hours ago
ਖੰਨਾ 20 ਅਕਤੂਬਰ(ਹਰਜਿੰਦਰ ਸਿੰਘ ਲਾਲ)--ਖੰਨਾ ਸ਼ਹਿਰ ਵਿਚ ਚੋਰੀ ਹੋਣ ਦੀਆ ਘਟਨਾਵਾਂ ਲਗਾਤਾਰ ਜਾਰੀ ਹਨ।ਬੀਤੀ ਰਾਤ ਜੀ. ਟੀ. ਰੋਡ ਅਤੇ ਰੇਲਵੇ ਰੋਡ ਤੇ ਅਣਪਛਾਤੇ ਵਿਅਕਤੀਆਂ ...
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  about 4 hours ago
ਦੋਰਾਂਗਲਾ, 20 ਅਕਤੂਬਰ (ਲਖਵਿੰਦਰ ਸਿੰਘ ਚੱਕਰਾਜਾ)- ਬਲਾਕ ਦੋਰਾਂਗਲਾ ਅਧੀਨ ਆਉਂਦੇ ਪਿੰਡ ਸੁਲਤਾਨੀ ਦੇ ਸਰਪੰਚ ਵੱਲੋਂ ਲਗਾਏ ਦੋਸ਼ਾਂ
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  about 5 hours ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) - ਜਲਾਲਾਬਾਦ ਦੀਆ ਜ਼ਿਮਨੀ ਚੋਣਾ ਨੂੰ ਨਿਰਪੱਖ ਅਤੇ ਸੁਖਾਵੇਂ ਮਾਹੌਲ 'ਚ ਨੇਪਰੇ ਚੜ੍ਹਾਉਣ ਲਈ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਹਲਕੇ....
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  about 5 hours ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  about 5 hours ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  about 5 hours ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  about 6 hours ago
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  about 5 hours ago
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 6 hours ago
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  about 6 hours ago
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  1 minute ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  about 7 hours ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  about 7 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  about 8 hours ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  about 8 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  about 8 hours ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  about 8 hours ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  about 9 hours ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  about 9 hours ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  about 9 hours ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  1 day ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  1 day ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  1 day ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  about 1 hour ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  about 1 hour ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  about 1 hour ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  1 day ago
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  7 minutes ago
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  4 minutes ago
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  57 minutes ago
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 1 hour ago
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 1 hour ago
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਪਟਿਆਲਾ

ਜ਼ਿਲ੍ਹਾ ਪਟਿਆਲਾ 'ਚ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ-52 ਵਿਦਿਆਰਥੀ ਮੈਰਿਟ 'ਚ

ਪਟਿਆਲਾ, 22 ਮਈ (ਗੁਰਪ੍ਰੀਤ ਸਿੰਘ ਚੱਠਾ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿਚ ਪਲੇਅ ਵੇਅਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਨੈਨਸੀ ਨੇ 650 'ਚੋਂ 639 ਅੰਕ ਪ੍ਰਾਪਤ ਕਰਕੇ ਜ਼ਿਲ੍ਹ•ੇ ਪਹਿਲਾ ਅਤੇ ਸੂਬੇ 'ਚੋਂ ਸਪੋਰਟਸ ਕੋਟੇ ਅੰਦਰ ਤੀਸਰਾ ਸਥਾਨ ਹਾਸਲ ਕਰਕੇ ਸ਼ਾਹੀ ਸ਼ਹਿਰ ਦਾ ਨਾਂਅ ਰੌਸ਼ਨ ਕਰ ਦਿੱਤਾ | ਇਸ ਦੇ ਨਾਲ ਹੀ ਪਲੇਅ ਵੇਅਜ ਸਕੂਲ ਦੇ 20 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣੀ ਜਗ•ਾ ਕਾਇਮ ਕੀਤੀ | ਇਸ ਨਤੀਜੇ ਵਿਚ ਪਟਿਆਲੇ ਜ਼ਿਲ•ੇ ਦੇ 52 ਵਿਦਿਆਰਥੀ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਨ 'ਚ ਕਾਮਯਾਬ ਰਹੇ ਹਨ | ਇਸ ਮੈਰਿਟ ਸੂਚੀ ਵਿਚ ਦੂਜਾ ਸਥਾਨ ਵੀ ਪਲੇਅ ਵੇਅਜ ਦੀਆਂ ਵਿਦਿਆਰਥਣਾਂ ਦੀਯਾ ਸੋਨੀ ਅਤੇ ਦੀਪਿਕਾ ਮਲਹੋਤਰਾ ਨੇ 636 ਅੰਕ ਲੈ ਕੇ ਜ਼ਿਲ•ੇ 'ਚੋਂ ਦੂਜਾ ਤੇ ਸੂਬੇ 'ਚੋਂ 7ਵਾਂ ਰੈਂਕ ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ ਆਰਿਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਸੰਜਨਾ ਅਤੇ ਪਲੇਅ ਵੇਅਜ ਸਕੂਲ ਦੇ ਅਮਨ ਨੇ 634 ਅੰਕਾਂ ਨਾਲ ਜ਼ਿਲ•ੇ 'ਚੋਂ ਤੀਜਾ ਅਤੇ ਸੂਬੇ 'ਚੋਂ 9ਵਾਂ ਸਥਾਨ ਪ੍ਰਾਪਤ ਕੀਤਾ ਹੈ | ਚੌਥਾ ਸਥਾਨ ਵੀ ਪਲੇਅ ਵੇਅਜ ਸਕੂਲ ਦੀ ਗੀਤਿਕਾ ਡਾਂਗ ਨੇ 631 ਅੰਕਾਂ ਹਾਸਲ ਕੀਤਾ ਹੈ | ਜ਼ਿਲ•ੇ 'ਚੋਂ ਪੰਜਵਾਂ ਤੇ ਸੂਬੇ 'ਚੋਂ 13ਸਥਾਨ ਵੀ ਪਲੇਅ ਵੇਅਜ ਸਕੂਲ ਦੇ ਵਿਦਿਆਰਥੀ ਮਹਿਕ ਕਾਲੜਾ ਨੇ 630 ਅੰਕ ਲੈ ਕੇ ਹਾਸਲ ਕੀਤਾ | ਇਸੇ ਤਰ•ਾਂ ਸਪਰਿੰਗ ਡੇਲ ਪਬਲਿਕ ਹਾਈ ਸਕੂਲ ਅਨੰਦ ਨਗਰ-ਏ ਦੀ ਜਸਪ੍ਰੀਤ ਰਾਣੀ ਨੇ 630 ਅੰਕਾਂ ਨਾਲ ਜ਼ਿਲ•ੇ 'ਚੋਂ ਪੰਜਵਾਂ ਅਤੇ ਸੂਬੇ 'ਚੋਂ 13ਵਾਂ ਸਥਾਨ ਹਾਸਲ ਕੀਤਾ ਹੈ | ਗੌਰਮਿੰਟ ਗਰਲ ਸਕੂਲ ਮਾਡਲ ਟਾਊਨ ਦੀਆਂ ਵਿਦਿਆਰਥਣਾਂ ਯੁਕਤਾ ਸ਼ਰਮਾ ਅਤੇ ਪ੍ਰੀਤੀ ਨੇ 630 ਅੰਕਾਂ ਹਾਸਲ ਕਰਕੇ ਜ਼ਿਲ•ੇ 'ਚੋਂ 6ਵਾਂ ਤੇ ਸੂਬੇ 'ਚੋਂ 13 ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹ•ਾਂ ਪਲੇਅ ਵੇਅਜ ਸਕੂਲ ਦੀ ਵਿਦਿਆਰਥਣ ਨੰਦਨੀ ਕੰਡਾ ਨੇ 629 ਨਾਲ ਜ਼ਿਲ•ੇ 'ਚੋਂ ਸੱਤਵਾਂ ਅਤੇ ਸੂਬੇ 'ਚੋਂ 14ਵਾਂ ਸਥਾਨ, ਵਿਦਿਆਰਥੀ ਮਾਨਿਕ ਨੇ ਜ਼ਿਲ•ੇ 'ਚੋਂ 8ਵਾਂ ਅਤੇ ਸੂਬੇ 'ਚੋਂ 16ਵਾਂ ਸਥਾਨ ਹਾਸਲ ਕੀਤਾ ਹੈ | ਸਪਰਿੰਗ ਡੇਲ ਪਬਲਿਕ ਹਾਈ ਸਕੂਲ ਆਨੰਦ ਨਗਰ ਏ ਦੇ ਵਿਦਿਆਰਥੀ ਅਕਸ਼ਿਤ ਕਥੂਰੀਆ ਨੇ 627 ਅੰਕਾਂ ਨਾਲ ਜ਼ਿਲ•ੇ 'ਚੋਂ ਅੱਠਵਾਂ ਤੇ ਸੂਬੇ 'ਚੋਂ 16ਵਾਂ ਸਥਾਨ ਹਾਸਲ ਕੀਤਾ ਹੈ | ਪਲੇਅ ਵੇਅਜ ਸਕੂਲ ਦੀ ਵਿਦਿਆਰਥਣ ਗਰੀਮਾ ਨੇ 627 ਅੰਕਾਂ ਨਾਲ ਜ਼ਿਲ•ੇ 'ਚੋਂ 8ਵਾਂ ਤੇ ਸੂਬੇ 'ਚੋਂ 16ਵਾਂ ਸਥਾਨ ਹਾਸਲ ਕੀਤਾ ਹੈ ਤੇ ਅੰਜਲੀ ਕੰਡਾ ਅਤੇ ਚਾਰੂ ਨੇ 627 ਅੰਕਾਂ ਨਾਲ ਜ਼ਿਲ•ੇ 'ਚੋਂ 8ਵਾਂ ਤੇ ਸੂਬੇ 'ਚੋਂ 16ਵਾਂ ਸਥਾਨ ਹਾਸਲ ਕੀਤਾ ਹੈ | ਸਨਵਲਾਫਰ ਮਾਡਲ ਹਾਈ ਸਕੂਲ ਤਿ੍ਪੜੀ ਦੀ ਖ਼ੁਸ਼ੀ,ਹਿਮਾਂਸ਼ੀ, ਗੁੰਜਨ ਨੇ 626 ਅੰਕ ਲੈ ਕੇ ਜ਼ਿਲ•ੇ 'ਚੋਂ 9ਵਾਂ ਅਤੇ ਸੂਬੇ 'ਚੋਂ 17ਵਾਂ ਸਥਾਨ ਹਾਸਲ ਕੀਤਾ ਹੈ | ਪਲੇਅ ਵੇਅਜ ਸਕੂਲ ਦੇ ਵਿਦਿਆਰਥੀ ਨਗਮਾ ਖਾਤੂਨ ਅਤੇ ਦਿਲਜੋਤ ਸਿੰਘ ਨੇ 625 ਅੰਕਾਂ ਨਾਲ ਜ਼ਿਲ•ੇ 'ਚੋਂ 10ਵਾਂ ਅਤੇ ਸੂਬੇ 'ਚੋਂ 18ਵਾਂ ਸਥਾਨ ਹਾਸਲ ਕੀਤਾ ਹੈ | ਪਲੇਅ ਵੇਅਜ ਸਕੂਲ ਦੇ ਵਿਦਿਆਰਥੀ ਲੀਜਾ ਸ਼ਰਮਾ ਨੇ 624 ਅੰਕਾਂ ਨਾਲ ਜ਼ਿਲ•ੇ 'ਚੋਂ 11ਵਾਂ ਅਤੇ ਸੂਬੇ 19ਵਾਂ ਸਥਾਨ ਹਾਸਲ ਕੀਤਾ ਹੈ | ਸੰਨਵਲਾਫਰ ਸਕੂਲ ਤਿ੍ਪੜੀ ਦੀ ਗਰਿਮਾ ਨੇ 624 ਅੰਕਾਂ ਨਾਲ ਜ਼ਿਲ•ੇ 'ਚੋਂ 11 ਅਤੇ ਸੂਬੇ 19ਵਾਂ ਸਥਾਨ ਹਾਸਲ ਕੀਤਾ ਹੈ | ਗਰੀਨ ਵੈਲ ਅਕੈਡਮੀ ਰਾਘੋਮਾਜਰਾ ਦੀ ਪਲਕਪ੍ਰੀਤ ਕੌਰ ਨੇ 624 ਅੰਕਾਂ ਨਾਲ ਜ਼ਿਲ•ੇ 'ਚੋਂ 11 ਅਤੇ ਸੂਬੇ 19ਵਾਂ ਸਥਾਨ ਹਾਸਲ ਕੀਤਾ ਹੈ | ਗੋਰਮਿੰਟ ਗਰਲਜ ਮਲਟੀਪਰਪਜ਼ ਸਕੂਲ ਮਾਡਲ ਟਾਊਨ ਦੀ ਕਿਰਨਪ੍ਰੀਤ ਕੌਰ ਨੇ 623 ਅੰਕਾਂ ਨਾਲ ਜ਼ਿਲ•ੇ 'ਚੋਂ 12ਵਾਂ ਤੇ ਸੂਬੇ 20ਵਾਂ ਸਥਾਨ ਕੀਤਾ ਹੈ | ਸੰਨਵਲਾਫਰ ਸਕੂਲ ਤਿ੍ਪੜੀ ਦੇ ਅਨਮੋਲ ਨੇ 623 ਅੰਕਾਂ ਨਾਲ ਜ਼ਿਲ•ੇ 'ਚੋਂ 12ਵਾਂ ਅਤੇ ਸੂਬੇ 'ਚੋਂ 20ਵਾਂ ਸਥਾਨ ਕੀਤਾ ਹੈ | ਪਲੇਅ ਵੇਅਜ ਸਕੂਲ ਦੇ ਧੀਰਾਜ ਅਤੇ ਦੀਪਿੰਦਰ ਕੌਰ ਨੇ 623 ਅੰਕਾਂ ਨਾਲ ਜ਼ਿਲ•ੇ 'ਚੋਂ 12ਵਾਂ ਅਤੇ ਸੂਬੇ 'ਚੋਂ 20ਵਾਂ ਸਥਾਨ ਕੀਤਾ ਹੈ | ਸ੍ਰੀ ਦਸਮੇਸ਼ ਪਬਲਿਕ ਸੀਨੀ: ਸੈਕੰ: ਮਾਡਲ ਟਾਊਨ ਦੇ ਮਨਜੋਤ ਸਿੰਘ ਨੇ 623 ਅੰਕਾਂ ਨਾਲ 'ਚੋਂ ਜ਼ਿਲ•ੇ 'ਚੋਂ 12ਵਾਂ ਅਤੇ ਸੂਬੇ 'ਚੋਂ 20ਵਾਂ ਸਥਾਨ ਕੀਤਾ ਹੈ | ਪਲੇਅ ਵੇਅਜ ਸਕੂਲ ਦੇ ਵਿਦਿਆਰਥੀ ਰਿਸ਼ਪ ਭਾਰਦਵਾਲ ਨੇ 623 ਅੰਕਾਂ ਨਾਲ ਜ਼ਿਲ•ੇ 'ਚੋਂ 12ਵਾਂ ਅਤੇ ਸੂਬੇ 'ਚੋਂ 20ਵਾਂ ਸਥਾਨ ਕੀਤਾ ਹੈ | ਲੱਕੀ ਮਾਡਲ ਸਕੂਲ ਪਟਿਆਲਾ ਦੇ ਅਨਮੋਲ ਨੇ 622 ਅੰਕਾਂ ਨਾਲ ਜ਼ਿਲ•ੇ 'ਚੋਂ 13ਵਾਂ ਅਤੇ ਸੂਬੇ 'ਚੋਂ 21ਵਾਂ ਸਥਾਨ ਹਾਸਲ ਕੀਤਾ | ਪਲੇਅ ਵੇਅਜ ਸਕੂਲ ਦੇ ਮਨੂ ਕਪਿਲ ਨੇ 621 ਅੰਕਾਂ ਨਾਲ ਜ਼ਿਲ•ੇ 'ਚੋਂ 14ਵਾਂ ਅਤੇ ਸੂਬੇ 'ਚੋਂ 22ਵਾਂ ਸਥਾਨ ਹਾਸਲ ਕੀਤਾ | ਸੰਨਵਲਾਫਰ ਸਕੂਲ ਤਿ੍ਪੜੀ ਦੀ ਉਦਮਪ੍ਰੀਤ ਕੌਰ ਨੇ 620 ਅੰਕਾਂ ਨਾਲ ਜ਼ਿਲ•ੇ 'ਚੋਂ 15ਵਾਂ ਅਤੇ ਸੂਬੇ 'ਚੋਂ 23ਵਾਂ ਸਥਾਨ ਹਾਸਲ ਕੀਤਾ ਹੈ | ਇਸੇ ਤਰ•ਾਂ ਪਲੇਅ ਵੇਅਜ ਸਕੂਲ ਦੀ ਵਿਦਿਆਰਥਣ ਪਰਮਿੰਦਰ ਕੌਰ ਅਤੇ ਅਦਿੱਤੀ ਸ਼ਰਮਾ ਨੇ 620 ਅੰਕ ਪ੍ਰਾਪਤ ਕਰਕੇ ਜ਼ਿਲ•ੇ 'ਚੋਂ 15ਵਾਂ ਅਤੇ ਸੂਬੇ 'ਚੋਂ 23ਵਾਂ ਸਥਾਨ ਹਾਸਲ ਕੀਤਾ ਹੈ |
ਪਲੇਅ ਵੇਅਜ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰ ਪਰਸਨ ਤੇਜਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਰਾਜਦੀਪ ਸਿੰਘ ਨੇ ਗੱਲ ਕਰਦਿਆਂ ਆਖਿਆ ਕਿ ਸੂਬੇ 'ਚ ਇਕ ਵਿਦਿਆਰਥੀ ਦਾ ਤੀਜੇ ਨੰਬਰ 'ਤੇ ਆਉਣਾ ਅਤੇ ਇਕੱਲੇ ਇਸ ਸਕੂਲ ਦੇ 20 ਵਿਦਿਆਰਥੀਆਂ ਦਾ ਮੈਰਿਟ ਸੂਚੀ ਵਿਚ ਆਉਣ ਆਪਣੇ ਆਪ ਵਿਚ ਇਕ ਉਦਾਹਰਨ ਹੈ | ਉਨ•ਾਂ ਕਿਹਾ ਕਿ ਉਨ•ਾਂ ਨੂੰ ਇਸ ਸ਼ਾਨਦਾਰ ਨਤੀਜੇ ਸਦਕਾ ਨਵੀਂ ਊਰਜਾ ਮਿਲੀ ਹੈ ਅਤੇ ਉਹ ਸਮੂਹ ਸਟਾਫ਼ ਮਿਹਨਤੀ ਉਮੀਦਵਾਰ ਅਤੇ ਮਾਪਿਆਂ ਦੇ ਤਹਿ ਦਿੱਲੋਂ ਧੰਨਵਾਦੀ ਹਨ | ਇਸ ਮੌਕੇ ਸੂਬੇ 'ਚੋਂ ਤੀਸਰਾ ਸਥਾਨ ਹਾਸਲ ਕਰਨ ਵਾਲੀ ਨੈਨਸੀ ਦੇ ਪਿਤਾ ਮਨੋਜ ਕੁਮਾਰ ਅਤੇ ਮਾਤਾ ਉਮਾ ਸਮੇਤ ਪੂਰਾ ਪਰਿਵਾਰ ਖ਼ੁਸ਼ੀਆਂ ਵਿਚ ਗੁੰਦਿਆ ਹੋਇਆ ਹੈ ਅਤੇ ਉਨ•ਾਂ ਆਪਣੀ ਹੋਣਹਾਰ ਧੀ ਤੇ ਅੰਤਾਂ ਦਾ ਮਾਣ ਹੈ | ਇਸ ਮੌਕੇ ਤੇ ਪਿ੍ੰਸੀਪਲ ਕ੍ਰਿਸ਼ਨਾ ਚਾਵਲਾ ਅਤੇ ਡਾਇਰੈਕਟਰ ਕਵਲਪ੍ਰੀਤ ਕੌਰ ਨੇ ਬੱਚਿਆਂ ਨੂੰ ਮੂੰਹ ਮਿੱਠਾ ਕਰਵਾਇਆ ਅਤੇ ਬੱਚਿਆਂ ਨੂੰ ਅੱਗੇ ਵਾਸਤੇ ਵੀ ਤਰੱਕੀ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਬਲਬੀਰ ਸਿੰਘ ਜੌੜਾ ਨੇ ਦੱਸਿਆ ਕਿ ਪਟਿਆਲਾ ਜ਼ਿਲ•ੇ ਵਿਚੋਂ 52 ਬੱਚੇ ਮੈਰਿਟ ਵਿਚ ਆਏ ਹਨ ਜਿਨ•ਾਂ ਵਿਚੋਂ ਤਿੰਨ ਵਿਦਿਆਰਥਣਾਂ ਮਾਡਲ ਟਾਊਨ ਸਕੂਲ ਦੀਆਂ ਹਨ | ਪਿ੍ੰਸੀਪਲ ਨੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਉਨ੍ਹ•ਾਂ ਦੇ ਮਾਪਿਆਂ ਨੂੰ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਹਰਵੀਨ ਨੇ 18ਵਾਂ ਸਥਾਨ ਹਾਸਲ ਕੀਤਾ
ਭੁੱਨਰਹੇੜੀ, (ਧਨਵੰਤ ਸਿੰਘ)-ਦਸਵੀਂ ਜਮਾਤ ਦੇ ਨਤੀਜਿਆਂ ਵਿਚ ਲੱਕੀ ਮੀਰਾ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਵੀਨ ਕੌਰ ਨੇ 18ਵਾਂ ਸਥਾਨ ਹਾਸਲ ਕੀਤਾ ਹੈ | ਉਸ ਨੇ 650 ਕੁੱਲ ਅੰਕਾਂ ਵਿਚੋਂ 625 ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਹਰਵੀਨ ਕੌਰ ਦੀ ਇਸ ਪ੍ਰਾਪਤੀ ਨਾਲ ਲੱਕੀ ਮੀਰਾ ਸੀਨੀਅਰ ਸੈਕੰਡਰੀ ਸਕੂਲ ਦਾ ਵੀ ਇਲਾਕੇ ਵਿਚ ਬਹੁਤ ਮਾਣ ਵਧਿਆ ਹੈ | ਸਕੂਲ ਮੈਨੇਜਮੈਂਟ ਚੇਅਰਮੈਨ ਮਹੇਸ਼ ਨਾਗਪਾਲ, ਡਾਇਰੈਕਟਰ ਕਮਲਜੀਤ ਨਾਗਪਾਲ, ਪਿ੍ੰਸੀਪਲ ਰੀਟਾ ਨਾਗਪਾਲ ਅਤੇ ਵਾਇਸ ਪਿ੍ੰਸੀਪਲ ਅੰਜੂ ਨਾਗਪਾਲ ਨੇ ਮੈਰਿਟ ਵਿਚ ਆਈ ਵਿਦਿਆਰਥਣ ਨੂੰ ਵਧਾਈ ਦਿੱਤੀ |
ਜੌਬਨਪ੍ਰੀਤ ਕੌਰ ਨੇ 23ਵਾਂ ਰੈਂਕ ਲੈ ਕੇ ਹਲਕੇ ਦਾ ਨਾਂਅ ਕੀਤਾ ਰੌਸ਼ਨ
ਸ਼ੁਤਰਾਣਾ, (ਬਲਦੇਵ ਸਿੰਘ ਮਹਿਰੋਕ)- ਸ਼ੁਤਰਾਣਾ ਵਿਖੇ ਆਦਰਸ਼ ਪਬਲਿਕ ਸਕੂਲ ਦੀ ਲੜਕੀ ਜੌਬਨਪ੍ਰੀਤ ਕੌਰ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿਚ 95.38 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 23ਵਾਂ ਰੈਂਕ ਹਾਸਲ ਕੀਤਾ ਹੈ | ਪਿ੍ੰ: ਜਤਿੰਦਰ ਸਿੰਘ ਤੇ ਮੈਡਮ ਗੁਰਜੀਤ ਕੌਰ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਪਣੇ ਸਕੂਲ ਦੀ ਉਕਤ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜੌਬਨਪ੍ਰੀਤ ਕੌਰ ਨੇ ਸਖ਼ਤ ਮਿਹਨਤ ਨਾਲ ਇਹ ਉਪਲਬਧੀ ਹਾਸਲ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਜ਼ਿਲ੍ਹਾ ਸਿੱਖਿਆ ਅਫਸਰ (ਸ) ਰਵਿੰਦਰ ਸਿੰਘ, ਕਾਰਜਕਾਰੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਚੇਅਰਮੈਨ ਨਿਰਮਲ ਸਿੰਘ ਹਰਿਆਊ, ਸਾ: ਚੇਅਰਮੈਨ ਜੈ ਪ੍ਰਤਾਪ ਸਿੰਘ ਕਾਹਲੋਂ, ਪਿ੍ੰ: ਜਤਿੰਦਰ ਸਿੰਘ, ਉਪ ਪਿ੍ੰ: ਗੁਰਜੀਤ ਕੌਰ, ਸੁਰੇਸ਼ ਕੁਮਾਰ, ਬਲਿਹਾਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੌਰ, ਕਰਮਜੀਤ ਕੌਰ, ਮਨਪ੍ਰੀਤ ਕੌਰ, ਸਨਵੀਰ ਕੌਰ, ਕੰਵਲਜੀਤ ਕੌਰ, ਰਸ਼ਨੀਤ ਕੌਰ, ਅਨੀਤਾ ਰਾਣੀ ਨੇ ਵਿਦਿਆਰਥਣ ਜੌਬਨਪ੍ਰੀਤ ਕੌਰ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ |
ਦਯਾਨੰਦ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ 13ਵਾਂ, 16ਵਾਂ ਤੇ 17ਵਾਂ ਸਥਾਨ ਕੀਤਾ ਹਾਸਿਲ
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਦਸਵੀਂ ਜਮਾਤ ਦੇ ਮੈਰਿਟ 'ਚ ਆਏ ਵਿਦਿਆਰਥੀਆਂ ਦੇ ਨਤੀਜੇ ਦੌਰਾਨ ਸਥਾਨਕ ਦਯਾਨੰਦ ਮਾਡਲ ਹਾਈ ਸਕੂਲ ਦੇ ਇੱਕ ਵਿਦਿਆਰਥੀ ਤੇ ਦੋ ਵਿਦਿਆਰਥਣਾਂ ਨੇ ਬਾਜ਼ੀ ਮਾਰਦਿਆਂ ਪੰਜਾਬ ਭਰ 'ਚੋਂ ਕ੍ਰਮਵਾਰ 13ਵਾਂ, 16ਵਾਂ ਤੇ 17ਵਾਂ ਸਥਾਨ ਹਾਸਲ ਕਰਦਿਆਂ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਰੇਖਾ ਸਿੰਗਲਾ ਤੇ ਪ੍ਰਬੰਧਕ ਕਮੇਟੀ ਪ੍ਰਧਾਨ ਯਸ਼ਪਾਲ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਪੁੱਤਰ ਸਾਵਨ ਸਿੰਘ ਨੇ 650 ਅੰਕਾਂ 'ਚੋਂ 630 ਅੰਕ ਹਾਸਲ ਕਰਕੇ 96.9 ਫ਼ੀਸਦੀ ਅੰਕ ਤੇ ਪੰਜਾਬ 'ਚੋਂ 13ਵਾਂ ਰੈਂਕ ਹਾਸਲ ਕੀਤਾ। ਇਸੇ ਤਰ੍ਹਾਂ ਵਿਦਿਆਰਥਣ ਵਿਧੀ ਅਨੇਜਾ ਪੁੱਤਰੀ ਯਸ਼ਪਾਲ ਨੇ 650 ਅੰਕਾਂ 'ਚੋਂ 627 ਅੰਕ ਹਾਸਲ ਕਰਕੇ 96.46 ਫ਼ੀਸਦੀ ਤੇ ਅਮਨਪ੍ਰੀਤ ਕੌਰ ਪੁੱਤਰੀ ਜਗਦੀਸ਼ ਸਿੰਘ ਨੇ 650 ਅੰਕਾਂ 'ਚੋਂ 626 ਅੰਕ 96.51 ਫ਼ੀਸਦੀ ਹਾਸਲ ਕਰਦਿਆਂ ਪੰਜਾਬ 'ਚੋਂ ਕ੍ਰਮਵਾਰ 16ਵਾਂ ਤੇ 17ਵਾਂ ਰੈਂਕ ਹਾਸਲ ਕੀਤਾ। ਅੱਵਲ ਆਏ ਵਿਦਿਆਰਥੀ ਤੇ ਵਿਦਿਆਰਥਣਾਂ ਦਾ ਸਕੂਲ ਪ੍ਰਬੰਧਕ ਕਮੇਟੀ ਤੇ ਸਟਾਫ਼ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦਿਆਂ ਸਨਮਾਨਿਤ ਕੀਤਾ ਗਿਆ।
ਜਥੇਦਾਰ ਬਲੋਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਬੰਮ੍ਹਣਾ ਦੀਆਂ ਚਾਰ ਵਿਦਿਆਰਥਣਾਂ ਮੈਰਿਟ 'ਚ
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਬੰਮ੍ਹਣਾ ਦੇ ਜਥੇਦਾਰ ਬਲੋਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੀਆਂ ਦਸਵੀਂ ਜਮਾਤ 'ਚ ਪੜ੍ਹਦੀਆਂ ਚਾਰ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਦੌਰਾਨ ਪੰਜਾਬ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਂਦਿਆਂ ਕ੍ਰਮਵਾਰ 16ਵਾਂ, 19ਵਾਂ ਤੇ ਦੋ ਵਿਦਿਆਰਥਣਾਂ ਨੇ 23ਵਾਂ ਰੈਂਕ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਗੁਰਸੇਵਕ ਸਿੰਘ ਨੇ ਅੱਵਲ ਆਈਆਂ ਵਿਦਿਆਰਥਣਾਂ ਦਾ ਸਨਮਾਨ ਕਜਰਦਿਆਂ ਕਿਹਾ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 96.4 ਫ਼ੀਸਦੀ, ਕਮਲਪ੍ਰੀਤ ਕੌਰ 96 ਫ਼ੀਸਦੀ, ਨਵਜੋਤ ਕੌਰ 95.38 ਫ਼ੀਸਦੀ, ਦਮਨਪ੍ਰੀਤ ਕੌਰ ਨੇ 95.38 ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ 'ਚੋਂ ਕ੍ਰਮਵਾਰ 16ਵਾਂ, 19ਵਾਂ ਤੇ ਦੋ ਵਿਦਿਆਰਥਣਾਂ ਨੇ 23ਵਾਂ ਰੈਂਕ ਹਾਸਲ ਕੀਤਾ। ਪਿੰਡ ਬੰਮ੍ਹਣਾ ਦੇ ਕਾਂਗਰਸੀ ਆਗੂ ਰਾਜਪਾਲ ਸਿੰਘ ਬੰਮ੍ਹਣਾ ਨੇ ਅੱਵਲ ਆਈਆਂ ਵਿਦਿਆਰਥਣਾਂ ਪ੍ਰਤੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਲੜਕੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਮਨ 'ਚ ਪੜ੍ਹਾਈ ਦੀ ਇੱਛਾ ਸ਼ਕਤੀ ਹੋਵੇ ਤਾਂ ਪਿੰਡਾਂ ਤੇ ਸ਼ਹਿਰਾਂ 'ਚ ਕੋਈ ਫ਼ਰਕ ਨਹੀਂ ਹੈ।
ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਨੇ ਮੈਟ੍ਰਿਕ ਦੇ ਨਤੀਜੇ 'ਚ ਮਾਰੀ ਬਾਜ਼ੀ
ਭਾਦਸੋਂ, (ਪ੍ਰਦੀਪ ਦੰਦਰਾਲਾ)-ਵਿੱਦਿਅਕ ਸੰਸਥਾ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਦੀਆਂ ਦੋ ਵਿਦਿਆਰਥਣਾਂ ਨੇ ਮੈਟ੍ਰਿਕ ਦੇ ਐਲਾਨੇ ਗਏ ਨਤੀਜੇ ਵਿਚ ਮੈਰਿਟ ਸੂਚੀ ਵਿਚ 12ਵਾਂ ਤੇ 17ਵਾਂ ਰੈਂਕ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੁਸ਼ਨਾਇਆ ਹੈ। ਸਕੂਲ ਦੀਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਸੌਰਵਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਪਿੰਡ ਅਲੀਪੁਰ ਨੇ 631/650 ਅੰਕ ਹਾਸਲ ਲੈ ਕੇ 97.08 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪੰਜਾਬ ਵਿਚੋਂ 12ਵਾਂ ਰੈਂਕ ਅਤੇ ਕੀਰਤੀ ਪੁੱਤਰੀ ਰਣਜੀਤ ਸਿੰਘ ਪਿੰਡ ਗੋਬਿੰਦਪੁਰਾ ਨੇ 626/650 ਅੰਕ ਲੈ ਕੇ 96.31 ਪ੍ਰਤੀਸ਼ਤ ਅੰਕ ਹਾਸਲ ਕਰਕੇ 17ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਿੰਸੀਪਲ ਚੰਦਰਦੀਪ ਗਰੇਵਾਲ, ਵਾਇਸ ਪ੍ਰਿੰਸੀਪਲ ਕਿਰਨ ਜੋਸ਼ੀ, ਚੀਫ਼ ਕੋਆਰਡੀਨੇਟਰ ਮਨਦੀਪ ਗਰੇਵਾਲ, ਕਲਾਸ ਇੰਚਾਰਜ ਜਸਬੀਰ ਕੌਰ ਸਮੇਤ ਸਕੂਲ ਦੇ ਸਮੁੱਚੇ ਸਟਾਫ਼ ਨੇ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਸੌਰਵਦੀਪ ਕੌਰ ਦੀ ਮਾਤਾ ਸਤਿੰਦਰ ਕੌਰ ਤੇ ਕੀਰਤੀ ਦੀ ਮਾਤਾ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਬੇਟੀਆਂ 'ਤੇ ਮਾਣ ਹੈ ਜਿਨ੍ਹਾਂ ਨੇ ਅੱਜ ਪੰਜਾਬ ਦੀ ਮੈਰਿਟ ਸੂਚੀ 'ਚ ਆਪਣਾ ਨਾਮ ਦਰਜ ਕਰਵਾ ਕੇ ਉਨ੍ਹਾਂ ਦਾ ਸਿਰ ਉੱਚਾ ਕਰਵਾਇਆ ਹੈ।

ਨਗਰ ਕੌਾਸਲ ਦੇ ਨਵੇਂ ਪ੍ਰਧਾਨ ਰਜਨੀਸ਼ ਮਿੱਤਲ ਸ਼ੈ ੱਟੀ ਦੀ ਤਾਜਪੋਸ਼ੀ

ਨਾਭਾ, 22 ਮਈ (ਕਰਮਜੀਤ ਸਿੰਘ)-ਸ਼ਹਿਰ ਨਾਭਾ ਦੀ ਨਗਰ ਕੌਾਸਲ ਦੇ ਨਵੇਂ ਚੁਣੇ ਗਏ ਕਾਂਗਰਸੀ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਦਫ਼ਤਰ ਨਗਰ ਕੌਾਸਲ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਤੋਂ ਬਾਅਦ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ | ਇਸ ਮੌਕੇ ਕੈਬਨਿਟ ਮੰਤਰੀ ਸਾਧੂ ...

ਪੂਰੀ ਖ਼ਬਰ »

ਬਿਜਲੀ ਚੋਰੀ ਕਰਨ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਸਮਾਣਾ, 22 ਮਈ (ਪ੍ਰੀਤਮ ਸਿੰਘ ਨਾਗੀ)-ਐਾਟੀ ਪਾਵਰ ਥੈਫਟ ਪੁਲਿਸ ਵੱਲੋਂ ਕੀਤੀ ਕਾਰਵਾਈ ਤਹਿਤ ਬਿਜਲੀ ਚੋਰੀ ਕਰਨ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਥਾਣਾ ਐਾਟੀ ਪਾਵਰ ਥੈਫਟ ਪਟਿਆਲਾ ਦੇ ਮੁੱਖ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਮਾਣਾ ਦੇ ...

ਪੂਰੀ ਖ਼ਬਰ »

12 ਬੋਤਲਾਂ ਸ਼ਰਾਬ ਬਰਾਮਦ

ਪਟਿਆਲਾ, 22 ਮਈ (ਆਤਿਸ਼ ਗੁਪਤਾ)-ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਥਾਣਾ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ 'ਚ ਭੈੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ | ...

ਪੂਰੀ ਖ਼ਬਰ »

ਗੱਡੀ ਦਾ ਸ਼ੀਸ਼ਾ ਤੋੜ ਕੇ ਨਕਦੀ ਤੇ ਚੈੱਕ ਬੁੱਕਾਂ ਚੋਰੀ

ਰਾਜਪੁਰਾ, 22 ਮਈ (ਜੀ.ਪੀ. ਸਿੰਘ)-ਸਥਾਨਕ ਭੋਗਲਾਂ ਰੋਡ 'ਤੇ ਖੜੀ ਇਕ ਬੋਲੈਰੋ ਗੱਡੀ ਦੀ ਤਾਕੀ ਦਾ ਸ਼ੀਸ਼ਾ ਤੋੜ ਕੇ ਉਸ ਦੇ ਡੈਸ਼ ਬੋਰਡ ਵਿਚੋਂ ਚੋਰ 50 ਹਜ਼ਾਰ ਰੁਪਏ ਦੀ ਨਗਦੀ ਅਤੇ ਗੱਡੀ ਮਾਲਕ ਦੀਆਂ ਚੈੱਕ ਬੁੱਕਾਂ ਚੋਰੀ ਕਰਕੇ ਲੈ ਗਏ | ਜਾਣਕਾਰੀ ਮੁਤਾਬਿਕ ਰਾਜਿੰਦਰ ਸਿੰਘ ...

ਪੂਰੀ ਖ਼ਬਰ »

ਸ਼ਰਾਬ ਦੀਆਂ 4 ਪੇਟੀਆਂ ਸਮੇਤ ਇਕ ਕਾਬੂ

ਰਾਜਪੁਰਾ, 22 ਮਈ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਇਕ ਵਿਅਕਤੀ ਨੂੰ ਸ਼ਰਾਬ ਦੀਆ ਚਾਰ ਪੇਟੀਆਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਹੌਲਦਾਰ ਰਮਨ ਕੁਮਾਰ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਹਾਜ਼ਰ ਸਨ | ਪੁਲਿਸ ...

ਪੂਰੀ ਖ਼ਬਰ »

2 ਦਹਾਕੇ ਪਹਿਲਾਂ ਭੰਗ ਹੋਈ ਰਾਜਪੁਰਾ ਟਰੱਕ ਯੂਨੀਅਨ ਨੂੰ ਮੁੜ ਸੁਰਜੀਤ ਕਰਨ ਦਾ ਮਾਮਲਾ ਲਟਕਿਆ

ਰਾਜਪੁਰਾ, 22 ਮਈ (ਜੀ.ਪੀ. ਸਿੰਘ)-22 ਸਾਲ ਪਹਿਲਾਂ ਭੰਗ ਕੀਤੀ ਸਥਾਨਕ ਟਰੱਕ ਯੂਨੀਅਨ ਨੂੰ ਮੁੜ ਸੁਰਜੀਤ ਕਰਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਸਿਰੇ ਲੱਗਦੀਆਂ ਨਜ਼ਰ ਨਹੀਂ ਆਉਂਦੀਆਂ | ਯੂਨੀਅਨ ਦੀ ਮਲਕੀਅਤੀ ਵਾਲੀ ਥਾਂ ਜਿੱਥੇ ਪਹਿਲਾਂ ਟਰੱਕ ਯੂਨੀਅਨ ਹੁੰਦੀ ਸੀ, ਯੂਨੀਅਨ ...

ਪੂਰੀ ਖ਼ਬਰ »

2 ਪੇਟੀਆਂ ਸ਼ਰਾਬ ਸਮੇਤ ਇਕ ਕਾਬੂ

ਪਾਤੜਾਂ, 22 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਥਾਣਾ ਪਾਤੜਾਂ ਦੇ ਮੁਖੀ ਅਮਨਪਾਲ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਨਸਾ ਤਸਕਰੀ ਨੂੰ ਬੰਦ ਕਰਨ ਲਈ ਚਲਾਈ ਮੁਹਿੰਮ ਤਹਿਤ 2 ਪੇਟੀਆਂ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਕਿਸਾਨੀ ਕਰਜ਼ਿਆਂ ਸਬੰਧੀ ਹੋ ਰਹੇ ਐਲਾਨ ਦਾ ਅਸਰ

ਪਟਿਆਲਾ, 22 ਮਈ (ਜਸਪਾਲ ਸਿੰਘ ਢਿੱਲੋਂ)- ਕਾਂਗਰਸ ਜੋ ਇਸ ਵੇਲੇ ਪੰਜਾਬ ਦੀ ਸੱਤਾ 'ਚ ਹੈ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇਗੀ ਤੇ ਸਰਕਾਰ ਦੇ ਹੋਂਦ 'ਚ ਆਉਣ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਝੁਲਸੇ ਢਾਬਾ ਮਾਲਕ ਦੀ ਮੌਤ

ਪਟਿਆਲਾ, 22 ਮਈ (ਆਤਿਸ਼ ਗੁਪਤਾ)-ਇੱਥੇ ਦੇ ਤਿ੍ਪੜੀ ਵਿਖੇ ਸਥਿਤ ਗੁਰਦੁਆਰਾ ਕਸ਼ਮੀਰੀਆਂ ਵਾਲਾ ਦੇ ਕੋਲ ਉਸ ਸਮੇਂ ਸੰਨਾਟਾ ਪਸਰ ਗਿਆ ਜਦੋਂ ਉੱਥੇ ਲਵਲੀ ਢਾਬੇ ਤੇ ਕਰੰਟ ਲੱਗਣ ਢਾਬਾ ਮਾਲਕ ਬਹੁਤ ਬੁਰੀ ਤਰ੍ਹਾਂ ਝੁਲਸ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ...

ਪੂਰੀ ਖ਼ਬਰ »

24ਵੀਂ ਮੁਫ਼ਤ ਬੱਸ ਯਾਤਰਾ ਸ੍ਰੀ ਨੈਨਾ ਦੇਵੀ ਦਰਸ਼ਨਾਂ ਲਈ ਰਵਾਨਾ

ਪਟਿਆਲਾ, 22 ਮਈ (ਸ.ਰ.)-ਜੈ ਭਵਾਨੀ ਸ੍ਰੀ ਨੈਨਾ ਦੇਵੀ ਮਾਤਾ ਸੇਵਾ ਸੁਸਾਇਟੀ ਪਟਿਆਲਾ ਵੱਲੋਂ 24ਵੀਂ ਫ਼ਰੀ ਬੱਸ ਯਾਤਰਾ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਸ੍ਰੀ ਨੈਨਾ ਦੇਵੀ ਮਾਤਾ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ...

ਪੂਰੀ ਖ਼ਬਰ »

ਜ਼ਖਮੀ ਵਿਅਕਤੀ ਦੀ ਹਸਪਤਾਲ ਜਾ ਕੇ ਮੌਤ

ਦੇਵੀਗੜ੍ਹ, 22 ਮਈ (ਮੁਖਤਿਆਰ ਸਿੰਘ ਨੋਗਾਵਾਂ)-ਥਾਣਾ ਜੁਲਕਾਂ ਅਧੀਨ ਪਿੰਡ ਸਾਧੂਨਗਰ ਜਲਾਹਖੇੜੀ ਦੇ ਬੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਾਧੂ ਨਗਰ ਜੁਲਾਹਖੇੜੀ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਭਰਾ ਕਰਮ ਸਿੰਘ ਨੂੰ ...

ਪੂਰੀ ਖ਼ਬਰ »

ਸਰਕਾਰ ਦਾ ਭਾਰੂਪਣ ਸ਼ੋ੍ਰਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਕਮਜ਼ੋਰ ਕਰ ਗਿਆ- ਪਰਮਿੰਦਰ ਸਿੰਘ ਢੀਂਡਸਾ

ਪਟਿਆਲਾ, 22 ਮਈ (ਜਸਪਾਲ ਸਿੰਘ ਢਿੱਲੋਂ)- ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪਟਿਆਲਾ ਲਈ ਲਾਏ ਗਏ ਦਰਸ਼ਕ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਐਨ ਕੇ ਸ਼ਰਮਾ, ਤੇ ਅਕਾਲੀ ਆਗੂ ਗੋਬਿੰਦ ਸਿੰਘ ਲੌਾਗੋਵਾਲ ਦੀ ਅਗਵਾਈ ਪਾਰਟੀ ਦੀ ਹਾਰ ਦੇ ਕਾਰਨ ਜਾਣਨ ਲਈ ...

ਪੂਰੀ ਖ਼ਬਰ »

ਪਟਿਆਲਾ ਜ਼ਿਲੇ੍ਹ ਅੰਦਰ ਮੱਕੇ ਦੇ ਨਕਲੀ ਬੀਜਾਂ ਨੇ ਛੇੜੀ ਵੱਡੀ ਚਰਚਾ

ਪਟਿਆਲਾ, 22 ਮਈ (ਜ.ਸ. ਢਿੱਲੋਂ)-ਪਟਿਆਲਾ ਜ਼ਿਲੇ੍ਹ ਅੰਦਰ ਹੁਣ ਨਕਲੀ ਮੱਕੀ ਤੇ ਬੀਜਾਂ ਦੇ ਮਾਮਲੇ ਨੂੰ ਲੈ ਕੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ | ਜਾਣਕਾਰੀ ਮੁਤਾਬਿਕ ਇੱਕ ਕਿਸਾਨ ਜਥੇਬੰਦੀ ਨੇ ਇਸ ਸਬੰਧੀ ਪਟਿਆਲਾ ਅਤੇ ਸਮਾਣਾ ਜਾ ਕੇ ਇਸ ਨਕਲੀ ਬੀਜ ਦੇ ਸਬੰਧ ਮਾਮਲਾ ...

ਪੂਰੀ ਖ਼ਬਰ »

ਆਧੁਨਿਕ ਸਬਜ਼ੀ ਮੰਡੀ 'ਚ ਆੜ੍ਹਤੀ ਵੱਲੋਂ ਅੱਗ ਲਗਾ ਖ਼ੁਦਕੁਸ਼ੀ

ਪਟਿਆਲਾ, 22 ਮਈ (ਆਤਿਸ਼ ਗੁਪਤਾ)- ਸਥਾਨਕ ਸਨੌਰ ਰੋਡ 'ਤੇ ਸਥਿਤ ਆਧੁਨਿਕ ਸਬਜ਼ੀ ਮੰਡੀ 'ਚ ਅੱਜ ਸਵੇਰੇ ਉਸ ਸਮੇਂ ਅਫ਼ਰਾ ਤਫ਼ਰੀ ਮੱਚ ਗਈ ਜਦੋਂ ਉੱਥੇ ਇਕ ਆੜ੍ਹਤੀ ਵੱਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ | ਜਿਸ ਦੀ ਜਾਣਕਾਰੀ ਮਿਲਦੇ ਹੀ ਮੰਡੀ ਦੇ ਲੋਕਾਂ ...

ਪੂਰੀ ਖ਼ਬਰ »

ਸੱਟਾ ਲਗਾਉਣ ਵਾਲੇ 5 ਦੋਸ਼ੀਆਂ ਨੂੰ ਭੇਜਿਆ ਜੇਲ੍ਹ

ਪਾਤੜਾਂ, 22 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਪੁਲਿਸ ਵੱਲੋਂ ਪਿਛਲੇ ਦਿਨੀਂ ਆਈ.ਪੀ.ਐਲ. ਮੈਚਾਂ 'ਤੇ ਸੱਟਾ ਲਗਾਉਣ ਵਾਲੇ ਗਰੋਹ ਦੇ ਫੜੇ ਗਏ 5 ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ 'ਤੇ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਕਬਜ਼ੇ ਬਰਦਾਸ਼ਤ ਨਹੀਂ- ਪ੍ਰੋ: ਬਡੂੰਗਰ

ਪਟਿਆਲਾ, 22 ਮਈ (ਜ.ਸ. ਦਾਖਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਹੈ ਕਿ ਕਾਂਗਰਸ ਸਰਕਾਰ ਦੀ ਸ਼ਹਿ ਉੱਪਰ ਸਥਾਨਕ ਗੁਰਦੁਆਰਾ ਸਹਿਬਾਨਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਸਹਿਣ ਨਹੀਂ ਕੀਤੇ ਜਾਣਗੇ ਸਗੋਂ ਇਸ ਦਾ ...

ਪੂਰੀ ਖ਼ਬਰ »

ਕੌਲੀ ਮਾਈਨਰ, ਕੌਲੀ ਡਿਸਟ੍ਰੀਬਿਊਟਰ ਤੇ ਮੁਹੱਬਤਪੁਰ ਮਾਈਨਰ ਨੂੰ ਪੱਕਾ ਕਰਨ ਦਾ ਕੰਮ ਮੁਕੰਮਲ

ਪਟਿਆਲਾ, 22 ਮਈ (ਜ.ਸ. ਢਿੱਲੋਂ)-ਹਲਕਾ ਸਨੌਰ ਦੇ ਵਿਧਾਇਕ ਅਤੇ ਤੇਜ਼ਤਰਾਰ ਤੇ ਸੀਨੀਅਰ ਯੂਥ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਚਾਰ ਕਰੋੜ ਤੋਂ ਵੀ ਵੱਧ ਦੀ ਲਾਗਤ ਨਾਲ ਕੌਲੀ ਮਾਈਨਰ, ਕੌਲੀ ਡਿਸਟ੍ਰੀਬਿਊਟਰ ਤੇ ਮੁਹੱਬਤਪੁਰ ਮਾਈਨਰ ਨੂੰ ਪੱਕੇ ਕਰਵਾਉਣ ...

ਪੂਰੀ ਖ਼ਬਰ »

ਜਨਰੇਸ਼ਨ ਵੈਲਫੇਅਰ ਫਾਊਾਡੇਸ਼ਨ ਵੱਲੋਂ ਸਿਹਤ ਨਰੀਖਣ ਕੈਂਪ ਲਾਇਆ

ਪਟਿਆਲਾ, 22 ਮਈ (ਜ.ਸ. ਢਿੱਲੋਂ)-ਜਨਰੇਸ਼ਨ ਵੈਲਫੇਅਰ ਫਾਉਂਡੇਸ਼ਨ ਪਟਿਆਲਾ ਵਲੋਂ ਲੂਥਰਾ ਪ੍ਰਯੋਗਸ਼ਾਲਾ ਪਟਿਆਲਾ ਦੇ ਸਹਿਯੋਗ ਨਾਲ ਅਜੀਤ ਨਗਰ ਪਾਰਕ ਵਿਖੇ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਰੀਖਣ ਕੈਂਪ ਲਗਾਇਆ ਗਿਆ¢ ਇਸ ਕੈਂਪ ਵਿਚ ਲੈਬਾਰਟਰੀ ਵਲੋਂ ਪਾਰਕ ਵਿਚ ...

ਪੂਰੀ ਖ਼ਬਰ »

ਪਟਿਆਲਾ ਦੇ ਕੂੜੇ ਕਰਕਟ ਨੂੰ ਸਾਂਭਣ ਵਾਲੇ ਪਲਾਂਟ ਤੇ ਸ਼ਹਿਰ ਦੀ ਸਫ਼ਾਈ ਨੂੰ ਦਿੱਤੀ ਜਾਵੇਗੀ ਪਹਿਲ-ਖਹਿਰਾ

ਪਟਿਆਲਾ, 22 ਮਈ (ਜ.ਸ. ਦਾਖਾ)-ਨਗਰ ਨਿਗਮ ਪਟਿਆਲਾ ਦੇ ਨਵੇਂ ਆਏ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਅਹੁਦੇ ਦਾ ਕਾਰਜਭਾਰ ਸੰਭਾਲਦਿਆਂ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਕੂੜੇ ਕਰਕਟ ਨੂੰ ਸਾਂਭਣ ਵਾਲੇ ਪਲਾਂਟ ਅਤੇ ਸ਼ਹਿਰ ਵਿਚ ਸਾਫ਼ ਸਫ਼ਾਈ ਨੂੰ ਪਹਿਲ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਫਲਾਂ ਤੇ ਸਬਜ਼ੀਆਂ ਦੀ ਕੀਤੀ ਜਾਂਚ

ਪਟਿਆਲਾ, 22 ਮਈ (ਜ.ਸ. ਢਿੱਲੋਂ)-ਲੋਕਾਂ ਨੂੰ ਸਾਫ਼ ਸੁਥਰਾ ਤੇ ਸਿਹਤਮੰਦ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਰਾਘੋਮਾਜਰਾ ਦੀ ਸਬਜੀ ਮੰਡੀ ਵਿਖੇ ਜ਼ਿਲ੍ਹਾ ਸਿਹਤ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਦੇ ਨਿਗਰਾਨ ਇੰਜੀਨੀਅਰ ਨਾਲ ਬੈਠਕ

ਪਟਿਆਲਾ, 22 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਅਰਸੇ ਤੋਂ ਲਮਕ ਅਵਸਥਾ ਵਿਚ ਪਈਆਂ ਮੰਗਾਂ ਦੇ ਨਿਪਟਾਰੇ ਹਿਤ ਮੁਲਾਜ਼ਮ ਆਗੂਆਂ ਦੀ ਪਟਿਆਲਾ ਸਰਕਲ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ ਨਾਲ ...

ਪੂਰੀ ਖ਼ਬਰ »

ਅਕਾਲ ਅਕੈਡਮੀ ਫਤਹਿਗੜ੍ਹ ਵਿਖੇ ਮੁਫ਼ਤ ਮੈਡੀਕਲ ਕੈਂਪ-774 ਮਰੀਜ਼ਾਂ ਦੀ ਜਾਂਚ

ਧਰਮਗੜ੍ਹ, 22 ਮਈ (ਗੁਰਜੀਤ ਸਿੰਘ ਚਹਿਲ) -ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਵਿਖੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਉੱਦਮ ਸਦਕਾ ਨਿਸ਼ਕਾਮ ਸੇਵਾ ਸੁਸਾਇਟੀ ਪਟਿਆਲਾ ਦੇ ਸਹਿਯੋਗ ਨਾਲ ਸਵ. ਜਥੇ. ਜਸਵਿੰਦਰ ਸਿੰਘ ਲਾਲੀ ਫਤਹਿਗੜ੍ਹ ਦੀ ਨਿੱਘੀ ਅਤੇ ਪਿਆਰੀ ਯਾਦ ਨੂੰ ...

ਪੂਰੀ ਖ਼ਬਰ »

ਨਗਰ ਕੌਾਸਲ ਦੇ ਦੋ ਮੈਂਬਰਾਂ ਵੱਲੋਂ ਪ੍ਰਧਾਨ 'ਤੇ ਪੱਖਪਾਤ ਦਾ ਦੋਸ਼

ਸਮਾਣਾ, 22 ਮਈ (ਸਾਹਿਬ ਸਿੰਘ)-ਨਗਰ ਕੌਾਸਲ ਸਮਾਣਾ ਦੇ ਵਾਰਡ ਨੰਬਰ 17 ਅਤੇ 21 ਦੇ ਚੁਣੇ ਹੋਏ ਮੈਂਬਰਾਂ ਨੇ ਨਗਰ ਕੌਾਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ 'ਤੇ ਉਨ੍ਹਾਂ ਦੇ ਵਾਰਡਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ | ਪੈੱ੍ਰਸ ...

ਪੂਰੀ ਖ਼ਬਰ »

ਸਾਹਿੱਤ ਕਲਾ ਪਰਿਸ਼ਦ ਵੱਲੋਂ ਮਾਸਿਕ ਗੋਸ਼ਟੀ

ਪਟਿਆਲਾ, 22 ਮਈ (ਗੁਰਪ੍ਰੀਤ ਸਿੰਘ ਚੱਠਾ)-ਸਾਹਿੱਤ ਕਲਾ ਪਰਿਸ਼ਦ ਦੁਆਰਾ ਇੱਕ ਸਾਹਿਤਿਕ ਗੋਸ਼ਟੀ ਦਾ ਆਯੋਜਨ ਡੀ.ਏ.ਵੀ. ਪਬਲਿਕ ਸਕੂਲ ਵਿੱਚ ਕੀਤਾ ਗਿਆ | ਜਿਸ ਵਿਚ ਡਾ. ਰੀਤੂ ਲਹਿਲ (ਡਾਇਰੈਕਟਰ ਵੂਮੈਨ ਸਟਡੀਜ਼ ਸੈਂਟਰ) ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਨਾਲ ...

ਪੂਰੀ ਖ਼ਬਰ »

ਪੈਨਸ਼ਨਾਂ ਦੇ ਨਾਂਅ 'ਤੇ ਬਜ਼ੁਰਗਾਂ ਦੀ ਹੋ ਰਹੀ ਖੱਜਲ ਖ਼ੁਆਰੀ ਕਦੋਂ ਰੁਕੇਗੀ ?

ਦੇਵੀਗੜ੍ਹ, 22 ਮਈ (ਰਾਜਿੰਦਰ ਸਿੰਘ ਮੌਜੀ)-ਪੰਜਾਬ ਸਰਕਾਰ ਵੱਲੋਂ ਪੈਨਸ਼ਨ ਦੇ ਨਾਂਅ 'ਤੇ ਬਜ਼ੁਰਗਾਂ 'ਚ ਹੋ ਰਹੀ ਖੱਜਲ ਖ਼ੁਆਰੀ ਰੁਕਣ ਦਾ ਨਾਮ ਨਹੀਂ ਲੈ ਰਹੀ | ਬਜ਼ੁਰਗਾਂ ਨੰੂ ਆਪਣੀ ਪੈਨਸ਼ਨ ਦੇ ਕੇਵਲ 500 ਰੁਪਏ ਲਈ ਕਦੇ ਸਰਪੰਚ ਦੇ ਘਰ ਅਤੇ ਕਦੇ ਬੈਂਕਾਂ ਵਿਚ ਗੇੜੇ ...

ਪੂਰੀ ਖ਼ਬਰ »

ਪਿੰਡ ਜੱਸੋਮਾਜਰਾ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ 'ਚ ਮਾਜਰੀ ਦੀ ਟੀਮ ਜੇਤੂ

ਭਾਦਸੋਂ, 22 ਮਈ (ਗੁਰਬਖ਼ਸ਼ ਸਿੰਘ ਵੜੈਚ)-ਦੇਸ਼ ਭਗਤ ਯੂਥ ਸਪੋਰਟਸ ਕਲੱਬ ਪਿੰਡ ਜੱਸੋਮਾਜਰਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾਂ 17ਵਾਂ ਸ਼ਾਨਦਾਰ ਕ੍ਰਿਕਟ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸ: ਚੰਦ ਸਿੰਘ ਡੀ.ਐੱਸ.ਪੀ. ਨਾਭਾ ਅਤੇ ਬਿੱਕਰ ਸਿੰਘ ...

ਪੂਰੀ ਖ਼ਬਰ »

ਮੌਲਵੀਵਾਲਾ ਦੀ ਅਗਵਾਈ ਹੇਠ ਵਫ਼ਦ ਪੀ.ਆਰ.ਟੀ.ਸੀ. ਦੇ ਐਮ.ਡੀ. ਨੂੰ ਮਿਲਿਆ

ਪਾਤੜਾਂ, 22 ਮਈ (ਗੁਰਇਕਬਾਲ ਸਿੰਘ ਖਾਲਸਾ)-ਪੰਜਾਬ ਕਾਂਗਰਸ ਦੇ ਸੰਯੁਕਤ ਸਕੱਤਰ ਨਵਾਬ ਸਿੰਘ ਮੌਲਵੀਵਾਲਾ ਦੀ ਅਗਵਾਈ ਹੇਠ ਇਕ ਵਫ਼ਦ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਐਮ.ਡੀ. ਮਨਜੀਤ ਸਿੰਘ ਨਾਰੰਗ ਨੂੰ ਮਿਲਿਆ ਜਿਸ ਦੌਰਾਨ ਵਫ਼ਦ ਵੱਲੋਂ ਹਲਕਾ ਸ਼ੁਤਰਾਣਾ ਦੇ ...

ਪੂਰੀ ਖ਼ਬਰ »

ਪਲੇਠਾ 'ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ' ਗਲਪਕਾਰ ਚੰਦਨ ਨੇਗੀ ਨੂੰ

ਪਟਿਆਲਾ, 22 ਮਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪਲੇਠਾ 'ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ' ਪ੍ਰਸਿੱਧ ਪੰਜਾਬੀ ਗਲਪਕਾਰ ਸ੍ਰੀਮਤੀ ਚੰਦਨ ਨੇਗੀ ਨੂੰ ਪ੍ਰਦਾਨ ਕੀਤਾ ਜਾਵੇਗਾ | ਸਭਾ ਵੱਲੋਂ ਸੱਦੀ ਗਈ ਵਿਸ਼ੇਸ਼ ਇਕੱਤਰਤਾ ...

ਪੂਰੀ ਖ਼ਬਰ »

ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਵੈਨ ਰਾਹੀਂ ਆਮ ਜਨਤਾ ਨੂੰ ਕੀਤਾ ਜਾਗਰੂਕ

ਨਾਭਾ, 22 ਮਈ (ਅਮਨਦੀਪ ਸਿੰਘ ਲਵਲੀ)-ਸਿਹਤ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਤੰਬਾਕੂ ਰਹਿਤ ਪੰਜਾਬ ਮੁਹਿੰਮ ਅਧੀਨ ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੰਬਾਕੂ ਦੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਨੂੰ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. 'ਚ ਜੌਬ ਮੇਲੇ ਦੌਰਾਨ 110 ਸਿਖਿਆਰਥੀਆਂ ਦੀ ਚੋਣ

ਰਾਜਪੁਰਾ, 22 ਮਈ (ਜੀ.ਪੀ. ਸਿੰਘ)-ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਰੁਜ਼ਗਾਰ ਅਫਸਰ ਪਰਮਜੀਤ ਸਿੰਘ ਦੀ ਅਗਵਾਈ ਵਿਚ ਰੁਜ਼ਗਾਰ ਮੇਲਾ ਕਰਵਾਇਆ ਗਿਆ | ਜਿਸ ਵਿਚ ਪੰਜਾਬ ਰਾਜ਼ ਦੀਆਂ ਵੱਖ-ਵੱਖ ਉਦਯੋਗਿਕ ਸਿਖਲਾਈ ਸੰਸਥਾਵਾਂ ਤੋਂ 150 ਦੇ ਕਰੀਬ ਸਿੱਖਿਆਰਥੀਆਂ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਐਸੋਸੀਏਸ਼ਨ ਦੀ ਬੈਠਕ

ਪਟਿਆਲਾ, 22 ਮਈ (ਅ.ਸ. ਆਹਲੂਵਾਲੀਆ)-ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਪੰਜਾਬ ਦੀ ਪਟਿਆਲਾ ਸ਼ਾਖਾ ਦੀ ਬੈਠਕ ਰਾਜਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਹੋਈ | ਇਥੇ ਕਰਮਚਾਰੀ ਦਲ ਭਗੜਾਨਾ ਨੂੰ ਛੱਡ ਕੇ ਆਏ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਜਲ ਸਪਲਾਈ ਤੇ ...

ਪੂਰੀ ਖ਼ਬਰ »

ਜਲਾਲਪੁਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਬੈਠਕ

ਘਨੌਰ, 22 ਮਈ (ਬਲਜਿੰਦਰ ਸਿੰਘ ਗਿੱਲ)-ਲੰਘੇ ਦਿਨੀਂ ਕਸਬੇ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਆਪੋ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਏ ਜਾਣ 'ਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਹਲਕੇ ਦੇ ਵਿਕਾਸ ਕਾਰਜਾਂ ...

ਪੂਰੀ ਖ਼ਬਰ »

ਪਟਿਆਲਾ ਸ਼ਹਿਰ 'ਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ

ਪਟਿਆਲਾ, 22 ਮਈ (ਜਸਵਿੰਦਰ ਸਿੰਘ ਦਾਖਾ)-ਸ਼ਾਹੀ ਸ਼ਹਿਰ ਪਟਿਆਲਾ, ਜਿਸ ਨੂੰ ਮੁੜ ਮੁੱਖ ਮੰਤਰੀ ਦੇ ਸ਼ਹਿਰ ਹੋਣ ਦਾ ਮਾਣ ਹਾਸਲ ਹੈ, ਵਿਚ ਹਰਲ-ਹਰਲ ਕਰਦੇ ਆਵਾਰਾ ਕੁੱਤਿਆਂ ਦਾ ਖ਼ੌਫ਼ ਲਗਾਤਾਰ ਜਾਰੀ ਹੈ | ਕੁੱਤਿਆਂ ਵੱਲੋਂ ਵੱਢੇ ਜਾਣ ਦੀਆਂ ਘਟਨਾਵਾਂ ਵਿਚ ਵਾਧੇ ਕਾਰਨ ਆਮ ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਚੇਅਰਮੈਨ ਨੂੰ ਕੀਤਾ ਸਨਮਾਨਿਤ

ਪਟਿਆਲਾ, 22 ਮਈ (ਜ.ਸ. ਦਾਖਾ)-ਜ਼ਖਮੀ ਅਤੇ ਆਵਾਰਾ ਡੰਗਰਾਂ ਦੇ ਇਲਾਜ ਵਿਚ ਲੱਗੀ ਸਮਾਜ ਸੇਵੀ ਸੰਸਥਾ ਗਊਵੰਸ਼ ਅਤੇ ਪਸ਼ੂ ਵਰਗ ਵੱਲੋਂ ਪੀ.ਆਰ.ਟੀ.ਸੀ. ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਦੇ ਸਨਮਾਨ ਵਿਚ ਸਮਾਗਮ ਕੀਤਾ ਗਿਆ, ਜਿਸ ਵਿਚ ਚਾਰਟਰਡ ਅਕਾੳਾੂਟੈਂਟ ...

ਪੂਰੀ ਖ਼ਬਰ »

ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਧਰਮਸੋਤ ਨੂੰ ਮੰਗ-ਪੱਤਰ

ਨਾਭਾ, 22 ਮਈ (ਕਰਮਜੀਤ ਸਿੰਘ)-ਦੀ ਕਲਾਸ ਫੋਰ ਇੰਪਲਾਈਜ਼ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣੀਆਂ ਮੰਗਾਂ ਪ੍ਰਤੀ ਇੱਕ ਮੰਗ ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਪਟਿਆਲਾ ...

ਪੂਰੀ ਖ਼ਬਰ »

ਬਿਲਆਲ ਦੀ ਟੀਮ ਨੇ ਜਿੱਤਿਆ ਗੱਜੂਮਾਜਰਾ ਦਾ ਕ੍ਰਿਕਟ ਟੂਰਨਾਮੈਂਟ

ਪਟਿਆਲਾ, 22 ਮਈ (ਚਹਿਲ)-ਯੁਵਕ ਸੇਵਾਵਾਂ ਕਲੱਬ ਗੱਜੂਮਾਜਰਾ ਵੱਲੋਂ 18ਵਾਂ ਦੋ ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦਾ ਉਦਘਾਟਨ ਮਹੰਤ ਬਾਬਾ ਬੁੱਧ ਦਾਸ ਵੱਲੋਂ ਕੀਤਾ ਗਿਆ | ਇਸ ਟੂਰਨਾਮੈਂਟ ਵਿਚ 32 ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲਾ ਗੱਜੂਮਾਜਰਾ ਤੇ ...

ਪੂਰੀ ਖ਼ਬਰ »

ਸ਼ਰਮਾ ਵੱਲੋਂ ਪਟਨਾ ਸਾਹਿਬ ਦੀ ਮੁਫ਼ਤ ਯਾਤਰਾ ਲਈ ਬੱਸਾਂ ਨੂੰ ਝੰਡੀ

ਪਟਿਆਲਾ, 22 ਮਈ (ਜ.ਸ. ਦਾਖਾ)-ਦਸਮੇਸ਼ ਗੁਰੂ ਸੇਵਾ ਸੰਮਤੀ ਪਟਿਆਲਾ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਤੇ ਚਰਨਜੀਤ ਸਿੰਘ ਜਨਰਲ ਸਕੱਤਰ ਵੱਲੋਂ ਵੱਖ-ਵੱਖ ਗੁਰਦੁਆਰਿਆਂ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਮੁਫ਼ਤ ਯਾਤਰਾ ਲਈ ਬੱਸ ਰਵਾਨਾ ਕੀਤੀ ਗਈ | ਇਸ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ ਵੱਲੋਂ ਪਟਿਆਲਾ 'ਚ ਕੈਰੀਅਰ ਗਾਈਡੈਂਸ ਐਾਡ ਕਾਊਾਸਲਿੰਗ ਸੈਂਟਰ ਸਥਾਪਤ

ਪਟਿਆਲਾ, 22 ਮਈ (ਗੁਰਪ੍ਰੀਤ ਸਿੰਘ ਚੱਠਾ)-ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ ਦੁਆਰਾ ਨੌਜਵਾਨਾਂ ਨੂੰ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਉਸਾਰੀ ਲਈ ਜਰੂਰੀ ਸਲਾਹ ਦੇਣ ਹਿੱਤ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੈਰੀਅਰ ਗਾਈਡੈਂਸ ਐਾਡ ਕਾਊਾਸਲਿੰਗ ਸੈਂਟਰ ਸਥਾਪਤ ...

ਪੂਰੀ ਖ਼ਬਰ »

ਰਾਜਪੁਰਾ ਰੇਲਵੇ ਸਟੇਸ਼ਨ 'ਤੇ ਮੁਫ਼ਤ ਜਲ ਸੇਵਾ ਸ਼ੁਰੂ

ਰਾਜਪੁਰਾ, 22 ਮਈ (ਜੀ.ਪੀ. ਸਿੰਘ)-ਅੱਜ ਦੁਪਹਿਰ ਬਾਅਦ ਸਥਾਨਕ ਰੇਲਵੇ ਸਟੇਸ਼ਨ 'ਤੇ ਸਮਾਜਸੇਵੀ ਚਰਨਜੀਤ ਸਿੰਘ ਨਾਮਧਾਰੀ ਦੀ ਰਹਿਨੁਮਾਈ 'ਚ ਸ੍ਰੀ ਗੁਰੂ ਅਰਜੁਨ ਦੇਵ ਜਲ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਦਤਾਰ ਸਿੰਘ ਭਾਟੀਆ ਦੀ ਦੇਖ ਰੇਖ ਵਿਚ ਰੇਲ ਗੱਡੀਆਂ ਦੇ ...

ਪੂਰੀ ਖ਼ਬਰ »

ਗੋਡਿਆਂ ਦੀ ਦਵਾਈ ਪਟਿਆਲੇ 'ਚ ਅੱਜ ਮਿਲੇਗੀ-ਸਿੱਧੂ

ਜਲੰਧਰ, 22 ਮਈ (ਸਟਾਫ ਰਿਪੋਰਟਰ)-ਪ੍ਰਾਚੀਨ ਕਾਲ ਤੋਂ ਭਾਰਤ ਦੀ ਆਯੁਰਵੈਦ ਚਿਕਿਤਸਾ ਪ੍ਰਣਾਲੀ ਨਵੀਆਂ ਖੋਜਾਂ ਅਨੁਸਾਰ ਵੱਖ-ਵੱਖ ਬਿਮਾਰੀਆਂ ਲਈ ਰਾਮਬਾਣ ਸਾਬਤ ਹੋ ਰਹੀ ਹੈ | ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਦੇ ਐਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੋਡਿਆਂ ਦੀ ਦਵਾਈ ਪਟਿਆਲੇ 'ਚ ਅੱਜ ਮਿਲੇਗੀ-ਸਿੱਧੂ

ਜਲੰਧਰ, 22 ਮਈ (ਸਟਾਫ ਰਿਪੋਰਟਰ)-ਪ੍ਰਾਚੀਨ ਕਾਲ ਤੋਂ ਭਾਰਤ ਦੀ ਆਯੁਰਵੈਦ ਚਿਕਿਤਸਾ ਪ੍ਰਣਾਲੀ ਨਵੀਆਂ ਖੋਜਾਂ ਅਨੁਸਾਰ ਵੱਖ-ਵੱਖ ਬਿਮਾਰੀਆਂ ਲਈ ਰਾਮਬਾਣ ਸਾਬਤ ਹੋ ਰਹੀ ਹੈ | ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਦੇ ਐਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX