ਤਾਜਾ ਖ਼ਬਰਾਂ


ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  13 minutes ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  about 2 hours ago
ਅਟਾਰੀ 16 ਅਕਤੂਬਰ( ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਨਜ਼ਦੀਕ ਬੀ ਐੱਸ ਐੱਫ ਵੱਲੋਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ...
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  about 2 hours ago
ਚੰਡੀਗੜ੍ਹ, 16 ਅਕਤੂਬਰ -ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  about 3 hours ago
ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)- 88 ਬਟਾਲੀਅਨ ਸੀਮਾ ਸੁਰੱਖਿਆ ਬਲ ਦੇ ਜੁਆਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜਿਓ 4 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ...
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦੀ ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ...
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  about 3 hours ago
ਬੰਗਾ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਦਰਬਜੀਤ ਸਿੰਘ ਪੂਨੀ 'ਤੇ ਉਸ ਦੇ ਘਰ ਜਾ ਕੇ ਤੇਜ਼ਧਾਰ ਹਥਿਆਰਾਂ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  about 3 hours ago
ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)- ਡਮਟਾਲ ਹਾਈਵੇਅ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ...
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 3 hours ago
ਜਲਾਲਾਬਾਦ, 16 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ...
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  about 4 hours ago
ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)- ਇਲਾਕੇ 'ਚ 'ਚਿੱਟੇ' ਦੀ ਸਪਲਾਈ ਲਾਈਨ ਨੂੰ ਕੱਟਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ...
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 4 hours ago
ਜਲਾਲਾਬਾਦ, 16 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ, ਜਤਿੰਦਰ ਪਾਲ ਸਿੰਘ)- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਾਲਾਬਾਦ ਵਿਖੇ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਕਾਂਗਰਸੀ ਉਮੀਦਵਾਰ...
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  about 5 hours ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  about 5 hours ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  about 5 hours ago
ਸਲਾਣਾ, 16 ਅਕਤੂਬਰ (ਗੁਰਚਰਨ ਸਿੰਘ ਜੰਜੂਆ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਜੀ. ਪੀ. ਸ੍ਰੀਵਾਸਤਵਾ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ...
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 5 hours ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  about 6 hours ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  about 6 hours ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  about 6 hours ago
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  about 6 hours ago
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  about 7 hours ago
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  about 7 hours ago
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  about 7 hours ago
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  about 8 hours ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 8 hours ago
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  about 8 hours ago
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  about 9 hours ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 9 hours ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  about 8 hours ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  about 9 hours ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  about 9 hours ago
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 10 hours ago
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  about 10 hours ago
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 10 hours ago
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  about 10 hours ago
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  about 11 hours ago
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  about 11 hours ago
ਅਮਿਤ ਸ਼ਾਹ ਅੱਜ ਹਰਿਆਣਾ 'ਚ ਕਰਨਗੇ 4 ਰੈਲੀਆਂ
. . .  about 11 hours ago
ਕੇਜਰੀਵਾਲ ਦੁਪਹਿਰ 1 ਵਜੇ ਕਰਨਗੇ ਪੱਤਰਕਾਰ ਵਾਰਤਾ
. . .  about 11 hours ago
ਅਯੁੱਧਿਆ ਮਾਮਲੇ 'ਚ ਸੁਣਵਾਈ ਦਾ ਅੱਜ ਆਖ਼ਰੀ ਦਿਨ
. . .  about 12 hours ago
ਚਿਦੰਬਰਮ ਤੋਂ ਪੁੱਛਗਿੱਛ ਲਈ ਤਿਹਾੜ ਜੇਲ੍ਹ ਪਹੁੰਚੇ ਈ.ਡੀ ਅਧਿਕਾਰੀ
. . .  1 minute ago
ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  about 12 hours ago
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 12 hours ago
ਅੱਜ ਦਾ ਵਿਚਾਰ
. . .  about 13 hours ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  about 1 hour ago
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਕਪੂਰਥਲਾ / ਫਗਵਾੜਾ

ਦਸਵੀਂ ਦੇ ਨਤੀਜੇ 'ਚ ਪੁਜਾਰੀ ਦੀ ਬੇਟੀ ਅਗਰਿਤਾ ਸ਼ਰਮਾ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ

ਫਗਵਾੜਾ, 22 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਦਸਵੀਂ ਨਤੀਜਿਆਂ ਵਿਚੋਂ ਸ਼੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀ ਵਿਦਿਆਰਥਣ ਅਗਰਿਤਾ ਸ਼ਰਮਾ ਨੇ 650 ਵਿਚੋਂ 631 ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਅਗਰਿਤਾ ਸ਼ਰਮਾ ਇੱਕ ਪੁਜਾਰੀ ਦੀ ਬੇਟੀ ਹੈ ਜੋ ਕਿ ਹੁਸ਼ਿਆਰਪੁਰ ਰੋਡ 'ਤੇ ਸਥਿਤ ਮੰਦਿਰ ਵਿਖੇ ਪੁਜਾਰੀ ਦੀ ਸੇਵਾ ਨਿਭਾ ਰਹੇ ਹਨ | ਇਸ ਮੌਕੇ ਅਗਰਿਤਾ ਸ਼ਰਮਾ ਨੇ ਕਿਹਾ ਕਿ ਉਹ ਆਈ.ਏ.ਐਸ. ਬਣਨਾ ਚਾਹੁੰਦੀ ਹੈ ਅਤੇ ਗਿਆਰ੍ਹਵੀਂ ਜਮਾਤ ਵਿਚ ਉਹ ਨਾਨ ਮੈਡੀਕਲ ਦੀ ਪੜਾਈ ਕਰ ਰਹੀ ਹੈ | ਅਗਰਿਤਾ ਨੇ ਕਿਹਾ ਕਿ ਉਸ ਨੇ ਬਿਨਾਂ ਟਿਊਸ਼ਨ ਇਹ ਪੁਜ਼ੀਸ਼ਨ ਹਾਸਲ ਕੀਤੀ ਜਿਸ ਦਾ ਸਿਹਰਾ ਮੇਰੀ ਮਾਤਾ ਰਜਨੀ ਬਾਲਾ ਅਤੇ ਪਿਤਾ ਸੁਸ਼ੀਲ ਮਨੀ ਦੇ ਨਾਲ ਨਾਲ ਮੇਰੇ ਅਧਿਆਪਕਾ ਸਿਰ ਜਾਂਦਾ ਹੈ | ਅੱਜ ਸਕੂਲ ਵਿਖੇ ਅਗਰਿਤਾ ਸ਼ਰਮਾ ਦੇ ਮਾਤਾ ਪਿਤਾ ਨੇ ਇਸ ਖ਼ੁਸ਼ੀ ਵਿਚ ਅਗਰਿਤਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਕੂਲ ਦੇ ਪ੍ਰਧਾਨ ਕੀਮਤੀ ਲਾਲ ਜੈਨ, ਪਿ੍ੰਸੀਪਲ ਬੰਦਨਾ ਚੋਪੜਾ, ਭੁਪਿੰਦਰ ਜੈਨ ਸੈਕਟਰੀ, ਅਜੈ.ਜੈਨ. ਕੈਸ਼ੀਅਰ, ਮਨੀਸ਼ ਮਲਹੋਤਰਾ, ਜਗਪਾਲ ਸਿੰਘ ਨੇ ਵੀ ਅਗਰਿਤਾ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਅਗਰਿਤਾ ਦਾ ਮੂੰਹ ਮਿੱਠਾ ਕਰਵਾਇਆ |
ਹਦੀਆਬਾਦ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਦਾ ਜ਼ਿਲ੍ਹੇ 'ਚੋਂ ਦੂਜਾ ਸਥਾਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਮੈਟਿ੍ਕ ਦੇ ਨਤੀਜੇ ਵਿਚੋਂ ਐਸ. ਡੀ. ਪੁੱਤਰੀ ਪਾਠਸ਼ਾਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ 650 ਅੰਕਾਂ ਵਿਚ 624 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਅਤੇ ਪੰਜਾਬ ਵਿਚੋਂ 19 ਵਾਂ ਰੈਂਕ ਹਾਸਲ ਕੀਤਾ | ਅੱਜ ਹਰਪ੍ਰੀਤ ਕੌਰ ਨੇ ਸਕੂਲ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸੇ ਸਕੂਲ ਵਿਚ ਆਰਟਸ ਦੀ ਪੜਾਈ ਕਰ ਰਹੀ ਹੈ ਅਤੇ ਆਈ ਪੀ ਐਸ ਬਣਨਾ ਚਾਹੁੰਦੀ ਹਾਂ | ਹਰਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੇਰੇ ਪਿਤਾ ਇਕ ਕਾਰਪੈਂਟਰ ਦਾ ਕੰਮ ਕਰਨ ਦੇ ਬਾਵਜੂਦ ਮੈਨੂੰ ਪੜਾਈ ਲਈ ਪੂਰਨ ਸਹਿਯੋਗ ਦਿੰਦੇ ਰਹੇ, ਹਰਪ੍ਰੀਤ ਕੌਰ ਨੇ ਦੱਸਿਆ ਕਿ ਮੇਰੀ ਮਾਤਾ ਘਰ ਦਾ ਕੰਮ ਕਰ ਕਰਦੀ ਹੈ ਅਤੇ ਮੈਨੂੰ ਪੜ੍ਹਨ ਲਈ ਰੋਜ਼ਾਨਾ ਸਵੇਰੇ ਜਗਾਉਣਾ ਉਨ੍ਹਾਂ ਦੀ ਡਿਊਟੀ ਹੁੰਦੀ ਸੀ | ਹਰਪ੍ਰੀਤ ਕੌਰ ਨੇ ਕਿਹਾ ਕਿ ਮੇਰੀ ਇਸ ਕਾਮਯਾਬੀ 'ਤੇ ਮੇਰੇ ਮਾਤਾ ਪਿਤਾ ਦੇ ਨਾਲ ਨਾਲ ਮੇਰੇ ਸਕੂਲ ਅਧਿਆਪਕ ਨੇ ਵੀ ਮੈਨੂੰ ਹਰ ਸਹਿਯੋਗ ਦਿੱਤਾ ਅਤੇ ਅਗਾਂਹ ਵੀ ਮੈ ਆਪਣੇ ਸਕੂਲ ਅਧਿਆਪਕਾਂ ਦਾ ਸਹਿਯੋਗ ਲੈਂਦੀ ਰਹਾਂਗੀ | ਇਸ ਮੌਕੇ ਹਰਪ੍ਰੀਤ ਕੌਰ ਦਾ ਸਕੂਲ ਪਿੰ੍ਰਸੀਪਲ ਅਤੇ ਸਟਾਫ਼ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਵੱਲੋਂ ਵੀ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਕੰਚਨ ਗਿਲਹੋਤਰਾ, ਸੰਜੀਵ ਚੱਢਾ ਪ੍ਰਧਾਨ, ਪੀ ਐਨ ਪਾਸੀ ਆਦਿ ਹਾਜ਼ਰ ਸਨ |
ਦਿਕਸ਼ਿਤ ਬਾਲੀ ਨੇ ਕੀਤੀ ਜ਼ਿਲ੍ਹੇ 'ਚੋਂ ਤੀਜੀ ਪੁਜ਼ੀਸ਼ਨ ਹਾਸਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿਚੋਂ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦਾ ਵਿਦਿਆਰਥੀ ਦਿਕਸ਼ਿਤ ਬਾਲੀ ਨੇ 650 ਅੰਕਾਂ ਵਿਚੋਂ 623 ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਤੀਜੀ ਪੁਜ਼ੀਸ਼ਨ ਹਾਸਲ ਕੀਤੀ | ਦਿਕਸ਼ਿਤ ਬਾਲੀ ਨੇ ਕਿਹਾ ਉਹ ਇਸ ਸਕੂਲ ਵਿਚ ਨਾਨ ਮੈਡੀਕਲ ਦੀ ਪੜਾਈ ਕਰ ਰਿਹਾ ਹੈ ਅਤੇ ਮੇਰਾ ਸੁਪਨਾ ਹੈ ਕਿ ਮੈਂ ਆਈ. ਏ. ਐਸ. ਬਣਾ | ਮੇਰੀ ਮਾਤਾ ਇਸ ਸਕੂਲ ਵਿਚ ਟੀਚਰ ਹਨ ਜੋ ਕਿ ਮੈਨੂੰ ਪੜਾਈ ਵਿਚ ਉਨ੍ਹਾਂ ਦਾ ਪੂਰਾ ਸਹਿਯੋਗ ਮਿਲਦਾ ਰਹਿੰਦਾ ਹੈ | ਦਿਕਸ਼ਿਤ ਬਾਲੀ ਨੇ ਕਿਹਾ ਕਿ ਮੇਰੇ ਪਿਤਾ ਵਿਦੇਸ਼ ਵਿਖੇ ਡੀਜ਼ਲ ਮਕੈਨਿਕ ਹਨ ਮੇਰੀ ਇਸ ਕਾਮਯਾਬੀ ਵਿਚ ਮੇਰੇ ਮਾਤਾ ਪਿਤਾ ਦੇ ਨਾਲ ਨਾਲ ਮੇਰੇ ਸਕੂਲ ਅਧਿਆਪਕਾਂ ਦਾ ਵੀ ਪੂਰਨ ਯੋਗਦਾਨ ਹੈ ਜਿਨ੍ਹਾਂ ਕਰਕੇ ਮੈਂ ਜ਼ਿਲ੍ਹੇ ਵਿਚੋਂ ਤੀਜੀ ਪੁਜ਼ੀਸ਼ਨ ਹਾਸਲ ਕੀਤੀ | ਇਸ ਮੌਕੇ 'ਤੇ ਸਕੂਲ ਪ੍ਰਬੰਧਕ ਸੁਰਿੰਦਰ ਚੋਪੜਾ, ਪਿ੍ੰਸੀਪਲ ਨੀਲਮ ਪਸਰੀਚਾ, ਮੋਨਿਕਾ ਸਭਰਵਾਲ ਆਦਿ ਨੇ ਦਿਕਸ਼ਿਤ ਬਾਲੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਮਾਪਿਆਂ ਨੂੰ ਵਧਾਈ ਦਿੱਤੀ |
ਨਵਪ੍ਰੀਤ ਕੌਰ ਨੇ ਕੀਤੀ ਜ਼ਿਲ੍ਹੇ 'ਚੋਂ ਚੌਥੀ ਪੁਜ਼ੀਸ਼ਨ ਹਾਸਲ
ਐਸ.ਡੀ. ਪੁੱਤਰੀ ਪਾਠਸ਼ਾਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿਚੋਂ 650 ਅੰਕਾਂ ਵਿਚੋਂ 620 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਅਤੇ ਪੰਜਾਬ ਵਿਚੋਂ 23ਵਾਂ ਰੈਂਕ ਹਾਸਲ ਕੀਤਾ | ਇਸ ਮੌਕੇ ਨਵਪ੍ਰੀਤ ਕੌਰ ਨੇ ਕਿਹਾ ਕਿ ਉਹ ਆਈ.ਪੀ.ਐਸ. ਬਣਨਾ ਚਾਹੁੰਦੀ ਹੈ ਅਤੇ ਅਗਾਂਹ ਦੀ ਪੜਾਈ ਵੀ ਇਸੇ ਸਕੂਲ ਵਿਚ ਕਰ ਰਹੀ ਹੈ | ਨਵਪ੍ਰੀਤ ਕੌਰ ਨੇ ਕਿਹਾ ਕਿ ਮੇਰੀ ਇਸ ਕਾਮਯਾਬੀ ਪਿੱਛੇ ਮੇਰੇ ਮਾਤਾ ਪਿਤਾ ਦੇ ਨਾਲ ਨਾਲ ਮੇਰੇ ਸਕੂਲ ਅਧਿਆਪਕ ਵੀ ਹਨ ਜਿਨ੍ਹਾਂ ਨੇ ਮੈਨੂੰ ਪੜਾਈ ਵਿਚ ਪੂਰਨ ਸਹਿਯੋਗ ਦਿੱਤਾ | ਨਵਪ੍ਰੀਤ ਨੇ ਕਿਹਾ ਕਿ ਮੈਂ ਬਿਨਾਂ ਟਿਊਸ਼ਨ ਇਹ ਪੁਜ਼ੀਸ਼ਨ ਹਾਸਲ ਕੀਤੀ | ਇਸ ਮੌਕੇ 'ਤੇ ਪਿ੍ੰਸੀਪਲ ਕੰਚਨ ਗਿਲਹੋਤਰਾ ਆਦਿ ਹਾਜ਼ਰ ਸਨ |

ਫਗਵਾੜਾ ਵਿਖੇ ਦਿਨ-ਦਿਹਾੜੇ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

ਫਗਵਾੜਾ, 22 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਪਾਸ਼ ਇਲਾਕੇ ਹਰਗੋਬਿੰਦ ਨਗਰ ਵਿਚ ਅੱਜ ਦਿਨ-ਦਿਹਾੜੇ ਲੁਟੇਰੇ ਇੱਕ ਕੋਠੀ ਵਿਚ ਰਹਿੰਦੀ ਇਕ ਬਜ਼ੁਰਗ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰਕੇ ਔਰਤ ਦੇ ਗਹਿਣੇ ਅਤੇ ਹੋਰ ਸਮਾਨ ਲੁੱਟ ਕਿ ਫ਼ਰਾਰ ਹੋ ਗਏ | ਇਸ ਕਤਲ ਦੀ ਸੂਚਨਾ ਮਿਲਣ ...

ਪੂਰੀ ਖ਼ਬਰ »

ਮੋਟਰਸਾਈਕਲ ਅੱਗੇ ਕੁੱਤਾ ਆਉਣ ਕਾਰਨ ਅਧਿਆਪਕ ਜ਼ਖਮੀ

ਢਿਲਵਾਂ, 22 ਮਈ (ਪਲਵਿੰਦਰ ਸਿੰਘ)-ਬੀਤੇ ਦਿਨੀ ਮੋਟਰਸਾਈਕਲ ਅੱਗੇ ਕੁੱਤਾ ਆਉਣ ਨਾਲ ਇੱਕ ਅਧਿਆਪਕ ਦੇ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮਾਸਟਰ ਗੁਰਦੇਵ ਸਿੰਘ ਪੱਡਾ ਸਰਕਾਰੀ ਹਾਈ ਸਕੂਲ ਨੂਰਪੁਰ ਲੁਬਾਣਾ ਵਿਖੇ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ...

ਪੂਰੀ ਖ਼ਬਰ »

ਜੋੜ ਮੇਲਾ ਤੇ ਸੰਤ ਸਮਾਗਮ 8 ਜੂਨ ਤੋਂ

ਖਲਵਾੜਾ, 22 ਮਈ (ਮਨਦੀਪ ਸਿੰਘ ਸੰਧੂ)-ਸ੍ਰੀਮਾਨ 108 ਸੰਤ ਹਰਭਜਨ ਦਾਸ ਦੀ 55ਵੀਂ ਅਤੇ ਸ੍ਰੀਮਾਨ 108 ਸੰਤ ਅਰਜਨ ਦਾਸ ਦੀ 16ਵੀਂ ਬਰਸੀ ਨੂੰ ਸਮਰਪਿਤ 55ਵਾਂ ਤਿੰਨ ਰੋਜ਼ਾ ਜੋੜ ਮੇਲਾ ਅਤੇ ਸੰਤ ਸਮਾਗਮ 8 ਜੂਨ ਤੋਂ 10 ਜੂਨ ਤਕ ਡੇਰਾ 108 ਸੰਤ ਅਰਜਨ ਦਾਸ ਰਾਵਲਪਿੰਡੀ ਵਿਖੇ ਡੇਰੇ ਦੇ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵੱਲੋਂ ਹੈਰੋਇਨ ਸਮੇਤ ਇਕ ਕਾਬੂ

ਕਪੂਰਥਲਾ, 22 ਮਈ (ਸਡਾਨਾ)-ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਏ.ਐਸ.ਆਈ ਨਵੀਨ ਕੁਮਾਰ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਸਟਾਫ਼ ਦੀ ਪੁਲਿਸ ਪਾਰਟੀ ਨੇ ਪਿੰਡ ਮੋਠਾਂਵਾਲ ਨੇੜੇ ਗਸ਼ਤ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਕਪੂਰਥਲਾ, 22 ਮਈ (ਸਡਾਨਾ)-ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਬਲਬੀਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਬੂਟਾਂ ਨੇੜੇ ਕਥਿਤ ਦੋਸ਼ੀ ਸ਼ਿੰਦਾ ਸਿੰਘ ਵਾਸੀ ਬੂਟਾਂ ਨੂੰ ਰੋਕ ਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਕਤ ਵਿਅਕਤੀ ਪਾਸੋਂ 35 ...

ਪੂਰੀ ਖ਼ਬਰ »

ਸ਼ੂਗਰ ਮਿੱਲ ਤੇ ਬੱਸ ਅੱਡੇ ਸਾਹਮਣੇ ਪਿੱਲਰਾਂ 'ਤੇ ਐਲੀਵੇਟਡ ਪੁਲ ਬਣੇਗਾ-ਵਿਜੇ ਸਾਂਪਲਾ

ਫਗਵਾੜਾ, 22 ਮਈ (ਟੀ.ਡੀ. ਚਾਵਲਾ)-ਅੱਜ ਇੱਥੇ ਜੇ.ਸੀ.ਟੀ. ਗੈਸਟ ਹਾਊਸ ਵਿਚ ਨੈਸ਼ਨਲ ਹਾਈਵੇ ਸੋਮਾ ਇੰਟਰਪ੍ਰਾਈਜ਼ਜ਼ ਉਸਾਰੀ ਕੰਪਨੀ ਅਧਿਕਾਰੀਆਂ ਅਤੇ ਸ਼ਹਿਰੀਆਂ ਨਾਲ ਮੀਟਿੰਗ ਕਰਨ ਮਗਰੋਂ ਕੇਂਦਰੀ ਮੰਤਰੀ ਸਮਾਜ ਸੁਰੱਖਿਆ ਅਤੇ ਇਸਤਰੀ ਸ਼ਸਸ਼ਕਤੀਕਰਨ ਵਿਜੇ ਸਾਂਪਲਾ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ - ਕੈਪਟਨ ਜਗੀਰ ਸਿੰਘ ਸਰਪੰਚ

ਬੇਗੋਵਾਲ-ਉੱਘੇ ਸਮਾਜ ਸੇਵੀ ਤੇ ਦੇਸ਼ ਕੌਮ ਵਿਚ ਜਜ਼ਬੇ ਰੱਖਣ ਵਾਲੇ ਕੈਪਟਨ ਜਗੀਰ ਸਿੰਘ ਸਰਪੰਚ ਦਾ ਜਨਮ 5 ਜਨਵਰੀ 1862 ਨੂੰ ਪਿਤਾ ਸਾਧੂ ਸਿੰਘ ਦੇ ਘਰ ਤੇ ਮਾਤਾ ਸੰਤ ਕੌਰ ਦੀ ਕੁੱਖੋਂ ਬਾਗਵਾਨਪੁਰ ਵਿਚ ਹੋਇਆ | ਆਪ ਨੇ ਮੁੱਢਲੀ ਵਿੱਦਿਆ ਪਿੰਡ ਤੋਂ ਹੀ ਹਾਸਲ ਕੀਤੀ ਤੇ ਉੱਚ ...

ਪੂਰੀ ਖ਼ਬਰ »

ਚਲੱਧੀਆ ਪਰਿਵਾਰ ਨੂੰ ਡੂੰਘਾ ਸਦਮਾ

ਤਲਵੰਡੀ ਚੌਧਰੀਆਂ, 22 ਮਈ (ਪਰਸਨ ਲਾਲ ਭੋਲਾ)-ਪਿਆਰਾ ਸਿੰਘ ਚਲੱਧੀਆ ਜੋ ਕਿ ਸੀਨੀਅਰ ਕਾਂਗਰਸ ਆਗੂ ਲਾਲ ਸਿੰਘ ਚਲੱਧੀਆ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਦੇ ਵੱਡੇ ਭਰਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸਾਬੀ ਦੇ ਮਾਮਾ ਸਨ ਦਾ ਅੱਜ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਢੱਕ ਪੰਡੋਰੀ ਦੀ ਮੁੱਖ ਅਧਿਆਪਕਾ ਤੇ ਸਮੂਹ ਸਟਾਫ਼ ਦਾ ਸਨਮਾਨ

ਖਲਵਾੜਾ, 22 ਮਈ (ਮਨਦੀਪ ਸਿੰਘ ਸੰਧੂ)-ਦਰਬਾਰ ਬਾਬਾ ਸੋਂਧੇ ਸ਼ਾਹ ਪਿੰਡ ਢੱਕ ਪੰਡੋਰੀ ਵਿਖੇ ਕਰਵਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਕੁਲਵਿੰਦਰ ਕੌਰ ਅਤੇ ਸਮੂਹ ਸਟਾਫ਼ ਨੂੰ ਧਾਰਮਿਕ ਅਤੇ ਸਮਾਜਿਕ ...

ਪੂਰੀ ਖ਼ਬਰ »

ਰਾਮ ਨਗਰ ਤੇ ਗਾਂਧੀ ਕੈਂਪ 'ਚ ਫ਼ੈਲਿਆ ਪੀਲੀਆ

ਮਕਸੂਦਾਂ, 22 ਮਈ (ਵੇਹਗਲ)-ਰਾਮ ਨਗਰ ਤੇ ਨਾਲ ਲਗਦੇ ਇਲਾਕੇ ਛੋਟੇ ਗਾਂਧੀ ਕੈਂਪ 'ਚ ਪੀਲੀਆ ਦੇ 12 ਮਰੀਜ਼ ਮਿਲੇ ਹਨ ਜਦ ਕਿ 14 ਵਿਅਕਤੀਆਂ ਨੂੰ ਪੇਟ ਦੀ ਇਨਫੈਕਸ਼ਨ ਹੈ | ਇਸ ਲਈ ਸਿਹਤ ਵਿਭਾਗ ਨੇ ਕਾਰਵਾਈ ਕਰਦਿਆਂ ਲੋਕਾਂ ਨੂੰ ਖਾਣ-ਪੀਣ ਦੀ ਜਾਣਕਾਰੀ ਦਿੱਤੀ ਅਤੇ ਹਰੇਕ ਘਰ 'ਚ ...

ਪੂਰੀ ਖ਼ਬਰ »

ਜਲੰਧਰ ਦੇ 4 ਖਿਡਾਰੀ ਪੰਜਾਬ ਕ੍ਰਿਕਟ ਟੀਮ 'ਚ ਸ਼ਾਮਿਲ

ਜਲੰਧਰ, 22 ਮਈ (ਜਤਿੰਦਰ ਸਾਬੀ) ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਕਰਵਾਈ ਜਾਣ ਵਾਲੀ ਅੰਡਰ 16 ਸਾਲ ਵਿਜੇ ਹਜ਼ਾਰੇ ਕਿ੍ਕਟ ਟਰਾਫੀ ਦੇ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦੇ ਲਈ ਜਲੰਧਰ ਦੇ ਚਾਰ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ | ਇਸ ਟੀਮ ...

ਪੂਰੀ ਖ਼ਬਰ »

ਸਿਵਲ ਸਰਜਨ ਰਹਿ ਚੁੱਕੇ ਡਾ. ਰਾਜੀਵ ਭੱਲਾ ਿਖ਼ਲਾਫ਼ ਜਾਂਚ ਹੋਈ ਪੂਰੀ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਬਤੌਰ ਸਿਵਲ ਸਰਜਨ ਸੇਵਾਵਾਂ ਦੇ ਰਹੇ ਡਾ. ਰਾਜੀਵ ਭੱਲਾ ਵੱਲੋਂ ਸਾਲ 2016 ਦੇ ਆਖ਼ਰੀ ਦਿਨਾਂ 'ਚ ਐੱਨ. ਐੱਚ. ਐੱਮ. ਦੇ ਫੰਡਾਂ ਦੇ ਕੀਤੇ ਖ਼ਰਚ ਦੇ ਮਾਮਲੇ ਦੀ ਵਿਭਾਗ ਵੱਲੋਂ ਸ਼ੁਰੂ ਕੀਤੀ ਜਾਂਚ ਪੂਰੀ ਹੋ ਗਈ ਹੈ | ਡਾ. ਭੱਲਾ ਨੇ ਐੱਨ. ਐੱਚ. ਐੱਮ. ...

ਪੂਰੀ ਖ਼ਬਰ »

ਕਿਸਾਨੀ ਮੰਗਾਂ ਨੂੰ ਲੈ ਕੇ 7 ਅਤੇ 8 ਜੂਨ ਨੂੰ ਜ਼ਿਲ੍ਹਾ ਕੇਂਦਰਾਂ 'ਤੇ ਧਰਨੇ ਦੇਵੇਗੀ ਜਮਹੂਰੀ ਕਿਸਾਨ ਸਭਾ ਪੰਜਾਬ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)-ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਨੂੰ ੂ ਤੇਜ਼ ਕਰਦਿਆਂ 7 ਅਤੇ 8 ਜੂਨ ਨੂੰ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਤਹਿਸੀਲ/ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ | ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਨਾਰਾਇਣੀ ਆਰਥੋਕਿੱਟ ਬਣ ਰਹੀ ਹੈ ਵਰਦਾਨ-ਸਿੱਧੂ

ਜਲੰਧਰ, 22 ਮਈ (ਸ. ਰ.)-ਦੇਸ਼ ਦੇ ਪ੍ਰਸਿੱਧ ਆਯੁਰਵੈਦਿਕ ਨਰਾਇਣੀ ਆਯੁਰਵੈਦਿਕ ਗਰੁੱਪ ਵੱਲੋਂ ਪੁਰਾਤਨ ਜੜੀ ਬੂਟੀਆਂ 'ਤੇ ਆਧਾਰਿਤ ਖੋਜਾਂ ਤਹਿਤ ਆਯੁਰਵੈਦਿਕ ਢੰਗ ਤਰੀਕੇ ਨਾਲ ਤਿਆਰ ਕੀਤੀ ਨਰਾਇਣੀ ਆਰਥੋਕਿੱਟ ਨੂੰ ਗੋਡਿਆਂ ਦੇ ਮਰੀਜ਼ਾਂ ਵੱਲੋਂ ਭਰਵਾਂ ਹੁੰਗਾਰਾ ਮਿਲ ...

ਪੂਰੀ ਖ਼ਬਰ »

ਕੰਮਕਾਜ ਚਲਾਉਣ ਲਈ ਪਿਮਸ ਮੈਨਜਮੈਂਟ ਨੇ ਰੱਖਿਆ ਨਵਾਂ ਸਟਾਫ਼

ਜਲੰਧਰ, 22 ਮਈ (ਐੱਮ. ਐੱਸ. ਲੋਹੀਆ)-ਪਿਮਸ ਦੇ ਕਰਮਚਾਰੀਆਂ ਦੀ ਹੜਤਾਲ ਅੱਜ 11ਵੇਂ ਦਿਨ 'ਚ ਪਹੁੰਚ ਗਈ ਹੈ | ਇਸ ਦੌਰਾਨ ਜਿੱਥੇ ਪਿਮਸ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟੀ ਹੈ, ਉੱਥੇ ਪਹਿਲਾਂ ਤੋਂ ਹੀ ਦਾਖ਼ਲ ਮਰੀਜ਼ ਵੀ ਹੋਰ ਹਸਪਤਾਲਾਂ 'ਚ ਜਾ ਰਹੇ ਹਨ | ਹਸਪਤਾਲ ...

ਪੂਰੀ ਖ਼ਬਰ »

ਤਹਿਸੀਲਦਾਰ-2 ਹਰਮਿੰਦਰ ਸਿੰਘ ਨੇ ਅਹੁਦੇ ਦਾ ਚਾਰਜ ਸੰਭਾਲਿਆ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਲੰਧਰ ਤਹਿਸੀਲ-2 ਦੇ ਤਹਿਸੀਲਦਾਰ ਨਵਦੀਪ ਸਿੰਘ ਦਾ ਤਬਦਲਾ ਜਲੰਧਰ ਤਾੋ ਧੂਰੀ ਕਰ ਦਿੱਤਾ ਗਿਆ ਸੀ ਉਨ੍ਹਾਂ ਦੀ ਥਾਂ 'ਤੇ ਜਲੰਧਰ ਤਹਿਸੀਲ 1 ਵਿਖੇ ਪਹਿਲਾਂ ਵੀ ਸੇਵਾਵਾਂ ...

ਪੂਰੀ ਖ਼ਬਰ »

ਗਾਖਲ ਸਕੂਲ 'ਚ ਐਨ. ਸੀ. ਸੀ. ਵਿੰਗ ਬੰਦ ਕਰਨ 'ਤੇ ਪੰਚਾਇਤਾਂ ਵੱਲੋਂ ਰੋਸ

ਜਲੰਧਰ, 22 ਮਈ (ਰਣਜੀਤ ਸਿੰਘ ਸੋਢੀ)- ਗ੍ਰਾਮ ਪੰਚਾਇਤ ਗਾਖਲ ਦੇ ਸਰਪੰਚ ਸਮੇਤ ਹੋਰਨਾਂ ਪੰਚਾਇਤਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਖਲ ਧਾਲੀਵਾਲ 'ਚ ਬੰਦ ਕੀਤੀ ਐਸ.ਸੀ.ਸੀ. ਦੇ ...

ਪੂਰੀ ਖ਼ਬਰ »

ਖੂਹੀ 'ਚੋਂ ਇੱਟਾਂ ਕੱਢ ਰਹੇ ਮਜ਼ਦੂਰ ਦੀ ਢਿੱਗਾਂ ਹੇਠ ਦੱਬਣ ਕਾਰਨ ਮੌਤ

ਭੋਗਪੁਰ, 22 ਮਈ (ਕਮਲਜੀਤ ਸਿੰਘ ਡੱਲੀ)- ਜਲੰਧਰ-ਪਠਾਨਕੋਟ ਰੋਡ 'ਤੇ ਸਥਿਤ ਪਿੰਡ ਜੱਲੋਵਾਲ ਵਿਖੇ ਇਕ ਮਜ਼ਦੂਰ ਦੀ ਖੂਹੀ 'ਚੋਂ ਇੱਟਾਂ ਕੱਢਣ ਸਮੇਂ ਢਿੱਗਾਂ ਹੇਠ ਦੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਰਵਨੀਤਪਾਲ ਸਿੰਘ ਦੀ ਪੁਰਾਣੀ ...

ਪੂਰੀ ਖ਼ਬਰ »

ਗੁ: ਦੁਆਬਾ ਸਿੰਘ ਸਭਾ 'ਚ ਗੁਰਮਤਿ ਸਮਾਗਮ ਅੱਜ

ਜਲੰਧਰ, 22 ਮਈ (ਪਿ੍ਤਪਾਲ ਸਿੰਘ)-ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਚੌਕ ਅੱਡਾ ਹੁਸ਼ਿਆਰਪੁਰ ਜਲੰਧਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 287ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਮਿਤੀ 23 ਮਈ ਦਿਨ ਮੰਗਲਵਾਰ ਸ਼ਾਮ 6.30 ਤੋਂ ਰਾਤ ...

ਪੂਰੀ ਖ਼ਬਰ »

ਦਵਾਈ ਲੈਣ ਆਏ ਅਣਪਛਾਤੇ ਵਿਅਕਤੀ ਦੀ ਸਿਵਲ ਹਸਪਤਾਲ 'ਚ ਮੌਤ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ)- ਸਿਵਲ ਹਸਪਤਾਲ 'ਚ ਦਵਾਈ ਲੈਣ ਆਏ ਕਰੀਬ 60 ਸਾਲ ਦੇ ਅਣਪਛਾਤੇ ਵਿਅਕਤੀ ਦੀ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਰਕੇ ਉਸ ਨੂੰ ਦਾਖ਼ਲ ਕਰ ਲਿਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ | ਥਾਣਾ ਡਵੀਜ਼ਨ 4 ਦੇ ਮੁਖੀ ਬਲਬੀਰ ਸਿੰਘ ਨੇ ...

ਪੂਰੀ ਖ਼ਬਰ »

ਸ਼ੈਲਰ ਮਾਲਕਾਂ ਵੱਲੋਂ ਝੋਨੇ ਦੀ ਭਰਾਈ ਵੇਲੇ ਆਪਣਾ ਬਾਰਦਾਨਾ ਲਗਾਉਣ ਤੋਂ ਇਨਕਾਰ

ਜਲੰਧਰ, 22 ਮਈ (ਸ਼ਿਵ)-ਪੰਜਾਬ ਦੇ ਸ਼ੈਲਰ ਮਾਲਕਾਂ ਨੇ ਰਾਜ ਸਰਕਾਰ ਨੇ ਹਰਿਆਣਾ ਵਾਂਗ ਪੰਜਾਬ 'ਚ ਵੀ ਆਪਣਾ ਬਾਰਦਾਨਾ ਖ਼ਰੀਦ ਕੇ ਝੋਨੇ ਦੀ ਭਰਾਈ ਕਰਨ ਦੀ ਪੇਸ਼ਕਸ਼ ਨੂੰ ਇਹ ਕਹਿ ਕੇ ਨਾਮਨਜ਼ੂਰ ਕਰ ਦਿੱਤਾ ਹੈ ਕਿ ਅਰਬਾਂ ਰੁਪਏ ਦੀ ਮਹਿੰਗੀ ਇਸ ਯੋਜਨਾ ਨੂੰ ਕਿਸੇ ਵੀ ਹਾਲਤ ...

ਪੂਰੀ ਖ਼ਬਰ »

ਜੰਗ-ਏ-ਆਜ਼ਾਦੀ ਯਾਦਗਾਰ 'ਚ ਜਨਰਲ ਸ਼ੇਰਗਿੱਲ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਕਰਤਾਰਪੁਰ, 22 ਮਈ (ਭਜਨ ਸਿੰਘ ਧੀਰਪੁਰ, ਜਸਵੰਤ ਵਰਮਾ)-ਦੇਸ਼ ਦੀ ਆਜ਼ਾਦੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਦੀ ਇਤਿਹਾਸਕ ਸ਼ਹਿਰ ਕਰਤਾਰਪੁਰ ਦੀ ...

ਪੂਰੀ ਖ਼ਬਰ »

ਸੰਤ ਸਮਾਜ ਦੀ ਬੈਠਕ 'ਚ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਸਬੰਧੀ ਵਿਚਾਰਾਂ

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਸੰਤ ਸਮਾਜ ਵੱਲੋਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਸਬੰਧੀ ਕੀਤੀ ਗਈ ਬੈਠਕ 'ਚ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ...

ਪੂਰੀ ਖ਼ਬਰ »

ਸੋਫ਼ੀ ਪਿੰਡ ਰਾਹੁਲ ਬੁੱਧ ਵਿਹਾਰ 'ਚ ਬੁੱਧ ਪੂਰਨਿਮਾ ਮਨਾਈ

ਜਲੰਧਰ ਛਾਉਣੀ, 22 ਮਈ (ਪਵਨ ਖਰਬੰਦਾ)-ਰਾਹੁਲ ਬੁੱਧ ਵਿਹਾਰ ਪ੍ਰਬੰਧਕ ਕਮੇਟੀ ਵੱਲੋਂ ਬੁੱਧ ਪੂਰਨਿਮਾ ਦਾ ਤਿਉਹਾਰ ਸੋਫ਼ੀ ਪਿੰਡ 'ਚ ਮਨਾਇਆ ਗਿਆ | ਇਸ ਦਾ ਸ਼ੁੱਭ-ਆਰੰਭ ਬਲਦੇਵ ਭਾਰਦਵਾਜ ਵੱਲੋਂ ਤਿ੍ਸ਼ਰਣ, ਪੰਚਮ ਅਤੇ ਵੰਦਨਾ ਨਾਲ ਕੀਤਾ ਗਿਆ | ਉਨ੍ਹਾਂ ਬੁੱਧ ਪੂਰਨਿਮਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਮਿਲੇ ਫ਼ਤਵੇ ਦਾ ਸਤਿਕਾਰ ਕਰਨਾ ਭੁੱਲੀ- ਰਾਕੇਸ਼ ਰਾਠੌਰ

ਜਲੰਧਰ, 22 ਮਈ (ਸ਼ਿਵ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਾਕੇਸ਼ ਰਾਠੌਰ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਝੂਠੇ ਵਾਅਦੇ ਕਰਦੇ ਹੋਏ ਲੋਕਾਂ ਦਾ ਫ਼ਤਵਾ ਤਾਂ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ ਪਰ ਇਸ ਫ਼ਤਵੇ ਦਾ ਸਤਿਕਾਰ ਭਲਕੇ ਉਹ ਆਪਣੇ ਮਹਿਮਾਨਾਂ ਨਾਲ ਜਨਮ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਤੇ ਦੁਕਾਨਦਾਰਾਂ ਨਾਲ ਨਗਰ ਕੌਾਸਲ ਮੈਂਬਰਾਂ ਦੀ ਮੀਟਿੰਗ

ਸੁਲਤਾਨਪੁਰ ਲੋਧੀ, 22 ਮਈ (ਨਰਿੰਦਰ ਸਿੰਘ ਸੋਨੀਆ, ਨਰੇਸ਼ ਹੈਪੀ)-ਪਵਿੱਤਰ ਸ਼ਹਿਰ ਦੇ ਅੰਦਰ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਤੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਤੇ ਦੁਕਾਨਦਾਰਾਂ ਨਾਲ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਯੂਥ ਵੈੱਲਫੇਅਰ ਤੇ ਸਪੋਰਟਸ ਕਲੱਬ ਜੈਨਪੁਰ ਨੂੰ 3 ਲੱਖ ਰੁਪਏ ਸਹਾਇਤਾ ਰਾਸ਼ੀ ਭੇਟ

ਡਡਵਿੰਡੀ, 22 ਮਈ (ਬਲਬੀਰ ਸੰਧਾ)-ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਵਧੀਆ ਮਾਹੌਲ ਪ੍ਰਦਾਨ ਕਰਨ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਦੇਸ਼ ਦੇ ਵਧੀਆ ਨਾਗਰਿਕ ਬਣਾਉਣ ਦੇ ਉਦੇਸ਼ ਨਾਲ ਮਾਸਟਰ ਬਲਜਿੰਦਰ ਸਿੰਘ ਵਾਸੀ ਜੈਨਪੁਰ ਵੱਲੋਂ ...

ਪੂਰੀ ਖ਼ਬਰ »

ਮਾਤਾ ਭੱਦਰਕਾਲੀ ਮੇਲੇ ਦੇ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਮੰਦਿਰ 'ਚ ਨਤਮਸਤਕ ਹੋਈਆਂ

ਕਪੂਰਥਲਾ, 22 ਮਈ (ਅਮਰਜੀਤ ਕੋਮਲ)-ਮਾਤਾ ਭੱਦਰਕਾਲੀ ਦੇ 70ਵੇਂ ਇਤਿਹਾਸਕ ਮੇਲੇ ਦੇ ਦੂਜੇ ਦਿਨ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੰਦਿਰ ਵਿਚ ਨਤਮਸਤਕ ਹੋਈਆਂ | ਮੇਲੇ ਦੇ ਸਬੰਧ ਵਿਚ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਮੇਲਾ ਕਮੇਟੀ ...

ਪੂਰੀ ਖ਼ਬਰ »

ਕ੍ਰਿਸਚੀਅਨ ਯੂਨਿਟੀ ਦੇ ਅਹੁਦੇਦਾਰਾਂ ਦੀ ਮੀਟਿੰਗ

ਸੁਲਤਾਨਪੁਰ ਲੋਧੀ, 22 ਮਈ (ਸੋਨੀਆ)-ਕ੍ਰਿਸਚੀਅਨ ਯੂਨਿਟੀ ਚਰਚ ਸੁਲਤਾਨਪੁਰ ਲੋਧੀ ਵੱਲੋਂ 26 ਮਈ ਨੂੰ ਪਿੰਡ ਲੱਖ ਵਰਿਆਂਹ ਵਿਖੇ ਕਰਵਾਏ ਜਾ ਰਹੇ ਮਸੀਹੀ ਸਤਿਸੰਗ ਦੀ ਤਿਆਰੀ ਵਾਸਤੇ ਕ੍ਰਿਸਚੀਅਨ ਯੂਨਿਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਜਿਸ ਵਿਚ ਪੁਸ਼ਪਿੰਦਰ ...

ਪੂਰੀ ਖ਼ਬਰ »

ਫਗਵਾੜਾ ਦੇ ਨੇਤਰਹੀਣ ਆਸ਼ਰਮ ਸਪਰੋੜ ਦਾ ਡਿਪਟੀ ਕਮਿਸ਼ਨਰ ਵੱਲੋਂ ਦੌਰਾ

ਫਗਵਾੜਾ, 22 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕੀ ਗੁਰੂ ਨਾਨਕ ਮਿਸ਼ਨ ਬਿਰਧ ਆਸ਼ਰਮ ਸਪਰੋੜ ਵਿਖੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਮੁਹੰਮਦ ਤਇਅਬ ਵੱਲੋਂ ਮੌਕਾ ਮੁਲਾਹਜ਼ਾ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਆਸ਼ਰਮ ...

ਪੂਰੀ ਖ਼ਬਰ »

ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਮਾਨ ਦਾ ਸਨਮਾਨ

ਫਗਵਾੜਾ, 22 ਮਈ (ਤਰਨਜੀਤ ਸਿੰਘ ਕਿੰਨੜਾ)-ਡਾ. ਅੰਬੇਡਕਰ ਜਨ ਚੇਤਨਾ ਸੰਘ ਵੱਲੋਂ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਮੁੱਖ ਸੰਚਾਲਕ ਵੀਰ ਸ੍ਰੇਸ਼ਠ ਨਰੇਸ਼ ਧੀਮਾਨ ਨਾਲ ਜਲੰਧਰ ਵਿਖੇ ਮੁਲਾਕਾਤ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ | ਅੱਜ ਇੱਥੇ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਮੋਬਾਈਲ ਕੰਪਨੀ ਵੱਲੋਂ ਖੇਤਾਂ 'ਚ ਟਾਵਰ ਲਗਾਏ ਜਾਣ ਦਾ ਲੋਕਾਂ ਵੱਲੋਂ ਵਿਰੋਧ

ਫਗਵਾੜਾ, 22 ਮਈ (ਤਰਨਜੀਤ ਸਿੰਘ ਕਿੰਨੜਾ)-ਮੁਹੱਲਾ ਸੁਖਚੈਨ ਨਗਰ ਵਿਖੇ ਇਕ ਮੋਬਾਇਲ ਕੰਪਨੀ ਵੱਲੋਂ ਖੇਤਾਂ ਵਿਚ ਲਗਾਏ ਜਾ ਰਹੇ ਟਾਵਰ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਭਾਰੀ ਗੁੱਸਾ ਹੈ | ਅੱਜ ਜਦੋਂ ਮੋਬਾਇਲ ਕੰਪਨੀ ਦੀ ਟੀਮ ਟਾਵਰ ਲਗਾਉਣ ਪੁੱਜੀ ਤਾਂ ਇਲਾਕਾ ...

ਪੂਰੀ ਖ਼ਬਰ »

ਆਰ. ਸੀ. ਐਫ 'ਚ ਧਾਰਮਿਕ ਸਮਾਗਮ ਅੱਜ

ਹੁਸੈਨਪੁਰ, 22 ਮਈ (ਸੋਢੀ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਮੂਲ ਨਾਨਕਸ਼ਾਹੀ ਕਲੰਡਰ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ 23 ਮਈ ਦਿਨ ਮੰਗਲ਼ਵਾਰ ਨੂੰ ਸ਼ਾਮ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ...

ਪੂਰੀ ਖ਼ਬਰ »

ਜੀ.ਬੀ.ਪਬਲਿਕ ਸਕੂਲ ਢਿਲਵਾਂ ਵਿਖੇ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਢਿਲਵਾਂ, 22 ਮਈ (ਪ੍ਰਵੀਨ ਕੁਮਾਰ)-ਜ਼ਿਲ੍ਹਾ ਸਾਇੰਸ ਸਿੱਖਿਆ ਅਫ਼ਸਰ ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਅੱਜ ਜੀ.ਬੀ.ਪਬਲਿਕ ਸਕੂਲ ਢਿਲਵਾਂ ਵਿਖੇ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਜੈਵਿਕ ਵਿਭਿੰਨਤਾ ਨਾਲ ਸਬੰਧਿਤ ...

ਪੂਰੀ ਖ਼ਬਰ »

ਰਣਜੀਤ ਐਵੀਨਿਊ ਵੈੱਲਫੇਅਰ ਸੁਸਾਇਟੀ ਨੇ ਡਾ: ਅੰਬੇਡਕਰ ਪਾਰਕ 'ਚ ਬੂਟੇ ਲਗਾਏ

ਕਪੂਰਥਲਾ, 22 ਮਈ (ਵਿ.ਪ੍ਰ)-ਰਣਜੀਤ ਐਵੀਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਬੱਲ, ਗੁਰਮੁਖ ਸਿੰਘ ਢੋਡ ਪ੍ਰਧਾਨ ਡਾ: ਅੰਬੇਡਕਰ ਸੁਸਾਇਟੀ ਦੀ ਅਗਵਾਈ ਵਿਚ ਡਾ: ਅੰਬੇਡਕਰ ਭਵਨ ਵਿਚਲੇ ਪਾਰਕ ਵਿਚ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਏ ਗਏ | ਇਸ ...

ਪੂਰੀ ਖ਼ਬਰ »

ਮਾਂਗੇਵਾਲ ਵਿਖੇ ਸਾਲਾਨਾ ਮੇਲਾ 28 ਨੂੰ

ਢਿਲਵਾਂ, 22 ਮਈ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)-ਮੇਲਾ ਪ੍ਰਬੰਧਕ ਕਮੇਟੀ ਮਾਂਗੇਵਾਲ ਵੱਲੋਂ ਸਮੂਹ ਪਿੰਡ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਧੰਨ-ਧੰਨ ਪੀਰ ਬਾਬਾ ਮਾਮਦੀਨ ਦਾ ਸਾਲਾਨਾ ਮੇਲਾ 28 ਮਈ ਦਿਨ ਐਤਵਾਰ ਨੂੰ ਪਿੰਡ ਮਾਂਗੇਵਾਲ ਨਜ਼ਦੀਕ ...

ਪੂਰੀ ਖ਼ਬਰ »

ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ 29 ਨੂੰ

ਕਪੂਰਥਲਾ, 22 ਮਈ (ਵਿ.ਪ੍ਰ)-ਸ੍ਰੀ ਕਲਗ਼ੀਧਰ ਸੇਵਕ ਸੇਵਕ ਸਭਾ ਰਜਿ: ਗੁਰਦੁਆਰਾ ਸਾਹਿਬ ਦੇਵੀ ਤਲਾਬ ਕਪੂਰਥਲਾ ਵੱਲੋਂ 29 ਮਈ ਨੂੰ ਗੁਰਦੁਆਰਾ ਸਾਹਿਬ ਵਿਖੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX