ਤਾਜਾ ਖ਼ਬਰਾਂ


ਰੇਰਾ ਵੱਲੋਂ ਰੀਅਲ ਅਸਟੇਟ ਇਸ਼ਤਿਹਾਰਾਂ ਵਿਚ ਰਜਿਸਟਰੇਸ਼ਨ ਨੰਬਰ ਦਰਸਾਉਣ ਦੀਆਂ ਹਦਾਇਤਾਂ
. . .  14 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਮਾਨ) - 'ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ), ਪੰਜਾਬ ਨੇ ਰੀਅਲ ਅਸਟੇਟ ਨਾਲ ਸਬੰਧਿਤ ਸਾਰੇ ਇਸ਼ਤਿਹਾਰਾਂ ਵਿਚ ਅਥਾਰਿਟੀ ਵੱਲੋਂ ਜਾਰੀ ਕੀਤਾ ਰਜਿਸਟਰੇਸ਼ਨ ਨੰਬਰ ਦਰਸਾਉਣ ਦੀਆਂ...
ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ 'ਚ ਧਮਾਕਾ, 3 ਦੀ ਮੌਤ
. . .  25 minutes ago
ਕਾਬੁਲ, 20 ਫਰਵਰੀ - ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ 'ਚ ਹੋਏ ਧਮਾਕੇ 'ਚ 3 ਦੀ ਲੋਕਾਂ ਦੀ ਮੌਤ ਹੋਈ ਹੈ। ਜਦਕਿ 2 ਹੋਰ...
ਜੰਮੂ-ਕਸ਼ਮੀਰ 'ਚ ਦੁਪਹਿਰ 12.41 'ਤੇ ਆਇਆ 3.3 ਤੀਬਰਤਾ ਵਾਲਾ ਭੁਚਾਲ
. . .  about 1 hour ago
ਰਾਜਾਸਾਂਸੀ: ਅੰਮ੍ਰਿਤਸਰ-ਬਰਮਿੰਘਮ ਸਿੱਧੀ ਹਵਾਈ ਉਡਾਣ ਮੁੜ ਹੋਈ ਸ਼ੁਰੂ
. . .  56 minutes ago
ਅਜਨਾਲਾ, 20 ਫਰਵਰੀ (ਹੇਰ, ਖੀਵਾ)-ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਸਿੱਧੀ ਹਵਾਈ ਉਡਾਣ ਅੱਜ ਸ਼ੁਰੂ ਹੋ ਗਈ।ਜਿਸ ਦਾ ਰਸਮੀ ਉਦਘਾਟਨ ਅੱਜ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ...
ਬੈਂਸ ਕੁੱਟਮਾਰ ਮਾਮਲੇ 'ਚ ਕੜਵਲ ਤੇ ਗੁਰਪ੍ਰੀਤ ਗੋਪੀ 'ਤੇ ਮਾਮਲਾ ਦਰਜ
. . .  about 2 hours ago
ਲੁਧਿਆਣਾ, 20 ਫਰਵਰੀ (ਪਰਮਿੰਦਰ ਅਹੂਜਾ)- ਬੈਂਸ ਕੁੱਟਮਾਰ ਮਾਮਲੇ 'ਚ ਪੁਲਿਸ ਨੇ ਸੀਨੀਅਰ ਕਾਂਗਰਸੀ ਆਗੂ ਕਰਮਲਜੀਤ ਸਿੰਘ ਕੜਵਲ ਤੇ ਕੌਂਸਲਰ ਦੀ ਚੋਣ ਲੜ ਰਹੀ ਮਹਿਲਾ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ...
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ
. . .  about 2 hours ago
ਮੁੰਬਈ, 20 ਫਰਵਰੀ- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਥੇ ਇੰਡੀਆ-ਕੈਨੇਡਾ ਵਾਰਤਾ 2018 ਤਹਿਤ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਤੋਂ ਇਲਾਵਾ...
ਟਰੂਡੋ ਨੇ ਮੁੰਬਈ ਵਿਖੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ
. . .  about 2 hours ago
ਮੁੰਬਈ, 20 ਫਰਵਰੀ(ਸਤਪਾਲ ਜੌਹਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਇਸ ਮੌਕੇ ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸੇਕਰਨ, ਇੰਨਫੋਇਸਸ ਦੇ ਮੁੱਖ...
ਪੀ.ਐਨ.ਬੀ.ਤੇ ਗੀਤਾਂਜਲੀ ਦੇ 30 ਕਰਮਚਾਰੀ ਸੀਬੀਆਈ ਦੇ ਮੁੰਬਈ ਦਫ਼ਤਰ ਪਹੁੰਚੇ
. . .  about 3 hours ago
ਟਰੂਡੋ ਅੱਜ ਦੁਪਹਿਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 3 hours ago
ਲਿਪ ਤੇ ਆਪ ਵਰਕਰ ਅੱਜ ਕਰਨਗੇ ਲੁਧਿਆਣਾ 'ਚ ਪ੍ਰਦਰਸ਼ਨ
. . .  about 4 hours ago
ਸੀਰੀਆ 'ਚ ਫ਼ੌਜੀ ਗੋਲਾਬਾਰੀ 'ਚ 94 ਨਾਗਰਿਕਾਂ ਦੀ ਮੌਤ
. . .  about 4 hours ago
ਕਮਲ ਹਸਨ ਦੀ ਪਾਰਟੀ ਲਾਂਚਿੰਗ ਸਮਾਰੋਹ 'ਚ ਪਹੁੰਚਣਗੇ ਕੇਜਰੀਵਾਲ
. . .  about 4 hours ago
ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਛੁਪਣਗਾਹ ਤੋਂ ਹਥਿਆਰ ਕੀਤੇ ਬਰਾਮਦ
. . .  about 5 hours ago
ਜੂਨੀਅਰ ਟਰੰਪ ਭਾਰਤ ਪੁੱਜੇ
. . .  about 6 hours ago
ਸਰਹੱਦ 'ਤੇ ਬੀ ਐੱਸ ਐੱਫ ਵੱਲੋਂ ਪਾਕਿ ਤਸਕਰ ਢੇਰ
. . .  about 6 hours ago
ਮਟਰ ਪ੍ਰੋਸੈਸਿੰਗ ਫ਼ੈਕਟਰੀ 'ਚ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਦੀ ਮੌਤ, 11 ਜ਼ਖ਼ਮੀ
. . .  about 6 hours ago
ਟਰੂਡੋ ਅੱਜ ਫ਼ਿਲਮੀ ਸਿਤਾਰਿਆਂ ਨਾਲ ਕਰਨਗੇ ਮੁਲਾਕਾਤ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਪਟਨਾ ਨਜ਼ਦੀਕ ਬੱਸ ਹਾਦਸੇ 'ਚ 7 ਦੀ ਮੌਤ , 25 ਜ਼ਖ਼ਮੀ
. . .  1 day ago
ਅਸੀਂ ਅਖੰਡ ਭਾਰਤ ਦਾ ਸਮਰਥਨ ਕਰਦੇ ਹਾਂ- ਟਰੂਡੋ
. . .  1 day ago
ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਲੁੱਟੇ 5 ਲੱਖ
. . .  1 day ago
ਸਾਂਝੇ ਮੁਹਿੰਮ ਦੌਰਾਨ 12 ਨਕਸਲੀ ਗ੍ਰਿਫ਼ਤਾਰ
. . .  1 day ago
ਛੱਤੀਸਗੜ੍ਹ ਵਿਧਾਨ ਸਭਾ 'ਚੋਂ 30 ਵਿਧਾਇਕ ਮੁਅੱਤਲ
. . .  1 day ago
ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ 3 ਨਾਗਰਿਕ ਜ਼ਖ਼ਮੀ
. . .  1 day ago
ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ
. . .  1 day ago
21 ਨੂੰ ਹੋਵੇਗੀ ਕੈਪਟਨ-ਟਰੂਡੋ ਮੁਲਾਕਾਤ
. . .  1 day ago
ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੜ ਬਣੇ ਸਕੱਤਰ
. . .  1 day ago
ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਬੈਂਕ ਘੁਟਾਲੇ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
. . .  1 day ago
ਝੁੱਗੀ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਸਿੱਧੂ ਤੇ ਜਾਖੜ ਨੇ ਫ਼ਰੀਦਕੋਟ ਵਿਖੇ 216 ਕਰੋੜ ਦੇ ਸੀਵਰੇਜ ਪ੍ਰੋਜੈਕਟ ਕਰਵਾਏ ਸ਼ੁਰੂ
. . .  1 day ago
ਕੈਪਟਨ-ਟਰੂਡੋ ਮੁਲਾਕਾਤ 'ਤੇ ਸਸਪੈਂਸ ਅਜੇ ਵੀ ਜਾਰੀ
. . .  1 day ago
ਜਸਟਿਸ ਲੋਯਾ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨੂੰ
. . .  1 day ago
ਬੈਂਕ ਦਾ ਸਟਾਕ ਰੂਮ ਤੋੜ ਕੇ 5 ਲੱਖ 61 ਦੀ ਲੁੱਟ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਹਮਸਫ਼ਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਕਾਰ ਤੇ ਬੁਲਟ ਮੋਟਰਸਾਈਕਲ ਦੀ ਭਿਆਨਕ ਟੱਕਰ-1 ਦੀ ਮੌਤ, 1 ਜ਼ਖ਼ਮੀ

ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਜਠੇਰਿਆਂ ਦੇ ਸਥਾਨ 'ਤੇ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ 'ਚੋਂ ਸੜਕ ਹਾਦਸੇ 'ਚ 1 ਦੀ ਮੌਤ ਅਤੇ 1 ਗੰਭੀਰ ਜ਼ਖ਼ਮੀ ਹੋ ਗਿਆ | ਥਾਣਾ ਮੇਹਟੀਆਣਾ ਪੁਲਿਸ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਦੇ ਕਰੀਬ 4:30 ਵਜੇ ਸਿਮਰਨਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਅਕਾਲਗੜ੍ਹ ਨਵਾਂ ਪਿੰਡ (ਕਪੂਰਥਲਾ) ਬੁਲਟ ਮੋਟਰਸਾਈਕਲ ਨੰਬਰ ਪੀ.ਬੀ. 09ਏ.-9871, ਜਿਸ ਨੂੰ ਸਿਮਰਨਜੀਤ ਸਿੰਘ ਚਲਾ ਰਿਹਾ ਸੀ ਆਪਣੇ ਜਠੇਰਿਆਂ ਦੇ ਸਥਾਨ ਪਿੰਡ ਗੀਗਨੋਵਾਲ ਤੋਂ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੇ ਸਨ | ਜਦੋਂ ਉਹ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਸਥਿਤ ਸੱਗੀ ਪੈਲੇਸ ਪਿੰਡ ਡਵਿੱਡਾ ਰਿਹਾਣਾ ਨਜ਼ਦੀਕ ਪਹੁੰਚੇ ਤਾਂ ਹੁਸ਼ਿਆਰਪੁਰ ਵੱਲੋਂ ਹੀ ਫਗਵਾੜਾ ਵੱਲ ਨੂੰ ਜਾ ਰਹੀ ਸਵਿਫ਼ਟ ਕਾਰ ਨੰ: ਪੀ.ਬੀ. 10ਡੀ.ਐੱਸ.-9191, ਜਿਸ ਨੂੰ ਸੰਜੇ ਪੁੱਤਰ ਰਾਜ ਕੁਮਾਰ ਵਾਸੀ ਹੈਬੋਵਾਲ (ਲੁਧਿਆਣਾ) ਚਲਾ ਰਿਹਾ ਸੀ ਦੀ ਸਾਈਡ ਵੱਜਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਸਫ਼ੈਦੇ ਦੇ ਦਰੱਖਤਾਂ ਨਾਲ ਜਾ ਟਕਰਾਇਆ | ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਤੇ ਕਾਰ ਵੀ ਨੁਕਸਾਨੀ ਗਈ | ਥਾਣਾ ਮੇਹਟੀਆਣਾ ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਮੋਟਰਸਾਈਕਲ ਸਵਾਰਾਂ ਨੂੰ ਪਿੰਡ ਅੱਤੋਵਾਲ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਸਿਮਰਨਜੀਤ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ, ਜਿਸ ਦੀ ਜ਼ਖ਼ਮਾਂ ਦੀ ਤਾਬ ਨਾਲ ਝੱਲਦਿਆਂ ਰਸਤੇ 'ਚ ਹੀ ਮੌਤ ਹੋ ਗਈ, ਜਦਕਿ ਮਨਪ੍ਰੀਤ ਸਿੰਘ ਉਕਤ ਹਸਪਤਾਲ 'ਚ ਜ਼ੇਰੇ ਇਲਾਜ ਹੈ | ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

3 ਸਾਲ ਤੋਂ ਇਰਾਕ 'ਚ ਬੰਦੀ ਬਣਾਏ ਪਤੀ ਦੀ ਘਰ ਵਾਪਸੀ ਦੀ ਉਡੀਕ 'ਚ ਹੈ ਅਨੀਤਾ ਰਾਣੀ

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਜੂਨ, 2014 ਵਿਚ ਇਰਾਕ 'ਚ ਅੱਤਵਾਦੀ ਜਥੇਬੰਦੀ ਆਈ. ਐੱਸ.ਆਈ.ਐੱਸ. ਵੱਲੋਂ ਬੰਦੀ ਬਣਾਏ 39 ਭਾਰਤੀਆਂ ਵਿਚ ਸ਼ਾਮਿਲ ਗੁਰਦੀਪ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਜੈਤਪੁਰ (ਮਾਹਿਲਪੁਰ) ਦੀ ਪਤਨੀ ਅਨੀਤਾ ਰਾਣੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗ਼ਲਾ ਕੇ ਭਜਾਉਣ ਸਬੰਧੀ ਕੇਸ ਦਰਜ

ਦਸੂਹਾ, 18 ਜੂਨ (ਭੁੱਲਰ)-ਦਸੂਹਾ ਪੁਲਿਸ ਨੇ ਨਬਾਲਗ ਨੂੰ ਵਰਗ਼ਲਾ ਕੇ ਭਜਾਉਣ ਸਬੰਧੀ ਕੇਸ ਦਰਜ ਕੀਤਾ ਹੈ | ਐੱਸ ਐੱਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਘੋਗਰਾ ਦੀ ਇਕ ਨਾਬਾਲਗ ਲੜਕੀ ਨੂੰ ਰਣਜੀਤ ਸਿੰਘ, ਕਮਲਜੀਤ ਸਿੰਘ ਅਤੇ ਬੱਬੂ ਪਤਨੀ ਗੋਰਾ ਆਦਿ ਵਿਆਹ ਦਾ ਝਾਂਸਾ ...

ਪੂਰੀ ਖ਼ਬਰ »

4 ਬੱਕਰੀਆਂ ਚੋਰੀ

ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਪਿੰਡ ਮੁੱਖਲਿਆਣਾ ਤੇ ਕੂਕੋਵਾਲ ਤੋਂ 4 ਬੱਕਰੀਆਂ ਚੋਰੀ ਹੋਣ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਪਿੰਡ ਮੁੱਖਲਿਆਣਾ 'ਚ ਸਥਿਤ ਗੁੱਜਰਾਂ ਦੇ ਡੇਰੇ 'ਚੋਂ ਮੱਖਣ ਗੁੱਜਰ ਦੀਆਂ 2 ਬੱਕਰੀਆਂ ਅਤੇ ਪਿੰਡ ...

ਪੂਰੀ ਖ਼ਬਰ »

ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨਾਮਜ਼ਦ

ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਛਬੀਲ ਤੋਂ ਮਿੱਠਾ ਜਲ ਲੈ ਕੇ ਘਰ ਪਰਤ ਰਹੀ ਇਕ ਨੌਜਵਾਨ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਿਖ਼ਲਾਫ਼ ਥਾਣਾ ਮੇਹਟੀਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਮੁਤਾਬਿਕ ਪਿੰਡ ਫੁਗਲਾਣਾ ...

ਪੂਰੀ ਖ਼ਬਰ »

ਸਰਾਫ਼ਾ ਦੁਕਾਨਾਂ 21 ਤੋਂ ਪੰਜ ਦਿਨ ਲਈ ਬੰਦ ਰਹਿਣਗੀਆਂ

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਗੜ੍ਹਸ਼ੰਕਰ ਦੇ ਸਰਾਫ਼ਾ ਦੁਕਾਨਦਾਰਾਂ ਵੱਲੋਂ ਪੰਜ ਦਿਨਾਂ ਲਈ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ | ਗੜ੍ਹਸ਼ੰਕਰ ਸਰਾਫ਼ਾ ਐਸੋਸੀਏਸ਼ਨ ਦੇ ਸੈਕਟਰੀ ਰਾਕੇਸ਼ ਕਪੂਰ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ 21 ਜੂਨ ਤੋਂ 25 ਜੂਨ ...

ਪੂਰੀ ਖ਼ਬਰ »

ਜੋੜ ਮੇਲਾ ਧੂਮ-ਧਾਮ ਨਾਲ ਮਨਾਇਆ

ਦਸੂਹਾ, 18 ਜੂਨ (ਕੌਸ਼ਲ)-108 ਉਦਾਸੀ ਗੱਦੀ ਦੇ ਮਾਲਕ ਭਗਵਾਨ ਸ੍ਰੀ ਚੰਦਰ 108 ਡੇਰਾ ਨਾਗਾ ਬਾਬਾ ਸ਼ਰਧਾ ਦਾਸ, ਮਸਤ ਬਾਬਾ ਚਰਨ ਦਾਸ ਦੀ ਜਗ੍ਹਾ 'ਤੇ ਗੱਦੀ ਨਸ਼ੀਨ ਮਹੰਤ ਸੁਰਜੀਤ ਦਾਸ ਵੱਲੋਂ ਡੇਰਾ ਮਾਨਗੜ੍ਹ ਨੇੜੇ ਰੰਧਾਵਾ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਪ੍ਰਸਿੱਧ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਨੀਂਹ ਪੱਥਰ ਸੰਤ ਬਾਬਾ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਰੱਖਿਆ

ਐਮਾਂ ਮਾਂਗਟ, 18 ਜੂਨ (ਗੁਰਾਇਆ)-ਐਮਾਂ ਮਾਂਗਟ ਅਧੀਨ ਪੈਂਦੇ ਕਸਬਾ ਨਰਾਇਣ ਕੁਟੀਆ ਪਿੰਡ ਨਰਾਇਣਗੜ੍ਹ ਵਿਖੇ ਰੱਖੇ ਅਖੰਡ ਪਾਠ ਦੀ ਲੜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ | ਜਿਸ 'ਚ ਸੰਤ ਜਗੀਰ ਸਿੰਘ ਮਹਿੰਦੀਪੁਰ ਵਾਲਿਆਂ ਨੇ ਅਤੇ ਸੰਤ ਬਾਬਾ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਸੰਗਤ ਸਿੰਘ ਗਿਲਜੀਆਂ ਵੱਲੋਂ ਟਾਂਡਾ ਵਿਖੇ ਗਰੀਨ ਪੰਜਾਬ ਮਿਸ਼ਨ ਦਾ ਆਗਾਜ਼

ਟਾਂਡਾ ਉੜਮੁੜ, 18 ਜੂਨ (ਸੁਖਨਿੰਦਰ ਸਿੰਘ ਕਲੋਟੀ)-ਗਰੀਨ ਪੰਜਾਬ ਮਿਸ਼ਨ ਦੇ ਸਬੰਧ ਵਿਚ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਵਾਰਡ 11 ਤੋਂ ਆਪਣੇ ਹੱਥੀਂ ਬੂਟਾ ਲਗਾ ਕੇ ਮਿਸ਼ਨ ਦੀ ਸ਼ੁਰੂਆਤ ਕੀਤੀ | ਵਾਰਡ ਦੇ ਕੌਾਸਲਰ ਗੁਰਸੇਵਕ ਮਾਰਸ਼ਲ ਦੀ ਅਗਵਾਈ 'ਚ ਹੋਏ ਪ੍ਰੋਗਰਾਮ ...

ਪੂਰੀ ਖ਼ਬਰ »

ਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ 'ਚ ਯੋਗ ਕੈਂਪ

ਟਾਂਡਾ ਉੜਮੁੜ, 18 ਜੂਨ (ਸੁਖਨਿੰਦਰ ਸਿੰਘ ਕਲੋਟੀ)-ਵਿੱਦਿਅਕ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਹਿਬਾਜ਼ਪੁਰ ਟਾਂਡਾ ਵਿਖੇ ਸਕੂਲ ਪ੍ਰਬੰਧਕਾਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ 'ਚ ਯੋਗ ਕੈਂਪ ਲਗਾਇਆ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ...

ਪੂਰੀ ਖ਼ਬਰ »

ਪਿੰਡ ਖੁਣ-ਖੁਣ ਕਲਾਂ ਵਿਖੇ ਬਾਬਾ ਪਿਪਲੀ ਨੂੰ ਸਮਰਪਿਤ ਸਮਾਗਮ

ਦਸੂਹਾ, 18 ਜੂਨ (ਭੁੱਲਰ)- ਪਿੰਡ ਖੁਣ-ਖੁਣ ਕਲਾਂ ਵਿਖੇ ਬਾਬਾ ਪਿਪਲੀ ਨੂੰ ਸਮਰਪਿਤ ਮੁੱਖ ਸੇਵਾਦਾਰ ਬਲਬੀਰ ਸਿੰਘ ਫ਼ੌਜੀ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ | ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ...

ਪੂਰੀ ਖ਼ਬਰ »

ਸ਼ਹੀਦ ਦੇ ਪਰਿਵਾਰ ਨਾਲ ਮੁੱਖ ਮੰਤਰੀ ਦੇ ਸਲਾਹਕਾਰ ਨੇ ਦੁੱਖ ਸਾਂਝਾ ਕੀਤਾ

ਹਾਜੀਪੁਰ, 18 ਜੂਨ (ਰਣਜੀਤ ਸਿੰਘ, ਪੁਨੀਤ ਭਾਰਦਵਾਜ)- ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਰਾਜੋਰੀ ਸੈਕਟਰ 'ਚ 8 ਸਿੱਖ ਰੈਜੀਮੈਂਟ ਦਾ ਜਵਾਨ ਬਖ਼ਤਾਵਰ ਸਿੰਘ ਸ਼ਹੀਦ ਹੋ ਗਿਆ ਸੀ, ਅੱਜ ਸ਼ਹੀਦ ਦੇ ਘਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਜਤਿੰਦਰ ਸਿੰਘ ...

ਪੂਰੀ ਖ਼ਬਰ »

ਅਕਾਲ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਕ੍ਰਿਕਟ ਟੂਰਨਾਮੈਂਟ

ਦਸੂਹਾ, 18 ਜੂਨ (ਕੌਸ਼ਲ)-ਅਕਾਲ ਯੂਥ ਵੈੱਲਫੇਅਰ ਸੁਸਾਇਟੀ ਦਸੂਹਾ ਵੱਲੋਂ ਬਲਾਕ ਸੰਮਤੀ ਸਟੇਡੀਅਮ ਦਸੂਹਾ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਅਕਾਲੀ ਆਗੂ ਗੁਰਪੀ੍ਰਤ ਸਿੰਘ ਬਿੱਕਾ ਚੀਮਾ ਨੇ ਮੁੱਖ ਮਹਿਮਾਨ ਵਜੋਂ ਪਹੰੁਚ ਕੇ ਕੀਤਾ | ...

ਪੂਰੀ ਖ਼ਬਰ »

ਕਾਲਰਾ 'ਚ ਸਾਲਾਨਾ ਜੋੜ ਮੇਲਾ 24 ਨੂੰ

ਪੱਸੀ ਕੰਢੀ, 18 ਜੂਨ (ਰਜਪਾਲਮਾ)-ਪਿੰਡ ਕਾਲਰਾ ਵਿਖੇ ਹਜ਼ਰਤ ਪੀਰ ਬਾਬਾ ਚਮਨ ਸ਼ਾਹ ਚਿਸ਼ਤੀ ਸਾਬਰੀ ਦੇ ਦਰਬਾਰ 'ਤੇ 22ਵਾਂ ਵਿਸ਼ਾਲ ਸਾਲਾਨਾ ਜੋੜ ਮੇਲਾ 24 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੇ ਮੁੱਖ ਮਹਿਮਾਨ ਸੰਗਤ ਸਿੰਘ ਗਿਲਜੀਆਂ ...

ਪੂਰੀ ਖ਼ਬਰ »

ਪਿੰਡ ਦਵਾਖਰੀ ਵਿਖੇ ਅਧਿਆਪਕਾ ਜਸਦੀਪ ਕੌਰ ਦਾ ਸਸਕਾਰ

ਦਸੂਹਾ, 18 ਜੂਨ (ਭੁੱਲਰ)-ਸਰਕਾਰੀ ਐਲੀਮੈਂਟਰੀ ਸਕੂਲ ਧੁੱਗਾ ਕਲਾ ਵਿਖੇ ਬਤੌਰ ਈ. ਟੀ. ਟੀ. ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਅਧਿਆਪਕਾ ਜਸਦੀਪ ਕੌਰ ਦਾ ਪਿੰਡ ਦਵਾਖਰੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦਾ ਦਿਹਾਂਤ ਦਿਲ ਦੀ ਗਤੀ ਰੁਕ ਜਾਣ ਕਾਰਨ ਹੋਇਆ ...

ਪੂਰੀ ਖ਼ਬਰ »

ਸਬ-ਯੂਨੀਅਰ ਦੋਆਬਾ ਕੱਪ ਸਮਰ ਲੀਗ ਦਾ ਖੇਡ ਸਟੇਡੀਅਮ ਚੱਬੇਵਾਲ 'ਚ ਉਦਘਾਟਨ

ਚੱਬੇਵਾਲ, 18 ਜੂਨ (ਸਖ਼ੀਆ)-ਸਬ-ਯੂਨੀਅਰ ਦੋਆਬਾ ਕੱਪ ਸਮਰ ਲੀਗ ਅੰਡਰ-12 ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਚੱਬੇਵਾਲ ਦੇ ਸਹਿਯੋਗ ਨਾਲ ਖੇਡ ਸਟੇਡੀਅਮ ਚੱਬੇਵਾਲ ਵਿਖੇ ਕਰਵਾਈ ਗਈ, ਜਿਸ ਦਾ ਉਦਘਾਟਨ ਜਥੇ: ਨਿਰਮਲ ਸਿੰਘ ਭੀਲੋਵਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਨੇ ਸਮੱਸਿਆਵਾਂ ਸੁਣੀਆਂ

ਤਲਵਾੜਾ, 18 ਜੂਨ (ਮਹਿਤਾ)-ਵਿਧਾਇਕ ਹਲਕਾ ਦਸੂਹਾ ਸ੍ਰੀ ਅਰੁਣ ਡੋਗਰਾ ਮਿੱਕੀ ਨੇ ਆਪਣੇ ਜੱਦੀ ਪਿੰਡ ਭੋਲ ਪਲਾਹੜ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਵੱਡੀ ਗਿਣਤੀ 'ਚ ਪਹੁੰਚੇ ਹਲਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਬਹੁਤ ਹੀ ਧਿਆਨ ਨਾਲ ਸੁਣਿਆਂ | ਵਿਧਾਇਕ ਡੋਗਰਾ ਪੰਜਾਬ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼-ਸਮਾਜ ਸੇਵਕ ਉੱਜਲ ਸਿੰਘ ਧੁੱਗਾ

ਸ਼ਾਮਚੁਰਾਸੀ-ਧਾਰਮਿਕ ਸੰਸਕਾਰਾਂ ਅਤੇ ਸਮਾਜ ਦੀ ਸੇਵਾ 'ਚ ਕਾਰਜਸ਼ੀਲ ਉੱਜਲ ਸਿੰਘ ਧੁੱਗਾ ਦਾ ਜਨਮ ਪਿਤਾ ਉਜਾਗਰ ਸਿੰਘ ਅਤੇ ਮਾਤਾ ਅਮਰ ਕੌਰ ਦੀ ਕੁੱਖੋਂ ਹਲਕਾ ਸ਼ਾਮਚੁਰਾਸੀ ਦੇ ਪਿੰਡ ਧੁੱਗਾ (ਨਜ਼ਦੀਕ ਨੈਣੋਵਾਲ) ਵਿਖੇ ਹੋਇਆ | ਆਪ ਨੇ ਆਪਣੀ ਮੈਟਿ੍ਕ ਤੱਕ ਦੀ ...

ਪੂਰੀ ਖ਼ਬਰ »

ਮੀਰੀ ਪੀਰੀ ਸੇਵਾ ਸਿਮਰਨ ਕਲੱਬ ਵੱਲੋਂ ਸਿਮਰਨ ਸਾਧਨਾ ਸਮਾਗਮ

ਹਰਿਆਣਾ, 18 ਜੂਨ (ਹਰਮੇਲ ਸਿੰਘ ਖੱਖ)-ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ.ਹੁਸ਼ਿਆਰਪੁਰ ਵੱਲੋਂ ਭਾਈ ਘਨ੍ਹੱਈਆ ਜੀ ਨਿਸ਼ਕਾਮ ਸੇਵਕ ਸਭਾ ਹਰਿਆਣਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 'ਸਿਮਰਨ ਸਾਧਨਾ ਗੁਰਮਤਿ ਸਮਾਗਮ' ਗੁਰਦੁਆਰਾ ਸ੍ਰੀ ਗੁਰੂ ਸਿੰਘ ...

ਪੂਰੀ ਖ਼ਬਰ »

ਮਾਤਾ ਕਮਲਜੀਤ ਕੌਰ ਸੋਢੀ ਦਾ ਸਸਕਾਰ ਅੱਜ

ਹਰਿਆਣਾ, 18 ਜੂਨ (ਹਰਮੇਲ ਸਿੰਘ ਖੱਖ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਆਗੂ ਚਰਨਜੀਤ ਸਿੰਘ ਰੂਬੀ ਸੋਢੀ ਤੇ ਪ੍ਰਵਾਸੀ ਭਾਰਤੀ ਪਿ੍ਤਪਾਲ ਸਿੰਘ ਸੋਢੀ ਦੀ ਮਾਤਾ ਅਤੇ ਪੰਚਾਇਤ ਸੰਮਤੀ ਮੈਂਬਰ ਤੇ ਸਰਪੰਚ ਜਗਜੀਤ ਕੌਰ ਸੋਢੀ ਦੀ ਸੱਸ ਕਮਲਜੀਤ ਕੌਰ ਸੋਢੀ ਦਾ ਦਿਹਾਂਤ ਬੀਤੀ ...

ਪੂਰੀ ਖ਼ਬਰ »

17ਵੀਂ ਫੁੱਟਬਾਲ ਸਮਰ ਲੀਗ 'ਚ ਰਹੱਲੀ ਦੀ ਟੀਮ ਜੇਤੂ

ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਡੀਅਮ ਠੱਕਰਵਾਲ 'ਚ ਦੋਆਬਾ ਫੁੱਟਬਾਲ ਵੈੱਲਫੇਅਰ ਕਲੱਬ ਬੱਡੋਂ ਵੱਲੋਂ 17ਵੀਂ ਸਾਲਾਨਾ ਸਮਰ ਲੀਗ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ | ਇਸ ਸਮਰ ਲੀਗ ਦੇ ਮੁਕਾਬਲੇ 1 ਜੂਨ ਤੋਂ 17 ਜੂਨ ਤੱਕ ...

ਪੂਰੀ ਖ਼ਬਰ »

ਦੋ ਦਿਨਾ ਜੋੜ ਮੇਲਾ 22 ਤੋਂ

ਬੁੱਲ੍ਹੋਵਾਲ, 18 ਜੂਨ (ਜਸਵੰਤ ਸਿੰਘ)-ਪਿੰਡ ਕੂੰਟ ਵਿਖੇ ਬਾਬਾ ਰੌਸ਼ਨ ਸ਼ਾਹ ਬਲੀ ਦੀ ਦਰਗਾਹ ਤੇ ਦੋ ਦਿਨਾਂ ਜੋੜ ਮੇਲਾ 22 ਅਤੇ 23 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਕੈਪਟਨ ਰਾਮ ਮੂਰਤੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ...

ਪੂਰੀ ਖ਼ਬਰ »

ਚੌਟਾਲਾ ਕੋਆਰਡੀਨੇਸ਼ਨ ਸੈੱਲ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ

ਅੱਡਾ ਸਰਾਂ, 18 ਜੂਨ (ਹਰਜਿੰਦਰ ਸਿੰਘ ਮਸੀਤੀ)-ਕਾਂਗਰਸ ਪਾਰਟੀ ਨੇ ਯੂਥ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਚੌਟਾਲਾ ਨੂੰ ਕਾਂਗਰਸ ਦੇ ਪਬਲਿਕ ਕੋਆਰਡੀਨੇਸ਼ਨ ਸੈੱਲ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਸੈੱਲ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚਾਵਲਾ ਨੇ ...

ਪੂਰੀ ਖ਼ਬਰ »

ਮਾਤਾ ਕਮਲਜੀਤ ਕੌਰ ਸੋਢੀ ਦਾ ਸਸਕਾਰ ਅੱਜ

ਹਰਿਆਣਾ, 18 ਜੂਨ (ਹਰਮੇਲ ਸਿੰਘ ਖੱਖ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਆਗੂ ਚਰਨਜੀਤ ਸਿੰਘ ਰੂਬੀ ਸੋਢੀ ਤੇ ਪ੍ਰਵਾਸੀ ਭਾਰਤੀ ਪਿ੍ਤਪਾਲ ਸਿੰਘ ਸੋਢੀ ਦੀ ਮਾਤਾ ਅਤੇ ਪੰਚਾਇਤ ਸੰਮਤੀ ਮੈਂਬਰ ਤੇ ਸਰਪੰਚ ਜਗਜੀਤ ਕੌਰ ਸੋਢੀ ਦੀ ਸੱਸ ਕਮਲਜੀਤ ਕੌਰ ਸੋਢੀ ਦਾ ਦਿਹਾਂਤ ਬੀਤੀ ...

ਪੂਰੀ ਖ਼ਬਰ »

ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਾਇਆ

ਅੱਡਾ ਸਰਾਂ, 18 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਸੀਕਰੀ ਦੇ ਸਿਹਤ ਕੇਂਦਰ ਵਿਖੇ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਮਲੇਰੀਏ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ | ਐਚ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਲੇਰੀਆ ਇਕੱਠੇ ਹੋਣ ਵਾਲੇ ਪਾਣੀ 'ਚ ਪੈਦਾ ਹੋਣ ਵਾਲੇ ...

ਪੂਰੀ ਖ਼ਬਰ »

ਸੂਫ਼ੀ ਸੱਭਿਆਚਾਰਕ ਮੇਲਾ ਅੱਜ

ਬੱੁਲ੍ਹੋਵਾਲ, 18 ਜੂਨ (ਜਸਵੰਤ ਸਿੰਘ)-ਸੱਯਦ ਸਰਦਾਰ ਬਾਬਾ ਅਲੀ ਸਾਹ ਨੂੰ ਸਮਰਪਿਤ 18ਵਾਂ ਸੂਫ਼ੀ ਸੱਭਿਆਚਾਰਕ ਮੇਲਾ 19 ਜੂਨ ਨੂੰ ਖ਼ਾਨਗਾਹ ਯੂਥ ਕਲੱਬ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਪਿੰਡ ਫੱਤੋਵਾਲ ਵੱਲੋਂ ਕਰਵਾਇਆ ਜਾ ਰਿਹਾ ਹੈ | ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ...

ਪੂਰੀ ਖ਼ਬਰ »

5178 ਮਾਸਟਰ ਕੇਡਰ ਯੂਨੀਅਨ ਵੱਲੋਂ ਵਿਧਾਇਕ ਡਾ: ਰਾਜ ਕੁਮਾਰ ਨੂੰ ਮੰਗ ਪੱਤਰ

ਬੁੱਲ੍ਹੋਵਾਲ, 18 ਜੂਨ (ਜਸਵੰਤ ਸਿੰਘ)-ਮਾਸਟਰ ਕੇਡਰ ਯੂਨੀਅਨ 5178 ਦੇ ਨੁਮਾਇੰਦਿਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ | ਤੇਜਵਿੰਦਰ ਸਿੰਘ ਡੀ.ਪੀ.ਈ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 9 ਸਤੰਬਰ 2012 ...

ਪੂਰੀ ਖ਼ਬਰ »

ਦੋ ਦਿਨਾ ਜੋੜ ਮੇਲਾ 21 ਤੋਂ

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਪਿੰਡ ਪੁਰਖੋਵਾਲ ਵਿਖੇ ਬਾਬਾ ਮਾਧੋਆਣਾ ਦੇ ਅਸਥਾਨ 'ਤੇ ਸਾਲਾਨਾ ਮੇਲਾ 21 ਅਤੇ 22 ਜੂਨ ਨੂੰ ਲੱਗ ਰਿਹਾ ਹੈ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ 21 ਜੂਨ ਨੂੰ ਮਹਿਫ਼ਲ-ਏ-ਕੱਵਾਲ, ਨਿਸ਼ਾਨ ਸਾਹਿਬ ਦੀ ਰਸਮ ਤੋਂ ਬਾਅਦ ਬੱਲੀ ਬੈਂਸ ਤੇ ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ ਅੱਜ ਤੋਂ

ਨਸਰਾਲਾ, 18 ਜੂਨ (ਸਤਵੰਤ ਸਿੰਘ ਥਿਆੜਾ)-ਚੜ੍ਹਦੀਕਲਾ ਸੇਵਕ ਜਥੇ ਵੱਲੋਂ ਸੰਗਤ ਅਤੇ ਸ਼ਹੀਦ ਭਗਤ ਸਿੰਘ ਦਸਤਾਰ ਅਕੈਡਮੀ ਦੇ ਸਹਿਯੋਗ ਨਾਲ ਮੁਫ਼ਤ ਦਸਤਾਰ ਸਿਖਲਾਈ ਕੈਂਪ ਅਤੇ ਸੁੰਦਰ ਦਸਤਾਰ ਮੁਕਾਬਲੇ ਗੁਰਦੁਆਰਾ ਸਿੰਘ ਸਭਾ ਪਿੰਡ ਢੋਡੋਮਾਜਰਾ ਵਿਖੇ 19 ਤੋਂ 24 ਜੂਨ ਤੱਕ ...

ਪੂਰੀ ਖ਼ਬਰ »

ਡਾਕ ਵਿਭਾਗ ਵੱਲੋਂ ਛੋਟੀਆਂ ਬੱਚਤਾਂ ਸਬੰਧੀ ਜਾਗਰੂਕ ਕੈਂਪ

ਸ਼ਾਮਚੁਰਾਸੀ, 18 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-ਭਾਰਤੀ ਡਾਕ ਵਿਭਾਗ ਵੱਲੋਂ ਪਿੰਡ ਸਾਂਧਰਾ ਵਿਖੇ ਛੋਟੀਆਂ ਬੱਚਤਾਂ ਸਬੰਧੀ ਵਿਸ਼ੇਸ਼ ਕੈਂਪ ਇੰਸਪੈਕਟਰ ਧੀਰਜ ਵਾਸੂਦੇਵਾ ਅਤੇ ਪੋਸਟ ਮਾਸਟਰ ਪਿ੍ਤਪਾਲ ਸਿੰਘ ਦੀ ਅਗਵਾਈ 'ਚ ਲਗਾਇਆ ਗਿਆ | ਕੈਂਪ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਬਾਬਾ ਭੋਲਾ ਗਿਰ ਦੇ ਸਥਾਨ 'ਤੇ ਝੰਡੇ ਚੜ੍ਹਾਏ

ਪੱਸੀ ਕੰਢੀ, 18 ਜੂਨ (ਜਗਤਾਰ ਸਿੰਘ)-ਦਰਬਾਰ ਸ੍ਰੀ ਬਾਲਾ ਵੱਲੋਂ ਮੁੱਖ ਸੇਵਾਦਾਰ ਡਾ: ਰਾਮਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਭੋਲਾ ਗਿਰ ਦੇ ਸਥਾਨ 'ਤੇ ਝੰਡੇ ਚੜ੍ਹਾਏ ਗਏ | ਇਸ ਖ਼ੁਸ਼ੀ ਦੇ ਮੌਕੇ 'ਤੇ ਦਰਬਾਰ ਸ੍ਰੀ ਬਾਲਾ ਦੀ ...

ਪੂਰੀ ਖ਼ਬਰ »

ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮੂੰਗਫਲੀ ਦੀ ਕਾਸ਼ਤ ਸਬੰਧੀ ਕਿਸਾਨ ਗੋਸ਼ਟੀ

ਗੜ੍ਹਦੀਵਾਲਾ, 18 ਜੂਨ (ਚੱਗਰ)-ਪਿੰਡ ਮਸਤੀਵਾਲ, ਸ਼ੇਖ਼ਾਂ, ਰਾਮ ਟਟਵਾਲੀ, ਰਘਵਾਲ, ਪੰਡੋਰੀ ਅਟਵਾਲ, ਟੈਂਟਪਾਲ, ਢੋਲਬਾਹਾ ਆਦਿ ਮੂੰਗਫਲੀ ਦੇ ਮੋਢੀ ਪਿੰਡਾਂ ਦੇ ਕਿਸਾਨਾਂ ਨੂੰ ਮੂੰਗਫਲੀ ਦੀ ਸਫਲ ਕਾਸ਼ਤ ਸਬੰਧੀ ਜਾਣਕਾਰੀ ਦੇਣ ਲਈ ਲਈ ਪੰਜਾਬ ਐਗਰੀਕਲਚਰਲ ...

ਪੂਰੀ ਖ਼ਬਰ »

ਸੰਗਰਾਂਦ ਦਾ ਸੰਦੇਸ਼ ਸਮੇਂ ਨੂੰ ਸਮਝਣਾ ਅਤੇ ਜੀਵਨ ਨੂੰ ਮੰਨਣਾ-ਸੁਭੱਦਰ ਮੁੰਨੀ

ਮੁਕੇਰੀਆਂ, 18 ਜੂਨ (ਰਾਮਗੜ੍ਹੀਆ)-ਜੈਨ ਸਭਾ ਮੁਕੇਰੀਆਂ ਵਿਖੇ ਸੰਗਰਾਂਦ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਜੈਨ ਆਚਾਰੀਆ ਸੁਭੱਦਰ ਮੁੰਨੀ ਨੇ ਪ੍ਰਵਚਨਾਂ ਦੌਰਾਨ ਕਿਹਾ ਕਿ ਸੰਗਰਾਂਦ ਦਾ ਸੰਦੇਸ਼ ਸਮੇਂ ਨੂੰ ਸਮਝਣਾ ਅਤੇ ਜੀਵਨ ਨੂੰ ਮੰਨਣਾ ਹੈ | ਜੇਕਰ ਸਮੇਂ ਦਾ ਅਰਥ ...

ਪੂਰੀ ਖ਼ਬਰ »

ਪੀਰ ਬਾਬਾ ਸ਼ੇਖ਼ ਇਸਮਾਈਲ ਦੀ ਯਾਦ 'ਚ ਜੋੜ ਮੇਲਾ

ਕੋਟਫਤੂਹੀ, 18 ਜੂਨ (ਅਟਵਾਲ)-ਪਿੰਡ ਰਹੱਲੀ ਦੇ ਦਰਬਾਰ ਪੀਰ ਸ਼ੇਖ਼ ਇਸਮਾਈਲ ਦੀ ਦਰਗਾਹ 'ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬਾਬਾ ਰਣਜੀਤ ਸ਼ਾਹ ਦੀ ਅਗਵਾਈ ਹੇਠ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਸੰਗਤ ਵੱਲੋਂ ਚਾਦਰ, ਚਿਰਾਗ਼ 'ਤੇ ਝੰਡੇ ਦੀ ਰਸਮ ਤੋਂ ਉਪਰੰਤ ਮਾ: ਅਨੂਪ, ...

ਪੂਰੀ ਖ਼ਬਰ »

ਸਹਿਕਾਰੀ ਬੈਂਕਾਂ ਤੋਂ ਵਿੱਤੀ ਸਹਾਇਤਾ ਲੈਣ ਵਾਲੇ ਸ਼ਰਤਾਂ ਦੀ ਪਾਲਣਾ ਕਰਨ-ਮੋਹਨ ਲਾਲ

ਹਰਿਆਣਾ, 18 ਜੂਨ (ਹਰਮੇਲ ਸਿੰਘ ਖੱਖ)-ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਅਧੀਨ ਚੱਲ ਰਹੀਆਂ ਸਾਰੀਆਂ ਬੈਂਕਾਂ 'ਚ ਇਸ ਵਿੱਤੀ ਵਰੇ੍ਹ ਦੀ ਵਸੂਲੀ ਮੁਹਿੰਮ ਜ਼ੋਰ-ਸ਼ੋਰ ਨਾਲ ਚਲਾਈ ਜਾ ਰਹੀ ਹੈ ਤੇ ਇਨਾਂ ਬੈਂਕਾਂ ਤੋਂ ਵਿੱਤੀ ਸਹਾਇਤਾ ਲੈਣ ਵਾਲੇ ਸਾਰੇ ਲਾਭਪਾਤਰੀਆਂ ...

ਪੂਰੀ ਖ਼ਬਰ »

ਧਰਮ ਦੇ ਨਾਂਅ 'ਤੇ ਬਲੈਕਮੇਲ ਕਰਨ ਵਾਲਿਆਂ ਖਿਲਾਫ਼ ਹੈ ਰਾਜਪੂਤ ਸਭਾ-ਰਾਣਾ

ਹੁਸ਼ਿਆਰਪੁਰ, 18 ਜੂਨ (ਹਰਪ੍ਰੀਤ ਕੌਰ)-ਰਾਜਪੂਤ ਸਭਾ ਕਿਸੇ ਧਰਮ ਜਾਂ ਸੰਸਥਾ ਖਿਲਾਫ਼ ਨਹੀਂ ਪਰ ਉਨ੍ਹਾਂ ਕਥਿਤ ਧਰਮ ਦੇ ਠੇਕੇਦਾਰਾਂ ਖਿਲਾਫ਼ ਹੈ ਜੋ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਬਲੈਕਮੇਲ ਕਰਕੇ ਆਪਣੀਆਂ ਰੋਟੀਆਂ ਸੇਕਣ ਦਾ ਕੰਮ ਕਰ ਰਹੇ ਹਨ | ਅਜਿਹੇ ਲੋਕਾਂ ਨੂੰ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾਇਆ

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਗੁੱਜਰ ਸਪੋਰਟਸ ਕਲੱਬ ਪਿੰਡ ਟਿੱਬੀਆਂ ਵਲੋਂ ਗ੍ਰਾਮ ਪੰਚਾਇਤ ਤੇ ਬੱਲਡ ਡੋਨਰਜ਼ ਕੌਾਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਬਾਬਾ ਗੁਸਿਆਣਾ ਦੀ ਯਾਦ 'ਚ ਸਵੈ-ਇਛੁੱਕ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਲਵ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਅਖੰਡ ਕੀਰਤਨੀ ਜਥੇ ਵੱਲੋਂ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਰੈਣ ਸਬਾਈ ਕੀਰਤਨ ਸਮਾਗਮ ਦੌਰਾਨ ਹਰਬਲ ਅਤੇ ਹੋਮਿਓਪੈਥਿਕ ਲਵਰਸ ਫੋਰਮ ...

ਪੂਰੀ ਖ਼ਬਰ »

ਰੋਕੋ ਕੈਂਸਰ ਤੇ ਹੋਰ ਬਿਮਾਰੀਆਂ ਸਬੰਧੀ ਕੈਂਪ

ਗੜ੍ਹਸ਼ੰਕਰ, 18 ਜੂਨ (ਸੁਮੇਸ਼ ਬਾਲੀ)-ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਪਿੰਡ ਕੁੱਕੜ ਮਜਾਰਾ ਵਿਖੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ 'ਚ ਰੋਕੋ ਕੈਂਸਰ ਜਾਗਰੂਕਤਾ ਅਤੇ ਹੋਰ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ | ਕੈਂਪ 'ਚ 150 ਦੇ ਕਰੀਬ ...

ਪੂਰੀ ਖ਼ਬਰ »

ਗੁਰਮਤਿ ਸਿਖਲਾਈ ਕੈਂਪ ਕੱਲ੍ਹ ਤੋਂ

ਕੋਟਫਤੂਹੀ, 18 ਜੂਨ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਆਕਾਲੀਆਂ ਪਿੰਡ ਅਜਨੋਹਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਦਾ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ 20 ਜੂਨ ਤੋਂ ਲਾਇਆ ਜਾ ਰਿਹਾ ਹੈ, ਜਿਸ 'ਚ ਕਥਾਵਾਚਕ ਸਰਮਨਦੀਪ ...

ਪੂਰੀ ਖ਼ਬਰ »

ਬਾਬਾ ਰਾਮ ਸਿੰਘ ਤਾਜੇਵਾਲ ਦੀ ਬਰਸੀ ਸਬੰਧੀ ਪੋਸਟਰ ਜਾਰੀ

ਚੱਬੇਵਾਲ, 18 ਜੂਨ (ਸਖ਼ੀਆ)-ਡੇਰਾ ਬੁੰਗਾ ਸਾਹਿਬ ਤਾਜੇਵਾਲ ਵਿਖੇ ਬਾਬਾ ਰਾਮ ਸਿੰਘ ਦੀ 17 ਵੀਂ ਬਰਸੀ ਸਬੰਧੀ 6 ਜੁਲਾਈ ਨੂੰ ਸਮਾਗਮ ਕਰਵਾਉਣ ਹਿਤ ਪੋਸਟਰ ਜਾਰੀ ਕੀਤਾ ਗਿਆ | ਇਸ ਸਬੰਧੀ ਡੇਰੇ ਦੇ ਮੌਜੂਦਾ ਮੁਖੀ ਬਾਬਾ ਮਹਾਂਵੀਰ ਸਿੰਘ ਨੇ ਦੱਸਿਆ ਕਿ ਅਖੰਡ ਪਾਠਾਂ ਦੀ ਲੜੀ ...

ਪੂਰੀ ਖ਼ਬਰ »

ਸਾਈਾ ਪਾਟੇ ਸ਼ਾਹ ਦੀ ਦਰਗਾਹ 'ਤੇ ਮੇਲਾ 21 ਤੋਂ

ਬੁੱਲੋ੍ਹਵਾਲ, 18 ਜੂਨ (ਰਵਿੰਦਰਪਾਲ ਸਿੰਘ ਲੁਗਾਣਾ)-ਸਾਈਾ ਪਾਟੇ ਸ਼ਾਹ ਦੀ ਦਰਗਾਹ ਬੁੱਲੋ੍ਹਵਾਲ ਵਿਖੇ ਸਾਲਾਨਾ 2 ਰੋਜ਼ਾ ਸਮਾਗਮ ਮੁੱਖ ਸੇਵਾਦਾਰ ਮਾਤਾ ਜੀਵਨ ਸ਼ਾਰਧਾ ਅਤੇ ਸਾਈਾ ਮੋਹਣ ਲਾਲ ਦੀ ਅਗਵਾਈ ਹੇਠ ਕਰਵਾਇਆ ਜਾ ਜਿਹਾ ਹੈ | ਝੰਡੇ ਤੇ ਚਾਦਰ ਦੀ ਰਸਮ ਕੀਤੀ ...

ਪੂਰੀ ਖ਼ਬਰ »

'ਸੈਵਨ ਏ ਸਾਈਡ' ਫੁੱਟਬਾਲ ਟੂਰਨਾਮੈਂਟ ਕੱਲ੍ਹ ਤੋਂ

ਕੋਟਫਤੂਹੀ, 18 ਜੂਨ (ਅਮਰਜੀਤ ਸਿੰਘ ਰਾਜਾ)-ਪਿੰਡ ਰਹੱਲੀ ਵਿਖੇ ਸੰਤ ਪ੍ਰੇਮ ਦਾਸ ਅਤੇ ਭਗਤ ਮਥਰਾ ਦਾਸ ਫੁੱਟਬਾਲ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 'ਸੈਵਨ ਏ ਸਾਈਡ' ਫਲੱਡ ਲਾਈਟ ਫੁੱਟਬਾਲ ਟੂਰਨਾਮੈਂਟ 20 ਤੋਂ 26 ਜੂਨ ਤੱਕ ਕਰਵਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਸਹਿਕਾਰੀ ਬੈਂਕ ਵੱਲੋਂ ਠੱਕਰਵਾਲ 'ਚ ਐਫ.ਐਲ.ਸੀ. ਕੈਂਪ

ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਸੈਂਟਰਲ ਕੋ-ਆਪਰੇਟਿਵ ਬੈਂਕ ਲਿਮ: ਸ਼ਾਖ਼ਾ ਦਿਹਾਣਾ ਵੱਲੋਂ ਪਿੰਡ ਠੱਕਰਵਾਲ ਵਿਖੇ ਐਫ.ਐਲ.ਸੀ. ਕੈਂਪ ਲਾਇਆ ਗਿਆ | ਕੈਂਪ ਦੌਰਾਨ ਸ਼ਾਖਾ ਪ੍ਰਬੰਧਕ ਸਰਬਜੀਤ ਕੌਰ ਵੱਲੋਂ ਲੋਕਾਂ ਨੂੰ ਸਰਕਾਰ ਤੇ ਬੈਂਕ ਦੀਆਂ ...

ਪੂਰੀ ਖ਼ਬਰ »

ਪੰਜਾਬ ਸਕੂਲ ਟੀਚਰਜ਼ ਯੂਨੀਅਨ ਇਕਾਈ ਬੁੱਲ੍ਹੋਵਾਲ ਦੀ ਮੀਟਿੰਗ

ਬੁੱਲ੍ਹੋਵਾਲ, 18 ਜੂਨ (ਰਵਿੰਦਰਪਾਲ ਸਿੰਘ ਲੁਗਾਣਾ/ਜਸਵੰਤ ਸਿੰਘ)-ਪੰਜਾਬ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਬੁੱਲ੍ਹੋਵਾਲ ਵਿਖੇ ਬਲਾਕ ਪ੍ਰਧਾਨ ਬੁੱਲ੍ਹੋਵਾਲ ਗੁਰਮੇਲ ਸਿੰਘ ਦੀ ਅਗਵਾਈ ਹੇਠ ਹੋਈ | ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਸਾਲ ...

ਪੂਰੀ ਖ਼ਬਰ »

ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਦਿ੍ਸ਼ਟੀ ਦਾ ਸਨਮਾਨ

ਹੁਸ਼ਿਆਰਪੁਰ, 18 ਜੂਨ (ਹਰਪ੍ਰੀਤ ਕੌਰ)-ਕਲਕੱਤਾ ਵਿਖੇ ਹੋਈ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਹੁਸ਼ਿਆਰਪੁਰ ਦੀ ਦਿ੍ਸ਼ਟੀ ਨੂੰ ਭਾਰਤੀ ਜਨਤਾ ਯੁਵਾ ਮੋਰਚੇ ਵਲੋਂ ਜ਼ਿਲ੍ਹਾ ਪ੍ਰਧਾਨ ਰੋਹਿਤ ਸੂਦ ਹਨੀ ਦੀ ਅਗਵਾਈ ਹੇਠ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਨਹਿਰੂ ਯੂਥ ਕੇਂਦਰ ਵੱਲੋਂ ਬਲਾਕ ਪੱਧਰੀ ਯੋਗ ਜਾਣਕਾਰੀ ਕੈਂਪ

ਗੜ੍ਹਦੀਵਾਲਾ, 18 ਜੂਨ (ਚੱਗਰ)-ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਤੇ ਯੂਥ ਕਲੱਬਾਂ ਬਲਾਕ ਭੂੰਗਾ ਤੇ ਦਸੂਹਾ ਦੇ ਸਹਿਯੋਗ ਨਾਲ ਗੜ੍ਹਦੀਵਾਲਾ ਅਤੇ ਪਿੰਡ ਠੱਕਰ ਵਿਖੇ ਬਲਾਕ ਪੱਧਰੀ ਯੋਗ ਜਾਣਕਾਰੀ ਕੈਂਪ ਲਗਾਏ ਗਏ, ਜਿਸ 'ਚ ਬਲਾਕ ਭੂੰਗਾ ਦੀਆਂ 38 ਕਲੱਬਾਂ ਦੇ 87 ਨੌਜਵਾਨਾਂ ...

ਪੂਰੀ ਖ਼ਬਰ »

ਗੜ੍ਹਦੀਵਾਲਾ ਵਿਖੇ ਵਿਸ਼ੇਸ਼ ਰਾਤਰੀ ਦੀਵਾਨ ਸਜਾਇਆ

ਗੜ੍ਹਦੀਵਾਲਾ, 18 ਜੂਨ (ਗੋਂਦਪੁਰ/ਚੱਗਰ)-ਗੁਰੂ ਮਾਨਿਓ ਗ੍ਰੰਥ ਚੇਤਨਾ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਗੁਰਦੁਆਰਾ ਪਰਮੇਸ਼ਰ ਦੁਆਰ ਸ਼ੇਖੂਪੁਰ ਪਟਿਆਲਾ ਦੇ ਸਮੂਹ ਸੇਵਾਦਾਰਾਂ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੜ੍ਹਦੀਵਾਲਾ ਵਿਖੇ ਵਿਸ਼ੇਸ਼ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਟੂਟੋਮਜਾਰਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਮਾਹਿਲਪੁਰ, 18 ਜੂਨ (ਦੀਪਕ ਅਗਨੀਹੋਤਰੀ)-ਪਿੰਡ ਟੂਟੋਮਜਾਰਾ ਦੇ ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਵਿਖੇ ਜਥੇਦਾਰ ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਜ਼ਿੰਦਾ ਸ਼ਹੀਦ ਦੀ ਅਗਵਾਈ ਹੇਠ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਦਿਹਾੜਾ ਬਾਬਾ ਨਾਗਰ ਸਿੰਘ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਨੇ ਵਿਧਵਾਵਾਂ ਨੂੰ ਵੰਡੀ ਪੈਨਸ਼ਨ

ਹੁਸ਼ਿਆਰਪੁੁਰ, 18 ਜੂਨ (ਬਲਜਿੰਦਰਪਾਲ ਸਿੰਘ)-ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ: ਐਸ.ਪੀ. ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਵੱਲੋਂ ਵਿਧਵਾਵਾਂ ਅਤੇ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ 'ਚ 15 ਟੀਮਾਂ ਵੱਲੋਂ ਦੂਜੇ ਗੇੜ 'ਚ ਪ੍ਰਵੇਸ਼

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਪਿੰਡ ਇਬਰਾਹੀਮਪੁਰ ਵਿਖੇ ਦੜੂਕਾ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ 30 ਟੀਮਾਂ ਵਿਚ ਜੇਤੂ ਰਹੀਆਂ 15 ਟੀਮਾਂ ਨੇ ਦੂਜੇ ਗੇੜ 'ਚ ਪ੍ਰਵੇਸ਼ ਕੀਤਾ ਹੈ | ਟੂਰਨਾਮੈਂਟ ਦੇ ਦੂਜੇ ਗੇੜ ਦਾ ਆਰੰਭ ...

ਪੂਰੀ ਖ਼ਬਰ »

ਸੱਤ ਦਿਨਾ ਗੁਰਮਤਿ ਸਿਖਲਾਈ ਕੈਂਪ ਸਮਾਪਤ

ਮਾਹਿਲਪੁਰ, 18 ਜੂਨ (ਦੀਪਕ ਅਗਨੀਹੋਤਰੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵੱਲੋਂ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ ਦੀ ਅਗਵਾਈ ਹੇਠ 7 ਦਿਨਾਂ ਗੁਰਮਤਿ ...

ਪੂਰੀ ਖ਼ਬਰ »

ਮਿਸ਼ਨਰੀ ਕਾਲਜ ਵੱਲੋਂ ਚੱਗਰਾਂ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ

ਚੱਬੇਵਾਲ, 18 ਜੂਨ (ਸਖ਼ੀਆ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜ਼ੋਨ ਹੁਸ਼ਿਆਰਪੁਰ ਵੱਲੋਂ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਮਾਈ ਮਾਲਾਂ ਪਿੰਡ ਚੱਗਰਾਂ ਵਿਖੇ ਪੰਜਵਾਂ ਸਾਲਾਨਾ ਗੁਰਮਤਿ ਸਿਖਲਾਈ ਕੈਂਪ ਲਾਇਆ ਗਿਆ ...

ਪੂਰੀ ਖ਼ਬਰ »

ਆਗਾਜ਼ ਕਾਵਿ ਸੰਗ੍ਰਹਿ ਦੀ ਘੁੰਡ ਚੁਕਾਈ

ਦਸੂਹਾ, 18 ਜੂਨ (ਭੁੱਲਰ)-ਡਾ: ਕੁਲਦੀਪ ਸਿੰਘ ਦੀ ਪਲੇਠੀ ਕਾਵਿ ਸੰਗ੍ਰਹਿ ਪੁਸਤਕ ਦੀ ਵੀਰ ਜੀ ਢਾਬਾ ਵਿਖੇ ਕਰਵਾਏ ਸਮਾਗਮ ਦੌਰਾਨ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਅਹੁਦੇਦਾਰਾਂ, ਪੰਜਾਬ ਦੇ ਉੱਘੇ ਕਵੀਆ ਅਤੇ ਸ਼ਖਸ਼ੀਅਤਾ ਵੀ ...

ਪੂਰੀ ਖ਼ਬਰ »

ਗੀਤਕਾਰ ਓਹੜਪੁਰੀ ਸਮੇਤ ਹੋਰਾਂ ਨੂੰ ਦਿੱਤੇ ਜਾਣਗੇ ਵਿਸ਼ੇਸ਼ ਪੁਰਸਕਾਰ-ਢਿੱਲੋਂ

ਅੱਡਾ ਸਰਾਂ, 18 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਨੈਣੋਵਾਲ ਵੈਦ ਵਿਖੇ ਪੀਰ ਬਾਬਾ ਕੱਲੂ ਸ਼ਾਹ ਦੀ ਦਰਗਾਹ 'ਤੇ ਕਰਵਾਏ ਜਾਂਦੇ ਸਾਲਾਨਾ ਸੱਭਿਆਚਾਰਕ ਮੇਲੇ ਦੌਰਾਨ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ | ਪੀਰ ਬਾਬਾ ਕੱਲੂ ਸ਼ਾਹ ...

ਪੂਰੀ ਖ਼ਬਰ »

ਜੋੜ ਮੇਲੇ ਦਾ ਪੋਸਟਰ ਜਾਰੀ

ਟਾਂਡਾ ਉੜਮੁੜ, 18 ਜੂਨ (ਭਗਵਾਨ ਸਿੰਘ ਸੈਣੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਪੁਰਬ ਦੇ ਪਵਿੱਤਰ ਦਿਹਾੜੇ 'ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਾਸਲਾਨਾ ਜੋੜ ਮੇਲਾ ਇਤਿਹਾਸਕ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਨੂੰ ਮੂੰਹ ਚਿੜਾ ਰਹੇ ਹਨ ਸ਼ਹਿਰ 'ਚ ਲੱਗੇ 'ਗੰਦਗੀ ਦੇ ਢੇਰ'

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਸਵੱਛ ਭਾਰਤ ਮੁਹਿੰਮ ਦਾ ਪ੍ਰਚਾਰ ਜਾਰੀ ਹੈ ਉੱਥੇ ਸਥਾਨਕ ਸ਼ਹਿਰ 'ਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੱਛ ਭਾਰਤ' ਮੁਹਿੰਮ ਠੁੱਸ ਨਜ਼ਰ ਆ ਰਹੀ ਹੈ | ਸ਼ਹਿਰ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX