ਤਾਜਾ ਖ਼ਬਰਾਂ


ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  7 minutes ago
ਓਟਾਵਾ, 22 ਅਕਤੂਬਰ- ਕੈਨੇਡਾ 'ਚ ਹਾਲ ਹੀ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ...
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  23 minutes ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਵੱਖ ਵੱਖ ਦੇਸ਼ਾਂ ਦੇ 90 ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ....
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  34 minutes ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  34 minutes ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  35 minutes ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  38 minutes ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  40 minutes ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  45 minutes ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  47 minutes ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  50 minutes ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  51 minutes ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  55 minutes ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  25 minutes ago
ਰਾਜਾਸਾਂਸੀ, 22 ਅਕਤੂਬਰ (ਖੀਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਅੱਜ ਸ੍ਰੀ ਰਾਮਦਾਸ ਜੀ ਕੌਮਾਂਤਰੀ ਅੱਡੇ 'ਤੇ ਵੱਖ ਵੱਖ ਦੇਸ਼ਾਂ ਤੋਂ 90 ਰਾਜਦੂਤ ਏਅਰ ਇੰਡੀਆ ਦੀ ਉਡਾਣ ਰਾਹੀ ਇੱਥੇ ਪਹੁੰਚੇ। ਇੱਥੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਦੇ ਕੈਬਨਿਟ ਮੰਤਰੀ ...
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  about 1 hour ago
ਟੋਕੀਓ, 22 ਅਕਤੂਬਰ- ਜਾਪਾਨ ਦੇ ਦੌਰੇ 'ਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਜਧਾਨੀ ਟੋਕੀਓ 'ਚ ਨੇਪਾਲ ਦੀ ਰਾਸ਼ਟਰਪਤੀ...
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  about 1 hour ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਸਿਵਲ ਹਸਪਤਾਲ ਅਜਨਾਲਾ 'ਚ ਤਾਇਨਾਤ ਸੀਨੀਅਰ ਮਹਿਲਾ ਡਾਕਟਰ ਨਾਲ ਡਿਊਟੀ ਸਮੇਂ ਦੌਰਾਨ ਅਜਨਾਲਾ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਵੱਲੋਂ ਬਦਸਲੂਕੀ...
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  about 1 hour ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  about 1 hour ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  about 1 hour ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  about 1 hour ago
ਭਾਰਤ-ਪਾਕਿ ਸਰਹੱਦ ਤੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 2 hours ago
ਰਾਜਨਾਥ ਸਿੰਘ ਅੱਜ ਨੇਵੀ ਕਮਾਂਡਰ ਕਾਨਫ਼ਰੰਸ ਨੂੰ ਕਰਨਗੇ ਸੰਬੋਧਨ
. . .  about 2 hours ago
ਹਿੰਦ-ਪਾਕਿ ਹੁਸੈਨੀਵਾਲਾ ਕੌਮੀ ਸਰਹੱਦ 'ਤੇ ਮੁੜ ਉੱਡੇ ਪਾਕਿ ਡਰੋਨ
. . .  about 3 hours ago
ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਰੈੱਡ ਅਲਰਟ
. . .  about 3 hours ago
ਬਿਹਾਰ : ਸ਼ੈਲਟਰ ਹੋਮ ਤੋਂ 4 ਲੜਕੀਆਂ ਲਾਪਤਾ
. . .  about 3 hours ago
ਵਿਅਕਤੀ ਵੱਲੋਂ ਪਤਨੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ
. . .  about 4 hours ago
ਪੀ. ਚਿਦੰਬਰਮ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ
. . .  about 4 hours ago
ਨਿਕੋਬਾਰ ਟਾਪੂ 'ਚ ਆਇਆ ਭੂਚਾਲ
. . .  about 4 hours ago
ਸ਼ਬਦ ਗੁਰੂ ਯਾਤਰਾ ਦਾ ਨਾਭਾ ਪਹੁੰਚਣ 'ਤੇ ਸਵਾਗਤ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਹਰਿਆਣਾ ਹਿਮਾਚਲ

ਵਿਸ਼ੇਸ਼ ਬੱਚਿਆਂ ਦੇ ਦਾਖ਼ਲੇ ਦੀ ਮੰਗ ਨੂੰ ਲੈ ਕੇ ਮਾਪਿਆਂ ਵੱਲੋਂ ਮਿੰਨੀ ਸਕੱਤਰੇਤ 'ਚ ਧਰਨਾ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਵਿਸ਼ੇਸ਼ ਬੱਚਿਆਂ ਲਈ ਬਣੇ ਕੇਂਦਰ ਵਿਚ ਵਿਸ਼ੇਸ਼ ਬੱਚਿਆਂ ਦੇ ਦਾਖ਼ਲੇ ਦੀ ਮੰਗ ਨੂੰ ਲੈ ਕੇ ਅੱਜ ਬੱਚਿਆਂ ਦੇ ਮਾਪਿਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਕੇਂਦਰ ਅੱਗੇ ਧਰਨਾ ਦਿੱਤਾ ਤੇ ਕੇਂਦਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਡਿਪਟੀ ਕਮਿਸ਼ਨਰ ਵੱਲੋਂ ਕੇਂਦਰ 'ਚ ਹੋਈਆਂ ਬੇਨਿਯਮੀਆਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ, ਜਿਸ 'ਚ ਕਰਮਚਾਰੀ ਨੇਤਾਵਾਂ ਤੋਂ ਇਲਾਵਾ ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਆਰ. ਕੇ. ਸਰਵਣ ਤੇ ਵਾਣੀ ਕੇਂਦਰ 'ਚ ਹੋਈਆਂ ਬੇਨਿਯਮੀਆਂ ਤੇ ਵਿਸ਼ੇਸ਼ ਬੱਚਿਆਂ ਨੂੰ ਕੇਂਦਰ 'ਚ ਦਾਖ਼ਲਾ ਨਾ ਦਿੱਤੇ ਜਾਣ ਤੋਂ ਰੋਹ ਵਿਚ ਆਏ ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਨੇ ਅੱਜ ਫਿਰ ਧਰਨਾ ਦਿੱਤਾ | ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਦੀ ਹਮਾਇਤ ਵਿਚ ਕਰਮਚਾਰੀ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਹਮਾਇਤ ਕੀਤੀ | ਧਰਨਾ ਦੇ ਰਹੇ ਰੋਹਤਾਸ਼ ਸ਼ੇਖੁਪਰੀਆ, ਸੁਖਵੀਰ ਸਿੰਘ ਭੰਗੂ, ਸੁਖਮੇਰ ਸਿੰਘ, ਲਲਿਤ ਭਾਟੀਆ, ਗੁਰਸੇਵ ਸਿੰਘ ਆਦਿ ਨੇ ਦੱਸਿਆ ਕਿ ਗੁੰਗੇ ਬੋਲੇ ਬੱਚਿਆਂ ਲਈ ਬਣੇ ਕੇਂਦਰ 'ਚ ਹੋ ਰਹੀਆਂ ਬੇਨਿਯਮੀਆਂ ਦੇ ਿਖ਼ਲਾਫ਼ ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਵੱਲੋਂ ਆਵਾਜ਼ ਚੁੱਕੀ ਗਈ ਸੀ ਜਿਸ ਕਾਰਨ ਹੁਣ ਕੁਝ ਵਿਸ਼ੇਸ਼ ਬੱਚਿਆਂ ਨੂੰ ਕੇਂਦਰ 'ਚ ਦਾਖ਼ਲਾ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਨੇ ਦੱਸਿਆ ਕਿ ਉਹ ਵਿਸ਼ੇਸ਼ ਬੱਚਿਆਂ ਦੇ ਦਾਖ਼ਲੇ ਦੀ ਮੰਗ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਤੇ ਇਸ ਤੋਂ ਪਹਿਲਾਂ ਕੇਂਦਰ ਵੀ ਅੱਗੇ ਧਰਨਾ ਦਿੱਤਾ ਗਿਆ ਪਰ ਹਾਲੇ ਤੱਕ ਬੱਚਿਆਂ ਨੂੰ ਦਾਖ਼ਲਾ ਨਹੀਂ ਮਿਲਿਆ | ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਵਿਸ਼ੇਸ਼ ਬੱਚਿਆਂ ਨੂੰ ਕੇਂਦਰ ਵਿਚ ਦਾਖ਼ਲਾ ਦਿੱਤਾ ਜਾਏ ਤੇ ਕੇਂਦਰ 'ਚ ਹੋਈਆਂ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਏ | ਇਸ ਮੌਕੇ ਵਿਸ਼ੇਸ਼ ਬੱਚਿਆਂ ਦੇ ਕਈ ਮਾਪੇ ਮੌਜੂਦ ਸਨ | ਇਸੇ ਦੌਰਾਨ ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਤੇ ਸਮਾਜ ਸੇਵੀ ਸੰਸਥਾਵਾਂਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਤੇ ਆਪਣਾ ਮੰਗ-ਪੱਤਰ ਉਨ੍ਹਾਂ ਨੂੰ ਸੌਾਪਿਆ | ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਜਿਸ 'ਚ ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਕਰਮਚਾਰੀ ਨੇਤਾ ਨੂੰ ਸ਼ਾਮਿਲ ਕੀਤਾ ਗਿਆ ਹੈ |

ਪਿੱਪਲੀ ਬਲਾਕ ਦੇ ਆਰਜ਼ੀ ਬੀ. ਡੀ. ਪੀ. ਓ. ਦਫ਼ਤਰ ਦਾ ਵਿਧਾਇਕ ਵੱਲੋਂ ਉਦਘਾਟਨ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਲਾਡਵਾ ਵਿਧਾਇਕ ਡਾ: ਪਵਨ ਸੈਣੀ ਨੇ ਪਿੰਡ ਬਿਹੋਲੀ 'ਚ ਪਿਪਲੀ ਬਲਾਕ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਦਫ਼ਤਰ ਦਾ ਉਦਘਾਟਨ ਕੀਤਾ | ਇਹ ਦਫ਼ਤਰ ਆਰਜ਼ੀ ਤੌਰ 'ਤੇ ਪਿੰਡ ਬਿਹੋਲੀ ਦੇ ਪੰਚਾਇਤ ਘਰ 'ਚ ਚਲਾਇਆ ਜਾਵੇਗਾ | ਬਲਾਕ ...

ਪੂਰੀ ਖ਼ਬਰ »

ਨਵੀਂ ਸੂਚੀ ਵਿਚ ਰਾਣੀਆਂ ਦਾ ਯੁਧਵੀਰ ਇੰਸ਼ਾਂ 499 ਨੰਬਰ ਲੈ ਕੇ ਰਿਹਾ ਅੱਵਲ

ਨਵੀਂ ਸੂਚੀ 'ਚ ਰਾਣੀਆਂ ਦੇ ਵੀ. ਐਨ. ਸੀ. ਸੈ. ਸਕੂਲ ਦਾ ਯੁਧਵੀਰ ਇੰਸਾਂ 499 ਨੰਬਰ ਲੈ ਕੇ ਅੱਵਲ ਰਿਹਾ | ਸਰਸਵਤੀ ਸੀ. ਸੈ. ਸਕੂਲ ਦਨੋਦਾ ਕਲਾਂ ਦੇ ਸੁਮਿਤ ਨੇ 496 ਨੰਬਰ ਲੈ ਕੇ ਦੂਜਾ ਤੇ ਗਿਆਨ ਸਰੋਵਰ ਵਿਦਿਆ ਮੰਦਿਰ ਹਾਈ ਸਕੂਲ ਜੀਂਦ ਦੀ ਸੋਨਮ ਤੇ ਵਿਵੇਕਾਨੰਦ ਸੀ. ਸੈ. ਸਕੂਲ ...

ਪੂਰੀ ਖ਼ਬਰ »

ਕੇਵਲ ਅੱਧੇ ਘੰਟੇ ਵਿਚ ਹੀ ਬਦਲ ਗਈ ਬੋਰਡ ਵੱਲੋਂ ਐਲਾਨੀ 10ਵੀਂ ਦੀ ਮੈਰਿਟ ਸੂਚੀ

ਕੁਰੂਕਸ਼ੇਤਰ/ਭਿਵਾਨੀ, 22 ਮਈ (ਜਸਬੀਰ ਸਿੰਘ ਦੁੱਗਲ)-ਕੇਵਲ ਅੱਧੇ ਘੰਟੇ 'ਚ ਹੀ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਮੈਰਿਟ ਸੂਚੀ ਬਦਲ ਗਈ | ਨਤੀਜਾ ਇਹ ਰਿਹਾ ਕਿ ਪਹਿਲਾਂ ਐਲਾਨੀ ਟਾਪਰ ਵਿਦਿਆਰਥਣ 6ਵੇਂ ਨੰਬਰ 'ਤੇ ਪੁੱਜ ਗਈ | ਬੋਰਡ ਦੀ ਇਸ ਲਾਪ੍ਰਵਾਹੀ ਤੋਂ ਬਾਅਦ ...

ਪੂਰੀ ਖ਼ਬਰ »

ਹੜ੍ਹ ਰਾਹਤ ਕਾਰਜਾਂ ਸਬੰਧੀ ਬੈਠਕ 25 ਨੂੰ

ਯਮੁਨਾਨਗਰ/ਜਗਾਧਰੀ, 22 ਮਈ (ਜੀ. ਐਸ. ਨਿਮਰ/ਜਗਜੀਤ ਸਿੰਘ)-ਡਿਪਟੀ ਕਮਿਸ਼ਨਰ ਰੋਹਤਾਸ ਸਿੰਘ ਖਰਬ ਨੇ ਦੱਸਿਆ ਕਿ ਹੜ੍ਹ ਰਾਹਤ ਸਬੰਧੀ ਕਾਰਜਾਂ ਦੇ ਪ੍ਰਬੰਧਨ ਬਾਰੇ ਜ਼ਿਲ੍ਹਾ ਅਧਿਕਾਰੀਆਂ ਤੇ ਵਿਭਾਗ ਮੁਖੀਆਂ ਦੀ ਬੈਠਕ 25 ਮਈ ਨੂੰ ਸਵੇਰੇ 9 ਵਜੇ ਜ਼ਿਲ੍ਹਾ ਸਕੱਤਰੇਤ ਦੇ ...

ਪੂਰੀ ਖ਼ਬਰ »

ਸਕੂਲ ਬੱਸ ਦਰੱਖ਼ਤ ਨਾਲ ਟਕਰਾਈ, 20 ਵਿਦਿਆਰਥੀ ਤੇ ਚਾਲਕ ਜ਼ਖ਼ਮੀ

ਟੋਹਾਣਾ, 22 ਮਈ (ਗੁਰਦੀਪ ਭੱਟੀ)-ਉਪਮੰਡਲ ਦੇ ਪਿੰਡ ਮੁੱਸਾਖ਼ੇੜਾ ਤੋਂ ਜਾਖ਼ਲ ਜਾ ਰਹੀ ਸਕੂਲੀ ਬੱਿ ਚਆਂ ਦੀ ਬੱਸ ਬੇਕਾਬੂ ਹੋ ਕੇ ਸੜਕ ਕੰਢੇ ਦਰਖ਼ਤ ਨਾਲ ਜਾ ਟਕਰਾਉਣ 'ਤੇ 20 ਵਿਦਿਆਰਥੀ ਤੇ ਬੱਸ ਦਾ ਚਾਲਕ ਤਰਸ਼ੇਮ ਸਿੰਘ ਜ਼ਖ਼ਮੀ ਹੋ ਗਏ | ਜ਼ਖ਼ਮੀ ਸਕੂਲੀ ਬੱਚਿਆਂ ਨੂੰ ...

ਪੂਰੀ ਖ਼ਬਰ »

ਵੈਸ਼ ਸਮਾਜ ਦੇਸ਼ ਦੀ ਸੰਸਕ੍ਰਿਤੀ ਦੀ ਪਛਾਣ-ਵਿਪੁਲ ਗੋਇਲ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਉਦਯੋਗ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਵੈਸ਼ ਅਗਰਵਾਲ ਸਮਾਜ ਹਮੇਸ਼ਾਂ ਦੇਸ਼ ਦੇ ਵਿਕਾਸ 'ਚ ਭਰੋਸਾ ਰੱਖਦਾ ਹੈ | ਜੇਕਰ ਵੈਸ਼ ਸਮਾਜ ਨੂੰ ਭਾਰਤੀ ਸੰਸਕ੍ਰਿਤੀ ਦੀ ਪਛਾਣ ਕਿਹਾ ਜਾਵੇ, ਤਾਂ ਗਲਤ ਨਹੀਂ ਹੋਵੇਗਾ | ...

ਪੂਰੀ ਖ਼ਬਰ »

ਮੁਟਿਆਰ ਸਿਮਰਨ ਨੇ ਗ੍ਰੇਂਡ ਫਿਨਾਲੇ ਜਿੱਤ ਕੇ ਖੇਤਰ ਤੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ

ਅੰਬਾਲਾ, 22 ਮਈ (ਅਜੀਤ ਬਿਊਰੋ)-ਸ਼ਹਿਰ ਦੀ ਪ੍ਰੇਮ ਨਗਰ ਵਾਸੀ 15 ਸਾਲਾ ਮੁਟਿਆਰ ਸਿਮਰਨ ਨੇ ਡੀ. ਡੀ. ਪੰਜਾਬੀ ਦੇ ਰਿਅਲਟੀ ਸ਼ੋਅ 'ਕਿਸ ਮੇਂ ਕਿਤਨਾ ਦਮ' ਦਾ ਗ੍ਰੇਂਡ ਫਿਨਾਲ ਜਿੱਤ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਅੰਬਾਲਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰੋਗਰਾਮ ਦਾ ...

ਪੂਰੀ ਖ਼ਬਰ »

ਯੋਗ ਭਵਨ 'ਚ ਕਸਰਤਸ਼ਾਲਾ ਦਾ ਉਦਘਾਟਨ

ਅੰਬਾਲਾ, 22 ਮਈ (ਅਜੀਤ ਬਿਊਰੋ)-ਸ਼ਾਸਤਰੀ ਕਾਲੋਨੀ ਦੇ ਯੋਗ ਭਵਨ ਵਿਚ ਨਵੀਂ ਬਣੀ ਕਸਰਤਸ਼ਾਲਾ ਦਾ ਉਦਘਾਟਨ ਹਰਿਆਣਾ ਹੋਮਿਓਪੈਥਿਕ ਕੌਾਸਿਲ ਦੇ ਚੇਅਰਮੈਨ ਡਾ: ਹਰ ਪ੍ਰਕਾਸ਼ ਸ਼ਰਮਾ ਨੇ ਕੀਤਾ | ਹਰਿਆਣਾ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿਜ ਤੇ ਸ਼ਾਸਤਰੀ ਕਾਲੋਨੀ ...

ਪੂਰੀ ਖ਼ਬਰ »

ਘਰ ਪਰਤ ਰਹੇ ਵਿਅਕਤੀ ਤੋਂ ਕੁੱਟਮਾਰ ਕਰਕੇ ਨਕਦੀ ਖੋਹੀ

ਕਾਲਾਂਵਾਲੀ, 22 ਮਈ (ਭੁਪਿੰਦਰ ਪੰਨੀਵਾਲੀਆ)-ਪਿੰਡ ਕੁਰੰਗਾਂਵਾਲੀ ਵਿਚ ਘਰ ਪਰਤ ਰਹੇ ਇਕ ਵਿਅਕਤੀ ਤੋਂ ਕੁੱਝ ਨੌਜਵਾਨਾਂ ਨੇ ਕੁੱਟਮਾਰ ਕਰਕੇ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਤੇ ਮੌਕੇ ਤੋਂ ਫਰਾਰ ਹੋ ਗਏ | ਪੀੜਤ ਵਿਅਕਤੀ ਨੇ ਕਿਸੇ ਤਰ੍ਹਾਂ ਪਰਿਵਾਰ ਵਾਲਿਆਂ ...

ਪੂਰੀ ਖ਼ਬਰ »

ਵਜਿੰਦਰ ਹੁੱਡਾ ਨੇ ਸਿਰਸਾ ਐਸ. ਡੀ. ਐਮ.ਦਾ ਅਹੁਦਾ ਸੰਭਾਲਿਆ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਵਜਿੰਦਰ ਹੁੱਡਾ ਨੇ ਅੱਜ ਸਿਰਸਾ ਐਸ. ਡੀ. ਐਮ.ਦਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਰਿਵਾੜੀ ਦੇ ਸਿਟੀ ਮੈਜਿਸਰਟੇਟ ਦੇ ਅਹੁਦੇ 'ਤੇ ਤਾਇਨਾਤ ਸਨ | ਉਨ੍ਹਾਂ ਦਾ ਤਬਾਦਲਾ ਬੀਤੇ ਦਿਨ ਸਿਰਸਾ ਦੇ ਐਸ. ਡੀ. ਐਮ. ਦੇ ਅਹੁਦੇ ਲਈ ...

ਪੂਰੀ ਖ਼ਬਰ »

ਕਿਸਾਨਾਂ ਨੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਸੌ ਾਪਿਆ ਮੰਗ-ਪੱਤਰ

ਯਮੁਨਾਨਗਰ, 22 ਮਈ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਕਿਸਾਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਪੰਚਾਇਤ ਭਵਨ 'ਚ ਇਕੱਠੇ ਹੋਏ ਅਤੇ ਵਿਖਾਵਾ ਕਰਦੇ ਹੋਏ ਸਕੱਤਰੇਤ ਪੁੱਜੇ | ਕਿਸਾਨਾਂ ਨੇ ਸਰਕਾਰ ...

ਪੂਰੀ ਖ਼ਬਰ »

ਕਾਂਗਰਸ ਦੀ ਪਿੰਡ ਪੀੜਲ ਤੋਂ ਜਾਗਰੂਕਤਾ ਮੁਹਿੰਮ ਸ਼ੁਰੂ

ਗੁਹਲਾ ਚੀਕਾ, 22 ਮਈ (ਓ. ਪੀ. ਸੈਣੀ)-ਹਲਕਾ ਗੁਹਲਾ ਦੇ ਪਿੰਡ ਪੀੜਲ ਤੋਂ ਕਾਂਗਰਸ ਨੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਭਾਜਪਾ ਭਾਸ਼ਣ, ਪ੍ਰਚਾਰ ਤੇ ਲੀਪਾਪੋਤੀ ਦੀ ਸਰਕਾਰ ਹੈ | ਭਾਜਪਾ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਝੂਠੇ ਵਾਅਦੇ ...

ਪੂਰੀ ਖ਼ਬਰ »

ਭਾਜਪਾ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ-ਚੌਧਰੀ

ਸਰਸਵਤੀ ਨਗਰ, 22 ਮਈ (ਅਜੀਤ ਬਿਊਰੋ)-ਸਾਬਕਾ ਮੰਤਰੀ ਹਰਿਆਣਾ ਤੇ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚੌਧਰੀ ਨੇ ਪਿੰਡ ਕਾਜੀਬਾਂਸ 'ਚ ਸਾਬਕਾ ਦੁੱਖ ਨਿਵਾਰਣ ਸੰਮਤੀ ਮੈਂਬਰ ਜੈਕੁਮਾਰ ਦੀ ਰਿਹਾਇਸ਼ 'ਤੇ ਕਿਹਾ ਕਿ ਭਾਜਪਾ ਨੇ ਇਨ੍ਹਾਂ ਤਿੰਨ ਸਾਲਾਂ 'ਚ ਲੋਕਾਂ ਨੂੰ ...

ਪੂਰੀ ਖ਼ਬਰ »

ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦੀ ਕੱਢੀ ਰੈਲੀ

ਸਰਸਵਤੀ ਨਗਰ, 22 ਮਈ (ਅਜੀਤ ਬਿਊਰੋ)-ਜੀ. ਬੀ. ਐਸ. ਪਬਲਿਕ ਸਕੂਲ ਸਰਸਵਤੀ ਨਗਰ 'ਚ ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਗਿਆਨ ਵਿਚ ਵਾਧਾ ਕਰਨ ਵਾਲੀਆਂ ਗਤੀਵਿਧੀਆਂ ਤਹਿਤ ਰੈਲੀ ਕੱਢੀ ਗਈ, ਜਿਸ 'ਚ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਰੈਲੀ ਦਾ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ 'ਚ ਚਰਿੱਤਰ ਨਿਰਮਾਣ ਕੈਂਪ ਦਾ ਆਯੋਜਨ

ਟੋਹਾਣਾ, 22 ਮਈ (ਗੁਰਦੀਪ ਭੱਟੀ)-ਡੀ. ਏ. ਵੀ. ਸਕੂਲ ਟੋਹਾਣਾ ਦੇ ਅਹਾਤੇ 'ਚ ਚਰਿੱਤਰ ਨਿਰਮਾਣ ਸਮਾਗਮ ਅਰੰਭਿਆ ਗਿਆ, ਜਿਸ 'ਚ ਸਵੇਰ ਦੀ ਸ਼ੁਰੂਆਤ ਯੋਗਾ ਤੇ ਪ੍ਰਾਣਾਯਾਮ ਨਾਲ ਹੋਈ | ਸਮਾਗਮ ਦੀ ਅਗਵਾਈ ਕਰ ਰਹੀਆਂ ਮੈਡਮ ਸੁਨੀਤਾ ਚੌਧਰੀ ਤੇ ਅਨਿਲ ਆਰੀਆ ਨੇ ਚਰਿੱਤਰ ਨਿਰਮਾਣ ...

ਪੂਰੀ ਖ਼ਬਰ »

ਅੰਡਰ 14 'ਚ ਦੀਪਿਕਾ, ਅੰਡਰ 16 'ਚ ਪਿੰਕੀ ਤੇ ਰਿਸ਼ਭ ਰਹੇ ਅੱਵਲ

ਗੁਰੂਗ੍ਰਾਮ, 22 ਮਈ (ਅਜੀਤ ਬਿਊਰੋ)-ਗੌਰਮਿੰਟ ਸੀ. ਸੈ. ਸਕੂਲ ਸੈਕਟਰ-4/7 ਵਿਚ ਜ਼ਿਲ੍ਹਾ ਪੱਧਰੀ ਯੋਗਾ ਓਲੰਪਿਆਡ ਦਾ ਆਯੋਜਨ ਕੀਤਾ | ਮੁਕਾਬਲੇ 'ਚ ਚੁਣੇ ਬੱਚੇ ਅਗਲੇ 25 ਤੇ 26 ਮਈ ਨੂੰ ਸੋਨੀਪਤ 'ਚ ਹੋਣ ਵਾਲੇ ਸੂਬਾ ਪੱਧਰੀ ਯੋਗਾ ਓਲੰਪਿਆਡ ਵਿਚ ਜ਼ਿਲ੍ਹੇ ਦੀ ਅਗਵਾਈ ਕਰਨਗੇ | ...

ਪੂਰੀ ਖ਼ਬਰ »

ਸੀ. ਪੀ. ਐਸ. ਵੱਲੋਂ 16 ਮਾਮਲਿਆਂ ਦਾ ਨਿਪਟਾਰਾ

ਪਲਵਲ, 22 ਮਈ (ਅਜੀਤ ਬਿਊਰੋ)-ਜ਼ਿਲ੍ਹਾ ਲੋਕ ਸੰਪਰਕ ਤੇ ਪਰਿਵਾਦ ਸੰਮਤੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਸੰਸਦੀ ਸਕੱਤਰ ਸੀਮਾ ਤਿ੍ਖਾ ਨੇ 16 ਮਾਮਲਿਆਂ ਦਾ ਨਿਪਟਾਰਾ ਕੀਤਾ | ਇਸ ਤੋਂ ਇਲਾਵਾ ਹੋਰ 11 ਲੋਕ ਸ਼ਿਕਾਇਤਾਂ ਦੀ ਸੁਣਵਾਈ ਕਰਦੇ ਹੋਹੇ ਸਬੰਧਿਤ ਅਧਿਕਾਰੀਆਂ ...

ਪੂਰੀ ਖ਼ਬਰ »

ਐਮ. ਏ. ਹਿੰਦੀ 'ਚ ਬਬੀਤਾ ਰਹੀ ਅੱਵਲ

ਕੈਥਲ, 22 ਮਈ (ਅਜੀਤ ਬਿਊਰੋ)-ਆਰ. ਕੇ. ਐਸ. ਡੀ. ਪੀ. ਜੀ. ਕਾਲਜ ਦੇ ਐਮ. ਏ. ਹਿੰਦੀ ਦੇ ਤੀਜੇ ਸੈਮੇਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਜਮਾਤ 'ਚ ਵੀ ਬੇਟੀਆਂ ਨੇ ਬਾਜ਼ੀ ਮਾਰੀ ਤੇ ਬਬੀਤਾ ਨੇ 75.4 ਫ਼ੀਸਦੀ ਨੰਬਰਾਂ ਨਾਲ ਕਾਲਜ 'ਚ ਟਾਪ ਕੀਤਾ | ਦੂਜਾ ਸਥਾਨ ਹਾਸਲ ਕਰਨ ਵਾਲੇ ਸੁਰੇਸ਼ ...

ਪੂਰੀ ਖ਼ਬਰ »

ਭੱਠਾ ਮਜ਼ਦੂਰਾਂ ਨੇ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਦੇ ਸਾਹਮਣੇ ਦਿੱਤਾ ਧਰਨਾ

ਕੈਥਲ, 22 ਮਈ (ਅਜੀਤ ਬਿਊਰੋ)-ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟੀ ਦੀ ਅਪੀਲ 'ਤੇ ਭੱਠਾ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਧਾਨ ਨਰੇਸ਼ ਰੋਹੇੜਾ ਦੀ ਪ੍ਰਧਾਨਗੀ 'ਚ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ | ਮੰਚ ਸੰਚਾਲਨ ਜ਼ਿਲ੍ਹਾ ਸਕੱਤਰ ਜਸਪਾਲ ਨੇ ...

ਪੂਰੀ ਖ਼ਬਰ »

ਕਹਾਣੀਆਂ ਦਾ ਰੰਗਮੰਚ ਵਰਕਸ਼ਾਪ ਦਾ ਹੋਇਆ ਸ਼ੁਭ ਅਰੰਭ

ਕੁਰੂਕਸ਼ੇਤਰ, 22 ਮਈ (ਸਟਾਫ਼ ਰਿਪੋਰਟਰ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ 'ਚ ਹਰਿਆਣਾ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 20 ਰੋਜ਼ਾ ਕਹਾਣੀਆਂ ਦਾ ਰੰਗ-ਮੰਚ ਵਰਕਸ਼ਾਪ ਸ਼ੁਰੂ ਹੋ ਗਈ | ਪ੍ਰੋਗਰਾਮ 'ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ...

ਪੂਰੀ ਖ਼ਬਰ »

ਭਾਗਵਤ ਪੁਰਾਣ ਮਨੁੱਖ ਨੂੰ ਸਹੀ ਰਾਹ 'ਤੇ ਚੱਲਣ ਦੀ ਦਿੰਦਾ ਹੈ ਪ੍ਰੇਰਨਾ-ਸੰਤੋਸ਼ਪੁਰੀ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਸ੍ਰੀ ਅਦਵੈਤ ਸਵਰੂਪ ਅਨੰਤ ਆਸ਼ਰਮ ਨੰਗਲੀ ਵਾਲੀ ਕੁਟੀਆ ਵਿਚ ਚੱਲ ਰਹੀ ਸ੍ਰੀਮਦ ਭਾਗਵਤ ਪੁਰਾਣ ਦੀ ਹਫ਼ਤਾਵਾਰੀ ਕਥਾ ਵਿਚ ਵਿਆਸ ਗੱਦੀ 'ਤੇ ਵਿਰਾਜਮਾਨ ਸੰਤ ਸੰਤੋਸ਼ਪੁਰੀ ਨੇ ਕਿਹਾ ਕਿ ਇਸ ਕਲਯੁਗ ਵਿਚ ਭਾਗਵਤ ਪੁਰਾਣਾ ਇਕ ...

ਪੂਰੀ ਖ਼ਬਰ »

ਏਕਾਦਸੀ ਦੇ ਵਰਤ ਨਾਲ ਮਿਲਦਾ ਹੈ ਪੁੰਨ-ਰਾਜਾ

ਕੁਰੂਕਸ਼ੇਤਰ, 22 ਮਈ (ਸਟਾਫ਼ ਰਿਪੋਰਟਰ)-ਪ੍ਰਸ਼ਿੱਧ ਦੁੱਖਭੰਜਨ ਮੰਦਿਰ 'ਚ ਜੇਠ ਮਹੀਨੇ ਦੇ ਸੋਮਵਾਰ ਨੂੰ ਭਗਾਂ ਨੇ ਪੂਜਾ ਕੀਤੀ | ਉਨ੍ਹਾਂ ਨੇ ਭੋਲੇਨਾਥ ਨੂੰ ਦੁੱਧ, ਫਲ-ਫੁੱਲ ਤੇ ਬੇਲ ਪੱਤਰ ਚੜ੍ਹਾਏ | ਸ਼ਿਵਿਲੰਗ ਨੂੰ ਰੁਦਰਾਕਸ਼ ਮਾਲਾ ਤੇ ਫੁੱਲਾਂ ਨਾਲ ਸਜਾਇਆ ਗਿਆ | ...

ਪੂਰੀ ਖ਼ਬਰ »

ਚਿਸ਼ਤੀਆ ਦਰਗਾਹ ਪੀਰ ਅਨਵਾਰੇ ਸਾਦਿਕ 'ਚ 38ਵਾਂ ਸਾਲਾਨਾ ਉਰਸ ਮੁਬਾਰਿਕ ਆਯੋਜਿਤ

ਕੁਰੂਕਸ਼ੇਤਰ, 22 ਮਈ (ਸਟਾਫ਼ ਰਿਪੋਰਟਰ)-ਚਿਸ਼ਤਿਆ ਦਰਗਾਹ ਪੀਰ ਅਨਵਾਰੇ ਸਾਦਿਕ ਕ੍ਰਿਸ਼ਨ ਦਰਬਾਰ 'ਚ 38ਵਾਂ ਸਾਲਾਨਾ ਉਰਸ ਮੁਬਾਰਕ ਸਮਾਰੋਹ ਧੂਮਧਾਮ ਨਾਲ ਸਮਾਪਤ ਹੋਇਆ | ਦਰਬਾਰ ਦੇ ਸੰਸਥਾਪਕ ਤੇ ਸੰਚਾਲਕ ਸੂਫੀ ਸੰਤ ਰਾਮਧਨ ਰਹਿਮਤ ਅਲੀ ਅਨਵਾਰੀਆ ਦੀ ਅਗਵਾਈ 'ਚ ਸਵੇਰੇ ...

ਪੂਰੀ ਖ਼ਬਰ »

ਸੂਬੇ ਦੇ ਹਰ ਘਰ ਦੀ ਸਮਾਰਟ ਹਾਊਸ ਆਈ. ਡੀ. ਤੋਂ ਹੋਵੇਗੀ ਪਛਾਣ-ਡੀ. ਸੀ.

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਸਰਕਾਰ ਦੇ ਵਿਸ਼ੇਸ਼ ਮਿਸ਼ਨ ਤਹਿਤ ਹੁਣ ਹਰਿਆਣਾ ਦੇ ਹਰ ਨਾਗਰਿਕ ਦਾ ਸਟੇਟ ਰੈਜੀਡੈਂਟ ਡਾਟਾ ਬੇਸ ਇਕੱਠਾ ਕੀਤਾ ਜਾਵੇਗਾ ਤੇ ਹਰ ਘਰ ਨੂੰ ਸਮਾਰਟ ਹਾਉਸ ਆਈ. ਡੀ. ਵੀ ਦਿੱਤੀ ...

ਪੂਰੀ ਖ਼ਬਰ »

ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਕੀਤਾ ਕੇਸ ਦਰਜ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਇਲਾਕੇ ਹਰਕ੍ਰਿਸ਼ਨ ਨਗਰ ਵਿਚ ਮਾਰਚ ਮਹੀਨੇ ਵਿਚ ਹੋਈ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਪ੍ਰੀਤ ਨਗਰ ਵਾਸੀ ਮûਰਾ ਪ੍ਰਸਾਦ ਦੀ ਸ਼ਿਕਾਇਤ 'ਤੇ ਅਮਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX