ਤਾਜਾ ਖ਼ਬਰਾਂ


ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  12 minutes ago
ਓਟਾਵਾ, 22 ਅਕਤੂਬਰ- ਕੈਨੇਡਾ 'ਚ ਹਾਲ ਹੀ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ...
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  28 minutes ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਵੱਖ ਵੱਖ ਦੇਸ਼ਾਂ ਦੇ 90 ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ....
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  39 minutes ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  39 minutes ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  40 minutes ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  43 minutes ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  45 minutes ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  50 minutes ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  52 minutes ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  55 minutes ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  56 minutes ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  about 1 hour ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  5 minutes ago
ਰਾਜਾਸਾਂਸੀ, 22 ਅਕਤੂਬਰ (ਖੀਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਵੱਖ ਵੱਖ ਦੇਸ਼ਾਂ ਤੋਂ 90 ਰਾਜਦੂਤ ਏਅਰ ਇੰਡੀਆ ਦੀ ਉਡਾਣ ਰਾਹੀ ਇੱਥੇ ਪਹੁੰਚੇ। ਇੱਥੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਦੇ ਕੈਬਨਿਟ ਮੰਤਰੀ ...
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  about 1 hour ago
ਟੋਕੀਓ, 22 ਅਕਤੂਬਰ- ਜਾਪਾਨ ਦੇ ਦੌਰੇ 'ਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਜਧਾਨੀ ਟੋਕੀਓ 'ਚ ਨੇਪਾਲ ਦੀ ਰਾਸ਼ਟਰਪਤੀ...
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  about 1 hour ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਸਿਵਲ ਹਸਪਤਾਲ ਅਜਨਾਲਾ 'ਚ ਤਾਇਨਾਤ ਸੀਨੀਅਰ ਮਹਿਲਾ ਡਾਕਟਰ ਨਾਲ ਡਿਊਟੀ ਸਮੇਂ ਦੌਰਾਨ ਅਜਨਾਲਾ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਵੱਲੋਂ ਬਦਸਲੂਕੀ...
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  about 1 hour ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  about 1 hour ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  about 1 hour ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  about 1 hour ago
ਭਾਰਤ-ਪਾਕਿ ਸਰਹੱਦ ਤੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 2 hours ago
ਰਾਜਨਾਥ ਸਿੰਘ ਅੱਜ ਨੇਵੀ ਕਮਾਂਡਰ ਕਾਨਫ਼ਰੰਸ ਨੂੰ ਕਰਨਗੇ ਸੰਬੋਧਨ
. . .  about 2 hours ago
ਹਿੰਦ-ਪਾਕਿ ਹੁਸੈਨੀਵਾਲਾ ਕੌਮੀ ਸਰਹੱਦ 'ਤੇ ਮੁੜ ਉੱਡੇ ਪਾਕਿ ਡਰੋਨ
. . .  about 3 hours ago
ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਰੈੱਡ ਅਲਰਟ
. . .  about 3 hours ago
ਬਿਹਾਰ : ਸ਼ੈਲਟਰ ਹੋਮ ਤੋਂ 4 ਲੜਕੀਆਂ ਲਾਪਤਾ
. . .  about 3 hours ago
ਵਿਅਕਤੀ ਵੱਲੋਂ ਪਤਨੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ
. . .  about 4 hours ago
ਪੀ. ਚਿਦੰਬਰਮ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ
. . .  about 4 hours ago
ਨਿਕੋਬਾਰ ਟਾਪੂ 'ਚ ਆਇਆ ਭੂਚਾਲ
. . .  about 4 hours ago
ਸ਼ਬਦ ਗੁਰੂ ਯਾਤਰਾ ਦਾ ਨਾਭਾ ਪਹੁੰਚਣ 'ਤੇ ਸਵਾਗਤ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਮਾਨਸਾ

ਦਸਵੀਂ ਦੇ ਨਤੀਜਿਆਂ 'ਚ ਮਾਨਸਾ ਜ਼ਿਲ੍ਹੇ ਦੀ ਮੈਰਿਟ 'ਚ ਕੁੜੀਆਂ ਮੋਹਰੀ

ਮਾਨਸਾ, 22 ਮਈ (ਰਾਵਿੰਦਰ ਸਿੰਘ ਰਵੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਮਾਨਸਾ ਜ਼ਿਲ੍ਹੇ ਦੀ ਮੈਰਿਟ ਸੂਚੀ ਕੁੜੀਆਂ ਦੇ ਨਾਂਅ ਰਹੀ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ 8 ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਸਥਾਨਕ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਰਿਧੀ ਰਾਣੀ ਨੇ 633/650 ਅੰਕ ਪ੍ਰਾਪਤ ਕਰ ਕੇ ਪੰਜਾਬ ਭਰ 'ਚੋਂ ਦਸਵਾਂ ਰੈਂਕ ਹਾਸਿਲ ਕੀਤਾ | ਉਹ ਮਾਨਸਾ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ ਹੈ | ਰਿਧੀ ਰਾਣੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ | ਇਹ ਲੜਕੀ ਨਾਨ-ਮੈਡੀਕਲ ਦੀ ਪੜ੍ਹਾਈ ਕਰ ਕੇ ਆਈ. ਆਈ. ਟੀ. ਦੀ ਪ੍ਰੀਖਿਆ ਪਾਸ ਕਰਨ ਉਪਰੰਤ ਇੰਜੀਨੀਅਰ ਬਣਨ ਦਾ ਸੁਪਨਾ ਸੰਜੋਈ ਬੈਠੀ ਹੈ | ਇਸ ਤਰ੍ਹਾਂ ਹੀ ਆਰੀਆ ਸਕੂਲ ਦੀਆਂ ਦੋ ਹੋਰ ਵਿਦਿਆਰਥਣਾਂ ਰੀਤਿਕਾ ਅਗਰਵਾਲ ਜਿਸ ਨੇ 625 ਅੰਕ ਪ੍ਰਾਪਤ ਕਰ ਕੇ 18ਵਾਂ ਅਤੇ ਰੁਪਿੰਦਰ ਕੌਰ ਨੇ 622 ਅੰਕ ਲੈ ਕੇ 21ਵਾਂ ਰੈਂਕ ਹਾਸਲ ਕੀਤਾ | ਇਹ ਦੋਵੇਂ ਵਿਦਿਆਰਥਣਾਂ ਵੀ ਨਾਨ-ਮੈਡੀਕਲ ਦੀ ਪੜ੍ਹਾਈ ਕਰਨ ਦੀਆਂ ਇੱਛੁਕ ਹਨ | ਇਸੇ ਤਰ੍ਹਾਂ ਮਾਈ ਨਿੱਕੋ ਦੇਵੀ ਮਾਡਲ ਸਕੂਲ ਮਾਨਸਾ ਦੀਆਂ ਦੋ ਵਿਦਿਆਰਥਣਾਂ ਮੈਰਿਟ ਸੂਚੀ 'ਚ ਆਈਆਂ ਹਨ | ਦੀਕਸ਼ਾ ਸਿੰਗਲਾ ਨੇ 626 ਅੰਕ ਲੈ ਕੇ 17ਵਾਂ ਜਦਕਿ ਜਸ਼ਨਪ੍ਰੀਤ ਕੌਰ ਨੇ 625/650 ਅੰਕ ਪ੍ਰਾਪਤ ਕਰ ਕੇ ਪੰਜਾਬ 'ਚੋਂ 18 ਰੈਂਕ ਪ੍ਰਾਪਤ ਕੀਤਾ ਹੈ | ਇਹ ਦੋਵੇਂ ਵਿਦਿਆਰਥਣਾਂ ਦੀ ਉੱਚ-ਪਾਏ ਦੀ ਪੜ੍ਹਾਈ ਕਰ ਕੇ ਸਮਾਜ ਦੀ ਸੇਵਾ ਕਰਨਾ ਚਾਹੰੁਦੀਆਂ ਹਨ | ਆਰੀਆ ਸਕੂਲ ਦੇ ਪਿ੍ੰਸੀਪਲ ਮਹੇਸ਼ ਮਿੱਤਲ ਅਤੇ ਮਾਈ ਨਿੱਕੋ ਦੇਵੀ ਮਾਡਲ ਸਕੂਲ ਦੇ ਪਿ੍ੰਸੀਪਲ ਮੱਖਣ ਲਾਲ ਨੇ ਮੈਰਿਟ ਆਈਆਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ | ਆਰੀਆ ਸਕੂਲ ਦੀ ਅਧਿਆਪਕਾ ਕਰਣਦੀਪ ਕੌਰ ਨੇ ਦੱਸਿਆ ਕਿ ਮੈਰਿਟ 'ਚ ਆਈ ਰੁਪਿੰਦਰ ਕੌਰ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਬਿਨਾਂ ਕੋਈ ਕੋਚਿੰਗ ਤੋਂ ਇਹ ਮੁਕਾਮ ਹਾਸਲ ਕੀਤਾ ਹੈ |
ਮੈਰਿਟ ਸੂਚੀ 'ਚ ਸਰਕਾਰੀ ਸਕੂਲ ਦੀ ਸਿਰਫ਼ 1 ਵਿਦਿਆਰਥਣ
ਮਾਨਸਾ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ ਪੰਜਾਬ ਪੱਧਰ 'ਤੇ 46. 29 ਪ੍ਰਤੀਸ਼ਤ ਰਹੀ ਹੈ | ਇਸ ਜ਼ਿਲ੍ਹੇ ਦੀਆਂ ਮੈਰਿਟ ਸੂਚੀ 'ਚ ਆਈਆਂ ਅੱਠ ਵਿਦਿਆਰਥਣਾਂ 'ਚੋਂ 7 ਨਿੱਜੀ ਸਕੂਲਾਂ ਨਾਲ ਸਬੰਧਿਤ ਹਨ ਜਦਕਿ ਸਰਕਾਰੀ ਸਕੂਲ ਦੀ ਸਿਰਫ਼ 1 ਵਿਦਿਆਰਥਣ ਨੇ ਮੈਰਿਟ ਸੂਚੀ 'ਚ ਆ ਕੇ ਨਿੱਜੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਬਰਾਬਰਤਾ ਕੀਤੀ ਹੈ | ਸਰਕਾਰੀ ਹਾਈ ਸਕੂਲ ਖੁਡਾਲ ਕਲਾਂ ਦੀ ਸੀਮਾ ਰਾਣੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਵਧਾਈ ਦਿੱਤੀ ਹੈ |
ਅਧਿਆਪਕ ਬਣਨਾ ਚਾਹੁੰਦੀ ਹੈ ਨੀਤੂ ਰਾਣੀ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ- ਮੈਰਿਟ ਸੂਚੀ 'ਚ ਆਈ ਸ੍ਰੀ ਬਾਲਾ ਜੀ ਪਬਲਿਕ ਹਾਈ ਸਕੂਲ ਕਰੰਡੀ ਦੀ ਵਿਦਿਆਰਥਣ ਨੀਤੂ ਰਾਣੀ ਭਵਿਖ 'ਚ ਅਧਿਆਪਕ ਬਣਨਾ ਚਾਹੁੰਦੀ ਹੈ | ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਦੀ ਸਫਲਤਾ ਵੱਡਾ ਯੋਗਦਾਨ ਅਧਿਆਪਕਾਂ ਤੋਂ ਇਲਾਵਾ ਉਸ ਦੇ ਚਾਚਾ ਬੰਸੀ ਲਾਲ ਤੇ ਮਾਤਾ ਸੁਖ ਦੇਵੀ ਦਾ ਹੈ | ਪਿੰ੍ਰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਨੀਤੂ ਰਾਣੀ ਸਾਧਾਰਨ ਪਰਿਵਾਰ ਨਾਲ ਸਬੰਧਿਤ ਹੈ ਜਿਸ ਨੇ ਜ਼ਿਲ੍ਹਾ ਭਰ'ਚੋਂ ਵੀ ਦੂਜਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਨੂੰ ਇਸ ਹੋਣਹਾਰ ਬੱਚੀ ਤੇ ਬਹੁਤ ਮਾਣ ਹੈ ਜਿਸ ਨੇ ਸਕੂਲ ਦੇ ਨਾਲ ਨਾਲ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ | ਸੰਸਥਾ ਦੇ ਚੇਅਰਮੈਨ ਬਲਵੰਤ ਰਾਮ, ਸਕੱਤਰ ਮੋਹਿਤ ਜੈਨ, ਬੰਸੀ ਲਾਲ ਪਿਲਾਨੀਆ, ਸੱਤਪਾਲ, ਕਾਲੂ ਜੈਨ, ਅਜੀਤ ਸ਼ਰਮਾ ਆਦਿ ਹਾਜ਼ਰ ਸਨ |
ਖੁਡਾਲ ਕਲਾਂ ਦੀ ਸੀਮਾ ਰਾਣੀ ਨੇ ਮਾਰੀ ਬਾਜ਼ੀ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ ਅਨੁਸਾਰ- ਸਰਕਾਰੀ ਹਾਈ ਸਕੂਲ ਖੁਡਾਲ ਕਲਾਂ ਦੀ ਵਿਦਿਆਰਥਣ ਸੀਮਾ ਰਾਣੀ ਵੀ 620 ਅੰਕ ਪ੍ਰਾਪਤ ਕਰ ਕੇ ਮੈਰਿਟ ਸੂਚੀ 'ਚ ਆਈ ਹੈ | ਮੁੱਖ ਅਧਿਆਪਕ ਅਸ਼ਵਨੀ ਕੁਮਾਰ ਖੁਡਾਲ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਪਹਿਲਾਂ ਵੀ ਪੰਜਾਬ ਪੱਧਰੀ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਕੈਰੀਅਰ ਅਤੇ ਗਾਈਡੈਂਸ ਤੇ ਹੋਰ ਗਤੀਵਿਧੀਆਂ 'ਚ ਵੀ ਮੋਹਰੀ ਸਥਾਨ ਪ੍ਰਾਪਤ ਕਰ ਚੁੱਕੀ ਹੈ। ਸਰਪੰਚ ਸੁਖਦੇਵ ਸਿੰਘ, ਦਰਸ਼ਨ ਸਿੰਘ, ਬਿਲਾਸ ਸਿੰਘ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਦੀਪ ਸਿੰਘ, ਜਸਵੀਰ ਖੁਡਾਲ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
ਐਨ.ਪੀ.ਐਸ. ਬੱਛੋਆਣਾ ਦੀ ਵਿਦਿਆਰਥਣ ਹੁਸਨਦੀਪ ਕੌਰ ਵੀ ਮੈਰਿਟ ਸੂਚੀ 'ਚ
ਹੀਰੋਂ ਖੁਰਦ ਤੋਂ ਗੁਰਵਿੰਦਰ ਸਿੰਘ ਚਹਿਲ ਮੁਤਾਬਕ-ਨੈਸ਼ਨਲ ਪਬਲਿਕ ਸਕੂਲ ਬੱਛੋਆਣਾ ਦੀ ਵਿਦਿਆਰਥਣ ਹੁਸਨਦੀਪ ਕੌਰ ਨੇ 621 ਅੰਕ ਪ੍ਰਾਪਤ ਕਰ ਕੇ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ਼ ਕਰਵਾਇਆ ਹੈ। ਸੰਸਥਾ ਦੇ ਪ੍ਰਬੰਧਕ ਜਸਵੀਰ ਸਿੰਘ ਤੇ ਹਰੀ ਗੋਪਾਲ ਸ਼ਰਮਾ ਨੇ ਦੱਸਿਆ ਕਿ ਹੁਸਨਦੀਪ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੋਣਹਾਰ ਲੜਕੀ ਹੈ, ਜਿਸ ਦਾ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥਣ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਸਰਬਜੀਤ ਕੌਰ ਵੀ ਮੌਜੂਦ ਸਨ। ਵਿਦਿਆਰਥਣ ਨੇ ਦੱਸਿਆ ਕਿ ਉਹ ਸੀ.ਏ. (ਚਾਰਟਡ ਅਕਾਊਂਟਡ) ਬਣਨਾ ਚਾਹੁੰਦੀ ਹੈ।

ਘਰ 'ਚੋਂ ਦਿਨ ਦਿਹਾੜੇ 1 ਲੱਖ 15 ਹਜ਼ਾਰ ਨਕਦੀ ਤੇ ਐਲ. ਸੀ. ਡੀ. ਚੋਰੀ

ਮਾਨਸਾ, 22 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਕੈਂਚੀਆਂ ਵਿਖੇ ਇੱਕ ਘਰ 'ਚੋਂ ਦਿਨ ਦਿਹਾੜੇ 1 ਲੱਖ ਤੋਂ ਵਧੇਰੇ ਨਕਦੀ ਤੇ ਐਲ.ਸੀ.ਡੀ. ਚੋਰੀ ਹੋਣ ਦੀ ਖ਼ਬਰ ਹੈ | ਸੇਵਾ ਮੁਕਤ ਅਧਿਆਪਕਾ ਕਰਮਇੰਦਰ ਕੌਰ ਪਤਨੀ ਸਵਰਗੀ ਬਰਜਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਲਿਖਵਾਈ ...

ਪੂਰੀ ਖ਼ਬਰ »

ਮੋਟਰਾਂ ਦੀ ਸਪਲਾਈ 4 ਘੰਟੇ ਮਿਲਣ ਕਾਰਨ ਕਿਸਾਨਾਂ 'ਚ ਨਿਰਾਸ਼ਾ

ਝੁਨੀਰ, 22 ਮਈ (ਵਸ਼ਿਸ਼ਟ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਗੁਰਮੇਲ ਸਿੰਘ ਸਾਹਨੇਵਾਲੀ , ਮਲਕੀਤ ਸਿੰਘ ਕੋਟਧਰਮੂ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਸਬ-ਫੀਡਰ ਘੱਦੂਵਾਲਾ ਨਾਲ ਸਬੰਧਿਤ ਸਾਹਨੇਵਾਲੀ, ਲਾਲਿਆਂਵਾਲੀ, ਝੁਨੀਰ ਅਤੇ ਘੱਦੂਵਾਲਾ ...

ਪੂਰੀ ਖ਼ਬਰ »

ਪ੍ਰਥਮ ਫਾੳਾੂਡੇਸ਼ਨ ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ 'ਚ ਪ੍ਰੋਗਰਾਮ

ਬਰੇਟਾ, 22 ਮਈ (ਰਵਿੰਦਰ ਕੌਰ ਮੰਡੇਰ)- ਜ਼ਿੰਦਗੀ ਜਿਊਣ ਦੇ ਜਰੀਏ ਨੂੰ ਸੁਚੱਜੇ ਢੰਗ ਨਾਲ ਸਿਖਾਉਣ ਲਈ ਪ੍ਰਥਮ ਫਾਊਾਡੇਸ਼ਨ ਸੰਸਥਾ ਪ੍ਰਾਇਮਰੀ ਤੇ ਮਿਡਲ ਪੱਧਰ ਦੇ ਬੱਚਿਆਂ ਨੂੰ ਲਿੰਗ ਭੇਦ ਭਾਵ ਦੇ ਵਿਤਕਰੇ ਨੂੰ ਦੂਰ ਕਰਨ ਲਈ ਸਰਕਾਰੀ ਸਕੂਲਾਂ ਦੇ ਸਹਿਯੋਗ ਨਾਲ ਪਛੜੇ ...

ਪੂਰੀ ਖ਼ਬਰ »

ਢਾਬਾ ਮਾਲਕ ਦਾ ਮੋਟਰ ਸਾਈਕਲ ਚੋਰੀ

ਬੁਢਲਾਡਾ, 22 ਮਈ (ਕੁਲਦੀਪ ਗੋਇਲ)- ਸਥਾਨਕ ਸ਼ਹਿਰ ਦੇ ਭੀਖੀ-ਬੁਢਲਾਡਾ ਰੋਡ 'ਤੇ ਬਣੇ ਓਵਰ ਬਿ੍ਜ ਹੇਠੋਂ ਬੀਤੀ ਰਾਤ ਇੱਕ ਢਾਬਾ ਮਾਲਕ ਦਾ ਹੀਰੋ ਹਾਂਡਾ ਪੈਸ਼ਨ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਮੋਟਰਸਾਈਕਲ ਮਾਲਕ ਮੋਹਿਤ ਚਾਵਲਾ ਰੋਜ਼ ਵਾਂਗ ...

ਪੂਰੀ ਖ਼ਬਰ »

ਸੜਕ ਨੇੜਿਓਾ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਬਰੇਟਾ, 22 ਮਈ Ð(ਜੀਵਨ ਸਰਮਾ)- ਨੇੜਲੇ ਪਿੰਡ ਧਰਮਪੁਰਾ ਵਿਖੇ ਪਿੰਡ ਵਾਸੀਆਂ ਵੱਲੋਂ ਸ਼ਰਾਬ ਦਾ ਠੇਕਾ ਸੜਕ ਦੇ ਕਿਨਾਰੇ ਤੋਂ ਚੁਕਵਾ ਕੇ ਕਿਸੇ ਪਿੱਛੇ ਹਟਵੀਂ ਜਗਾਂ 'ਤੇ ਤਬਦੀਲ ਕਰਵਾਉਣ ਲਈ ਠੇਕੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨ ਆਗੂ ਤਰਸੇਮ ਸਿੰਘ ਅਤੇ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ ਠੀਕਰੀ ਪਹਿਰਾ ਲਗਾਉਣ ਦੇ ਹੁਕਮ

ਮਾਨਸਾ, 22 ਮਈ (ਧਾਲੀਵਾਲ)- ਜ਼ਿਲ੍ਹਾ ਮੈਜਿਸਟੇ੍ਰਟ ਕਮ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਨੇ ਜ਼ਿਲ੍ਹੇ 'ਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਕੀਤੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰ ਨਗਰ ਕੌਾਸਲ, ਨਗਰ ਪੰਚਾਇਤ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ

ਭੀਖੀ, 22 ਮਈ (ਬਲਦੇਵ ਸਿੰਘ ਸਿੱਧੂ )- ਪਿੰਡ ਧਲੇਵਾਂ ਵਿਖੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਇੱਕ ਮੋਟਰਸਾਈਕਲ ਸਵਾਰ ਦੇ ਜਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੜੱਦੀ ਦਾ ਰਹਿਣ ਵਾਲਾ ਕਰਮਾ ਸਿੰਘ ਪੁੱਤਰ ਛੱਜੂ ਸਿੰਘ ਆਪਣੇ ਕਿਸੇ ਕੰਮ ਤੋਂ ...

ਪੂਰੀ ਖ਼ਬਰ »

ਸਿਖਲਾਈ ਪ੍ਰਾਪਤ ਲੜਕੀਆਂ ਨੂੰ ਸਰਟੀਫਿਕੇਟ ਵੰਡੇ

ਮਾਨਸਾ, 22 ਮਈ (ਵਿ. ਪ੍ਰਤੀ.)- ਸਟੇਟ ਬੈਂਕ ਆਫ਼ ਪਟਿਆਲਾ ਦੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ 'ਚ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਹੈਦਰਾਬਾਦ ਦੇ ਪ੍ਰਮਾਣਿਤ ਸਿਲੇਬਸ ਮੁਤਾਬਿਕ ਲੜਕੀਆਂ ਦੀ ਟੇਲਰਿੰਗ ਅਤੇ ਬਿਊਟੀ ਪਾਰਲਰ ਦੀ ਸਿਖਲਾਈ ਪ੍ਰਾਪਤ 63 ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਨੂੰ ਆਰ. ਓ., ਵਾਟਰ ਕੂਲਰ ਆਦਿ ਭੇਟ ਕੀਤਾ

ਮਾਨਸਾ, 22 ਮਈ (ਵਿ. ਪ੍ਰਤੀ.)- ਸਰਕਾਰੀ ਪ੍ਰਾਇਮਰੀ ਸਕੂਲ ਦੂਲੋਵਾਲ ਨੂੰ ਪਿੰਡ ਦੇ ਦਾਨੀ ਸੱਜਣਾਂ ਵੱਲੋਂ ਆਰ.ਓ., ਵਾਟਰ ਕੂਲਰ ਅਤੇ ਮੋਟਰ ਦਾਨ ਕੀਤੀ ਗਈ | ਮੁੱਖ ਅਧਿਆਪਕਾ ਸਤਵੰਤ ਕੌਰ ਨੇ ਦੱਸਿਆ ਕਿ ਉਪਰੋਕਤ ਵਸਤਾਂ ਦੀ ਵਿਦਿਆਰਥੀਆਂ ਲਈ ਵੱਡੀ ਜ਼ਰੂਰਤ ਸੀ | ਉਨ੍ਹਾਂ ...

ਪੂਰੀ ਖ਼ਬਰ »

ਬੁਢਲਾਡਾ ਕਾਲਜ ਵੱਲੋਂ ਰੀਅਪੀਅਰ ਵਿਦਿਆਰਥੀਆਂ ਲਈ ਮੁਫ਼ਤ ਕਲਾਸਾਂ ਦਾ ਪ੍ਰਬੰਧ

ਬੁਢਲਾਡਾ, 22 ਮਈ (ਕੁਲਦੀਪ ਗੋਇਲ)- ਸਥਾਨਕ ਗੁਰੂ ਨਾਨਕ ਕਾਲਜ ਦੇ ਪਿ੍ੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਪਹਿਲ ਕਦਮੀ ਕਰਦਿਆਂ 23 ਜੂਨ ਨੂੰ ਬਾਰ੍ਹਵੀਂ ਕਲਾਸ ਦੀ ਹੋਣ ਵਾਲੀ ਰੀਅਪੀਅਰ ਦੀ ਪ੍ਰੀਖਿਆ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਰੀਅਪੀਅਰ ਵਾਲੇ ...

ਪੂਰੀ ਖ਼ਬਰ »

ਬੀ. ਕਾਮ. ਅਤੇ ਬੀ. ਸੀ. ਏ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ

ਮਾਨਸਾ, 22 ਮਈ (ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਕਾਮ ਅਤੇ ਬੀ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਚੋਂ ਐਸ.ਡੀ. ਕੰਨਿਆ ਮਹਾਂਵਿਦਿਆਲਾ ਮਾਨਸਾ ਦੀਆਂ ਵਿਦਿਆਰਥਣਾਂ ਨੇ ਵਧੀਆ ਅੰਕ ਪ੍ਰਾਪਤ ਕੀਤੇ | ਕਮਰਸ ਵਿਭਾਗ ਦੇ ਮੁਖੀ ਪ੍ਰੋ. ਸੀਮਾ ...

ਪੂਰੀ ਖ਼ਬਰ »

ਬਖਸ਼ੀਵਾਲਾ ਦੇ ਵਿਸਵੇਦਾਰ ਪਰਿਵਾਰ ਨੂੰ ਸਾਂਝੀ ਜ਼ਮੀਨ 'ਤੇ ਕਾਬਜ਼ ਨਹੀਂ ਹੋਣ ਦੇਵਾਂਗੇ-ਕਿਸਾਨ ਜਥੇਬੰਦੀਆਂ

ਮਾਨਸਾ, 22 ਮਈ (ਬਲਵਿੰਦਰ ਸਿੰਘ ਧਾਲੀਵਾਲ)- ਅੱਧੀ ਦਰਜਨ ਤੋਂ ਵਧੇਰੇ ਸੰਘਰਸ਼ਸੀਲ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਦੇ ਪੁਰਾਣੇ ਵਿਸਵੇਦਾਰ ਪਰਿਵਾਰ ਨੂੰ ਪਿੰਡ ਦੀ ਸਾਂਝੀ ਜ਼ਮੀਨ 'ਤੇ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ | ...

ਪੂਰੀ ਖ਼ਬਰ »

ਸਾਂਝੀ ਰਸੋਈ ਲੋੜਵੰਦ ਤੇ ਆਮ ਲੋਕਾਂ ਲਈ ਲਾਭਦਾਇਕ ਹੋਵੇਗੀ-ਡਿਪਟੀ ਕਮਿਸ਼ਨਰ

ਮਾਨਸਾ, 22 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਜੱਚਾ-ਬੱਚਾ ਹਸਪਤਾਲ ਵਿਖੇ ਸਾਂਝੀ ਰਸੋਈ ਚਾਲੂ ਕਰ ਦਿੱਤੀ ਗਈ ਹੈ | ਇਸ ਰਸੋਈ 'ਚੋਂ ਕੋਈ ਵਿਅਕਤੀ 10 ਰੁਪਏ 'ਚ ਖਾਣੇ ਦੀ ਥਾਲ਼ੀ ਛਕ ਸਕਦਾ ਹੈ | ਰਸੋਈ ਦਾ ਉਦਘਾਟਨ ਅੱਜ ਬਾਅਦ ਦੁਪਹਿਰ ...

ਪੂਰੀ ਖ਼ਬਰ »

ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਘੱਟ ਸਮਾਂ ਦੇਣ ਦੇ ਰੋਸ ਵਜੋਂ ਗਰਿੱਡ ਅੱਗੇ ਧਰਨਾ

ਜੋਗਾ, 22 ਮਈ (ਬਲਜੀਤ ਸਿੰਘ ਅਕਲੀਆ)-ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰੱਲਾ-ਜੋਗਾ ਦੇ 66 ਕੇ.ਵੀ. ਗਰਿੱਡ ਅੱਗੇ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਘੱਟ ਸਮਾਂ ਦੇਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ | ਕਿਸਾਨ ਆਗੂ ਜਸਪਾਲ ਸਿੰਘ ਉੱਭਾ ਅਤੇ ...

ਪੂਰੀ ਖ਼ਬਰ »

ਵਿਕਣ ਵਾਲੇ ਲੋਕ ਗੁਲਾਮ ਹੁੰਦੇ ਹਨ, ਕਦੇ ਆਜ਼ਾਦ ਨਹੀਂ ਹੋ ਸਕਦੇ-ਪ੍ਰੋ: ਗੁਰਨਾਮ ਸਿੰਘ

ਬੋਹਾ, 22 ਮਈ (ਸਲੋਚਨਾ ਤਾਂਗੜੀ )-ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ ਪੰਜਾਬ ਵੱਲੋਂ ਸਮੂਹ ਬੁੱਧੀਜੀਵੀ ਸੱਜਣਾਂ ਦੇ ਸਹਿਯੋਗ ਨਾਲ ਅੱਜ ਪਿੰਡ ਅੱਕਾਂ ਵਾਲੀ ਵਿਖੇ ਡਾ. ਅੰਬੇਡਕਰ ਜੈਅੰਤੀ ਨੂੰ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ 'ਚ ਰਾਸ਼ਟਰੀ ਮੂਲ ਭਾਰਤੀ ...

ਪੂਰੀ ਖ਼ਬਰ »

ਰੱਖਿਆ ਮੈਡਲ ਵਿਜੇਤਾ ਸਿਪਾਹੀ ਪ੍ਰੀਤਮ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

ਬੁਢਲਾਡਾ, 22 ਮਈ (ਸਵਰਨ ਸਿੰਘ ਰਾਹੀ)- ਭਾਰਤੀ ਫ਼ੌਜ ਦੇ ਰੱਖਿਆ ਮੈਡਲ ਵਿਜੇਤਾ ਸਿਪਾਹੀ ਪ੍ਰੀਤਮ ਸਿੰਘ ਦਾ ਅੱਜ ਇੱਥੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ | 12 ਇੰਜੀਨੀਅਰ ਰੈਜੀਮੈਂਟ ਬਠਿੰਡਾ ਦੇ ਨਾਇਬ ਸੂਬੇਦਾਰ ਗੁਰਦਿਆਲ ਸਿੰਘ ਦੀ ਅਗਵਾਈ ਵਾਲੀ ਚਾਰ ਮੈਂਬਰੀ ...

ਪੂਰੀ ਖ਼ਬਰ »

ਸਿਹਤ ਨਾਲ ਖਿਲਵਾੜ ਕਰਦੀਆਂ ਵਸਤੂਆਂ ਦੀ ਵਿਕਰੀ ਜ਼ੋਰਾਂ 'ਤੇ

ਸਰਦੂਲਗੜ੍ਹ, 22 ਮਈ ( ਜੀ. ਐਮ. ਅਰੋੜਾ)- ਭਾਵੇਂ ਪੰਜਾਬ ਸਰਕਾਰ ਵੱਲੋਂ ਸਿਹਤ ਨਾਲ ਖਿਲਵਾੜ ਕਰਦੀਆਂ ਘਟੀਆ ਕਿਸਮ ਦੀਆ ਚੀਜ਼ਾਂ ਨੂੰ ਵੇਚਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ | ਪਰ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੈ | ਜਿਸ ਦੌਰਾਨ ਉਹ ...

ਪੂਰੀ ਖ਼ਬਰ »

ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਵੱਲੋਂ ਅਦਾਲਤ ਦਾ ਫ਼ੈਸਲਾ ਲਾਗੂ ਕਰਨ ਦੀ ਮੰਗ

ਮਾਨਸਾ, 22 ਮਈ (ਵਿ. ਪ੍ਰਤੀ)- ਪੁਲਿਸ ਪੈਨਸ਼ਨਜ਼ ਐਸੋਸੀਏਸ਼ਨ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਤੋਂ ਮੰਗ ਕੀਤੀ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਹੱਕ 'ਚ ਕੀਤੇ ਗਏ ਹਾਈਕੋਰਟ ਦੇ ਫ਼ੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ | ਐਸੋਸੀਏਸ਼ਨ ਦੇ ਆਗੂ ਤੇ ਸੇਵਾ ਮੁਕਤ ਸਹਾਇਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX