ਤਾਜਾ ਖ਼ਬਰਾਂ


ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  25 minutes ago
ਇਸਲਾਮਾਬਾਦ, 22 ਜੂਨ - ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਹੈ। ਇਹ ਵੀਡੀਉ ਪਾਕਿਸਤਾਨ ਦੇ ਮੇਜਰ ਜਨਰਲ ਆਸੀਫ ਗ਼ਫ਼ੂਰ ਨੇ ਰੀਲੀਜ਼ ਕੀਤਾ...
ਸੀ.ਬੀ.ਐੱਸ.ਈ. +2 ਆਨਲਾਈਨ ਰੀ ਚੈਕਿੰਗ ਅਰਜ਼ੀਆਂ ਲਈ ਮਿਤੀ 27 ਜੂਨ ਤੱਕ ਵਧਾਈ
. . .  40 minutes ago
ਪਾਕਿਸਤਾਨੀ ਹਮਲੇ 'ਚ 2 ਭਾਰਤੀ ਜਵਾਨ ਸ਼ਹੀਦ
. . .  45 minutes ago
ਸ੍ਰੀ ਨਗਰ, 22 ਜੂਨ - ਜੰਮੂ-ਕਸ਼ਮੀਰ ਦੇ ਪੁੰਛ 'ਚ ਪਾਕਿਸਤਾਨੀ ਬਾਰਡਰ ਐਕਸ਼ਨ ਟੀਮ (ਬੀ.ਏ.ਟੀ.) ਦੇ ਹਮਲੇ 'ਚ 2 ਭਾਰਤੀ ਜਵਾਨ...
ਰਾਸ਼ਟਰਪਤੀ ਚੋਣਾ ਸੰਬੰਧੀ ਨਿਤਿਸ਼ ਨਾਲ ਕਰਾਂਗਾ ਗੱਲਬਾਤ- ਲਾਲੂ
. . .  58 minutes ago
ਨਵੀਂ ਦਿੱਲੀ, 22 ਜੂਨ- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੰਬੰਧੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ...
ਰਾਸ਼ਟਰਪਤੀ ਚੋਣ : 27 ਜੂਨ ਨੂੰ ਕਾਗ਼ਜ਼ ਦਾਖਲ ਕਰੇਗੀ ਮੀਰਾ ਕੁਮਾਰ
. . .  about 1 hour ago
ਨਵੀਂ ਦਿੱਲੀ, 22 ਜੂਨ - ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਲਈ ਐਲਾਨੀ ਉਮੀਦਵਾਰ ਮੀਰਾ ਕੁਮਾਰ 27 ਜੂਨ ਨੂੰ ਆਪਣੇ ਨਾਮਜ਼ਦਗੀ...
ਸ਼੍ਰੋਮਣੀ ਕਮੇਟੀ ਵਿਧਾਨ ਸਭਾ 'ਚ ਹੋਈ ਦਸਤਾਰ ਬੇਅਦਬੀ ਦਾ ਮੁੱਦਾ ਵਿਚਾਰੇਗੀ- ਬਡੂੰਗਰ
. . .  about 1 hour ago
ਅਨੰਦਪੁਰ ਸਾਹਿਬ, 22 ਜੂਨ (ਜੇ.ਐੱਸ.ਨਿਕੂਵਾਲ, ਕਰਨੈਲ ਸਿੰਘ)- ਪੰਜਾਬ ਵਿਧਾਨ ਸਭਾ 'ਚ ਇੱਕ ਸਿੱਖ ਵਿਧਾਇਕ ਦੀ ਦਸਤਾਰ ਦੀ ਹੋਈ ਬੇਅਦਬੀ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ 26...
ਮੀਰਾ ਕੁਮਾਰ ਹੋਵੇਗੀ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
. . .  about 2 hours ago
ਆਸਟ੍ਰੇਲੀਆ ਓਪਨ: ਮਲੇਸ਼ੀਆ ਦੀ ਸੋਨੀਆ ਚੀਹ ਨੂੰ ਹਰਾ ਕੇ ਸਾਇਨਾ ਨੇਹਵਾਲ ਕੁਆਰਟਰ ਫਾਈਨਲ
. . .  about 2 hours ago
26 ਜੂਨ ਤੋਂ ਬਾਅਦ ਉੱਤਰ ਭਾਰਤ 'ਚ ਭਾਰੀ ਮੀਂਹ ਦੀ ਸੰਭਾਵਨਾ
. . .  about 2 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਬੈਠਕ 'ਚ ਪਹੁੰਚੇ
. . .  about 3 hours ago
ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਢੇਰ
. . .  about 3 hours ago
ਪਾਕਿ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ
. . .  about 3 hours ago
ਸਾਬਕਾ ਮੁੱਖ ਮੰਤਰੀ ਜ਼ਖਮੀ ਹੋਏ ਆਪ ਵਿਧਾਇਕਾ ਨੂੰ ਹਸਪਤਾਲ 'ਚ ਗਏ ਮਿਲਣ
. . .  about 3 hours ago
ਇਸਲਾਮਿਕ ਸਟੇਟ ਨੇ ਇਤਿਹਾਸਕ ਮਸਜਿਦ ਨੂੰ ਉਡਾਇਆ
. . .  about 4 hours ago
ਅਫ਼ਗ਼ਾਨਿਸਤਾਨ 'ਚ ਆਤਮਘਾਤੀ ਹਮਲਾ, 24 ਮੌਤਾਂ
. . .  about 5 hours ago
ਵਿਸ਼ਵ ਹਾਕੀ ਲੀਗ ਸੈਮੀਫਾਈਨਲ 'ਚ ਅੱਜ ਭਾਰਤ ਤੇ ਮਲੇਸ਼ੀਆ ਦਾ ਹੋਵੇਗਾ ਮੁਕਾਬਲਾ
. . .  about 5 hours ago
ਪਾਕਿਸਤਾਨ ਹੀ ਚਲੇ ਜਾਣ ਉਨ੍ਹਾਂ ਲਈ ਜਸ਼ਨ ਮਨਾਉਣ ਵਾਲੇ - ਘੱਟ ਗਿਣਤੀ ਕਮਿਸ਼ਨਰ
. . .  about 6 hours ago
ਮੋਗਾ ਵਿਖੇ ਡਾਕਟਰ 'ਤੇ ਹਮਲਾ, ਕਾਰ ਖੋਹੀ, ਹਾਲਤ ਗੰਭੀਰ
. . .  about 6 hours ago
ਆਪ ਵਿਧਾਇਕਾ ਵੀ ਹੋਈ ਜ਼ਖਮੀ, ਹਸਪਤਾਲ ਲਿਜਾਇਆ ਗਿਆ
. . .  about 6 hours ago
ਸਪੀਕਰ ਨੇ ਅਕਾਲੀ ਦਲ ਤੇ ਭਾਜਪਾ ਮੈਂਬਰਾਂ ਨੂੰ ਵੀ ਸਦਨ ਤੋਂ ਬਾਹਰ ਨਿਕਲਣ ਦਾ ਦਿੱਤਾ ਹੁਕਮ
. . .  about 7 hours ago
ਵਿਧਾਨ ਸਭਾ ਹੰਗਾਮਾ : ਕਾਂਗਰਸ ਸਿੱਖ ਮਰਿਆਦਾ ਦਾ ਸਨਮਾਨ ਨਹੀਂ ਕਰਦੀ - ਸੁਖਬੀਰ ਬਾਦਲ
. . .  about 7 hours ago
ਵਿਧਾਨ ਸਭਾ 'ਚ ਹੰਗਾਮੇ ਦੌਰਾਨ ਆਪ ਵਿਧਾਇਕ ਦੀ ਉਤਰੀ ਦਸਤਾਰ
. . .  about 7 hours ago
ਪੰਜਾਬ ਵਿਧਾਨ ਸਭਾ ਵਿਚੋਂ ਸਾਰੇ ਆਪ ਵਿਧਾਇਕਾਂ ਨੂੰ ਜ਼ਬਰਦਸਤੀ ਕੱਢਿਆ ਬਾਹਰ
. . .  about 7 hours ago
ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਰਾਮਨਾਥ ਕੋਵਿੰਦ
. . .  about 8 hours ago
ਕਸ਼ਮੀਰ 'ਚ ਬੀਤੇ 24 ਘੰਟਿਆਂ 'ਚ ਚਾਰ ਅਪਰੇਸ਼ਨ, ਪੰਜ ਅੱਤਵਾਦੀ ਹਲਾਕ
. . .  about 8 hours ago
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਬੰਧੀ ਸੋਨੀਆ ਗਾਂਧੀ ਨੇ ਬੁਲਾਈ ਬੈਠਕ
. . .  about 9 hours ago
ਵਿਰਾਟ ਕੋਹਲੀ ਖੁਦ ਹੀ ਕੋਚ ਚੁਣ ਲੈਣ, ਬਾਕੀਆਂ ਦੀ ਕੀ ਲੋੜ - ਸੁਨੀਲ ਗਾਵਸਕਰ
. . .  about 9 hours ago
ਵਿਰੋਧੀ ਧਿਰ ਖੜਾ ਕਰੇਗਾ ਆਪਣਾ ਰਾਸ਼ਟਰਪਤੀ ਉਮੀਦਵਾਰ - ਸੀਤਾਰਾਮ ਯੇਚੁਰੀ
. . .  about 10 hours ago
ਅਰਸ਼ਦ ਵਾਰਸੀ ਦੇ ਘਰ ਚੱਲਿਆ ਬੁਲਡੋਜ਼ਰ
. . .  about 11 hours ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 11 hours ago
ਜ਼ਮੀਨੀ ਵਿਵਾਦ 'ਚ ਚਲੀ ਗੋਲੀ 'ਚ 6 ਜ਼ਖ਼ਮੀ
. . .  1 day ago
ਹਿੰਦੂ ਅੱਤਵਾਦੀ ਨਹੀ ਹੋ ਸਕਦਾ - ਅਨਿਲ ਵਿਜ
. . .  about 1 hour ago
ਯੋਗ ਸਿਰਫ਼ ਭਾਰਤ ਲਈ ਨਹੀ, ਪੂਰੀ ਦੁਨੀਆ ਲਈ ਹੈ - ਸੁਸ਼ਮਾ ਸਵਰਾਜ
. . .  50 minutes ago
ਰਾਸ਼ਟਰਪਤੀ ਚੋਣ 'ਤੇ ਵਿਰੋਧੀ ਧਿਰ ਦੀ ਮੀਟਿੰਗ 'ਚ ਸ਼ਾਮਲ ਨਹੀ ਹੋਵੇਗਾ ਜੇ.ਡੀ.ਯੂ - ਕੇ.ਸੀ.ਤਿਆਗੀ
. . .  50 minutes ago
ਤੇਜੱਸਵੀ ਯਾਦਵ ਨੂੰ ਬਰਖ਼ਾਸਤ ਕੀਤਾ ਜਾਵੇ - ਸੁਸ਼ੀਲ ਮੋਦੀ
. . .  about 1 hour ago
ਨਵੇਂ ਕੋਚ ਦਾ ਕਾਰਜਕਾਲ 2019 ਦੇ ਵਿਸ਼ਵ ਕੱਪ ਤੱਕ ਹੋਵੇਗਾ - ਸੀ.ਕੇ ਖੰਨਾ
. . .  about 1 hour ago
ਰਾਸ਼ਟਰਪਤੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ 'ਚ ਹਿੱਸਾ ਨਹੀ ਲਏਗੀ ਮਮਤਾ ਬੈਨਰਜੀ
. . .  1 minute ago
ਦਿੱਲੀ ਤੇ ਐਨ.ਸੀ.ਆਰ 'ਚ 6-7 ਅੱਤਵਾਦੀਆਂ ਦੇ ਵੜਨ ਦੀ ਖ਼ਬਰ
. . .  1 minute ago
ਝਾਰਖੰਡ : ਪੁਲਿਸ ਵੱਲੋਂ 2 ਆਈ.ਈ.ਡੀਜ਼ ਡੰਪ ਤੇ ਹਥਿਆਰ ਬਰਾਮਦ
. . .  1 minute ago
ਟੀਮ ਇੰਡੀਆ ਨੂੰ ਸ੍ਰੀਲੰਕਾ ਦੌਰੇ ਤੋਂ ਪਹਿਲਾ ਮਿਲ ਜਾਵੇਗਾ ਨਵਾਂ ਕੋਚ
. . .  1 day ago
ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੇ ਦਫ਼ਤਰ ਤੋਂ ਬਾਹਰ ਆਈ ਮੀਸਾ ਭਾਰਤੀ
. . .  1 day ago
ਬੈਂਗਲੁਰੂ : 70 ਕਰੋੜ ਦੀ ਤੁਰਕੀ ਦੀ ਕਰੰਸੀ ਬਰਾਮਦ, 4 ਗ੍ਰਿਫ਼ਤਾਰ
. . .  1 day ago
ਸਰਕਾਰ ਵੱਲੋਂ ਬੈਂਕਾਂ ਤੇ ਡਾਕਖ਼ਾਨਿਆਂ ਨੂੰ ਆਰ.ਬੀ.ਆਈ ਤੋਂ 500-1000 ਦੇ ਪੁਰਾਣੇ ਨੋਟ ਬਦਲਣ ਦੀ ਇਜਾਜ਼ਤ
. . .  1 day ago
ਆਸ਼ੀਸ਼ ਖੇਤਾਨ ਕੇਜਰੀਵਾਲ ਦੇ ਸਲਾਹਕਾਰ ਨਿਯੁਕਤ
. . .  1 day ago
ਸਲੰਡਰ ਫਟਣ ਕਾਰਨ ਤਿੰਨ ਮੌਤਾਂ
. . .  1 day ago
ਮੋਦੀ ਨਾਲ ਯੋਗਾ ਕਰਨ ਮਗਰੋਂ ਲੋਕਾਂ ਨੇ ਭਾਰਤ ਦੀ ਪੇਸ਼ ਕੀਤੀ ਇਕ ਹੋਰ ਤਸਵੀਰ, ਲੁੱਟੇ ਮੈਟ, ਸਨੈਕਸ,ਪਾਣੀ ਪਿੱਛੇ ਲੜਾਈ, 60 ਬੱਚੇ ਵੀ ਬਿਮਾਰ
. . .  1 day ago
ਯੋਗਾ ਸਟੇਜ 'ਤੇ ਮੌਜੂਦ ਹੋਣ ਦੇ ਬਾਵਜੂਦ ਕਿਰਨ ਖੇਰ ਵਲੋਂ ਯੋਗਾ ਨਾ ਕਰਨਾ ਬਣਿਆ ਚਰਚਾ ਦਾ ਵਿਸ਼ਾ
. . .  1 day ago
ਜ਼ਹਿਰੀਲੀ ਦਵਾਈ ਪੀ ਕੇ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਹੋਈ ਦਿੱਲੀ ਸਰਕਾਰ ਤੇ ਐਮ.ਸੀ.ਡੀ. - ਹਾਈਕੋਰਟ
. . .  1 day ago
ਰਾਮਨਾਥ ਕੋਵਿੰਦ ਦਾ ਸਮਰਥਨ ਕਰੇਗੀ ਜੇ.ਡੀ.ਯੂ
. . .  1 day ago
ਫਾਈਨਲ ਤੋਂ ਪਹਿਲਾ ਕੋਹਲੀ ਨੇ ਕੁੰਬਲੇ ਨਾਲ ਕੀਤਾ ਝਗੜਾ - ਮੀਡੀਆ ਰਿਪੋਰਟਸ
. . .  1 day ago
ਮੁੱਠਭੇੜ 'ਚ ਦੋ ਮਹਿਲਾ ਨਕਸਲੀ ਢੇਰ
. . .  1 day ago
ਸੇਵਾ ਮੁਕਤ ਜਸਟਿਸ ਕਰਨਨ ਨੂੰ 6 ਮਹੀਨੇ ਤੱਕ ਜੇਲ੍ਹ 'ਚ ਰਹਿਣਾ ਹੋਵੇਗਾ - ਸੁਪਰੀਮ ਕੋਰਟ
. . .  1 day ago
ਕਸ਼ਮੀਰ 'ਤੇ ਯੂ.ਐਨ. ਭਾਰਤ ਪਾਕਿ 'ਚ ਦੁਬਾਰਾ ਸ਼ੁਰੂ ਕਰਾਏਗੀ ਗੱਲਬਾਤ
. . .  1 day ago
ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਅੰਮ੍ਰਿਤਸਰ 'ਚ ਕੀਤਾ ਯੋਗਾ
. . .  1 day ago
ਯੋਗ ਦਿਵਸ 'ਤੇ ਕਿਸਾਨਾਂ ਨੇ ਸ਼ਵਾਸਨ ਕਰਕੇ ਮਨਾਇਆ 'ਸ਼ੋਕ ਦਿਵਸ'
. . .  1 day ago
ਸੋਪੋਰ 'ਚ ਦੋ ਅੱਤਵਾਦੀ ਢੇਰ
. . .  1 day ago
ਜਲੰਧਰ 'ਚ ਸਾਂਪਲਾ ਨੇ ਕੀਤਾ ਯੋਗ
. . .  1 day ago
ਸਾਗਰ ਤੋਂ ਲੈ ਕੇ ਪਰਬਤਾਂ ਤੱਕ ਜਵਾਨਾਂ ਨੇ ਕੀਤਾ ਯੋਗਾ
. . .  1 day ago
ਪ੍ਰਵਾਸੀ ਮਜ਼ਦੂਰ ਨੌਜਵਾਨ ਨੇ ਆਪਣੇ ਸਮੇਤ ਪੰਜ ਪਰਿਵਾਰਕ ਮੈਂਬਰਾਂ ਨੂੰ ਜ਼ਹਿਰ ਦੇ ਕੇ ਮਾਰਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ-ਧਰਮਸੋਤ

ਮੁਕੰਦਪੁਰ, 18 ਜੂਨ (ਰਹਿਪਾ, ਬੰਗਾ)-ਜੰਗਲਾਤ, ਪਿ੍ੰਟਿੰਗ ਤੇ ਸਟੇਸ਼ਨਰੀ ਅਤੇ ਐਸ. ਸੀ. ਤੇ ਬੀ. ਸੀ. ਦੀ ਭਲਾਈ ਬਾਰੇ ਕੈਬਿਨਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਗੁਣਾਚੌਰ ਦੇ ਡੇਰਾ ਬਾਬਾ ਹਾਥੀ ਰਾਮ ਵਿਖੇ 39ਵੇਂ ਸਾਲਾਨਾ ਜੋੜ ਮੇਲੇ ਦੌਰਾਨ ਆਖਿਆ ਕਿ ਵਿਰੋਧੀ ਧਿਰਾਂ ਨੂੰ ਕਾਂਗਰਸ ਸਰਕਾਰ ਦੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਨੁਕਤਾਚੀਨੀ ਕਰਨ ਦੀ ਬਜਾਏ ਇਕ ਸਾਲ ਦੇ ਕਾਰਜਕਾਲ ਦੇ ਨਤੀਜੇ ਉਡੀਕੇ ਜਾਣ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਰਾਜ ਦੇ ਲੋਕਾਂ ਅਤੇ ਕਿਸਾਨਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ | ਇਸ ਦੌਰਾਨ ਧਰਮਸੋਤ ਨੇ ਪ੍ਰਬੰਧਕ ਕਮੇਟੀ ਵੱਲੋਂ ਕੰਨਿਆ ਦਾਨ ਕਰਕੇ ਦੋ ਜੋੜਿਆਂ ਦੇ ਵਿਆਹ ਕਰਵਾਉਣ ਦੇ ਸ਼ੁੱਭ ਅਵਸਰ 'ਤੇ ਆਸ਼ੀਰਵਾਦ ਵੀ ਦਿੱਤਾ | ਡੇਰਾ ਬਾਬਾ ਹਾਥੀ ਰਾਮ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੁਧਾਰ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ 'ਚੋਂ ਡੇਰੇ ਵਿਖੇ ਦੀਵਾਨ ਹਾਲ ਵਾਸਤੇ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਸਤਨਾਮ ਸਿੰਘ ਕੈਂਥ, ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ, ਬਲਾਕ ਕਾਂਗਰਸ ਪ੍ਰਧਾਨ ਬੰਗਾ ਰਘਬੀਰ ਬਿੱਲਾ ਅਤੇ ਪ੍ਰਧਾਨ ਔੜ ਜੁਝਾਰ ਸਿੰਘ ਤੋਂ ਇਲਾਵਾ ਐਸ. ਡੀ. ਐਮ. ਬੰਗਾ ਹਰਚਰਨ ਸਿੰਘ, ਐਸ. ਪੀ. (ਐਚ) ਜਸਬੀਰ ਸਿੰਘ ਰਾਏ, ਮੰਡਲ ਵਣ ਅਫਸਰ ਵਿਸ਼ਾਲ ਚੌਹਾਨ, ਨਾਇਬ ਤਹਿਸੀਲਦਾਰ ਬੰਗਾ ਪਰਗਣ ਸਿੰਘ ਤੇ ਸਮੁੱਚੀ ਪ੍ਰਬੰਧਕ ਕਮੇਟੀ ਡੇਰਾ ਬਾਬਾ ਹਾਥੀ ਰਾਮ ਮੌਜੂਦ ਸਨ |

ਲੜਕੀ ਤੋਂ ਮੋਬਾਈਲ ਝਪਟਣ ਵਾਲੇ ਦੋਵੇਂ ਝਪਟਮਾਰ ਕਾਬੂ

ਨਵਾਂਸ਼ਹਿਰ, 18 ਜੂਨ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਪੁਲਿਸ ਨੇ ਇੰਸਪੈਕਟਰ ਰਾਜ ਕੁਮਾਰ ਐੱਸ.ਐੱਚ.ਓ. ਥਾਣਾ ਸਿਟੀ ਦੀ ਅਗਵਾਈ 'ਚ ਏ.ਐੱਸ.ਆਈ. ਜਸਵਿੰਦਰ ਕੌਰ ਦੀ ਪੁਲਿਸ ਪਾਰਟੀ ਨੇ ਕੁਲਾਮ ਰੋਡ ਤੋਂ ਇਕ ਪੈਦਲ ਜਾ ਰਹੀ ਲੜਕੀ ਤੋਂ ਉਸ ਦਾ ਮੋਬਾਈਲ ਖੋਹਣ ਤੋਂ ਤੁਰੰਤ ...

ਪੂਰੀ ਖ਼ਬਰ »

3 ਮਹੀਨੇ ਲੰਘ ਗਏ, ਕਾਂਗਰਸ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ-ਚੌਧਰੀ ਨੰਦ ਲਾਲ

ਰੱਤੇਵਾਲ, 18 ਜੂਨ (ਸ਼ਰਨਜੀਤ ਭਾਟੀਆ)-ਕੈਪਟਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਉਹ ਤਿੰਨ ਮਹੀਨੇ ਲੰਘ ਜਾਣ 'ਤੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਜਦੋਂ ਕਿ ਚੋਣਾਂ ਦੌਰਾਨ ਸਰਕਾਰ ਬਣਨ ਤੋਂ ਇਕ ਹਫ਼ਤੇ 'ਚ ਵਾਅਦੇ ਪੂਰੇ ਕਰਨ ...

ਪੂਰੀ ਖ਼ਬਰ »

ਢਾਹਾਂ ਕਲੇਰਾਂ ਹਸਪਤਾਲ ਵਿਖੇ ਮੁਫ਼ਤ ਜਾਂਚ ਕੈਂਪ 21 ਨੂੰ

ਬੰਗਾ, 18 ਜੂਨ (ਲਧਾਣਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਗੁਰਦਿਆਂ ਦੀਆਂ ਬਿਮਾਰੀਆਂ ਦਾ, ਪੱਥਰੀਆਂ ਦਾ ਤੇ ਪਿਸ਼ਾਬ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ 21 ਜੂਨ ਦਿਨ ਬੁੱਧਵਾਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ...

ਪੂਰੀ ਖ਼ਬਰ »

ਅਕਸਰ ਬੰਦ ਰਹਿੰਦੇ ਖਜ਼ਾਨਾ ਦਫਤਰ ਬੰਗਾ ਤੋਂ ਮੁਲਾਜ਼ਮ ਪ੍ਰੇਸ਼ਾਨ

ਬੰਗਾ, 18 ਜੂਨ (ਵਿ. ਪ੍ਰ)-ਪੰਜਾਬ ਸਰਕਾਰ ਦੇ ਬੰਗਾ ਸਥਿਤ ਖਜ਼ਾਨਾ ਦਫਤਰ ਤੋਂ ਹਾਲ ਹੀ 'ਚ ਵੱਖ-ਵੱਖ ਵਿਭਾਗਾਂ ਚੋਂ ਸੇਵਾ-ਮੁਕਤ ਹੋਏ ਮੁਲਾਜ਼ਮ ਕੋਈ ਵੀ ਅਦਾਇਗੀ ਨਾ ਹੋਣ ਕਰਕੇ, ਡੀ. ਏ ਦੇ ਬਕਾਏ ਨਾ ਮਿਲਣ ਕਰਕੇ ਅਤੇ ਪੈਨਸ਼ਨਰਾਂ ਦੀਆਂ ਅਦਾਇਗੀਆਂ ਰੁਕਣ ਕਰਕੇ ਸਭ ਨੂੰ ...

ਪੂਰੀ ਖ਼ਬਰ »

ਅਜੈਬ ਸਿੰਘ ਨੂੰ ਡਿਪਟੀ ਸਪੀਕਰ ਬਣਾਏ ਜਾਣ 'ਤੇ ਧੰਨਵਾਦ-ਵਿੱਕੀ ਚੌਧਰੀ

ਰੱਤੇਵਾਲ, 18 ਜੂਨ (ਸ਼ਰਨਜੀਤ ਭਾਟੀਆ)-ਮਲੋਟ ਤੋਂ ਕਾਂਗਰਸ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣੇ ਜਾਣ 'ਤੇ ਸਮੁੱਚੀ ਕਾਂਗਰਸ ਹਾਈ ਕਮਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ ਦੀ ਮੀਟਿੰਗ

ਜਲੰਧਰ, 18 ਜੂਨ (ਜਸਪਾਲ ਸਿੰਘ)-ਪੰਜਾਬ ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ (ਇੰਟਕ) ਦੀ ਜ਼ਰੂਰੀ ਮੀਟਿੰਗ ਮੇਜਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਦਰੀ ਜਲੰਧਰ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਠੇਕੇਦਾਰੀ ਸਿਸਟਮ ...

ਪੂਰੀ ਖ਼ਬਰ »

ਪਾਣੀ ਤੇ ਵਾਤਾਵਰਣ ਸੰਭਾਲ ਵਿਸ਼ੇ 'ਤੇ ਗੋਸ਼ਟੀ ਕਰਵਾਈ

ਮੁਕੰਦਪੁਰ, 18 ਜੂਨ (ਦੇਸ ਰਾਜ ਬੰਗਾ)-ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਗੁਣਾਚੌਰ ਵਿਖੇ ਪਿੰਡ ਵਾਸੀਆਂ ਦਾ ਇਕੱਠ ਕਰਕੇ ਲੋਕਾਂ ਨੂੰ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਸਬੰਧੀ ਜਾਣਕਾਰੀ ਦੇਣ ਹਿੱਤ ਗੋਸ਼ਟੀ ਕਰਵਾਈ ਗਈ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਦੀ ਮੀਟਿੰਗ

ਸੰਧਵਾਂ, 18 ਜੂਨ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਮੈਂਬਰ ਬਲਾਕ ਸੰਮਤੀ ਮੋਤਾ ਸਿੰਘ ਨੰਬਰਦਾਰ ਦੀ ਪ੍ਰਧਾਨਗੀ ਹੇਠ ਕਾਂਗਰਸੀ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਸਾਬਕਾ ਚੇਅਰਮੈਨ ਹਰਭਜਨ ਸਿੰਘ ਭਰੋਲੀ, ਰਘਬੀਰ ਸਿੰਘ ਬਿੱਲਾ ਅਤੇ ਜਸਵੀਰ ਸ਼ੀਰਾ ਸੰਧਵਾਂ ਆਦਿ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਭੱਦੀ, 18 ਜੂਨ (ਨਰੇਸ਼ ਧੌਲ)-ਰਮਜਾਨ ਦੇ ਮਹੀਨੇ 'ਚ ਸੇਵਾ ਸੁਸਾਇਟੀ ਤੇ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਤੀਫ਼ਾ ਹਸਪਤਾਲ ਵਿਖੇ ਲਗਾਇਆ ਗਿਆ | ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱਸਿਆ ਕਿ ਕੈਂਪ ਦੌਰਾਨ ਉੱਘੇ ਸਮਾਜ ਸੇਵੀ ...

ਪੂਰੀ ਖ਼ਬਰ »

ਬਲਾਕੀਪੁਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

ਸੰਧਵਾਂ, 18 ਜੂਨ (ਪ੍ਰੇਮੀ ਸੰਧਵਾਂ)-ਬਲਾਕੀਪੁਰ ਦੇ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਫਕੀਰ ਸਿੰਘ ਫਕੀਰੀਆ ਦੀ ਆਤਮਿਕ ਸ਼ਾਂਤੀ ਲਈ ਭੋਗ ਪਾਏ ਗਏ ਉਪਰੰਤ ਕੀਰਤਨੀ ਜਥੇ ਨੇ ਸੋਗਮਈ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਚੌ. ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ, ਜਥੇ. ...

ਪੂਰੀ ਖ਼ਬਰ »

ਭੌਰਾ ਵਿਖੇ ਜੋੜ ਮੇਲਾ ਕਰਵਾਇਆ

ਪੱਲੀ ਝਿੱਕੀ, 18 ਜੂਨ (ਕੁਲਦੀਪ ਸਿੰਘ ਪਾਬਲਾ)-ਪਿੰਡ ਭੌਰਾ ਦੇ ਧਾਰਮਿਕ ਅਸਥਾਨ ਬਾਬਾ ਪੁੰਨੂੰ ਸ਼ਾਹ ਵਿਖੇ 2 ਰੋਜ਼ਾ ਸਾਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਮੇਲੇ ਦੌਰਾਨ ਚਾਦਰ ਦੀ ਰਸਮ ਉਪੰਰਤ ...

ਪੂਰੀ ਖ਼ਬਰ »

ਰੈਸ਼ਨੇਲਾਈਜ਼ੇਸ਼ਨ ਸੈਂਟਰਾਂ ਦਾ ਡੀ. ਈ. ਓ ਹਰੀ ਕ੍ਰਿਸ਼ਨ ਵੱਲੋਂ ਜਾਇਜ਼ਾ

ਬੰਗਾ, 18 ਜੂਨ (ਲਾਲੀ ਬੰਗਾ)-ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਰੈਸ਼ਨੇਲਾਈਜੇਸ਼ਨ ਪ੍ਰਕਿਰਿਆ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਹਿੱਤ ਜ਼ਿਲ੍ਹੇ 'ਚ ਤਿੰਨ ਸੈਂਟਰ ਬੰਗਾ, ਬਲਾਚੌਰ ਅਤੇ ਲੰਗੜੋਆ ਵਿਖੇ ਬਣਾਏ ਗਏ ਹਨ | ਇਹ ਸ਼ਬਦ ਹਰੀਕ੍ਰਿਸ਼ਨ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਪਟਕੇ ਦੀ ਕੁਸ਼ਤੀ ਕੀਰਤੀ ਬਾਹੜੋਵਾਲ ਨੇ ਜਿੱਤੀ

ਬਹਿਰਾਮ, 18 ਜੂਨ (ਨਛੱਤਰ ਸਿੰਘ)-ਪੰਡ ਲਾਲਪੁਰ ਵਿਖੇ ਹਜਰਤ ਮੌਲਵੀ ਗੰਗੇ ਸ਼ਾਹ ਦਰਬਾਰ ਦੇ ਗੱਦੀ ਨਸ਼ੀਨ ਸਾਈਾ ਪਿੰਕੇ ਸ਼ਾਹ ਦੀ ਰਹਿਨੁਮਾਈ ਹੇਠ ਛਿੰਝ ਮੇਲਾ ਕਰਵਾਇਆ ਗਿਆ | ਜਿਸ 'ਚ ਨਾਮਵਰ ਤਕਰੀਬਨ 12 ਦਰਜਨ ਪਹਿਲਵਾਨਾਂ ਨੇ ਕੁਸ਼ਤੀਆਂ ਕੀਤੀਆਂ | ਜਿਨ੍ਹਾਂ 'ਚ ਪਟਕੇ ਦੀ ...

ਪੂਰੀ ਖ਼ਬਰ »

ਮਜਾਰੀ 'ਚ ਜੋੜ ਮੇਲਾ ਅੱਜ

ਬੰਗਾ, 18 ਜੂਨ (ਲਧਾਣਾ)-ਪਿੰਡ ਮਜਾਰੀ ਵਿਖੇ ਬਾਬਾ ਜੇਠਾ ਦੇ ਧਾਰਮਿਕ ਅਸਥਾਨ 'ਤੇ ਸਾਲਾਨਾ ਜੋੜ ਮੇਲਾ 19 ਜੂਨ ਦਿਨ ਸੋਮਵਾਰ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਇਸੇ ਦਿਨ ਝੰਡੇ ਦੀ ਰਸਮ, ਚਾਦਰ ਚੜਾਉਣ ਦੀ ਰਸਮ ਹੋਵੇਗੀ ਬਾਅਦ 'ਚ ਧਾਰਮਿਕ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਚੋਣਾਂ ਸਮੇਂ ਵੋਟਰਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਭੱਜੀ-ਮਹਾਲੋਂ

ਉਸਮਾਨਪੁਰ/ਜਾਡਲਾ, 18 ਜੂਨ (ਮਝੂਰ/ਬੱਲੀ)-ਮੌਜੂਦਾ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਵੋਟਰਾਂ ਨਾਲ ਕਈ ਪ੍ਰਕਾਰ ਦੇ ਵਾਅਦੇ ਕੀਤੇ ਸਨ ਪਰ ਹੁਣ ਸਰਕਾਰ ਸੱਤਾ 'ਚ ਆਉਂਦਿਆਂ ਹੀ ਇਨ੍ਹਾਂ ਵਾਅਦਿਆਂ ਤੋਂ ਮੁੱਕਰਨ ਲੱਗ ਪਈ ਹੈ | ਜਿਸ ਕਾਰਨ ਕਾਂਗਰਸ ਦਾ ਅਸਲੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਦੀ ਮੀਟਿੰਗ

ਨਵਾਂਸ਼ਹਿਰ, 18 ਜੂਨ (ਹਰਮਿੰਦਰ ਸਿੰਘ ਪਿੰਟੂ)- ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਦੀ ਮੀਟਿੰਗ ਜਰਨੈਲ ਸਿੰਘ ਦੋਆਬਾ ਟਾਇਰ ਤੇ ਵੈਦ ਲਖਵਿੰਦਰ ਸਿੰਘ ਸੂਰਾਪੂਰੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਲਖਵਿੰਦਰ ਸੂਰਾਪੂਰੀਆ ਨੇ ਦੱਸਿਆ ਕਿ ਕਲੱਬ ਵੱਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਉਸਮਾਨਪੁਰ ਵਿਖੇ ਮੈਰਿਜ ਪੈਲੇਸ ਦਾ ਨਿਰਮਾਣ ਸ਼ੁਰੂ

ਉਸਮਾਨਪੁਰ, 18 ਜੂਨ (ਮਝੂਰ)- ਪਿੰਡ ਉਸਮਾਨਪੁਰ ਵਿਖੇ ਸਰਪੰਚ ਅਜੈਬ ਸਿੰਘ ਅਤੇ ਪੰਚਾਇਤ ਦੀ ਅਗਵਾਈ ਹੇਠ ਪਿੰਡ ਕਮਿਊਨਿਟੀ ਸੈਂਟਰ ਦੇ ਨੇੜੇ ਲੋਕਾਂ ਦੀ ਸੁਵਿਧਾ ਲਈ ਕਮਿਊਨਿਟੀ ਸੈਂਟਰ ਵਾਂਗ ਇੱਕ ਵੱਡੇ ਹਾਲ ਕਮ ਮੈਰਿਜ ਪੈਲੇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ...

ਪੂਰੀ ਖ਼ਬਰ »

ਬਾਬਾ ਸੰਗੂ ਦੀ ਯਾਦ 'ਚ ਮੇਲਾ ਕਰਵਾਇਆ

ਬਹਿਰਾਮ, 18 ਜੂਨ (ਨਛੱਤਰ ਸਿੰਘ)-ਬਾਬਾ ਕੇਸਰ ਦਾਸ ਤੇ ਬਾਬਾ ਸੰਗੂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬੀਬੀ ਸੰਤੋਸ਼ ਕੁਮਾਰੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਧਾਰਮਿਕ ਰਸਮਾਂ ਕਰਨ ਉਪਰੰਤ ਨਾਮਵਰ ਕਲਾਕਾਰ ਜੱਸੀ ਨਿੱਗਾਹ, ਪ੍ਰੇਮ ਹੀਰਾ, ...

ਪੂਰੀ ਖ਼ਬਰ »

ਪਿੰਡ ਦੀ ਸੁੱਖ ਸ਼ਾਂਤੀ ਲਈ ਧਾਰਮਿਕ ਸਮਾਗਮ ਕਰਵਾਇਆ

ਬਹਿਰਾਮ, 18 ਜੂਨ (ਨਛੱਤਰ ਸਿੰਘ)-ਗੁਰਦੁਆਰਾ ਸਿੰਘ ਸਭਾ ਪਿੰਡ ਕੱਟ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਮਲਕੀਤ ਸਿੰਘ ਖਾਨਪੁਰ ਥਿਆੜਾ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ | ...

ਪੂਰੀ ਖ਼ਬਰ »

ਮੇਲੇ ਦਾ ਪੋਸਟਰ ਜਾਰੀ

ਔੜ/ਝਿੰਗੜਾਂ, 18 ਜੂਨ (ਕੁਲਦੀਪ ਸਿੰਘ ਝਿੰਗੜ)-ਨੇੜਲੇ ਪਿੰਡ ਪਰਾਗਪੁਰ ਵਿਖੇ ਪੰਜਾ ਪੀਰਾਂ ਦੇ ਸਥਾਨ 'ਤੇ 31ਵਾਂ ਸਾਲਾਨਾ ਮੇਲਾ 25 ਤੋਂ 26 ਜੂਨ ਨੂੰ ਲਗਾਇਆ ਜਾ ਰਿਹਾ ਹੈ | ਮੇਲੇ ਦਾ ਪੋਸਟਰ ਜਾਰੀ ਕਰਦਿਆਂ ਕਮੇਟੀ ਦੇ ਉਪ ਚੇਅਰਮੈਨ ਲਖਵੀਰ ਸਿੰਘ ਸ਼ੇਰਗਿੱਲ, ਸਕੱਤਰ ...

ਪੂਰੀ ਖ਼ਬਰ »

ਚੱਕ ਹਾਜੀਪੁਰ ਦਾ ਮੇਲਾ 23 ਨੂੰ

ਸਮੁੰਦੜਾ, 18 ਜੂਨ (ਤੀਰਥ ਸਿੰਘ ਰੱਕੜ)-ਪਿੰਡ ਚੱਕ ਹਾਜੀਪੁਰ ਵਿਖੇ ਮਸਤ ਬਾਬਾ ਬਾਬੂ ਰਾਮ ਦੀ ਯਾਦ ਨੂੰ ਸਮਰਪਿਤ ਸਾਲਾਨਾ ਮੇਲਾ 23 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਭਜਨ ਲਾਲ ਐੱਸ.ਆਈ. ਨੇ ਦੱਸਿਆ ਕਿ ਸਵੇਰੇ 10 ਵਜੇ ਝੰਡੇ ਦੀ ਰਸਮ ਤੋਂ ਬਾਅਦ ਖੱੁਲ੍ਹੇ ...

ਪੂਰੀ ਖ਼ਬਰ »

ਬੀਸਲਾ ਜੋੜ ਮੇਲੇ ਦਾ ਪੋਸਟਰ ਜਾਰੀ

ਬਹਿਰਾਮ, 18 ਜੂਨ (ਨਛੱਤਰ ਸਿੰਘ)-ਦਰਬਾਰ ਸਾਬਰ ਮੌਲਵੀ ਗੰਗੇ ਸ਼ਾਹ, ਮੌਲਵੀ ਗਾਈਏ ਸ਼ਾਹ ਤੇ ਬਾਬਾ ਸਮਸੂਦੀਨ ਹਾਜ਼ਿਬ ਸ਼ੱਕਰਵਾਰ ਬੀਸਲਾ ਵਿਖੇ ਸਾੲ ੀਂ ਅਮਰੀਕ ਸ਼ਾਹ ਸਾਬਰੀ ਦੀ ਰਹਿਨੁਮਈ ਹੇਠ 48ਵਾਂ ਸਾਲਾਨਾ ਜੋੜ ਮੇਲਾ 24 ਤੋਂ 26 ਤੱਕ ਕਰਵਾਇਆ ਜਾ ਰਿਹਾ ਹੈ | ਮੇਲੇ ...

ਪੂਰੀ ਖ਼ਬਰ »

ਭੂੰਡਪਾਲ ਗੋਤ ਦਾ ਮੇਲਾ 21 ਨੂੰ

ਬੰਗਾ, 18 ਜੂਨ (ਨੂਰਪੁਰ) - ਪਿੰਡ ਹੀਉਂ ਵਿਖੇ ਭੂੰਡਪਾਲ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ 21 ਜੂਨ ਨੂੰ ਮਨਾਇਆ ਜਾ ਰਿਹਾ ਹੈ | ਨਰਿੰਦਰ ਗੀਤਕਾਰ, ਨਿਰਮਲ ਦਾਸ ਤੇ ਗੁਰਦੀਪ ਰਾਮ ਨੇ ਦੱਸਿਆ ਕਿ ਝੰਡੇ ਦੀ ਰਸਮ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ...

ਪੂਰੀ ਖ਼ਬਰ »

ਰੋਜ਼ਾ ਸ਼ਰੀਫ ਮੰਢਾਲੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਮੇਹਲੀ, 18 ਜੂਨ (ਸੰਦੀਪ ਸਿੰਘ) - ਰੋਜ਼ਾ ਸ਼ਰੀਫ ਮੰਢਾਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਯਦ ਉੱਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਦਾ ਸਾਲਾਨਾ ਜੋੜ ਮੇਲਾ 29 ਜੂਨ ਤੋਂ 3 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ | ਇਸ ਮੇਲੇ ਸਬੰਧੀ ਗੱਦੀ ਨਸ਼ੀਨ ਸਾੲੀਂ ਉਮਰੇ ਸ਼ਾਹ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਣਹਾਰ ਵਿਦਿਆਰਥੀ ਸਨਮਾਨਿਤ

ਰਾਹੋਂ, 18 ਜੂਨ (ਬਲਬੀਰ ਸਿੰਘ ਰੂਬੀ)- ਨਜ਼ਦੀਕੀ ਪਿੰਡ ਭਾਰਟਾ ਖ਼ੁਰਦ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ 59 ਵਿਦਿਆਰਥੀਆਂ ਨੂੰ ਨਗਦੀ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਗੁਰਮਤਿ ਕੈਂਪ ਦਾ ਪ੍ਰਬੰਧਕਾਂ ਵੱਲੋਂ ਪੋਸਟਰ ਜਾਰੀ

ਸਮੁੰਦੜਾ, 18 ਜੂਨ (ਤੀਰਥ ਸਿੰਘ ਰੱਕੜ)- ਪਿੰਡ ਚੱਕ ਫੁੱਲੂ ਵਿਖੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਏ ਜਾ ਰਹੇ ਗੁਰਮਤਿ ਕੈਂਪ ਦਾ ਪ੍ਰਬੰਧਕਾਂ ਵੱਲੋਂ ਪੋਸਟਰ ਜਾਰੀ ਕੀਤਾ ਗਿਆ | ਭਾਈ ਗੁਰਤੇਜ ...

ਪੂਰੀ ਖ਼ਬਰ »

ਲੜੋਆ ਵਿਖੇ ਸੰਤ ਅਤਰ ਦਾਸ ਦੀ ਯਾਦ 'ਚ ਤਿੰਨ ਦਿਨਾ ਧਾਰਮਿਕ ਸਮਾਗਮ

ਔੜ/ਝਿੰਗੜਾਂ, 18 ਜੂਨ (ਕੁਲਦੀਪ ਸਿੰਘ ਝਿੰਗੜ)- ਡੇਰਾ ਸੰਤ ਬਾਬਾ ਅੱਤਰ ਦਾਸ ਪਿੰਡ ਲੜੋਆ ਵਿਖੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰਬਜੀਤ ਸਿੰਘ ਲੜੋਆ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਆਖ਼ਰੀ ਦਿਨ ...

ਪੂਰੀ ਖ਼ਬਰ »

ਐਮ. ਡੀ. ਐਚ. ਸ਼ੋਅਰੂਮ ਦੇ ਸ਼ੁੱਭ ਆਰੰਭ ਮੌਕੇ ਸਮਾਗਮ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ, ਲਾਲੀ ਬੰਗਾ)-ਬੰਗਾ ਸ਼ਹਿਰ ਵਿਖੇ ਵਪਾਰ 'ਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਐਮ. ਡੀ. ਐਚ ਕੰਪਲੈਕਸ ਦੇ ਨਵੇਂ ਸ਼ੋਅਰੂਮ ਦੇ ਸ਼ੁੱਭ ਆਰੰਭ ਮੌਕੇ ਵਿਸ਼ੇਸ਼ ਸਮਾਗਮ ਕਰਾਇਆ ਗਿਆ | ਪੂੰਨੀਆ ਰੋਡ ਬੰਗਾ ਵਿਖੇ ਖੋਲ੍ਹੇ ਗਏ ਇਸ ਨਵੇਂ ਫੁੱਲ ...

ਪੂਰੀ ਖ਼ਬਰ »

ਚੌ: ਮੰਗੂਪੁਰ ਵੱਲੋਂ 'ਨਾ ਕੋਈ ਵੈਰੀ ਨਹੀਂ ਬਿਗਾਨਾ' ਕੈਸੇਟ ਜਾਰੀ

ਮਜਾਰੀ ਸਾਹਿਬਾ, 18 ਜੂਨ (ਨਿਰਮਲਜੀਤ ਸਿੰਘ ਚਾਹਲ)-ਹਲਕਾ ਬਲਾਚੌਰ ਦੇ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਵੱਲੋਂ ਪਿੰਡ ਛਦੌੜੀ ਦੇ ਧੰਨਵਾਦੀ ਦੌਰੇ ਸਮੇਂ ਗੁਰਦੁਵਾਰਾ ਗੁਰੂ ਰਵਿਦਾਸ ਵਿਖੇ ਭੋਗ ਪਾਏ ਗਏ ਤੇ ਚੌ: ਮੰਗੂਪੁਰ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜੱਬੋਵਾਲ 'ਚ ਸਿਹਤ ਵਿਭਾਗ ਵੱਲੋਂ ਮਲੇਰੀਆ ਜਾਗਰੂਕਤਾ ਕੈਂਪ

ਮੱਲਪੁਰ ਅੜਕਾਂ, 18 ਜੂਨ (ਮਨਜੀਤ ਸਿੰਘ ਜੱਬੋਵਾਲ) - ਪਿੰਡ ਜੱਬੋਵਾਲ ਦੀ ਪੀ. ਐਚ. ਸੀ. ਵਿਖੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੇ ਡਾ. ਗਿਤਾਂਜਲੀ ਸਿੰਘ ਮੈਡੀਕਲ ਅਫਸਰ ਦੀ ਦੇਖ-ਰੇਖ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਸਮੂਹ ਇਕੱਠ ਨੂੰ ਡਾ. ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਾਇਆ

ਬੰਗਾ, 18 ਜੂਨ (ਲਾਲੀ ਬੰਗਾ)-ਸ਼ਹੀਦ ਬਾਬਾ ਧਰਮ ਸਿੰਘ ਜੀ ਦੀ ਬਰਸੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਾਲਿਕਾ ਕੰਪਲੈਕਸ ਬੰਗਾ ਵਿਖੇ ਗੁਰਮਤਿ ਸਮਾਗਮ ਕਰਾਇਆ ਗਿਆ | ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ...

ਪੂਰੀ ਖ਼ਬਰ »

ਮੇਲੇ ਭਾਈਚਾਰਕ ਸਾਂਝ ਤੇ ਸਦਭਾਵਨਾ ਦੇ ਪ੍ਰਤੀਕ-ਕੈਂਥ

ਮੁਕੰਦਪੁਰ, 18 ਜੂਨ (ਅਮਰੀਕ ਸਿੰਘ ਢੀਂਡਸਾ) - ਪੰਜਾਬ ਪੀਰਾਂ, ਪੈਗੰਬਰਾਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ ਤੇ ਇਥੇ ਹਰ ਦਿਨ ਕਿਸੇ ਨਾ ਕਿਸੇ ਪਿੰਡ ਵਿੱਚ ਇਨ੍ਹਾਂ ਦੀ ਯਾਦ ਵਿੱਚ ਮੇਲੇ ਲਗਦੇ ਹਨ ਜੋ ਪੰਜਾਬ ਦੇ ਲੋਕਾਂ ਦੀ ਆਪਸੀ ਸਦਭਾਵਨਾ ਤੇ ਸਾਂਝੀਵਾਲਤਾ ਦੇ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ

ਸੰਧਵਾਂ, 18 ਜੂਨ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਸ਼ਹੀਦ ਬਾਬਾ ਹੁਕਮ ਸਿੰਘ ਦੇ ਸਥਾਨ 'ਤੇ ਸ਼ਹੀਦਾਂ ਦੀ ਯਾਦ 'ਚ ਇੱਕ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਉਪਰੰਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ...

ਪੂਰੀ ਖ਼ਬਰ »

ਕਾਲਰਾ 'ਚ ਸਾਲਾਨਾ ਜੋੜ ਮੇਲਾ 24 ਨੂੰ

ਪੱਸੀ ਕੰਢੀ, 18 ਜੂਨ (ਰਜਪਾਲਮਾ)-ਪਿੰਡ ਕਾਲਰਾ ਵਿਖੇ ਹਜ਼ਰਤ ਪੀਰ ਬਾਬਾ ਚਮਨ ਸ਼ਾਹ ਚਿਸ਼ਤੀ ਸਾਬਰੀ ਦੇ ਦਰਬਾਰ 'ਤੇ 22ਵਾਂ ਵਿਸ਼ਾਲ ਸਾਲਾਨਾ ਜੋੜ ਮੇਲਾ 24 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੇ ਮੁੱਖ ਮਹਿਮਾਨ ਸੰਗਤ ਸਿੰਘ ਗਿਲਜੀਆਂ ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗ਼ਲਾ ਕੇ ਭਜਾਉਣ ਸਬੰਧੀ ਕੇਸ ਦਰਜ

ਦਸੂਹਾ, 18 ਜੂਨ (ਭੁੱਲਰ)-ਦਸੂਹਾ ਪੁਲਿਸ ਨੇ ਨਬਾਲਗ ਨੂੰ ਵਰਗ਼ਲਾ ਕੇ ਭਜਾਉਣ ਸਬੰਧੀ ਕੇਸ ਦਰਜ ਕੀਤਾ ਹੈ | ਐੱਸ ਐੱਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਘੋਗਰਾ ਦੀ ਇਕ ਨਾਬਾਲਗ ਲੜਕੀ ਨੂੰ ਰਣਜੀਤ ਸਿੰਘ, ਕਮਲਜੀਤ ਸਿੰਘ ਅਤੇ ਬੱਬੂ ਪਤਨੀ ਗੋਰਾ ਆਦਿ ਵਿਆਹ ਦਾ ਝਾਂਸਾ ...

ਪੂਰੀ ਖ਼ਬਰ »

4 ਬੱਕਰੀਆਂ ਚੋਰੀ

ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਪਿੰਡ ਮੁੱਖਲਿਆਣਾ ਤੇ ਕੂਕੋਵਾਲ ਤੋਂ 4 ਬੱਕਰੀਆਂ ਚੋਰੀ ਹੋਣ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਪਿੰਡ ਮੁੱਖਲਿਆਣਾ 'ਚ ਸਥਿਤ ਗੁੱਜਰਾਂ ਦੇ ਡੇਰੇ 'ਚੋਂ ਮੱਖਣ ਗੁੱਜਰ ਦੀਆਂ 2 ਬੱਕਰੀਆਂ ਅਤੇ ਪਿੰਡ ...

ਪੂਰੀ ਖ਼ਬਰ »

22 ਤੋਂ 24 ਤੱਕ ਬੰਦ ਰਹਿਣਗੇ ਮੈਡੀਕਲ ਸਟੋਰ

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਐਸੋਸੀਏਸ਼ਨ ਵੱਲੋਂ ਗੜ੍ਹਸ਼ੰਕਰ ਵਿਖੇ 22 ਤੋਂ 24 ਜੂਨ ਤੱਕ 3 ਦਿਨ ਮੈਡੀਕਲ ਸਟੋਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ | ਇਹ ਜਾਣਕਾਰੀ ਡਾ: ਦਲਜੀਤ ਸਿੰਘ ਲੌਾਗੀਆਂ ਵੱਲੋਂ ਦਿੱਤੀ ਗਈ | ...

ਪੂਰੀ ਖ਼ਬਰ »

ਸਰਾਫ਼ਾ ਦੁਕਾਨਾਂ 21 ਤੋਂ ਪੰਜ ਦਿਨ ਲਈ ਬੰਦ ਰਹਿਣਗੀਆਂ

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਗੜ੍ਹਸ਼ੰਕਰ ਦੇ ਸਰਾਫ਼ਾ ਦੁਕਾਨਦਾਰਾਂ ਵੱਲੋਂ ਪੰਜ ਦਿਨਾਂ ਲਈ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ | ਗੜ੍ਹਸ਼ੰਕਰ ਸਰਾਫ਼ਾ ਐਸੋਸੀਏਸ਼ਨ ਦੇ ਸੈਕਟਰੀ ਰਾਕੇਸ਼ ਕਪੂਰ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ 21 ਜੂਨ ਤੋਂ 25 ਜੂਨ ...

ਪੂਰੀ ਖ਼ਬਰ »

ਬਾਲੀ ਗੋਤ ਜਠੇਰਿਆਂ ਦਾ ਮੇਲਾ ਲੱਗਿਆ

ਨਵਾਂਸ਼ਹਿਰ, 18 ਜੂਨ (ਹਰਮਿੰਦਰ ਸਿੰਘ ਪਿੰਟੂ)-ਅੱਜ ਬਾਲੀ ਗੋਤ ਜਠੇਰਿਆਂ ਦਾ ਮੇਲਾ ਪਿੰਡ ਮੁਜੱਫਰਪੁਰ ਵਿਖੇ ਲੱਗਿਆ | ਇਸ ਮੌਕੇ ਝੰਡੇ ਦੀ ਰਸਮ ਉਪਰੰਤ ਰਿੰਪੀ ਗਰੇਵਾਲ, ਜਗਦੀਸ਼ ਜਾਡਲਾ ਐਾਡ ਪਾਰਟੀ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਕਮੇਟੀ ਪ੍ਰਧਾਨ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ

ਬੰਗਾ, 18 ਜੂਨ (ਕਰਮ ਲਧਾਣਾ)-ਗੁਰਦੁਆਰਾ ਸ਼ਹੀਦ ਬਾਬਾ ਦਲੇਰ ਸਿੰਘ ਜੀ ਪਿੰਡ ਨਗਰ ਵਿਖੇ ਅਸਥਾਨ ਦੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਵਾਤਾਵਰਨ ਦਿਵਸ 'ਤੇ ਬੂਟੇ ਲਗਾਏ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ) - ਬਲੱਡ ਡੋਨੇਸ਼ਨ ਕਲੱਬ ਮੱਲੂਪੋਤਾ ਗਰੁੱਪ ਵਲੋਂ ਵਾਤਾਵਰਨ ਦਿਵਸ 'ਤੇ ਵੱਖ-ਵੱਖ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਏ ਗਏ | ਪ੍ਰਧਾਨ ਦੀਪ ਮੱਲੂਪੋਤਾ ਨੇ ਆਖਿਆ ਕਿ ਕਲੱਬ ਵੱਲੋਂ ਸਮਾਜ ਭਲਾਈ ਲਈ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ ਤੇ ...

ਪੂਰੀ ਖ਼ਬਰ »

ਬਾਲ ਵਿਆਹ ਐਕਟ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਪੱਲੀ ਝਿੱਕੀ, 18 ਜੂਨ (ਕੁਲਦੀਪ ਸਿੰਘ ਪਾਬਲਾ)-ਪਿੰਡ ਨੌਰਾ ਵਿਖੇ ਸਵਿਤਾ ਕੁਮਾਰੀ ਸੀ. ਡੀ. ਪੀ. ਓ ਬੰਗਾ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਲ ਵਿਆਹ ਐਕਟ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਢਾਹਾਂ ਸਰਕਲ ਸੁਪਰਵਾਈਜ਼ਰ ਬਲਵਿੰਦਰ ਕੌਰ ਨੇ ...

ਪੂਰੀ ਖ਼ਬਰ »

ਬਾਹੜੋਵਾਲ ਮੇਲੇ ਸਬੰਧੀ ਪ੍ਰਬੰਧਕਾਂ ਦੀ ਮੀਟਿੰਗ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ)-ਪਿੰਡ ਬਾਹੜੋਵਾਲ ਵਿਖੇ ਡੇਰਾ ਸਾੲੀਂ ਲੋਕਾਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ 24,25 ਜੂਨ ਨੂੰ ਕਰਵਾਇਆ ਜਾ ਰਿਹਾ ਹੈ | 25 ਜੂਨ ਨੂੰ ਝੰਡੇ ਦੀ ਰਸਮ ਤੋਂ ਬਾਅਦ ਕਵਾਲ ਅਤੇ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ | ਇਸ ਸਬੰਧੀ ਪ੍ਰਬੰਧਕਾਂ ਦੀ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸੰਧਵਾਂ, 18 ਜੂਨ (ਪ੍ਰੇਮੀ ਸੰਧਵਾਂ)-ਸੰਤ ਬਾਬਾ ਜੀਵਾ ਦਾਸ ਦੀ ਯਾਦ 'ਚ ਪਿੰਡ ਸੰਧਵਾਂ ਵਿਖੇ ਡਾ. ਹਰਭਜਨ ਸਿੰਘ ਸੰਧੂ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਸੰਗਤਾਂ ਵੱਲੋਂ ਦਰਬਾਰ 'ਤੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ...

ਪੂਰੀ ਖ਼ਬਰ »

ਦਰਬਾਰ ਬਾਬਾ ਬੁੱਢੇ ਸ਼ਾਹ ਵਿਖੇ ਸਾਲਾਨਾ ਮੇਲਾ

ਮੇਹਲੀ, 18 ਜੂਨ (ਸੰਦੀਪ ਸਿੰਘ) - ਦਰਬਾਰ ਬਾਬਾ ਬੁੱਢੇ ਸ਼ਾਹ ਪਿੰਡ ਖੋਥੜਾਂ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਦੋ ਦਿਨਾ ਚੱਲਣ ਵਾਲੇ ਮੇਲੇ ਦੀ ਸ਼ੁਰੂਆਤ ਪਹਿਲੇ ਦਿਨ ਚਿਰਾਗਾਂ ਦੀ ਰਸਮ ਨਾਲ ਕੀਤੀ ਗਈ | ਦੂਸਰੇ ਦਿਨ ਸਵੇਰੇ ਨਿਸ਼ਾਨ ਸਾਹਿਬ ...

ਪੂਰੀ ਖ਼ਬਰ »

ਲੰਗੜੋਆ ਪੰਚਾਇਤ ਲਈ ਕਿਰਨਪਾਲ ਸਿੰਘ ਨੂੰ ਪ੍ਰਬੰਧਕ ਬਣਾਇਆ

ਨਵਾਂਸ਼ਹਿਰ, 18 ਜੂਨ (ਸਟਾਫ਼ ਰਿਪੋਰਟਰ)- ਗਰਾਮ ਪੰਚਾਇਤ ਲੰਗੜੋਆ ਦਾ ਕੋਰਮ ਪੂਰਾ ਨਾ ਹੋਣ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਸਨ ਜਿਸ ਕਾਰਨ ਡੀ.ਡੀ.ਪੀ.ਓ. ਸ਼ਹੀਦ ਭਗਤ ਸਿੰਘ ਨਗਰ ਨੇ ਪੰਚਾਇਤ ਦੀ ਮੀਟਿੰਗ ਬੁਲਾਕੇ ਸੰਗਤ ਦਰਸ਼ਨ ਵਿਚ ਮਿਲੀਆਂ ਲੱਖਾਂ ਰੁਪਏ ਦੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX