ਤਾਜਾ ਖ਼ਬਰਾਂ


ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  12 minutes ago
ਓਟਾਵਾ, 22 ਅਕਤੂਬਰ- ਕੈਨੇਡਾ 'ਚ ਹਾਲ ਹੀ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ...
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  28 minutes ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਵੱਖ ਵੱਖ ਦੇਸ਼ਾਂ ਦੇ 90 ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ....
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  39 minutes ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  39 minutes ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  40 minutes ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  43 minutes ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  45 minutes ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  50 minutes ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  52 minutes ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  55 minutes ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  56 minutes ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  about 1 hour ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  5 minutes ago
ਰਾਜਾਸਾਂਸੀ, 22 ਅਕਤੂਬਰ (ਖੀਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਵੱਖ ਵੱਖ ਦੇਸ਼ਾਂ ਤੋਂ 90 ਰਾਜਦੂਤ ਏਅਰ ਇੰਡੀਆ ਦੀ ਉਡਾਣ ਰਾਹੀ ਇੱਥੇ ਪਹੁੰਚੇ। ਇੱਥੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਦੇ ਕੈਬਨਿਟ ਮੰਤਰੀ ...
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  about 1 hour ago
ਟੋਕੀਓ, 22 ਅਕਤੂਬਰ- ਜਾਪਾਨ ਦੇ ਦੌਰੇ 'ਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਜਧਾਨੀ ਟੋਕੀਓ 'ਚ ਨੇਪਾਲ ਦੀ ਰਾਸ਼ਟਰਪਤੀ...
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  about 1 hour ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਸਿਵਲ ਹਸਪਤਾਲ ਅਜਨਾਲਾ 'ਚ ਤਾਇਨਾਤ ਸੀਨੀਅਰ ਮਹਿਲਾ ਡਾਕਟਰ ਨਾਲ ਡਿਊਟੀ ਸਮੇਂ ਦੌਰਾਨ ਅਜਨਾਲਾ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਵੱਲੋਂ ਬਦਸਲੂਕੀ...
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  about 1 hour ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  about 1 hour ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  about 1 hour ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  about 1 hour ago
ਭਾਰਤ-ਪਾਕਿ ਸਰਹੱਦ ਤੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 2 hours ago
ਰਾਜਨਾਥ ਸਿੰਘ ਅੱਜ ਨੇਵੀ ਕਮਾਂਡਰ ਕਾਨਫ਼ਰੰਸ ਨੂੰ ਕਰਨਗੇ ਸੰਬੋਧਨ
. . .  about 2 hours ago
ਹਿੰਦ-ਪਾਕਿ ਹੁਸੈਨੀਵਾਲਾ ਕੌਮੀ ਸਰਹੱਦ 'ਤੇ ਮੁੜ ਉੱਡੇ ਪਾਕਿ ਡਰੋਨ
. . .  about 3 hours ago
ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਰੈੱਡ ਅਲਰਟ
. . .  about 3 hours ago
ਬਿਹਾਰ : ਸ਼ੈਲਟਰ ਹੋਮ ਤੋਂ 4 ਲੜਕੀਆਂ ਲਾਪਤਾ
. . .  about 3 hours ago
ਵਿਅਕਤੀ ਵੱਲੋਂ ਪਤਨੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ
. . .  about 4 hours ago
ਪੀ. ਚਿਦੰਬਰਮ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ
. . .  about 4 hours ago
ਨਿਕੋਬਾਰ ਟਾਪੂ 'ਚ ਆਇਆ ਭੂਚਾਲ
. . .  about 4 hours ago
ਸ਼ਬਦ ਗੁਰੂ ਯਾਤਰਾ ਦਾ ਨਾਭਾ ਪਹੁੰਚਣ 'ਤੇ ਸਵਾਗਤ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਮੁਕਤਸਰ ਸਾਹਿਬ

ਦਸਵੀਂ ਕਲਾਸ ਦੇ ਨਤੀਜੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਵਿਦਿਆਰਥੀ ਮੈਰਿਟ ਵਿਚ ਆਏ

ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 22 ਮਈ-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਵਿਦਿਆਰਥੀ ਮੈਰਿਟ ਵਿਚ ਆਏ ਹਨ ਅਤੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਉਣ ਵਾਲਿਆਂ ਵਿਚ ਇਕ ਲੜਕਾ ਤੇ ਤਿੰਨ ਲੜਕੀਆਂ ਸ਼ਾਮਲ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਦੇ ਵਾਈ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਕੇਸ਼ਵ ਕੁਮਾਰ ਪੁੱਤਰ ਸੰਜੀਵ ਕੁਮਾਰ ਨੇ ਮੈਰਿਟ ਸੂਚੀ ਵਿਚ 14ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਪਹਿਲਾਂ, ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਵਿਦਿਆਰਥਣ ਅਮਨ ਪੁੱਤਰੀ ਨਰੇਸ਼ ਕੁਮਾਰ ਨੇ ਮੈਰਿਟ ਸੂਚੀ ਵਿਚ 18ਵਾਂ ਰੈਕ ਅਤੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ, ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪਿੰਡ ਬਾਦਲ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਪੁੱਤਰੀ ਕੁਲਵੀਰ ਸਿੰਘ ਨੇ 621 ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਤੀਜਾ ਅਤੇ ਜੀ.ਟੀ.ਬੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਵਿਦਿਆਰਥਣ ਸਿਮਰਨ ਪੁੱਤਰੀ ਬਾਲ ਕ੍ਰਿਸ਼ਨ ਨੇ 23ਵਾਂ ਰੈਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਚੌਥਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਦੇ ਵਿਦਿਆਰਥੀ ਕੇਸ਼ਵ ਕੁਮਾਰ ਪੁੱਤਰੀ ਸੰਜੀਵ ਕੁਮਾਰ ਵਾਸੀ ਪਿੰਡ ਦੋਦਾ ਨੇ 96.77 ਅੰਕ ਪ੍ਰਾਪਤ ਕੀਤੇ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਵਿਦਿਆਰਥੀ 650 ਵਿਚੋਂ 629 ਅੰਕ ਹਾਸਲ ਕੀਤੇ। ਇਸ ਮਗਰੋਂ ਕੇਸ਼ਵ ਕੁਮਾਰ ਆਪਣੇ ਪਿਤਾ ਸੰਜੀਵ ਕੁਮਾਰ, ਮਾਤਾ ਮੀਨਾ ਰਾਣੀ, ਦਾਦੀ ਸਵਿੱਤਰੀ ਦੇਵੀ, ਭੈਣ ਸਿੰਮੀ ਵਾਸੀ ਦੋਦਾ ਅਤੇ ਅਧਿਆਪਕਾਂ ਜਸਕਰਨ ਸਿੰਘ ਅਤੇ ਧਰਵੰਸ਼ ਸਿੰਘ ਨਾਲ 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ, ਇਥੇ ਪਹੁੰਚਣ 'ਤੇ ਹੋਣਹਾਰ ਵਿਦਿਆਰਥੀ ਨੂੰ ਸਨਮਾਨਿਤ ਕੀਤਾ। ਮਾਤਾ ਮੀਨਾ ਰਾਣੀ ਨੇ ਦੱਸਿਆ ਕਿ ਮੇਰੇ ਲੜਕੇ ਨੇ ਕੋਈ ਟਿਊਸ਼ਨ ਨਹੀਂ ਰੱਖੀ, ਬਲਕਿ ਮਿਹਨਤ ਤੇ ਸਹਾਰੇ ਸਫ਼ਲਤਾ ਹਾਸਲ ਕੀਤੀ। ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਕੇਸ਼ਵ ਪੜ੍ਹਾਈ ਵਿਚ ਹੁਸ਼ਿਆਰ ਹੈ ਤੇ ਆਪਣੀ ਜਿੰਮੇਵਾਰੀ ਸਮਝ ਕੇ ਸਕੂਲ ਦਾ ਕੰਮ ਕਰਦਾ ਹੈ ਅਤੇ ਰਾਤ ਤੋਂ ਇਲਾਵਾ ਸੁਭਾ ਜਲਦੀ ਉਠ ਕੇ ਪੜ੍ਹਨ ਦੀ ਆਦਤ ਹੈ। ਇਸ ਮੌਕੇ ਕੇਸ਼ਵ ਕੁਮਾਰ ਦਾ ਬਰਫੀ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਡਿਪਟੀ ਡੀ.ਈ.ਓ. ਜਸਪਾਲ ਮੋਂਗਾ ਨੇ ਵੀ ਸਕੂਲ ਸਟਾਫ਼ ਤੇ ਵਿਦਿਆਰਥੀ ਨੂੰ ਵਧਾਈ ਦਿੱਤੀ। ਸਕੂਲ ਦੀ ਚੇਅਰਪਰਸਨ ਪੁਸ਼ਪਾ ਰਾਣੀ ਨੇ ਕੇਸ਼ਵ ਕੁਮਾਰ ਪਰਿਵਾਰ ਨੂੰ ਵਧਾਈ ਦਿੱਤੀ।
ਸੀ. ਏ. ਬਣਨਾ ਚਾਹੁੰਦਾ ਹੈ ਕੇਸ਼ਵ ਕੁਮਾਰ
10ਵੀਂ ਕਲਾਸ ਵਿਚੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਵਾਈ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ ਦਾ ਵਿਦਿਆਰਥੀ ਕੇਸ਼ਵ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਦੋਦਾ ਅਗਲੇਰੀ ਪੜ੍ਹਾਈ ਕਰਕੇ ਚਾਰਟਡ ਅਕਾਊਂਟੈਂਟ (ਸੀ.ਏ.) ਬਣਨਾ ਚਾਹੁੰਦਾ ਹੈ। ਇਸ ਸਮੇਂ ਕਾਮਰਸ ਦੀ ਅਗਲੀ ਪੜ੍ਹਾਈ ਲਈ ਬਾਬਾ ਫ਼ਰੀਦ ਕਾਲਜ ਦਿਉਣ ਵਿਖੇ ਦਾਖਲਾ ਲੈ ਚੁੱਕਿਆ ਹੈ। ਕੇਸ਼ਵ ਕੁਮਾਰ ਨੇ ਦੱਸਿਆ ਕਿ ਉਸਨੂੰ ਆਪਣੀ ਮਿਹਨਤ ਤੇ ਭਰੋਸਾ ਸੀ ਤੇ ਉਸਨੂੰ ਪਹਿਲਾ ਸਥਾਨ ਮਿਲਣ 'ਤੇ ਬਹੁਤ ਖ਼ੁਸ਼ੀ ਹੋਈ ਹੈ।
ਫਿਜ਼ਿਕਸ ਲੈਕਚਰਾਰ ਬਣਨਾ ਚਾਹੁੰਦੀ ਹੈ ਜੀ.ਟੀ.ਬੀ. ਖ਼ਾਲਸਾ ਸਕੂਲ ਦੀ ਸਿਮਰਨ
* ਮੈਰਿਟ ਸੂਚੀ 'ਚ 23ਵੇਂ ਤੇ ਜ਼ਿਲ੍ਹੇ 'ਚੋਂ ਚੌਥੇ ਸਥਾਨ 'ਤੇ ਰਹੀ ਸਿਮਰਨ
ਮਲੋਟ, (ਰਣਜੀਤ ਸਿੰਘ ਪਾਟਿਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੁਆਰਾ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਜੀ.ਟੀ.ਬੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਨੇ ਆਪਣੀ ਮੋਹਰੀ ਸਥਾਨ 'ਤੇ ਰਹਿਣ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਸਕੂਲ ਦੀ ਵਿਦਿਆਰਥਣ ਨੇ ਮੈਰਿਟ ਸੂਚੀ 'ਚ ਸਥਾਨ ਹਾਸਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰਿੰਸੀਪਲ ਅਮਰਜੀਤ ਨਰੂਲਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸਿਮਰਨ ਪੁੱਤਰੀ ਸ੍ਰੀ ਬਾਲ ਕ੍ਰਿਸ਼ਨ ਅਤੇ ਮਾਤਾ ਸ੍ਰੀਮਤੀ ਅਨੀਤਾ ਰਾਣੀ ਨੇ ਪੰਜਾਬ ਮੈਰਿਟ ਸੂਚੀ 'ਚ 23ਵਾਂ ਸਥਾਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਸ੍ਰੀਮਤੀ ਨਰੂਲਾ ਨੇ ਦੱਸਿਆ ਕਿ ਸਿਮਰਨ ਨੇ ਕੁੱਲ 650 ਅੰਕਾਂ 'ਚੋਂ 620 ਅੰਕ ਹਾਸਲ ਕੀਤੇ ਅਤੇ ਸਕੂਲ ਦੇ ਨਾਲ ਨਾਲ ਇਲਾਕੇ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਵਿਦਿਆਰਥਣ ਸਿਮਰਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ ਨਾਨ ਮੈਡੀਕਲ ਦੀ ਪੜ੍ਹਾਈ ਆਰੰਭ ਕਰ ਦਿੱਤੀ ਹੈ ਤੇ ਸਾਇੰਸ ਵਿਸ਼ਾ ਪੜ੍ਹ ਕੇ ਭਵਿੱਖ 'ਚ ਫਿਜ਼ਿਕਸ ਦੀ ਲੈਕਚਰਾਰ ਬਣਨਾ ਚਾਹੁੰਦੀ ਹੈ। ਇਸ ਮੌਕੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਗੁਰਦੀਪ ਸਿੰਘ ਅਤੇ ਸਕੱਤਰ ਗੁਰਬਚਨ ਸਿੰਘ, ਪ੍ਰਿੰਸੀਪਲ ਅਮਰਜੀਤ ਨਰੂਲਾ ਨੇ ਮਾਪਿਆਂ, ਅਧਿਆਪਕਾਂ ਤੇ ਇਲਾਕੇ ਨੂੰ ਵਧਾਈ ਦਿੱਤੀ ਹੈ।
ਸਾਇੰਸ ਲੈਕਚਰਾਰ ਬਣਨਾ ਚਾਹੁੰਦੀ ਹੈ ਐੱਸ.ਡੀ. ਸਕੂਲ ਦੀ ਅਮਨ
* ਮੈਰਿਟ 'ਚ 18ਵੇਂ ਤੇ ਜ਼ਿਲ੍ਹੇ 'ਚ ਦੂਜੇ ਸਥਾਨ 'ਤੇ ਰਹੀ ਅਮਨ
ਮਲੋਟ, (ਰਣਜੀਤ ਸਿੰਘ ਪਾਟਿਲ, ਗੁਰਮੀਤ ਸਿੰਘ ਮੱਕੜ)- ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਵਿਦਿਆਰਥਣ ਅਮਨ ਪੁੱਤਰੀ ਨਰੇਸ਼ ਕੁਮਾਰ ਨੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰਿੰਸੀਪਲ ਨੀਲਮ ਕੱਕੜ ਨੇ ਦੱਸਿਆ ਕਿ ਵਿਦਿਆਰਥਣ ਅਮਨ ਨੇ ਕੁੱਲ 650 ਅੰਕਾਂ 'ਚੋਂ 625 ਅੰਕ ਹਾਸਲ ਕੀਤੇ ਹਨ ਅਤੇ ਮੈਰਿਟ ਸੂਚੀ 'ਚ 18ਵਾਂ ਸਥਾਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚੋਂ ਦੂਜਾ ਅਤੇ ਮਲੋਟ ਸ਼ਹਿਰ 'ਚੋਂ ਪਹਿਲੇ ਸਥਾਨ 'ਤੇ ਰਹੀ। ਪ੍ਰਿੰਸੀਪਲ ਸ੍ਰੀਮਤੀ ਕੱਕੜ ਨੇ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਬਹੁਤ ਹੀ ਸਧਾਰਣ ਪਰਿਵਾਰ ਦੀ ਬੱਚੀ ਅਮਨ ਪੁੱਤਰੀ ਨਰੇਸ਼ ਕੁਮਾਰ ਵਾਸੀ ਪਿੰਡ ਜੰਡਵਾਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਭਵਿੱਖ 'ਚ ਸਾਇੰਸ ਲੈਕਚਰਾਰ ਬਣਨਾ ਚਾਹੁੰਦੀ ਹੈ। ਇਸ ਮੌਕੇ ਪ੍ਰਿੰਸੀਪਲ ਨੀਲਮ ਕੱਕੜ ਤੋਂ ਇਲਾਵਾ ਸਕੂਲ ਦੇ ਹੋਰ ਸਟਾਫ਼ ਮੈਂਬਰ ਤੇ ਮਾਪੇ ਹਾਜ਼ਰ ਸਨ।
ਦਸਮੇਸ਼ ਗਰਲਜ਼ ਸੀ:ਸੈ: ਪਬਲਿਕ ਸਕੂਲ ਬਾਦਲ ਦੀ ਵਿਦਿਆਰਥਣ ਨੇ ਜ਼ਿਲ੍ਹੇ ਵਿਚੋਂ ਕੀਤਾ ਤੀਜਾ ਸਥਾਨ ਪ੍ਰਾਪਤ
ਲੰਬੀ, (ਮੇਵਾ ਸਿੰਘ)-ਦਸਮੇਸ਼ ਗਰਲਜ਼ ਸੀਨੀ: ਸੈਕੰਡਰੀ ਪਬਲਿਕ ਸਕੂਲ ਬਾਦਲ ਦੀ ਸੁਮਨਪ੍ਰੀਤ ਕੌਰ (ਮੈਰੀਟੋਰੀਅਸ ਵਿਦਿਆਰਥਣ) ਪੁੱਤਰੀ ਕੁਲਵੀਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਦੀ ਮੈਰਿਟ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਜਗਦੀਸ਼ ਕੌਰ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਕੁਲ 650 ਵਿਚੋਂ 621 ਅੰਕ(95.54) ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਮੈਡਮ ਪ੍ਰਿੰਸੀਪਲ ਨੇ ਮੈਰੀਟੋਰੀਅਸ ਵਿਦਿਆਰਥਣ ਸੁਮਨਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ। ਇਸ ਵਿਦਿਆਰਥਣ ਸੁਮਨਪੀਤ ਕੌਰ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਉਹ ਪੜ੍ਹ ਲਿਖ ਕੇ ਡਾਕਟਰ ਬਣਨਾ ਚਾਹੁੰਦੀ ਹੈ।

ਪੁਲਿਸ ਇਮਦਾਦ ਖੁਣੋਂ ਪੰਚਾਇਤੀ ਜ਼ਮੀਨ ਦੇ ਅਮਲ 'ਚ ਨਾ ਆ ਸਕੇ ਅਦਾਲਤੀ ਵਾਰੰਟ

ਮੰਡੀ ਕਿੱਲਿਆਂਵਾਲੀ, 22 ਜਨਵਰੀ (ਇਕਬਾਲ ਸਿੰਘ ਸ਼ਾਂਤ)- ਪੁਲਿਸ ਇਮਦਾਦ ਦੀ ਅਣਹੋਂਦ ਵਿਚ ਪਿੰਡ ਫਤੂਹੀਵਾਲਾ ਵਿਖੇ ਪੰਚਾਇਤੀ ਜ਼ਮੀਨੀ 'ਤੇ ਕਬਜ਼ੇ ਬਾਰੇ ਸਵਾ ਤਿੰਨ ਸਾਲ ਅਦਾਲਤੀ ਵਾਰੰਟਾਂ ਅੱਜ ਮੁੜ ਅਮਲ 'ਚ ਵਿਚ ਨਹੀਂ ਆ ਸਕੇ | ਕਬਜ਼ਾਕਾਰੀਆਂ ਦੇ ਖੇਤ ਮਜ਼ਦੂਰ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਮਲੋਟ ਵਿਖੇ ਸ਼ਹੀਦੀ ਦਿਹਾੜਾ 29 ਨੂੰ

ਮਲੋਟ, 22 ਮਈ (ਅਜਮੇਰ ਸਿੰਘ ਬਰਾੜ)- ਗੁਰਦੁਆਰਾ ਸਿੰਘ ਸਭਾ ਮਲੋਟ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 29 ਮਈ ਦਿਨ ਸੋਮਵਾਰ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਮੱਕੜ ਨੇ ਦੱਸਿਆ ...

ਪੂਰੀ ਖ਼ਬਰ »

ਕੋਟਕਪੂਰਾ ਐੱਸ. ਸੀ. ਐੱਲ. ਓ. ਦੀ ਚੋਣ ਹੋਈ

ਕੋਟਕਪੂਰਾ, 22 ਮਈ (ਮੋਹਰ ਸਿੰਘ ਗਿੱਲ)-ਚੋਣ ਨਿਗਰਾਨ ਹਰਦੀਪ ਸਿੰਘ (ਇੰਸਪੈਕਟਰ), ਸਹਾਇਕ ਕਮਲਦੀਪ ਸਿੰਘ ਦੀ ਅਗਵਾਈ ਹੇਠ 'ਦੀ ਕੋਟਕਪੂਰਾ ਐੱਸ.ਸੀ.ਐੱਲ.ਓ. ਸਭਾ ਕੋਟਕਪੂਰਾ' ਦੇ 5 ਮੈਂਬਰਾਂ ਦੀ, 5 ਸਾਲਾਂ ਲਈ ਚੋਣ ਵੋਟਿੰਗ ਪ੍ਰਕਿ੍ਆ ਦੁਆਰਾ ਬੜੇ ਰੋਚਕ ਢੰਗ ਨਾਲ ਹੋਈ | ਇਸ ਚੋਣ ...

ਪੂਰੀ ਖ਼ਬਰ »

ਸੜਕ 'ਚ ਖੱਡੇ ਹੋਣ ਕਾਰਨ ਮਿੱਟੀ ਦੀ ਭਰੀ ਟਰਾਲੀ ਬੱਸ ਅੱਡੇ ਸਾਹਮਣੇ ਪਲਟੀ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸ਼ਹਿਰ ਵਿਚ ਲਗਭਗ ਸਾਰੀਆਂ ਸੜਕਾਂ ਦਾ ਮੰਦਾ ਹਾਲ ਹੈ ਤੇ ਥਾਂ-ਥਾਂ 'ਤੇ ਡੂੰਘੇ ਖੱਡੇ ਬਣੇ ਹੋਏ ਹਨ | ਅੱਜ ਸਥਾਨਕ ਜਨਰਲ ਬੱਸ ਸਟੈਂਡ ਸਾਹਮਣੇ ਇਕ ਮਿੱਟੀ ਦੀ ਭਰੀ ਟਰਾਲੀ ਪਲਟ ਗਈ | ਮਲੋਟ ਨੂੰ ਜਾਂਦੀ ਮੁੱਖ ਸੜਕ 'ਤੇ ...

ਪੂਰੀ ਖ਼ਬਰ »

ਗਿੱਦੜਬਾਹਾ ਵਿਖੇ ਕਾਂਗਰਸੀ ਵਿਧਾਇਕ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਗਿੱਦੜਬਾਹਾ, 21 ਮਈ (ਪੱਤਰ ਪ੍ਰੇਰਕ)- ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਹਿਰੀ ਰੈਸਟ ਹਾਊਸ ਗਿੱਦੜਬਾਹਾ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੱਲ ਕੀਤਾ | ਰਾਜਾ ਵੜਿੰਗ ਨੇ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਸਰਕਾਰ ਨੇ ਹੁਣ ਤੋਂ ਹੀ ਵਿੱਢੀ ਵਿਉਂਤਬੰਦੀ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਨੈਸ਼ਨਲ ਗਰੀਨ ਟਿ੍ਬਿਊਨਲ ਵੱਲੋਂ ਕਣਕ ਝੋਨੇ ਦੀ ਪਰਾਲੀ ਨੂੰ ਸਾੜਨ 'ਤੇ ਲਗਾਈ ਗਈ ਰੋਕ ਦੇ ਮੱਦੇਨਜ਼ਰ ਸਰਕਾਰ ਵੱਲੋਂ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਅਗੇਤੀ ਯੋਜਨਾਬੰਦੀ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਬੇਰੁਜ਼ਗਾਰ ਲਾਈਨਮੈਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਚੌਹਾਨ ਦੀ ਅਗਵਾਈ ਵਿਚ ਮੀਨਾਰ-ਏ-ਮੁਕਤੇ ਵਿਖੇ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਮੀਤ ...

ਪੂਰੀ ਖ਼ਬਰ »

ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਰਕਸ਼ਾਪ

ਮੰਡੀ ਬਰੀਵਾਲਾ, 22 ਮਈ (ਨਿਰਭੋਲ ਸਿੰਘ)-ਵਲੰਟੀਅਰ ਫ਼ਾਰ ਸੋਸ਼ਲ ਜਸਟਿਸ ਅਤੇ ਸੇਵ ਦਾ ਚਿਲਡਰਨ ਸੰਸਥਾ ਨੇ ਸਰਾਏਨਾਗਾ ਵਿਚ ਬੱਚਿਆਂ ਦੇ ਅਧਿਕਾਰਾਂ, ਬਾਲ ਸੁਰੱਖਿਆ ਕਮੇਟੀ, ਅਤੇ ਬਾਲ ਵਿਆਹ ਬਾਰੇ ਜਾਗਰੂਕ ਕੀਤਾ | ਇਸ ਸਮੇਂ ਕਰਨਬੀਰ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ...

ਪੂਰੀ ਖ਼ਬਰ »

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਵਲੋਂ ਡੀ. ਸੀ. ਨੂੰ ਮੰਗ-ਪੱਤਰ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਨੇ ਆਪਣੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੂੰ ਮੰਗ ਪੱਤਰ ਸੌਾਪਿਆ ਤੇ ਉਸਾਰੀ ਕਿਰਤੀ ਬੋਰਡ ਦੀ ਨੁਮਾਇੰਦਗੀ ਸਬੰਧੀ ਵਿਚਾਰ ...

ਪੂਰੀ ਖ਼ਬਰ »

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਸਮਾਗਮ

ਮਲੋਟ, 22 ਮਈ (ਗੁਰਮੀਤ ਸਿੰਘ ਮੱਕੜ)- ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਅਤੇ ਤੱਤੀ ਤਵੀ 'ਤੇ ਬੈਠ ਕੇ ਵੀ ਸੀ ਤੱਕ ਨਾ ਕੀਤੀ | ਇਹ ਵਿਚਾਰ ਪਿੰਡ ਦਾਨੇਵਾਲਾ ਦੀ ਘੁਮਿਆਰਾ ਰੋਡ 'ਤੇ ਸਥਿਤ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ...

ਪੂਰੀ ਖ਼ਬਰ »

ਫਲੈਕਸ ਬੋਰਡ ਰਾਹੀਂ ਬੱਚਿਆਂ ਨੂੰ ਬਾਲ ਅਪਰਾਧ ਰੋਕਣ ਸਬੰਧੀ ਦਿੱਤੀ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ, 22 ਮਈ (ਹਰਮਹਿੰਦਰ ਪਾਲ)- ਪਿੰਡ ਭਾਗਸਰ ਵਿਖੇ ਵਲੰਟੀਅਰ ਫਾਰ ਸੋਸ਼ਲ ਜਸਟਿਸ ਅਤੇ ਸੇਵ ਦਿ ਚਿਲਡਰਨ ਸੰਸਥਾ ਵੱਲੋਂ ਬਾਲ ਅਪਰਾਧ ਰੋਕਣ ਸਬੰਧੀ ਫਲੈਕਸ ਬੋਰਡ ਰਾਹੀਂ ਜਾਗਰੂਕ ਕੀਤਾ ਗਿਆ | ਇਸ ਮੌਕੇ ਸੰਸਥਾ ਵਲੰਟੀਅਰਾਂ ਨੇ ਲੋਕਾਂ ਨੂੰ ਬੋਰਡ 'ਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ ਆਈਸ ਫ਼ੈਕਟਰੀ ਦੀ ਜਾਂਚ

ਮਲੋਟ, 22 ਮਈ (ਗੁਰਮੀਤ ਸਿੰਘ ਮੱਕੜ)- ਡਾ.ਐਚ.ਐਨ. ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ: ਜਸਤੇਜ ਸਿੰਘ ਕੁਲਾਰ ਐਸ.ਐਮ.ਓ. ਤੇ ਡਾ: ਗੁਰਚਰਨ ਸਿੰਘ ਸੀ.ਐਚ.ਸੀ. ਆਲਮਵਾਲਾ ਦੀ ਅਗਵਾਈ ਹੇਠ ਤਰਸੇਮ ਕੁਮਾਰ ਹੈਲਥ ਇੰਸਪੈਕਟਰ ਦੀ ਅਗਵਾਈ ਵਿਚ ਟੀਮ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ 'ਚ ਨੋ ਤੰਬਾਕੂ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸਥਾਨਕ ਡੀ.ਏ.ਵੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਮੈਡਮ ਸੁਮਨ ਰਾਣੀ ਦੀ ਅਗਵਾਈ ਹੇਠ ਨੋ ਤੰਬਾਕੂ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਿੱਚ ਤੰਬਾਕੂ ਦੇ ਨੁਕਸਾਨ ਪ੍ਰਤੀ ਭਾਸ਼ਣ ਮੁਕਾਬਲੇ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਬੂਟਾ ਲਾ ਕੇ ਰਾਜੀਵ ਗਾਂਧੀ ਦਾ ਬਲਿਦਾਨ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਪੰਜਾਬ ਦੇ ਇੰਚਾਰਜ ਰਜਿੰਦਰ ਸਿੰਘ ਮੂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਕਾਂਗਰਸ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਰਕਰਾਂ ਨੇ ਹਲਕਾ ...

ਪੂਰੀ ਖ਼ਬਰ »

ਸੁਰਜੀਤ ਕੁਮਾਰ ਬਣੇ ਰਿਕਸ਼ਾ ਯੂਨੀਅਨ ਦੇ ਪ੍ਰਧਾਨ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਰਿਕਸ਼ਾ ਯੂਨੀਅਨ ਅਬੋਹਰ ਰੋਡ ਬਾਈਪਾਸ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਕਾਂਗਰਸੀ ਆਗੂ ਸੁਰਜੀਤ ਕੁਮਾਰ ਪ੍ਰਧਾਨ ਚੁਣੇ ਗਏ, ਜਦਕਿ ਕੁਲਵੰਤ ਸਿੰਘ ਮੁਕਤਸਰ ਮੀਤ ਪ੍ਰਧਾਨ, ਜਗਸੀਰ ਸਿੰਘ ਜਨਰਲ ਸਕੱਤਰ, ਕਰਮ ...

ਪੂਰੀ ਖ਼ਬਰ »

ਰੇਲਵੇ ਸੰਮਤੀ ਨੇ ਜਨਰਲ ਸਕੱਤਰ ਬਾਬੂ ਰਾਮ ਦੇ ਦਿਹਾਂਤ 'ਤੇ ਕੀਤੀ ਸ਼ੋਕ ਸਭਾ

ਸ੍ਰੀ ਮੁਕਤਸਰ ਸਾਹਿਬ, 22 ਮਈ (ਹਰਮਹਿੰਦਰ ਪਾਲ)- ਨਾਰਦਨ ਰੇਲਵੇ ਸੰਮਤੀ ਦੇ ਜਨਰਲ ਸਕੱਤਰ ਐਡਵੋਕੇਟ ਬਾਬੂ ਰਾਮ ਦੀ ਐਤਵਾਰ ਨੂੰ ਹੋਈ ਅਚਾਨਕ ਮੌਤ 'ਤੇ ਸੰਮਤੀ ਦੇ ਮੈਂਬਰਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ | ਸੰਮਤੀ ਦੇ ਮੈਂਬਰਾਂ ਨੇ ਇੱਕ ਸ਼ੋਕ ਮੀਟਿੰਗ ਕਰਕੇ ਦੋ ਮਿੰਟ ...

ਪੂਰੀ ਖ਼ਬਰ »

ਗਿੱਦੜਬਾਹਾ ਪਿੰਡ ਦੀ ਮੁੱਖ ਗਲੀ ਵਿਚ ਪਾਣੀ ਜਿਓਾ ਦਾ ਤਿਓਾ

ਗਿੱਦੜਬਾਹਾ, 22 ਮਈ (ਸ਼ਿਵਰਾਜ ਸਿੰਘ ਰਾਜੂ)- ਪਿਉਰੀ ਫਾਟਕ ਨੇੜੇ ਗਿੱਦੜਬਾਹਾ ਪਿੰਡ ਵਿਚ ਜਾਂਦੀ ਮੁੱਖ ਗਲੀ ਵਿਚ ਸੀਵਰੇਜ਼ ਦਾ ਪਾਣੀ ਭਰ ਜਾਣ ਕਾਰਨ ਇਹ ਗਲੀ ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ, ਉਥੇ ਹੀ ਸੀਵਰੇਜ਼ ਸਿਸਟਮ ਨੂੰ ਸੰਚਾਰੂ ਢੰਗ ਨਾਲ ...

ਪੂਰੀ ਖ਼ਬਰ »

ਬੁਰਜ ਸਿੱਧਵਾਂ ਸਕੂਲ 'ਚ ਯੋਗ ਦਿਵਸ ਦੀ ਮਹੱਤਤਾ ਬਾਰੇ ਦੱਸਿਆ

ਮਲੋਟ, 22 ਮਈ (ਅਜਮੇਰ ਸਿੰਘ ਬਰਾੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ ਬਾਰੇ ਦੱਸਿਆ | ਪਿ੍ੰਸੀਪਲ ਸੰਤ ਰਾਮ ਨੇ ਕਿਹਾ ਕਿ ਯੋਗ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜਿਸ ਨਾਲ ਇਨਸਾਨ ...

ਪੂਰੀ ਖ਼ਬਰ »

ਅੰਤਰ ਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਗਿੱਦੜਬਾਹਾ, 22 ਮਈ (ਸ਼ਿਵਰਾਜ ਸਿੰਘ ਰਾਜੂ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਪਿ੍ੰਸੀਪਲ ਮਨੀਸ਼ਾ ਗੁਪਤਾ ਦੀ ਅਗਵਾਈ ਵਿਚ ਅੰਤਰ ਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਦੀਪਇੰਦਰ ਕੌਰ (ਇੰਚਾਰਜ ਈਕੋ ਕਲੱਬ), ਮਨਦੀਪ ਕੌਰ ਤੇ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਨੇ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਦਿੱਤਾ ਮੰਗ ਪੱਤਰ

ਮਲੋਟ, 22 ਮਈ (ਅਜਮੇਰ ਸਿੰਘ ਬਰਾੜ)- ਸੋਮਵਾਰ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਆਪਣੀਆਂ ਮੰਗਾਂ ਸਬੰਧੀ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਵਿਚ ਹਲਕਾ ਮਲੋਟ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਮੰਗ ਪੱਤਰ ਸੌਾਪਿਆ | ਇਸ ਮੌਕੇ ਸ਼੍ਰੀ ...

ਪੂਰੀ ਖ਼ਬਰ »

ਕਿਸਾਨਾਂ ਦੇ ਗੁੱਸੇ ਅੱਗੇ ਝੁਕਿਆ ਪ੍ਰਸ਼ਾਸਨ

ਮੰਡੀ ਬਰੀਵਾਲਾ, 22 ਮਈ (ਨਿਰਭੋਲ ਸਿੰਘ)- ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭੰਗੇਵਾਲਾ ਜੋ ਕਿ ਪਿਛਲੇ ਕੁਝ ਸਮੇਂ ਤੋਂ ਗੁੰਮ ਸੀ ਉਸਦੀ ਜ਼ਮੀਨ ਦੀ ਨਿਲਾਮੀ ਕੀਤੀ ਜਾਣੀ ਸੀ, ਪਰ ਕਿਸਾਨ ਆਗੂਆਂ ਦੇ ਰੌਾਅ ਅੱਗੇ ਪ੍ਰਸ਼ਾਸਨ ਨੂੰ ਝੁਕਣਾ ਪਿਆ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਬਾਲ ਅਪਰਾਧ ਰੋਕਣ ਲਈ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਵਲੰਟੀਅਰ ਫਾਰ ਸੋਸ਼ਲ ਜਸਟਿਸ ਐਾਡ ਸੇਵ ਦਾ ਚਿਲਡਰਨ ਦੀ ਡੀ.ਏ. ਰੇਖਾ ਦੀ ਅਗਵਾਈ ਵਿਚ ਪਿੰਡ ਜੰਡੋਕੇ ਵਿਖੇ ਬਾਲ ਅਪਰਾਧ ਰੋਕਣ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਡੀ.ਏ. ਰੇਖਾ ਨੇ ਬੱਚਿਆਂ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

ਜੈਵਿਕ ਵਿਭਿਨੰਤਾ ਦਿਵਸ ਮਨਾਇਆ

ਮਲੋਟ, 22 ਮਈ (ਗੁਰਮੀਤ ਸਿੰਘ ਮੱਕੜ, ਅਜਮੇਰ ਸਿੰਘ ਬਰਾੜ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਹਰਜੀ ਰਾਮ ਵਿਖੇ ਜੈਵ-ਵਿਭਿਨਤਾ ਦਿਵਸ ਮਨਾਇਆ ਗਿਆ, ਜਿਸ ਵਿਚ ਸੱਤਵੀਂ ਤੋਂ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ | ਇਹ ਦਿਵਸ ਈਕੋ ਕਲੱਬ ਦੇ ਇੰਚਾਰਜ ...

ਪੂਰੀ ਖ਼ਬਰ »

ਸਿਵਲ ਸਰਜਨ ਦਫ਼ਤਰ 'ਚ ਹਿੰਸਾ ਅਤੇ ਅੱਤਵਾਦ ਵਿਰੁੱਧ ਪ੍ਰਣ ਲਿਆ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸਿਹਤ ਮੰਤਰੀ ਅਤੇ ਪਿੰ੍ਰਸੀਪਲ ਸਕੱਤਰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ: ਐਚ.ਐਨ. ਸਿੰਘ ਦੀ ਅਗਵਾਈ ਹੇਠ ਹਿੰਸਾ ਤੇ ਅੱਤਵਾਦ ਦਾ ਵਿਰੋਧ ਕਰਨ ਲਈ ਸਿਵਲ ਦਫ਼ਤਰ ਦੇ ਸਮੂਹ ਅਧਿਕਾਰੀਆਂ ...

ਪੂਰੀ ਖ਼ਬਰ »

ਭਾਸ਼ਣ ਮੁਕਾਬਲੇ ਸ: ਹ: ਸਕੂਲ ਮੱਲਕਟੋਰਾ ਦੀ ਅਮਨਦੀਪ ਕੌਰ ਅੱਵਲ

ਮਲੋਟ, 22 ਮਈ (ਰਣਜੀਤ ਸਿੰਘ ਪਾਟਿਲ)- ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਯੁਵਕ ਮੇਲੇ ਦੌਰਾਨ ਕੈਰੀਅਰ ਐਾਡ ਗਾਈਡੈਂਸ ਪ੍ਰੋਗਰਾਮ ਅਧੀਨ ਕਰਵਾਏ ਗਏ ਮੁਕਾਬਲਿਆਂ 'ਚ ਸਰਕਾਰੀ ਹਾਈ ਸਕੂਲ ਮੱਲਕਟੋਰਾ ਦੀ ਵਿਦਿਆਰਥਣ ਅਮਨਦੀਪ ਕੌਰ ਜਮਾਤ ...

ਪੂਰੀ ਖ਼ਬਰ »

ਜਥੇ: ਬਿੱਕਰ ਸਿੰਘ ਚੰਨੂੰ ਨੇ ਵੰਡੇ ਕੈਂਸਰ ਪੀੜਤਾਂ ਨੰੂ ਚੈੱਕ

ਲੰਬੀ, 22 ਮਈ (ਸ਼ਿਵਰਾਜ ਸਿੰਘ ਬਰਾੜ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਸਹਾਇਤਾ ਰਾਸ਼ੀ ਦੇ ਇੱਕ ਲੱਖ ਰੁਪਏ ਦੇ ਚੈੱਕ ਕਮੇਟੀ ਮੈਂਬਰ ਬਿੱਕਰ ਸਿੰਘ ਨੇ ਵੰਡੇ | ਜਥੇਦਾਰ ਬਿੱਕਰ ਸਿੰਘ ਚੰਨੰੂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਨੇ ਪੰਜਾਬ ਸਰਕਾਰ ਦੇ ਨਾਂਅ ਸੌਾਪਿਆ ਮੰਗ-ਪੱਤਰ

ਸ੍ਰੀ ਮੁਕਤਸਰ ਸਾਹਿਬ, 22 ਮਈ (ਹਰਮਹਿੰਦਰ ਪਾਲ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਮੁਕਤਸਰ ਦੀ ਜਨਰਲ ਸਕੱਤਰ ਹਰਜਿੰਦਰ ਕੌਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਪੰਜਾਬ ਸਰਕਾਰ ਦੇ ਨਾਂਅ ਡੀ.ਸੀ. ਸੁਮੀਤ ਜਾਰੰਗਲ ਰਾਹੀਂ ਤਹਿਸੀਲਦਾਰ ਦਰਸ਼ਨ ਸਿੰਘ ਨੂੰ ...

ਪੂਰੀ ਖ਼ਬਰ »

ਵਿਧਾਇਕ ਅਜਾਇਬ ਸਿੰਘ ਭੱਟੀ ਨੇ ਪਰਜਾਪਤੀ ਮਹਾਂਸੰਘ ਦੀਆਂ ਸਮੱਸਿਆਵਾਂ ਸੁਣੀਆਂ

ਮਲੋਟ 22 ਮਈ (ਅਜਮੇਰ ਸਿੰਘ ਬਰਾੜ)-ਪ੍ਰਜਾਪਤੀ (ਕੁਮਹਾਰ) ਮਹਾਂਸੰਘ ਪੰਜਾਬ ਦਾ ਵਫਦ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਕਰਮ ਚੰਦ ਪੱਪੀ ਦੀ ਅਗਵਾਈ ਵਿਚ ਵਿਧਾਇਕ ਅਜਾਇਬ ਸਿੰਘ ਭੱਟੀ ਨੂੰ ਪਰਜਾਪਤੀ ਪਰਜਾਪਤੀ ਧਰਮਸ਼ਾਲਾ ਮਲੋਟ ...

ਪੂਰੀ ਖ਼ਬਰ »

ਪਿੰਡ ਛੱਤਿਆਣਾ ਨੂੰ ਸੁੰਦਰ ਤੇ ਮਾਡਰਨ ਬਣਾਉਣ ਲਈ ਪੰਚਾਇਤ ਨੇ ਕੀਤੀ ਸ਼ੁਰੂਆਤ

ਦੋਦਾ, 22 ਮਈ (ਰਵੀਪਾਲ)- ਹਲਕੇ ਵਿਚੋਂ ਸੰੁਦਰ ਅਤੇ ਮਾਡਰਨ ਪਿੰਡ ਬਣਾਉਣ ਲਈ ਪਿੰਡ ਛੱਤਿਆਣਾ ਵਿਖੇ ਵਿਚਕਾਰਲੇ ਛੱਪੜ ਦਾ ਨਵੀਨੀਕਰਨ ਕਰਕੇ ਝੀਲ ਅਤੇ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਮੋਹਤਬਰ ਗੁਰਨੈਬ ਸਿੰਘ ਮਾਨ ਅਤੇ ਹਰਬੰਸ ਸਿੰਘ ਮਾਨ ਨੇ ਕੀਤੀ | ਇਸ ਸਬੰਧੀ ...

ਪੂਰੀ ਖ਼ਬਰ »

ਠੇਕੇਦਾਰਾਂ 'ਤੇ ਸਖ਼ਤੀ ਨਾ ਹੋਣ ਕਾਰਨ ਰਾਜਨੀਤਿਕ ਪਹੰੁਚ ਵਾਲੇ ਠੇਕੇਦਾਰ ਵੇਚ ਰਹੇ ਨੇ ਮਹਿੰਗੀ ਸ਼ਰਾਬ

ਸ੍ਰੀ ਮੁਕਤਸਰ ਸਾਹਿਬ, 22 ਮਈ (ਹਰਮਹਿੰਦਰ ਪਾਲ)- ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਕਿਹਾ ਸੀ ਕਿ ਸਰਕਾਰ ਬਣਨ 'ਤੇ ਚਾਰ ਹਫ਼ਤਿਆਂ ਵਿਚ ਸੂਬੇ ਵਿਚੋਂ ਨਸ਼ੇ ਦਾ ਖ਼ਾਤਮਾ ਕਰ ਦੇਣਗੇ, ਪ੍ਰੰਤੂ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਮਿਸ਼ਨ ਵੱਲੋਂ ਮਿਸ਼ਨ ਮੈਂਬਰ ਦੇ ਇਲਾਜ ਲਈ ਵਿੱਤੀ ਯੋਗਦਾਨ

ਮਲੋਟ, 22 ਮਈ (ਅਜਮੇਰ ਸਿੰਘ ਬਰਾੜ)- ਸਮਾਜ ਸੇਵਾ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕੀ ਸੰਸਥਾ ਗੁਰੂ ਗੋਬਿੰਦ ਸਿੰਘ ਮਿਸ਼ਨ ਵੱਲੋਂ ਇਕ ਲੋੜਵੰਦ ਸਮਾਜ ਸੇਵੀ ਦੇ ਇਲਾਜ ਲਈ ਕਰੀਬ 50 ਹਜ਼ਾਰ ਦਾ ਯੋਗਦਾਨ ਦਿੱਤਾ ਗਿਆ ਹੈ | ਇਹ ਸਹਾਇਤਾ ਦੇਣ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ...

ਪੂਰੀ ਖ਼ਬਰ »

ਪਿੰਡ ਛੱਤਿਆਣਾ ਵਿਖੇ ਬੀਬੀ ਵੀਰਪਾਲ ਕੌਰ ਸੁਖਨਾ ਦਾ ਸਨਮਾਨ

ਦੋਦਾ, 22 ਮਈ (ਰਵੀਪਾਲ)- ਬੀਬੀ ਵੀਰਪਾਲ ਕੌਰ ਸੁਖਨਾ ਪੰਜਾਬ ਪ੍ਰਦੇਸ ਕਮੇਟੀ ਦੇ ਜਨਰਲ ਸਕੱਤਰ ਬਣਨ ਉਪਰੰਤ ਪਹਿਲੀ ਵਾਰ ਅੱਜ ਪਿੰਡ ਛੱਤਿਆਣਾ ਪਹੁੰਚਣ 'ਤੇ ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ...

ਪੂਰੀ ਖ਼ਬਰ »

ਅਧਿਆਪਕ ਬਲਰਾਜ ਕੁਮਾਰ ਦੀ ਮੌਤ 'ਤੇ ਦੁੱਖ ਪ੍ਰਗਟ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਵਿਖੇ ਸੈਂਟਰ ਹੈੱਡ ਟੀਚਰ ਦੀ ਸੇਵਾ ਨਿਭਾਅ ਰਹੇ ਬਲਰਾਜ ਕੁਮਾਰ ਦੀ ਹੋਈ ਬੇਵਕਤੀ ਮੌਤ 'ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੁਖਤਿਆਰ ਕੌਰ, ਦਫ਼ਤਰੀ ਕਰਮਚਾਰੀ ਅਜੈਪਾਲ ...

ਪੂਰੀ ਖ਼ਬਰ »

ਨਿਟਰ ਚੰਡੀਗੜ੍ਹ ਵੱਲੋਂ ਪੰਜ ਰੋਜ਼ਾ ਕੋਰਸ ਦੀ ਮਿਮਿਟ ਵਿਖੇ ਹੋਈ ਸ਼ੁਰੂਆਤ

ਮਲੋਟ, 22 ਮਈ (ਅਜਮੇਰ ਸਿੰਘ ਬਰਾੜ)- ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਖੇ ਜਿਥੇ ਵਿਦਿਆਰਥੀਆਂ ਨੂੰ ਉਚ ਪੱਧਰੀ ਸਿੱਖਿਆ ਦੇਣ ਦੇ ਮੰਤਵ ਨੂੰ ਪੂਰਾ ਕਰਨ ਲਈ ਅਧਿਆਪਕਾਂ ਲਈ ਵਿਸ਼ੇਸ਼ ਕੋਰਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸੇ ਲੜੀ ਤਹਿਤ ਸੰਸਥਾ ...

ਪੂਰੀ ਖ਼ਬਰ »

ਟਾਇਰ ਫ਼ਟਣ ਨਾਲ ਬੇਕਾਬੂ ਹੋਇਆ ਕੈਂਟਰ ਸੜਕ 'ਤੇ ਪਲਟਿਆ

ਮਲੋਟ, 22 ਮਈ (ਅਜਮੇਰ ਸਿੰਘ ਬਰਾੜ)- ਪਿੰਡ ਔਲਖ ਅਤੇ ਪਿੰਡ ਕਰਨੀਵਾਲਾ ਵਿਚ ਰਸਤੇ 'ਚ ਟਾਇਰ ਫਟਣ ਨਾਲ ਬੇਕਾਬੂ ਹੋਇਆ ਕੈਂਟਰ ਸੜਕ 'ਤੇ ਹੀ ਪਲਟ ਗਿਆ ਅਤੇ ਕੈਂਟਰ 'ਚ ਲੱਦਿਆ ਹੋਇਆ ਸਮਾਨ ਮਲੋਟ-ਮੁਕਤਸਰ ਰੋਡ 'ਤੇ ਹੀ ਖਿੱਲਰ ਗਿਆ | ਉਧਰ ਘਟਨਾ ਬਾਰੇ ਪਤਾ ਚੱਲਣ 'ਤੇ ਥਾਣਾ ਸਦਰ ਦੀ ...

ਪੂਰੀ ਖ਼ਬਰ »

ਟੈਕਸੀ ਸਟੈਂਡ ਰੁਪਾਣਾ ਵਿਖੇ ਪਾਠ ਕਰਵਾਏ

ਰੁਪਾਣਾ, 22 ਮਈ (ਜਗਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਟੈਕਸੀ ਸਟੈਂਡ ਰੁਪਾਣਾ ਵੱਲੋਂ ਸਰਬੱਤ ਦੇ ਭਲੇ ਲਈ ਸਟੈਂਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਿਆ ਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਭਾਗ ਲਿਆ | ਗੁਰਦੁਆਰਾ ...

ਪੂਰੀ ਖ਼ਬਰ »

ਪ੍ਰਕਾਸ਼ ਸਿੰਘ ਬਾਦਲ ਨੇ ਮਿ੍ਤਕ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

ਲੰਬੀ, 22 ਮਈ (ਮੇਵਾ ਸਿੰਘ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕਾ ਲੰਬੀ ਦੇ ਪਿੰਡ ਬਾਦਲ, ਗੱਗੜ, ਮਿੱਠੜੀ ਬੁਧਗਿਰ ਅਤੇ ਫਤੂਹੀਵਾਲਾ ਦੇ ਉਨ੍ਹਾਂ ਘਰਾਂ ਵਿਚ ਅਫ਼ਸੋਸ ਪ੍ਰਗਟ ਕਰਨ ਗਏ ਜਿਨ੍ਹਾਂ ਘਰਾਂ ਵਿਚ ਬੀਤੇ ਦਿਨੀਂ ਕੋਈ ਪਰਿਵਾਰ ਦੇ ...

ਪੂਰੀ ਖ਼ਬਰ »

ਕੋਟਭਾਈ ਵਿਖੇ ਹੋਣਹਾਰ ਵਿਦਿਆਰਥਣਾਂ ਸਨਮਾਨਿਤ

ਗਿੱਦੜਬਾਹਾ, 22 ਮਈ (ਸ਼ਿਵਰਾਜ ਸਿੰਘ ਰਾਜੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਬਾਰ੍ਹਵੀਂ ਜਮਾਤ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ | ਅੱਜ ਸਕੂਲ ਵਿਚ ਸਾਦੇ ਪੋ੍ਰਗਰਾਮ ਸਮੇਂ ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਗੁਰੂ ਨਾਨਕ ਭਲਾਈ ਟਰੱਸਟ ਨੇ ਦੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਮਲੋਟ, 22 ਮਈ (ਗੁਰਮੀਤ ਸਿੰਘ ਮੱਕੜ)-ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਭੇਜੀ ਜਾ ਰਹੀ ਸਹਾਇਤਾ ਰਾਸ਼ੀ ਨਾਲ ਬਿਮਾਰ, ਲਾਚਾਰ ਅਤੇ ਲੋੜਵੰਦਾਂ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਮਲੋਟ ਦੇ ਅਧਰੰਗ ਰੋਗ ਨਾਲ ਪੀੜਤ ਦਵਿੰਦਰ ...

ਪੂਰੀ ਖ਼ਬਰ »

ਪੰਜਾਬ ਸਾਹਿਤ ਸਿਰਜਣਾ ਮੰਚ ਵੱਲੋਂ ਸਾਹਿਤਕ ਸਮਾਗਮ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਾਹਿਤ ਸਿਰਜਣਾ ਮੰਚ ਵੱਲੋਂ ਮੰਚ ਦੇ ਪ੍ਰਧਾਨ ਪ੍ਰਗਟ ਸਿੰਘ ਜੰਬਰ ਦੇ ਗ੍ਰਹਿ ਵਿਖੇ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਵਿਚ ਮੰਚ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਨੂੰ ਸਾਫ਼-ਸੁਥਰਾ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਡੀ. ਸੀ.

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਨੂੰ ਸਾਫ਼ ਸੁਥਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਕਦਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਇਸ ਸਬੰਧੀ ਡਾ. ਸੁਮੀਤ ਕੁਮਾਰ ਜਾਰੰਗਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜਤ ਨੂੰ ਦਿੱਤੇ 1 ਲੱਖ 80 ਹਜ਼ਾਰ ਚੈੱਕ

ਦੋਦਾ, 22 ਮਈ (ਰਵੀਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵੱਲੋਂ ਪਿੰਡਾਂ ਦੇ ਕੈਂਸਰ ਪੀੜਤਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਦੇ ਚੈੱਕ ਅੱਜ ਐਸ.ਜੀ.ਪੀ.ਸੀ. ਮੈਂਬਰ ਜਥੇ. ਨਵਤੇਜ ਸਿੰਘ ਕਾਉਣੀ ਨੇ 9 ਪਰਿਵਾਰਾਂ ਨੂੰ 1 ਲੱਖ 80 ...

ਪੂਰੀ ਖ਼ਬਰ »

ਤਾਮਕੋਟ ਸਕੂਲ 'ਚ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਰੁਪਾਣਾ, 22 ਮਈ (ਜਗਜੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਮਕੋਟ ਵਿਖੇ ਪਿ੍ੰਸੀਪਲ ਰਜਿੰਦਰ ਕੁਮਾਰ ਸੋਨੀ ਅਗਵਾਈ 'ਚ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ | ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਸਕੂਲ ਟੀਚਰ ਕੁਲਵਿੰਦਰਪਾਲ ਸਿੰਘ ਤੇ ...

ਪੂਰੀ ਖ਼ਬਰ »

ਰੋਟਰੀ ਕਲੱਬ ਵੱਲੋਂ ਲਿਟਰੇਸੀ ਮਿਸ਼ਨ ਤਹਿਤ ਬੱਚਿਆਂ ਦਾ ਸਨਮਾਨ ਅੱਜ

ਫ਼ਰੀਦਕੋਟ, 22 ਮਈ (ਸਤੀਸ਼ ਬਾਗ਼ੀ)- ਸਥਾਨਕ ਸ਼ਾਹੀ ਹਵੇਲੀ ਵਿਖੇ ਰੋਟਰੀ ਕਲੱਬ ਦੇ ਪ੍ਰਧਾਨ ਪਿ੍ਤਪਾਲ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ 23 ਮਈ ਨੂੰ ਸਵੇਰੇ 9:00 ਵਜੇ ਸਰਕਾਰੀ ਪ੍ਰਾਇਮਰੀ ਸਕੂਲ, ਨਜ਼ਦੀਕ ਪੁਰਾਣੀ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮਿਸ਼ਨ ਨੇ ਧਾਰਮਿਕ ਸਮਾਗਮ ਕਰਵਾਇਆ

ਫ਼ਰੀਦਕੋਟ, 22 ਮਈ (ਸਤੀਸ਼ ਬਾਗ਼ੀ)-ਸੰਤ ਨਿਰੰਕਾਰੀ ਮਿਸ਼ਨ ਵੱਲੋਂ ਧਾਰਮਿਕ ਪ੍ਰਵਚਨ ਦੀ ਲੜੀ ਤਹਿਤ ਸਥਾਨਕ ਨਿਰੰਕਾਰੀ ਸਤਿਸੰਗ ਭਵਨ ਵਿਖੇ ਵਿਸ਼ਾਲ ਸੰਤ ਨਿਰੰਕਾਰੀ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਭੈਣ ਅੰਮਿ੍ਤ ਜੀ ਕੋਟਕਪੂਰਾ ਵਾਲਿਆਂ ਨੇ ਸਤਿਗੁਰੂ ...

ਪੂਰੀ ਖ਼ਬਰ »

ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਸਾਦਿਕ, 22 ਮਈ (ਗੁਰਭੇਜ ਸਿੰਘ ਚੌਹਾਨ)- ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਰਨੈਲ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਫ਼ਰੀਦਕੋਟ ਦੀ ਅਗਵਾਈ ਹੇਠ ਪਿੰਡ ਮਾਨੀ ਸਿੰਘ ਵਾਲਾ ਵਿਖੇ ਦੁੱਧ ਉਤਪਾਦਕ ...

ਪੂਰੀ ਖ਼ਬਰ »

ਲਿਖਾਰੀ ਸਭਾ ਸਾਦਿਕ ਦੇ ਅਹੁਦੇਦਾਰਾਂ ਦੀ ਚੋਣ

ਸਾਦਿਕ, 22 ਮਈ (ਆਰ. ਐੱਸ. ਧੁੰਨਾ)-ਲਿਖਾਰੀ ਸਭਾ ਸਾਦਿਕ (ਰਜਿ:) ਸੇਖੋਂ ਵੱਲੋਂ ਕਰਵਾਏ ਗਏ ਸਾਲਾਨਾ ਸਮਾਗਮ ਦੀ ਸਮਾਪਤੀ ਉਪਰੰਤ ਸਭਾ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਤੇਜਿੰਦਰ ਸਿੰਘ ਬਰਾੜ ਨੂੰ ਪ੍ਰਧਾਨ, ਸਚਦੇਵ ਗਿੱਲ ਨੂੰ ਜਨਰਲ ਸਕੱਤਰ, ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX