ਤਾਜਾ ਖ਼ਬਰਾਂ


ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  53 minutes ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  about 1 hour ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  about 1 hour ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  about 1 hour ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  about 2 hours ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  about 2 hours ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 2 hours ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  about 3 hours ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  about 3 hours ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  about 3 hours ago
ਨਵੀਂ ਦਿੱਲੀ, 15 ਅਕਤੂਬਰ- ਦਿੱਲੀ ਦੀ ਇੱਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  about 4 hours ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  about 4 hours ago
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀ. ਪੀ. ਆਈ...
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  about 4 hours ago
ਰਾਹੋਂ, 15 ਅਕਤੂਬਰ (ਬਲਬੀਰ ਸਿੰਘ ਰੂਬੀ)- ਸਥਾਨਕ ਪੁਲਿਸ ਨੇ ਅੱਜ ਇੱਕ ਕਾਰ ਸਵਾਰ ਵਿਅਕਤੀ ਨੂੰ 22000 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ...
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  about 4 hours ago
ਮਾਹਿਲਪੁਰ, 15 ਅਕਤੂਬਰ (ਦੀਪਕ ਅਗਨੀਹੋਤਰੀ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੱਜ ਖ਼ਤਮ ਹੋ...
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  about 4 hours ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  about 4 hours ago
ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  about 5 hours ago
ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ-ਕਸ਼ਮੀਰ ਪ੍ਰਦਰਸ਼ਨ, ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ 'ਚ
. . .  about 5 hours ago
ਲੁਧਿਆਣਾ ਘੰਟਾ ਘਰ ਬੰਬ ਧਮਾਕਾ ਮਾਮਲੇ 'ਚ ਅਦਾਲਤ ਕੱਲ੍ਹ ਸੁਣਾਏਗੀ ਫ਼ੈਸਲਾ
. . .  about 5 hours ago
ਸ਼ਿਮਲਾ 'ਚ ਲੱਗੇ ਭੂਚਾਲ ਦੇ ਝਟਕੇ
. . .  about 6 hours ago
ਅਯੁੱਧਿਆ ਮਾਮਲੇ 'ਤੇ ਕੱਲ੍ਹ ਹੋਵੇਗੀ ਆਖ਼ਰੀ ਸੁਣਵਾਈ- ਚੀਫ਼ ਜਸਟਿਸ
. . .  about 6 hours ago
ਜੇ ਪਰਾਲੀ ਨੂੰ ਸਾੜਨ ਤੋਂ ਰੋਕਣਾ ਹੈ ਤਾਂ ਕਿਸਾਨਾਂ ਨੂੰ ਪੈਦਾਵਾਰ 'ਤੇ 100 ਰੁਪਏ ਪ੍ਰਤੀ ਕੁਇੰਟਲ ਵਾਧੂ ਦੇਵੇ ਕੇਂਦਰ ਸਰਕਾਰ- ਕੈਪਟਨ
. . .  about 6 hours ago
ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਝਟਕਾ, ਰਤਨਾ ਸਿੰਘ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 6 hours ago
ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਣੇ ਤਿੰਨ
. . .  about 7 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ- ਆਰ. ਐੱਸ. ਐੱਸ. ਦਾ 'ਹਿੰਦੂ ਰਾਸ਼ਟਰ' ਵਾਲਾ ਬਿਆਨ ਗ਼ਲਤ
. . .  about 7 hours ago
ਹਸਪਤਾਲ 'ਚ ਡੇਂਗੂ ਪੀੜਤਾਂ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸੁੱਟੇ ਗਈ ਸਿਆਹੀ
. . .  about 7 hours ago
ਲੜਕੇ ਨੇ ਗੋਲੀ ਮਾਰ ਕੇ ਆਪਣੇ ਪਿਓ ਨੂੰ ਕੀਤਾ ਜ਼ਖ਼ਮੀ
. . .  about 7 hours ago
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਚੌਧਰੀ ਸੰਤੋਖ ਸਿੰਘ ਵਲੋਂ ਉਦਘਾਟਨ
. . .  about 8 hours ago
ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਬੱਚਿਆਂ ਸਣੇ 6 ਜ਼ਖ਼ਮੀ
. . .  about 8 hours ago
ਪੀ.ਐੱਮ.ਸੀ. ਬੈਂਕ ਘੋਟਾਲਾ : ਪ੍ਰਦਰਸ਼ਨ ਮਗਰੋਂ ਖਾਤਾ ਧਾਰਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਾਤੇ 'ਚ ਸਨ 90 ਲੱਖ ਰੁਪਏ
. . .  about 8 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 9 hours ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜਾ
. . .  about 9 hours ago
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 9 hours ago
ਸ੍ਰੀ ਗੁਰੂ ਰਾਮਦਾਸ ਜੀ ਦੇ 485ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ ਬਣੇ ਖਿੱਚ ਦਾ ਕੇਂਦਰ
. . .  about 9 hours ago
ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਕੈਪਟਨ ਵਲੋਂ ਲਿਖੀ ਚਿੱਠੀ
. . .  about 10 hours ago
ਐੱਸ.ਐੱਸ.ਪੀ ਦਫ਼ਤਰ ਦੇ ਬਾਹਰੋਂ ਮਿਲੀ ਇੱਕ ਅਧਖੜ ਉਮਰੇ ਵਿਅਕਤੀ ਦੀ ਲਾਸ਼
. . .  about 10 hours ago
ਭਾਰਤੀ ਖੇਤਰ 'ਚ ਬੀਤੀ ਰਾਤ ਮੁੜ ਦਾਖਲ ਹੋਇਆ ਡਰੋਨ
. . .  about 11 hours ago
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪੁੱਜੇ ਕੈਪਟਨ ਦੇ ਦੋ ਮੰਤਰੀ
. . .  about 11 hours ago
ਉਤਰ ਪ੍ਰਦੇਸ਼ ਪੁਲਿਸ ਨੇ ਇਕ ਝਟਕੇ 'ਚ ਬੇਰੁਜ਼ਗਾਰ ਕੀਤੇ 25 ਹਜ਼ਾਰ ਹੋਮਗਾਰਡ ਜਵਾਨ
. . .  about 11 hours ago
ਐਫ.ਏ.ਟੀ.ਐਫ. ਦੀ ਬੈਠਕ 'ਚ ਪਾਕਿਸਤਾਨ ਮੁਸ਼ਕਿਲ 'ਚ, ਦੋਸਤ ਦੇਸ਼ਾਂ ਨੇ ਨਹੀਂ ਦਿੱਤਾ ਸਾਥ
. . .  about 11 hours ago
ਅੱਜ ਦਾ ਵਿਚਾਰ
. . .  about 12 hours ago
ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  about 1 hour ago
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  2 minutes ago
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  10 minutes ago
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  46 minutes ago
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  53 minutes ago
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  about 1 hour ago
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 1 hour ago
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਮੋਗਾ

ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ 'ਚੋਂ ਜ਼ਿਲ੍ਹਾ ਮੋਗਾ ਦੇ 18 ਵਿਦਿਆਰਥੀ ਮੈਰਿਟ ਵਿਚ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਜਿੱਥੇ ਜ਼ਿਲ੍ਹਾ ਮੋਗਾ ਦਾ ਨਤੀਜਾ 49.2 ਪ੍ਰਤੀਸ਼ਤ ਰਿਹਾ ਉੱਥੇ ਪੰਜਾਬ ਸਕੂਲ ਸਿਖਿਆ ਬੋਰਡ ਦਾ ਨਤੀਜਾ 57.5 ਪ੍ਰਤੀਸ਼ਤ ਰਿਹਾ ਅਤੇ ਜ਼ਿਲ੍ਹੇ ਦੇ 18 ਵਿਦਿਆਰਥੀਆਂ ਨੇ ਮੈਰਿਟ ਵਿਚ ਆਪਣਾ ਸਥਾਨ ਬਣਾਇਆ ਅਤੇ ਜ਼ਿਲ੍ਹਾ ਮੋਗਾ ਦੇ ਪਿੰਡ ਕੋਟਲਾ ਰਾਏ ਕਾ ਦੀ ਲੜਕੀ ਹਰਮੀਤ ਕੌਰ ਬਰਾੜ ਨੇ ਸਮੁੱਚੇ ਪੰਜਾਬ ਭਰ ਵਿਚ 11ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹਾ ਮੋਗਾ ਦਾ ਮਾਣ ਵਧਾਇਆ | ਜਿੱਥੇ ਇਸ ਨਤੀਜੇ ਵਿਚ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਉੱਥੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਮਾੜੀ ਰਹੀ ਅਤੇ ਪਿਛਲੇ ਸਾਲ ਦਸਵੀਂ ਜਮਾਤ ਦੇ ਨਤੀਜੇ 64 ਫੀਸਦੀ ਦੇ ਮੁਕਾਬਲੇ ਇਸ ਵਾਰ ਜ਼ਿਲ੍ਹਾ ਮੋਗਾ ਦਾ ਨਤੀਜਾ 49.2 ਪ੍ਰਤੀਸ਼ਤ ਹੀ ਰਿਹਾ | ਜ਼ਿਲ੍ਹਾ ਸਿਖਿਆ ਅਫਸਰ (ਸੈ:) ਡਾ: ਬਲਦੇਵ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਕੁੱਲ 12259 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਜਿਸ ਵਿਚੋਂ 6009 ਵਿਦਿਆਰਥੀ ਪਾਸ ਹੋਏ ਅਤੇ 18 ਵਿਦਿਆਰਥੀ ਮੈਰਿਟ ਵਿਚ ਆਏ ਜੋ ਕਿ ਜ਼ਿਲ੍ਹਾ ਮੋਗਾ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹਾ ਸਮੁੱਚੇ ਪੰਜਾਬ ਭਰ ਵਿਚੋਂ ਮੈਰਿਟ ਸੂਚੀ ਵਿਚ ਛੇਵੇਂ ਸਥਾਨ 'ਤੇ ਰਿਹਾ ਹੈ ਅਤੇ ਕੁੱਲ ਮਿਲਾਕੇ ਜ਼ਿਲ੍ਹਾ ਮੋਗਾ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪੰਜਾਬ ਭਰ ਵਿਚ ਸੰਤੁਸ਼ਟੀ ਜਨਕ ਰਹੀ | ਉਨ੍ਹਾਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਡੀ.ਈ.ਓ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਮੈਰਿਟ ਵਿਚ ਆਉਣ ਵਾਲੇ 18 ਵਿਦਿਆਰਥੀਆਂ ਵਿਚੋਂ ਕੋਟਲਾ ਮਿਹਰ ਸਿੰਘ ਵਾਲਾ ਦੇ ਸਕੂਲ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਮੀਤ ਕੌਰ ਬਰਾੜ ਤੋਂ ਇਲਾਵਾ ਨਵਯੁੱਗ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਦੇ 6 ਬੱਚੇ, ਬਾਬਾ ਗੇਂਦੀ ਰਾਮ ਸਰਬ ਹਿੱਤਕਾਰੀ ਸਕੂਲ ਧਰਮਕੋਟ ਦਾ ਇਕ ਬੱਚਾ, ਗੁਰੂ ਹਰਗੋਬਿੰਦ ਸਾਹਿਬ ਸਕੂਲ ਕੁੱਸਾ ਦਾ ਇਕ ਬੱਚਾ, ਬਾਬਾ ਜਸਵੰਤ ਸਿੰਘ ਸਕੂਲ ਰੌਾਤਾ ਦਾ ਇਕ ਬੱਚਾ, ਜਗਤ ਸੇਵਕ ਸੀਨੀਅਰ ਸੈਕੰਡਰੀ ਸਕੂਲ ਦਾ ਇਕ ਬੱਚਾ, ਦਸ਼ਮੇਸ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦਾ ਇਕ ਬੱਚਾ, ਯੁਨੀਕ ਸਕੂਲ ਸਮਾਲਸਰ ਦੇ ਦੋ ਬੱਚੇ, ਦਸ਼ਮੇਸ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦਾ ਇਕ ਬੱਚਾ ਸ਼ਾਮਲ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਦਾ ਦਸਵੀਂ ਦਾ ਨਤੀਜਾ ਪਿਛਲੇ ਸਾਲ 72 ਪ੍ਰਤੀਸ਼ਤ ਦੇ ਮੁਕਾਬਲੇ ਇਸ ਵਾਰ 57.5 ਪ੍ਰਤੀਸ਼ਤ ਰਿਹਾ ਜੋ ਕਿ 15 ਪ੍ਰਤੀਸ਼ਤ ਘੱਟ ਹੈ |
ਹਰਮੀਤ ਕੌਰ ਬਰਾੜ ਰਾਜੇਆਣਾ ਨੇ ਮੋਗਾ ਜ਼ਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 11ਵਾਂ ਸਥਾਨ ਹਾਸਲ ਕੀਤਾ
*ਗੁਰੂ ਹਰਗੋਬਿੰਦ ਸਕੂਲ ਕੋਟਲਾ ਵਿਚ ਖੁਸ਼ੀ ਦਾ ਮਾਹੌਲ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਫੈਲ ਗਈ ਜਦੋਂ ਇਸ ਸਕੂਲ ਦੀ ਵਿਦਿਆਰਥਣ ਹਰਮੀਤ ਕੌਰ ਨੇ ਐਲਾਨੇ ਗਏ ਦਸਵੀਂ ਦੀ ਸਲਾਨਾ ਪ੍ਰੀਖੀਆ ਦੇ ਨਤੀਜਿਆਂ ਵਿਚ ਮੋਗਾ ਜ਼ਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 11ਵਾਂ ਸਥਾਨ ਹਾਸਲ ਕਰਕੇ ਆਪਣਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਹਰਮੀਤ ਕੌਰ ਨੇ 650 ਵਿਚੋਂ 632 ਅੰਕ ਪ੍ਰਾਪਤ ਕੀਤੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੀਤ ਕੌਰ ਨੇ ਕਿਹਾ ਕਿ ਮੈਂ ਆਪਣੀ ਇਸ ਕਾਮਯਾਬੀ ਦਾ ਸਿਹਰਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸ਼ਾਨਦਾਰ ਸਿਲੇਬਸ ਅਤੇ ਸਕੂਲ ਦੇ ਅਧਿਆਪਕਾਂ ਨੂੰ ਦਿੰਦੀ ਹਾਂ | ਫਿਲਹਾਲ ਮੈਂ ਆਪਣੀ ਗਿਆਰਵੀਂ ਮੈਡੀਕਲ ਦੀ ਪੜਾਈ ਉੱਪਰ ਪੂਰਾ ਧਿਆਨ ਕੇਂਦਰਤ ਕਰ ਰਹੀ ਹਾਂ | ਇਸ ਮੌਕੇ ਇਸ ਵਿਦਿਆਰਥਣ ਦਾ ਸਕੂਲ ਦੇ ਡਾਇਰੈਕਟਰ ਮਨਜੀਤ ਸਿੰਘ ਬਰਾੜ, ਪਿ੍ੰ: ਮਨਦੀਪ ਕੌਰ ਬਰਾੜ ਅਤੇ ਸਮੂਹ ਮੈਂਬਰਾਂ ਨੇ ਮੂੰਹ ਮਿੱਠਾ ਕਰਵਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਵਧਾਈਆ ਦਿੱਤੀਆਂ ਅਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਹਰਮੀਤ ਕੌਰ ਜੋ ਕਿ ਪਿੰਡ ਰਾਜੇਆਣਾ ਨਿਵਾਸੀ ਹੈ ਅਤੇ ਇਸ ਸਕੂਲ ਦੇ ਡਾਇਰੈਕਟਰ ਮਨਜੀਤ ਸਿੰਘ ਬਰਾੜ ਅਤੇ ਰਜਿੰਦਰ ਕੌਰ ਬਰਾੜ ਦੀ ਬੇਟੀ ਹੈ | ਡਾਇਰੈਕਟਰ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਡੇ ਸਕੂਲ ਵੱਲੋਂ ਅਕਾਦਮਿਕ ਪ੍ਰਾਪਤੀਆਂ ਦਾ ਦੌਰ ਜਾਰੀ ਹੈ | ਪਿਛਲੇ ਦਿਨੀਂ ਬਾਰ੍ਹਵੀ ਮੈਡੀਕਲ, ਨਾਨ ਮੈਡੀਕਲ ਦਾ ਨਤੀਜਾ 100 ਫੀਸਦੀ ਰਿਹਾ | ਹੁਣ ਫਿਰ ਇਸ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 11ਵਾਂ ਸਥਾਨ ਦਸਵੀਂ ਦੀ ਪ੍ਰੀਖਿਆ ਵਿਚੋਂ ਹਾਸਲ ਕਰਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰ: ਮਨਦੀਪ ਕੌਰ ਬਰਾੜ ਨੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਹਰਮੀਤ ਕੌਰ ਦੀ ਦਾਦੀ ਹਰਬੰਸ ਕੌਰ, ਦਾਦਾ ਹਰਗੋਪਾਲ ਸਿੰਘ, ਚਾਚਾ ਸੁਖਦੀਪ ਸਿੰਘ ਮਾਸਟਰ ਵੀ ਹਾਜ਼ਰ ਸਨ | ਸਕੂਲ ਦੇ ਸਟਾਫ ਦੀ ਮੈਡਮ ਰੁਪਿੰਦਰ ਕੌਰ, ਚਮਕੌਰ ਸਿੰਘ, ਰਮਨਦੀਪ ਕੌਰ, ਗੁਰਤੇਜ ਸਿੰਘ, ਕਮਰਜੀਤ ਸਿੰਘ ਨੇ ਵੀ ਹਰਮੀਤ ਕੌਰ ਨੂੰ ਸਨਮਾਨਿਤ ਕੀਤਾ |
ਗੁਰੂੁ ਅਮਰਦਾਸ ਪਬਲਿਕ ਸਕੂਲ ਸਮਾਧ ਭਾਈ ਦਾ ਨਤੀਜਾ ਸ਼ਾਨਦਾਰ ਰਿਹਾ
ਸਮਾਧ ਭਾਈ, (ਗੁਰਮੀਤ ਸਿੰਘ ਮਾਣੂੰਕੇ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂੁ ਅਮਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਨਤੀਜੇ ਪਿ੍ੰਸੀਪਲ ਪਿੰਦਰਜੀਤ ਕੌਰ ਨੇ ਦੱਸਿਆ ਕਿ ਸਾਇੰਸ ਅਤੇ ਆਰਟਸ ਗਰੁੱਪ ਦਾ ਨਤੀਜਾ 100 ਫੀਸਦੀ ਰਿਹਾ ਜਿੰਨ੍ਹਾਂ ਦੇ ਸਾਇੰਸ ਗਰੁੱਪ ਵਿਚ ਗੁਰਵਿੰਦਰ ਸਿੰਘ ਨੇ 82% ਅੰਕ ਪ੍ਰਾਪਤ ਕਰਕੇ ਪਹਿਲਾ, ਲਵਪ੍ਰੀਤ ਕੌਰ ਨੇ 80% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਰਮਨਪ੍ਰੀਤ ਕੌਰ ਨੇ 79% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਸਕੂਲ ਪ੍ਰਬੰਧਕ ਹਾਕਮ ਸਿੰਘ ਕਲੇਰ ਤੇ ਵਾਇਸ ਪਿ੍ੰਸੀਪਲ ਹਰਮਿੰਦਰ ਸਿੰਘ ਕੋਟਲਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | 

ਗੁਰਦੁਆਰਾ ਤੰਬੂਮੱਲ ਸਾਹਿਬ ਵਿਖੇ ਕਮੇਟੀ ਦੀ ਚੋਣ ਵੇਲੇ ਸਥਿਤੀ ਬਣੀ ਤਨਾਅ ਪੂਰਨ

ਮੋਗਾ, 22 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਗੁਰਦੁਆਰਾ ਤੰਬੂਮੱਲ ਸਾਹਿਬ ਪਿੰਡ ਡਗਰੂ ਵਿਖੇ ਸਥਿਤੀ ਉਸ ਸਮੇਂ ਤਨਾਅ ਪੂਰਨ ਹੋ ਗਈ ਜਦੋਂ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਹੋਈ ਮੌਤ

ਮੋਗਾ, 22 ਮਈ (ਗੁਰਤੇਜ ਸਿੰਘ)-ਅੱਜ ਹੋਏ ਸੜਕ ਹਾਦਸੇ ਵਿਚ ਇਕ 45 ਸਾਲਾ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਾਲਾ ਨਿਵਾਸੀ ਗੁਰਮੇਲ ਕੌਰ ਉਮਰ 45 ਸਾਲ ਪਤਨੀ ਬਿੰਦਰ ਸਿੰਘ ਅੱਜ ਸ਼ਾਮ ਇਕ ਹੋਰ ਔਰਤ ਗੁੱਡੀ ਦੇ ਨਾਲ ਪਿੰਡ ...

ਪੂਰੀ ਖ਼ਬਰ »

220 ਲੀਟਰ ਦੇਸੀ ਲਾਹਣ ਬਰਾਮਦ

ਨਿਹਾਲ ਸਿੰਘ ਵਾਲਾ, 22 ਮਈ (ਪਲਵਿੰਦਰ ਸਿੰਘ ਟਿਵਾਣਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਹਰਪ੍ਰੀਤ ਸਿੰਘ ਦੀਆਂ ਵਿਸੇਸ਼ ਹਦਾਇਤਾਂ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ 220 ਲੀਟਰ ਦੇਸੀ ਲਾਹਣ ਸਮੇਤ ਕਾਬੂ ਕਰਨ 'ਚ ...

ਪੂਰੀ ਖ਼ਬਰ »

ਲੁਟੇਰਾ ਗਰੋਹ ਵੱਲੋਂ ਚੌਾਕੀਦਾਰ ਨੂੰ ਕਮਰੇ 'ਚ ਬੰਦ ਕਰਕੇ ਸ਼ੈਲਰ ਦਾ ਸਮਾਨ ਲੁੱਟਿਆ

ਨਿਹਾਲ ਸਿੰਘ ਵਾਲਾ, 22 ਮਈ (ਪਲਵਿੰਦਰ ਸਿੰਘ ਟਿਵਾਣਾ)-ਮੋਗਾ ਬਰਨਾਲਾ ਹਾਈਵੇ ਰੋਡ 'ਤੇ ਪਿੰਡ ਹਿੰਮਤਪੁਰਾ ਨਜਦੀਕ ਬਣੇ ਇਕ ਸ਼ੈਲਰ ਤੋਂ ਰਾਤ ਸਮੇਂ ਇਕ ਅਣਪਛਾਤੇ ਲੁਟੇਰਾ ਗ੍ਰੋਹ ਵੱਲੋਂ ਚੌਾਕੀਦਾਰ ਨੂੰ ਕਮਰੇ ਵਿਚ ਬੰਦ ਕਰਕੇ ਕੀਮਤੀ ਸਮਾਨ ਚੋਰੀ ਕੀਤੇ ਜਾਣ ਦਾ ...

ਪੂਰੀ ਖ਼ਬਰ »

ਕਤਲ ਦੇ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰਦੇ ਅਦਾਲਤ ਵੱਲੋਂ ਬਰੀ

ਮੋਗਾ, 22 ਮਈ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਐੱਸ.ਕੇ. ਗਰਗ ਦੀ ਅਦਾਲਤ ਨੇ ਕਤਲ ਦੇ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਵਿਅਕਤੀਆਂ ਨੂੰ ਬਚਾਅ ਪੱਖ ਦੇ ਵਕੀਲਾਂ ਰੁਪਿੰਦਰ ਸਿੰਘ ਬਰਾੜ ਅਤੇ ਗਗਨਦੀਪ ਸਿੰਘ ਬਰਾੜ ਵੱਲੋਂ ਦਿੱਤੀਆਂ ਦਲੀਲਾਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਬਰਾਮਦ

ਮੋਗਾ, 22 ਮਈ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਅਤੇ ਉਸ ਨਾਲ ਸਬੰਧਤ ਪੁਲਿਸ ਪਾਰਟੀ ਨੇ ਸ਼ਾਮ 6 ਵਜੇ ਦੇ ਕਰੀਬ ਪਿੰਡ ਚੜਿੱਕ ਕੋਲ ਗਸ਼ਤ ਕਰਦਿਆਂ ਸੁਖਪਾਲ ਸਿੰਘ ਉਰਫ਼ ਪਾਲ ਪੁੱਤਰ ਇਕਬਾਲ ਸਿੰਘ ਵਾਸੀ ਮੁਹੱਲਾ ਮਾਨਾਂਵਾਲਾ, ਭਦੌੜ ਨੂੰ 255 ...

ਪੂਰੀ ਖ਼ਬਰ »

ਸਕਾਰਪੀਓ ਨਾਲ ਮੋਟਰਸਾਈਕਲ ਨੂੰ ਮਾਰੀ ਟੱਕਰ

ਮੋਗਾ, 22 ਮਈ (ਸ਼ਿੰਦਰ ਸਿੰਘ ਭੁਪਾਲ)-ਲਖਵੀਰ ਕੁਮਾਰ ਪੁੱਤਰ ਸੁਖਦੇਵ ਰਾਜ ਵਾਸੀ ਤਖਾਣਵੱਧ ਦੇ ਬਿਆਨਾਂ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਸਕਾਰਪੀਓ ਗੱਡੀ ਦੇ ਨਾ ਮਾਲੂਮ ਡਰਾਇਵਰ ਖਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਹੈ | ਦਰਜ ...

ਪੂਰੀ ਖ਼ਬਰ »

ਪਸ਼ੂਆਂ ਦੇ ਪੀਣ ਵਾਲੇ ਪਾਣੀ ਦਾ ਮੁੱਖ ਸਾਧਨ ਹੋਣ ਵਾਲੇ ਛੱਪੜ ਹੁਣ ਬਣੇ ਬਿਮਾਰੀਆਂ ਦਾ ਘਰ

ਠੱਠੀ ਭਾਈ, 22 ਮਈ (ਜਗਰੂਪ ਸਿੰਘ ਮਠਾੜੂ)-ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪਿੰਡਾਂ ਵਿਚ ਕੁੱਝ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਕੇ ਲੋਕਾਂ ਨੂੰ ਕਈ ਬੁਨਿਆਦੀ ਸਹੂਲਤਾਂ ਦੇ ਕੇ ਖੱਜਲ-ਖੁਆਰੀ ਤੋਂ ਰਾਹਤ ਪ੍ਰਦਾਨ ਕੀਤੀ ਹੈ ਜਿਸ ਨਾਲ ਪੇਂਡੂ ਜੀਵਨ ਵਿਚ ਕੁੱਝ ...

ਪੂਰੀ ਖ਼ਬਰ »

ਟਰਾਂਸਫਾਰਮਾਂ ਦੀ ਚੋਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ

ਸਮਾਲਸਰ, 22 ਮਈ (ਕਿਰਨਦੀਪ ਸਿੰਘ ਬੰਬੀਹਾ) ਬੀਤੇ ਦਿਨਾਂ ਤੋਂ ਪਿੰਡ ਡੇਮਰੂ ਕਲਾਂ ਅਤੇ ਡੇਮਰੂ ਖੁਰਦ ਦੇ ਦਿਹਾਤੀ ਖੇਤਰ ਦੇ ਚੋਰੀ ਹੋ ਰਹੇ ਟਰਾਂਸਫਾਰਮਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਥਨਾਕ ਕਸਬਾ ਸਮਾਲਸਰ ਦੇ ਬਿਜਲੀ ਬੋਰਡ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਵੱਲੋਂ ਦਿੱਤੀ ਜਾ ਰਹੀ ਹੈ ਮੁਫਤ ਕੋਚਿੰਗ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬਾਰ੍ਹਵੀਂ ਕਲਾਸ ਦੇ ਵਿਸ਼ੇ ਵਿਚੋਂ ਆਈ ਕੰਪਾਰਟਮੈਂਟ ਦਾ ਇਮਤਿਹਾਨ 23 ਜੂਨ ਨੂੰ ਲਿਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਆਪਣਾ ਬਾਰ੍ਹਵੀਂ ਦਾ ਨਤੀਜਾ ਕਲੀਅਰ ਕਰਕੇ ਆਪਣੀ ਉਚੇਰੀ ਸਿੱਖਿਆ ...

ਪੂਰੀ ਖ਼ਬਰ »

ਇਲੈਕਟ੍ਰੋਨਿਕ ਮੀਡੀਆ ਕਲੱਬ ਜ਼ਿਲ੍ਹਾ ਮੋਗਾ ਚੋਣ ਮੀਟਿੰਗ ਹੋਈ

ਮੋਗਾ, 22 ਮਈ (ਜਸਪਾਲ ਸਿੰਘ ਬੱਬੀ)-ਇਲੈਕਟ੍ਰੋਨਿਕ ਮੀਡੀਆ ਕਲੱਬ ਜ਼ਿਲ੍ਹਾ ਮੋਗਾ ਚੋਣ ਮੀਟਿੰਗ ਗਰੇਟ ਪੰਜਾਬ ਪਰਿੰਟਰਜ਼ ਮੋਗਾ ਵਿਖੇ ਹੋਈ | ਇਸ ਮੌਕੇ ਪ੍ਰਧਾਨ ਲਛਮਣਜੀਤ ਸਿੰਘ ਪੁਰਬਾ ਅਤੇ ਸਕੱਤਰ ਨਿਸ਼ੀ ਮਨਚੰਦਾ ਨੇ ਕਲੱਬ ਦੀਆ ਗਤੀਵਿਧੀਆ ਤੋਂ ਜਾਣੂੰ ਕਰਵਾਇਆ ਅਤੇ ...

ਪੂਰੀ ਖ਼ਬਰ »

ਮੇਨ ਰੋਡ ਹੇਠਾਂ ਬਣੀ ਪੁਲੀ ਨੂੰ ਠੀਕ ਕਰਨ ਦੀ ਕੀਤੀ ਮੰਗ

ਕੋਟ ਈਸੇ ਖਾਂ, 22 ਮਈ (ਗੁਰਮੀਤ ਸਿੰਘ ਖਾਲਸਾ)-ਸਥਾਨਕ ਸ਼ਹਿਰ ਦੇ ਮੋਗਾ ਰੋਡ 'ਤੇ ਦਾਣਾ ਮੰਡੀ ਕੋਲ ਮੇਨ ਸੜਕ ਦੇ ਹੇਠਾਂ ਪਾਣੀ ਦੇ ਨਿਕਾਸ ਲਈ ਬਣੀ ਪੁਲੀ ਦੀ ਖਸਤਾ ਹਾਲਤ ਦਿਖਾਉਂਦਿਆਂ ਨੇੜਲੇ ਨਿਵਾਸੀਆਂ ਨੇ ਸਬੰਧਿਤ ਪ੍ਰਸਾਸ਼ਨ ਨੂੰ ਇਸ ਨੂੰ ਜਲਦ ਠੀਕ ਕਰਨ ਦੀ ਮੰਗ ...

ਪੂਰੀ ਖ਼ਬਰ »

ਲੋੜਵੰਦ ਬੱਚਿਆਂ ਨੂੰ ਬੂਟ ਵੰਡੇ

ਕਿਸ਼ਨਪੁਰਾ ਕਲਾਂ, 22 ਮਈ (ਅਮੋਲਕ ਸਿੰਘ ਕਲਸੀ)-ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਪੁਰਾ ਕਲਾਂ ਲੜਕੀਆਂ ਵਿਖੇ ਸਮਾਇਲ ਕੇਅਰ ਟਾਗਰਾ ਐੱਨ.ਜੀ.ਓ. ਅੰਮਿ੍ਤਸਰ (ਕੈਨੇਡਾ) ਪ੍ਰਧਾਨ ਮਨਦੀਪ ਕੌਰ ਸਿੱਧੂ ਦੇ ਉੱਦਮ ਸਦਕਾ ਬੱਚਿਆਂ ਨੂੰ ਬੂਟ ਜੁਰਾਬਾ ਵੰਡੀਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਛਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ

ਕਿਸ਼ਨਪੁਰਾ ਕਲਾਂ, 22 ਮਈ (ਅਮੋਲਕ ਸਿੰਘ ਕਲਸੀ)-ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਐਾਡ ਵੈਲਫੇਅਰ ਕਲੱਬ ਕਿਸ਼ਨਪੁਰਾ ਕਲਾਂ ਦੇ ਸਾਬਕਾ ਪ੍ਰਧਾਨ ਛਿੰਦਰ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਬਚਨ ਕੌਰ ਪਤਨੀ ਨੰਬਰਦਾਰ ਭਜਨ ਸਿੰਘ ਦਾ ਬੀਤੇ ...

ਪੂਰੀ ਖ਼ਬਰ »

ਡਾ. ਬਲਦੇਵ ਸਿੰਘ ਡੀ.ਈ.ਓ. ਵੱਲੋਂ ਗਿਆਨ ਜੋਤੀ ਸਕੂਲ ਦਾ ਦੌਰਾ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਦਾਰਾਪੁਰ ਵਿਖੇ ਮੋਗਾ ਦੇ ਡੀ. ਈ. ਓ ਸੈਕੰਡਰੀ ਡਾ: ਬਲਦੇਵ ਸਿੰਘ ਵੱਲੋਂ ਦੌਰਾ ਕੀਤਾ ਗਿਆ | ਜਿਥੇ ਉਨ੍ਹਾਂ ਨੇ ਕਿ੍ਕਟ ਦੀ ਨਰਸਰੀ ਵੱਲੋਂ ਜਾਣੇ ਜਾਂਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਸਟੇਟ ...

ਪੂਰੀ ਖ਼ਬਰ »

ਪਿੰਡ ਨੂੰ ਤੰਬਾਕੂ ਮੁਕਤ ਕਰਨ ਲਈ ਪਿੰਡ ਵਾਸੀ ਮੈਦਾਨ 'ਚ ਡਟੇ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਤਿੰਨ ਗੁਰੂ ਸਾਹਿਬਾਨਾਂ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਵਾਸੀ ਜਿਨ੍ਹਾਂ ਵਿਚ ਗ੍ਰਾਮ ਪੰਚਾਇਤ, ਸਾਬਕਾ ਫੌਜੀਆਂ ਦੀ ਸਮਾਜ ਸੇਵੀ ਸੰਸਥਾ, ਗੁਰੂ ਹਰਗੋਬਿੰਦ ਸਾਹਿਬ ਟੂਰਨਾਮੈਂਟ ਕਮੇਟੀ, ਬਾਬਾ ਸਾਈਾਦਾਸ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਸੈਮੀਨਾਰ

ਕੋਟ ਈਸੇ ਖਾ, 22 ਮਈ (ਨਿਰਮਲ ਸਿੰਘ ਕਾਲੜਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮਾਣਯੋਗ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਐੱਸ.ਕੇ. ਗਰਗ ਅਤੇ ਸਿਵਲ ਜੱਜ ਵਿਨੀਤ ਕੁਮਾਰ ਨਾਰੰਗ ਦੀ ਅਗਵਾਈ ਹੇਠ ਪਿੰਡ ਚੀਮਾਂ, ਚੁੱਘਾ, ਕੜਿਆਲ ਦੇ ਵਾਸੀਆਂ ਨੂੰ ਮੁਫ਼ਤ ...

ਪੂਰੀ ਖ਼ਬਰ »

ਇਨਸਾਈਟ ਐਜੂਕੇਸ਼ਨ ਦੇ ਵਿਦਿਆਰਥੀ ਨੇ ਹਾਸਲ ਕੀਤੇ ਓਵਰਆਲ 7.5 ਬੈਂਡ

ਮੋਗਾ, 22 ਮਈ (ਜਸਪਾਲ ਸਿੰਘ ਬੱਬੀ)-ਇਨਸਾਈਟ ਐਜੂਕੇਸ਼ਨ ਨੇੜੇ ਸਰਕਾਰੀ ਆਈ.ਟੀ.ਆਈ. ਮੋਗਾ ਦੇ ਵਿਦਿਆਰਥੀ ਪ੍ਰਭਪ੍ਰੀਤ ਸਿੰਘ ਵਾਸੀ ਮੋਗਾ ਨੇ ਆਈਲੈਟਸ ਦੀ ਪ੍ਰੀਖਿਆ ਵਿਚੋਂ ਰੀਡਿੰਗ 8.5, ਲਿਸਨਿੰਗ 8.0, ਸਪੀਕਿੰਗ ਚੋਂ 7.0 ਅਤੇ ਰਾਈਟਿੰਗ 6.5 ਬੈਂਡ ਪ੍ਰਾਪਤ ਕਰ ਓਵਰਆਲ 7.5 ਬੈਂਡ ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ 25 ਤੱਕ

ਮੋਗਾ, 22 ਮਈ (ਅਮਰਜੀਤ ਸਿੰਘ ਸੰਧੂ)-ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ 17 ਮਈ ਤੋਂ 25 ਮਈ ਤੱਕ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ, ਗੁਰੂ ਰਾਮਦਾਸ ਸਾਹਿਬ, ਸੋਢੀ ਨਗਰ ਵਿਖੇ ਲਗਾਇਆ ਜਾ ਰਿਹਾ ਹੈ | ਜਿਸ ਵਿਚ ਸ਼ਾਮ 5:30 ਤੋਂ 7:30 ਵਜੇ ਤੱਕ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਦਵਿੰਦਰ ਨੇ ਓਵਰਆਲ 6 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 22 ਮਈ (ਬਲਰਾਜ ਸਿੰਗਲਾ)-ਡਰੀਮ ਬਿਲਡਰਜ਼ ਗਰੁੱਪ ਆਫ ਇੰਸਟੀਚਿਊਟਸ ਪੰਜਾਬ ਦੀ ਮੰਨੀ ਪ੍ਰਮੰਨੀ ਆਈਲੈਟਸ ਸੰਸਥਾ ਹੈ | ਇਸ ਸੰਸਥਾ ਤਜਰਬੇਕਾਰ ਅਤੇ ਮਿਹਨਤੀ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਾਈਆਂ ...

ਪੂਰੀ ਖ਼ਬਰ »

ਮਾਉਂਟ ਲਿਟਰਾ ਜੀ ਸਕੂਲ ਵਿਚ ਮਨਾਇਆ ਵਿਸ਼ਵ ਸੰਸਕ੍ਰਿਤ ਦਿਵਸ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਮਾਉਂਟ ਲਿਟਰਾ ਜੀ ਸਕੂਲ ਵਿਖੇ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਤੇ ਡਾਇਰੈਕਟਰ ਅਨੁਜ ਗੁਪਤਾ ਦੀ ਦੇਖ ਰੇਖ ਹੇਠ ਵਿਸ਼ਵ ਸੰਸਕ੍ਰਿਤ ਦਿਵਸ ਤੇ ਰੰਗਾਰੰਗ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ...

ਪੂਰੀ ਖ਼ਬਰ »

ਪਿ੍ੰਸੀਪਲ ਪੂਰਨ ਸਿੰਘ ਸੰਧੂ ਨੂੰ ਸਦਮਾ

ਮੋਗਾ, 22 ਮਈ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ ਦੇ ਸਹੁਰਾ ਸਾਹਿਬ ਅਤੇ ਸਾਬਕਾ ਪਿ੍ੰਸੀਪਲ ਜਨਮੀਤ ਕੌਰ ਸੰਧੂ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰ ਯੋਗ ਪਿਤਾ ...

ਪੂਰੀ ਖ਼ਬਰ »

ਐਾਜਲਸ ਇੰਟਰਨੈਸ਼ਨਲ ਨੇ ਲਗਵਾਇਆ ਹਰਮਨਜੋਤ ਕੌਰ ਦਾ ਕੈਨੇਡਾ ਦਾ ਵੀਜ਼ਾ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਐਾਜਲਸ ਇੰਟਰਨੈਸ਼ਨਲ ਸੰਸਥਾ ਵੱਲੋਂ ਹਰਮਨਜੋਤ ਕੌਰ ਪੁੱਤਰੀ ਗੁਰਨਾਮ ਸਿੰਘ ਨਿਵਾਸੀ ਡੇਮਰੂ ਖੁਰਦ ਜ਼ਿਲ੍ਹਾ ਮੋਗਾ ਦਾ ਕੈਨੇਡਾ ਦਾ ਸਤੰਬਰ ਇਨਟੇਕ ਦਾ ਵੀਜ਼ਾ ਲਗਵਾ ਕੇ ਦਿੱਤਾ | ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਿ੍ੰਸੀਪਲ ਪੂਰਨ ਸਿੰਘ ਸੰਧੂ ਨੂੰ ਸਦਮਾ

ਮੋਗਾ, 22 ਮਈ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ ਦੇ ਸਹੁਰਾ ਸਾਹਿਬ ਅਤੇ ਸਾਬਕਾ ਪਿ੍ੰਸੀਪਲ ਜਨਮੀਤ ਕੌਰ ਸੰਧੂ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰ ਯੋਗ ਪਿਤਾ ...

ਪੂਰੀ ਖ਼ਬਰ »

ਕੈਨਰਾ ਬੈਂਕ ਦੇ ਮੈਨੇਜਰ ਵੱਲੋਂ ਇਕ ਲੱਖ ਰੁਪਏ ਦਾ ਫਰਾਡ

ਨਿਹਾਲ ਸਿੰਘ ਵਾਲਾ, 22 ਮਈ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)-ਨਿਹਾਲ ਸਿੰਘ ਵਾਲਾ ਦੀ ਕੈਨਰਾ ਬੈਂਕ ਦੇ ਮੈਨੇਜਰ ਵੱਲੋਂ ਬੁਟੀਕ ਖੋਲਣ ਲਈ ਇਕ ਲੱਖ ਰੁਪਏ ਦੀ ਬਜਾਏ ਡੇਢ ਲੱਖ ਰੁਪਏ ਦਾ ਲੋਨ ਕਰਕੇ ਇਕ ਲੱਖ ਰੁਪਏ ਦਾ ਫਰਾਡ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ...

ਪੂਰੀ ਖ਼ਬਰ »

ਨੌਜਵਾਨਾਂ ਕੀਤਾ ਸਲਾਹੁਣਯੋਗ ਉਪਰਾਲਾ

ਭਲੂਰ, 22 ਮਈ (ਬੇਅੰਤ ਗਿੱਲ)-ਪਿਛਲੇ ਲੰਬੇ ਸਮੇਂ ਤੋਂ ਪਿੰਡ ਮਾਹਲਾ ਕਲਾਂ ਵਿਖੇ ਇਕ ਸੜਕ ਕਿਨਾਰੇ ਲੱਗੀ ਰੂੜੀ ਰਾਹਗੀਰਾਂ ਲਈ ਵੱਡਾ ਅੜਿੱਕਾ ਬਣੀ ਹੋਈ ਸੀ ਜਿਸ ਨੂੰ ਬੀਤੇ ਦਿਨੀਂ ਯੂਥ ਕਾਂਗਰਸੀ ਆਗੂ ਨਿਰਮਲ ਸਿੰਘ ਨਿੰਮਾ, ਹਰਦੀਪ ਸਿੰਘ, ਕੁਲਦੀਪ ਸਿੰਘ, ਜੱਗਾ ਸਿੰਘ, ...

ਪੂਰੀ ਖ਼ਬਰ »

ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਨੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਵਾਲਮੀਕਿ ਮਜ੍ਹਬੀ ਸਿੱਖ ਮਹਾਂਸਭਾ ਰਜਿ: ਵੱਲੋਂ ਉਪ ਚੇਅਰਮੈਨ ਜਗਤਾਰ ਸਿੰਘ ਮਖੂ, ਮਹਾਂਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ, ਜਨਰਲ ਸਕੱਤਰ ਜਸਵੰਤ ਕੜਿਆਲ, ਪ੍ਰਚਾਰ ਸਕੱਤਰ ਬਾਬਾ ਮੰਗਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ...

ਪੂਰੀ ਖ਼ਬਰ »

ਦਾਨ ਪਰਚੀਆਂ ਰਾਹੀਂ ਉਗਰਾਹੀ ਕਰਨ ਆਏ ਨੌਜਵਾਨ ਸ਼ੱਕ ਦੇ ਘੇਰੇ 'ਚ

ਫਤਹਿਗੜ੍ਹ ਪੰਜਤੂਰ, 22 ਮਈ (ਜਸਵਿੰਦਰ ਸਿੰਘ)-ਸਥਾਨਕ ਕਸਬੇ ਦੇ ਅੰਦਰ ਕੁੱਝ ਬਾਹਰ ਤੋਂ ਆਏ ਨੌਜਵਾਨਾਂ ਨੇ ਲੰਗਰ ਦੀ ਸੇਵਾ ਲੈਣ ਸਬੰਧੀ ਆਪਣੇ ਆਪ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਂਦਾ | ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਕੋਲ ਸ਼ਿਵ ਪਰਿਵਾਰ ਲੰਗਰ ਕਮੇਟੀ ਅਜਨਾਲਾ ...

ਪੂਰੀ ਖ਼ਬਰ »

ਪਿੰਡ ਦੁਸਾਂਝ ਵਾਸੀਆਂ ਮੁਆਵਜ਼ਾ ਲੈਣ ਲਈ ਬਣਾਈ ਸੰਘਰਸ਼ ਕਮੇਟੀ

ਮੋਗਾ, 22 ਮਈ (ਅਮਰਜੀਤ ਸਿੰਘ ਸੰਧੂ)-ਨੈਸ਼ਨਲ ਹਾਈਵੇ 71 ਦੀ ਬਣ ਰਹੀ ਸੜਕ ਲਈ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ ਅਤੇ ਘਰਾਂ ਦੇ ਪੂਰੇ ਪੈਸੇ ਨਾ ਮਿਲਣ ਕਾਰਨ ਪਿੰਡ ਦੁਸਾਂਝ ਦੇ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਸਰਕਾਰ ਵੱਲੋਂ ਇਸ ਜ਼ਮੀਨ ਦੇ ਪੈਸੇ ਨਾ ਦੇਣ ...

ਪੂਰੀ ਖ਼ਬਰ »

ਮੈਕਰੋ ਗਲੋਬਲ ਇੰਮੀਗ੍ਰੇਸ਼ਨ ਨੇ ਕੈਨੇਡਾ ਦਾ ਮਲਟੀ ਵੀਜ਼ਾ ਲਗਵਾਇਆ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਵੱਲੋਂ ਸੁਰਜੀਤ ਕੌਰ ਗਿੱਲ ਪਤਨੀ ਸਵ: ਅਜਮੇਰ ਸਿੰਘ ਨੰਬਰਦਾਰ ਲੰਢੇਕੇ ਮੋਗਾ ਦਾ ਕੈਨੇਡਾ ਦਾ ਮਲਟੀਪਰਪਜ਼ ਵੀਜ਼ਾ ਲਗਵਾਕੇ ਦਿੱਤਾ | ਇਸ ਮੌਕੇ ਸੰਸਥਾ ਦੇ ਐੱਮ.ਡੀ. ਕਮਲਜੀਤ ਸਿੰਘ ...

ਪੂਰੀ ਖ਼ਬਰ »

ਪਿੰਡ ਬਹੋਨਾ ਦੇ ਸਰਪੰਚ ਹਰਭਜਨ ਸਿੰਘ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼

ਮੋਗਾ, 22 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੇ ਕੁਝ ਦਿਨਾਂ ਤੋਂ ਪਿੰਡ ਬਹੋਨਾ ਵਿਖੇ ਸਬੰਧਤ ਮਹਿਕਮੇ ਵੱਲੋਂ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਟੈਂਕੀ ਦਾ ਕੁਨੈਕਸ਼ਨ ਕੱਟਣ 'ਤੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਸੀ ਜਿਸ ਦੇ ਸਬੰਧ ਵਿਚ ਪਿੰਡ ਦੇ ਦਲਿਤ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਬਰਾਂ ਨੇ ਵੱਖਰਾ ਧੜਾ ਬਣਾਇਆ

ਬਾਘਾ ਪੁਰਾਣਾ, 22 ਮਈ (ਬਲਰਾਜ ਸਿੰਗਲਾ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਬਰਾਂ ਨੇ ਇਕ ਵੱਖਰਾ ਧੜਾ ਕਾਇਮ ਕਰਦੇ ਹੋਇਆ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਗਰੁੱਪ ਦਾ ਗਠਨ ਕੀਤਾ | ਜਿਸ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਚੁਣੇ ਗਏ ਅਤੇ ਮੀਤ ਪ੍ਰਧਾਨ ਕਾਰਜ ...

ਪੂਰੀ ਖ਼ਬਰ »

ਨਸ਼ਿਆਂ ਤੋਂ ਪੂਰੀ ਤਰ੍ਹਾਂ ਰਹਿਤ ਹੈ ਪਿੰਡ ਦੌਲੇਵਾਲ ਮਾਇਰ-ਪਿੰਡ ਵਾਸੀ

ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀਂ ਸਾਡੇ ਪਿੰਡ ਦੌਲੇਵਾਲ ਬਾਰੇ ਕੁਝ ਅਖਬਾਰਾਂ 'ਚ ਛਪੀਆਂ ਖਬਰਾਂ 'ਚ ਕੋਈ ਸਚਾਈ ਨਹੀ | ਇਹ ਵਿਚਾਰ ਜ਼ਿਲ੍ਹਾ ਮੋਗਾ ਦੇ ਪਿੰਡ ਦੌਲੇਵਾਲ ਮਾਇਰ ਦੇ ਸਾਬਕਾ ਸਰਪੰਚ ਅਮਰੀਕ ਸਿੰਘ, ਬਾਬਾ ਤੁਲਸੀ ਦਾਸ ਕਲੋਨੀ ਦੇ ਮੌਜੂਦਾ ...

ਪੂਰੀ ਖ਼ਬਰ »

ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਨੂੰ ਸੁਡਾਨ ਅੰਬੈਂਸੀ ਨੇ ਦਿੱਤਾ ਸੱਦਾ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ ਫਾਰਮੈਸੀ ਦੇ ਵਾਈਸ ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੂੰ ਫਸਟ ਸੈਕਟਰੀ ਅਬੈਂਸੀ ਆਫ ਰਿਪਬਲਿਕ ਆਫ ਸੁਡਾਨ ਨਵੀਂ ਦਿੱਲੀ ਵੱਲੋਂ ਸੱਦਾ ਦਿੱਤਾ ਗਿਆ ਹੈ | ਇਸ ਮੌਕੇ ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਨਾਰੰਗ ਨੇ ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਬਾਘਾ ਪੁਾਰਬਣ, 22 ਮਈ (ਬਲਰਾਜ ਸਿੰਗਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਬਾਘਾ ਪੁਰਾਣਾ ਇਕਾਈ ਵੱਲੋਂ ਹਲਕਾ ਵਿਧਾਇਕ ਬਾਘਾ ਪੁਰਾਣਾ ਨੂੰ ਹਰਨੇਕ ਸਿੰਘ, ਸੁਰਿੰਦਰ ਸਿੰਘ, ਪ੍ਰੀਤਮ ਸਿੰਘ ਪ੍ਰੀਤ, ਅਮਰਜੀਤ ਸਿੰਘ ਰਣੀਆ ਦੀ ਅਗਵਾਈ ਵਿਚ ਪੈਨਸ਼ਨਰਾਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਛੱਪੜਾਂ ਅਤੇ ਸਾਂਝੀਆਂ ਜ਼ਮੀਨਾਂ 'ਤੇ ਕੀਤੇ ਕਬਜ਼ੇ ਸਖ਼ਤੀ ਨਾਲ ਰੋਕੇ-ਭੱਟੀ

ਬਾਘਾ ਪੁਰਾਣਾ, 22 ਮਈ (ਬਲਰਾਜ ਸਿੰਗਲਾ)-ਪੰਜਾਬ ਦੇ ਪਿੰਡਾਂ ਵਿਚ ਲੋਕਾਂ ਵੱਲੋਂ ਭਰੇ ਜਾ ਰਹੇ ਛੱਪੜ ਅਤੇ ਰੋਕੀਆਂ ਜਾ ਰਹੀਆਂ ਸਾਂਝੀਆਂ ਜ਼ਮੀਨਾਂ ਨੂੰ ਸਰਕਾਰ ਸਖ਼ਤੀ ਨਾਲ ਬੰਦ ਕਰੇ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਮ ...

ਪੂਰੀ ਖ਼ਬਰ »

ਫਿਜ਼ਿਕਸ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨ ਅਲਾਟ ਕੀਤੇ ਜਾਣ ਦੀ ਮੰਗ

ਮੋਗਾ, 22 ਮਈ (ਰਾਜੇਸ਼ ਕੋਛੜ)-ਸਾਇੰਸ ਟੀਚਰਜ਼ ਐਸੋਸੀਏਸ਼ਨ ਪੰਜਾਬ (ਰਜਿ:) ਸੂਬਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜੁਆਇੰਟ ਜਨਰਲ ਸਕੱਤਰ ਸੁਖਦੇਵ ਸਿੰਘ ਪੰਜਰੁੱਖਾ, ਪ੍ਰੈੱਸ ਸਕੱਤਰ ਜਸਪਾਲ ਸਿੰਘ ਲੋਹਾਮ, ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਕੋਹਲੀ, ਰਾਕੇਸ਼ ...

ਪੂਰੀ ਖ਼ਬਰ »

ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੋਗਾ ਵਿਖੇ ਲੋਕ ਅਦਾਲਤ 8 ਜੁਲਾਈ ਨੂੰ -ਜ਼ਿਲ੍ਹਾ ਤੇ ਸੈਸ਼ਨ ਜੱਜ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ, ਮੋਗਾ ਵਿਖੇ 8 ਜੁਲਾਈ ਨੂੰ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਲੋਕ ਅਦਾਲਤ ਲਗਾਈ ਜਾਵੇਗੀ, ਜਿਸ ਵਿਚ ਵੱਖ-ਵੱਖ ਅਦਾਲਤਾਂ 'ਚ ਚੱਲ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥੀ ਸਨਮਾਨਿਤ

ਮੋਗਾ, 22 ਮਈ (ਰਾਜੇਸ਼ ਕੋਛੜ)-ਸਰਕਾਰੀ ਹਾਈ ਸਕੂਲ ਧੱਲੇਕੇ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰੀਤਮ ਸਿੰਘ ਜੌਹਲ ਅਤੇ ਮੁੱਖ ਅਧਿਆਪਕਾ ਮੈਡਮ ਸੁਨੀਤਾ ਰਾਣੀ ਦੀ ਯੋਗ ਅਗਵਾਈ ਵਿਚ ਵਿ ੱਦਿਅਕ ਖੇਤਰ ਵਿਚ ਸਕੂਲ ਪੱਧਰ ਤੇ ਮੱਲਾਂ ਮਾਰਨ ਵਾਲੇ ਹੋਣਹਾਰ ...

ਪੂਰੀ ਖ਼ਬਰ »

ਸੀ.ਪੀ.ਆਈ. (ਐੱਮ.) ਨੇ ਮੰਗਾਂ ਸਬੰਧੀ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਇਕ ਵਫ਼ਦ ਨੇ ਜ਼ਿਲ੍ਹਾ ਮੋਗਾ ਦੇ ਏ.ਡੀ.ਸੀ. ਨੂੰ 15 ਸੂਤਰੀ ਮੰਗ ਪੱਤਰ ਦਿੱਤਾ ਜਿਸ ਦੀ ਅਗਵਾਈ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਗਗੜਾ ਵੱਲੋਂ ਕੀਤੀ ਗਈ | ਮੰਗ ਪੱਤਰ ਵਿਚ ਇਹ ਮੰਗ ਕੀਤੀ ਗਈ ਕਿ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਵਿਚ ਮਨਾਇਆ ਗਿਆ ਵਿਭਿੰਨਤਾ ਦਿਵਸ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ)-ਮੋਗਾ ਦੇ ਬਲੂਮਿੰਗ ਬਡਜ਼ ਸਕੂਲ ਵਿਚ ਗਰੱੁਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ 'ਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਅੰਤਰਰਾਸ਼ਟਰੀ ਜੀਵ ਵਿਭਿੰਨਤਾ ਦਿਵਸ ਮਨਾਇਆ ਗਿਆ ਜਿਸ 'ਚ ...

ਪੂਰੀ ਖ਼ਬਰ »

ਬਾਬਾ ਜਰਨੈਲ ਸਿੰਘ ਸਪੋਰਟਸ ਕਲੱਬ ਮਲੇਸ਼ੀਆ ਦੇ ਸਮੂਹ ਮੈਂਬਰਾਂ ਦਾ ਧੰਨਵਾਦ

ਭਲੂਰ, 22 ਮਈ (ਬੇਅੰਤ ਸਿੰਘ ਗਿੱਲ)-ਬਾਬਾ ਜਰਨੈਲ ਸਿੰਘ ਸਪੋਰਟਸ ਕਲੱਬ ਕਵਾਂਗ ਮਲੇਸ਼ੀਆ ਦੇ ਸਮੂਹ ਮੈਂਬਰਾਂ ਵੱਲੋਂ ਮਿਲੇ ਮਾਣ ਸਨਮਾਨ ਨੂੰ ਮੈਂ ਕਦੇ ਭੁਲਾ ਨਹੀਂ ਸਕਦਾ ਅਤੇ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ | ਇਹ ਸ਼ਬਦ ਨਾਮਵਰ ਕਬੱਡੀ ਕੁਮੈਂਟੇਟਰ ਮਨਦੀਪ ਕਾਲੀਏ ...

ਪੂਰੀ ਖ਼ਬਰ »

ਅਧੂਰੇ ਪਏ ਕੰਮਾਂ ਸਬੰਧੀ ਐੱਮ.ਸੀ. ਦੀ ਮੀਟਿੰਗ

ਕੋਟ ਈਸੇ ਖਾਂ, 22 ਮਈ (ਨਿਰਮਲ ਸਿੰਘ ਕਾਲੜਾ)-ਸਥਾਨਕ ਨਗਰ ਪੰਚਾਇਤ ਦੇ ਐੱਮ.ਸੀ. ਦੀ ਮੀਟਿੰਗ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਮੀਤ ਕੁਮਾਰ ਮਲਹੋਤਰਾ ਦੀ ਅਗਵਾਈ ਹੇਠ ਜੀ.ਐੱਮ.ਪੈਲਿਸ ਵਿਖੇ ਹੋਈ | ਮੀਟਿੰਗ ਵਿਚ ਮਲਹੋਤਰਾ ਨੇ ਕਿਹਾ ਕਿ ਕਸਬੇ ਦੇ ਸਾਰੇ ਵਿਕਾਸ ਕੰਮ ਠੱਪ ...

ਪੂਰੀ ਖ਼ਬਰ »

ਸਿਹਤ ਅਤੇ ਸਿੱਖਿਆ ਸੇਵਾਵਾਂ ਵਿਚ ਸੁਧਾਰ ਮੁੱਖ ਟੀਚਾ-ਐੱਸ.ਡੀ.ਐੱਮ.

ਧਰਮਕੋਟ, 22 ਮਈ (ਪਰਮਜੀਤ ਸਿੰਘ/ਹਰਮਨਦੀਪ ਸਿੰਘ)-ਸਿਹਤ ਅਤੇ ਸਿੱਖਿਆ ਸੁਧਾਰ ਉਨ੍ਹਾਂ ਦਾ ਮੁੱਖ ਟੀਚਾ ਹੈ, ਜੋ ਸਾਡੇ ਸਮਾਜ ਦਾ ਮੁੱਖ ਮੁੱਦਾ ਹੈ, ਇਹ ਪ੍ਰਗਟਾਵਾ ਅੱਜ ਤਹਿਸੀਲ ਧਰਮਕੋਟ ਵਿਖੇ ਨਵੇਂ ਆਏ ਐੱਸ.ਡੀ.ਐੱਮ. ਨਰਿੰਦਰ ਸਿੰਘ ਧਾਲੀਵਾਲ ਵੱਲੋਂ ਅਹੁਦਾ ਸੰਭਾਲਣ ...

ਪੂਰੀ ਖ਼ਬਰ »

200 ਲੀਟਰ ਲਾਹਣ ਸਮੇਤ ਇਕ ਕਾਬੂ

ਫ਼ਾਜ਼ਿਲਕਾ, 22 ਮਈ(ਦਵਿੰਦਰ ਪਾਲ ਸਿੰਘ)-ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 200 ਲੀਟਰ ਲਾਹਣ ਸਹਿਤ ਕਾਬੂ ਕੀਤਾ ਹੈ | ਹਵਾਲਦਾਰ ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ, ਜਦੋਂ ਉਹ ਪਿੰਡ ਪਾਕਾਂ ਦੇ ਰਕਬੇ ਵਿਚ ਪੁੱਜੇ ਤਾਂ ਉੱਥੇ ਉਨ੍ਹਾਂ ਨੇ ਬਲਜੀਤ ...

ਪੂਰੀ ਖ਼ਬਰ »

ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ

ਕੋਟ ਈਸੇ ਖਾਂ, 22 ਮਈ (ਨਿਰਮਲ ਸਿੰਘ ਕਾਲੜਾ)-ਸਿਵਲ ਸਰਜਨ ਡਾ: ਨਰਿੰਦਰ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਐੱਮ.ਓ. ਡਾ: ਅਮਰੀਕ ਸਿੰਘ ਸ਼ੇਰ ਗਿੱਲ ਦੀ ਅਗਵਾਈ ਹੇਠ ਬਾਲ ਸੁਰੱਖਿਆ ਕਾਰਜਕਾਰੀ ਟੀਮ ਵੱਲੋਂ 11 ਮਈ ਤੋਂ ਲਗਾਤਾਰ ਸਕੂਲਾਂ ਵਿਚ ਬੱਚਿਆਂ ਨੂੰ ਤੰਬਾਕੂ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਮੋਗਾ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਸਮਾਧ ਭਾਈ, 22 ਮਈ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਸ੍ਰੇਣੀ ਦੇ ਨਤੀਜੇ 'ਚ ਇਲਾਕੇ ਦੀ ਨਾਮਵਰ ਵਿੱਦਿਆਕ ਸੰਸਥਾ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੌਾਤਾ ਦੇ ਵਿਦਿਆਰਥੀਆਂ ਨੇ ਮੈਰਿਟ ਲਿਸਟ 'ਚ ਨਾਂਅ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਸੀ.ਡੀ.ਪੀ.ਓ. ਨੂੰ ਦਿੱਤਾ ਮੰਗ ਪੱਤਰ

ਅਬੋਹਰ, 22 ਮਈ (ਸੁਖਜਿੰਦਰ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਖੂਈਆਂ ਸਰਵਰ ਦੀ ਮੀਟਿੰਗ ਬਲਾਕ ਪ੍ਰਧਾਨ ਸ੍ਰੀਮਤੀ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਬਾਅਦ ਸੀ.ਡੀ.ਪੀ.ਓ. ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਮੀਟਿੰਗ ਨੂੰ ...

ਪੂਰੀ ਖ਼ਬਰ »

ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਟਕਸਾਲੀ ਤੇ ਮਿਹਨਤੀ ਵਰਕਰਾਂ ਨੂੰ ਮਿਲੇਗਾ ਪੂਰਾ ਮਾਨ ਸਤਿਕਾਰ: ਵਲਟੋਹਾ

ਫ਼ਾਜ਼ਿਲਕਾ, 22 ਮਈ(ਦਵਿੰਦਰ ਪਾਲ ਸਿੰਘ)-ਸ਼ਰੋਮਣੀ ਅਕਾਲੀ ਦਲ ਦੇ ਭੰਗ ਹੋਏ ਢਾਂਚੇ ਨੂੰ ਬਨਾਉਣ ਟਕਸਾਲੀ, ਮਿਹਨਤੀ ਤੇ ਪੁਰਾਣੇ ਅਕਾਲੀ ਵਰਕਰਾਂ ਨੂੰ ਅੱਗੇ ਲਿਆਦਾ ਜਾਵੇਗਾ | ਇਹ ਸ਼ਬਦ ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਾਜਿਲਕਾ ਦੇ ਅਬਜ਼ਰਵਰ ਵਿਰਸਾ ਸਿੰਘ ਵਲਟੋਹਾ ...

ਪੂਰੀ ਖ਼ਬਰ »

ਸਿਵਲ ਸਰਵਿਸਿਜ਼ 'ਚ ਜਾਣਾ ਚਾਹੁੰਦੀ ਹੈ ਸਾਰਿਕਾ ਬਜਾਜ

ਅਬੋਹਰ, 22 ਮਈ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਅਬੋਹਰ ਦੀਆਂ 2 ਵਿਦਿਆਰਥਣਾਂ ਨੇ ਮੈਰਿਟ 'ਚ ਸਥਾਨ ਪਾ ਕੇ ਮੱਲ੍ਹਾਂ ਮਾਰੀਆਂ ਹਨ | ਇੱਥੋਂ ਦੇ ਬੀ.ਐਲ. ਵਿਕਾਸ ਮੰਦਰ ਦੀ ਵਿਦਿਆਰਥਣ ਸਾਰਿਕਾ ...

ਪੂਰੀ ਖ਼ਬਰ »

ਅਧਿਆਪਕ ਆਗੂ ਦਪਿੰਦਰ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ

ਫ਼ਾਜ਼ਿਲਕਾ, 22 ਮਈ(ਅਮਰਜੀਤ ਸ਼ਰਮਾ)-ਸਰਕਾਰੀ ਪ੍ਰਾਇਮਰੀ ਸਕੂਲ ਵਿਚ ਕੰਮ ਕਰ ਰਹੇ ਅਤੇ ਬੀ.ਐਡ. ਅਧਿਆਪਕ ਫਰੰਟ ਦੇ ਨੇਤਾ ਦਪਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸਵ. ਇਕਬਾਲ ਸਿੰਘ ਢਿੱਲੋਂ ਦਾ ਦਿਹਾਂਤ ਹੋ ਗਿਆ | ਸਵ. ਇਕਬਾਲ ਸਿੰਘ ...

ਪੂਰੀ ਖ਼ਬਰ »

300 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਬਾਘਾ ਪੁਰਾਣਾ, 22 ਮਈ (ਬਲਰਾਜ ਸਿੰਗਲਾ)-ਜ਼ਿਲ੍ਹਾ ਪੁਲਿਸ ਮੁਖੀ ਮੋਗਾ ਅਤੇ ਡੀ.ਐੱਸ.ਪੀ. ਬਾਘਾ ਪੁਰਾਣਾ ਦੀਆਂ ਹਦਾਇਤਾਂ 'ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆ ਪੁਲਿਸ ਥਾਣਾ ਬਾਘਾ ਪੁਰਾਣਾ ਦੇ ਮੁਖੀ ਇੰਸ: ਜੰਗਜੀਤ ਸਿੰਘ ...

ਪੂਰੀ ਖ਼ਬਰ »

ਵਰਨਾ ਕਾਰ ਤੇ ਜੈਂਨ ਕਾਰ ਦੀ ਆਪਸ 'ਚ ਟੱਕਰ

ਫਤਹਿਗੜ੍ਹ ਪੰਜਤੂਰ, 22 ਮਈ (ਜਸਵਿੰਦਰ ਸਿੰਘ)-ਸਥਾਨਕ ਕਸਬੇ ਦੇ ਮੇਨ ਸੜਕ ਨੂੰ ਜਾਂਦੇ ਸ਼ਾਹਬੱਕਰ 'ਤੇ ਸਥਿਤ ਬਿਜਲੀ ਘਰ ਦੇ ਨੇੜੇ ਦੋ ਕਾਰਾਂ ਆਪਸ 'ਚ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ ਪੁੱਤਰ ਭਜਨ ਸਿੰਘ ਅਤੇ ਲਖਵਿੰਦਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX