ਤਾਜਾ ਖ਼ਬਰਾਂ


ਪ੍ਰਵਾਸੀ ਭਾਰਤੀ ਬਣ ਕੇ ਲੜਕੀ ਵੱਲੋਂ 40 ਲੱਖ ਦੀ ਠੱਗੀ
. . .  1 day ago
ਨਿਹਾਲ ਸਿੰਘ ਵਾਲਾ ,23 ਫ਼ਰਵਰੀ [ਪਲਵਿੰਦਰ ਸਿੰਘ ਟਿਵਾਣਾ ]- ਥਾਣਾ ਬੱਧਨੀ ਕਲਾਂ ਦੇ ਪਿੰਡ ਬੁੱਟਰ ਕਲਾਂ ਵਿਖੇ ਅੱਜ ਇਕ ਲੜਕੀ ਵੱਲੋਂ ਕਨੇਡੀਅਨ ਬਣ ਕੇ ਜਾਅਲੀ ਤਰੀਕੇ ਨਾਲ ਵਿਆਹ ...
16 ਰਾਜਾਂ ਦੀਆਂ 58 ਰਾਜ ਸਭਾ ਸੀਟਾਂ ਲਈ ਚੋਣਾਂ 23 ਮਾਰਚ ਨੂੰ
. . .  1 day ago
ਸੀਮਾ ਸੁਰੱਖਿਆ ਬਲ ਨੇ ਹੋਰ ਫੜੀ 10 ਕਰੋੜ ਦੀ ਹੈਰੋਇਨ
. . .  1 day ago
ਫ਼ਾਜ਼ਿਲਕਾ , 23 ਫਰਵਰੀ (ਪ੍ਰਦੀਪ ਕੁਮਾਰ) - ਸੀਮਾ ਸੁਰੱਖਿਆ ਬਲ ਦੀ 118 ਬਟਾਲੀਅਨ ਅਤੇ ਸਪੈਸ਼ਲ ਟਾਸਕ ਫੋਰਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ...
ਅਮਰੀਕਾ ਦੇ ਦੱਖਣ ਉਤਰੀ ਲੁਸੀਆਨਾ 'ਚ ਫਾਇਰਿੰਗ , ਕਈ ਜ਼ਖ਼ਮੀ
. . .  1 day ago
ਕਾਂਗਰਸੀਆਂ ਵੱਲੋਂ 'ਆਪ' ਉਮੀਦਵਾਰ ਦੇ ਦਫ਼ਤਰ 'ਤੇ ਕਬਜ਼ਾ
. . .  1 day ago
ਲੁਧਿਆਣਾ : ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਗ਼ੁਲਾਮ ਗੌਤਮ ਦੇ ਦਫ਼ਤਰ 'ਤੇ ਅੱਜ ਸ਼ਾਮ ਕੁੱਝ ਕਾਂਗਰਸੀ ਵਰਕਰਾਂ ਨੇ ਗੁੰਡਾਗਰਦੀ ਕਰਦਿਆਂ ਦਫ਼ਤਰ ਦੀ ਭੰਨਤੋੜ ਕਰ ਦਿੱਤੀ । ਇਸ ਮੌਕੇ ਉਨ੍ਹਾਂ ਨੇ ਗ਼ੁਲਾਮ ਗੌਤਮ...
ਸਬੰਧਿਤ ਵਾਰਡਾਂ ਦੇ ਵੋਟਰਾਂ ਨੂੰ ਹੀ ਹੋਵੇਗੀ 24 ਫਰਵਰੀ ਦੀ ਛੁੱਟੀ
. . .  1 day ago
ਗੁਰਦਾਸਪੁਰ, 24 ਫਰਵਰੀ (ਆਰਿਫ਼)-ਗੁਰਦਾਸਪੁਰ, ਦੀਨਾਨਗਰ, ਫ਼ਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਅੱਜ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਬੀ.ਐੱਸ.ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  1 day ago
ਫ਼ਾਜ਼ਿਲਕਾ, 23 ਫ਼ਰਵਰੀ (ਪ੍ਰਦੀਪ ਕੁਮਾਰ) - ਪਾਕਿ ਨਸ਼ਾ ਤਸਕਰਾਂ ਦੇ ਮਨਸੂਬਿਆ ਨੂ ਫ਼ੇਲ ਕਰਦਿਆ ਬੀ.ਐੱਸ.ਐੱਫ ਦੀ 2 ਬਟਾਲੀਅਨ ਦੇ ਜਵਾਨਾ ਵਲੋ ਫ਼ਾਜ਼ਿਲਕਾ ਸੈਕਟਰ...
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ 'ਤੇ ਲਗਾਏ ਧਮਕੀ ਦੇਣ ਦੇ ਦੋਸ਼
. . .  1 day ago
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ ਭਾਰਤ ਭੂਸ਼ਨ ਆਸ਼ੂ ਉੱਪਰ ਉਨ੍ਹਾਂ ਨੂੰ ਧਮਕੀ ਦੇਣ...
ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  1 day ago
ਕਿਸਾਨਾਂ ਨੇ ਫੂਕੀ ਮੋਦੀ ਅਤੇ ਕੈਪਟਨ ਦੀ ਅਰਥੀ
. . .  1 day ago
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  1 day ago
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  1 day ago
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  1 day ago
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  1 day ago
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  1 day ago
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  1 day ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  1 day ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  1 day ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  1 day ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  1 day ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  1 day ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  1 day ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  1 day ago
ਮੋਦੀ ਤੇ ਟਰੂਡੋ ਦੀ ਹੋਈ ਮੁਲਾਕਾਤ
. . .  1 day ago
ਐਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਬੰਧਨ 'ਚ ਬੱਝੇ
. . .  1 day ago
ਅੱਜ ਸ਼ਾਮ ਰਾਹੁਲ ਨਾਲ ਮੁਲਾਕਾਤ ਕਰਨਗੇ ਟਰੂਡੋ
. . .  1 day ago
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਅਨਾਜ ਮੰਡੀ ਕੀਤਾ ਨਜ਼ਰਬੰਦ
. . .  1 day ago
ਟਰੂਡੋ ਤੇ ਸੁਸ਼ਮਾ ਵਿਚਕਾਰ ਮੁਲਾਕਾਤ
. . .  1 day ago
ਟਰੂਡੋ ਪਰਿਵਾਰ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਅੱਤਵਾਦ 'ਤੇ ਪਾਕਿਸਤਾਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਟਰੰਪ
. . .  1 day ago
ਪਾਕਿਸਤਾਨ ਨੇ ਕਾਰਨਾਹ ਸੈਕਟਰ 'ਚ ਕੀਤੀ ਗੋਲੀਬਾਰੀ
. . .  1 day ago
ਮੋਦੀ ਨੇ ਟਰੂਡੋ ਦਾ ਕੀਤਾ ਸ਼ਾਨਦਾਰ ਸਵਾਗਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਪਹਿਲਾ ਸਫ਼ਾਪਾਕਿ ਤੋਂ ਭਾਰਤ ਦੀ ਨਮੋਸ਼ੀਜਨਕ ਹਾਰ

ਲੰਡਨ, 18 ਜੂਨ (ਏਜੰਸੀ)- ਫਖ਼ਰ ਜ਼ਮਾਨ ਦੇ ਸੈਂਕੜੇ ਤੋਂ ਇਲਾਵਾ ਮੁਹੰਮਦ ਆਮਿਰ ਅਤੇ ਹਸਨ ਅਲੀ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਜਿੱਤ ਲਈ ਹੈ | ਪਾਕਿਸਤਾਨ ਦੀ ਟੀਮ ਵੱਲੋਂ ਮਿਲਿਆ 339 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤ ਦੀ ਟੀਮ ਸਿਰਫ਼ 158 ਦੌੜਾਂ ਹੀ ਬਣਾ ਸਕੀ ਅਤੇ 180 ਦੌੜਾਂ ਨਾਲ ਿਖ਼ਤਾਬੀ ਮੁਕਾਬਲਾ ਹਾਰ ਗਈ | ਇਸ ਤੋਂ ਪਹਿਲਾਂ ਖੇਡਦਿਆਂ ਪਾਕਿਸਤਾਨ ਦੀ ਟੀਮ ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ ਅਤੇ ਅਜ਼ਹਰ ਅਲੀ ਦੇ ਅਰਧ ਸੈਂਕੜੇ ਸਦਕਾ ਨਿਰਧਾਰਿਤ 50 ਓਵਰਾਂ 'ਚ 338 ਦੌੜਾਂ ਬਣਾਈਆਂ | ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 128 ਦੌੜਾਂ ਦੀ ਭਾਈਵਾਲੀ ਕੀਤੀ | ਫਖ਼ਰ ਜ਼ਮਾਨ (114) ਨੇ 106 ਗੇਂਦਾਂ ਦਾ ਸਾਹਮਣਾ ਕਰਦਿਆਂ 12 ਚੌਕੇ ਅਤੇ 3 ਛੱਕੇ ਮਾਰਦਿਆਂ ਸੈਂਕੜਾ ਬਣਾ ਕੇ ਪਾਕਿਸਤਾਨ ਨੂੰ ਵੱਡਾ ਟੀਚਾ ਖੜ੍ਹਾ ਕਰਨ 'ਚ ਮਦਦ ਕੀਤੀ |
ਅਜ਼ਹਰ ਅਲੀ (59) ਨੇ ਅਰਧ ਸੈਂਕੜਾ ਬਣਾਇਆ | ਬਾਬਰ ਆਜ਼ਮ ਨੇ (46) ਦੌੜਾਂ ਦਾ ਯੋਗਦਾਨ ਦਿੱਤਾ | ਮੁਹੰਮਦ ਹਫੀਜ਼ (57) ਨੇ ਅਜੇਤੂ ਅਰਧ ਸੈਂਕੜਾ ਬਣਾ ਕੇ 4 ਵਿਕਟਾਂ ਦੇ ਨੁਕਸਾਨ 'ਤੇ ਪਾਕਿਸਤਾਨ ਨੂੰ 338 ਦੌੜਾਂ ਤੱਕ ਪਹੁੰਚਣ 'ਚ ਮਦਦ ਕੀਤੀ | ਇਮਾਦ ਵਸੀਮ (25) ਦੌੜਾਂ ਬਣਾ ਕੇ ਅਜੇਤੂ ਰਹੇ | ਭਾਰਤ ਵੱਲੋਂ ਭੁਵਨੇਸ਼ਵਰ, ਜਡੇਜਾ ਅਤੇ ਕੇਦਾਰ ਜਾਧਵ ਨੂੰ 1-1 ਵਿਕਟ ਮਿਲੀ | ਇਸ ਤੋਂ ਬਾਅਦ 339 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਤਾਸ਼ ਦੇ ਪੱਤਿਆਂ ਵਾਗ ਖਿੱਲਰ ਗਈ | ਰੋਹਿਤ ਸ਼ਰਮਾ (0) ਪਹਿਲੇ ਓਵਰ 'ਚ ਅਤੇ ਕਪਤਾਨ ਵਿਰਾਟ ਕੋਹਲੀ ਤੀਜੇ ਓਵਰ 'ਚ ਹੀ ਪਵੈਲੀਅਨ ਮੁੜ ਗਏ | ਇਕ ਸਮੇਂ 76 ਦੌੜਾਂ 'ਤੇ ਹੀ ਆਪਣੀਆਂ 7 ਵਿਕਟਾਂ ਗਵਾ ਚੁੱਕੀ ਭਾਰਤੀ ਟੀਮ ਨੂੰ ਹਾਰਦਿਕ ਪਾਂਡਿਆ ਨੇ ਸੰਭਾਲਿਆ ਅਤੇ ਸਿਰਫ਼ 43 ਗੇਂਦਾਂ 'ਤੇ ਹੀ 78 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 150 ਦੌੜਾਂ ਤੋਂ ਪਾਰ ਪਹੁੰਚਾਇਆ | ਪਰ ਰਵਿੰਦਰ ਜਡੇਜਾ ਨਾਲ ਦੌੜ ਲੈਣ ਸਮੇਂ ਹੋਈ ਗਲਤਫਹਿਮੀ ਕਾਰਨ ਪਾਂਡਿਆ ਆਊਟ ਹੋ ਗਏ ਅਤੇ ਇਸ ਦੇ ਨਾਲ ਹੀ ਟੀਮ ਦੀ ਹਾਰ ਨਿਸ਼ਚਿਤ ਹੋ ਗਈ | ਪਾਂਡਿਆਂ (78) ਨੇ ਆਪਣੀ ਪਾਰੀ ਦੌਰਾਨ 4 ਚੌਕੇ ਅਤੇ 6 ਛੱਕੇ ਮਾਰੇ | ਸ਼ਿਖਰ ਧਵਨ (21), ਯੁਵਰਾਜ ਸਿੰਘ (22) ਤੇ ਰਵਿੰਦਰ ਜਡੇਜਾ (15) ਦੌੜਾਂ ਬਣਾ ਕੇ ਆਊਟ ਹੋਏ | ਪਾਕਿਤਸਾਨ ਵੱਲੋਂ ਮੁਹੰਮਦ ਆਮਿਰ ਅਤੇ ਹਸਨ ਅਲੀ ਨੇ 3-3, ਸ਼ਾਦਾਬ ਖਾਨ ਅਤੇ ਜੁਨੈਦ ਖਾਨ ਨੇ 1 ਵਿਕਟ ਹਾਸਲ ਕੀਤੀ |
ਹੁਣ ਦੂਜੀਆਂ ਟੀਮਾਂ ਦੇ ਪਾਕਿ 'ਚ ਖੇਡਣ ਦੀ ਉਮੀਦ-ਸਰਫ਼ਰਾਜ਼
ਲੰਡਨ, 18 ਜੂਨ (ਏਜੰਸੀ)- ਅੱਜ ਅਤੇ ਕੱਲ੍ਹ ਹੀ ਨਹੀਂ ਸਗੋਂ ਇਸ ਜਿੱਤ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ | ਇਹ ਪ੍ਰਗਟਾਵਾ ਪਾਕਿਸਤਾਨ ਦੀ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਭਾਰਤ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨਜ਼ ਟਰਾਫੀ ਜਿੱਤਣ ਉਪਰੰਤ ਕਰਦਿਆਂ ਹੋਰ ਟੀਮਾਂ ਨੂੰ ਪਾਕਿਸਤਾਨ 'ਚ ਖੇਡਣ ਲਈ ਆਉਣ ਦਾ ਸੱਦਾ ਦਿੱਤਾ | ਸਰਫਰਾਜ਼ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਦੀ ਇਹ ਬਹੁਤ ਵੱਡੀ ਤੇ ਸ਼ਾਨਦਾਰ ਪ੍ਰਾਪਤੀ ਹੈ ਅਤੇ ਇਸ ਦਾ ਪੂਰਾ ਸਿਹਰਾ ਉਨ੍ਹਾਂ ਜਾਂਦਾ ਹੈ | ਹਰੇਕ ਨੂੰ ਇਹ ਉਪਲਬਧੀ ਸਾਲਾਂ ਤੱਕ ਯਾਦ ਰਹੇਗੀ | ਅਸੀਂ ਇਥੇ 8ਵੇਂ ਨੰਬਰ ਦੀ ਟੀਮ ਵਜੋਂ ਖੇਡਣ ਆਏ ਸੀ ਅਤੇ ਟੂਰਨਾਮੈਂਟ ਜਿੱਤ ਲਿਆ | ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਦੇਸ਼ ਹੁਣ ਸਾਡੇ ਨਾਲ ਕਿ੍ਕਟ ਖੇਡਣ ਲਈ ਪਾਕਿਸਤਾਨ 'ਚ ਆਉਣਗੇ | ਉਨ੍ਹਾਂ ਕਿਹਾ ਕਿ ਇਹ ਜਿੱਤ ਆਵਿਸ਼ਵਾਸਯੋਗ ਮਹਿਸੂਸ ਹੋ ਰਹੀ ਹੈ ਅਤੇ ਇਨ੍ਹਾਂ ਪਲਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਨੇ ਜਿੱਤ ਆਪਣੇ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤੀ |
ਛੋਟੀਆਂ ਗਲਤੀਆਂ ਵੱਡੀਆਂ ਹੋ ਸਕਦੀਆਂ ਹਨ-ਕੋਹਲੀ
ਲੰਡਨ, 18 ਜੂਨ (ਏਜੰਸੀ)- ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਫਾਈਨਲ 'ਚ ਫਖ਼ਰ ਜ਼ਮਾਨ ਦਾ ਸੈਂਕੜਾ ਪਾਕਿਸਤਾਨ ਲਈ ਭਾਗਾਂ ਵਾਲਾ ਸਾਬਿਤ ਹੋਇਆ ਹੈ | ਹਾਰ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਕ੍ਰਿਕਟ 'ਚ ਛੋਟੀਆਂ ਗਲਤੀਆਂ ਵੱਡੇ ਪੈਮਾਨੇ 'ਤੇ ਭਾਰੀ ਪੈ ਸਕਦੀਆਂ ਹਨ ਅਤੇ ਨਿੱਕੀਆਂ ਗੱਲਾਂ ਦੂਰ ਤੱਕ ਅਸਰ ਕਰਦੀਆਂ ਹਨ | ਪਰ ਅਸੀਂ ਸਿਰਫ ਇਕ ਮੈਚ ਹਾਰੇ ਹ | ਸਾਨੂੰ ਅੱਗੇ ਵਧਣ ਅਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪਿੱਚ ਪੂਰੀ ਤਰ੍ਹਾਂ ਇਕਸਾਰ ਸੀ ਅਤੇ ਇਸੇ ਕਰਕੇ ਅਸੀਂ ਟੀਚੇ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ | ਕੋਹਲੀ ਨੇ ਸਰਫ਼ਰਾਜ਼ ਅਹਿਮਦ ਦੀ ਤਾਰੀਫ਼ ਵੀ ਕੀਤੀ ਅਤੇ ਪਾਕਿਸਤਾਨੀ ਟੀਮ ਨੂੰ ਵਧਾਈ ਦਿੱਤੀ |
ਯੁਵਰਾਜ ਸਿੰਘ ਬਣੇ 7 ਫਾਈਨਲ ਖੇਡਣ ਵਾਲੇ ਪਹਿਲੇ ਖਿਡਾਰੀ
ਇਸ ਮੈਚ ਦੌਰਾਨ ਖੇਡਦਿਆਂ ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਯੁਵਰਾਜ ਸਿੰਘ ਨੇ ਇਕ ਹੋਰ ਰਿਕਾਰਡ ਆਪਣੇ ਨਾਂਅ ਕਰ ਲਿਆ। ਫਾਈਨਲ ਮੈਚ ਖੇਡਦਿਆਂ ਹੀ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਆਈ.ਸੀ.ਸੀ. ਦੇ ਟੂਰਨਾਮੈਂਟ 'ਚ 7 ਫਾਈਨਲ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ। ਉਨ੍ਹਾਂ ਤੋਂ ਘੱਟ ਆਈ.ਸੀ.ਸੀ. ਟੂਰਨਾਮੈਂਟ ਦੇ 6-6 ਫਾਈਨਲ ਮੈਚ ਆਸਟ੍ਰੇਲੀਆ ਦੇ ਰਿੱਕੀ ਪੌਂਟਿੰਗ, ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਅਤੇ ਮਹੇਲਾ ਜੈਵਰਧਨੇ ਨੇ ਸਾਂਝੇ ਤੌਰ 'ਤੇ ਖੇਡੇ ਹਨ।

ਹਾਕੀ 'ਚ ਪਾਕਿ 'ਤੇ ਭਾਰਤ ਦੀ ਸ਼ਾਨਦਾਰ ਜਿੱਤ

7-1 ਨਾਲ ਹਰਾਇਆ
ਲੰਡਨ, 18 ਜੂਨ (ਏਜੰਸੀ)- ਭਾਰਤੀ ਹਾਕੀ ਟੀਮ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਵਿਸ਼ਵ ਹਾਕੀ ਲੀਗ ਸੈਮੀਫਾਈਨਲਜ਼ ਦੇ ਆਪਣੇ ਤੀਜੇ ਮੈਚ ਵਿਚ ਪਾਕਿਸਤਾਨ ਨੂੰ 7-1 ਨਾਲ ਕਰਾਰੀ ਮਾਤ ਦਿੱਤੀ ਹੈ | ਪੂਲ-ਬੀ ਦੇ ਆਪਣੇ ਤੀਜੇ ਮੈਚ 'ਚ ਭਾਰਤ ਨੇ ਰਮਨਦੀਪ ਸਿੰਘ, ਅਕਾਸ਼ਦੀਪ, ਤਲਵਿੰਦਰ ਸਿੰਘ ਦੇ 2-2 ਅਤੇ ਪ੍ਰਦੀਪ ਮੋਰ ਦੇ 1 ਗੋਲ ਸਦਕਾ ਪਾਕਿਸਤਾਨ 'ਤੇ 7-1 ਨਾਲ ਜਿੱਤ ਦਰਜ ਕੀਤੀ | ਹੁਣ ਤੱਕ ਟੂਰਨਾਮੈਂਟ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ | ਪਹਿਲੇ ਮੈਚ ਵਿਚ ਭਾਰਤ ਨੇ ਸਕਾਟਲੈਂਡ ਨੂੰ 4-1 ਨਾਲ ਅਤੇ ਬੀਤੇ ਦਿਨ ਕੈਨੇਡਾ ਨੂੰ 3-0 ਨਾਲ ਹਰਾਇਆ ਸੀ | ਭਾਰਤ ਨੇ ਮੈਚ ਪਹਿਲੇ ਕੁਆਰਟਰ 'ਚ ਹੀ ਬੜ੍ਹਤ ਬਣਾ ਲਈ ਸੀ | 13ਵੇਂ ਮਿੰਟ 'ਚ ਹੀ ਹਰਮਨਪ੍ਰੀਤ ਸਿੰਘ ਨੇ ਗੋਲ ਦਾਗ ਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ | ਇਸਤੋਂ ਬਾਅਦ 21ਵੇਂ ਮਿੰਟ ਹੀ ਤਲਵਿੰਦਰ ਸਿੰਘ ਨੇ ਭਾਰਤ ਲਈ ਦੂਜਾ ਗੋਲ ਕੀਤਾ | ਇਸ ਤੋਂ ਪਹਿਲਾਂ ਕਿ ਪਾਕਿਸਤਾਨ ਦੀ ਟੀਮ
ਸੰਭਲਦੀ ਤਲਵਿੰਦਰ ਸਿੰਘ ਨੇ ਤੀਜਾ ਗੋਲ ਵੀ ਦਾਗ ਦਿੱਤਾ | ਅੱਧੇ ਸਮੇਂ ਤੱਕ ਭਾਰਤ 3-0 ਨਾਲ ਅੱਗੇ ਸੀ | ਚੌਥੇ ਕੁਆਰਟਰ 'ਚ ਵੀ ਭਾਰਤ ਆਪਣੇ ਕੱਟੜ ਵਿਰੋਧੀ ਪਾਕਿਸਤਾਨ 'ਤੇ ਹਾਵੀ ਰਿਹਾ | ਹਰਮਨਪ੍ਰੀਤ ਸਿੰਘ ਨੇ 33ਵੇਂ ਮਿੰਟ 'ਚ ਕਰਦਿਆਂ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ | ਅਕਾਸ਼ਦੀਪ ਸਿੰਘ ਨੇ ਪੰਜਵਾਂ ਅਤੇ ਫਿਰ ਪ੍ਰਦੀਪ ਨੇ 6ਵਾਂ ਗੋਲ ਦਾਗ ਕੇ ਭਾਰਤ ਦੀ ਜਿੱਤ ਅਤੇ ਪਾਕਿਸਤਾਨ ਦੀ ਹਾਰ ਨਿਸ਼ਚਿਤ ਕਰ ਦਿੱਤੀ | ਪਾਕਿਸਤਾਨ ਵੱਲੋਂ 57ਵੇਂ ਮਿੰਟ 'ਚ ਆਪਣਾ ਇਕਮਾਤਰ ਗੋਲ ਮੁਹੰਮਦ ੳਮਰ ਭੁੱਟਾ ਨੇ ਕੀਤਾ | ਇਸ ਤੋਂ ਬਾਅਦ 59ਵੇਂ ਮਿੰਟ 'ਚ ਤਲਵਿੰਦਰ ਸਿੰਘ ਆਖਰੀ ਗੋਲ ਕਰਦਿਆਂ 7-1 ਨਾਲ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ | ਆਪਣੇ ਤਿੰਨੇ ਮੈਚ ਜਿੱਤ ਕੇ ਭਾਰਤ ਪੂਲ-ਬੀ 'ਚ ਸਿਖ਼ਰ 'ਤੇ ਬਣਿਆ ਹੋਇਆ ਹੈ | ਜਦਕਿ ਨੀਦਰਲੈਂਡ ਦੀ ਟੀਮ ਦੂਜੇ ਅਤੇ ਪਾਕਿਸਤਾਨ ਸਭ ਤੋਂ ਹੇਠਲੇ ਸਥਾਨ 'ਤੇ ਹੈ | ਭਾਰਤ ਆਪਣਾ ਅਗਲਾ ਮੈਚ ਮੰਗਲਵਾਰ ਨੂੰ ਨੀਦਰਲੈਂਡ ਵਿਰੁੱਧ ਖੇਡਗਾ | ਜਦਕਿ ਪਾਕਿਸਤਾਨ ਦਾ ਸਾਹਮਣਾ ਸਕਾਟਲੈਂਡ ਨਾਲ ਹੋਵੇਗਾ |
ਭਾਰਤ ਦੀ ਪਾਕਿਸਤਾਨ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ
ਜ਼ਿਕਰਯੋਗ ਹੈ ਕਿ ਭਾਰਤ ਦੀ ਪਾਕਿਸਤਾਨ 'ਤੇ ਹੁਣ ਤੱਕ ਦੀ ਇਹ (7-1 ਨਾਲ) ਸਭ ਤੋਂ ਵੱਡੀ ਜਿੱਤ ਹੈ | ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਚੈਂਪੀਅਨਜ਼ ਟਰਾਫੀ-2013 ਅਤੇ ਰਾਸ਼ਟਰਮੰਡਲ ਖੇਡਾਂ-2010 'ਚ 7-4 ਨਾਲ ਹਰਾਇਆ ਸੀ

ਜੀ.ਐਸ.ਟੀ. ਕੌ ਾਸਲ ਨੇ ਕਾਰੋਬਾਰੀਆਂ ਨੂੰ ਰਿਟਰਨ ਭਰਨ 'ਚ ਦਿੱਤੀ 2 ਮਹੀਨੇ ਦੀ ਛੋਟ

ਨਵੀਂ ਦਿੱਲੀ, 18 ਜੂਨ (ਪੀ. ਟੀ. ਆਈ.)-ਅੱਜ ਜੀ. ਐਸ. ਟੀ. ਕੌਾਸਿਲ ਨੇ ਨਵੇਂ ਅਸਿੱਧੇ ਕਰ ਪ੍ਰਬੰਧ ਦੇ ਲਾਗੂ ਹੋਣ ਦੇ ਪਹਿਲੇ ਦੋ ਮਹੀਨਿਆਂ ਲਈ ਕਾਰੋਬਾਰ ਵਾਸਤੇ ਰਿਟਰਨ ਭਰਨ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ | ਸਨਅਤ ਕਰ ਲਾਗੂ ਕਰਨ ਦੇ ਪ੍ਰਬੰਧ ਨੂੰ ਅੱਗੇ ਪਾਉਣ 'ਤੇ ਜ਼ੋਰ ਪਾ ਰਹੀ ਹੈ | ਕੌਾਸਿਲ ਵਲੋਂ ਰਿਟਰਨ ਦਾਖਲ ਕਰਨ ਲਈ ਸੋਧੇ ਹੋਈ ਸਮੇਂ ਦੀ ਹੱਦ ਮੁਤਾਬਕ ਜੁਲਾਈ ਲਈ ਸੇਲ ਰਿਟਰਨ 10 ਅਗਸਤ ਦੀ ਬਜਾਏ 5 ਸਤੰਬਰ ਤਕ ਦਾਖਲ ਕੀਤੀ ਜਾ ਸਕੇਗੀ | ਕੰਪਨੀਆਂ ਨੂੰ ਜੀ. ਐਸ. ਟੀ. ਨੈੱਟਵਰਕ ਨਾਲ ਵਿਕਰੀ ਚਲਾਨ ਪਹਿਲਾਂ ਤੈਅ ਕੀਤੀ ਸਮੇਂ ਦੀ ਹੱਦ 10 ਸਤੰਬਰ ਦੀ ਬਜਾਏ 20 ਸਤੰਬਰ ਤਕ ਭੇਜਣੀ ਪਵੇਗੀ | ਵਿਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਅੱਜ ਇਥੇ ਦੱਸਿਆ ਕਿ ਤਿਆਰੀ ਵਿਚ ਕਿਸੇ ਘਾਟ ਤੋਂ ਬਚਣ ਲਈ ਦੋ ਮਹੀਨਿਆਂ, ਜੁਲਾਈ ਤੇ ਅਗਸਤ ਦੀ ਥੋੜ੍ਹੀ ਜਿਹੀ ਢਿੱਲ ਦਿੱਤੀ ਗਈ ਹੈ | ਸਤੰਬਰ ਤੋਂ ਸਮੇਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ | ਏ. ਸੀ. ਹੋਟਲਾਂ ਨੂੰ ਰਾਹਤ ਦਿੰਦਿਆਂ ਕੌਾਸਿਲ ਨੇ ਮੌਜੂਦਾ 5000 ਦੀ ਬਜਾਏ 7500 ਰੁਪਏ ਦੇ ਬਿੱਲ 'ਤੇ 28 ਫ਼ੀਸਦ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਹੈ | ਇਸ ਦਾ ਮਤਲਬ 2500 ਤੋਂ 7500 ਤਕ ਦੇ ਬਿੱਲਾਂ 'ਤੇ 18 ਫ਼ੀਸਦੀ ਟੈਕਸ ਲੱਗੇਗਾ | ਕੌਾਸਿਲ ਨੇ ਲਾਟਰੀਆਂ 'ਤੇ ਟੈਕਸ ਨੂੰ ਵੀ ਦੋ ਹਿੱਸਿਆਂ 'ਚ ਵੰਡਣ ਦਾ ਫ਼ੈਸਲਾ ਕੀਤਾ ਹੈ | ਸਰਕਾਰ ਵਲੋਂ ਚਲਾਈਆਂ ਜਾਂਦੀਆਂ ਲਾਟਰੀਆਂ 'ਤੇ 12 ਫ਼ੀਸਦ ਜਦਕਿ ਸਰਕਾਰ ਤੋਂ ਅਧਿਕਾਰਤ ਲਾਟਰੀਆਂ 'ਤੇ 28 ਫ਼ੀਸਦ ਟੈਕਸ ਲੱਗੇਗਾ | ਇਸ ਤੋਂ ਇਲਾਵਾ ਇਸ ਨੇ ਮੁਨਾਫਾਖੋਰੀ ਵਿਰੋਧੀ ਨਿਯਮ ਸਮੇਤ 6 ਨਿਯਮਾਂ ਨੂੰ ਹਰੀ ਝੰਡੀ ਦਿੱਤੀ ਹੈ | ਸ੍ਰੀ ਜੇਤਲੀ ਨੇ ਅੱਗੇ ਕਿਹਾ ਕਿ ਉਹ ਆਸਵੰਦ ਹਨ ਕਿ ਅਸੀਂ ਇਸ ਨਿਯਮ (ਮੁਨਾਫਾਖੋਰੀ ਵਿਰੋਧੀ) ਨੂੰ ਵਰਤਣ ਲਈ ਮਜ਼ਬੂਰ ਨਹੀਂ ਹੋਵਾਂਗੇ | ਸ੍ਰੀ ਜੇਤਲੀ ਨੇ ਸਪਸ਼ਟ ਕੀਤਾ ਕਿ ਕਈ ਕੰਪਨੀਆਂ ਅਤੇ ਵਪਾਰੀਆਂ ਨੇ ਤਿਆਰੀ ਦੀ ਘਾਟ ਦਾ ਮੁੱਦਾ ਚੁੱਕਿਆ ਸੀ | ਸਾਡੇ ਕੋਲ ਜੀ. ਐਸ. ਟੀ. ਨੂੰ ਲਾਗੂ ਕਰਨ ਤੋਂ ਅੱਗੇ ਪਾਉਣ ਲਈ ਖੁਲ੍ਹਾ ਸਮਾਂ ਨਹੀਂ | ਵਸਤਾਂ ਅਤੇ ਸੇਵਾਵਾਂ ਟੈਕਸ (ਜੀ. ਐਸ. ਟੀ.) 30 ਜੂਨ ਨੂੰ ਅੱਧੀ ਰਾਤ ਤੋਂ ਬਾਅਦ ਇਕ ਜੁਲਾਈ ਨੂੰ ਲਾਗੂ ਹੋ ਜਾਵੇਗਾ |
ਸੂਤਰਾਂ ਨੇ ਦੱਸਿਆ ਕਿ ਮੁਨਾਫਾਖੋਰੀ ਵਿਰੋਧੀ ਪੰਜ ਮੈਂਬਰੀ ਅਥਾਰਟੀ ਤਿੰਨ ਮਹੀਨਿਆਂ ਵਿਚ ਕਾਇਮ ਕੀਤੀ ਜਾਵੇਗੀ ਜਿਹੜੀ ਜ਼ੁਰਮਾਨੇ ਬਾਰੇ ਫ਼ੈਸਲਾ ਕਰੇਗੀ | ਜਿਥੋਂ ਤਕ ਈ-ਵੇਅ ਬਿੱਲ ਦਾ ਸਬੰਧ ਹੈ, ਇਸ ਮੁੱਦੇ 'ਤੇ ਕੌਾਸਿਲ ਵਿਚ ਮਤਭੇਦ ਬਣੇ ਹੋਏ ਸਨ ਜਿਸ ਕਾਰਨ ਸੂਬਿਆਂ ਨੂੰ ਆਪਣੀ ਮੌਜੂਦਾ ਪ੍ਰਣਾਲੀ ਜਾਰੀ ਰੱਖਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਗਿਆ | ਹੁਣ ਕੌਾਸਿਲ ਈ-ਵੇਅ ਬਿੱਲ ਨਿਯਮਾਂ ਬਾਰੇ 30 ਜੂਨ ਨੂੰ ਜਾਂ ਇਸ ਤੋਂ ਪਿੱਛੋਂ ਹੋਣ ਵਾਲੀ ਅਗਲੀ ਮੀਟਿੰਗ ਵਿਚ ਫ਼ੈਸਲਾ ਲਵੇਗੀ | ਈ-ਵੇਅ ਬਿੱਲ ਨਿਯਮਾਂ ਮੁਤਾਬਕ 50 ਹਜ਼ਾਰ ਮੁੱਲ ਵਾਲੀ ਕੋਈ ਵੀ ਵਸਤੂ ਨੂੰ ਸੂਬੇ ਦੇ ਅੰਦਰ ਅਤੇ ਸੂਬੇ ਤੋਂ ਬਾਹਰ ਲਿਜਾਣ ਲਈ ਜੀ. ਐਸ. ਟੀ. ਨੈੱਟਵਰਕ ਨਾਲ ਰਜਿਸਟਰਡ ਹੋਣਾ ਜ਼ਰੂਰੀ ਹੈ | ਕਾਰੋਬਾਰਾਂ ਦੀ ਰਜਿਸਟਰੇਸ਼ਨ ਸਬੰਧੀ ਸ੍ਰੀ ਜੇਤਲੀ ਨੇ ਦੱਸਿਆ ਕਿ ਕੁਲ 80.91 ਲੱਖ ਕਰਦਾਤਾਵਾਂ ਵਿੱਚੋਂ 65.6 ਲੱਖ ਜਾਂ 81.1 ਫ਼ੀਸਦ ਮੌਜੂਦਾ ਐਕਸਾਈਜ਼, ਸੇਵਾ ਕਰ ਅਤੇ ਵੈਟ ਕਰਦਾਤਾ ਪਹਿਲਾਂ ਹੀ ਜੀ. ਐਸ. ਟੀ. ਨੈੱਟਵਰਕ ਪੋਰਟਲ ਨਾਲ ਜੁੜ ਗਏ ਹਨ | ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਜਿਹੜੀ 15 ਜੂਨ ਬੰਦ ਕਰ ਦਿੱਤੀ ਸੀ 25 ਜੂਨ ਨੂੰ ਮੁੜ ਖੋਲ੍ਹੀ ਜਾਵੇਗੀ ਅਤੇ ਪ੍ਰਕਿਰਿਆ ਤਸੱਲੀਬਖਸ਼ ਚਲ ਰਹੀ ਹੈ | ਸੂਬਾ ਜੀ. ਐਸ. ਟੀ. ਬਿੱਲ ਪਾਸ ਕਰਨ ਸਬੰਧੀ ਸ੍ਰੀ ਜੇਤਲੀ ਨੇ ਕਿਹਾ ਕਿ ਹੁਣ ਤਕ ਸਿਰਫ ਤਿੰਨ ਸੂਬੇ ਬਚੇ ਹਨ ਜਿਨ੍ਹਾਂ ਨੇ ਅਜੇ ਐਸ.ਜੀ. ਐਸ. ਟੀ. ਪਾਸ ਨਹੀਂ ਕੀਤਾ | ਤਾਮਿਲਨਾਡੂ ਦੀ ਕਲ੍ਹ ਮੀਟਿੰਗ ਹੋ ਰਹੀ ਹੈ, ਪੱਛਮੀ ਬੰਗਾਲ ਨੇ ਪਹਿਲਾਂ ਹੀ ਆਰਡੀਨੈਂਸ ਜਾਰੀ ਕਰ ਦਿੱਤਾ ਹੈ | ਉਹ ਆਸ ਕਰਦੇ ਹਨ ਕਿ ਪੰਜਾਬ ਤੇ ਕੇਰਲਾ ਵੀ ਇਸ ਨੂੰ ਪਾਸ ਕਰ ਦੇਣਗੇ | ਕੇਵਲ ਜੰਮੂ ਤੇ ਕਸ਼ਮੀਰ ਸੂਬਾ ਹੀ ਬਾਕੀ ਰਹਿ ਜਾਵੇਗਾ ਜਿਥੇ ਐਸ. ਜੀ. ਐਸ. ਟੀ. ਪਾਸ ਨਹੀਂ ਹੋਇਆ |

ਪੁਰਤਗਾਲ 'ਚ ਜੰਗਲ ਨੂੰ ਲੱਗੀ ਅੱਗ-62 ਮੌਤਾਂ

ਪੇਨੇਲਾ (ਪੁਰਤਗਾਲ), 18 ਜੂਨ (ਏ. ਐਫ. ਪੀ.)-ਕੇਂਦਰੀ ਪੁਰਤਗਾਲ ਵਿਚ ਜੰਗਲ ਨੂੰ ਲੱਗੀ ਅੱਗ ਕਾਰਨ 62 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ 'ਚੋਂ ਬਹੁਤੇ ਆਪਣੀਆਂ ਕਾਰਾਂ ਅੰਦਰ ਬੈਠੇ ਹੀ ਝੁਲਸੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ | ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਲਈ ਕਲ੍ਹ ਲੱਗਭੱਗ 900 ਅੱਗ ਬੁਝਾਊ ਅਮਲੇ ਦੇ ਮੈਂਬਰ ਅਤੇ 300 ਮੋਟਰ ਗੱਡੀਆਂ ਭੇਜੀਆਂ ਗਈਆਂ ਸਨ ਜਿਹੜੀ ਕੋਇੰਬਰਾ ਤੋਂ 50 ਕਿਲੋਮੀਟਰ ਦੂਰ ਪੇਟਰੋਗਾਓ ਗਰਾਂਡ ਦੀ ਨਗਰ ਕੌਾਸਿਲ ਦੇ ਖੇਤਰ ਵਿਚ ਪੈਂਦੇ ਲੱਗ ਗਈ | ਭਾਵੁਕ ਦਿਸ ਰਹੇ ਪ੍ਰਧਾਨ ਮੰਤਰੀ ਐਨਟੋਨੀਓ ਕੋਸਟਾ ਨੇ ਕਿਹਾ ਕਿ ਬਦਕਿਸਮਤੀ ਨਾਲ ਇਹ ਸਭਾ ਤੋਂ ਵੱਡਾ ਦੁਖਾਂਤ ਹੈ ਜਿਹੜਾ ਪਿਛਲੇ ਸਾਲਾਂ ਦੌਰਾਨ ਅਸੀਂ ਜੰਗਲਾਂ ਨੂੰ ਲੱਗੀ ਅੱਗ ਸਮੇਂ ਦੇਖੇ ਹਨ | ਲਿਸਬਨ ਨੇੜੇ ਸਿਵਲ ਸੁਰੱਖਿਆ ਹੈਡਕੁਆਟਰਜ਼ ਵਿਖੇ ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ | ਉਨ੍ਹਾਂ ਲੋਕਾਂ ਨੂੰ ਬਚਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਹੜੇ ਅਜੇ ਵੀ ਖਤਰੇ ਵਿਚ ਘਿਰੇ ਹੋ ਸਕਦੇ ਹਨ | ਪੁਰਤਗਾਲ ਵਿਚ ਲੂ ਦਾ ਕਹਿਰ ਚਲ ਰਿਹਾ ਹੈ ਅਤੇ ਦੇਸ਼ ਦੇ ਕਈ ਖੇਤਰਾਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਹੈ | ਕੇਂਦਰੀ ਗ੍ਰਹਿ ਸਕੱਤਰ ਜਾਰਜ ਗੋਮਸ ਨੇ ਕਿਹਾ ਕਿ 57 ਵਿਅਕਤੀਆਂ ਦੀ ਸੜਨ ਨਾਲ ਮੌਤ ਹੋਈ ਹੈ ਇਨ੍ਹਾਂ 'ਚੋਂ ਬਹੁਤੇ ਆਪਣੀਆਂ ਕਾਰਾਂ ਵਿਚ ਫਸੇ ਰਹਿ ਗਏ | ਘੱਟੋ ਘੱਟ 62 ਵਿਅਕਤੀ ਜ਼ਖ਼ਮੀ ਹੋਏ ਹਨ |

ਤਿੰਨ ਸੜਕ ਹਾਦਸਿਆਂ 'ਚ 10 ਮੌਤਾਂ

ਜਲੰਧਰ, 18 ਜੂਨ (ਅਜੀਤ ਬਿਊਰੋ)-ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਵਾਪਰੇ ਸੜਕ ਹਾਦਸਿਆਂ 'ਚ 10 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ | ਮਲਸੀਆਂ ਨੇੜੇ ਵਾਪਰੇ ਹਾਦਸੇ 'ਚ ਦੋ ਬੱਚਿਆਂ ਸਮੇਤ ਚਾਰ ਦੀ ਮੌਤ, ਫਿਰੋਜ਼ਪੁਰ ਨੇੜੇ ਵਾਪਰੇ ਹਾਦਸੇ 'ਚ ਪਤੀ-ਪਤਨੀ ਸਮੇਤ 3 ਮੌਤਾਂ ਜਦਕਿ ਪੱਟੀ ਨੇੜੇ ਵਾਪਰੇ ਹਾਦਸੇ 'ਚ ਦੋ ਬੱਚਿਆਂ ਸਮੇਤ 3 ਜਣਿਆਂ ਦੀ ਮੌਤ ਹੋ ਗਈ |
ਮਲਸੀਆਂ ਨੇੜੇ ਦੋ ਬੱਚਿਆਂ ਸਮੇਤ 4 ਦੀ ਮੌਤ
ਮਲਸੀਆਂ, 18 ਜੂਨ (ਸੁਖਦੀਪ ਸਿੰਘ) -ਨਜ਼ਦੀਕੀ ਪਿੰਡ ਰੂਪੇਵਾਲ ਵਿਖੇ ਮਲਸੀਆਂ-ਲੋਹੀਆਂ ਰੋਡ 'ਤੇ ਅੱਜ ਇਕ ਟਰੱਕ ਤੇ ਮਹਿੰਦਰਾ ਜ਼ਾਈਲੋ ਗੱਡੀ ਦੀ ਹੋਈ ਆਹਮੋ-ਸਾਹਮਣੀ ਟੱਕਰ 'ਚ ਦੋ ਬੱਚਿਆਂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਕਰੀਬ 12:30 ਵਜੇ ਇਕ ਕਾਲੇ ਰੰਗ ਦੀ ਮਹਿੰਦਰਾ ਜ਼ਾਈਲੋ ਗੱਡੀ ਨੰ: ਪੀ.ਬੀ.08-ਬੀ.ਜੇ.-8333 ਲੋਹੀਆਂ ਤੋਂ ਮਲਸੀਆਂ ਆ ਰਹੀ ਸੀ, ਜਿਸ 'ਚ ਦੋ ਬੱਚਿਆਂ ਸਮੇਤ 11 ਵਿਅਕਤੀ ਸਵਾਰ ਸਨ | ਇਹ ਗੱਡੀ ਜਦੋਂ ਮਲਸੀਆਂ-ਲੋਹੀਆਂ ਸੜਕ 'ਤੇ ਪਿੰਡ ਰੂਪੇਵਾਲ ਦਾਣਾ ਮੰਡੀ ਨਜ਼ਦੀਕ ਪਹੁੰਚੀ ਤਾਂ ਉਹ ਮਲਸੀਆਂ ਵੱਲੋਂ ਆ ਰਹੇ ਤੇਜ਼ ਰਫ਼ਤਾਰ  ਟਰੱਕ ਨੰ: ਪੀ.ਬੀ.02-ਜੇ.-9981 ਨਾਲ ਜਾ ਟਕਰਾਈ | ਟੱਕਰ ਇਨੀ ਭਿਆਨਕ ਸੀ ਕਿ ਮਹਿੰਦਰਾ ਜ਼ਾਈਲੋ ਗੱਡੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ | ਹਾਦਸੇ ਤੋਂ ਬਾਅਦ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਰੁਪਿੰਦਰ ਸਿੰਘ, ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ਼ ਏ.ਐਸ.ਆਈ. ਰਘੁਵੀਰ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਟੀਮ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਰਾਹਗੀਰਾਂ ਤੇ ਜੇ.ਸੀ.ਬੀ. ਮਸ਼ੀਨਾਂ ਦੀ ਸਹਾਇਤਾ ਨਾਲ ਗੱਡੀ 'ਚ ਬੁਰੀ ਤਰ੍ਹਾਂ ਫਸੇ ਗੱਡੀ ਚਾਲਕ ਰਣਜੀਤ ਸਿੰਘ ਤੇ ਪਰਮਿੰਦਰ ਕੌਰ ਨੂੰ ਗੱਡੀ ਕੱਟ ਕੇ ਬਾਹਰ ਕੱਢਿਆ, ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ | ਗੱਡੀ 'ਚ ਸਵਾਰ 9 ਜ਼ਖ਼ਮੀਆਂ 'ਚੋਂ 2 ਬੱਚਿਆਂ ਨੂੰ ਨਿੱਜੀ ਹਸਪਤਾਲ ਨਕੋਦਰ ਦਾਖਲ ਕਰਵਾਇਆ ਗਿਆ, ਜਿਥੇ ਦੋਵਾਂ ਬੱਚਿਆਂ ਦੀ ਇਲਾਜ਼ ਦੌਰਾਨ ਮੌਤ ਹੋ ਗਈ | ਇਨ੍ਹਾਂ 'ਚੋਂ 7 ਜਖਮੀਆਂ ਨੂੰ ਮੁਢਲੀ ਸਹਾਇਤਾ ਉਪਰੰਤ ਜਲੰਧਰ ਰੈਫਰ ਕਰ ਦਿੱਤਾ ਗਿਆ | ਹਾਦਸੇ ਦੀ ਜਾਂਚ ਕਰ ਰਹੇ ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ਼ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਪੁਲਿਸ ਵੱਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ | ਮਰਨ ਵਾਲਿਆਂ 'ਚ ਰਣਜੀਤ ਸਿੰਘ ਗੱਡੀ ਚਾਲਕ, ਪਰਮਿੰਦਰ ਕੌਰ ਤੇ ਬੱਚੇ ਸੁਖਦੀਪ ਸਿੰਘ, ਜਪਪ੍ਰੀਤ ਸਿੰਘ ਸ਼ਾਮਿਲ ਹਨ | ਜ਼ਖ਼ਮੀਆਂ ਦੀ ਪਹਿਚਾਣ ਗੁਰਜਿੰਦਰ ਕੌਰ, ਗੁਰਬਚਨ ਕੌਰ, ਗੁਰਲੀਨ ਕੌਰ, ਕਰਨਵੀਰ ਸਿੰਘ, ਬਲਜੀਤ ਕੌਰ, ਜੋਪਿੰਦਰਜੀਤ ਸਿੰਘ, ਬਲਜੀਤ ਕੌਰ ਵਜੋਂ ਹੋਈ ਹੈ | ਜ਼ਾਾਈਲੋ ਗੱਡੀ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ ਤੇ ਗੱਡੀ 'ਚ ਸਵਾਰ ਲੋਕ ਪਿੰਡ ਨੰਗਲ ਲੁਬਾਣਾ (ਕਪੂਰਥਲਾ) ਦੇ ਰਹਿਣ ਵਾਲੇ ਹਨ ਤੇ ਮੋਗੇ ਕਿਸੇ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਜਾ ਰਹੇ ਸਨ |

ਫਿਰੋਜ਼ਪੁਰ ਨੇੜੇ ਪਤੀ-ਪਤਨੀ ਸਮੇਤ 3 ਮੌਤਾਂ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ

ਫ਼ਿਰੋਜ਼ਪੁਰ/ਕੱੁਲਗੜ੍ਹੀ, 18 ਜੂਨ (ਜਸਵਿੰਦਰ ਸਿੰਘ ਸੰਧੂ, ਸੁਖਜਿੰਦਰ ਸਿੰਘ ਸੰਧੂ)-ਮਾਤਾ ਚਿੰਤਪੁਰਨੀ ਤੋਂ ਦਰਸ਼ਨ-ਦੀਦਾਰੇ ਕਰਕੇ ਵਾਪਸ ਪਰਤ ਰਿਹਾ ਇਕ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ | ਗੱਡੀ 'ਚ ਸਵਾਰ ਪਤੀ-ਪਤਨੀ ਸਮੇਤ 3 ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਤੇ 5 ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਹਾਦਸਾ ਵਾਪਰਨ ਦਾ ਕਾਰਨ ਡਰਾਇਵਰ ਵਰਿੰਦਰ ਕੁਮਾਰ ਨੂੰ ਨੀਂਦ ਆ ਜਾਣਾ ਦੱਸਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਕੈਨਾਲ ਕਾਲੋਨੀ  ਫ਼ਿਰੋਜ਼ਪੁਰ ਛਾਉਣੀ ਤੋਂ ਇਕ ਪਰਿਵਾਰ ਹਿਮਾਚਲ 'ਚ ਮਾਤਾ ਚਿੰਤਪੁਰਨੀ ਆਦਿ ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਗਿਆ ਸੀ, ਜੋ ਵਾਪਸ ਪਰਤ ਰਿਹਾ ਸੀ ਤਾਂ ਜ਼ੀਰਾ ਰੋਡ 'ਤੇ ਪੈਂਦੇ ਪਿੰਡ ਲੋਹਗੜ੍ਹ ਲਾਗੇ ਉਨ੍ਹਾਂ ਦੀ ਐਕਸ.ਯੂ.ਵੀ. ਮਹਿੰਦਰਾ ਗੱਡੀ ਸੜਕ ਕੰਢੇ ਇਕ ਸਫ਼ੈਦੇ ਨਾਲ ਜਾ ਟਕਰਾਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ 'ਚ ਵਰਿੰਦਰ ਕੁਮਾਰ ਉਰਫ਼ ਸੂਰਜ (40) ਪੱੁਤਰ ਨਾਨਕ ਚੰਦ, ਉਸ ਦੀ ਪਤਨੀ ਪੁਸ਼ਪਾ (38), ਭਰਜਾਈ ਮਨੀਸ਼ਾ (35) ਪਤਨੀ ਅਸ਼ੋਕ ਕੁਮਾਰ ਵਾਸੀ ਕੈਨਾਲ ਕਾਲੋਨੀ ਫ਼ਿਰੋਜ਼ਪੁਰ ਛਾਉਣੀ ਦੀ ਮੌਤ ਹੋ ਗਈ, ਜਦਕਿ ਅਸ਼ੋਕ ਕੁਮਾਰ ਪੱੁਤਰ ਸੋਮਨਾਥ, 7 ਸਾਲਾ ਅਸ਼ੀਸ਼ ਪੱੁਤਰ ਅਸ਼ੋਕ ਕੁਮਾਰ, ਕਸ਼ਯਪ (5) ਪੱੁਤਰ ਅਸ਼ੋਕ ਕੁਮਾਰ, ਲੀਜਾ (8) ਪਤਨੀ ਵਰਿੰਦਰ ਕੁਮਾਰ, ਲਵਪ੍ਰੀਤ ਪੱੁਤਰ ਵਰਿੰਦਰ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਫ਼ਿਰੋਜ਼ਪੁਰ ਸਿਵਲ ਹਸਪਤਾਲ ਵੱਲੋਂ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ, ਜਿੱਥੋਂ ਕੁਝ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਭੇਜ ਦਿੱਤਾ ਗਿਆ | ਹਾਦਸੇ 'ਚ ਮਾਰੇ ਗਏ ਵਰਿੰਦਰ ਕੁਮਾਰ ਨਹਿਰੀ ਮਹਿਕਮੇ 'ਚ ਤਾਰ ਬਾਬੂ ਸਨ ਅਤੇ ਆਪਣੇ ਪਰਿਵਾਰ ਤੇ ਆਪਣੇ ਚਾਚੇ ਦੇ ਪੱੁਤਰ ਅਸ਼ੋਕ ਕੁਮਾਰ ਦੇ ਪਰਿਵਾਰ ਨੂੰ ਲੈ ਕੇ ਮਾਤਾ ਦੇ ਦਰਸ਼ਨ ਲਈ ਗਏ ਸਨ | ਹਾਦਸੇ ਦੀ ਜਿਉਂ ਹੀ ਖ਼ਬਰ ਪਿੰਡ ਕੈਨਾਲ ਕਾਲੋਨੀ ਪਹੰੁਚੀ ਤਾਂ ਸੋਗ ਦੀ ਲਹਿਰ ਦੌੜ ਗਈ | ਭਾਜਪਾ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ, ਸਰਪੰਚ ਅਜਮੇਰ ਕੌਰ, ਅਵਨ ਸ਼ਰਮਾ, ਅਵਤਾਰ ਸਿੰਘ ਜੇ.ਈ., ਗੁਰਮੀਤ ਸਿੰਘ ਝੋਕ ਹਰੀ ਹਰ ਆਦਿ ਨੇ ਪੀੜਤ ਪਰਿਵਾਰ ਨਾਲ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ | ਸਿਵਲ ਹਸਪਤਾਲ 'ਚ ਮਿ੍ਤਕ ਦੇਹਾਂ ਦਾ ਪੋਸਟ ਮਾਰਟਮ ਕਰ ਦਿੱਤਾ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ 19 ਜੂਨ ਨੂੰ ਪਿੰਡ ਕੈਨਾਲ ਕਾਲੋਨੀ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ |

ਪੱਟੀ ਲਾਗੇ ਹਾਦਸੇ ਦੌਰਾਨ ਦੋ ਮਾਸੂਮ ਬੱਚਿਆਂ ਸਮੇਤ 3 ਦੀ ਮੌਤ

ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)¸ਪੱਟੀ ਤੋਂ ਤਰਨ ਤਾਰਨ ਰੋਡ 'ਤੇ ਸਥਿਤ ਮਾਹੀ ਰਿਜ਼ੋਰਟ ਨਜ਼ਦੀਕ ਮੋਟਰਸਾਈਕਲ ਤੇ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 2 ਮਾਸੂਮ ਬੱਚਿਆਂ ਸਮੇਤ 3 ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ, ਜੋ ਨਿਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ | ਜਾਣਕਾਰੀ ਅਨੁਸਾਰ ਪਿੰਡ ਲੌਹਕਾ ਦਾ ਵਸਨੀਕ ਜੋਗਾ ਸਿੰਘ ਪੁੱਤਰ ਸ਼ਿੰਦਰ ਸਿੰਘ ਆਪਣੀ ਭੈਣ ਗੁਰਮੀਤ ਕੌਰ, ਜੋ ਖੇਮਕਰਨ ਨਜ਼ਦੀਕ ਪਿੰਡ ਕਲਸ ਵਿਖੇ ਵਿਆਹੀ ਹੋਈ ਸੀ, ਤੇ ਉਸ ਦੇ ਮਾਸੂਮ ਬੱਚੇ ਸੁਖਮਨਦੀਪ ਸਿੰਘ (5) ਤੇ ਪਨੀਤ ਕੌਰ (2) ਨੂੰ ਛੁੱਟੀਆਂ ਹੋਣ
ਕਰਕੇ ਆਪਣੇ ਪਿੰਡ ਲੌਹਕਾ ਵਿਖੇ ਪਿੰਡ ਕਲਸ ਤੋਂ ਮੋਟਰਸਾਈਕਲ 'ਤੇ ਲੈ ਕੇ ਆ ਰਿਹਾ ਸੀ | ਜਦੋਂ ਉਹ ਪਿੰਡ ਕੈਰੋਂ ਨਜ਼ਦੀਕ ਮਾਹੀ ਰਿਜ਼ੋਰਟ ਪਾਸ ਪਹੁੰਚਿਆ ਤਾਂ ਅੱਗੋਂ ਗ਼ਲਤ ਸਾਈਡ 'ਤੇ ਆ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਨੰਬਰ ਪੀ.ਬੀ. 49 ਏ. 5336 ਨੇ ਇਨ੍ਹਾਂ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਜੋਗਾ ਸਿੰਘ ਤੇ ਸੁਖਮਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਨੀਤ ਕੌਰ ਤੇ ਇਸ ਦੀ ਮਾਂ ਗੁਰਮੀਤ ਕੌਰ ਗੰਭੀਰ ਜ਼ਖ਼ਮੀ ਹੋ ਗਈਆਂ, ਜਿੰਨਾਂ ਨੂੰ ਰਾਹਗੀਰਾਂ ਨੇ ਤੁਰੰਤ ਸਥਾਨਕ ਸ਼ਹਿਰ ਦੇ ਸੰਧੂ ਹਸਪਤਾਲ ਲਿਆਂਦਾ, ਜਿਥੇ ਮਾਸੂਮ ਲੜਕੀ ਪਨੀਤ ਕੌਰ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦੰਮ ਤੋੜ ਗਈ ਤੇ ਗੁਰਮੀਤ ਕੌਰ, ਜਿਸ ਦੇ ਸਿਰ 'ਤੇ ਗੱਭੀਰ ਸੱਟਾਂ ਹਨ ਤੇ ਇਕ ਸੱਜੀ ਬਾਂਹ ਟੁੱਟੀ ਹੋਈ ਹੈ, ਜਿੰਦਗੀ ਤੇ ਮੌਤ ਨਾਲ ਸੰਘਰਸ਼ ਕਰ ਰਹੀ ਹੈ | ਹਾਦਸੇ ਤੋਂ ਬਾਅਦ ਅਣਪਛਾਤਾ ਕਾਰ ਚਾਲਕ, ਜੋ ਇਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ, ਫਰਾਰ ਹੈ | ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਐੱਸ.ਐੱਚ.ਓ. ਰਜੇਸ਼ ਕੱਕੜ ਤੇ ਚੌਕੀ ਇੰਚਾਰਜ਼ ਕੈਰੋਂ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈਣ ਤੋਂ ਇਲਾਵਾ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ ਹੈ |
ਪਿੰਡ ਕਲਸ 'ਚ ਸੋਗ ਦੀ ਲਹਿਰ
ਖੇਮਕਰਨ, (ਰਾਕੇਸ਼ ਕੁਮਾਰ ਬਿੱਲਾ)-ਪੱਟੀ ਨੇੜੇ ਵਾਪਰੇ ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਤੇ ਉਨ੍ਹਾਂ ਦੇ ਮਾਮੇ ਦੀ ਮੌਤ ਹੋਣ ਕਾਰਨ ਸਰਹੱਦੀ ਪਿੰਡ ਕਲਸ 'ਚ ਸੋਗ ਦੀ ਲਹਿਰ ਦੌੜ ਗਈ ਹੈ | ਇਸ ਹਾਦਸੇ 'ਚ ਮਾਸੂਮ ਬੱਚਿਆਂ ਦੀ ਮਾਂ ਗੰਭੀਰ ਜ਼ਖ਼ਮੀ ਹਾਲਤ 'ਚ ਪੱਟੀ ਦੇ ਨਿੱਜੀ ਹਸਪਤਾਲ 'ਚ ਜੇਰੇ ਇਲਾਜ਼ ਹੈ | ਮਾਸੂਮ ਬੱਚਿਆਂ ਦੀਆਂ ਮਿ੍ਤਕ ਦੇਹਾਂ ਨੂੰ ਪਿੰਡ ਕਲਸ 'ਚ ਲਿਆ ਕੇ ਦੋਵਾਂ ਭੈਣ-ਭਰਾਵਾਂ ਦਾ ਇਕੱਠਿਆਂ ਦਾਹ ਸਸਕਾਰ ਪਿੰਡ ਦੇ ਸਮਸ਼ਾਨਘਾਟ 'ਚ ਕੀਤਾ ਗਿਆ | ਇਸ ਵਕਤ ਹਰ ਪਿੰਡ ਵਾਸੀ ਦੀਆਂ ਅੱਖਾਂ ਭਰ ਆਈਆਂ ਸਨ | ਪਿੰਡ ਵਾਸੀ ਸਾਬਕਾ ਸਰਪੰਚ ਹਰਮੰਦਰ ਸਿੰਘ ਕਲਸ, ਸਾਬਕਾ ਸਰਪੰਚ ਮੇਜਰ ਸਿੰਘ ਕਲਸ, ਰਛਪਾਲ ਸਿੰਘ ਕਲਸ, ਹਰਪਾਲ ਸਿੰਘ ਕਲਸ, ਕੁਲਦੀਪ ਸਿੰਘ ਵਿਰਕ, ਸੁਰਜੀਤ ਸਿੰਘ ਪਟਵਾਰੀ ਆਦਿ ਨੇ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ |

ਸੀ.ਬੀ.ਆਈ. ਵੱਲੋਂ ਰਿਸ਼ਵਤ ਮਾਮਲੇ 'ਚ ਕਰਨਲ ਸਮੇਤ 4 ਗਿ੍ਫ਼ਤਾਰ

ਨਵੀਂ ਦਿੱਲੀ, 18 ਜੂਨ (ਏਜੰਸੀ)-ਸੀ.ਬੀ.ਆਈ. ਨੇ ਪੁਣੇ ਆਧਾਰਿਤ ਇਕ ਨਿੱਜੀ ਕੰਪਨੀ ਨੂੰ ਰਿਸ਼ਵਤ ਲੈ ਕੇ ਚਟਾਨਾਂ ਤੋੜਨ ਵਾਲਾ ਸਾਜੋ-ਸਮਾਨ ਮੁਹੱਈਆ ਕਰਵਾਉਣ ਵਾਲੇ ਕਰਨਲ ਨੂੰ ਗਿ੍ਫ਼ਤਾਰ ਕੀਤਾ ਹੈ | ਜਾਂਚ ਏਜੰਸੀ ਵੱਲੋਂ ਇਸ ਨਿੱਜੀ ਕੰਪਨੀ ਦੇ ਤਿੰਨ ਹੋਰ ਅਧਿਕਾਰੀਆਂ ...

ਪੂਰੀ ਖ਼ਬਰ »

ਸਵਾਮੀ ਆਤਮਾਸਥਾਨੰਦਜੀ ਮਹਾਰਾਜ ਨਹੀਂ ਰਹੇ

ਕੋਲਕਾਤਾ, 18 ਜੂਨ (ਏਜੰਸੀ)-ਰਾਮਾਕਿ੍ਸ਼ਨ ਮੱਠ ਤੇ ਰਾਮਾਕਿ੍ਸ਼ਨ ਮਿਸ਼ਨ ਦੇ ਮੁਖੀ ਸਵਾਮੀ ਆਤਮਾਸਥਾਨੰਦਜੀ ਮਹਾਰਾਜ (98) ਦਾ ਅੱਜ ਹਸਪਤਾਲ 'ਚ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ | ਸਵਾਮੀਜੀ ਦਾ ਬੁਢਾਪੇ ਨਾਲ ਸੰਬੰਧਿਤ ਕਈ ਬਿਮਾਰੀਆਂ ਦਾ ਫਰਵਰੀ 2015 ਤੋਂ ...

ਪੂਰੀ ਖ਼ਬਰ »

ਸਹਾਰਨਪੁਰ ਸਟੇਸ਼ਨ 'ਤੇ ਪੰਜਾਬ ਤੋਂ ਗਈ ਲੜਕੀ ਨਾਲ ਸਮੂਹਿਕ ਜਬਰ ਜਨਾਹ

ਨਵੀਂ ਦਿੱਲੀ, 18 ਜੂਨ (ਏਜੰਸੀ)-ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਇਕ ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣਾ ਆਇਆ ਹੈ | ਪੁਲਿਸ ਨੇ ਜਬਰ ਜਨਾਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਤੀਜੇ ਦੋਸ਼ੀ ਦੀ ਭਾਲ ਜਾਰੀ ਹੈ | ਪੁਲਿਸ ...

ਪੂਰੀ ਖ਼ਬਰ »

ਕਸ਼ਮੀਰ 'ਚ ਸੈਨਾ ਦੇ ਕਾਫ਼ਲੇ 'ਤੇ ਹਮਲਾ

ਪੁਲਵਾਮਾ 'ਚ ਅਣਪਛਾਤੇ ਦੀ ਗੋਲੀ ਨਾਲ ਇਕ ਮਰਿਆ ਸ੍ਰੀਨਗਰ, 18 ਜੂਨ (ਏਜੰਸੀ)-ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਜ ਅੱਤਵਾਦੀਆਂ ਵੱਲੋਂ ਸੈਨਾ ਦੇ ਕਾਫਲੇ 'ਤੇ ਗੋਲੀਬਾਰੀ ਕੀਤੀ ਗਈ ਹੈ | ਪੁਲਿਸ ਮੁਤਾਬਿਕ ਅੱਤਵਾਦੀਆਂ ਨੇ ਜੰਮੂ-ਸ੍ਰੀਨਗਰ ਰਾਜਮਾਰਗ 'ਤੇ ਬਿਜਬੇਹਰਾ 'ਚ ...

ਪੂਰੀ ਖ਼ਬਰ »

ਕਸ਼ਮੀਰ 'ਚ ਹਾਲਾਤ ਨਾਲ ਨਜਿੱਠਣ ਲਈ ਜੰਮੂ-ਕਸ਼ਮੀਰ ਸਰਕਾਰ ਸਮਰੱਥ-ਰਿਜੀਜੂ

ਜੰਮੂ, 18 ਜੂਨ (ਪੀ. ਟੀ. ਆਈ.)-ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਵਾਦੀ ਵਿਚ ਹਾਲਾਤ ਨਾਲ ਨਜਿੱਠਣ ਦੇ ਲਈ ਪੂਰੀ ਤਰਾਂ ਨਾਲ ਸਮਰੱਥ ਹੈ | ਉਨ੍ਹਾਂ ਕਿਹਾ ਕਿ ਵਾਦੀ ਵਿਚ ਸ਼ਾਂਤੀ ਬਹਾਲੀ ਅਤੇ ਹਾਲਾਤ ਆਮ ਬਣਾਉਣ ਦੇ ਲਈ ਕੇਂਦਰ ਜੰਮੂ-ਕਸ਼ਮੀਰ ...

ਪੂਰੀ ਖ਼ਬਰ »

ਮਾਤਾ-ਪਿਤਾ ਲਈ ਲੜਕੀਆਂ ਕਰਦੀਆਂ ਹਨ ਪਿਆਰ ਦਾ ਬਲੀਦਾਨ-ਸੁਪਰੀਮ ਕੋਰਟ

ਨਵੀਂ ਦਿੱਲੀ, 18 ਜੂਨ (ਏਜੰਸੀ)-ਸੁਪਰੀਮ ਕੋਰਟ ਦੀ ਇੱਕ ਟਿੱਪਣੀ ਸਾਹਮਣੇ ਆਈ ਹੈ ਜਿਸ 'ਚ ਕਈ ਅਸਫ਼ਲ ਪ੍ਰੇਮ ਕਹਾਣੀਆਂ ਦਾ ਜੀਵਨ ਵਰਨਣ ਕੀਤਾ ਗਿਆ ਹੈ | ਸੁਪਰੀਮ ਕੋਰਟ ਅਨੁਸਾਰ ਭਾਰਤ 'ਚ ਮਾਤਾ-ਪਿਤਾ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਲਈ ਲੜਕੀਆਂ ਦਾ ਆਪਣੇ ਰਿਸ਼ਤਿਆਂ ਦਾ ...

ਪੂਰੀ ਖ਼ਬਰ »

ਜੀ.ਜੇ.ਐਮ. ਬੰਦ ਨੂੰ ਰਲਿਆ-ਮਿਲਿਆ ਹੰੁਗਾਰਾ

ਕੋਲਕਾਤਾ, 18 ਜੂਨ (ਰਣਜੀਤ ਸਿੰਘ ਲੁਧਿਆਣਵੀ)-ਵੱਖਰੇ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਅੱਜ ਗੋਰਖਾ ਜਨਮੁਕਤੀ ਮੋਰਚਾ ਵੱਲੋਂ ਦਿੱਤੇ ਅਣਮਿੱਥੇ ਸਮੇਂ ਲਈ ਦੁਆਰਸ ਬੰਦ ਦੇ ਸੱਦੇ ਨੂੰ ਰਲਿਆ-ਮਿਲਿਆ ਹੰੁਗਾਰਾ ਮਿਲਿਆ | ਸਖ਼ਤ ਸੁਰੱਖਿਆ ਹੇਠ ਗੋਰਖਾ ਜਨਮੁਕਤੀ ਮੋਰਚਾ ...

ਪੂਰੀ ਖ਼ਬਰ »

ਐਨ.ਡੀ.ਏ. 23 ਤੋਂ ਪਹਿਲਾਂ ਕਰੇਗੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਾ ਐਲਾਨ-ਨਾਇਡੂ

ਨਵੀਂ ਦਿੱਲੀ, 18 ਜੂਨ (ਏਜੰਸੀ)- ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਵੈਂਕਇਆ ਨਾਇਡੂ ਨੇ ਅੱਜ ਕਿਹਾ ਕਿ ਐਨ.ਡੀ.ਏ. ਰਾਸ਼ਟਰਪਤੀ ਆਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ 23 ਜੂਨ ਤੋਂ ਪਹਿਲਾਂ ਕਰ ਦੇਵੇਗੀ | ਸ੍ਰੀ ਨਾਇਡੂ ਲੋਕ ਜਨ ਸ਼ਕਤੀ ਪਾਰਟੀ (ਐਲ. ਜੇ. ਪੀ.) ਦੇ ਮੁਖੀ ...

ਪੂਰੀ ਖ਼ਬਰ »

ਈਰਾਨ ਵੱਲੋਂ ਸੀਰੀਆ 'ਚ ਆਈ. ਐਸ. ਦੇ ਟਿਕਾਣਿਆਂ 'ਤੇ ਹਮਲਾ

ਤਹਿਰਾਨ, 18 ਜੂਨ (ਏ. ਪੀ.)-ਈਰਾਨ ਦੇ ਸੁਰੱਖਿਆ ਬਲਾਂ ਅਨੁਸਾਰ ਬੀਤੇ ਦਿਨੀਂ ਤਹਿਰਾਨ ਵਿਚ ਹੋਏ ਹਮਲੇ ਦਾ ਬਦਲਾ ਲੈਣ ਦੇ ਲਈ ਅੱਜ ਈਰਾਨ ਵੱਲੋਂ ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਟਿਕਾਣਿਆਂ 'ਤੇ ਮਿਜ਼ਾਇਲਾਂ ਨਾਲ ਹਮਲਾ ਕੀਤਾ ਗਿਆ | ਸਥਾਨਕ ਖਬਰ ਏਜੰਸੀਆਂ ...

ਪੂਰੀ ਖ਼ਬਰ »

ਅਬੂ ਸਲੇਮ ਨੇ ਪੁਰਤਗਾਲ ਵਾਪਸੀ ਲਈ ਯੂਰਪੀਅਨ ਯੂਨੀਅਨ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ

ਮੁੰਬਈ, 18 ਜੂਨ (ਏਜੰਸੀਅ ਾਂ)-ਗੈਂਗਸਟਰ ਅਬੂ ਸਲੇਮ ਜੋ ਕਿ ਇਸ ਹਫ਼ਤੇ ਅਦਾਲਤ ਵੱਲੋਂ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਦੋਸ਼ੀ ਠਹਿਰਾਇਆ ਗਿਆ ਹੈ, ਨੇ ਯੂਰਪੀਅਨ ਯੂਨੀਅਨ ਦੀ ਅਦਾਲਤ ਵਿਚ ਅਰਜ਼ੀ ਲਾ ਕੇ ਮੰਗ ਕੀਤੀ ਹੈ ਕਿ ਉਸ ਨੂੰ ਪੁਰਤਗਾਲ ਵਾਪਸ ਭੇਜਿਆ ਜਾਵੇ ਜਿਥੋਂ ਕਿ ...

ਪੂਰੀ ਖ਼ਬਰ »

ਖੁੰਢ-ਚਰਚਾ

ਟਿੱਪਰਾਂ ਦੀ ਦਹਿਸ਼ਤ ਸੜਕਾਂ 'ਤੇ ਮਿੱਟੀ ਨਾਲ ਭਰੇ ਟਿੱਪਰਾਂ ਦੀ ਦਹਿਸ਼ਤ ਨਾਲ ਲੋਕ ਘਬਰਾਏ ਹੋਏ ਹਨ | ਇਨ੍ਹਾਂ ਟਿੱਪਰਾਂ 'ਚ ਮਿੱਟੀ ਮਨਜ਼ੂਰਸ਼ੁਦਾ ਲੋਡ ਤੋਂ ਕਿਤੇ ਵੱਧ ਭਰੀ ਹੁੰਦੀ ਹੈ | ਲੋਕਾਂ ਦਾ ਮੰਨਣਾ ਹੈ ਕਿ ਸੜਕਾਂ 'ਤੇ ਦੌੜਦੇ ਇਨ੍ਹਾਂ ਟਿੱਪਰਾਂ ਦਾ ਕੋਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX